ਆਓ ਪੰਜਾਬੀ ਸਿੱਖੀਏ/ਔਂਕੜ ਰਹੇ ਖੁਸ਼

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਔਂਕੜ ਰਹੇ ਖੁਸ਼



ਚਤੁਰ ਬਹੁਤ ਚੁੱਪ ਰਹੇ ਕੁਸ਼-ਕੁਸ਼
ਔਂਕੜ ਤਾਂ ਸਦਾ ਰਹੇ ਵੀਰ ਖੁਸ਼-ਖੁਸ਼।

ਅੱਖਰਾਂ ਨਾਲ ਜੁੜ ਪੁੱਛਦਾ ਏ ਦੁੱਖ-ਸੁੱਖ।
ਸੁਹਣਾ ਗੁਲਾਬ ਖਾਰਾਂ ਵਿੱਚ ਲੁੱਕ-ਲੁੱਕ।
ਉਪਰ ਨਾ ਉਠੇ ਫੇਰ ਵੀ ਨਹੀਂ ਬੁਸ-ਬੁਸ।
ਔਂਕੜ........................

ਰੁਕ-ਰੁਕ, ਤੁਰ-ਤੁਰ, ਕਹੇ ਮੁੜ-ਮੁੜ।
ਬੁਰੀ ਹੈ ਬਹੁਤ ਕੁੱਕੜਾਂ ਦੀ ਕੁੜ-ਕੁੜ।
ਉਸ ਦਾ ਹੁਕਮ ਸੁਣ ਸਕੇ ਨਾ ਕੋਈ ਰੁੱਸ।
ਔਂਕੜ........................
  
ਬੋਲ ਬੁਲਬੁਲ ਦੇ ਤੂੰ ਸੁਣ ਲੈ ਮਧੁਰ।
ਖੁਦਾ ਅੱਗੇ ਦੁਆ ਕਰ ਹੋ ਕੇ ਇਕ ਸੁਰ।
ਮੁੱਖੜਾ ਸੁੰਦਰ ਉਹਦਾ ਕਰੇ ਲੁਸ-ਲੁਸ
ਔਂਕੜ........................