ਆਓ ਪੰਜਾਬੀ ਸਿੱਖੀਏ/ਕਨੌੜਾ ਸਿਰਮੌਰ
Jump to navigation
Jump to search
ਕਨੌੜਾ ਸਿਰਮੌਰ
ਅੱਖਰ ਉੱਤੇ ਝੁਲਾਉਂਦਾ ਚੌਰ।
ਕਨੌੜਾ ਸਭਨਾਂ 'ਚੋਂ ਸਿਰਮੌਰ।
ਸੌਰਵ ਦੌਲਤ ਦਾ ਸ਼ੌਕੀਨ।
ਰੌਲਾ ਗੌਰਵ ਦੀ ਤੌਹੀਨ।
ਨੌਕਰ ਸੌਣੇ ਦੀ ਕਰ ਗੌਰ।
ਕਨੌੜਾ ਸਭਨਾਂ............
ਸੌ ਦੇ ਨੌ ਸੇਰ ਕੌੜੇ ਚੌਲ।
ਔਖ ਸੌਖ ਵਿੱਚ ਕਰ ਨਾ ਹੌਲ।
ਰੌਣਕ ਦੀ ਔਲਾਦ ਸਨੌਰ।
ਕਨੌੜਾ ਸਭਨਾਂ............
ਗੌਤਮ ਲੈ ਗਿਆ ਹੌਲ਼ੀ ਪੌੜੀ।
ਗੌਰੀ ਭਾਲੇ ਕੌਲੀ ਚੌੜੀ।
ਦੇਖ ਖਿਡੌਣੇ ਉਡਿਆ ਭੌਰ।
ਕਨੌੜਾ ਸਭਨਾਂ............
ਫ਼ੌਜੀ ਦੌੜ ਰਹੇ ਨੇ ਦੌੜ।
ਮੌਸਮ ਲਾ 'ਤੀ ਲੰਬੀ ਔੜ।
ਡੌਰ-ਭੌਰ ਜਿਹਾ ਦੇਖੇ ਕੌਰ।
ਕਨੌੜਾ ਸਭਨਾਂ............