ਆਓ ਪੰਜਾਬੀ ਸਿੱਖੀਏ/ਚਾਰ ਅੱਖਰੇ ਸ਼ਬਦ

ਵਿਕੀਸਰੋਤ ਤੋਂ
Jump to navigation Jump to search

ਚਾਰ ਅੱਖਰੇ ਸ਼ਬਦ

ਰਹਮਤ ਮਸਜਿਦ ਦਈਂ ਦਸਤਕ।
ਚਾਰ ਅੱਖਰੇ ਸ਼ਬਦ ਇਹ ਤੱਕ।

ਝਰਮਲ ਚਲ ਚਲ ਪਾ ਅਚਕਨ।
ਪਲਟਨ ਤਨ ਮਨ ਕਰ ਅਰਪਨ।
ਹਰਦਮ ਸਰਹਦ ਰਖ ਮਸਤਕ।
ਚਾਰ ਅੱਖਰੇ ..............

ਧਨਪਤ ਮਨਪਤ ਰੱਖ ਤਰਕਸ਼।
ਦਰਸ਼ਨ ਹਰਮਨ ਤਕ ਸਰਕਸ।
ਅਜ਼ਮਲ ਝਟਪਟ ਗਿਣ ਦਸ ਤੱਕ।
ਚਾਰ ਅੱਖਰੇ .............

ਚਖ ਸ਼ਬਨਮ ਚਮਚਮ ਸ਼ਰਬਤ
ਪਰਗਟ ਚਰਨਮ ਚੜ੍ਹ ਪਰਬਤ।
ਰਖ ਬਰਤਨ ਸ਼ਲਗਮ ਅਦਰਕ।
ਚਾਰ ਅੱਖਰੇ .............