ਆਓ ਪੰਜਾਬੀ ਸਿੱਖੀਏ/ਕੰਨੇ 'ਤੇ ਬਿੰਦੀ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਕੰਨੇ 'ਤੇ ਬਿੰਦੀ

ਨੱਕ ਰਾਹੀਂ ਇਹ ਆਵਾਜ਼ ਹੈ ਦਿੰਦੀ।
ਕੰਨੇ 'ਤੇ ਜਦ ਲੱਗੇ ਬਿੰਦੀ।

ਦੂਜੇ ਦੀ ਗੱਲ ਜੇ ਲਗੇ ਨਾ।
ਜੇ ਲੱਗ ਜਾਵੇ ਮੈਂ ਹੀ ਤਾਂ ਹਾਂ।
ਦੇਖੋ ਬੁਝਾਰਤ ਇਹ ਕੀ ਕਹਿੰਦੀ?
ਕੰਨੇ 'ਤੇ ਜਦ....................

ਜਿਉਂ ਬਿੰਦੀ ਬਿਨ ਬਚਾ ਨੱਚਦਾ।
ਬਿੰਦੀ ਦੇ ਨਾਲ ਮੈਂ ਹੀ ਨੱਚਦਾਂ।
ਬੈਠਾ ਬੈਠਾਂ ਫਰਕ ਹੈ ਪਾਉਂਦੀ।
ਕੰਨੇ 'ਤੇ ਜਦ.....................

ਮਿਲਦਿਆਂ ਰਹਿਣਾ ਭੈਣ ਭਰਾਵਾਂ।
ਮਾਵਾਂ ਹੁੰਦੀਆਂ ਠੰਡੀਆਂ ਛਾਵਾਂ।
ਵਾਹਵਾ ਬਾਹਵਾਂ ਤਾਣ ਦਿਖਾਉਂਦੀ।
ਕੰਨੇ 'ਤੇ ਜਦ.....................

ਵਾਲਾਂ ਵਾਲਾ ਜਾਲਾਂ ਜਾਲਾ।
ਨਾਲ ਆਪਣੇ ਲਾ ਲਾਂ ਲਾਲਾ।
'ਚਰਨ' ਪੰਜਾਬੀ ਚਾਹੇ ਹਿੰਦੀ।
ਕੰਨੇ ਤੇ ਜਦ......................