ਆਓ ਪੰਜਾਬੀ ਸਿੱਖੀਏ/ਆਓ ਪੰਜਾਬੀ ਸਿੱਖੀਏ

ਵਿਕੀਸਰੋਤ ਤੋਂ
Jump to navigation Jump to search

ਆਓ ਪੰਜਾਬੀ ਸਿੱਖੀਏ

ਕਾਪੀ ਉੱਤੇ ਲਿਖੀਏ ਜੀ ਪੰਜਾਬੀ ਲਿਖੀਏ।
ਆਓ ਪੰਜਾਬੀ ਸਿੱਖੀਏ ਜੀ ਪੰਜਾਬੀ ਸਿੱਖੀਏ।


ਪਹਿਲਾਂ ਸਿੱਖੀਏ ਤਸਵੀਰਾਂ ਸੰਗ ਅੱਖਰ-ਅੱਖਰ।
ਊੜਾ-ਊਠ, ਈੜੀ-ਇੰਜਣ ਤੇ ਜੀ ਸੰਸਾ-ਸੱਕਰ।
ਗੁਰਮੁਖੀ ਲਹਿਜਾ ਦਿਖਾਏ ਜੀ ਪੰਜਾਬੀ ਦਿਖੀਏ।
ਆਓ ਪੰਜਾਬੀ ਸਿੱਖੀਏ...............

ਖਾਲੀ ਅੱਖਰ ਭੁਲਾਵੇਂ ਤੇ ਫਿਰ ਮਿਲਦੇ-ਜੁਲਦੇ।
ਫੇਰ ਮੁਹਾਰਨੀ ਬੋਲਦੇ ਜਾਈਏ ਹਿਲਦੇ-ਜੁਲਦੇ।
ਸਿੱਖਦੇ ਹੋਏ ਨਾ ਝਕੀਏ ਜੀ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ..............

ਦੋ ਅੱਖਰਾਂ ਦਾ ਜੋੜ ਤਿੰਨ ਤੇ ਫਿਰ ਚਾਰਾਂ ਦਾ।
ਮੁਕਤਾ ਕੰਨਾ ਸਿਹਾਰੀ ਬਿਹਾਰੀ ਗੁਰ ਸਾਰਾਂ ਦਾ।
ਥੋੜਾ ਸਿੱਖ ਪ੍ਰੀਖੀਏ ਬਈ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ.............

ਔਕੁੜ-ਦੁਲੈਂਕੜ ਲਾਵਾਂ ਦੁਲਾਵਾਂ ਲਾ ਕੇ ਦੇਖੋ।
ਹੋੜਾ ਕਨੌੜਾ ਬਿੰਦੀ ਟੋਪੀ ਪਾ ਕੇ ਦੇਖੋ।
ਕਿੰਨੀ ਦੇਖੋ ਖੀ ਏ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ............

ਪੈਰੀਂ ਹਾਹਾ ਰਾਰਾ ਵਾਵਾ ਪਾਵੋ ਬੱਚਿਓ।
ਸ਼ਬਦੋਂ ਅੱਖਰ ਅੱਖਰੋਂ ਵਾਕ ਬਣਾਵੋ ਬੱਚਿਓ।
'ਚਰਨ' ਫੁੱਲ ਜਿਉਂ ਮਹਿਕੀਏ ਜੀ ਪੰਜਾਬੀ ਸਿੱਖੀਏ।
ਆਓ ਪੰਜਾਬੀ ਸਿੱਖੀਏ..................