ਆਓ ਪੰਜਾਬੀ ਸਿੱਖੀਏ/ਅਨੁਨਾਸਕਾਂ ਦੀ ਥਾਂ ਟਿੱਪੀ

ਵਿਕੀਸਰੋਤ ਤੋਂ
Jump to navigation Jump to search

ਅਨੁਨਾਸਕਾਂ ਦੀ ਥਾਂ ਟਿੱਪੀ

ਇਹ ਟੋਪੀ ਜਿਹੀ ਕੀ ਹੁੰਦੀ ਐ ਪੁੱਛਦੈ ਗਿੱਪੀ।
ਅਨੁਨਾਸਕਾਂ ਦੀ ਥਾਂ ਉੱਤੇ ਲੱਗਦੀ ਟਿੱਪੀ।

ਨੱਕ ਨਾਲ ਜੋ ਬੋਲੀਏ, ਉਹ ਅਨੁਨਾਸਕ ਅੱਖਰ।
ਙੰਙਾ ਞੰਞਾ ਣਾਣਾ ਨੰਨਾ ਮੰਮਾ ਮੱਕਰ।
ਦੋ ਅੱਖਰਾਂ ਵਿੱਚ ਜਦ ਇਹ ਕੋਈ ਫਸੇ ਨਾਸਿਕੀ।
ਅਨੁਨਾਸਕਾਂ............................

ਜਿਵੇਂ ਸੱਸਾ ਙੰਙਾ ਖੱਖਾ ਸਙਖ ਕਹਾਉਂਦਾ।
ਸੱਸੇ ਟਿੱਪੀ ਖੱਖਾ ਲਿਖਕੇ ਹੀ ਸਰ ਜਾਂਦਾ।
ਛੋਟੀ ਜਿਹੀ ਇਹ ਕੋਠੀ ਹੈ ਜੋ ਪੋਚੀ ਲਿੱਪੀ।
ਅਨੁਨਾਸਕਾਂ.............................

ਜਙਗਾ ਲਮਬਾ ਬਨਦਾ ਕੋਲ ਹੈ ਡਣਡਾ ਮਞਜਾ।
ਅਨੁਨਾਸਕਾਂ ਦੀ ਥਾਂ ਟਿੱਪੀ ਸਾਰੇ ਡੰਗਾ।
ਭਗਵਾਂ ਪਾ ਲਿਆ ਇਹਨਾਂ ਲੈ ਕੇ ਚਿਮਟਾ-ਚਿੱਪੀ।
ਅਨੁਨਾਸਕਾਂ.............................