ਆਓ ਪੰਜਾਬੀ ਸਿੱਖੀਏ/ਮੋਢੇ ਕੋਲ ਹੋੜਾ

ਵਿਕੀਸਰੋਤ ਤੋਂ
Jump to navigation Jump to search

ਮੋਢੇ ਕੋਲ ਹੋੜਾ

ਪੋਥੀ ਖੋਲ੍ਹੋ ਪੜ੍ਹਲੋ ਥੋੜ੍ਹਾ।
ਮੋਢੇ ਕੋਲੇ ਬੋਲੂ ਹੋੜਾ।

ਖੋਜ ਕਰੋਗੇ ਤੋ ਪਾਓਗੇ।
ਧੋਖਾ ਨਹੀਂ ਤੋ ਖਾ ਜਾਓਗੇ।
ਛੋਟਾ ਮੋਟਾ ਅਟਕੂ ਰੋੜਾ।
ਮੋਢੇ ਕੋਲੇ............

ਕੋਮਲ ਹੋਟਲ ਕੋਲੇ ਚਲੋ।
ਖਾਓ ਸਮੋਸੇ ਨੋਟ ਤੁੜਾਲੋ।
ਛੋਟੀ ਗੋਭੀ ਦਾ ਨੀ ਤੋੜਾ।
ਮੋਢੇ ਕੋਲੇ ...........

ਧੋਬੀ ਟੋਪੀ ਧੋਦੂ ਜੋਤੀ।
ਬੋਲ ਕੁਬੋਲ ਨਾ ਬੋਲੀਂ ਮੋਤੀ।
ਸੋਨੂੰ ਦੇ ਕੋਲ ਖੋਤਾ ਘੋੜਾ।
ਮੋਢੇ ਕੋਲੇ ............

ਕੋਠਾ ਨਾ ਕੋਈ ਗੋਲੇ ਕੋਲ਼ੇ।
ਸੋਨਾ ਹੋਣਾ ਸੋਲ੍ਹਾਂ ਤੋਲ਼ੇ।
ਲੋਕ ਸ਼ੋਰ ਤੋਂ ਪਾਓਣ ਨਾ ਮੋੜਾ।
ਮੋਢੇ ਕੋਲੇ..............