ਸਮੱਗਰੀ 'ਤੇ ਜਾਓ

ਆਂਢ ਗਵਾਂਢੋਂ

ਵਿਕੀਸਰੋਤ ਤੋਂ
ਆਂਢ ਗਵਾਂਢੋਂ  (1944) 
ਬਲਵੰਤ ਸਿੰਘ ਸਯਦ

ਇਹ ਪੇਜ਼ ਵਰਤਮਾਨ ਵਿੱਚ ਇੱਕ ਡਰਾਫਟ ਹੈ

ਆਂਢ

ਗੁਆਂਢੋੋਂ





ਸੰਗ੍ਰਹਿ ਕਰਤਾ

ਬਲਵੰਤ ਸਿੰਘ ਸਯਦ ਆਂਢ

ਗੁਆਂਢੋੋਂ




ਬਲਵੰਤ ਸਿੰਘ ਸਯਦ



ਪ੍ਰੀਤ ਨਗਰ ਸ਼ਾਪ

ਲਾਹੌਰ

THE


MODEL ELECTRIC PRESS


LAHORE

ਅਗ੍ਹਾਂ ਵਧੂ ਪੰਜਾਬੀ ਸਾਹਿਤ

ਸ: ਗੁਰਬਖਸ਼ ਸਿੰਘ

੧. ਪ੍ਰਣ ਪੁਸਤਕ - ਰੋਜ਼ਾਨਾ ਜ਼ਿੰਦਗੀ ਵਿੱਚ ਆਉਣ ਵਾਲੀਆਂ ਘਟਨਾਵਾਂ ਦੇ ਨੋਟ, ਆਪਣੀਆਂ ਪਕ ਚੁਕੀਆਂ ਭੈੜੀਆਂ ਆਦਤਾਂ ਤੇ ਬਣ ਚੁਕੇ ਖਿਆਲਾਂ ਦੀ ਸੁਧਾਈ ਲਈ ਇਸ ਕਿਤਾਬ ਦਾ ਹਰ ਸਿਆਣੇ ਪਾਠਕ ਦੇ ਘਰ ਹੋਣਾ ਜ਼ਰੂਰੀ ਹੈ । ੨-੮-0

੨. ਪਰਮ ਮਨੁਖ-ਗੁਰੂ ਸਾਹਿਬਾਨ ਦੇ ਜੀਵਨ ਤੇ ਲਿਖੀ ਉਚ ਪਾਏ ਦੀ ਕਿਤਾਬ, ਜਿਸ ਦਾ ਰੀਵੀਊ ਆਲ ਇੰਡੀਆ ਰੇਡੀਉ ਪ੍ਰਿੰ: ਜੋਧ ਸਿੰਘ, ਪ੍ਰਿੰ: ਨਰਿੰਜਨ ਸਿੰਘ, ਪ੍ਰਿੰ: ਹਰਕਿਸ਼ਨ ਸਿੰਘ, ਪ੍ਰੋ: ਤੇਜਾ ਸਿੰਘ, ਪ੍ਰੋ: ਸ਼ੇਰ ਸਿੰਘ, ਭਾ: ਕਾਹਨ ਸਿੰਘ ਨਾਭਾ ਆਦਿ ਨੇ ਕੀਤਾ ਹੈ । ੧-੮-0

੩. ਪ੍ਰੀਤ ਕਹਾਣੀਆਂ - ਪ੍ਰੀਤ ਤਹਿਰੀਕ ਦੇ ਬਾਨੀ ਦੀਆਂ ਕਹਾਣੀਆਂ ਦਾ ਪਹਿਲਾ ਕਾਮਯਾਬ ਸੰਗ੍ਰਿਹ । ਦੂਜਾ ਐਡੀਸ਼ਨ ਛਪ ਕੇ ਤਿਆਰ ਹੋ ਗਿਆ ਹੈ । ੧-੮-0

੪. ਵੀਣਾ ਵਿਨੋਦ - ਕੁਝ ਮੌਲਕ ਤੇ ਅਨੁਵਾਦ ਕੀਤੀਆਂ ਕਹਾਣੀਆਂ ਦਾ ਸੰਗ੍ਰਿਹ ਹੈ । ਸਾਰੀਆਂ ਆਦਰਸ਼ਕ ਕਹਾਣੀਆਂ ਹਨ, ਭਾਈਚਾਰੇ ਦੇ ਕਮਜ਼ੋਰ ਪਹਿਲੂਆਂ ਤੇ ਚੰਗੀ ਰੌਸ਼ਨੀ ਪਾਈ ਗਈ ਹੈ । ਸਫ਼ੇ ੧੭੫ । ੧-੪-0

੫, ਅਨੋਖੇ ਤੇ ਇਕੱਲੇ - ਉਨ੍ਹਾਂ ਚੌਦਾਂ ਕਹਾਣੀਆਂ ਦਾ ਸੰਗ੍ਰਹਿ ________________

ਹੈ, ਜਿਨ੍ਹਾਂ ਵਿਚ “ਪਿਆਰ ਕਬਜ਼ਾ ਨਹੀਂ ਪਹਿਚਾਨ ਹੈ’ ਦਰਸਾਇਆ ਗਿਆ ਹੈ । ਕਾਗਜ਼ ਵਧੀਆ ਸਫੇ ੩੨੦ ਮੁਲ ੨-੪-੦ | ਅਣਵਿਆਹੀ ਮਾਂ-ਪੰਜਾਬੀ ਵਿਚ ਆਪਣੀ ਕਿਸਮ ਦਾ ਪਹਿਲਾ ਕਾਮਯਾਬ ਨਾਵਲ ਇਸ ਸਬੰਧੀ ਲੇਖਕ ਦੀ ਆਪਣੀ ਰਾਏ ਪੜ੍ਹਨ ਯੋਗ ਹੈ : ਅਣਵਿਆਹੀ ਮਾਂ ਮੇਰੀ ਉਹ ਕਹਾਣੀ ਹੈ ਜਿਸ ਨੇ ਮੈਥੋਂ ਮੇਰ ਕਈ ਸਹੀ ਖੋਹ ਲਏ, ਕਈਆਂ ਦੇ ਘਰਾਂ ਚੋਂ ਮੈਨੂੰ ਤੇ ਪ੍ਰੀਤ ਲੜੀ ਨੂੰ ਹਮੇਸ਼ਾ ਲਈ ਕੱਢ ਦਿਤਾ ਗਿਆ । ਕਈਆਂ ਕੋਲੋਂ ਜਿਹੜੇ ਮੇਨੂੰ ਭਲਾ ਆਦਮੀ ਸਮਝਦੇ ਸਨ, ਬਦਮਾਸ਼ ਦਾ ਲਕਬ ਦੁਆਇਆ ? “ਅਣਵਿਆਹੀ ਮਾਂ ਕੁਝ ਹੋਰ ਨਹੀਂ ਇਹ ਮਰੀ ਆਤਮਾ ਹੈ । ਤੀਜੀ ਐਡੀਸ਼ਨ ੧-o-o ੭. ਰਾਜਕੁਮਾਰੀ ਲਤਕਾ - ਇਹ ਡਰਾਮੇ ਲੇਖਕ ਦੀ ਭਰ ਜਵਾਨੀ ਦੀ ਕ੍ਰਿਤ ਹਨ, ਉਦੋਂ ਜਦੋਂ ਦਿਲ ਉਤੇ ਪੇਮ ਦੀ, ਤੇ ਆਤਮਾ ਉੱਤੇ ਆਦਰਸ਼ ਦੀ ਪਾਤਸ਼ਾਹੀ ਸੀ । ਇਸ ਦੀ ਦੂਜੀ ਐਡੀਸ਼ਨ ਵੀ ਖਤਮ ਹੋਣ ਵਾਲੀ ਹੈ । ਸਫੇ ੩੭੪।੨-੪-0 ੮. ਰੋਜ਼ਾਨਾ ਜ਼ਿੰਦਗੀ ਦੀ ਸਿਖਿਆ-ਜ਼ਿੰਦਗੀ ਸਬੰਧੀ ਬੜੇ ਦਿਲਚਸਪ ਤੇ ਜ਼ਰੂਰੀ ਨੋਟ ਤੇ ਕਰਤਾ ਦੇ ਸਿਟੇ ਕਹਾਣੀਆਂ ਦੀ ਤਰਜ਼ ਤੇ ਲਿਖੇ ਗਏ ਹਨ | ਦੋਵੇਂ ਹਿਸ ੩-੪-o ੯. ਏਸ਼ੀਆ ਦਾ ਚਾਨਣ - ਸਰ ਐਡਵਿਨ ਆਰਨਲਡ ਦੀ ਜਗਤ ਪ੍ਰਸਿਧ ਕਿਤਾਬ Light of Asiaਦ ਅਨੁਵਾਦ ਹੈ । ਦੂਜੀ ਐਡੀਸ਼ਨ ਖਤਮ ਹੋਣ ਵਾਲੀ ਹੈ } ਮੁਲ ੨-੪-੦ ਉਰਦੂ (ਨੂਰੇ ਮਸ਼ਰਕ) ਮੁਲ ੨-੮-o | ੧੦. ਸਾਵੀਂ ਪਧਰੀ ਜ਼ਿੰਦਗੀ-ਜੀਵਨ ਸਾਗਰ ਵਿਚ ਤਿਲ ਆਪਣੀ ਸ਼ਖਸੀਅਤ ਦੀ ਨਿਕੀ ਜਿਹੀ ਨਈਆ ਜੇ ਜ਼ਰਾ ਵੀ ਉਲਾਰ ਹੋ ਜਾਏ, ਤਾਂ ਇਹ ਖਾਲੀ ਵੀ ਉਲਟੀ ਉਲਟੀ ਕਰਦੀ ਰਹੇਗੀ ਤੇ ਚਪੇ ਚਪੇ ਉਤੇ , ਸਾਡਾ ਤਾਹ ਨਿਕਲਦਾ ਰਹੇਗਾ । ਜ਼ਿੰਦਗੀ ਦੀ ਨਈਆ ਨੂੰ ਸਾਵੀਂ ਕਰਨ ਲਈ ਇਹ ਕਿਤਾਬ ਆਪ ਦੀ ਸਹਾਇਤ ਕਰ, ੨-0-0 ਸਸਤਾ ਐਡੀਸ਼ਨ ੧-੪੭ ੧੧. ਸੁਖਾਵੀਂ ਸੁਧਰੀ ਜ਼ਿੰਦਗੀ - ਇਸ ਕਿਤਾਬ ਵਿਚ ਲੇਖਕ ________________

ਨ ਜ਼ਿੰਦਗੀ ਦੇ ਹਮ ਸਫਰ ਸਾਥੀਆਂ ਨੂੰ .. ਆਪਣੇ ਝਰੋਖੇ ਚੋਂ ਦਿਸਦੀ ਅਸਲੀਅਤ ਉਤੇ ਝਾਤੀ ਪੁਆਣ ਦਾ ਬੜਾ ਕਾਮਯਾਬ ਯਤਨ ਕੀਤਾ ਹੈ । ੧-੪-੦ ੧੨, ਮਨੋਹਰ ਸ਼ਖ਼ਸੀਅਤ-.....ਮਨੁਖੀ ਜ਼ਿੰਦਗੀ ਦਾ ਸਹੀ ਤੇ ਸਚਾ ਸਿਕਾ ਸ਼ਖ਼ਸੀਅਤ ਹੈ । ਇਸ ਦੀ ਕੀਮਤ ਸਭ ਥਾਂ ਪਕੀ ਤੇ ਅਡੋਲ ਹੈ | ਇਹ ਯਕੀਨੀ ਸ਼ਫ਼ਾਰਸ਼ ਹੈ-ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ । ਇਸਦੇ ਨਾਲ ਕਿਸੇ ਹਮਾਇਤੀ ਜਾਂ ਜ਼ਾਮਨ ਦੇ ਜਾਣ ਦੀ ਲੋੜ ਨਹੀਂ- (ਪਰਵੇਸ਼ ਚੋਂ) ੧-੪-o ੧੩. ਕੁਦਰਤੀ ਮਜ਼ਬ-ਮਜ਼ ਬ ਨਹੀਂ ਸਿਖਾਤਾ ਆਪਸ ਮੈਂ ਬੈਰ ਰਖਨਾ ਅਨੁਸਾਰ ਲੇਖਕ ਨੇ ਰਬੀ ਧਰਮ ਪੁਰ ਆਪਣੇ ਵਿਚਾਰ ਦਸੇ ਹਨ ।੧-0-0. ੧੪. ਸੁਪਨੇ - ਆਲਿਵ ਸ਼ਰੀਰ ਦੇ ਖਾਬਾਂ ਦਾ ਪੰਜਾਬੀ ਵਿਚ ਅਨੁਵਾਦ ਹੈ, ਅੰਗਰੇਜ਼ੀ ਵਿਚ ਇਹ ਕਿਤਾਬ ਏਡੀ ਮਕਬੂਲ ਹੋਈ ਹੈ ਕਿ ੧੯੨੯ ਤਕ ਇਸ ਦੀਆਂ ੨੬ ਐਡੀਸ਼ਨਾਂ ਛਪ ਚੁੱਕੀਆਂ ਸਨ ॥ ਯੂਰਪ ਦੀਆਂ ਸਾਰੀਆਂ ਜ਼ਬਾਨਾਂ ਵਿਚ ਤਰਜਮੇ ਹੋਕੇ ਲੱਖਾਂ ਦੀ ਗਿਣਤੀ ਵਿਚ ਇਹ ਕਿਤਾਬ ਵਿਕ ਚੁਕੀ ਹੈ । ਮੁਲ ੧-੪-੦ ਉਰਦੂ ਆਲਿਵ ਸ਼ਰੀਰ ਦੇ ਖਾਬ ੧-੪-0 ੧੫, ਫ਼ੈਸਲੇ ਦੀ ਘੜੀ-ਵਾ........ਭਾਵੇਂ ਸਾਚਾ ਅਕਾਸ਼ ਜੰਗ ਦੇ ਧੰਏਂ ਨਾਲ ਕਾਲਾ ਹੈ, ਪਰ ਫਿਰ ਵੀ ਬਰਬਾਦੀ ਦੇ ਕੰਢੇ ਉੱਤੇ ਬੇਬਸ ਖਲੋਤੇ ਮਨੁਖ ਦੀ ਟਿਕਟਿਕੀ ਕਿਸੇ ਲਿਸ਼ਕਾਰੇ ਨੂੰ ਢੰਡ ਰਹੀ ਹੈ, ਕਿਸੇ ਜੰਗ ਰਹਿਤ ਸਿਤਾਰੇ ਨੂੰ । ਇਹ ਲੇਖ ਉਸ ਸਿਤਾਰੇ ਦੀਆਂ ਮੱਤਲਾਸ਼ੀ ਅਖੀਆਂ ਦੇ ਇਕ ਜੋੜੇ ਦੀ ਆਸ ਭਰੀ ਨੀਝ ਹੈ..ਮਲ-੧੧-0 ੧੬. ਪੰਤ ਮਾਰਗ ਇਸ ਕਿਤਾਬ ਵਿਚ ਰਬ, ਦੁਨੀਆਂ, ਮਨੁੱਖ ਮੌਤ, ਮਜ਼ਬ, ਸਿਮਰਨ, ਪਾਬਲਾ, ਵਰਸ਼ ਆਦਿ ਜ਼ਿੰਦਗੀ ਦੇ ਜ਼ਰੂਰੀ ਵਿਸ਼ਿਆਂ ਤੋਂ ਬੜੀ ਵਾਕਫ਼ੀ ਭਰੀ ਬਹਿਸ ਕੀਤੀ ਗਈ ਹੈ । ਸਣੇ ਜਲਦ ਮੁਲ ੦-੮-0 ਉਰਦੂ ੧-੪-੦ ਹਿੰਦੀ ੦-੧੨-੦ ' ਸ: ਨਾਨਕ ਸਿੰਘ ਨਾਵਲਿਸਟ ੧੭. ਧੁੰਧਲੇ ਪਰਛਾਵੇਂ-ਜਿਸ ਦੀ ਹਰ ਸਤਰ ਤੋਂ ਤੁਹਾਨੂੰ ਵਹਿੰਦੇ -੩ ਪਰੰਛ ਵੀ ਨਜ਼ਰੀਂ ਆਉਣਗੇ, ਪੜੈਨ ਮਗਰੋਂ ਕੋਸ਼ਸ਼ ਕਰਨ ਤੋਂ ਵੀ ਉਨ੍ਹਾਂ ਮਾਸੂਮ ਜਿੰਦੜੀਆਂ-ਜਿਨ੍ਹਾਂ ਦਾ ਪੋਟਾ ਪਟਾ ਬੇ-ਰਹਿਮ ਸਰਮਾਏਦਾਰੀ ਦੀ ਚੱਕੀ ਵਿਚ ਪੰfਸਿਆ ਜਾ ਚੁਕਾ ਹੈ-ਦੇ ਪਰਛਾਵੇਂ ਤੁਹਾਡੀਆਂ ਅੱਖਾਂ ਅਗੋਂ ਦੂਰ ਨਹੀਂ ਹਟ ਸਕਣਗੇ । ਮੁਲ ੩-੮--0 ੧੮ ਪਵਿਤਰ ਪਾਪ ‘ਪਵਿੱਤਤਾ’ ਤੇ ‘ਪਾਖ’ ਇਹ ਦੋਵੇਂ ਪ੍ਰਪਰਾ ਵਿਰੋਧੀ ਚੀਜ਼ਾਂ ਤੁਹਾਨੂੰ ਇਸ ਨਾਵਲ ਵਿਚ ਇਕੋ ਥਾਵੇਂ ਟਿਕੀਆਂ ਦਿਸਣਗੀਆਂ ਤੇ ਹੈਰਾਨੀ ਨਾਲ ਤੁਹਾਡੇ ਮੂੰਹੋਂ ਨਿਕਲੇਗਾ:-“ਬੇਸ਼ਕ ਇਕ ਪਾਪੀ ਵੀ ਪਵਿੱਤਰ ਹੋ ਸਕਦਾ ਹੈ । ਕਰਤਾ ਨੇ ਇਸ ਨਾਵਲ ਵਿਚ ਪਵਿਤਾ ਤੇ ਪਾਪ ਦੀ ਸੋਹਣੀ ਤਸਵੀਰ ਖਿਚੀ ਹੈ । ਮੁਲ ੨-੮-0 ੧੬. ਪਿਆਰ ਦੀ ਦੁਨੀਆ-ਲੇਖਕ ਦੀ ਪੂਰੇ ਪੰਜ ਸਾਲ ਮਿਹਨਤ ਦਾ ਸਿੱਟਾ ਹੈ । ਇਸ ਨਾਵਲ ਵਿਚ ਰਾਜਸੀ ਭਾਈਚਾਰਕ ਤੇ ਸਾਹਿਤਕ ਪਹਿਲੂਆਂ ਉੱਤੇ ਇਕ ਬੜੇ ਉਚੇ ਦਰਜੇ ਦੀ ਕਹਾਣੀ ਹੈ, ਹਜ਼ਾਰਾਂ ਪ੍ਰਸੰਸਾ ਪੱਤਰ ਇਸ ਨਾਵਲ ਬਾਰੇ ਆ ਚੁੱਕੇ ਹਨ, ਦੂਜੀ ਐਡੀਸ਼ਨ ਛਪ ਗਈ ਹੈ । ਮੁਲ ੪-੮-0 .. ੨੦. ਗਰੀਬ ਦੀ ਦੁਨੀਆਂ-ਸਾਂਝੀਵਾਲਤਾ ਦੀ ਜਉਂਦੀ - ਤਸਵੀਰ ਤੁਹਾਨੂੰ ਇਸ ਨਾਵਲ ਵਿਚ ਲਭੇਗੀ, ਹਿੰਦੂ ਮੁਸਲਮ ਏਕਤਾ ਤੇ ਆਦਰਸ਼ ਪੇਮ ਨੂੰ ਵੇਖਕੇ ਤੁਹਾਡਾ ਜੀ ਬਿਹਬਲ ਹੋ ਉਠੇਗਾ । ਸਫ਼ੇ ੪੫੦ | ਮੂਲ ੩-o-o ੨੧. ਕਾਗਤਾ ਦੀ ਬੇੜੀ-ਸੰਗ ਤੇ ਦੁਰਾਚਾਰ ਦੀ ਗੰਦਗੀ ਵਿਚ ਡਬ ਕੇ ਕਿਵੇਂ ਇਕ ਨੌਜਵਾਨ ਬਰਬਾਦ ਹੋ ਜਾਂਦਾ ਹੈ । ਪਵਿੱਤਰ ਪੇਮ ਦੇ ਤਣਕਿਆਂ ਨਾਲ ਕਿਵੇਂ ਦੇ ਹਿਰਦੇ ਇਕ ਹੋ ਕੇ ਆਤਮਕ ਸੰਜੋਗ ਵਿਚ ਜੁੜ ਜਾਂਦੇ ਹਨ । ਸਫ਼ੇ ੫੭੫ | ਮੁੱਲ ੩-0-0 11 ੨੨. ਫ਼ੌਲਾਦੀ ਫੁੱਲ-ਇਸ ਨਾਵਲ ਵਿਚ ਲੇਖਕ ਨੇ ਫ਼ਿਲਮੀ ਦੁਨੀਆਂ ਦੇ ਕਈ ਗੁਪਤ ਪ੍ਰਗਟ ਭੇਦ ਦਰਸਾਂਦਿਆਂ ਹੋਇਆਂ ਅਜੋੜ ਵਿਆਹ, ਖ਼ੁਦਗਰਜ਼ ਲੀਡਰਾਂ ਤੇ ਨੀਮ ਹਕੀਮਾਂ ਦਾ ਬੜਾ ਅਨੋਖਾ ਚਿਤ ਖਿਚਿਆ ਹੈ । ਹਾਸ ਰਸ ਤੇ ਕਰਣਾ ਰਸ ਦੋਵੇਂ ਨਾਲੋਂ ਨਾਲ ਚਲਦੇ ਹਨ । ਸਛੇ ਪੌਣੇ ਚਾਰ , ਸੌ। ਮੁਲ ੩-0-0 ॥ ੨੩. ਰਜਨੀ-ਬੰਗਾਲ ਦੇ ਉਘੇ ਨਾਵਲ-ਲੇਖਕ ਬੰਕਿਮ ਚੰਦਰ ਦੇ ਇਕ ਨਾਵਲ ਦਾ ਪੰਜਾਬੀ ਅਨੁਵਾਦ ਹੈ । ਇਸ ਦੀ ਕਹਾਣੀ ਬੜੀ -੪ ________________

ਕਰਣਾ ਭਰਪੂਰ ਤੇ ਸਿੱਖਿਆ ਭਰੀ ਹੈ । ਸਫ਼ੇ ੧੮੫ ਮੁਲ। ੨-o-o ੨੪. ਪਤ ਝੜ ਦੇ ਪੰਛੀ-ਸੰਸਾਰ-ਸਿਧ ਨਾਵਲ ਲੇਖਕ ਵਿਕਟਰ ਹਿਊਗੋ ਦੇ ਉਘੇ ਨਾਵਲ (The Lalghing Man) ਦਾ ਅਨੁਵਾਦਹੈ । ਸਫ਼ੇ ੩੬੦ | ਮੁਲ ੨-੮-o ੨੫. ਮਿੱਠਾ ਮਹੁਰਾ-ਛੋਟੇ ਜਹੇ ਨਾਵਲ ਵਿਚ ਦੋ ਵਿਆਹਾਂ ਦੀਆਂ ਮੁਸੀਬਤਾਂ ਦਾ ਦ੍ਰਿਸ਼ । ਸਫ਼ੇ ੧੫੦ | ਮੁਲ ੧-੪-o ੨੬. ਪ੍ਰੇਮ ਸੰਗੀਤ-ਇਕ ਅਜੀਬ ਭੁਲ-ਭੁਲਈਆਂ ਦੀ ਦਿਲ ਤੇ ਡੂੰਘਾ ਅਸਰ ਕਰਨ ਵਾਲੀ ਕਹਾਣੀ ਹੈ । ਮੁਲ ੧-੪-o ੨੭. ਮਤਰੇਈ ਮਾਂ-ਮਤਰੇਈਆਂ ਮਾਵਾਂ ਦੀ ਪਥਰ ਦਿਲੀ ਦਾ ਅਨੌਖਾ ਦਿਸ਼ । ਮੁਲ ੧-0-0. ੨੮ ਫ਼ਰਾਂਸ ਦਾ ਡਾਕੂ-ਇਸ ਨਾਵਲ ਵਿਚ ਫ਼ਰਾਂਸ ਦੇ ਇਕ ਖ਼ਤਰਨਾਕ ਡਾਕੂ ਦੀਆਂ ਅਜੀਬ ਚੋਰੀਆਂ ਦਾ ਵਰਨਣ ਹੈ । ਮੁਲ ੧-੪-0 ੨੯. ਹੰਝੂਆਂ ਦੇ ਹਾਰ-ਲੇਖਕ ਦੀਆਂ ਦਸ ਉਚੇ ਦਰਜੇ ਦੀਆਂ ਕਹਾਣੀਆਂ ਦਾ ਸੰਗ੍ਰਹਿ । ਮੁਲ, ੨-0-0 ੩੦. ਸਿੱਧ ਹੋਏ ਫੁੱਲ-ਲੇਖਕ ਦੀਆਂ ਉੱਘੀਆਂ ਤੇ ਦਿਲਚਸਪ . ਕਹਾਣੀਆਂ ਦਾ ਤੀਜਾ, ਸੰਰ | ਮਲ ੧-੪-0 . ੩੧. ਰਸੋਈ ਸਿਖਿਆ-ਏਸ ਪੁਸਤਕ ਵਿਚ ਸਤ ਸੌ ਤਰਾਂ ਦੇ ਖਾਣੇ ਮਠਿਆਈਆਂ ਆਦਿ ਬਣਾਨ ਦੇ ਤਰੀਕੇ ਦਰਜ ਹਨ । ਮੁਲ ੨-0-0 ਬੀ. ਏ. ਪਾਸ (ਡਰਾਮਾ ੧) N੩੨. ਬਗਾਵਤ ਸ: ਦਰਸ਼ਨ ਸਿੰਘ ਜੀ ਦੀਆਂ ਕਵਿਤਾਵਾਂ ਦਾ ਪਹਿਲਾ ਸੰਗ੍ਰਹਿ, ਜਿਨ੍ਹਾਂ ਦਾ ਹਰ ਕੌਮੀ ਸਟੇਜ ਤੇ ਚਰਚਾ ਹੈ । ਮੁਲ ੧-੮-0 ਇਨਕਲਾਬੀ ਦੀ ਰਾਹ (ਨਵੀਂ ਕਵਿਤਾ ਦੀ ਕਿਤਾਬ ੧) ੩੩. ਜੀਵਨ ਚੋਂ-ਦਰਸ਼ਨ ਸਿੰਘ ਜੀ ਦੀਆਂ ਜ਼ਿੰਦਗੀ ਬਾਰੇ ਨਿੱਕੀਆਂ, ਦਿਲਚਸਪ ਤੇ ਸਿਖਿਆਦਾਇਕ ਕਹਾਣੀਆਂ-ਕੀਮਤ ਪੰਦਰਾਂ ਆਨੇ ੩੪. ਭਾਈਆਂ-ਪੰਜਾਬੀ ਸੰਸਾਰ ਵਿਚ ਹਾਸ ਰਸ ਕਵੀ ਦੇ ਤੌਰ ਤੇ ਸ: ਈਸ਼ਰ ਸਿੰਘ ‘ਈਸ਼ਰ’ ਦਾ ਟਾਕਰਾ ਕਰਨ ਵਾਲਾ ਕੋਈ ਕਵੀ --੫ ________________

ਨਹੀਂ, ਆਪ ਵਿਚਾਰਵਾਨ ਤੇ ਸੁਤੰਤ ਰਾਏ ਰਖਣ ਵਾਲੇ ਨਿਡਰ ਕਵੀ ਹਨ... ... (ਧਨੀ ਰਾਮ ਚਾਤ੍ਰਿਕ-ਮੁਖ ਬੰਧ ਵਿਚੋਂ), ਦੂਜੀ ਐਡੀਸ਼ਨ ੧-੪-੦ , ੩੫, ਬੋਝਲ ਪੰਡ (ਕਹਾਣੀਆਂ)-ਨੌਰੰਗ ਸਿੰਘ । ਇਹ ਕਹਾਣੀਆਂ ਮਾਨਸਕ ਵੇਦਨਾ ਤੇ ਪਿਆਰ ਦੀ ਮੂੰਹ ਬੋਲਦੀਆਂ ਤਸਵੀਰਾਂ ਹਨ । ਲਿਖਣ ਦਾ ਢੰਗ ਆਮ ਪੰਜਾਬੀ ਮਿਆਰ' ਤੋਂ ਬਹੁਤ ਉੱਚਾ ਹੈ । ਮੁਲ 0-੧੫-0 ੩੬ ਸੰਝ ਸਵੇਰ-ਨੌਰੰਗ ਸਿੰਘ ਦੀਆਂ , ਬਿਲਕੁਲ ਨਵੀਆਂ ਕਵਤਾਵਾਂ ਦਾ ਸੰਗ੍ਰਹਿ ।੧-੮-0 ੩੭. ਪਰਵਾਨੇ - (ਦਾਤਾ) ਲੈਨਨ, ਕਮਾਲ ਪਾਸ਼ਾ, ਲਿੰਕਨ, ਜਾਨ ਬਰਾਊਨ, ਤਿਲਕ, ਫ਼ਲੋਰੇਸ ਨਾਈਟਿੰਗੇਲ, ਆਦ ਸੰਸਾਰ ਪ੍ਰਸਿਧ ਕੌਮੀ ਰਹਿਨਮਾਵਾਂ ਦੀਆਂ ਜੀਵਣੀਆਂ ਕੁਰਬਾਨੀਆਂ, ਜਾਨਹੁਲਵੇਂ ਕਾਰਨਾਮਿਆਂ ਤੇ ਖਤਰਨਾਕ ਇਨਕਲਾਬੀ ਮਹਿੰਮਾਂ ਨਾਲ ਭਰਪੂਰ ਹੈ । ੨-0-0 ੩੮. ਮਾਂਗ ਵੇਂ ਖੰਭ - (ਅਨੁਵਾਦ) ਸੰਸਾਰ ਪ੍ਰਸਿਧ ਪ੍ਰਦੇਸੀ ਲਿਖਾਰੀਆਂ ਦੀਆਂ ਉਚ ਕਹਾਣੀਆਂ ਦਾ ਪੰਜਾਬੀ ਅਨੁਵਾਦ ੧-੮-0 ੩੯. ਫਰਾਂਸ ਦੀ ਕਹਾਣੀ - ਫਰਾਂਸੀਸੀ ਲਿਖਾਰੀਆਂ ਦੀਆਂ ਚੋਣਵੀਆਂ ਕਹਾਣੀਆਂ ਦਾ ਸੰਗ੍ਰਹਿ ੧-੮-0 ੪੦, ਬਦੇਸ਼ੀ ਪ੍ਰੇਮ ਚਿਤ (ਗੁਮਨਾਮ) ਹਿਟਲਰ, ਐਡਵਰਡ ਅਠਵਾਂ, ਕਮਾਲ ਪਾਸ਼ਾ, ਮਸੋਲੀਨੀ ਕਨ, ਵਿਕਟੋਰੀਆ, ਨਪੋਲੀਅਨ, ਕਲੋਪੀਟਰਾ, ਚੰਗੇਜ਼ ਖਾਨ- ਰੈਮਜ਼ੇ ਮੈਕਡਾਨਲਡ, ਲਾਰਡ ਐਲਨ ਬਰਾ ਆਦ ਕਈ ਮਹਾਨ ਵਿਅਕਤੀਆਂ ਦੀਆਂ ਰੋਮਾਂਚਕ ਰੰਗੀਨ ਤੇ ਸਚੀਆਂ ਪੇਮ ਕਹਾਣੀਆਂ । ੧-੮-0 ੪੧. ਹਿੰਦੁਸਤਾਨੀ ਪੇਮ ਚਿਤੁ - (ਗੁਮਨਾਮ) ਜਹਾਂਗੀਰ, ਬਾਜੀ ਰਾਉ ਪੇਸ਼ਵਾ, ਮਮਤਾਜ਼ ਬੇਗਮ-ਰਾਜਕੁਮਾਰ ਇੰਦੋਰ, ਚੰਦਰ ਗੁਪਤ, ਮੀਰ ਅਲੀ ਨਵਾਜ਼, ਮੁਰਾਦ, fਪ੍ਰਥਵੀ ਰਾਜ, ਜ਼ੇਬ ਉਲਨਿਸ਼ਾ, ਨਾਦਰ ਸ਼ਾਹ, ਸ਼ਾਹਜ਼ਾਦੀ ਲਾਲਾ ਰੁਖ ਆਦਿ ਕਈ ਹਿੰਦ-fਸ ਬਾਦਸ਼ਾਹਾਂ, ਰਾਜ ਕੁਮਾਰਾਂ ਤੇ ਸ਼ਹਿਜ਼ਾਦੀਆਂ ਦੀਆਂ ਪਿਆਰ ਵਿਚ ਡੁੱਬੀਆਂ ਸਚੀਆਂ ਤੇ ਦਿਲਕਸ਼ ਪੇਮ ਕਹਾਣੀਆਂ ਦਰਜ ਹਨ ।੧-੮-o -੬ ਮਹਾਂ ਪੁਰਸ਼ਾਂ ਦੇ ਦੁਖਾਂਤ ਚਿਤ (ਛਪ ਰਹੀ ਹੈ) ੧) ੪੨. ਬਾਗੀ ਯੁਵਰਾਜ - ਪ੍ਰੀਤਮ ਸਿੰਘ) “ਸ ਦੀ ਧਰਤੀ, ਜਿਸ ਦਾ ਚੱਪਾ ਚੱਪਾ ਥਾਂ ਇਨਕਲਾਬੀ ਬੀਰਾਂ ਦੇ ਲਹੂ ਨਾਲ ਰੰਗਿਆ fਪਿਆ ਹੈ, ਇਹ ਬਾਗੀ' ਯੁਵਰਾਜ” ਓਸੇ ਰਣ-ਭੂਮੀ ਦਾ ਹੀਰੋ ਹੈ..................‘‘ਨਾਨਕ ਸਿੰਘ ਮੁਲ ੧-੪-੦ ਜਨਤਾ ਅਮਰ' ਹੈ ੧॥) ਚਿਰੰਜੀਵ ਚਿਤ – (ਕਹਾਣੀਆਂ ਟੈਗੋਰ) ਐਡਵਰਡ ਥਾਂਪਸਨ ਨੇ ਆਖਿਆ ਸੀ : “ਟੈਗੋਰ ਦੀਆਂ ਕਹਾਣੀਆਂ, ਜਿੰਨੀ ਇਹਨਾਂ ਨੂੰ ਮਸ਼ਹੂਰੀ ਮਿਲੀ ਹੈ, ਏਦੂ ਕਿਤੇ ਜ਼ਿਆਦਾ ਮਸ਼ਹੂਰੀ ਲੈਣ ਦੇ ਯੋਗ ਹਨ।' (ਛਪ ਰਹੀ ਹੈ) ੪੩, ਬਦਲਾਂ ਦੇ ਪਲੇ ਵਿਚ (ਅੰਮ੍ਰਿਤ ਕੌਰ): ੧) ੪੪. ਝਨਾਂ (ਦਰਦੀ) ੪੫. ਬਰਫ਼ ਦਾ ਤੁਫ਼ਾਨ (ਗਿ: ਤਾਰਾ ਸਿੰਘ) : ੧). ੪੬. ਫਰਾਂਸ ਦੀਆਂ ਰਾਤਾਂ ,, ੧) ੪੭. ਦੇਸੀ (ਗਿ: ਧਨਵੰਤ ਸਿੰਘ ਸੀਤਲ) ੧) ੪੮. ਸੀਤਲ ਲਿਖਤ ਫਿਲਮੀ ਤਰਜ਼ਾਂ ਲਿਖੇ ਧਾਰਮਕ ਤੇ ਪੋਲੀਟੀਕਲ ਗਾਣੇ-ਕੁੰਮਲ ਸੈਟ ਪੰਜ ਕਿਤਾਬਾਂ ੩) ੪੯ ਅਨੋਖੀ ਹੋਲੀ ਦੀਆਂ ਮੁ: ਪੇਮ ਚੰਦ ੧॥) ੫੦. ਚਾਰ ਜੀਵਨ l ) ੫੧. ਬੰਗਾਲੀ ਕਹਣੀਆਂ ਪ੨. ਕੌਮੀ ਪ੍ਰਵਾਨਾ (ਸੰਸਾਰ ਪ੍ਰਸਿੱਧ ਨਾਵਲ) ੩) ੫੩. ਮਜ਼ਦੂਰ (ਗੋਰਕੀ) ੩). ੫੪. ਲਾਲ ਹਨੇਰੀ (ਸੋਚ) ਹੈ। ੧) ਪ੪. ਹਿੰਦ ਦਾ ਇਤਿਹਾਸ(ਮੋਹਣ ਸਿੰਘ ਵਰਿਆਮ ਸਿੰਘ) ੨) ੫੫. ਜ਼ਮੀਨ ਤੇ ਮਜ਼ਦੂਰ (ਟਾਲਸਟਾਇ) ੧॥) ੬. ਅਮਰੀਕਾ ਦਾ ਸਫਰ ੫੭. ਮਾਪਿਆਂ ਲਈ (ਬਾਲਕ ਚਰਿਤ ) ੫੮. ਕਤਕ ਕਿ ਵਿਸਾਖ (ਕਰਮ ਸਿੰਘ ਹਿਸਟੋਰੀਅਨ) ੧) ੯. ਕਸਾਈ ਰਾਜਾ ਦੁਖੀ ਪਰਜਾ ੬੦. ਆਂਢ ਗੁਆਂਢੋਂ (ਬਲਵੰਤ ਮਹਿਤਾ) ੧॥) ੬੧. ਆਜ਼ਾਦੀ ਦਾ ਢੰਡੋਰਾ (ਪੰ: ਛਬੀਲ ਦਾਸ) =) ਵੰਡਣ ਵਾਲਿਆਂ ਲਈ ੬) ਸੈਂਕੜਾ । ੬੨. ਮਹਾਂ ਨਾਚ ਬਾਵਾ ਬਲਵੰਤ ) ੨) ੬੩. ਅਮਰ ਗੀਤ ਬਾਵਾ ਬਲਵੰਤ ਦੀ ਸੱਜਰੀ ਰਚਨਾ ੧) ੬੪, ਸ਼ਾਂਤ ਬੂੰਦ (ਅਵਤਾਰ ਸਿੰਘ ਆਜ਼ਾਦ) ੬੫. ਕਮਾਲ ਪਾਸ਼ਾ ੬੬. ਮਃ: ਗਾਂਧੀ ਦੀਆਂ ਚਿਆਂ ੬੭. ਵਿਆਹ ਪਿਛੋਂ (ਅਰਮਾਨ ਬੀ. ਏ) ੬੮. ਪੂਰਨ ਸਿੰਘ ਬਾਲ ਸੀਰੀਜ਼ (ਪੰਜ ਆਨਾ ਕਿਤਾਬ) (੧) ਝੂਠਾ ਦਾਹਵਾ (੨) ਚਤਰ ਬਾਲਕ (੩) ਖੰਡ ਦੇ ਖਿਡੌਣੇ (੪) ਸ਼ੂਮ ਬਾਬਾ (੫) ਬਾਬੇ ਦੇ ਗੋਂਗਲੂ (੬) ਸ਼ਕਰ ਪਾਰੇ (੭) ਪਹਾੜੀ ਮੁੰਡਾ (੮) ਸੋਹਣੂ ਦੀ ਬਕਰੀ (੯) ਮਹਾਤਮਾ ਬੁਧ (੧੦) ਬਾਲਕਾਂ ਦੇ ਗੀਤ, (੧੧) ਰੁਸਤਮ ਖਾਂ (੧੨) ਚਾਰ ਜੀਵਨ । (੧) ਬਰਫ ਦੀ ਸ਼ਜ਼ਾਦੀ (੨) ਮ: ਗਾਂਧੀ (੩) ਇਕ ਦੋ ਤਿੰਨ ਛਪ ਰਹੀਆਂ ਹਨ) । ਰੂਸੀ ਲਿਟਰੇਚਰ (ਛੇ ਆਨਾ ਸੀਰੀਜ਼) . ( 4. ਇਕ ਝਾਤ ਸੋਵੀਅਟ ਰੂਸ ਤੇ ੨. ਦੇਸ ਵਾਸਤੇ ੩, ਆਪਣਾ ਦੇਸ਼ ੪. ਸਦੀਵੀ ' ਲੈਨਨਗਰਾਡ ੫. ਅਖੀਂ ਡਿਠਾ ਰੂਸ ੬ ਲਾਲ ਧਰਤੀ ੭. ਸੋਵੀਅਟ · ਰੂਸ ਵਿਚ ਮਜੂਬ ੮. ਲਾਲ ਫੌਜ ੬. ਇਹ ਮੈਂ ਅਖੀ ਵੇਖਿਆ ੧੦. ਮਨੁਖਤਾ ਦੇ ਵੈਰੀ । · ਮਹਾਨ ਉਸਰੀਆ ॥) ਸਟਾਲਨ ਦੀ ਅਵਾਜ਼ ) ਕਸੀਨਆ ॥-) ਰੂਸ ਵਿਚ ਬਚੇ =) ਬਹਾਦਰ ਰੂਸੀ ਕੁੜੀਆ =) ਢੋਇਆ ) ਸੋਵੀਅਟੇ ਕਲਚਰ ॥) ਰੂਸ ਦੇ ਇਸਤੀ ਮਰਦ =) ਰੂਸ ਦੇ ਮਜ਼ਦੂਰ (1) ਸੋਵੀਅਟੇ ਦੇ ਸਾਂਝੇ ਖੇਤ =) ਬੰਗਾਲ ਦਾ ਕਾਲ (=) ਛਾਪੇ ਮਾਰ ਰੀਲੇ, :) ਹੱਲ ਤੇ ਦਾਤਰੀ ॥=) ਸੋਵੀਅਟ ਰਾਜਦੇ ਪੰਝੀ ਸਾਲ !!)

__________________________________

ਪ੍ਰੀਤ ਨਗਰ ਸ਼ਾਪ ਲਾਹੌਰ

ਇਸੇ ਕਲਮ ਤੋਂ

ਜਾਰਜ ਡਬਲਿਊ ਐਮ ਰੇਨਾਲਾਡਸ ਦਾ ਰੰਗੀਨ ਨਾਵਲ

ਅਭੋਲ ਪੰਛੀ

ਉਸ ਉਤਮ ਪੰਛੀ ਦੀ ਕਹਾਣੀ ਹੈ ਜਿਸ ਨੂੰ ਪਵਿੱਤਤਾ ਦੇ ਗਗਨ-ਮੰਡਲਾਂ ਵਿਚੋਂ ਉਡਦੇ ਉਡਦੇ ਸ਼ਿਕਾਰਨ ਦੇ ਨੈਨ ਦੁਗਾੜਿਆਂ ਨੇ ਪਾਪ ਪਤਾਲ ਵਿਚ ਸੁਟ ਦਿਤਾ।

ਸ਼ੁਹਰਤ ਅਕਾਸ਼ ਦੇ ਉਸ ਚਮਕਦੇ ਸਿਤਾਰੇ ਦਾ ਅਫ਼ਸਾਨਾ ਜਿਹੜਾ ਪਾਪਣ ਪ੍ਰੇਮਕਾ ਦੇ ਪੈਰਾਂ ਦੇ ਅੰਗੂਠੇ ਨਾਲ ਮੇਟ ਦਿਤਾ ਗਿਆ।

ਉਸ ਪਰਮਾਤਮਾ ਸੰਤ ਦੀ ਕਥਾ - ਜਿਸਦੀ ਛਤੀ ਸਾਲ ਦੀ ਪਵਿਤ੍ਰਤਾ ਦੀ ਹਡੀ ਪਸਲੀ ਕਾਮ ਦੇ ਇਕ ਪਲਸੇਟੇ ਨਾਲ ਚੂਰ ਚੂਰ ਹੋ ਗਈ।

ਉਸ ਉਤਮ ਆਤਮਾ ਦਾ ਅੰਤ ਹੈ ਜਿਸ ਨੂੰ ਉਚ-ਮੰਦਰਾਂ ਵਿਚੋਂ ਕਢ ਕੇ ਕਾਲ ਕੋਠੜੀ ਵਿੱਚ ਡਕਿਆ ਗਿਆ।

ਉਸ ਦੀ ਉਡਾਰੀ ਖੋਹਣ, ਉਸ ਦੀ ਸ਼ੁਹਰਤ ਮੇਟਣ, ਪਵਿੱਤ੍ਰਤਾ ਨੂੰ ਧਬਾ ਲਾਣ ਅਤੇ ਕਾਲ-ਕੋਠੜੀ ਵਿੱਚ ਪੁਚਾਣ ਵਾਲੀ ਦਾ ਅੰਤ ਵੀ ਲੂੰ-ਕੰਡੇ ਖੜੇ ਕਰਨ ਵਾਲਾ ਹੈ। ਕਿਤਾਬ ਛਪ ਰਹੀ ਹੈ। {ਪੰਤ ਨਗਰ ਸ਼ਾਪ, ਲਾਹੌਰ ਸੀਤਲ ਸਾਹਿਤ ਭਵਨ, ਅੰਮ੍ਰਿਤਸਰ ਪਹਿਲੀ ਵਾਰ ... ... ... ... .... ਮਈ ੧੯੪੪ ਪ੍ਰਕਾਸ਼ਕ : ਪਿੰਟਰ ਪਿਆਰਾ ਸਿੰਘ ‘ਦਾਤਾ’ ਅਮਰ ਸਿੰਘ ਪ੍ਰੀਤ ਨਗਰ ਸ਼ਾਪ, 3 ਮਾਡਲ ਇਲੈਕਟਿਕ , ਲਾਹੌਰ ਮੈਕਲੇਗਨ ਰੋਡ, ਲਾਹੌਰ ੫ ਸਮਰਪਨ





ਮਝੈਲ ਜੀ ਨੂੰ
ਸ਼ਹਿਰ ਦਾ ਜਾਦੂ
ਕੁੱਤੇ ਦਾ ਪੱਟਾ ੩੯
ਪਿੰਡ ਦੇ ਉਤਰ ਵਲ ੬੧
ਮੁਨੀਮ ਜੀ ੬੯
ਮਹੇਸ਼ ੮੧
ਜਲ ਪੁਤਰੀ ੧੦੫


ਹਿੰਦੁਸਤਾਨ ਦੀਆਂ ਛੇ ਮੁਖ-ਭਾਸ਼ਾਵਾਂ ਦੀ ਇਕ ਇਕ ਚੋਣਵੀਂ ਕਹਾਣੀ ਦਾ ਸੰਗ੍ਰਹਿ ਹੈ, ਅਤੇ ਇਹ ਚੂੰਕਿ ਸਭ ਕੁਝ ਆਂਢ-ਗੁਆਂਢੋਂ ਹੀ ਹੈ, ਇਸ ਲਈ ਇਸ ਕਿਤਾਬ ਦਾ ਨਾਂ ‘ਆਂਢ ਗੁਆਂਢੋਂ' ਰਖਿਆ ਗਿਆ ਹੈ।

ਦੁਰਾਡੇ ਦੇਸ਼ਾਂ ਦੇ ਲਿਟਰੇਚਰ ਤੋਂ ਅਸੀਂ ਇਤਨੇ ਨਾਵਾਕਫ਼ ਨਹੀਂ, ਜਿਤਨੇ ਆਪਣੇ ਆਂਢ ਗੁਆਂਢ ਦੇ ਸਾਹਿਤ ਤੋਂ ਹਾਂ । ਅਜ ਮੋਪਾਸਾਂ ਦੀਆਂ ਕਹਾਣੀਆਂ, ਡਿਕਸਨ ਦੇ ਨਾਵਲ, ਰੇਨਾਲਡਸ ਦੇ ਰੰਗੀਨ ਚਿਤ੍ਰ, ਅਤੇ ਟਾਲਸਟਾਏ ਦੀਆਂ ਚੀਜ਼ਾਂ ਕਾਫ਼ੀ ਤਾਦਾਦ ਵਿਚ ਪੰਜਾਬੀ ਰੂਪ ਧਾਰਨ ਕਰ ਚੁੱਕੀਆਂ ਹਨ।

ਰੂਸ, ਫ਼ਰਾਂਸ, ਇੰਗਲੈਂਡ ਆਦਿ ਪੱਛਮੀ ਦੇਸ਼ਾਂ ਦੇ ਫੁੱਲਾਂ ਨਾਲ ਪੰਜਾਬੀ ਫੁਲਵਾੜੀ ਨੂੰ ਸਸ਼ੋਭਤ ਕਰਨ ਦੀ ਸੋਚ ਪੰਜਾਬੀ ਦਿਮਾਗ਼ ਵਿਚ ਚਿਰ ਹੋਇਆ ਫੁਰੀ । ਪੱਛਮੀ ਫੁਲਾਂ ਨਾਲ ਇਸ ‘ਸੋਚ’ ਨੇ ਪੰਜਾਬੀ ਸਾਹਿਤ ਨੂੰ ਮਾਲਾ ਮਾਲ ਕਰ ਦਿਤਾ । (ਕਿਸ 'ਸੋਚ' ਨੇ, ਇਹ ਦਸਣ ਦੀ ਲੋੜ ਨਹੀਂ) ।

ਪੰਜਾਬ ਦੇ ਉਡਾਰੂ ਸ਼ੋਕੀਨ ਨੇ 'ਦਾਤਾ’ ਹੋਣ ਦੇ ਬਾਵਜੂਦ ਲਿਖਾਰੀ ਦਾ ਰੂਪ ਭਰ ਕੇ ਯੂਰਪ ਤੋਂ 'ਮਾਂਗਵੇਂ ਖੰਭ' ਵੀ ਲਿਆਂਦੇ, ਅਤੇ ਉਹ ਇਸ ਰੂਪ ਵਿਚ ਸਚਮੁਚ ਸਫਲ ਰਿਹਾ ਹੈ ।

ਕਈ ਪੰਜਾਬੀ ਲੇਖਕਾਂ ਨੇ ਪੇਉਂਦੀ ਚੀਜ਼ਾਂ ਵੀ ਪੰਜਾਬੀ ਪਾਠਕਾਂ ਦੇ ਹੱਥਾਂ ਵਿਚ ਦਿਤੀਆਂ ਹਨ, ਪਰੰਤੂ ਗੁਆਂਢਣ ਬੋਲੀਆਂ ਦਾ ਸਾਹਿੱਤ - ਖ਼ਾਸ ਕਰ ਕੇ ਕਹਾਣੀ - ਬਹੁਤ ਘਟ ਪੰਜਾਬੀ ਵਿਚ ਹੈ ।

ਮੇਰੀ ਵਾਕਫ਼ੀ ਅਨੁਸਾਰ ਕੇਵਲ ਸ: ਸੋਹਣ ਸਿੰਘ ਜੀ 'ਜੋਸ਼' ਦੀਆਂ ਬੰਗਾਲੀ ਕਹਾਣੀਆਂ ਹੀ ਟੈਗੋਰ ਤੇ ਮੁਨਸ਼ੀ ਪ੍ਰੇਮ ਚੰਦ ਤੋਂ ਇਲਾਵਾ ਪੰਜਾਬੀ ਪਾਠਕਾਂ ਤਕ ਪੁਜੀਆਂ ਹਨ । ਇਸ ਘਾਟੇ ਨੂੰ ਪੂਰਾ ਕਰਨ ਲਈ 'ਆਂਢ ਗੁਆਂਢੋੋਂ' ਇਕ ਛੋਟਾ ਜਿਹਾ ਯਤਨ ਹੈ ਅਤੇ ਇਸ ਵਿਚ ਮੈਂ ਸਫ਼ਲ ਜਾਂ ਅਸਫ਼ਲ ਜੋ ਕੁਝ ਹੋਇਆ ਹਾਂ, ਆਪ ਦੇ ਸਾਹਮਣੇ ਹੈ ।

ਯਤਨ ਕੀਤਾ ਗਿਆ ਹੈ ਕਿ ਕਹਾਣੀ ਵਿਚ ਉਹੀ ਕੁਝ ਦਰਸਾਇਆ ਜਾਏ, ਜੋ ਕੁਝ ਅਸਲ ਲੇਖਕ ਨੇ ਪ੍ਰਗਟ ਕਰਨ ਦਾ ਯਤਨ ਕੀਤਾ ਹੈ, ਪਰੰਤੂ ਜੇ ਕੋਈ ਊਣਤਾਈ ਰਹਿ ਗਈ ਹੋਵੇ ਤਾਂ ਉਸ ਦੀ ਜ਼ਿਮੇਵਾਰੀ ਅਨੁਵਾਦਕ ਸਿਰ ਹੈ।

ਮੇਰੇ ਪੂਜਨੀਕ ਪਿਤਾ ਮਾਸਟਰ ਤਾਰਾ ਸਿੰਘ ਜੀ (ਸਯਦ) ਨੇ ਇਸ ਕਿਤਾਬ ਦਾ ਖਰੜਾ ਪੜ੍ਹ ਕੇ ਗੁਣ ਵਧਾਏ ਤੇ ਔਗਣ ਘਟਾਏ ਹਨ ਅਤੇ ਸ: ਪਿਆਰਾ ਸਿੰਘ ਜੀ ‘ਦਾਤਾ’, ਮੈਨੇਜਰ ਪ੍ਰੀਤ ਨਗਰ ਸ਼ਾਪ, ਲਾਹੌਰ ਨੇ ਉਚੇਚੀ ਖੇਚਲ ਕਰ ਕੇ ਇਸ ਕਠਨ ਸਮੇਂ ਵਿਚ ਇਸ ਨੂੰ ਛਪਵਾਉਣ ਵਿਚ ਮੇਰੀ ਸਹਾਇਤਾ ਕੀਤੀ ਹੈ, ਜੇ ਉਹ ਇਹ ਸਭ ਕੁਝ ਨਾਂਹ ਕਰਦੇ ਤਾਂ 'ਆਂਢ ਗੁਆਂਢੋੋਂ' ਦਾ ਖਰੜਾ ਪਤਾ ਨਹੀਂ ਕਿੰਨਾ ਚਿਰ ਮੇਰੀ ਅਲਮਾਰੀ ਦੀਆਂ ਨੁਕਰਾਂ ਵਿਚ ਹੀ ਪਿਆ ਰਹਿੰਦਾ।


ਕਾਂਗੜਾ ਵੈਲੀ}

੧੦. ੫, ੪੪}

ਅਨੁਵਾਦਿਕ

ਬਲਵੰਤ ਸਿੰਘ ਸਯਦ 

ਆਂਢ ਗੁਆਂਢੋਂ


ਫ਼ਰਾਂਸ ਦੀਆਂ ਰਾਤਾਂ :

ਇਕ ਫ਼ੌਜੀ ਦੀ ਡਾਇਰੀ ਦੇ ਅਣਛਪੇ ਪਤ੍ਰੇ,

੧।।।)

ਬਰਫ਼ ਦਾ ਤੂਫਾਨ:

ਸੰਸਾਰ-ਪ੍ਰਸਿਧ ਲੇਖਕਾਂ ਦੀਆਂ ਅਗਾਂਹ-ਵਧੂ ਕਹਾਣੀਆਂ, ੧|)

*ਪ੍ਰੀਤ ਨਗਰ ਸ਼ਾਪ, ਲਾਹੌਰ*

*ਸੀਤਲ ਸਾਹਿਤ ਭਵਨ, ਅੰਮ੍ਰਿਤਸਰ*

ਸ਼ਹਿਰ ਦਾ ਜਾਦੂ



(ਤੈਲੰਗੂ)

ਵੈਕਟਾਚਲਮ ਨੇ ਤੈਲੰਗੂ ਵਿਚ ਸੌ ਤੋਂ ਉਪਰ ਕਹਾਣੀਆਂ ਲਿਖੀਆਂ ਹਨ। ਇਨ੍ਹਾਂ ਦੀਆਂ ਕਹਾਣੀਆਂ ਦੀ ਨਿੰਦਿਆ ਕਰਨ ਵਾਲੇ, ਪ੍ਰਸੰਸਾ ਕਰਨ ਵਾਲਿਆਂ ਤੋਂ ਘਟ ਨਹੀਂ। ਪਰੰਤੂ ਵੈਕਟਾਚਲਮ ਇਸ ਦੀ ਚਿੰਤਾ ਨਹੀਂ ਕਰਦੇ। ਨਿੰਦਣ ਵਾਲੇ ਵੀ ਇਨ੍ਹਾਂ ਦੀ ਕਲਪਨਾ-ਸ਼ਕਤੀ ਦੀ ਪ੍ਰਸੰਸਾ ਕਰਦੇ ਹਨ।

ਵਿਵਾਹ, ਪ੍ਰੇਮ, ਇਸਤ੍ਰੀ-ਪੁਰਸ਼ ਅਤੇ ਪ੍ਰਚਲਤ ਸਿਧਾਤਾਂ ਨੂੰ ਝੂਠਾ ਸਾਬਤ ਕਰਨਾ ਹੀ ਆਪ ਦੇ ਕਹਾਣੀ-ਪਾਤਰ ਦਾ ਮੁੱਖ ਮੰਤਵ ਹੁੰਦਾ ਹੈ।

ਤੇਲੰਗੂ ਦੇ ਵਿਦਵਾਨ ਆਪ ਦੀ ਬਰਾਬਰੀ 'ਮੋਪਾਸਾਂ' ਨਾਲ ਕਰਦੇ ਹਨ। ਕਾਮਯਾਬ ਕਹਾਣੀ-ਲੇਖਕ ਹੋਣ ਤੋਂ ਇਲਾਵਾ ਪ੍ਰਸਿੱਧ ਨਾਵਲਿਸਟ ਵੀ ਹਨ। "ਸ਼ਹਿਰ ਦਾ ਜਾਦੂ" ਆਪ ਦੀਆਂ ਚੰਗੀਆਂ ਕਹਾਣੀਆਂ ਵਿਚੋਂ ਇਕ ਹੈ।



ਉਸ ਵਰ੍ਹੇ ਫਸਲ ਚੋਖੀ ਹੋਈ, ਵੀਰਾਂਡੀ ਦੇ ਹਥ ਤਿੰਨ ਹਜ਼ਾਰ ਨਕਦ ਆਏ । ਬੜੀ ਸ਼ਾਨ ਤੇ ਪੂਰਨ ਸ਼ਰਧਾ ਨਾਲ ਭਗਵਤੀ ਦੀ ਪੂਜਾ ਕੀਤੀ । ਵੀਰਾਂਡੀ ਨੇ ਪੰਜਾਹ ਰੁਪਏ ਘੜਾਈ ਦੇ ਕੇ ਆਪਣੀ ਵਹੁਟੀ ਰੰਗਮਾ ਵਾਸਤੇ ਮਦਰਾਸ ਤੋਂ ਕੈਂਠਾ ਬਣਵਾਇਆ, ਭੈਣ ਜਾਨਕੀ ਨੂੰ ਰੇਸ਼ਮੀ ਸਾੜ੍ਹੀ ਲੈ ਦਿਤੀ । ਦੁਧ ਦਹੀਂ ਲਈ ਇਕ ਨਵੀਂ ਭੂਰੀ ਗਊ ਖਰੀਦੀ ।

ਵੀਰਾਂਡੀ ਹਰ ਵਰ੍ਹੇ ਮਾਘ ਦੇ ਮਹੀਨੇ ਮੇਲੇ ਉਪਰ ਨੀਲਕਰ ਜਾਇਆ ਕਰਦਾ ਸੀ । ਇਸ ਵਰ੍ਹੇ ਉਸ ਰੰਗਮਾ ਨੂੰ ਵੀ ਮੇਲੇ ਜਾਣ ਲਈ ਆਖਿਆ । ਆਖਿਆ ਤਾਂ ਇਸ ਤੋਂ ਪਹਿਲਾਂ ਵੀ ਉਸ ਕਈ ਵਾਰੀ ਸੀ, ਪਰੰਤੂ ਹਰ ਵਾਰੀ - ਮਾਂ ਅਤੇ ਰੰਗਮਾ - ਦੋਹਾਂ ਨੇ ਹੀ ਮੁਖਾਲਫਤ ਕੀਤੀ:

“ਵੇਖੋ ਜੀ ! ਭਲਾ ਕਿਵੇਂ ਭਲੇ ਘਰ ਦੀ ਨੂੰਹ ਪਿੰਡ ਛਡ ਕੇ ਸ਼ਹਿਰ ਜਾਏ ?" ਇਸ ਵਿਚ ਡਰ ਵੀ ਸੀ ਤੇ ਬੇਇਜ਼ਤੀ ਵੀ, ਪਰੰਤੂ ਐਤਕੀ ਕਿਸੇ ਵੀ ‘ਨਾਂਹ’ ਨਹੀਂ ਸੀ ਪਾਈ । ਨਹਿਰ, ਸੌਹਰਾ ਪੇਕਾ ਪਿੰਡ ਤੇ ਵਿਚਕਾਰ ਦੇ ਕੁਝ ਟਿਲੇ ਟਿਬੇ -- ਬਸ ਇਹੋ ਕੁਝ ਰੰਗ ਦੀ ਦੁਨੀਆ ਸੀ । ਸ਼ਹਿਰ ਵਿਚ ਹੁੰਦੀਆਂ ਚੋਰੀਆਂ ਧੋਖੇਬਾਜ਼ੀਆਂ, ਸ਼ਰਾਬ ਖੋਰੀ, ਮੋਟਰ, ਬਸ, ਸਾਈਕਲ, ਸੋਡਾ, ਲੈਮੇਨਿਡ ਆਦਿ ਦੀਆਂ ਖਬਰਾਂ ਕਦੇ ਕਦੇ ਰੰਗਮਾ ਦੀ ਦੁਨੀਆ ਵਿਚ ਪਹੁੰਚ ਜਾਂਦੀਆਂ ।

ਪਤੀ ਪਤਨੀ ਦਸ ਮੀਲ ਤੁਰ ਕੇ ਮੋਟਰ ਬਸ ਲਈ ਪੱਕੀ ਸੜਕ ਕੰਢੇ ਆ ਖੜੋਤੇ। ਵੀਰਾਂਡੀ ਲਈ ਇਹ ਸਫਰ ਤੇ ਇਸ ਦੀਆਂ ਸੋਚਾਂ ਮਾਮੂਲੀ ਸਨ - ਪਰੰਤੂ ਰੰਗਮਾ ਦਾ ਹਿਰਦਾ ਇਹ ਸੋਚ ਸੋਚ ਕੇ ਕਿ ਅਗੇ ਕੀ ਹੋਵੇਗਾ ? ਹੁਣ ਕੀ ਆਏਗਾ?- ਉਛਲਦਾ ਸੀ। ਐਨੇ ਵਿਚ ਭੂੰਅ-ਭੂੰਅ ਕਰਦੀ ਕਿਸੇ ਰਾਖਸ਼ ਵਾਂਗ ਪਿਛੇ ਧੂਆਂ ਛਡਦੀ -- ਬਸ ਆਣ ਖੜੋਤੀ। ਬਸ ਭਰੀ ਹੋਈ ਸੀ, ਫੇਰ ਵੀ ਜ਼ਨਾਨਾ ਸਵਾਰੀ ਵੇਖ ਕੇ ਡਰਾਈਵਰ ਨੇ ਆਪਣੇ ਕੋਲ ਥਾਂ ਖਾਲੀ ਕਰ ਕੇ ਬੈਠਣ ਲਈ ਆਖਿਆ।

ਰੰਗਮਾ ਨੇ ਵੀਰਾਂਡੀ ਵਲ ਵੇਖਿਆ - ਵੀਰਾਂਡੀ ਵੀ ਜਦ ਉਥੇ ਹੀ ਚੜ੍ਹਨ ਲਗਾ ਤਾਂ ਪੈਸੇ ਲੈਣ ਵਾਲਾ ਚਮੜੇ ਦਾ ਥੈਲਾ ਲਟਕਾਈ ਬੋਲ ਪਿਆ:

“ਪਿਛੇ! ਉਏ ਪਿਛੇ! ਪਿਛੇ ਜਾ ਕੇ ਬੈਠ - ਤੇਰੀ ਉਸ ਨੂੰ ਨਹੀਂ ਕੋਈ ਚੁਕ ਕੇ ਲੈ ਚਲਿਆ।" ਉਸ ਦੀ ਬੋਲੀ ਬਦਮਾਸ਼ਾਂ ਵਾਲੀ ਸੀ।

ਰੰਗਮਾ ਦੀਆਂ ਰਗਾਂ ਦਾ ਖੂਨ ਉਬਲ ਉਠਿਆ। ਰਤਾ ਕੁ ਟੇਡਾ ਬੋਲਣ ਤੇ ਸੰਢੇ ਵਰਗੇ ਨੌਕਰ ਨੂੰ ਇਕੋ ਮੁੱਕੇ ਨਾਲ ਦੂਹਰਾ ਕਰ ਦੇਣ ਵਾਲੇ ਵੀਰਾਂਡੀ ਵਲ ਰੰਗਮਾ ਨੇ ਵੇਖਿਆ। ਜਿਵੇਂ ਉਹ ਹੁਣ ਹੀ ਮੋਟਰ ਵਾਲੇ ਡਰਾਈਵਰ ਨੂੰ ਚੀਰ ਛਡਣ ਵਾਲਾ ਹੈ, ਪਰੰਤੂ ਬਿਨਾ ਕੰਨ, ਪੂਛ ਹਿਲਾਏ ਗਰੀਬ ਕੁੱਤੇ ਵਾਂਗ ਉਸ ਦੇ ਪਿਛੇ ਜਾ ਰਿਹਾ ਸੀ ਵੀਰਾਂਡੀ ਮੋਢੇ ਤੇ ਗੰਢ ਰਖੀ। ਬਿਜਲੀ ਭਰੇ ਕਾਲੇ ਸੇਬ ਵਾਂਗ ਗੱਲ੍ਹਾਂ ਹੋ ਗਈਆਂ ਰੰਗਮਾ ਦੀਆਂ। ਸਿਰ ਉਚਾ ਕਰ ਕੇ ਲੰਮੀਆਂ ਉਂਗਲਾਂ ਨਾਲ ਮੂੰਹ ਤੇ ਪੈਂਦੀਆਂ ਲਿਟਾਂ ਨੂੰ ਪਿਛੇ ਹਟਾ ਕੇ ਉਹ ਉਸ ਪਾਸੇ ਵੇਖਣ ਲਗੀ, ਜਿਸ ਤਰ੍ਹਾਂ ਦੁਸ਼ਮਣਾਂ ਵਿਚ ਫਸੀ ਬਹਾਦਰ ਰਾਜਪੂਤਨੀ ਹੋਵੇ। ਉਸ ਦੇ ਗੁਸੇ ਤੇ ਤ੍ਰਿਸਕਾਰ ਭਰੇ ਰੂਪ ਤੇ ਡਰਾਈਵਰ ਮਸਤ ਹੋ ਗਿਆ।

"ਘਰ ਵਾਲੇ ਬਗੈਰ ਇਹ ਨਹੀਂ ਜੇ ਬੈਠਣ ਵਾਲੀ! ਆਉ, ਮਹਾਰਾਜ ਤੁਸੀ ਵੀ ਬੈਠੋ ।"

ਡਰਾਈਵਰ ਨੇ ਥਾਂ ਕਰ ਕੇ ਦੋਹਾਂ ਨੂੰ ਬਿਠਾਇਆ। ਇਤਨੇ ਲੋਕਾਂ ਦੇ ਸਾਮ੍ਹਣੇ ਪਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਬੈਠਦਿਆਂ ਉਸ ਨੂੰ ਸ਼ਰਮ ਆਈ। ਅੱਖਾਂ ਨੀਵੀਆਂ ਕਰ ਕੇ ਹਥ ਪਟਾਂ ਵਿਚ ਲੰਮਕਾ ਕੇ ਵਿਚਾਰੀ ਕਿਸੇ ਤਰ੍ਹਾਂ ਬੈਠ ਗਈ। ਫ਼ੱਰ ਫ਼ੱਰ ਕਰ ਕੇ ਮੋਟਰ ਸਟਾਰਟ ਹੋਈ । ਪੈਰ ਥਲੇ ਕੁਝ ਤਿਲਕਣ ਲਗਾ। ਘਾਬਰ ਕੇ ਰੰਗਮਾ ਨੇ ਤਕਿਆ। ਇਹ ਆਵਾਜ਼ ਕਿਥੋਂ ਆਉਂਦੀ ਹੈ? ਇਹ ਕਿਵੇਂ ਚਲਦੀ ਹੈ? ਪਤੀ ਤੋਂ ਪੁਛਿਆ।

“ਇੰਜਨ ਨਾਲ ਚਲਦੀ ਹੈ।" ਉਸ ਉਤਰ ਦਿਤਾ। ਇਸ ਤੋਂ ਵਧੀਕ ਉਸ ਨੂੰ ਵੀ ਕੁਝ ਨਹੀਂ ਸੀ ਪਤਾ। ਫੇਰ ਪਤੀ ਵਲੋਂ ਅੱਖਾਂ ਫੇਰ ਉਸ ਡਰਾਈਵਰ ਵਲ ਵੇਖਿਆ। ਮੋਟਰ ਦੀ ਚਾਲ ਵਧਦੀ ਗਈ। ਕੀ ਕਰਦਾ ਹੈ ਇਹ? ਅਧਭੁਤ ਜਾਦੂਗਰ ਵਾਂਗ ਮਲੂਮ ਹੋਇਆ ਉਸ ਨੂੰ ਡਰਾਈਵਰ। ਮੋਟਰ ਗਡੀ ਸਿਧੀ ਇਕ ਬੈਲ ਗਡੀ ਵਲ ਜਾ ਰਹੀ ਸੀ ਤੇ ਇੰਨੀ ਤੇਜ਼ ਕਿ ਇਕ ਮਿੰਟ ਵਿਚ ਉਸ ਨਾਲ ਜਾ ਟਕਰਾਏਗੀ। ਹੁਣ ਕੀ ਹੋਵੇਗਾ? ਤੇ ਰੰਗਮਾ ਡਰਾਈਵਰ ਦੇ ਮੋਢੇ ਤੇ ਹਥ ਰਖ ਕੇ ਚੀਖ ਪਈ:

“ਹਾਇ! ਹਾਇ! ਰੋਕੋ! ਰੋਕੋ!"

ਸਾਰੇ ਮੁਸਾਫਰ ਹਸ ਪਏ, ਤੇ ਸਾਰਿਆਂ ਥੀਂ ਵਧੀਕ ਹਸਿਆ ਮੋਟਰ ਵਾਲਾ। ਸਿਧੀ ਜਾਂਦੀ ਮੋਟਰ ਬੈਲ ਗਡੀ ਕੋਲੋਂ ਚੁਪ ਚਾਪ ਲੰਘ ਗਈ। ਕਿਸ ਤਰ੍ਹਾਂ ਬਚਾ ਕੇ ਲੰਘ ਗਿਆ ਮੋਟਰ ਵਾਲਾ। ਉਸ ਪਿਛੇ ਮੁੜ ਕੇ ਤਕਿਆ, ਉਡਦੀ ਮਿਟੀ ਵਿਚ ਦੂਰ ਪਿਛੇ ਉਸ ਨੂੰ ਬੈਲ ਗਡੀ ਦਿਸੀ, ਉਹ ਹੈਰਾਨ ਹੋਈ, ਸਾਰੇ ਲੋਕੀ ਹਸ ਪਏ, ਉਸ ਨੂੰ ਸ਼ਰਮ ਆ ਰਹੀ ਸੀ।

ਮੋਟਰ ਰੁਕੀ, ਵਡਾ ਕਾਲਾ ਕੋਟ ਪਾਈ ਤਿਖੀਆਂ ਤਿਖੀਆਂ ਮੁਛਾਂ ਵਾਲਾ ਆਦਮੀ ਸਾਮ੍ਹਣੇ ਆਣ ਖੜੋਤਾ।

"ਮੇਰੀ ਥਾਂ ਹੈ ਕਿ ਨਹੀਂ?"

“ਉਠੋ ਜੀ! ਹੁਣ ਉਤਰੋ।’’ ਡਰਾਈਵਰ ਨੇ ਵੀਰਾਂਡੀ ਨੂੰ ਆਖਿਆ।

ਉਹ ਡਰ ਕੇ ਉਤਰ ਪਿਆ, ਉਸ ਦੇ ਪਿਛੇ ਰੰਗਮਾ ਵੀ ਉਤਰਨ ਲਗੀ।

"ਤੁਹਾਡੇ ਲਈ ਪਿਛੇ ਥਾਂ ਨਹੀਂ, ਇਥੇ ਹੀ ਬੈਠੋ।"

ਰੰਗਮਾ ਉਥੇ ਦੀ ਉਥੇ ਖੜੋ ਗਈ। ਮੁਸਾਫ਼ਰ ਉਸ ਵਲ ਤਕ ਰਹੇ ਸਨ। ਇਹ ਸੋਚ ਕੇ ਸ਼ਰਮ ਨਾਲ ਸਿਰ ਨੀਵਾਂ ਕਰੀ ਉਹ ਆਪਣੇ ਪੈਰ ਦੇ ਅੰਗੂਠੇ ਨਾਲ ਧਰਤੀ ਫਰੋਲਣ ਲਗੀ, ਜਿਵੇਂ ਧਰਤੀ ਮਾਤਾ ਪਾਸੋਂ ਪੁਛ ਰਹੀ ਹੈ-ਹੁਣ ਕੀ ਕਰਾਂ? ਕਈ ਮਿੰਟ ਲੰਘ ਗਏ, ਮੋਟਰ ਖੜੋਤੀ ਰਹੀ।

“ਬਹਿ ਵੀ ਜਾ।" ਵੀਰਾਂਡੀ ਨੇ ਆਖਿਆ, ਪਤੀ ਦੀ ਆਗਿਆ ਅਨੁਸਾਰ ਉਹ ਬਹਿ ਗਈ। ਵੀਰਾਂਡੀ ਪਿਛੇ ਜਾ ਬੈਠਾ।

“ਇਹ ਸੋਟਾ, ਇਹ ਗੰਢ, ਕੌਣ ਹੈਂ ਬਈ ਤੂੰ?"

"ਹੈ ਕਿਧਰੋਂ ਦਾ ਜਨੌਰ।"

ਸਾਰੇ ਹੱਸ ਪਏ। ਰੰਗਮਾ ਦਾ ਸਿਰ ਚਕਰਾਣ ਲਗਾ ਤੇ ਲਹੂ ਦਾ ਗੇੜ ਬੰਦ ਹੁੰਦਾ ਮਲੂਮ ਹੋਇਆ। ਪਿਛੇ ਮੁੜ ਕੇ ਤੱਕਿਆ, ਦਿਲ ਕੀਤਾ, ਆਖੇ:

"ਕੌਣ ਹੋ ਤੁਸੀਂ ਵਧ ਚੜ੍ਹ ਕੇ ਗੱਲਾਂ ਕਰਨ ਵਾਲੇ! ਹੁਣੇ ਜੀਭ ਖਿਚ ਸਟਾਂ...........! ਪਰੰਤੂ............."

ਪਿੰਡ ਵਿਚ ਕਿਸੇ ਦੀ ਗੱਲ ਨਾ ਸਹਾਰਨ ਵਾਲੀ ਰੰਗਮਾ ਚੁਪ ਰਹੀ। ਪਤੀ ਵਲ ਤਕਿਆ। ਵੀਰਾਂਡੀ ਦੀ ਹਾਲਤ ਤਕ ਕੇ ਉਹਨੂੰ ਸ਼ਰਮ ਆ ਗਈ ਤੇ ਗੁੱਸਾ ਵੀ। ਸਭਾ ਵਿਚ ਬੇਇਜ਼ਤ ਹੋ ਰਹੀ ਦਰੋਪਤੀ ਵਾਂਗ ਉਹ ਹੇਠਾਂ ਤੱਕੀ ਜਾਂਦੀ ਸੀ। ਮੋਟਰ ਚਲ ਪਈ, ਰੰਗਮਾ ਨੂੰ ਸਾਰੀ ਦੁਨੀਆ ਦੁਖ ਦੇਂਦੀ ਮਲੂਮ ਹੋ ਰਹੀ ਸੀ। ਅੱਖਾਂ ਖੋਲ੍ਹਣ ਵਿਚ ਉਸ ਨੂੰ ਡਰ ਲਗਾ ਤੇ ਉਹ ਅੱਖਾਂ ਮੀਟ ਕੇ ਹੀ ਬੈਠੀ ਰਹੀ । ਕਿੰਨਾ ਚਿਰ ਤੁਰੀ ਜਾਣ ਮਗਰੋਂ ਮੋਟਰ ਰੁਕੀ ਤਾਂ ਉਸ ਨੇਲਕਰ ਆਇਆ ਸਮਝ ਕੇ ਅੱਖਾਂ ਖੋਲ੍ਹੀਆਂ। ਨਹੀਂ, ਲੋਕੀ ਰਤਾ ਸਾਹ ਲੈਣ ਲਈ ਲਹਿ ਰਹੇ ਸਨ। ਉਹ ਵੀ ਲਹਿਣ ਲਗੀ। ਪਲਾ ਕਿਸੇ ਕੰਡੇ ਨਾਲ ਅੜ ਕੇ ਪਾਟ ਗਿਆ। ਉਹਦੇ ਨਾਲ ਵਾਲਾ ਬੈਠਾ ਮੁਸਾਫ਼ਰ ਮੁਸਕਾ ਪਿਆ। ਉਹ ਹੇਠਾਂ ਉਤਰ ਆਈ, ਇਕ ਹੋਰ ਹੱਸ ਪਿਆ। ਉਸ ਕ੍ਰੋਧ ਵਿਚ ਮੁੜ ਕੇ ਪਿਛੇ ਵਲ ਤਕਿਆ, ਹੋਰ ਕਈ ਸਵਾਰੀਆਂ ਹਸੀਆਂ। ਸ਼ਰਮ ਤੇ ਕ੍ਰੋਧ ਨਾਲ ਉਸ ਦੇ ਪੈਰ ਕੰਬਣ ਲਗੇ। ਉਹ ਥਾਂ ਤੋਂ ਹਿਲ ਨਾ ਸਕੀ, ਤਾਪ ਦੀ ਘੂਕੀ ਵਿਚ ਜਿਵੇਂ ਸਿਰ ਚਕਰਾਂਦਾ ਹੈ, ਇਹੋ ਹਾਲਤ ਸੀ ਉਸ ਦੀ। ਉਸ ਨੂੰ ਭਾਸਦਾ ਸੀ, ਮਾਨੋ ਸਾਰੇ ਲੋਕ ਉਸ ਵਲ ਘੂਰ ਰਹੇ ਹਨ, ਸਾਰੇ ਉਸ ਦਾ ਅਪਮਾਨ ਕਰ ਰਹੇ ਹਨ। ਉਸ ਦੇ ਕੋਮਲ ਹਿਰਦੇ ਉਪਰ ਡਾਢੀ ਸੱਟ ਵੱਜੀ, ਤਿੱਖੀ ਤਿੱਖੀ ਤੁਰਦੀ ਉਹ ਇਮਲੀ ਦੇ ਦਰੱਖ਼ਤ ਹੇਠਾਂ ਛਾਂ ਵਿਚ ਜਾ ਪੁਜੀ, ਮਗਰੇ ਮਗਰ ਡਾਂਗ ਫੜੀ ਵੀਰਾਂਡੀ ਵੀ ਪਹੁੰਚ ਪਿਆ।

ਲਾਲ ਅੱਖਾਂ ਤੇ ਦੰਦਾਂ ਵਿਚ ਘੁਟ ਘੁਟ ਕੇ ਲਾਲ ਲਾਲ ਕੰਬਦੇ ਨਾਜ਼ਕ ਬੁਲ੍ਹ ਹਵਾ ਵਿਚ ਉਡਣ ਵਾਲੀਆਂ ਨਾਗਨੀਆਂ ਲਿਟਾਂ, ਹੱਥਾਂ ਨਾਲ ਸਾਂਭਦੀ ਹੋਈ ਉਹ ਬੋਲੀ:

“ਚਲੋ, ਘਰ ਮੁੜ ਚਲੀਏ!" ਉਸ ਦੀ ਬਾਰੀਕ ਅਵਾਜ਼ ਵਿਚ ਬੇ-ਬਸੀ ਤੇ ਅਧੀਰਤਾ ਸੀ।

"ਕਿਉਂ?"

"ਮੈਨੂੰ ਨਹੀਂ ਚੰਗਾ ਲਗਦਾ।"

"ਮੁੜਾਂਗੇ ਕਿਵੇਂ?"

"ਪੈਰੀਂ ਤੁਰ ਕੇ।"

"ਵੀਹ ਕੋਹ ਈ ਏਥੋਂ!"

"ਫੇਰ ਕੀ ਹੋਇਆ?" "ਰਾਤ ਹੋ ਜਾਊ ਰਾਹ ਵਿਚ।"

"ਕੋਈ ਡਰ ਏ!"

"ਚੋਰ! ਰਾਹ ਵਿਚ!

"ਕੋਈ ਡਰ ਨਹੀਂ'।'

"ਇਹ ਗੱਲ ਸੀ ਤਾਂ ਆਈ ਕਿਉਂ ਸੈਂ?"

"ਮੈਨੂੰ ਕੀ ਪਤਾ ਸੀ?"

“ਹੁਣ ਬਿਨਾ ਕਾਰਨ ਕਿਉਂ ਮੁੜੀਏ?"

ਇਹੋ ਤਾਂ ਧੰਦੇ ਹੁੰਦੇ ਨੇ ਜ਼ਨਾਨੀਆਂ ਨਾਲ ਲਿਆਵਣ ਦੇ, ਇਨ੍ਹਾਂ ਨਾਲ ਸਫ਼ਰ ਕਰਨਾ ਖੋਟਾ।" ਵੀਰਾਂਡੀ ਨੇ ਚਿੜ੍ਹ ਕੇ ਆਖਿਆ।

ਵੀਰਾਂਡੀ ਰੰਗਮਾ ਭਾਵੇਂ ਛਡ ਦਏ। ਪਰ ਮੇਲਾ ਨਹੀਂ ਛਡ ਸਕਦਾ। ਵਰ੍ਹੇ ਦੀ ਮਿਹਨਤ ਦਾ ਫਲ ਉਨ੍ਹਾਂ ਨੂੰ ਇਕ ਰਾਤ ਮੇਲਾ ਹੀ ਮਿਲਦਾ ਸੀ।

"ਪਤੀ ਨੂੰ ਮੇਰੇ ਕਾਰਨ ਦੁਖ ਹੋਇਆ !" ਭਾਰਤ ਦੇਸ਼ ਦੀ ਪਤਨੀ ਕਦੇ ਬਰਦਾਸ਼ਤ ਨਹੀਂ ਕਰ ਸਕਦੀ। ਇਹੋ ਸੋਚ ਕੇ ਰੰਗਮਾ ਨੇ ਆਪਣੀਆਂ ਤਕਲੀਫ਼ਾਂ, ਖੇਚਲਾਂ, ਡਰ ਤੇ ਸ਼ਰਮ ਨੂੰ ਹਿਰਦੇ ਵਿਚ ਘੁਟਦੇ ਹੋਏ ਚੁਪ ਚਾਪ ਮੂੰਹ ਫੇਰ ਕੇ ਰਜ਼ਾਮੰਦੀ ਪ੍ਰਗਟ ਕਰ ਦਿਤੀ, ਨਾਂਹ ਸਹਿਣ ਯੋਗ ਗੱਲਾਂ ਨੂੰ ਵੀ ਕਰਮ-ਧਰਮ ਮੰਨ ਕੇ ਖ਼ੁਸ਼ੀ ਖ਼ੁਸ਼ੀ ਬਿਨਾ "ਹੂੰ" "ਹਾਂ" ਕੀਤੇ ਚੁਪ ਚਾਪ ਬਰਦਾਸ਼ਤ ਕਰਨ ਦੀ ਆਦਤ ਉਸ ਦੀ ਕਈ ਪੀੜ੍ਹੀਆਂ ਤੋਂ ਚਲੀ ਆ ਰਹੀ ਸੀ।

ਮੋਟਰ ਤੁਰ ਪਈ, ਪਰੰਤੂ ਰੰਗਮਾ ਦਾ ਹਿਰਦਾ ਕਦੋਂ ਤਾਣੀ ਸੁੰਗੜ ਕੇ ਬੈਠਾ ਰਹੇ? ਸਰਦੀਆਂ ਦੀ ਸੁੰਦਰ ਖਿੜਵੀਂ ਧੂਪ, ਉਡਦੇ ਬਦਲ, ਨੀਲਾ ਅਕਾਸ਼, ਹਰੇ ਹਰੇ ਖੇਤ-ਕਿਹਾ ਸੁੰਦਰ ਦ੍ਰਿਸ਼! ਬ੍ਰਿਛ ਚਿੜੀਆਂ ਉਸ ਦੇ ਘਰ ਵਲ ਭਜੇ ਜਾ ਰਹੇ ਸਨ। ਮੋਟਰ ਦੇ ਹੇਠਾਂ ਦੀ ਸੜਕ ਨਾਚ ਨਚ ਰਹੀ ਸੀ। ਠੰਢੀ ਠੰਢੀ ਪੌਣ ਉਸ ਦੀਆਂ ਕੋਮਲ ਗਲ੍ਹਾਂ ਤੇ ਕਾਲੇ ਭੌਰ ਵਾਲਾਂ ਨਾਲ ਕਲੋਲਾਂ ਕਰਦੀ ਲੰਘਦੀ ਜਾਂਦੀ ਹੈ। ਉਹ ਮਾਨੋ ਔਖਿਆਈ ਨੂੰ ਟੱਪ ਕੇ ਬਾਹਰ ਆ ਗਿਆ। ਦੋਵੇਂ ਵਡੀਆਂ ਵਡੀਆਂ ਅੱਖਾਂ ਖੋਲ ਕੇ, ਹਥਾਂ ਨਾਲ ਲਿਟਾਂ ਤੇ ਜੂੜੇ ਨੂੰ ਸੰਭਾਲਦੀ ਹੋਈ, ਮੁਸਕਦੇ ਤੇ ਹਸਦੇ ਹੋਠਾਂ ਨਾਲ ਉਹ ਵੇਖਣ ਲਗੀ। ਮੋਟਰ ਭੂੰਅ ਭੂੰਅ ਕਰਨਾ, ਸਿਰ ਤੇ ਗਾਗਰਾਂ ਜਾਂ ਮੋਢੇ ਉਪਰ ਵਹਿੰਗੀਆਂ ਚੁਕੀ ਲੋਕਾਂ ਦਾ ਇਕ ਪਾਸੇ ਹੋ ਜਾਣਾ--ਪੁਲ, ਸੜਕ ਦੇ ਮੋੜ ਦਾ ਆਵਣਾ ਤੇ ਲੰਘ ਜਾਣਾ-ਇਹ ਸਾਰਾ ਕੁਝ ਉਹ ਵੇਖਦੀ ਰਹੀ। ਡਰਾਈਵਰ ਦੀ ਤਿੱਖੀ ਨਜ਼ਰ ਉਸ ਉਪਰ ਪਈ।

“ਕਿਥੇ ਘਰ ਨੀਂ?" ਉਸ ਆਖਿਆ।

“ਇਹ ਫੇਰ ਵਜਾ ਖਾਂ।"

“ਭੂੰਅ--ਭੂੰਅ--!"

"ਕਿਥੋਂ ਵਜਦਾ ਏ?"

ਇਹੋ ਜਹੀਆਂ ਗਲਾਂ ਨਾਲ ਡਰਾਈਵਰ ਨੂੰ ਰਤਾ ਉਤਸ਼ਾਹ ਮਿਲਿਆ।

"ਤਿਖੀ ਚਲਾਵਾਂ ਮੋਟਰ?"

"ਕਿਵੇਂ ਤਿਖੀ ਤੁਰਦੀ ਆ?"

“ਮੰਤਰ ਨਾਲ।"

“ਝੂਠ!"

“ਹੌਲੀ ਹੌਲੀ ਚਲਾਵਾਂ?"

“ਇਹ ਲੈ ਖਾਂ ਹੁਣੇ ਡਿਗਣ ਲਗੀ ਸੀ।"

"ਅਜ ਤੋਂ ਪਹਿਲਾਂ ਕਦੇ ਮੋਟਰ ਤੇ ਚੜ੍ਹੀ ਏਂ?"

"ਵੇਖੇ ਨਾ, ਇੰਨੀ ਤਿੱਖੀ ਤੋਰ ਕਿ ਉਹ ਗਡਾ ਵੀ ਨਾ ਦਿਸੇ।"

“ਹੂੰ!ਹੂੰਅ! ਅਜੇ ਤਾਂ ਦਿਸਦਾ ਈ--ਹੋਰ ਤਿਖੀ-ਹੋਰ-ਬਸ, ਬਸ--! ‘ਡਰ ਲਗਦਾ ਈ?'

‘ਆਹੋ'

‘ਕਿਉਂ?'

‘ਬਸ! ਹੋਰ ਤਿਖੀ ਨਾ ਤੋਰ।'

‘ਚੰਗਾ।'

‘ਏਸ ਵਿਚ ਕੀ ਪਾਂਦੇ ਓ?'

‘ਅੱਗ।'

‘ਇਹ ਬਦਬੋ ਕਾਹਦੀ ਹੈ?'

‘ਤੇਲੀ ਦੀ।'

‘ਝੂਠ।'

‘ਨਹੀਂ, ਸਚ।'

‘ਤੇਲ ਨਾਲ ਕਿਵੇਂ ਤੁਰ ਸਕਦੀ ਏ?'

‘ਜਿਵੇਂ ਤੁਰਦੀ ਹੈ।'

‘ਤੈਨੂੰ ਕਿਵੇਂ ਮੋਟਰ ਤੋਰਨਾ ਆ ਗਿਆ?'

‘ਵੇਖ ਲੈ।'

‘ਰੇਲ ਗਡੀ ਵੀ ਤੋਰ ਸਕੇਂਗਾ?'

‘ਹਾਂ।'

‘ਸਾਈਕਲ ਵੀ?'

‘ਹਾਂ।'

‘ਤੈਨੂੰ ਕਿੰਨੀ ਤਨਖਾਹ ਮਿਲਦੀ ਹੈ?'

‘ਬੜੀ।'

‘ਤੂੰ ਵਡਾ ਏਂ ਜਾਂ ਵਕੀਲ ਵਡਾ ਹੁੰਦਾ ਹੈ?'

ਉਥੇ ਬੈਠੇ ਮੁਸਾਫਰਾਂ ਨੂੰ ਭੁਲ ਕੇ ਉਹ ਬੱਚਿਆਂ ਵਾਂਗ ਡਰਾਈਵਰ ਨਾਲ ਗੱਲਾਂ ਕਰਦੀ ਰਹੀ, ਜਿਵੇਂ ਨਿਕੇ ਹੁੰਦਿਆਂ ਸਕੂਲ ਵਿਚ ਸਹੇਲੀਆਂ ਨਾਲ ਗੱਲਾਂ ਕਰਿਆ ਕਰਦੀ ਸੀ, ਇਸ ਤੋਂ ਪਹਿਲਾਂ ਜੇ ਉਸ ਨੂੰ ਕੋਈ ਆਖਦਾ 'ਕਿ ਤੂੰ ਆਪਣੇ ਆਪ ਨੂੰ ਭੁਲ ਕੇ ਕਿਸੇ ਡਰਾਈਵਰ ਨਾਲ ਗੱਲਾਂ ਕਰੇਂਗੀ', ਤਾਂ ਉਹ ਕਦੇ ਵਿਸ਼ਵਾਸ ਨਾ ਕਰਦੀ। ਇਸ ਉਤਸ਼ਾਹ ਵਿਚ ਉਸ ਦੀ ਪਿਠ ਤੇ ਕਿਸੇ ਦੋ ਉਂਗਲਾਂ ਰਖੀਆਂ - ਇਹ ਵੀ ਉਸ ਮਹਿਸੂਸ ਨਾ ਕੀਤਾ। ਫੇਰ ਉਸ ਡਰਾਈਵਰ ਦੇ ਦਿਲ ਵਿਚ ਉਸ ਦੀਆਂ ਗੱਲਾਂ ਨੇ, ਉਸ ਦੇ ਹਾਸੇ ਨੇ, ਉਸ ਦੇ ਗੋਲ ਜੂੜੇ ਨੇ, ਕੀ ਉਥੱਲ-ਪਥੱਲ ਮਚਾਇਆ, ਉਸ ਨੂੰ ਕੀ ਪਤਾ ਸੀ। ਨੇਲਕਰ ਪੁਜ ਕੇ ਜ਼ੋਰ ਨਾਲ ਸਾਹਮਣਿਓਂ ਆਉਂਦੀ ਮੋਟਰ ਵਿਚ ਬੈਠੇ ਕਿਸੇ ਪਤਨੀ ਪਤੀ ਨੂੰ ਤਕ ਕੇ ਉਸ ਸਿਰ ਚੁਕਿਆ। ਮਹਿਲ, ਬੰਗਲੇ, ਕੋਠੀਆਂ, ਬਗੀਚੇ, ਪਾਰਕਾਂ, ਲਿਸ਼ਕਦੀਆਂ ਸੜਕਾਂ, ਦੁਕਾਨਾਂ, ਜ਼ਨਾਨੀਆਂ ਦੀਆਂ ਰੰਗਾ ਰੰਗ ਦੀਆਂ ਸਾੜ੍ਹੀਆਂ ਵਾਲੇ ਫੈਸ਼ਨ--ਕਿਤਨੀਆਂ ਚੀਜ਼ਾਂ ਵੇਖਣ ਵਾਲੀਆਂ ਸਨ, ਕਿਤਨਿਆਂ ਸਬੰਧੀ ਪੁਛਣਾ ਸੀ। ਉਸ ਦੀਆਂ ਅੱਖਾਂ ਦੋਵੇਂ ਪਾਸੇ ਨਚ ਰਹੀਆਂ ਸਨ।

ਮੋਟਰ ਰੁਕੀ। ਵੀਰਾਂਡੀ ਨੇ ਕੋਲ ਆ ਕੇ ਉਤਰਨ ਲਈ ਆਖਿਆ। ਰੰਗਮਾ ਨੇ ਉਸ ਵਲ ਇਸ ਤਰਾਂ ਤਕਿਆ, ਜਿਸ ਤਰਾਂ ਉਹ ਇਸ ਨਾਲ ਆਇਆ ਨਹੀਂ - ਹੁਣੇ ਮੋਟਰ ਵਿਚ ਹੀ ਮਿਲਿਆ ਹੈ।

ਉਸ ਡਰਾਈਵਰ ਵਲ ਤੇ ਫੇਰ ਪਤੀ ਵਲ ਤਕਿਆ। ਡਰਾਈਵਰ ਦੇ ਨਵੇਂ ਫੈਸ਼ਨਦਾਰ ਵਾਲ, ਗਲਾਸਗੋ-ਮਲਮਲ ਦਾ ਕੁੜਤਾ, ਸੋਹਣਾ ਸਰੀਰ, ਨਿਕੀਆਂ ਨਿਕੀਆਂ ਤਿਖੀਆਂ ਮੁਛਾਂ, ਮੋਟਰ ਚਲਾਣ ਦੀ ਸਿਆਣਪ।

ਤੇ ਏਧਰ? ਘੋੜੇ ਵਰਗੇ ਸਖਤ ਮੋਟੇ ਵਾਲ, ਮੋਟੇ ਖੱਦਰ ਦੀ ਬੇ-ਢੰਗੀ ਕਮੀਜ਼, ਰੁਖਾ ਰੁਖਾ ਮੂੰਹ, ਡਰਾਉਣੀਆਂ ਕ੍ਰੋਧੀ ਅੱਖਾਂ -- ਇਸ ਅਸਚਰਜ ਸ਼ਹਿਰ ਵਿਚ ਬੜੇ ਸੌਖ, ਆਸਾਨੀ ਤੇ ਨਿਰਭੈਤਾ ਨਾਲ ਫਿਰਨ ਘੁੰਮਣ ਵਾਲਾ ਡਰਾਈਵਰ, ਤੇ ਹਲ ਦੀ ਮੁਠ ਫੜਨਾ ਤੋਂ ਬਿਨਾਂ ਹੋਰ ਕੁਝ ਨਾ ਜਾਣਨ ਵਾਲਾ ਪਤੀ! ਜੇ ਇਹ ਮੋਟਰ ਉਸ ਦੇ ਪਤੀ ਦੇ ਹੱਥ ਦੇ ਦਿਤੀ ਜਾਵੇ ਤਾਂ? ਰੰਗਮਾ ਸੋਚਣ ਲਗੀ। ਰੰਗਮਾ ਹਾਉਕਾ ਲੈ ਕੇ ਮੋਟਰ ਤੋਂ ਲਥੀ ਤੇ ਚੁਪ ਚੁਪਾਤੀ ਵੀਰਾਂਡੀ ਦੇ ਪਿਛੇ ਤੁਰ ਪਈ।

****

ਔਹ! ਗਡੀਆਂ, ਮੋਟਰਾਂ, ਰੌਲਾ-ਰਪਾ, ਬਾਜ਼ਾਰ, ਦੁਕਾਨਾਂ, ਸਾੜੀਆਂ, ਦੁਸ਼ਾਲੇ, ਤਸਵੀਰਾਂ -- ਆਹ! -- ਐਥੋਂ ਦੇ ਵਸਨੀਕ ਕਿੰਨੇ ਸੁੰਦਰ ਤੇ ਸ਼ੁਕੀਨ ਨੇ -- ਦੁਕਾਨ, ਸਿਪਾਹੀ, ਮੰਗਤਾ, ਗਾਡੀਵਾਨ --- ਹਰੇਕ ਆਦਮੀ ਵਡਾ ਆਦਮੀ ਮਲੂਮ ਹੁੰਦਾ ਹੈ। ਸਾਰੇ ਲੋਕੀ ਚਿਟੇ ਦੁਧ ਇਸਤ੍ਰੀ ਕੀਤੇ ਕਪੜੇ ਪਾਈ ਕਿੰਨੇ ਚੰਗੇ ਦਿਸਦੇ ਹਨ। ਸਾਰੇ ਹਿੰਦੁਸਤਾਨੀ ਅੰਗ੍ਰੇਜ਼ੀ ਅਤੇ ਤਾਮਿਲ ਬੋਲਦੇ ਹਨ। ਕਿੰਨੇ ਸਿਆਣੇ ਹਨ! ਸਾਰਾ ਸ਼ਹਿਰ ਉਸ ਤੋਂ ਤੇ ਉਸ ਦੇ ਪਤੀ ਤੋਂ ਵਧ ਕੇ ਸੁਖੀ ਹਨ। ਮਾਨੋਂ ਉਹ ਇਹੋ ਜਹੇ ਸੁਰਗ ਵਿਚ ਪੁਜ ਗਈ ਹੈ ਜਿਥੇ ਦੁਖ ਅਤੇ ਗਰੀਬੀ ਦਾ ਨਾਮ ਨਹੀਂ ਹੈ। ਬੈਂਡ ਵਜ ਰਿਹਾ ਸੀ ਤੇ ਉਸ ਦੇ ਪਿਛੇ ਅੱਖਾਂ ਚੁੰਧਿਆ ਦੇਣ ਵਾਲੀਆਂ ਸਾੜ੍ਹੀਆਂ ਪਾਈ, ਮੋਟਰਾਂ ਤੇ ਸਵਾਰ, ਇਸਤ੍ਰੀਆਂ, ਮਰਦ ਤੇ ਬੱਚੇ ਜਲੂਸ ਵਿਚ ਆ ਰਹੇ ਸਨ।

‘ਸਾਨੂੰ ਏਸ ਪਿੰਡ ਵਿਚ ਰਹਿਣ ਦੇਣਗੇ?'

'ਕਿਉਂ ਨਹੀਂ।”

'ਪਰ ਰਹਾਂਗੇ ਕਿਵੇਂ?'

'ਕਿਉਂ?'

'ਘਰ-ਘਾਟ, ਖੇਤੀ-ਬਾੜੀ?'

'ਪਰ ਜੇ ਅਸੀਂ ਇਥੇ ਰਹਿਣਾ ਚਾਹੀਏ ਤਾਂ ਰਹਿਣ ਵੀ ਦੇਣਗੇ ਕਿ ਨਹੀਂ?' ‘ਝਲੀ ਕਿਧਰੇ ਦੀ! ਕਿਉਂ ਨਹੀਂ ਰਹਿਣ ਦੇਣਗੇ, ਕਿੰਨੇ ਲੋਕੀ ਇਥੇ ਹੀ ਰਹਿੰਦੇ ਹਨ।'

'ਤਾਂ ਏਥੇ ਹੀ ਰਹੀਏ ਅਸੀਂ?'

ਦੁਕਾਨਾਂ ਦੇ ਥੜ੍ਹਿਆਂ ਤੇ ਖਲੋ ਕੇ ਬਿਜਲੀਆਂ ਬੱਤੀਆਂ ਤੇ ਲਿਸ਼ਕੇ-ਪੁਸ਼ਕੇ ਲੋਕਾਂ ਨੂੰ ਹੀ ਵੇਖਣਾ ਕਾਫ਼ੀ ਹੈ - ਇਹ ਉਸ ਦੇ ਦਿਮਾਗ ਵਿਚ ਸੀ।

‘ਤਾਂ ਏਥੇ ਹੀ ਰਹੀਏ?' ਉਸ ਦਾ ਮਨ ਖ਼ੁਸ਼ੀ ਵਿੱਚ ਝੂਮਣ ਲਗਾ।

'ਜਿਸ ਤਰਾਂ ਉਥੇ ਹੁੰਦਾ ਸੀ।'

‘ਖੇਤੀ ਬਾੜੀ ਕੌਣ ਕਰੇਗਾ?'

‘ਏਥੋਂ ਦੇ ਲੋਕੀ ਕੀ ਕਰਦੇ ਨੇ?'

‘ਆਪੋ ਆਪਣਾ ਕੰਮ ਕਰ ਕੇ ਕਮਾਂਦੇ ਨੇ।'

‘ਤੁਸੀਂ ਵੀ?'

‘ਮੈਨੂੰ ਕੀ ਪਤਾ ਇਨ੍ਹਾਂ ਦਾ ਕੰਮ?'

‘ਹਾਂ, ਹੋਰ ਕੀ ਪਤਾ ਹੋਣਾ ਹੈ। ਉਹੀ ਵਾਹੀ ਤੇ ਖੇਤੀ ਦਾ ਕੰਮ।'

ਰੰਗਮਾ ਦੇ ਦਿਲ ਵਿਚ ਇਕ ਨਵਾਂ ਖ਼ਿਆਲ ਉਠਣ ਲਗਾ--ਜਿਸ ਨੂੰ ਉਹ ਸਾਰਿਆਂ ਤੋਂ ਉਤਮ ਸਮਝਦੀ ਸੀ, ਜਿਸ ਦੀ ਉਹ ਆਪ ਤੇ ਹੋਰ ਪਿੰਡ ਦੇ ਲੋਕੀ ਵੀ ਇੱਜ਼ਤ ਕਰਦੇ ਸਨ, ਨੌਕਰ ਚਾਕਰ ਜਿਸ ਦੇ ਡਰ ਨਾਲ ਥਰ ਥਰ ਕੰਬਦੇ ਸਨ--ਉਹ ਵੀਰਾਂਡੀ ਏਸ ਪਿੰਡ ਵਿਚ, ਏਸ ਭੀੜ ਵਿਚ, ਇਨ੍ਹਾਂ ਸੜਕਾਂ ਮੋਟਰਾਂ ਦੇ ਵਿਚਕਾਰ ਬਿਲਕੁਲ ਨਿਕੰਮਾ ਹੈ, ਵਿਅਰਥ ਹੈ, ਨਿਕਾਰਾ ਹੈ।

ਉਸ ਵੇਖਿਆ -- ਸਾਰੇ ਲੋਕ ਨਿਡਰ ਹੋ ਕੇ ਮੋਟਰ ਕੋਲੋਂ ਦੀ ਲੰਘ ਜਾਂਦੇ ਹਨ, ਪਰ ਉਸ ਦਾ ਦੇਵਤਾ, ਉਸ ਦੀ ਧੋਤੀ ਦੀ ਚੂਕ ਫੜ ਕੇ ਦਸ ਗਜ਼ ਦੂਰ ਤੋਂ ਹੀ ਭਜ ਉਠਦਾ ਹੈ। ਕਪੜਾ ਵੇਖਦਿਆਂ ਰੁਪਏ ਗਜ਼ ਵਾਲੇ ਰੇਸ਼ਮੀ ਕਪੜੇ ਦੇ ਅਠ ਆਨੇ ਗਜ਼ ਆਖੇ ਤਾਂ ਦੁਕਾਨਦਾਰ ਨੇ ‘ਕਦੀ ਮੂੰਹ ਵੀ ਵੇਖਿਆ ਈ ਰੇਸ਼ਮ ਦਾ?' ਆਖ ਕੇ ਤ੍ਰਿਸਕਾਰ ਨਾਲ ਤਕਿਆ।

ਕਾਹਵਾ ਤੇ ਚਾਹ ਹੋਟਲ ਵਿਚ ਸਾਰੇ ਲੋਕੀ ਕੁਰਸੀਆਂ ਮੇਜ਼ਾਂ ਤੇ ਚਾਹ ਕਾਫ਼ੀ ਪੀ ਰਹੇ ਸਨ--ਪਰੰਤੂ ਉਸ ਦੇ ਪ੍ਰਾਣ ਨਾਥ ਨੂੰ ਇਕ ਨੁਕਰੇ ਭੁੰਜੇ ਬਿਠਾ ਕੇ, ਚਾਹ ਦਿੰਦੇ ਹੋਇਆਂ ਵੀ ਹੋਟਲ ਵਾਲਿਆਂ ਨੇ ਘੂਰ ਘੂਰ ਤਕਿਆ। ਉਸ ਵੇਲੇ ਰੰਗਮਾ ਨੇ ਅਨਭਵ ਕੀਤਾ ਕਿ ਸ਼ਾਦੀ ਸਮੇਂ ਉਸ ਦੇ ਘਰ ਤੇ ਪਿੰਡ ਵਾਲਿਆਂ ਵੀਰਾਂਡੀ ਦੀਆਂ ਸਿਫ਼ਤਾਂ ਦੇ ਪੁਲ ਬਨ੍ਹ ਬਨ੍ਹ ਕੇ ਉਸ ਨੂੰ ਧੋਖਾ ਦਿਤਾ ਸੀ। ਉਸ ਵੇਲੇ ਪਤੀ ਦੀ ਪੂਰੇ ਪੰਜਤਾਲੀ ਉਂਗਲ ਚੌੜੀ ਛਾਤੀ, ਸਖ਼ਤ ਮੋਟੀ ਗਰਦਨ, ਨਚਦੀਆਂ ਮੋਟੀਆਂ ਅੱਖਾਂ ਅਤੇ ਸਾਰੇ ਪਿੰਡ ਦਾ ਵੀਰਾਂਡੀ ਲਈ ਦਿਲੋਂ ਇਜ਼ਤ ਕਰਨਾ, ਪਿੰਡ ਦੇ ਦਸ ਪੰਦਰਾਂ ਬੰਦਿਆਂ ਨੂੰ ਇਕੱਲਿਆਂ ਹੀ ਕੁਟ ਕਢਣ ਦੀ ਤਾਕਤ, ਉਸ ਦਾ ਪਸ਼ੂਆਂ ਨਾਲ ਡੂੰਘਾ ਪਿਆਰ, ਰਿਸ਼ਤੇਦਾਰਾਂ ਨਾਲ ਮਿਠਾ ਪਿਆਰ, ਸਲੂਕ ਅਤੇ ਉਦਾਰਤਾ -- ਕੁਝ ਵੀ ਰੰਗਮਾ ਨੂੰ ਨਾ ਸੁਝਿਆ। ਉਹ ਇਕ ਦੁਬਲੇ ਪਤਲੇ ਮਲੂਕ ਖੰਗਦੇ ਹੋਏ, ਸਿਲਕ ਦੀ ਚਾਦਰ ਕੀਤੀ, ਸਿਗਰਟ ਪੀਂਦੇ ਤੇ ਆਪਣੀ ਵਲ ਤੱਕਦੇ ਹੋਏ ਨੂੰ ਵੇਖ ਕੇ ਸੋਚਣ ਲੱਗੀ ਕਿ ਉਸ ਦੀ ਪਤਨੀ ਕਿੰਨੀ ਭਾਗਾਂ ਵਾਲੀ ਹੋਣੀ ਹੈ।

ਰੰਗਮਾ ਦਾ ਸ੍ਵੈਮਾਨ ਮੁਕ ਗਿਆ। ਆਪਣੇ ਪਿੰਡ ਵਿਚ ਉਸ ਦੀ ਇਜ਼ਤ, ਸਾਰਿਆਂ ਦਾ ਉਸ ਤੋਂ ਸਲਾਹ ਲੈਣਾ, ਸਾਰੇ ਇਜ਼ਤ ਤੇ ਪਿਆਰ-ਭਾਵਨਾਂ ਵਾਲੇ ਖ਼ਿਆਲ ਉਸ ਦੇ ਦਿਲੋਂ ਦੂਰ ਹੋ ਗਏ। ਏਥੇ ਉਹ ਕਿਸੇ ਨੂੰ ਵੀ ਜਾਣਦੀ ਨਹੀਂ, ਉਸ ਦੇ ਗੁਣ ਉਸ ਦੇ ਸਸ-ਸਹੁਰਾ ਭਗਤੀ, ਉਸ ਦੇ ਵਰਤ-ਨੇਮ, ਉਸ ਦਾ ਬ੍ਰਾਹਮਣ ਪੁਣਾ, ਉਸ ਦੇ ਦੋ ਸੌ ਵਿਘੇ ਲੰਬੇ ਚੌੜੇ ਖੇਤ --- ਇਸ ਸਾਰੇ ਕੁਝ ਬਾਬਤ ਇਥੇ ਕਿਸੇ ਨੂੰ ਵੀ ਪਤਾ ਨਹੀਂ ਤੇ ਫਿਰ ਕੋਈ ਪਤਾ ਕਰਨਾ ਚਾਹੁੰਦਾ ਵੀ ਨਹੀਂ। ਪਰੰਤੂ ਉਸ ਇਹ ਅਨਭਵ ਜ਼ਰੂਰ ਕਰ ਲਿਆ ਕਿ ਉਸਦੀ ਚੜ੍ਹਦੀ ਜਵਾਨੀ ਤੇ ਸੁੰਦਰਤਾ ਨੇ ਸਾਰਿਆਂ ਤੇ ਅਸਰ ਕੀਤਾ ਹੈ। ਉਸ ਦੀ ਖੂਬਸੂਰਤੀ ਦੇ ਕਾਰਨ ਉਸ ਨੂੰ ਏਥੇ ਵੀ ਸਨਮਾਨ ਮਿਲਿਆ ਹੈ। ਆਪਣੀ ਸੁੰਦਰ ਜਵਾਨੀ ਦਾ ਲਾਭ ਪ੍ਰਾਪਤ ਕਰਨ ਦੀ ਇਛਾ ਪਹਿਲੀ ਵਾਰੀ ਉਸ ਦੇ ਮਨ ਵਿਚ ਉਤਪਨ ਹੋਈ, ਇਕ ਦੋ ਵਾਰੀ ਉਸ ਨੌਜਵਾਨ ਗਭਰੂਆਂ ਦੀਆਂ ਨਜ਼ਰਾਂ ਨਾਲ ਅੱਖਾਂ ਮੇਲੀਆਂ, ਸੈਨਤਾਂ ਵੇਖੀਆਂ, ਦੋ ਚਾਰ ਵਾਰ ਆਪਣੇ ਕੋਮਲ ਬੁਲ੍ਹਾਂ ਉਪਰ ਮੁਸਕਣੀ ਲਿਆ ਕੇ ਕਈ ਨੌਜਵਾਨ ਹਿਰਦਿਆਂ ਵਿਚ ਅੱਗ ਬਾਲੀ, ਧੂੰਆਂ ਧੁਖਿਆ। ਇਸ ਨਵੀਂ ਸ਼ਕਤੀ ਦੇ ਅਨਭਵ ਨੇ ਉਸ ਦੇ ਹਿਰਦੇ ਵਿਚ ਅਨੰਦ ਦੀ ਲਹਿਰ ਚਲਾ ਦਿਤੀ। ਸ਼ਹਿਰ ਦੀ ਨਵੀਨਤਾ, ਫੁਲਾਂ ਤੇ ਅਤਰ ਦੀ ਸੁਗੰਧੀ, ਵਾਜਿਆਂ ਦੀਆਂ ਮਿਠੀਆਂ ਸੁਰਾਂ, ਸਾਰਿਆਂ ਨੇ ਰਲ ਕੇ ਉਸ ਦੇ ਉਤਸ਼ਾਹ ਤੇ ਰਸਕਤਾ ਨੂੰ ਵਧਾਇਆ ਤੇ ਇਹ ਵਿਸ਼ਵਾਸ ਪੈਦਾ ਕਰ ਦਿਤਾ ਕਿ "ਕਿਸੇ ਨਾ ਕਿਸੇ ਤਰ੍ਹਾਂ ਏਥੇ ਹੀ ਜੀਵਨ ਦੇ ਧਾਰਨ ਕਰ ਕੇ ਰਹਿਣਾ ਸੁਖ ਅਤੇ ਅਨੰਦ ਹੈ।"

ਹੱਸਦੇ ਹੋਇਆਂ, ਹੋਰ ਲਟਕ ਮਟਕ ਤੇ ਲਚਕਦਾਰ ਪਤਲਾ-ਕਲ, ਉਭਰੀ ਹੋਈ ਹਿੱਕ, ਉਪਰ ਕਸਵੀਂ ਚੋਲੀ, ਨੰਗੀ ਧੁਨੀ ਤੇ ਅਣਢਕੀਆਂ ਬਾਹਵਾਂ ਨਾਲ, ਖ਼ਿਆਲਾਂ ਦੇ ਸਮੁੰਦਰ ਵਿਚ ਤਾਰੀਆਂ ਲਾਂਦੀ ਉਹ ਪਤੀ ਦੇ ਮਗਰ ਮਗਰ ਇਉਂ ਤੁਰੀ ਜਾ ਰਹੀ ਸੀ, ਜਿਵੇਂ ਗੋਤਮ ਦੇ ਪਿਛੇ ਉਸ ਦੀ ਇਸਤ੍ਰੀ ਅਹਿਲਿਆ।

****

ਖਟ ਬਿਜਲੀ ਜਾਗ ਪਈ। ਇਮਪੀਰੀਅਲ ਸਿਨਮੇ ਦਾ ਪਹਿਲਾ ਸ਼ੋ ਮੁਕਿਆ - ਦੋ ਘੰਟਿਆਂ ਤਕ ਗਹਿਮਾ-ਗਹਿਮ, ਚੁਪ-ਚਾਪ, ਅਧਭੁਤ ਕਹਾਣੀ ਨਾਇਕਾ ਨਾਲ ਮਿਲ ਕੇ ਇਕ ਹੋਈ ਰਹੀ ਤੇ ਉਸ ਦੇ ਭਾਗ-ਅਭਾਗ ਨੂੰ ਆਪਣਾ ਸਮਝ ਕੇ ਉਸ ਦੇ ਸੁਖ ਦੁਖ ਨੂੰ ਅਨੁਭਵ ਕਰਦੀ ਰਹੀ-ਹੁਣ ਉਸ ਅੱਖਾਂ ਮਲਦਿਆਂ ਇਕ ਲੰਬਾ ਸਾਹ ਖਿਚਿਆ। ਸ਼ੁਰੂ ਵਿਚ ਤਾਂ, ਆਪਣੇ ਆਪ ਜਗਦੀਆਂ ਬੁਝਦੀਆਂ ਬਿਜਲੀ-ਬਤੀਆਂ ਤੇ ਨਚਦੀਆਂ ਤਸਵੀਰਾਂ ਨੇ ਹੀ ਉਸ ਨੂੰ ਹੈਰਾਨ ਕਰ ਦਿਤਾ, ਪਰੰਤੂ ਥੋੜੇ ਚਿਰ ਪਿਛੋਂ ਉਹ ਸਾਰਾ ਕੁਝ ਭੁੱਲ ਕੇ ਕਹਾਣੀ ਵਿਚ ਗੁਵਾਚ ਗਈ, ਫ਼ਿਲਮ ਵਿਚ ਦਿਸਣ ਵਾਲੇ ਮਹਿਲ, ਜੰਗਲ, ਪਹਾੜ, ਦਰਿਆ, ਮੋਟਰ, ਰੇਲ, ਸੁੰਦਰ ਸੁੰਦਰ ਇਸਤ੍ਰੀਆਂ-ਪੁਰਸ਼, ਉਨਾਂ ਦੇ ਆਪੋ ਵਿਚ ਪਿਆਰ-ਚੁਮਣੀਆਂ, ਅਧਨੰਗੇ ਸੁੰਦਰ ਜੋਬਨ-ਉਹ ਵੇਖਦੀ ਵੇਖਦੀ ਉਸੇ ਸੰਸਾਰ ਵਿਚ ਜਾ ਪੁਜੀ।

ਉਸ ਸਮਝਿਆ, 'ਇਹ ਸਾਰਾ ਕੁਝ ਕਿਧਰੇ ਜ਼ਰੂਰ ਬੀਤ ਰਿਹਾ ਹੈ।'

ਕਹਾਣੀ ਦੀ ਨਾਇਕਾ ਨੂੰ ਦੁਖ ਵਿਚ ਵੇਖ ਕੇ ਉਹ ਰੋ ਪਈ। ਨਾਇਕ, ਜਦੋਂ ਕੋਈ ਸ਼ਲਾਘਾ ਯੋਗ ਕੰਮ ਕਰਦਾ ਤਾਂ ਉਹ ਆਪਣਾ ਹਿਰਦਾ ਉਸ ਦੇ ਸਮਰਪਣ ਕਰ ਦਿੰਦੀ। ਉਸ ਨੇ ਕਹਾਣੀ ਦੀ ਨਾਇਕਾ ਦੇ ਥਾਂ ਆਪਣੇ ਆਪ ਨੂੰ ਸਮਝ ਲਿਆ। ਅੰਤ ਵਿਚ ਜਦ ਨਾਇਕ ਨੇ ਨਾਇਕਾ ਨੂੰ ਆਲਿੰਗਨ ਵਿਚ ਲੈ ਲਿਆ, ਤਾਂ ਇਸਤ੍ਰੀ-ਪੁਰਸ਼ ਸੰਜੋਗ ਦਾ ਡੂੰਘਾ ਰੋਮਾਂਚ ਉਸ ਦੇ ਹਿਰਦੇ ਵਿਚ ਛਾ ਗਿਆ।

ਸਾਰਾ ਕੁਝ ਹੋ ਜਾਣ ਮਗਰੋਂ ਵੀ ਉਹ ਉਥੇ ਹੀ ਬੈਠੀ ਰਹੀ, ਜਿਵੇਂ ਅਜੇ ਹੋਰ ਕੁਝ ਵੀ ਹੋਣਾ ਹੈ - ਸਾਰੀ ਮਖ਼ਲੂਕ ਜਾ ਰਹੀ ਸੀ। ਅਖ਼ੀਰ ਵੀਰਾਂਡੀ ਨੇ ਘਰ ਚਲਣ ਲਈ ਆਖਿਆ, ਤਾਂ ਉਸ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਉਸ ਦੇ ਨਾਲ ਉਸ ਦਾ ਕਦੇ ਦੂਰ ਦਾ ਵੀ ਸੰਬੰਧ ਨਹੀਂ। ਥੋੜੇ ਚਿਰ ਨੂੰ ਕੁਝ ਚੇਤਾ ਆਇਆ ਤੇ ਉਹ ਬੋਲੀ:

'ਚਲੀਏ।' 'ਹਾਂ।'

'ਮੁਕ ਗਿਆ ਏ?'

ਉਸ ਦੇ ਸੁਪਨ-ਲੋਕ ਨੂੰ ਗਵਾਣ ਵਾਲਾ, ਉਸ ਨੂੰ ਹੇਠਾਂ ਡੇਗ ਕੇ ਉਸ ਦਾ ਮਹਾਂ-ਅਨੰਦ ਨਸ਼ਟ ਕਰਨ ਵਾਲਾ, ਮਲੂਮ ਹੋਇਆ ਵੀਰਾਂਡੀ।

ਅੱਗ ਵਿਚ ਬੈਠ ਕੇ, ਚਲਦੀ ਮੋਟਰ ਵਿਚੋਂ ਕੁਦ ਕੇ, ਰੇਲ ਗਡੀ ਖਲਿਹਾਰ ਕੇ, ਲੋਕ-ਰਖਸ਼ਾ ਕਰਨ ਵਾਲੇ ਸੂਰਬੀਰਾਂ ਮਹਾਤਮਾ ਨੂੰ ਛਡ ਕੇ ਉਹ ਮੁੜ ਕਿਉਂ ਵੀਰਾਂਡੀ ਦੇ ਮਗਰ ਮਗਨ ਗਲੀਆਂ ਵਿਚ ਟੱਕਰਾਂ ਮਾਰ ਰਹੀ ਹੈ-ਅਫ਼ਸੋਸ! ਉਸ ਨੂੰ ਵੀਰਾਂਡੀ ਮਿਲਿਆ ਕਿਉਂ? ਕਿਧਰੇ ਗਵਾਚ ਕਿਉਂ ਨਾ ਗਿਆ! ਟੰਗਾਂ ਘਸੀਟਦੀ ਉਹ ਤੁਰੀ ਜਾ ਰਹੀ ਸੀ - ਫ਼ਿਲਮਾਂ ਦੀਆਂ ਸੋਚਾਂ ਵਿਚ ਪਰ ਬੈਠੀ ਹੋਈ।

'ਕਿਥੇ ?'

‘ਬਾਹਰ।'

'ਫੇਰ।'

'ਫੇਰ ਕੀ?'

'ਨਾਟਕ।'

ਰਾਤ ਦੇ ਇਕ ਵਜੇ ਪੰਡਾਲ ਵਿਚੋਂ ਵੀਰਾਂਡੀ ਤੇ ਰੰਗਮਾ ਬਾਹਰ ਨਿਕਲੇ, ਦੋਵੇਂ ਹੀ ਅਗੇ-ਪਿਛੇ, ਉਹ ਦਿਨ ਮੁਕ ਗਿਆ ਅਤੇ ਅੱਧੀ ਰਾਤ ਵੀ - ਰੰਗਮਾ ਨੂੰ ਵੀਹ ਵਰ੍ਹਿਆਂ ਮਗਰੋਂ ਇਕ ਦਿਨ ਲਭਾ ਸੀ, ਉਹ ਵੀ ਮੁਕ ਗਿਆ, ਕੀ ਪਤਾ ਇਹ-ਬਿਜਲੀ ਬਤੀਆਂ, ਇਹ ਸੜਕਾਂ, ਅਤਰ ਦੀ ਸੁਗੰਧੀ, ਫੁਲਾਂ ਦੇ ਹਾਰ, ਇਹ ਬੈਂਡ ਵਾਜੇ ਫੇਰ ਕਦੋਂ ਮਿਲਣ? ਅਜ ਕਿਸੇ ਥੜੇ ਉਪਰ ਸਰਦੀ ਵਿਚ ਠਰੂ ਠਰੂ ਕਰਦਿਆਂ ਸੌਣਾ ਤੇ ਦਿਨ ਚੜ੍ਹੇ ਮੋਟਰ ਮਿਲਣ ਸਾਰ ਘਰ ਜਾ ਪੁਜਣਾ -- ਫੇਰ ਉਹੋ ਚਕੀ, ਉਹੀਓ ਚੁਲ੍ਹਾ, ਘਾਹ ਪਠਾ, ਦੁਧ-ਦਹੀਂ, ਸੱਸ-ਸੌਹਰੇ ਦੀ ਸੇਵਾ ਤੋਂ ਥਕ ਅਕ ਕੇ ਉਸੇ ਕੋਠੇ ਵਿਚ ਨੀਂਦ -- ਇਹ ਸ਼ਹਿਰ, ਸ਼ਹਿਰ ਦੀ ਸੁੰਦਰਤਾ, ਇਹ ਨਾਟਕ ਤੇ ਨਾਟਕ ਦੇ ਕ੍ਰਿਸ਼ਨ ਜੀ ਕਿਥੇ ਮਿਲਣਗੇ?

ਸਾਰਿਆਂ ਨੂੰ ਛਡ ਕੇ -- ਉਹ ਨਾਟਕ ਦੇ ਕ੍ਰਿਸ਼ਨ ਜੀ ਦੇ ਕਲੋਲ, ਸੁੰਦਰ ਜਵਾਨੀ, ਸਖੀਆਂ ਨਾਲ ਪਿਆਰ, ਚਤਰਾਈ, ਪ੍ਰੇਮ ਭਰੇ ਨੈਣ ਤੇ ਨੈਣਾਂ ਦੀਆਂ ਸੈਨਤਾਂ, ਮਿਠੇ ਬਿਸ਼ਨ-ਪਦੇ, ਸਾਰੀਆਂ ਗਲਾਂ ਚੇਤੇ ਆਈਆਂ -- ਮਟਕੀਆਂ ਖੋਹਣਾ, ਮਖਣ ਖਾਣਾ, ਸਖੀਆਂ ਦੇ ਚੀਰ ਹਰਨ ਤੇ ਇਸ਼ਨਾਨ, ਕ੍ਰਿਸ਼ਨ ਦੀ ਬੰਸਰੀ।

ਪੈਰਾਂ ਨੇ ਅਗੇ ਵਧਣ ਤੋਂ ਇਨਕਾਰ ਕਰ ਦਿਤਾ। ਬਚਪਨ ਤੋਂ ਹੀ ਸ੍ਰੀ ਕ੍ਰਿਸ਼ਨ ਜੀ ਰੰਗਮਾ ਦੇ ਇਸ਼ਟ ਦੇਵਤਾ ਸਨ। ਉਹਨੇ ਕਿੰਨੇ ਹੀ ਅਧਭੁਤ ਰਚਨਾ ਰਚਾਈਆਂ ਸਨ। ਇਕਾਂਤ ਵਿਚ ਕਈ ਵਾਰੀ ਕਿੰਨੀਆਂ ਕਹਾਣੀਆਂ ਰੰਗਮਾ ਨੇ ਕ੍ਰਿਸ਼ਨ ਜੀ ਨਾਲ ਖੇਡੀਆਂ ਸਨ, ਗੱਲਾਂ ਬਾਤਾਂ ਕੀਤੀਆਂ ਸਨ। ਕਈ ਵਾਰੀ ਉਹ ਕ੍ਰਿਸ਼ਨ ਜੀ ਦੇ ਸਾਮ੍ਹਣੇ ਸ਼ਰਮਾਈ ਸੀ, ਕ੍ਰਿਸ਼ਨ ਲਈ ਕਿੰਨੇ ਹੀ ਸੁਪਨੇ ਵੇਖੇ ਹਨ-ਅਨੇਕਾਂ ਭਜਨ ਵੀ ਯਾਦ ਕੀਤੇ, ਆਪਣੀ ਭਾਵਨਾ ਤੇ ਔਕੜਾਂ ਆਪਣੇ ਦੇਵਤਾ ਦੀ ਸੇਵਾ ਵਿਚ ਨਵੇਦਨ ਕਰ ਚੁਕੀ ਹੈ। ਉਸੇ ਦੇਵਤਾ ਦੇ ਅਜ ਉਸ ਨੂੰ ਸਾਖਯਾਤ ਦਰਸ਼ਨ ਹੋਏ ਹਨ। ਨਾਟਕ ਦੇ ਕ੍ਰਿਸ਼ਨ ਦੇ ਗੁਣ, ਸ਼ਕਲ, ਕੰਮ ਤੇ ਆਪਣੇ ਇਸ਼ਟ ਦੇਵ ਦੇ ਗੁਣ, ਅਨਮਾਨ ਤੇ ਖੇਡਾਂ ਵਿਚ ਕੋਈ ਭੇਦ ਨਹੀਂ ਸੀ। ਦੋਵੇਂ ਬਰਾਬਰ ਸਨ, ਉਸ ਦੇ ਮਨ ਦੇ ਦੇਵਤਾ, ਮਨ ਦੇ ਚੋਰ, ਇਹੋ ਜੀਵ ਦੇ ਜਾਗਦੇ ਕ੍ਰਿਸ਼ਨ ਜੀ ਤਾਂ ਹਨ, ਪਰ ਜਦੋਂ ਇਸਤ੍ਰੀ-ਪੁਰਸ਼ ਸੰਜੋਗ ਲਈ ਉਸ ਦਾ ਪਤੀ ਵੀਰਾਂਡੀ ਉਸ ਦੇ ਬਿਸਤਰੇ ਤੇ ਆਇਆ ਕਰਦਾ, ਤਾਂ ਰੰਗਮਾ ਅੱਖਾਂ ਮੀਟ ਮੀਟ ਉਸ ਨੂੰ ਕ੍ਰਿਸ਼ਨ ਸਮਝਣ ਦਾ ਧੋਖਾ ਆਪਣੇ ਮਨ ਨੂੰ ਦਿਆ ਕਰਦੀ। ਮਸਤਕ ਤੇ ਨੂਰ, ਦਿਲ ਵਿਚ ਬੀਰਤਾ, ਅੱਖਾਂ ਵਿਚ ਦਯਾ, ਜੀਭ ਵਿਚ ਨਿਮ੍ਰਤਾ, ਗਲ ਬਾਤ ਕਰਨ ਵਿਚ ਸਿਆਣਪ, ਦਿਸਣ ਵਿਚ ਸੁੰਦਰ, ਉਹ ਹਾਸਾ, ਉਹ ਮੁਸਕ੍ਰਾਹਟ, ਉਹ ਪ੍ਰੇਮ, ਕੀ ਉਹ ਉਨ੍ਹਾਂ ਪਾਸ ਇਕ ਦਿਨ ਵੀ ਰਹਿ ਸਕਦੀ ਹੈ -- ਜੇ ਰਹਿ ਵੀ ਸਕੇ, ਤਾਂ ਕੀ? ਉਸ ਦੀਆਂ ਅਨੇਕ ਗੋਪੀਆਂ ਵਿਚ ਉਹ ਵੀ ਇਕ ਹੋਵੇਗੀ ਨਾ---ਕੀ ਉਹ ਉਸ ਦੇ ਨਾਲ ਪ੍ਰੀਤ ਨਹੀਂ ਕਰਨਗੇ? ਉਸ ਨੂੰ ਚੇਤੇ ਆਇਆ।

ਉਸ ਦੇ ਰੂਪ ਨੇ ਮੇਲੇ ਵਿਚ ਕਈ ਦਿਲਾਂ ਨੂੰ ਖਿੱਚ ਪਾਈ ਸੀ ਨਾ? ਕੀ ਉਸ ਨੂੰ ਵੇਖ ਕੇ ਕ੍ਰਿਸ਼ਨ ਜੀ ਦੇ ਨੈਨਾਂ ਵਿਚ ਪਿਆਰ ਨਹੀਂ ਆਇਆ ਹੈ? ਕੀ ਉਨ੍ਹਾਂ ਨੈਨਾਂ ਵਿਚ ਮਮਤਾ ਨਹੀਂ ਦਿਸ ਪਵੇਗੀ? ਉਹ ਬਗਲੇ ਵਾਂਗ ਗਰਦਨ ਤੇ ਕੰਵਲ ਵਰਗੇ ਨੈਨਾਂ ਵਾਲੀ ਗੋਪੀਆਂ ਦੀ ਵੀ ਤਾਂ ਮਿੰਨਤਾਂ ਕਰਦੇ ਸਨ, ਉਨ੍ਹਾਂ ਪਾਸੋਂ ਗਾਲਾਂ ਖਾਂਦੇ ਸਨ। ਕੀ ਫਿਰ ਮੇਰੀ ਸੁੰਦਰਤਾ ਤੇ ਮੋਹਿਤ ਨਾ ਹੋਣਗੇ?

ਉਹ ਕ੍ਰਿਸ਼ਨ ਵੇਸਧਾਰੀ ਸੀ, ਇਹ ਉਹ ਵੀ ਜਾਣਦੀ ਸੀ, ਪਰੰਤੂ ਜਾਣਨਾ ਨਹੀਂ ਸੀ ਚਾਹੁੰਦੀ। ਜੇ ਦਿਲ ਦਾ ਤਸੱਵਰ ਦਿਲੋਂ ਨਿਕਲ ਗਿਆ ਤਾਂ ਸ਼ਰਧਾ ਵੀ ਤਾਂ ਖਿੰਡ ਜਾਣੀ ਹੈ - ਨਹੀਂ, ਉਹ ਕ੍ਰਿਸ਼ਨ ਹੀ ਹੈ, ਜ਼ਰੂਰ ਉਹ ਕ੍ਰਿਸ਼ਨ ਹੈ -- ਮੇਰਾ ਕ੍ਰਿਸ਼ਨ! ਉਹਨੇ ਕ੍ਰਿਸ਼ਨ ਜੀ ਨੂੰ ਵੇਖਿਆ ਹੈ, ਹੱਥ ਜੋੜ ਕੇ ਨਮਸਕਾਰ ਕੀਤੀ ਹੈ, ਕਈ ਤਰ੍ਹਾਂ ਦੀਆਂ ਭਾਵਨਾਂ ਉਸ ਦੇ ਮਨ ਵਿਚ ਆਈਆਂ, ਉਸ ਵਲ ਵੇਖ ਕੇ ਹੀ ਤਾਂ ਉਨ੍ਹਾਂ ਬਿਸ਼ਨ-ਪਦੇ ਪੜ੍ਹੇ ਸਨ, ਭਜਨ ਗਾਏ ਸਨ, ਉਸੇ ਸੰਬੰਧੀ ਤਾਂ ਉਨ੍ਹਾਂ ਪਿਆਰ-ਗੀਤ ਗਾਏ ਸਨ, ਉਸ ਦੇ ਲਈ ਤਾਂ ਉਹ ਉਥੇ ਆਣ ਕੇ ਖੜੋਤੇ ਸਨ, ਉਸ ਦੇ ਵਲ ਹੀ ਵੇਖ ਵੇਖ ਉਹ ਮੁਸਕ੍ਰਾਏ ਸਨ, ਆਪਣੀ ਭਗਵਤੀ ਨੂੰ, ਆਪਣਿਆਂ ਚਰਨਾਂ ਦੀ ਦਾਸੀ ਨੂੰ, ਇਸਤ੍ਰੀ ਪੁਰਸ਼ਾਂ ਦੇ ਉਸ ਇਕੱਠ ਵਿਚ ਵੀ ਉਨਾਂ ਪਛਾਣ ਲਿਆ ਸੀ ।

'ਸ੍ਰਿਸ਼ਟ-ਜਨ ਪਾਲਕ, ਦੁਸ਼ਟ ਸਿੰਘਾਰਨ' ਉਹ ਗੁਣਗਣਾਨ ਲਗੀ: ‘ਓ ਮੇਰੇ ਕ੍ਰਿਸ਼ਨ! ਉਹ ਮੈਨੂੰ ਬੁਲਾ ਰਹੇ ਹਨ, ਉਸ ਲਈ ਵੀ ਥਾਂ ਹੈ ਗੋਪੀਆਂ ਦੇ ਇਕੱਠ ਵਿਚ! ਦੂਰੋਂ ਮਿਠੀ ਬੰਸਰੀ ਦੀ ਧੁਨ ਆ ਰਹੀ ਸੀ, ਉਥੇ ਹੀ ਤਾਂ ਹਨ--ਤਾਂ ਉਹ ਜਾਏ, ਪਿੰਡ ਜਾ ਕੇ ਉਹ ਕੀ ਕਰੇਗੀ? ਇਸ ਸੰਸਾਰ ਦੇ ਲੋਕਾਂ ਨਾਲ ਉਸ ਦਾ ਕੀ ਵਾਸਤਾ? ਪਿੰਡ ਦੇ ਲੋਕਾਂ ਨਾਲ ਉਸ ਦਾ ਕੀ ਮਤਲਬ? ਉਸ ਦਾ ਕ੍ਰਿਸ਼ਨ ਤਾਂ ਇਥੇ ਹੈ। ਫਿਰ ਉਸ ਦੇ ਪਾਵਨ-ਪਵਿੱਤਰ ਹਿਰਦੇ ਨੂੰ ਛਡ ਕੇ ਕਿਸ ਤਰ੍ਹਾਂ ਜਾਏਗੀ ਉਹ ਆਪਣੇ ਪਿੰਡ ਨੂੰ?

ਰੰਗਮਾ ਦੀ ਵਿਚਾਰ-ਲੜੀ ਵਿਚ ਉਥਲ-ਪੁਥਲ ਆਉਣ ਲਗਾ। ਉਸ ਦੀ ਦੁਨੀਆ ਹੀ ਬਦਲ ਗਈ। ਉਹ ਜਿਨ੍ਹਾਂ ਵ੍ਯਿਕਤੀਆਂ ਦੀ ਸਤਿਕਾਰ ਨਾਲ ਪੂਜਾ ਕੀਤਾ ਕਰਦੀ ਸੀ, ਉਹ ਕਾਗ਼ਜ਼ ਦੇ ਪਤਰਿਆਂ ਵਾਂਗ ਗਲ ਗਏ। ਉਸ ਦਾ ਪੁਰਾਣਾ ਭਾਵ ਨਸ਼ਟ ਹੋ ਗਿਆ। ਅਨੰਦ ਦੇ ਨਵੇਂ ਬੂਹੇ ਖੁਲ੍ਹ ਗਏ। ਹੁਣ ਤਕ ਉਸ ਜਿਨ੍ਹਾਂ ਸੁਖ ਅਨੰਦ ਤੇ ਪ੍ਰਸੰਨਤਾ ਦਾ ਅਨੁਭਵ ਕੀਤਾ ਸੀ, ਉਨ੍ਹਾਂ ਹੀ ਉਸ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਸ ਦੇ ਮਨ ਉਪਰ ਕ੍ਰਿਸ਼ਨ ਜੀ ਛਾ ਗਏ, ਉਸ ਦੇ ਚਵੀਂ ਪਾਸੀਂ ਵਿਛਿਆ ‘ਸ਼ਹਿਰ ਦਾ ਜਾਦੂ' ਆਖ ਰਿਹਾ ਸੀ:

"ਤੂੰ ਮੇਰੀ ਹੈਂ -- ਇਸ ਪ੍ਰਕਾਸ਼ ਵਿਚ, ਇਸ ਰੌਸ਼ਨੀ ਵਿਚ, ਇਸ ਅਨੰਦ ਵਿਚ, ਤੇਰੀ ਥਾਂ ਹੈ - ਕ੍ਰਿਸ਼ਨ ਦੀ ਗੋਪਕਾ ਬਣਨਾ ਤੇਰਾ ਹੱਕ ਹੈ - ਅੰਧਕਾਰ ਵਿਚ, ਸਾਧਾਰਨ ਸੰਸਾਰ ਵਿਚ, ਮ੍ਰਿਤੂ ਜੀਵਨ ਵਿਚ ਤੂੰ ਨਾ ਜਾ - ਨਾ ਜਾ!" ਇਕ ਨਵੇਕਲੀ ਨੁਕਰ ਵਿਚ ਪਈ ਰੰਗਮਾ ਦੀ ਆਤਮਾ ਖੰਭ ਮਾਰ ਕੇ ਫੜਫੜਾਈ ਤੇ ਅਨੰਤ ਨੀਲੇ ਅਕਾਸ਼ ਵਿਚ ਉਡਾਰੀ ਮਾਰ ਗਈ।

ਤੇ ਇਹ ਸਾਰਾ ਆਵੇਸ਼ ਰਾਤ ਵਾਲੇ ਕ੍ਰਿਸ਼ਨ ਵਿਚ ਮੂਰਤੀਮਾਨ ਹੋਇਆ। ਇਹ ਉਤਸ਼ਾਹ ਤੇ ਦਿਲ ਦੀ ਤੜਪਣ ਕ੍ਰਿਸ਼ਨ ਦੀ ਸੁੰਦਰਤਾ ਦੇ ਕਾਰਨ ਹੀ ਉਤਪਨ ਹੋਈ। ਕ੍ਰਿਸ਼ਨ ਹੀ ਇਤਨਾ ਰੂਪਾਂ ਵਿਚ ਉਸ ਦੇ ਹਿਰਦੇ-ਤਟ ਤੇ ਨਚਦਾ ਰਿਹਾ। ਉਹ ਬੁਲਾ ਰਹੇ ਹਨ, ਉਹ ਬੰਸਰੀ ਨਾਲ ਸਦ ਰਹੇ ਹਨ - ਉਹ ਨੇੜੇ ਆ ਕੇ ਸਦ ਰਹੇ ਹਨ, ਉਨ੍ਹਾਂ ਕੋਲ ਚਲੀ ਜਾਵਾਂ? ਸੰਸਾ ਕਿਉਂ? ਕੀ ਹੋਵੇਗਾ ਉਨਾਂ ਪਾਸ ਜਾਣ ਨਾਲ? ਇਹ ਤੁਛ ਸੰਸਾਰ, ਘਰ ਬਾਰ, ਕੁਟਣਾ, ਪੀਹਣਾ, ਦੁਧ-ਦਹੀਂ ਇਸ ਸਾਰੇ ਕੁਝ ਨਾਲ ਉਸ ਦਾ ਕੀ ਸਬੰਧ ਹੈ? ਉਹ ਕੌਣ ਹੈ? ਉਸ ਦਾ ਪਤੀ ਕੌਣ ਹੈ? ਉਸ ਦੇ ਨਾਲ ਉਸ ਦਾ ਕੀ ਮਨੋਰਥ ਸੀ? ਉਸ ਨਾਲ ਉਸ ਦਾ ਕੀ ਸਰੋਕਾਰ? ਕ੍ਰਿਸ਼ਨ ਜੀ ਤਾਂ ਪ੍ਰਭੂ ਭਗਵਾਨ ਹਨ। ਭਗਤ ਰਖਸ਼ਕ ਤੋ ਗੋਪਕ-ਵਸ ਹਨ। ਉਨ੍ਹਾਂ ਤੋਂ ਵਧ ਆਸਰਾ ਕੌਣ ਹੋ ਸਕਦਾ ਹੈ? ਹੁਣ ਉਨ੍ਹਾਂ ਦੇ ਕੋਲ ਜਾਣਾ ਹੀ ਚਾਹੀਦਾ ਹੈ, ਭਾਵੇਂ ਕੁਝ ਹੋਵੇ। ਪਰੰਤੂ ਨਾਟਕ ਹੁੰਦੇ ਸਮੇਂ ਜਦੋਂ ਕ੍ਰਿਸ਼ਨ ਜੀ ਰੰਗ-ਭੂਮੀ ਵਿਚ ਨਾ ਹੁੰਦੇ, ਤਾਂ ਉਹ ਹੋਰ ਪਾਤਰਾਂ ਦੀ ਰਤਾ ਵੀ ਪ੍ਰਵਾਹ ਨਹੀਂ ਸੀ ਕਰਦੀ। ਪਰਦੇ ਉਪਰ ਉਹ ਅੱਖਾਂ ਗਡੀ ਸੋਚਦੀ ਰਹਿੰਦੀ:

"ਅੰਦਰ ਕ੍ਰਿਸ਼ਨ ਜੀ ਕੀ ਕਰ ਰਹੇ ਹੋਣਗੇ? ਉਥੇ ਕਿੰਨਾ ਅਨੰਦ ਹੋਵੇਗਾ?" ਬਚਪਨ ਵਿਚ ਜੋ ਕੁਝ ਉਸ ਕ੍ਰਿਸ਼ਨ ਜੀ ਦੇ ਬੈਕੁੰਠ-ਧਾਮ ਸਬੰਧੀ ਪੜ੍ਹਿਆ ਸੀ, ਅੱਖਾਂ ਸਾਮਣੇ ਫਿਰ ਗਿਆ - ਉਹੀ ਸਾਰਾ ਕੁਝ ਉਸ ਨੂੰ ਪਰਦੇ ਦੇ ਪਿਛੇ ਪ੍ਰਤੀਤ ਹੋਇਆ: "ਦਾਸੀਆਂ ਸੇਵਾ ਕਰਦੀਆਂ ਹੋਣਗੀਆਂ? ਹਾਇ! ਕਦੇ ਉਹ ਵੀ ਉਨਾਂ ਦੀ ਝੋਲੀ ਵਿਚ ਬੈਠੀ ਹੋਵੇ", ਉਸ ਦੇ ਸਰੀਰ ਵਿਚ ਕੰਬਣੀ ਛਿੜ ਪਈ।

ਤਾਂ ਉਥੇ ਹੀ ਜਾਉ, ਉਹ.....ਉਹੀ ਤਾਂ ਕ੍ਰਿਸ਼ਨ ਦਾ ਅਸਥਾਨ ਹੈ ਤੇ ਕ੍ਰਿਸ਼ਨ ਦੇ ਚਰਨਾਂ ਵਿਚ ਉਸਦਾ........।

‘ਜਾਣਾ ਚਾਹੀਦਾ ਹੈ, ਇਸ ਵਿਚ ਚਿਰ ਕਰਨਾ ਨੀਚਤਾ ਹੈ, ਕ੍ਰਿਸ਼ਨ ਜੀ ਤੇਰੇ ਲਈ ਜਮਨਾ-ਤਟ ਉਪਰ ਬ੍ਰਿਹੋੋਂ-ਗੀਤ ਗਾ ਰਹੇ ਹਨ, ਜਾ, ਫਿਰ ਚੁਲ੍ਹੇ ਚੌਕੇ ਦੇ ਝੰਜਟ ਵਿਚ ਨਾ ਫਸ", ਉਸ ਦਾ ਹਿਰਦਾ ਆਖਣ ਲਗਾ।

ਪਰੰਤੁ ਸਿਰ ਸੁਟੀ ਅਗੇ ਅਗੇ ਟੁਰੇ ਜਾਂਦੇ ਵੀਰਾਂਡੀ ਦਾ ਕੀ ਕਰੇ, ਇਹ ਸਾਰਾ ਕੁਝ ਸਮਝ ਵਿਚ ਕਿਉਂ ਨਹੀਂ ਆਉਂਦਾ?

ਉਹ ਇਕੋ ਵਾਰ ਖੜੋ ਗਈ, ਵੀਰਾਂਡੀ ਨੇ ਪਿਛੇ ਪਰਤ ਕੇ ਵੇਖਿਆ ਤੇ ਫੇਰ ਬੁਲਾਇਆ :

‘ਰੰਗਮਾ!'

ਰੰਗਮਾ ਖਲੋਤੀ ਰਹੀ, ਕੋਈ ਉੱਤਰ ਨਾ ਦਿਤਾ। ਵੀਰਾਂਡੀ ਨੇ ਫੇਰ ਉਚੀ ਦੇ ਕੇ ਆਖਿਆ:

‘ਰੰਗਮਾ!'

ਫੇਰ ਉਚੀ, ‘ਰੰਗਮਾ!'

'ਹਾਂ।'

ਰਾਹ ਜਾਂਦੇ ਲੋਕੀ ਖਲੋ ਕੇ ਵੇਖਣ ਲਗੇ।

‘ਤੇਰਾ ਕੈਂਠਾ ਕਿਥੇ ਆ ਰੰਗਮਾ?'

ਰੰਗਮਾ ਨੇ ਅੱਖਾਂ ਚੁਕ ਕੇ ਤੱਕਿਆ।

‘ਤੇਰਾ ਕੈਂਠਾ!'

‘ਕੈਂਠਾ! ਕੈਂਠਾ! ਕੈਂਠਾ ਕੀ.....!' ਸੁਪਨੇ ਵਿਚੋਂ ਜਾਗ ਕੇ ਰੰਗਮਾ ਬੋਲੀ। ਰੰਗਮਾ ਹਰਿਆਨੀ ਭਰੀਆਂ ਅੱਖਾਂ ਨਾਲ ਵੀਰਾਂਡੀ ਵਲ ਵੇਖਦੀ ਰਹੀ।

‘ਬਿਟਰ ਬਿਟਰ ਕੀ ਵੇਖਦੀ ਐਂ! ਕੈਂਠਾ ਕਿਥੇ ਆ?'

‘ਕੈਂਠਾ?'

'ਹਾਂ, ਕੈਂਠਾ, ਕੈਂਠਾ!'

'ਕੈਂਠਾ!' 'ਬਸ ਕੈਂਠਾ ਗਿਆ - ਗਿਆ ਗੁਵਾਚ ਗਿਆ।'

‘ਕੈਂਠਾ ਗਿਆ, ਨਹੀਂ ਹੈ ਕੈਂਠਾ।'

ਵੀਰਾਂਡੀ ਨੂੰ ਬੜਾ ਅਸਚਰਜ ਹੋਇਆ, ਰੰਗਮਾ ਜਹੀ ਗਹਿਣਿਆਂ ਦੀ ਪਿਆਰੀ, ਗਹਿਣੇ ਪਿਛੇ ਜਿੰਦ ਦੇਣ ਵਾਲੀ ਚੁਪ ਚਾਪ ਹੈ।

ਰੰਗਮਾ ਸੋਚ ਰਹੀ ਸੀ ਗਿਆ ਤਾਂ ਗਿਆ ਸਹੀ, ਕੈਂਠਾ ਹੀ ਸੀ ਨਾ, ਮੈਂ ਕੀ ਕਰਨਾ ਹੈ ਕੈਂਠਾ, ਗੁਆਚ ਗਿਆ, ਜਾਣ ਦੇ।' ਵੀਰਾਂਡੀ ਫਿਰ ਬੋਲਿਆ:

‘ਕੈਂਠੇ ਦਾ ਕੋਈ ਖ਼ਿਆਲ ਨਹੀਂ?'

'ਕਿਧਰੇ ਡਿਗ ਹੀ ਪਿਆ ਹੈ!'

‘ਪੰਜ ਸੌ ਦਾ ਕੈਂਠਾ -- ਤੇ ਡਿਗ ਪਿਆ ਕਿਧਰੇ?'

‘ਕਿਥੇ ਡਿਗਾ ਈ?'

'ਪਤਾ ਨਹੀਂ।'

'ਪਤਾ ਨਹੀਂ! ਹੋਸ਼ ਵਿਚ ਹੈ ਜਾਂ ਬੇਸੁਰਤ ਹੈ?'

'ਚੁਪ!'

‘ਬੇਵਕੂਫ਼ ਕਿਧਰੋਂ ਦੀ, ਟੁਰ ਹੁਣ!'

ਰੰਗਮਾ ਨੇ ਕੁਝ ਨਾ ਸੁਣਿਆ, ਕੁਝ ਚਿਰ ਉਸੇ ਤਰ੍ਹਾਂ ਖਲੋਤੀ ਰਹੀ। ਫਿਰ ਖਲੋਤੇ ਖਲੋਤੇ ਉਸ ਵੀਰਾਂਡੀ ਵਲ ਵੇਖਿਆ, ਅਖ਼ੀਰ ਉਸ ਦੇ ਪਿਛੇ ਪਿਛੇ ਤੁਰਨ ਲਗੀ, ਜਿਵੇਂ ਸੁਪਨੇ ਦੀ ਦੁਨੀਆਂ ਵਿਚ ਤੁਰੀ ਜਾਂਦੀ ਹੈ। ਉਹ ਮੁੜ ਉਸੇ ਰਾਹ ਤੁਰ ਪਏ, ਜਿਧਰੋਂ ਹੁਣੇ ਹੀ ਆਏ ਸਨ - ਘਰ, ਗਡੇ, ਆਦਮੀ, ਲਾਲਟੈਨਾਂ, ਸਾਰਾ ਕੁਝ ਉਹਨੂੰ ਤੁਫ਼ਾਨ ਵਿਚ ਭਜੇ ਜਾਂਦੇ ਮਲੂਮ ਹੋਏ, ਮਾਨੋ ਉਸ ਦੇ ਪੈਰ ਧਰਤੀ ਉਪਰ ਨਹੀਂ ਪੈ ਰਹੇ ਸਨ, ਸਗੋਂ ਕੋਈ ਉਚੇਚੀ ਅਲੌਕਕ ਵਸਤੂ ਪ੍ਰਾਪਤ ਕਰਨ ਲਈ ਉਸ ਦਾ ਹਿਰਦਾ ਉਸ ਨੂੰ ਉਡਾਈ ਲਿਜਾ ਰਿਹਾ ਸੀ। ਦੋਵੇਂ ਉਸੇ ਨਾਟਕ ਵਾਲੇ ਪੰਡਾਲ ਕੋਲ ਪੁਜ ਗਏ, ਰੌਸ਼ਨੀ ਬੁਝ ਚੁਕੀ ਸੀ, ਇਸ ਲਈ ਰੰਗਮਾ ਪਛਾਣ ਨਾ ਸਕੀ।

‘ਤੂੰ ਏਥੇ ਹੀ ਖਲੋ, ਮੈਂ ਅੰਦਰ ਵੇਖ ਆਉਂਦਾ ਹਾਂ।'

‘ਕੀ?'

'ਕੀ ਤੂੰ ਨਹੀਂ ਜਾਣਦੀ? ਕੈਂਠਾ; ਹੋਰ ਕੀ?'

‘ਕੈਂਠਾ!'

ਵੀਰਾਂਡੀ ਅੰਦਰ ਤੁਰ ਗਿਆ, ਰੰਗਮਾ ਸੋਚ ਰਹੀ ਸੀ,'ਕੈਂਠੇ ਵਾਸਤੇ ਐਡਾ ਪਾਗਲ-ਪਣ!' ਹੌਲੀ ਜਹੀ ਉਸ ਮੁੜ ਕੇ ਵੇਖਿਆ। ਕੁਝ ਬੰਦੇ ਨੇੜੇ ਹੀ ਗੱਲਾਂ ਕਰ ਰਹੇ ਸਨ। ਹੁਣ ਉਸ ਨੂੰ ਪਤਾ ਲਗਾ ਕਿ ਉਹ ਨਾਟਕ ਵਾਲੇ ਪੰਡਾਲ ਕੋਲ ਹੀ ਖਲੋਤੀ ਹੈ। ਅੰਦਰ ਹੀ ਤਾਂ ਕ੍ਰਿਸ਼ਨ ਜੀ ਹੋਣਗੇ! ਉਹ ਉਥੇ ਹੀ ਖਲੋਤੀ ਰਹੀ - ਸ਼ਾਇਦ ਕ੍ਰਿਸ਼ਨ ਜੀ ਬਾਹਰ ਹੀ ਆਵਣ, ਸ਼ਾਇਦ ਉਹ ਹਨੇਰੇ ਵਿਚ ਦਿਸੇ ਵੀ ਨਾ, ਵੇਖਣਗੇ ਤਾਂ ਕੀ ਆਖਣਗੇ? ਉਹ ਸੋਚਣ ਲਗੀ ਤੇ ਉਸ ਦਾ ਦਿਲ ਧੜਕਣ ਲਗਾ।

'ਕਿਉਂ? ਕਿਉਂ ਖੜੀ ਏਂ ਏਥੇ?' ਕਿਸੇ ਨੇ ਨੇੜੇ ਹੋ ਕੇ ਪੁਛਿਆ।

‘ਕ੍ਰਿਸ਼ਨ ਲਈ!’ ਰੰਗਮਾ ਨੇ ਉੱਤਰ ਦਿੱਤਾ।

‘ਕੌਣ? ਕ੍ਰਿਸ਼ਨ! ਕ੍ਰਿਸ਼ਨ ਜੀ ਲਈ?'

"ਕਿਡਾ ਮੂਰਖ ਹੈ! ਪੁਛਦਾ ਹੈ, 'ਕੌਣ ਕ੍ਰਿਸ਼ਨ, ਕੌਣ ਕ੍ਰਿਸ਼ਨ।' ਕ੍ਰਿਸ਼ਨ ਜੀ ਨੂੰ ਕੌਣ ਨਹੀਂ ਜਾਣਦਾ?"

'ਅਜ ਕ੍ਰਿਸ਼ਨ ਬਣੇ ਸਨ ਜਿਹੜੇ?'

ਪਰੰਤੂ ਉਸ ਦਿਲ ਵਿਚ ਸੋਚਿਆ ਮੈਂ ਭੁਲ ਕੀਤੀ ਹੈ, ਇਹ ਨਹੀਂ ਸੀ ਪੁਛਣਾ ਚਾਹੀਦਾ, ਇਹ ਆਖ ਕੇ ਮੈਂ ਪਾਪ ਕੀਤਾ ਹੈ।

'ਕ੍ਰਿਸ਼ਨ ਜੀ! ਕੀ ਨਾਰਾਇਣ ਰਾਉ ਜੀ?' ਉਹ ਚੁਪ ਰਹੀ।

‘ਜਾਣਦੀ ਏਂ ਉਸ ਨਾਰਾਇਣ ਨੂੰ?'

‘ਕੌਣ ਨਹੀਂ ਜਾਣਦਾ ਉਨ੍ਹਾਂ ਨੂੰ?' ਰੰਗਮਾ ਕ੍ਰਿਸ਼ਨ ਜੀ ਅਤੇ ਨਾਰਾਇਣ ਵਿਚ ਕੋਈ ਭੇਦ ਨਹੀਂ ਸੀ ਸਮਝਦੀ।

'ਏਧਰ ਆ ਜਾ ਫੇਰ।'

ਰੰਗਮਾ ਦੇ ਪੈਰ ਕੰਬਣ ਲਗੇ, 'ਕੀ ਸਚਮੁਚ ਦਰਸ਼ਨ ਹੋਣਗੇ? ਅਜ ਹੀ, ਹੁਣੇ ਹੀ, ਕਿੰਨੇ ਚੰਗੇ ਭਾਗਾਂ ਵਾਲੀ ਹਾਂ ਮੈਂ!' ਉਹ ਪਿਛੇ ਪਿਛੇ ਟੁਰ ਪਈ।

‘ਏਥੇ ਹੀ ਖੜੋ।'

ਉਹ ਆਦਮੀ ਅੰਦਰ ਚਲਾ ਗਿਆ। ਰੰਗਮਾ ਬੂਹੇ ਕੋਲ ਖਲੋਤੀ ਰਹੀ। ਉਸ ਚਵ੍ਹੀਂ ਪਾਸੀਂ ਵੇਖਿਆ, ਹਨੇਰਾ, ਘਟਾ-ਮਿੱਟੀ ਅਤੇ ਗੰਦਗੀ। ਇਹ ਇਸ ਤਰਾਂ ਕਿਉਂ ਹੈ? ਕ੍ਰਿਸ਼ਨ ਦੇ ਰਹਿਣ ਦਾ ਘਰ? ਬੈਕੁੰਠ ਧਾਮ। ਨਹੀਂ ! ਨਹੀਂ ! ਉਹ ਏਥੇ ਨਹੀਂ ਸਕਦੇ। ਉਸ ਸੋਚਿਆ।

‘ਮੈਂ ਭੁਲ ਕੀਤੀ ਹੈ, ਠੀਕ ਥਾਂ ਨਹੀਂ ਆਈ । ਪਰੰਤੂ ਜੇ ਕ੍ਰਿਸ਼ਨ ਜੀ ਆਉਣ ਤੇ ਪੁਛਣ ਕਿ ‘ਤੂੰ ਕੌਣ ਹੈਂ ? ਤਾਂ ਮੈਂ ਕੀ ਉੱਤਰ ਦਿਆਂਗੀ?

ਉਤਰ ਕੀ ? ਉਹ ਉਨ੍ਹਾਂ ਦੇ ਪਵਿੱਤਰ ਚਰਨਾਂ ਵਿਚ ਡਿਗ ਕੇ ਤੇ ਆਪਣੇ ਹੰਝੂਆਂ ਨਾਲ ਚਰਨ ਧੋ ਕੇ ਆਖੇਗੀ:

‘ਪ੍ਰਭੁ ਜੀ, ਮੇਰਾ ਜਨਮ ਸਫ਼ਲ ਹੋ ਗਿਆ।' ਤੇ ਉਨ੍ਹਾਂ ਦੇ ਮੁਖ-ਕਮਲ ਵਲ ਵੇਖ ਕੇ ਫੇਰ ਆਖੇਗੀ:

‘ਦਾਸੀ ਨੂੰ ਦਰਸ਼ਨ ਦੇ ਕੇ ਤੁਸੀਂ ਦਾਸੀ ਦੇ..........।'

****

'ਉਏ, ਤੈਨੂੰ ਬਾਹਰ ਕੋਈ ਮਿਲਣ ਆਇਆ ਈ !'

‘ਕੌਣ?'

'ਪਤਾ ਨਹੀਂ ਕੌਣ?'

'ਉਹ ਬੇਕਟ ਰਾਮ ਹੀ ਤਾਂ ਨਹੀਂ ਕਿਧਰੇ ? ਉਸ ਦੇ ਚਾਰ ਆਨੇ ਬਾਕੀ ਨੇ, ਭੜੂਆ ਉਸ ਲਈ ਜਾਨ ਖਾ ਗਿਆ ਹੈ।'

‘ਨਹੀਂ ਓਏ, ਅਜ ਤਾਂ ਕੋਈ ਗੋਪੀ ਊ!’

‘ਜਾ ਓਏ ਜਾ ਗੋਪੀ।'

'ਸਚ! ਰਤਾ ਬਾਹਰ ਜਾ ਕੇ ਵੇਖ ਤਾਂ ਸਹੀ।'

ਆ ਰਹੇ ਨੇ, ਰੰਗਮਾ ਸ਼ਰਮਾ ਗਈ, ਉਹ ਸਹਿਮੀ ਹੋਈ ਇਕ ਨੁਕਰ ਵਿਚ ਜਾ ਖੜੋਤੀ ਤੇ ਕ੍ਰਿਸ਼ਨ ਜੀ ਵਲ ਕੰਬਦੀਆਂ ਨਜ਼ਰਾਂ ਨਾਲ ਵੇਖਣ ਲਗੀ। ਲੰਬੀ ਕਮੀਜ਼ ਪਾਈ, ਜ਼ੁਲਫ਼ਾਂ ਵਾਲਾ ਸੁੰਦਰ ਗਭਰੂ, ਜਿਸ ਦੇ ਮੂੰਹ ਉਪਰ ਅਜੇ ਵੀ ਸਫ਼ੈਦਾ ਮਲਿਆ ਹੋਇਆ ਸੀ। ਲਾਲ ਸੁਰਖ ਹੋਠ, ਮੂੰਹ ਵਿਚੋਂ ਬੀੜੀ ਦਾ ਧੂੰਆਂ ਛਡਦਾ ਵੇਸ-ਧਾਰੀ ਕ੍ਰਿਸ਼ਨ, ਸ੍ਰੀ ਮਾਨ ਐਮ, ਨਰੈਣ ਰਾਉ ਸਾਮ੍ਹਣੇ ਖੜੋਤਾ ਸੀ:

“ਕੌਣ ਏਂ ਤੂੰ?"

ਚੁੱਪ।

"ਕੀ ਗਲ ਏ?”

ਰੰਗਮਾ ਸੋਚ ਰਹੀ ਸੀ -- ਕੌਣ ਹੈ ਇਹ? ਉਹ ਕਿਹੋ ਜਿਹਾ, ਇਹ ਕਿਹੋ ਜਿਹਾ? ਉਹ ਹੌਲੀ ਹੌਲੀ ਹੋਰ ਨੁਕਰ ਵਿਚ ਹੁੰਦੀ ਗਈ। ਸਹਿਜੇ ਸਹਿਜੇ ਅਸਲ ਸਚਾਈ ਉਸ ਦੇ ਸਾਮ੍ਹਣੇ ਆ ਰਹੀ ਸੀ, ਪਰੰਤੂ ਉਹ ਪੁਛ ਰਹੇ ਹਨ, ਕੋਈ ਉਤਰ ਦੇਣਾ ਹੀ ਚਾਹੀਦਾ ਹੈ। ਹੁਣ ਕੀ ਕੀਤਾ ਜਾਏ? ਕੁਝ ਨਾ ਕੁਝ ਕਰਨਾ ਹੀ ਪਏਗਾ, ਅਸਲ ਵਿਚ ਉਹ ਇਥੇ ਆਈ ਹੀ ਕਿਉਂ?

“ਅਜ ਤੁਸਾਂ ਬਹੁਤ ਚੰਗਾ ਗਾਇਆ।" ਹੋਰ ਕੀ ਆਖੇ? ਰੰਗਮਾ ਨੇ ਇੰਨਾ ਹੀ ਆਖਿਆ।

ਉਹ ਰੰਗਮਾ ਵਲ ਘੂਰ ਘੂਰ ਕੇ ਵੇਖ ਰਿਹਾ ਸੀ।

'ਤੂੰ ਕੌਣ ਹੈਂ?' ਨਰੈਣ ਰਾਉ ਨੇ ਫੇਰ ਪੁਛਿਆ।

ਉਹ ਚੁਪ ਰਹੀ ਪਰ ਸੋਚਦੀ ਰਹੀ ਕੀ ਬੈਕੁੰਠ-ਵਾਸੀ ਕ੍ਰਿਸ਼ਨ ਇਹੋ ਹੈ? ਉਸ ਨੂੰ ਭਗਵਤ ਗੀਤਾ ਦੇ ਅਧਿਆਇ ਚੇਤੇ ਆਏ। ਉਸ ਸੋਚਿਆ ਅੰਦਰ ਜਾ ਕੇ ਵੇਖੇ - ਕਿਸੇ ਸ਼ਕਤੀਮਾਨ ਕ੍ਰਿਸ਼ਨ ਨੂੰ, ਇਹੋ ਕ੍ਰਿਸ਼ਨ ਹੈ? ਇਹ ਨਹੀਂ ਹੋ ਸਕਦਾ - ਨਾਗਣੀ ਨਥਣ ਵਾਲਾ, ਦੁਸ਼ਟ ਦਮਨ, ਰਾਧਿਕਾਂ ਦਾ ਪਿਆਰਾ, ਮੁਰਲੀ ਧਰ, ਇਹ, ਇਹ ਕ੍ਰਿਸ਼ਨ? ਮਨ ਉਸ ਦੀਆਂ ਇਛਾਂ ਵਿਰੁਧ ਸੋਚਾਂ ਵਿਚ ਪੈ ਗਿਆ।

'ਤੂੰ ਕਿਉਂ ਆਈ ਹੈ?' ਨਰੈਣ ਰਾਉ ਨੇ ਆਖਿਆ।

'ਤੁਹਾਨੂੰ ਵੇਖਣ ਲਈ।' ਉਸ ਜ਼ਬਰਦਸਤੀ ਉੱਤਰ ਦਿਤਾ।

'ਏਧਰ ਆਓ ਫਿਰ ਬੈਠੋ।'

'ਨਹੀਂ ਜੀ! ਮੈਂ ਜਾਂਦੀ ਹਾਂ।' ਉਹ ਕਿਸੇ ਨਾ ਕਿਸੇ ਤਰ੍ਹਾਂ ਉਥੋਂ ਤੁਰ ਜਾਣਾ ਚਾਹੁੰਦੀ ਸੀ।

'ਹੁਣੇ ਹੀ ਜਾਂਦੇ ਹੋ?'

'ਹਾਂ ਹੁਣੇ ਹੀ।'

'ਫੇਰ ਆਏ ਕਿਉਂ ਸੀ? ਬੈਠੋ।'

'ਨਹੀਂ, ਉਹ ਉਧਰ ਉਡੀਕਦੇ ਹੋਣਗੇ।'

'ਕੌਣ? ਕਿਥੇ?'

'ਓਧਰ।'

‘ਆ ਅੰਦਰ, ਚਲੀ ਜਾਵੀਂ।'

ਅੰਦਰ ਚਾਨਣਾ ਸੀ। ਉਸ ਦੇ ਪ੍ਰਕਾਸ਼ ਵਿਚ ਰੰਗਮਾ ਦਾ ਸ਼ਰਮ ਨਾਲ ਦੋਹਰਾ ਹੁੰਦਾ ਲਕ, ਉਸ ਦੀਆਂ ਗਲਾਂ ਦੀ ਚਿਕਨਾਹਟ, ਉਸ ਦੇ ਸੁੰਦਰ ਕੇਸਾਂ ਦੀ ਲਿਸ਼ਕ, ਉਸ ਦੀ ਕਸੀ ਹੋਈ ਚੋਲੀ ਵਿਚ ਉਭਰਿਆ ਹੋਇਆ ਜੋਬਨ - ਇਨ੍ਹਾਂ ਸਾਰੀਆਂ ਚੀਜ਼ਾਂ ਨੇ ਨਰੈਣ ਰਾਉ ਦੇ ਮਨ ਨੂੰ ਮੋਹ ਲਿਆ। ਆਉ! ਆਉ! ਆਖਦਿਆਂ ਉਹ ਰੰਗਮਾ ਦੇ ਨੇੜੇ ਆ ਗਿਆ। ਉਹ ਪਿਛੇ ਹਟੀ, ਉਹ ਤੁਰ ਜਾਣਾ ਚਾਹੁੰਦੀ ਸੀ, ਪਰੰਤੂ ਕਿਵੇਂ ਜਾਏ। ਨਰੈਣ ਰਾਉ ਉਸ ਦੇ ਮੋਢੇ ਉਪਰ ਹਥ ਰਖੀ ਉਸ ਨੂੰ ਅੰਦਰ ਖਿਚ ਰਿਹਾ ਸੀ। ਉਸ ਦੀਆਂ ਸ਼ਰਾਬੀ ਅੱਖਾਂ ਵਿਚ ਬੇਸ਼ਰਮ ਮਸਤੀ ਤੇ ਲਾਲ ਸੁਰਖ਼ ਬੁਲਾਂ ਤੇ ਵਾਹਯਾਤ ਹਾਸਾ ਛਲਕ ਰਿਹਾ ਸੀ। ਰੰਗਮਾ ਭੈ-ਭੀਤ ਹੁੰਦੀ ਜਾਂਦੀ, ਵਿਚਾਰੀ ਨਿਰਾਸ ਤੇ ਲਾਚਾਰ ਰੰਗਮਾ ਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ।

ਬਦਬੋ ਉਸ ਦੇ ਮੂੰਹ ਵਿਚੋਂ ਆ ਰਹੀ ਸੀ - ਸ਼ਰਾਬ ਦੀ ਬਦਬੋ, ਜਿਸ ਨਾਲ ਰੰਗਮਾ ਦਾ ਸਿਰ ਪਾਟ ਰਿਹਾ ਸੀ। ਇਹ ਕਿਹੋ ਜਿਹਾ ਕ੍ਰਿਸ਼ਨ ਹੈ - ਰੰਗਮਾ ਅਸਚਰਜ ਸੀ।

'ਖੜੋਵੋ ਜੀ, ਸੁਣੋ ਤਾਂ ਸਹੀ।'

'ਮੇਰੇ ਲਈ ਹੀ ਆਈ ਹੈਂ ਨਾ!'

'ਨਹੀਂ।'

'ਮੈਂ ਹੀ ਤਾਂ ਕ੍ਰਿਸ਼ਨ ਹਾਂ।'

'ਨਹੀਂ।'

'ਰਤਾ ਬੈਠ, ਫਿਰ ਚਲੀ ਜਾਵੀਂ।'

'ਨਹੀਂ।'

'ਕਾਹਲੀ ਕੀ ਹੈ?'

'ਤੁਸੀ ਭੁਲੇਖੇ ਵਿਚ ਹੋ, ਮੈਨੂੰ ਛਡ ਦਿਉ।’

ਉਹ ਮੁੜਕੋ ਮੁੜਕੀ ਹੁੰਦੀ ਜਾਂਦੀ। ਸ਼ਰਾਬ ਦੇ ਲੋਰੇ ਅਤੇ ਬਦਬੋ ਵਿਚ ਉਹ ਖਿਚੀ ਜਾ ਰਹੀ ਸੀ । 'ਉਰੇ ਆਵੀਂ' ਨਰੈਣ ਰਾਉ ਆਖਦਾ ਹੋਇਆ ਉਸ ਨੂੰ ਆਪਣੇ ਅੰਦਰ ਧੂਹੀ ਲੈ ਜਾ ਰਿਹਾ ਸੀ। 'ਹਾਏ ਰੱਬਾ!'

ਉਹ ਕੀ ਕਰ ਸਕਦੀ ਹੈ, ਹੁਣ ਉਸ ਨੂੰ ਆਪਣਾ ਬਲਵਾਨ ਪਤੀ ਚੇਤੇ ਆਇਆ, ਜਿਸ ਦਾ ਸਡੌਲ ਸਰੀਰ ਉਹ ਵੇਖ ਕੇ ਪ੍ਰਸੰਨ ਹੋ ਜਾਂਦੀ ਸੀ -- ਜਿਹੜਾ ਹੁਣ ਵੀ ਕਿਧਰੇ ਉਸ ਦਾ ਕੈਂਠਾ ਲਭਦਾ ਫਿਰਦਾ ਹੈ। ਪਤੀ ਉਪਰ ਉਸ ਨੂੰ ਤਰਸ ਆਇਆ, ਉਸ ਦੀਆਂ ਅੱਖਾਂ ਚੇਤੇ ਆਈਆਂ - ਜਿਹੜੀਆਂ ਗੁਆਚੇ ਕੈਂਠੇ ਦਾ ਫ਼ਿਕਰ ਭੁਲ ਕੇ ਗੁਵਾਚੀ ਹੋਈ ਰੰਗਮਾ ਲਈ ਬੇਹਬਲ ਹੋ ਰਿਹਾ ਹੋਵੇਗਾ! ਕੈਂਠਾ - ਸੋਨੇ ਦਾ ਕੈਂਠਾ - ਪੰਜ ਸੌ ਦਾ ਕੈਂਠਾ - ਗੁਮ ਹੋ ਗਿਆ, ਪਰੰਤੂ ਉਸ ਨੇ ਇਕ ਕੌੜੀ ਗੱਲ ਨਾ ਆਖੀ, ਕਿੰਨੀ ਦਲੇਰੀ, ਕਿੰਨੀ ਉਦਾਰਤਾ! ਸਾਰਾ ਕੁਝ ਚੇਤੇ ਆਇਆ - ਘੁਪ ਹਨੇਰੇ ਵਿਚ, ਪਰ ਨਰੈਣ ਰਾਉ ਉਸ ਨੂੰ ਖਿਚੀ ਜਾ ਰਿਹਾ ਸੀ - ਆਪਣੇ ਅੰਦਰ।

‘ਵੀਰਾਂਡੀ! ਵੀਰਾਂਡੀ!' ਅਜ ਪਹਿਲੀ ਵਾਰ ਉਸ ਨੇ ਪਤੀ ਦਾ ਨਾਂ ਲੈ ਕੇ ਉਸ ਨੂੰ ਅਵਾਜ਼ ਮਾਰੀ।

ਪੈਰਾਂ ਦਾ ਖੜਾਕ ਹੋਇਆ।

'ਕੁਝ ਨਹੀਂ; ਤੁਸੀ ਏਧਰ ਨਾ ਆਓ।'

ਪੈਰਾਂ ਦਾ ਖੜਾਕ ਮੁਕ ਗਿਆ।

'ਕਿਉਂ ਆਈ ਸੈਂ?'

'ਨਹੀਂ।'

‘ਮੇਰੇ ਲਈ ਹੀ ਆਈ ਸੈਂ ਨਾ?'

'ਨਹੀਂ।'

'ਜੇ ਤੇਰੀ ਅਵਾਜ਼ ਕੋਈ ਸੁਣ ਵੀ ਲਵੇ ਤਾਂ ਵੀ ਇਥੇ ਕੋਈ ਨਹੀਂ ਆ ਸਕਦਾ।'

'ਛਡ ਦਿਉ।'

'ਤੂੰ ਆਪ ਹੀ ਤਾਂ ਮੇਰੇ ਕੋਲ ਆਈ ਹੈਂ।'

ਹਾਏ ਰੱਬਾ! ਹੁਣ ਉਹ ਕੀ ਕਰੇ, ਸ਼ਰਾਬ ਅਤੇ ਬੀੜੀ ਦੀ ਮੁਸ਼ਕ, ਬੇਸ਼ਰਮ ਹਾਸਾ, ਅੱਖਾਂ ਵਿਚ ਘਿਰਣਾ ਭਰੀ ਮਸਤੀ, ਫੁਲਫੁਲਾ ਸਰੀਰ - ਥੋੜੀ ਜਹੀ ਆਸ ਸੀ, ਉਹ ਵੀ ਮੁਕ ਗਈ। ਹੁਣ ਉਹ ਪਿਆਰੇ ਪਤੀ ਦੇ ਸਾਮ੍ਹਣੇ ਕੀ ਮੂੰਹ ਵਿਖਾਏਗੀ? ਫਿਟਕਾਰ, ਗਾਲ੍ਹੀਆਂ, ਜ਼ਾਤ ਬਿਰਾਦਰੀ ਵਿਚ ਬੇਇਜ਼ਤੀ, ਨਹੀਂ, ਨਹੀਂ, ਉਹ ਭੱਜੀ, ਦੌੜੀ, ਕੁਦੀ ਟਪੀ, ਬੋਲੀ ਤੇ ਅਨੇਕਾਂ ਗਾਲ੍ਹਾਂ ਦਿਤੀਆਂ - ਪਰੰਤੂ.... ......|

****

ਉਸੇ ਹੀ ਰੰਗ-ਭੂਮੀ ਵਿਚ ਕਈ ਵਾਰੀ ਦਰੋਪਤੀ ਦੀ ਲੱਜਿਆ ਰਖੀ ਹੈ ਭਗਵਾਨ ਨੇ -- ਉਸੇ ਰੰਗ-ਭੂਮੀ ਵਿਚ ਰਾਜਾ ਹਰੀਸ਼ ਚੰਦਰ ਦੇ ਸਤਿ ਦੀ ਰਖਸ਼ਾ ਹੋਈ ਹੈ, ਪ੍ਰਹਿਲਾਦ ਦੀ ਰਖਸ਼ਾ ਹੋਈ ਹੈ, ਪਰ ਏਸ ਦੀ ਵਾਰ ਪਤਾ ਨਹੀਂ ਸਾਰਿਆਂ ਦੀਆਂ ਅੱਖਾਂ ਤੇ ਕੰਨ ਕਿਉਂ ਬੰਦ ਕਰ ਲਏ ਹਨ? ਉਨ੍ਹਾਂ ਦਾ ਵਿਸ਼ਵਾਸ ਕਰ ਕੇ, ਉਨਾਂ ਦਾ ਆਸਰਾ ਲੈ ਕੇ, ਉਹ ਪ੍ਰਾਰਥਨਾ ਕਰ ਰਹੀ ਹੈ। ਓਏ ਭਗਵਾਨ! ਦਰੋਪਤੀ, ਹਰੀਸ਼ ਚੰਦਰ ਤੇ ਪ੍ਰਹਿਲਾਦ ਉਪਰ ਕ੍ਰਿਪਾਲਤਾ ਕਰਨ ਵਾਲੇ - ਕੀ ਉਨਾਂ ਨੂੰ ਸੁਣ ਨਹੀਂ ਰਿਹਾ? ਮੇਰੀ ਪੁਕਾਰ ਨਹੀਂ ਸੁਣਨਗੇ? ਉਹ ਕਿਧਰੇ ਰਾਧਕਾਂ ਦੇ ਪ੍ਰੇਮ ਵਿਚ ਮਸਤ ਮੁਰਲੀ ਵਜਾ ਰਹੇ ਹੋਣਗੇ -- ਆਪਣੀ ਸੁਧ ਬੁਧ ਗੁਵਾ ਕੇ ਉਨ੍ਹਾਂ ਨੂੰ.......।

ਹਾਏ ਮੇਰਿਆ ਰੱਬਾ!...ਹੇ ਪ੍ਰਮਾਤਮਾ......... ! ਨਹੀਂ ਜੀ ਨਹੀਂ........! ਮੈਂ ਨਹੀਂ! ਮੈਂ ਨਮਸਕਾਰ ਕਰਦੀ ਆਂ.......... ਮੈਂ ਹੱਥ ਜੋੜਦੀ ਹਾਂ........ਮੈਂ ਬੇਵਕੂਫ਼ ਹਾਂ.........ਮੈਂ ਮੂਰਖ ਹਾਂ......... ਮੈਨੂੰ ਛਡ ਦਿਉ............ਜੀ, ਮੈਂ ਪੈਰੀਂ ਪੈਂਦੀ ਹਾਂ....ਮੈਂ ਇਸ ਲਈ ਆਈ.....ਮੈਨੂੰ ਕੋਈ ਬਚਾਉ, ਮਦਦ ਕਰੋ, ਮੇਰੀ ਮਦਦ ਕਰੋ! ਹਾਏ ਰੱਬਾ!...ਮੈਂ ਦੁਖਿਆਰੀ........ !

ਪੰਡਾਲ ਦੇ ਸਾਇਡ ਕਰਟਨ ਉਪਰ ਸਰਸਵਤੀ, ਪਾਰਬਤੀ, ਦੁਆਰਕਾ ਨਾਥ ਤੇ ਹੋਰ ਦੇਵੀ ਦੇਵਤਿਆਂ ਦੇ ਰੰਗ-ਬਰੰਗੇ ਅਧਭੁਤ ਵਡੇ ਵਡੇ ਚਿਤਰ ਅੱਖਾਂ ਪਾੜ ਪਾੜ ਕੇ ਇਹ ਜ਼ੁਲਮ ਅਤੇ ਅਤਿਆਚਾਰ ਤੇ ਅਨਿਆਇ ਵੇਖ ਰਹੇ ਸਨ। ਰੰਗਮਾ ਦੇ ਅਨੇਕਾਂ ਵਰਤ, ਪੂਜਾ-ਪਾਠ, ਧਰਮ-ਨੇਮ, ਸਾਰਾ ਕੁਝ ਵਿਅਰਥ ਗਿਆ। ਕਿਸੇ ਉਸ ਦੀ ਕੋਈ ਸਹਾਇਤਾ ਨਾ ਕੀਤੀ। ਅਖੀਰ ਉਹ ਬੇਸੁਧ ਹੋ ਗਈ, ਬਿਲਕੁਲ ਬੇਸੁਧ!

ਭੋਲੀ ਪੇਂਡੂ ਕੁੜੀ ਦਾ ਸਤਿ ਸੀਲ ਤੇ ਪਵਿੱਤ੍ਰਤਾ, ਸ਼ਹਿਰੀ ਸਭ੍ਯ ਤੇ ਨਵੀਨਤਾ ਦੀ ਦੇਵੀ ਅਗੇ ਬਲੀਦਾਨ ਹੋ ਗਿਆ। ਸਰਸਵਤੀ ਤੇ ਪਾਰਬਤੀ ਦੀਆਂ ਵਡੀਆਂ ਵਡੀਆਂ ਮੂਰਤੀਆਂ ਦੀ ਕ੍ਰਿਸ਼ਨ ਅਗੇ ਕੋਈ ਪੇਸ਼ ਨਾ ਗਈ - ਸ਼ਹਿਰ ਦੇ ਜਾਦੂ ਵਿਚ ਸਾਰਾ ਕੁਝ ਸਮਾ ਗਿਆ।

ਕੁੱਤੇ ਦਾ ਪੱਟਾ



(ਮਰਹੱਟੀ)

ਮਿਸਟਰ ਢੋਡਕਰ, ਥੋੜਾ, ਲਿਖਣ ਵਾਲੇ, ਬੜੇ
ਉੱਤਮ ਤੇ ਨਿਰਦੋਸ਼ ਲਿਖਾਰੀ, ਰਚਨਾ ਵਿਚ ਪੈਰ
ਪੈਰ ਤੇ ਸਿਆਣੀ ਬੁਧ, ਨਿਕੀਆਂ ਕਹਾਣੀਆਂ ਤੋਂ
ਵਖ ਇਨ੍ਹਾਂ ਦੇ ਨਾਵਲ ਵੀ ਹਨ। "ਹਿੰਡੋਲੇ ਪਰ"
ਇਨ੍ਹਾਂ ਦਾ ਨਾਵਲ ਬੜੀ ਪ੍ਰਸਿੱਧ ਚੀਜ਼ ਹੈ।
ਨਾਵਲਾਂ ਤੋਂ ਬਿਨਾਂ ਡਰਾਮੇ ਵੀ ਲਿਖਦੇ ਹਨ।

ਇਹ ਕਹਾਣੀ ‘ਕੁੱਤੇ ਦਾ ਪੱਟਾ’ ਅਕਲ ਨਾਲੋਂ ਭਾਵ-
ਭਰਪੂਰ ਵਧੀਕ ਹੈ।

ਢੋਡਕਰ ਸਿਆਣੇ, ਪ੍ਰਸਿੱਧ ਅਤੇ ਬੜੇ ਲਾਇਕ
ਵਕੀਲ ਹਨ। ਧਨਾਢ ਹੁੰਦਿਆਂ ਹੋਇਆਂ ਵੀ ਰਾਜ-
ਨੀਤੀ ਵਿਚ ਵੀ ਹਿੱਸਾ ਲੈਂਦੇ ਹਨ।

“ਕਿਤਨੇ ਦਾ ਏ ਉਹ ਪਟਾ?” ਉਹਨੇ ਦੁਕਾਨਦਾਰ ਤੋਂ ਮੁੱਲ ਪੁਛਿਆ।

ਦੁਕਾਨਦਾਰ ਨੇ ਮਿੱਟੀ ਸਾਫ਼ ਕਰਨ ਵਾਲੀ ਸੋਟੀ ਨਾਲ ਜਿਸ ਦੇ, ਇਕ ਸਿਰੇ ਉਪਰ ਕੱਪੜਾ ਬਨ੍ਹਿਆ ਹੋਇਆ ਸੀ, ਉਸ ਪਟੇ ਵਲ ਇਸ਼ਾਰਾ ਕਰਦਿਆਂ ਪੁਛਿਆ:

'ਇਹ?'

‘ਨਹੀਂ, ਉਹ!’

ਦੁਕਾਨਦਾਰ ਨੇ ਦੂਜੇ ਪਟੇ ਵਲ ਇਸ਼ਾਰਾ ਕੀਤਾ, ਉਸੇ ਸੋਟੀ ਦੀ ਨੁਕਰ ਨਾਲ।

'ਨਹੀਂ, ਇਹ ਨਹੀਂ, ਉਸਦੇ ਉਪਰ ਵਾਲਾ ਉਹ।'

ਜਦੋਂ ਦੁਕਾਨਦਾਰ ਦੀ ਸੋਟੀ ਉਸ, ਪਸੰਦ ਆਏ ਪਟੇ ਦੇ ਉਪਰ ਜਾ ਕੇ ਟਿਕੀ, ਉਹ ਬੋਲ ਪਈ:

'ਹਾਂ ਹਾਂ, ਇਹ ਕਿਤਨੇ ਦਾ ਏ ਇਹ ਪਟਾ?'

'ਬਾਰਾਂ ਆਨਿਆਂ ਦਾ।'

ਮੁਲ ਉਸ ਨੂੰ ਬਹੁਤਾ ਹੀ ਜਾਪਿਆ, ਪਰ ਉਸ ਨੇ ਫਿਰ ਇਕ ਵਾਰ ਪੁਛਿਆ:

'ਕਿੰਨੇ ਦਾ?'

‘ਬਾਰਾਂ ਆਨਿਆਂ ਦਾ।'

ਆਪਣੀਆਂ ਨਿੱਕੀਆਂ ਨਿੱਕੀਆਂ ਕੋਮਲ ਉੱਗਲਾਂ ਉਪਰ ਉਸ ਬਾਰਾਂ ਆਨਿਆਂ ਦੀ ਲੰਬੀ ਰਕਮ ਗਿਣੀ - ਇਕ, ਦੋ, ਤਿੰਨ, ਅਖੀਰ ਉਹ ਬਾਰਾਂ ਆਨਿਆਂ ਉਪਰ ਆਣ ਪੁਜੀ।

ਉਹ ਚੌਥੀ ਵਿਚ ਪੜ੍ਹਦੀ ਸੀ, ਨਿੱਕੀ ਜਹੀ ਮਾਸੂਮ ਕੁੜੀ, ਪੈਸੇ ਦੋ ਪੈਸੇ ਤੋਂ ਵੱਧ ਰਕਮ ਉਸ ਦੇ ਹੱਥ ਨਹੀਂ ਸੀ ਆਉਂਦੀ। ਸਕੂਲ ਵਿਚ ਉਸ ਨੂੰ ਹਿਸਾਬ ਦੀ ਟਲੀ ਗਿਣਤੀ ਸਿਖਾਈ ਜਾਂਦੀ। ਚੌਂਠ ਪੈਸੇ ਹੋਣ ਤਾਂ ਇਕ ਰੁਪਿਆ, ਅਠਤਾਲੀ ਪੈਸਿਆ ਦੇ ਬਾਰਾਂ ਆਨੇ, ਸੋਲਾਂ ਆਨਿਆਂ ਵਿਚੋਂ ਚਾਰ ਆਨੇ ਕਢਿਆਂ ਬਾਰਾਂ ਆਨੇ ਰਹਿ ਜਾਂਦੇ ਹਨ। ਤਿੰਨ ਚੁਆਨੀਆਂ, ਛੀ ਦੁਆਨੀਆਂ, ਉਹ ਕਿੰਨਾ ਚਿਰ ਬਾਰਾਂ ਆਨਿਆਂ ਬਾਬਤ ਸੋਚਦੀ ਰਹੀ, ਪਰ ਇਹ ਮਨ-ਘੜਤ ਦੁਨੀਆਂ ਦੇ ਪੈਸੇ ਨਹੀਂ ਸਨ, ਇਹ ਤਾਂ ਹਿਸਾਬ ਦੀ ਗਿਣਤੀ ਦੇ ਪੈਸੇ ਸਨ, ਦੁਨੀਆਂ ਦੇ ਕਾਰ ਵਿਹਾਰ ਲਈ ਤਾਂਬੇ ਦੇ ਪੈਸੇ ਚਾਹੀਦੇ ਸਨ ਤੇ ਤਾਂਬੇ ਦੇ ਪੈਸਿਆਂ ਨਾਲ ਹੀ ਪਟਾ ਖ਼ਰੀਦਿਆ ਜਾ ਸਕਦਾ ਸੀ। ਜੇ ਹਿਸਾਬ ਦੀ ਪੋਥੀ ਵਾਂਗੂ, ਪੰਜ ਹਜ਼ਾਰ ਦਾ ਸੋਨ, ਤਿੰਨ ਸੌ ਦਾ ਕੱਪੜਾ, ਡੂਢ ਸੌ ਦੀ ਮੰਝ ਖ਼ਰੀਦੀ ਜਾ ਸਕਦੀ ਸੀ, ਤਾਂ ਉਹ ਬਾਰਾਂ ਆਨਿਆਂ ਦਾ ਪੱਟਾ ਵੀ ਖ਼ਰੀਦ ਲੈਂਦੀ, ਪਰ ਦੁਕਾਨਦਾਰ ਨੂੰ ਨਕਦ ਪੈਸੇ ਚਾਹੀਦੇ ਸਨ। ਕਿਤਨਾ ਚਿਰ ਉਪਰ ਪੱਟੇ ਵਲ ਉਹ ਵੇਖਦੀ ਰਹੀ। ਕਿਤਾਬਾਂ ਵਾਲਾ ਬਸਤਾ ਉਸ ਦੇ ਗਲ ਵਿਚ ਲਟਕ ਰਿਹਾ ਸੀ। ਉਂਗਲਾਂ ਉਪਰ ਬਾਰਾਂ ਆਨਿਆਂ ਦੀ ਗਿਣਤੀ ਸੀ। ਉਸ ਦੀ ਮਾਸੂਮ ਹਿਕ ਅੰਦਰ ਨਿੱਕਾ ਜਿਹਾ ਦਿਲ ਧੜਕ ਰਿਹਾ ਸੀ, ਜਿਸ ਵਿਚੋਂ ਇਸ ਵੇਲੇ ਬਾਰਾਂ ਆਨਿਆਂ ਦੀ ਅਵਾਜ਼ ਧਕ ਧਕ ਕਰ ਕੇ ਆ ਰਹੀ ਸੀ।

****

ਸਕੂਲ ਜਾਂਦਿਆਂ, ਸਕੂਲੋਂ ਮੁੜ ਕੇ ਆਉਂਦਿਆਂ, ਉਸ ਨੇ ਹਰ ਰੋਜ਼ ਅਨੇਕਾਂ ਵਾਰੀ ਪੱਟੇ ਵੱਲ ਵੇਖਿਆ। ਉਸ ਦੇ ਨਾਲ ਦੀਆਂ ਸਾਥਣਾਂ ਉਸ ਵਰਗੀਆਂ ਮਾਸੂਮ, ਕੋਮਲ ਜਿੰਦੜੀਆ ਉਸੇ ਦੁਕਾਨ ਤੋਂ ਰਸਭਰੀਆਂ, ਰੱਬੜ, ਸਲੇਟੀ ਪੈਨਸਲ, ਨਿਬ, ਸਿਆਹੀ, ਕਾਗ਼ਜ਼, ਕਾਪੀਆਂ ਤੇ ਹੋਰ ਚੀਜ਼ਾਂ ਖ਼ਰੀਦਿਆ ਕਰਦੀਆਂ ਸਨ। ਹਰ ਰੋਜ਼ ਉਹ ਵੀ ਆਪਣੀਆਂ ਸਾਥਣਾਂ ਨਾਲ ਉਥੇ ਜਾਇਆ ਕਰਦੀ, ਪਰ ਹੁਣ ਉਸ ਕਦੇ ਵੀ ਕੁਝ ਨਹੀਂ ਮੁੱਲ ਲਿਆ, ਉਹ ਪੱਟੇ ਵਲ ਹੀ ਵੇਖਿਆ ਕਰਦੀ, ਪੱਟਾ ਉਥੇ ਆਪਣੀ ਪੂਰੀ ਸ਼ਾਨ ਨਾਲ ਲਟਕ ਰਿਹਾ ਹੁੰਦਾ। ਇਹ ਪੱਟਾ ਉਸ ਨੂੰ ਬੜਾ ਹੀ ਪਸੰਦ ਸੀ, ਇਸੇ ਲਈ ਜਾਂਦਿਆਂ-ਆਉਂਦਿਆਂ ਆਪਣੀਆਂ ਸਾਥਣਾਂ ਨਾਲ ਕਈ ਵਾਰੀ ਉਹ ਉਥੇ ਪੱਟੇ ਦੀਆਂ ਗੱਲਾਂ ਵੀ ਕਰਿਆ ਕਰਦੀ।

ਕਿਤਨੀ ਵਾਰੀ ਉਸ ਨੇ ਉਹ ਪੱਟਾ ਵੇਖਿਆ, ਕਿਤਨੀ ਵਾਰੀ ਉਸ ਨੇ ਪੱਟੇ ਦਾ ਮੁਲ ਵੀ ਪੁਛਿਆ ਤੇ ਫੇਰ ਕਿਤਨੀ ਵਾਰੀ ਦੁਕਾਨਦਾਰ ਨੇ ਖਿਝ ਕੇ ਕੁੜੀ ਨੂੰ ਝਾੜ ਵੀ ਪਾਈ। ਦੁਕਾਨਦਾਰ ਹਰ ਰੋਜ਼ ਮੁਲ ਹੀ ਦਸ ਕੇ ਖ਼ੁਸ਼ ਨਹੀਂ ਸੀ, ਉਹ ਤਾਂ ਪੱਟੇ ਨੂੰ ਵੇਚਣਾ ਚਾਹੁੰਦੀ ਸੀ, ਪਰ ਪੈਸਿਆਂ ਤੋਂ ਬਿਨ ਨਹੀਂ। ਰੋਜ਼ ਰੋਜ਼ ਪੁੱਛਣ ਦਾ ਇਹ ਤਰੀਕਾ ਦੁਕਾਨਦਾਰ ਨੂੰ ਕਦੇ ਵੀ ਪਸੰਦ ਨਹੀਂ ਸੀ ਆ ਸਕਦਾ। ਦੁਕਾਨਦਾਰ, ਇਹ ਵੀ ਸਮਝਦਾ ਸੀ ਜਿਸ ਦਿਨ ਦਾ ਕੁੜੀ ਨੇ ਪੱਟਾ ਪੁਛਣਾ ਸ਼ੁਰੂ ਕੀਤਾ ਹੈ ਉਸ ਨੇ ਧੇਲੇ ਪੈਸੇ ਦੀਆਂ ਚੀਜ਼ਾਂ ਖ਼ਰੀਦਣੀਆਂ ਬੰਦ ਕਰ ਦਿਤੀਆਂ ਹਨ। ਇਸ ਤਰਾਂ ਪਟੇ ਦੀ ਪੁਛ ਵਿਚ ਉਸ ਧੇਲੇ ਪੈਸੇ ਦੀ ਆਮਦਨੀ ਵਿਚ ਵੀ ਘਾਟਾ ਪੈ ਗਿਆ ਤੇ ਰੋਜ਼ ਰੋਜ਼ ਮੁਲ ਪੁਛਣ ਦੀ ਮਗਜ਼ਮਾਰੀ ਵਖਰੀ। ਉਹੀ ਰੋਜ਼ ਦੇ ਜਵਾਬ ਸਵਾਲ:

'ਕਿਉਂ ਭਾਈ!ਉਹ ਪੱਟਾ ਕਿੰਨੇ ਦਾ ਹੈ?' ‘ਬੀਬੀ, ਬਾਰਾਂ ਆਨਿਆਂ ਦਾ।'

ਉਹ ਖਿਝ ਕੇ ਆਖਿਆ ਕਰਦਾ:

'ਇਕ ਵਾਰੀ ਜੁ ਦਸ ਦਿਤਾ ਹੈ ਬਾਰਾਂ ਆਨਿਆਂ ਦਾ।'

ਪੈਨਸਲ, ਰੱਬੜ, ਸਿਆਹੀ, ਕਾਗਜ਼ ਆਦਿ ਸਾਰੀਆਂ, ਚੀਜ਼ਾਂ ਹੁਣ ਉਹ ਘਰੋਂ ਹੀ ਲਿਆ ਕਰਦੀ, ਉਸ ਦੇ ਪਿਤਾ ਜੀ ਇਹ ਸਾਰੀਆਂ ਚੀਜ਼ਾਂ ਕਠੀਆਂ ਹੀ ਖ਼ਰੀਦ ਲਿਆਉਂਦੇ, ਇਸੇ ਲਈ ਬਿਨਾਂ ਕੁਝ ਖ਼ਰੀਦਣ ਦੇ ਹਰ ਰੋਜ਼ ਪੱਟੇ ਦਾ ਮੁਲ ਪੁਛਣ ਨਾਲ ਦੁਕਾਨਦਾਰ ਖਿਝ ਜਾਂਦਾ। ਸਾਰੀਆਂ ਔਕੜਾਂ ਝਲਦਿਆਂ ਹੋਇਆਂ ਵੀ ਉਹ ਪੱਟੇ ਦਾ ਖ਼ਿਆਲ ਦਿਲੋਂ ਭੁਲਾ ਨਾ ਸਕੀ। ਜਿਉਂ ਜਿਉਂ ਪਟੇ ਦੀ ਖ਼ਰੀਦ ਵਿੱਚ ਔਕੜਾਂ ਵਧਦੀਆਂ ਗਈਆਂ, ਤਿਉਂ ਤਿਉਂ ਹੀ ਉਸ ਦੇ ਮਾਸੂਮ ਹਿਰਦੇ ਵਿਚ ਪਟੇ ਦੀ ਖਿਚ ਵੀ ਵਧਦੀ ਗਈ। ਉਹ ਪੱਟੇ ਦਾ ਮੋਹ ਆਪਣੇ ਅੰਦਰੋਂ ਕਢ ਨਾ ਸਕੀ।

ਸਕੂਲ ਜਾਂਦੇ ਜਾਂਦੇ ਉਸ ਪੱਟੇ ਵਲ ਵੇਖੇ ਬਿਨਾਂ ਉਸ ਨੂੰ ਚੈਨ ਨਹੀਂ ਸੀ ਮਿਲਦਾ। ਅਸਲ ਵਿਚ ਉਹ ਪੱਟਾ ਬਾਕੀ ਸਾਰਿਆਂ ਨਾਲੋਂ ਹੈ ਸੀ ਵੀ ਚੰਗਾ - ਜਿੰਨੇ ਉਸ ਦੇ ਮੁਕਾਬਲੇ ਵਿਚ ਲਟਕੇ ਹੋਏ ਸਨ। ਸੋਹਣਾ, ਖ਼ੁਬਸੂਰਤ, ਚਮਕੀਲਾ ਉਸ ਦਾ ਕਮਾਇਆ ਹੋਇਆ ਚਮੜਾ, ਬੜਾ ਹੀ ਨਰਮ ਤੇ ਲਚਕਦਾਰ, ਉਸ ਦੇ ਵਿਚਕਾਰ ਨਿਕੇ ਨਿਕੇ ਚਾਰ ਘੁੰਗਰੂ ਵੀ ਲਿਸ਼ਕਾਰੇ ਮਾਰਦੇ ਸਨ, ਹਿਲਾਇਆਂ ਉਨਾਂ ਵਿਚੋਂ ਬੜੀ ਰਸੀਲੀ ਅਵਾਜ਼ ਨਿਕਲਦੀ ਸੀ। ਪਤਲੀ ਤਾਰ ਦੀ ਵੇਲ ਕਢੀ ਹੋਈ, ਪਕਸੂਏ ਦੇ ਕੋਲ ਪਿੱਤਲ ਦਾ ਫੁਲ, ਇਹ ਸਾਰੀਆਂ ਖ਼ੂਬੀਆਂ ਪੱਟੇ ਦੀ ਸੋਭਾ ਵਧਾ ਰਹੀਆਂ ਸਨ। ਅਸਲ ਵਿਚ ਇਹ ਕਿਸੇ ਸਿਆਣੇ ਕਾਰੀਗਰ ਦੇ ਹੱਥਾਂ ਦਾ ਬਣਿਆ ਹੋਇਆ ਸੀ, ਬੜਾ ਹੀ ਮਨ-ਭਾਵਣਾ ਪੱਟਾ ਸੀ। ਜਦ ਕਦੇ ਹਵਾ ਦਾ ਬੁਲਾ ਆਉਂਦਾ ਤਾਂ ਘੁੰਗਰੂ ਵੀ ਆਪਣੀ ਬੰਸਰੀ ਵਜਾਂਦੇ, ਜਦੋਂ ਸੂਰਜ ਦੀਆਂ ਰੋਸ਼ਨ ਕਿਰਨਾਂ ਹਟੀ ਦੇ ਬੂਹੇ ਵਿਚੋਂ ਲੰਘ ਕੇ ਪੱਟੇ ਉਪਰ ਪੈਂਦੀਆਂ ਤਾਂ ਨੌਜਵਾਨ ਸਜ-ਵਿਆਹੀ ਮੁਟਿਆਰ ਵਾਂਗੂ ਪਟੇ ਦੀਆਂ ਗਲ੍ਹਾਂ ਅਤੇ ਹੋਠਾਂ ਵਿਚ ਲਾਲੀ ਆ ਜਾਂਦੀ। ਪੱਟਾ ਪੱਟਾ ਹੀ ਸੀ, ਇਸੇ ਲਈ ਕਿਸੇ ਨਿਕੀ ਹਿਕੜੀ ਵਿਚ ਥਾਂ ਬਣਾ ਬੈਠਾ ਸੀ।

ਉਸ ਪੱਟੇ ਨੂੰ ਵੇਖਣ ਦਾ ਅਤੇ ਆਪਣੀਆਂ ਸਹੇਲੀਆਂ ਨੂੰ ਵਿਖਾਣ ਦਾ ਉਸ ਦੇ ਸਿਰ ਪਾਗ਼ਲ-ਪਣ ਸਵਾਰ ਸੀ। ਉਸ ਦੀ ਡਾਢੀ ਖਾਹਸ਼ ਸੀ ਕਿ ਉਹ ਇਹ ਪੱਟਾ ਅਜ ਹੀ ਖ਼ਰੀਦ ਲਵੇ ਪਰੰਤੁ ਐਡੀ ਵੱਡੀ ਰਕਮ, ਪੂਰੇ ਬਾਰਾਂ ਆਨਿਆਂ ਦੀ ਰਕਮ ਉਹ ਇੰਨੀ ਜਲਦੀ ਕਿਵੇਂ ਜੋੜ ਸਕਦੀ ਸੀ। ਜੇ ਪਿਤਾ ਜੀ ਦੇ ਗਲ ਬਾਹਵਾਂ ਪਾ ਕੇ ਆਪਣਾ ਮੂੰਹ ਪਿਤਾ ਜੀ ਦੇ ਮੂੰਹ ਉਪਰ ਰਖ ਕੇ ਮਿਠੇ ਚੁੰਮਣ ਲੈਂਦੀ ਤੇ ਮਿੱਠੇ ਚੁੰਮਣ ਦਿੰਦੀ, ਇਕ ਵਾਰ ਵੀ ਪੱਟੇ ਦੀ ਮੰਗ ਕਰਦੀ ਤਾਂ ਉਸੇ ਘੜੀ ਪੱਟਾ ਖ਼ਰੀਦਿਆ ਜਾ ਸਕਦਾ ਸੀ। ਜਿਸ ਤਰਾਂ ਬਾਕੀ ਦੀਆਂ ਸੱਧਰਾਂ ਮਾਪੇ ਉਸ ਦੀਆਂ ਪੂਰੀਆਂ ਕਰਦੇ ਸਨ, ਪੱਟਾ ਵੀ ਉਸੇ ਦਿਨ ਖ਼ਰੀਦਿਆ ਜਾ ਸਕਦਾ ਸੀ। ਉਸ ਦਾ ਪਿਤਾ ਆਪ ਨਾਲ ਆ ਕੇ ਪੱਟਾ ਖ਼ਰੀਦ ਦਿੰਦਾ, ਪਰ ਇਸ ਤਰ੍ਹਾਂ ਕਰਨ ਨਾਲ ਪੱਟਾ ਮਾਪਿਆਂ ਦਾ ਸੀ, ਉਹ ਆਪਣੇ ਪਿਆਰ ਅਤੇ ਕੁਰਬਾਨੀ ਦੀ ਨਿਸ਼ਾਨੀ ਆਪਣੇ ਹੁੱਬ ਤੇ ਪੂਰੀ ਮਿਹਨਤ ਸਿਦਕ ਨਾਲ ਆਪਣੇ ਮਾਸ਼ੂਕ ਦੇ ਗਲ ਪਾਉਣਾ ਚਾਹੁੰਦੀ ਸੀ। ਪੱਟੇ ਨੂੰ ਆਪਣੀ ਜਿੰਦ ਜਾਨ ਘੋਲ ਕੇ ਉਹ ਖ਼ਰੀਦਣਾ ਚਾਹੁੰਦੀ ਸੀ। ਉਸ ਨੂੰ ਆਪ ਵਿਕਣਾ ਪੈਂਦਾ ਤਾਂ ਵੀ ਉਹ ਆਪਣੇ ਪ੍ਰੀਤਮ ਲਈ ਪੱਟਾ ਮੁਲ ਲੈਂਦੀ। ਉਹ ਆਪ ਦਿਲ ਵਿਚ ਪੱਟੇ ਲਈ ਅਤੇ ਆਪਣੇ ਪ੍ਰੀਤਮ ਲਈ ਵਿਕ ਚੁਕੀ ਸੀ। ਪਿਆਰ ਦੀ ਪੀਂਘ ਜਿਥੇ ਪੈ ਜਾਏ, ਜਿਸ ਉਮਰ ਵਿੱਚ ਪੈ ਜਾਏ -- ਪਿਆਰ ਅਨ੍ਹਾ ਹੋਇਆ ਕਰਦਾ ਹੈ। ਪਿਆਰ ਨਿਕੇ ਵਡੇ ਸਿਆਣੇ ਇੰਜਾਣੇ ਹਰ ਇਕ ਨੂੰ ਹੀ ਅਨ੍ਹਿਆਂ ਕਰ ਦਿੰਦਾ ਹੈ। ਪਿਆਰ ਜੋ ਹੋਇਆ ਪਿਆਰ!

****

ਮਿਠਾਈ ਲਈ ਮਾਂ ਵਲੋਂ ਉਸ ਨੂੰ ਕਦੀ ਕਦੀ ਇਕ ਪੈਸਾ ਮਿਲਦਾ ਸੀ, ਪਰ ਅਜ ਕਲ ਉਹ ਰੋਜ਼ ਹੀ ਪੈਸੇ ਦੀ ਮੰਗ ਕਰਿਆ ਕਰਦੀ। ਮਾਂ ਦੇ ਨਾਰਾਜ਼ ਹੋਇਆਂ ਵੀ ਉਹ ਮਾਂ ਪਾਸੋਂ ਰੋਜ਼ ਪੈਸਾ ਮੰਗਦੀ। ਜਿਥੇ ਮਾਂ ਅਗੇ ਆਪ ਪੈਸਾ ਦਿੰਦੀ, ਉਥੇ ਪਿਆਰ ਲੋੜ ਨੇ ਉਸ ਨੂੰ ਮਾਂ ਅਗੇ ਰੋਜ਼ ਦਾ ਮੰਗਤਾ ਬਣਾ ਦਿੱਤਾ। ਮਾਂ ਨਾਰਾਜ਼ ਹੋ ਜਾਂਦੀ ਤੇ ਆਖਦੀ:

‘ਕੁੜੀਏ! ਇਹ ਰੋਜ਼ ਰੋਜ਼ ਪੈਸਾ, ਰੋਜ਼ ਰੋਜ਼ ਮਿਠਾਈ, ਇਹ ਨਵੀਆਂ ਗੱਲਾਂ?'

'ਮਾਂ ਜੀ ਅਜ ਤਾਂ ਦਿਓ ਨਾ।'

'ਨਹੀਂ, ਕੁੜੀਆਂ ਰੋਜ਼ ਮਿਠਾਈ ਨਹੀਂ ਖਾਂਦੀਆਂ।'

‘ਤਾਂ ਹੋਰ ਕੁਝ ਲੈ ਲਾਂ ਗੀ।'

'ਹੋਰ ਕੀ?'

‘ਜੋ ਕੁਝ ਤੁਸੀਂ ਆਖੋ, ਪੈਸਾ ਤਾਂ ਦਿਉ।'

ਮਾਂ ਖਿਝਦੀ ਝਗੜਦੀ ਕਦੀ ਪੈਸਾ ਦੇ ਦਿੰਦੀ ਤੇ ਕਦੀ ਝਾੜ-ਝੰਬ ਕੇ, ਵਿਲਾ ਸਮਝਾ ਕੇ ਬਿਨਾਂ ਪੈਸਿਓਂ ਹੀ ਸਕੂਲ ਟੋਰ ਦਿੰਦੀ।

ਫਿਰ ਵੀ ਉਹ ਪੱਟੇ ਵਲ ਵੇਖਦੀ, ਚੀਜ਼ਾਂ ਖਾਣ ਤੇ ਭੁਖੇ ਰਹਿਣ ਦੇ ਪਰੋਗਰਾਮ ਵਿਚ ਉਸ ਕੋਈ ਤਬਦੀਲੀ ਨਾ ਕੀਤੀ। ਉਹ ਪਟੇ ਲਈ ਪੈਸੇ ਜੋੜਦੀ।

ਇਸ ਤਰ੍ਹਾਂ ਪੈਸਾ ਪੈਸਾ ਜੋੜ ਕੇ ਉਸ ਦੀ ਡੱਬੀ ਵਿਚ ਚਾਰ ਆਨੇ ਦੇ ਪੈਸੇ ਜੁੜ ਗਏ। ਕਈ ਵਾਰੀ ਉਸ ਉਹ ਪੈਸੇ ਗਿਣੇ, ਇਕ ਇਕ ਕਰ ਕੇ ਗਿਣੇ, ਮੁੜ ਮੁੜ ਕੇ ਗਿਣੇ, ਪਰ ਪੂਰੇ ਚਾਰ ਆਨੇ ਸਨ। ਇਸ ਦੇ ਚਾਰ ਆਨੇ, ਸੋਲਾਂ ਪੈਸਿਆਂ ਦੇ ਚਾਰ ਆਨੇ, ਕੇਵਲ ਇਤਨੇ ਹੀ? ਅਜੇ ਹੋਰ ਅਠ ਆਨੇ ਜੋੜਨੇ ਹਨ। ਹਾਏ ਮੇਰਿਆ ਰੱਬਾ! ਤਾਂ ਕਿਧਰੇ ਜਾ ਕੇ ਬਾਰਾਂ ਆਨੇ ਹੋਣਗੇ।

ਪੱਟੇ ਦਾ ਮੁਲ ਬਾਰਾਂ ਆਨੇ, ਇਨ੍ਹਾਂ ਤੋਂ ਵਧ ਕੇ ਦੂਣੇ ਹੋਰ। ਇਹ ਮੈਂ ਕਿਵੇਂ ਜੋੜਾਂਗੀ - ਪੈਸਾ ਪੈਸਾ ਕਰ ਕੇ? ਫਿਰ ਪੱਟਾ ਆਵੇਗਾ, ਮੇਰਾ ਪੱਟਾ, ਪਿਆਰਾ ਪੱਟਾ!

ਜਿਸ ਦਿਨ ਉਹ ਚਾਰ ਆਨੇ ਜੁੜ ਗਏ, ਉਸ ਦਿਨ ਉਹ ਸਕੂਲੋਂ ਮੁੜਦਿਆਂ ਦੁਕਾਨਦਾਰ ਨੂੰ ਆਖਣ ਲਗੀ:

'ਵੇ ਭਾਈ! ਵੇਖ ਉਹ ਪੱਟਾ ਵੇਚੀਂ ਨਾ, ਮੈਂ ਆਪ ਖ਼ਰੀਦਾਂਗੀ।'

‘ਪਰੇ ਜਾ ਵੀ, ਸਿਰ ਨਾ ਖਾ।'

ਦੁਕਾਨਦਾਰ ਆਪਣੀ ਸੋਟੀ ਨਾਲ, ਜਿਸ ਦੇ ਇਕ ਸਿਰੇ ਉਪਰ ਝਾੜਨ ਬੱਧਾ ਹੋਇਆ ਸੀ, ਚੀਜ਼ਾਂ ਦੀ ਮਿੱਟੀ ਝਾੜਨ ਲਗਾ -- ਅਲਮਾਰੀਆਂ ਦੇ ਸ਼ੀਸ਼ੇ ਤੇ ਹੋਰ ਚੀਜ਼ਾਂ।

ਦੂਰ ਜਾ ਕੇ ਰਾਹ ਵਿਚੋਂ ਉਸ ਨੇ ਫਿਰ ਪਰਤ ਕੇ ਇਕ ਵਾਰੀ ਪੱਟੇ ਵਲ ਵੇਖਿਆ, ਬੜੀ ਸੱਧਰ ਨਾਲ ਪੱਟਾ ਉਥੇ ਹੀ ਸੀ, ਉਸੇ ਤਰ੍ਹਾਂ ਧੁੱਪ ਵਿਚ ਲਿਸ਼ਕ ਰਿਹਾ ਸੀ, ਘੁੰਗਰੂ ਵੀ ਉਥੇ ਹੀ ਸਨ।

ਕੁਝ ਦਿਨਾਂ ਮਗਰੋਂ ਉਸ ਦੀ ਮਾਸੀ ਆਈ -- ਮਾਸੀ ਮਿਲਣ ਆਈ ਸੀ। ਕੁਝ ਦਿਨ ਘਰ ਰਹੀ, ਜਦੋਂ ਟੁਰਨ ਲਗੀ, ਮਾਸੀ ਨੇ ਇਕ ਠਾਂਂਹ ਕਰਦਾ ਰੁਪਿਆ ਕੁੜੀ ਦੇ ਹੱਥ ਰਖਿਆ। ਇਕ ਡਾਢੀ ਮਿੱਠੀ, ਡੂੰਘੀ ਪਿਆਰ-ਭਰਪੂਰ ਚੁੰਮੀ ਵੀ ਲਈ, ਕੁੜੀ ਨੇ ਰੁਪਿਆ ਮੋੜ ਕੇ ਮਾਸੀ ਦੇ ਹਵਾਲੇ ਕਰ ਦਿਤਾ। ਜਦੋਂ ਉਹ ਚੁੰਮੀ ਲੈ ਚੁਕੀ, ਪਿਆਰ ਕਰ ਚੁਕੀ, ਕੁੜੀ ਨੇ ਵੰਗਾਰ ਕੇ ਆਖਿਆ:

'ਮਾਸੀ, ਨੀ ਮਾਸੀ! ਮੈਂ ਰੁਪਿਆ ਨਹੀਂਉ ਲੈਣਾ, ਤੂੰ ਮੈਨੂੰ ਅਠਿਆਨੀ ਦੇਹ।'

'ਅਠਿਆਨੀ! ਕਿਉਂ ਅਠਿਆਨੀ ਕਿਉਂ?'

‘ਬਸ ਅਠਿਆਨੀ! ਮਾਸੀ ਰੁਪਈਆ ਨਹੀਂ ਲੈਣਾ, ਮੈਨੂੰ ਅਠਿਆਨੀ ਚਾਹੀਦੀ ਹੈ।

ਮਾਂ ਨੇ ਪਿਆਰ ਨਾਲ ਆਖਿਆ:

‘ਪੁਤਰ, ਮੈਂ ਤੈਨੂੰ ਅਠਿਆਨੀ ਦਿਆਂਗੀ।'

ਪਰ ਮਾਸੀ ਨੇ ਉਸ ਦੀ ਮੰਗ ਵਿਚ ਕੋਈ ਖ਼ਾਸ ਖਿਚ ਵੇਖੀ, ਉਸ ਨੇ ਰੁਪਿਆ ਲੈ ਲਿਆ, ਸਾਂਭ ਕੇ ਖੀਸੇ ਵਿਚ ਪਾਇਆ ਤੇ ਖੀਸੇ ਵਿਚੋਂ ਦੋ ਅਠਿਆਨੀਆਂ ਕਢ ਕੇ ਕੁੜੀ ਦੇ ਹਵਾਲੇ ਕੀਤੀਆਂ। ਇਕ ਅਠਿਆਨੀ ਉਸ ਨੇ ਆਪਣੀ ਡਬੀ ਲਈ ਵਖਰੀ ਰਖ ਕੇ ਦੂਜੀ ਉਸੇ ਵੇਲੇ ਮਾਂ ਦੇ ਹਵਾਲੇ ਕਰ ਦਿੱਤੀ। ਹੁਣ ਉਸ ਦੇ ਕੋਲ ਠੀਕ ਬਾਰਾਂ ਆਨੇ ਸਨ, ਪੂਰੇ ਬਾਰਾਂ ਆਨੇ। ਮਾਸੀ ਚਲੀ ਗਈ, ਉਸ ਨੇ ਦਿਲੋਂ ਮਾਸੀ ਦਾ ਬੜਾ ਹੀ ਧੰਨਵਾਦ ਕੀਤਾ, ਦੂਰ ਤਕ ਮਾਂ ਦੇ ਨਾਲ ਉਸ ਨੂੰ ਛੱਡਣ ਵੀ ਗਈ। ਮਾਸੀ ਨੂੰ ਛਡ ਕੇ ਘਰ ਮੁੜੀ ਤੇ ਆਉਂਦਿਆਂ ਹੀ ਆਪਣਾ ਬਸਤਾ ਖੋਲ੍ਹ ਕੇ ਪੈਸਿਆਂ ਵਾਲੀ ਡਬੀ ਕਢੀ, ਕਿਸੇ ਵੇਲੇ ਇਹ ਸਿਗਰਟਾਂ ਵਾਲੀ ਡੱਬੀ ਸੀ, ਪਰ ਅਜ ਇਹ ਮਾਸੂਮ ਕੁੜੀ ਦੀ ਮਾਲੀਅਤ ਦਾ ਬੈਂਕ ਏ। ਨਵੇਕਲੇ ਕਮਰੇ ਵਿਚ ਜਾ ਕੇ ਉਸ ਆਪਣਾ ਸਾਰਾ ਖ਼ਜ਼ਾਨਾਂ ਧਰਤੀ ਉਪਰ ਮੂਧਾ ਕਰ ਦਿਤਾ। ਡਬੀ ਖ਼ਾਲੀ ਹੋ ਗਈ। ਉਸ ਦੇ ਸਾਮ੍ਹਣੇ ਫ਼ਰਸ਼ ਉਪਰ ਨਕਦੀ ਚਮਕ ਰਹੀ ਸੀ, ਇਹ ਉਸ ਦੀ ਸਾਰੀ ਪੂੰਜੀ, ਸਾਰਾ ਖ਼ਜ਼ਾਨਾ ਹੈ । ਇਕ ਇਕ ਪੈਸਾ ਚੁਕ ਕੇ ਉਹ ਗਿਣਨ ਲਗੀ - ਸੋਲਾਂ ਪੈਸੇ ਅਤੇ ਇਕ ਅਠਿਆਨੀ, ਪੂਰੇ ਬਾਰਾਂ ਆਨੇ। ਨਹੀਂ, ਸਗੋਂ ਹੁਣ ਬਾਰਾਂ ਆਨਿਆਂ ਤੋਂ ਤਿੰਨ ਪੈਸੇ ਵਧੀਕ ਸਨ, ਇਹ ਉਸ ਦਾ ਖ਼ਜ਼ਾਨਾ ਸੀ। ਉਹ ਹੁਣ ਖ਼ੁਸ਼ ਸੀ, ਉਸ ਦੇ ਮੁਖੜੇ ਉਪਰ ਚਮਕ ਸੀ - ਇਕ ਮਾਲਦਾਰ ਸ਼ਾਹੂਕਾਰ ਵਾਂਗੂੰ ਪੈਸੇ ਦਾ ਨਸ਼ਾ, ਪੈਸੇ ਦਾ ਮਾਣ, ਪੈਸੇ ਦੀ ਇੱਜ਼ਤ, ਸਾਰਾ ਕੁਝ ਹੀ ਪੈਸੇ ਦਾ ਹੈ। ਹੁਣ ਦੁਕਾਨਦਾਰ ਉਸ ਵਲ ਕੈਰੀਆਂ ਅੱਖਾਂ ਨਾਲ ਨਹੀਂ ਵੇਖ ਸਕਦਾ ਹੈ, ਹੁਣ ਉਸ ਨੂੰ ‘ਜਾ ਨੀ ਜਾ ਆਪਣਾ ਕੰਮ ਕਰ’ ਨਹੀਂ ਆਖਿਆ ਜਾ ਸਕਦਾ। ਪੱਟੇ ਦੇ ਖ਼ਰੀਦਣ ਲਈ ਉਸ ਦੇ ਖੀਸੇ ਵਿਚ ਪੂਰੇ ਬਾਰਾਂ ਆਨੇ ਸਨ - ਬਾਰਾਂ ਆਨੇ ਹੀ ਦੁਕਾਨਦਾਰ ਨੇ ਮੰਗੇ ਸਨ।

ਉਸ ਦਿਨ ਉਹ ਸਕੂਲ ਤਾਂ ਗਈ, ਪਰ ਪੜ੍ਹਾਈ ਵਿਚ ਉਸ ਦਾ ਰਤਾ ਵੀ ਦਿਲ ਨਾ ਲਗਾ। ਉਸ ਦੇ ਕੰਨ ਛੁਟੀ ਦੀ ਘੰਟੀ ਵਲ ਲਗੇ ਰਹੇ। ਕਈ ਵਾਰੀ ਉਸ ਬਾਰਾਂ ਆਨਿਆਂ ਨੂੰ ਖੀਸੇ ਦੇ ਅੰਦਰ ਪਿਆਂ ਹੀ ਟਟੋਲਿਆ, ਪੈਸੇ ਉਥੇ ਹੀ ਸਨ। ਧੰਨ ਇਕੱਠਾ ਕਰਨ ਵਿਚ ਵੀ ਔਖ ਤੇ ਰਾਖੀ ਵਿਚ ਹੋਰ ਵਧੀਕ ਚਿੰਤਾ, ਖ਼ਰਚਣ ਵਿਚ ਇਸ ਤੋਂ ਵਧੀਕ ਖੇਚਲ। ਇਕ - ਦੋ - ਤਿੰਨ -- ਅੱਧੀ ਛੁੱਟੀ, ਅਖੀਰ ਸਾਰੀ ਛੁੱਟੀ ਦੀ ਘੰਟੀ ਖੜਕੀ। ਅਠ ਟਲੀਆਂ ਬੀਤ ਗਈਆਂ, ਉਹ ਬਸਤਾ ਲਟਕਾਈ ਸਿਧੀ ਸਕੂਲੋਂ ਉਸੇ ਦੁਕਾਨ ਵਲ ਨਸ ਟੁਰੀ।

ਦੌੜਦੀ ਵਾਹੋ-ਦਾਹੀ ਉਹ ਉਸੇ ਦੁਕਾਨ ਤੇ ਜਾ ਪੁਜੀ। ਅਜੇ ਵੀ ਪੱਟਾ ਪੂਰੀ ਸ਼ਾਨ ਨਾਲ ਉਥੇ ਹੀ ਲਟਕ ਰਿਹਾ ਸੀ। ਪੂਰੀ ਲਟਕ ਅਤੇ ਪੂਰੀ ਸ਼ਾਨ ਨਾਲ ਪੱਟੇ ਵਲ ਵੇਖ ਕੇ ਉਹ ਚੰਬੇ ਦੀ ਖ਼ੁਸ਼ਨੁਮਾ ਕਲੀ ਵਾਂਗ ਖਿੜ ਗਈ। ਖੀਸੇ ਵਿਚੋਂ ਟਟੋਲ ਕੇ ਡਬੀ ਕਢੀ ਤੇ ਡਬੀ ਵਿਚੋਂ ਆਪਣਾ ਖ਼ਜ਼ਾਨਾ ਕਢ ਕੇ ਆਪਣੇ ਕੋਮਲ ਹੱਥਾਂ ਨਾਲ ਬਿਨਾ ਗਿਣੇ ਦੁਕਾਨਦਾਰ ਦੇ ਅਗੇ ਕਰ ਦਿਤਾ। ਦੁਕਾਨਦਾਰ ਨੇ ਅੰਜਾਣ ਕੁੜੀ ਵਲ ਵੇਖਿਆ, ਪੈਸਿਆਂ ਵਲ ਵੇਖਿਆ, ਪੈਸੇ ਗਿਣੇ, ਬਾਰਾਂ ਆਨਿਆਂ ਤੋਂ ਤਿੰਨ ਪੈਸੇ ਵਧੀਕ, ਦੁਕਾਨਦਾਰ ਨੇ ਆਪਣੀ ਰੁਮਾਲ-ਬੱਧੀ ਸੋਟੀ ਨਾਲ ਪੱਟੇ ਨੂੰ ਸਾਫ਼ ਕੀਤਾ। ਘੰਗਰੂ ਛਣਕਾਰ ਦੇਣ ਲਗੇ, ਕੁੜੀ ਦਾ ਮਾਸੂਮ ਨਿੱਕਾ ਜਿਹਾ ਕੋਮਲ ਹਿਰਦਾ ਨਚ ਉਠਿਆ। ਤਿੰਨ ਪੈਸੇ ਮੋੜ ਕੇ ਹੱਟੀ ਵਾਲੇ ਨੇ ਪੱਟਾ ਕੁੜੀ ਦੇ ਹੱਥ ਫੜਾ, ਉਹਨੇ ਬਕਸੂਆ ਮਾਰਿਆ, ਘੁੰਗਰੂਆਂ ਨੂੰ ਇਕ ਵਾਰੀ ਆਪਣੇ ਨਰਮ ਤੇ ਕੋਮਲ ਹੱਥਾਂ ਨਾਲ ਹਿਲਾਇਆ, ਉਨ੍ਹਾਂ ਦੀ ਮਿਠੀ ਅਤੇ ਮਧੁਰ ਅਵਾਜ਼ ਸੁਣੀ। ਉਹ ਖ਼ੁਸ਼ੀ ਦੀ ਮਸਤੀ ਵਿਚ ਝੂਮ ਰਹੀ ਸੀ।

ਪੱਟਾ ਮੁਲ ਲੈਣ ਮਗਰੋਂ ਵੀ ਉਸ ਕੋਲ ਤਿੰਨ ਪੈਸੇ ਬਾਕੀ ਸਨ - ਕਿਸੇ ਕਾਮਯਾਬ ਸ਼ਾਹੂਕਾਰ ਵਾਂਗ ਉਸ ਨੇ ਤਿੰਨ ਪੈਸਿਆਂ ਵਲ ਬੜੀਆਂ ਡੂੰਘੀਆਂ ਅੱਖਾਂ ਨਾਲ ਵੇਖਿਆ। ਇਹ ਤਿੰਨ ਪੈਸੇ ਵੀ ਉਹ ਆਪਣੀ ਪਿਆਰ-ਭੇਟਾ ਵਿਚ ਲਾ ਦੇਣਾ ਚਾਹੁੰਦੀ ਸੀ। ਆਪਣੇ ਪ੍ਰੀਤਮ ਨੂੰ ਰਿਝਾਣ ਲਈ ਉਹ ਇਨ੍ਹਾਂ ਤਿੰਨਾਂ ਪੈਸਿਆਂ ਦਾ ਵੀ ਕੁਝ ਖ਼ਰੀਦਣਾ ਲੋਚਦੀ ਸੀ। ਉਸ ਇਕ ਵਾਰੀ ਦੁਕਾਨ ਦੀਆਂ ਸਾਰੀਆਂ ਚੀਜ਼ਾਂ ਵਲ ਨਜ਼ਰ ਫੇਰੀ, ਅਖ਼ੀਰ ਤਿੰਨ ਪੈਸਿਆਂ ਦੇ ਨਿਕੇ ਬਿਸਕੁਟ ਖ਼ਰੀਦੇ, ਪੂਰੇ ਛੇ ਬਿਸਕੁਟ। ਦੁਕਾਨਦਾਰ ਖ਼ੁਸ਼ ਸੀ ਉਸ ਨੇ ਆਖ਼ਰੀ ਤਿੰਨ ਪੈਸੇ ਵੀ ਵਟ ਲਏ ਸਨ।

ਤਿੱਖੇ ਤਿੱਖੇ ਪੈਰ ਚੁਕਦੀ ਬਸਤਾ ਲਟਕਾਈ ਕੁੜੀ ਘਰ ਜਾ ਰਹੀ ਸੀ। ਬਿਸਕੁਟ ਅਤੇ ਪੱਟਾ ਉਸ ਦੇ ਹੱਥ ਵਿਚ ਸੀ। ਉਸ ਦੇ ਅੰਦਰ ਖ਼ਿਆਲਾਂ ਦੀ ਹਨੇਰੀ ਆਈ ਹੋਈ ਸੀ। ਅੱਜ ਮੋਤੀ ਨੂੰ ਨਵਾਂ ਪੱਟਾ ਮਿਲੇਗਾ - ਘੁੰਗਰੂਆਂ ਵਾਲਾ, ਚਮਕਦਾਰ। ਮੋਤੀ ਤੁਰੇਗਾ, ਘੁੰਗਰੂਆਂ ਵਿਚੋਂ ਵਾਜ਼ ਨਿਕਲੇਗੀ। ਪੱਟੇ ਦੀ ਖੁਸ਼ੀ ਵਿਚ ਮੈਂ ਉਸ ਨੂੰ ਮਿਠੇ ਮੁਲਾਇਮ ਬਿਸਕੁਟ ਖਵਾਵਾਂਗੀ, ਮੋਤੀ ਰਜ ਜਾਏਗਾ, ਮੇਰੇ ਨਾਲ ਖੇਡੇਗਾ। ਜਦੋਂ ਮੋਤੀ ਦੀਆਂ ਅੱਖਾਂ ਨਹੀਂ ਸਨ ਖੁਲ੍ਹੀਆਂ ਮੈਂ ਆਪਣੇ ਹਿੱਸੇ ਦਾ ਦੁਧ ਵੀ ਮੋਤੀ ਨੂੰ ਪਿਆ ਦਿਤਾ ਕਰਦੀ। ਦੰਦੀਆਂ ਹੋਣ ਤੇ ਦੁਧ ਅਤੇ ਡਬਲ ਰੋਟੀ, ਦੁੱਧ ਅਤੇ ਚਾਵਲ, ਹੁਣ ਵੀ ਮੋਤੀ ਨਿੱਕਾ ਹੀ ਹੈ, ਪਰ ਉਹ ਸਾਰਾ ਕੁਝ ਖਾ ਲੈਂਦਾ ਹੈ, ਬਿਸਕੁਟ, ਕੇਲੇ, ਸੰਗਤਰੇ, ਮਿਠਾਈ, ਚੂਸਣੀਆਂ, ਸਾਰਾ ਕੁਝ। ਅਜ ਮੋਤੀ ਨੂੰ ਨਵਾਂ ਪੱਟਾ ਦਿਆਂਗੀ, ਉਹ ਪਟਾ ਗਲ ਵਿਚ ਪਾ ਕੇ ਬੜਾ ਖੁਸ਼ ਹੋਵੇਗਾ, ਉਹ ਹੁਣ ਬੱਚਾ ਨਹੀਂ ਬੜਾ ਸਿਆਣਾ ਹੈ, ਮੇਰੀਆਂ ਸਾਰੀਆਂ ਗੱਲਾਂ ਸਮਝਦਾ ਹੈ।

ਮੋਤੀ ਵਿਚ ਸਚ ਮੁਚ ਉਸ ਦੇ ਪ੍ਰਾਣ ਸਨ। ਮੋਤੀ ਉਸ ਦੀ ਜਿੰਦ ਜਾਨ ਸੀ। ਮੋਤੀ ਉਸ ਦਾ ਪਿਆਰਾ ਸੀ, ਪਿਆਰਾ ਮੋਤੀ। ਉਸ ਦੀ ਸਾਰੀ ਦੁਨੀਆਂ ਇਕੋ ਮੋਤੀ ਸੀ। ਬੈਠਕ ਦੇ ਅੰਦਰਲੇ ਥੜੇ ਉਪਰ ਉਸ ਦੀਆਂ ਚੀਜ਼ਾਂ ਪਈਆਂ ਰਹਿੰਦੀ, ਰੰਗ-ਬਰੰਗੀਆਂ ਲੀਰਾਂ, ਕੱਚ ਦੇ ਟੁਟੇ ਹੋਏ ਰੰਗੀਨ ਟੁਕੜੇ, ਮੇਲੇ ਤੋਂ ਲਿਆਂਦੀ ਗੁਡੀ, ਚਾਹ ਦਾ ਨਿੱਕਾ ਸੈਟ, ਜਿਸ ਵਿਚ ਉਹ ਮੋਤੀ ਨੂੰ ਟੀ ਪਾਰਟੀਆਂ ਦਿਆ ਕਰਦੀ ਹੈ। ਪੰਘੂੜਾ, ਪਲੰਗ, ਨਿਕੇ ਭਾਂਡੇ, ਇਹ ਸਾਰਾ ਕੁਝ ਉਥੇ ਹੀ ਪਿਆ ਰਹਿੰਦਾ। ਮੋਤੀ ਲਈ ਵੀ ਉਹ ਬਸੰਤ ਦੇ ਮੇਲੇ ਤੋਂ ਵਾਲਾਂ ਵਾਲਾ ਇਕ ਨਿਕਾ ਜਿਹਾ ਕੁਤਾ ਲੈ ਆਈ ਸੀ, ਰੱਬੜ ਦਾ ਕੁੱਤਾ। ਮੋਤੀ ਤੇ ਨਾਰਾਜ਼ ਹੋ ਕੇ ਇਸ ਨੂੰ ਗੋਦ ਵਿਚ ਲੈਂਦੀ ਤੇ ਮੋਤੀ ਨੂੰ ਚਿੜ੍ਹਾਂਦੀ। ਇਸ ਰੱਬੜ ਦੇ ਕੁੱਤੇ ਨੂੰ ਦਬਾਇਆਂ ਇਹ 'ਭੂੰਭੂੰ' ਵੀ ਕਰਦਾ ਸੀ, ਚੀਕਦਾ ਸੀ।

ਮੋਤੀ ਵੀ ਬੜਾ ਚੰਗਾ ਸੀ। ਉਸ ਤੋਂ ਬਿਨਾਂ ਉਹ ਸਾਰੇ ਘਰ ਵਿਚ ਹੋਰ ਕਿਸੇ ਨਾਲ ਪਿਆਰ ਨਹੀਂ ਸੀ ਕਰਦਾ। ਉਸ ਨੂੰ ਤੱਕਦਿਆਂ ਹੀ ਉਸ ਦੀ ਪੂਛ ਹਿਲਣ ਲਗ ਪੈਂਦੀ। ਕੰਨ ਵੀ ਉਤੇ ਥਲੇ ਹੋਣ ਲਗਦੇ, ਪੂਛ ਹਿਲਦੀ, ਉਸ ਦੇ ਅਗੇ ਪਿਛੇ ਨਸਣਾ ਤੇ ਇਰਦੇ-ਗਿਰਦੇ ਚੱਕਰ ਕੱਢਣੇ ਉਸ ਦੇ ਪਿਆਰ ਦੀਆਂ ਨਿਸ਼ਾਨੀਆਂ ਸਨ। ਅਜ ਉਹ ਮੋਤੀ ਨਾਲ ਇਕੱਠਿਆਂ ਬਹਿ ਕੇ ਬਿਸਕੁਟ ਅਤੇ ਚਾਹ ਦੀ ਫੀਸਟ ਉਡਾਣਾ ਚਾਹੁੰਦੀ ਸੀ।

ਪੱਟਾ ਲੈ ਕੇ ਉਹ ਭਜਦੀ ਘਰ ਦੇ ਨੇੜੇ ਪੁਜ ਗਈ ਸੀ। ਵਿਹੜੇ ਦੇ ਬੂਹੇ ਵਿਚ ਆਉਂਦਿਆਂ ਹੀ ਉਸ ਵਾਜਾਂ ਮਾਰਨੀਆਂ ਸ਼ੁਰੂ ਕੀਤੀਆਂ: ਮੋਤੀ! ਮੋਤੀ! ਮੋਤੀ! ਪਰ ਨਾ ਹੀ ਮੋਤੀ ਆਇਆ ਤੇ ਨਾ ਹੀ ਉਸ ਦੇ ਭੌਂਕਣ ਦੀ ਕੋਈ ਵਾਜ਼ ਆਈ, ਉਸ ਨੂੰ ਕੋਈ ਜਵਾਬ ਨਾ ਮਿਲਿਆ।

ਵਿਹੜੇ ਵਿਚ, ਪਿਛਵਾੜੇ, ਮਿਆਨੀ ਦੇ ਅੰਦਰ, ਸੁਫਾ ਕੋਠੜੀ, ਬੈਠਕ, ਮੋਤੀ ਨੂੰ ਹਰ ਥਾਂ ਲਭਦੀ ਰਹੀ, ਲਭਦੀ ਲਭਦੀ ਥਕ ਗਈ, ਮੋਤੀ ਕਿਧਰੋਂ ਵੀ ਨਾ ਲੱਭਾ। ਮੋਤੀ ਦੇ ਬੈਠਣ ਦੀ ਥਾਂ ਵੀ ਖ਼ਾਲੀ ਸੀ। ਦੋ ਮਿਟੀ ਦੇ ਭਾਂਡੇ, ਜਿਨ੍ਹਾਂ ਵਿਚ ਮੋਤੀ ਦੁਧ ਪੀਂਦਾ ਤੇ ਰੋਟੀ ਖਾਂਦਾ ਸੀ, ਇਕ ਬੋਰੀ ਤੇ ਉਪਰ ਵਾਲਾ ਨਿਕਾ ਜਿਹਾ ਗਰਮ ਕਪੜਾ, ਸਾਰੀਆਂ ਚੀਜ਼ਾਂ ਮੌਜੂਦ ਸਨ, ਪਰ ਮੋਤੀ ਗ਼ੈਰ ਹਾਜ਼ਰ ਸੀ।

ਦੋ ਦਿਨ ਪਹਿਲਾਂ ਉਸ ਮੋਤੀ ਨੂੰ ਲਾਡ ਪਿਆਰ ਕੀਤਾ ਸੀ, ਪਿਆਰ ਨਾਲ ਗਲ ਲਾਇਆ, ਗੁਸਲਖਾਨੇ ਵਿਚ ਸਾਬਣ ਮਲ ਕੇ ਨੁਹਾਇਆ, ਤੌਲੀਏ ਨਾਲ ਪਿੰਡਾ ਸਾਫ਼ ਕੀਤਾ, ਆਪਣੇ ਗਲ ਨਾਲ ਲਾ ਕੇ ਕਿਤਨਾ ਚਿਰ ਪਿਆਰ ਨਾਲ ਗੱਲਾਂ ਕਰਦੀ ਰਹੀ:

'ਮੋਤੀ! ਤੇਰੇ ਲਈ ਮੈਂ ਸ਼ਾਨਦਾਰ ਪੱਟਾ ਲਿਆਵਾਂਗੀ, ਅਤੇ ਮਿਠੇ ਮਿਠੇ ਨਿਕੇ ਬਿਸਕੁਟ ਵੀ।'

ਕੁੱਤਾ ਪਿਆਰ ਨਾਲ ਪੁਛ ਹਿਲਾਂਦਾ ਰਿਹਾ।

'ਹੈਂ ਨਾ ਮੋਤੀ!'

ਮੋਤੀ ਚੁੱਪ ਸੀ। 'ਤੇ ਅਸੀਂ ਦੋਵੇਂ ਇਕੱਠੇ ਬਹਿ ਕੇ ਖਾਵਾਂਗੇ, ਹੈਂ ਨਾ ਮੋਤੀ?'

ਮੋਤੀ ਮਾਸੂਮ ਅੱਖਾਂ ਨਾਲ, ਮਾਸੂਮ ਅੱਖਾਂ ਵਿਚ ਵੇਖਦਾ ਰਿਹਾ।

ਉਸੇ ਸਵੇਰ ਉਹ ਬੈਠਕ ਦੇ ਥੜੇ ਤੇ ਬਹਿ ਕੇ ਕਿਤਨਾ ਚਿਰ ਇਸੇ ਤਰਾਂ ਲਾਡ ਪਿਆਰ ਕਰਦੀ ਰਹੀ। ਇਸ ਘਰ ਦੇ ਹੋਰ ਸਾਰੇ ਆਦਮੀ ਆਪੋ-ਆਪਣੇ ਕੰਮ ਵਿਚ ਰੁਝੇ ਹੋਏ ਸਨ। ਦੂਜੇ ਦਿਨ ਇਸ ਘਰ ਵਿਚ ਇਕ ਸ਼ਾਨਦਾਰ ਟੀ-ਪਾਰਟੀ ਸੀ। ਪਿਤਾ ਜੀ ਦੇ ਮਿੱਤਰ ਇਕ ਸਾਹਿਬ ਬਹਾਦਰ ਨੇ ਇਸ ਦਫ਼ਤਰੋਂ ਬਦਲ ਜਾਣਾ ਸੀ। ਘਰ ਦੀ ਸਫ਼ਾਈ, ਸਜਾਵਟ, ਮੇਜ਼ ਕੁਰਸੀਆਂ, ਚਾਹ ਦਾ ਸਾਮਾਨ - ਸਾਰਾ ਕੁਝ ਤਿਆਰ ਹੋ ਰਿਹਾ ਸੀ।

ਦੂਜੇ ਦਿਨ ਸ਼ਾਮ ਨੂੰ ਜਦੋਂ ਸਕੂਲੋਂ ਪੱਟੇ ਅਤੇ ਬਿਸਕੁਟਾਂ ਸਮੇਤ ਪ੍ਰੀਤਮਾ ਮੁੜੀ ਤਾਂ ਹੀ ਪਾਰਟੀ ਮੁਕ ਚੁਕੀ ਸੀ। ਸਾਹਿਬ ਚਾਹ ਪੀ ਕੇ ਸਟੇਸ਼ਨ ਨੂੰ ਤੁਰ ਗਿਆ ਸੀ। ਪਿਤਾ ਜੀ ਤੇ ਉਨਾਂ ਦੇ ਸਜਣ ਮਿੱਤਰ ਸਾਹਿਬ ਨੂੰ ਸਟੇਸ਼ਨ ਤੇ ਛਡਣ ਗਏ ਸਨ।

ਪ੍ਰੀਤਮਾ ਨੇ ਘਰ ਦਾ ਚੱਪਾ ਚੱਪਾ ਛਾਣ ਮਾਰਿਆ, ਪਰ ਮੋਤੀ ਦਾ ਕਿਧਰੇ ਖੁਰਾ ਖੋਜ ਨਾ ਲਭਾ, ਹਾਰ ਕੇ ਉਹ ਰੋਣ ਲਗ ਪਈ। ਮੁਲਾਇਮ ਨਿੱਕੀਆਂ, ਮਾਸੂਮ ਬੁਲ੍ਹੀਆਂ ਵਿਚ ਕਿਤਨਾ ਚਿਰ ਬੁਸਕਦੀ ਰਹੀ। ਆਪਣੇ ਪਿਆਰੇ ਦੀ ਯਾਦ ਵਿਚ ਮੋਤੀਆਂ ਵਰਗੇ ਅੱਥਰੂ ਨਰਗਸੀ ਅੱਖਾਂ ਵਿਚ ਛਮ-ਛਮ ਬਾਹਰ ਆਉਂਦੇ ਰਹੇ। ਉਸ ਦੇ ਪਿਤਾ ਜੀ ਸਾਥੀਆਂ ਸਮੇਤ ਹੁਣੇ ਹੁਣੇ ਹੀ ਸਟੇਸ਼ਨ ਤੋਂ ਮੁੜੇ ਸਨ। ਰਾਹ ਵਿਚ ਸੋਚ ਰਹੇ ਸਨ:

‘ਪ੍ਰੀਤਮ ਕੁੱਤੇ ਲਈ ਜ਼ਰੂਰ ਰੋਸ ਪ੍ਰਗਟ ਕਰੇਗੀ।'

'ਹੋਰ ਇਸ ਤੋਂ ਵਧੀਆ ਲੈ ਦਿਆਂਗਾ।'

'ਇਕ ਨਹੀਂ, ਦੋ।'

‘ਉਨਾਂ ਦਾ ਪਪੀ ਵੀ ਤਾਂ ਹੈ।' 'ਉਹੀ ਲੈ ਦਿਆਂਗਾ।'

‘ਬੱਚੇ ਨੂੰ ਸਰਚਾਣਾ ਹੀ ਹੈ ਨਾ।'

‘ਸਾਹਿਬ ਤੋਂ ਇਨਕਾਰ ਵੀ ਤਾਂ ਨਹੀਂ ਨਾ ਸੀ ਹੋ ਸਕਦਾ।'

'ਕਿਤਨੇ ਲਾਭ ਪੁਚਾਏ ਸਨ ਸਾਹਿਬ ਨੇ!'

‘ਕੁੱਤਾ ਇਕ ਨਿਸ਼ਾਨੀ ਹੈ, ਜ਼ਰੂਰ ਯਾਦ ਰਖੇਗਾ।'

ਵਿਹੜੇ ਵਿਚ ਪੈਰ ਧਰਦਿਆਂ ਹੀ, ਪਿਤਾ ਦੇ ਖ਼ਿਆਲਾਂ ਦੀ ਪ੍ਰੋੜ੍ਹਤਾ ਹੋ ਗਈ। ਪ੍ਰੀਤਮਾ ਰੋ ਰਹੀ ਸੀ ਤੇ ਮਾਂ ਸਮਝਾ ਰਹੀ ਸੀ:

“ਹੋਰ ਕੁੱਤਾ ਲਿਆ ਦਿਆਂਗੀ।'

‘..............।'

‘ਚੁਪ ਵੀ ਕਰ, ਉਹ ਮੋਤੀ ਨਾਲੋਂ ਵੀ ਚੰਗਾ ਹੈ।'

‘...............?'

‘ਪਿਤਾ ਨੇ ਵੀ ਬੜਾ ਸਮਝਾਇਆ, ਲਾਲਚ ਵੀ ਦਿਤੇ, ਨਵਾਂ ਕੁੱਤਾ ਲਿਆ ਦੇਣ ਲਈ ਵੀ ਆਖਿਆ, ਪਰ ਉਸ ਦੀਆਂ ਅੱਖਾਂ ਦੇ ਅੱਥਰੂ ਬੰਦ ਨਾ ਹੋਏ। ਅਖ਼ੀਰ ਮਾਰ ਵੀ ਖਾਧੀ, ਝਿੜਕਾਂ ਵੀ, ਸਹੀਆਂ, ਪਰ ਪ੍ਰੀਤਮਾ ਨੂੰ ਨਾ ਹੀ ਮੋਤੀ ਦੀ ਪ੍ਰੇਮ ਮਾਲਾ ਦਾ ਸਿਮਰਨ ਭੁਲਿਆ ਅਤੇ ਨਾ ਹੀ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਹੀ ਮੁਕੇ। ਅੱਖਾਂ ਦੇ ਅੱਥਰੂਆਂ ਨੇ ਉਸ ਦੀਆਂ ਕੋਮਲ ਗਲ੍ਹਾਂ ਉਪਰ ਇਕ ਵਗਦੇ ਦਰਿਆ ਵਾਂਗ ਆਪਣੀ ਵਖਰੀ ਸੜਕ ਬਣਾ ਲਈ ਸੀ। ਅੱਥਰੂ ਨਾ ਸੁਕੇ ਤੇ ਮੋਤੀ ਦਾ ਜਾਪ ਵੀ ਹੁੰਦਾ ਰਿਹਾ । ਪਿਤਾ ਜੀ ਨੇ ਉਸ ਨੂੰ ਮਾਰਿਆ ਵੀ, ਪਰ ਉਹ ਮੋਤੀ ਨੂੰ ਨਾ ਭੁਲ ਸਕੀ।

ਪ੍ਰੀਤਮਾ ਦੀਆਂ ਖੇਡਾਂ ਤੇ ਹਾਸੇ ਮੁਕ ਗਏ। ਰਾਤੀ ਸੁਤਿਆਂ ਉਹ ਕਈ ਵਾਰੀ ਬਿਫਲਦੀ:

‘ਮੇਰੇ ਮੋਤੀ!'

‘ਤੇਰੇ ਲਈ ਪੱਟਾ!' ‘ਤੇਰੇ ਲਈ ਬਿਸਕੁਟ!'

‘ਕਿਤਨਾ ਸੋਹਣਾ ਪੱਟਾ!'

‘ਘੁੰਗਰੂਆਂ ਵਾਲਾ!'

ਮੋਤੀ ਕਿਥੇ ਚਲਾ ਗਿਆ? ਉਹ ਕਿਸ ਨਾਲ ਪਿਆਰ ਕਰਦਾ ਹੋਵੇਗਾ? ਉਸ ਨੂੰ ਕੌਣ ਬਿਸਕੁਟ ਖਵਾਏਗਾ? ਉਸ ਨਾਲ ਕੌਣ ਖੇਡਦਾ ਹੈ? ਇਨ੍ਹਾਂ ਹੀ ਸੋਚਾਂ ਵਿਚ ਉਹ ਗ਼ਰਕ ਰਿਹਾ ਕਰਦੀ।

ਪ੍ਰੀਤਮਾ ਦੇ ਉਤਸ਼ਾਹ ਤੇ ਮਨ-ਪ੍ਰਚਾਵੇ ਲਈ ਸਾਰੇ ਕਾਰੇ ਕੀਤੇ ਗਏ। ਇਕ ਨਹੀਂ, ਕਈ ਕੁੱਤਿਆਂ ਦੇ ਬੱਚੇ ਲਿਆਂਦੇ, ਸਭ ਨਿਸਫਲ, ਉਸ ਕਿਸੇ ਵਲ ਵੀ ਅੱਖ ਪ੍ਰਤ ਕੇ ਨਾ ਤੱਕਿਆ। ਦਿਨੋ ਦਿਨ ਉਹ ਪਿਆਰੇ ਮੋਤੀ ਦੇ ਗ਼ਮ ਵਿਚ ਘੁਲਦੀ ਜਾ ਰਹੀ ਸੀ। ਅੱਖਾਂ ਲੱਥਦੀਆਂ ਗਈਆਂ, ਹੋਠਾਂ ਅਤੇ ਗਲ੍ਹਾਂ ਦੀ ਸੁੰਦਰਤਾ ਜਾਂਦੀ ਰਹੀ। ਨਿੱਕਾ ਨਿੱਕਾ ਬੁਖ਼ਾਰ ਹਰ ਰੋਜ਼ ਹੋਣ ਲਗਾ। ਜਵੈਣ ਕਾੜਾ ਦਿਤਾ ਗਿਆ, ਖੰਘ ਸ਼ੁਰੂ ਹੋ ਗਈ। ਡਾਕਟਰਾਂ ਹਕੀਮਾਂ ਦੇ ਇਲਾਜ ਹੋਏ, ਪਰ ਪੀਤਮਾ ਹੌਲੀ ਹੌਲੀ ਮੌਤ ਦੇ ਮੂੰਹ ਵਿਚ ਜਾ ਰਹੀ ਸੀ - ਦਿਨੋ ਦਿਨ ਮੌਤ ਦੇ ਨੇੜੇ। ਅਖ਼ੀਰ ਉਹ ਬਿਸਤਰ ਉਪਰ ਪੈ ਗਈ। ਜਿਉਂ ਜਿਉਂ ਉਸ ਦਾ ਇਲਾਜ ਹੁੰਦਾ, ਤਿਉਂ ਤਿਉਂ ਬੀਮਾਰੀ ਵਧਦੀ ਜਾਂਦੀ।

ਜਿਸ ਸਾਹਿਬ ਦੀ ਬਦਲੀ ਹੋਈ, ਉਸੇ ਦੀ ਸਫ਼ਾਰਸ਼ ਨਾਲ ਪਿਤਾ ਜੀ ਦੀ ਤਨਖ਼ਾਹ ਵਿਚ ਵਾਧਾ ਹੋ ਗਿਆ। ਅਜ ਉਹ ਨਵੀਂ ਤਨਖ਼ਾਹ ਦੀ ਰਕਮ ਲੈ ਕੇ ਸ਼ਾਮ ਨੂੰ ਘਰ ਆਏ। ਮੇਜ਼ ਉਪਰ ਨੋਟਾਂ ਦੀ ਥਬੀ ਤੇ ਰੇਜ਼ਗਾਰੀ ਆਪਣੇ ਬਟਵੇ ਸਮੇਤ ਸਾਰਾ ਕੁਝ ਰਖਿਆ ਤੇ ਪਿਆਰ ਨਾਲ ਬੀਮਾਰ ਧੀ ਨੂੰ ਸਾਰੇ ਨੋਟ ਫੜਾ ਦਿਤੇ।

‘ਇਕ ਹੋਰ ਨਵੀਂ ਸਾੜੀ, ਜੰਪਰ ਤੇ ਗੁਰਗਾਬੀ।'

‘ਮੇਰੇ ਲਈ?' 'ਹਾਂ, ਤੇਰੇ ਲਈ, ਤੂੰ ਉਠ ਰਾਜ਼ੀ ਹੋ।'

'ਤੇ ਮੋਤੀ ਲਈ?'

ਪਿਤਾ ਦੀਆਂ ਅੱਖਾਂ ਵਿਚ ਅੱਥਰੂ ਆ ਗਏ। ਮੋਤੀ ਹੀ ਨਹੀਂ ਤਾਂ ਫਿਰ ਮੋਤੀ ਲਈ ਲਿਆਂਦਾ ਕੀ ਜਾਵੇ। ਮਾਂ ਆਖਣ ਲਗੀ:

'ਮੋਤੀ ਇਸ ਨੂੰ ਨਹੀਂ ਵਿਸਰਦਾ।'

ਪਿਤਾ ਬੋਲਿਆ :

'ਮੋਤੀ ਤਾਂ ਇਸ ਦੀ ਬੀਮਾਰੀ ਹੈ।'

ਅਜ ਪ੍ਰੀਤਮਾ ਦੀ ਹਾਲਤ ਚੰਗੀ ਨਹੀਂ ਸੀ ਮਲੂਮ ਹੁੰਦੀ, ਦੋਵੇਂ ਸੋਚ ਰਹੇ ਸਨ ਪ੍ਰੀਤਮਾ ਦੇ ਮਾਂ ਪਿਉ:

'ਸ਼ਾਇਦ ਚਾਰ ਦਿਨ ਹੋਰ ਇਹ ਜੀਉਂਦੀ ਰਹਿ ਸਕੇ।'

ਪੱਟਾ ਉਸ ਦੇ ਹੱਥ ਵਿਚ ਉਸੇ ਤਰ੍ਹਾਂ ਫੜਿਆ ਹੋਇਆ ਸੀ। ਤਨਖ਼ਾਹ ਦੇ ਨੋਟਾਂ ਨਾਲ - ਤਨਖ਼ਾਹ ਪਿਉ ਦੀ ਜਾਇਦਾਦ ਸੀ ਤੇ ਪੱਟਾ ਪ੍ਰੀਤਮਾ ਦਾ ਸਰਮਾਇਆ, ਮੋਤੀ ਦੀ ਰਿਸ਼ਵਤ ਨੇ ਹੀ ਤਨਖ਼ਾਹ ਵਧਾਈ ਹੈ। ਮੋਤੀ ਦੇ ਵਿਛੋੜੇ ਵਿਚ ਬੱਚੀ ਘੁਲਦੀ ਜਾ ਰਹੀ ਹੈ।

ਚਾਰ ਦਿਨਾਂ ਦੀ ਮਹਿਮਾਨ ਬੱਚੀ, ਖ਼ਬਰੇ ਕਦੋਂ ਅੱਖਾਂ ਮੀਟ ਲੈਂਦੀ ਏ!

ਅੰਗੀਠੀ ਉਪਰ ਪਈ ਅਜ ਦੀ ਡਾਕ ਵਿਚ ਚਿੱਠੀ -- ਇਹ ਅੱਜ ਹੀ ਸਾਹਿਬ ਵਲੋਂ ਆਈ ਸੀ। ਤਨਖ਼ਾਹ ਦੀ ਵਧਾਈ, ਨਵੇਂ ਥਾਂ ਦੀਆਂ ਔਕੜਾਂ, ਨਜ਼ਾਰੇ, ਸੁਖ, ਚੰਗਿਆਈਆਂ, ਦਫ਼ਤਰ ਦੇ ਬਾਕੀ ਸਮਾਚਾਰ, ਨਵੀਆਂ ਪੁਛਾਂ ਤੋਂ ਵੱਖ ਮੋਤੀ ਬਾਬਤ ਵੀ ਲਿਖਿਆ ਸੀ:

'ਮੈਂ ਤੁਹਾਡੀ ਬੱਚੀ ਦਾ ਕੁੱਤਾ ਬੜੇ ਪਿਆਰ ਨਾਲ ਲਿਆਂਦਾ ਸੀ। ਮੈਨੂੰ ਉਹ ਬੜਾ ਪਸੰਦ ਆਇਆ, ਕੁੱਤਾ ਹੈ ਵੀ ਚੰਗੀ ਨਸਲ ਦਾ, ਪਰ ਮੈਂ ਅਫ਼ਸੋਸ ਨਾਲ ਲਿਖਦਾ ਹਾਂ ਮੈਂ ਉਸ ਨੂੰ ਰੱਖ ਨਹੀਂ ਸਕਿਆ। ਜਿਸ ਦਿਨ ਦਾ ਇਥੇ ਆਇਆ ਭੌਂਕ ਭੌਂਕ ਕੇ ਦਿਨ ਰਾਤ ਕੰਨ ਖਾ ਗਿਆ ਸੀ। ਕੁੱਤੇ ਨੇ ਸਾਨੂੰ ਬੜਾ ਤੰਗ ਕੀਤਾ। ਖ਼ਬਰੇ ਉਹ ਦੇਸੀ ਖਾਣਾ ਪਸੰਦ ਕਰਦਾ ਸੀ! ਬਿਸਕੁਟ, ਦੁਧ, ਡਬਲ ਰੋਟੀ, ਉਸ ਇਕ ਦਿਨ ਨਾ ਖਾਧੀ। ਜਿਹੜਾ ਨੇੜੇ ਜਾਂਦਾ, ਉਸੇ ਨੂੰ ਦੰਦੀਆਂ ਵਢਦਾ। ਜਿਤਨਾ ਵੇਖਣ ਵਿਚ ਸੁੰਦਰ ਅਤੇ ਸਕੀਲ ਸੀ, ਉਤਨਾ ਹੀ ਆਦਤਾਂ ਵਿਚ ਮਾੜਾ ਸੀ। ਬਾਲ-ਬੱਚੇ ਵਾਲੇ ਘਰ ਇਹੋ ਜਹੇ ਕੁੱਤੇ ਦਾ ਰਹਿਣਾ ਇਕ ਪਲ ਵੀ ਔਖਾ ਹੈ। ਮੇਰੇ ਖ਼ਿਆਲ ਵਿਚ ਉਹ ਇਕ ਖ਼ਤਰਨਾਕ ਕੁੱਤਾ ਹੈ। ਮੈਨੂੰ ਅਫ਼ਸੋਸ ਹੈ ਕਿ ਮੈਂ ਉਹ ਤੁਹਾਡੀ ਬੱਚੀ ਪਾਸੋਂ ਲਿਆ ਕੇ ਰਖ ਨਹੀਂ ਸਕਿਆ। ਅੱਜ ਕੁੱਤਾ ਅਚਣਚੇਤ ਖੁਲ੍ਹ ਕੇ ਕਿਧਰੇ ਗਾਇਬ ਹੋ ਗਿਆ ਹੈ। ਨੌਕਰਾਂ ਚਾਕਰਾਂ ਨੇ ਬੜੀ ਤਲਾਸ਼ ਕੀਤੀ, ਪੋਲੀਸ ਨੂੰ ਵੀ ਖ਼ਬਰ ਦਿਤੀ, ਪਰ ਪੂਰਾ ਹਫ਼ਤਾ ਬੀਤ ਚੁਕਿਆ ਹੈ। ਕੁੱਤੇ ਦੀ ਕੋਈ ਉਘ ਸੁਘ ਨਹੀਂ ਮਿਲਦੀ। ਖ਼ਿਆਲ ਕੀਤਾ ਜਾਂਦਾ ਹੈ ਕਿ ਕੁੱਤਾ ਜ਼ਰੂਰ ਮਰ ਗਿਆ ਹੋਵੇਗਾ, ਇਹੋ ਜਹੇ ਕੁੱਤੇ ਦਾ ਇਤਨਾ ਚਿਰ ਬਿਨਾ ਮਾਲਕ ਭੁਖੇ ਭਾਣੇ ਸਮਾਂ ਬਿਤਾਣਾ ਬੜਾ ਕਠਨ ਹੈ, ਇਸੇ ਲਈ ਮੈਂ ਇਸ ਚਿਠੀ ਵਿਚ ਤੁਹਾਡੀ ਤਰਕੀ ਦੀ ਮੁਬਾਰਕ ਨਾਲ ਕੁੱਤੇ ਬਾਬਤ ਅਫ਼ਸੋਸ ਲਿਖ ਰਿਹਾ ਹਾਂ।

ਪਿਤਾ ਨੇ ਤਨਖ਼ਾਹ ਦੇ ਵਾਧੇ ਦੀ ਖੁਸ਼ੀ ਵਿਚ ਜਿਥੇ ਕੁਝ ਪ੍ਰਸਨਤਾ ਪ੍ਰਾਪਤ ਕੀਤੀ ਸੀ, ਉਥੇ ਕੁੱਤੇ ਦੀ ਖ਼ਬਰ ਨੇ ਉਸ ਦੀਆਂ ਅੱਖਾਂ ਵਿਚ ਅੱਥਰੂ ਲੈ ਆਂਦੇ। ਕੁੱਤੇ ਦੇ ਪਿਆਰ ਵਿਚ ਪ੍ਰੀਤਮਾ ਦਾ ਡੂੰਘਾ ਪਿਆਰ ਉਛਾਲੇ ਖਾ ਰਿਹਾ ਸੀ। ਵਹੁਟੀ ਨੇ ਰੋਂਦੀਆਂ ਪਤੀ ਦੀਆਂ ਅੱਖਾਂ ਵਲ ਵੇਖਿਆ। ਬਿਸਤਰੇ ਉਪਰ ਪਈ ਬੀਮਾਰ ਜਿੰਦੜੀ ਨੇ ਵੀ ਅੱਥਰੂ ਵੇਖੇ। ਮਾਂ ਧੀ ਦੋਵੇਂ ਪਛਣਾ ਚਾਹੁੰਦੇ ਸਨ 'ਕੀ ਗੱਲ ਹੈ ਚਿਠੀ ਵਿਚ?'

ਪਰ ਪਿਤਾ ਆਪ ਹੀ ਬੋਲ ਪਿਆ:

'ਸਾਹਿਬ ਦਾ ਕੁੱਤਾ ਕਿਧਰੇ ਨਸ ਗਿਆ।'

'ਉਠਣ ਦਾ ਯਤਨ ਕਰਦੀ ਹੋਈ ਨਿਰਬਲ ਪ੍ਰੀਤਮਾ ਇੱਕੋ ਸਾਹ ਵਿਚ ਬੋਲੀ:

'ਨਸ ਗਿਆ?'

'ਨਸ ਗਿਆ!'

'ਮੋਤੀ?'

'ਹਾਂ, ਮੋਤੀ।'

ਪ੍ਰੀਤਮਾ ਅੱਖਾਂ ਮੀਟ ਕੇ ਬਿਸਤਰੇ ਉਪਰ ਡਿਗ ਪਈ, ਉਹ ਕਿਸੇ ਅੰਤਰਯਾਮੀ ਸਾਧੂ ਵਾਂਗ ਮਨ ਦੀ ਬਿਰਤੀ ਵਿਚੋਂ ਲਭਣਾ ਚਾਹੁੰਦੀ ਸੀ ‘ਕੁੱਤਾ ਹੈ ਕਿਥੇ? ਕਿਸ ਦੇ ਕੋਲ ਹੈ? ਜਿਉਂਦਾ ਹੈ ਜਾਂ ਮਰ ਗਿਆ? ਕੀ ਖਾਂਦਾ ਹੈ? ਹਫ਼ਤਾ ਉਸ ਕਿਥੇ ਬਿਤਾਇਆ? ਕਿਵੇਂ ਬਿਤਾਇਆ?' ਖ਼ਬਰੇ ਉਹ ਸੋਚ ਰਹੀ ਸੀ?

'ਮਾਂ ਨੇ ਪ੍ਰੀਤਮਾ ਨੂੰ ਬੁਲਾਇਆ, ਪਿਤਾ ਨੇ ਬਾਹੋ ਫੜ ਕੇ ਹਿਲਾਣ ਦਾ ਉਪਰਾਲਾ ਕੀਤਾ, ਪਰ ਉਹ ਗੁਮ-ਸੁਮ ਬਿਲਕੁਲ ਚੁਪ-ਚਾਪ ਪਈ ਸੀ। ਸਵਾਸ ਆਉਂਦੇ ਸਨ, ਹਿੱਕ ਹਿਲਦੀ ਸੀ, ਹੋਠ ਫਰਕਦੇ ਸਨ, ਇਕ ਹੱਥ ਵਿਚ ਨਵੀਂ ਤਨਖਾਹ ਦੇ ਨੋਟ ਦੇ ਦੂਜੀ ਮੁਠੀ ਵਿਚ ਘੁੰਗਰੂਆਂ ਵਾਲਾ ਮੋਤੀ ਦਾ ਪੱਟਾ - ਦੋਵੇਂ ਮੁਠੀਆਂ ਘੁਟੀਆਂ ਹੋਈਆਂ ਸਨ। ਜਦੋਂ ਕੁੜੀ ਕੁਝ ਚਿਰ ਨਾ ਬੋਲੀ ਤਾਂ ਮਾਪਿਆਂ ਨੂੰ ਫ਼ਿਕਰ ਪੈ ਗਿਆ। ਉਸੇ ਵੇਲੇ ਡਾਕਟਰ ਵਲ ਨੌਕਰ ਦੌੜਾਇਆ, ਨਬਜ਼ ਉਪਰ ਪਿਤਾ ਨੇ ਉਂਗਲਾਂ ਧਰੀਆਂ, ਨਬਜ਼ ਤੁਰੀ ਜਾ ਰਹੀ ਸੀ, ਪਰ ਬੜੀ ਹੌਲੀ, ਕੋਈ ਦਮਾਂ ਦੀ ਮਹਿਮਾਨ। ਮਾਂ ਰੋਣ ਲਗ ਪਈ, ਪਿਉ ਦੀਆਂ ਅੱਖਾਂ ਵਿਚ ਵੀ ਅੱਥਰੂ ਸਨ। ਡਾਕਟਰ ਪਾਸੋਂ ਨੌਕਰ ਨੇ ਮੁੜ ਕੇ ਆਖਿਆ: 'ਡਾਕਟਰ ਜੀ ਆਉਂਦੇ ਹਨ, ਟੀਕਾ ਕਰਨਗੇ।'

ਮਾਂ ਉਠ ਕੇ ਸਟੋਪ ਬਾਲਣ ਲਗੀ। ਨੌਕਰ ਨੂੰ ਭਜਾ ਜਾਂਦਾ ਵੇਖ ਕੇ ਮਹੱਲੇ ਦੀਆਂ ਤ੍ਰੀਮਤਾਂ ਵੀ ਆਣ ਕਠੀਆਂ ਹੋਈਆਂ। ਇਕ ਸੱਜਣ ਨੇ ਬੀਮਾਰ ਪਾਸ ਬੈਠ ਕੇ ਪਾਠ ਸ਼ੁਰੂ ਕਰ ਦਿਤਾ। ਉਸ ਦੀ ਆਤਮਾ ਦੀ ਕਲਿਆਣ ਲਈ ਡਾਕਟਰ ਜੀ ਵੀ ਪੁਜ ਗਏ। ਟੀਕੇ ਦਾ ਸਾਮਾਨ ਤਿਆਰ ਕੀਤਾ ਗਿਆ। ਡਾਕਟਰ ਨੇ ਨਬਜ਼ ਵੇਖੀ, ਅੱਖਾਂ ਦੀਆਂ ਪਲਕਾਂ ਚੁਕੀਆਂ, ਪੈਰਾਂ ਨੂੰ ਹੱਥ ਲਾਇਆ, ਨੱਕ ਦਾ ਸਵਾਸ ਤੇ ਨੱਕ ਦੀ ਠੰਢਕ ਪਰਖੀ, ਦਿਲ ਦੀ ਧੜਕਣ ਉਪਰ ਹਥ ਰਖਿਆ ਤੇ ਟੀਕੇ ਦੀ ਸੂਈ ਗਰਮ ਕਰ ਕੇ ਸਪਿਰਟ ਵਾਲੇ ਰੂੰ ਨਾਲ ਸਾਫ਼ ਕੀਤੀ, ਬਾਂਹ ਓਪਰ ਆਈਉਡੀਨ ਪੇਟ ਕਰ ਕੇ, ਸੂਈ ਸਰੀਰ ਦੇ ਅੰਦਰ ਕਰ ਦਿਤੀ। ਪ੍ਰੀਤਮਾ ਬਿਲਕੁਲ ਚੁਪ, ਬਿਨਾ ਹਰਕਤ ਪਈ ਹੋਈ ਸੀ, ਕਿਸੇ ਨੂੰ ਵੀ ਉਸ ਦੀ ਜ਼ਿੰਦਗੀ ਦੀ ਕੋਈ ਆਸ ਬਾਕੀ ਨਾ ਸੀ। ਪਿਤਾ ਨੇ ਇਕ ਤਾਰ ਲਿਖ ਕੇ ਉਸ ਦੀ ਮਾਸੀ ਵਲ ਘਲਣ ਲਈ ਨੌਕਰ ਨੂੰ ਵਾਜ਼ ਮਾਰੀ, ਮੋਹਨ ਨੇ ਅਗੇ ਹੋ ਕੇ ਤਾਰ ਦਾ ਫ਼ਾਰਮ ਫੜ ਲਿਆ। ਅਚਨਚੇਤ ਸਾਰਿਆਂ ਦਾ ਧਿਆਨ ਇਕੋ ਵਾਰੀ ਬਾਹਰ ਵਲ ਚਲਾ ਗਿਆ:

'ਭੌਂ, ਭੌਂ, ਭੌਂ ! ਭੌਂ ਭੌਂ !'

ਮੋਤੀ ਭੌਂਕਦਾ ਤੇ ਪੂਛ ਹਿਲਾਂਦਾ ਅੰਦਰ ਆਣ ਵੜਿਆ। ਉਹ ਕਮਜ਼ੋਰ ਸੀ, ਹੱਥ, ਪੈਰ, ਮੂੰਹ, ਮਿੱਟੀ ਨਾਲ ਲਿਬੜਿਆ ਹੋਇਆ, ਅੱਖਾਂ ਥਲੇ ਲਥੀਆਂ ਹੋਈਆਂ। ਪ੍ਰੀਤਮ ਨੇ ਅੱਖਾਂ ਖੋਲ੍ਹੀਆਂ। ਮੋਤੀ ਵਲ ਤਕਿਆ, ਚਾਰੇ ਅੱਖਾਂ ਮਿਲਦਿਆਂ, ਮੋਤੀ ਨੇ ਇਕ ਛਾਲ ਮਾਰੀ। ਪ੍ਰੀਤਮਾ ਨੇ ਮੋਤੀ ਨੂੰ ਘੁੱਟ ਕੇ ਕਲੇਜੇ ਨਾਲ ਲਾ ਲਿਆ। ਦੋਹਾਂ ਨੇ ਇਕ ਦੂਜੇ ਨੂੰ ਰਜ ਕੇ ਪਿਆਰ ਕੀਤਾ। ਪ੍ਰੀਤਮਾ ਅਤੇ ਮੋਤੀ ਦੀਆਂ ਅੱਖਾਂ ਵਿਚ ਅੱਥਰੂ ਸਨ। ਜਦੋਂ ਇਕ ਦੂਜੇ ਨੇ ਇਕ ਦੂਜੇ ਦੀਆਂ ਰੱਜ ਰੱਜ ਕੇ ਚੁਮਣੀਆਂ ਲੈ ਲਈਆਂ ਤਾਂ ਪ੍ਰੀਤਮ ਨੇ ਆਪਣੇ ਕਮਜ਼ੋਰ ਹਥਾਂ ਨਾਲ ਘੁੰਗਰੂਆਂ ਵਾਲਾ ਪੱਟਾ ਉਸ ਦੇ ਗਲ ਪਾ ਕੇ ਆਖਿਆ:

‘ਮਾਂ, ਮੇਰੇ ਬਿਸਕੁਟ!'

ਅੰਗੀਠੀ ਦੀ ਰੌਂਸ ਤੇ ਪਏ ਲਫ਼ਾਫ਼ੇ ਵਿਚ ਛੀ ਬਿਸਕੁਟ ਮਾਂ ਨੇ ਚੁਕ ਕੇ ਪ੍ਰੀਤਮਾ ਦੇ ਹਥ ਫੜਾਏ, ਪ੍ਰੀਤਮਾ ਨੇ ਦੂਜਾ ਹੱਥ ਖ਼ਾਲੀ ਕਰਨ ਲਈ ਨਵੀਂ ਤਨਖ਼ਾਹ ਦੇ ਨੋਟ ਪਿਤਾ ਜੀ ਵਲ ਕੀਤੇ।

ਨਰਮ ਨਰਮ ਬਿਸਕੁਟ ਕੋਮਲ ਕੋਮਲ ਉਂਗਲਾਂ ਵਿਚੋਂ ਮੋਤੀ ਖਾ ਰਿਹਾ ਸੀ। ਉਹ ਪੂਛ ਹਿਲਾਂਦਾ, ਕੰਨਾਂ ਤੇ ਅੱਖਾਂ ਦੀ ਮਿੱਟੀ ਪੂੰਝਦਾ ਚੁਮਣੀਆਂ ਦੇਂਦਾ ਤੇ ਲੈਂਦਾ, ਆਪਣਾ ਵਿਛੋੜਾ ਦੂਰ ਕਰ ਰਿਹਾ ਸੀ। ਗਰਮ ਗਰਮ ਦੁਧ ਪ੍ਰੀਤਮਾ ਨੂੰ ਵੀ ਪਿਆ ਦਿਤਾ ਗਿਆ, ਦੋਵੇਂ ਨਿਘੇ ਬਿਸਤਰੇ ਵਿਚ ਆਰਾਮ ਲੈਣ ਲਗੇ। ਡਾਕਟਰ ਤੇ ਲੋਕੀ ਘਰਾਂ ਨੂੰ ਜਾ ਰਹੇ ਸਨ। ਪ੍ਰੀਤਮਾ ਦਾ ਪਿਤਾ ਦਸ ਰਿਹਾ ਸੀ:

'ਨੀਲਗਰੀ ਦਾ ਪਹਾੜ!'

‘ਲਾਰੀ ਦਾ ਸਫ਼ਰ!'

‘ਤਿੰਨ ਸੌ ਮੀਲ ਪਹਾੜੀ ਇਲਾਕਾ!'

ਪਿੰਡ ਦੇ ਉਤਰ ਵਲ


(ਕਾਨੜੀ)

ਸ੍ਰੀ ਮਾਨ ਵੀ. ਸੀਤਾ ਰਾਮ ਸ਼ਾਸਤਰੀ ਐਮ.
ਐਸ. ਸੀ. 'ਖੈਰਸਾਗਰ’ ਬੰਗਲੌਰ ਕਾਲਜ ਦੇ
ਪ੍ਰੋਫ਼ੈਸਰ ਸਨ। ਕਹਾਣੀ-ਲੇਖਕ ਹੋਣ ਤੋਂ ਵੱਖ
ਕਾਮਯਾਬ ਕਵੀ ਵੀ ਹਨ। ਦੋ ਕਵਿਤਾ-ਸੰਗ੍ਰਹਿ
ਤੇ ਨਪੋਲੀਅਨ ਦਾ ਜੀਵਨ-ਚਿਤਰ ਆਪ ਦੇ
ਪ੍ਰਕਾਸ਼ਤ ਹੋ ਚੁਕੇ ਹਨ।

ਆਪ ਦੀ ਕਹਾਣੀ ਦਾ ਢੰਗ ਨਵੀਨ ਅਤੇ ਅਨੋਖਾ
ਹੈ। ਕਹਾਣੀ ਅਚਨਚੇਤ ਸ਼ੁਰੂ ਹੋਕੇ, ਪਾਠਕ ਨੂੰ
ਆਪਣੇ ਮਗਰ ਲਾ ਲੈਂਦੀ ਹੈ ਤੇ ਫਿਰ ਕਿਸੇ
ਅਨਿਸਚਿਤ ਅਸਥਾਨ ਤੇ ਮੁਕ ਜਾਂਦੀ ਹੈ। ਪੜ੍ਹਨ
ਵਾਲੇ ਨੂੰ ਇਉਂ ਅਨੁਭਵ ਹੁੰਦਾ ਹੈ, ਜਿਵੇਂ ਉਸ ਦਾ
ਕੋਈ ਸੁਪਨਾ ਅਧਵਾਟਿਉਂ ਟੁਟ ਗਿਆ ਹੋਵੇ--
ਇਸੇ ਲਈ ਕਹਾਣੀ ਦਾ ਮਿੱਠਾ ਮਿੱਠਾ ਸਵਾਦ
ਕਦੇ ਵੀ ਅੰਦਰੋਂ ਨਹੀਂ ਮੁਕਦਾ। "ਪਿੰਡ ਦੇ ਉਤਰ
ਵਲ" ਕਾਨੜੀ ਜ਼ਬਾਨ ਵਿਚ ਆਪ ਦੀ ਇਕ
ਕਾਮਯਾਬ ਕਹਾਣੀ ਹੈ।

'-ਲਿੰਗਾ?'

'-ਹਜ਼ੂਰ!'

'-ਪਿੰਡ ਦੇ ਨੇੜੇ ਪੁਜ ਕੇ ਵੀ ਰਾਹ ਭੁਲ ਗਿਆ ਸੈਂ?'

'-ਹਾਂ ਹਜ਼ੂਰ! ਇਥੇ ਕੋਈ ਸਫੈਦ ਜਹੀ ਚੀਜ਼ ਨਜ਼ਰ ਆਉਂਦੀ ਹੈ ਸ਼ਾਇਦ ਇਹ ਰਸਤਾ ਹੋਵੇ--ਨਹੀਂ! ਨਹੀਂ! ਇਹ ਪਾਣੀ ਵਗ ਰਿਹਾ ਹੈ, ਉਹ ਤਲਾਬ ਹੈ ਉਥੋਂ ਹੀ ਪਾਣੀ ਦੇ ਵਹਿਣ ਦੀ ਆਵਾਜ਼ ਆ ਰਹੀ ਹੈ।'

'ਸ਼ਾਇਦ ਇਸ ਘਾਟੀ ਤੇ ਚੜ੍ਹਨ ਨਾਲ ਰਾਹ ਲਭ ਪਵੇ ਆ ਏਧਰ ਚਲੀਏ। ਅਸੀਂ ਦੋਵੇਂ ਘਾਟੀ ਤੇ ਚੜ੍ਹਨ ਲਗੇ।

ਲਿੰਗਾ ਬੜੇ ਔਖ ਨਾਲ ਅਗੇ ਅਗੇ ਚਿਕੜ ਵਿਚ ਚਲ ਰਿਹਾ ਸੀ। ਉਸ ਦੇ ਪਿਛੇ ਮੈਂ ਘੋੜੇ ਤੇ ਸਵਾਰ ਸਾਂ। ਉਪਰੋਂ ਮੀਂਹ ਪੈ ਰਿਹਾ ਸੀ।

ਛੁਟੀ ਹੋਣ ਦੇ ਕਾਰਨ ਮੈਂ ਸਵੇਰੇ ਹੀ ਬੰਗਲੌਰ ਤੋਂ ਘਰ ਵਲ ਚਲ ਪਿਆ ਸਾਂ। ਕਸਬੇ ਵਿਚ ਮੋਟਰ ਲਾਰੀ ਤੋਂ ਉਤਰ ਕੇ ਉਥੋਂ ਦੇ ਇਕ ਸਰਕਾਰੀ ਅਫ਼ਸਰ ਜੋ ਮੇਰੇ ਵਾਕਫ ਸਨ, ਤੋਂ ਸਵਾਰੀ ਲਈ ਘੋੜਾ ਮੰਗਿਆ ਤੇ ਨੌਕਰ ਲਿੰਗਾ ਨੂੰ ਨਾਲ ਲੈਕੇ ਆਪਣੇ ਪਿੰਡ ਵਲ ਤੁਰ ਪਿਆ। ਲਿੰਗਾ ਵੀ ਰਾਹ ਦਾ ਵਾਕਫ਼ ਨਹੀਂ ਸੀ। ਇਸ ਜੰਗਲੀ ਰਸਤੇ ਤੇ ਭਾਵੇਂ ਮੈਂ ਵੀਹ ਵੇਰ ਫਿਰ ਚੁਕਾ ਸਾਂ; ਪਰ ਫਿਰ ਵੀ ਰਾਹ ਭੁਲ ਗਿਆ। ‘ਲਿੰਗਾ?'

'ਜੀ ਹਜ਼ੂਰ।'

‘ਪੇਟੀ ਬਹੁਤ ਭਾਰੀ ਤਾਂ ਨਹੀਂ?'

'ਨਹੀਂ ਹਜ਼ੂਰ! ਦਿਸਦੀ ਤਾਂ ਬੜੀ ਵਡੀ ਹੈ। ਪਰ ਵਜ਼ਨ ਕੁਝ ਭੀ ਨਹੀਂ। ਇਸ ਵਿਚ ਕੀ ਹੈ ਹਜ਼ੂਰ?'

'ਚਾਰ ਕਿਤਾਬਾਂ, ਦੋ ਕਪੜੇ, ਮੇਰੇ ਛੋਟੇ ਭਰਾ ਲਈ ਇਕ ਚਮਕੀ ਦੀ ਟੋਪੀ, ਇਕ ਜੋੜਾ ਬੂਟ ਤੇ ਮੇਰੀ ਭੈਣ ਲਈ ਕੁਝ ਖਿਡਾਉਣੇ।'

ਅਸੀਂ ਤਿੰਨੇ-ਮੈਂ, ਲਿੰਗਾ ਤੇ ਘੋੜਾ-ਘਾਬਰੇ ਹੋਏ ਸਾਂ। ਕੁਝ ਚਿਰ ਅਸੀਂ ਚੁਪ ਚਾਪ ਚਲਦੇ ਰਹੇ। ਮੈਂ ਬੜੀ ਜਲਦੀ ਘਰ ਪੁਜ ਕੇ ਸਭ ਨੂੰ ਮਿਲਣਾ ਚਾਹੁੰਦਾ ਸਾਂ। ਮੇਰਾ ਭਰਾ ਟੋਪੀ ਤੇ ਬੂਟ ਉਡੀਕ ਰਿਹਾ ਹੋਵੇਗਾ। ਭੈਣ ਲਈ ਕੁਝ ਖਿਡਾਉਣੇ ਮੈਂ ਲਿਆਂਦੇ ਸਨ। ਪਿਤਾ ਜੀ ਨੂੰ ਕਹਿਣਾ ਸੀ ਕਿ ਮੈਂ ਪਰਚੇ ਬਹੁਤ ਚੰਗੇ ਕੀਤੇ ਹਨ। ਮਾਂ ਜੀ ਨਾਲ ਤਾਂ ਮੈਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ। ਅਸਾਂ ਘਾਟੀ ਤੇ ਚੜ੍ਹ ਕੇ ਚਾਰੇ ਪਾਸੇ ਵੇਖਿਆ। ਮੈਂ ਹੈਰਾਨ ਸੀ ਕਿ ਇਕ ਵਰ੍ਹੇ ਵਿਚ ਰਸਤਾ ਇਤਨਾ ਬਦਲ ਗਿਆ ਸੀ। ਅਜੇ ਪਿਛਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਤਾਂ ਮੈਂ ਇਥੇ ਆਇਆ ਸਾਂ, ਘੋੜਾ ਚਾਰੇ ਪਾਸੇ ਤੱਕ ਰਿਹਾ ਸੀ।

‘ਲਿੰਗਾ!'

'ਜੀ ਹਜ਼ੂਰ?'

'ਦਿਨ ਚੜ੍ਹਨ ਤਕ ਇਥੇ ਹੀ ਬੈਠੇ ਰਹਿਣਾ ਹੈ?'

ਇਸ ਸਮੇਂ ਘੋੜੇ ਨੇ ਕੰਨ ਖੜੇ ਕਰ ਲਏ।

'ਜਨਾਬ! ਜ਼ਰਾ ਸੁਣਿਓਂ' ਲਿੰਗਾ ਨੇ ਕਿਹਾ।

ਮੈਂ ਧਿਆਨ ਨਾਲ ਸੁਣਿਆ ਤਾਂ ਸਜੇ ਪਾਸਿਓਂ ਕੁੱਤੇ ਦੇ ਭੌਂਕਣ ਦੀ ਅਵਾਜ਼ ਸੁਣਾਈ ਦਿਤੀ। 'ਜਿਧਰੋਂ ਕੁੱਤੇ ਭੌਂਕਣ ਦੀ ਅਵਾਜ਼ ਆ ਰਹੀ ਸੀ, ਉਸ ਪਾਸੇ ਚਲੀਏ ਤਾਂ ਸ਼ਾਇਦ ਰਾਹ ਪਤਾ ਲਗ ਸਕੇ।' ਇਹ ਸੋਚ ਕੇ ਥੋੜਾ ਸਜੇ ਹੱਥ ਮੁੜ ਕੇ ਅਸਾਂ ਘਾਟੀ ਉਤਰਨੀ ਸ਼ੁਰੂ ਕੀਤੀ । ਥੋੜੀ ਦੂਰ ਜਾ ਕੇ ਲਿੰਗਾ ਬੋਲਿਆ-'ਉਹ ਜੋ ਸਾਹਮਣੇ ਦਿਸ ਰਿਹਾ ਹੈ, ਉਹ ਕੀ ਹੈ ਹਜ਼ੂਰ?'

ਮੈਂ ਉਸ ਪਾਸੇ ਤਕਿਆ ਜਿਸ ਪਾਸੇ ਲਿੰਗਾ ਇਸ਼ਾਰਾ ਕਰ ਰਿਹਾ ਸੀ।

'ਓਏ ਉਹ ਤਾਂ ਇਕ ਰੁਖ ਹੈ। ਵਾਹ! ਝਲਾ! ਏਧਰ ਮੇਰੇ ਕੋਲ ਘੋੜੇ ਦੇ ਨੇੜੇ ਆ ਜਾ। ਡਰ ਨਾ! ਮੈਂ ਤੈਨੂੰ ਇਕ ਕਹਾਣੀ ਸੁਣਾਂਦਾ ਹਾਂ।'

‘ਸੁਣਾਓ ਜਨਾਬ!'

ਅਸੀਂ ਇਕ ਪੱਥਰ ਤੇ ਬੈਠ ਗਏ। ਮੈਂ ਲਿੰਗਾ ਨੂੰ ਕਹਾਣੀ ਸੁਣਾਣ ਲਗਾ:--

ਪੰਜਾਬ ਦਾ ਸਿਖ ਰਾਜ, ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਾ ਦਰਦਨਾਕ ਹਾਲ, ਉਸ ਦਾ ਇੰਗਲੈਂਡ ਤੋਂ ਆਉਣ ਲਈ ਤੜਪਣਾ, ਜਹਾਜ਼ ਵਿਚ ਚੜ੍ਹ ਕੇ ਅਦਨ ਪੁਜਣਾ, ਪੰਜਾਬ ਦੀਆਂ ਫ਼ੌਜਾਂ ਦਾ ਉਤਸ਼ਾਹ, ਅਦਨ ਵਿਚ ਦਲੀਪ ਸਿੰਘ ਦੀ ਗਰਿਫ਼ਤਾਰੀ, ਉਸ ਦਾ ਅਖ਼ਬਾਰ ਵਿਚ ਬਿਆਨ, ਰੂਸ ਦੇ ਰਸਤੇ ਪੰਜਾਬ ਆਉਣ ਦਾ ਯਤਨ ਆਦਿ ਮੈਂ ਉਸ ਨੂੰ ਸੁਣਾਣ ਲਗਾ।

‘ਕਹਾਣੀ ਤਾਂ ਬਹੁਤ ਚੰਗੀ ਹੈ ਹਜ਼ੂਰ!'

'ਚਲੋ, ਹੁਣ ਅਗੇ ਚਲੀਏ।'

ਅਸੀਂ ਚਲ ਪਏ, ਲਿੰਗਾ ਨੇ ਫਿਰ ਦਰੱਖਤ ਵਲ ਤੱਕਦੇ ਹੋਏ ਪੁਛਿਆ, “ਕਦੀ ਦਰਖਤ ਵੀ ਅਜਿਹਾ ਹੁੰਦਾ ਹੈ, ਜਨਾਬ!'

ਲਿੰਗਾ ਮੇਰੇ ਕੋਲ ਹੀ ਘੋੜੇ ਦੀ ਵੱਖੀ ਨਾਲ ਚਲ ਰਿਹਾ ਸੀ। ਹਨੇਰੀ ਰਾਤ ਵਿਚ ਉਹ ਦਰਖ਼ਤ ਬੜਾ ਖੌਫ਼ਨਾਕ ਦਿਸਦਾ ਸੀ। ਮੈਂ ਇਹ ਸੋਚ ਕੇ ਉਤਰ ਪਿਆ ਕਿ ਮੁੰਡਾ ਕਿਧਰੇ ਡਰ ਹੀ ਨਾ ਜਾਵੇ।

‘ਇਸ ਦਰੱਖ਼ਤ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਲਿੰਗਾ! ਏਥੋਂ ਸਾਡਾ ਪਿੰਡ ਥੋੜੀ ਵਾਟ ਤੇ ਹੀ ਹੈ । ਇਸ ਦਰੱਖ਼ਤ ਨੂੰ ਤੱਕ ਕੇ ਪਿਛਲੇ ਵਰ੍ਹੇ ਸਾਡਾ ਸ਼ਿਆਮ ਡਰ ਗਿਆ ਸੀ।'

'ਉਹ ਏਥੇ ਕਿਉਂ ਆਏ ਸਨ ? ਕੀ ਰਸਤਾ ਭੁਲ ਗਏ ਸਨ?'

‘ਪਿਛਲੀਆਂ ਗਰਮੀਆਂ ਵਿਚ ਮੈਂ ਆਪਣੇ ਪਿੰਡ ਸਾਂ। ਉਦੋਂ ਸ਼ਿਆਮ ਦੀ ਉਮਰ ਅੱਠ ਵਰ੍ਹੇ ਦੀ ਸੀ। ਤਵਾਰੀਖ਼ ਵਿਚ ਉਸ ਨੇ ਜੋ ਜੋ ਕਹਾਣੀਆਂ ਪੜ੍ਹੀਆਂ ਸਨ, ਸਭ ਮੈਨੂੰ ਸੁਣਾਣ ਲੱਗਾ। ਸ਼ਿਆਮ ਬੜਾ ਬੀਬਾ ਮੁੰਡਾ ਹੈ। ਸ੍ਰੀ ਰੰਗ ਪਟਨ ਦੀ ਕਹਾਣੀ ਸੁਣਾਂਦਾ ਹੋਇਆ ਤਾਂ ਉਹ ਆਪਣੇ ਆਪ ਨੂੰ ਭੁਲ ਜਾਂਦਾ ਹੈ। ਉਸ ਦਿਨ ਉਹ ਕਹਾਣੀ ਸੁਣਾਂਦਾ ਹੋਇਆ ਮੇਰੇ ਨਾਲ ਏਥੇ ਪੁਜ ਗਿਆ। ਇਸ ਦਰੱਖ਼ਤ ਨੂੰ ਤੱਕ ਕੇ ਉਹ ਡਰ ਗਿਆ ਤੇ ਵਿਚਾਰੇ ਨੂੰ ਤਿੰਨ ਦਿਨ ਤਾਪ ਆਇਆ।

'ਹਜ਼ੂਰ! ਹੁਣ ਪਿੰਡ ਕਿੰਨੀ ਦੂਰ ਹੈ?'

'ਇਹ ਸਾਡੇ ਪਿੰਡ ਦਾ “ਮਸਾਣ ਘਾਟ' ਹੈ। ਏਥੋਂ ਸਾਡਾ ਪਿੰਡ ਕਰੀਬਨ ਅੱਧ ਮੀਲ ਤੇ ਹੈ।'

ਉਹ ਤੁਬਕ ਕੇ ਬੋਲਿਆ, 'ਹੈਂ! ਇਹ ਕੀ?' ਮੈਂ ਗਲਤੀ ਕੀਤੀ ਜੋ ਉਸ ਨੂੰ ਕਿਹਾ ਕਿ ਇਹ ਮਸਾਣ ਭੂਮੀ ਹੈ। ਉਹ ਚੌਦਾਂ ਵਰ੍ਹੇ ਦਾ ਤਾਂ ਹੈ, ਜੇ ਡਰ ਜਾਏ ਤਾਂ?

'ਇਥੋਂ ਕੁਝ ਸਜੇ ਹੱਥ ਜਾਣਾ ਪਵੇਗਾ, ਇਹ ਰੁਖ ਸਾਡੇ ਪਿੰਡ ਦੇ ਉਤਰ ਵੱਲ ਹੈ।'

ਮੀਂਹ ਬੰਦ ਹੋ ਗਿਆ। ਹਨੇਰਾ ਚਾਰੇ ਪਾਸੇ ਪਸਰ ਰਿਹਾ ਸੀ। ਡਡੂ ਟਰੈਂ ਟਰੈਂ ਕਰ ਰਹੇ ਸਨ, ਲਿੰਗਾ ਪਿਛੇ ਤਕਦਾ ਹੋਇਆ ਆ ਰਿਹਾ ਸੀ। ਉਸ ਦੇ ਦਿਲ ਦਾ ਡਰ ਮੈਂ ਪਛਾਣ ਲਿਆ। ਮੈਂ ਸੋਚਿਆ ਕਿ ਇਹਦੇ ਨਾਲ ਗੱਲਾਂ ਕਰਦੇ ਚਲਣਾ ਹੀ ਠੀਕ ਹੈ।

‘ਲਿੰਗਾ!'

'ਓਧਰ ਵੇਖਿਆ ਜੇ-!' ਤੇ ਉਸ ਨੇ ਪਿਛਲੇ ਵਨੇ ਇਸ਼ਾਰਾ ਕੀਤਾ।

'ਵਾਹ ਓਏ ਡਰਾਕਲਾ, ਤੂੰ ਭੂਤਾਂ ਤੋਂ ਡਰਦਾ ਹੈਂ?"

'ਉਸ ਨੇ ਫੇਰ ਕਿਹਾ,'ਉਧਰ ਵੇਖੋ ਤਾਂ ਸਹੀ!'

ਮੈਂ ਪਿਛੇ ਮੁੜ ਕੇ ਵੇਖਿਆ, ਅਸੀਂ ਜਿਸ ਪਥਰ ਤੇ ਬੈਠੇ ਕਹਾਣੀ ਸੁਣ ਸੁਣਾ ਰਹੇ ਸਾਂ, ਉਥੇ ਇਕ ਰੌਸ਼ਨੀ ਜਗ ਰਹੀ ਸੀ ਤੇ ਦੋ ਆਦਮੀ ਸਜੇ ਪਾਸੇ ਆਮੋ-ਸਾਮ੍ਹਣੇ ਬੈਠੇ ਜ਼ਮੀਨ ਵਲ ਤੱਕ ਰਹੇ ਸਨ। ਮੇਰਾ ਸਾਹ ਜ਼ੋਰ ਨਾਲ ਚਲਣ ਲਗਾ ਤੇ ਮੈਨੂੰ ਵੀ ਡਰ ਮਾਲੂਮ ਹੋਣ ਲਗ ਪਿਆ।

'ਲਿੰਗਾ! ਤੈਨੂੰ ਕੀਹ ਦਿਸਦਾ ਹੈ?'

'ਹਜ਼ੂਰ! ਵੇਖੋ ਨਾ......ਦੀਵਾ......'

‘ਡਰ ਨਾ! ਚਲ ਉਥੇ ਚਲ ਕੇ ਤੱਕੀਏ।'

ਇਕ ਹਥ ਵਿਚ ਲਿੰਗਾ ਤੇ ਦੂਜੇ ਵਿਚ ਘੋੜੇ ਦੀ ਲਗਾਮ ਫੜ ਕੇ ਹੌਲੀ ਹੌਲੀ ਉਸ ਪਾਸੇ ਕਦਮ ਪੁਟਣੇ ਸ਼ੁਰੂ ਕਰ ਦਿਤੇ। ਨੇੜੇ ਆ ਕੇ ਆਦਮੀਆਂ ਦੇ ਬੋਲਣ ਦੀ ਵੀ ਅਵਾਜ਼ ਸੁਣਾਈ ਦੇਣ ਲਗੀ। ਉਥੇ ਇਕ ਬ੍ਰਿਛ ਦੇ ਥਲੇ ਖੜੋ ਕੇ ਅਸੀਂ ਦੋਵੇਂ ਉਹਨਾਂ ਦੀਆਂ ਗਲਾਂ ਸੁਣਨ ਲਗੇ।

'ਹਾਏ! ਮੇਰੇ ਪਿਆਰੇ ਲਾਲ! ਤੂੰ ਦੁਧ ਮੰਗਿਆ ਸੀ। ਪੀਓ ਮੇਰੇ ਪੁੱਤਰ, ਮੈਂ ਦੁਧ ਲਿਆਈ ਹਾਂ ਪੀਓ ਬੇਟੇ ਪੀਓ! ਹਾਏ ਮੇਰੇ ਬੱਚੇ, ਤੂੰ ਆਖਰੀ ਦਿਨ ਕਿਤਨਾ ਕਮਜ਼ੋਰ ਸੈਂ। ਹਾਏ ਪੁੱਤਰ! ਸਾਨੂੰ ਛਡ ਕੇ ਜੰਗਲ ਆ ਡੇਰਾ ਲਾਇਆ।' ਇਹ ਕਹਿ ਕੇ ਉਹ ਇਸਤ੍ਰੀ ਗਲਾਸ ਵਿਚ ਦੁਧ ਪਾ ਕੇ ਸਿਸਕ ੨ ਰੋਣ ਲਗੀ। ਸਾਨੂੰ ਦੀਵੇ ਦੀ ਰੋਸ਼ਨੀ ਤੋਂ ਪਤਾ ਲਗਾ ਕਿ ਉਹ ਦੋਵੇਂ ਜ਼ਨਾਨੀਆਂ ਹੀ ਹਨ। ਮੈਂ ਲਿੰਗਾ ਦੇ ਕੰਨ ਵਿਚ ਕਿਹਾ ਕਿ ਕੋਈ ਰੋ ਰਿਹਾ ਹੈ, ਡਰੋ ਨਾ।

ਦੂਜੀ ਇਕ ਛੋਟੀ ਲੜਕੀ ਸੀ। ਰੋਂਦੇ ਹੋਏ ਉਸ ਨੇ ਕਿਹਾ, ਹਾਏ ਵੀਰ ਨੂੰ ਖਤ ਵੀ ਨਾ ਪਾ ਸਕੇ। ਦੋ ਹੀ ਦਿਨਾਂ ਵਿਚ....' ਅਤੇ ਉਸ ਦੀ ਹਿਚਕੀ ਬਝ ਗਈ।

ਮੈਂ ਦੋ ਕਦਮ ਹੋਰ ਅਗਾਂਹ ਹੋਇਆ। ਇਸ ਵਕਤ ਸਾਡੇ ਖਬੇ ਪਾਸੇ ਦਾ ਦੀਵਾ ਵੀ ਉਥੇ ਆ ਗਿਆ।

'ਇਹ ਕੀ ਪਾਗਲਪਨ ਹੈ! ਇਸ ਤਰਾਂ ਹਨੇਰੀ ਰਾਤ ਵਿਚ ਇਥੇ ਆਉਣ ਦਾ ਕੀ ਫ਼ਾਇਦਾ ਹੈ! ਜੋ ਹੋਣਾ ਸੀ ਸੋ ਹੋ ਗਿਆ, ਉਹ ਹੁਣ ਵਾਪਸ ਤਾਂ ਨਹੀਂ ਮੁੜ ਸਕਦਾ, ਘਰ ਚਲੋ।'

ਮੈਂ ਅਵਾਜ਼ ਪਛਾਣ ਲਈ। ਉਹ ਮੇਰੇ ਪਿਤਾ ਜੀ ਸਨ।

ਲਾਲ! ਤੈਨੂੰ ਹਨੇਰੇ ਤੋਂ ਐਡਾ ਡਰ ਸੀ, ਪਰ ਅਜ ਇਥੇ ਇਕੱਲਾ ਸੌਂ ਗਿਆ ਏਂ। ਇਕ ਵੇਰ, ਬੱਚਾ! ਤੂੰ ਇਥੇ ਡਰ ਗਿਆ ਸੈਂ ਤੇ ਤੈਨੂੰ ਬੁਖਾਰ ਹੋ ਗਿਆ ਸੀ। ਹੁਣ ਤੈਨੂੰ ਇਕੱਲਾ ਛਡ ਕੇ ਮੈਂ ਕਿਸ ਤਰ੍ਹਾਂ ਜਾਵਾਂ-ਮੇਰੇ ਕਲੇਜੇ-ਮੇਰੇ ਲਾਲ!' ਇਹ ਮੇਰੀ ਮਾਂ ਦੀ ਅਵਾਜ਼ ਸੀ।

'ਵੀਰ ਬੂਟ ਤੇ ਟੋਪੀ ਲਿਆਏਗਾ। ਸ੍ਰੀ ਰੰਗ ਪਟਨ ਦੀ ਕਹਾਣੀ ਹੁਣ ਉਹਨੂੰ ਕੌਣ ਸੁਣਾਵੇਗਾ! ਉਹ ਕਿਤਨਾ ਰੋਵੇਗਾ ਓ ਸ਼ਿਆਮ।' ਇਹ ਮੇਰੀ ਭੈਣ ਦਾ ਵਿਰਲਾਪ ਸੀ।

ਇਸ ਵਕਤ ਮੇਰੀ ਜੋ ਹਾਲਤ ਸੀ, ਉਹ ਬਿਆਨ ਕਰਨੀ ਔਖੀ ਹੈ। ਮੈਨੂੰ ਅਜਿਹਾ ਮਲੂਮ ਹੋਇਆ ਕਿ ਮੈਂ ਐਡੀ ਵੱਡੀ ਦੁਨੀਆ ਵਿਚ ਇਕੱਲਾ ਹਾਂ। ਲਿੰਗਾ ਨੇ ਮੈਨੂੰ ਜ਼ੋਰ ਨਾਲ ਫੜ ਲਿਆ ਤਾਂ ਜੁ ਮੈਂ ਅਗੇ ਨਾ ਜਾ ਸਕਾਂ; ਪਰ ਮੈਂ ਆਪਣਾ ਹੱਥ ਛੁੜਾ ਲਿਆ ਤੇ ਮੈਂ ਉਸ ਥਾਂ ਤੇ ਚਲਾ ਗਿਆ। ਮੇਰੇ ਪਿਤਾ ਜੀ ਨੇ ਲੈਂਪ ਉਚੀ ਕੀਤੀ, “ਕੌਣ ਹੈ?' ‘ਕੀ ਹੈ ਪਿਤਾ ਜੀ?' ਮੈਂ ਪੁਛਿਆ। ਮੈਨੂੰ ਵੇਖ ਕੇ ਸਭ ਹੰਝੂ ਵਗਾਉਣ ਲਗੇ। ਮੈਂ ਮਿੱਟੀ ਨਾਲ ਮਿੱਟੀ ਹੋ ਚੁਕੇ ਸ਼ਿਆਮ ਤੇ ਬਹੁਤ ਹੰਝੂ ਵਗਾਏ। ਲਿੰਗਾ ਵੀ ਰੋ ਰਿਹਾ ਸੀ। ਰੋਣ ਕੁਝ ਘਟਿਆ ਤਾਂ ਮੈਂ ਪੇਟੀ ਖੋਲ ਕੇ ਟੋਪੀ ਸ਼ਿਆਮ ਦੀ ਕਬਰ ਤੇ ਰਖ ਦਿਤੀ ਤੇ ਬੂਟ ਵੀ ਉਸਦੇ ਨੇੜੇ ਰਖ ਦਿਤਾ। ਸ਼ਿਆਮ ਨੇ ਇਕ ਵੇਰ ਪੁਛਿਆ ਸੀ, 'ਭਾਊ! ਇਹ ਰੁਖ ਤੇ ਬੂਟੇ ਰਾਤ ਨੂੰ ਇਸ ਜੰਗਲ ਵਿਚ ਇਕੱਲੇ ਕਿਸ ਤਰ੍ਹਾਂ ਰਹਿੰਦੇ ਹਨ?'ਇਕ ਗਲ ਮੈਨੂੰ ਯਾਦ ਆ ਗਈ। ਉਸ ਰਾਤ ਅਸੀਂ ਘਰ ਨਹੀਂ ਗਏ। ਉਥੇ ਬੈਠੇ ਹੀ ਗੱਲਾਂ ਕਰਦੇ ਰਹੇ। ਸ਼ਿਆਮ ਦੀ ਬੀਮਾਰੀ ਘਰ ਵਿਚ ਉਹ ਸਭ ਦਾ ਪਿਆਰਾ ਸੀ, ਕਿਡਾ ਸੋਹਣਾ ਤੇ ਸਿਆਣਾ ਸੀ ਉਹ! ਇਹ ਹੀ ਗੱਲਾਂ ਸਾਰੇ ਕਰ ਰਹੇ ਸਨ।

ਅਖੀਰ ਪਿਤਾ ਜੀ ਨੇ ਕਿਹਾ, “ਸਾਨੂੰ ਸਾਰਿਆਂ ਨੂੰ ਇਕ ਨਾ ਇਕ ਦਿਨ ਏਥੇ ਆਉਣਾ ਹੀ ਹੈ।'

ਠੰਢੀ ਹਵਾ ਚਲਣ ਲਗੀ। ਮੈਂ ਕਿਹਾ, 'ਹਾਂ।'

ਉਹ ਅੰਜਾਣ ਪਿਆਰਾ ਬੱਚਾ! ਜਿਥੇ ਇਕ ਵੇਰ ਡਰ ਗਿਆ ਸੀ, ਉਥੇ ਹੀ ਉਸ ਨੇ ਡੇਰਾ ਜਮਾ ਲਿਆ ਤੇ ਅਸੀਂ ਘਰ ਗਏ-ਘਰ

ਮੁਨੀਮ ਜੀ



(ਹਿੰਦੀ)


ਹੇਮੇਂਦਰ ਕੁਮਾਰ ਹਿੰਦੀ ਦੇ ਪ੍ਰਸਿਧ ਕਹਾਣੀ-ਲੇਖਕ
ਹਨ। ਭਾਵੇਂ ਇਨ੍ਹਾਂ ਦਾ ਮੁਕਾਬਲਾ ਮੁਨਸ਼ੀ ਪ੍ਰੇਮ
ਚੰਦ ਪ੍ਰਸਿਧ ਕਹਾਣੀ-ਲੇਖਕ ਨਾਲ ਕਈ ਸੱਜਣ
ਕਰਦੇ ਹਨ, ਪਰ ਇਨ੍ਹਾਂ ਦੀਆਂ ਕਹਾਣੀਆਂ ਵਿਚ
ਮਨੋ-ਰੰਜਕ ਉਨ੍ਹਾਂ ਤੋਂ ਵਧੀਕ ਹੈ।

‘ਚਮਨ’, ‘ਕਲੰਕ’, ‘ਇਸਤ੍ਰੀ ਚਿਤ੍ਰ` ਆਪ ਦੀਆਂ
ਲੋਕ-ਪ੍ਰਸੰਨ ਕਹਾਣੀਆਂ ਹਨ। ਆਪ ਦੀਆਂ
ਸੈਂਕੜੇ ਕਹਾਣੀਆਂ ਹਿੰਦੀ ਦੇ ਮਾਸਕ-ਪੱਤਰ
'ਮਾਇਆ' ਵਿਚ ਪ੍ਰਸਿਧਤਾ ਪ੍ਰਾਪਤ ਕਰਦੀਆਂ
ਹਨ।

‘ਮੁਨੀਮ ਸ਼ਿਆਮ ਲਾਲ' ਆਪ ਦਾ ਕਹਾਣੀ-
ਸੰਗ੍ਰਹਿ ਬਹੁਤ ਮਕਬੂਲ ਹੋਇਆ ਹੈ ਅਤੇ ‘ਮੁਨੀਮ
ਜੀ' ਉਸ ਸੰਗਹਿ ਦੀ ਪਹਿਲੀ ਕਹਾਣੀ ਹੈ।

ਕਲਕਤੇ ਦੇ ਉਘੇ ਵਪਾਰੀ ਚੰਦਨ ਲਾਲ ਸ਼ੋਭਾ ਰਾਮ ਦੀ ਫਰਮ ਤੇ ਸ਼ਿਆਮ ਲਾਲ ਮੁਨੀਮੀ ਦਾ ਕੰਮ ਕਰਦਾ ਸੀ। ਉਹਦਾ ਬਹੁਤਾ ਕੰਮ ਵਪਾਰੀਆਂ ਤੋਂ ਰੁਪਏ ਵਸੂਲ ਕਰਕੇ ਲਿਆਉਣਾ ਹੀ ਸੀ। ਉਹ ਇਕ ਨਮੂਨੇ ਦਾ ਨੌਕਰ ਸੀ। ਅਠਾਰਾਂ ਸਾਲਾਂ ਤੋਂ ਏਸੇ ਫਰਮ ਵਿਚ ਨੌਕਰ ਸੀ; ਪਰ ਕਦੀ ਹਿਸਾਬ ਵਿਚ ਇਕ ਦਮੜੀ ਦਾ ਫਰਕ ਨਹੀਂ ਸੀ ਪਿਆ।

ਉਹਦਾ ਕੋਈ ਨਹੀਂ ਸੀ। ਉਹ ਇਸ ਦੁਨੀਆ ਵਿੱਚ ਇਕੱਲਾ ਸੀ। ਵਿਆਹ ਕੀਤਾ ਸੀ ਪਰ ਵਹੁਟੀ ਬਹੁਤਾ ਚਿਰ ਜੀਉਂਦੀ ਨਾ ਰਹੀ। ਇਕੱਲਾ ਰਹਿੰਦਾ ਸੀ। ਲੋਕਾਂ ਨਾਲ ਵੀ ਬਹੁਤ ਘਟ ਮੇਲ ਜੋਲ ਰਖਦਾ। ਉਹ ਸਖੀ ਸੀ ਜਾਂ ਇਉਂ ਕਹਿ ਲਉ ਆਪਣੀ ਹਾਲਤ ਤੇ ਸੰਤੁਸ਼ਟ ਸੀ। ਜੇ ਕੋਈ ਉਸ ਨੂੰ ਸੁਣਾ ਕੇ ਕਹਿੰਦਾ, 'ਕੀ ਇਤਨਾ ਰੁਪਿਆ ਹਥ ਵਿਚ ਹੁੰਦਿਆਂ ਵੀ ਲਾਲਚ ਨਹੀਂ ਆਉਂਦਾ!' ਤਾਂ ਉਹ ਉੱਤਰ ਦਿੰਦਾ, 'ਜੋ ਰੁਪਿਆ ਤੁਹਾਡਾ ਨਹੀਂ ਉਹ ਰੁਪਿਆ ਹੀ ਨਹੀਂ!'

ਉਹ ਬਾਂਸਤਲਾ ਗਲੀ ਵਿਚ ਇਕ ਮਕਾਨ ਦੀ ਤੀਜੀ ਛਤੇ ਦੋ ਛੋਟੇ ਕਮਰੇ ਲੈਕੇ ਰਹਿੰਦਾ ਸੀ। ਉਸ ਮਕਾਨ ਦੇ ਅਤੇ ਹੋਰ ਮਹੱਲੇ ਦੇ ਲੋਕ ਉਸ ਨੂੰ ਇਕ ਆਦਰਸ਼ਕ ਤੇ ਈਮਾਨਦਾਰ ਆਦਮੀ ਸਮਝਦੇ ਸਨ ਅਤੇ ਆਪਣੀ ਹਰ ਔਕੜ ਵਿਚ ਉਸ ਤੋਂ ਸਲਾਹ ਲੈਂਦੇ ਸਨ। ਉਗਰਾਹੀ ਦੇ ਇਕ ਦਿਨ ਸ਼ਾਮ ਨੂੰ ਉਹ ਫਰਮ ਦੀ ਗਦੀ ਤੇ ਨਾ ਮੁੜਿਆ। ਆਮ ਤੌਰ ਤੇ ਉਹ ਪੰਜ ਵਜੇ ਤੋਂ ਪਹਿਲਾਂ ਮੁੜ ਆਇਆ ਕਰਦਾ ਸੀ। ਜਦ ਸਤ ਵਜ ਗਏ ਅਤੇ ਉਹ ਨਾ ਆਇਆ ਤਾਂ ਫਰਮ ਦੇ ਮਾਲਕਾਂ ਨੂੰ ਚਿੰਤਾ ਹੋਈ, ਫਰਮ ਤੋਂ ਉਸ ਦੇ ਘਰ ਆਦਮੀ ਗਿਆ, ਪਰ ਉਹ ਘਰ ਨਹੀਂ ਸੀ, ਪਰੰਤੂ ਜੋ ਲੋਕੀਂ ਉਸ ਨੂੰ ਜਾਣਦੇ ਸਨ ਉਨ੍ਹਾਂ ਵਿਚੋਂ ਕਿਸੇ ਦੇ ਦਿਲ ਵਿਚ ਵੀ ਉਸ ਦੇ ਗੁੰਮ ਹੋ ਜਾਣ ਨਾਲ ਬੇਈਮਾਨੀ ਦਾ ਸ਼ਕ ਨਹੀਂ ਹੋਇਆ। ਸਭ ਨੂੰ ਇਹ ਫਿਕਰ ਸੀ ਕਿ 'ਉਹ ਕਿਸੇ ਔਕੜ ਵਿਚ ਤਾਂ ਨਹੀਂ ਪੈ ਗਿਆ। ਪੁਲੀਸ ਨੇ ਉਸ ਸੰਬੰਧੀ ਖੋਜ ਕੀਤੀ। ਉਸ ਨੇ ਨੌਂ ਥਾਂਵਾਂ ਤੋਂ ਨਕਦ ਰੁਪਿਆ ਉਗਰਾਹਿਆ ਸੀ। ਅਖੀਰਲੀ ਵਸੂਲੀ ਉਸ ਨੇ ਤਿੰਨ ਵਜੇ ਦੇ ਕਰੀਬ ‘ਬੜੇ ਬਜ਼ਾਰ' ਦੀ ਇਕ ਦੁਕਾਨ ਤੋਂ ਕੀਤੀ ਸੀ। ਉਸ ਵਕਤ ‘ਮਨੀਮ ਜੀ' ਕੋਲ ਪੈਂਠ ਹਜ਼ਾਰ ਤੋਂ ਕੁਝ ਵਧ ਰੁਪਇਆ ਹੋਵੇਗਾ। ਇਸ ਤੋਂ ਪਿਛੋਂ, ਉਸ ਦਾ ਕੋਈ ਪਤਾ ਨਹੀਂ ਸੀ ਲਗਦਾ। ਕਲਕਤੇ ਦੇ ਮਾੜੇ ਮੁਹੱਲਿਆਂ ਵਿਚ ਕਈ ਥਾਂ ਤਲਾਸ਼ੀ ਲਈ ਗਈ। ਪੁਲਿਸ ਦੇ ਰਜਿਸਟਰ ਤੇ ਨਾਂ ਚੜ੍ਹੇ ਹੋਏ ਗੁੰਡਿਆਂ ਤੇ ਜਾਸੂਸਾਂ ਨੇ ਇਕ ਰਾਤ ਨਿਗਾਹ ਰਖੀ ਪਰ ਕੋਈ ਸਿੱਟਾ ਨਾ ਨਿਕਲਿਆ। ਕਲਕਤੇ ਤੋਂ ਬਾਹਰ ਤਾਰ ਭੇਜੇ ਗਏ। ਰੇਲਵੇ ਸੋਟਸ਼ਨਾਂ ਤੇ ਪੁਲਿਸ ਹਰ ‘ਭਲੇਮਾਣਸ’ ਨੂੰ ਪੂਰੇ ਗਹੁ ਨਾਲ ਵੇਖਦੀ। ਗਡੀਆਂ ਦੀ ਫੋਲਾ ਫਾਲੀ ਕੀਤੀ ਗਈ। ਫਰਮ ਦੇ ਮਾਲਕਾਂ ਅਤੇ ਪੁਲਿਸ ਨੂੰ ਨਿਸਚਾ ਹੋ ਗਿਆ ਕਿ ਗੁੰਡਿਆਂ ਨੇ ਮੁਨੀਮ ਜੀ ਤੋਂ ਰੁਪਏ ਖੋਹ ਕੇ ਉਸ ਨੂੰ ਗੰਗਾ ਵਿਚ ਰੋੜ ਦਿਤਾ ਹੈ ਅਤੇ ਉਸ ਦੀ ਲਾਸ਼ ਮਗਰ-ਮਛਾਂ ਦੇ ਢਿੱਡ ਦਾ ਭੋਜਨ ਬਣ ਚੁੱਕੀ ਹੈ। ਪੁਲਿਸ ਕਹਿਣ ਲਗੀ ‘ਕਈ ਬਦਮਾਸ਼ ਬਹੁਤ ਚਿਰ ਤੋਂ ਮੌਕਾ ਦੇਖ ਰਹੇ ਸਨ' ਸਿਰਫ ਇਕ ਬੰਦਾ, ਜਦ ਉਸ ਨੇ ਅਖਬਾਰ ਵਿਚ ਇਹ ਸਭ ਕੁਝ ਪੜ੍ਹਿਆ ਤਾਂ ਮੁਸਕ੍ਰਾਇਆ। ਉਹ ਸੀ ਮੁਨੀਮ ਸ਼ਿਆਮ ਲਾਲ। ਜਦ ਤਿਖੀ ਨਜ਼ਰ ਵਾਲੇ ਜਾਸੂਮ ਉਸ ਨੂੰ ਢੂੰਢਦੇ ਢੂੰਢਦੇ ਥਕ ਗਏ, ਉਹ ਸਟੈਂਡਰਡ ਰੋਡ ਤੋਂ ਹੋ ਕੇ ਜਗਨ ਨਾਥ ਘਾਟ ਤੇ ਪੁਜਾ। ਉਥੇ ਘਾਟ ਤੇ ਬੈਠੇ ਇਕ ਨਾਈ ਤੋਂ ਉਸ ਨੇ ਸਿਰ ਤੇ ਮੁਛਾਂ ਸਫਾ ਚਟ ਕਰਵਾ ਲਈਆਂ। ਫਿਰ ਕਿਸੇ ਗੁਪਤ ਥਾਂ ਤੋਂ ਇਕ ਮਰਹਟੀ ਪੁਸ਼ਾਕ ਕਢ ਕੇ ਗੰਗਾ ਅਸ਼ਨਾਨ ਦੇ ਬਹਾਨੇ ਆਪਣੇ ਕਪੜੇ ਗੰਗਾ ਦੇ ਹਵਾਲੇ ਕੀਤੇ। ਫੇਰ ਪੈਂਠ ਹਜ਼ਾਰ ਦੇ ਨੋਟਾਂ ਨੂੰ ਜੇਬ ਵਿਚ ਪਾ ਕੇ ਇਕ ਟੈਕਸੀ ਤੇ ਕਾਲੀ ਘਾਟ ਗਿਆ। ਕਾਲੀ ਜੀ ਦੇ ਦਰਸ਼ਨ ਕਰਕੇ ਉਸ ਨੇ ਰਾਤ ਇਕ ਪੰਡੇ ਦੇ ਮਕਾਨ ਵਿਚ ਹੀ ਕਟੀ। ਕੁਝ ਘੰਟਿਆਂ ਵਿਚ ਹੀ ਉਹ ਪਕਾ ਚੋਰ ਬਣ ਗਿਆ ਸੀ।

ਉਹ ਰੇਲ ਤੇ ਚੜ੍ਹ ਕੇ ਬਹੁਤ ਨੱਸ ਸਕਦਾ ਸੀ, ਪਰ ਉਸ ਦੀ ਖੋਪਰੀ ਵਿਚ ਇਤਨੀ ਅਕਲ ਹੈਸੀ ਕਿ ਪੰਜ ਸੌ ਜਾਂ ਹਜ਼ਾਰ ਮੀਲ ਦੂਰ ਭਜ ਜਾਣ ਤੇ ਵੀ ਪੁਲਿਸ ਤੋਂ ਖਲਾਸੀ ਅਸੰਭਵ ਹੈ। ਉਹ ਜਾਣਦਾ ਸੀ ਕਿ ਭਾਵੇਂ ਕਿਧਰੇ ਰਹੇ-ਅਜ ਨਾ ਸਹੀ-ਕੁਝ ਦਿਨ ਬਾਅਦ ਫੜਿਆ ਜਾਵੇਗਾ-ਇਸ ਤੋਂ ਬਿਨਾਂ ਉਸ ਨੇ ਆਪਣੇ ਪ੍ਰੋਗਰਾਮ ਕੁਝ ਹੋਰ ਹੀ ਸੋਚਿਆ ਹੋਇਆ ਸੀ।

ਸਵੇਰ ਹੁੰਦੇ ਸਾਰ ਉਸ ਨੇ ਗੰਗਾ ਅਸ਼ਨਾਨ ਕੀਤਾ, ਇਕ ਹੋਟਲ ਤੋਂ ਪੇਟ ਭਰ ਕੇ ਰੋਟੀ ਖਾਧੀ। ਫਿਰ ਇਕ ਦੁਕਾਨ ਤੋਂ ਇਕ ਵਡਾ ਤੇ ਮੋਟਾ ਲਫ਼ਾਫ਼ਾ ਲਿਆ। ਉਸ ਵਿਚ ਪੈਂਠ ਹਜ਼ਾਰ ਦੇ ਭਰ ਕੇ ਲਾਖ ਨਾਲ ਪੰਜ ਮੋਹਰਾਂ ਲਗਾ ਦਿਤੀਆਂ। ਲਫ਼ਾਫ਼ਾ ਲੈਕੇ ਉਹ ਇਕ ਵਡੀ ‘ਅੰਗਰੇਜ਼ੀ ਸੀਲੀਸਿਟਰ ਕੰਪਨੀ' ਵਿਚ ਗਿਆ।

ਵਡੇ ਸਾਹਿਬ ਨੂੰ ਮਿਲ ਕੇ ਉਸ ਨੇ ਕਿਹਾ- 'ਜਨਾਬ, ਮੈਂ ਏਸ ਲਈ ਆਇਆ ਹਾਂ-ਇਸ ਲਫਾਫੇ ਵਿਚ ਕੁਝ ਜ਼ਰੂਰੀ ਦਲੀਲਾਂ ਤੇ ਕਾਗਜ਼ ਹਨ ਜਿਨ੍ਹਾਂ ਨੂੰ ਮੈਂ ਸੰਭਾਲ ਕੇ ਰਖਣਾ ਚਾਹੁੰਦਾ ਹਾਂ, ਮੈਂ ਬਹੁਤ ਦੂਰ ਜਾ ਰਿਹਾ ਹਾਂ-ਕਦ ਮੁੜਾਂਗਾ, ਕੁਝ ਠੀਕ ਪਤਾ ਨਹੀਂ। ਮੈਂ ਇਹ ‘ਪੈਕਟ' ਆਪ ਦੇ ਪਾਸ ਰਖਣਾ ਚਾਹੁੰਦਾ ਹਾਂ। ਮੇਰੇ ਖ਼ਿਆਲ ਵਿਚ ਆਪ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ?'

'ਨਹੀਂ, ਬਿਲਕੁਲ ਨਹੀਂ, ਮੈਂ ਤੁਹਾਨੂੰ ਇਕ ਰਸੀਦ ਦੇ ਦਿਆਂਗਾ।'

ਉਸ ਨੇ ਪ੍ਰਵਾਨ ਕਰ ਲਿਆ; ਪਰ ਝਟ ਹੀ ਉਹ ਸੋਚਣ ਲਗਾ, 'ਇਕ ਰਸੀਦ?...ਮੈਂ ਕਿਥੇ ਰਖਾਂਗਾ?....ਕਿਸ ਦਾ ਭਰੋਸਾ ਕਰ ਕੇ ਉਸ ਦੇ ਕੋਲ ਰੱਖਾਂ......ਜੇ ਆਪਣੇ ਪਾਸ ਰਖਾਂ ਤਾਂ ਜ਼ਰੂਰ ਸਭ ਕੁਝ ਹਥੋਂ ਨਿਕਲ ਜਾਏਗਾ।' ਇਹ ਸਭ ਪਹਿਲਾਂ ਨਾ ਸੋਚਣ ਕਰ ਕੇ ਉਹ ਜਕੋ ਤਕੇ ਵਿਚ ਪੈ ਗਿਆ। ਆਖ਼ਰ ਉਸ ਨੇ ਕਿਹਾ:

'ਜਨਾਬ ! ਮੈਂ ਇਸ ਸੰਸਾਰ ਤੇ ਇਕੱਲਾ ਹਾਂ। ਮੇਰਾ ਕੋਈ ਵੀ ਨਹੀਂ। ਇਹ ਸਫ਼ਰ ਜੋ ਮੈਂ ਕਰਾਂਗਾ ਬਿਨਾ ਖ਼ਤਰੇ ਦੇ ਨਹੀਂ ਹੈ। ਕੀ ਪਤਾ ਰਸੀਦ ਮੈਥੋਂ ਗਵਾਚ ਜਾਏ ਜਾਂ ਨਸ਼ਟ ਹੋ ਜਾਏ! ਕੀ ਤੁਹਾਡੇ ਲਈ ਇਹ ਸੰਭਵ ਨਹੀਂ ਕਿ ਆਪ ਇਹ ਪੈਕਟ ਆਪਣੇ ਹੋਰ ਕੀਮਤੀ ਕਾਗਜ਼ਾਂ ਵਿਚ ਰਖ ਲਉ। ਜਦ ਮੈਂ ਵਾਪਸ ਮੁੜ ਕੇ ਆਵਾਂ ਤਦ ਆਪ ਨੂੰ ਜਾਂ ਆਪ ਦੇ ਕਿਸੇ ਆਦਮੀ ਨੂੰ ਸਿਰਫ਼ ਆਪਣਾ ਨਾਮ ਦਸਣ ਤੇ ਇਹ ਪੈਕਟ ਮੈਨੂੰ ਮੋੜ ਦਿਤਾ ਜਾਵੇ?'

‘ਪਰ ਜੇ ਮੈਂ ਅਜਿਹਾ ਕਰਾਂ........।'

‘ਤੁਸੀਂ ਰਸੀਦ ਤੇ ਲਿਖ ਲਉ ਕਿ ਇਹ ਇਸੇ ਤਰ੍ਹਾਂ ਦਿਤਾ ਜਾਵੇਗਾ ਅਤੇ ਜੇ ਕੋਈ ਨੁਕਸਾਨ ਹੋਵੇ ਤਾਂ ਉਹ ਮੇਰਾ........ਆਪ ਦੀ ਕੋਈ ਜ਼ਿਮੇਵਾਰੀ ਨਹੀਂ ਹੈ।'

‘ਚੰਗਾ, ਮੈਨੂੰ ਮਨਜ਼ੂਰ ਹੈ। ਆਪ ਦਾ ਸ਼ੁਭ ਨਾਮ?'

ਉਸ ਨੇ ਬਿਨਾ ਹਿਚਕਚਾਹਟ ਦੇ ਉਤਰ ਦਿਤਾ:

'ਮੇਰਾ ਨਾਂ ਲਾਲਾ ਦਰਬਾਰੀ ਲਾਲ। ਜਦ ਉਹ ਸੜਕ ਤੇ ਮੁੜ ਕੇ ਆਇਆ ਤਾਂ ਉਸ ਨੇ ਸੁਖ ਦਾ ਸਾਹ ਲਿਆ। ਉਸ ਦੇ ਪਰੋਗਰਾਮ ਦਾ ਪਹਿਲਾ ਹਿਸਾ ਖ਼ਤਮ ਹੋ ਚੁੱਕਾ ਸੀ। ਹੁਣ ਪੁਲਸ ਉਸ ਨੂੰ ਫੜ ਸਕਦੀ ਹੈ।ਚੋਰੀ ਦਾ ਮਾਲ ਹੁਣ ਪਹੁੰਚ ਤੋਂ ਬਾਹਰ ਹੈ।

ਉਸ ਨੇ ਬਹੁਤ ਸੋਚ-ਵਿਚਾਰ ਉਪਰੰਤ ਆਪਣਾ ਪ੍ਰੋਗ੍ਰਾਮ ਇਸ ਤਰ੍ਹਾਂ ਬਣਾਇਆ:

ਜੇਲ੍ਹ ਤੋਂ ਸਜ਼ਾ ਭੁਗਤ ਕੇ ਆਪਣਾ ਪੈਕਟ ਸਾਲੀਸਿਟਰੀ ਤੋਂ ਵਾਪਸ ਲੈ ਲਵੇਗਾ। ਕੋਈ ਵੀ ਉਸ ਦੇ ਇਸ ਹੱਕ ਤੇ ਝਗੜਾ ਨਹੀਂ ਕਰ ਸਕਦਾ। ਪੰਜ ਸਤ ਸਾਲ ਦੇ ਕਸ਼ਟ ਪਿਛੋਂ ਉਹ ਇਕ ਧਨਾਢ ਹੋ ਜਾਵੇਗਾ। ਚਾਲੀ ਰੁਪੈ ਮਹੀਨੇ ਦੀ ਮੁਨੀਮੀ ਤੋਂ ਇਹ ਉਸ ਨੂੰ ਕਈ ਗੁਣਾ ਚੰਗਾ ਲਗਾ। ਉਹ ਕਿਸੇ ਪਿੰਡ ਵਿਚ ਜਾ ਰਹੇਗਾ। ਉਥੇ ਸਭੋ ਸਤਿਕਾਰ ਨਾਲ ਲਾਲਾ ਦਰਬਾਰੀ ਲਾਲ ਕਿਹਾ ਕਰਨਗੇ। ਸ਼ਾਂਤੀ ਨਾਲ ਜ਼ਿੰਦਗੀ ਬਿਤਾਵੇਗਾ - ਉਹ ਦਾਨ ਪੁੰਨ ਵੀ ਕਰਿਆ ਕਰੇਗਾ। ਲੋਕਾਂ ਦੀਆਂ ਨਜ਼ਰਾਂ ਵਿਚ ਇਕ ਈਮਾਨਦਾਰ ਸੇਠ ਬਣੇਗਾ।

ਉਸ ਨੇ ਹੋਰ ਦੋ ਦਿਨਾਂ ਤਕ ਇਸ ਲਈ ਉਡੀਕ ਕੀਤੀ ਕਿ ਕਿਧਰੇ ਨੋਟਾਂ ਦੇ ਨੰਬਰ ਹੀ ਪਤਾ ਲਗ ਗਏ ਹੋਣ। ਤੀਸਰੇ ਦਿਨ ਉਸ ਨੇ ਕੋਤਵਾਲੀ ਜਾ ਕੇ ਆਪਣੇ ਆਪ ਨੂੰ ਪੇਸ਼ ਕਰ ਦਿਤਾ।

ਜੇ ਉਸ ਦੀ ਥਾਂ ਕੋਈ ਹੋਰ ਹੁੰਦਾ ਤਾਂ ਕੋਈ ਕਿੱਸਾ ਘੜ ਕੇ ਸੁਣਾਂਦਾ; ਪਰ ਉਸ ਨੇ ਸਚੀ ਵਿਥਿਆ ਹੀ ਕਹਿਣੀ ਮੁਨਾਸਬ ਸਮਝੀ ਅਤੇ ਚੋਰੀ ਮੰਨ ਲਈ। ਵਕਤ ਬਰਬਾਦ ਕਰਨ ਦਾ ਕੀ ਲਾਭ? ਪੁਲਿਸ ਨੇ ਬਹੁਤ ਕੋਸ਼ਿਸ਼ ਕੀਤੀ ਕਿ ਪੈਂਠ ਹਜ਼ਾਰ ਰੁਪਏ ਦਾ ਪਤਾ ਲਗੇ; ਪਰ ਮੁਨੀਮ ਜੀ ਇਸੇ ਉਤਰ ਤੇ ਕਾਇਮ ਰਹੇ:

'ਮੈਂ ਨਹੀਂ ਜਾਣਦਾ। ਮੈਂ ਇਕ ਪਾਰਕ ਦੇ ਬੈਂਚ ਤੇ ਸੌਂ ਗਿਆ ਸਾਂ............ ਮੇਰੇ ਸੁਤੇ ਸੁਤੇ ਕਿਸੇ ਨੇ ਮੇਰਾ ਖੀਸਾ ਕੱਟ ਲਿਆ।'

ਉਸ ਨੇ ਸਤ ਸਾਲ ਦੀ ਸਜ਼ਾ ਦਾ ਫ਼ੈਸਲਾ ਖਿੜੇ ਮਥੇ ਸੁਣਿਆ। ਉਹ ਪੈਂਤੀ ਸਾਲ ਦਾ ਸੀ, ਬਤਾਲੀ ਸਾਲ ਦੀ ਆਯੂ ਵਿਚ ਜੇਲ੍ਹ ਤੋਂ ਰਿਹਾ ਹੁੰਦੇ ਹੀ ਇਕ ਧਨਾਢ ਬਣ ਜਾਣ ਦੀ ਨਿਸ਼ਚਿਤ ਆਸ਼ਾ ਨੇ ਉਸ ਦੇ ਚਿਹਰੇ ਦੀ ਲਾਲੀ ਨੂੰ ਪਿਲੱਤਣ ਵਿਚ ਬਦਲਣ ਤੋਂ ਰੋਕੀ ਰਖਿਆ। ਸਤ ਸਾਲ ਦੀ ਕੈਦ ਨੂੰ ਉਹ ਇਕ ਮਾਮੂਲੀ ਤਿਆਗ ਸਮਝਣ ਲਗਾ, ਜਿਸ ਦੇ ਬਦਲੇ ਵਿਚ ਉਸ ਨੂੰ ਐਸ਼ ਤੇ ਇਜ਼ਤ ਭਰਿਆ ਜੀਵਨ ਮਿਲਣਾ ਸੀ।

ਜੇਲ ਵਿਚ ਉਹ ਇਕ ਆਦਰਸ਼ਕ ਕੈਦੀ ਸੀ, ਜਿਸ ਤਰ੍ਹਾਂ ਕਿ ਉਹ ਇਕ ਆਦਰਸ਼ਕ ਨੌਕਰ ਸੀ। ਉਹ ਸਬਰ ਨਾਲ ਸੁਸਤ ਦਿਨਾਂ ਨੂੰ ਬੀਤਦੇ ਵੇਖਦਾ ਸੀ। ਉਸ ਨੂੰ ਕੇਵਲ ਆਪਣੇ ਜੀਵਨ ਨੂੰ ਕਾਇਮ ਰਖਣ ਦੀ ਚਿੰਤਾ ਸੀ ਤਾਂ ਜੋ ਆਪਣੇ ਸਤ-ਸਾਲਾ ਤਪ ਦਾ ਫਲ ਪ੍ਰਾਪਤ ਕਰ ਸਕੇ।

ਅਖੀਰ ਉਸ ਦੀ ਬੰਦ ਖਲਾਸ ਦਾ ਦਿਨ ਆ ਪੁਜਾ। ਜੇਲ੍ਹ ਅਫ਼ਸਰਾਂ ਨੇ ਉਸ ਦੀਆਂ ਚੀਜ਼ਾਂ ਵਾਪਸ ਕਰ ਕੇ ਫਾਟਕ ਤੋਂ ਬਾਹਰ ਕਰ ਦਿਤਾ। ਉਹ ਜੇਲ ਤੋਂ ਸਿਧਾ ਸਾਲੀਸਿਟਰ ਦੇ ਪਾਸ ਪੁਜਾ। ਜਿਉਂ ਜਿਉਂ ਉਹ ਅਗਾਂਹ ਵਧਦਾ ਸੀ, ਆਪਣੇ ਨਵੇਂ ਸ਼ੁਰੂ ਹੋਣ ਵਾਲੇ ਜੀਵਨ ਲਈ ਪ੍ਰੋਗ੍ਰਾਮ ਬਣਾਉਂਦਾ ਜਾਂਦਾ ਸੀ।

ਉਹ ਸੋਚ ਰਿਹਾ ਸੀ, 'ਉਹ ਪੁਜੇਗਾ, ਚਪੜਾਸੀ ਉਸ ਨੂੰ ਵਡੇ ਸਾਹਿਬ ਦੇ ਸ਼ਾਨਦਾਰ ਕਮਰੇ ਵਿਚ ਲੈ ਜਾਵੇਗਾ, ਕੀ ਉਹ ਅੰਗਰੇਜ਼ ਸਾਲੀਸਿਟਰ ਉਸ ਨੂੰ ਪਛਾਣ ਲਏਗਾ? ਇਕ ਪਾਨ ਵਾਲੇ ਦੀ ਦੁਕਾਨ ਦੇ ਸ਼ੀਸ਼ੇ ਵਿਚੋਂ ਉਸ ਨੇ ਆਪਣਾ ਮੂੰਹ ਵੇਖਿਆ। ਹਾਂ.........ਹਾਂ............ਸਚ ਮੁਚ ਹੀ ਉਹ ਬੁਢਾ ਹੋ ਗਿਆ ਸੀ। ਉਸ ਦੇ ਚਿਹਰੇ ਤੇ ਇਕ ਭਾਰੀ ਤਬਦੀਲੀ ਆ ਚੁਕੀ ਸੀ। ਨਹੀਂ....... ਉਹ ਸਾਲੀਸਿਟਰ ਉਹਨੂੰ ਨਹੀਂ ਪਛਾਣ ਸਕੇਗਾ। ਉਹ ਚਲ ਪਿਆ। ਉਹ ਵਡੇ ਸਾਹਿਬ ਦੇ ਕਮਰੇ ਵਿਚ ਗਿਆ ।

'ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ ਸੀ ਮਾਨ ਜੀ? :

'ਸਤ ਵਰੇ ਪਹਿਲਾਂ ਮੈਂ ਇਕ ‘ਪੈਕਿਟ' ਆਪ ਦੇ ਦਫ਼ਤਰ ਚ ਜਮ੍ਹਾਂ ਕੀਤਾ ਸੀ, ਉਹ ਲੈਣ ਲਈ ਆਇਆ ਹਾਂ।' ‘ਕੇਹਾ ਪੈਕਟ?' ਕਿਸ ਦੇ ਨਾਮ ਤੇ ਜਮਾਂ ਕੀਤਾ ਸੀ?

'ਨਾਮ ਸੀ ਲਾਲਾ.....'

ਸ਼ਿਆਮ ਲਾਲ ਚੁਪ ਹੋ ਗਿਆ ਤੇ ਮਨ ਹੀ ਮਨ ਵਿਚ ਸੋਚਣ ਲਗਾ, 'ਹੈਂ, ਇਹ ਕੀ? ਜਿਹੜਾ ਨਾਮ ਮੈਂ ਦਸਿਆ ਸੀ ਉਹ ਯਾਦ ਹੀ ਨਹੀਂ ਆਉਂਦਾ। ਉਸ ਨੇ ਬੜਾ ਦਿਮਾਗ ਲੜਾਇਆ, ਬਹੁਤ ਸੋਚਣ ਲਗਾ, ਪਰ ਦਿਮਾਗ਼ ਖ਼ਾਲੀ ਸੀ। ਇਕ ਕੁਰਸੀ ਤੇ ਬੈਠ ਕੇ ਆਪਣੇ ਦਿਲ ਦੀ ਘਬਰਾਹਟ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਿਆਂ ਉਹਨੇ ਕਿਹਾ-'ਹਾਂ....ਇਹ.....ਨਾਮ ਸੀ ਲਾਲਾ ਇਸ ਅਖਰ ਨਾਲ ਸ਼ੁਰੂ ਹੁੰਦਾ ਹੈ........ਕਿਸ ਨਾਲ?........ਹੈਂ....

ਅਧਾ ਘੰਟਾ ਖਬਾ ਹਥ ਮਥੇ ਤੇ ਰਖ ਕੇ ਉਹ ਸੋਚਦਾ ਰਿਹਾ--ਸੋਚਦਾ ਰਿਹਾ--ਕਿਸੇ ਤਰਾਂ ਉਸ ਨੂੰ ਨਾਮ ਯਾਦ ਆ ਜਾਵੇ, ਪਰ ਵਿਅਰਥ। ਉਹ ਨਾਮ ਉਸ ਦੇ ਦਿਮਾਗ਼ ਵਿਚ ਫਿਰਦਾ ਮਲੂਮ ਹੁੰਦਾ, ਅੱਖਾਂ ਅਗੇ ਨਚਦਾ ਭਾਸਦਾ, ਉਸ ਦੇ ਸਾਮ੍ਹਣੇ ਨਾਮ ਦੇ ਅੱਖਰ ਭੁੜਕਦੇ ਦਿਸਦੇ ਸਨ, ਪਰ ਫਿਰ ਵੀ ਕੁਝ ਸਮਝ ਨਹੀਂ ਸੀ ਆਉਂਦਾ। ਹਰ ਪਲਕ ਝਮਕਿਆਂ ਉਸ ਨੂੰ ਖ਼ਿਆਲ ਆਉਂਦਾ ਕਿ ਨਾਮ ਯਾਦ ਆ ਗਿਆ ਹੈ, ਉਸ ਦੀਆਂ ਅੱਖਾਂ ਦੇ ਸਾਮ੍ਹਣੇ ਹੈ, ਉਸ ਦੇ ਬੁਲ੍ਹਾਂ ਤੇ ਹੈ, ਪਰ ਨਹੀਂ, ਪਹਿਲਾਂ ਤਾਂ ਉਹ ਘਬਰ ਗਿਆ, ਪਰ ਫੇਰ ਉਸ ਨੇ ਦਿਲ ਦਿਮਾਗ਼ ਤੇ ਜ਼ੋਰ ਪਾਇਆ। ਉਸ ਦਾ ਮੱਥਾ ਤੇਲੀ ਨਾਲ ਤਰ ਹੋ ਗਿਆ, ਉਸ ਦਾ ਸਰੀਰ ਗਰਮ ਹੋ ਗਿਆ। ਉਸ ਦੀਆਂ ਨਦੀਆਂ ਸੁੰਗੜਨ ਲਗੀਆਂ, ਓਹ ਬੜੀ ਮੁਸ਼ਕਲ ਨਾਲ ਬੈਠਾ ਰਹੀ ਸਕਿਆ; ਉਹ ਆਪਣੇ ਬੁਲ੍ਹ ਤੇ ਦੰਦਾਂ ਦੇ ਨਿਸ਼ਾਨ ਲਾਉਣ ਲਗਾ, ਉਹ ਰੋਣ ਤੇ ਲੜ ਪੈਣ ਦੀ ਅਵਸਥਾ ਦੇ ਵਿਚਕਾਰ ਸੀ। ਉਹ ਜਿਤਨਾ ਨਾਮ ਯਾਦ ਕਰਨ ਦੀ ਕੋਸ਼ਿਸ਼ ਕਰਦਾ, ਨਾਮ ਉਤਨਾ ਉਸ ਤੋਂ ਦੂਰ ਹੁੰਦਾ ਜਾਂਦਾ। ਉਹ ਇਕ ਝਟਕੇ ਨਾਲ ਉਠ ਖੜਾ ਹੋਇਆ। ਉਸ ਨੇ ਅਪਣੇ ਆਪ ਬੁੜਬੁੜਾ ਕੇ ਕਿਹਾ:-

'ਘਾਬਰਨ ਨਾਲ ਕੀ ਫ਼ਾਇਦਾ? ਇਸ ਤਰਾਂ ਮੈਂ ਨਾਮ ਯਾਦ ਨਹੀਂ ਕਰ ਸਕਾਂਗਾ। ਮੈਂ ਨਹੀਂ ਸੋਚਾਂਗਾ, ਆਪਣੇ ਆਪ ਹੀ ਯਾਦ ਆਵੇਗਾ।'

ਉਹ ਦਫ਼ਤਰ ਤੋਂ ਨਿਕਲ ਆਇਆ ਪਰ ਘਬਰਾਹਟ ਉਸ ਦੇ ਦਿਲੋਂ ਨਾ ਨਿਕਲੀ। ਉਸ ਨੇ ਆਪਣਾ ਧਿਆਨ ਤੁਰੇ ਜਾਂਦੇ ਲੋਕਾਂ ਵਲ, ਦੁਕਾਨਾਂ ਵਲ, ਸੜਕ ਦੀ ਚਹਿਲ-ਪਹਿਲ ਵਲ ਲਾਉਣ ਦੀ ਕੋਸ਼ਸ਼ ਕੀਤੀ। ਉਹ ਸੁਣਦਾ ਪਰ ਉਸ ਨੂੰ ਸੁਣਾਈ ਨਹੀਂ ਸੀ ਦਿੰਦਾ। ਉਹ ਦੇਖਦਾ ਪਰ ਉਸ ਦੀਆਂ ਅੱਖਾਂ ਅਗੇ ਹਨੇਰਾ ਆ ਜਾਂਦਾ। ਉਹ ਬੇਸਬਰ ਹੋਕੇ ਆਪਣੇ ਆਪ ਤੇ ਸਵਾਲ ਕਰਨ ਲਗਾ:-

'ਲਾਲਾ......? ਲਾਲਾ......?'

ਰਾਤ ਆਈ ਸੜਕ ਸੁੰਞੀ ਹੋ ਗਈ। ਉਹ ਇਕ ਧਰਮਸਾਲਾ ਗਿਆ। ਇਕ ਆਨੇ ਤੋਂ ਇਕ ਮੰਜੀ ਲੈਕੇ ਬਰਾਮਦੇ ਦੇ ਇਕ ਕੋਨੇ ਵਿਚ ਪੈ ਰਿਹਾ। ਦਿਨ ਦੀ ਤਿਖੀ ਰੌਸ਼ਨੀ ਵਿਚ ਨੀਂਦ ਖੁਲ੍ਹੀ। ਉਸ ਨੇ ਆਰਾਮ ਨਾਲ ਹੱਥ ਪੈਰ ਫੈਲਾ ਕੇ ਅੰਗੜਾਈ ਲਈ। ਉਸ ਦਾ ਚਿਤ ਸ਼ਾਂਤ ਹੋ ਗਿਆ; ਪਰ ਝਟ ਹੀ ਉਸ ਦੇ ਸਿਰ ਤੇ ਉਹੀ ਭੂਤ ਸਵਾਰ ਹੋ ਗਿਆ:-

'ਲਾਲਾ......? ਲਾਲਾ......?'

ਉਸ ਦੇ ਦਿਲ ਵਿਚ ਇਕ ਨਵਾਂ ਖ਼ਿਆਲ ਆਇਆ। ਉਸ ਨੂੰ ਡਰ ਆਉਣ ਲਗਾ ਕਿ ਸ਼ਾਇਦ ਉਹ ਕਦੀ ਵੀ ਉਸ ਨਾਮ ਨੂੰ ਯਾਦ ਨਾ ਕਰ ਸਕੇ। ਉਹ ਮੰਜੀ ਤੋਂ ਉਠ ਕੇ ਸੜਕ ਤੇ ਆ ਗਿਆ ਤੇ ਸੜਕ ਤੇ ਕਈ ਘੰਟੇ ਬੌਂਦਿਆਂ ਵਾਂਗੂ ਫਿਰਦਾ ਰਿਹਾ। ਉਹ ਸਾਲੀਸਿਟਰ ਦੇ ਦਫਤ੍ਰ ਦੇ ਸਾਮ੍ਹਣੇ ਕਦਮ ਕਦਮ ਚਲਦਾ, ਕਦੀ ਦਫਤਰ ਦੇ ਅੰਦਰ ਜਾ ਕੇ ਵਾਪਸ ਮੁੜ ਆਉਂਦਾ। ਕਦੀ ਫਾਟਕ ਦੇ ਕੋਲ ਜਾ ਬੈਠਦਾ। ਫਿਰ ਦੂਜੀ ਰਾਤ ਆ ਗਈ। ਉਹ ਦੋਹਾਂ ਹੱਥਾਂ ਵਿਚ ਸਿਰ ਫੜ ਕੇ ਰੋਣ ਲਗਾ:

'ਮੈਂ ਪਾਗਲ ਹੋ ਜਾਵਾਂਗਾ।' ਇਕ ਭਿਆਨਕ ਖਿਆਲ ਉਸ ਦੇ ਮਨ ਵਿਚ ਆਇਆ। ਉਸ ਦੇ ਪੈਂਠ ਹਜ਼ਾਰ ਰੁਪਏ ਸਨ। ਹਾਂ, ਇਹ ਸਚ ਹੈ ਕਿ ਬੇਈਮਾਨੀ ਨਾਲ ਮਿਲੇ ਸਨ--ਅਤੇ ਸਾਰੇ ਦੇ ਸਾਰੇ ਉਸ ਦੇ ਹਥੋਂ ਨਿਕਲ ਗਏ। ਉਨ੍ਹਾਂ ਨੂੰ ਲੈਣ ਲਈ ਉਸ ਨੇ ਸਤ ਸਾਲ ਦੀ ਕਰੜੀ ਸਜ਼ਾ ਭੁਗਤੀ ਤੇ ਹੁਣ ਉਹ ਉਨ੍ਹਾਂ ਰੁਪਿਆਂ ਨੂੰ ਛੋਹ ਵੀ ਨਹੀਂ ਸਕਦਾ! ਉਹ ਸਾਰੇ ਰੁਪਏ ਉਸ ਦੇ ਇਕ ਕੁਝ ਅਖਰ ਨਾਮ ਕਹਿਣ ਦੀ ਉਡੀਕ ਵਿਚ ਸਨ-- ਇਕ ਨਾਮ--ਕੇਵਲ ਇਕ ਨਾਮ ਜਿਸ ਨੂੰ ਉਹ ਯਾਦ ਨਹੀਂ ਕਰ ਸਕਦਾ, ਜੋ ਇਕ ਸਖਤ ਕੰਧ ਬਣ ਕੇ ਰੁਪਏ ਤੇ ਉਸ ਦੇ ਵਿਚਕਾਰ ਖੜੋਤਾ ਹੈ। ਹੁਣ ਉਸ ਨੂੰ ਯਕੀਨ ਹੋ ਗਿਆ ਕਿ ਉਹ ਉਸ ਨਾਮ ਨੂੰ ਕਦੇ ਵੀ ਯਾਦ ਨਹੀਂ ਕਰ ਸਕੇਗਾ। ਉਹ ਦੌੜ ਪਿਆ। ਲੋਕਾਂ ਨਾਲ ਧਕੇ ਖਾਂਦਾ ਟਰਾਮ ਦੀ ਟਕਰ ਖਾਂਦਾ ਖਾਂਦਾ ਬਚਿਆ। ਮੋਟਰ ਉਸਦੀ ਵਖੀ ਨੂੰ ਲਗਦੀ ਹੋਈ ਲੰਘੀ; ਪਰ ਉਸ ਨੂੰ ਕੁਝ ਵੀ ਧਿਆਨ ਨਹੀਂ ਸੀ। ਉਹ ਚਾਹੁੰਦਾ ਸੀ ਕੋਈ ਉਸ ਨੂੰ ਮਾਰ ਸੁਟੇ, ਮੋਟਰ ਉਸ ਨੂੰ ਪੀਹ ਦਏ'

‘ਲਾਲਾ...............? ਲਾਲਾ..............?'

ਉਹ ਪੁਲ ਤੇ ਪੁਜ ਗਿਆ। ਉਸ ਤੋਂ ਕੁਝ ਗਜ਼ ਦੇ ਫਾਸਲੇ ਤੇ ਗੰਗਾ ਸੀ.........ਉਸ ਦੀਆਂ ਲਹਿਰਾਂ ਤੇ ਬਿਜਲੀ ਦੀ ਰੌਸ਼ਨੀ ਨਚ ਰਹੀ ਸੀ।

ਉਹ ਰੋਣ ਦੀ ਸੁਰ ਵਿਚ ਬੋਲਿਆ--‘ਲਾਲਾ.....? ਹਾਏ! ਉਹ ਨਾਮ..........? ਉਹ ਨਾਮ.....? ਲਾਲਾ.....?' ਉਹ ਘਾਟ ਤੇ ਗਿਆ। ਪੌੜੀਆਂ ਤੇ ਜਾ ਕੇ ਖੜੋ ਗਿਆ! ਠੰਢੇ ਪਾਣੀ ਨਾਲ ਹੱਥ ਮੂੰਹ ਧੋਣ ਦੀ ਇਛਾ ਹੋਈ। ਉਹ ਥਲੇ ਉਤਰਣ ਲਗਾ। ਉਸ ਦੇ ਦਿਲ ਦੀ ਤਪਸ਼ ਨੇ ਉਸ ਦੇ ਸਾਰੇ ਅੰਗ ਤਪਾ ਦਿਤੇ ਸਨ। ਠੰਢਾ ਗੰਗਾ ਜਲ ਵੇਖ ਕੇ ਉਹ ਬੇਕਾਬੂ ਹੋ ਰਿਹਾ ਸੀ। ਠੰਢੇ ਜਲ ਨੇ ਜਿਸ ਤਰਾਂ ਉਸ ਨੂੰ ਖਿੱਚ ਪਾਈ........ਉਸ ਦੀਆਂ ਗਰਮ ਅੱਖਾਂ ਨੂੰ.........ਉਸ ਦੇ ਕੰਨਾਂ ਨੂੰ...........ਉਸ ਦੇ ਸਰੀਰ ਨੂੰ। ਉਸ ਨੂੰ ਮਾਲੂਮ ਹੋਇਆਂ ਕਿ ਉਹ ਤਿਲਕ ਗਿਆ ਤੇ ਡਿਗ ਪਿਆ ਹੈ ਨਦੀ ਦੇ ਜਲ ਵਿਚ........ਉਸ ਨੇ ਆਪਣੇ ਆਪ ਨੂੰ ਬਚਾਉਣ ਦਾ ਯਤਨ ਕੀਤਾ.......... ਦੋਵੇਂ ਹਥ ਉਤਾਂਹ ਨੂੰ ਕੀਤੇ......... ਭੁੜਕ ਕੇ ਸਿਰ ਉਪਰ ਕੀਤਾ.......ਫਿਰ ਪਾਣੀ ਵਿਚ ਚਲਾ ਗਿਆ..........ਉਸ ਦੇ ਜਿਸਮ ਦਾ ਉਪਰਲਾ ਹਿਸਾ ਉਪਰ ਆ ਗਿਆ, ਬੜੀ ਕੋਸ਼ਿਸ਼ ਨਾਲ ਅਖਾਂ ਪਾੜ ਕੇ ਦੇਖਦੇ ਹੋਏ ਉਹ ਚੀਕਿਆ:

‘ਯਾਦ ਆ ਗਿਆ !...........ਬਚਾਓ ! ਬਚਾਓ ! ਦਰਬਾਰੀ ਲਾਲਾ ! ਦਰ..........'

ਘਾਟ ਸੁਨਸਾਨ ਸੀ। ਗੰਗਾ ਜਲ ਪੌੜੀਆਂ ਨਾਲ ਟਕਰਾਂ ਮਾਰ ਰਿਹਾ ਸੀ। ਉਸ ਦੀ ਨਜ਼ਰ ਇਕਦਮ ਚਾਰੇ ਪਾਸੇ ਦੌੜ ਗਈ। ਗੰਗਾ ਦੀਆਂ ਆਲਸੀ ਲਹਿਰਾਂ ਸੁਸਤ ਸੁਸਤ ਉਠਦੀਆਂ ਡਿਗਦੀਆਂ ਰਹੀਆਂ। ਚਾਰੋਂ ਪਾਸੇ ਦਾ ਚਾਨਣ ਉਸ ਦੇ ਸਾਹਮਣੇ ਚਿਟਾ ਤੇ ਲਾਲ ਹੋ ਕੇ ਨਚਣ ਲਗਾ। ਇਕ ਜ਼ੋਰ ਦੀ ਲਹਿਰ ਆਈ ਤੇ ਉਹ ਨਦੀ ਦੇ ਗਹਿਰੇ ਪੇਟ ਵਿਚ ਚਲਾ ਗਿਆ.........ਫਿਰ ਸਭ ਪਾਸੇ ਚੁੱਪ ਵਰਤ ਗਈ।

ਮਹੇਸ਼



(ਬੰਗਾਲੀ)

ਬੰਗਾਲੀ ਦੇ ਉਚ ਕਹਾਣੀ-ਲੇਖਕ ਤੇ ਨਾਵਲ-ਨਵੀਸ ਮਿਸਟਰ ਸਰਤ ਚੰਦਰ ਬੜੇ ਪ੍ਰਸਿੱਧ ਹਨ। ਆਪ ਦਾ ਲਿਖਣ-ਢੰਗ ਸੁਚੱਜਾ ਤੇ ਕਹਾਣੀ ਆਮ ਤੌਰ ਤੇ ਦੁਖਾਂਤ ਲਿਖਦੇ ਹਨ। ਕਹਾਣੀ-ਪਾਤਰ ਦੀਆਂ ਅੱਖਾਂ ਦਾ ਜਲਵਾ ਹੰਝੂਆਂ ਦੇ ਝਲਕਾਰੇ ਵਿਚ ਦਿਸ ਪੈਂਦਾ ਹੈ। ਆਪ ਦੀ ਇਹ ਕਹਾਣੀ 'ਮਹੇਸ਼' ਅਸਲ ਲੋਕ-ਕਹਾਣੀ ਹੈ; ਕਲਪਤ ਇਸ ਵਿਚ ਉਨਾ ਹੀ ਘਟ ਹੈ।

ਪਿੰਡ ਦਾ ਨਾਮ ਕਾਸ਼ੀ ਪੁਰ।

ਪਿੰਡ ਨਿੱਕਾ ਜਿਹਾ ਹੈ। ਇਥੋਂ ਦੇ ਮਾਲਕ ਜ਼ਿਮੀਦਾਰ। ਸਾਹਿਬ ਵੀ ਨਿਕੇ ਹੀ ਹਨ, ਪਰ ਉਨ੍ਹਾਂ ਦਾ ਦਬਦਬਾ ਇਹੋ ਜਿਹਾ ਹੈ ਕਿ ਉਨਾਂ ਦੇ ਧਕੇ ਤੇ ਵਧੀਕੀਆਂ ਦੇ ਖ਼ਿਲਾਫ਼ ਕਿਸੇ ਨੂੰ ਕੁਝ ਵੀ ਆਖਣ ਦਾ ਹੌਂਸਲਾ ਨਹੀਂ ਪੈਂਦਾ।
ਅਜ ਜ਼ਿਮੀਦਾਰ ਸਾਹਿਬ ਦੇ ਨਿਕੇ ਲੜਕੇ ਦੇ ਜਨਮ-ਦਿਨ ਦੀ ਪੂਜਾ ਸੀ। ਪੁਜਾਰੀ ਤਰਕ-ਰਤਨ, ਪੂਜਾ ਸਮਾਪਤੀ ਉਪਰੰਤ ਦੁਪਹਿਰ ਵੇਲੇ ਘਰ ਮੁੜ ਰਹੇ ਸਨ। ਵਿਸਾਖ ਦਾ ਮਹੀਨਾ ਮੁਕਣ ਵਾਲਾ ਸੀ, ਪਰ ਅਕਾਸ਼ ਉਪਰ ਅਜੇ ਬਦਲ ਵੀ ਤਾਂ ਨਹੀਂ ਸੀ ਦਿਸੇ। ਬਰਖਾ ਦੀ ਥਾਂ ਅਸਮਾਨ ਤੋਂ ਅੱਗ ਵਰ੍ਹ ਰਹੀ ਸੀ।
ਸਾਮ੍ਹਣੇ ਦੂਰ ਤਕ ਫੈਲਿਆ ਮੈਦਾਨ ਧੁਪ ਨਾਲ ਫੁਟ ਵਾਂਗ ਪਾਟਿਆ ਹੋਇਆ ਸੀ। ਉਸ ਦੀਆਂ ਤ੍ਰੇੜਾਂ ਵਿਚੋਂ ਧਰਤੀ ਦੇ ਹਿਰਦੇ ਦਾ ਲਹੂ ਧੂੰਏਂ ਦੀ ਸ਼ਕਲ ਵਿਚ ਨਿਕਲ ਰਿਹਾ ਸੀ । ਤਵੇ ਵਾਂਗ ਸੜਦੇ ਬਲਦੇ ਮੈਦਾਨ ਵਲ ਤਕਿਆਂ ਸਿਰ ਚਕਰਾਣ ਲਗ ਪੈਂਦਾ ਸੀ।

ਏਸੇ ਮੈਦਾਨ ਦੇ ਇਕ ਪਾਸੇ ਸੜਕ ਦੇ ਕਿਨਾਰੇ ਗਫੂਰ ਜੁਲਾਹੇ ਦੀ ਝੌਂਪੜੀ ਸੀ। ਝੌਂਪੜੀ ਦੀ ਕਚੀ ਕੰਧ ਨੇ ਡਿਗ ਡਿਗ ਕੇ ਵਿਹੜੇ ਨੂੰ ਸੜਕ ਨਾਲ ਮੇਲ ਦਿਤਾ ਸੀ।

ਸੜਕ ਦੇ ਕਿਨਾਰੇ ਇਕ ਬ੍ਰਿਛ ਹੇਠਾਂ ਖਲੋ ਕੇ ਤਰਕ-ਰਤਨ ਨੇ ਚੀਖ਼ਦੇ ਹੋਇਆਂ ਵਾਜ਼ ਮਾਰੀ:

'ਓਏ ਗਫੂਰ, ਗਫੂਰ ਦੇ ਬੱਚੇ, ਘਰ ਈ ਏਂ?'

ਗਫੂਰ ਦੀ ਦਸਾਂ ਵਰਿਆਂ ਦੀ ਇੰਜਾਣ ਕੁੜੀ ਬੂਹੇ ਵਿਚ ਆ ਕੋ ਬੋਲੀ:

'ਕਿਉਂ ਜੀ, ਕੀ ਕੰਮ ਜੇ? ਅਬਾ ਨੂੰ ਬੁਖ਼ਾਰ ਹੋ ਗਿਆ ਏ।'

‘ਬੁਖ਼ਾਰ ! ਬੁਖ਼ਾਰ ਦੀ ਬੱਚੀ ! ਘਲ ਸੂ ਬਾਹਰ ਉਸ ਹਰਾਮਜ਼ਾਦੇ ਨੂੰ, ਪਖੰਡੀ, ਮਲੇਛ, ਕਿਧਰੇ ਦਾ।'

ਅਵਾਜ਼ ਸੁਣ ਗਫੂਰ ਕੋਠੜੀ ਵਿਚੋਂ ਨਿਕਲ ਬਾਹਰ ਆ ਗਿਆ ਤੇ ਤਰਕ-ਰਤਨ ਦੇ ਕੋਲ ਆ ਖੜਾ ਹੋਇਆ। ਤਾਪ ਨਾਲ ਉਸ ਦਾ ਸਾਰਾ ਸਰੀਰ ਕੰਬ ਰਿਹਾ ਸੀ। ਡਿਗ ਚੁਕੀ ਕੰਧ ਕੋਲ, ਕਿਕਰ ਦੇ ਰੁਖ਼ ਨਾਲ, ਇਕ ਕਮਜ਼ੋਰ ਬੌਲਦ ਬਧਾ ਹੋਇਆ ਸੀ। ਤਰਕ-ਰਤਨ ਉਸ ਵਲ ਇਸ਼ਾਰਾ ਕਰਦੇ ਹੋਏ ਬੋਲੇ:

'ਇਹ ਕੀ ਹੋ ਰਿਹਾ ਹੈ? ਇਹ ਸਾਰਾ ਪਿੰਡ ਹਿੰਦੂਆਂ ਦਾ ਹੈ, ਇੱਥੋਂ ਦੇ ਸਾਰੇ ਜ਼ਿਮੀਂਦਾਰ ਬ੍ਰਾਹਮਣ ਹਨ, ਇਹ ਗੱਲ ਤੈਨੂੰ ਭੁਲ ਗਈ ਹੈ?'

ਪੁਜਾਰੀ ਦਾ ਮੂੰਹ, ਕੁਝ ਧੁਪ ਕਰ ਕੇ ਤੇ ਕੁਝ ਗੁਸੇ ਨਾਲ ਲਾਲ ਸੁਰਖ਼ ਹੋ ਗਿਆ। ਉਨ੍ਹਾਂ ਦਾ ਇਸ ਤਰ੍ਹਾਂ ਗੁਸੇ ਵਿਚ ਗੱਲ ਕਰਨਾ, ਗਫੂਰ ਨੂੰ ਬਿਲਕੁਲ ਸੁਭਾਵਕ ਭਾਸਿਆ, ਪਰ ਉਸ ਦੀ ਸਮਝ ਵਿਚ ਇਹ ਨਹੀਂ ਸੀ ਆ ਸਕਿਆ ਕਿ ਉਨਾਂ ਦੇ ਕ੍ਰੋਧ ਦਾ ਕੀ ਕਾਰਨ ਹੈ? ਉਤਰ ਤਾਂ ਉਸ ਵਿਚਾਰੇ ਨੇ ਕੀ ਦੇਣਾ ਸੀ, ਕੇਵਲ ਪੁਜਾਰੀ ਜੀ ਦੇ ਮੂੰਹ ਵਲ ਹੀ ਵੇਖਦਾ ਰਿਹਾ।

ਪੁਜਾਰੀ ਨੇ ਆਖਿਆ:

ਸਵੇਰੇ ਏਧਰੋਂ ਜਾਂਦਿਆਂ ਵੇਖ ਗਿਆ ਸੀ, ਬੈਲ ਬਨ੍ਹਿਆ ਹੋਇਆ ਸੀ ਤੇ ਹੁਣ ਦੁਪਹਿਰੇ ਮੁੜਦਿਆਂ ਫਿਰ ਵੇਖ ਰਿਹਾ ਹਾਂ, ਇਹ ਉਸੇ ਤਰ੍ਹਾਂ ਬਨ੍ਹਿਆ ਹੋਇਆ ਹੈ। ਗਊ-ਹੱਤਿਆ ਤੇ ਜ਼ਿਮੀਂਦਾਰ ਸਾਹਿਬ ਤੈਨੂੰ ਜਿਉਂਦਾ ਨਹੀਂ ਛੱਡਣਗੇ।'

'ਕੀ ਕਰਾਂ ਪੁਜਾਰੀ ਜੀ! ਮੈਂ ਬਿਲਕੁਲ ਲਾਚਾਰ ਹਾਂ। ਕਈ ਦਿਨਾਂ ਤੋਂ ਬੁਖ਼ਾਰ ਆਉਂਦਾ ਹੈ। ਰਸੀ ਫੜ ਕੇ ਦੋ ਮੁਠਾਂ ਕਿਧਰੇ ਖਵਾ ਲਿਆਵਾਂਗਾ, ਪਰ ਸਿਰ ਬੁਖ਼ਾਰ ਨਾਲ ਚਕਰੌਂਦਾ ਪਿਆ ਹੈ, ਪਤਾ ਨਹੀਂ ਕਿਸ ਵੇਲੇ ਡਿਗ ਪਵਾਂ।'

'ਤਾਂ ਇਹਨੂੰ ਖੋਲ੍ਹ ਛਡ, ਆਪੇ ਹੀ ਕੁਝ ਖਾ ਪੀ ਲਵੇ।'

‘ਕਿਵੇਂ ਖੋਲ ਦਿਆਂ ਪੁਜਾਰੀ ਜੀ! ਲੋਕਾਂ ਦੇ ਧਾਨ ਅਜੇ ਖਲਵਾੜਿਆਂ ਵਿਚ ਹੀ ਪਏ ਹਨ। ਪੁਆਲ ਵੀ ਤਾਂ ਹਾਲੀਂ ਬਾਹਰ ਪਿਆ ਹੈ। ਮੈਦਾਨ ਵਿਚ ਜੇ ਕੁਝ ਘਾਹ ਬੂਟਾ ਹੈ ਸੀ, ਉਹ ਗਰਮੀ ਨਾਲ ਸੜ ਗਿਆ ਹੈ, ਕਖ ਨਹੀਂ ਬਚਿਆ। ਇਹ ਖਵਰੇ ਕਿਸੇ ਦੇ ਧਾਨ ਵਿਚ ਮੂੰਹ ਜਾ ਪਾਏ? ਕਿਸੇ ਦੀ ਪਰਾਲ ਖਾਣ ਲਗੇ, ਕਿਵੇਂ ਇਸ ਨੂੰ ਖੋਲ੍ਹ ਦਿਆਂ, ਕੌਣ ਲਿਹਾਜ਼ ਕਰਦਾ ਹੈ?'

ਪੁਜਾਰੀ ਤਰਕ-ਰਤਨ ਨਰਮ ਹੋ ਗਏ:

'ਇਸ ਨੂੰ ਖੋਲ੍ਹਣਾ ਨਹੀਂ ਚਾਹੁੰਦਾ ਤਾਂ ਛਾਵੇਂ ਬਨ੍ਹ ਕੇ ਹੀ ਚਾਰ ਪੱਠੇ ਪਰਾਲ ਪਾ ਦੇ, ਮੂੰਹ ਮਾਰਦਾ ਰਹੇਗਾ।'

‘ਚੰਗਾ ਜੀ.......', ਪਰ ਆਖਣਾ ਕੁਝ ਹੋਰ ਚਾਹੁੰਦਾ ਸੀ।

‘ਭਤ ਤਾਂ ਚਾੜ੍ਹਿਆ ਹੋਵੇਗਾ, ਪਿਛ ਤੇ ਪਾਣੀ ਹੀ ਇਕ ਕੂੰਡੇ ਵਿਚ ਪਾ ਕੇ ਅਗੇ ਚਾ ਰਖ ਸੂ।'

ਗਫੂਰ ਨੇ ਕੋਈ ਉਤਰ ਨਾ ਦਿਤਾ, ਚੁਪ-ਚਾਪ ਤਰਕ-ਤਰਨ ਵਲ ਵੇਖਦਾ ਰਿਹਾ, ਉਸ ਦੇ ਮੂੰਹ ਵਿਚੋਂ ਇਕ ਠੰਢੀ ਆਹ ਨਿਕਲੀ।

ਤਰਕ-ਰਤਨ ਬੋਲਿਆ:

'ਇਹ ਵੀ ਨਹੀਂ ਹੋ ਸਕਦਾ ਤੇਥੋਂ? ਪਰਾਲ ਕਿਥੇ ਕੀਤੀ ਊ? ਐਤਕੀਂ ਸਾਂਝ ਵਿਚੋਂ ਜੋ ਕੁਝ ਮਿਲਿਆ ਸੀ ਕੀ ਸਾਰਾ ਕੁਝ ਵੇਚ ਖਾਧਾ ਈ? ਇਸ ਵਿਚਾਰੇ ਬੌਲਦ ਲਈ ਕੁਝ ਵੀ ਨਹੀਂ ਰਹਿਣ ਦਿਤਾ, ਜ਼ਾਲਮ! ਕਸਾਈ।' ਇਹ ਧ੍ਰਿਕਾਰ ਸੁਣ ਕੇ ਗਫੂਰ ਦੇ ਮੂੰਹੋਂ ਕੁਝ ਨਾ ਨਿਕਲ ਸਕਿਆ। ਪਲ ਕੁ ਚੁਪ ਰਹਿ ਕੇ ਬੋਲਿਆ:

ਅਠ ਕੁ ਪੰਡਾਂ ਪਰਾਲੀ ਇਸ ਵਰ੍ਹੇ ਮੇਰੇ ਹਿਸੇ ਆਈ ਸੀ, ਪਰ ਉਹ ਸਾਰਾ ਕੁਝ ਹੀ ਪਿਛਲੇ ਵਰ੍ਹੇ ਦੀ ਰਹਿੰਦੀ ਰਕਮ ਦੇ ਦੇਣੇ ਵਿਚ ਜ਼ਿਮੀਂਦਾਰ ਸਾਹਿਬ ਨੇ ਰਖ ਲਿਆ। ਮੈਂ ਰੋਇਆ, ਹਥ ਪੈਰ ਫੜੇ, ਮਿੰਨਤਾਂ ਕੀਤੀਆਂ।'

'ਬਾਬੂ ਜੀ! ਤੁਸੀਂ ਮਾਲਕ ਹੋ, ਤੁਹਾਡਾ ਰਾਜ ਛਡ ਕੇ ਮੈਂ ਕਿਥੇ ਜਾ ਸਕਦਾ ਹਾਂ? ਮੈਨੂੰ ਚਾਰ ਗੰਢਾਂ ਹੀ ਦੇ ਛਡੋ, ਛਪਰ ਤੇ ਵੀ ਪੁਰਾਲੀ ਨਹੀਂ ਰਹੀ। ਇਕੋ ਹੀ ਕਮਰਾ ਹੈ - ਪਿਉ-ਧੀ ਦੋ ਰਹਿਣ ਵਾਲੇ ਹਾਂ, ਖੈਰ, ਉਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਕਰਨਾ ਹੀ ਪਵੇਗਾ, ਪਰ ਮੇਰਾ ਮਹੇਸ਼ ਪਤਾ ਨਹੀਂ ਵਿਚਾਰਾ ਭੁਖਾ ਹੀ ਮਰ ਜਾਏਗਾ।'

ਪੁਜਾਰੀ ਜੀ ਹੱਸ ਕੇ ਬੋਲੇ:

‘ਚੰਗਾ! ਪਿਆਰ ਨਾਲ ਬੌਲਦ ਦਾ ਨਾਂ ਵੀ ਮਹੇਸ਼ ਰਖਿਆ ਹੈ। ਸੁਣ ਕੇ ਹਾਸਾ ਆਉਂਦਾ ਹੈ।'

ਪਰੰਤੂ ਇਹ ਮਖੌਲ ਗਫੂਰ ਨੇ ਸ਼ਾਇਦ ਸੁਣਿਆ ਹੀ ਨਹੀਂ, ਉਹ ਆਖਦਾ ਹੀ ਗਿਆ:

'ਜ਼ਿਮੀਂਦਾਰ ਸਾਹਿਬ ਨੂੰ ਰਤਾ ਤਰਸ ਨਾ ਆਇਆ। ਦੋ ਮਹੀਨੇ ਦੇ ਖਾਣ ਜੋਗਾ ਧਾਨ ਤਾਂ ਸਾਨੂੰ ਦੇ ਦਿੱਤਾ, ਪਰ ਪਰਾਲੀ ਸਾਰੀ ਦੀ ਸਾਰੀ ਸਰਕਾਰ ਦੇ ਘਰ ਜਮ੍ਹਾਂ ਕੀਤੀ ਗਈ। ਮੇਰੇ ਮਹੇਸ਼ ਲਈ ਇਕ ਤੀਲਾ ਵੀ ਨਹੀਂ ਬਚਿਆ,' ਆਖਦੇ ਆਖਦੇ ਉਸ ਦਾ ਗਲਾ ਭਰ ਆਇਆ।

ਇਹ ਸਾਰਾ ਕੁਝ ਸੁਣ ਕੇ ਵੀ ਪੁਜਾਰੀ ਤਰਕ-ਰਤਨ ਤੇ ਕੁਝ ਅਸਰ ਨਾ ਹੋਇਆ। 'ਵਾਹ ਓਏ ਚਾਲਾਕਾ! ਉਧਾਰ ਖਾਧਾ ਹੈ, ਵਾਪਸ ਨਹੀਉਂ ਦੇਣਾ?'

ਜ਼ਿਮੀਂਦਾਰ ਸਾਹਿਬ ਕੀ ਕਰਨ, ਤੈਨੂੰ ਪਲਿਓਂ ਖਵਾਈ ਜਾਣ? ਤੁਸੀਂ ਲੋਕ ਰਾਮ-ਰਾਜ ਵਿਚ ਰਹਿ ਕੇ ਵੀ ਉਸ ਦੀ ਨਿੰਦਿਆ ਹੀ ਕਰਦੇ ਹੋ। ਨੀਚ, ਨਿਮਕ ਹਰਾਮ ਕਿਧਰੇ ਦਾ!'

ਗਫੂਰ ਸ਼ਰਮਿੰਦਾ ਹੋ ਕੇ ਬੋਲਿਆ:

‘ਨਿੰਦਾ ਕਿਵੇਂ ਕਰ ਸਕਦਾ ਹਾਂ ਪੁਜਾਰੀ ਜੀ, ਪਰ ਮਹੇਸ਼ ਨੂੰ ਮੈਂ ਕਿਥੋਂ ਖਵਾਵਾਂ, ਦਸੋ? ਸਾਂਝ ਦੀ ਚਾਰ ਵਿਘੇ ਵਾਹੁੰਦਾ ਹਾਂ, ਪਰ ਦੋ ਸਾਲ ਤੋਂ ਲਗਾਤਾਰ ਸਿਵਾਏ ਭੁੱਖ ਦੇ ਕੱਖ ਪਲੇ ਨਹੀਂ ਪੈਂਦਾ। ਅਸੀਂ ਪਿਉ-ਧੀ ਦੋ ਵੇਲੇ ਰਜ ਕੇ ਢਿਡ ਵੀ ਨਹੀਂ ਭਰੇ ਸਕਦੇ। ਰਤਾ ਸਾਡੀ ਕੋਠੜੀ ਵਲ ਤਾਂ ਵੇਖੋ। ਬਰਖਾ ਰੁਤ ਸਾਰੀ ਦੀ ਸਾਰੀ ਧੀ-ਪਿਉ ਨੇ ਇਕ ਨੁਕਰੇ ਬਹਿ ਬਹਿ ਕੇ, ਰਾਤਾਂ ਕਟੀਆਂ ਹਨ। ਪੈਰ ਸਿਧੇ ਕਰ ਕੇ ਸੌਣ ਦੀ ਵੀ ਥਾਂ ਨਹੀਂ। ਮਹੇਸ਼ ਵਲ ਤਾਂ ਵੇਖ, ਸੁਕ ਕੇ ਵਿਚਾਰਾ ਕੇਵਲ ਪਿੰਜਰ ਹੀ ਰਹਿ ਗਿਆ ਹੈ। ਤੁਸੀਂ ਹੀ ਦੋ ਗਡੇ ਪਲ ਉਧਾਰ ਚਾ ਦਿਉ ਪੁਜਾਰੀ ਜੀ। ਇਹਨੂੰ ਚਾਰ ਦਿਨ ਪੇਟ ਭਰ ਕੇ ਤੇ ਖਵਾਵਾਂ.........` ਆਖਦਾ ਆਖਦਾ ਉਹ ਪੁਜਾਰੀ ਜੀ ਦੇ ਪੈਰਾਂ ਵਿਚ ਬਹਿ ਗਿਆ। ਪੁਜਾਰੀ ਜੀ ਬੜੀ ਤੇਜ਼ੀ ਨਾਲ ਦੋ ਕਦਮ ਪਿਛੇ ਹਟ ਕੇ ਬੋਲੇ:

'ਓਏ..........ਮੈਨੂੰ ਛੋਹਣਾ ਚਾਹੁੰਦਾ ਏ?'

ਨਹੀਂ ਮਹਾਰਾਜ! ਛੋਂਹਦਾ ਨਹੀਂ, ਪਰ ਦੋ ਗਡੇ ਪਰਾਲ ਦੀ ਕ੍ਰਿਪਾ ਕਰ ਦਿਉ, ਤੁਹਾਡੇ ਘਰ ਅਜੇ ਉਸ ਦਿਨ ਦਸ ਬਾਰਾਂ ਵਡੇ ਗਡੇ ਆਏ ਸਨ, ਦੋ ਗਡੇ ਮੈਂ ਗ਼ਰੀਬ ਨੂੰ ਦੇਣ ਨਾਲ ਤੁਹਾਡਾ ਕੁਝ ਨਹੀਂ ਵਿਗੜਨ ਲਗਾ, ਰੱਬ ਤੁਹਾਨੂੰ ਇਸ ਦਾ ਬਦਲਾ ਦਏਗਾ, ਸਾਨੂੰ ਲੋਕਾਂ ਨੂੰ ਭੁਖਾ ਵੀ ਰਹਿਣਾ ਪਵੇ ਤਾਂ ਵੀ ਕੋਈ ਹਰਜ ਨਹੀਂ, ਪਰ ਮਹੇਸ਼ ਤਾਂ ਬੇਜ਼ਬਾਨ ਜਾਨਵਰ ਹੈ, ਬੋਲ ਨਹੀਂ ਸਕਦਾ, ਸਿਰਫ਼ ਤਕਦਾ ਹੀ ਰਹਿੰਦਾ ਹੈ, ਮੈਨੂੰ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਅਤੇ ਭੁਖ ਦਿਸਦੀ ਹੈ।'

ਪੁਜਾਰੀ ਜੀ ਨੇ ਆਖਿਆ:

'ਉਧਾਰ ਤਾਂ ਲਏਗਾ, ਪਰ ਕਰਜ਼ਾ ਮੁਕਾਏਗਾ ਕਿਵੇਂ?'

ਗਫੂਰ ਨੇ ਆਸ ਦੀ ਨਿਮੀ ਜਹੀ ਝਲਕ ਵੇਖ ਕੇ ਬੜੀ ਮਿੰਨਤ ਕੀਤੀ:

‘ਜਿਵੇਂ ਵੀ ਹੋਵੇਗਾ ਪੁਜਾਰੀ ਜੀ ਮੈਂ ਕਰਜ਼ ਲਾਹ ਦਿਆਂਗਾ, ਤੁਹਾਨੂੰ ਧੋਖਾ ਨਹੀਂ ਦੇ ਸਕਦਾ ਪੁਜਾਰੀ ਜੀ।'

ਤਰਕ-ਰਤਨ ਇਹ ਸੁਣ ਕੇ ਗਫੂਰ ਦੀ ਆਵਾਜ਼ ਨੂੰ ਨਕਲ ਕਰਦਿਆਂ ਬੋਲੇ:

'ਜਿਵੇਂ ਵੀ ਹੋ ਸਕਿਆ, ਧੋਖਾ ਨਹੀਂ ਦਿਆਂਗਾ ਪੁਜਾਰੀ ਜੀ! ਕਰਜ਼ ਲਾਹ ਦਿਆਂਗਾ।' 'ਵਾਹ ਓਏ ਵਾਹ! ਹਟ! ਪਰੇ! ਹਟ ਮੇਰਾ ਰਾਹ ਛਡ! ਘਰ ਚਲੀਏ! ਤੀਜਾ ਪਹਿਰ ਹੋਣ ਲੱਗਾ ਹੈ ਉਤੋਂ।'

ਇਹ ਆਖ ਕੇ ਉਨਾਂ ਪੈਰ ਪੁਟਿਆ ਹੀ ਸੀ ਕਿ ਇਕ ਵਾਰ ਡਰ ਕੇ ਪਿਛੇ ਹਟ ਗਏ ਅਤੇ ਨਾਰਾਜ਼ ਹੁੰਦੇ ਹੋਇਆਂ ਬੋਲੇ:

'ਓਏ ਇਹ ਤਾਂ ਮਾਰਨ ਨੂੰ ਆਉਂਦਾ ਹੈ ਤੇਰਾ ਮਹੇਸ਼।’

ਗਫੂਰ ਉਠ ਕੇ ਖਲੋ ਗਿਆ। ਪੁਜਾਰੀ ਜੀ ਦੇ ਹੱਥ ਵਿਚ ਫੁਲਾਂ ਅਤੇ ਗਿਲ ਚਾਵਲਾਂ ਦੀ ਗਠੜੀ ਸੀ, ਉਸ ਵਲ ਇਸ਼ਾਰਾ ਕਰ ਕੇ ਗਫੂਰ ਬੋਲਿਆ:

'ਇਸ ਨੂੰ ਤੁਹਾਡੀ ਗਠੜੀ ਵਿਚੋਂ ਅੰਨ ਦੀ ਬੋ ਆਈ ਹੈ, ਇਹ ਵੀ ਇਕ-ਮੁਠ ਖਾਣਾ ਚਾਹੁੰਦਾ ਹੈ ਵਿਚਾਰਾ।'

'ਖਾਣਾ ਚਾਹੁੰਦਾ ਹੈ ਵਿਚਾਰਾ? ਬਲੇ ਓਏ! ਘਾਹ ਟਾਂਡਾ ਨਹ ਮਿਲਦਾ ਤਾਂ ਚਾਵਲ ਤੇ ਕੇਲਾ ਖਾਣਾ ਚਾਹੁੰਦਾ ਹੈ? ਜਿਹੇ ਜਿਹਾ ਗਫੂਰ ਆਪ ਹੈ ਤਿਹੋ ਜਿਹਾ ਹੀ ਉਸ ਦਾ ਬੈਲ ਵੀ ਤਾਂ ਅਮੀਰ ਹੈ। ਹਟਾ! ਹਟਾ! ਇਹਨੂੰ ਮੇਰੇ ਸਾਮਣੇ ਤੋਂ ਹਟਾ! ਕਿੰਨੇ ਭਿਆਨਕ ਸਿੰਗ ਹਨ ਇਸ ਦੇ? ਕਦੇ ਨਾ ਕਦੇ ਕਿਸੇ ਦਿਨ ਇਹ ਜ਼ਰੂਰ ਮਾਰ ਛਡੇਗਾ।' ਇਹ ਆਖ ਕੇ ਪੁਜਾਰੀ ਜੀ ਲੰਬੇ ਲੰਬੇ ਕਦਮ ਚੁਕਦੇ ਚਲੇ ਗਏ।

***

ਗਫੂਰ ਉਸ ਪਾਸੇ ਵਲੋਂ ਨਿਗਾਹ ਹਟਾ ਕੇ, ਕੁਝ ਚਿਰ ਮਹੇਸ਼ ਦੇ ਮੁੰਹ ਵਲ ਵੇਖਦਾ ਰਿਹਾ। ਉਸ ਦੀਆਂ ਦੋਵੇਂ ਕਾਲੀਆਂ ਅੱਖਾਂ ਭੁਖ ਦੇ ਕਾਰਨ ਅਧੀਆਂ ਹੀ ਖੁਲ੍ਹ ਸਕਦੀਆਂ ਸਨ। ਗਫੂਰ ਕਹਿਣ ਲਗਾ:

'ਤੈਨੂੰ ਇਕ ਮੁਠ ਵੀ ਨਹੀਂ ਦਿਤਾ ਮਹੇਸ਼? ਉਨ੍ਹਾਂ ਲੋਕਾਂ ਕੋਲ ਬਥੇਰਾ ਹੈ, ਫੇਰ ਵੀ ਤੇਰੇ ਲਈ ਨਹੀਂ ਦਿੰਦੇ, ਤੂੰ ਭੁਖਾ ਹੈਂ - ਨਾ ਦੇਣ...........' ਉਸ ਦਾ ਗਲਾ ਰੁਕ ਗਿਆ ਤੇ ਅੱਖਾਂ ਵਿਚੋਂ ਟਪ ਟਪ ਅੱਥਰੂ ਡਿਗਣ ਲਗੇ। ਉਹ ਫਿਰ ਮਹੇਸ਼ ਕੋਲ ਜਾ ਕੇ ਚੁਪ-ਚਾਪ ਉਸ ਦੀ ਧੌਣ, ਸਿਰ ਅਤੇ ਪਿੱਠ ਉਪਰ ਹਥ ਫੇਰਦਾ ਹੋਇਆ ਹੌਲੀ ਹੌਲੀ ਕਹਿਣ ਲਗਾ:

'ਮਹੇਸ਼! ਤੂੰ ਹੀ ਮੇਰਾ ਪੁਤਰ ਹੈ, ਸਾਡੇ ਲਈ ਅੱਠ ਵਰ੍ਹੇ ਹਲ ਫੇਰ ਫੇਰ ਕੇ ਹੁਣ ਤੂੰ ਬੁਢਾ ਹੋ ਗਿਆ ਹੈਂ, ਤੈਨੂੰ ਅਸੀਂ ਢਿਡ ਭਰ ਕੇ ਖੁਵਾ ਵੀ ਨਹੀਂ ਸਕਦੇ, ਪਰ ਤੂੰ ਜਾਣਦਾ ਹੈਂ, ਮੈਂ ਤੈਨੂੰ ਕਿੰਨਾ ਪਿਆਰ ਕਰਦਾ ਹਾਂ?'

ਮਹੇਸ਼ ਉਤਰ ਵਿਚ ਕੇਵਲ ਆਪਣੀ ਧੌਣ ਅਗੇ ਕਰ ਕੇ ਆਰਾਮ ਨਾਲ ਅੱਖਾਂ ਮੀਟ ਜੇ ਖਲੋਤਾ ਰਿਹਾ। ਗਫੂਰ ਆਪਣੀ ਗਿਲੀਆਂ ਅੱਖਾਂ ਦੇ ਅਥਰੂ ਪੂੰਝ ਕੇ ਫੇਰ ਉਸੇ ਭਰੀ ਹੋਈ ਅਵਾਜ਼ ਵਿਚ ਬੋਲਿਆ:

‘ਜ਼ਿਮੀਂਦਾਰ ਨੇ ਤੇਰੀ ਖ਼ੁਰਾਕ ਖੋਹ ਲਈ। ਸ਼ਮਸ਼ਾਨ ਕੋਲ ਪਸ਼ੂ ਚਰਾਣ ਵਾਲਾ ਮੈਦਾਨ ਵੀ ਪੈਸਿਆਂ ਦੇ ਲਾਲਚ ਵਿਚ ਆ ਕੇ ਲਗਾਨ ਉਪਰ ਦੇ ਦਿਤਾ। ਮੈਂ ਇਸ ਕਾਲ ਦੇ ਸਮੇਂ ਵਿਚ ਤੈਨੂੰ ਕਿਵੇਂ ਜੀਉਂਦਾ ਰਖ ਸਕਾਂਗਾ? ਤੈਨੂੰ ਜੇ ਛਡ ਦਿਤਾ ਤਾਂ ਤੂੰ ਦੂਜਿਆਂ ਦੇ ਖੇਤ ਖਾਏਂਗਾ, ਲੋਕਾਂ ਦੇ ਕੇਲਿਆਂ ਦੇ ਬ੍ਰਿਛ ਤੋੜ ਦਏਂਗਾ। ਮੈਂ ਕੀ ਕਰਾਂ? ਤੇਰੇ ਵਿਚ ਵੀ ਹੁਣ ਤਾਕਤ ਨਹੀਂ ਰਹੀ। ਕੋਈ ਤੈਨੂੰ ਮੁਲ ਵੀ ਨਹੀਂ ਲਵੇਗਾ। ਲੋਕੀ ਕਹਿੰਦੇ ਨੇ ਤੈਨੂੰ ਕਸਾਈ ਕੋਲ ਵੇਚ..................ਉਹ ਇਸ ਪੰਗਤੀ ਨੂੰ ਪੂਰਾ ਨਾ ਕਰ ਸਕਿਆ, ਉਸ ਦਾ ਗਲਾ ਭਰ ਆਇਆ, ਅੱਖਾਂ ਵਿਚੋਂ ਤ੍ਰਿਮ ਤ੍ਰਿਮ ਹੰਝੂ ਵਗ ਤੁਰੇ। ਇਕ ਹਥ ਨਾਲ ਅੱਥਰੂ ਪੂੰਝ, ਏਧਰ ਉਧਰ ਵੇਖ, ਫੇਰ ਟੁਟੀ ਹੋਈ ਝੌਂਪੜੀ ਵਿਚ ਜਾ ਕੇ, ਗਫੂਰ ਨੇ ਛਪਰ ਵਿਚੋਂ ਪਰਾਲੀ -- ਕਾਲੀ ਤੇ ਪੁਰਾਣੀ ਪਰਾਲੀ - ਖਿਚ ਕੇ ਮਹੇਸ਼ ਦੇ ਅਗੇ ਆਣ ਰਖੀ ਤੇ ਮੱਧਮ ਜਹੀ ਅਵਾਜ਼ ਵਿਚ ਆਖਿਆ:

'ਲੈ, ਛੇਤੀ ਇਹਨੂੰ ਖਾ ਲੈ ਪੁਤਰ, ਨਹੀਂ ਤਾਂ ਫਿਰ.............!'

'ਅਬਾ?'

'ਕਿਉਂ ਪੁਤਰੀ?'

‘ਭਤ ਤਿਆਰ ਹੋ ਗਿਆ ਹੈ, ਆ ਕੇ ਖਾ ਲੈ।'

ਇਹ ਆਖਦੀ ਹੋਈ ਅਮੀਨਾ ਕੋਠੜੀ ਦੇ ਬੂਹੇ ਵਿਚ ਆ ਕੇ ਖੜੋ ਗਈ, ਇਕ ਮਿੰਟ ਪਿਤਾ ਅਤੇ ਮਹੇਸ਼ ਵਲ ਵੇਖਦੀ ਹੋਈ ਬੋਲੀ:

‘ਮਹੇਸ਼ ਨੂੰ ਫੇਰ ਛਪਰ ਖੁਵਾ ਰਹੇ ਹੋ ਅਬਾ?'

ਗਫੂਰ ਏਸੇ ਗਲੋਂ ਡਰ ਰਿਹਾ ਸੀ, ਸ਼ਰਮਾ ਕੇ ਬੋਲਿਆ:

‘ਪੁਰਾਣੀ ਸੜੀ ਹੋਈ ਪਰਾਲ ਹੈ ਬੇਟੀ, ਆਪ ਵੀ ਤਾਂ ਏਸ ਨੇ ਨਿਕਲ ਨਿਕਲ ਕੇ ਡਿਗ ਹੀ ਪੈਣਾ ਸੀ ਨਾ।'

'ਮੈਂ ਕੋਠੜੀ ਦੇ ਅੰਦਰੋਂ ਅਬਾ ਪਰਾਲ ਖਿਚਣ ਦੀ ਅਵਾਜ਼ ਸੁਣੀ ਸੀ।' 'ਨਹੀਂ ਬੇਟੀ, ਖਿਚਿਆ ਮੈਂ ਨਹੀਂ, ਆਪੇ ਡਿਗਣ ਵਾਲਾ ਸੀ!'

'ਪਰ ਅਬਾ, ਕੰਧ ਡਿਗ ਪਏਗੀ।'

ਗਫੂਰ ਚੁਪ ਕਰ ਗਿਆ। ਇਕ ਕੋਠੜੀ ਹੁਣ ਬਾਕੀ ਰਹਿ ਗਈ ਹੈ, ਹੋਰ ਸਾਰਾ ਮਕਾਨ ਤਾਂ ਡਿਗ ਹੀ ਚਕਿਆ ਹੈ। es ਤਰਾਂ ਪਰਾਲ ਕਢ ਕਢ ਕੇ ਮਹੇਸ਼ ਨੂੰ ਖਵਾਣ ਨਾਲ, ਥੋੜੇ ਦਿਨ ਨੂੰ ਆਉਣ ਵਾਲੀ ਬਰਖਾ ਰੁਤ ਸ਼ੁਰੂ ਹੋਣੀ ਹੈ। ਇਹ ਕੋਠੜੀ ਡਿਗ ਪਏਗੀ, ਇਹ ਗੱਲ ਭਲਾ ਗਫੂਰ ਨਹੀਂ ਸੀ ਜਾਣਦਾ? ਫੇਰ ਵੀ ਏਸ ਤਰਾਂ ਕਿੰਨੇ ਦਿਨ ਗੁਜ਼ਾਰਾ ਹੋ ਸਕਦਾ ਹੈ?'

ਅਮੀਨਾ ਬੋਲੀ:

'ਅਬਾ! ਹਥ ਧੋ ਕੇ ਛੇਤੀ ਆਉ! ਮੈਂ ਭਤ ਪਾਇਆ ਹੋਇਆ ਹੈ। ਠੰਢਾ ਹੋ ਜਾਏਗਾ।'

ਗਫੂਰ ਨੇ ਆਖਿਆ:

'ਜਿਹੜੀ ਪਿਛ ਨਿਕਲੀ ਹੈ, ਉਹੀ ਲੈ ਆ ਬੇਟੀ, ਮੈਂ ਇਹਨੂੰ ਕੁਝ ਖੁਵਾ ਕੇ ਫਿਰ ਖਾਣ ਚਲਦਾ ਹਾਂ।'

‘ਪਿਛ ਨਹੀਂ ਹੈ, ਹਾਂਡੀ ਵਿਚ ਹੀ ਸੁਕ ਗਈ ਹੈ ਅਬਾ।'

'ਨਹੀਂ ਹੈ?' ਗਫੂਰ ਚੁਪ ਕਰ ਗਿਆ।

'ਮਸੀਬਤ ਦੇ ਦਿਨਾਂ ਵਿਚ ਪਿਛ ਵੀ ਨਹੀਂ ਸੁਟੀ ਜਾ ਸਕਦੀ' - ਇਹ ਗੱਲ, ਇਹ ਦਸਾਂ ਵਰ੍ਹਿਆਂ ਦੀ ਕੁੜੀ ਵੀ ਜਾਣਦੀ ਹੈ। ਗਫੂਰ ਹਥ ਧੋ ਕੇ ਕੋਠੜੀ ਵਿਚ ਜਾ ਕੇ ਖੜੋ ਗਿਆ। ਇਕ ਪਿਤਲ ਦੀ ਥਾਲੀ ਵਿਚ ਸਾਗ ਤੇ ਭਤ ਪਿਤਾ ਲਈ ਪਾ ਕੇ ਅਮੀਨਾ ਨੇ ਆਪਣੇ ਲਈ ਮਿੱਟੀ ਦੇ ਤਬਾਖ ਵਿਚ ਹੀ ਭਤ ਪਾ ਲਿਆ। ਕੁਝ ਚਿਰ ਗਫੂਰ ਵੇਖਦਾ ਰਿਹਾ ਤੇ ਫੇਰ ਬੋਲਿਆ:

'ਅਮੀਨਾ, ਮੈਨੂੰ ਫੇਰ ਨੰਢ ਲਗ ਰਹੀ ਹੈ, ਬੁਖ਼ਾਰ ਵਿਚ ਕੀ ਭਤ ਖਾਣਾ ਠੀਕ ਹੈ?' ਅਮੀਨਾ ਦੇ ਮਥੇ ਉਪਰ ਚਿੰਤਾ ਆ ਗਈ:

‘ਪਰ ਥੋੜਾ ਚਿਰ ਪਹਿਲਾਂ ਤੂੰ ਹੀ ਆਖਿਆ ਸੀ ਅਬਾ ਕਿ ਭੁਖ ਲਗੀ ਹੈ, ਭਤ ਬਣਾ।'

'ਉਸ ਵੇਲੇ ਅਮੀਨਾ ਮੈਨੂੰ ਬੁਖਾਰ ਨਹੀਂ ਸੀ।'

'ਚੰਗਾ, ਮੈਂ ਚੁਕ ਕੇ ਰੱਖ ਦਿੰਦੀ ਹਾਂ, ਸ਼ਾਮ ਨੂੰ ਖਾ ਲੈਣਾ,' ਗਫੂਰ ਨੇ ਸਿਰ ਹਿਲਾ ਦਿਤਾ।

‘ਪਰ ਠੰਢਾ ਭਤ ਖਾਧਿਆਂ ਬੁਖ਼ਾਰ ਵਧ ਜਾਏਗਾ ਅਮੀਨਾ?'

'ਫੇਰ?' ਅਮੀਨਾ ਨੇ ਪੁਛਿਆ, 'ਜਿਵੇਂ ਤੁਸੀਂ ਆਖੋ?'

ਗਫੂਰ ਨੇ ਕੁਝ ਚਿਰ ਸੋਚ ਕੇ ਆਖਿਆ:

‘ਚੰਗਾ, ਇਕ ਗੱਲ ਕਰ ਬੇਟੀ! ਜਾ, ਜਾ ਕੇ ਇਹ ਥਾਲੀ ਮਹੇਸ਼ ਅਗੇ ਰਖ ਆ, ਰਾਤੀਂ ਮੁਠ ਚਾਵਲ ਉਬਾਲ ਕੇ ਮੈਨੂੰ ਨਾ ਦੇ ਸਕੇਂਗੀ ਬੇਟੀ?'

ਇਸ ਦੇ ਉਤਰ ਵਿਚ ਕੁਝ ਚਿਰ ਸਿਰ ਚੁਕ ਕੇ, ਅਮੀਨਾ ਪਿਉ ਵਲ ਵੇਖਦੀ ਰਹੀ, ਫਿਰ ਸਿਰ ਨੀਵਾਂ ਕਰ ਕੇ ਬੋਲੀ:

‘ਹਾਂ ਅਬਾ।'

ਬਾਪ-ਬੇਟੀ ਦੇ ਵਿਚਕਾਰ ਜਿਹੜਾ ਇਹ ਛਲ-ਨਾਟਕ ਹੋ ਰਿਹਾ ਸੀ, ਉਸ ਨੂੰ ਇਨ੍ਹਾਂ ਦੋਹਾਂ ਤੋਂ ਬਿਨਾ ਕੋਈ ਤੀਜਾ ਵੀ ਜ਼ਰੂਰ ਵੇਖ ਰਿਹਾ ਸੀ। ਉਹ ਅੰਤਰਜਾਮੀ ਪ੍ਰਮਾਤਮਾ, ਅਕਾਲ ਪੁਰਖ।

***

ਇਕ ਸਾਤੇ ਮਗਰੋਂ, ਇਕ ਦਿਹਾੜੇ ਬੀਮਾਰਾਂ ਵਾਲੀ ਸ਼ਕਲ ਲਈ ਚਿੰਤਨ-ਭਰਪੁਰ, ਗਫੂਰ ਦਲਾਨ ਵਿਚ ਬੈਠਾ ਸੀ। ਉਸਦਾ ਮਹੇਸ਼ ਕਲ੍ਹ ਦਾ ਪਤਾ ਨਹੀਂ ਕਿਥੇ ਚਲਾ ਗਿਆ ਤੇ ਆਪਣੇ-ਆਪ ਅਜੇ ਤਕ ਨਹੀਂ ਮੁੜਿਆ । ਉਹ ਆਪ ਤਾਂ ਤੁਰ ਫਿਰ ਨਹੀਂ ਸੀ ਸਕਦਾ, ਏਸ ਲਈ ਅਮੀਨਾ ਸਵੇਰ ਤੋਂ ਬੌਲਦ ਲਭਣ ਗਈ ਸੀ। ਉਸ ਨੇ ਮੁੜ ਕੇ ਦਸਿਆ:

‘ਮਾਨਿਕ ਘੋਸ਼ ਨੇ ਸਾਡੇ ਮਹੇਸ਼ ਨੂੰ ਕਾਜ਼ੀ ਹਾਉਸ ਵਿਚ ਦੇ ਦਿਤਾ ਹੈ।'

‘ਨਹੀਂ, ਨਹੀਂ! ਕਦੀ ਨਹੀਂ।'

‘ਹਾਂ ਅਬਾ! ਮੈਂ ਸਚ ਆਖਦੀ ਹਾਂ, ਉਸ ਦੇ ਨੌਕਰ ਨੇ ਮੈਨੂੰ ਕਿਹਾ ਹੈ, “ਆਪਣੇ ਪਿਉ ਨੂੰ ਜਾ ਕੇ ਆਖ ਕਿ ਪੁਰ ਦੇ ਕਾਜ਼ੀ ਹਾਂਉਸ ਵਿਚ ਜਾ ਕੇ ਆਪਣਾ ਬੌਲਦ ਲਭੇ।'

'ਮਹੇਸ਼ ਨੇ ਕੀ ਕੀਤਾ ਸੀ?'

'ਉਨ੍ਹਾਂ ਦੇ ਬਾਗ ਵਿਚ ਵੜ ਕੇ ਕਈ ਬੂਟੇ ਉਜਾੜ ਦਿਤੇ ਸਨ।'

ਗਫੂਰ ਹੈਰਾਨ ਬੈਠਾ ਰਿਹਾ, ਉਸ ਨੇ ਮਨ ਹੀ ਮਨ ਵਿੱਚ ਮਹੇਸ਼ ਸਬੰਧੀ ਕਈ ਦੁਰਘਟਨਾ ਦੀ ਕਲਪਨਾ ਕੀਤੀ ਸੀ, ਪਰ ਇਹ ਖਿਆਲ ਉਸ ਨੂੰ ਨਹੀਂ ਸੀ ਆਇਆ ਕਿ ਮਹੇਸ਼ ਨੂੰ ਕੋਈ ਕਾਜ਼ੀ ਹਾਊਸ ਵੀ ਦੇ ਆਵੇਗਾ। ਇਸ ਗੱਲ ਦਾ ਉਸ ਨੂੰ ਬ੍ਰਾਹਮਣਾਂ ਦੇ ਪਿੰਡ ਵਿਚ ਡਰ ਨਹੀਂ ਸੀ, ਅਤੇ ਖ਼ਾਸ ਕਰ ਕੇ ਮਾਨਿਕ ਘੋਸ਼ ਗਊ ਤੇ ਬ੍ਰਾਹਮਣ-ਭਗਤੀ? ਉਨ੍ਹਾਂ ਦੇ ਆਪਣੇ ਪਿੰਡ ਹੀ ਨਹੀਂ; ਸਗੋਂ ਆਸ-ਪਾਸ ਵੀ ਬੜੀ ਹੀ ਪ੍ਰਸਿੱਧ ਸੀ।'

ਅਮੀਨਾ ਬੋਲੀ:

‘ਸੂਰਜ ਛਿਪਣ ਵਿਚ ਥੋੜਾ ਚਿਰ ਹੈ। ਕੀ ਮਹੇਸ਼ ਨੂੰ ਲੈਣ ਨਹੀਂ ਜਾਏਗਾ ਅੱਬਾ?'

ਗਫੂਰ ਦੀਆਂ ਅੱਖਾਂ ਲਾਲ ਹੋ ਗਈਆਂ, ਉਹ ਕ੍ਰੋਧ ਵਿਚ ਭਖਦਾ ਹੋਇਆ ਬੋਲਿਆ:

'ਨਹੀਂ, ਬਿਲਕੁਲ ਨਹੀਂ।'

‘ਪਰੰਤੁ ਅਬਾ ! ਲੋਕੀ ਆਖਦੇ ਹਨ ਜੇ ਤਿੰਨਾਂ ਦਿਨਾਂ ਦੇ ਅੰਦਰ ਅਸੀ ਲੈ ਨਾ ਆਏ, ਤਾਂ ਉਸ ਨੂੰ ਬੂਚਰੀ ਵਿਚ ਵੇਚ ਦਿਤਾ ਜਾਏਗਾ।

‘ਵੇਚ ਹੀ ਦੇ ਫਿਰ, ਅਜ ਹੀ ਵੇਚ ਦੇਣ।'

‘ਬੁਚਰੀ ਕੀ ਚੀਜ਼ ਹੈ? ਇਹ ਅਮੀਨਾ ਨੂੰ ਨਹੀਂ ਪਤਾ ਸੀ। ਪਰੰਤੁ ਮਹੇਸ਼ ਸਬੰਧੀ ਬੂਚਰੀ ਦੇ ਗਲ ਬਾਤ ਹੋਣ ਤੇ ਉਸ ਦਾ ਪਿਤਾ ਇੰਨਾ ਕਿਉਂ ਘਾਬਰ ਜਾਂਦਾ ਹੈ? ਇਹ ਗੱਲ ਅਮੀਨਾ ਨੇ ਕਈ ਵਾਰੀ ਮਹਿਸੂਸ ਕੀਤੀ ਸੀ। ਉਹ ਹੋਰ ਕੁਝ ਨਾ ਆਖ ਕੇ ਹੌਲੀ ਹੌਲੀ ਉਥੋਂ ਤੁਰਦੀ ਹੋਈ।

ਰਾਤ ਦੇ ਹਨੇਰੇ ਵਿਚ ਲੁਕਦਾ-ਛਿਪਦਾ ਗਫੂਰ ਬੰਸੀ ਦੀ ਹੱਟੀ ਤੇ ਜਾ ਕੇ ਬੋਲਿਆ:

‘ਇਕ ਰੁਪਿਆ ਦੇਣਾ ਬੰਸੀ' ਤੇ ਪਿੱਤਲ ਦੀ ਥਾਲੀ ਉਸ ਦੇ ਅਗੇ ਰਖ ਦਿਤੀ। ਇਸ ਥਾਲੀ ਦਾ ਵਜ਼ਨ-ਤੋਲ ਸਾਰਾ ਕੁਝ ਬੰਸੀ ਨੂੰ ਪਤਾ ਸੀ। ਦੋ ਵਰਿਆਂ ਵਿਚ ਗਫੂਰ ਨੇ ਪੰਜ ਛੀ ਵਾਰੀ ਬੰਸੀ ਦੀ ਹੱਟੀ ਉਪਰ ਬੰਧ ਰਖਿਆ ਸੀ ਤੇ ਥਾਲੀ ਦੇ ਵਟਾਂਦਰੇ ਇਕ ਇਕ ਰੁਪਿਆ ਹਰ ਵਾਰੀ ਉਧਾਰ ਲੀਤਾ ਸੀ। ਅੱਜ ਵੀ ਬੰਸੀ ਨੇ ਉਸ ਨੂੰ ਇਕ ਰੁਪਿਆ ਦੇ ਦਿਤਾ।

ਦੂਜ ਦਿਨ ਮਹੇਸ਼ ਫੇਰ ਆਪਣੀ ਥਾਂ ਉਪਰ ਦਿਸ ਪਿਆ। ਉਹੀ ਬ੍ਰਿਛ, ਉਹੀ ਰੱਸੀ, ਉਹੀ ਕਿਲਾ ਤੇ ਉਹੀ ਖ਼ਾਲ-ਮਖ਼ਾਲੀ ਸਖਣਾ ਢਿਡ - ਮਹੇਸ਼ ਦੀਆਂ ਡੂੰਘੀਆਂ ਕਾਲੀਆਂ ਉਹੀ ਗਿਲੀਆਂ ਅੱਖਾਂ ਤੇ ਉਸੇ ਤਰਾਂ ਹੀ ਉਹ ਧੌਣ ਚੁਕੀ ਵੇਖ ਰਿਹਾ ਸੀ। ਇਕ ਬੁਢਾ ਜਿਹਾ ਮੁਸਲਮਾਨ ਉਸ ਨੂੰ ਬੜੇ ਗੌਹ ਨਾਲ ਤਾੜ ਰਿਹਾ ਸੀ। ਕੁਝ ਦੂਰ ਗਫੂਰ ਚੁਪ-ਚਾਪ ਬੈਠਾ ਸੀ। ਬੌਲਦ ਨੂੰ ਚੰਗੀ ਤਰ੍ਹਾਂ ਵੇਖ ਭਾਲ ਕੇ, ਬੁਢੇ ਨੇ ਇਕੋ ਵਾਰੀ ਪੂਰੇ ਦਸਾਂ ਦਾ ਨਵਾਂ ਨੋਟ, ਆਪਣੀ ਤਹਿਮਤ ਦੀ ਲਪੇਟ ਵਿਚੋਂ ਬਾਹਰ ਕਢਿਆ ਤੇ ਨਵੇਂ ਨੋਟ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਗਫੂਰ ਦੇ ਅਗੇ ਰਖਦਿਆਂ ਬੋਲਿਆ: ‘ਲਉ ਜੀ, ਇਕ ਪੂਰਾ ਨੋਟ ਹੀ ਦੇ ਦਿਤਾ, ਪੂਰਾ ਦਸ ਦਾ....।'

ਗਫੁਰ ਨੇ ਹਥ ਵਧਾ ਕੇ ਨੋਟ ਫੜ ਲਿਆ, ਪਰ ਫੇਰ ਵੀ ਪਹਿਲਾਂ ਹੀ ਚੁਪ-ਚਾਪ ਬੈਠਾ ਰਿਹਾ। ਜਿਹੜੇ ਦੋ ਬੰਦ ਬੁਢੇ ਦੇ ਨਾਲ ਆਏ ਸਨ, ਉਹ ਕਿਲੇ ਨਾਲੋਂ ਮਹੇਸ਼ ਦੀ ਰਸੀ ਖੋਲ੍ਹਣ ਲਗੇ। ਛੇਤੀ ਨਾਲ ਗਫੂਰ ਉਠ ਕੇ ਖੜੋ ਗਿਆ ਤੇ ਕੜਕ ਕੇ ਬੋਲਿਆ:

‘ਰਸੀ ਨੂੰ ਹੱਥ ਨਾ ਲਾਣਾ, ਨਹੀਂ ਤਾਂ...............।'

ਉਹ ਅਚਰਜ ਹੋ ਗਏ। ਬੁਢੇ ਨੇ ਗੰਭੀਰ ਹੋ ਕੇ ਪੁਛਿਆ:

'ਕਿਉਂ?'

'ਮੇਰੀ ਚੀਜ਼ ਹੈ, ਮੈਂ ਨਹੀਂ ਵੇਚਦਾ।'

‘ਪਰ.......'

'ਪਰ ਕੀ, ਮੇਰੀ ਖ਼ੁਸ਼ੀ।'

ਗਫੂਰ ਦੀਆਂ ਅੱਖਾਂ ਕੋਧ ਵਿਚ ਲਾਲ ਹੋ ਗਈਆਂ ਤੇ ਉਸ ਨੇ ਨੋਟ ਬੁਢੇ ਦੇ ਸਾਮ੍ਹਣੇ ਰਖ ਦਿਤਾ।

ਉਹ ਬੋਲਿਆ:

'ਕਲ ਸ਼ਾਮ ਨੂੰ ਤੂੰ ਸਾਈ ਲੈ ਆਇਆ ਸੈਂ?'

‘ਇਹ ਲਉ ਆਪਣੀ ਸਾਈ' ਇਹ ਆਖਦਿਆਂ ਗਫੂਰ ਨੇ ਦੇ ਰੁਪਏ ਧਰਤੀ ਉਪਰ ਵਗਾ ਮਾਰੇ।

ਝਗੜੇ ਦੇ ਡਰ ਤੋਂ ਬੁਢਾ ਨਰਮ ਪੈ ਗਿਆ ਤੇ ਮੁਸਕ੍ਰਾ ਕੇ ਬੋਲਿਆ:

'ਹੋਰ ਇਕ ਦੋ ਰੁਪਏ ਵਧੀਕ............?'

'ਨਹੀਂ, ਨਹੀਂ।'

‘ਚੰਗਾ ਯਾਰ ਇਨ੍ਹਾਂ ਦੀ ਲੜਕੀ ਵਾਸਤੇ ਤਿੰਨ ਰੁਪਏ ਹੋਰ ਦੇ ਦਿਉ ਮਿਠਾਈ ਖਾਏਗੀ।'

ਗਫੂਰ ਚੁਪ ਸੀ। 'ਹੁਣ ਪੂਰੇ ਪੰਦਰਾਂ ਹੋ ਗਏ ਨਾ?'

'..........।'

'ਹੁਣ ਤਾਂ ਖ਼ੁਸ਼ ਹੋ ਜਾ!'

'ਨਹੀਂ।'

‘ਪਰ ਮੀਆਂ! ਜੋ ਮੈਂ ਦੇ ਰਿਹਾ ਹਾਂ ਇਸ ਤੋਂ ਵਧ ਤੁਹਾਨੂੰ ਕੋਈ ਨਹੀਂ ਦੇ ਸਕਦਾ।'

'ਨਹੀਂ।'

'ਨਹੀਂ ਕੀ, ਹੋਰ ਦਸ ਦਿਨਾਂ ਨੂੰ ਫੇਰ ਇਸ ਦਾ ਚਮੜਾ ਵਿਕ ਸਕਦਾ ਹੈ, ਗੋਸ਼ਤ ਤਾਂ ਇਸ ਦੇ ਸਰੀਰ ਉਪਰ ਹੈ ਹੀ ਨਹੀਂ।'

ਤੋਬਾ ! ਤੋਬਾ ! ਗੋਸ਼ਤ ! ਗਫੂਰ ਦੇ ਮੂੰਹੋਂ ਅਚਨਚੇਤ ਹੀ ਨਿਕਲ ਗਿਆ। ਕ੍ਰੋਧ ਵਿਚ ਆ ਕੇ ਇਕ ਗੰਦੀ ਗਾਲ਼ ਉਸ ਦੀ ਜ਼ਬਾਨ ਵਿਚੋਂ ਬਾਹਰ ਆਈ। ਉਹ ਆਪ ਉਥੋਂ ਉਠ ਕੇ ਆਪਣੀ ਕੋਠੜੀ ਵਿਚ ਜਾ ਵੜਿਆ ਤੇ ਅੰਦਰ ਖੜਾ ਹੋ ਕੇ ਉਹ ਉਚੀ ਉਚੀ ਉਨ੍ਹਾਂ ਨੂੰ ਧਮਕਾਣ ਲਗਾ:

‘ਜੇ ਉਹ ਸ਼ੈਤਾਨ ਹੁਣੇ ਪਿੰਡ ਤੋਂ ਬਾਹਰ ਨਹੀਂ ਜਾਣਗੇ, ਤਾਂ ਗਫੂਰ ਆਪਣੇ ਜ਼ਿਮੀਦਾਰ ਸਾਹਿਬ ਦੇ ਆਦਮੀਆਂ ਪਾਸੋਂ ਜੁਤੀਆਂ ਮਰਵਾ ਕੇ ਹੁਣ ਉਨ੍ਹਾਂ ਨੂੰ ਠੀਕ ਕਰਵਾ ਦਏਗਾ।'

ਇਹ ਗੜ-ਬੜ ਵੇਖ ਕੇ ਕਸਾਈ ਤੁਰਦੇ ਹੋਏ, ਪਰ ਕੁਝ ਚਿਰ ਪਿਛੋਂ ਹੀ ਜ਼ਿਮੀਂਦਾਰ ਸਾਹਿਬ ਵਲੋਂ ਗਫੂਰ ਨੂੰ ਬੁਲਾਵਾ ਆ ਗਿਆ। ਉਹ ਸਮਝ ਗਿਆ ਕਿ ਕਸਾਈਆਂ ਦੇ ਆਵਣ ਦੀ ਗਲ ਜ਼ਿਮੀਦਾਰ ਨੂੰ ਪਤਾ ਲਗ ਗਈ ਹੈ।

ਜ਼ਿਮੀਂਦਾਰ ਦੀ ਹਵੇਲੀ ਦੇ ਬਾਹਰ ਮੈਦਾਨ ਵਿਚ ਕਈ ਬੈਠੇ ਸਨ। ਜ਼ਿਮੀਂਦਾਰ ਸ਼ਿਵ ਨਾਥ ਨੇ ਅੱਖਾਂ ਲਾਲ ਕਰ ਕੇ ਆਖਿਆ:

‘ਗਫੂਰ, ਤੈਨੂੰ ਕੀ ਸਜ਼ਾ ਦਿੱਤੀ ਜਾਏ? ਮੈਂ ਅਜੇ ਤਕ ਫੈਸਲਾ ਨਹੀਂ ਕਰ ਸਕਿਆ। ਪਤਾ ਈ ਕਿਸ ਦੇ ਪਿੰਡ ਵਿਚ ਵਸਦਾ ਏਂ?'

ਗਫੂਰ ਦੋਵੇਂ ਹਥ ਜੋੜਦਾ ਹੋਇਆ ਬੋਲਿਆ:

'ਪਤਾ ਹੈ ਸਰਕਾਰ, ਚੰਗੀ ਤਰਾਂ ਨਾਲ ਪਤਾ ਹੈ, ਮੇਰੇ ਕੋਲ ਤਾਂ ਕੁਝ ਵੀ ਖਾਣ-ਪੀਣ ਨੂੰ ਨਹੀਂ ਹੈ, ਨਹੀਂ ਤਾਂ ਹਜ਼ੂਰ ਜੋ ਜੁਰਮਾਨਾ ਲਾਂਦੇ, ਭਰ ਦਿੰਦਾ।'

ਉਸ ਦੀ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ। ਉਹ ਗਫੂਰ ਨੂੰ ਜ਼ਿੰਦੀ ਤੇ ਕ੍ਰੋਧੀ ਸਮਝਦੇ ਸਨ। ਪਰ ਉਹ ਅੱਜ ਰੋ ਰੋ ਕੇ ਆਖ ਰਿਹਾ ਸੀ:

‘ਸਰਕਾਰ, ਹੁਣ ਇਹੋ ਜਿਹਾ ਕਸੂਰ ਕਦੀ ਨਹੀਂ ਕਰਾਂਗਾ। ਇਹ ਆਖ, ਉਸ ਨੇ ਆਪਣੇ ਦੋਹਾਂ ਹੱਥਾਂ ਨਾਲ ਆਪਣੇ ਦੋਵੇਂ ਕੰਨ ਖਿਚੇ, ਅਤੇ ਫਿਰ ਵਿਹੜੇ ਵਿਚ ਇਕ ਪਾਸੇ ਤੋਂ ਦੂਜੇ ਪਾਸੇ ਤਕ ਆਪਣੀ ਨਕ ਧਰਤੀ ਨਾਲ ਰਗੜਨ ਲਗਾ।

‘ਚੰਗਾ ਜਾਉ, ਪਰ ਮੁੜ ਇਹੋ ਜਹੀ ਗੱਲ ਨਾ ਹੋਵੇ।' ਸ਼ਿਵ ਨਾਬ ਨੇ ਤਰਸ ਖਾ ਕੇ ਆਖਿਆ।

ਗਫੂਰ ਕਸਾਈ ਕੋਲ ਬੌਲਦ ਵੇਚਣ ਦੀ ਗੱਲ ਸੁਣ ਕੇ ਸਾਰ ਪਿੰਡ ਤੜਫ਼ ਉਠਿਆ। ਉਹ ਕੇਵਲ ਜ਼ਿਮੀਂਦਾਰ ਦੇ ਡਰ ਕਰ ਕੇ ਬੌਲਦ ਵੇਚ ਨਹੀਂ ਸਕਿਆ, ਇਸ ਗੱਲ ਵਿਚ ਕਿਸੇ ਨੂੰ ਵੀ ਸ਼ਕ ਨਹੀਂ ਸੀ। ਪੁਜਾਰੀ ਤਰਕ ਰਤਨ ਵੀ ਉਥੇ ਹੀ ਬਿਰਾਜਮਾਨ ਸਨ। ਉਨਾਂ ‘ਗਉ' ਸ਼ਬਦ ਦੇ ਸ਼ਾਸਤਰ ਅਨੁਸਾਰ ਅਰਥ ਸਮਝਾਏ ਅਤੇ “ਧਰਮ-ਹੀਣ ਮਲੇਛ ਜ਼ਾਤੀਆਂ ਨੂੰ ਪਿੰਡ ਦੀ ਹਦ ਅੰਦਰ ਕਿਉਂ ਨਹੀਂ ਆਵਣ ਦੇਣਾ ਚਾਹੀਦਾ ਹੈ। ਇਸ ਵਿਸ਼ੇ ਉਪਰ ਲੰਬਾ ਵਖਿਆਨ ਦੇ ਕੇ ਸਾਰੇ ਲੋਕਾਂ ਦੀਆਂ ਅਖਾਂ ਸੇਜਲ ਕਰ ਦਿਤੀਆਂ।

ਗਫੂਰ ਨੇ ਉਤਰ ਵਿਚ ਕੁਝ ਵੀ ਨਹੀਂ ਆਖਿਆ। ਇਸ ਤ੍ਰਿਸਕਾਰ ਨੂੰ ਉਚਿਤ ਹੀ ਸਮਝ ਕੇ, ਉਹ ਪ੍ਰਸੰਨ-ਚਿਤ ਘਰ ਵਲ ਮੁੜ ਆਇਆ। ਆਪਣੇ ਗਵਾਂਢੇ ਚਾਵਲਾਂ ਦੀ ਪਿਛ ਮੰਗ ਕੇ ਮਹੇਸ਼ ਨੂੰ ਪਿਆਈ, ਫੇਰ ਉਸ ਦੇ ਸਿਰ ਅਤੇ ਪਿੰਡੇ ਉਪਰ ਹਥ ਫੇਰਦੇ ਫੇਰਦੇ ਪਤਾ ਨਹੀਂ ਦਿਲ ਵਿਚ ਕੀ ਕੁਝ ਆਖਦਾ ਰਿਹਾ।

***

ਜੇਠ ਮਹੀਨੇ ਦਾ ਅੰਤ ਆ ਗਿਆ। ਵਿਸਾਖ ਨੇ ਜਿੰਨੀ ਭਿਆਨਕ ਹਾਲਤ ਦਸੀ ਸੀ, ਉਸ ਦਾ ਅੰਦਾਜ਼ਾ ਅਜ ਦਾ ਅਕਾਸ਼ ਵੇਖੇ ਬਿਨਾ ਨਹੀਂ ਸੀ ਹੋ ਸਕਦਾ। ਚਾਰੇ ਪਾਸੇ ਮਾਨੋਂ ਅੱਗ ਲਗੀ ਹੋਈ ਸੀ। ਇਸ ਹਾਲਤ ਵਿਚ ਰਤਾ ਵੀ ਤਬਦੀਲੀ ਨਹੀਂ ਹੋਈ। ਇਸ ਅੰਬਰ ਤੇ ਵੀ ਕਦੀ ਮੇਘ ਰਾਜ ਦਾ ਰਾਜ ਹੋ ਸਕਦਾ ਹੈ? ਇਹੋ ਜਹੀ ਆਸ ਮਨ ਵਿਚ ਨਹੀਂ ਆ ਸਕਦੀ। ਅਜਿਹਾ ਭਾਸਦਾ ਹੈ ਇਸ ਦਾ ਅੰਤ ਨਹੀਂ ਹੋਵੇਗਾ। ਜਦ ਤਕ ਸਾਰਾ ਸੰਸਾਰ ਸੜ ਕੇ ਸੁਆਹ ਨਹੀਂ ਹੋ ਜਾਂਦਾ, ਤਦ ਤਕ ਇਸ ਦੀ ਹਾਲਤ ਇਸੇ ਤਰ੍ਹਾਂ ਹੀ ਰਹੇਗੀ।

ਏਸੇ ਵੇਲੇ, ਇਸ ਤਪਦੀ ਦੁਪਹਿਰ ਵਿਚ ਗਫੂਰ ਘਰ ਮੁੜਿਆ। ਉਸ ਨੇ ਅਜ ਤਕ ਕਿਸੇ ਦੀ ਮਜ਼ਦੂਰੀ ਨਹੀਂ ਸੀ ਕੀਤੀ। ਚਾਰ ਪੰਜ ਦਿਨਾਂ ਤੋਂ ਉਸ ਨੂੰ ਬੁਖ਼ਾਰ ਨਹੀਂ ਸੀ ਚੜ੍ਹਿਆ। ਉਸ ਦੇ ਸਰੀਰ ਵਿਚ ਤਾਕਤ ਬਿਲਕੁਲ ਨਹੀਂ ਸੀ ਰਹੀ। ਤੁਰਦੇ-ਫਿਰਦੇ ਉਸ ਦੇ ਹਥ ਪੈਰ ਕੰਬਣ ਲਗ ਪੈਂਦੇ ਸਨ। ਫੇਰ ਵੀ ਅਜ ਸਵੇਰੇ ਉਹ ਕਿਸੇ ਕੰਮ-ਧੰਦੇ ਜਾਂ ਮਜ਼ਦੂਰੀ ਲਭਣ ਲਈ ਨਿਕਲ ਗਿਆ ਸੀ। ਸਵੇਰ ਤੋਂ ਹੁਣ ਤਕ ਜੇਠ ਦੀ ਕੜਕਦੀ ਧੁੱਪ ਵਿਚ ਫਿਰਦੇ ਉਸ ਦਾ ਰਹਿੰਦਾ ਖੂਹਦਾ ਖੂਨ ਵੀ ਸੁਕ ਗਿਆ, ਪਰ ਮਜ਼ਦੂਰੀ ਉਸ ਨੂੰ ਕਿਧਰੇ ਵੀ ਨਾ ਮਿਲੀ। ਭੁਖ ਤੇਹ ਤੇ ਥਕਾਵਟ ਨਾਲ ਉਸ ਦੀਆਂ ਅੱਖਾਂ ਅਗੇ ਹਨੇਰਾ ਫਿਰ ਰਿਹਾ ਸੀ। ਘਰ ਆ ਕੇ ਉਸ ਨੇ ਅਵਾਜ਼ ਮਾਰੀ: ਪੰਨਾ:ਆਂਢ ਗਵਾਂਢੋਂ.pdf/108 ਪੰਨਾ:ਆਂਢ ਗਵਾਂਢੋਂ.pdf/109 ਪੰਨਾ:ਆਂਢ ਗਵਾਂਢੋਂ.pdf/110 ਪੰਨਾ:ਆਂਢ ਗਵਾਂਢੋਂ.pdf/111 'ਅਮੀਨਾ, ਨੀ ਅਮੀਨਾ।'

'ਹਾਂ ਅਬਾ।'

‘ਭਤ ਤਿਆਰ ਹੈ?'

ਅਮੀਨਾ ਕੋਠੜੀ ਵਿਚੋਂ ਨਿਕਲ ਕੇ ਬੂਹੇ ਦੇ ਆਸਰੇ ਖੂਹ ਨੀਵਾਂ ਪਾਈ ਚੁੱਪ-ਚਾਪ ਖੜੋਤੀ ਰਹੀ।

ਕੋਈ ਉਤਰ ਨਾ ਮਿਲਣ ਤੇ ਗਫੂਰ ਜ਼ੋਰ ਨਾਲ ਚੀਖ਼ ਕੇ ਬੋਲਿਆ:

'ਭਤ ਬਣਿਆ ਹੈ ਜਾਂ ਨਹੀਂ?'

'.................'

'ਨਹੀਂ ਬਣਿਆ, ਕਿਉਂ ਨਹੀਂ ਬਣਿਆ?'

'ਚਾਵਲ.........ਨਹੀਂ........ਸਨ।'

'ਚਾਵਲ ਨਹੀਂ ਸਨ? ਸਵੇਰੇ ਮੈਨੂੰ ਕਿਉਂ ਨਹੀਂ ਆਖਿਆ?'

'ਕਲ ਰਾਤ ਤਾਂ ਜ਼ਰੂਰ ਆਖਿਆ ਸੀ, ਪਰ ਰਾਤ ਦੀ ਆ ਗੱਲ ਕਿਵੇਂ ਚੇਤੇ ਰਖੀ ਜਾ ਸਕਦੀ ਹੈ?' ਇਹ ਆਖਦੇ ਆਖਦੇ ਉਹ ਕ੍ਰੋਧ ਨਾਲ ਪਾਗਲ ਹੋ ਗਿਆ। ਮੂੰਹ ਨੂੰ ਹੋਰ ਵੀ ਵਿੰਗਾ ਟੇਢਾ ਕੇ ਬੋਲਿਆ:

'ਚਾਵਲ ਕਿਥੇ ਰਹਿੰਦੇ? ਬੀਮਾਰ ਪਿਉ ਖਾਏ ਨਾ ਖਾਏ, ਜਬਾਨ ਹਟੀ-ਕਟੀ ਨੂੰ ਦਿਨ ਵਿਚ ਚਾਰ ਪੰਜ ਵੇਰ ਥਾਲ ਭਰ ਭਰ ਕੇ ਭੂਤ ਖਾਣ ਨੂੰ ਜ਼ਰੂਰ ਚਾਹੀਦਾ ਹੈ। ਹੁਣ ਮੈਂ ਚਾਵਲ ਨੂੰ ਜੰਦਰੇ ਵਿਚ ਰਖਿਆ ਕਰਾਂਗਾ। ਲਿਆ ਇਕ ਗਡਵੀ ਪਾਣੀ ਹੀ ਲਿਆ, ਪਾਣੀ ਤਾਂ ਪੀਵਾਂ, ਪਿਆਸ ਨਾਲ ਹਿੱਕ ਪਾਟਣ ਲਗੀ ਹੈ।'

ਕੁੜੀ ਚੁਪ-ਚਾਪ ਖੜੋਤੀ ਰਹੀ।

ਗਫੂਰ ਕੜਕ ਕੇ ਫੋਲਿਆ:

'ਆਖ ਛੱਡ ਹੁਣ, ਪਾਣੀ ਵੀ ਨਹੀਂ ਹੈ।'

ਅਮੀਨਾ ਉਸੇ ਤਰ੍ਹਾਂ ਮੂੰਹ ਨੀਵਾਂ ਪਾਈ ਚੁਪ-ਚਾਪ ਖੜੋਤੀ ਰਹੀ। ਕੁਝ ਪਲ ਉਡੀਕ ਕੇ ਗਫੂਰ ਨੂੰ ਨਿਸਚਾ ਹੋ ਗਿਆ ਕਿ ਘਰ ਵਿਚ ਪੀਣ ਲਈ ਪਾਣੀ ਵੀ ਨਹੀਂ ਹੈ, ਤਾਂ ਉਹ ਆਪਣੇ ਆਪ ਵਿਚ ਨਾ ਰਿਹਾ, ਤੇਜ਼ੀ ਨਾਲ ਅਗੇ ਹੋ ਕੇ ਇਕ ਚਪੇੜ ਅਮੀਨਾ ਦੇ ਮੂੰਹ ਤੇ ਮਾਰੀ:

'ਸਿਰ ਸੜੀ, ਹਰਾਮਜ਼ਾਦੀ ਕਿਧਰੇ ਦੀ, ਸਾਰਾ ਦਿਨ ਪਤਾ ਹੀ ਕੀ ਕਰਦੀ ਰਹਿੰਦੀ ਹੈ। ਹਰ ਰੋਜ਼ ਇੰਨੇ ਆਦਮੀ ਮਰ ਰਹੇ ਹਨ, ਪਰ ਇਸ ਨੂੰ ਮੌਤ ਵੀ ਤਾਂ ਨਹੀਂ ਆਉਂਦੀ!'

ਅਮੀਨਾ ਕੁਝ ਵੀ ਨਾ ਬੋਲੀ, ਮਿੱਟੀ ਦਾ ਘੜਾ ਚੁਕ ਕੇ ਅਥਰੂ ਪੂੰਝਦੀ ਪੂੰਝਦੀ ਉਸੇ ਦੁਪਹਿਰ ਦੀ ਧੁੱਪ ਵਿਚ ਬਾਹਰ ਚਲੀ ਗਈ।

ਅਮੀਨਾ ਦੇ ਅਖੋਂ ਉਹਲੇ ਹੋਣ ਸਾਰ ਗਫੂਰ ਦੇ ਦਿਲ ਵਲਸ ਪੈਣ ਲਗੇ। ਇਸ ਮਾਂ-ਹੀਣ ਧੀ ਨੂੰ ਉਸ ਨੇ ਕਿਸ ਤਰ੍ਹਾਂ ਪਾਲਿਆ ਸੀ ਇਹ ਉਸ ਨੂੰ ਹੀ ਪਤਾ ਸੀ। ਉਸਨੇ ਸੋਚਿਆ:

'ਇਸ ਵਿਚਾਰੀ ਦਾ ਕੀ ਦੋਸ਼ ਹੈ? ਖੇਤੀ ਦਾ ਜੋ ਅਨਾਜ ਹੈ, ਜਿੰਨਾ ਚਿਰ ਉਹ ਰਹਿੰਦਾ ਹੈ, ਤਦੋਂ ਤਕ ਵੀ ਦੋਹਾਂ ਨੂੰ ਦੋਵੇਂ ਵੇਲੇਖਾਣ ਨੂੰ ਨਹੀਂ ਮਿਲਦਾ। ਇਸ ਦਿਸ਼ਾ ਵਿਚ ਪੰਜ ਛੇ ਵਾਰ ਥਾਲੀ ਤੂਸ ਤੁਸ ਕੇ ਖਾਣਾ ਜਿੰਨਾ ਅਸੰਭਵ ਹੈ, ਉਨਾ ਹੀ ਝੂਠ ਵੀ ਹੈ ਅਤੇ ਪੀਣ ਦਾ ਪਾਣੀ ਘਰ ਵਿਚ ਨਾ ਹੋਣ ਦਾ ਕਾਰਨ ਵੀ ਉਹ ਜਾਣਦਾ ਸੀ। ਪਿੰਡ ਵਿਚ ਦੋ ਤਿੰਨ ਤਾਲਾਬ ਹਨ,ਪਰ ਉਨ੍ਹਾਂ ਦਾ ਪਾਣੀ ਸੁੱਕ ਚੁਕਾ ਸੀ। ਜ਼ਿਮੀਂਦਾਰ ਸ਼ਿਵ ਨਾਥ ਦੇ ਖਾਸ ਤਲਾਬ ਵਿਚ ਪਾਣੀ ਤਾਂ ਜ਼ਰੂਰ ਹੈ, ਪਰ ਉਹ ਸਾਧਾਰਨ ਲੋਕਾਂ ਲਈ ਨਹੀਂ ਹੈ।'

ਉਸ ਬਾਹਰ ਵਲ ਦੂਰ ਤਕ ਵੇਖਿਆ, ਧਰਤੀ ਅਕਾਸ਼ ਤਪ ਰਹੇ ਸਨ। ਗਫੂਰ ਫਿਰ ਆਪਣੇ ਦਿਲ ਨਾਲ ਗੱਲਾਂ ਕਰਨ ਲਗਾ:

'ਆਮ ਲੋਕਾਂ ਲਈ ਤਾਂ ਜਿਹੜਾ ਤਾਲਾਬ ਹੈ, ਉਸ ਵਿਚ ਟੋਏ ਪੁਟਣ ਤੇ ਕੁਝ ਪਾਣੀ ਜ਼ਰੂਰ ਨਿਕਲ ਆਉਂਦਾ ਹੈ, ਪਰ ਪਾਣੀ ਭਰਨ ਵਾਲਿਆਂ ਦੀ ਇੰਨੀ ਭੀੜ ਹੁੰਦੀ ਹੈ ਕਿ ਲੋਕਾਂ ਵਿਚ ਕਈ ਵਾਰੀ ਝਗੜਾ ਲੜਾਈ ਵੀ ਹੋ ਜਾਂਦਾ ਹੈ। ਫੇਰ ਅਮੀਨਾ ਤਾਂ ਮੁਸਲਮਾਨ ਹੋਈ। ਉਸ ਨੂੰ ਤਾਂ ਲੋਕ ਨੇੜੇ ਨਹੀਂ ਢੁਕਣ ਦਿੰਦੇ। ਕਈ ਕਈ ਘੰਟੇ ਖੜ ਖੜੋ ਕੇ ਮਿੰਨਤਾਂ-ਤਰਲੇ ਕਰਨ ਮਗਰੋਂ, ਜੇ ਉਸ ਦੇ ਘੜੇ ਵਿਚ ਕੋਈ ਥੋੜਾ ਬਹੁਤ ਪਾਣੀ ਪਾ ਦਿੰਦਾ ਤਾਂ ਉਹ ਲੈ ਕੇ ਚਲੀ ਆਉਂਦੀ, ਇਹ ਸਾਰਾ ਕੁਝ ਗਫੂਰ ਨੂੰ ਚੰਗੀ ਤਰਾਂ ਪਤਾ ਸੀ।

ਅੱਜ ਸ਼ਾਇਦ ਤਲਾ ਵਿਚ ਬਿਲਕੁਲ ਪਾਣੀ ਨਹੀਂ ਸੀ ਤੇ ਜਾਂ ਧਕਾ-ਮੁਕੀ ਤੇ ਸ਼ੋਰ-ਸ਼ਰਾਬੇ ਵਿਚ ਕਿਸੇ ਨੇ ਵੀ ਅਮੀਨਾ ਦੀ ਗੱਲ ਸੁਣੀ ਹੀ ਨਹੀਂ ਹੋਣੀ ਜਾਂ ਕੋਈ ਇਹੋ ਜਹੀ ਹੋਰ ਗੜਬੜ ਹੋਈ ਹੋਣੀ ਹੈ। ਇਹ ਸੋਚਦੇ ਸੋਚਦੇ ਗਫੂਰ ਦੀਆਂ ਅੱਖਾਂ ਵਿਚ ਅਥਰੂ ਆਂ ਆ ਗਏ। ਐਨ ਇਸ ਵੇਲੇ ਜ਼ਿਮੀਂਦਾਰ ਦਾ ਕਾਰਿੰਦਾ ਜਮਦੂਤ ਵਾਂਗ ਆ ਕੇ ਵਿਹੜੇ ਵਿਚ ਖੜਾ ਹੋ ਗਿਆ ਤੇ ਉਚੀ ਉਚੀ ਵਾਜਾਂ ਮਾਰਨ ਲਗਾ:

'ਓਏ ਗਫੂਰ ਘਰ ਹੀ ਹੈਂ?'

‘ਹਾਂ, ਘਰ ਹੀ ਹਾਂ, ਕਿਉਂ?' ਗਫੂਰ ਨੇ ਕੁਝ ਤਿੱਖਾ ਜਿਹਾ ਹੋ ਕੇ ਆਖਿਆ:

‘ਸਰਕਾਰ, ਬੁਲਾ ਰਹੇ ਹਨ।'

'ਮੈਂ ਅਜੇ ਖਾਧਾ-ਪੀਤਾ ਕੁਝ ਨਹੀਂ, ਠਹਿਰ ਕੇ ਆਉਂਦਾ ਹਾਂ।' ਜ਼ਿਮੀਂਦਾਰ ਦਾ ਕਾਰਿੰਦਾ ਇਹ ਆਕੜ ਬਰਦਾਸ਼ਤ ਨਾ ਕਰ ਸਕਿਆ। ਗਾਲਾਂ ਦਿੰਦੇ ਹੋਇਆਂ ਬੋਲਿਆ:

‘ਸਰਕਾਰ ਦਾ ਹੁਕਮ ਹੈ ਕਿ ਤੈਨੂੰ ਜੁਤੀਆਂ ਮਾਰ ਕੇ ਤੇ ਘਸੀਟ ਕੇ ਲਿਜਾਇਆ ਜਾਏ।' ਗਫੂਰ ਇਕ ਵਾਰੀ ਫਿਰ ਆਪਣੀ ਆਕੜ ਵਿਚ ਹੀ ਆ ਕੇ ਬੋਲਿਆ:

'ਵਿਕਟੋਰੀਆ ਦੇ ਰਾਜ ਵਿਚ ਕੋਈ ਕਿਸੇ ਨੂੰ ਗ਼ੁਲਾਮ ਬਣਾ ਕੇ ਨਹੀਂ ਰਖ ਸਕਦਾ। ਮੈਂ ਲਗਾਨ ਦੇ ਕੇ ਰਹਿੰਦਾ ਹਾਂ, ਅਜੇ ਨਹੀਂ ਜਾਵਾਂਗਾ।'

ਪਰੰਤੂ ਸੰਸਾਰ ਵਿਚ ਗਫੂਰ ਵਰਗੇ ਗ਼ਰੀਬ ਬੰਦੇ ਦੇ ਮੂੰਹੋਂ ਇਹੋ ਜਹੀ ਗੱਲ ਬੇਫ਼ਾਇਦਾ ਹੀ ਨਹੀਂ, ਨਕਸਾਨਦੇਹ ਵੀ ਸੀ।

ਇਸ ਤੋਂ ਪਿਛੋਂ ਕੀ ਹੋਇਆ? ਇਹ ਖੋਲ੍ਹ ਕੇ ਦਸਣ ਦੀ ਕਈ ਖ਼ਾਸ ਲੋੜ ਨਹੀਂ, ਪਰੰਤੂ ਜਦੋਂ ਗਫੂਰ ਇਕ ਘੰਟੇ ਮਗਰੋਂ ਜ਼ਮੀਂਦਾਰ ਸਾਹਿਬ ਦੇ ਘਰੋਂ ਮੁੜ ਕੇ ਚੁਪ-ਚਾਪ ਮੰਜੇ ਤੇ ਲੇਟ ਗਿਆ, ਤਾਂ ਉਸ ਦੀਆਂ ਅੱਖਾਂ ਤੇ ਮੁੰਹ ਸੁਜੇ ਹੋਏ ਸਨ।

ਉਸ ਦੀ ਇੰਨੀ ਕਰੜੀ ਸਜ਼ਾ ਦਾ ਕਾਰਨ, ਕੇਵਲ ਮਹੇਸ਼ ਹੀ ਸੀ। ਗਫੂਰ ਦੇ ਘਰੋਂ ਬਾਹਰ ਜਾਂਦਿਆਂ ਹੀ ਮਹੇਸ਼ ਨੇ ਰਸੀ ਤੁੜਵਾ ਲਈ ਸੀ ਤੇ ਪਿੰਡ ਵਿਚ ਏਧਰ-ਉਧਰ ਘੁੰਮਦਾ ਰਿਹਾ। ਅਖ਼ੀਰ ਜ਼ਿਮੀਦਾਰ ਸਾਹਿਬ ਦੀ ਹਵੇਲੀ ਵਿਚ ਜਾ ਕੇ ਉਸ ਨੇ ਕੁਝ ਉਨ੍ਹਾਂ ਦੇ ਬੂਟੇ ਖ਼ਰਾਬ ਕਰ ਦਿੱਤੇ ਅਤੇ ਕੁਝ ਖਾ ਲਏ, ਪਰ ਜਦੋਂ ਲੋਕੀ ਉਸ ਨੂੰ ਫੜਨ ਲਗੇ, ਤਾਂ ਜ਼ਿਮੀਂਦਾਰ ਸਾਹਿਬ ਦੀ ਛੋਟੀ ਲੜਕੀ ਨੂੰ ਧਕੇ ਨਾਲ ਡੇਗ ਕੇ ਭਜ ਗਿਆ ਸੀ। ਇਸ ਤਰਾਂ ਦੀ ਇਹ ਘਟਨਾ ਪਹਿਲੀ ਵਾਰੀ ਹੀ ਨਹੀਂ ਸੀ, ਇਸ ਤੋਂ ਪਹਿਲਾਂ ਵੀ ਕਈ ਵਾਰੀ ਹੋ ਚੁਕੀ ਸੀ।

ਪਹਿਲਾਂ ਵਾਂਗ ਜੇ ਉਹ ਐਤਕੀਂ ਵੀ ਜ਼ਿਮੀਂਦਾਰ ਸਾਹਿਬ ਦੀ ਪੈਰੀਂ ਪੈਂਦਾ, ਮਿੰਨਤਾਂ-ਤਰਲੇ ਕਰਦਾ, ਤਾਂ ਸ਼ਾਇਦ ਐਤਕੀਂ ਵੀ ਮਾਫ਼ੀ ਮਿਲ ਜਾਂਦੀ, ਪਰੰਤੂ ਉਸ ਨੇ ਆਖਿਆ ਸੀ:

'ਮੈਂ ਲਗਾਨ ਦਿੰਦਾ ਹਾਂ, ਕਿਸੇ ਦਾ ਗੁਲਾਮ ਨਹੀਂ ਹਾਂ।'

'ਇਕ ਗ਼ਰੀਬ ਨਾਦਾਰ ਦਾ ਇਤਨਾ ਹੌਸਲਾ - ਜ਼ਿਮੀਂਦਾਰ ਸ਼ਿਵ ਨਾਥ ਕਿਵੇਂ ਬਰਦਾਸ਼ਤ ਕਰ ਸਕਦੇ ਸਨ? ਗਫੂਰ ਨੇ ਬੇਇਜ਼ਤੀ ਕੀਤੇ ਜਾਣ ਤੇ ਮਰ-ਕੁਟਾਈ ਤੋਂ ਬਚਣ ਲਈ ਕੋਈ ਕੋਸ਼ਸ਼ ਨਾ ਕੀਤੀ। ਉਹ ਚੁਪ-ਚਾਪ ਸਾਰਾ ਕੁਝ ਬਰਦਾਸ਼ਤ ਕਰਦਾ ਰਿਹਾ ਤੇ ਘਰ ਮੁੜ ਕੇ ਚੁਪ-ਚਾਪ ਉਸੇ ਤਰਾਂ ਲਟ ਗਿਆ।

ਭੁਖ ਤ੍ਰੇਹ ਇਕੋ ਵਾਰੀ ਭੁਲ ਗਏ। ਪਰੰਤੂ ਉਸ ਦਾ ਅੰਦਰ ਬਾਹਰਲੇ ਆਕਾਸ਼ ਦੀ ਤਰ੍ਹਾਂ ਸੜ ਰਿਹਾ ਸੀ। ਅਚਾਨਕ ਵਿਹੜੇ ਵਿਚ ਅਮੀਨਾ ਦੀ ਚੀਖ਼ ਸੁਣ ਕੇ ਉਹ ਦੌੜਦਾ ਬਾਹਰ ਆ ਗਿਆ ਤੇ ਵੇਖਿਆ-

ਅਮੀਨਾ ਧਰਤੀ ਉਪਰ ਪਈ ਹੈ। ਬੇ-ਸੁਧ ਉਸ ਦਾ ਘੜਾ ਟੁੱਟ ਚੁੱਕਾ ਹੈ ਤੇ ਪਾਣੀ ਵੇਹੜੇ ਵਿਚ ਏਧਰ-ਉਧਰ ਵਗ ਰਿਹਾ ਹੈ। ਉਸ ਦੇ ਖਿਲਰੇ ਹੋਏ ਪਾਣੀ ਨੂੰ ਮਹੇਸ਼ ਆਪਣੀ ਲੰਬੀ ਜੀਭ ਨਾਲ ਧਰਤੀ ਤੋਂ ਚੂਸ ਰਿਹਾ ਸੀ। ਇਹ ਦ੍ਰਿਸ਼ ਵੇਖ ਕੇ ਗਫੂਰ ਪਾਗਲ ਹੋ ਗਿਆ। ਠੀਕ ਕਰਨ ਲਈ ਪਹਿਲੇ ਦਿਨ ਸ਼ਾਮ ਨੂੰ ਉਸ ਨੇ ਹੱਲ ਖੋਲ੍ਹਿਆ ਸੀ, ਉਸ ਦਾ ਫਲ ਦੋਹਾਂ ਹਥਾਂ ਨਾਲ ਚੁਕ ਕੇ ਪੂਰੇ ਜ਼ੋਰ ਨਾਲ ਮਹੇਸ਼ ਦੇ ਨੀਵੇਂ ਹੋਏ ਸਿਰ ਵਿਚ ਦੇ ਮਾਰਿਆ।

ਇਕ ਵਾਰੀ ਮਹੇਸ਼ ਨੇ ਸਿਰ ਚੁਕਣ ਦਾ ਯਤਨ ਕੀਤਾ, ਪਰ ਉਸ ਦਾ ਭੁਖਾ ਤੇ ਨਿਰਬਲ ਸਰੀਰ ਧਰਤੀ ਉਪਰ ਡਿਗ ਪਿਆ। ਉਸ ਦੀਆਂ ਅੱਖਾਂ ਵਿਚੋਂ ਅੱਥਰੂ ਤੇ ਕੰਨਾਂ ਵਿਚੋਂ ਲਹੂ ਵਗਣ ਲਗ ਪਿਆ। ਮਹੇਸ਼ ਦਾ ਸਰੀਰ ਦੋ ਚਾਰੀ ਵਾਰੀ ਥਰ ਥਰ ਕੰਬਿਆ ਤੇ ਫੇਰ ਅਗਲੇ ਅਤੇ ਪਿਛਲੇ ਪੈਰਾਂ ਨੂੰ ਖਲਿਹਾਰ ਕੇ ਮਹੇਸ਼' ਨੇ ਦਮ ਤੋੜ ਦਿਤਾ:

ਅਮੀਨਾ ਇਕੋ ਵਾਰ ਚੀਖ਼ ਪਈ:

‘ਹਾਇ! ਤੂੰ ਕੀ ਕੀਤਾ ਅਬਾ? ਮੇਰਾ ਮਹੇਸ਼ ਮਰ ਗਿਆ!'

ਗਫੂਰ ਹਿਲਿਆ ਨਹੀਂ, ਮੂੰਹੋਂ ਵੀ ਕੁਝ ਨਹੀਂ ਬੋਲਿਆ, ਕੇਵਲ ਮਹੇਸ਼ ਦੀਆਂ ਖੁਲੀਆਂ ਡੂੰਘੀਆਂ ਕਾਲੀਆਂ ਅੱਖਾਂ ਵਲ ਇਕ ਟਕ ਵੇਖਦਾ ਰਿਹਾ ਤੇ ਪੱਥਰ ਵਾਂਗ ਮੂਰਤ ਬਣ ਕੇ ਖੜੋਤਾ ਰਿਹਾ।

ਦੋ ਘੰਟਿਆਂ ਦੇ ਅੰਦਰ ਹੀ ਖ਼ਬਰ ਸੁਣ ਕੇ ਇਰਦ-ਗਿਰਦੇ ਦੇ ਚਮਾਰਾਂ ਨੇ ਆਣ ਭੀੜ ਪਾਈ। ਇਕ ਬਾਂਸ ਨਾਲ ਬੌਲਦ ਦੇ ਪੈਰ ਬਨ੍ਹ ਕੇ ਲਟਕਾ ਲਿਆ ਤੇ ਉਹ ਉਸ ਨੂੰ ਲੈ ਗਏ। ਉਨ੍ਹਾਂ ਦੇ ਹੱਥਾਂ ਵਿਚ ਲਿਸ਼ਕਦੀਆਂ ਛੁਰੀਆਂ ਵੇਖ ਕੇ ਗਫੂਰ ਕੰਬ ਗਿਆ ਅਤੇ ਡਰ ਨਾਲ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ।

ਗਫੂਰ ਦੇ ਗਵਾਂਢੀ ਨੇ ਦਸਿਆ:

‘ਜ਼ਿਮੀਂਦਾਰ ਨੇ ਇਸ ਪਾਪ ਨੂੰ ਧੋਣ ਦਾ ਸਾਧਨ ਪੁਛਣ ਲਈ, ਆਪਣਾ ਆਦਮੀ ਪੁਜਾਰੀ ਵਲ ਘਲਿਆ ਹੈ ਤੇ ਇਸ ਪਾਪ ਦਾ ਪ੍ਰਾਸਚਿਤ ਕਰਨ ਲਈ ਗਫੂਰ, ਤੈਨੂੰ ਆਪਣੇ ਘਰਘਾਟ ਵੇਚਣਾ ਪਏਗਾ।'

ਗਫੂਰ ਨੇ ਇਨ੍ਹਾਂ ਗੱਲਾਂ ਦਾ ਕੋਈ ਵੀ ਉਤਰ ਨਾ ਦਿਤਾ, ਉਹ ਚੁਪ-ਚਾਪ ਸਾਰਾ ਕੁਝ ਸੁਣਦਾ ਰਿਹਾ।

ਅੱਧੀ ਰਾਤ ਬੀਤੀ ਉਸ ਨੇ ਆਪਣੀ ਧੀ ਅਮੀਨਾ ਨੂੰ ਜਗਾਇਆ:

'ਅਮੀਨਾ! ਤੁਰ ਇਥੋਂ ਅਸੀਂ ਤੁਰ ਚਲੀਏ।"

ਅਮੀਨਾ ਵੇਹੜੇ ਵਿਚ ਹੀ ਸੌਂ ਗਈ, ਉਠ ਕੇ ਅਖਾਂ ਮਲਦੀ ਹੋਈ ਬੋਲੀ:

‘ਕਿਥੇ ਅਬਾ?'

'ਢੁਲ ਬੇਡੀਆਂ ਚਲ ਕੇ ਟਾਟ ਦੀ ਮਿਲ ਵਿਚ ਕੰਮ ਕਰਾਂਗੇ।'

ਅਮੀਨਾ ਦੇ ਮੂੰਹੋਂ ਹਰਿਆਨੀ ਨਾਲ ਗੱਲ ਵੀ ਨਾ ਨਿਕਲੀ। ਇਸ ਤੋਂ ਪਹਿਲਾਂ ਹਜ਼ਾਰਾਂ ਦੁਖ ਝਲਣ ਤੇ ਵੀ ਗਫੂਰ ਟਾਟ ਮਿਲ ਵਿਚ ਕੰਮ ਕਰਨ ਤੇ ਰਾਜ਼ੀ ਨਹੀਂ ਸੀ ਹੋਇਆ। ਉਥੇ ਇਸਤ੍ਰੀਆਂ ਦੀ ਇੱਜ਼ਤ ਨਹੀਂ ਰਹਿੰਦੀ, ਇਹ ਗੱਲ ਅਮੀਨਾ ਪਤਾ ਨਹੀਂ ਕਿੰਨੀ ਵਾਰੀ ਸੁਣ ਚੁਕੀ ਸੀ ।

ਗਫੂਰ ਬੋਲਿਆ:

'ਚਿਰ ਨਾ ਕਰ ਬੇਟੀ, ਤੁਰ, ਪਉ, ਬੜੀ ਦੂਰ ਜਾਣਾ ਏ।'

ਅਮੀਨਾ ਨੇ ਪਾਣੀ ਦਾ ਗਡਵਾ ਤੇ ਪਿੱਤਲ ਦੀ ਥਾਲੀ ਨਾਲ ਚੁਕ ਲਏ। ਇਹੋ ਉਸ ਘਰ ਵਿਚ ਉਨ੍ਹਾਂ ਦੀ ਜਾਇਦਾਦ ਸੀ। ਗਫੂਰ ਨੇ ਵੇਖ ਕੇ ਆਖਿਆ:

ਇਹ ਸਾਰਾ ਕੁਝ ਇਥੇ ਹੀ ਰਹਿਣ ਦੇ ਬੇਟੀ! ਇਨ੍ਹਾਂ ਨਾਲ ਜ਼ਿਮੀਂਦਾਰ ਸਾਹਿਬ ਸਾਡੇ ਮਹੇਸ਼ ਦੇ ਪਾਪ ਦਾ ਪ੍ਰਾਸਚਿਤ ਕਰਨਗੇ।'

ਰਾਹ ਦੇ ਗੂੜੇ ਹਨੇਰੇ ਵਿਚ ਗਫੂਰ ਅਮੀਨਾ ਦਾ ਹੱਥ ਫੜੀ ਬਾਹਰ ਨਿਕਲ ਗਿਆ। ਪਿੰਡ ਵਿਚ ਉਸ ਦਾ ਕੋਈ ਮਿੱਤਰ ਜਾਂ ਸਰਬੰਧ ਨਹੀਂ ਸੀ। ਉਸ ਨੇ ਕਿਸੇ ਨੂੰ ਵੀ ਕੁਝ ਕਹਿਣਾ ਸੁਣਨਾ ਨਹੀਂ ਸੀ। ਵੇਹੜਾ ਲੰਘ ਕੇ ਸੜਕ ਦੇ ਕੰਢੇ · ਕਿੱਕਰ ਦਾ ਬ੍ਰਿਛ ਵੇਖ ਕੇ ਗਫੂਰ ਖਲੋ ਗਿਆ ਤੇ ਉਥੇ ਹੀ ਖੜੋ ਕੇ ਉਹ ਜ਼ੋਰ ਨਾਲ ਉਚੀ ਉਚੀ ਰੋਣ ਲਗਾ, ਉਸ ਦੀਆਂ ਅੱਖਾਂ ਵਿਚੋਂ ਹੜ ਤੇ ਮੂੰਹ ਵਿਚੋਂ ਚੀਕਾਂ ਨਿਕਲ ਰਹੀਆਂ ਸਨ। ਉਸ ਤਾਰਿਆਂ ਵਾਲੇ ਜਗਮਗਾਂਦੇ ਅਕਾਸ਼ ਵਲ ਵੇਖ ਕੇ ਆਖਿਆ:

"ਐ ਖੁਦਾ! ਮੈਨੂੰ ਰੱਜ ਰੱਜ ਕੇ ਸਜ਼ਾ ਦਈ, ਮੇਰਾ ਮਹੇਸ਼ ਇਸ ਵਸਦੀ ਦੁਨੀਆ ਵਿਚ ਭੁਖਾ ਤੇ ਤਿਹਾਇਆ ਮਰ ਗਿਆ। ਉਸ ਦੇ ਚਰਨ ਲਈ ਧਰਤੀ ਕਿਸੇ ਨਹੀਂ ਛੱਡੀ। ਤੇਰੀਆ ਬਖ਼ਸ਼ਸ਼ਾਂ ਦੇ ਮੈਦਾਨਾਂ ਦਾ ਘਾਹ ਵੀ ਨਾ ਚਰਨ ਦਿਤਾ, ਤੇਰਾ ਅਤੁਟ ਪਾਣੀ ਵੀ ਉਸ ਨੂੰ ਕਿਸੇ ਨਾ ਪੀਣ ਦਿਤਾ, ਮੇਰਿਆ ਰੱਬਾ! ਉਨ੍ਹਾਂ ਸਾਰਿਆਂ ‘ਗਉ ਰਖਸ਼ਾਂ' ਨੂੰ ਖਿਮਾਂ ਬਖ਼ਸ਼ੀ - ਇਹੋ ਮੇਰਾ ਪ੍ਰਾਸਚਿਤ ਹੈ।"

ਜਲ ਪੁਤਰੀ



(ਗੁਜਰਾਤੀ)

ਸਨੇਹ ਰਿਸ਼ਮ, ਗੁਜਰਾਤੀ ਬੋਲੀ ਦੇ ਨਿਹਾਇਤ ਸੁਚੱਜੇ ਕਹਾਣੀ ਕਲਾਕਾਰ ਹਨ। ਆਪ ਦੀ ਕਲਪਨਾ-ਸ਼ਕਤੀ ਤੇ ਅਲੰਕਿਤ-ਲਿਖਤ ਕਹਾਣੀ ਵਿਚ ਸਵਾਦ ਤੇ ਪਾਠਕ ਵਿਚ ਵਿਸਮਾਦ ਪੈਦਾ ਕਰਦੀਆਂ ਹਨ। ਆਪ ਦੀ ਕਹਾਣੀ ਆਮ ਕਰਕੇ ਦੁਖਾਂਤ ਕਹਾਣੀ ਹੁੰਦੀ ਹੈ।

"ਜਲ ਪੁਤਰੀ", ਆਪਣੀ ਕਿਸਮ ਦੀ ਇਕ ਅਲੌਕਿਕ ਚੀਜ਼ ਹੈ। ਇਸ ਕਹਾਣੀ ਨੇ ਗੁਜਰਾਤੀ ਪਾਠਕਾਂ ਤੋਂ ਬੜੀ ਪ੍ਰਸੰਨਤਾ ਪ੍ਰਾਪਤ ਕੀਤੀ ਹੈ, ਪਰ ਕੀ ਕੋਈ ਇਸਤ੍ਰੀ ਦੋ ਪੁਰਸ਼ਾਂ ਨਾਲ ਇਕੋ ਜਿਡਾ ਪੁਰਸ਼-ਪਿਆਰ ਵੀ ਕਰ ਸਕਦੀ ਹੈ? ਇਸ ਨਖੇੜੇ ਲਈ ਪਾਠਕ ਦੇ ਮਨ ਦੀ ਡੂੰਘਾਈ ਵਿਚੋਂ ਜ਼ਰੂਰ ਸ਼ੱਕ ਪੈਦਾ ਹੁੰਦਾ ਹੈ।

ਨੀਲੇ ਸਮੁੰਦਰ ਦੀ ਅਮੁੱਕ ਸਤਹ ਤੇ ਉਸ ਦੀਆਂ ਨਜ਼ਰਾਂ ਗੱਡੀਆਂ ਹੋਈਆਂ ਸਨ। ਚੜ੍ਹਦੀ ਜਵਾਨੀ ਤੇ ਜੋਬਨ ਦੀਆਂ ਫੁਟੀਆਂ ਰਿਸ਼ਮਾਂ ਵਾਂਗ ਸਮੰਦਰ ਦੇ ਪੇਟ ਵਿਚੋਂ ਉਠ ਕੇ ਕਿਨਾਰੇ ਵਲ ਵਧੀਆਂ ਲਹਿਰਾਂ ਫੇਰ ਪਛਾੜ ਖਾ ਕੇ ਮੁੜਦੀਆਂ, ਕਿਸੇ ਸੰਗੀਤ ਦੀ ਸੂਰ ਪੈਦਾ ਕਰਦੀਆਂ ਤੇ ਦੂਰ ਤਕ ਫੈਲੇ ਹੋਏ ਸਮੁੰਦਰ ਦੇ ਪੇਟ ਵਿਚ ਹੀ ਗੁੰਮ ਹੋ ਜਾਣ ਦਾ ਨਿਸਫ਼ਲ ਯਤਨ ਕਰਦੀਆਂ ਲਹਿਰਾਂ ਤੇ ਤੁਰੰਗਾਂ ਨੂੰ ਜਿਵੇਂ ਉਹ ਗਿਣਨ ਦਾ ਯਤਨ ਕਰ ਰਹੀ ਸੀ-ਉਨ੍ਹਾਂ ਲਹਿਰਾਂ ਨਾਲ - ਜਿਸ ਤਰ੍ਹਾਂ ਉਸਦੀ ਯੁਗਾਂ ਦੀ ਸਦੈਵ ਮਿੱਤ੍ਰਤਾ ਹੈ। ਸਮੁੰਦਰ ਦੇ ਵਿਸ਼ਾਲ ਪੇਟੇ ਵਿਚ ਲੁਕਿਆ ਕੋਈ ਉਸ ਨੂੰ ਇਨ੍ਹਾਂ ਲਹਿਰਾਂ ਰਾਹੀਂ ਸ਼ਾਇਦ ਗੁੜੇ. ਸੰਦੇਸੇ ਘਲ ਰਿਹਾ ਸੀ। ਇਸ ਤਰਾਂ ਉਹ ਟਿਕ-ਟਿਕੀ ਲਾਈ ਵੇਖਦੀ ਰਹਿੰਦੀ ਹੈ। ਕਲ੍ਹ ਹੀ ਤਾਂ ਉਸ ਦੇ ਪਿਤਾ ਨੇ ਉਸ ਨੂੰ ਇਕ ਅਸਚਰਜ ਗੱਲ ਦਸੀ ਸੀ।

'ਰੂਪਾਂ! ਉਥੇ, ਜਿਥੇ ਉਹ ਤਰੰਗਾਂ ਕੁਝ ਮੁੜਦੀਆਂ ਹੋਈਆਂ ਦਿਸਦੀਆਂ ਹਨ, ਤੇਰੀ ਮਾਂ ਡੁਬੀ ਸੀ। ਉਸ ਵੇਲੇ ਤੇਰੀ ਉਮਰ ਕੋਈ ਡੇਢ ਸਾਲ ਸੀ। ਤੇਰੀ ਨਾਨੀ ਵੀ ਤੇਰੀ ਮਾਂ ਨੂੰ ਡੇਢ ਵਰ੍ਹੇ ਦਾ ਛਡ ਕੇ ਏਸੇ ਤਰਾਂ, ਏਸੇ ਥਾਂ ਡੁਬੀ ਸੀ। ਤੇਰੀ ਮਾਂ,ਤੇਰੀ ਨਾਨੀ ਦੀ ਮਾਂ ਸਾਰੀਆਂ ਪੀੜ੍ਹੀ-ਦਰ-ਪੀੜ੍ਹੀ ਏਸੇ ਤਰਾਂ ਮੋਈਆਂ ਨੇ। ਮੈਂ ਤੈਨੂੰ ਖ਼ਬਰਦਾਰ ਕਰਦਾ ਵਾਂ, ਧੀਏ! ਪਾਣੀ ਵਾਲੀ ਦੋਸਤੀ ਚੰਗੀ ਨਹੀਂ, ਛਡ ਦੇ ਏਸ ਦੀ ਮਿੱਤ੍ਰਤਾ ਨੂੰ!' "ਪਾਣੀ ਨਾਲ ਦੋਸਤੀ ਚੰਗੀ ਨਹੀਂ, ਛਡ ਦੇ ਇਸ ਦੀ ਮਿੱਤ੍ਰਤਾ ਨੂੰ!" ਕਿੰਨੀ ਔਖੀ ਗੱਲ ਹੈ। ਪਿਤਾ ਦੇ ਮਮਤਾ ਭਰੇ ਹਿਰਦੇ ਨੂੰ ਵੀ ਨਹੀਂ ਦੁਖਾਇਆ ਜਾ ਸਕਦਾ, ਪਰ ਉਹ ਪਾਣੀ ਨਾਲ ਦੋਸਤੀ ਨਾ ਰਖੇ? ਤਾਂ ਹੋਰ ਕਿਸ ਦੇ ਨਾਲ ਰਖੇ? ਤੇ ਉਹ ਥਾਂ, ਜਿਥੇ ਉਸ ਦੀ ਮਾਤਾ ਡੁਬੀ ਹੈ ਤੇ ਜਿਥੇ ਨਾਨੀ ਦੀ ਮੌਤ ਹੋਈ ਹੈ। ਔਹ! ਉਹ ਤਾਂ ਉਸ ਲਈ ਪੂਜਾ ਦੀ ਥਾਂ ਹੈ। ਉਹ ਉਸ ਦੀ ਪਿਆਰੀ ‘ਝਾਂਜਰੀ' ਹੈ। ਉਥੋਂ ਦੀਆਂ ਸੁੰਦਰ ਲਹਿਰਾਂ ਦੇ ਖੇਲ, ਉਥੇ ਉਠਦੀਆਂ ਸੰਗੀਤਕ ਲਹਿਰਾਂ ਹੀ ਤਾਂ ਉਸ ਦੀ ਜੀਵਨ-ਲਹਿਰ ਹੈ। ਉਨ੍ਹਾਂ ਲਹਿਰਾਂ ਤੇ ਘੁੰਮਣਘੇਰਾਂ ਦਾ ਐਧਰ-ਉਧਰ ਮੁੜਨਾ ਕਿੰਨਾ ਹੀ ਸੁੰਦਰ ਹੈ ਤੇ ਕਿੰਨਾ ਭਿਆਨਕ ਵੀ ਹੈ।

ਸ਼ਾਇਰ ਮਿਜਾਜ਼ ਲੋਕਾਂ ਨੇ ਉਸ ਨੂੰ ‘ਜਲ ਸੁੰਦਰੀ' ਤੇ ਪੈਰਾਂ ਦੀ ਪੰਜੇਬ ਨਾਲ ਉਪਮਾ ਦੇ ਕੇ 'ਝਾਂਜਰੀ' ਆਖਣਾ ਸ਼ੁਰੂ ਕਰ ਦਿਤਾ ਸੀ। ਕਿੰਨੀ ਵਾਰੀ ਉਸ ਨੇ ਇਕੱਲਿਆਂ ਹੀ ਉਸ ‘ਝਾਂਜਰੀ' ਤੇ ਆਪਣੀ ਨਿਕੀ ਜਹੀ ‘ਡੌਗੀ' ਕਿਸੇ ਬੇੜੀ ਦੀ ਸ਼ਕਲ ਵਾਲੀ, ਇਕੱਲਿਆਂ ਚਲਾਈ ਤੇ ਪਾਣੀ ਉਪਰ ਨਚਾਈ ਸੀ। ਕਿੰਨੀ ਵਾਰੀ ਇਸ ਤਰਾਂ ਬੇੜੀ ਨਚਾਂਦਿਆਂ ਲਹਿਰਾਂ ਦੇ ਝਣਕਾਰ ਦਾ ਅਨੰਦ ਪ੍ਰਾਪਤ ਕਰਦਿਆਂ, ਉਸ ਆਪਣੇ ਆਪ ਨੂੰ ‘ਰਾਜ ਰਾਣੀ' ਪ੍ਰਤੀਤ ਕੀਤਾ ਸੀ। ਤੇ ਉਸੇ ਝਾਂਜਰੀ ਵਿਚ ਉਸ ਦੀ ਮਾਤਾ ਨੇ, ਨਾਨੀ ਨੇ, ਨਾਨੀ ਦੀ ਨਾਨੀ ਨੇ, ਤੇ ਹੋਰ ਕਈ ਵਡ-ਵਡੇਰੇ ਵੀ ਅਜਾਗ ਨੀਂਦ ਸੁਤੇ ਪਏ ਸਨ। ਹਾਂ, ਉਹ ਉਸਦੀ ਮਾਤਾ ਦਾ ਅਸਲੀ ਘਰ ਹੈ, ਤਾਂ ਫਿਰ ਕੀ ਉਸ ਦੀ ਧੀ ਨਾਨਕੇ ਨਾ ਜਾਏਗੀ? ਇਸ ਵਿਚ ਡਰ ਕੀ ਹੈ? ਪਰ ਜਲਦੀ ਹੀ ਉਸ ਦੇ ਦਿਲ ਵਿਚ ਖ਼ਿਆਲ ਆਇਆ:

'ਬਾਪੂ?' ਉਹ ਬੋਲ ਪਈ, 'ਮਾਂ ਤੇ ਨਾਨੀ, ਸਾਰੀਆਂ ਵਿਆਹ ਮਗਰੋਂ ਹੀ ਤਾਂ ਡੁਬੀਆਂ ਸਨ ਨਾ?' 'ਹਾਂ', ਪਿਤਾ ਨੇ ਆਖਿਆ, 'ਵਿਆਹ ਮਗਰੋਂ।'

‘ਤਾਂ ਮੈਂ ਵਿਆਹ ਹੀ ਨਹੀਂ ਕਰਾਂਵਾਂਗੀ।'

'ਵਿਆਹ?'

‘ਹਾਂ ਵਿਆਹ, ਵਿਆਹ ਹੋਵੇਗਾ ਤਾਂ ਹੀ ਡੁਬਾਂਗੀ!'

'ਝਲੀ ਕਿਧਰੇ ਦੀ, ਕੁੜੀਆਂ ਵੀ ਕਦੇ ਕੰਵਾਰੀਆਂ ਰਹਿ ਸਕਦੀਆਂ ਹਨ!'

‘ਨਾ ਜੀ ਨਾਂਹ, ਮੈਂ ਨਹੀਂ ਵਿਆਹ ਕਰਾਣਾ!'

'ਕਿਉਂ?'

'ਮੈਂ ਆਪਣੀ ਮਿੱਤਾ ਨਹੀਂ ਛੱਡ ਸਕਦੀ – ਝਾਂਜਰੀ ਨਾਲ।'

ਰੂਪਾਂ ਦੇ ਪਿਤਾ ਨੂੰ ਰੂਪਾਂ ਦੀ ਮਾਂ ਚੇਤੇ ਆ ਗਈ। ਕਿਤਨੀ ਸੁੰਦਰ ਅਤੇ ਪਿਆਰੀ ਸੀ ਉਹ। ਉਸ ਦੇ ਇਕ ਇਕ ਅੱਖਰ ਦੀ ਪਾਲਣਾ ਕਰਨ ਨੂੰ ਤਿਆਰ ਰਹਿੰਦੀ, ਪਰ ਸੀ ਉਹ ਵੀ ਇਹੋ ਜਹੀ ਹੀ ਹਠੀਲੀ, ਇੰਨੀ ਹੀ ਜ਼ਿਦਲ। ਉਹ ਜਾਣਦਾ ਸੀ ਰੂਪਾਂ ਤੋਂ ਕੋਈ ਗੱਲ ਮੰਨਾਣੀ ਤੇ ਫਿਰ ਜ਼ਬਰਦਸਤੀ ਮੰਨਾਣੀ ਅਸੰਭਵ ਹੈ। ਉਸ ਨੇ ਹੋਰ ਹੀ ਗੱਲਾਂ ਛੇੜ ਦਿਤੀਆਂ, ਪਰ ਰੂਪਾਂ ਉਨ੍ਹਾਂ ਹੀ ਵਿਚਾਰਾਂ ਵਿਚ ਪਈ ਰਹੀ।

"ਮਾਂ ਝਾਂਜਰੀ 'ਚ ਲੇਟੀ ਹੋਈ ਹੈ, ਏਸੇ ਲਈ ਖਵਰੇ ਝਾਂਜਰੀ ਮੈਨੂੰ ਰੋਜ਼ ਬਲਾਂਦੀ ਹੈ ਤੇ ਬਾਪੂ ਕਹਿੰਦਾ ਹੈ, 'ਉਥੇ ਨਾ ਜਾ'; ਭਲਾ ਇੰਜ ਵੀ ਹੋ ਸਕਦਾ ਹੈ ਕਦੀ? ਠੀਕ ਹੈ ਮੈਂ ਵਿਆਹ ਹੀ ਨਹੀਂ ਕਰਾਂਗੀ।"

ਅੱਜ ਸਮੁੰਦਰ ਦੇ ਕੰਢੇ ਬੈਠੀ ਰੂਪਾਂ ਉਸ ਖਿਲਰੇ ਹੋਏ ਡੂੰਘੇ ਬੇਓੜਕ ਜਲ ਨੂੰ ਤੇ ਆਪਣੀ ਪਿਆਰੀ ਝਾਂਜਰੀ ਨੂੰ, ਮਸਤ ਅੱਖੀਆਂ ਨਾਲ ਵੇਖ ਰਹੀ ਹੈ। ਉਸ ਦੇ ਨੇਤਰ ਜਿਵੇਂ ਕਿਸੇ ਗੁੰਝਲ ਨੂੰ ਸੁਲਝਾਣ ਵਿਚ ਲਗ ਗਏ ਹੋਏ ਹਨ। ਦੇਵਾਂ ਤੇ ਸੋਮਾਂ ਦੋਵੇਂ ਆਉਣ ਵਾਲੇ ਹਨ। ਝਾਂਜਰੀ ਤੇ ਮਿਲਣ ਦਾ ਉਸ ਨੇ ਉਨ੍ਹਾਂ ਦੋਹਾਂ ਨਾਲ ਇਕਰਾਰ ਕੀਤਾ ਸੀ।

ਸੂਰਜ ਦੀਆਂ ਕਿਰਨਾਂ ਸਮੰਦਰ ਦੇ ਪਾਣੀ ਤੇ ਪੈ ਕੇ ਰੂਪਾਂ ਦੇ ਅੰਗ ਅੰਗ ਵਿਚੋਂ ਰੂਪ-ਰਿਸ਼ਮਾਂ ਕੱਢ ਰਹੀਆਂ ਸਨ। ਰੂਪਾਂ ਸਚ-ਮੁਚ ਰੂਪਵਤੀ ਬਣ ਗਈ ਸੀ। ਪਿੰਡ ਦਾ ਇਕ ਇਕ ਜਵਾਨ ਉਸ ਤੇ ਮਰ ਮਿਟਣ ਲਈ ਤਿਆਰ ਸੀ, ਪਰ ਰੂਪਾਂ ਲਈ ਦੇਵਾਂ ਤੇ ਸੋਮਾਂ ਹੀ ਸਾਰਾ ਕੁਝ ਸਨ।

***

ਇਕ ਦਿਹਾੜੇ ਰੁਪਾਂ ਮੋਟੀ ਜਹੀ ਇਕ ਮਛੀ ਮੋਢੇ ਰਖੀ ਸਿਰ ਤੇ ਨਿਕੀਆਂ ਨਿੱਕੀਆਂ ਮਛੀਆਂ ਦੀ ਟੋਕਰੀ ਚੁਕੀ ਤੁਰੀ ਜਾ ਰਹੀ ਸੀ। ਤੇ ਜਾਲ ਸੁਟੀ ਦੇਵਾਂ ਵੀ ਪਿਛੇ ਪਿਛੇ ਤੁਰਿਆ ਆਉਂਦਾ ਸੀ। ਪੈਰਾਂ ਤੋਂ ਸਿਰ ਤਕ ਦੇਵਾਂ ਦੀਆਂ ਨਜ਼ਰਾਂ ਰੂਪਾਂ ਦੇ ਸੰਦਰ ਰੂਪ ਨੂੰ ਪੀ ਰਹੀਆਂ ਸਨ। ਸਿਰ ਤੇ ਚਕੀ ਟੋਕਰੀ ਕਰ ਕੇ ਰੂਪਾਂ ਦੀ ਚੁੰਨੀ ਖਿਸਕ ਚੁਕੀ ਸੀ। ਬਾਹਵਾਂ ਉਪਰ ਚਕਣ ਦੇ ਕਾਰਨ ਚੋਲੀ ਦੀਆਂ ਤਣੀਆਂ ਖਿਚੀਆਂ ਗਈਆਂ। ਢਿਡ, ਧੁਨੀ, ਹਿੱਕ, ਪਿੰਨੀਆਂ ਪੱਟ, ਡੌਲੇ, ਸਿਰ ਤੋਂ ਲੈ ਕੇ ਲਕ ਤਕ ਉਸ ਦੇ ਸੁੰਦਰ ਅੰਗਾਂ ਦੀ ਬਣਤਰ ਵੇਖ ਵੇਖ ਕੇ ਦੇਵਾਂ ਪਾਗਲ ਹੁੰਦਾ ਜਾਂਦਾ। ਉਸ ਨੂੰ ਰੂਪਾਂ ਦੇ ਪੱਟ, ਡੌਲੇ, ਪਿੰਨੀਆਂ, ਪੈਰ, ਸਾਰਾ ਕੁਝ ਹੀ ਸੁੰਦਰਤਾ ਦਾ ਨਮੂਨਾ ਮਲੂਮ ਹੁੰਦੇ ਸਨ।

ਪੈਰ ਨੂੰ ਠੁਡਾ ਲਗਾ ਤੇ ਰੂਪਾਂ ਦਾ ਟੋਕਰਾ ਡਿਗ ਪਿਆ। ਸਾਰੀਆਂ ਮੱਛੀਆਂ ਦੂਰ ਤਕ ਖਿਲਰ ਗਈਆਂ। ਦੇਵਾਂ ਦੌੜਿਆ। ਚੁਣ ਚੁਣ ਕੇ ਮੱਛੀਆਂ ਨੂੰ ਟੋਕਰੇ ਵਿਚ ਪਾਣ ਲਗਾ। ਉਹ ਮੱਛੀਆਂ ਚੁਣਦਾ ਵੀ ਜਾਂਦਾ ਤੇ ਰੂਪਾਂ ਦੀ ਸੁੰਦਰਤਾ ਨੂੰ ਅੱਖੀਆਂ ਨਾਲ ਮਾਣਦਾ ਵੀ ਜਾਂਦਾ। ਰੂਪਾਂ ਵੀ ਦੋਵਾਂ ਦੇ ਸਡੌਲ ਸਰੀਰ ਨੂੰ ਵੇਖ ਕੇ ਫੁਲੀ ਨਹੀਂ ਸੀ ਮਿਉਂਦੀ । ਉਹ ਸੋਚ ਰਹੀ ਸੀ:

‘ਦੇਵਾਂ ਨੂੰ ਵੇਖ ਵੇਖ ਉਸ ਦਾ ਹਿਰਦਾ ਕਿਉਂ ਨਚ ਪੈਂਦਾ ਹੈ? ਤੇ ਇਕ ਲਹਿਰ ਜਹੀ ਕਿਉਂ ਦੌੜਦੀ ਹੈ ਹਿਰਦੇ ਵਿਚ?'

ਦੇਵਾਂ ਬੋਲਿਆ:

'ਰੂਪਾਂ, ਤੇਰਾ ਨਾਂ?'

‘ਕੀ ਮੇਰਾ ਨਾਂ?'

'ਤੇਰਾ ਨਾਂ ਰੂਪਾਂ ਕਿਸ ਰਖਿਆ ਸੀ?'

'ਕਿਉਂ?'

'ਜੇ ਮੈਨੂੰ ਉਹ ਮਿਲ ਪਵੇ - ਤੇਰਾ ਨਾਂ ਰਖਣ ਵਾਲਾ - ਤਾਂ ਡੇਢ ਮਣ ਦੀ ਮਛੀ ਫੜ ਕੇ ਉਸ ਦੀ ਭੇਟਾ ਕਰਾਂ।'

'ਇੰਨੀ ਕੁਰਬਾਨੀ ਕਿਉਂ ਪਰ?'

'ਤੂੰ ਸਚ ਮੁਚ ਰੂਪਾਂ ਹੀ ਤਾਂ ਹੈਂ, ਏਸ ਲਈ..........।'

ਦੋਹਾਂ ਦੇ ਹਾਸੇ ਨਿਕਲ ਗਏ, ਅੱਖਾਂ ਚਮਕ ਉਠੀਆਂ, ਰੂਪਾਂ ਦੀਆਂ ਅੱਖਾਂ ਨੀਵੀਆਂ ਹੋ ਗਈਆਂ, ਪਰ ਮੂੰਹ ਲਾਲ ਹੋ ਗਿਆ।

'ਝੂਠ, ਦੇਵਾਂ।'

'ਨਹੀਂ ਸਚ, ਰੂਪਾਂ।'

'ਮੈਂ ਇਤਨੀ ਸੁੰਦਰ ਨਹੀਂ ਹਾਂ।'

'ਸੁੰਦਰ ਨਹੀਂ, ਸੁੰਦਰਤਾ ਦਾ ਰੂਪ ਤਾਂ ਹੈ।'

'ਹੋਣਾ ਹੈ, ਮੈਨੂੰ ਤਾਂ ਪਤਾ ਨਹੀਂ।'

'ਰੂਪਾਂ ! ਸਚ ਦਸ, ਇਹ ਜੋਬਨ, ਇਤਨੀ ਸੁੰਦਰਤਾ ਨੂੰ ਕਿਸਦੇ ਲਈ ਇਕੱਠੀ ਕਰ ਕੇ ਬੈਠੀ ਹੋਈ ਏਂ?'

ਰੂਪਾਂ ਦੇ ਕੋਮਲ ਹੋਠ ਕੁਝ ਆਖਣਾ ਚਾਹੁੰਦੇ ਸਨ। ਮੂੰਹ ਵਿਚੋਂ ਜੀਭ ਹਿਲੀ, ਪਰ ਪੂਰੀ ਗੱਲ ਬੁਲ੍ਹੀਆਂ ਤਕ ਹੀ ਆ ਕੇ ਮੁਕ ਗਈ। ਦੇਵਾਂ ਫਿਰ ਬੋਲਿਆ:

'ਰੂਪਾਂ, ਸਚ ਦਸ ਤੂੰ, ਕਿਸ ਲਈ ਹੈਂ ਤੂੰ?'

'ਉਸ ਝਾਂਜਰੀ ਲਈ।'

'ਝਾਂਜਰੀ............?'

'ਹਾਂ, ਝਾਂਜਰੀ ਲਈ, ਝਾਂਜਰੀ ਦੀਆਂ ਲਹਿਰਾਂ ਲਈ।'

ਰੂਪਾਂ ਤੇ ਝਾਂਜਰਾਂ ਦੀ ਮਿੱਤ੍ਰਤਾ ਕਿਸੇ ਪਾਸੋਂ ਲੁਕੀ ਛਿਪੀ ਨਹੀਂ ਸੀ। ਦੇਵਾਂ ਨੂੰ ਕੋਈ ਹੈਰਾਨੀ ਨਾ ਹੋਈ, ਪਰ ਜਿਸ ਉਤਰ ਦੀ ਉਸ ਨੂੰ ਆਸ ਸੀ, ਉਹ ਨਾ ਮਿਲਿਆ । ਉਹ ਇਹੋ ਜਹੇ ਨਵੇਕਲੇ ਸਮੇਂ ਨੂੰ ਕਿਵੇਂ ਖ਼ਾਲੀ ਗੰਵਾ ਦਿੰਦਾ?

ਅਸਲ ਵਿਚ ਦੇਵਾਂ ਤੇ ਸੋਮਾਂ ਦੋਵੇਂ ਬਚਪਨ ਥੀਂ ਇਕੱਠੇ ਖੇਡੇ ਸੁਚੇ ਮਿੱਤਰ ਸਨ। ਚੰਗਾ ਤੇ ਭਰਾਵਾਂ ਨਾਲੋਂ ਵੀ ਚੰਗਾ, ਤੇ ਗੂੜ੍ਹਾ ਦੋਹਾਂ ਦਾ ਪਿਆਰ ਸੀ। ਇਕੱਠੇ ਹੀ ਮਛੀਆਂ ਫੜਦੇ, ਇਕੱਠੇ ਹੀ ਤਾਰੀਆਂ ਲਾਂਦੇ, ਇਕੱਠੇ ਤੁਰਦੇ-ਫਿਰਦੇ, ਇਕੱਠੇ ਮੇਲੇ ਜਾਂਦੇ, ਸੈਰਾਂ ਕਰਦੇ, ਦਿਨ ਵਿਚ ਕਈ ਕਈ ਵਾਰੀ ਆਪੋ ਵਿਚ ਮਿਲਦੇ-ਬਹਿੰਦੇ, ਦੋਹਾਂ ਉਪਰ ਜਵਾਨੀ ਵੀ ਇਕੱਠੀ ਹੀ ਆਈ ਤੇ ਦੋਹਾਂ ਦੀ ਜਵਾਨੀ ਦਾ ਪਿਆਰ ਵੀ ਇਕੋ ਪਾਸੇ ਵੱਲ ਵਗ ਤੁਰਿਆ। ਜਿਹੜੇ ਸੁਪਨੇ ਇਕ ਨੂੰ ਆਉਂਦੇ, ਉਹੀ ਦੂਜੇ ਨੂੰ ਵੀ ਆਇਆ ਕਰਦੇ। ਦੋਹਾਂ ਦੇ ਹਿਰਦਿਆਂ ਵਿਚ ਜੋਬਨ-ਲਹਿਰਾਂ ਉਠੀਆਂ ਤੇ ਰੂਪਾਂ ਦੀ ਪਿਆਰ-ਪੀਂਘ ਦੋਹਾਂ ਹਿਰਦਿਆਂ ਵਿਚ ਸਮਾ ਗਈ।

ਅਜ ਰੂਪਾਂ ਨੂੰ ਵੇਖ ਕੇ ਦੇਵਾਂ ਅਧੀਰ ਹੋ ਗਿਆ। ਅਜ ਰੂਪਾਂ ਨੂੰ ਇਹ ਅਨੰਦ-ਮਈ ਕਹਾਣੀ ਸੁਣਾਏਗਾ, ਪਰੰਤੂ ਉਸ ਨੂੰ ਕੀ ਪਤਾ ਸੀ ਕਿ ਉਸੇ ਦਿਨ ਸਵੇਰੇ ਸੋਮਾਂ ਨੇ ਵੀ ਰੂਪਾਂ ਨੂੰ ਜਾਲ ਸੁਟਣ ਵਿਚ ਮਦਦ ਕਰਦੇ ਕਰਦੇ ਆਪਣੇ ਪਿਆਰ ਦੀ ਸਾਰੀ ਵਿਥਿਆ ਆਖ ਸੁਣਾਈ ਸੀ।

ਰੂਪਾਂ ਕੇਵਲ ਮੁਸਕ੍ਰਾਈ। ਉੱਤਰ ਕੁਝ ਵੀ ਨਹੀਂ ਸੀ ਦਿਤਾ ਤੇ ਦੇਵਾਂ ਵੀ ਇਸ ਅਮੋਲਕ ਸਮੇਂ ਤੇ ਕਿਉਂ ਚੁੱਪ ਰਹਿੰਦਾ ਉਹ ਬੋਲਿਆ:

'ਰੂਪਾਂ, ਇਕ ਗੱਲ ਆਖਾਂ, ਨਰਾਜ਼ ਤਾਂ ਨਹੀਂ ਹੋਵੇਂਗੀ?'

ਰੂਪਾਂ ਜਾਣਦੀ ਸੀ ਦੇਵਾਂ ਕੀ ਆਖਣਾ ਚਾਹੁੰਦਾ ਹੈ, ਪਰ ਫੇਰ ਵੀ ਉਹ ਦੋਹਾਂ ਦੇ ਪਿਆਰ-ਸ਼ਬਦਾਂ ਨੂੰ ਸੁਣਨਾ ਚਾਹੁੰਦੀ ਸੀ। ਵਾਲਾਂ ਵਿਚੋਂ ਤ੍ਰਿਮਦੀਆਂ ਜਲ-ਬੂੰਦਾਂ ਨੂੰ ਆਪਣੀ ਚੁੰਨੀ ਨਾਲ ਚੂਸਦਿਆਂ ਬੋਲੀ:

‘ਆਖ ਦੇਵਾਂ ਕਿਹੜੀ ਗੱਲ ਹੈ, ਜਿਨੂੰ ਸੁਣ ਕੇ ਮੈਂ ਨਾਰਾਜ਼ ਵੀ ਹੋ ਸਕਦੀ ਹਾਂ?'

‘ਰੂਪਾਂ! ਤੂੰ ਮੈਨੂੰ ਕਿਤਨੀ ਪਿਆਰੀ ਲਗਦੀ ਏ?'

ਦੇਵਾਂ ਇਕੋ ਸਾਹ ਨਿਧੜਕ ਹੋ ਕੇ ਆਖ ਤਾਂ ਗਿਆ, ਪਰ ਡਰ ਨਾਲ ਉਸ ਦੀਆਂ ਅੱਖਾਂ ਮੀਟੀਆਂ ਗਈਆਂ। ਕੁਝ ਚੁੱਪ ਰਹਿ ਕੇ ਫਿਰ ਬੋਲਿਆ:

'ਰੂਪਾਂ, ਮੈਂ ਤੇਰੇ ਪਿਤਾ ਨੂੰ ਆਖਾਂ?'

'ਕੀ?'

'ਮੇਰਾ ਤੇਰਾ ਵਿਆਹ ਹੋ ਜਾਏ"

ਰੂਪਾਂ ਨੇ ਮੁੜ ਕੇ ਵੇਖਿਆ, ਜਿਵੇਂ ਕਿਸੇ ਤੀਜੇ ਦੇ ਆ ਜਾਣ ਉਪਰ ਉਹ ਘਾਬਰ ਗਈ ਹੈ।

ਮਗਨ ਅਤੇ ਕਾਲਜਾਂ ਦੂਰੋਂ ਆਉਂਦੇ ਪਏ ਸਨ। ਉਸ ਦੀ ਘਬਰਾਹਟ ਠੀਕ ਸੀ, ਉਹ ਦੇਵਾਂ ਵਲ ਵੇਖ ਕੇ ਬੋਲੀ:

'ਦੇਵਾਂ! ਮਗਨ ਤੇ ਕਾਲਜੀ ਆਉਂਦੇ ਨੇ, ਮੇਰਾ ਟੋਕਰਾ ਚੁਕਾ, ਮੈਂ ਤੁਰ ਜਾਵਾਂ।'

‘ਚੰਗਾ, ਪਰ......'

'ਪਰ ਕੀ? ਸੋਮਵਾਰ ਤੂੰ ਤੇ ਸੋਮਾਂ ਦੋਵੇਂ ਆਪਣੀ ਬੇੜੀ ਲੈ ਕੇ ਇਥੇ ਹੀ ਆ ਜਾਇਉ, ਹੈਂ, ਆਏਂਗਾ ਨਾ?' 'ਹਾਂ।'

ਤੇ ਫੇਰ ਉਹ ਟੋਕਰਾ ਚੁਕ ਕੇ ਤੁਰ ਗਈ।

ਰੂਪਾਂ ਦੇ ਸਾਮ੍ਹਣੇ ਬੜੀ ਕਠਨ ਸਮੱਸਿਆ ਸੀ, ਕਿਸ ਦਾ ਪ੍ਰੇਮ ਪ੍ਰਵਾਨ ਕਰੇ ਤੇ ਕਿਸ ਨੂੰ ਠੁਕਰਾਏ? ਕੀ ਉਹ ਦੇਵਾਂ ਨੂੰ ਪ੍ਰਵਾਨ ਕਰੇ ਤੇ ਸੋਮਾਂ ਨੂੰ ਅਪ੍ਰਵਾਨ? ਸੋਮਾਂ ਹੀ ਹੋ ਜਾਏ ਤਾਂ ਦੇਵਾਂ ਦੁਖੀ ਹੋਏਗਾ ਤੇ ਜੇ ਦੇਵਾਂ ਨੂੰ ਪਿਆਰ ਦੇ ਦਏ ਤਾਂ ਸੋਮਾ ਦਾ ਦਿਲ ਦੁਖਦਾ ਹੈ। ਪਰ ਉਹ ਤਾਂ ਦੋਹਾਂ ਨੂੰ ਦਿਲੋਂ ਪਿਆਰ ਕਰਦੀ ਹੈ, ਦੋਹਾਂ ਨੂੰ ਇਕੋ ਜਿਹਾ ਇਕੋ ਜਿਤਨਾ ਪਿਆਰ ਕਿਉਂ ਕਰਦੀ ਹੈ?

ਇਹ ਕਿਉਂ ਨਹੀਂ ਹੋਇਆ ਕਿ ਉਹ ਸੋਮਾਂ ਨੂੰ ਵਧ ਚਾਹੁੰਦੀ ਤੇ ਦੇਵਾਂ ਨੂੰ ਘਟ? ਪਰ ਹੁਣ ਕਿਹੜਾ ਰਾਹ ਕਢਿਆ ਜਾਏ? ਸੋਮਵਾਰ ਨੂੰ ਉਸ ਨੇ ਦੋਹਾਂ ਨੂੰ ਬੁਲਾਇਆ ਤਾਂ ਹੈ, ਪਰ ਕੀ ਉਤਰ ਦਏਗੀ? ਇਸ ਸੋਚ-ਵਿਚਾਰ ਵਿਚ ਪੈਣ ਨਾਲੋਂ ਪਿਤਾ ਜੀ ਤੋਂ ਕਿਉਂ ਨਾ ਸਲਾਹ ਲਵਾਂ? ਜਿਸ ਨਾਲ ਬਾਪੂ ਵਿਆਹ ਦਏ, ਉਹੀ ਮੇਰਾ ਪਤੀ ਬਣ ਜਾਏ, ਉਸੇ ਨਾਲ ਹੀ ਜੀਵਨ-ਸਾਂਝ ਬਣ ਜਾਏ, ਬਸ ਇਹੋ ਹੀ ਠੀਕ ਹੈ। ਪਰ ਜੇ ਬਾਪੂ ਵੀ ਨਾ ਮੰਨੇ ਤਾਂ? ਪਰ ਕੀ ਇਹ ਠੀਕ ਨਹੀਂ ਕਿਸੇ ਨਾਲ ਵੀ ਵਿਆਹ ਨਾ ਕਰਾਇਆ ਜਾਏ! ਹਾਂ, ਬਸ ਇਹੋ ਹੀ ਠੀਕ ਹੈ, ਰੂਪਾਂ ਨੇ ਨਿਸਚੇ ਕਰ ਲਿਆ, ਬਸ ਉਹ ਕਿਸੇ ਨਾਲ ਵੀ ਵਿਆਹ ਨਹੀਂ ਕਰੇਗੀ।

***

ਥੋੜੀ ਜਹੀ ਉਡੀਕ ਮਗਰੋਂ ਸੋਮਵਾਰ ਆ ਗਿਆ। ਰੂਪਾਂ ਸਵੇਰ ਤੋਂ ਹੀ ਟਿਕ-ਟਿਕੀ ਲਾ ਕੇ ਝਾਂਜਰੀ ਵਲ ਵੇਖਦੀ ਰਹੀ। ਅਖ਼ੀਰ ਰੂਪਾਂ ਵੀ ਟੋਕਰਾ ਚੁਕੀ ਦੇਵਾਂ ਤੇ ਸੋਮਾਂ ਨੂੰ ਮਿਲਣ ਲਈ ਦੁਰ ਪਈ। ਦੇਵਾਂ ਤੇ ਸੋਮਾਂ ਵੀ ਰੂਪਾਂ ਦਾ ਰਾਹ ਉਡੀਕ ਰਹੇ ਸਨ। ਸੋਮਾਂ ਸੋਚ ਰਿਹਾ ਸੀ, ਜਦੋਂ ਵੀ ਮੇਰਾ ਪਿਆਰਾ ਮਿੱਤਰ ਦੇਵਾਂ ਆਏ, ਮੈਂ ਉਸ ਨੂੰ ਰੂਪਾਂ ਨਾਲ ਹੋਈ ਖ਼ੁਸ਼ੀ ਦੀ ਗੱਲ-ਬਾਤ ਸੁਣਾ ਦਿਆਂਗਾ। ਉਹ ਬੜਾ ਪ੍ਰਸੰਨ ਹੋਵੇਗਾ - ਦੇਵਾਂ ਨੂੰ ਵੇਖਦੇ ਹੀ ਉਸ ਨੇ ਆਖਣਾ ਸ਼ੁਰੂ ਕਰ ਦਿਤਾ।

ਦੇਵਾਂ ਮਾਨੋ ਡੂੰਘੇ ਸਮੁੰਦਰ ਵਿਚ ਡਿਗ ਪਿਆ। ਪਰੰਤੂ ਸੋਮਾਂ ਦੀ ਉਹੀ ਹਾਲਤ ਹੋਈ। ਜਦ ਦੋਵਾਂ ਨੇ ਆਪਣੀ ਪ੍ਰੇਮ-ਕਹਾਣੀ ਸ਼ੁਰੂ ਕੀਤੀ। ਅਜ ਤੀਕ ਦੋਹਾਂ ਦੇ ਹਿਰਦੇ ਸਵਛ ਤੇ ਸਰਲ ਰਹੇ ਸਨ, ਅਤੇ ਅਜ? ਅਜ ਦੇਵਾਂ ਨੇ ਆਖਿਆ:

‘ਸੋਮਾਂ ਅਜ ਤਕ ਤੂੰ ਚੁੱਪ ਕਿਉਂ ਰਿਹਾ? ਜੇ ਤੂੰ ਮੈਨੂੰ ਦਸ ਦਿੰਦਾ ਕਿ ਤੂੰ ਰੁੱਖਾਂ ਨੂੰ ਪਿਆਰਦਾ ਹੈਂ ਤਾਂ ਮੈਂ ਕਦੇ ਵੀ ਅਗੇ ਨਾ ਆਂਵਦਾ, ਆਪਣੇ ਮਨ ਨੂੰ ਜ਼ਰੂਰ ਰੋਕ ਰਖਦਾ।”

'ਪਰ ਤੂੰ ਹੀ ਦਸ ਖਾਂ, ਤੂੰ ਆਪਣੇ ਪਿਆਰ ਦੀ ਕਿਉਂ ਮੋਨ ਧਾਰੀ ਰਖੀ? ਤੂੰ ਹੀ ਦਸ ਦਿੰਦੋਂ?'

‘ਅਸਲ ਵਿਚ ਅਸਾਂ ਦੋਹਾਂ ਨੇ ਹੀ ਭੁਲ ਕੀਤੀ ਹੈ - ਇਕ ਦੂਜੇ ਤੋਂ ਕੁਝ ਵੀ ਨਾ ਲੁਕਾਣ ਵਾਲਿਆਂ ਡੂੰਘਿਆਂ ਮਿੱਤਰਾਂ ਨੇ ਪਿਆਰ ਵਰਗੀ ਪਵਿੱਤਰ ਕਹਾਣੀ ਨੂੰ ਲੁਕੋ ਕੇ ਰਖਿਆ।

'ਠੀਕ ਹੈ, ਅਸਲ ਵਿਚ ਅਸਾਂ ਦੋਹਾਂ ਨੇ ਹੀ ਅਪ੍ਰਾਧ ਕੀਤਾ ਹੈ।'

‘ਪਰੰਤੂ, ਹੁਣ?'

'ਹੁਣ! ਹੁਣ ਹਰ ਇਕ ਦੇ ਭਾਗ, ਹਰ ਇਕ ਦੀ ਕਿਸਮਤ, ਜੇ ਉਹ ਮੇਰੇ ਨਾਲ ਵਿਆਹ ਕਰਨ ਵਿਚ ਰਾਜ਼ੀ ਹੋ ਜਾਵੇ ਤਾਂ ਤੂੰ ਬੁਰਾ ਨਾ ਮੰਨੀਂ, ਅਤੇ ਜੇ ਤੇਰੇ ਨਾਲ ਸ਼ਾਦੀ ਵਿਚ ਖ਼ੁਸ਼ ਹੋਈ ਤਾਂ ਮੈਂ ਵਿਚਕਾਰੋਂ ਹਟ ਜਾਵਾਂਗਾ, ਕਦੇ ਬੁਰਾ ਨਹੀਂ ਮਨਾਵਾਂਗਾ। ਉਹ ਤੇਰੀ ਬਣੇ, ਅਸੀਂ ਦੋਵੇਂ ਸਦਾ ਵਾਂਗ ਆਪਣਾ ਪਿਆਰ ਨਿਬਾਹੀਏ - ਰੂਪਾਂ ਭਾਵੇਂ ਕਿਸੇ ਦੀ ਬਣੇ - ਤੇਰੀ ਜਾਂ ਮੇਰੀ।'

'ਜ਼ਰੂਰ, ਇਸ ਵਿਚ ਵੀ ਕੋਈ ਸ਼ੱਕ ਹੋ ਸਕਦਾ ਹੈ, ਪਰ ਜੇ। ਉਹ ਹੀ ਅਸਾਂ ਭਰਾਵਾਂ ਵਿਚ ਫੁਟ ਪਾਣ ਦੀ ਕੋਈ ਕੋਸ਼ਸ਼ ਕਰੇ, ਤਾਂ ਉਸ ਨੂੰ ਵੀ ਸਾਫ਼ ਆਖ ਦਿਤਾ ਜਾਏ:

'ਰੂਪਾਂ! ਆਪਣਾ ਰਾਹ ਫੜ, ਅਸੀਂ ਨਿਖੜ ਨਹੀਂ ਸਕਦੇ।'

‘ਪਰ ਯਾਰ ਦੇਵਾਂ ਇਉਂ ਨਾ ਆਖ - ਰੂਪਾਂ ਰੂਪਾਂ ਹੀ ਹੈ, ਬਿਲਕੁਲ ਸੁੰਦਰਤਾ ਦੀ ਪਰੀ - ਰੂਪ ਦਾ ਪ੍ਰਤੱਖ ਨਮੂਨਾ।'

‘ਭਰਾ! ਜੇ ਉਹ ਤੇਰੇ ਭਾਗਾਂ ਵਿਚ ਹੈ, ਤਾਂ ਨਿਸਚੇ ਜਾਣ ਮੈਂ ਕਦੀ ਨਿਰਾਸ਼ ਨਹੀਂ ਹੋਵਾਂਗਾ, ਪਰੰਤੂ ਮੇਰਾ ਫ਼ੈਸਲਾ ਹੈ ਕਿ ਮੈਂ ਸਾਰੀ ਉਮਰ ਕਿਸੇ ਹੋਰ ਨਾਲ ਸ਼ਾਦੀ ਨਹੀਂ ਕਰਾਂਗਾ।'

'ਪਰ ਤੈਨੂੰ ਇਕ ਇਕਰਾਰ ਕਰਨਾ ਪਏਗਾ।'

‘ਕੀ?'

‘ਰੂਪਾਂ ਦਾ ਪਹਿਲਾ ਬੱਚਾ ਮੈਨੂੰ ਦਿਤਾ ਜਾਏ।'

'ਕਿਉਂ?'

'ਕਿਉਂ? ਕਿਉਂਕਿ ਉਸ ਬੱਚੇ ਵਿਚ ਮੈਂ ਤੁਸਾਂ ਦੋਹਾਂ ਨੂੰ ਹੀ ਵੇਖ ਸਕਦਾ ਹਾਂ, ਉਸ ਵਿਚ ਤੁਸਾਂ ਦੋਹਾਂ ਦੀਆਂ ਆਤਮਾਂ ਮੈਨੂੰ ਮਿਲਣਗੀਆਂ, ਉਸ ਦਾ ਮਿਠਾ ਖ਼ਿਆਲ ਮੇਰੇ ਲਈ ਰੂਪਾਂ ਦਾ ਹੀ ਪਿਆਰ ਹੈ। ਮੈਥੋਂ ਰੂਪਾਂ ਖੋਹੀ ਜਾ ਸਕਦੀ ਹੈ, ਪਰ ਉਸ ਦਾ ਪਿਆਰਾ ਬੱਚਾ ਤੁਸਾਂ ਦੋਹਾਂ ਨੂੰ ਲੈ ਕੇ ਮੇਰੇ ਕੋਲ ਆ ਸਕਦਾ ਹੈ - ਮੇਰੇ ਲਈ ਰੂਪਾਂ ਦਾ ਬੱਚਾ ਹੀ ਕਾਫੀ ਹੈ।'

'ਵਾਹ! ਕਿਡਾ ਸੋਹਣਾ ਖ਼ਿਆਲ ਹੈ, ਜਾਣੋ ਤੂੰ ਮੇਰੇ ਦਿਲ ਦਾ ਭੇਦ ਚੁਰਾ ਲਿਆ ਹੈ', ਲੰਬਾ ਹੌਕਾ ਭਰ ਕੇ ਸੋਮਾ ਨੇ ਆਖਿਆ।

‘ਕਈ ਵਾਰੀ ਕਿੰਨੇ ਖ਼ਿਆਲ ਆਪੋ ਵਿਚ ਮਿਲਦੇ ਹਨ, ਇਸੇ ਲਈ ਹੀ ਸ਼ਾਇਦ ਅਸਾਂ ਦੋਹਾਂ ਨੇ ਇਕੋ ਇਸਤ੍ਰੀ ਨਾਲ ਪਿਆਰ ਪਾਇਆ ਹੋਵੇ।'

ਅਜ ਸੋਮਵਾਰ ਸੀ, ਸੋਮਵਾਰ ਆ ਗਿਆ। ਅੱਜ ਰੂਪਾਂ ਨੂੰ ਮਿਲਣਾ ਹੈ। ਦੋਵੇਂ ਹੀ ਟੁਰ ਪਏ। ਰਾਹ ਵਿਚ ਦੋਵੇਂ ਹੀ ਗੱਲਾਂ ਕਰਦੇ ਜਾ ਰਹੇ ਸਨ:

'ਦੇਵਾਂ! ਅਸਾਂ ਇਕ ਦੂਜੇ ਨਾਲ ਇਕਰਾਰ ਤਾਂ ਕਰ ਲਏ, ਪਰ ਰੂਪਾਂ ਤਾਂ ਪੁਛਿਆ ਹੀ ਨਹੀਂ। ਮੰਨ ਲਉ ਉਸ ਦੀ ਸ਼ਾਦੀ ਤੇਰੇ ਨਾਲ ਹੋ ਜਾਏ, ਪਰੰਤੂ ਆਪਣਾ ਬੱਚਾ ਦੇਣ ਤੋਂ ਉਹ ਇਨਕਾਰ ਕਰ ਦੇਵੇ, ਤਾਂ ਫੇਰ?'

ਇਹ ਵੀ ਹੋ ਸਕਦਾ ਹੈ?

‘ਹਾਂ, ਪਰ............'

‘ਪਰ.....ਕੀ......ਜੇ ਉਹ ਨਾ ਕਰ ਦੇਵੇ ਤਾਂ?'

ਦੇਵਾਂ ਨੇ ਆਪਣਾ ਇਹ ਫ਼ਿਕਰਾ ਅਧੂਰਾ ਹੀ ਰਖਿਆ ਤੇ ਮੁਸਕਾਂਦੇ ਹੋਏ ਆਖਿਆ:

'ਅਸੀਂ ਕਿਉਂ ਇਨ੍ਹਾਂ ਸੋਚਾਂ ਵਿਚ ਫਸੀਏ? ਉਸੇ ਨੂੰ ਪੁਛ ਲੈਂਦੇ ਹਾਂ। ਵੇਖੀਏ ਤਾਂ ਸਹੀ, ਉਹ ਕੀ ਕਹਿੰਦੀ ਹੈ?'

ਜਦ ਦੋਵੇਂ ਕਿਨਾਰੇ ਉਪਰ ਪੁਜੇ, ਤਾਂ ਵੇਖਿਆ ਰੂਪਾਂ ਬੈਠੀ ਝਾਂਜਰੀ ਵਲ ਇਕ-ਟਕ ਵੇਖ ਰਹੀ ਹੈ। ਦੇਵਾਂ ਨੇ ਆਖਿਆ:

'ਰੂਪਾਂ! ਏਥੇ ਹੀ ਬੈਠੀ ਹੈਂ? ਤੂੰ ਤੇ ਝਾਂਜਰੀ ਤੇ ਆਉਣ ਲਈ ਕਿਹਾ ਸੀ ਨਾ?'

'ਹਾਂ, ਪਰ ਫਿਰ ਖ਼ਿਆਲ ਆਇਆ ਕਿ ਏਥੇ ਹੀ ਬੈਠ ਕੇ ਤੁਸਾਂ ਦੋਹਾਂ ਨੂੰ ਉਡੀਕਾਂ।'

ਸਵੇਰ ਦੇ ਸੂਰਜ ਦੀਆਂ ਮਨੋਹਰ ਕਿਰਨਾਂ ਸਮੁੰਦਰ ਦੀਆਂ ਲਹਿਰਾਂ ਤੋਂ ਅਕਸ਼ ਲੈ ਕੇ ਰੂਪਾਂ ਦੇ ਮੁਖੜੇ ਤੇ ਸੰਦਰਤਾ ਖਿਲਾਰ ਰਹੀਆਂ ਸਨ। ਸੋਮਾਂ ਤੇ ਦੇਵਾਂ, ਇਸ ਅਧਭੁਤ ਰੂਪ ਨੂੰ ਵੇਖ ਕੇ ਮੁਗਧ ਹੋ ਗਏ।

ਸੋਮਾਂ ਬੋਲਿਆ:

'ਰੁਪਾਂ! ਅਜ ਤਾਂ ਤੈਨੂੰ ਹੀ ਫ਼ੈਸਲਾ ਕਰਨਾ ਪਏਗਾ। ਵੇਖੋ ਨਾ, ਅਸੀ ਮਿੱਤਰ, ਕੀ, ਸਕੇ ਭਰਾ ਹੀ ਹਾਂ। ਮੈਂ ਮੂਰਖ ਸਾਂ ਕਿ ਮੈਂ ਦੇਵਾਂ ਨੂੰ ਆਪਣੇ ਤੇ ਤੇਰੇ ਪਿਆਰ ਦੀ ਗੱਲ ਨਹੀਂ ਦਸ । ਖ਼ੈਰ! ਪਰ ਵੇਖ, ਅਸਾਂ ਫ਼ੈਸਲਾ ਕੀਤਾ ਹੈ, ਚੂੰਕਿ ਰੂਪਾਂ ਇਕ ਹੈ, ਅਤੇ ਉਸ ਦਾ ਪਤੀ ਵੀ ਇਕ ਹੀ ਹੋ ਸਕਦਾ ਹੈ, ਇਸ ਲਈ ਜਿਸ ਉਪਰ ਭਾਗ-ਦੇਵੀ ਰੂਪਾਂ ਪ੍ਰਸੰਨ ਹੋਵੇਗੀ, ਉਹੀ ਤੇਰਾ ਪਤੀ ਬਣੇਗਾ। ਪਰੰਤੂ ਦੂਜਾ ਉਸ ਨਾਲ ਈਰਖਾ ਨਹੀਂ ਕਰੇਗਾ, ਅਤੇ ਅਸਾਂ ਇਹ ਵੀ ਫ਼ੈਸਲਾ ਕਰ ਲਿਆ ਹੈ ਕਿ ਰੂਪਾਂ ਦਾ ਪਹਿਲਾ ਬੱਚਾ ਉਸ ਨੂੰ ਦੇ ਦਿਤਾ ਜਾਏ। ਜਿਹੜਾ ਰੂਪਾਂ ਨੂੰ ਪ੍ਰਾਪਤ ਕਰਨ ਵਿਚ ਅਸਫ਼ਲ ਰਹੇ। ਸਮਝ ਗਈ ਏਂ ਰੂਪਾਂ?

ਰੂਪਾਂ ਸੁਣਦੀ ਰਹੀ, ਚੁਪ, ਨਿਰਚੇਸ਼ਟ ਜਹੀ; ਉਸ ਨੂੰ ਭਾਸਿਆ ਉਸ ਦਾ ਮਨੋਰਥ ਸਫ਼ਲ ਹੋ ਗਿਆ ਹੈ। ਸ਼ਾਦੀ ਨਾ ਕਰਨ ਦਾ ਵੀਚਾਰ ਉਸ ਕਿਉਂ ਕੀਤਾ ਸੀ? ਹਾਂ, ਉਹ ਦੋਹਾਂ ਨੂੰ ਹੀ ਇਕੋ ਜਿਹਾ ਪਿਆਰ ਜ਼ਰੂਰ ਕਰਦੀ ਹੈ। ਕਿਸ ਨੂੰ ਹਾਂ ਕਹੇ ਤੇ ਕਿਸ ਨੂੰ ਨਾਂਹ? ਪਰੰਤੂ ਜੇ ਦੋਹਾਂ ਨੂੰ 'ਨਾਂਹ' ਕਰਦੀ ਹੈ ਤਾਂ ਦੋਹਾਂ ਨੂੰ ਦੁਖ ਹੋਵੇਗਾ ਤੇ ਮੈਨੂੰ ਵੀ; ਅਤੇ ਫੇਰ ਜਦੋਂ ਸੋਮਾਂ ਨੇ ਪਹਿਲੇ ਬੱਚੇ ਸਬੰਧੀ ਕਿਹਾ, ਰੂਪਾਂ ਦੇ ਹਿਰਦੇ ਵਿਚ ਕਿਡੀ ਉਲਥ-ਪਲਥ ਮਚ ਗਈ ਸੀ? ਉਸ ਸਮੁੰਦਰ ਵਲ ਵੇਖਿਆ, ਉਸ ਦੀਆਂ ਅਸੰਖ ਲਹਿਰਾਂ ਨੂੰ ਤਕ ਕੇ ਉਸ ਨੂੰ ਪ੍ਰਤੀਤ ਹੋਇਆ, ਮਾਨੋ ਅਸੰਖਾਂ ਬਚੇ, ਆਪਣੇ ਨਿਕੇ ਨਿਕੇ ਹਥ ਚੁਕੀ, ਉਸ ਨੂੰ ਅਵਾਜ਼ਾਂ ਮਾਰ ਰਹੇ ਹਨ ਤੇ ਉਸ ਵਲ ਭਜਦੇ ਚਲੇ ਆ ਰਹੇ ਹਨ। ਉਹ ਕੀ ਫ਼ੈਸਲਾ ਕਰੇ? ਉਹ ਹੁਣ ਆਪਣਾ ਹਿਰਦਾ ਕਿਸ ਤਰਾਂ ਸ਼ਾਂਤ ਕਰੇ? ਕੁਝ ਚਿਰ ਲਈ ਉਸ ਨੂੰ ਇਉਂ ਮਲੂਮ ਹੋਣ ਲਗਾ ਕੇ ਨਿਕੇ ਨਿਕੇ ਬਾਲ ਉਸ ਦੇ ਚਵੀਂ ਪਾਸੀਂ ਹਨ ਤੇ ਉਨ੍ਹਾਂ ਦੇ ਕੋਮਲ ਸਪਰਸ ਨਾਲ ਉਹ ਮੁਗਧ ਤੇ ਮਸਤ ਹੁੰਦੀ ਜਾਂਦੀ ਹੈ।

ਉਸ ਦੇ ਹਿਰਦੇ ਵਿਚ ਇਕ ਹੋਰ ਵਿਚਾਰ ਆਇਆ - ਦੋਹਾਂ ਨੂੰ ਉਹ ਪ੍ਰੇਮ ਕਰਦੀ ਹੈ, ਦੋਹਾਂ ਨੂੰ ਉਹ ਚਾਹੁੰਦੀ ਹੈ - ਇਕ ਦੀ ਪਤਨੀ ਬਣ ਕੇ ਕੀ ਉਹ ਦੂਜੇ ਦੀ ਭੈਣ ਨਹੀਂ ਬਣ ਸਕਦੀ? ਇਸ ਤਰ੍ਹਾਂ ਕੀ ਦੋਹਾਂ ਦਾ ਪਿਆਰ ਜਿਤ ਕੇ ਦੋਹਾਂ ਨੂੰ ਸੁਖੀ ਨਹੀਂ ਰਖਿਆ ਜਾ ਸਕਦਾ? ਉਨਾਂ ਨੇ ਹੀ ਤਾਂ ਕਿਹਾ ਹੈ, ਉਹ ਦੋਵੇਂ ਭਰਾ ਭਰਾ ਹੀ ਰਹਿਣਗੇ, ਪਹਿਲਾ ਬਚਾ ਦੂਜੇ ਨੂੰ ਦਿਤਾ ਜਾਵੇ, ਉਸ ਦਾ ਬਚਨ ਕੀ ਮੇਰਾ ਬਚਨ ਹੀ ਹੋ ਸਕਦਾ ਹੈ?'

ਉਹ ਬੋਲੀ:

'ਮੇਰੀ ਵੀ ਇਕ ਸ਼ਰਤ ਹੈ, ਮੈਂ ਤੁਹਾਡੇ ਵਿਚ ਕਿਸੇ ਇਕ ਨਾਲ ਹੀ ਸ਼ਾਦੀ ਕਰਾਂਗੀ, ਪਰੰਤੂ ਅਸੀ ਇਕਠੇ ਹੀ ਰਹਾਂਗੇ ਤਿੰਨੇ ਹੀ। ਇਕ ਮੇਰਾ ਪਤੀ ਬਣੇ, ਦੂਜਾ ਮੇਰਾ ਭਰਾ ਬਣੇ, ਪਹਿਲਾ ਬੱਚਾ ਮੇਰੇ ਭਰਾ ਦਾ ਹੀ ਹੋਵੇਗਾ ਤੇ - ਹੈ ਨਾ ਠੀਕ - ਸੋਮਾਂ ਤੇ ਦੇਵਾਂ ਤੁਸੀਂ ਦੋਵੇਂ ਮਨਜ਼ੂਰ ਕਰਦੇ ਹੋ ਨਾ?

ਦੋਹਾਂ ਦੇ ਮੂੰਹ ਚਮਕ ਉਠੇ! ਦੋਵੇਂ ਇਕੱਠੇ ਹੀ ਬੋਲ ਪਏ:

'- ਮਨਜ਼ੂਰ ! ਮਨਜ਼ੂਰ ! ਬਿਲਕੁਲ ਮਨਜ਼ੂਰ !'

ਭਾਗ ਦੇਵੀ ਵਰ-ਮਾਲ ਹੁਣ ਕਿਸ ਦੇ ਗਲ ਵਿਚ ਪਾਉਂਦੀ ਹੈ? ਦੋਵੇਂ ਮਿੱਤਰ ਤੀਬਰਤਾ ਨਾਲ ਉਡੀਕਣ ਲਗੇ। ਰੂਪਾਂ ਫਿਰ ਵਿਚਾਰ-ਤਰੰਗਾਂ ਵਿਚ ਜਾ ਫਸੀ। ਮਿੱਤਰਾਂ ਦੇ ਹਿਰਦੇ ਹੌਲੇ ਹੋਏ; ਪਰ ਰੂਪਾਂ ਦਾ ਹਿਰਦਾ ਡੂੰਘਾਈ ਵਿਚ ਜਾ ਫਸਿਆ।

‘ਤੂਫ਼ਾਨ! ਤੂਫ਼ਾਨ! ਤੂਫ਼ਾਨ।'

ਅਪਾਰ ਸਮੁੰਦਰ ਜਲ ਤੇ ਉਹ ਲੰਬੀ ਤੇ ਡੂੰਘੀ ਦਿਸ਼ਟੀ ਸੁਟ ਕੇ ਕਿੰਨਾ ਚਿਰ ਉਹ ਤਕਦੀ ਰਹੀ -- ਤਕਦੀ ਹੀ ਰਹੀ।

ਝਾਂਜਰੀ ਦਾ ਖ਼ਿਆਲ ਆਉਂਦੇ ਹੀ ਉਸ ਦੇ ਮਨ ਵਿਚ ਇਕ ਵਿਚਾਰ ਆਇਆ। ਉਹ ਬੋਲੀ:

‘ਵੇਖੋ ਬਈ! ਤੁਸਾਂ ਦੋਹਾਂ ਨਾਲ ਮੈਂ ਇਕੋ ਜਿਹਾ ਹੀ ਪਿਆਰ ਕਰਦੀ ਹਾਂ, ਇਸ ਲਈ ਜੋ ‘ਝਾਂਜਰੀ' ਆਖੇਗੀ, ਮੈਂ ਉਹੀ ਕੁੱਝ ਕਰਾਂਗੀ। ਤੁਸੀਂ ਦੋਵੇਂ ਕੁਦ ਪਵੋ ਪਾਣੀ ਵਿਚ, ਤਰਕੇ ਜਿਹੜਾ ਝਾਜਰੀ ਤੇ ਪਹਿਲਾਂ ਅਪੜੇਗਾ ਉਹ ਮੇਰਾ ਪਤੀ, ਅਤੇ ਦੂਜਾ ਮੇਰਾ ਪਿਆਰਾ ਵੀਰ -- ਹੈ ਨਾ ਮਨਜ਼ੂਰ!'

ਦੋਵੇਂ ਹੀ ਪਾਗਲ ਹੋ ਗਏ, ਸ਼ਰਤ ਮਨਜ਼ੂਰ ਕਰ ਲਈ। ਕਪੜੇ ਲਾਹ ਕੇ ਉਨ੍ਹਾਂ ਪਰੇ ਸੁਟ ਦਿਤੇ, ਲੰਗਰ-ਲੰਗੋਟੇ ਕਸ ਲਏ, ਰੂਪਾਂ ਦੋਹਾਂ ਦੇ ਸੁੰਦਰ ਸਡੌਲ ਪੀਡੇ ਤੇ ਲਿਸ਼ਕਦੇ ਪਿੰਡੇ ਵੇਖਦੀ ਰਹੀ! ਉਸ ਨੇ ਦੋਹਾਂ ਵਿਚੋਂ ਅੱਜ ਇਕ ਪਤੀ ਚੁਣਨਾ ਸੀ। ਮਿੰਟਾਂ ਵਿਚ ਵੇਖਦਿਆਂ ਵੇਖਦਿਆਂ ਦੋਵੇਂ ਸਮੁੰਦਰ ਵਿਚ ਕੁਦ ਪਏ, ਅਤੇ ਉਹ ਦੋਵੇਂ ਉਛਲਦੀਆਂ ਲਹਿਰਾਂ ਉਪਰ ਸ਼ਮਾਂ ਦੇ ਪਤੰਗੇ ਵਾਂਗ ਪੈਲਾਂ ਪਾਣ ਲਗ ਪਏ।

ਰੂਪਾਂ ਵੇਖਦੀ ਰਹੀ। ਕਿਡੇ ਜ਼ੋਰ ਨਾਲ ਦੋਵੇਂ ਤਰਦੇ ਜਾ ਰਹੇ ਸਨ। ਦੂਰ ਆਪਣੇ ਸ਼ਿਕਾਰ ਨੂੰ ਵੇਖ ਕੇ, ਜਿਵੇਂ ਸ਼ੇਰ ਬਬਰ ਗਰਜ ਕੇ ਝਪਟਦਾ ਹੈ, ਕਮਾਨ ਵਿਚੋਂ ਨਿਕਲਿਆ ਤੀਰ ਜਿਵੇਂ ਹਵਾ ਵਿਚ ਤਰਦਾ ਜਾਂਦਾ ਹੈ, ਠੀਕ ਉਸੇ ਤਰਾਂ ਝਾਂਜਰੀ ਤੇ ਨਜ਼ਰ ਗਡੀ ਦੋਵੇਂ ਮਿੱਤਰ ਪਾਣੀ ਚੀਰਦੇ ਵਧਦੇ ਜਾ ਰਹੇ ਸਨ -- ਕਦੇ ਲਹਿਰਾਂ ਉਪਰ ਲਹਿਰਾਂਦਾ ਹੋਇਆ ਸੋਮਾ ਵਿਖਾਈ ਦਿੰਦਾ ਤੇ ਕਦੇ ਹਥ ਪੈਰ ਮਾਰਦਾ ਦੇਵਾਂ ਨਜ਼ਰੀ ਆਉਂਦਾ। ਫਿਰ! ਫਿਰ ਕਈ ਵਾਰੀ ਦੋਵੇਂ ਹੀ ਲਹਿਰਾਂ ਵਿਚ ਅਲੋਪ ਵੀ ਹੋ ਜਾਂਦੇ। ਕੌਣ ਪਹਿਲਾਂ ਪੁਜੇਗਾ? ਰੂਪਾਂ ਦੀ ਹਿਕੜੀ ਧੜਕ ਰਹੀ ਸੀ।

ਪ੍ਰਾਪਤੀ ਦੇ ਅਨੰਦ ਵਿਚ ਉਸ ਨੂੰ ਇਹ ਚਿੰਤਾ ਵੀ ਹੋਈ ਕਿ ਉਨ੍ਹਾਂ ਨੂੰ ਗੰਵਾ ਹੀ ਨਾ ਲਏ -- ਡੂੰਘਾ ਤੇ ਅਥਾਹ ਸਮੁੰਦਰ, ਤੇ ਫਿਰ ਝਾਂਜਰੀ ਦੇ ਬੇਓੜਕ ਘੁੰਮਣ-ਘੇਰ -- ਅਜ ਉਹ ਇਕ ਨੂੰ ਜੋ ਪ੍ਰਾਪਤ ਕਰੇਗੀ ਤਾਂ ਦੂਜੇ ਨੂੰ ਸਦਾ ਲਈ ਪ੍ਰੇਮ ਦੇ ਰੂਪ ਵਿਚ ਜ਼ਰੂਰ ਗੰਵਾ ਲਏਗੀ, ਪਰ ਕੀ ਪਤਨੀ ਹੀ ਬਣ ਕੇ ਕਿਸੇ ਮਰਦ ਨਾਲ ਆਪਣਾ ਪਿਆਰ ਪ੍ਰਗਟ ਕੀਤਾ ਜਾ ਸਕਦਾ ਹੈ? ਭੈਣ ਦਾ ਪਿਆਰ ਕੀ ਘਟ ਹੋਇਆ ਕਰਦਾ ਹੈ? ਜੇ ਮੇਰਾ ਕੋਈ ਵੀਰ ਹੁੰਦਾ ਤਾਂ ਮੈਂ ਉਸ ਨੂੰ ਕਿੰਨਾ ਪਿਆਰ ਕਰਦੀ। ਥਕਿਆ ਹੋਇਆ ਜਦੋਂ ਉਹ ਕੰਮ ਕਾਜ ਤੋਂ ਘਰ ਮੁੜਦਾ, ਮੈਂ ਉਸ ਦੇ ਕੇਸਾਂ ਵਿਚ ਆਪਣੀਆਂ ਕੋਮਲ ਪਿਆਰ-ਉਂਗਲਾਂ ਨਚਾਂਦੀ, ਉਸ ਨੂੰ ਨੀਂਦ ਆਉਂਦੀ, ਸਾਰੀ ਥਕਾਵਟ ਦੂਰ ਹੋ ਜਾਂਦੀ। ਉਹ ਨੀਂਦ ਰਾਣੀ ਦੀ ਗੋਦ ਵਿਚ ਸੌ ਕੇ ਸੁਖ ਲੈਂਦਾ, ਉਸ ਦੇ ਠੰਡ ਤੇ ਸੁੰਦਰ ਮੂੰਹ ਨਾਲ ਮੂੰਹ ਲਾ ਕੇ ਉਸ ਵਿਚ ਗਰਮੀ ਪੈਦਾ ਕਰਦੀ, ਅਸੀਂ ਦੋਵੇਂ ਕਠੇ ਖੇਡਦੇ, ਹਸਦੇ-ਝਗੜਦੇ ਅਤੇ ਫਿਰ ਰੁਸੇਵੇਂ ਦੂਰ ਕਰ ਕੇ ਮੰਨ ਜਾਂਦੇ। ਭੈਣ ਤੇ ਭਰਾ ਦਾ ਪਿਆਰ - ਕਿੰਨਾ ਡੂੰਘਾ ਤੇ ਅਤੁਟ ਪਿਆਰ ਹੈ। ਫਿਰ ਪਤੀ ਨਾਲੋਂ ਭਰਾ ਕਿਵੇਂ ਘਟ ਹੋਇਆ-- ਇਕ ਮੇਰਾ ਪਤੀ, ਦੂਜਾ ਮੇਰਾ ਭਰਾ - ਮੈਂ ਦੋਹਾਂ ਨਾਲ ਇਕ ਜਿੰਨਾ ਮਿਠਾ ਪਿਆਰ ਕਰਾਂਗੀ, ਦੋਹਾਂ ਨੂੰ ਰਿਝਾਵਾਂਗੀ।

ਹਾਂ, ਹਾਂ, ਅਜ ਮੈਨੂੰ ਜ਼ਰੂਰ ਖ਼ੁਸ਼ੀ ਮਿਲਣੀ ਹੈ, ਮੇਰਾ ਹਿਰਦਾ ਜ਼ਰੂਰ ਸ਼ਾਂਤ ਹੋ ਜਾਏਗਾ - ਅਜ ਮੈਂ ਦੋਹਾਂ ਨੂੰ ਆਪਣਾ ਬਣਾ ਲਵਾਂਗੀ।

ਹੁਣ ਸੋਮਾਂ ਤੇ ਦੇਵਾਂ ਸਮੁੰਦਰ ਦੀ ਹਿੱਕ ਉਪਰ ਦੋ ਨਕਤਿਆਂ ਵਾਂਗ ਹੀ ਦਿਸ ਰਹੇ ਸਨ । ਹੁਣ ਉਹ ਦੋ ਨੁਕਤੇ ਵੀ ਅਲੋਪ ਹੁੰਦੇ ਜਾ ਰਹੇ ਨੇ । ਕੌਣ ਪਹਿਲਾਂ ਪੁਜੇਗਾ ? ਆਖਣਾ ਕਠਨ ਸੀ । ਦੇਵਾਂ ਨੇ ਸੋਮਾਂ ਵਲ ਵੇਖ ਕੇ ਆਖਿਆ : ਝਾਂਜਰੀ ਨੂੰ ਵੀ ਸ਼ਾਇਦ ਅਜ ਸਾਡੀ ਸ਼ਰਤ ਦਾ ਜ਼ਰੂਰ ਪਤਾ ਹੈ ਸੋਮਾਂ , ਸੋਮਾਂ ਨੇ ਹੱਥ ਮਾਰਦਿਆਂ ਉੱਤਰ ਦਿਤਾ। “ਦੇਵਾਂ । ਇੰਨੇ ਔਖੇ ਘੁਮਣ-ਘੇਰ ਤਾਂ ਅਸੀਂ ਅਜ ਤਕ ਅਗੇ ਨਹੀਂ ਸਨ ਕੇ ਕਦੇ ਵੀ । ਹਾਂ, ਅੱਜ ਤਾਂ ਇਉਂ ਹੀ ਮਲੂਮ ਹੁੰਦਾ ਹੈ, ਪਰ ਇਸ ਵਿਚ ਸ਼ਕ ਕੀ ਹੈ, ਅਜ ਰੂਪਾਂ ਸਾਡੀ ਭਾਗ-ਦੇਵੀ, ਜੋ ਕੰਢੇ 'ਤੇ ਬੈਠੀ ਟਿਕਟਿਕੀ ਲਾਈ ਸਾਡੇ ਵਲ ਵੇਖ ਰਹੀ ਹੈ । -੧੨੦- ‘ਹਾਂ ਠੀਕ ਹੈ, ਪਰ ਅਜ ਇਹ ਲਹਿਰਾਂ ਸਾਨੂੰ ਇਤਨੇ ਘੇਰੇ ਕਿਉਂ ਪਾ ਰਹੀਆਂ ਨੇ?'

'ਅਗੇ ਵੇਖ, ਗੱਲਾਂ ਨਾ ਕਰ, ਪਿਛੇ ਰਹਿ ਜਾਏਂਗਾ।'

'ਦੇਵਾਂ! ਮਾਰ ਹਥ, ਹੁਣ ਤਾਂ ਝਾਂਜਰੀ ਅਹਿ ਸਾਹਮਣੇ ਪਈ ਦਿਸਦੀ ਹੈ' ਇਕ ਲਹਿਰ ਉਪਰ ਚੜ੍ਹਦਿਆਂ ਹੋਇਆਂ, ਉਤਾਵਲੀ ਨਾਲ ਇਸ਼ਾਰਾ ਕਰਦਿਆਂ ਸੋਮਾਂ ਨੇ ਆਖਿਆ।

ਉਸ ਹੱਥ ਮਾਰਨੇ ਸ਼ੁਰੂ ਕਰ ਦਿਤੇ। ਦੇਵਾਂ ਨੂੰ ਭਾਸਿਆ ਅਜ ਵਹਿਣ ਠੀਕ ਨਹੀਂ ਹੈ, ਅਜ ਲਹਿਰਾਂ ਤੇ ਤੁਰੰਗ ਉਸ ਨੂੰ ਕਿਉਂ ਘੇਰ ਰਹੀਆਂ ਹਨ? ਇਸ ਤਰ੍ਹਾਂ ਪਹਿਲਾਂ ਵਾਂਗ ਤਰਨ ਵਿਚ ਖ਼ਤਰਾ ਹੈ। ਦੇਵਾਂ ਇਨ੍ਹਾਂ ਹੀ ਖ਼ਿਆਲਾਂ ਵਿਚ ਸੀ ਕਿ ਸੋਮਾਂ ਤਕਰੀਬਨ ਦਸ ਹਥ ਅਗੇ ਲੰਘ ਗਿਆ।

ਉਸ ਤੋਂ ਅਗੇ ਲੰਘਣ ਲਈ ਦੇਵਾਂ ਨੇ ਜਲਦੀ ਜਲਦੀ ਹਥ ਪੈਰ ਮਾਰਨੇ ਸ਼ੁਰੂ ਕੀਤੇ। ਸੋਮਾਂ ਹੁਣ ਵੀ ਅਗੇ ਵਧਦਾ ਜਾ ਰਿਹਾ ਸੀ ਤੇ ਦੇਵਾਂ ਉਸ ਨੂੰ ਪਹੁੰਚਣ ਹੀ ਵਾਲਾ ਸੀ ਕਿ ਉਹ ਅਚਨਚੇਤ ਝਾੰਜਰੀ ਦੀ ਇਕ ਡੂੰਘੀ ਲਹਿਰ ਵਿਚ ਫਸ ਗਿਆ - ਬੜੀ ਔਖੀ ਘਟਨਾ ਵਿਚ।

ਸੋਮਾਂ ਨੇ ਦੂਜੇ ਪਾਸੇ ਹੱਥ-ਪੈਰ ਮਾਰਨੇ ਸ਼ੁਰੂ ਕੀਤੇ ਕਿ ਸਾਂ ਸਾਂ ਕਰਦੀ ਝਾਂਜਰੀ ਨੇ ਉਸ ਨੂੰ ਹਠਾਂ ਲਿਜਾ ਕੇ ਫੇਰ ਉਪਰ ਉਛਾਲ ਕੇ ਸੁਟ ਦਿਤਾ। ਦੇਵਾਂ ਘਾਬਰ ਗਿਆ। ਰੂਪਾਂ ਤਾਂ ਮਿਲੇਗੀ ਜਾਂ ਨਾ, ਪਰੰਤੁ ਝਾਂਜਰੀ ਉਸ ਦੇ ਵੀਰ ਨੂੰ ਨਿਗਲ ਕੇ ਅਜ ਜ਼ਰੂਰ ਸੁਆਹ ਕਰ ਦਏਗੀ, ਇਹ ਉਹ ਕਿਵੇਂ ਵੇਖ ਸਕਦਾ ਹੈ?

ਉਹ ਉਚੀ ਉਚੀ ਚੀਖ਼ਿਆ:

‘ਸੋਮਾਂ, ਓਏ ਸੋਮਾਂ ! ਰੂਪਾਂ ਤੇਰੀ......ਰੂਪਾਂ ਨੂੰ ਤੂੰ ਵਿਆਹੀਂ, ਰੂਪਾਂ ਤੇਰੀ, ਪਰ ਤੂੰ ਏਧਰ ਆ, ਨਹੀਂ ਤਾਂ ਝਾਂਜਰੀ ਤੈਨੂੰ ਨਿਗਲ ਜਾਏਗੀ.... ਹਮੇਸ਼ਾ ਲਈ ਮੁਕਾ ਦਏਗੀ।' ਪਰੰਤੂ ਉੱਤਰ ਦੇਣ ਦੀ ਵੀ ਹੋਸ਼ ਸੋਮਾਂ ਨੂੰ ਨਹੀਂ ਸੀ। ਉਹ ਇਸ ਵੇਲੇ ਝਾਂਜਰੀ ਦੇ ਘੇਰੇ ਵਿਚ ਸੀ। ਦੇਵਾਂ ਬੜੀ ਤੇਜ਼ੀ ਨਾਲ ਸੋਮਾਂ ਕੋਲ ਪੁਜਾ। ਅਸਲ ਵਿਚ ਸੋਮਾਂ ਡੁਬ ਹੀ ਚਲਿਆ ਸੀ ਕਿ ਦੇਵਾਂ ਨੇ ਉਸ ਨੂੰ ਆਪਣੇ ਖਬੇ ਮੋਢੇ ਤੇ ਚੁਕ ਲਿਆ - ਝਾਂਜਰੀ ਨੂੰ ਆਪਣਾ ਸਰੀਰ ਦੇ ਕੇ, ਉਸ ਸੋਮਾਂ ਦੀ ਰਖਿਆ ਕੀਤੀ । ਉਹ ਲੰਬੇ ਲੰਬੇ ਸਾਹ ਲੈਂਦਾ ਬੜੀ ਕਠਨਤਾਈ ਨਾਲ ਭੰਵਰ ਵਿਚੋਂ ਨਿਕਲਿਆ, ਜਦ ਸੋਮਾਂ ਦੀ ਸ਼ਰਤ ਥਾਂ ਸਿਰ ਆਈ ਤਾਂ ਉਹ ਦੇਵਾਂ ਵਲ ਮੂੰਹ ਕਰਕੇ ਬੋਲਿਆ:

‘ਦੇਵਾਂ, ਰੂਪਾਂ ਤੇਰੀ ਹੈ, ਤੂੰ ਉਸ ਨਾਲ ਵਿਆਹ ਕਰੀਂ।'

'ਇਹ ਕਿਵੇਂ ਹੋ ਸਕਦਾ ਹੈ? ਆਪਣੇ ਜੀਵਨ ਨੂੰ ਖ਼ਤਰੇ ਵਿਚ ਪਾ ਕੇ ਤੂੰ ਏਥੇ ਪੁਜਾ ਹੈਂ, ਤੂੰ ਆਇਆ ਮੇਰੇ ਤੋਂ ਪਹਿਲਾਂ ਹੈਂ, ਰੂਪਾਂ ਤੇਰੀ ਹੈ।'

'ਨਹੀ, ਜੇ ਤੂੰ ਮੇਰੀ ਮਦਦ ਲਈ ਨਾ ਦੌੜਦਾ ਤਾਂ ਮੈਂ ਡੁਬ ਚੁਕਾ ਸੀ। ਇਹ ਤਾਂ ਮੇਰੀ ਦੂਜੀ ਜ਼ਿੰਦਗੀ ਹੈ, ਮੈਂ ਰੂਪਾਂ ਤੇਰੇ ਹਵਾਲੇ ਕਰਦਾ ਹਾਂ।

‘ਜਾ ਜਾ, ਪਾਗਲਾਂ ਵਾਂਗ ਗੱਲਾਂ ਨਾ ਕਰ, ਰੂਪਾਂ ਤੇਰਾ ਰਾਹ ਪਈ ਤਕਦੀ ਆ।'

ਇਹ ਆਖਦੇ ਹੋਏ ਦੋਵਾਂ ਨੇ ਝਾਂਜਰੀ `ਚੋਂ ਨਿਕਲਣ ਲਈ ਹਥ ਪੈਰ ਮਾਰਨੇ ਸ਼ੁਰੂ ਕੀਤੇ। ਅਖੀਰ ਕੁਝ ਹੀ ਮਿੰਟਾਂ ਮਗਰੋਂ ਦੋਵੇਂ ਮੁੜ ਕੰਢੇ ਉਪਰ ਆਣ ਪੁਜੇ।

***

ਰੂਪਾਂ ਕਿਨਾਰੇ ਉਪਰ ਖਲੋਤੀ ਦੋਹਾਂ ਦੀ ਉਡੀਕ ਕਰ ਰਹੀ ਸੀ। ਦੋਵੇਂ ਮਿੱਤਰ ਇਕ ਦੂਜੇ ਗਲ ਬਾਹਵਾਂ ਪਾਈ ਪਿੰਡਿਆਂ ਨਾਲ ਰੂਪਾਂ ਦੇ ਸਾਹਮਣੇ ਆਣ ਖਲੋਤੇ। ‘ਕੌਣ ਹੈ ਮੇਰਾ ਵੀਰ ਤੇ ਕਿਹੜਾ ਹੈ ਮੇਰਾ ਪਤੀ?' ਰੂਪਾਂ ਨੇ ਬੜੇ ਚਾ ਨਾਲ ਹਸਦਿਆਂ ਹਸਦਿਆਂ ਪੁਛਿਆ।

ਦੋਵੇਂ ਹੀ ਇਕ ਦੂਜੇ ਵਲ ਇਸ਼ਾਰਾ ਕਰ ਕੇ ਬੋਲੇ:

'ਇਹ ਹੈ ਪਤੀ।'

ਰੂਪਾਂ, ਹਸਣ ਲਗੀ, 'ਵਾਹ ਬਈ ਵਾਹ! ਇੰਨੀ ਖੇਚਲ ਮਗਰੋਂ ਫਿਰ ਵੀ ਦੋਵੇਂ ਹੀ ਮੇਰੇ ਪਤੀ?' ......... ਇਸ ਤੋਂ ਅਗੇ ਰੂਪਾਂ ਕੁਝ ਆਖਣਾ ਚਾਹੁੰਦੀ ਸੀ। ਦੇਵਾਂ ਬੋਲ ਪਿਆ:

'ਰੁਪਾਂ, ਤੇਰੀ ਸ਼ਰਤ ਕੀ ਸੀ? ਜਿਹੜਾ ਝਾਂਜਰੀ ਤੇ ਪਹਿਲਾਂ ਪੁਜੇ, ਉਹ ਤੇਰਾ ਪਤੀ ਹੈ ਨਾ? ਸੋ ਸੋਮਾਂ ਪਹਿਲਾਂ ਪੁਜਾ ਹੈ, ਇਸ ਲਈ ਇਹੋ ਤੇਰਾ ਪਤੀ ਵੀ ਹੈ।'

'ਨਹੀਂ ਨੀ ਰੂਪਾਂ ਨਹੀਂ! ਦੇਵਾਂ ਨੇ ਤੈਨੂੰ ਸਾਰੀ ਗੱਲ ਨਹੀਂ ਦਸੀ, ਮੈਂ ਜ਼ਰੂਰ ਪਹਿਲਾਂ ਪੁਜਿਆ ਹਾਂ ਇਹ ਤਾਂ ਹੈ ਸਚ, ਪਰ ਮੈਂ ਡੁਬ ਵੀ ਤਾਂ ਚਲਿਆ ਸਾਂ, ਦੇਵਾਂ ਨੇ ਮੈਨੂੰ ਮੋਢੇ ਤੇ ਚੁੱਕ ਕੇ ਕਢਿਆ, ਮੈਨੂੰ ਮੌਤ ਤੋਂ ਬਚਾਇਆ, ਇਸ ਲਈ ਜਿਤਿਆ ਦੇਵਾਂ ਹੀ ਹੈ ਨਾ?'

ਫਿਰ ਉਹੀ ਦੁਚਿਤੀ:

ਰੂਪਾਂ ਨਿਰਣੇ ਨਾ ਕਰ ਸਕੀ, ਜਿਸ ਗੱਲ ਨੂੰ ਉਹ ਟਾਲਣਾ ਚਾਹੁੰਦੀ ਸੀ ਉਹੀ ਫਿਰ ਸਾਹਮਣੇ ਆਣ ਖਲੋਤੀ। ਉਸ ਨੇ ਨੇੜੇ ਪਿਆ ਇਕ ਪੱਥਰ ਦਾ ਟੋਟਾ ਚਕ ਲਿਆ ਤੇ ਖਲੋ ਕੇ ਬੋਲੀ:

'ਬੋਲੋ ਗਿਲਾ ਕਿ ਸੁਕਾ?'

'ਬੋਲ ਸੋਮਾਂ ਗਿਲਾ ਮਲਣਾ ਈ ਕਿ ਸੁਕਾ?' ਦੇਵਾਂ ਨੇ ਪੁਛਿਆ, “ਜੋ ਤੂੰ ਮਲੇਂਗਾ, ਦੂਜਾ ਮੇਰਾ।'

ਸੋਮਾਂ ਬੋਲਿਆ:

‘ਚੰਗਾ! ਮੇਰਾ ਗਿਲਾ ਹੀ ਸਹੀ ਰੂਪਾਂ, ਸੁਟ ਉਪਰ ਨੂੰ ਪੱਥਰ।'

ਰੂਪਾਂ ਨੇ ਪੱਥਰ ਉਪਰ ਅਕਾਸ਼ ਵਲ ਉਛਾਲ ਦਿਤਾ। ਪੱਥਰ ਦਾ ਟੋਟਾ ਹੇਠਾਂ ਡਿਗਦਿਆਂ ਹੀ ਤਿੰਨੇ ਭਜ ਕੇ ਉਥੇ ਪੁਜੇ। ਤਿੰਨਾਂ ਦੀ ਕਿਸਮਤ ਦਾ ਆਖ਼ਰੀ ਫ਼ੈਸਲਾ ਨਿਕੇ ਜਹੇ ਪੱਥਰ ਦੀ ਹਿੱਕ ਉਪਰ ਲਿਖਿਆ ਜਾ ਚੁੱਕਾ ਸੀ। ਰੂਪਾਂ ਦੇਵਾਂ ਦੀ ਗਲ੍ਹ ਉਪਰ ਨਿਕੀ ਜਹੀ ਥਪੋਕੜੀ ਮਾਰ ਕੇ ਆਖਣ ਲਗੀ:

'ਮੇਰਿਆ ਵੀਰਾ! ਤੂੰ ਮੇਰੇ ਲਈ ਬੜਾ ਚੰਗਾ ਪਤੀ ਲਭਿਆ ਹੈ, ਚਲ ਅਸੀਂ ਤਿੰਨੇ ਝਾਂਜਰੀ ਦਾ ਧੰਨਵਾਦ ਕਰਨ ਚਲੀਏ; ਭੈਣ, ਭਰਾ ਅਤੇ ਜੀਜਾ ਜੀ।

ਦੋਹਾਂ ਮਿਤਰਾਂ ਦੇ ਹਿਰਦੇ ਰੂਪਾਂ ਦੀਆਂ ਮਿਠੀਆਂ ਗੱਲਾਂ ਨਾਲ ਮਿਠੇ ਹੋ ਗਏ। ਰੂਪਾਂ ਦੇ ਇਕ ਪਾਸੇ ਦੇਵਾਂ ਤੇ ਦੂਜੇ ਪਾਸੇ ਸੋਮਾਂ ਨੇ ਗਲਵਕੜੀ ਪਾ ਲਈ। ਵਿਸ਼ਾਲ ਸਮੁੰਦਰ ਦੇ ਕੰਢੇ ਬਿਨਾ ਕਿਸੇ ਰੀਤ-ਰਸਮ ਦੇ ਅਨੰਦ-ਕਾਰਜ ਸਮਾਪਤ ਹੋ ਗਿਆ। ਰੂਪਾਂ ਦੀ ਅਧੀ ਹਿੱਕ ਭਰਾ ਦੇ ਪਿਆਰ ਵਿਚ ਧੜਕਦੀ ਰਹੀ ਤੇ ਦੂਜੇ ਪਾਸੇ ਦੀ ਅਧੀ ਹਿੱਕ ਪਤੀ ਲਈ ਉਛਾਲੇ ਖਾਂਦੀ ਰਹੀ।

ਉਸ ਦੇ ਉਜਲ ਤੇ ਨਿਰਦੋਸ਼ ਮੁਖੜੇ ਨੂੰ ਵੇਖ ਵੇਖ ਦੋਵੇਂ ਹੀ ਪਸੰਨ ਹੋ ਰਹੇ ਸਨ। ਸੋਮਾਂ ਦੇ ਦਿਲ ਵਿਚ ਖ਼ਿਆਲ ਆਇਆ:

'ਦੋਵੇਂ ਵਾਰੀ ਕਿਸਮਤ ਨੇ ਮੈਨੂੰ ਹੀ ਸੁਭਾਗਾ ਕੀਤਾ ਹੈ, ਹੁਣ ਮੈਨੂੰ ਕੁਦਰਤ ਦੀ ਆਗਿਆ ਪਾਲਣ ਕਰਨੀ ਚਾਹੀਦੀ ਹੈ, ਅਤੇ ਦੋਵਾਂ ਨੇ ਵੀ ਇਹੋ ਜਹੀਆਂ ਦਲੀਲਾਂ ਨਾਲ ਆਪਣੇ ਮਨ ਨੂੰ ਸਮਝਾਇਆ।

ਤਿੰਨੇ ਬੇੜੀ ਵਿਚ ਬਹਿ ਗਏ। ਰੂਪਾਂ ਦੇਵਾਂ ਦੇ ਨਾਲ ਹੀ ਬੈਠੀ ਤੇ ਉਸ ਦੇ ਗਲ ਵਿਚ ਬਾਹਵਾਂ ਪਾਕੇ ਕਹਿਣ ਲਗੀ:--

"ਅਸੀਂ ਭੈਣ ਭਰਾ ਦੋਵੇਂ ਇਕੱਠੇ ਬੈਠਾਂਗੇ, ਭਰਾ ਦੇ ਸਾਮ੍ਹਣੇ ਮੇਰੇ ਨਾਲ ਬੈਠਣ ਦਾ ਹੱਕ ਤੇਰਾ ਨਹੀਂ ਹੈ। ਲੈ! ਤੂੰ ਬੇੜੀ ਚਲਾ। ਰੂਪਾ ਨੇ ਬੇੜੀ ਦਾ ਚਪੂ ਸੋਮਾ ਵਲ ਨੂੰ ਕਰ ਦਿਤਾ।'

ਸੋਮਾ ਹਮ ਪਿਆ:'ਵਾਹ ਬਈ ਵਾਹ, ਅਜੇ ਵਿਆਹ ਤਾਂ ਹੋਇਆ ਹੀ ਨਹੀਂ ਅਤੇ ਤੂੰ ਰੁਹਬ ਜਮਾਣ ਲਗੀ ਏ ਪਹਿਲਾਂ ਹੀ। ਹਾ, ਹਾ, ਹਾ, ਹੀ, ਚੰਗਾ ਬਈ ਪਹਿਲਾਂ ਤੇਰਾ ਭਰਾ ਅਤੇ ਮਗਰੋਂ ਮੈਂ ਸਹੀ। ਹਾ, ਹਾ, ਹੀ, ਤਿੰਨੇ ਖੁਬ ਖਿੜ ਖਿੜਾ ਕੇ ਹੱਸੇ।

‘ਪਤੀ ਤਾਂ ਪਤੀ ਹੀ ਹੈ, ਪਰ ਵੀਰ, ਵੀਰ ਹੀ ਹੁੰਦਾ ਹੈ।' ਰੂਪਾਂ ਨੇ ਹੋਰ ਦੋਹਾਂ ਦੇ ਨੇੜੇ ਹੋਕੇ ਅਖਾਂ ਮਟਕਾਂਦੀ ਹੋਈ ਬੋਲੀ।

'ਵੇਖ ਖਾਂ ਉਸ ਝਾਂਜਰੀ ਵਿਚ ਮੇਰੀ ਮਾਤਾ ਪਈ ਦਿਸਦੀ ਹੈ, ਅੱਜ ਉਹ ਕਿੰਨੀ ਪ੍ਰਸੰਨ ਹੈ। ਸਾਨੂੰ ਤਿੰਨਾਂ ਨੂੰ ਪਿਆਰ ਵਿਚ ਵੇਖਕੇ ਕਿੰਨੀ ਪ੍ਰਫੁਲਤ ਦਿਸਦੀ ਹੈ।'

ਏਹਨਾਂ ਦੀ ਉਦਾਸੀ ਦੂਰ ਹੋ ਗਈ, ਰੂਪਾਂ ਦਾ ਕੋਮਲ ਹਥ ਉਸ ਦੇ ਹਥ ਵਿਚ ਸੀ। ਉਸ ਦੀ ਸੁੰਦਰ ਤੇ ਕੋਮਲ ਤਲੀ ਉਪਰ ਉਹ ਆਪਣੀਆਂ ਉਂਗਲਾਂ ਫੇਰਦਾ ਹੋਇਆ ਕਹਿਣ ਲੱਗਾ:-

'ਰੁਪਾਂ-ਤੇਰਾ ਪਹਿਲਾ ਬੱਚਾ ਮੇਰਾ ਹੋਵੇਗਾ, ਹੈਂ ਨਾ?'

‘ਤੇ ਵੀਰਾ, ਤੇਰੇ ਸਾਰੇ ਹੀ ਬਚੇ ਮੇਰੇ ਹੋਣਗੇ, ਹੈਂ ਨਾ?'

ਰੂਪਾਂ ਦੀਆਂ ਅੱਖਾਂ ਵਿਚੋਂ ਭਰਾਤਰੀ ਪਿਆਰ ਡੁਲ੍ਹ ਡੁਲ੍ਹ ਨਿਕਲ ਰਿਹਾ ਸੀ, ਦੇਵਾਂ ਬੋਲਿਆ:-

'ਰੁਪਾ, ਪਰ ਮੈਂ ਸ਼ਾਦੀ ਕਰਾਂ, ਤਾਂ ਹੀ ਨਾ। ਮੈਨੂੰ ਤੇਰੇ ਜਹੀ ਭੈਣ ਮਿਲੀ ਹੈ, ਮਿਠੀ ਅਤੇ ਪਿਆਰੀ; ਹੁਣ ਸ਼ਾਦੀ ਮੈਂ ਕਿਉਂ ਕਰਾਂ? ਭੈਣ ਭਰਾ ਦੇ ਪਿਆਰ ਸਾਮ੍ਹਣੇ ਪਤਨੀ ਦਾ ਪਿਆਰ ਕੋਈ ਚੀਜ਼ ਨਹੀਂ।'

‘ਨਹੀਂ ਵੀਰ! ਮੈਨੂੰ ਇਕ ਭਾਬੀ ਚਾਹੀਦੀ ਹੈ, ਤੁਸੀਂ ਦੋਵੇਂ ਸਫ਼ਰ ਤੇ ਜਾਇਆ ਕਰਨਾ ਅਤੇ ਅਸੀਂ ਦੋਵੇਂ ਨਨਾਣ ਭਰਜਾਈ ਤੁਹਾਡਾ ਰਾਹ ਵੇਖਿਆ ਕਰਾਂਗੀਆਂ। ਸਮੁੰਦਰ ਦੇਵ ਦੀ ਆਰਤੀ ਉਤਾਰਿਆ ਕਰਾਂਗੀਆਂ। ਤੁਹਾਡੇ ਸੁਖੀ ਸਾਂਦੀ ਪਰਤਕੇ ਆਉਣ ਲਈ, ਨਨਾਣ ਭਰਜਾਈ ਦਾ ਡੂੰਘਾ ਪਿਆਰ ਵੀ ਅਲੌਕਿਕ ਪਿਆਰ ਹੈ।' ‘ਰੂਪਾਂ ਨੂੰ ਇਸ ਦਾ ਕੀ ਉਤਰ ਦੇਵੇ ਉਹ ਪਿਆਰ ਦੀ ਬਾਜੀ ਇਕ ਵਾਰੀ ਹਾਰ ਬੈਠਾ ਸੀ, ਪਿਆਰ ਇਕ ਵਾਰੀ ਤਾਂ ਹੈ ਸਕਦਾ ਹੈ ਕਿਸੇ ਇਕ ਨਾਲ ਹੀ। ਉਸ ਗੱਲ ਬਦਲ ਦਿਤੀ:-

'ਰੁਪਾਂ ਜੀ! ਤੂੰ ਬੜੀ ਕੋਈ ਹੈਂ, ਝਾਂਜਰੀ ਵਿਚ ਜਿਥੇ ਕਈ ਵਡੀਆਂ ਵਡੀਆਂ ਬੇੜੀਆਂ ਸਮੰਦਰ ਦੇ ਢਿਡ ਦੀ ਭੇਟਾ ਹੋ ਚੁਕੀਆ ਹਨ, ਉਥੇ ਹੀ ਤੂੰ ਸਾਨੂੰ ਘਲਿਆ। ਹੁਣ ਤਿੰਨੇ ਹੀ ਝਾਜਰੀ ਵਲ ਵੇਖ ਰਹੇ ਸਨ।

***

ਰੂਪਾਂ ਤੇ ਸੋਮਾਂ ਦੀ ਸ਼ਾਦੀ ਹੋ ਗਈ, ਦੋਹਾਂ ਨੇ ਪ੍ਰਸੰਨ ਚਿਤ ਰਹਿਣ ਦਾ ਬੜਾ ਜਤਨ ਕੀਤਾ, ਪਰੰਤ ਹਿਰਦੇ ਵਿਚ ਪਤਾ ਨਹੀ ਉਸਦੇ ਕੀ ਤੁਫ਼ਾਨ ਉਠ ਰਹੇ ਸਨ। ਜਿਵੇਂ ਉਸ ਨੇ ਕੋਈ ਅਮੋਲਕ ਵਸਤੂ ਗਵਾ ਦਿੱਤੀ ਹੋਵੇ ਤੇ ਉਸ ਨੂੰ ਹੁਣ ਕਿਸੇ ਤਰ੍ਹਾਂ ਵੀ ਪ੍ਰਾਪਤ ਨਹੀਂ ਕਰ ਸਕਦਾ ਹੈ। ਉਸ ਆਪਣੇ ਹਿਰਦੇ ਉਪਰ ਜਿਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰੰਤ ਉਹ ਆਦਮੀ ਦਾ ਹਿਰਦਾ ਸੀ ਤੇ ਆਦਮੀ ਕਮਜ਼ੋਰ ਹੀ ਹੋਇਆ ਕਰਦਾ ਹੈ। ਰਾਤ ਨੂੰ ਬੜੀ ਦੇਰ ਤਕ ਉਸ ਨੂੰ ਨੀਂਦ ਨਾ ਆਈ। ਰੂਪਾਂ, ਰੂਪਾਂ ਹੀ ਉਸ ਨੂੰ ਚਵ੍ਹੀਂ ਪਾਸੀਂ ਦਿਸਦੀ ਰਹੀ। ਰੂਪਾਂ ਹੀ ਉਸ ਦੇ ਸੁਪਨਿਆਂ ਦੀ ਮਾਂ ਬਣੀ ਰਹੀ।

ਸੁਪਨਾ ਆਇਆ:-

"ਸੋਮਾਂ ਤੇ ਉਹ ਦੋਵੇਂ ਤਰਦੇ ਝਾਂਜਰੀ ਵਲ ਜਾ ਰਹੇ ਹਨ। ਝਾਂਜਰੀ ਵਿਚੋਂ ਸਵਰਗੀ ਸੰਗੀਤ ਦੀਆਂ ਲਹਿਰਾਂ ਉਠ ਉਠ ਕੇ ਉਨਾਂ ਨੂੰ ਪਾਗਲ ਜਿਹਾ ਬਣਾ ਰਹੀਆਂ ਹਨ। ਅਕਾਸ਼ ਦੇ ਨੀਲੇ ਅੰਬਰ ਉਪਰ ਸੂਰਜ ਦੇ ਡਰ ਤੋਂ ਲੁਕੇ ਹੋਏ ਅਸੰਖਾਂ ਤਾਰੇ ਤੇ ਕਰੋੜਾਂ ਚੰਦ੍ਰਮਾਂ ਸਮੁੰਦਰ ਦਾ ਸੰਗੀਤ ਸੁਣਨ ਲਈ ਉਤਾਵਲੇ ਹੋ ਰਹੇ ਹਨ।

ਸੋਮਾਂ ਨੇ ਕਿਹਾ:-

“ਦੇਵਾਂ! ਇਹ ਕੁਝ ਅਗੇ ਨਹੀਂ ਸੀ ਵੇਖਿਆ-ਇਖੇ ਕੌਣ ਗਾਂਦਾ ਹੋਵੇਗਾ?"

‘ਮੈਨੂੰ ਵੀ ਤਾਂ ਨਹੀਂ ਪਤਾ, ਕੌਣ ਗਾ ਰਿਹਾ ਹੋਵੇਗਾ?'

'ਤੂੰ ਮੰਨੇ, ਨਾਂਹ ਮੰਨੇ, ਪਰ ਮੈਨੂੰ ਵਿਸ਼ਵਾਸ ਹੈ ਕੋਈ ਅਕਾਸ਼-ਪਰੀ, ਇਸ ਝਾਂਜਰੀ ਵਿਚ ਆਕੇ ਆਪਣਾ ਅਪੂਰਣ ਗੀਤ ਸੁਣਾ ਰਹੀ ਹੈ। ਕਿਸੇ ਮਨੁੱਖ ਦੀ ਇਹ ਸੰਗੀਤ ਨਹੀਂ ਹੋ ਸਕਦੀ?'

'ਇਕ ਵਾਰੀ ਫਿਰ ਝਾਂਜਰੀ ਵਿਚੋਂ ਕਿਸੇ ਦਾ ਮਧੁਰ ਸੁਰ ਸੁਣਾਈ ਦਿਤਾ। ਖੜਤਾਲਾਂ ਤੇ ਵਾਇਲਨ ਵੱਜ ਰਹੇ ਸਨ। ਕਿਸੇ ਓਪਰੀ ਅਧਭੁਤ ਧੁੰਨ ਵਿਚ।'

'ਦੇਵਾਂ, ਏਧਰ ਤਕ ਤੇ ਸੁਣ!'

'ਦੇਵਾਂ ਚੌਕ ਉਠਿਆ, ਲਹਿਰ ਦੇ ਚੜ੍ਹਦੇ ਵਲ ਉਸ ਨੇ ਆਪਣੀ ਤਕਣੀ ਸੁਟੀ, ਕੀ ਵੇਖਿਆ ਉਸ ਨੇ? ਝਾਂਜਰੀ ਦਿਆਂ ਤਰੰਗਾਂ ਤੇ ਝੂਲਦੀ ਹੁਲਾਰੇ ਖਾਂਦੀ ਰੂਪਾਂ ਉਸ ਵਲ ਸੈਨਤਾਂ ਕਰ ਹੀ ਸੀ। ਉਸ ਨੂੰ ਆਪਣੀ ਵਲ ਬੁਲਾ ਰਹੀ ਸੀ। ਉਸ ਦੇ ਲੰਬੇ ਲੰਬੇ ਵਾਲ ਸਮੁੰਦਰ ਦੀਆਂ ਲਹਿਰਾਂ ਤੇ ਖਿਲਰੇ ਪਏ ਸਨ। ਮਸਤੇ ਹੋਏ ਕਾਲੇ ਨਾਗਾਂ ਵਾਂਗ ਉਸ ਦੇ ਸੁੰਦਰ ਵਾਲ ਕਦੇ ਜਲਤਰੰਗਾਂ ਨਾਲ ਅਠਖੇਲੀਆਂ ਕਰਦੇ ਤੇ ਕਦੇ ਉਸਦੇ ਸੂਰਜ ਵਰਗੇ ਲਿਸ਼ਕੇ ਮੁਖੜੇ ਤੇ ਉਭਰੇ ਹੋਏ ਗੰਭੀਰ ਜੋਬਨ ਨਾਲ ਚਿਮਟ ਕੇ ਜਫੀਆਂ ਤੇ ਚੰਮਣੀਆਂ ਲੈਂਦੇ, ਰੂਪਾਂ ਦੇ ਕੰਨਾਂ ਵਿਚ ਦੋ ਪਤਲੀਆਂ ਉਡਣ-ਮਛੀਆਂ ਲਟਕ ਰਹੀਆਂ ਸਨ। ਸੁਨਹਿਰੀ ਰੰਗਾਂ ਵਾਲੇ ਜਾਣੋ ਕੋਈ ਨੀਲਮ ਸੋਨੇ ਵਿਚ ਮਧੇ ਝਿਲ-ਮਿਲਾ ਰਹੇ ਨੇ। ਐਡੀਆਂ ਸੁੰਦਰ ਮਛੀਆਂ ਉਸ ਕਦੇ ਨਹੀਂ ਕਿਧਰੇ ਵੇਖੀਆਂ ਸਨ। ਨਿਕੀਆਂ ਨਿਕੀਆਂ, ਕੋਮਲ ਤੇ ਸੁੰਦਰ ਸੁੰਦਰ। ਰੂਪਾਂ ਦੇ ਮੁਖੜੇ ਉਪਰ ਕੋਈ ਅਲੌਕਕ ਤੇਜ ਆਇਆ ਹੋਇਆ ਸੀ। ਫੇਰ ਝਾਂਜਰੀ ਤੋਂ ਮਿਠ ਸੰਗੀਤ ਛਿੜ ਪਈ:-

'ਦੇਵਾਂ, ਤੂੰ ਮੇਰਾ ਹੀ ਹੈਂ, - ਹਾਂ ਮੇਰਾ - ਹਾਂ ਮੇਰਾ - ਤੂੰ ਮੇਰਾ - ਮੈਂ ਤੇਰੀ' ਉਹ ਗਾਂਵੀ ਗਈ।

ਪਾਗ਼ਲਾਂ ਵਾਂਗ ਦੇਵਾਂ ਅਗੇ ਵਧਿਆ, ਵਧਦਾ ਹੀ ਗਿਆ ਤੇ ਵਧਦਾ ਵਧਦਾ ਉਹ ਰੂਪਾਂ ਕੋਲ ਚਲਾ ਗਿਆ।

ਹੁਣ ਉਹ ਵੇਖ ਕੇ ਅਸਚਰਜ ਹੋਇਆ:

'ਹੈਂ! ਇਹ ਮਨੁਖ ਹੈ ਜਾਂ ਕੋਈ ਦੇਵ-ਕੰਨਿਆ? ਇੰਨਾ ਰੂਪ, ਇੰਨੀ ਸੁੰਦਰਤਾ? ਇੰਨਾ ਤੇਜ ਅਤੇ ਇਸ ਦੇ ਇੰਨੇ ਪਿਆਰੇ ਸੰਗੀਤ? ਪਿਆਰੇ ਤੇ ਮਿਠੇ ਮਸਤ ਨੈਣਾਂ ਦੀ ਜੋੜੀ?' ਇਸ ਵਲ ਦੇਵਾਂ ਨੇ ਸੁਣਿਆ ਉਸ ਨੂੰ ਕੋਈ ਪਿਛੇ ਬਲਾ ਰਿਹਾ ਹੈ। ਕਿਨਾਰੇ ਵਲੋਂ ਉਸ ਪਿਛੇ ਪਰਤ ਕੇ ਵੇਖਿਆ ਕੌਣ ਹੈ?

‘ਕੌਣ ਸੋਮਾਂ? ਸਚ ਮੁਚ ਸੋਮਾਂ? ਚੀਖ਼ ਚੀਖ਼ ਕੇ ਆਖ ਰਿਹਾ ਸੀ।

'ਦੇਵਾਂ, ਦੇਵਾਂ ! ਆ, ਮੈਂ ਡੁਬ ਚਲਿਆ ਹਾਂ, ਮੈਨੂੰ ਆ ਬਚਾ!'

ਦੇਵਾਂ ਘਾਬਰ ਗਿਆ। ਉਸ ਨੇ ਮੁੜ ਕੇ ਤਕਿਆ, ਸੋਮਾਂ ਅੰਤਲੇ ਸਵਾਸ ਲੈ ਰਿਹਾ ਸੀ। ਉਹ ਭਜਿਆ ਉਸ ਵਲ, ਪਰ ਫਿਰ ਰੂਪਾਂ ਦੀ ਅਵਾਜ਼ ਆਈ:

ਦੇਵਾਂ। ਤੂੰ ਮੇਰਾ ਹੀ ਹੈਂ, ਮੈਂ ਤੇਰਾ ਰਾਹ ਪਈ ਵੇਖਦਾ ਹਾਂ, ਛੇਤੀ ਮੁੜ ਕੇ ਆਵੀਂ, ਮੇਰੇ ਦੇਵਾਂ। ਹੇ - ਆਂਵੇਂਗਾ ਨਾ।'

ਪਰ ਦੇਵਾਂ ਝਾਂਜਰੀ ਵਲ ਦੇਖੇ ਬਿਨਾ ਨਾ ਰਹਿ ਸਕਿਆ, ਪਰ ਉਥੇ ਰੂਪਾਂ ਕਿਥੇ? ਇਹ ਤਾਂ ਝਾਂਜਰੀ ਹੀ ਪਾਗਲਾਂ ਵਾਂਗ ਚੀਖ ਰਹੀ ਸੀ।

ਇਕ ਵਡੀ ਸਾਰੀ ਮਛੀ ਉਨਾਂ ਜਲ ਤਰੰਗਾਂ ਉਪਰ ਉਠੀ ਤੇ ਫੇਰ ਜਲ ਵਿਚ ਹੀ ਸਮਾ ਗਈ। ਇਸ ਮਛੀ ਦਾ ਸਰੀਰ ਅਧਾ ਮੱਛੀ ਵਾਲਾ ਅਤੇ ਅਧਾ ਮਨੁਖੀ ਸੀ। ਉਪਰਲੇ ਸਾਰੇ ਅੰਗ ਇਸਤ੍ਰੀਆਂ ਵਾਲੇ ਸਨ - ਇਹ ਰੂਪਾਂ ਦਾ ਪ੍ਰਤੱਖ ਰੂਪ ਸੀ। ਦੇਵਾਂ ਇਸ ਜਲ-ਪੁਤਰੀ ਦੇ ਮਗਰ ਫੇਰ ਸੋਚ-ਸਮੁੰਦਰ ਵਿਚ ਡੁਬ ਚਲਿਆ ਸੀ ਕਿ........

ਵੀਰ! ਕਿੰਨੀ ਸੁੰਦਰ ਹੈ ਤੇਰੀ ਨੀਂਦਰ! ਸੁਤਿਆਂ ਵੀ ਹਸਦਾ ਹੀ ਰਹਿੰਦਾ ਏ! ਸੁਤਾ ਹੀ ਰਹੇਂਗਾ, ਪਰ ਵੀਰ! ਤੂੰ ਸੁਤਿਆਂ ਸੁਤਿਆਂ ਰੋ ਕਿਉਂ ਪਿਆ ਸੈਂ?'

ਰੂਪਾਂ ਪਾਸ ਖਲੋਤੀ ਸਤੇ ਪਏ ਦੇਵਾਂ ਨੂੰ ਆਖ ਰਹੀ ਸੀ ਤੇ ਆਪਣੀਆਂ ਨਰਮ ਉਂਗਲਾਂ ਉਸ ਦੇ ਵਾਲਾਂ ਵਿਚ ਨਚਾ ਰਹੀ ਸੀ। ਸੋਮਾਂ ਵੀ ਦੂਜੀ ਮੰਜੀ ਉਪਰ ਹੁਣੇ ਜਾਗ ਕੇ ਬੈਠਾ ਸੀ। ਉਹ ਭੈਣ-ਭਰਾ ਦੇ ਅਤੁਟ ਪਿਆਰ ਨੂੰ ਵੇਖਣ ਵਿਚ ਮਗਨ ਸੀ।

'ਵੇਖ! ਜੇ ਇਉਂ ਗ਼ਮਗ਼ੀਨ ਹੋ ਹੋ ਕੇ ਰੋਵੇਂਗਾ ਤਾਂ ਕੰਮ ਕਿਵੇਂ ਤੁਰੇਗਾ, ਉਠ ਰਬੜੀ ਠੰਡੀ ਹੋ ਰਹੀ ਹੈ ਉਠ ਕੇ ਖਾ ਲੈ। ਫੇਰ ! ਅਜ ਤੂੰ ਆਖਿਆ ਸੀ ਨਾ ਕਿ ਮੈਂ ਡੇਢ ਮਣ ਦੀ ਮੱਛੀ ਫੜਕੇ ਲਿਆਣੀ ਹੈ, ਪਰ ਤੂੰ ਸੁਤਾ ਹੀ ਰਹਿਓਂ, ਉਠ ਚਿਰ ਨਾ ਕਰ, ਰਬੜੀ ਖਾ, ਵੇਲਾ ਹੋ ਗਿਆ ਈ।'

ਦੇਵਾਂ ਅੱਖਾਂ ਮਲਦਿਆਂ ਉਠਿਆ, ਪਰ ਸਾਰਾ ਹੀ ਦਿਨ ਉਸ ਨੂੰ ਉਸ ਸੁਪੇਨ ਦੀ ਯਾਦ ਆਉਂਦੀ ਰਹੀ। ਉਸ ਅਨੋਖੇ ਸੁਪਨੇ ਦੀਆਂ ਯਾਦ-ਲੀਕਾਂ ਉਸ ਦੇ ਹਿਰਦੇ ਉਪਰ ਚਿਤਰੀਆਂ ਗਈਆਂ ਤੇ ਉਹ ਕਈ ਦਿਨ ਉਹਨਾਂ ਨੂੰ ਮੇਟ ਨਾ ਸਕਿਆ।

***

ਰੂਪਾਂ ਦੀ ਪੁੱਤਰੀ ਚਾਲੀ ਦਿਨਾਂ ਦੀ ਹੋ ਗਈ, ਕਿਤਨੀ ਮੁਦਰ ਸੀ - ਬਿਲਕੁਲ ਹੀ ਰੂਪਾਂ ਦਾ ਰੂਪ ਸੀ। ਅਜ ਰੂਪਾਂ ਦੀ ਸੁੰਦਰਤਾ ਵਿਚ ਅਕਾਸ਼ੀ ਲਿਸ਼ਕਾਰਾ ਸੀ। ਰੂਪਾਂ ਨੇ ਪੁਤਰੀ ਦਾ ਮੁੰਹ ਚੁੰਮਕੇ ਦੇਵਾਂ ਦੀ ਝੋਲੀ ਵਿਚ ਪਾ ਦਿੱਤਾ ਤੇ ਉਸਦੇ ਮੋਢੇ ਉਪਰ ਹਥ ਰਖ ਕੇ ਆਖਿਆ:-

‘ਲੈ ਵੀਰਾ! ਇਹ ਤੇਰੀ ਚੀਜ਼ ਹੈ।'

ਦੇਵਾਂ ਨੇ ਇੰਞਾਣੀ ਰੂਪਾਂ ਦੀਆਂ ਅੱਖਾਂ ਵਿਚ ਵੇਖਿਆ ਤੇ ਫਿਰ ਰੂਪਾਂ ਦੀਆਂ ਅੱਖਾਂ ਵਿਚ, ਦੋਵੇਂ ਪਾਸੇ ਹੀ ਰੂਪਾਂ ਸੀ। ਅਜੇ ਕੁਝ ਆਖਣ ਲਈ ਦੇਵਾਂ ਦੇ ਸ਼ਬਦ ਹੋਠਾਂ ਉਪਰ ਹੀ ਸਨ ਕਿ ਰੂਪਾਂ ਪਹਿਲਾਂ ਹੀ ਬੋਲ ਪਈ:-

'ਦਸ ਵੀਰਾ, ਕੀ ਨਾਂਵ ਰਖੇਗਾ?'

'ਮਿੱਠੀ।'

ਸੋਮਾ ਬੋਲਿਆ:-

'ਬੇਸ਼ਕ, ਰੂਪ ਵਿਚ ਮਿਠਾਸ ਜ਼ਰੂਰ ਹੋਣੀ ਹੈ। ਰੂਪ ਅਤੇ ਮਿਠਾਸ ਸੰਸਾਰ ਦੀਆਂ ਸਾਰੀਆਂ ਬਖਸ਼ਸ਼ਾਂ ਸਾਡੇ ਹੀ ਘਰ ਆ ਰਹੀਆਂ ਹਨ।

ਮਿਠੀ ਦਿਨੋ ਦਿਨ ਵਧਦੀ ਗਈ, ਹਫ਼ਤਿਆਂ ਥੀਂ ਮਹੀਨਿਆਂ ਦੀ ਤੇ ਅਖੀਰ ਇਕ ਵਰੇ ਦੀ ਹੋ ਗਈ। ਉਹ ਦੇਵਾਂ ਨਾਲ ਇੰਨੀ ਹਿਲ ਮਿਲ ਗਈ ਕਿ ਰੂਪਾਂ ਕੋਲ ਕਿਸੇ ਵੇਲੇ ਹੀ ਜਾਂਦੀ, ਜਦੋਂ ਭੁਖ ਲਗਦੀ ਤਦ ਹੀ ਰੂਪਾਂ ਉਸ ਨੂੰ ਚੇਤੇ ਆਉਂਦੀ। ਦੇਵਾਂ ਦੇ ਜੀਵਨ ਵਿਚ ਦੇਵਾਂ ਦੇ ਸੁਪਨਿਆਂ ਵਿਚ ਹੁਣ ਰੂਪਾਂ ਦੀ ਥਾਂ ਮਿਠੀ ਹੀ ਆ ਚਕੀ ਸੀ। ਮਿਠੀ ਦੇ ਆਵਣ ਨਾਲ ਰੂਪਾਂ ਦਾ ਪਿਆਰ ਵੀ ਝਾਂਜਰੀ ਵਲੋਂ ਘਟ ਹੋ ਗਿਆ। ਪਹਿਲਾਂ ਵਾਂਗ ਉਹ ਝਾਂਜਰੀ ਵਲ ਹਰ ਵੇਲੇ ਨਹੀਂ ਸੀ ਵੇਖਦੀ। ਜੇ ਕਦੇ ਘਰੋਂ ਬਾਹਰ ਜਾਣ ਦਾ ਸਮਾਂ ਮਿਲਦਾ ਵੀ ਤਾਂ ਉਹ ਸੋਚਦੀ ਕਿ ਉਸ ਨੂੰ ਮੁੜਨ ਵਿਚ ਮਤਾਂ ਚਿਰ ਹੋ ਜਾਏ, ਪਰ ਕਦੀ ਕਦੀ ਤਾਂ ਉਹ ਅਸ਼ਾਂਤ ਹੋ ਜਾਂਦੀ। ਉਸ ਨੂੰ ਪ੍ਰਤੀਤ ਹੁੰਦਾ ਝਾਂਜਰੀ ਉਸ ਨੂੰ ਬਾਹਵਾਂ ਉਚੀਆਂ ਕਰ ਕਰ ਕੇ ਬੁਲਾ ਰਹੀ ਹੈ, ਜਿਵੇਂ ਉਸ ਨੇ ਆਪਣੀ ਪਿਆਰੀ ਝਾਂਜਰੀ ਨੂੰ ਭੁਲਾ ਕੇ ਕੋਈ ਭਿਆਨਕ ਅਪ੍ਰਾਧ ਕੀਤਾ ਹੈ।'

ਉਸ ਦਿਨ ਮਦ-ਮਾਤੀ ਚਾਨਣੀ ਖਿਲਰੀ ਹੋਈ ਸੀ। ਸਮੁੰਦਰ ਉਪਰ ਖਿਲਰੀ ਸੁੰਦਰ ਚਾਨਣੀ ਰਾਤ ਨੂੰ ਵੇਖਕੇ ਉਸ ਨੂੰ ਪੂਰ ਪੈਣੇ ਲਗ ਪਏ। ਉਹ ਝਲੀ ਹੋ ਗਈ। ਐਡੀ ਸੁੰਦਰ ਚਾਨਣੀ ਰਾਤ ਤੇ ਅਜੇ ਵੀ ਉਹ ਆਪਣੀ ਝੁਗੀ ਵਿਚ ਬੈਠੀ ਹੋਈ ਹੈ। ਉਸ ਨੂੰ ਉਥੇ ਜਾਣਾ ਚਾਹੀਦਾ ਹੈ -- ਜਿਥੇ ਲਹਿਰਾਂ ਉਠ ਰਹੀਆਂ ਹਨ, ਚੰਦਰਮਾ ਦੀਆਂ ਮਸਤ ਰਿਸ਼ਮਾਂ ਤੁਫ਼ਾਨ ਮਚਾ ਰਹੀਆਂ ਸਨ, ਉਸ ਦੇ ਕੋਮਲ ਹਿਰਦੇ ਅੰਦਰ।' ਸਮੁੰਦਰ ਦੀਆਂ ਮੌਜਾਂ? ਹਾਇ! ਅਜ ਉਹ ਝੁਗੀ ਵਿਚ ਹੀ ਬੈਠੀ ਹੈ। ਸ਼ਰਮ ਨਾਲ ਉਸ ਦਾ ਸਿਰ ਨੀਵਾਂ ਹੋ ਗਿਆ। ਧੋਤੇ ਹੋਏ ਆਸਮਾਨ ਉਪਰ ਪੂਰਾ ਚੰਦ੍ਰਮਾਂ ਕਿਸੇ ਹੰਸ ਵਾਂਗ ਹੌਲੀ ਹੌਲੀ ਤੁਰ ਰਿਹਾ ਸੀ। ਕੀ ਉਹ ਇਸ ਚੰਨ ਚਾਨਣੀ ਵਿਚ ਇਥੇ ਹੀ ਬੈਠੀ ਰਹੇਗੀ? ਕੀ ਉਹ, ਸਚ ਮੁਚ ਪਹਿਲਾਂ ਵਾਲੀ ਰੂਪਾਂ ਹੈ, ਸਮੁੰਦਰ ਨਾਲ ਖੇਡਾਂ ਖੇਡਣ ਵਾਲੀ ਰੂਪਾਂ।

‘ਸੋਮਾ! ਸਾਨੂੰ ਝਾਂਜਰੀ ਬੁਲਾ ਰਹੀ ਹੈ, ਇਹ ਚਾਨਣੀ ਰਾਤ...........' ਹਉਕਾ ਲੈ ਕੇ ਉਸ ਸੋਮਾਂ ਦੀ ਥਾਲੀ ਵਿਚ ਰੋਟੀ ਪਰੋਸਦਿਆਂ ਆਖਿਆ।

'ਅਜ ਨਹੀਂ ਰੂਪਾਂ, ਅਜ ਮੈਂ ਡਾਢਾ ਥਕਾ ਹੋਇਆ ਹਾਂ।' ਸੋਮਾਂ ਨੇ ਬੁਰਕੀ ਤੜਦਿਆਂ ਆਖਿਆ, 'ਜੇ ਤੇਰੀ ਮਰਜ਼ੀ ਹੈ, ਤਾਂ ਸਵੇਰੇ ਉਠਦਿਆਂ ਸਾਰ ਛੇਤੀ ਹੀ ਤੁਰ ਪਵਾਂਗਾ।'

'ਜਾ ਵੀ ਪਰੇ, ਤੂੰ ਤਾਂ ਇੰਜ ਹੀ ਰਿਹੋਂ, ਵੇਖ ਖਾਂ ਸਮੁੰਦਰ ਅਜ ਚਾਨਣੀ ਰਾਤ ਵਿਚ ਕਿਵੇਂ ਨਚ ਰਿਹਾ ਹੈ?'

ਸੋਮਾਂ ਨੇ ਰੋਟੀ ਖਾਂਦਿਆਂ ਸਾਗਰ ਵਲ ਵੇਖਿਆ, ਅਥਾਹ ਡੂੰਘਾ ਜਲ ਕਿਸੇ ਸ਼ੇਸ਼ਨਾਗ ਵਾਂਗ ਸ਼ੂਕ ਰਿਹਾ ਸੀ, ਕਿਸੇ ਕ੍ਰਿਸ਼ਨ ਭਗਵਾਨ ਦੀ ਭਗਤੀ ਵਿਚ ਮਸਤ, ਤੇ ਸੋਮਾਂ ਬੋਲਿਆ.-

'ਸਚ ਮੁਚ ਰੂਪਾਂ! ਅਜਹੀ ਸੁੰਦਰ ਰਾਤ ਵਿਚ ਤਾਂ ਸਮੁੰਦਰ ਤਰੰਗਾਂ ਅਤੁਟ ਅਨੰਦ ਜ਼ਰੂਰ ਪ੍ਰਾਪਤ ਕਰਨਾ ਚਾਹੀਦਾ ਹੈ।'

ਉਸ ਸੋਚਿਆ: “ਰੁਪਾਂ ਕੀ ਆਖੇਗੀ, ਮੈਂ ਕਿੰਨਾ ਅਰੁੱਚਕ ਹਾਂ।'

ਇਸ ਵੇਲੇ ਦੇਵਾਂ ਵੀ ਆ ਗਿਆ। ਆਪਣੇ ਗਿਲੇ ਜਾਲ ਨੂੰ ਝਗੀ ਦੀ ਇਕ ਨੁਕਰੇ ਰਖ ਕੇ ਉਹ ਮਿਠੀ ਦੇ ਪੰਘੂੜੇ ਵਲ ਗਿਆ। ਪੰਘੂੜਾ ਛਤ ਨਾਲ ਲਟਕ ਰਿਹਾ ਸੀ। ਮਿਠੀ, ਮਿਠੀ ਨੀਂਦਰੇ ਸੁਤੀ ਪਈ ਸੀ। ਵਾਤਸਲ ਪ੍ਰੇਮ ਭਰੀ ਮਮਤਾ ਦੀਆ ਅੱਖਾਂ ਨਾਲ ਉਹ ਪੰਗੂੜੇ ਵਿਚ ਸੁਤੀ ਪਈ ਰੂਪਾਂ ਦੇ ਪਰਤੱਖ ਰੂਪ ਨੂੰ ਵੇਖ ਕੇ ਮੁਸਕ੍ਰਾਣ ਲਗਾ।

'ਵੀਰਾ! ਚਿਰ ਕਰ ਕੇ ਕਿਉਂ ਆਇਆ ਹੈ!' ਰੂਪਾਂ ਨੇ ਬੜੇ ਪਿਆਰ ਨਾਲ ਪੁਛਿਆ।

‘ਮਿਠੀ ਲਈ ਸਮੁੰਦਰ ਦੇ ਕੰਢਿਓਂ ਸੁੰਦਰ ਸੁੰਦਰ ਰਗਬਰੰਗੀਆਂ ਸਿੱਪੀਆਂ ਚੁਣਦਾ ਰਿਹਾ ਹਾਂ’ ਦੇਵਾਂ ਨੇ ਉਤਰ ਦਿਤਾ।

ਰੂਪਾਂ ਨੇ ਦੋਵਾਂ ਨੂੰ ਵੀ ਭੋਜਨ ਪਰੋਸ ਦਿਤਾ ਤੇ ਆਪਣਾ ਲਗੀ:

'ਚਲ ਦੇਵਾਂ, ਅੱਜ ਤਿੰਨੇ ਝਾਂਜਰੀ ਤੇ ਚਲੀਏ, ਸੁੰਦਰ ਚਾਨਣੀ ਰਾਤ ਹੈ, ਬੜਾ ਹੀ ਅਨੰਦ ਆਵੇਗਾ।'

'ਨਹੀਂ, ਮੈਂ ਨਹੀਂ ਜਾਣਾ, ਮੈਂ ਸਿਪੀਆਂ ਦੀ ਮਾਲਾ ਪਰੋਣੀ ਹੈ -- ਆਪਣੀ ਮਿਠੀ ਲਈ।'

'ਪਰੇ ਛਡਿਆ ਵੀ ਕਰ, ਤੂੰ ਤਾਂ ਬਿਲਕਲ ਜ਼ਨਾਨੀਆਂ ਦੇ ਸੁਭਾ ਵਾਲਾ ਹੁੰਦਾ ਜਾਂਦਾ ਏਂ!' ਰੂਪਾਂ ਨੇ ਆਖਿਆ। ਰੂਪਾਂ ਦਾ ਖ਼ਿਆਲ ਸੀ ਸ਼ਾਇਦ ਇਸ ਤਾਹਨੇ ਨਾਲ ਉਹ ਚਲਣ ਲਈ ਤਿਆਰ ਹੋ ਜਾਏ। ‘ਤੂੰ ਰੂਪਾਂ ਜੋ ਮਰਜ਼ੀ ਆ ਆਖ ਲੈ, ਪਰ ਮੈਂ ਜਾਣਾ ਨਹੀਂ।'

'ਕਿਉਂ ਨਹੀਂ?'

‘ਕਿਉਂਕਿ ਇਹੋ ਜਹੀ ਨਿਖਰੀ ਹੋਈ ਰਾਤ ਵਿਚ ਪਤੀ-ਪਤਨੀ ਹੀ ਸਮੁੰਦਰ ਦਿਆਂ ਤਰੰਗਾਂ ਦੀ ਸੈਰ ਕਰ ਸਕਦੇ ਹਨ। ਚਲੋ ਤੁਹਾਨੂੰ ਦੋਹਾਂ ਨੂੰ ਟੋਰ ਆਉਂਦਾ ਹਾਂ, ਪਰ ਰੂਪਾਂ, ਚੇਤੇ ਰਖੀਂ, ਚਿਰ ਨਾ ਕਰੀਂ, ਮਿਠੀ ਦੇ ਜਾਗਣ ਤੋਂ ਪਹਿਲਾਂ ਹੀ ਆ ਜਾਵੀਂ।'

ਰੂਪਾਂ ਲਜਿਆ ਗਈ, ਪਰ ਫਿਰ ਵੀ ਉਸ ਦੇਵਾਂ ਨੂੰ ਜਾਣ ਲਈ ਬੜਾ ਮਜਬੂਰ ਕੀਤਾ, ਪਰ ਉਹ ਕਿਸੇ ਤਰ੍ਹਾਂ ਵੀ ਰਾਜ਼ੀ ਨਾ ਹੋਇਆ।

ਸੋਮਾਂ ਤੇ ਰੁਪਾਂ ਨੇ ਆਪਣੀ ਨਿਕੀ ਜਹੀ ਡੌਗੀ ਸਮੁੰਦਰ ਦੇ ਕੰਢੇ ਤੋਂ ਖੋਲ੍ਹੀ ਤੇ ਆਮੋ-ਸਾਹਮਣੇ ਬੈਠ ਪਾਣੀ ਵਿਚ ਹਕ ਦਿਤੀ।

ਦੇਵਾਂ ਉਨਾਂ ਨੂੰ ਸਮੁੰਦਰ ਵਿਚ ਤੋਰ ਕੇ ਸੰਦਰ ਜੋੜੀ ਵਲ ਬੜਾ ਚਿਰ ਕੰਢੇ ਖਲੋ ਕੇ ਵੇਖਦਾ ਰਿਹਾ। ਉਸ ਦੀਆਂ ਅੱਖਾਂ ਵਿਚੋਂ ਪ੍ਰੇਮ-ਅੰਮਿਤ ਵਗ ਤੁਰਿਆ। ਕੰਢੇ ਉਪਰ ਖੜੋਤੇ ਦੇਵਾਂ ਦੀਆਂ ਨਜ਼ਰਾਂ ਅਮੁੱਕ ਤੇ ਡੂੰਘੇ ਸਮੁੰਦਰ ਉਪਰ ਕਿੰਨਾ ਚਿਰ ਗਡੀਆਂ ਰਹੀਆਂ। ਸਮੁੰਦਰ ਦੀ ਹਿੱਕ ਉਪਰ ਮਧਮ ਜਹੀ ਪ੍ਰੇਮ-ਚਾਲ ਚਲਦੀ ਬੇੜੀ ਬੜਾ ਚਿਰ ਦਿਸਦੀ ਰਹੀ। ਉਹ ਸੋਚਦਾ ਰਿਹਾ, ਉਸ ਦੇ ਅੰਦਰੋਂ ਹੀ ਕੋਈ ਅਕਾਸ਼ ਬਾਣੀ ਹੋਈ, ਉਸ ਨੂੰ ਸੁਪਨਾ ਚੇਤੇ ਆਇਆ।

‘ਮਿਠੀ ਡੇਢ ਵਰ੍ਹੇ ਦੀ ਹੈ - ਸੁਪਨੇ ਦੀਆਂ ਇਕ ਇਕ ਕਰ ਕੇ ਸਾਰੀਆਂ ਘਟਨਾਵਾਂ ਚੇਤੇ ਆ ਰਹੀਆਂ ਸਨ। ਉਹ ਝੁਗੀ ਵਿਚ ਆਇਆ, ਮਿਠੀ ਉਸੇ ਤਰਾਂ ਪੰਘੂੜੇ ਵਿਚ ਪਈ ਹੋਈ ਸੀ, ਪਰ ਉਹ ਬੈਠ ਨਾ ਸਕਿਆ। ਫੇਰ ਕੰਢੇ ਤੇ ਆਣ ਖਲੋਤਾ। ਕੋਈ ਉਸ ਨੂੰ ਆਖ ਰਿਹਾ ਸੀ, ਅਜ ਝਾਂਜਰੀ ਵਿਚ ਉਹੀ ਉਸ ਦੇ ਸੁਪਨੇ ਵਾਲਾ ਸੰਗੀਤ ਚਲ ਕੇ ਸੁਣ। ਉਹ ਇਸਤ੍ਰੀ-ਪਤੀ ਦੇ ਮਗਰ ਮਗਰ ਵੀ ਨਹੀਂ ਸੀ ਜਾਣਾ ਚਾਹੁੰਦਾ, ਪਰ ਜਲ ਪੁਤਰੀ ਉਸ ਨੂੰ ਝਾਂਜਰੀ ਵਲ ਰੁਪਾਂ ਦੇ ਵਿਯੋਗ ਵਿਚ ਬੁਲਾ ਰਹੀ ਸੀ। ਦੋਵਾਂ ਨੇ ਬੇਵਸ ਹੈ ਕੇ ਕੰਢੇ ਤੋਂ ਦੂਜੀ ਡੌਗੀ ਖੋਲ੍ਹੀ ਤੇ ਬੜੀ ਤੇਜ਼ੀ ਨਾਲ ਝਾਂਜਰੀ ਵਲ ਪੁੱਜਣ ਲਈ ਚਪੂ ਮਾਰਨ ਲਗਾ। ਸਮੰਦਰ ਉਪਰ ਬੜੀ ਦੂਰ ਤਾਈਂ ਚਾਨਣੀ ਰਾਤ ਖਿਲਰੀ ਹੋਈ ਸੀ। ਸੋਮਾਂ ਤੇ ਰੂਪਾਂ ਦੀ ਬੇੜੀ ਕਿਧਰੇ ਵੀ ਨਹੀਂ ਸੀ ਦਿਸਦੀ, ਅਤੇ ਨਾ ਹੀ ਉਨਾਂ ਦੇ ਪਿਆਰ-ਗੀਤਾਂ ਦੀ ਕੋਈ ਆਵਾਜ਼ ਉਸ ਨੂੰ ਆਈ। ਰੂਪਾਂ ਸਮੁੰਦਰ ਵਿੱਚ ਹਮੇਸ਼ਾ ਹੀ ਗੀਤ ਗਾਇਆ ਕਰਦੀ ਸੀ, ਪਰ ਅੱਜ ਬਿਲਕੁਲ ਕਿਉਂ ਚੁਪ ਚਾਂ ਹੈ? ਦੇਵਾਂ ਬੜੀ ਤੇਜ਼ੀ ਤੇ ਪੂਰੇ ਬਲ ਨਾਲ ਤਰੀ ਜਾ ਰਿਹਾ ਸੀ। ਉਸ ਦਾ ਹਿਰਦਾ ਕਿਉਂ ਇੰਨਾ ਧੜਕਦਾ ਹੈ? ਉਸ ਦੀਆਂ ਅੱਖਾਂ ਅਗੇ ਹਨੇਰਾ ਫਿਰਨ ਲਗ, ਉਸ ਦੀ ਇਕੋ ਵਾਰੀ ਚੀਖ ਨਿਕਲ ਗਈ:-

‘ਹਾਇ! ਰੂਪਾਂ ਕਿਥੇ?'

ਇਹ ਡੌਗੀ ਲਹਿਰਾਂ ਉਪਰ ਚੁਪ ਚਾਪ ਝੂਟ ਰਹੀ ਸੀ, ਕਿਸੇ ਲੰਬੀ ਪੀਂਘ ਵਾਂਗੂੰ ਉਸ ਉਚੀ ਉਚੀ ਚੀਖਿਆ:-

'ਰੂਪਾਂ, ਸੋਮਾਂ! ਰੂਪਾਂ, ਸੋਮਾਂ!' ਦੇਵਾਂ ਅਧੀਰ ਹੋ ਗਿਆ। ਚਵੀਂ ਪਾਸੀਂ ਵਾਜਾਂ ਮਾਰੀਆਂ, ਸਾਰੀ ਝਾਂਜਰੀ ਨੂੰ ਛਾਣ ਮਾਰਿਆ, ਆਪਣੇ ਜੀਵਣ ਨੂੰ ਖਤਰੇ ਵਿਚ ਪਾਕੇ ਵੀ ਉਸ ਨੇ ਲਹਿਰ ਦੀ ਇਕ ਇਕ ਚਾਦਰ ਨੂੰ ਫਰੋਲਿਆ, ਪਰ ਉਸ ਦੀ ਰੂਪਾਂ, ਉਸ ਦਾ ਸੋਮਾਂ, ਕਿਥੋਂ ਮਿਲਦੇ? ਉਸ ਦਾ ਹਿਰਦਾ ਬੇਚੈਨ ਤੇ ਸਿਰ ਚਕਰਾ ਉਠਿਆ।

ਉਸ ਸੋਚਿਆ:-

‘ਕਿ ਉਹ ਵੀ ਸਦਾ ਲਈ ਉਸੇ ਝਾਂਜਰੀ ਦੇ ਡੂੰਘੇ ਤੇ ਅਥਾਹ ਪੇਟ ਵਿਚ ਸਮਾ ਜਾਵੇ?'

ਪਰੰਤੂ ਉਸਨੂੰ ਰੂਪਾਂ ਦੀ ਮਿਠੀ ਦਾ ਚੇਤਾ ਆ ਗਿਆ, ਵਿਚਾਰੀ ਮਾਸੂਮ ਜਿੰਦੜੀ ਇਕੱਲੀ ਭੁਖ ਨਾਲ ਤੜਪ ਰਹੀ ਹੋਣੀ ਏ। ਝੁਗੀ ਵਿਚ ਉਹ ਬਿਲਕੁਲ ਇਕੱਲੀ ਹੈ। ਉਸ ਦੇ ਹਿਰਦੇ ਵਿਚ ਉਦਾਸੀ ਤੇ ਨਿਰਾਸਤਾ ਦੀ ਲਹਿਰ ਦੌੜ ਗਈ। ਆਪਣੀ ਬੇੜੀ ਉਸ ਕੰਢੇ ਵਲ ਨੂੰ ਮੋੜ ਦਿਤੀ।

ਮਿਠੀ ਚੁਪ ਚਾਪ ਪੰਘੂੜੇ ਵਿਚ ਕਲ-ਮਕਲੀ ਬਿਲਕੁਲ ਸ਼ਾਂਤ ਤੇ ਨਿਰ-ਵਿਘਨ ਮੱਠੀ ਨੀਂਦਰ ਮਾਣ ਰਹੀ ਸੀ। ਉਦਾਸ ਚਿਤ ਦੇਵਾਂ ਉਸ ਵਲ ਬੜਾ ਚਿਰ ਇਕ-ਟਕ ਵੇਖਦਾ ਰਿਹਾ ਤੇ ਫਿਰ ਝੁਗੀ ਤੋਂ ਬਾਹਰ ਆ ਕੇ ਇਕ ਦਰਦ-ਭਰੀ ਤਕਣੀ ਉਸ ਬੜੀ ਦੂਰ ਡੂੰਘੇ ਸਮੁੰਦਰ ਵਿਚ ਸ਼ਾਂ ਸ਼ਾਂ ਕਰਦੀ ਝਾਂਜਰੀ ਤੇ ਸੁਟੀ ਤੇ ਮੁੜ ਅੰਦਰ ਆ ਕੇ ਪਾਗਲਾਂ ਵਾਂਗ ਆਪਣੀ ਮਿਠੀ ਵਲ ਤਕਣ ਲਗਾ। ਤੇ ਅਖ਼ੀਰ ਉਸ ਮਿਠੀ ਨੂੰ ਪੰਘੂੜੇ ਵਿਚ ਚੁਕ ਕੇ ਚੁੰਮਿਆ ਤੇ ਘਟ ਕੇ ਪਿਆਰ ਨਾਲ ਛਾਤੀ ਵਿਚ ਘੁਟ ਲਿਆ। ਫੇਰ ਉਸ ਅਕਾਸ਼ ਵਲ ਤਕਿਆ, ਆਸਮਾਨ ਉਪਰ ਟੁਟੇ ਹੋਏ ਤਾਰੇ ਵਾਂਗ ਚੰਦ੍ਰਮਾ ਆਪਣੀ ਚਾਨਣੀ ਖਿਲਾਰ ਰਿਹਾ ਸੀ। ਅਜੇ ਵੀ ਝਾਂਜਰੀ ਉਸੇ ਤਰਾਂ ਆਪਣੇ ਮਸਤ ਅਤੇ ਅਤੁਟ ਰਾਗ ਅਲਾਪ ਰਹੀ ਸੀ - ਜਲ ਪੁਤਰੀ ਨੂੰ ਸਦਾ ਲਈ ਆਪਣੇ ਅੰਦਰ ਸਮਾ ਕੇ ਵੀ ਚੁੱਪ ਨਹੀਂ ਸੀ ਹੋਈ।