ਆਓ ਪੰਜਾਬੀ ਸਿੱਖੀਏ/ਭੁਲਾਵੇਂ ਅੱਖਰ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ

ਭੁਲਾਵੇਂ ਅੱਖਰ

ਲੜੀ ਟੁੱਟਕੇ ਜਾਵੇ ਬਿਖਰ।
ਬਣਦੇ ਉਹ ਭੁਲਾਵੇਂ ਅੱਖਰ।

ਲੜੀਵਾਰ ਅੱਖਰਾਂ ਨੂੰ ਸਿੱਖੋ।
ਸ਼ੁੱਧ ਉਚਾਰਨ ਸੁੰਦਰ ਲਿਖੋ।
ਹਟੋ ਨਾ ਸਭ ਸਿੱਖਣ ਚੱਕਰ।
ਸਿੱਖੋ ਇੰਜ ਭੁਲਾਵੇਂ ਅੱਖਰ।

ਆੜਾ, ਲੱਲਾ, ਯੱਯਾ, ਬੱਬਾ।
ਪੱਪਾ, ਘੱਗਾ, ਮੱਮਾ, ਭੱਬਾ।
ਤੱਤਾ, ਦੱਦਾ, ਢੱਡਾ, ਉੱਚਰ।
ਸਿੱਖੋ ਇੰਜ..................

ਸੱਸਾ, ਧੱਦਾ, ਝੱਜਾ, ਖੱਖਾ।
ਵਾਵਾ, ਈੜੀ, ਹਾਹਾ, ਕੱਕਾ।
ਙੰਙਾ, ਞੰਞਾ, ਦਾ ਨੀ ਫਿਕਰ।
ਸਿੱਖੋ ਇੰਜ..................

ਊੜਾ, ਥੱਥਾ, ਠੱਠਾ, ਛੱਛਾ।
ਟੈਂਕਾ, ਣਾਣਾ, ਡੱਡਾ, ਫੱਫਾ।
ੜਾੜਾ, ਗੱਗਾ, ਜੱਜਾ, ਸਿੱਖਰ।
ਸਿੱਖੋ ਇੰਜ................

'ਚੱਚਾ, ਰਾਰਾ, ਨੰਨਾ’ ਫਿਰ-ਫਿਰ।
ਪਛਾਣੋ ਅੱਖਰਾਂ ਨੂੰ ਜੀ ਮੁੜ-ਘਿੜ।
ਸਫਲ ਦੇ ਵਿੱਚ ਆਊ ਉੱਤਰ।
ਸਿੱਖੋ ਇੰਜ.................