ਕਿੱਸਾ ਸ਼ੀਰੀਂ ਫ਼ਰਿਹਾਦ
ੴਸਤਿਗੁਰਪ੍ਰਸਾਦਿ॥
ਅਥ ਕਿੱਸਾ ਸ਼ੀਰੀਂ ਫ਼ਰਿਹਾਦ ਕ੍ਰਿਤ ਕਿਸ਼ਨ ਸਿੰਘ
ਆਰਿਫ਼ ਅੰਮ੍ਰਿਤਸਰ ਨਿਵਾਸੀ ਕਾ ਲਿਖ੍ਯਤੇ
ਸਿਫ਼ਤ ਪਰਮੇਸ਼ਰ ਦੀ
ਆਦ ਅੰਤ ਹਮੇਸ਼ ਰਹੀਮ ਰਾਜ਼ਕ ਮਾਲਕ ਮੁਲਕ ਮਕਾਨ
ਜਹਾਨ ਦਾ ਜੇ। ਓਹੀ ਆਸਰਾ ਪੀਰ ਫ਼ਕੀਰ ਦਾ ਹੈ ਬਾਦਸ਼ਾਹ
ਹਿੰਦੂ ਮੁਸਲਮਾਨ ਦਾ ਜੇ। ਸੂਰਜ ਚੰਦ ਤਾਰੇ ਹੋਰ ਨੂਰ ਸਾਰੇ
ਉਸੇ ਨੂਰ ਥੀਂ ਨੂਰ ਅਸਮਾਨ ਦਾ ਜੇ। ਖ਼ਾਕ ਬਾਦ ਆਤਸ
ਆਬ ਮੇਲ ਚਾਰੇ ਕਰੇ ਬੁਤ ਸਬੂਤ ਇਨਸਾਨ ਦਾ ਜੇ। ਜੈਂਦਾ
ਮਾਉਂ ਨਾ ਬਾਪ ਨਾ ਯਾਰ ਦੁਸਮਨ ਜਾਨੀ ਜਾਨ ਪਿਆਰਾ ਜਾਨ
ਜਾਨ ਦਾ ਜੇ। ਹਰ ਜਿਸਮ ਦੇ ਵਿੱਚ ਹੈ ਜਾਨ ਵਾਂਗੂੰ ਆਪੇ ਆਪਨੂੰ
ਆਪ ਸਿਆਨਦਾ ਜੇ। ਖਿੜਿਆ ਬਾਗ਼ ਦੇ ਵਾਂਗ ਜਹਾਨ ਸਾਰਾ
ਹਰ ਰੰਗ ਅੰਦਰ ਰੰਗ ਮਾਨਦਾ ਜੇ। ਨਿੱਤ ਨਵੇਂ ਹੀ ਫੁੱਲ
ਤਿਆਰ ਹੋਵਨ ਏਥੇ ਕੰਮ ਨਾਹੀਂ ਕੋਈ ਸਾਨ ਦਾ ਜੇ। ਬੰਦਾ
ਆਸਕ ਤੇ ਰੱਬ ਮਸੂਕ ਜਾਨੋ ਇਸਕ ਹੱਕ ਤੋਂ ਹੱਕ ਸਿਆਨਦਾ
ਜੇ। ਇਸਕ ਹੱਕ ਮਿਜ਼ਾਜ ਸਾਬੂਤ ਹੋਵੇ ਸੋਈ ਮੌਜ ਮਾਸੂਕ ਦੀ
ਮਾਣਦਾ ਜੇ। ਕਿਸਨ ਸਿੰਘ ਪਛਾਨਨਾ ਰੱਬ ਤਾਈਂ ਏਹ ਕੰਮ
ਗਿਆਨ ਧਿਆਨ ਦਾ ਜੇ॥ ੧ ॥ ਆਈ ਦਿਲ ਦੇ ਵਿੱਚ
ਦਲੀਲ ਮੇਰੇ ਦਿਆਂ ਇਸ਼ਕ ਦੀ ਬਾਤ ਬਤਾਇ ਲੋਕੋ। ਕਿੱਸਾ
ਸ਼ੀਰੀਂ ਫ਼ਰਿਹਾਦ ਦਾ ਸ਼ੁਰੂ ਕੀਤਾ ਨਾਲ ਸ਼ੋਕ ਦੇ ਦਿਆਂ ਬਨਾਇ
ਲੋਕੋ। ਖੂਬ ਕਾਫ਼ੀਆ ਜੋੜ ਦਰੁਸਤ ਕਰਕੇ ਅਤੇ ਠੀਕ ਰਦੀਫ਼
ਮਿਲਾਇ ਲੋਕੋ। ਜੋਸ ਦਿਲ ਦਰੀਆਉ ਦਾ ਕਰਾਂ ਜ਼ਾਹਿਰ
ਮੋਤੀ ਸੁਖ਼ਨ ਦੇ ਦਿਆਂ ਸੁਨਾਇ ਲੋਕੋ। ਕਦਰ ਮੋਤੀਆਂ ਦੀ
ਪਰਖ ਵਾਲਿਆਂ ਨੂੰ ਅਤੇ ਮੂਰਖਾਂ ਖ਼ਬਰ ਨਾ ਕਾਇ ਲੋਕੋ।
ਆਰਫ਼ ਬਰਸ ਜਾਂਦੇ ਬੱਦਲ ਵਾਂਗ ਸਾਰੇ ਦਿਲੋਂ ਰੱਖਕੇ ਸ਼ੋਕ
ਖੁਦਾਇ ਲੋਕੋ। ਬਾਗ਼ਾਂ ਵਿੱਚ ਰੰਗਾ ਰੰਗ ਫੁਲ ਖਿੜਦੇ ਕੰਡੇ ਕੱਖ
ਖਾਈਆਂ ਰੱਖੇ ਲਾਇ ਲੋਕੋ। ਕਿੱਸਾ ਵਾਂਗ ਨਿਸਾਨੇ ਦੇ ਰੱਖਿਆ
ਮੈਂ ਪਰ ਬੋਲਸਾਂ ਬੋਲ ਸਫਾਇ ਲੋਕੋ। ਅੰਦਰ ਦੇਸ ਪੰਜਾਬ
ਸੁਹਾਂਵਨੇ ਦੇ ਲਿਆ ਜਨਮ ਫਕੀਰ ਨੇ ਆਇ ਲੋਕੋ। ਕਾਬਲ
ਅਤੇ ਕੰਧਾਰ ਕਸਮੀਰ ਕੋਲੋਂ ਚੰਗੀ ਦੇਸ ਪੰਜਾਬ ਦੀ ਵਾਇ
ਲੋਕੋ। ਦਿੱਲੀ ਕਲਕੱਤਾ ਅਤੇ ਲਖਨਊ ਅਸਾਂ ਦੇਖ ਲੀਤਾ
ਅਜ਼ਮਾਇ ਲੋਕੋ। ਚਾਰੋਂ ਤਰਫ਼ ਦੇਖੋ ਨਹੀਂ ਸ਼ਹਿਰ ਐਸਾ ਜੈਸੀ
ਰੀਤ ਪੰਜਾਬ ਬਨਾਇ ਲੋਕੋ। ਚੰਗਾ ਖਾਂਵਨਾ ਪੀਵਨਾ ਬੋਲਨਾ
ਹੈ ਅਤੇ ਹੁਸਨ ਚੰਗਾ ਮਨ ਭਾਇ ਲੋਕੋ। ਪਾਨੀ ਹੋਰ ਨਾ ਕਿਤੇ
ਪੰਜਾਬ ਜੈਸਾ ਦੇਖੋ ਦੇਸ਼ ਸਾਰੇ ਪਰਤਾਾਇ ਲੋਕੋ। ਕਹਿੰਦੇ ਸਾਧ
ਅਮੀਰ ਫ਼ਕੀਰ ਸਾਰੇ ਸੁਰਗ ਲੋਕ ਪੰਜਾਬ ਸੁਹਾਇ ਲੋਕੋ।
ਕਿਸ਼ਨ ਸਿੰਘ ਪੰਜਆਬ ਪੰਜਾਬ ਅੰਦਰ ਜੈਂਦੀ ਤਾਬਿਆ
ਪੰਜ ਦਰਆਂਇ ਲੋਕੋ॥੨॥
ਅਥ ਸਿਫ਼ਤ ਅੰਮ੍ਰਿਤਸਰ ਦੀ
ਇਕ ਸ਼ਹਿਰ ਪੰਜਾਬ ਦੇ ਵਿੱਚ ਚੰਗਾ ਅੰਮ੍ਰਿਤਸਰ ਜੋ ਨਾਉਂ
ਮਸ਼ਹੂਰ ਹੈ ਜੀ। ਸਿਫ਼ਤ ਕੀਤਿਆਂ ਬਡਾ ਪਸਾਰ ਹੋਵੇ ਕਹਾਂ
ਜਿਤਨਾਂ ਬਹੁਤ ਜ਼ਰੂਰ ਹੈ ਜੀ। ਚਾਰੋਂ ਤਰਫ਼ ਦੀਵਾਰ ਹੈ ਸ਼ਹਿਰ
ਗਿਰਦੇ ਦੂਰੋਂ ਦੇਖਿਆ ਇਕ ਜ਼ਹੂਰ ਹੈ ਜੀ। ਕਿਲੇ ਬਾਗ਼ ਅਮਾਰਤਾਂ
ਨਹਿਰ ਖੂਹੇ ਤਾਲ਼ ਨਾਲ ਜਮਾਲ ਜ਼ਹੂਰ ਹੈ ਜੀ। ਇਕ ਖ਼ੂਬ
ਦਰਬਾਰ ਗੁਲਜ਼ਾਰ ਖਿੜਿਆ ਤਾਲ ਜਲ ਦਾ ਗਿਰਦ ਭਰਪੂਰ
ਹੈ ਜੀ। ਰੰਗ ਰੰਗ ਦੇ ਸੰਗ ਨਿਸੰਗਲਾਏ ਦੇਖ ਅਕਲ ਹੋਵੇ
ਦੰਗ ਚੂਰ ਹੈ ਜੀ। ਸੋਨੇ ਚਾਂਦੀ ਦਾ ਕੁਝ ਸ਼ੁਮਾਰ ਨਾਹੀਂ ਹੀਰਾ
ਮੋਤੀ ਜਵਾਹਰ ਜ਼ਰੂਰ ਹੈ ਜੀ। ਦੇਖ ਔਰਤਾਂ ਸੁੰਦਰਾਂ ਸੋਹਣੀਆਂ
ਨੂ ਸਰਮ ਖਾਇ ਜਾਵੇ ਪਰੀਹੂਰ ਹੈ ਜੀ। ਜੇਵਰ ਸੋਹਣਿਆਂ
ਨਾਲ ਨਿਹਾਲ ਹੋਈਆਂ ਚਾਲ ਮੋਰ ਚਕੋਰ ਦੀ ਪੂਰਹੈ ਜੀ
ਹੁਸਨ ਦੇਖ ਕੇ ਦਿਲ ਪਤੰਗ ਵਾਂਗੂੰ ਜਲ ਬੱਲ ਹੋ ਜਾਇ ਮਨੂਰ
ਹੈ ਜੀ। ਦੇਖ ਸੂਰਤਾਂ ਮੂਰਤਾਂ ਹੋਨ ਬੰਦੇ ਅਤੇ ਆਸ਼ਕਾਂ ਬਡਾ
ਫਤੂਰ ਹੈ ਜੀ॥ ਨੈਨ ਤੀਰ ਤੇ ਭਵਾਂ ਕਮਾਨ ਜੈਸੇ ਲੱਗਨਜਿਸ
ਨੂੰ ਹੋਂਵਦਾ ਚੂਰ ਹੈ ਜੀ॥ ਤੀਵੀਂ ਮਰਦ ਦੀ ਸਕਲ ਹੈ ਅਸਲ
ਜੈਸੇ ਦੇਖ ਹੋਂਵਦਾ ਦਿਲ ਸਰੂਰ ਹੈ ਜੀ। ਮੱਥਾ ਟੇਕਦੇ ਦੇਖਦੇ
ਲੋਕ ਸਾਰੇ ਚਾਰੋਂ ਤਰਫ਼ ਦਾ ਮਰਦ ਗੰਜੂਰ ਹੈ ਜੀ। ਕਹੋ ਸ੍ਵਰਗ
ਬਹਿਸਤ ਬੈਕੁੰਠ ਕੋਈ ਇਕੇਇੰਦਰ ਅਖਾੜੇ ਦਾ ਨੂਰ ਹੈ ਜੀ॥
ਕਥਾ ਵਾਰਤਾ ਗਿਆਨ ਧਿਆਨ ਹੋਵੇ ਹਰ ਚੀਜ ਮੌਜੂਦ ਜ਼ਰੂਰ
ਹੈ ਜੀ। ਕਾਂਸੀ ਮਥਰਾ ਅਤੇ ਅਜੁਧਿਆ ਭੀ ਅੰਮ੍ਰਿਤਸਰ ਅੱਗੇ
ਮਜ਼ਦੂਰ ਹੈ ਜੀ। ਗਯਾ ਗੰਗ ਪਰਾਗ ਤੇ ਬੱਦਰੀ ਭੀ ਅੰਮ੍ਰਿਤਸਰ
ਦੇ ਤਾਲ ਦਾ ਬੂਰ ਹੈ ਜੀ। ਵਾਰ ਸੁਟੀਏ ਸਹਿਰ ਅਨੇਕ ਇਸ ਤੋਂ
ਸਭ ਤੀਰਥਾਂ ਦਾ ਏਹ ਮੂਰ ਹੈ ਜੀ। ਭਜਨ ਬੰਦਗੀ ਰਾਤ ਤੇ
ਦਿਨੇਂ ਹੋਵੇ ਭਗਤੀ ਵਿੱਚ ਨ ਕੁਝ ਕਸੂਰ ਹੈ ਜੀ। ਬਡੇ ਸੋਹਿਨੇ
ਖ਼ੂਬ ਬਾਜ਼ਾਰ ਬਾਂਕੇ ਦੇਖ ਦਿਲ ਹੋਵੇ ਮਖ਼ਮੂਰ ਹੈ ਜੀ। ਦੂਰ ਹੋਨ
ਉਦਾਸੀਆਂ ਸਭ ਦਿਲ ਤੋਂ ਹੋਵੇ ਸਹਿਰ ਦੇ ਜਦੋਂ ਹਜ਼ੂਰ ਹੈ ਜੀ।
ਦਿਲ ਖਿੜੇ ਗੁਲਾਬ ਦੇ ਫੁਲ ਵਾਂਗੂੰ ਦੇਖ ਸਹਿਰ ਦਾ ਰੰਗ ਮਸ
ਹੂਰ ਹੈ ਜੀ। ਦੇਖੇ ਸੁਨੇ ਦਾ ਫ਼ਰਕ ਹੈ ਬਹੁਤ ਸਾਰਾ ਨੂਰ ਅੱਖ
ਦਾ ਕਹਿਨ ਅਖਨੂਰ ਹੈ ਜੀ॥ ਕਿਸਨ ਸਿੰਘ ਸੁਰਮਾ ਹੋਯਾ
ਅੱਖੀਆਂ ਦਾ ਮੂਸੇ ਮੰਗਿਆ ਨੂਰ ਕੋਹਤੂਰ ਹੈ ਜੀ॥ ੩॥
ਸਿਫ਼ਤ ਤਸਨੀਫ਼ ਕਿਤਾਬ
ਕਿਸਾ ਸੀਰੀਂ ਫ਼ਰਿਹਾਦ ਦਾ ਸੁਨੋ ਲੋਕੋ ਜੇਹਾ ਆਵਸੀ ਤਿਹਾ
ਸੁਨਾਵਸਾਂ ਮੈਂ। ਨਹੀਂ ਸਾਇਰਾਂ ਦੇ ਨਾਲ ਰੀਸ ਮੇਰੀ ਅਕਲ
ਆਪਨੀ ਖੋਲ ਦਿਖਾਵਸਾਂ ਮੈਂ। ਇਸਕ ਹੱਕ ਦੇ ਨਾਲ ਮਿਜ਼ਾਜ
ਮੇਲਾਂ ਪਾਨੀ ਦੁਧ ਦੇ ਵਿਚ ਰਲਾਵਸਾਂ ਮੈਂ। ਸੂਰਤ ਲਿਖ ਮਾਸ਼ੂਕ
ਦੀ ਪੱਤਰੇ ਤੇ ਅੱਗੇ ਆਸਕਾਂ ਮੁਲ ਪੁਵਾਵਸਾਂ ਮੈਂ। ਪੱਥਰ ਚਿੱਤ
ਸਨ ਚੀਰ ਸਰੀਰ ਵਿਚੋਂ ਸੁਖਨ ਲਾਲ ਅਮੋਲ ਲਿਆਵਸਾਂ ਮੈਂ।
ਅੰਦਰ ਦਿਲ ਦਰੀਯਾਇ ਦੇ ਮਾਰ ਗੋਤੇ ਮੋਤੀ ਕੱਢਕੇ ਹਾਰ
ਬਨਾਵਸਾਂ ਮੈਂ। ਬਾਦਸ਼ਾਹੀ ਅੰਗਰੇਜ਼ ਦੀ ਬਹੁਤ ਰੰਗੀ ਐਸੇ
ਅਮਲ ਮੇਂ ਅਮਲ ਕਮਾਵਸਾਂ ਮੈਂ। ਉਨੀਂ ਸੌ ਨੌਬੀਸ ਤੂੰ ਜਾਨ
ਸੰਮਤ ਬਿੱਕ੍ਰਮਜੀਤ ਏਹ ਰੀਤ ਬਤਾਵਸਾਂ ਮੈਂ। ਕਿੱਸਾ ਵਾਸਤੇ
ਲੜਕਿਆਂ ਬਾਲਿਆਂ ਦੇ ਸਿਆਨਾ ਹੋਇਕੇ ਕੱਥ ਕਥਾਂਵਸਾਂ ਮੈਂ।
ਰਹੀ ਸਾਬਤੀ ਆਸ਼ਕਾਂ ਸਾਦਕਾਂ ਦੀ ਓਸੇ ਸਾਬਤੀ ਨੂੰ ਪਿਆ
ਗਾਵਸਾਂ ਮੈਂ। ਕਿਸਨ ਸਿੰਘ ਗੁਲਾਬ ਦੇ ਫੁੱਲ ਵਾਂਗੂੰ ਹਸ ਹਸ
ਕੇ ਲੋਕ ਹਸਾਵਸਾਂ ਮੈਂ॥੪॥ਅਥ ਸਿਫਤ ਇਸ਼ਕ
ਇਸ਼ਕ ਬਿਨਾ ਨਾ ਹੋਂਵਦਾ ਕੰਮ ਕੋਈ ਕਿਸੇ ਕੰਮ ਤਾਈਂ ਹੱਥ
ਲਾਇ ਦੇਖੋ। ਬਿਨਾ ਇਸ਼ਕ ਨਾ ਮਿਲੇ ਮਹਬੂਬ ਪਿਆਰਾ ਭਾਵੇ
ਲੱਖ ਤਾਵੀਜ਼ ਲਿਖਾਇ ਦੇਖੋ। ਇਸ਼ਕ ਬਿਨਾ ਨਾ ਰੱਖਦਾ ਕੰਨ
ਕੋਈ ਭਾਵੇਂ ਕਿਤਨੇ ਗਿਆਨ ਸੁਨਾਇ ਦੇਖੋ। ਬਿਨਾਂ ਭੁਖ ਨਾ
ਕੁਝ ਸੁਆਦ ਆਵੇ ਭਾਵੇਂ ਖੀਰ ਖੰਡੂ ਖੋਏ ਖਾਇ ਦੇਖੋ।
ਬਿਨਾਂ ਪਿਆਸ ਨਾ ਰਾਸ ਹੋ ਕੋਈ ਪੀਵੇ ਭਾਵੇਂ ਮਿਸਰੀਆਂ ਘੋਲ ਪਿਲਾਇ
ਦੇਖੋ। ਬਿਨਾਂ ਸੌਕ ਨਾ ਕੋਈ ਫ਼ਕੀਰ ਹੋਵੇ ਭਾਂਵੇ ਲੱਖ ਫਨਾਹਿ
ਬਤਾਇ ਦੇਖੋ। ਮੈਲ ਮਨ ਦੀ ਕਦੇ ਨਾ ਦੂਰ ਹੋਵੇ ਲੱਖ ਤੀਰਥੀਂ
ਜਾਇਕੇ ਨ੍ਹਾਇ ਦੇਖੋ। ਮੱਕੇ ਗਿਆਂ ਨਾ ਮੁਕਦੀ ਗਲ ਮੂਲੋਂ
ਜੇ ਤਾਂ ਆਪ ਨਾਮ ਨੋ ਮੁਕਾਇ ਦੇਖੋ। ਮਨਕਾ ਮਨਕਾ ਫਿਰੇ ਨਾ
ਫ਼ਕਰ ਬਾਝੋਂ ਮਾਲਾ ਤਸਬੀਆਂ ਲੱਖ ਫਿਰਾਇ ਦੇਖੋ। ਬਾਝ
ਯਾਰ ਨਾ ਸਬਰ ਕਰਾਰ ਆਵੇ ਭਾਵੇਂ ਕਿਤਨਾ ਮਨ ਠਹਰਾਇ
ਦੇਖੋ। ਮਿਲੇ ਬਾਝ ਨਾ ਮਿਲਦਾ ਜ਼ਖ਼ਮ ਦਿਲ ਦਾ ਲੱਖ ਮਰਹਮਾਂ
ਪੱਟੀਆਂ ਲਾਇ ਦੇਖੋ। ਦੁਸ਼ਮਨ ਮੀਤ ਨਾ ਹੋਂਵਦੇ ਬਾਝ ਸੋਟੇ
ਹੱਥ ਜੋੜਕੇ ਸੀਸ ਨਿਵਾਇ ਦੇਖੋ। ਬਿਨਾਂ ਪਰਮ ਨਾ ਪਰਮ
ਸਰੂਪ ਪਾਈਏ ਭਾਵੇਂ ਕਿਤਨੇ ਵੇਸ ਬਨਾਇ ਦੇਖੋ। ਬਿਨਾਂ ਗੁਰਾਂ
ਨਾ ਬ੍ਰਹਮ ਗਿਆਨ ਹੋਵੇ ਭਾਵੇਂ ਕਿਤਨੇ ਕਰਮ ਕਮਾਇ ਦੇਖੋ
। ਕਿਸ਼ਨ ਸਿੰਘ ਨਾ ਨਾਮ ਬਿਨ ਰੰਗ ਆਵੇ ਭਾਵੇਂ ਕਿਤਨੇ ਰੰਗ
ਰੰਗਾਇ ਦੇਖੋ॥੫॥
ਸ਼ੁਰੂ ਕਿੱਸਾ ਸ਼ੀਰੀਂ ਫ਼ਰਿਹਾਦ ਕਾ ਲਿਖ੍ਯਤੇ
ਸੂਰਜ ਲਾਹਿ ਦੀ ਵੱਲ ਇਕ ਸ਼ਹਿਰ ਕਹਿੰਦੇ ਇਸਤੰਬੋਲ ਹੈ
ਓਸਦਾ ਨਾਮ ਸਾਈਂ। ਓਸ ਸ਼ਹਿਰ ਦੀ ਸਿਫ਼ਤ ਕੀ ਕਰੇ ਕੋਈ
ਅਸਫ਼ਾ ਨਿਸਫ਼ ਜਹਾਨ ਹੈ ਆਮ ਸਾਈਂ। ਬੂਹਾ ਸ਼ਹਿਰ ਦਾ
ਸੱਤਰ ਹਜ਼ਾਰ ਆਹਾ ਲਿਖੀ ਸ਼ਇਰਾਂ ਸੇਅਰ ਕਲਾਮ ਸਾਈਂ।
ਜ਼ੀਨਤ ਜ਼ੇਬ ਸੋਨਾਂ ਚਾਂਦੀ ਅੰਤ ਨਹੀਂ ਸੀ ਟੁਕੜਾ ਜਿਤਨੇ ਰੂਮ ਤੇ
ਸ਼ਾਮ ਸਾਈਂ। ਚੰਗੇ ਨਕਸ਼ ਨਿਗਾਰ ਬਾਜ਼ਾਰ ਅੰਦਰ ਦੇਖ ਥਿੜਕ
ਜਾਵੇ ਪਾਉਂ ਗਾਮ ਸਾਈਂ। ਓਥੇ ਸ਼ਾਹ ਅਜ਼ੀਜ਼ ਦਾ ਰਾਜ ਆਹਾ ਲੋਕ
ਵੱਸਦੇ ਨਾਲ ਆਰਾਮ ਸਾਈਂ। ਕਰੇ ਅਦਲ ਨੌਸੇਰਵਾਂ ਵਾਂਗ
ਦਾਇਮ ਬਿੱਕ੍ਰਮਾਜੀਤ ਤੇ ਕਰਨ ਦੇ ਕਾਮ ਸਾਂਈਂ। ਹਾਤਮ ਵੇਖ ਸਖਾਵਤਾਂ
ਤਮ ਹੋਵੇ ਰੁਸਤਮ ਜ਼ੋਰ ਨੂੰ ਦੇਖ ਤਮਾਮ ਸਾਈਂ। ਅੱਗੇ ਮੀਰ
ਵਜ਼ੀਰ ਦਬੀਰ ਐਸੇ ਅਫ਼ਲਾਤੂੰਨ ਨੂੰ ਗਿਣਨ ਗੁਲਾਮ ਸਾਈਂ।
ਜਿਨਾਂ ਦੇਖ ਲੁਕਮਾਨ ਹੈਰਾਨ ਹੋਵੇ ਜਾਲੀਨੂਸ ਫਸੇ ਵਿੱਚ ਦਾਮ
ਸਾਈਂ। ਹੋਰ ਬਾਦਸ਼ਾਹ ਆਇਕੇ ਭਰਨ ਹਾਸਲ ਖ਼ੁਰਾਸਾਨ ਤੇ
ਰੂਮ ਲੌ ਸ਼ਾਮ ਸਾਈਂ। ਫ਼ੌਜਾਂ ਲਸ਼ਕਰਾਂ ਦਾ ਕੋਈ ਅੰਤ ਨਾਹੀ
ਚਾਰੋਂ ਵੱਲ ਰਹਿੰਦੀ ਲਗੀ ਲਾਮ ਸਾਈਂ। ਸੋਲਾਂ ਲਾਖ ਸਿਪਾਹ
ਸਵਾਰ ਜੰਗੀ ਚੁਸਤ ਖੜੇ ਰਹਿੰਦੇ ਆਠੋਂ ਜਾਮ ਸਾਈਂ। ਘੋੜੇ
ਅਰਬ ਈਰਾਨ ਤੇ ਤੁਰਕ ਤਾਜ਼ੀ ਬਡੇ ਤੇਜ਼ ਰਫਤਾਰ ਖੁਸ ਗਾਮ
ਸਾਈਂ। ਨੌਕਰ ਹਬਸਤੇ ਹਿੰਦ ਕੰਧਾਰ ਕਾਬਲ ਕੀਤਾ ਖ਼ੂਬ ਐਸਾ
ਇੰਨਤਜ਼ਾਮ ਸਾਈਂ॥ ਰੱਖੇ ਨਾਲ ਪਿਆਰ ਦੇ ਨਫ਼ਰ ਸਾਰੇ ਜਿਵੇ
ਅਲੀ ਅਜ਼ੀਜ਼ ਇਮਾਮ ਸਾਈਂ॥ ਦੁਖੀ ਦੇਖ ਨਾ ਸੱਕਦਾ ਕਿਸੇ
ਤਾਈਂ ਰਖੇ ਖਬਰ ਸਾਰੀ ਸੁਬਾ ਸਾਮ ਸਾਈਂ॥ ਮਹਿਲੀਂ ਗੋਲੀਆਂ
ਬਾਂਦੀਆਂ ਬੇਗਮਾਂ ਸਨ ਜਿਨਾਂ ਦੂਸਰਾ ਮਰਦ ਹਰਾਮ ਸਾਈਂ॥
ਪਕੇ ਕਿਲੇ ਇਮਾਰਤੀ ਸਿਫ਼ਤ ਲਾਇਕ ਇੱਟ ਨਜ਼ਰ ਨਾ ਆਂਵਦੀ
ਖ਼ਾਮ ਸਾਈਂ॥ ਚੋਰ ਯਾਰ ਤੇ ਠੱਗ ਨਾ ਕੋਈ ਦਿਸੇ ਜ਼ੁਲਮ ਜ਼ੋਰ
ਹੋ ਗਿਆ ਨੀਲਾਮ ਸਾਈਂ॥ ਕਰੈ ਨਿਆਉਂ ਨਾ ਥਾਉਂ ਸੁਨਾਵਨੇ
ਦੀ ਜਿਵੇਂ ਜਨਕ ਤੇ ਭਰਥਰੀ ਰਾਮ ਸਾਈਂ॥ ਦਿਨੇ ਤਖ਼ਤੇ ਤੇ ਰਾਤ
ਨੂੰ ਸਹਿਰ ਅੰਦਰ ਪਹਿਨ ਗੋਦੜੀ ਸੁਨੇ ਕਲਾਮ ਸਾਈਂ॥ ਪਈ
ਅਦਲ ਦੀ ਧੁੰਮ ਸੰਸਾਰ ਸਾਰੇ ਸੇਰ ਹਰਨ ਨੂੰ ਕਰਨ ਸਲਾਮ ਸਾਈ॥
ਕੋਈ ਪੀਏ ਸਰਾਬ ਨਾ ਕਰੇ ਚੁਗ਼ਲੀ ਨਹੀਂ ਸੀ ਜੂਏ ਜ਼ਨਾਹ
ਦਾ ਨਾਮ ਸਾਈਂ॥ ਸਦਾ ਐਸ ਅਰਾਮ ਨਾ ਗ਼ਮ ਕੋਈ ਇੱਕ
ਬਾਝ ਔਲਾਦ ਦਿਲ ਸਾਮ ਸਾਈਂ॥ ਧਨ ਮਾਲ ਜ਼ਵਾਲ ਹੈ ਬਾਲ
ਬਾਝੋਂ ਜਿਵੇਂ ਲੂਨ ਦੇ ਬਾਝ ਤੁਆਮ ਸਾਈਂ॥ ਬਿਨਾਂ ਪੁੱਤਰਾਂ ਅੰਧ
ਅੰਧਾਰ ਘਰ ਮੇਂ ਜਿਵੇਂ ਬਾਝ ਦੀਵੇ ਕੰਮ ਖ਼ਾਮ ਸਾਈਂ॥ ਕਰੇ
ਦੁਆਇ ਖੁਦਾਇ ਥੀਂ ਅੰਸ ਬਦਲੇ ਜਿਵੇਂ ਰਾਤ ਦਿਨੇ ਆਦਮ
ਜਾਮ ਸਾਈਂ॥ ਹੇ ਰੱਬ ਦੇ ਖੜਾ ਫਕੀਰ ਹੋਵੇ ਮੰਗ ਖ਼ੈਰ ਲਈ
ਹਥ ਜਾਮ ਸਾਈਂ॥ ਤੇਰੀ ਆਸ ਨਿਰਾਸਿਆਂ ਬੰਦਿਆਂ ਨੂੰ ਤੇਰੇ
ਦੁਆਰ ਖੜਾ ਖ਼ਾਸੋ ਆਮ ਸਾਈਂ॥ ਤੇਰੇ ਬਾਝ ਨਾ ਆਸਰਾ ਹੋਰ
ਕੋਈ ਕੁਲ ਖ਼ਲਕ ਸਾਈਂ ਤੇਰੀ ਸਾਮ ਸਾਈਂ॥ ਕਿਸ਼ਨ ਸਿੰਘ
ਬੇਟੀ ਘਰ ਬਾਪ ਜੰਮੀ ਇੱਕ ਗਿਰੀ ਜਿਉਂ ਵਿੱਚ ਬਾਦਾਮ ਸਾਈਂ
ਖ਼ਬਰ ਹੋਨੀ ਸ਼ਾਹ ਅਜ਼ੀਜ਼ ਨੂੰ ਸ਼ੀਰੀਂ ਦੇ ਜੰਮਨੇ ਦੀ
ਹੋਈ ਖ਼ਬਰ ਅਜ਼ੀਜ਼ ਨੂੰ ਕੁੜੀ ਜੰਮੀ ਕਿਹਾ ਸੁਕਰ ਹੈ ਰੱਬ ਗ਼ੁਫ਼ਾਰ
ਦਾ ਜੀ॥ ਥਾਲੀ ਸੱਖਨੀ ਭਲੀ ਕਿ ਨਾਲ ਖਿਚਰੀ ਜਿਵੇਂ ਭੁੱਖੇ ਨੂੰ
ਮੰਨ ਜੁਵਾਰ ਦਾ ਜੀ॥ ਅੱਜ ਔਤ੍ਰੇ ਤੇ ਹੋਯਾ ਸੌਤਰਾ ਮੈਂ ਪਾਯਾ
ਫਲ ਜੋ ਏਸ ਸੰਸਾਰ ਦਾ ਜੀ॥ ਪੁਤ੍ਰ ਧੀ ਸਭ ਦਾਤ ਏਹ ਰੱਬ ਦੀ
ਏ ਬੰਦਾ ਸੋਈ ਜੋ ਸੁਕਰ ਗੁਜ਼ਾਰ ਦਾ ਜੀ॥ ਧੀਆ ਪੁਤ੍ਰਾਂ ਤੋਂ ਬਹੁਤ
ਪਿਆਰੀਆਂ ਨੀ ਬੁਰਾ ਜਾਨਨਾ ਕੰਮ ਗਵਾਰ ਦਾ ਜੀ॥ ਲੜਕੀ
ਲੜਕਿਆਂ ਤੋਂ ਹੋਈ ਨੇਕ ਜਾਨੋ ਕਿਲਾ ਤੋੜ ਦੀ ਤੁਰਤ ਸੰਕਾਰ
ਦਾ ਜੀ॥ ਨਾਢੂ ਸ਼ਾਹ ਸਰਾਫ਼ ਨੂੰ ਸਾਫ਼ ਕੀਤਾ ਪੇਚ ਮੋੜਿਆ ਧੀ
ਦਸਤਾਰ ਦਾ ਜੀ॥ ਧੀਆਂ ਮਾਪਿਆਂ ਨਾਲ ਨਿਹਾਲ ਸਦਾ ਪੁੱਤ੍ਰ
ਗੱਭਰੂ ਹੋਇ ਬਿਗਾੜ ਦਾ ਜੀ॥ ਉਚਰ ਨਾਲ ਮਾਂ ਬਾਪ ਦੇ ਸ਼ਾਦ
ਬੇਟਾ ਜਿਚਰ ਮੁੱਖ ਨਾ ਦੇਖਿਆ ਨਾਰ ਦਾ ਜੀ॥ ਹੋਵੇ ਵਿਆਹ ਤਾਂ
ਮਾਉਂ ਨੂੰ ਦੇ ਗਾਲੀਂ ਅਤੇ ਬਾਪ ਦੀ ਪੱਗ ਉਤਾਰਦਾ ਜੀ॥ ਲੜੇ
ਨਾਲ ਭਰਾਵਾਂ ਦੇ ਹੋਇ ਸਾਂਵਾਂ ਪਕੜ ਲਾਠੀਆਂ ਸੀਸ ਮੇਂ ਮਾਰਦਾ
ਜੀ॥ ਹਿਸਾ ਵੰਡ ਸ਼ਰੀਕਾਂ ਤੋਂ ਸੋਰ ਕਰਕੇ ਅਤੇ ਵੱਖਰੇ ਮਹਿਲ
ਉਸਾਰਦਾ ਜੀ॥ ਐਵੇਂ ਮਾਪਿਆਂ ਨੂੰ ਚਾਉ ਪੁੱਤ੍ਰਾਂ ਦੇ ਕੋਈ ਗੱਲ ਨਾ
ਅਸਲ ਵਿਚਾਰ ਦਾ ਜੀ॥ ਵਹੁਟੀ ਆਇਕੇ ਸੱਸ ਦੇ ਨਾਲ ਲੜਦੀ
ਚਿੜ ਨਾਰ ਤੋਂ ਭੈਣ ਨੂੰ ਮਾਰਦਾ ਜੀ॥ ਬਹੂ ਘਿੰਨ ਕੇ ਵੱਖ ਹੋਇ
ਜਾਇ ਬੈਠੇ ਕੁੱਲ ਕੋੜਮਾਂ ਚਾਇ ਵਿਸਾਰਦਾ ਜੀ॥ ਫਾਰਖਤੀ
ਲਿਖਾ ਕੇ ਬਾਪ ਕੋਲੋਂ ਅਤੇ ਭਾਈਆਂ ਮਾਰ ਨਿਘਾਰ ਦਾ ਜੀ॥ ਦੌਲਤ
ਬਾਪ ਦੀ ਵੇਖ ਪ੍ਰਸੰਨ ਹੋਵੇ ਓਹਨੂੰ ਨਾਲ ਦਵਾਈ ਦੇ ਮਾਰਦਾ ਜੀ
॥ਮਾਰ ਦਾਰਾਸ਼ਕੋਹ ਔਰੰਗਜ਼ੇਬੇ ਸੰਗਲ ਸ਼ਾਹਿਜਹਾਨ ਨੂੰ ਡਾਰਦਾ
ਜੀ॥ ਔਗਨ ਇਤਨੇ ਪੁੱਤਰਾਂ ਵਿੱਚ ਲੋਕੋ ਕੋਈ ਨੇਕ ਹੋਵੇ ਨੇਕੀ
ਸਾਰਦਾ ਜੀ॥ ਪਵੇ ਧੁੰਮ ਜਹਾਨ ਦੇ ਵਿੱਚ ਸਾਰੇ ਭੈੜਾ ਹੋਇ ਜੋ
ਪੁੱਤ ਸਰਦਾਰ ਦਾ ਜੀ॥ ਰੰਨ ਸੋਹਣੀ ਕਈ ਨਾ ਮੂਲ ਛੱਡੇ ਅਤੇ
ਬਾਪ ਦਾ ਮਾਲ ਉਜਾੜਦਾ ਜੀ॥ ਫਿਰੇ ਗਸ਼ਤੀਆਂ ਮਗਰ ਖੁਵਾਰ
ਹੁੰਦਾ ਭਾਵੇਂ ਪੁੱਤ ਹੋਵੈ ਸ਼ਾਹੂਕਾਰ ਦਾ ਜੀ॥ ਜਿਵੇਂ ਸ਼ੇਰ ਫਿਰ ਪਿੱਛੇ
ਖੋਤੀਆਂ ਦੇ ਨਹੀਂ ਆਪਨਾ ਕਦਰ ਸੰਭਾਰਦਾ ਜੀ॥ ਖਾਵੇ ਜੁੱਤੀਆਂ
ਜਾਇ ਜੁਲਾਹਿਆਂ ਤੋਂ ਪਰ ਨਾਰਾਂ ਨੂੰ ਛੇੜਦਾ ਛਾੜਦਾ ਜੀ॥ ਕਰੇ
ਬਾਪ ਦਾ ਨਾਮ ਬਦਨਾਮ ਸਾਰੇ ਅਤੇ ਹਟਕਿਆ ਮੂਲ ਨਾ ਹਾਰਦਾ
ਜੀ॥ ਕੋਈ ਅਸਲ ਅਸੀਲ ਦਿਲੀਲ ਚੰਗੀ ਦੌਲਤ ਮੁਫ਼ਤ ਦੀ
ਦੇਖ ਚਿਤਾਰ ਦਾ ਜੀ॥ ਰੱਖੇ ਲਾਜ ਜਹਾਨ ਮੇਂ ਮਾਪਿਆਂ ਦੀ ਕਾਜ
ਆਪਨਾ ਆਪ ਸੰਵਾਰਦਾ ਜੀ॥ ਪੁਤ੍ਰ ਬਹੁਤ ਮੰਦੇ ਬੇਟੀ ਕੋਈ
ਮੰਦੀ ਬਡਾ ਫ਼ਰਕ ਹੋਵੇ ਨਰ ਨਾਰ ਦਾ ਜੀ॥ ਪੁਤ੍ਰ ਧੀ ਸੱਭੇ ਪ੍ਯਾਰੇ
ਮਾਪਿਆਂ ਨੂੰ ਫੁੱਲ ਫਲ ਜੈਸੇ ਗੁਲਜ਼ਾਰ ਦਾ ਜੀ॥ ਗੁਨਾਂ ਔਗਨਾਂ
ਥੀਂ ਨਹੀਂ ਕੋਈ ਖ਼ਾਲੀ ਫੁੱਲ ਨਾਲ ਹੋਏ ਗੁਲ ਖਾਰ ਦਾ ਜੀ॥
ਕਿਸ਼ਨ ਸਿੰਘ ਨਾ ਐਬ ਥੀਂ ਕੋਈ ਖ਼ਾਲੀ ਬਿਨਾਂ ਐਬ ਹਨਾਮ ਕਰਤਾਰ ਦਾ ਜੀ॥੭॥
ਹੁਕਮ ਕਰਨਾ ਬਾਦਸ਼ਾਹ ਨੇ ਵਾਸਤੇ ਨੌਰੋਜ਼ ਦੇ
ਕੀਤਾ ਬਾਦਸਾਹ ਹੁਕਮ ਨੌਰੋਜ਼ ਹੋਵੇ ਪਾਓ ਫ਼ੀਲਾਂ ਤੇ ਲਾਲ
ਅਮਾਰੀਆਂ ਨੂੰ॥ ਕਰੋ ਖੈਰ ਖਰਾਇਤਾਂ ਆਜਜ਼ਾਂ ਨੂੰ ਕਰੇ ਰੱਦ ਜੋ
ਆਫ਼ਤਾਂ ਸਾਰੀਆਂ ਨੂੰ॥ ਹਾਥੀ ਲਏ ਸਵਾਰ ਮਹਾਵਤਾਂ ਨੇ ਘੋੜੇ
ਹੋਏ ਤਿਆਰ ਸਵਾਰੀਆਂ ਨੂੰ॥ ਰਥ ਬੱਘੀਆਂ ਪੀਨਸਾਂ ਪਾਲਕੀ
ਲੈ ਚੱਲੇ ਤੁਰਤ ਕਹਾਇ ਕਹਾਰੀਆਂ ਨੂੰ॥ ਢੋਲਾਂ ਨੌਬਤਾਂ ਤਾਸ਼ਿਆਂ
ਸ਼ੋਰ ਪਾਯਾ ਰੰਗਾ ਰੰਗ ਦੇ ਸਾਜ ਸਤਾਰੀਆਂ ਨੂੰ॥ ਕਈ ਤਾਇਫ਼ੇ
ਆਨ ਕੇ ਗਿਰਦ ਹੋਏ ਚੜ੍ਹੇ ਚਾਉ ਘਨੇ ਨੱਚਨਹਾਰੀਆਂ ਨੂੰ॥ ਮਲੇ
ਅਤਰ ਅੰਬੀਰ ਸੁਹਾਗਨਾਂ ਨੇ ਅਤੇ ਕੱਪੜੇ ਖ਼ੂਬ ਕਵਾਰੀਆਂ ਨੂੰ॥ ਮਹਿਲੀਂ
ਔਰਤਾਂ ਔਰਤਾਂ ਨਜ਼ਰ ਆਵਨ ਜਿਵੇਂ ਰੋਕੇ ਬਸੰਤ ਕ੍ਯਾ-
ਰੀਆਂ ਨੂੰ॥ ਪਹਿਨ ਕੱਪੜੇ ਸਬਜ਼ ਸੁਫ਼ੈਦ ਸੂਹੇ ਉਤੇ ਲਾਇਕੇ
ਗੋਟ ਕਨਾਰੀਆਂ ਨੂੰ॥ ਮਿਰਚਮੋਰ ਚਿੜੀਬਾਗ ਲਏ ਕੋਈ ਇਕ
ਲਾਂਦੀਆਂ ਲਾਲ ਫੁਲਕਾਰੀਆਂ ਨੂੰ॥ ਦੇਖਨ ਜਾਇਕੇ ਸ਼ੀਰੀਂ ਦੀ
ਸ਼ਕਲ ਤਾਈਂ ਅਤੇ ਕਹਿੰਦੀਆਂ ਸ਼ੁਕਰ ਗੁਜ਼ਾਰੀਆਂ ਨੂੰ॥ ਇੱਕ
ਦੇਨ ਮੁਬਾਰਕਾਂ ਸ਼ਗਨ ਪਾਵਨ ਬੈਠਨ ਫੋਲ ਕਹਾਨੀਆਂ ਸਾਰੀਆਂ
ਨੂੰ॥ ਆਖਨ ਮਾਉਂ ਨੂੰ ਗ਼ਮਨਾਂ ਕਰੀਂ ਕੋਈ ਅਗੇ ਸਾਈਂ ਦੀਆਂ
ਵੇਖ ਦਾਤਾਰੀਆਂ ਨੂੰ॥ ਹੁਣ ਧੀ ਹੋਈ ਫੇਰ ਪੁੱਤ ਹੋਸੀ ਫਲ
ਪੌਨ ਲੱਗੇ ਫੁਲਵਾਰੀਆਂ ਨੂੰ॥ ਧੂੰਮ ਧਾਮ ਹੋਈ ਇਸਤੰਬੋਲ
ਅੰਦਰ ਸਭ ਹੋਏ ਤਿਆਰ ਤਿਆਰੀਆਂ ਨੂੰ॥ ਲਈ ਹਾਜ਼ਰੀ
ਸ਼ਾਹ ਨੇ ਪਲਟਨਾਂ ਦੀ ਬਹੁਤ ਹੋਈ ਪੈਦਾਇਸ਼ ਬਜ਼ਾਰੀਆਂ ਨੂੰ॥
ਤੋਪਾਂ ਸ਼ਲਕ ਤੋਂ ਆਨ ਮੈਦਾਨ ਮੱਲੇ ਅਤੇ ਚੋਟ ਦੀ ਚੋਟ ਦੀਵਾ-
ਰੀਆਂ ਨੂੰ॥ ਦੇਕੇ ਦੌਲਤਾਂ ਸਭ ਸਿਪਾਹ ਤਾਈਂ ਗਿਆ ਬਾਦਸ਼ਾਹ
ਖ਼ਾਸ ਅਟਾਰੀਆਂ ਨੂੰ॥ ਰੋਸ਼ਨ ਰਾਤ ਨੂੰ ਬਹੁਤ ਚਰਾਗ਼ ਹੋਏ ਅਤੇ
ਖ਼ੂਬ ਮਤਾਬੀਆਂ ਬਾਰੀਆਂ ਨੂੰ॥ ਦੇਖ ਸ਼ੀਰੀਂ ਦਾ ਬਾਪ ਨੇ ਮੁੱਖ
ਸ਼ੀਰੀਂ ਦਿਲੋਂ ਸੁੱਟਿਆ ਬੇਕਰਾਰੀਆਂ ਨੂੰ॥ ਕੀਤੇ ਵਾਰਨੇ ਮੋਹਰਾਂ
ਦੇ ਸੀਸ ਉਤੋਂ ਦਿੱਤੇ ਬੁੱਢੀਆਂ ਤੇ ਦੁਖਿਆਰੀਆਂ ਨੂੰ॥ ਕਿਸ਼ਨ
ਸਿੰਘ ਔਲਾਦ ਇਉਂ ਸਿਕਦਿਆਂ ਨੂੰ ਸੋਨਾ ਖ਼ਾਕ ਥੀ ਜਿਵੇਂ
ਨਿਆਰੀਆਂ ਨੂੰ॥੮॥
ਸਿਫ਼ਤ ਸ਼ੀਰੀਂ ਦੀ
ਬਾਰਾਂ ਵਰ੍ਹਿਆਂਦੀ ਹੋਈ ਜਵਾਨ ਸ਼ੀਰੀਂ ਸ਼ੀਰੀਂ ਬੋਲਦੀ ਸੁਖ਼ਨ
ਜ਼ਬਾਨ ਵਿਚੋਂ॥ ਇੱਕ ਨਾਮ ਸ਼ੀਰੀਂ ਦੂਜਾ ਸੁਖ਼ਨ ਸ਼ੀਰੀਂ ਤੀਜਾ
ਸਿੱਕਦੀ ਲਈ ਜਹਾਨ ਵਿਚੋਂ॥ ਮੁੱਖੋਂ ਹਸਦਿਆਂ ਚੰਬੇ ਦੇ ਫੁੱਲ
ਕਿਰਦੇ ਝੜੇ ਮੋਤੀਆ ਬਾਰ,ਬੁਸਤਾਨ ਵਿਚੋਂ॥ ਇਕੇ ਅਪੱਛਰਾ
ਇੰਦਰ ਅਖਾਂਰੜੇ ਦੀ ਇਕੇ ਮੇਮ ਸਾਹਿਬ ਇੰਗਲਿਸਤਾਨ
ਵਿਚੋਂ॥ ਹੁਸਨ ਸ਼ੀਰੀਂ ਦਾ ਅੰਤ ਹਿਸਾਬ ਨਹੀਂ ਸੀ ਇਕੇ ਪਰੀ
ਆਈ ਪਰਸਤਾਂਨ ਵਿਚੋਂ॥ ਸੰਗਲਦੀਪ ਦੇ ਦੇਸ ਦੀ ਪਦਮਨੀ
ਸੀ ਇਕੇ ਹੂਰ ਬਹਿਸ਼ਤ ਜਨਾਨ ਵਿਚੋਂ॥ ਸਿੱਖਨ ਕੋਇਲਾਂ
ਬਬੁਲਬੁਲਾਂ ਤੂਤੀਆਂ ਭੀ ਮੋਰ ਕੁਮਰੀਆਂ,ਲਫ਼ਜ਼ ਨਿਸਾਨ ਵਿਚੋਂ॥
ਕੱਦ ਸਰੂ ਦੇ ਇਕੇ ਖਜੂਰ ਕੋਈ ਗੇਲੀ ਚੀਲ ਦੀ ਸੀ ਕੋਹਸਤਾਂਨ
ਵਿਚੋਂ॥ ਕਾਲੇ ਵਾਲ ਪਾਲੇ ਬੱਚੇ ਨਾਗਨੀ ਦੇ ਡੰਗ ਲਗਦਿਆਂ
ਜਾਏ ਜਹਾਨ ਵਿਚੋਂ॥ ਜੁਲਫਾਂ ਟੇਡੀਆਂ ਜਾਲ ਸ਼ਿਕਾਰੀਆਂ ਦੇ
ਪੰਛੀ ਚੁਗਦੇ ਚੋਗ ਚੁਗਾਨ ਵਿਚੋਂ॥ ਮੱਥਾ ਚੰਦ ਸੀ ਚੌਧਵੀਂ ਰਾਤ
ਵਾਲਾ ਚੋਰੀ ਲਿਆ ਚੁਰਾਇ ਅਸਮਾਨ ਵਿਚੋਂ॥ ਭਵਾਂ ਤ੍ਰਿਖੀਆਂ
ਖ਼ੱਮ ਤਲਵਾਰ ਦਾ ਸੀ ਲਈ ਨਕਲ ਉਤਾਰ ਕਮਾਂਨ ਵਿਚੋਂ॥
ਨੱਕ ਅਲਫ਼ ਸਿੱਧਾਂ ਜਿਵੇਂ ਤੀਰ ਹੋਵੇ ਖੰਜਰ ਖਿੱਚ ਕੇ ਖੜੀ ਮੈਦਾਨ
ਵਿਚੋਂ॥ ਦੇਖ ਅੱਖੀਆਂ ਰੱਖੀਆਂ ਰਹਿਨ ਨਾਹੀਂ ਨਿਕਲ ਜਾਇ
ਸ਼ਮਸੇਰ ਮਦਾਨ ਵਿਚੋਂ॥ ਜਿਧਰ ਕਰੇ ਨਿਗਾਹ ਫ਼ਨਾਹਫਿੱਲਾ
ਕਿਸ਼ਤੀ ਨੂਹ ਦੀ ਰੁੜ੍ਹੇ ਤੂਫ਼ਾਨ ਵਿਚੋਂ॥ ਗੱਲ੍ਹਾਂ ਦੇਖ ਗੱਲਾਂ ਸਭੇ
ਭੁਲ ਜਾਵਨ ਸੇਉ ਕਾਬਲੀ ਅੰਬ ਮੁਲਤਾਨ ਵਿਚੋਂ॥ ਲਬਾਂ
ਲਾਲ ਪੀਵਨ ਲਹੂ ਆਸ਼ਕਾਂ ਦਾ ਆਏ ਲਾਲ ਪਖਾਨ ਦੀ ਖਾਨ
ਵਿਚੋਂ॥ ਦੰਦ ਦੇਖ ਆਨੰਦ ਹੋ ਜਾਨ ਸਾਰੇ ਮਾਲਾ ਮੋਤੀਆਂ ਦੀ
ਦੁਰਜਾਨ ਵਿਚੋਂ॥ ਕੰਨ ਸੋਹਿਨੇ ਸੁਨੇ ਨਾ ਹੋਨ ਕੰਨੀ ਸਿੱਪ
ਜਾਨੀਏ ਜਾਨ ਪਛਾਨ ਵਿੱਚੋਂ॥ ਗਰਦਨ ਕੂੰਜ ਸੁਰਾਹੀ ਦੀ
ਮਿਸਲ ਕਹੀਏ ਭਰੀ ਮਸਤ ਸ਼ਰਾਬ ਮੈਖ਼ਾਨ ਵਿਚੋਂ॥ ਬਾਹਾਂ
ਕੂਲੀਆਂ ਹੌਲੀਆਂ ਰੰਗ ਗੋਰੇ ਰੂਲ ਮੁਨਸੀਆਂ ਦੀ ਜੁਜ਼ਦਾਨ
ਵਿਚੋਂ॥ ਪੰਜੇ ਉਂਗਲੀ ਨਾਜ਼ਕਾਂ ਨਾਜ਼ ਭਰੀਆਂ ਦੱਸ ਦੇਂਦੀਆਂ
ਹਰਫ ਕੁਰਾਨ ਵਿਚੋਂ॥ ਛਾਤੀ ਸਾਫ਼ ਔਸਾਫ਼ ਮੁਆਫ਼ ਕੀਜੇ ਲਾਫ਼ਾ
ਬੋਲਨਾ ਨਹੀਂ ਜ਼ਬਾਨ ਵਿਚੋਂ॥ ਤਖ਼ਤੀ ਸੀਨ ਦੀ ਬਖਤ ਬੁਲੰਦ
ਵਾਲੀ ਲਿਖੀ ਰੇਖ ਦੀ ਮੇਖ ਮਕਾਨ ਵਿਚੋਂ॥ ਪਿਸਤਾਂ ਗੋਲ ਅ-
ਭੋਲ ਮਰਜਾਨ ਆਸ਼ਕ ਖੇਨੂੰ ਖੇਡਦੇ ਇਸ਼ਕ ਮੈਦਾਨ ਵਿਚੋਂ॥
ਨਾਫ਼ ਹਰਨ ਦੀ ਨਾਫ਼ ਦਾ ਜਾਨ ਨਾਫ਼ਾ ਮੁਸ਼ਕ ਭਾਰ ਲੱਦੇ
ਖ਼ੁਤਨਾਨ ਵਿਚੋਂ॥ ਲੱਕ ਪੱਤਲਾ ਚਿੱਤ੍ਰੇ ਸੇਰ ਜੇਹਾ ਦੇਖ ਜਾਨ
ਜਾਵੇ ਇਨਸਾਨ ਵਿਚੋਂ॥ ਲੱਗੇ ਅੱਗ ਫਰਿਸਤਿਆਂ ਨੂੰਰੀਆਂ ਨੂੰ ਪੰ-
ਛੀ ਡਿੱਗਦੇ ਦੇਖ ਅਸਮਾਨ ਵਿਚੋਂ॥ ਅਕਲ ਵਾਲਿਆਂ ਦੀ ਅਕਲ
ਦੂਰ ਹੋਵੇ ਵਹਿਸ਼ੀ ਹੋਂਵਦੇ ਦੇਖ ਜ਼ਮਾਨ ਵਿਚੋਂ॥ ਸਾਦੇ ਹਾਰ
ਸਿੰਗਾਰ ਤਿਆਰ ਕਰਕੇ ਮਾਰ ਜਾਏ ਤਲਵਾਰ ਮਯਾਨ ਵਿਚੋਂ॥
ਜਾਦੂ ਹੁਸਨ ਦਾ ਪਾਏ ਕੇ ਕੈਦ ਕਰਦੀ ਲੈਂਦੀ ਚਿੱਤ ਚੁਰਾਏ ਗੁਮਾਨ
ਵਿਚੋਂ॥ ਪੱਟ ਪੱਟ ਦੇ ਜਿਵੇਂ ਬਾਲੀ ਨਤਕੀ ਏ ਰਖੇ ਆਸ਼ਕਾਂ ਸੀਸ ਸਾਮਾਨ ਵਿਚੋਂ॥ ਅੱਗੇ ਸ਼ਰਮ ਦੀ ਬਾਤ ਹੈ ਸ਼ਰਮ ਕਰ ਤੂੰ ਗੱਲ ਜਾਣੀਏ ਰਾਜ਼ ਬਿਆਨ ਵਿਚੋਂ॥ ਕੋਈ ਸਿੱਖਿਆ ਸੇਹਰ ਮਦਾਰੀਆਂ ਦਾ ਜਿਵੇ ਦੌੜਦਾ ਨਾਗ ਦੁਕਾਨ ਵਿਚੋਂ॥ ਇਸ਼ਕ ਹੁਸਨ ਦਾ ਪੰਥ ਨਿਆਰੜਾ ਈ ਕਰੇ ਵੱਖ ਹਿੰਦੂ ਮੁਸਲਮਾਂਨ ਵਿਚੋਂ॥ ਸਿਫ਼ਤ ਉਨ੍ਹਾਂ ਦੀ ਕਰੇ ਜਹਾਨ ਸਾਰਾ ਸਾਬਤ ਨਿੱਕਲੇ ਸਿਦਕ ਈਮਾਨ ਵਿਚੋਂ॥ ਸਿਦਕਾਂ ਵਾਲਿਆਂ ਦੇ ਬੇੜੇ ਪਾਰ ਹੋਵਨ ਸੁਨਿਆ ਹੋਸੀਆ ਸੁਖਨ ਜ਼ੁਬਾਨ ਵਿਚੋਂ॥ ਕਿਸ਼ਨ ਸਿੰਘ ਸਭ ਸਿਫ਼ਤ ਹੈ ਸਾਬਤੀ ਦੀ ਪਿਆਰਾ ਪਰੇਮ ਤੇ ਗੁਰੂ ਗਿਆਨ ਵਿਚੋਂ॥੯॥
ਬਾਜ਼ੀ ਖੇਲਨੀ ਸ਼ੀਰੀਂ ਦੀ ਨਾਲ ਸਹੇਲੀਆਂ ਦੇ
ਰਲ ਖੇਡਦੀ ਨਾਲ ਸਹੇਲੀਆ ਦੇ ਸੀਰੀਂ ਆਪਨੇ ਵਿੱਚ ਮਹੱਲ ਸਾਈਂ॥ ਕਈ ਗੋਲੀਆਂ ਬਾਂਦੀਆਂ ਗਿਰਦ ਆਈਆਂ ਜੁਦਾ ਹੋਣ ਨਾਹੀਂ ਇਕ ਪੱਲ ਸਾਈਂ॥ ਹੋਰ ਸ਼ਹਿਰ ਥੀਂ ਲੜਕੀਆਂ ਬਹੁਤ ਆਵਨ ਪਾਸ ਸੀਰੀਂ ਦੇ ਖੇਡਨੇ ਚੱਲ ਸਾਈਂ॥ ਨਾਲੇ ਖੇਡਨਾ ਤੇ ਨਾਲੇ ਖਾਵਨਾ ਸੀ ਦੋਹਾਂ ਗੱਲਾਂ ਦੇ ਵਿੱਚ ਸਵੱਲ ਸਾਈਂ॥ ਇੱਕ ਵਿਆਹੀਆਂ ਤੇ ਇੱਕ ਕਵਾਰੀਆਂ ਸਨ ਇੱਕ ਸੁਧੀਆਂ ਤੇ ਨਿਰਮੱਲ ਸਾਈਂ॥ ਇੱਕ ਬਡੇ ਪਖੰਡ ਉਸ਼ਟੰਡ ਜਾਨਨ ਮਕਰ ਠਕਰ ਤੇ ਅੱਲ ਵਲੱਲ ਸਾਈਂ॥ ਇਕ ਭੋਲੀਆਂ ਭਾਲੀਆਂ ਸਾਧ ਮੂਰਤ ਮੂੰਹੋਂ ਆਖ ਨਾ ਜਾਨਦੀਆਂ ਗੱਲ ਸਾਈਂ॥ ਲਾਕੇ ਹਾਰ ਸਿੰਗਾਰ ਬਹਾਰ ਸੇਤੀ ਕੰਨੀ ਫੁੱਲ ਝੋਲੀ ਵਿਚ ਫਲ ਸਾਈਂ॥ ਖੇਡਨ ਮਾਰ ਭੜਥੂ ਵਿੱਚ ਮਦਰਾਂ ਦੇ ਇੱਕ ਵਾਰ ਪੈ ਜਾਏ ਥਰਥੱਲ ਸਾਈਂ॥ ਖਿਦੋ ਖੇਡਦੀ ਕਿਸੇ ਦੇ ਹੱਥ ਥੱਕਨ ਕੋਈ ਗੁੱਠ ਨੂੰ ਬੈਠਦੀ ਮੱਲ ਸਾਈਂ॥ ਕੋਈ ਆਖਦੀ ਚੱਲ ਨੀ ਚੱਲ ਭੈੜੀ ਫੇਰ ਖੇਡਾਂਗੇ ਆਨ ਕੇ ਕੱਲ ਸਾਈਂ॥ ਕੋਈ ਆਖਦੀ ਬੈਠ ਨੀ ਬੈਠ ਬੌਰੀ ਮਤ ਕਰ ਪਈ ਕੱਲ ਕੱਲ ਸਾਈਂ॥ ਕੋਈ ਲਾਹਿ ਕੇ ਕੱਪੜਾ ਸਿਰੇ ਵਾਲਾ ਨੰਗੀ ਹੋਇ ਦਖਾਂਵਦੀ ਛੱਲ ਸਾਈਂ॥ ਕੋਈ ਆਖਦੀ ਆਨ ਕੇ ਪਕੜ ਪੱਖਾ ਅਤੇ ਬੈਠ ਕੇ ਸ਼ੀਰੀਂ ਨੂੰ ਝੱਲ ਸਾਈਂ॥ ਕੋਈ ਆਖਦੀ ਬੱਸ ਕਰ ਝੱਲੀਏ ਨੀ ਤੈਨੂੰ ਵੱਗ ਗਿਆ ਕੋਈ ਝੱਲ ਸਾਈਂ॥ ਕੋਈ ਮੱਝ ਬਨੇ ਕੋਈ ਹੀਰ ਰਾਂਝਾ ਚੂਰੀ ਕੁੱਟ ਲੈ ਜਾਂਵਦੀ ਝੱਲ ਸਾਈਂ॥ ਸਾਂਗ ਲਾਂਦੀਆਂ ਤੇ ਮੁਸਕਾਂਦੀਆਂ ਸਨ ਪੌਨ ਹੱਸਦਿਆਂ ਪੇਟ ਮੇਂ ਵੱਲ ਸਾਈਂ॥ ਇੱਕ ਨੱਕ ਝੜਾਇਕੈ ਕਰਨ ਗੱਲਾਂ ਰੱਖ ਉਂਗਲੀ ਨੂੰ ਉਤੇ ਗੱਲ੍ਹ ਸਾਈਂ॥ ਇੱਕ ਮਾਰ,ਪਥੱਲੜੂ ਬੈਠ ਜਾਵਨ ਅਤੇ ਕਹਿੰਦੀਆਂ ਜੀਆਨ ਹੱਲ ਸਾਈਂ॥ ਇੱਕ ਜੱਟ ਬਨੇ ਇੱਕ ਬਨੇ ਜੱਟੀ ਇੱਕ ਬੈਲ ਬਨ ਵਾਂਹਦੀਆਂ ਹੱਲ ਸਾਈਂ॥ ਇੱਕ ਮਾਰ ਕੇ ਬੋਲੀਆਂ ਗੋਲੀਆਂ ਨੂੰ ਵਾਂਗ ਗੋਲੀਆਂ ਜਾਂਦੀਆ ਚੱਲ ਸਾਈਂ॥ ਇਕ ਦੇਨ ਤਾਨੇ ਪੱਈਆਂ ਕਰਨ ਨਖ਼ਰੇ ਇੱਕ ਜਾਂਦੀਆਂ ਹਨਿਆਂ ਝੱਲ ਸਾਈਂ॥ ਇਕ ਕਹਿੰਦੀਆਂ ਰਹਿੰਦੀਆਂ ਨਿੱਜ ਏਥੇ ਗਈਆਂ ਨਾਲ ਪਲੂਤਿਆਂ ਬੱਲ ਸਾਈਂ॥ ਕੋਈ ਘੋੜਾ ਤੇ ਕੋਈ ਅਸਵਾਰ ਹੋਏ ਮਾਰ ਅੱਡੀਆਂ ਪਾਨ ਭੂਚੱਲ ਸਾਈਂ॥ ਚੀਚ ਵਹੁਟੀਆਂ ਵਾਂਗ ਹੋ ਜਾਨ ਜਮਾ ਜਿਵੇਂ ਹੋਨ ਸੁਲਤਾਨਾਂ ਦੇ ਦੱਲ ਸਾਈਂ॥ ਕੋਈ ਆਖਦੀ ਚਲੋ ਹੁਨ ਬੱਸ ਕਰੋ ਫੇਰ ਆਵਾਂਗੀਆਂ ਸਾਰੀਆਂ ਰੱਲ ਸਾਈਂ॥ ਕੋਈ ਆਖਦੀ ਅਸਾਂ ਦੇ ਭਾਗ ਚੰਗੇ ਕੀਤਾ ਰੱਬ ਨੇ ਬਡਾ ਸਵੱਲ ਸਾਈਂ॥ ਸ਼ੀਰੀਂ ਬਖ਼ਸ਼ਸ ਕਰੇ ਸਹੇਲੀਆਂ ਨੂੰ ਸਾਰੇ ਹੋਇ ਰਹੀ ਭਲ ਭੱਲ ਸਾਈਂ॥ ਤ੍ਰੈ ਸੈ ਸੱਠ ਸਹੇਲੀਆਂ ਵਿੱਚ ਸੋਹੇ ਜਿਵੇਂ ਤਾਰਿਆਂ ਚੰਦ ਸੱਕਲ ਸਾਈਂ॥ ਜੋਬਨ ਸ਼ੀਰੀਂ ਦਾ ਦੇਖ ਕੇ ਅਕਲਾਂ ਦੀ ਉਡ ਜਾਂਵਦੀ ਹੋਸ਼ ਅੱਕਲ ਸਾਈਂ॥ ਸੂਰਤ ਪਰੀ ਤੇ ਸਿਫ਼ਤ ਫ਼ਰਿਸ਼ਤਿਆਂ ਦੀ ਆਸ਼ਕ ਹੋਂਵਦੇ ਦੇਖਕੇ ਅੱਲ ਸਾਈਂ॥ ਸੱਈਆਂ ਨਾਲ ਖੇਡੇ ਕਰੇ ਚੋਜ ਬਾਂਕੇ ਕੋਈ ਗ਼ਮ ਨਹੀਂ ਸੀ ਇਕ ਪੱਲ ਸਾਈਂ॥ ਕੋਈ ਚੋਰ ਬਨੇ ਠਾਨੇਦਾਰ ਕੋਈ ਮਾਰ ਕੋਟੜੇ ਲਾਂਹਦੀਆਂ ਖੱਲ ਸਾਈਂ॥ ਕੋਈ ਦੌੜ ਚੜੇ ਪੌੜਸਾਂਗ ਉਤੇ ਜਿਵੇਂ ਚੜ੍ਹੇ ਦਰਖ਼ਤ ਤੇ ਵੱਲ ਸਾਈਂ॥ ਕੋਈ ਬਨੇ ਸੱਸੀ ਕੋਈ ਬਨੇ ਪੁੰਨੂੰ ਅਤੇ ਵੈਨ ਪਾਏ ਵਿੱਚ ਥੱਲ ਸਾਈਂ॥ ਕੋਈ ਆਖਦੀ ਸਭ ਜਹਾਨ ਕੂੜਾ ਇੱਕੋ ਰੱਬ ਦਾ ਨਾਮ ਅਟੱਲ ਸਾਈਂ॥ ਕੋਈ ਹੋਇ ਨੰਗੀ ਸਿਰ ਪੈਰ ਤਾਈਂ ਬੈਠ ਜਾਂਵਦੀ ਹੋਇ ਅਚੱਲ ਸਾਈਂ॥ ਕੋਈ ਆਖਦੀ ਆਓ ਨੀ ਸ਼ਰਮ ਕਰੋ ਕਿਹਾ ਘੱਤਿਆ ਤੁਸਾਂ ਖਲੱਲ ਸਾਈਂ॥ ਕੋਈ ਆਖਦੀ ਸ਼ੀਰੀਂ ਹੈ ਜਾਨ ਮੇਰੀ ਜੈਂਦੇ ਨਾਲ ਹੈ ਸਭ ਸੁਖ਼ੱਲ ਸਾਈਂ॥ ਰੱਬ ਆਨ ਸਬਬ ਬਨਾਂਵਦਾ ਈ ਸੱਭੋ ਹੋਇ ਜਾਂਦੀ ਮੁਸ਼ਕਲ ਹੱਲ ਸਾਈਂ॥ ਕੋਈ ਕੰਮਲੀ ਪਹਿਨ ਫ਼ਕੀਰ ਹੋਵੇ ਕਰੇ ਕਮਲਿਆਂ ਵਾਂਗ ਕਮੱਲ ਸਾਈਂ॥ ਸ਼ੀਰੀਂ ਸੱਦ ਸੱਈਆਂ ਦਿਨੇਂ ਖੇਡਦੀ ਸੀ ਰਾਤੀ ਦੇਂਵਦੀ ਘਰਾਂ ਨੂੰ ਘੱਲ ਸਾਈਂ॥ ਮਾਉਂ ਬਾਪ ਸਭ ਦੇਖਕੇ ਹੋਨ ਰਾਜ਼ੀ ਜਿਵੇਂ ਮੱਛੀਆਂ ਦੇਖਕੇ ਜੱਲ ਸਾਈਂ॥ ਕਿਸ਼ਨ ਸਿੰਘ ਇਕੋ ਧੀਮਾ ਪਿਆਂ ਦੀ ਬਿਨਾਂ ਦੇਖਿਆਂ ਜਾਂਵਦੇ ਜੱਲ ਸਾਈਂ॥੧੦॥
ਵਿਆਹ ਕਰਨਾ ਗੁਡੀ ਗੁਡੇ ਦਾ ਸ਼ੀਰੀਂ ਨੇ
ਇੱਕ ਰੋਜ਼ ਜਾਂ ਸ਼ੀਰੀਂ ਦੇ ਮਹਿਲ ਅੰਦਰ ਹੋਈਆਂ ਸੱਭ ਇੱਕਠੀਆਂ ਆਨ ਸੱਈਆਂ॥ ਦੇਖ ਦੇਖਕੇ ਹੋਨ ਨਿਹਾਲ ਪੱਈਆਂ ਸੱਭ ਜਾਨ ਜਹਾਨ ਘੁਮਾਨ ਸੱਈਆਂ॥ ਗੁਡੀ ਗੁਡੇ ਦਾ ਅੱਜ ਵਿਆਹ ਕਰੀਏ ਏਹ ਰਲ ਕੇ ਮਤਾ ਪਕਾਨ ਸੱਈਆਂ॥ ਹੋਯਾ ਹੁਕਮਤਾਂ ਸੱਭ ਤਿਆਰ ਹੋਈਆਂ ਇੱਕ ਦੂਈ ਨੂੰ ਸੱਦ ਲਿਆਨ ਸੱਈਆਂ॥ ਬੇਟੀ ਇੱਕ ਵਜ਼ੀਰ ਦੀ ਨਾਮ ਸਿਫ਼ਤੋ ਗੁਡੀ ਓਸਦੀ ਚਾ ਬਨਾਨ ਸੱਈਆਂ॥ ਗੁਡਾ ਸ਼ੀਰੀਂ ਦਾ ਚਾ ਬਨਾਇਓ ਨੇ ਅਤੇ ਤੁਰਤ ਹੀ ਕਾਜ ਰਚਾਨ ਸੱਈਆਂ॥ ਨੌਕਰ ਭੇਜ ਕੇ ਸ਼ਹਿਰ ਥੀਂ ਨਾਲ ਜਲਦੀ ਲਾਗੀ ਵਿਆਹ ਦੇ ਚਾ ਸਦਾਨ ਸੱਈਆਂ॥ ਹੋਰ ਘਲਿਆ ਆਖ ਹਲਵਾਈਆਂ ਨੂੰ ਮਿਠਿਆਈਆਂ ਖ਼ੂਬ ਪਕਾਨ ਸੱਈਆਂ॥ ਆਤਸ਼ਬਾਜ਼ਾਂ ਨੂੰ ਸੱਦ ਕੇ ਹੁਕਮ ਕੀਤਾ ਆਤਸ਼ਬਾਜ਼ੀਆਂ ਆਨ ਚਲਾਨ ਸੱਈਆਂ॥ ਸਦ ਔਰਤਾਂ ਮੇਲ ਮਿਲਾਪ ਕੀਤਾ ਅਤੇ ਨਿਉਂਦਰਾ ਖ਼ੂਬ ਪਵਾਨ ਸੱਈਆਂ॥ ਪਾਲੋ ਪਾਲ ਬੈਠਾਲ ਕੇ ਲੜਕੀਆਂ ਨੂੰ ਲੋਟਾ ਪਕੜ ਕੇ ਹੱਥ ਧੁਵਾਨ ਸੱਈਆਂ॥ ਦੇ ਕੇ ਥਾਲੀਆਂ ਬਾਲੀਆਂ ਬੁਢੀਆਂ ਨੂੰ ਖਾਣੇ ਖੂਬ ਅਜੂਬ ਖਵਾਨ ਸੱਈਆਂ॥ ਚਾਵਲ ਸਬਜ਼ ਸੁਫ਼ੈਦ ਪੁਲਾ ਜ਼ਰਦੇ ਅਤੇ ਹੋਰ ਸਬ ਦੇਗ ਦਵਾਨ ਸੱਈਆਂ॥ ਬਾਸਮਤੀ ਕਸ਼ਮੀਰ ਦੇ ਧਰਨ ਚਾਵਲ ਉਤੇ ਖੰਡ ਤੇ ਘਿਉ ਘਤਾਨ ਸੱਈਆਂ॥ ਬਰਫ਼ੀ ਬੂੰਦੀ ਜਲੇਬੀਆਂ ਸ਼ਕਰਪਾਰੇ ਪੇੜੇ ਦੁਧ ਦੇ ਨਾਲ ਧਰਾਨ ਸੱਈਆਂ॥ ਕਿਤੇ ਸੇਵੀਆਂ ਫੇਣੀਆਂ ਖੀਰ ਭਰੀਆਂ ਲੱਡੂ ਵੜੇ ਅਚਾਰ ਟਿਕਾਨ ਸੱਈਆਂ॥ ਹੋਰ ਮੱਠੀਆਂ ਲੁੱਚੀਆਂ ਪੂੜੀਆਂ ਭੀ ਕਈ ਕਿਸਮ ਦੇ ਦੇਨ ਪਕਵਾਨ ਸੱਈਆਂ॥ ਭੱਲੇ ਅਤੇ ਪਕੌੜੀਆਂ ਸਾਗ ਭਾਜੀ ਅਤੇ ਪਾਪੜਾਂ ਖ਼ੂਬ ਭੁਨਾਨ ਸੱਈਆਂ॥ ਗੋਸਤ ਖ਼ੂਬ ਮਸਾਲਿਆਂ ਦਾਰ ਭੁੰਨੇ ਅਤੇ ਨਾਲ ਕਬਾਬ ਕਰਾਨ ਸੱਈਆਂ॥ ਹਲਵਾ ਨਰਮ ਤੇ ਗਰਮ ਬਾਦਾਮ ਗਿਰੀਆਂ ਸੀਰੀਂਦਾਰ ਮੇਵੇ ਮੁਖ ਪਾਨ ਸੱਈਆਂ॥ ਵਰਕ ਚਾਂਦੀ ਦੇ ਲਾਇ ਮਿਠਾਈਆਂ ਨੂੰ ਹਰ ਇੱਕ ਤਾਂਈਂ ਵਰਤਾਨ ਸੱਈਆਂ॥ ਰੱਖ ਅੰਦਰੱਸੇ ਗੁਲ ਬਹਿਸ਼ਤ ਸ਼ੀਰੀਂ ਰੰਗਾ ਰੰਗ ਦੀ ਵਸਤ ਲਿਆਨ ਸੱਈਆਂ॥ ਖਾ ਪੀਕੇ ਜਦੋਂ ਆਜ਼ਾਦ ਹੋਈਆਂ ਫੇਰ ਬੈਠ ਮਹੱਲ ਤੇ ਗਾਨ ਸੱਈਆਂ॥ ਗੀਤ ਗਾਂਦੀਆਂ ਨਾਲ ਪਿਆਰ ਸੋਹਿਨੇ ਗੋਯਾ ਪੰਛੀਆਂ ਮਾਰ ਗਿਰਾਨ ਸੱਈਆਂ॥ ਇੱਕ ਗਾਲੀਆਂ ਸਿਠਨੀਆਂ ਦੇਨ ਪਈਆਂ ਇੱਕ ਸਬਦ ਸਲੋਕ ਸੁਨਾਨ ਸੱਈਆਂ॥ ਇੱਕ ਦੋਹਰੇ ਸੋਰਠੇ ਛੰਦ ਬੋਲਨ ਬਾਰਾਂਮਾਂਹ ਸਿਹਰਫ਼ੀਆਂ ਤਾਨ ਸੱਈਆਂ॥ ਇੱਕ ਘੋੜੀਆਂ ਗਾਉਨ ਨਿਹਾਲ ਹੋਈਆਂ ਇੱਕ ਹੀਰ ਰਾਂਝਾ ਪੇਈਆਂ ਗਾਨ ਸੱਈਆਂ॥ ਇੱਕ ਹਸਦੀਆਂ ਹਸਦੀਆਂ ਹੋਨ ਫਾਵਾ ਲੈ ਕੇ ਕੱਪੜਾ ਮੂੰਹ ਮੁਸਕਾਨ ਸੱਈਆਂ। ਇਕ ਹੱਸਕੇ ਹੋਇ ਨਲੇਟ ਜਾਵਨ ਲੇਵ ਲੇਟ ਕੇ ਬਹੁਤ ਲਟਾਨ ਸੱਈਆਂ। ਇੱਕ ਨਸਦੀਆਂ ਫਿਰਨ ਮਹੱਲ ਅੰਦਰ ਵਿੱਚ ਬਾਰੀਆਂ ਝਾਤੀਆਂ ਪਾਨ ਸੱਈਆਂ॥ ਇੱਕ ਲਾਹਿਕੇ ਕੱਪੜਾ ਕਰਨ ਸਿੱਧਾ ਛਾਤੀ ਅਪਨੀ ਸਾਫ਼ ਦਿਖਾਨ ਸੱਈਆਂ॥ ਇਕ ਕਹਿੰਦੀਆਂ ਰਾਵਲਾ ਜੋਗੀਆ ਵੇ ਇੱਕ ਢੋਲ ਦਾ ਢੋਲ ਵਜਾਨ ਸੱਈਆਂ॥ ਜੰਞ ਬੰਨ੍ਹ ਵਜ਼ੀਰ ਦੇ ਘਰੀਂ ਜਾਕੇ ਗੁੱਡੀ ਗੁੱਡੇ ਨੂੰ ਚਾ ਪ੍ਰਨਾਨ ਸੱਈਆਂ॥ ਵੱਜਨ ਤੂਤੀਆਂ ਨੌਬਤਾਂ ਘੁਰਨਵਾਜੇ ਭੇਰਾਂ ਧੁਰਬਤਾਂ ਦੇਂਦੀਆਂ ਤਾਨ ਸੱਈਆਂ॥ ਲੈ ਕੇ ਦਾਜ ਦਹੇਜ਼ ਸਾਮਾਨ ਸਾਰਾ ਘਰ ਸ਼ੀਰੀਂ ਦੇ ਬੈਠੀਆਂ ਆਨ ਸਈਆਂ॥ ਗੁੱਡੀ ਪਾਇ ਡੋਲੀ ਵਿੱਚ ਆਂਦੀਓ ਨੇ ਫੇਰ ਛੱਡ ਕੇ ਘਰਾਂ ਨੂੰ ਜਾਨ ਸੱਈਆਂ॥ ਸਦਾ ਚੋਜ ਏਹੋ ਹਮਜੋਲੀਆਂ ਦੇ ਰਲ ਮਿਲ ਕੇ ਦਿਲ ਪਰਚਾਨ ਸੱਈਆਂ॥ ਸ਼ੀਰੀਂ ਨਾਲ ਘਿਉ ਖਿਚੜੀ ਹੋਇ ਰਹੀਆਂ ਹੋਕੇ ਮਿੱਠੀਆਂ ਦੌਲਤਾਂ ਖਾਨ ਸੱਈਆਂ॥ ਅੱਗੇ ਗੁੱਡੀ ਤੇ ਗੁੱਡੇ ਦਾ ਵਿਆਹ ਹੋਯਾ ਹੁਨ ਸ਼ੀਰੀਂ ਨੂੰ ਵੇਖ ਵਿਆਹਨ ਸੱਈਆਂ॥ ਕਿਸ਼ਨ ਸਿੰਘ ਹੈ ਸਭ ਨੂੰ ਹਾਣ ਪਿਆਰੇ ਹਾਨ ਜਾਨ ਮਿਲਾਂਦੀਆਂ ਹਾਨ ਸੱਈਆਂ॥੧੧॥
ਵਿਆਹ ਹੋਨਾ ਸ਼ੀਰੀਂ ਦਾ ਨਾਲ ਖ਼ਿਸਰੋ ਦੇ
ਕਿਸੇ ਸ਼ਹਿਰ ਦਾ ਕੋਈ ਸੁਲਤਾਨ ਆਹਾ ਖ਼ਿਸਰੋ ਪੁਤ੍ਰ ਉਸਦਾ ਸੁਨ ਪਾਇਓ ਨੇ॥ ਓਹਦੇ ਨਾਲ ਕਰ ਸ਼ੀਰੀਂ ਦਾ ਸਾਕ ਨਾਤਾ ਜੰਞ ਬੰਨ੍ਹ ਕੇ ਤੁਰਤ ਸਦਾਇਓ ਨੇ॥ ਸੱਭੋ ਆਪਨੀ ਰਸਮ ਰਸੂਮ ਕਰਕੇ ਕਾਜੀ ਸੱਦ ਨਕਾਹ ਪੜ੍ਹਾਇਓ ਨੇ॥ ਧੂਮਧਾਮ ਹੋਈ ਬਹੁਤ ਸ਼ਹਿਰ ਅੰਦਰ ਧਨ ਮਾਲ ਭੀ ਬਹੁਤ ਲਗਾਇਓ ਨੇ॥ ਗਹਿਨੇ ਕੱਪੜੇ ਸੀਰੀਂ ਨੂੰ ਬਹੁਤ ਪਾਏ ਖੂਬ ਹਾਰ ਸੰਗਾਰ ਲਗਾਇਓ ਨੇ॥ ਹਾਥੀ ਮਸਤ ਸੰਧੂਰ ਮੈਦਾਨ ਜਿਵੇਂ ਤਿਵੇਂ ਸੀਰੀਂ ਨੂੰ ਕਢ ਦਿਖਾਇਓ ਨੇ॥ ਲਾਲ ਕਪੜੇ ਪਹਿਨ ਕੇ ਬਣੀ ਵੌਹਟੀ ਆਫ਼ਤਾਬ ਦੋਪਹਿਰ ਚੜ੍ਹਾਇਓ ਨੇ॥ ਸੀਸ ਪੱਟੀਆਂ ਗੁੰਦਕੇ ਜ਼ੁਲਫ਼ ਕੀਤੀ ਗਿਰਦੇ ਚੰਦ ਦੇ ਅਬਰ ਬਨਾਇਓ ਨੇ॥ ਗਈ ਰਾਤ ਪਰਭਾਤ ਨੂੰ ਰਲ ਸਭਨਾਂ ਖ਼ਿਸਰੋ ਸਾਹ ਨੂੰ ਵਿਦਾ ਕਰਾਇਓ ਨੇ॥ ਸੀਰੀਂ ਪਾਇ ਡੋਲੀ ਤੋਰੀ ਮਾਪਿਆਂ ਨੇ ਰੋਇ ਰੋਇਕੇ ਨੀਰ ਵਹਾਇਓ ਨੇ॥ ਆਖਨ ਧੀਆਂ ਬਿਗਾਨੜਾ ਮਾਲ ਲੋਕੋ ਏਹਨਾਂ ਨਾਲ ਕੀ ਮੋਹ ਲਗਾਇਓ ਨੇ॥ ਹਾਥੀ ਘੋੜੇ ਦਿੱਤੇ ਊਠ ਨਾਲ ਸੀਰੀਂ ਹੋਰ ਬਹੁਤ ਅਸਬਾਬ ਦਵਾਇਓ ਨੇ॥ ਕਈ ਗੋਲੀਆਂ ਬਾਂਦੀਆਂ ਨਫ਼ਰ ਬੰਦੇ ਹੋਰ ਦਾਜ਼ ਦਹੇਜ਼ ਦਵਾਇਓ ਨੇ॥ ਫ਼ੌਜਾਂ ਲਸਕਰਾਂ ਨਾਲ ਕਮਾਲ ਕਰਕੇ ਚਾਲ ਚਾਲ ਜਮਾਲ ਦਿਖਾਇਓ ਨੇ॥ ਬੇਟੀ ਅਤੇ ਜਵਾਈ ਨੂੰ ਤੋਰ ਕੇ ਜੀ ਘਰ ਆਪਨਾ ਆਨ ਸੁਹਾਇਓ ਨੇ॥ ਸਬਰ ਚੁੱਪ ਕਰਕੇ ਬੈਠ ਰਹੇ ਸੱਭੇ ਅਤੇ ਰੱਬ ਦਾ ਸ਼ੁਕਰ ਬਜਾਇਓ ਨੇ॥ ਲੈਕੇ ਸੀਰੀਂ ਨੂੰ ਚਲੇ ਜਾਂ ਸਾਹਿ ਹੋਰੀ ਪੈਂਡਾ ਰਾਹ ਦਾ ਝੱਟ ਮੁਕਾਇਓ ਨੇ॥ ਪਹੁਤੇ ਜਾਇਕੇ ਆਪਨੇ ਸ਼ਹਿਰ ਅੰਦਰ ਲੋਕ ਅੱਗਿਓਂ ਲੈਨ ਨੂੰ ਆਇਓ ਨੇ॥ ਦੇਵਨ ਸੱਭ ਮੁਬਾਰਕਾਂ ਸਾਦਮਾਨੀ ਬਡੇ ਸਾਜ਼ ਆਵਾਜ਼ ਬਜਾਇਓ ਨੇ॥ ਤੋਪਾਂ ਛੁੱਟਨ ਤੇ ਖੜੀ ਸਿਪਾਹ ਗਿਰਦੇ ਬਡੇ ਮਾਲ ਤੇ ਮੁਲਕ ਲੁਟਾਇਓ ਨੇ॥ ਸੀਰੀਂ ਹੱਥਾਂ ਤੇ ਚਾ ਲੈ ਗਏ ਘਰ ਨੂੰ ਮੋਤੀ ਸੀਸ ਤੋਂ ਚਾਇ ਘੁਮਾਇਓ ਨੇ॥ ਦੇਖਨ ਵਾਲਿਆਂ ਨੂੰ ਕੋਈ ਚੰਦ ਚੜ੍ਹਿਆ ਸੀਰੀਂ ਗਿਰਦ ਪਰਵਾਰ ਬਠਾਇਓ ਨੇ॥ ਸੱਸ ਦੇਖ ਕੇ ਇੱਕ ਤੋਂ ਚਾਰ ਹੋਈ ਬਲਿਹਾਰ ਬਲਿਹਾਰ ਬੁਲਾਇਓ ਨੇ॥ ਕਿਸਨ ਸਿੰਘ ਜੋ ਦੇਖਦਾ ਦੰਗ ਰਹਿੰਦਾ ਐਸਾ ਖੂਬ ਸਾਮਾਨ ਸੁਹਾਇਓ ਨੇ॥੧੨॥
ਸ਼ੀਰੀਂ ਦੇ ਦੇਖਨ ਵਾਸਤੇ ਸ਼ਹਿਰ ਥੀਂ ਔਰਤਾਂ ਆਈਆਂ
ਆਈਆਂ ਵਹੁਟੜੀ ਦੇਖਨੇ ਸਹਿਰ ਵਿੱਚੋਂ ਬਾਲ ਬੁਢੀਆਂ ਨੱਢੀਆਂ ਨੱਸ ਵਾਰੀ॥ ਦੇਖ ਦੇਖ ਜਮਾਲ ਨਿਹਾਲ ਹੋਵਨ ਵਾਹ ਵਾਹ ਆਖਨ ਹੱਸ ਹੱਸ ਵਾਰੀ॥ ਇਕ ਕਹਿਨ ਏਹ ਪਦਮਨੀ ਚਿਤਰਨੀਂ ਹੈ ਪਵੇ ਹੁਸਨ ਏਹਦਾ ਲੱਸ ਲੱਸ ਵਾਰੀ॥ ਇੱਕ ਕਹਿਨ ਏਹ ਹੂਰ ਤੇ ਪਰੀ ਤੇਰੀ ਕੋਈ ਪਵੇ ਬਿੱਜਲੀ ਲਿਸਕਿਆਂ ਵੱਸ ਵਾਰੀ॥ ਜੇਹੜੀ ਦੇਖਦੀ ਦੇਖਦੀ ਰਹਿ ਜਾਂਦੀ ਹੋਇਆ ਹੁਸਨ ਦਾ ਬਹੁਤ ਹੀ ਜੱਸ ਵਾਰੀ॥ ਕੋਈ ਪੱਛਰਾਂ ਇੰਦਰ ਅਖਾਰੜੇ ਦੀ ਦੇਖ ਸਰਮ ਖਾਵਨ ਸੂਰ ਸੱਸ ਵਾਰੀ॥ ਗਿਆ ਦਿਨ ਤੇ ਰਾਤ ਅੰਧੇਰ ਪਾਯਾ ਪਈ ਚਾਨਨੇ ਦੇ ਸਿਰ ਭੱਸ ਵਾਰੀ॥ ਆਨ ਗੋਲੀਆਂ ਬਾਂਦੀਆਂ ਗਿਰਦ ਹੋਈਆਂ ਸੋਹਣੀ ਸੇਜ ਫੁਲਾਂ ਵਾਲੀ ਕੱਸ ਵਾਰੀ॥ ਜਾਹ ਮਾਨ ਸੋਹਾਗ ਨੀ ਭਾਗ ਭਰੀਏ ਕਹਿੰਦੀ ਆ ਨਨਾਨ ਤੇ ਸੱਸ ਵਾਰੀ॥ ਰਹੇਂ ਜੀਂਵਦੀ ਮਾਨ ਜਵਾਨੀਆਂ ਨੀ ਨਾਲ ਪੀਆ ਦੇ ਸਾਦ ਹੋ ਹੱਸ ਵਾਰੀ॥ ਕਿਹਾ ਸ਼ੀਰੀਂ ਨੇ ਕਰੋ ਨਾ ਜ਼ੋਰ ਐਡਾ ਕਾਹਨੂੰ ਪਾਇ ਛੱਡੀ ਖਰਖ਼ੱਸ ਵਾਰੀ॥ ਅੱਜ ਤੀਕ ਨਾ ਕਿਸੇ ਦੇ ਨਾਲ ਸੁਤੀ ਕੱਲੀ ਸੌਨ ਦਾ ਪੈ ਗਿਆ ਝੱਸ ਵਾਰੀ॥ ਹੋਰ ਕਹਿਨ ਹਮਜੋਲੀਆਂ ਗੋਲੀਆਂ ਭੀ ਚੱਲ ਵਹੁਟੀਏ ਹੱਸ ਤੇ ਰੱਸ ਵਾਰੀ॥ ਤੇਰਾ ਉਜ਼ਰ ਨਾ ਜਾਵਸੀ ਪੇਸ ਕੋਈ ਸਾਨੂੰ ਮਕਰ ਫ਼ਰੇਬ ਨਾ ਦੱਸ ਵਾਰੀ॥ ਕਹਿਨ ਸੱਸ ਨਿਣਾਨ ਨਾ ਛਾਣ ਛਾਤਾ ਅਸਾਂ ਛਾਣਿਆਂ ਅੱਠ ਤੇ ਦੱਸ ਵਾਰੀ॥ ਨਾਲ ਖਸਮ ਦੇ ਸੋਰ ਤੇ ਜ਼ੋਰ ਕੇਹਾ ਐਵੇਂ ਫੋਕੀਆਂ ਤੋਪਾਂ ਨਾ ਕੱਸ ਵਾਰੀ॥ ਭਰਨ ਮੁਠੀਆਂ ਕਹਿਨ ਪਿਆਰ ਕਰਕੇ ਨਾਲ ਤਲੀਆਂ ਤਲੀਆਂ ਝੱਸ ਵਾਰੀ॥ ਬਹੁਤਾ ਗੱਜ ਕੇ ਗੜੇ ਵਸਾਉ ਨਾਹੀਂ ਚੰਗੇ ਬੱਦਲਾਂ ਦੇ ਵਾਂਗ ਵੱਸ ਵਾਰੀ॥ ਕੋਈ ਪਕੜ ਖਿੱਚੇ ਪੱਲਾ ਪਲੰਘ ਵੱਲੋਂ ਸੀਰੀਂ ਫੇਰ ਛੁਡਾਂਵਦੀ ਖੱਸ ਵਾਰੀ॥ ਸੱਭੇ ਕਹਿਨ ਨਾ ਮੋੜ ਕਰ ਵਹੁਟੀਏ ਨੀ ਤੈਥੇ ਢੇਰ ਹੋਈ ਹੁਨ ਬੱਸ ਵਾਰੀ॥ ਕਿਸਨ ਸਿੰਘ ਰੱਖੇ ਰੱਖਣ ਹਾਰ ਏਥੋ ਹਰਨੀ ਪਈ ਸਕਾਰੀਆਂ ਵੱਸ ਵਾਰੀ॥੧੩॥
ਜਵਾਬ ਸ਼ੀਰੀਂ
ਕਹਿਆ ਸ਼ੀਰੀਂ ਨੇ ਪਲੰਘ ਇਕ ਹੋਰ ਕੱਸੋ ਕੋਠੇ ਦੂਸਰੇ ਜਾਇ ਕੇ ਸੋਵਸਾਂ ਮੈਂ॥ ਨਹੀਂ ਬੈਠਿਆਂ ਰਾਤ ਲੰਘਾਇ ਦੇਸਾਂ ਰੋਇ ਰੋਇ ਕੇ ਮੁਖੜਾ ਧੋਵਸਾਂ ਮੈਂ॥ ਪਵੇ ਕੂਕ ਦਰਗਾਹ ਕਬੂਲ ਮੇਰੀ ਬੈਠੀ ਹੰਝੂ ਦੇ ਹਾਰ ਪਰੋਵਸਾਂ ਮੈਂ॥ ਮੇਰੀ ਬਾਤ ਮੰਨੋ ਮੈਨੂੰ ਵੱਖ ਰੱਖੋ ਨਹੀਂ ਵਾਲ ਸਾਰੇ ਸਿਰ ਦੇ ਖੋਹਵਸਾਂ ਮੈਂ॥ ਹੋਰ ਜੋਰ ਨਾ ਕੁਝ ਨਿਮਾਨੜੀ ਦਾ ਲੇਖ ਆਪਨੇ ਨੂੰ ਪਈ ਰੋਵਸਾਂ ਮੈਂ॥ ਕਿਸਨ ਸਿੰਘ ਬਖਸੋ ਅੱਜ ਰਾਤ ਮੈਨੂੰ ਭਲਕੇ ਦਾਸ ਤੁਸਾਡੜੀ ਹੋਵਸਾਂ ਮੈਂ॥੧੪॥
ਜਵਾਬ ਸ਼ੀਰੀਂ ਦੀ ਸੱਸ ਦਾ
ਕਿਹਾ ਸੱਸ ਨੇ ਬੱਸ ਨਾ ਹੋਰ ਬੋਲੋ ਏਨੂੰ ਅੱਜ ਦੀ ਰਾਤ ਲੰਘਾਨ ਦੇਹੋ। ਭਲਕੇ ਕਰਾਂਗੇ ਏਸ ਨੂੰ ਖ਼ੂਬ ਕਾਬੂ ਅਜ ਜਾਂਦੀ ਹੈ ਤਾਂ ਪਰੇ ਜਾਨ ਦੇਹੋ॥ ਕਾਹਨੂੰ ਜੋਰ ਦੇ ਨਾਲ ਸਵਾਂਦੀਆਂ ਹੋ ਮੇਰੀ ਨੂੰਹ ਨੂੰ ਸੋਰ ਨਾ ਪਾਨ ਦੇਹੋ॥ ਜੇਹੜਾ ਖਾਨਾ ਸੂ ਰਲਕੇ ਨਾਲ ਖ਼ਿਸਰੋ ਅੱਜ ਕੱਲੀ ਨੂੰ ਚੂਰਮਾ ਖਾਨ ਦੇਹੋ। ਕਿਸਨ ਸਿੰਘ ਖੁਦਾਇ ਨੂ ਯਾਦ ਕਰਸੀ ਏਹਨੂੰ ਮੋਈ ਨੂੰ ਜਾਨ ਪਰਾਨ ਦੇਹੋ॥੧੫॥
ਮਾਕੂਲਾ ਸਾਇਰ
ਸੀਰੀਂ ਰਹੀ ਇਕੱਲੜੀ ਰਾਤ ਸਾਰੀ ਦਿਨ ਹੋਯਾ ਤਾਂ ਸੁਕਰ ਗੁਜ਼ਾਰ ਹੋਈ॥ ਸੂਰਜ ਚੜਦਿਆਂ ਡੋਲੜੀ ਹੋਈ ਹਾਜ਼ਰ ਸੀਰੀ ਉਠ ਪਲੰਘੋਂ ਅਸਵਾਰ ਹੋਈ॥ ਘਰ ਆਪਨੇ ਆਇਕੇ ਮਿਲੀ ਮਾਂ ਨੂੰ ਮਿਲ ਬਾਪ ਨੂੰ ਇੱਕ ਤੋਂ ਚਾਰ ਹੋਈ॥ ਮਿਲ ਨਾਲ ਸਹੇਲੀਆਂ ਪਿਆਰੀਆਂ ਦੇ ਹੱਸ ਹੱਸ ਕੇ ਫੁਲ ਗੁਲਜ਼ਾਰ ਹੋਈ॥ ਕਿਸਨ ਸਿੰਘ ਨਾ ਸਹੁਰੇ ਗਈ ਚਾਹੇ ਘਰ ਮਾਪਿਆਂ ਦੇ ਹੁਸਿਯਾਰ ਹੋਈ।੧੬॥ ਐਜ਼ਨ॥ ਸੀਰੀਂ ਨਾਲ ਸਹੇਲੀਆਂ ਖੇਡਦੀ ਸੀ ਅਤੇ ਮਾਨਦੀ ਰੰਗ ਮਹੱਲ ਸਾਈਂ॥ ਕਿਸੇ ਗਲ ਦੀ ਕੁਝ ਪਰਵਾਹ ਨਹੀਂ ਸੀ ਅਤੇ ਖ਼ੌਫ਼ ਨਾ ਕੁਝ ਖਲੱਲ ਸਾਈਂ॥ ਸਦਾ ਖਾਵਨਾ ਖੇਡਨਾ ਸੋਵਨਾ ਸੀ ਪਈ ਗੁਜਰ ਦੀ ਨਾਲ ਸੁਖੱਲ ਸਾਈਂ॥ ਅਚਨ ਚੇਤ ਵਿਚਾਰੀ ਨੂੰ ਇਸਕ ਲੱਗਾ ਗਿਆ ਤੀਰ ਜਿਉਂ ਕਲਜਾ ਸੱਲ ਸਾਈਂ॥ ਕਿਸਨ ਸਿੰਘ ਹੁਨ ਸੀਰੀਂ ਨੂੰ ਛਡ ਏਥੇ ਅਤੇ ਚੱਲ ਫ਼ਰਿਹਾਦ ਦੀ ਵੱਲ ਸਾਈ ॥੧੭॥ ਦਰਬਯਾਨ ਜਨਮ ਲੈਣਾਂ ਫ਼ਰਿਹਾਦ ਦਾ ਇੱਕ ਮਰਦ ਖੁਦਾਇਦਾ ਨੇਕ ਸੀਰਤ ਅਤੇ ਜ਼ਾਤ ਤ੍ਰਖ਼ਾਨ ਕਹਾਂਵਦਾ ਸੀ॥ ਇਸਤੰਬੋਲ ਹੀ ਸਹਿਰ ਦੇ ਵਿੱਚ ਵਸਦਾ ਸਦਾ ਰੱਬ ਦਾ ਨਾਮ ਧਿਆਵਦਾ ਸੀ॥ ਘਰ ਦੌਲਤਾਂ ਨਿਆਮਤਾਂ ਅੰਤ ਨਹੀ ਸੀ ਚੰਗਾ ਖਾਂਵਦਾ ਹੋਰ ਹੰਢਾਂਵਦਾ ਸੀ॥ ਅੰਦਰ ਖੇਸ ਕਬੀਲੜੇ ਕੁਰਬ ਵਾਲਾ ਭਾਈਆਂ ਵਿੱਚ ਸਰਦਾਰ ਕਹਾਂਵਦਾ ਸੀ॥ ਨਾਮਜ਼ਦ ਸਾਰੇ ਓਸ ਦੇਸ ਅੰਦਰ ਪਾਰ ਮੀਰ ਵਜ਼ੀਰ ਦੇ ਜਾਂਵਦਾ ਸੀ॥ ਬਾਦਸਾਹੀ ਮਹੱਲਾਂ ਦੇ ਵਿੱਚ ਜਾ ਕੇ ਲਿਖੇ ਮੂਰਤਾਂ ਕਾਰ ਕਮਾਂਵਦਾ ਸੀ॥ ਅੰਦਰ ਸ਼ੀਸ ਮਹੱਲ ਜ਼ਨਾਨੀਆਂ ਦੇ ਨਿੱਤ ਨਕਸ ਨਿਗਾਰ ਬਨਾਂਵਦਾ ਸੀ॥ ਕਿਸੇ ਗੱਲ ਦੀ ਭੁੱਖ ਨਾ ਦੁੱਖ ਕੋਈ ਕੁੱਖ ਨਾਰ ਦੀ ਨਹੀਂ ਭਰਾਂਵਦਾ ਸੀ॥ ਦਿਨ ਰਾਤ ਉਲਾਦ ਨੂੰ ਪਿਆ ਝੂਰੇ ਨਿੱਤ ਪੀਰ ਫ਼ਕੀਰ ਮਨਾਂਵਦਾ ਸੀ॥ ਅੰਨ ਭੁੱਖਿਆਂ ਨੰਗਿਆਂ ਦੇ ਜਾਮੇ ਅਤੇ ਪਿਆਸਿਆਂ ਖੂਹ ਲਵਾਂਵਦਾ ਸੀ॥ ਦੇਵੇ ਖੈਰ ਖਰਾਇਤਾਂ ਆਜਜ਼ਾਂ ਨੂੰ ਖੈਰ ਆਪਨੀ ਰੱਬ ਤੋਂ ਚਾਹੁੰਦਾ ਸੀ॥ ਘਰ ਮੇਰੇ ਜੇ ਇੱਕ ਫ਼ਰਜੰਦ ਹੋਵੇ ਤਲਬਗਾਰ ਮੋਇਆਂ ਪਿੱਛੇ ਨਾਉਂ ਦਾ ਸੀ॥ ਕਿਸੇ ਵੇਲੇ ਦੀ ਅਰਜ਼ ਕਬੂਲ ਹੋਈ ਏਹੋ ਕੰਮ ਜੋ ਓਸਨੂੰ ਭਾਂਵਦਾ ਸੀ॥ ਪਿਆ ਬੀਜ ਬੂਟਾ ਤਰੋਤਾਜ਼ ਹੋਇਆ ਮਾਲੀ ਬਾਗ਼ ਦਾ ਫਲ ਪਵਾਂਵਦਾ ਸੀ॥ ਸ੍ਵਾਂਤ ਬੂੰਦ ਜਾ ਸਿੱਪਦੇ ਵਿੱਚ ਠਹਿਰੀ ਮੋਤੀ ਦੁਰਯਗਾਣ ਲਿਆਂਵਦਾ ਸੀ॥ ਨਵੀਂ ਮਾਹ ਹੋਯਾ ਮਾਹ ਆਨ ਰੌਸ਼ਨ ਚੰਦ ਬੱਦਲੋਂ ਮੁੱਖ ਦਿਖਾਂਵਦਾ ਸੀ॥ ਦੇਖ ਬਾਲ ਹੋ ਗਏ ਨਿਹਾਲ ਸਾਰੇ ਲਾਲ ਰਾਤ ਅੰਦਰ ਦਮਕਾਂ ਲਾਂਵਦਾ ਸੀ॥ ਸੂਰਜ ਬੱਦਲਾਂ ਦੇ ਵਿੱਚੋਂ ਬਾਹਰ ਆਯਾ ਹਰ ਇੱਕ ਤਾਈਂ ਪਿਆ ਭਾਂਵਦਾ ਸੀ॥ ਪਿਤਾ ਪੁੱਤ ਦੇ ਨਾਮ ਨਿਸ਼ਾਨ ਉਤੋਂ ਵਾਰ ਵਾਰ ਸਦੱਕੜੇ ਜਾਂਵਦਾ ਸੀ॥ ਦੇਵੇ ਖ਼ੈਰ ਖ਼ਰਾਇਤਾਂ ਮੰਗਤਿਆਂ ਨੂੰ ਅਤੇ ਦੌਲਤਾਂ ਪਿਆ ਲੁਟਾਂਵਦਾ ਸੀ॥ ਅਰਬੀ ਦਖਨੀ ਵਾਜਿਆਂ ਜ਼ੋਰ ਪਾਯਾ ਅਤੇ ਨਾਚ ਭੀ ਬਹੁਤ ਨਚਾਂਵਦਾ ਸੀ॥ ਧੂੰਮਧਾਮ ਸੁਨਕੇ ਬਾਲ ਜੰਮਨੇ ਦੀ ਸਾਰਾ ਸਹਿਰ ਹੁਮਾਇਕੇ ਆਂਵਦਾ ਸੀ॥ ਲਾਗ ਲਾਗੀਆਂ ਨੌਕਰਾਂ ਚਾਕਰਾਂ ਨੂੰ ਦਾਨ ਦਾਤਿਆਂ ਵਾਂਗ ਦਵਾਂਵਦਾ ਸੀ॥ ਹੋਰ ਸਾਕ ਕਬੀਲੜੇ ਆਪਨੇ ਨੂੰ ਘਰ ਸੱਦਕੇ ਤੁਆਮ ਖੁਲਾਂਵਦਾ ਸੀ॥ ਕਿਸਨ ਸਿੰਘ ਖੁਦਾਇ ਤੋਂ ਖ਼ੈਰ ਲੈ ਕੇ ਖੁਸੀ ਹੋਇਕੇ ਸੁਕਰ ਬਜਾਂਵਦਾ ਸੀ॥੧੮॥
ਦਰ ਬਿਯਾਨ ਸਿਫ਼ਤ ਫ਼ਰਿਹਾਦ ਦੀ ਕਾਰਾਗਰੀ ਦੀ ਬਾਰਾਂ ਵਰ੍ਹਿਆਂ ਦਾ ਜਦੋਂ ਫ਼ਰਿਯਾਦ ਹੋਯਾ ਬਾਪ ਮੂਰਤਾ ਲਿਖਨ ਸਿਖਲਾਨ ਲੱਗਾ॥ ਇਲਮ ਅਦਬ ਅਦਾਬ ਜਵਾਬ ਸਾਰੇ ਕਲਮਾਂ ਕੁਤਬ ਕੁਰਾਨ ਪੜ੍ਹਾਨ ਲੱਗਾ॥ ਕੋਈ ਬੁੱਧ ਫ਼ਰਿਹਾਦ ਦੀ ਤੇਲੀਆ ਸੀ ਕਸਬ ਕਿਤਨੇ ਪੇਟ ਮੇਂ ਪਾਨ ਲੱਗਾ॥ ਰਾਹੇ ਚੱਕੀਆਂ ਮਾਨੀਆਂ ਠੋਕ ਆਵੇ ਅਤੇ ਕਿੱਲੀਆਂ ਘੜਨ ਘੜਾਂਨ ਲੱਗਾ॥ ਖਨੀ ਲਾਲ ਲੈ ਸੰਨ੍ਹੀ ਦੇ ਨਾਲ ਪਕੜੇ ਅਤੇ ਹੱਥ ਹਥੌੜੀਆਂ ਪਾਨ ਲੱਗਾ॥ ਸਿੱਖ ਕੰਮ ਲੁਹਾਰ ਤ੍ਰਖਾਨ ਵਾਲੇ ਅਤੇ ਖੱਲਾਂ ਨੂੰ ਖੂਬ ਹਲਾਨ ਲੱਗਾ॥ ਚੀਰੇ ਲੱਕੜੀ ਪਕੜ ਕਰਵੱਤ ਲੈਂਦਾ ਅਤੇ ਫਟੀਆਂ ਚੀਰ ਬਨਾਨ ਲੱਗਾ॥ ਕਦੇ ਸੈਫ਼ ਤਲਵਾਰ ਲੈ ਹੱਥ ਪਕੜੇ ਕਦੇ ਤੀਰ ਕਮਾਨ ਚਲਾਨ ਲੱਗਾ॥ ਠੋਕੇ ਮੰਜੀਆਂ ਪੀੜ੍ਹੀਆਂ ਖਿੜਕੀਆਂ ਨੂੰ ਅਤੇ ਪਾਵੇ ਖਰਾਦ ਚੜ੍ਹਾਨ ਲੱਗਾ॥ ਤੇਸੀ ਪਕੜ ਕੇ ਇਟ ਦੇ ਕਰੇ ਟੁਕੜੇ ਅਤੇ ਡਾਟ ਮਹੱਲ ਲਗਾਨ ਲੱਗਾ॥ ਕੁਝ ਰਾਗ ਦਾ ਆਨ ਕੇ ਸੌਕ ਹੋਯਾ ਮਾਰ ਚੁਟਕੀਆਂ ਸੀਸ ਹਲਾਨ ਲੱਗਾ॥ ਤਬਲੇ ਢੋਲਕੀ ਸਾਰਿੰਗੀ ਰਾਗ ਸੋਹਨੇ ਅਤੇ ਮੱਧਮਾਂ ਚੰਗੇ ਵਜਾਨ ਲੱਗਾ॥ ਗਾਵੇ ਜੰਗਲਾ ਸੋਰਠਾਂ ਧਰਪਤਾਂ ਨੂੰ ਦੀਪਕ ਰਾਗ ਕਲਿਆਣ ਅਲਾਨ ਲੱਗਾ॥ ਜੋਗ ਕਾਨੜਾ ਦਖਨੀ ਦੇਸ਼ ਗਾਵੇ ਮਾਲ ਕੌਂਸ ਹੰਡੋਲ ਸੁਨਾਨ ਲੱਗਾ॥ ਘੜੇ ਥਾਲੀਆਂ ਖੰਜਰੀ ਕੈਂਸੀਆਂ ਭੀ ਨਾਲੇ ਨਾਲ ਤਾਊਸ ਘੁਕਾਨ ਲੱਗਾ॥ ਸਿਰੀ ਭੈਰਵੀ ਮੇਘ ਬੰਗਾਲ ਮਾਧੌ ਟੋਡੀ ਸਿੰਧਵੀ ਸਾਵਰੀ ਲਾਨ ਲੱਗਾ॥ ਖੰ ਬਾਵਤੀ ਬੈਰਾੜ ਤੇ ਰਾਮਕਲੀ ਗੌੜੀ ਨੱਟ ਕੇਦਾਰ ਕਮਾਨ ਲੱਗਾ॥ ਪਟਮੰਜਰੀ ਕੂਦ ਧਨਾਸਰੀ ਨੂੰ ਮਾਰੂ ਰਾਗ ਬਸੰਤ ਬਸਾਨ ਲੱਗਾ॥ ਗਾਵੇ ਖ਼ੂਬ ਬਿਲਾਵਲੀ ਸਾਦ ਹੋਕੇ ਨਾਲ ਸੋਕ ਤੇ ਜ਼ੌਕ ਬਤਾਨ ਲੱਗਾ॥ ਵੱਡਾ ਚਤੁਰ ਚਾਲਾਕ ਤੇ ਚੁਸਤ ਹੋਯਾ ਤਾਂਨਸੈਨ ਜੇਹਾ ਰੱਦ ਜਾਨ ਲੱਗਾ॥ ਬਡਾ ਸੌਕ ਤਸਵੀਰਾਂ ਦੇ ਲਿਖਨੇ ਦਾ ਹੱਥ ਕੰਧਾਂ ਤੇ ਲਿਖ ਟਿਕਾਨ ਲੱਗਾ॥ ਤੁਰੇ ਜਾਂਦੇ ਦੀ ਦੇਖ ਤਸਵੀਰ ਲਾਹੇ ਮਾਨੀ ਅਤੇ ਉਕਲੈਦ ਭੁਲਾਨ ਲੱਗਾ॥ ਨਾਲ ਬਾਪ ਦੇ ਰਲ ਕੇ ਕਾਰ ਕਰੇ ਤੇਸਾ ਪ੍ਰੇਮ ਦੇ ਨਾਲ ਉਠਾਨ ਲੱਗਾ॥ ਸੋਲਾਂ ਵਰਿਆਂ ਦਾ ਜਦੋਂ ਜਵਾਨ ਹੋਯਾ ਦੇਖ ਮੇਹਰੀਆਂ ਮੇਹਰ ਵਧਾਨ ਲੱਗਾ॥ ਸੁੰਦਰ ਸੋਹਨਾ ਸਾਵਲਾ ਛੈਲ ਬਾਂਕਾ ਹਰ ਕਿਸੇ ਦਾ ਚਿਤ ਚੁਰਾਨ ਲੱਗਾ॥ ਕਿਸਨ ਸਿੰਘ ਜਵਾਨ ਜਦ ਹੋਯਾ ਬੰਦਾ ਤਦੋਂ ਕਰਨ ਗੁਮਾਨ ਤੇ ਸਾਨ ਲੱਗਾ॥੧੯॥
ਸਿਫ਼ਤ ਫ਼ਰਿਹਾਦ
ਸੁਨੋ ਸਿਫ਼ਤ ਫ਼ਰਿਹਾਦ ਦੀ ਸਾਦ ਹੋ ਕੇ ਕੱਦ ਸਰੂ ਆਜ਼ਾਦ ਗੁਲਜਾਰ ਵਿੱਚੋਂ॥ ਵਾਲ ਸੀਸ ਦੇ ਨਾਲ ਫੁਲੇਲ ਭਿੰਨੇ ਲਿਆ ਅਤਰ ਅਤਾਰ ਪਸਾਰ ਵਿੱਚੋਂ॥ ਮੱਥਾ ਸੋਹਣਾ ਮਾਹਿ ਫ਼ਲੱਕ ਦਾ ਸੀ ਚੰਦ ਨਿਕਲਿਆ ਅਬਰ ਬਹਾਰ ਵਿਚੋਂ॥ ਭਵਾਂ ਟੇਢੀਆਂ ਰੇ ਦੇ ਹਰਫ਼ ਵਾਂਗੂੰ ਲਈ ਨਕਲ ਉਤਾਰ ਤਲਵਾਰ ਵਿੱਚੋਂ॥ ਚਸਮਾ ਚਾਰ ਹੋ ਜਾਨ ਲਾਚਾਰ ਕਿਤੇ ਚੀਰ ਜਾਂਦੀਆਂ ਨੈਨਾਂ ਦੀ ਧਾਰ ਵਿੱਚੋਂ॥ ਕਿਸੇ ਮ੍ਰਿਗ ਦੇ ਬਚੇ ਦੀਆਂ ਅੱਖੀਆਂ ਸਨ ਲਿਆ ਪਕੜ ਤਾਤਾਰ ਦੀ ਬਾਰ ਵਿੱਚੋਂ॥ ਸੂਰਤ ਯੂਸਫ਼ ਤੇ ਹੁਸਨ ਹੁਸੈਨ ਵਾਲਾ ਮਲਕ ਸਿਫ਼ਤ ਸੋਹਨਾ ਸਰਦਾਰ ਵਿੱਚੋਂ॥ ਨਿੱਕ ਪੱਤਲਾ ਮਿਸਰ ਦੀ ਤੇਗ ਦਾ ਸੀ ਲਿਖਯਾ ਅਲਫ਼ ਕਿਤਾਬ ਕਬਾਰ ਵਿੱਚੋਂ॥ ਗੱਲ੍ਹਾਂ ਫੁਲ ਗੁਲਾਬ ਦਾ ਟੈਹਕਿਆ ਸੀ ਕੋਈ ਸੇਉ ਕਸ਼ਮੀਰ ਕੰਧਾਰ ਵਿਚੋਂ॥ ਹੋਠ ਸੁਰਖ਼ ਸਿੰਗਰਫ਼ ਜਿਉਂ ਪਾਨ ਰੰਗੇ ਮੋਤੀ ਦੰਦ ਆਹੇ ਕਿਸੇ ਹਾਰ ਵਿੱਚੋਂ॥ ਠੋਡੀ ਠੀਕ ਬਾਦਾਮ ਤੇ ਮੋਰ ਗਰਦਨ ਭਰੀ ਤੁੰਗ ਸਰਾਬ ਖ਼ੁਮਾਰ ਵਿੱਚੋਂ॥ ਰੰਗ ਸੋਹਨਾ ਗੰਦਮੀ ਗੋਰੜਾ ਸੀ ਗੁਝਾ ਰਹੇ ਨਾ ਲੱਖ ਹਜ਼ਾਰ ਵਿੱਚੋਂ॥ ਸਾਫਾ ਸੀਸ ਜਾਮਾ ਗਲ ਬਾਫਤੇ ਦਾ ਲੱਕ ਕੱਪੜਾ ਖੂਬ ਸਲਵਾਰ ਵਿੱਚੋਂ॥ ਜ਼ੇਵਰ ਗਹਿਨਿਆਂ ਨਾਲ ਜਮਾਲ ਭਰਿਆ ਜੋੜਾ ਮਖ਼ਮਲੀ ਹੱਟ ਚਮਿਆਰ ਵਿੱਚੋਂ॥ ਮਿੱਠਾ ਬੋਲਦਾ ਘੋਲਦਾ ਸ਼ਹਿਦ ਸਰਬਤ ਫਲ ਕਿਰਨ ਓਹਦੀ ਗੁਫ਼ਤਾਰ ਵਿੱਚੋਂ॥ ਦੇਖਨ ਹੱਟੀਆਂ ਵਾਲੜੇ ਛੋੜ ਹੱਟਾਂ ਜਦੋਂ ਜਾਏ ਫ਼ਰਿਹਾਦ ਬਾਜ਼ਾਰ ਵਿੱਚੋਂ॥ ਚੱਲੇ ਚਾਲ ਕੋਈ ਮਸਤਾਨਿਆਂ ਦੀ ਰੰਗ ਰੰਗ ਨਯਾਰਾ ਨਰ ਨਾਰ ਵਿੱਚੋਂ॥ ਦਿਲੋਂ ਸਾਫ ਨਾ ਗੰਢ ਮਰੋੜ ਕੋਈ ਜ਼ੇਵਰ ਸਾਜਿਆ ਹੱਥ ਸੁਨਿਆਰ ਵਿੱਚੋਂ॥ ਦੇਖ ਮਜਨੂੰ ਜੇਹੇ ਹੋ ਜਾਨ ਬੌਰੇ ਓਹਦੀ ਭੋਲੜੀ ਬਾਤ ਪਿਆਰ ਵਿੱਚੋਂ॥ ਕਈ ਹੁਸਨ ਗੁਮਾਨ ਤੇ ਸਾਂਨ ਵਾਲੇ ਹੋਨ ਸੱਦਕੇ ਓਸਦੀ ਸਾਰ ਵਿੱਚੋਂ॥ ਰੱਜ ਜਾਂਵਦੇ ਦੇਖਕੇ ਤੁਰਤ ਭੁਖੇ ਓਦੇ ਸੋਹਨੇ ਸਾਫ਼ ਦੀਦਾਰ ਵਿੱਚੋਂ॥ ਨਾਜ਼ਕ ਕਮਰ ਤੇ ਕਮਰ ਦੀ ਸਕਲ ਵਾਲਾ ਨਿਕਲ ਜਾਂਵਦੀ ਅਕਲ ਨਜ਼ਾਰ ਵਿੱਚੋਂ॥ ਚੰਦ੍ਰਬਦਨ ਦੇ ਬਦਨ ਦੀ ਲਿਖੀ ਸੂਰਤ ਮੂਰਤਯਾਰ ਮਾਯਾਰ ਦੀ ਕਾਰ ਵਿੱਚੋਂ॥ ਦੇਖ ਦਿਲ ਭੀ ਪੇਚ ਦਰ ਪੇਚ ਪਾਏ ਪੇਚਦਾਰ ਦਸਤਾਰ ਖਮਦਾਰ ਵਿੱਚੋਂ॥ ਕੰਠੇ ਕੜੇ ਤੇ ਬੁਧਕੀਆਂ ਕੰਨਵਾਲੇ ਵੱਲ ਵੱਲ ਜਾਵਨ ਦਿਲਦਾਰ ਵਿੱਚੋਂ॥ ਕੋਈ ਬਦਰੇ ਮੁਨੀਰ ਨਜੀਰ ਕੈਸੀ ਇਕੇ ਬੇਨਜ਼ੀਰ ਸੰਸਾਰ ਵਿੱਚੋਂ॥ ਜੇਹੜਾ ਦੇਖਦਾ ਦੇਖਦਾ ਰਹਿ ਜਾਂਦਾ ਖਿੜਿਆ ਫੁਲ ਜਿਉਂ ਬਾਗ਼ ਬਹਾਰ ਵਿੱਚੋਂ॥ ਕਿਸੇ ਗਲੀ ਦੇ ਵਿੱਚ ਜੇ ਜਾਇ ਵੜਦਾ ਦੇਖਨ ਔਰਤਾਂ ਨਿਕਲ ਘਰਬਾਰ ਵਿੱਚੋਂ॥ ਮਾਉਂ ਬਾਪ ਨੂੰ ਦੇਖਕੇ ਚੰਦ ਚੜਦਾ ਸੂਰਜ ਨਿਕਲੇ ਜਿਵੇਂ ਅੰਧਾਰ ਵਿੱਚੋਂ॥ ਦੇਖ ਮਾਮੀਆਂ ਫੁਫੀਆਂ ਜਾਨ ਸਦਕੇ ਲੈਣ ਵਾਰਨੇ ਆ ਵਾਰ ਵਾਰ ਵਿੱਚੋਂ॥ ਕਰੇ ਬਾਤ ਰਸੀਲੜੀ ਰਸ ਭਿੰਨੀ ਦਾਨਾ ਨਿਕਲੇ ਜਿਵੇਂ ਅਨਾਰ ਵਿੱਚੋਂ॥ ਸਮਝੇ ਚਮਕ ਮਰੋੜ ਪਿਆਰਿਆਂ ਦੀ ਬਾਤ ਦਰਦ ਦੀ ਕਰੇ ਪਿਆਰ ਵਿੱਚੋਂ॥ ਕਿਸਨ ਸਿੰਘ ਆਛੰਦੜਾ ਲਾਡਲਾ ਸੀ ਹੀਰਾ ਲਾਲ ਜਿਉਂ ਸੋਨੇ ਦੀ ਤਾਰ ਵਿੱਚੋਂ॥੨੦॥
ਹੁਕਮ ਦੇਨਾ ਫ਼ਰਿਹਾਦ ਦੇ ਬਾਪ ਦਾ ਨੌਕਰਾਂ ਨੂੰ
ਇੱਕ ਰੋਜ਼ ਫ਼ਰਿਹਾਦ ਦੇ ਬਾਪ ਕੇਹਾ ਸੱਦ ਨੌਕਰਾਂ ਲਾਗੀਆਂ ਨਾਈਆਂ ਨੂੰ॥ ਕਿਤੇ ਕਰੋ ਖਾਂ ਸਾਕ ਲਡਿੱਕੜੇ ਦਾ ਜਿਵੇਂ ਕਰੇ ਜਹਾਨ ਕੁੜਮਾਈਆਂ ਨੂੰ॥ ਨਾਤਾ ਹੋਵੇ ਤਾਂ ਝੱਬ ਵਿਆਹ ਕਰੀਏ ਅਸਾਂ ਲਾਵਨਾ ਨਹੀਂ ਦੇਰ ਆਈਆਂ ਨੂੰ॥ ਹੱਥ ਬੰਨ੍ਹ ਕੇ ਲਾਗੀਆਂ ਅਰਜ਼ ਕੀਤੀ ਅਸਾਂ ਪੁਛ ਕੇ ਆਵਨਾ ਮਾਈਆਂ ਨੂੰ॥ ਤੁਸਾਂ ਜੇਹਿਆਂ ਨੂੰ ਨੂੰਹਾਂ ਦਾ ਨਹੀਂ ਘਾਟਾ ਆਖ ਦੇਂਵਦੇ ਗਏ ਦੁਵਾਈਆਂ ਨੂੰ॥ ਅਗਲੇ ਰੋਜ਼ ਫਰਿਹਾਦ ਦੀ ਹੋਈ ਨਿਸਬਤ ਲੋਗ ਦੇਂਵਦੇ ਆਇ ਵਧਾਈਆਂ ਨੂੰ॥ ਧਰੀ ਢੋਲਕੀ ਆਇ ਮਿਰਾਸੀਆਂ ਨੇ ਖੁਸੀ ਹੋਈ ਤ੍ਰੀਮਤਾਂ ਜਾਈਆਂ ਨੂੰ॥ ਲਾਗੀ ਧੇਤਿਆਂ ਦੇ ਬੂਹੇ ਆਨ ਬੈਠੇ ਅਤੇ ਖਾਨ ਲਗੇ ਮਿਠਿਆਈਆਂ ਨੂੰ॥ ਰੰਗ ਰੰਗ ਦੇ ਸਾਜ਼ ਆਵਾਜ਼ ਹੋਏ ਅਤੇ ਢੋਲਾਂ ਤੇ ਜ਼ੋਰ ਭਰਾਈਆਂ ਨੂੰ॥ ਸਾਏਬਾਨ ਤੰਬੂ ਲਾਏ ਵਿੱਚ ਡੇਰੇ ਚੋਬਾਂ ਰੱਖ ਕੇ ਹੇਠ ਸੁਹਾਈਆਂ ਨੂੰ॥ ਲੋਹਾਂ ਚਾੜੀਆਂ ਤੇ ਪਏ ਪੱਕ ਮੰਡੇ ਸੰਦ ਆਪਨੀਆਂ ਅਤੇ ਪਰਾਈਆਂ ਨੂੰ॥ ਦੇਖ ਸਭ ਇੱਕਠੀਆਂ ਆਨ ਹੋਈਆਂ ਲਿਆਵਨ ਕੁਆਰੀਆਂ ਸੱਦ ਵਿਆਹੀਆਂ ਨੂੰ॥ ਕੰਮ ਕਾਰ ਵਿਸਾਰਕੇ ਆਇ ਗਈਆਂ ਜਿਵੇਂ ਜੰਗ ਦਾ ਜ਼ੋਰ ਸਿਪਾਹੀਆਂ ਨੂੰ॥ ਸੱਕਰ ਪਾਵੰਡੀ ਵਿੱਚ ਥਾਲੀਆਂ ਦੇ ਫਿਰਨ ਦੇਂ ਦੀਆਂ ਅੰਗ ਹਮ ਸਾਈਆਂ ਨੂੰ॥ ਗਾਵਨ ਗੀਤ ਤੇ ਸੀਤ ਕਰ ਦੇਨ ਛਾਤੀ ਜਦੋਂ ਲੈਂਦੀਆਂ ਖੂਬ ਸਫ਼ਾਈਆਂ ਨੂੰ॥ ਚਾਓ ਵਿਆਹ ਦਾ ਰੰਨਾਂ ਨੂੰ ਖੂਬ ਹੋਂਦਾ ਜਿਵੇਂ ਪਾਨੀ ਦਾ ਜ਼ੋਰ ਮੁਰ ਗਾਈਆਂ ਨੂੰ॥ ਸੋਰ ਔਰਤਾਂ ਦਾ ਹੋਵੇ ਵਿਆਹ ਅੰਦਰ ਜਿਵੇਂ ਬੁਲਬੁਲਾਂ ਬਾਗ਼ ਬਹਾਈਆਂ ਨੂੰ॥ ਉਲੀ ਲਾਹ ਜਬਾਨ ਦੀ ਲੈਨ ਸਾਰੀ ਸਕਲ ਸੀਸਿਆਂ ਦੀ ਜਿਵੇਂ ਛਾਈਆਂ ਨੂੰ॥ ਦੇਵਨ ਗਾਲੀਆਂ ਬੋਲ ਕੇਬੋਲ ਮੰਦੇਸਾਕ ਅੰਗ ਨਸੰਗ ਜਵਾਈਆਂ ਨੂੰ॥ ਕਰਕੇ ਹਾਰ ਸਿੰਗਾਰ ਪਿਆਰ ਸੇਤੀ ਚੱਲਨ ਦੱਸਕੇ ਖੂਬ ਅਦਾਈਆਂ ਨੂੰ॥ ਬੋਲਨ ਬਾਗ਼ ਵਿੱਚ ਕੋਇਲਾਂ ਕੁਮਰੀਆਂ ਜਿਉਂ ਤਿਵੇਂ ਬੋਲ ਰਹੀਆਂ ਵਡਿਆਈਆਂ ਨੂੰ॥ ਵੇਹੜੇ ਵਿੱਚ ਵਿਛਾਇ ਕੇ ਫ਼ਰਸ ਚੰਗਾ ਲਿਆ ਸੱਦ ਸਰੀਕਾਂ ਤੇ ਭਾਈਆਂ ਨੂੰ॥ ਲਾਗੀ ਲਾਗ ਵਾਲੇ ਵਿੱਚ ਆਨ ਬੈਠੇ ਅਤੇ ਬੋਲ ਬੋਲਨ ਨਰਮਾਈਆਂ ਨੂੰ॥ ਬਾਪ ਸਦ ਫ਼ਰਿਹਾਦ ਨੂੰ ਪਾਸ ਲੈਂਦਾ ਅਤੇ ਸ਼ਾਦ ਸੀ ਸ਼ਾਦੀਆਂ ਆਈਆਂ ਨੂੰ॥ ਛੁਹਾਰਾ ਦਿਤੋ ਨੇ ਮੁਖ ਫ਼ਰਿਹਾਦੜੇ ਦੇ ਜਿਵੇਂ ਦੇਂਵਦੇ ਲੋਕ ਜਵਾਈਆਂ ਨੂੰ॥ ਸ਼ਕਰ ਵੰਡ ਵੰਡਾਇਕੇ ਉਠ ਬੈਠੇ ਅਤੇ ਝਲਕੇ ਸਭ ਭਲਿਆਈਆਂ ਨੂੰ॥ ਚਲੋ ਭਲਕੇ ਫੇਰ ਵਿਆਹ ਹੋਸੀ ਆਖ ਛਡਿਆ ਨੌਕਰਾਂ ਨਾਈਆਂ ਨੂੰ॥ ਕਿਸ਼ਨ ਸਿੰਘ ਵਿਹਾਹ ਦੀ ਚਾਹ ਐਸੀ ਜੈਸੇ ਪੀਆ ਦੀ ਚਾਹ ਪ੍ਰਨਾਈਆਂ ਨੂੰ॥੨੧॥
ਸਾਮਾਨ ਸ਼ਾਦੀ ਫ਼ਰਿਹਾਦ ਦੀ ਦਾ
ਦੇਖੋ ਵਿਆਹ ਦਾ ਸਾਜ਼ ਸਾਮਾਨ ਹੋਯਾ ਲੱਕ ਬੰਨ੍ਹਕੇ ਸਭ ਤਯਾਰ ਹੋਏ॥ ਕੁਝ ਖਾਵਨੇ ਪੀਵਨੇ ਦੇਖਨੇ ਨੂੰ ਕੱਠੇ ਆਦਮੀ ਆਨ ਹਜ਼ਾਰ ਹੋਏ॥ ਕਿਤੇ ਬੱਕਰੇ ਕੋਹਿ ਕੇ ਦੇਗ ਪਾਏ ਕਿਤੇ ਚਾਵਲਾਂ ਦੇ ਮੁਸ਼ਕ ਬਾਰ ਹੋਏ॥ ਕਿਤੇ ਦਾਲ ਦੇ ਦੇਗਚੇ ਲਾਲ ਕੀਤੇ ਕਿਤੇ ਬੋਲਕੇ ਬਾਲ ਬੇਜ਼ਾਰ ਹੋਏ॥ ਕਿਤੇ ਨਰਾਂ ਨੇ ਸਾਜਿਆ ਨਖਰਿਆਂ ਨੂੰ ਕਿਤੇ ਨਾਰਾਂ ਦੇ ਹਾਰ ਸਿੰਗਾਰ ਹੋਏ॥ ਕਿਤੇ ਹੋਨ ਮੁਜਰੇ ਨੰਚਨ ਵਾਲੀਆਂ ਦੇ ਕਿਤੇ ਘੁੰਗਰੂ ਦੇ ਛਨਕਾਰ ਹੋਏ॥ ਕਿਤੇ ਰੋਟੀਆਂ ਖਾਨ ਮਨੁੱਖ ਬੈਠੇ ਕਿਤੇ ਔਰਤਾਂ ਦੇ ਘੁਮਕਾਰ ਹੋਏ॥ ਕਿਤੇ ਗਾਂਦੀਆਂ ਲੜਕੀਆਂ ਵਿੱਚ ਵੇਹੜੇ ਕਿਤੇ ਕੋਠੇ ਤੇ ਬੈਠ ਨਜ਼ਾਰ ਹੋਏ॥ ਇੱਕ ਆਂਦੀਆਂ ਤੇ ਇੱਕ ਜਾਂਦੀਆਂ ਨੀ ਜਿਵੇਂ ਵੱਗਦਾ ਪਿਆ ਬਾਜ਼ਾਰ ਹੋਏ॥ ਛਾਲਾਂ ਮਾਰ ਕੇ ਛੋਹਰੀਆਂ ਛੱਤ ਟੱਪਨ ਜਿਵੇਂ ਹਰਨੀਆਂ ਦੀ ਕੋਈ ਡਾਰ ਹੋਏ॥ ਇੱਕ ਦੂਈ ਦੇ ਨਾਲ ਮਿਲ ਜਾਇ ਰਹੀਆਂ ਜਿਵੇਂ ਕੂੰਜਾਂ ਦੀ ਡਾਰ ਕਤਾਰ ਹੋਏ॥ ਨਾਲ ਹੇਕ ਬਾਰੀਕ ਦੇ ਬੋਲ ਬੋਲਨ ਜਿਵੇਂ ਕੋਇਲਾਂ ਕੂਕ ਪੁਕਾਰ ਹੋਏ॥ ਲਾਲ ਕੱਪੜੇ ਪਹਿਨਕੇ ਬੈਨ ਰਹੀਆਂ ਜਿਵੇਂ ਬਾਗ਼ ਦਰ ਗੁਲ ਅਨਾਰ ਹੋਏ॥ ਇੱਕ ਪਾਇ ਲਹਿੰਗੇ ਲਹਿਰਾਂ ਮਾਰ ਰਹੀਆ ਜਿਵੇਂ ਨਹਿਰ ਦੀ ਲਹਿਰ ਫ਼ਰਾਰ ਹੋਏ॥ ਇੱਕ ਲੜਦੀਆਂ ਖੋਲ ਕੇ ਬਾਲ ਸਿਰ ਦੇ ਜਿਵੇਂ ਗਿਰਦ ਗੁਟਾਰ ਗੁਟਾਰ ਹੋਏ॥ ਚੀਚ ਵਹੁਟੀਆਂ ਵਾਂਗ ਰਲ ਕਰਨ ਮੇਲਾ ਜਿਵੇਂ ਸੁਰਖਾਂ ਦੀ ਡਾਰ ਅਸਵਾਰ ਹੋਏ॥ ਇੱਕ ਟੁਰਦੀਆਂ ਲਟਕ ਦੇ ਨਾਲ ਲਟਕ ਜਿਵੇਂ ਮੋਰ ਚਕੋਰ ਦੀ ਚਾਰ ਹੋਏ॥ ਇੱਕ ਕੱਢ ਕੇ ਘੁੰਡ ਤੇ ਧੌਨ ਨੀਵੀਂ ਜਿਵੇਂ ਘੋੜੀ ਦੀ ਖ਼ੂਬ ਰਫ਼ਤਾਰ ਹੋਏ॥ ਗਾਵਨ ਰਾਗ ਤੇ ਰੰਗ ਨਾ ਸੰਗ ਕੋਈ ਜਿਵੇਂ ਜੰਗ ਨੂ ਫ਼ੌਜ ਤਿਆਰ ਹੋਏ॥ ਨੱਥਾਂ ਮੰਛਲੀਆਂ ਨੱਕ ਦੇ ਵਿੱਚ ਚਮਕਨ ਜਿਵੇਂ ਬਿੱਜਲੀ ਦਾ ਚਮਕਾਰ ਹੋਏ॥ ਚੂੜੇ ਗੋਖਰੂ ਆਰਸੀ ਸ਼ੀਸ਼ਿਆਂ ਦਾ ਤਲਵਾਰ ਦੇ ਵਾਂਗ ਲਿਸ਼ਕਾਰ ਹੋਏ॥ ਕਿਤੇ ਨੈਨਾਂ ਨੂੰ ਨੈਨ ਨਿਹਾਰ ਰਹੇ ਜਿਨ੍ਹਾਂ ਆਸ਼ਕਾਂ ਕੋਲ ਕਰਾਰ ਹੋਏ॥ ਕੋਈ ਦੇਖਦੀ ਚਸ਼ਮ ਚੁਰਾਇਕੇ ਤੇ ਗੁਝੀ ਬਰਛੀਆਂ ਦੀ ਬੁਰੀ ਮਾਰ ਹੋਏ॥ ਇੱਕ ਖੁਸ਼ੀ ਦੇ ਨਾਲ ਨਿਹਾਲ ਹੋ ਕੇ ਸਾਰੇ ਫ਼ਿਕਰ ਤੇ ਗੰਮ ਤੋਂ ਪਾਰ ਹੋਏ॥ ਇੱਕ ਦੇਖ ਕੇ ਸੋਹਣੀਆਂ ਸੂਰਤਾਂ ਨੂੰ ਅੱਗ ਇਸ਼ਕ ਦੀ ਨਾਲ ਜਲ ਛਾਰ ਹੋਏ॥ ਇੱਕ ਮਿਲਕੇ ਨਾਲ ਪਿਆਰੀਆਂ ਦੇ ਵਾਂਗ ਬਰਫ ਠੰਢੀ ਠੰਢੇਠਾਰ ਹੋਏ॥ ਕਿਤੇ ਬੋਲੀਆਂ ਗੋਲੀਆਂ ਵਾਂਗ ਵੱਜਨ ਕਿਤੇ ਪਯਾਰੀਆਂ ਨਾਲ ਪਿਆਰ ਹੋਏ॥ ਦੇਖੋ ਆਨ ਲੁਹਾਰੀਆਂ ਜਮਾਂ ਹੋਈਆਂ ਹੁਸਨ ਜਿਨਾਂ ਦੇ ਭਖ ਅੰਗਾਰ ਹੋਏ॥ ਦੂਰੋਂ ਮਾਰ ਚਿੰਗਾਰੀਆਂ ਸਾੜ ਦੇਵਨ ਲਾਲ ਖੱਨੀਆਂ ਵਾਂਗ ਲੁਹਾਰ ਹੋਏ॥ ਲੱਗੇ ਜਿਨਾਂ ਨੂੰ ਪ੍ਰੇਮ ਦੇ ਫੱਟ ਕਾਰੀ ਠੰਢੇ ਸਾਂਸ ਜਿਉਂ ਖਲ ਖਿਲਾਰ ਹੋਏਅ ਹਿਰਨ ਵਾਂਗ ਬੈਠੇ ਇਕ ਸਬਰ ਕਰਕੇ ਤਾਨੇ ਖਾਇਕੇ ਸੁਕਰ ਗੁਜ਼ਾਰ ਹੋਏ॥ ਕੋਈ ਆਖਦੀ ਲੁਟ ਲਓ ਮੌਜ ਪਿਆਰੇ ਏਨ੍ਹਾਂ ਸਾਂਦੀਆਂ ਦੇ ਦਿਨ ਚਾਰ ਹੋਏ॥ ਓੜਕ ਲਿਆ ਤੰਬੋਲ ਤੇ ਬੰਨ੍ਹ ਸੇਹਰੇ ਜੰਞ ਜੋੜ ਕੇ ਤੁਰਤ ਤਿਆਰ ਹੋਏ॥ ਕੋਈ ਬੱਘੀਆਂ ਖ਼ਾਸਿਆਂ ਹਾਥੀਆਂ ਤੇ ਕੋਈ ਘੋੜਿਆਂ ਤੇ ਅਸਵਾਰ ਹੋਏ॥ ਨਾਲ ਤਾਇਫ਼ੇ ਨੱਚਦੇ ਜਾਨ ਅੱਗੇ ਅਤੇ ਵਾਜਿਆਂ ਦੇ ਸੋਰਸਾਰ ਹੋਏ॥ ਨੌ ਸਹੁ ਚਾਹੜ ਘੋੜੀ ਅਸਵਾਰ ਕੀਤਾ ਅਤੇ ਸੀਸ ਤੇ ਫੁਲਾਂ ਦੇ ਹਾਰ ਹੋਏ॥ ਨਾਲ ਘੋੜੀਆਂ ਜਾਂਦੀਆਂ ਗਾਨ ਨਾਰਾਂ ਸਾਡੇ ਲਾੜੇ ਦੇ ਭਾਗ ਬੇਦਾਰ ਹੋਏ॥ ਬੂਹੇ ਕੁੜਮਾਂ ਦੇ ਜਾਇਕੇ ਖੜੇ ਹੋਏ ਰੌਸ਼ਨ ਨਾਲ ਮਿਸਾਲ ਦੇ ਝਾਰ ਹੋਏ॥ ਕਿਸਨ ਸਿੰਘ ਸੋਹਾਵਣੀ ਸੇਜ ਸੋਹਣੀ ਜਿਵੇਂ ਫੁਲਾਂ ਦੀ ਰੰਗ ਬਹਾਰ ਹੋਏ॥੨॥
ਬਾਜ਼ੀ ਖੇਲਨੀ ਲੜਕੀਆਂ ਦੀ
ਵਾਗ ਘੋੜੀ ਦੀ ਪਕੜ ਖਲੋ ਰਹੇ ਲੱਗੇ ਸਗਨ ਸਗੂਨ ਕਰਾਵਣੇ ਨੂੰ॥ ਕੰਧ ਲਾਇਕੇ ਕੁੜੀ ਨੂੰ ਚਾਇ ਲਿਆਏ ਲੱਗੇ ਘੋੜੀ ਦੇ ਹੇਠ ਲੰਘਾਂਵਣੇ ਨੂੰ॥ ਆਈਆਂ ਲੜਕੀਆਂ ਬਾਲੀਆਂ ਸਾਲੀਆਂ ਭੀਫੜ ਤੀਲੀਆਂ ਮਾਰ ਡਰਾਵਣੇ ਨੂੰ॥ ਦੇਵਨ ਗਾਲੀਆਂ ਤਾਲੀਆਂ ਮਾਰ ਰਹੀਆਂ ਆਇਓਂ ਅੰਮਾਂ ਦੀ ਧੀ ਵਿਆਹਵਣੇ ਨੂੰ॥ ਭੈਣ ਚੋਦ ਲਾੜਾ ਸਰ ਬਾਲੜੇ ਦੀ ਲੱਗਾ ਅੱਜ ਕਰਤੂਤ ਕਢਾਵਣੇ ਨੂੰ॥ ਸਾਡੇ ਵੀਰ ਨੂੰ ਆਪਨੀ ਦੇਹ ਭੂਆ ਜੇਤੂ ਆਇਓਂ ਵੀਰ ਪਰ ਨਾਵਣੇ ਨੂੰ॥ ਲਾਹਿ ਘੋੜੀ ਤੋਂ ਧਰਤ ਬਹਾਲਿਓ ਨੇ ਦੀਵੇ ਬਾਲ ਕੇ ਮੁਖ ਦਿਖਾਵਣੇ ਨੂੰ॥ ਮੁਠ ਮੀਟ ਕੇ ਵਹੁਟੀ ਦੀ ਖੋਲ੍ਹ ਦਿੱਤੀ ਆਈਆਂ ਜੂਠੜਾ ਦੁਧ ਪਿਲਾਂਵਣੇ ਨੂੰ॥ ਅੰਦਰ ਜਾਇ ਬਹਾਲਿਆ ਸੋਹਣੇ ਨੂ ਵਿੱਚ ਲੱਸੀ ਦੇ ਪੈਰ ਪੁਆਵਣੇ ਨੂੰ॥ ਲਾਹਿ ਕਪੜੇ ਚੌਕੀ ਤੇ ਚਾੜ੍ਹਿਓ ਨੇ ਆਂਨ ਲੱਗੀਆਂ ਲਾਲ ਨਵਾਵਣੇ ਨੂੰ॥ ਵੱਢ ਚੂੰਢੀਆਂ ਵੱਖੀ ਦੇ ਵਿੱਚ ਆਖਨ ਜੀਉ ਕੀਤਾ ਈ ਗਾਲੀਆਂ ਖਾਵਣੇ ਨੂੰ॥ ਇੱਕ ਹਸਦੀਆਂ ਬਹੁਤ ਖੁਸਹਾਲ ਹੋਕੇ ਫ਼ਰਿਹਾਦ ਦਾ ਦਿਲ ਅਜ਼ਮਾਵਣੇ ਨੂੰ॥ ਲਾੜਾ ਚੁਪ ਖ਼ਾਮੋਸ ਹੋ ਮਸਤ ਰਿਹਾ ਰੰਨਾਂ ਲੱਗੀਆਂ ਝੁਰਮਟਾਂ ਪਾਵਣੇ ਨੂੰ॥ ਬਾਹਿਰ ਵਾਜਿਆਂ ਦੇ ਘਮਸਾਨ ਪਏ ਲੱਗੇ ਸਾਜ਼ ਅਵਾਜ਼ ਵਜਾਵਣੇ ਨੂੰ॥ ਹੋਰ ਵੇਸਵਾ ਭਗਤੀਏ ਨਾਚ ਨੱਚਨ ਹੱਸ ਹੱਸ ਕੇ ਲੋਗ ਹਸਾਵਨੇ ਨੂੰ॥ ਆਤਸਬਾਜਾਂ ਨੇ ਆਨ ਮੈਦਾਨ ਮੱਲੇ ਆਤਸ ਬਾਜ਼ੀਆਂ ਖੂਬ ਚਲਾਵਣੇ ਨੂੰ॥ ਚੱਲਣ ਚਾਦਰਾਂ ਟੋਟਕੇ ਹੋਰ ਗੋਲੇ ਘੋੜੇ ਫ਼ੀਲ ਤੇ ਹਰਨ ਕੁਦਾਵਣੇ ਨੂੰ॥ ਨਚਨ ਮੁਗਲ ਪਠਾਨ ਨਸਾਨ ਉਤੇ ਸਾਵਣ ਭਾਦ੍ਰੋਂ ਮੀਂਹ ਵਸਾਵਣੇ ਨੂੰ॥ ਅੰਬਰ ਜਾਨ ਹਵਾਈ ਅਨਾਰ ਛੁਟਨ ਮਾਹਤਾਬੀਆਂ ਚੰਦ ਚੜ੍ਹਾਵਣੇ ਨੂੰ॥ ਕਿਤੇ ਗੁਲ ਦੁਪਹਿਰ ਨੇ ਲਹਿਰ ਲਾਈ ਚਕਚੂੰਦਰਾਂ ਪੈਰਾਂ ਦੇ ਅਵਣੇ ਨੂੰ॥ ਰੋਟੀ ਖਾਇਕੇ ਜੰਞ ਨਿਹਾਲ ਹੋਈ ਲੱਗੇ ਫੇਰ ਨਿਕਾਹ ਪੜ੍ਹਾਵਣੇ ਨੂੰ॥ ਕਈ ਤਰਾਂ ਦੇ ਖਾਣੇ ਤਿਆਰ ਹੋਏ ਲੱਗੇ ਸੱਦ ਕੇ ਜੰਞ ਖੁਆਵਣੇ ਨੂੰ॥ ਦੀਵਾ ਬਾਲ ਕੇ ਸਭਾ ਦੇ ਵਿੱਚ ਧਰਿਆ ਕਾਜ਼ੀ ਸੱਦਿਆ ਅਕਦ ਪੜਾਵਣੇ ਨੂੰ॥ ਔਰਤ ਮਰਦ ਬੈਠਾਇਕੇ ਖਾਰਿਆਂ ਤੇ ਕਲਮਾਂ ਨਬੀ ਦਾ ਕੇਹਾ ਸੁਣਾਵਣੇ ਨੂੰ॥ ਲੰਬਰ ਚੌਧਰੀ ਕੋਲ ਗਵਾਹ ਕੀਤੇ ਲੱਗੇ ਦੋਹਾਂ ਤੋਂ ਪੁੱਛ ਪੁਛਾਵਣੇ ਨੂੰ॥ ਬੱਧਾ ਹੱਕ ਨਿਕਾਹ ਕਬੂਲ ਹੋਯਾ ਲਾਗ ਵੰਡ ਦਿੱਤੇ ਜੱਸ ਗਾਵਣੇ ਨੂੰ॥ ਗਈ ਰਾਤ ਤੇ ਦਿਨ ਜ਼ਹੂਰ ਹੋਯਾ ਕੁੜੀ ਆਂਦੀਓਂ ਨੇ ਡੋਲੀ ਪਾਵਣੇ ਨੂੰ॥ ਡੋਲੀ ਚਾਇ ਕਹਾਰ ਤਿਆਰ ਹੋਏ ਵਾਰ ਵਾਰ ਸੁੱਟੇ ਦਮ ਆਵਣੇ ਨੂੰ॥ ਦਮ ਸੱਟੀਏ ਤਾਂ ਸੋਭਾ ਖੱਟੀਏ ਵੇ ਰੰਨਾਂ ਲੱਗੀਆਂ ਬੋਲ ਬੁਲਾਵਣੇ ਨੂੰ॥ ਦਮ ਲਾਈਏ ਪੁੱਤ ਵਿਆਹੀਏ ਵੇ ਪਿਆਰੇ ਦਮ ਕੁਵਾਰੇ ਪੁੱਤ ਵਿਆਹਵਣੇ ਨੂੰ॥ ਮਾਉਂ ਬਾਪ ਰੋਵਨ ਝੋਲੀ ਪਾਇ ਧੀ ਨੂੰ ਉੱਚਾ ਬੋਲ ਦੇ ਜੱਗ ਸੁਨਾਵਣੇ ਨੂੰ॥ ਕੇਹਾ ਮਾਣ ਨਿਮਾਨੀਆਂ ਬੱਚੀਆਂ ਦਾ ਚੀਕਾ ਮਾਰਦੀ ਹੱਥ ਉਠਾਵਣੇ ਨੂੰ॥ ਕਿਸਨ ਸਿੰਘ ਚੱਲੀ ਡੋਲੀ ਕੂਚ ਹੋਈ ਬਡਾ ਜ਼ੋਰ ਕੀਤਾ ਘਰ ਆਵਨੇ ਨੂੰ॥੨੩॥
ਮਕੂਲਾ ਸਾਇਰ
ਜੱਸ ਬਹੁਤ ਫਰਿਹਾਦ ਦੇ ਬਾਪ ਲੀਤਾ ਲਿਆਇਆ ਲਾਡਲੇ ਨੂੰ ਪਰਨਾਇਕੇ ਜੀ॥ ਹੋਰ ਦਾਜ ਦਿਹਾਜ ਦਾ ਅੰਤ ਨਹੀਂ ਸੀ ਘੋੜੇ ਊਠ ਗਾਈਂ ਹਿਕਵਾਇਕੇ ਜੀ॥ ਪੀੜਾ ਪਲੰਘ ਤੇ ਲੇਫ਼ ਨਿਹਾਲੀਆਂ ਭੀ ਹੋਰ ਕਪੜੇ ਬਹੁਤ ਚੁਕਾਇਕੇ ਜੀ॥ ਘਰ ਆਏ ਤਾਂ ਲੜਕੀਆਂ ਗੀਤ ਗਾਵਨ ਦੂਲੋ ਅੱਜ ਆਯਾ ਫ਼ਤਹ ਪਾਇਕੇ ਜੀ॥ ਸਾਡੇ ਲਾੜੇ ਦੇ ਭਾਗਾਂ ਨੂੰ ਕੁੜੀ ਜੰਮੀ ਗਾਵਨ ਘੋੜੀਆਂ ਘੁੰਡ ਉਠਾਇਕੇ ਜੀ॥ ਜੰਞ ਵਿਦਾ ਕੀਤੀ ਲਾਗੀ ਘਰੀਂ ਪਹੁੰਚੇ ਲਏ ਆਪਨੇ ਸਗਨ ਮਨਾਇਕੇ ਜੀ॥ ਇਕ ਕੋਠੜੀ ਦੇ ਵਿੱਚ ਪਲੰਘ ਡਾਹਿਆ ਮੁੰਡਾ ਕੁੜੀ ਦੇ ਕੋਲ ਬਹਾਇਕੇ ਜੀ॥ ਫੁਲ ਰੰਗਲੀ ਸੇਜ ਵਿਛਾਇ ਛੱਡੀ ਉੱਤੇ ਨੌਸਹੁ ਦੀ ਨਾਰ ਲਿਟਾਇਕੇ ਜੀ॥ ਫਰਿਹਾਦ ਭੀ ਬਹੁਤ ਦਿਲਸਾਦ ਹੋਕੇ ਸੁਤਾ ਪਾਸ ਮਹਬੂਬ ਦੇ ਜਾਇਕੇ ਜੀ॥ ਇੱਕੇ ਕੱਪੜੇ ਦੇ ਵਿੱਚ ਹੋਇ ਦੋਵੇਂ ਸੌ ਰਹੇ ਗਲੱਕੜੀ ਪਾਇਕੇ ਜੀ॥ ਸੂਰਤ ਸੋਹਣੀ ਵਿੱਚ ਨਾ ਫ਼ਰਕ ਰੱਤੀ ਥੇਵਾ ਮੁੰਦਰੀ ਲਿਆ ਜੜਾਇਕੇ ਜੀ॥ ਭੁਲ ਗਏ ਜਹਾਨ ਦੇ ਦੁਖ ਸਾਰੇ ਜਦੋਂ ਮੁਖ ਡਿੱਠਾ ਪੱਲਾ ਚਾਇਕੇ ਜੀ॥ ਗੱਲਾਂ ਕੀਤੀਆਂ ਖੂਬ ਨਸੰਗ ਦੋਹਾਂ ਨਾਲ ਅੰਗ ਦੇ ਅੰਗ ਲਗਾਇਕੇ ਜੀ॥ ਮਨ ਸੀਤ ਸੀਨਾ ਠੰਢਾ ਠਾਰ ਹੋਯਾ ਪਾਨੀ ਅੱਗ ਉੱਤੇ ਪਿਆ ਜਾਇਕੇ ਜੀ॥ ਲੱਜ਼ਤ ਇਸਤਰੀ ਜੇਹਾ ਨਾ ਜੱਗ ਕੋਈ ਭਾਵੇਂ ਦੇਖ ਲਓ ਅਜ਼ਮਾਇਕੇ ਜੀ॥ ਵੱਡਾ ਫ਼ਰਕ ਹਰਾਮ ਹਲਾਲ ਅੰਦਰ ਚੋਰ ਜਾਨ ਜੋ ਖਾਇ ਚੁਰਾਇਕੇ ਜੀ॥ ਮੇਹਰੀ ਮਰਦ ਨਾ ਵੱਖਰੇ ਹੋਨ ਕਦੇ ਰੱਬ ਦੋਹਾਂ ਨੂੰ ਰੱਖੇ ਰਲਾਇਕੇ ਜੀ॥ ਦੁਖ ਕੋਈ ਨਾ ਹੋਰ ਫਿਰਾਕ ਜੇਹਾ ਲਾਈਏ ਲੂਨ ਜਿਵੇਂ ਪਛਵਾਇਕੇ ਜੀ॥ ਦੂਜੀ ਮੌਤ ਜੁਦਾਈ ਜਹਾਨ ਅੰਦਰ ਜੇਹਾ ਪੀਵਨਾ ਜ਼ਹਿਰ ਘੁਟਾਇਕੇ ਜੀ॥ ਕੰਤ ਰਹਿਣ ਜ਼ਿੰਦੇ ਕੰਤਾਂ ਵਾਲੀਆਂ ਦੇ ਕਰਾਂ ਦੁਆ ਏਹ ਹੱਥ ਉਠਾਇਕੇ ਜੀ॥ ਲਾਵਨ ਹਾਰ ਸਿੰਗਾਰ ਸਵਾਰ ਸੋਹਨੇ ਖਾਵਣ ਰੱਬ ਦਾ ਨਾਮ ਧਿਆਇਕੇ ਜੀ॥ ਗਈ ਰਾਤ ਲਾੜੀ ਲਾੜਾ ਉਠ ਬੈਠੇ ਸੱਈਆਂ ਕਹਿੰਦੀਆਂ ਤਾਕ ਹਿਲਾਇਕੇ ਜੀ॥ ਸਾਰੀ ਰਾਤ ਨਾ ਰੱਜੀਓਂ ਨਿਕਲ ਬਾਹਰ ਕੱਖੀ ਬੈਠਿਓਂ ਥਾਲ ਦਬਾਇਕੇ ਜੀ॥ ਘੁੰਡ ਕੱਢ ਵਹੁਟੀ ਬਾਹਰ ਆਨ ਬੈਠੀ ਵਾਂਗ ਵਹੁਟੀਆ ਸੀਸ ਝੁਕਾਇਕੇ ਜੀ॥ ਰਲ ਮਿਲ ਕੁੜੀਆਂ ਸੱਭੇ ਕਰਨ ਠੱਠੇ ਗਲ ਪੁਛਾਂਗੇ ਅੱਜ ਬਨਾਇਕੇ ਜੀ॥ ਪਾਨੀ ਗਰਮ ਦੇ ਨਾਲ ਅਸਨਾਨ ਕੀਤਾ ਲੱਈਆਂ ਪਹਿਨ ਪੌਸਾਕੀਆਂ ਪਾਇਕੇ ਜੀ॥ ਏਸੇ ਚਾਲ ਦੇ ਨਾਲ ਨਿਹਾਲ ਰਹਿੰਦੇ ਵੇਖਨ ਨੈਨ ਨੈਨਾ ਸਰਮਾਇਕੇ ਜੀ॥ ਪੇਈਏ ਸਾਹੁਰੇ ਸਹਿਰ ਦੇ ਵਿਚ ਰਹਿੰਦੇ ਰਾਜੀ ਹੋ ਆਵੇ ਨਿਤ ਜਾਇਕੇ ਜੀ॥ ਕਈ ਬਰਸ ਬੀਤੇ ਏਸੇ ਰੰਗ ਅੰਦਰ ਡਿੱਠਾ ਦੁਖ ਨਾ ਅੱਖ ਉਠਾਇਕੇ ਜੀ॥ ਜਲੇ ਬਖ਼ਤ ਦੇਖੋ ਵਖ਼ਤ ਸਖ਼ਤ ਆਯਾ ਇਸਕ ਤਖ਼ਤ ਬੈਠਾ ਸਭਾ ਲਾਇਕੇ ਜੀ॥ ਦੁਖ ਦੇਨ ਲੱਗਾ ਸੁਖ੍ਯਾਰਿਆਂ ਨੂ ਦੇਖੋ ਸੁਤੜੀ ਕਲਾ ਜਗਾਇਕੇ ਜੀ॥ ਕਿਸਨ ਸਿੰਘ ਇਸ ਇਸਕ ਦਾ ਕੰਮ ਏਹੋ ਜਦੋਂ ਆਂਵਦਾ ਜਾਏ ਮੁਕਾਇਕੇ ਜੀ॥੨੪॥ ਦ੍ਰਗਾਹ ਰੱਬ ਥੀਂ ਆਵਨਾ ਇਸਕ ਸ਼ਹਿਰ ਇਸਤੰਬੋਲ ਵਿੱਚ ਆਯਾ ਹੁਕਮ ਦਰਗਾਹ ਥੀਂ ਇਸਕ ਤਾਈਂ ਇਸਤੰਬੋਲ ਦੀ ਤਰਫ਼ ਤਿਆਰ ਹੋਯਾ॥ ਪਕੜ ਕੋਰੜਾ ਕਹਿਰ ਦਾ ਕਮਰ ਕੱਸੀ ਘੋੜੇ ਸਿਦਕ ਦੇ ਤੇ ਅਸਵਾਰ ਹੋਯਾ॥ ਸੋਹਰਤ ਫ਼ੋੌਜ ਨੇ ਸੋਰ ਦਾ ਲਿਆ ਲਸਕਰ ਫ਼ਾਕਾ ਫ਼ਿਕਰ ਅੱਗੇ ਫ਼ੌਜਦਾਰ ਹੋਯਾ॥ ਝੰਡੇ ਝਿੜਕਦੇ ਝੋਰੇ ਦਾ ਲਾਲ ਨੇਜ਼ਾ ਜੋਬਨ ਰੱਸਕੇ ਤੇ ਜਮਾਦਾਰ ਹੋਯਾ॥ ਪਲਟਨ ਆਹੀਂ ਦੀ ਆਨ ਕੇ ਪਰਾ ਬੱਧਾ ਸਬਰ ਸੈ ਉਠਾਇ ਸਰਦਾਰ ਹੋਯਾ॥ ਮੁਲਕ ਮੱਲਿਆ ਆਇ ਮਲਾਮਤਾਂ ਨੇ ਸਿਦਕ ਹੱਠ ਅਗੇ ਸੂਬੇਦਾਰ ਹੋਯਾ॥ ਗ਼ੋਗ਼ਾ ਗੁਲ ਨੇ ਗੁਟ ਗ਼ੁਬਾਰ ਕੀਤਾ ਜ਼ੋਰ ਜ਼ੁਲਮ ਦੇ ਨਾਲ ਅੰਧਾਰ ਹੋਯਾ॥ ਹੁਸਨ ਹੁਕਮ ਚਲਾਂਵਦਾ ਫਿਰੇ ਸਭ ਤੇ ਰੂਪ ਰਸ ਰਸੀਲੜਾ ਯਾਰ ਹੋਯਾ॥ ਸਫ਼ਰ ਸਕਰ ਦੀ ਸਕਲ ਬਨਾ ਬੈਠਾ ਨਾਲ ਮਕਰ ਭੀ ਆਇ ਰਵਾਦਾਰ ਹੋਯਾ॥ ਪ੍ਰੇਮ ਪਾਇ ਰੋਲਾ ਕਹੇ ਚਲੋ ਭਾਈ ਜ਼ੋਕ ਜ਼ਿੱਲਤਾਂ ਨਾਲ ਖੁਆਰ ਹੋਯਾ॥ ਲੱਦ ਹਲਦ ਦੇ ਊਠ ਫਿਰਾਕ ਤੁਰਿਆ ਬਾਝ ਯਾਰ ਦੇ ਰੰਗ ਵਿਸਾਰ ਹੋਯਾ॥ ਚਲੇ ਫ਼ੀਲ ਫ਼ੁਸਾਦ ਦੇ ਸਦ ਹੋਕੇ ਸੰਗਲ ਸੋਗਦਾ ਮਾਰਨੇਹਾਰ ਹੋਯਾ॥ ਭੁਖ ਨੰਗ ਦੀਆਂ ਗੱਡੀਆਂ ਲੱਦ ਲਈਆਂ ਦੁਖ ਦਰਦ ਅੱਗੇ ਠਾਨੇਦਾਰ ਹੋਯਾ॥ ਤੰਬੂ ਤਾਨਿਆਂ ਦੇ ਰੱਖੇ ਟੱਟੂਆਂ ਤੇ ਮੇਹਨਾਂ ਜੀਂਵਦਾ ਹੀ ਮੁਰਦਾਰ ਹੋਯਾ॥ ਠੂਠੇ ਠੋਕਰਾਂ ਦੇ ਪਿਆਲੇ ਪੋਸਤੀ ਦੇ ਠੀਕਰ ਪਕੜ ਦਰਵੇਸ ਦਵਾਰ ਹੋਯਾ॥ ਤੋਪਾਂ ਤੋਹਮਤਾਂ ਤਖ਼ਤੇ ਚਾੜ ਲੱਈਆਂ ਬਦਨਾਮ ਅੱਗੇ ਕਿਲੇਦਾਰ ਹੋਯਾ॥ ਹਲਕਾ ਹੁਜਤਾਂ ਰੋਕਿਆ ਹੌਲ ਸੇਤੀ ਮੁਸਕਲ ਬਨੀ ਨੂੰ ਰੱਬ ਗੁਫ਼ਾਰ ਹੋਯਾ॥ ਕੁਮੇਦਾਨ ਕਿਸਾ ਆਖੇ ਚਲ ਭਾਈ ਗੋਲੰਦਾਜ਼ ਗ਼ੁਸਾ ਹੁਸਯਾਰ ਹੋਯਾ॥ ਅਦਬ ਨਾਲ ਬੇਅਦਬ ਸਵਾਬ ਕੀਤੇ ਦਾਗ਼ ਦੂਰਿਆਂ ਦਾ ਦਫ਼ਾਦਾਰ ਹੋਯਾ॥ ਧੁੰਮ ਧੂੜ ਉਡਾਇ ਧਰਵਾਸ ਆਯਾ ਸੱਲ ਸਿਰਜਨਾਂ ਦਾ ਸਿਕਦਾਰ ਹੋਯਾ॥ ਸੁਸਤੀ ਆਇ ਸੁਤੀ ਕਿਸੇ ਬਹਲ ਅੰਦਰ ਆਲਸ ਚਿਤਵਨਾ ਦਾ ਦਿਲਦਾਰ ਹੋਯਾ॥ ਚਿੰਤਾ ਚੂਰ ਹ ਪਈ ਮੈਦਾਨ ਅੰਦਰ ਗ਼ਮ ਗੈਰਤਾਂ ਨਾਲ ਗੁਬਾਰ ਹੋਯਾ॥ ਲਏ ਪਕੜ ਨਿਸਾਨ ਅੰਦੇਸਿਆਂ ਨੇ ਵਹਿਮ ਵਾਸਤਾ ਸਹਿਮ ਦਾ ਯਾਰ ਹੋਯਾ॥ ਇਸਕ ਬਾਦਸਾਹ ਸੀਸ ਪਰ ਤਾਜ ਧਰਕੇ ਖ਼ੌਫ਼ ਦੂਰ ਕਰਕੇ ਖ਼ਬਰਦਾਰ ਹੋਯਾ॥ ਇਸਤੰਬੋਲ ਦੇ ਕੋਲ ਆ ਕੀਆ ਡੇਰਾ ਦੇਖੋ ਵੱਸਦਾ ਸਹਿਰ ਉਜਾੜ ਹੋਯਾ॥ ਇਸਕ ਮੁਸਕ ਤੇ ਹੁਸਨ ਨਾ ਰਹਿਨ ਗੁਝੇ ਜਿਵੇਂ ਰੂੰ ਦੇ ਵਿੱਚ ਅੰਗਾਰ ਹੋਯਾ॥ ਇਸਕ ਠੱਗ ਆਯਾ ਕੋਈ ਠੱਗਣੇ ਨੂੰ ਦੇਖੋ ਠੱਗ ਕੇ ਤੁਰਤ ਫ਼ਰਾਰ ਹੋਯਾ॥ ਲਿਯਾ ਲੁਟ ਫ਼ਰਿਹਾਦ ਦਾ ਮਾਲਖ਼ਾਨਾ ਮਹਿਲ ਸੀਰੀਂ ਦੇ ਟੱਪ ਕੇ ਪਾਰ ਹੋਯਾ॥ ਕਿਸਨ ਸਿੰਘ ਜਿਸ ਇਸਕ ਦੇ ਹੱਥ ਲੱਗੇ ਘੁਟ ਵੱਟ ਕੇ ਮਸਤ ਖ਼ੁਮਾਰ ਹੋਯਾ॥੨੫
ਖਬਰ ਹੋਣੀ ਆਵਨੇ ਇਸ਼ਕ ਦੇ ਦੀ ਸ਼ਹਿਰ ਦਿਲ ਦੇ ਵਿਚ
ਆਈ ਖ਼ਬਰ ਜਾਂ ਇਸਕ ਦੇ ਆਵਨੇ ਦੀ ਅਕਲ ਐਸ ਅਰਾਮ ਹੈਰਾਨ ਹੋਏ॥ ਧਰਮ ਸਰਮ ਤੇ ਕਰਮ ਨੇ ਕੂਚ ਕੀਤਾ ਭਰਮ ਵਹਿਮ ਤਮਾਮ ਵੈਰਾਨ ਹੋਏ॥ ਘਰਾਂ ਮਾਰ ਬੁਕਲ ਵੜੀ ਕੁੰਜ ਗੋਸੇ ਜਦੋਂ ਇਸਕ ਦੇ ਆਨ ਫਰਮਾਨ ਹੋਏ॥ ਹਿੰਮਤ ਹਾਰ ਹਿੰਮਤ ਹਰਿ ਧਿਆਇ ਰਹੀ ਸੱਕਸਾਨ ਸਾਰੇ ਪਸੇਮਾਨ ਹੋਏ॥ ਜ਼ੋਰ ਜ਼ੁਲਮ ਗੁਲਾਮ ਹੋ ਆਨ ਖੜੇ ਸਬਰ ਸਿਦਕ ਹੋਰੀ ਬਿਨਾਂ ਜਾਨ ਹੋਏ॥ ਜ਼ਿਕਰ ਫ਼ਿਕਰ ਤੇ ਫ਼ਹਿਮ ਦੀ ਹੋਸ ਉਡੀ ਜੋਸ ਜਾਸ ਹੋਰੀ ਸਰਗਰਦਾਨ ਹੋਏ॥ ਪਈ ਧੁੰਮ ਮਸੀਤ ਦੁਆਰ ਸਾਰੇ ਮਾਰੋਮਾਰ ਕਰਕੇ ਜਮਾ ਆਨ ਹੋਏ॥ ਹਿੰਦੂ ਹਾਲ ਹੀ ਹਾਲ ਪੁਕਾਰ ਉਠੇ ਗ਼ਾਜ਼ੀ ਥੀਵਨੇ ਨੂੰ ਮੁਸਲਮਾਨ ਹੋਏ॥ ਰੋਜ਼ੇ ਮਰਨ ਭੁਖੇ ਈਦ ਨੱਸ ਚੱਲੀ ਅਤੇ ਜਾਲਿਆਂ ਵਿਚ ਕੁਰਾਨ ਹੋਏ॥ ਬਾਂਗਾਂ ਮਾਰ ਚਾਂਗਾ ਕੰਨੀ ਹੱਥ ਰੱਖੇ ਗਿਆਨ ਮਸਲੇ ਸਭ ਸਾਮਾਨ ਹੋਏ॥ ਗਈ ਦੌੜ ਨਿਮਾਜ਼ ਜਾਂ ਰਾਜ਼ ਪਾਯਾ ਮਨਕੇ ਤਸਬੀਆਂ ਦੇ ਦਾਨ ਦਾਨ ਹੋਏ॥ ਮਾਲਾ ਸਿਮਰਨੇ ਟੁਟ ਕੇ ਪਈ ਪੈਰੀਂ ਜੰਞੂ ਪਾਇ ਪੱਲੇ ਗਲੀਂ ਗਾਨ ਹੋਏ॥ ਪਈਆਂ ਪੋਥੀਆਂ ਰਹਿਨ ਨਾ ਪੜੇ ਕੋਈ ਅਤੇ ਵਿੱਚ ਸੰਦੂਕ ਪੁਰਾਨ ਹੋਏ॥ ਗਏ ਭੁਲ ਗਿਆਨ ਧਿਆਨ ਸਾਰੇ ਜਦੋਂ ਇਸਕ ਦੇ ਖੜੇ ਨਿਸਾਨ ਹੋਏ॥ ਭੁਲੀ ਬੰਦਗੀ ਵਿਰਦ ਨਾ ਕਰੇ ਕੋਈ ਪਿਆਲੇ ਇਸਕ ਦੇ ਨਾਲ ਮਸਤਾਨ ਹੋਏ॥ ਪੂਜਾ ਠਾਕਰਾਂ ਦੀ ਪਾਨੀ ਪਿੱਪਲਾਂ ਨੂੰ ਕੰਮਾਂ ਐਸਿਆਂ ਥੀਂ ਨਾ ਫ਼ਰਮਾਨ ਹੋਏ॥ ਪਿਆਰੇ ਬਾਝ ਨਾ ਪਤ੍ਰੀ ਭਲੀ ਭਾਵੇ ਚੰਦਭਾਨ ਜਾਂ ਸਿਕਰ ਅਸਮਾਨ ਹੋਏ॥ ਮੁਲਾਂ ਕਾਜ਼ੀਆਂ ਪੰਡਿਤਾਂ ਫ਼ਿਕਰ ਪਿਆ ਜਦੋਂ ਇਸਕ ਦੇ ਮੁਆਮਲੇ ਆਨ ਹੋਏ॥ ਗਏ ਖ਼ੇਸ ਕਬੀਲੜੇ ਨੱਸ ਸਾਰੇ ਦੋਸਤ ਯਾਰ ਪਿਆਰੇ ਦੁਸਮਨ ਜਾਨ ਹੋਏ॥ ਚੱਲੇ ਕੌਲ ਕਰਾਰ ਅਸਵਾਰ ਹੋਕੇ ਅਤੇ ਦੀਨਈਮਾਨ ਅਜਾਨ ਹੋਏ॥ ਸੁਕਾ ਮਾਸ ਤੇ ਰੱਤ ਨਾ ਰਹੀ ਰੱਤੀ ਨੈਨ ਰੋਂਦਿਆਂ ਲਹੂ ਲੁਹਾਨ ਹੋਏ॥ ਆਹੀਂ ਚੱਲੀਆਂ ਹੱਲੀਆਂ ਹਿਰਸ ਹੋਰੀ ਜੋਗ ਰੋਗ ਤੇ ਸੋਗ ਸੁਲਤਾਨ ਹੋਏ॥ ਰੋਵਨ ਅੱਖੀਆਂ ਵਾਲ ਜ਼ਵਾਲ ਐਸੇ ਅਬਰੂ ਝੁਕ ਕੇ ਵਾਂਗ ਕਮਾਨ ਹੋਏ॥ ਕੜਕਨ ਹੱਡੀਆਂ ਤਨ ਤੰਦੂਰ ਹੋਯਾ ਏਹ ਇਸਕ ਦੇ ਆਨ ਨਸਾਨ ਹੋਏ॥ ਭੁਲੇ ਕੰਮ ਤੇ ਗ਼ਮ ਨੇ ਮਹਿਲ ਪਾਏ ਦੁਖ ਦਰਦ ਆ ਕੇ ਅਵਾਦਾਨ ਹੋਏ॥ ਲੱਗੀ ਤਾਂਘ ਮਹਬੂਬ ਦੀ ਖ਼ੂਬ ਜਿਨਾਂ ਸੋਈ ਦੇਖ ਮਗ਼ਲੂਬ ਜਹਾਨ ਹੋਏ॥ ਅਲ ਇਸਕ ਨਾਰੁਨ ਤਰਹਕਾਮਾਸਵਾਅੱਲਾ ਬਾਝ ਯਾਰ ਦੇ ਭੁਜ ਮਸਾਨ ਹੋਏ॥ ਬੁਰੀ ਅੱਗ ਵਿਛੋੜੇ ਦੀ ਸਾੜ ਸੁਟੇ ਜਿਵੇਂ ਵਿੱਚ ਤੰਦੂਰ ਦੇ ਨਾਨ ਹੋਏ॥ ਅੱਗ ਇਸਕ ਦੀ ਬਾਝ ਨਾ ਕੋਈ ਪੱਕੇ ਕੱਚੇ ਗਲ ਕੇ ਖ਼ਾਕ ਸਮਾਨ ਹੋਏ॥ ਸੋਨਾ ਅੱਗ ਦੇ ਵਿਚ ਹੈ ਸਾਫ਼ ਹੋਂਦਾ ਮੈਲ ਦੂਰ ਕਰਕੇ ਕਦਰਦਾਨ ਹੋਏ॥ ਕਿਸਨ ਸਿੰਘ ਆਸਕ ਇਵੇਂ ਇਸਕ ਅੰਦਰ ਜਿਵੇਂ ਸੂਰਮੇਂ ਵਿਚ ਮਦਾਨ ਹੋਏ॥੨੬॥
ਮਕੂਲਾ ਸ਼ਾਇਰ
ਇਸਕ ਬਾਝ ਨਾ ਵਸਲ ਮਾਸ਼ੂਕ ਹੋਵੇ ਭਾਂਵੇਂ ਕੂਕ ਕੇ ਜੱਗ ਸੁਨਾਇ ਦੇਖੋ॥ ਬਿਨਾ ਇਸ਼ਕ ਨਾ ਰੌਬ ਦਾ ਰਾਹਿ ਮਿਲ ਦਾ ਭਾਵੇਂ ਲੱਖ ਪਖੰਡ ਬਨਾਇ ਦੇਖੋ॥ ਰੋਯਾਂ ਬਾਝ ਨਾ ਵੁਜ਼ੂਰ ਵਾਹੋ ਵੇ ਹੱਥ ਪੈਰ ਚੇਹਰਾ ਧੋਇ ਧਾਇ ਦੇਖੋ॥ ਹੱਕ ਬਿਨਾ ਨਾ ਹੱਕ ਹਜ਼ੂਰ ਹੋਵੇ ਰੋਜ਼ੇ ਰੱਖ ਕੇ ਰੰਗ ਵਟਾਇ ਦੇਖੋ॥ ਬਾਝ ਨਿਆਜ਼ ਨਿਮਾਜ਼ ਨਾਂ ਹੋਵੇ ਜਾਇਜ਼ ਮੱਥਾ ਧਰਤ ਦੇ ਨਾਲ ਘਸਾਇ ਦੇਖੋ॥ ਹਾਜਤ ਮੋੜਿਆਂ ਬਾਝ ਨਾ ਹੱਜ ਹੋਵੇ ਭਾਂਵ ਲੱਖ ਵੇਰਾਂ ਮੋਕੇ ਜਾਇ ਦੇਖੋ॥ ਘਰ ਬੈਠਿਆਂ ਦੋਲਤਾਂ ਮਿਲਨ ਸਭ ਜੇ ਤਾਂ ਇਲਮ ਤੇ ਅਮਲ ਕਮਾਇ ਦੇਖੋ॥ ਕੰਤਾ ਕੁਨ ਜਏਹ ਕਿਸੇ ਨੇ ਖੂਬ ਕੇ ਹਾਮਨ ਆਰਫ਼ਾ ਸਮਝ ਸਮਝਾਇ ਦੇਖੋ॥ ਅੰਦਰ ਯਾਰ ਤੇਂ ਢੂੰਡ ਦੇ ਫਿਰਨ ਬਾਹਰ ਗਈ ਜਿਨਾਂ ਦੀ ਅਕਲ ਵਿਖਾਇ ਦੇਖੋ॥ ਨਹਨੁ ਅਕਰਬੁ ਇਲੈਹੇ ਮਿਨਹ ਬਲਿਲ਼ਵਰੀ ਦਸ਼ਾ ਹਿਰ ਗਤੇ ਨੇੜੇ ਖੁਦਾਇ ਦੇਖੋ॥ ਨਹੀਂ ਦਿੱਸਦਾ ਉੱਲੂਆਂ ਅੰਨ੍ਹਿਆਂ ਨੂੰ ਸੂਰਜ ਲਿਸ਼ਕਦਾ ਵਿਚ ਸਮਾਇ ਦੇਖੋ॥ ਕੇਹਾ ਐਨਮਾ ਵਿੱਚ ਕੁਰਾਨ ਦੇਜੀ ਚਾਰੋ ਤਰਫ਼ ਹੀ ਹਕ ਨੁਮਾਇ ਦੇਖੋ॥ ਏਕੋ ਬ੍ਰਹਮ ਦੁਤਿ ਨਾਸਤੀ ਵੇਦ ਕਹਿੰਦਾ ਸੁਨੋ ਆਪ ਤੇ ਔਰ ਸੁਨਾਇ ਦੇਖੋ॥ ਦੂਈ ਦੂਰ ਕਰ ਇੱਕ ਖੁਦਾਇ ਜਾਨੋ ਖਦੀ ਛੋੜ ਖੁਦ ਹੱਕ ਬਤਾਇ ਦੇਖੋ॥ ਗਿਆ ਫੁਟ ਹੁਬਾਬਤ ਆਬ ਸਾਗਰ ਐਸੇ ਆਪ ਨੂੰ ਜ਼ਰਾ ਗਵਾਇ ਦੇਖੋ॥ ਬੀਜ ਬ੍ਰਿਛਾਂ ਹੋਵੇ ਜਦੋਂ ਨਾਸ ਹੋਵੇ ਆਪ ਨਾਸ ਕਰ ਆਪ ਕਹਾਇ ਦੇਖੋ॥ ਬਿਨਾ ਜਾਗਿਆਂ ਨੀਂਦ ਨਾ ਦੂਰ ਵੇ ਭਾਵੇਂ ਸੁਤਿਆਂ ਰੈਣ ਲੰਘਾਇ ਦੇਖੋ॥ ਬਿਨਾਂ ਮੁਰਸ਼ਦਾਂ ਮੂਲ ਨਾ ਮਿਲੇ ਮੌਲਾ ਭਾਵੇਂ ਰਾਮ ਰਹੀਮ ਨੂੰ ਗਾਇ ਦੇਖੋ॥ ਕਿਸ਼ਨ ਸਿੰਘ ਨਾ ਗਿਆਨ ਬਿਨ ਗੁਰੂ ਲੱਭੇ ਗੁਰਾਂ ਬਾਂਝ ਨਾ ਗਿਆਨ ਗਲਾਇ ਦੇਖੋ॥੨੭॥
ਹਾਲਤ ਫ਼ਰਿਹਾਦ
ਸਨੋ ਬਾਤ ਫ਼ਰਿਹਾਦ ਲੁਹਾਰ ਦੀ ਜੀ ਹੈਸੀ ਅਕਲ ਦਾ ਕੋਟ ਕਮਾਲ ਲੋਕੋ॥ ਅਫ਼ਲਾਤੂਨ ਜੇਹਾ ਨਹੀਂ ਜਾਨ ਦਾ ਸੀ ਵਿੱਚ ਆਪਨੇ ਫ਼ੱਨ ਤੇ ਫ਼ਾਲ ਲੋਕੋ॥ ਰਹਿੰਦੇ ਬਾਦਸ਼ਾਹ ਬਹੁਤ ਗ਼ਰੂਰ ਹੋਏ ਵਿੱਚ ਅਪਨੇ ਰਾਜ ਤੇ ਮਾਲ ਲੋਕੋ॥ ਅੱਲਾ ਵਾਲਿਆਂ ਨੂੰ ਨਹੀਂ ਗ਼ਮ ਕੋਈ ਫ਼ਾਕੇ ਫ਼ਿਕਰ ਦੇ ਨਾਲ ਨਿਹਾਲ ਲੋਕੋ॥ ਦਿਨੇ ਕਾਰ ਤੇ ਰਾਤ ਨਸਾਤ ਅੰਦਰ ਸਦਾ ਮਸਤ ਰਹਿਨਾ ਹਰ ਹਾਲ ਲੋਕੇ॥ ਮਾਯਾ ਵਾਲਿਆਂ ਨੂੰ ਬੜੇ ਮਾਮਲੇ ਨੀ ਹੋਵੇ ਹਿਰਸ ਦੇ ਨਾਲ ਹਲਾਲ ਲੋਕੋ॥ ਜਿਨਾਂ ਜੋਹਦ ਮੁਸੱਕਤਾਂ ਵਿੱਚ ਰਹਿਨਾ ਨਹੀਂ ਸੋਗ ਤੇ ਹਰਖ ਦਾ ਖ਼ਿਆਲ ਲੋਕੋ॥ ਸ਼ਾਦੀ ਗ਼ਮੀ ਨਾ ਆਸ਼ਕਾਂ ਸਾਦਕਾਂ ਨੂੰ ਰਹਿੰਦੇ ਨਿੱਤ ਓਹ ਮਸਤ ਅਹਿਵਾਲ ਲੋਕੋ॥ ਦੁਨੀਆ ਵਾਲਿਆਂ ਨੂੰ ਮਾਨ ਦੌਲਤਾਂ ਦਾ ਅਤੇ ਆਸਕਾਂ ਜਲ ਜਲਾਲ ਲੋਕੋ॥ ਦੁਨੀਆਂ ਖ਼ਾਬ ਖ਼ਯਾਲ ਪਛਾਨੀਏ ਜੀ ਨਹੀਂ ਆਵਨਾ ਜਾਵਨਾ ਨਾਲ ਲੋਕੋ॥ ਕਿਸ਼ਨ ਸਿੰਘ ਕੀ ਖ਼ਾਬ ਖਯਾਲ ਕਰਨਾ ਸੋਨਾ ਸੁਪਨੇ ਦਾ ਕੂੜ ਭਾਲ ਲੋਕੋ॥੨੮॥
ਜਾਨਾ ਫਰਿਹਾਦ ਦਾ ਵਿੱਚ ਮਹਲ ਸ਼ੀਰੀਂ ਦੇ
ਇੱਕ ਰੋਜ਼ ਫ਼ਰਿਹਾਦ ਪਿਉ ਨਾਲ ਰਲ ਕੇ ਮਹਿਲੀ ਚੱਲਿਆ ਕਾਰ ਕਾਮਵਣੇ ਨੂੰ॥ ਜਿਵੈਂ ਜਾਂਵਦਾ ਸੀ ਅੱਗੇ ਨਿਤ ਓਥੇ ਬੂਟੇ ਵੇਲ ਤੇ ਮੂਰਤਾਂ ਪਾਵਣੇ ਨੂੰ॥ ਦੇਖੋ ਚਲਿਆ ਬਾਪ ਦੇ ਨਾਲ ਰਲ ਕੇ ਅੱਜ ਇਸਕ ਦੀ ਸੈਫ਼ ਉਠਾਵਣੇ ਨੂੰ॥ ਬਾਂਹ ਸੇਰ ਦੇ ਮੁਖ ਫੜਾਵਨੇ ਨੂੰ ਸੁਤੇ ਪ੍ਰੇਮ ਦੇ ਨਾਗ ਜਗਾਵਣੇ ਨੂੰ॥ ਬੇੜਾ ਮਾਲ ਜਮਾਲ ਦੇ ਨਾਲ ਭਰਿਆ ਸਾਗਰ ਇਸਕ ਦੇ ਵਿੱਚ ਡੁਬਾਵਣੇ ਨੂੰ॥ ਵੜਿਆ ਜਾਇ ਮਕਾਨ ਫ਼ਰੰਗੀਆਂ ਦੇ ਫ਼ਰਹੰਗ ਦੀ ਕਲਾ ਹਿਲਾਵਣੇ ਨੂੰ॥ ਸੁੱਤੇ ਦੇ ਉਦੇ ਲੱਕ ਵਿਚ ਲੱਤ ਮਾਰੀ ਦੇਖੋ ਆਪਨਾ ਨਾਸ ਕਰਾਵਣੇ ਨੂੰ॥ ਬਾਦਸਾਹਾਂ ਦੇ ਨਾਲ ਨਜ਼ਾ ਪਾਈ ਤਨ ਤੋਪ ਦੇ ਨਾਲ ਉਡਾਵਣੇ ਨੂੰ॥ ਕਿਸੇ ਘੜੀ ਸੁਲਖਨੀ ਜਾਇ ਵੜਿਆ ਇਸਕ ਅਪਨਾ ਜ਼ਾਹਰ ਕਰਾਵਣੇ ਨੂੰ॥ ਬਿੱਲਾ ਹੱਟ ਹਲਵਾਈ ਦੀ ਜਾਇ ਵੜਿਅ ਨਾਲ ਵੱਟਿਆਂ ਸੀ ਸਭਨਾਵਣੇ ਨੂੰ॥ ਹਨੂੰਮਾਨ ਦੀ ਪੁਛ ਨੂੰ ਅੱਗ ਲੱਗੀ ਦੇਖੋ ਸੋਨੇ ਦੀ ਲੰਕ ਜਲਾਵਣੇ ਨੂੰ॥ ਸ਼ੁੱਤਰ ਬਾਗ਼ ਦੇ ਵਿੱਚ ਜਾ ਚਰਨ ਲੱਗਾ ਆਯਾ ਚੋਰ ਜਿਉਂ ਸੰਨ੍ਹ ਲਗਾਵਣੇ ਨੂੰ॥ ਗੋਦੀ ਬੈਠ ਕੇ ਦਾਹੜੀ ਨੂੰ ਹੱਥ ਪਾਯਾ ਲਗਾ ਬਾਪ ਦੀ ਪਗੜੀ ਲਾਹਵਣੇ ਨੂੰ॥ ਕੀੜੀ ਫ਼ੀਲ ਦੇ ਨਾਲ ਆ ਲੜਨ ਲੱਗੀ ਚੂਹਾ ਚਲਿਆ ਮਹਿਲ ਗਿੜਾਵਣੈ ਨੂੰ॥ ਚਿੜੀ ਬਾਜ ਦੇ ਨਾਲ ਸ਼ਰੀਕ ਹੋਈ ਬਿਲੀ ਸ਼ੇਰ ਦੀ ਮੁੱਛ ਮੁਨਾਵਣੇ ਨੂੰ॥ ਸੂਈ ਤਪ ਦੇ ਨਾਲ ਫ਼ਸਾਦ ਪਾਯਾ ਲਗੀ ਚਿਣਗ ਸਮੁੰਦਰ ਜਲਾਵਣੇ ਨੂੰ॥ ਗਏ ਬਾਪ ਬੇਟਾ ਸ਼ੀਸ਼ ਮਹਿਲ ਅੰਦਰ ਲਗੇ ਸੂਰਤਾਂ ਮੂਰਤਾਂ ਪਾਵਣੇ ਨੂੰ॥ ਕੇਹੀ ਮਹਿਲ ਦੀ ਕਰੇ ਤਾਰੀਫ਼ ਕੋਈ ਦਿਲ ਚਾਹੇ ਨਾ ਅੱਖ ਫਿਰਾਵਣੇ ਨੂੰ॥ ਭੁੱਲ ਜਾਨ ਬਹਿਸਤ ਉਸ ਮਹਿਲ ਦੇਖੇ ਬਹੁਤ ਬਾਰੀਆਂ ਝਾੜੀਆਂ ਪਾਵਣੇ ਨੂੰ॥ ਹੀਰੇ ਲਾਲ ਮੋਤੀ ਜੜੇ ਆਬਗੀਨੇ ਰੰਗਾ ਰੰਗ ਦੇ ਸੰਗ ਸੁਹਾਵਣੇ ਨੂੰ॥ ਚਾਂਦੀ ਸੋਨੇ ਦਾ ਕੁਝ ਸ਼ੁਮਾਰ ਨਹੀਂ ਸੀ ਖਿੜੀ ਖੂਬ ਗੁਲਜ਼ਾਰ ਦਿਖਾਵਣੇ ਨੂੰ॥ ਹਰਮ ਖ਼ਾਨਿਆਂ ਦੇ ਵਿਚ ਜਾਇ ਦੋਵੇਂ ਲਗੇ ਨਕਸ਼ ਨਿਗਾਰ ਲਿਖਾਵਣੇ ਨੂੰ॥ ਸੀਰੀਂ ਬੈਠੀ ਸੀ ਓਸ ਮਹਲ ਅੰਦਰ ਨਾਲ ਸੱਈਆਂ ਦੇ ਦਿਲ ਪਰਚਾਵਣੇ ਨੂੰ॥ ਬੈਠ ਤਾਕੀਆਂ ਦੇ ਵਿਚ ਤਕ ਰਹੀਆਂ ਇਕ ਸੁਰੂ ਹੋਈਆਂ ਰਾਗ ਗਾਵਣੇ ਨੂੰ॥ ਕਈ ਗੋਲੀਆਂ ਬਾਂਦੀਆਂ ਗਿਰਦ ਸੀਰੀਂ ਪੱਖੇ ਪਕੜ ਕੇ ਪੌਨ ਝੁਲਾਵਣੇ ਨੂੰ॥ ਕਈ ਘੋਲ ਕੇ ਕੰਦ ਨਬਾੜ ਲਿਆਵਨ ਸਾਹਜ਼ਾਦੀ ਦੇ ਖਾਸ ਪਿਲਾਵਣੇ ਨੂੰ॥ ਜਿਵੇਂ ਬੁਲਬੁਲਾਂ ਫੁੱਲ ਦੇ ਗਿਰਦ ਹੋਵਨ ਤਿਵੇਂ ਹਸਦੀਆਂ ਬਹੁਤ ਹਸਾਵਣੇ ਨੂੰ॥ ਡਿਗਨ ਸਮਾਂ ਪਰ ਜਿਵੇਂ ਪਤੰਗ ਆ ਕੇ ਵਾਂਗ ਚੰਦ ਪਰਵਾਰ ਘੁਮਾਵਣੇ ਨੂੰ॥ ਕਰਨ ਮਿੰਨਤਾਂ ਨਾਲ ਖੁਸ਼ਾਮਦਾਂ ਦੇ ਮਿਠੇ ਬੋਲਦੀਆਂ ਬੋਲ ਬੁਲਾਵਣੇ ਨੂੰ॥ ਨਿਆਜ਼ਮੰਦ ਗੁਲਾਮ ਕਨੀਜ਼ ਸਭੇ ਹਾਜ਼ਰ ਬੈਠੀਆਂ ਹੁਕਮ ਬਜਾਵਣੇ ਨੂੰ॥ ਕਿਸਨ ਸਿੰਘ ਪਰਵਾਹ ਕੀ ਹਾਕਮਾਂ ਨੂੰ ਭੇਜੇ ਸਾਈਂ ਨੇ ਹੁਕਮ ਚਲਾਵਣੇ ਨੂੰ॥੧੯॥
ਦੇਖਨਾ ਸੀਰੀਂ ਦਾ ਅਰ ਆਸਕ ਹੋਨਾ ਫ਼ਰਿਹਾਦ ਦਾਂ
ਸ਼ੀਰੀਂ ਪਲੰਘ ਤੋਂ ਉੱਠ ਕੇ ਫਿਰਨ ਲਗੀ ਜ਼ਰਾ ਵਿਚ ਝਰੋਖੇ ਦੇ ਆਦਿ ਗਈ॥ ਡਿਠਾ ਤਰਫ਼ ਫਰਿਹਾਦ ਦੀਨ ਜ਼ਰ ਭਰਕੇ ਨਾਲ ਚਸਮਾਂ ਦੇ ਚਸਮ ਮਿਲਾਇ ਗਈ॥ ਪਈ ਬਿੱਜਲੀ ਟੁਟ ਆਕਾਸ ਉੱਤੋਂ ਦੇਖੋ ਜੱਟ ਦਾ ਖੇਤ ਜਲਾਇ ਗਈ॥ ਗਈ ਭੁੱਲ ਜਹਾਨ ਦੀ ਹੋਸ਼ ਸਾਰੀ ਨਸ਼ਾ ਪ੍ਰੇਮ ਦਾ ਕੋਈ ਪਿਲਾਇ ਗਈ॥ ਸਾਯਾ ਪਰੀ ਦਾ ਪਿਆ ਤੇ ਸੁਰਤ ਭੁੱਲੀ ਫ਼ਰਿਹਾਦ ਨੂੰ ਮਾਰ ਮੁਕਾਇ ਗਈ॥ ਡਿੱਠੀ ਜਦੋਂ ਫ਼ਰਿਹਾਦ ਨੇ ਸਕਲ ਸੀਂਰੀਂ ਅਕਲ ਆਪ ਨੀ ਕੁੱਲ ਵਿਕਾਇ ਗਈ॥ ਭਲਾ ਇਸਕ ਦੇ ਨਾਲ ਕੀ ਅਕਲ ਕਰਸੀ ਪੱਥਰ ਸੀਸੀਦੇ ਨਾਲ ਛੁਹਾਇ ਗਈ॥ ਚਮਕੀ ਸੈਫ਼ ਮਿਆਨ ਥੀਂ ਹੋਈ ਨੰਗੀ ਤੁਰਤ ਛੋਂਹਦੀ ਕਾਲਜਾ ਖਾਇ ਗਈ॥ ਭੁੱਲੇ ਨਕਸ ਨਿਗਾਰ ਤੇ ਕਾਰ ਸਾਰੀ ਮਾਰ ਨੈਨਾਂ ਦੀ ਧਾਰ ਚੁਕਾਇ ਗਈ॥ ਚੰਦਰ ਬਦਨ ਦੀ ਕੋਈ ਤਸਵੀਰ ਆਹੀ ਮਾਹ ਯਾਰ ਵੀ ਕਾਰ ਭੁਲਾਇ ਗਈ॥ ਮੇਹੀਂਵਾਲ ਜਿਉਂ ਸੋਹਨੀ ਦਾ ਹੁਸਨ ਡਿੱਠਾ ਤਿਵੇਂ ਦੇਖਦੀ ਜਾਨ ਵਿਹਾਇ ਗਈ॥ ਰਾਂਝਾ ਹੀਰ ਨੂੰ ਵੇਖ ਫ਼ਕੀਰ ਹੋਯਾ ਸੀਨਾ ਚੀਰ ਕੇ ਚਿੱਤ ਚੁਰਾਇ ਗਈ॥ ਦੀਵਾ ਦੇਖ ਪਭੰਗ ਨਸੰਗ ਲੜਿਆ ਡੰਗ ਨਾਗ ਵਾਲਾ ਜ਼ਰਾ ਲਾਇ ਗਈ॥ ਜਾਦੂ ਪਾਇਕੇ ਕੋਈ ਪ੍ਰੇਮ ਵਾਲੇ ਵੇਖੋ ਨਫ਼ਰ ਨੂੰ ਨਫ਼ਰ ਬਨਾਇ ਗਈ॥ ਦੂਰੋਂ ਮਾਰ ਕੇ ਤੀਰ ਨਿਗਾਹ ਵਾਲਾ ਪੰਛੀ ਉਡ ਦਾਤ ਲੇਗਿੜਾਇ ਗਈ॥ ਕੋਈ ਪਈ ਅਫ਼ਾਤ ਆ ਰਾਤ ਵਾਲੀ ਧੱਪਾ ਮਾਰ ਕੇ ਬੁਧ ਗਵਾਇ ਗਈ॥ ਸਭੇ ਅਗਲੀਆਂ ਪਿਛਲੀਆਂ ਭੁਲ ਗਈਆਂ ਐਵੇਂ ਜ਼ਰਾਕ ਮੁਖ ਦਿਆਇ ਗਈ॥ ਆਫ਼ਤਾਬ ਦੀ ਚਮਕ ਦੋਪਹਿਰ ਵਾਲੀ ਸੂਰਜਮੁਖੀ ਦਾ ਮੁਖ ਭਵਾਇ ਗਈ॥ ਸਭੇ ਚੁਸਤੀਆਂ ਚਾਵੜਾਂ ਦੂਰ ਹੋਈਆਂ ਸੈਨਤ ਮਾਰ ਕੇ ਕੰਡ ਵਲਾਇ ਗਈ॥ ਰੈਹਾ ਤਕਦਾ ਫੇਰ ਨਾ ਤਕਿਓ ਸੂ ਅੱਗ ਲਾਇ ਕੇ ਮੁੱਖ ਛਪਾਇ ਗਈ॥ ਮੁੜ ਮੁੜ ਫੇਰ ਝਰੋਖੇ ਦੀ ਵੱਲ ਦੇਖੇ ਓਹ ਅਗਲੀ ਘੜੀ ਵਿਹਾਇ ਗਈ॥ ਗਈ ਹੋਸ ਜਾਂ ਇਸਕ ਦ ਜੋਸ ਆਯਾ ਵਾਂਗ ਲੋਹੇ ਦੇ ਤਨ ਤਪਾਇ ਗਈ॥ ਮਨ ਮਾਰ ਬੈਠਾ ਅਹਿਰਨ ਵਾਂਗ ਓੜਕ ਕਹੀ ਰੋਦ ਫ਼ਿਰਾਕ ਦੀ ਲਾਇ ਗਈ॥ ਗਈਆਂ ਮੂਰਤਾਂ ਸੂਰਤਾਂ ਭੁਲ ਸੱਭੇ ਸੀਰੀਂ ਜਦੋਂ ਦੀ ਸਕਲ ਦਿਖਾਇ ਗਈ॥ ਗਈਚੌਕੜੀ ਚੁਕਿਓ ਹਰਨ ਵਾਲੀ ਮ੍ਰਿਗ ਮੋਹਨੀ ਤੀਰ ਵਲਾਇ ਗਈ॥ ਆਈ ਗ਼ੁੱਸ ਸਰਾਬੀਆਂ ਵਾਂਗ ਢੱਠਾ ਸੁਧਬੁਧ ਸਰੀਰ ਸਿਧਾਇ ਗਈ॥ ਰੈਹਾ ਬਾਪ ਨੇ ਹੋਸਕਰ ਬੱਚਿਆ ਓਇ ਕਹੀ ਨੀਂਦ ਸਵੇਲੜੇ ਆਇ ਗਈ॥ ਕਿਹਾ ਰਾਤ ਥੋੜੀ ਰਿਹਾ ਜਾਗਦਾ ਮੈਂ ਪੀਨਕ ਪੋਸਤੀ ਵਾਂਗ ਵੰਝਾਇ ਗਈ॥ ਡਰ ਦੇ ਬਾਪ ਤੋਂ ਕਲਮ ਦੁਵਾਤ ਪਕੜੀ ਜਿਵੇਂ ਸੁੰਤਮੇ ਨੂੰ ਸੁਰਤ ਆਇ ਗਈ॥ ਲਿਖੇ ਮੂਰਤਾਂ ਤਾਕੀ ਦੀ ਤਰਫ਼ ਤੁਕੇ ਕੋਈ ਤਕ ਨੇ ਦਾ ਚੇਟਕ ਲਾਇ ਗਈ॥ ਦਿਲ ਬਾਝ ਨਾ ਹੋਂਵਦਾ ਕੰਮ ਕੋਈ ਸੋਈ ਦਿਲ ਦਿਲਦਾਰ ਚੁਰਾਇ ਗਈ॥ ਕਦੇ ਲਿਖੇ ਤੇ ਕਦੇ ਦੁਵਾਤ ਪਕੜੇ ਕਹੇ ਕਲਮ ਅੱਗੇ ਸੂਫ਼ਆਇ ਗਈ॥ ਨੀਂਵੀਂ ਧੋਨ ਤੇ ਨਜ਼ਰ ਮਹੱਲ ਵੱਲੇ ਕਹੇ ਮਕਰ ਫ਼ਰੇਬ ਸਿਆਇ ਗਈ॥ ਪੁਤਲੀ ਛਲ ਦੀ ਛਲਦੀ ਗਈ ਛੈਲੇ ਸੁਧੇ ਜਹੇ ਨੂੰ ਛਲ ਪੜਾਇ ਗਈ॥ ਲਗਾ ਚੁਗਣ ਚੀਣਾ ਰਾਂਝੇ ਵਾਲੜਾ ਓਹ ਇਕੇ ਵਾਰ ਜੋ ਭਿਖਿਆ ਪਾਇ ਗਈ॥ ਕਾਲੀ ਨਾਗਨੀ ਨਿਕਲ ਕੇ ਖੁਡ ਵਿਚੋਂ ਡੰਗ ਮਾਰ ਕੇ ਰੁਡ ਵਲਾਇ ਗਈ॥ ਸਾਮ ਘਟਾ ਉੱਠੀ ਕਿਸੇ ਦੇਸ ਵਲੋਂ ਬਿਜਰਲੀ ਕੜਕਕੇ ਰੁਖ ਜਲਾਇ ਜਈ॥ ਬਿੱਲੀ ਝਟ ਕਰ ਕੇਲਿਆ ਪਕੜ ਚੂਹਾਸ ਨੇ ਹਡੀਆਂ ਚੀਰ ਕੇ ਖਾਇ ਗਈ॥ ਕੋਈ ਦੋਸ ਗੁਨਾਹ ਨਾ ਨਫ਼ਰ ਅੰਦਰ ਸਾਹਜ਼ਾਦਾੜੀ ਸਿਤਮ ਕਮਾਇ ਗਈ॥ ਚੜੀ ਫ਼ੌਜ ਕੰਧਾਰ ਥੀਂ ਮਾਰ ਧੌਸ ਫ਼ਤੇ ਸਹਿਰ ਲਾਹੌਰ ਤੇ ਪਾਇ ਗਈ॥ ਲਿਆ ਲੁਟ ਲਖਨਊ ਨੂੰ ਸਣੇ ਦਿਲੀ ਕੋਈ ਫ਼ੌਜ ਫ਼ਰੰਗੀ ਦੀ ਆਇ ਗਈ॥ ਗਿਦੜ ਖੇਤ ਗੰਧੀ ਲੇਦੇ ਆਨ ਲੁਕਿਆ ਅਜਲ ਮਾਰ ਕੇ ਅਕਲ ਗਵਾਇ ਗਈ॥ ਮੂਸ ਮੂਸਾ ਦੀ ਕਤਰ ਤੌਰੇਤ ਗਿਆ ਮੌਤ ਸੱਦ ਕੌ ਪਾਸ ਬਹਾਇ ਗਈ॥ ਸੇਰ ਪਿੰਜਰੇ ਦੇ ਵਿਚ ਆਇ ਵੜਿਆ ਅਗੇ ਫੱਟੀ ਫਰੰਗ ਦੀ ਆਇ ਗਈ॥ ਤੋਤਾ ਦੇਖ ਕੇ ਚੋਗ ਜਾਂ ਚੁਗਨ ਲਗਾ ਜਾਲੀ ਜਾਲ ਵਾਲੀ ਗਲ ਪਾਇ ਗਈ॥ ਹੱਥ ਪੈਰ ਝੜ ਪਏ ਨਾਂ ਕੰਮ ਹੋਵੇ ਕੋਈ ਬਰਫ਼ ਕਸਮੀਰ ਦੀ ਧਾਇ ਗਈ॥ ਬਿੱਲੀ ਮਾਰ ਕੇ ਛਾਲ ਜਾਂ ਚੜੀ ਛਿੱਕੇ ਫੋੜ ਕਾਹੜਨੀ ਦੁਧ ਵਹਾਇ ਗਈ॥ਛੁਟੀ ਤੋਪ ਦੇਖੋ ਕੋਈ ਭੰਗੀਆ ਦੀ ਕਿਲੇ ਕੋਟ ਹਵੇਲੀਆਂ ਢਾਹਿ ਗਈ॥ ਇਕੋ ਪੁਤ ਸੀ ਮਾਪਿਆਂ ਸਿਕਦਿਆਂ ਦਾ ਜ਼ਹਿਰ ਇਸਕ ਦਾ ਘੋਲ ਪਿਲਾਇ ਗਈ॥ ਨੈਨ ਨੈਨਾਂ ਦੇ ਵਿਚ ਹੋ ਤੀਰ ਲੱਗੇ ਸੀਨਾ ਚੀਰ ਕੇ ਕਾਲਜਾ ਖਾਇ ਗਈ॥ ਪਿਆ ਡੈਨ ਨੂੰ ਝਸ ਆ ਵੱਸ ਕਰਕੇ ਮੰਤ੍ਰ ਮਾਰਕੇ ਚਿਤ ਚੁਰਾਇ ਗਈ॥ ਆਈਧਾੜ ਪਹਾੜ ਥੀਂ ਸੁਤਿਆਂ ਤੇ ਪਿੰਡ ਲੁਟ ਕੇ ਪਿਛਾਂ ਨੂੰ ਧਾਇ ਗਈ॥ ਚਿੜੀ ਬਾਲ ਤੀਲਾ ਮੰਦਰ ਵਿਚ ਧਰਿਆ ਆਪ ਉੱਡ ਕੇ ਜਾਂਨ ਬਚਾਇ ਗਈ॥ ਆਤਸਬਾਜ਼ਾਂ ਦੀ ਖ਼ਾਸ ਦੁਕਾਨ ਅੰਦਰ ਬੱਤੀ ਲਾਇਕੇ ਜੋਤ ਜਗਾਇ ਗਈ॥ ਧੂੰਏਂ ਨਾਲ ਰੋਵੇ ਪਿਆ ਰਾਤ ਸਾਰੀ ਗਿੱਲੀ ਲਕੜੀ ਨੂੰ ਅੱਗ ਲਾਇ ਗਈ॥ ਸੇਖ਼ ਸਾਦੀ ਨੂੰ ਵਿਚ ਮੰਦੂਕ ਪਾਕੇ ਮਾਰ ਜੰਦਰੀ ਮਕਰ ਭੁਲਾਇ ਗਈ॥ ਪੰਛੀ ਉਡਦਾ ਵਿਚ ਅਕਾਸ ਆਹਾ ਫਾਹੀ ਜ਼ੁਲਮ ਦੀ ਪਾਇ ਫਸਾਇ ਗਈ॥ ਬਰਛੀ ਹੁਸਨ ਦੀ ਮਾਰ ਸਿਕਾਰ ਕੀਤਾ ਮ੍ਰਿਗ ਜੰਗਲੇ ਦਾ ਉਲਟਾਇ ਗਈ॥ ਨਿਕਲ ਮ੍ਯਾਨ ਥੀਂ ਦੇਖ ਸਮਸ਼ੇਰ ਕਾਤਲ ਕੀਤਾ ਕਤਲ ਮਯਾਨ ਸਮਾਇ ਗਈ॥ ਆਈ ਲਹਿਰ ਦਰਿਯਾਉਦੀ ਜੋਸ ਖਾਕੇ ਹਥ ਧੋਂਦੇ ਨੂੰ ਨਾਲ ਲੜ੍ਹਾਇ ਗਈ॥ ਗਲ ਪਾਇਕੈ ਜਾਲ ਪ੍ਰੇਮ ਵਾਲਾ ਮਾਗਰ ਮਛ ਦੀ ਗੱਲ ਗਵਾਇ ਗਈ॥ ਜਹਿਦਾਂ ਵੈਦ ਔਖਦ ਨਹੀਂ ਹੋਈ ਹੋਵੇ ਐਸਾ ਰੋਗ ਵਿਜੋਗ ਦਾ ਲਾਇ ਗਈ॥ ਬਾਦਸ਼ਾਹ ਦੇ ਘਰਾਂ ਨੂੰ ਸੰਨ ਲਾਈ ਦੇਖੋ ਮੌਤ ਮਜ਼ਦੂਰ ਦੀ ਆਇ ਗਈ॥ ਜਹਿੰਦੀ ਤਰਫ ਪਰਿੰਦਾਨ ਦੇਖਦਾ ਸੀ ਐਸੀ ਪਰੀ ਨੂੰ ਪ੍ਰੀਤ ਤਪਾਇ ਗਈ॥ ਕਿਸਨ ਸਿੰਘ ਨਾ ਕਿਸੇ ਦੇ ਵੱਸ ਰਿਹਾ ਹੋਣੀ ਆਪਨਾ ਹੁਕਮ ਚਲਾਇ ਗਈ॥੩੦॥
ਹੋਨਾ ਹੋਣੀ ਦਾ ਹਰ ਇਕ ਉਤੇ
ਹੋਨੀ ਹੋਂਵਦੀ ਹਕਤ ਹਕੀਕ ਕਰਕੇ ਕੇਹਾ ਜ਼ੋਰ ਹੈ ਨਾਲ ਤਕਦੀਰ ਦੇ ਜੀ॥ ਹੋਨੀ ਟਲੇ ਨਾ ਰਾਜਿਆਂ ਰਾਣਿਆਂ ਤੋਂ ਹੋਵੇ ਨਾਲ ਅਮੀਰ ਫ਼ਕੀਰ ਦੇ ਜੀ॥ ਵਲੀ ਔਲੀਆਂ ਅੰਬੀਆਂ ਨਾਲ ਹੋਵੇ ਹੋਵੇ ਨਾਲ ਔਤਾਰ ਤੇ ਪੀਰ ਦੇ ਜੀ॥ ਰਾਮ ਕ੍ਰਿਸਨ ਜੇਂਹਾਂ ਹੋਨੀ ਤੰਗ ਕੀਤਾ ਰਾਵਣ ਕੈਦ ਕੀਤਾ ਵਿਚ ਨੀਰ ਦੇ ਜੀ॥ ਬਹਮਾ ਬਿਸਨ ਮਹੇਸ਼ ਦੇ ਨਾਲ ਹੋਈ ਹੋਨੀ ਵਰਤ ਦੀ ਨਾਲ ਸਹੀਰ ਦੇ ਜੀ॥ ਹੋਨੀ ਹਸਨ ਹੁਸੈਨ ਬੇਚੈਨ ਕੀਤੇ ਲੜੇ ਨਾਲ ਯਜ਼ੀਦ ਸਰੀਰ ਦੇ ਜੀ ਸੁਲੈਮਾਨ ਨੂੰ ਸੁਟਿਆ ਤਖਤ ਉਤੋਂ ਭੱਠ ਝੋਕਦਾ ਪਾਸ ਚਹੀਰ ਦੇ ਜੀ॥ ਹੋਨੀ ਕੈਰਵਾਂ ਪਾਂਡਵਾਂ ਨਾਲ ਹੋਈ ਖੂੰਨੀ ਗਾਲੀਆਂ ਵਿੱਚ ਗਹੀਰ ਦੇ ਜੀ॥ ਹੋਨੀ ਚਿਖ਼ਾ ਦੇ ਵਿਚ ਖ਼ਲੀਲ ਪਾਯਾ ਇਸ ਮਾਈਲ ਤਲੇ ਤਕਬੀਰ ਦੇ ਜੀ॥ ਸੱਮਸ ਸਾਹਦੀ ਖੱਲ ਲਹਾਇ ਦਿੱਤੀ ਵਰਤੀ ਨਾਲ ਕਮਾਲ ਕਬੀਰ ਦੇ ਜੀ॥ ਹੋਨੀ ਸੂਲੀ ਤੇ ਚਾੜ ਮਨਸੂਰ ਦਿੱਤਾ ਅਨਲ ਹੱਕ ਕੈਹਾ ਬਿਨਾ ਧੀਰ ਦੇ ਜੀ॥ ਮੂਸਾ ਦੇਖ ਕੇ ਨੂਰ ਮਸਤੂਰ ਹੋਯਾ ਵਰਤੀ ਨਾਲ ਜ਼ਮੀਰ ਮੁਨੀਰ ਦੇ ਜੀ॥ ਆਰੀ ਰੱਖ ਕੇ ਚੀਰਿਆ ਜ਼ਿਕਰੀਏ ਨੂੰ ਜਿਵੇਂ ਚੀਰ ਨੇ ਫੱਟ ਸਹਿਤੀਰ ਦੇ ਜੀ॥ ਯੂਸਫ਼ ਖੂਹੇ ਦੇ ਵਿਚ ਉਤਾਰਿਓ ਨੇ ਵੀਰਾਂ ਵੈਰ ਕੀਤਾ ਨਾਲ ਵੀਰ ਦੇ ਜੀ॥ ਸਾਹ ਅਲੀ ਨੂ ਨਫ਼ਸ ਨੇ ਕਤਲ ਕੀਤਾ ਦੇਖੋ ਕੰਮ ਤਕਦੀਰ ਬੇਪੀਰ ਦੇ ਜੀ॥ ਹੋਯਾ ਹਾਲ ਜੋ ਆਸਕਾਂ ਸਾਦਕਾਂ ਦਾ ਦਸਾਂ ਤੁਧ ਨੂੰ ਲਫ਼ਜ਼ ਲਕੀਰ ਦੇ ਜੀ॥ ਮਜ ਨੂੰ ਸੁਕ ਕੇ ਵਾਂਗ ਤਾਬੂਤ ਹੋਯਾ ਲੈਲੀ ਰਤਨਾਵਾਂ ਗਕਰੀਰ ਦੇ ਜੀ॥ ਸੱਸੀ ਪੁੰਨੂੰ ਦੋਵੇਂ ਬਲਾਂ ਵਿਚ ਮੋਏ ਰਾਂਝ ਫ਼ੌਤ ਹੋਯਾ ਨਾਲ ਹੀਰ ਦੇ ਜੀ॥ ਕਿਸਾ ਬਦਰੇ ਮੁਨੀਰ ਦਾ ਪੜ੍ਹੇ ਕੋਈ ਮੋਏ ਨਾਲ ਫਿਰਾਕ ਦੇ ਤੀਰ ਦੇ ਜੀ॥ ਕਿਸ ਕਿਸ ਦੀ ਬਾਤ ਬਨਾਇ ਕਹੀਏ ਸੱਭੋ ਗਲ ਹੈ ਨਾਲ ਤਕਦੀਰ ਦੇ ਜੀ॥ ਸਬਦ ਚੁਪ ਕਰਕੇ ਵੇਲਾ ਕਟ ਲੈਣਾ ਆਯਾ ਸਯਾਲ ਜਿਉਂ ਵਿਚ ਕਸ਼ਮੀਰ ਦੇ ਜੀ॥ ਮਿਰਜ਼ਾ ਸਾਹਿਬਾਂ ਸਾਬ ਤਲਵਾਰ ਮਾਰੇ ਆਏ ਹੱਥ ਜਾਂ ਖ਼ਾਨ ਸਮੀਰ ਦੇ ਜੀ॥ ਵੇਲਾਸ ਖ਼ਤ ਤਾਂ ਸਭ ਕਰ ਖਤ ਹੋਵਨ ਪੇਟ ਪੀੜ ਹੋਵੇ ਨਾਲ ਖੀਰ ਦੇ ਜੀ॥ ਵੇਲਾ ਸਾਫ਼ ਤਾਂ ਸਭ ਇਨਸਾਫ਼ ਕਰਦੇ ਟੁਟ ਜਾਂਵਦੇ ਬੰਦ ਜ਼ੰਜੀਰ ਦੇ ਜੀ॥ ਕਿਸਨ ਸਿੰਘ ਕੀ ਕਿਸੇ ਨੂੰ ਸਦੇ ਨਾਤਾ ਲਿਆ ਆਪਨੋ ਨਾਲ ਸਰੀਰ ਦੇ ਜੀ॥੩੧॥
ਆਵਨਾ ਫ਼ਰਿਹਾਦ ਦਾਂ ਮਹਿਲ ਸ਼ੀਰੀਂ ਦੇ ਵਿੱਚੋਂ ਘਰ ਆਪਨੇ
ਆਈ ਬਾਤ ਫਰਿਹਾਦ ਦੀ ਯਾਦ ਮੈਨੂੰ ਸੀਰੀਂ ਫੇਰਭੀ ਸੁਖ ਦਿਖਾਇ ਗਈ॥ ਗਲਾਂ ਅੱਖੀਆਂ ਦੇ ਨਾਲ ਹੋਨ ਪਈਆਂ ਜਿੱਥੇ ਰੀਤ ਪ੍ਰੀਤ ਬਨਾਇ ਗਈ॥ ਮੂੰਹੋਂ ਬੋਲਨਾ ਬਹੁਤ ਮੁਹਾਲ ਹੋਇਆ ਨਾਲ ਅਖੀਆਂ ਪ੍ਰੇਮ ਲਖਾਇ ਗਈ॥ ਮਨ ਮੌਲਿਆ ਤਾਂ ਹੋਇਆ ਮੇਲ ਆਪੇ ਨਾਲ ਸੈਨਤਾਂ ਸੁਰਤ ਜਗਾਇ ਗਈ॥ ਨਾਲ ਨਜ਼ਰ ਦੇ ਨਜ਼ਰਜਾਂ ਇੱਕ ਕੀਤੀ ਹੱਥ ਦਸਕੇ ਦਿਲ ਦੁਰਾਇ ਗਈ॥ ਬਿਨਾਂ ਮੈਹਰ ਮਹਬੂਬ ਦਾ ਮੈਲ ਨਾਹੀਂ ਬੁਲਬੁਲ ਫੁਲ ਨੂੰ ਦੇਖ ਵਿਹਾਇ ਗਈ॥ ਕੰਮ ਕਰਦਿਆਂ ਦਿਨ ਵਿਹਾਇ ਗਿਆ ਹੁਨ ਰਾਤ ਅੰਧੇਰ ਦੀ ਆਇ ਗਈ॥ ਕਹਿਆ ਬਾਪ ਨੇ ਚਲ ਫ਼ਰਿਹਾਦ ਬੱਚਾ ਹੁਨ ਕੰਮ ਦੀ ਘੜੀ ਵਿਹਾਇ ਗਈ॥ ਆਈ ਹਿਜਰ ਤੇ ਜਿਗਰ ਕਬਾਬ ਹੋਯਾ ਕੇਹੀ ਅੱਗ ਵਿਛੋੜੇ ਦੀ ਲਾਇ ਗਈ॥ ਦੇਖੋ ਬਾਪ ਨੂੰ ਖ਼ਬਰ ਨਾ ਮੂਲ ਹੋਈਓ ਧੇ ਪੁਤ ਨੂੰ ਚਿਖ਼ਾ ਚੜ੍ਹਾਇ ਗਈ॥ ਗੁਝਾਤੀ ਰਤ ਕਦੀ ਰਦਾਆਨ ਲੱਗਾ ਪਲ ਵਿਚ ਸਰੀਰ ਸੁਕਾਇ ਗਈ॥ ਲਏ ਪਕੜ ਹਥਿਆਰ ਤਿਆਰ ਹੋਏ ਮੂੰਹਾਂ ਨਿਕਲ ਫ਼ਰਿਹਾਦ ਦੀ ਹਾਇ ਗਈ॥ ਰਹੇ ਜੀਂਵ ਦੇ ਮਿਲਾਂਗੇ ਕੋਲ ਆ ਕੇ ਅੱਜ ਰਾਤ ਨਖ਼ਸ ਮੜੀ ਆਇ ਗਈ॥ ਚਲੇ ਬਾਪ ਬੇਟਾ ਘਰ ਜਾਇ ਪਹੁਚੇ ਓਹ ਅਗਲੀ ਕਿਤੇ ਅਦਾਇ ਗਈ॥ ਜੁਸਾ ਤਾਪੀਆਂ ਵਾਂਗ ਬੇਤਾਬ ਹੋਇਆ ਅਤੇ ਦਿਲ ਦੀ ਕਲੀ ਮੁਰਝਾਇ ਗਈ॥ ਭੁਲਾ ਖਾਵਨਾ ਪੀਵਨਾ ਸੋਵਨਾ ਭੀ ਜ਼ਹਿਮਤ ਇਸਕ ਵਾਲੀ ਕੋਈ ਧਾਇ ਗਈ॥ ਕਹੋ ਕਿਸ ਨੂੰ ਬ੍ਰਿਹੋਂ ਦਾ ਭੇਤ ਦਸੇ ਵਿੱਚੇ ਵਿੱਚ ਕਲੇਜੜਾ ਖਾਇ ਗਈ॥ ਸਕਲ ਸ਼ੀਰੀਂ ਦੀ ਮਨ ਦੇ ਵਿਚ ਵਸੇ ਚਾਰੋਂ ਤਰਫ਼ਸੀਰੀ ਸ਼ੀਰੀਂ ਛਾਇ ਗਈ॥ ਜਿਧਰ ਦੇਖਦਾ ਸੀ ਸ਼ੀਰੀਂ ਦਿਸਦੀ ਸੀ ਫ਼ਰਿਹਾਦ ਨੂੰ ਆਪ ਭੁਲਾਇ ਗਈ॥ ਨੂਰ ਰਬ ਦੇ ਤੂਰ ਜ਼ਹੂਰ ਕੀਤਾ ਅੱਗ ਚੂਰ ਕਰ ਕਹੁਲ ਬਨਾਇ ਗਈ॥ ਕਿਸਨ ਸਿੰਘ ਇਸ ਇਸਕ ਦੀ ਪੰਡ ਭਾਰੀ ਸੀਮ ਆਈ ਤਾਂ ਸੀਸ ਝੁਕਾਇ ਗਈ॥੩੨॥
ਬੇਕਰਾਰੀ ਰਿਹਾਦ
ਬੈਠਾ ਪਲੰਘ ਤੇ ਜਾਇ ਫ਼ਰਿਹਾਦ ਆਸਕ ਚੋਟ ਬ੍ਰਿਹੋਂ ਦੀ ਚਿੱਤ ਨੂੰ ਚੁਰ ਕੀਤਾ॥ ਔਰਤ ਆਇਕੇ ਪੁਛਨੇ ਹਾਲ ਲਗੀ ਓਹ ਨੂੰ ਮਾਰਕੇ ਲੱਤ ਚਾ ਦੂਰ ਕੀਤਾ॥ ਮਾਉਂ ਬਾਪ ਆਖਨ ਬੱਚਾ ਦੱਸ ਹਾਲਤ ਕਿਹਾ ਤਾਪਨੇ ਤੁਝ ਫਤੂਰ ਕੀਤਾ॥ ਕਦੇ ਪਵੇ ਲੰਮਾ ਕਦੇ ਉਠ ਬੈਠੇ ਅਤੇ ਹਾਲ ਬੇਹਾਲ ਜ਼ਰੂਰ ਕੀਤਾ॥ ਲਗੀ ਅੱਗ ਵਿਛੋੜੇ ਦੀ ਵਿਚ ਸੀਨੇ ਤਨ ਨੇ ਬ੍ਰਿਹੋਂ ਨੇ ਤਾਇਤ ਨੂਰ ਕੀਤਾ॥ ਸੋਲਾ ਨੂਰ ਦਾ ਮੂਸੇ ਦੀ ਤਰਫ ਆਯਾ ਸਾੜ ਬਾਲ ਸੁਰਮਾ ਕੋਹਤੂਰ ਕੀਤਾ॥ ਸੂਲੀ ਸੇਜ ਹੋਈ ਫ਼ਰਿਹਾਦ ਤਾਈਂ ਦਿਲ ਅਪਨਾ ਚਾ ਮਨਸੂਰ ਕੀਤਾ॥ ਮੂੰਹੋਂ ਭੇਦ ਨ ਦਸਿਆ ਕਿਸੇ ਤਾਈਂ ਦੁਖ ਸੁਖ ਸਾਰਾ ਮਨਜ਼ੂਰ ਕੀਤਾ॥ ਹੀਲੇ ਮੁਕਰ ਬਹਾਨਿਆਂ ਨਾਲ ਰੋਵੈ ਆਖੈ ਤਾਪ ਨੇ ਬੇਸਊਰ ਕੀਤਾ॥ ਬਾਦਸਾਹ ਦੇ ਨਾਲ ਨਾ ਜ਼ੋਰ ਕੋਈ ਦਿਲ ਵਿੱਚ ਏਹ ਜ਼ਿਕਰ ਮਨਜ਼ੂਰ ਕੀਤਾ॥ ਪਿਆਲਾ ਸੋਕ ਸਰਾਬ ਦਾ ਨੋਸ ਕਰਕੇ ਫੇਰ ਦਿਲ ਨੂੰ ਚਾਇ ਸਰੂਰ ਕੀਤਾ॥ ਨਾਮ ਸੀਰੀ ਦਾ ਵਿਰਦ ਹੋ ਗਿਆ ਉਸਦਾ ਓਸੇ ਨਸੇਨੇ ਚਾਇ ਮਖਮੂਰ ਕੀਤਾ॥ ਜਿਵੇਂ ਲੈਲੀ ਦਾ ਮਜਨੂੰ ਨੂੰ ਇਸਕ ਲਗਾ ਤਿਵੇਂ ਦੇਖ ਫ਼ਰਿਹਾਦ ਦਸਤੂਰ ਕੀਤਾ॥ ਗਈਆਂ ਭੁਲ ਚਾਲਾਕੀਆਂ ਸਾਫ ਹੋਯਾ ਐਸਾ ਇਸਕ ਨੇ ਬਾਝ ਗਰੂਰ ਕੀਤਾ॥ ਜਿਵੇਂ ਸੇਰ ਆਇਆ ਵਿਚ ਪਿੰਜਰੇ ਦੇ ਕਿਸੇ ਨਾਲ ਨਾ ਉਜਰ ਮਜ਼ੂਰ ਕੀਤਾ॥ ਲੱਗਾ ਪ੍ਰੇਮ ਤਾਂ ਅੱਖੀਆਂ ਖੁੱਲ ਗਈਆਂ ਚਾਰੋਂ ਤਰਫ਼ ਮਾਸ਼ੂਕ ਨੇ ਨੂਰ ਕੀਤਾ ਸੀਰੀਂ ਨਜ਼ਰ ਆਵੇ ਜਿਧਰ ਨਜ਼ਰ ਫੇਰੇ ਹੋਰ ਦੂਸਰਾ ਦਿਲ ਥੀਂ ਦੂਰ ਕੀਤਾ॥ ਲੈਸਾਂ ਫਿਦਾਰੈਨਿ ਗ਼ਰ ਅਲਾ ਹੱਕ ਦੋਜ ਹਾਨ ਮਾਮੂਰ ਕੀਤਾ॥ ਖੁਦੀ ਛੋਡਕੇ ਮਿਲੇ ਖੁਦਾ ਆਪੇ ਏਸੇ ਖ਼ੁਦੀ ਨੇ ਮਾਰ ਮਹਜੂਰ ਕੀਤਾ॥ ਅਨਲ ਹੱਕ ਬੋਲੇ ਪਿਆ ਲਖ ਵਾਰੀ ਜਿਸ ਖੁਦੀ ਨੂੰ ਮਾਰ ਮਨੂਰ ਕੀਤਾ॥ ਕਿਹਾ ਵਾਦਹੂਲਾ ਸਰੀਕ ਮੌਲਾ ਮੈਂ ਤੂੰ ਨੇ ਬਹੁਤ ਕਸੂਰ ਕੀਤਾ॥ ਅੱਸਲਾਮਤ ਫਿਲ ਵਾਹਦਤ ਪੜੀਏ ਏਹ ਭੀ ਵਿਚ ਕਿਤਾਬ ਸਹੂਰ ਕੀਤਾ॥ ਦੂਈ ਗਈ ਤਾਂ ਆਪਹੀ ਆਪ ਹੋਯਾ ਜਿਵੇਂ ਬੀਜ ਦਾ ਬਿਰਖ ਬਟੂਰ ਕੀਤਾ॥ ਜਗ ਜਾਨ ਕੇ ਖ਼੍ਵਾਬ ਖਯਾਲ ਵਾਂਗੂੰ ਆਪੇ ਆਪਨੇ ਵਿਚ ਮਸਰੂਰ ਕੀਤਾ॥ ਗਈ ਰਾਤ ਫਰਿਹਾਦ ਦੀ ਯਾਦ ਅੰਦਰ ਦਿਨ ਹੋਯਾ ਤਾਂ ਨੂਰ ਜ਼ਹੂਰ ਕੀਤਾ ਕਿਹਾ ਬਾਪ ਨੇ ਦੱਸ ਹਵਾਲ ਬੱਚਾ ਕਹਿੰਦਾ ਖੈਰ ਹੈ ਭਲਾ ਗਫੂਰ ਕੀਤਾ॥ ਫੇਰ ਕਿਹਾ ਤੂੰ ਬੈਠ ਮੈਂ ਜਾਵਨਾਂ ਹਾਂ ਤੈਨੂੰ ਰੰਜ ਨੇ ਰਾਤ ਰੰਜੂਰ ਕੀਤਾ॥ ਕੰਮ ਸਾਹੀ ਦੇ ਵਿਚ ਨਾ ਫ਼ਰਕ ਹੋਵੇ ਮੇਰਾ ਜਾਵਨਾਂ ਬਿਲ ਜ਼ਰੂਰ ਕੀਤਾ॥ ਕਹਿੰਦਾ ਬਾਪ ਨੂੰ ਚੱਲਾਂਗਾ ਨਾਲ ਤੇਰੇ ਕੋਲ ਹਾਜ਼ਮੇਂ ਜ਼ਰਾ ਕਸੂਰ ਕੀਤਾ॥ ਆਪੇ ਆਂਵਦੇ ਮਕਰ ਪਖੰਡ ਸਾਰੇ ਜਦੋਂ ਇਸਕ ਨੇ ਪਕੜ ਮਜ਼ਦੂਰ ਕੀਤਾ॥ ਲਈ ਕਲਮ ਦੁਵਾਤ ਤੇ ਰੰਗ ਸਾਰੇ ਕਿਹਾ ਚਲੋ ਜੀ ਹਕ ਹਜ਼ੂਰ ਕੀਤਾ॥ ਖਾਨਾ ਪੀਵਨਾ ਕੁਝ ਨਾ ਯਾਦ ਰਿਹਾ ਸੌਕ ਸੀਰੀਂ ਦੇ ਸਿਕ ਮਭਰ ਪੂਰ ਕੀਤਾ॥ ਮਹਲੀਂ ਜਾਇ ਪਹੁੰਚੇ ਬੇਟਾ ਬਾਪ ਦੋਵੇਂ ਕੰਮ ਆਪਨਾ ਜਾਇ ਮਨਜ਼ੂਰ ਕੀਤਾ॥ ਕੀਤਾ ਸੁਕਰ ਫ਼ਰਿਹਾਦ ਨੇ ਓਸ ਵੇਲੇ ਜਦੋਂ ਮਹਿਲਾਂ ਦੇ ਵਿਚ ਮਕਦੂਰ ਕੀਤਾ॥ ਘਰ ਜਾਇ ਮਾਹਬੂਬ ਦੇ ਜਦੋਂ ਬੈਠਾ ਦੁਖ ਦਰਦ ਅੰਦੇ ਸੜਾਦੂਰ ਕੀਤਾ॥ ਦੇਖ ਤਰਫ ਝਰੋਖੇ ਦੀ ਸਾਦ ਹੋਯਾ ਓਹ ਕੱਲ ਦਾ ਤੌਰ ਮੋਤੂਰ ਕੀਤਾ॥ ਦੇਖ ਮੁਖ ਮਾਸੂਕ ਦਾ ਸਾਦ ਹੋਯਾ ਜਦੋਂ ਯਾਰ ਨੇ ਆਨ ਹਜ਼ੂਰ ਕੀਤਾ॥ ਵਾਲ ਵਾਲ ਦੇ ਨਾਲ ਨਿਹਾਲ ਹੋਯਾ ਜਿਵੇਂ ਮਲਕ ਨੇ ਦੇਖਨ ਹਰ ਕੀਤਾ॥ ਸੀਰੀਂ ਹੱਸ ਕੇ ਮੁਖ ਵਖਾਇ ਗਈ ਸੀਸਾ ਅਕਲ ਸਹੂਰ ਦਾ ਚੂਰ ਕੀਤਾ॥ ਕਈ ਰੋਜ਼ ਹੋਏ ਏਹ ਰੰਗ ਬਨਿਆਂ ਸਦਾ ਦੇਖ ਨਾ ਏਹ ਦਸਤੂਰ ਕੀਤਾ॥ ਲੁਕਲੁਕ ਸਰਾਬ ਨੂੰ ਪੀਂਵਦਾ ਸੰਮਸਤ ਹੋਯਾ ਤਾਂ ਸੋਚ ਸਰੂਰ ਕੀਤਾ॥ ਕਿਸਨ ਸਿੰਘ ਛਪਾਯਾ ਅਤ ਰਸੀ ਸਾਮੁ ਸਕਓ ਸਦੇ ਨੇ ਮਸਹੂਰਕੀਤਾ॥੩੩॥
ਮਕੂਲਾ ਸਾਇਰ
ਸੁਨੋ ਬਾਤ ਫ਼ਰਿਹਾਦ ਦੀ ਏਸ ਵੇਲੇ ਕਿਸ ਹਾਲ ਦੇ ਨਾਲ ਲੰਘਾਂ ਵਦਾਈ॥ ਦਿਨੋ ਵਿਚ ਮਹੱਲ ਦੇ ਕਾਰ ਕਰਦਾ ਰਾਤੀਂ ਰੋਰੋ ਨੀਰ ਵਹਾਂ ਵਦਾਈ॥ ਝਗੜਾ ਦਿਲ ਦੇ ਨਾਲ ਦਲੀਲ ਕਰਕੇ ਅੱਤੇ ਰੱਬ ਦੇ ਵਾਸਤੇ ਪਾਂਵਦਾਈ॥ ਆਹੀਂ ਮਾਰ ਗੁਜ਼ਾਰਦਾਂ ਰਾਤ ਸਾਰੀ ਪਿਆ ਸੀਰੀਂ ਦਾ ਨਾਮ ਧਿਆਂ ਵਦਾਈ॥ ਕਹਿੰਦਾ ਰੱਬ ਦੇ ਬਾਝ ਨਾ ਹੋਰ ਬੇਲੀ ਜੇਹੜਾ ਰੁੜ੍ਹਦਿਆਂ ਪਾਰ ਲੰਘਾਂਵਦਾਈ॥ ਜਿਸਮ ਖ਼ਾਕ ਦਾ ਪਾਕ ਬਨਾਯਾ ਸੂ ਵਿਚ ਰੂਹ ਹਯਾਤ ਸਮਾਂਵਦਾਈ॥ ਦਿੱਤੀ ਅਕਲ ਤੇ ਸਕਲ ਕਿਆ ਆਦਮੀ ਨੂੰ ਬਿਨਾਂ ਮੰਗਿਆਂ ਦਾਨ ਦਵਾਂਵਦਾਈ॥ ਅਰਬਾ ਨਾ ਸਰੀ ਖ਼ਲਕਮੌਦ ਕੀਤੀ ਵੱਖੋ ਵੱਖ ਔਸਾਫ਼ ਦਿਖਾਂਵਦਾਈ॥ ਰਲੇ ਇਕ ਦੇ ਨਾਲ ਨਾ ਇਕ ਕੋਈ ਲਾਖ ਸੂਰਤਾਂ ਚਾਇ ਚਿਤਰਾਂਵਦਾਈ॥ ਕੌਨ ਜਾਨ ਦਾ ਓਸ ਦੀਆਂ ਕੁਦਰਤਾਂ ਨੂੰ ਕਾ ਦਰ ਬੇਸੁਮਾਰ ਕਹਾਂਵਦਾਈ॥ ਦੀ ਬਾਝ ਖ਼ੁਦਾਇਨਾ ਹੋਰ ਲਾਇਕ ਬੰਦਾਖੁਦੀ ਤੋਂ ਮਾਰਿਆ ਜਾਂਵਦਾਈ॥ ਕੀਤੀ ਖ਼ੁਦੀ ਫ਼ਰਿਔਨ ਨੇ ਗ਼ਰਕ ਹੋਯਾ ਮੂਸੇ ਨਾਲ ਫ਼ਸਾਦ ਉਠਾਂਵਦਾਈ॥ ਅਜ਼ਰਾਈਲ ਨੇ ਖ਼ੁਦੀ ਦਾ ਸਬਕ ਪੜਿਆ ਉਸ ਨੂੰ ਤੁਰਤ ਸੈਤਾਨ ਬਨਾਂਵਦਾ ਈ॥ ਹੁਕਮ ਮੰਨਣਾ ਬਹੁਤ ਸਵਾਬ ਹੈ ਜੀ ਨਾਂ ਫਰਮਾਨ ਈਮਾਨ ਡੁਬਾਂਦਾਈ॥ ਅਲ ਅਮਰ ਫ਼ਲਕ ਅਦਬ ਕਹੇ ਏਹ ਭੀ ਵਿਚ ਕੁਰਾਨ ਦੇ ਆਵਦਾਈ॥ ਹੁਕਮ ਅਦਬ ਤੋਂ ਬਹੁਤ ਚੰਗੇ ਰੜਾਈ ਕਰੇ ਉਜ਼ਰ ਬੇ ਅਦਬ ਕਹਾਂਵਦਾਈ॥ ਬੰਦਾ ਹੋਇਕੇ ਹੁਕਮ ਤੋਂ ਬਾਹਰ ਜਾਵੇ ਸੋਈ ਦੋਜ਼ਖਾਂਦੇ ਵਿਚ ਜਾਂਵਦਾਈ॥ ਬੰਦਾ ਬੰਦਗੀ ਵਿੱਚ ਹੈ ਬਹੁਤ ਚੰਗਾ ਕਰੇ ਬੰਦਗੀ ਰੱਬ ਨੂੰ ਪਾਂਵਦਾਈ॥ ਬੰਦੇਬੰਦਗੀ ਨਾਲ ਬਖ਼ਸੰਦਗੀ ਹੈ ਬਿਨਾ ਬੰਦਗੀ ਗੰਦਗੀ ਖਾਂਵਦਾਈ॥ ਖਲਕ ਨੇਕ ਹੈ ਖ਼ਲਕ ਦੇ ਵਿਚ ਚੰਗਾ ਇਲਮ ਹਿਲਮ ਹਯਾ ਸੋਹਾਵਦਾਈ॥ ਸਹ ਵਤਹਿਰ ਸਗਰੂਰ ਤੇ ਮਾਨ ਮਸਤੀ ਦੁਸ਼ਮਨ ਬੰਦੇਦੇਹਕ ਫ਼ਰਮਾਂਵਦਾਈ॥ ਖ਼ਸ਼ੀ ਐਸ਼ ਬਹਾਰ ਜਹਾਨ ਅੰਦਰ ਸੁਬਹਾਨ ਜੋ ਨਿਤ ਦਿਖਾਂਵਦਾਈ॥ ਕਈ ਲਖ ਨਿਆਮਤਾਂ ਖਾਇਕੇ ਅਹਿਮਕ ਜਾਨ ਜੋ ਰੱਬ ਭੁਲਾਂਵਦਾਈ॥ ਜੇਹੜਾ ਰੱਬ ਨੂੰ ਚਾਇ ਭੁਲਾਂਵਦਾਈ ਜਿਥੇ ਜਾਂਵਦਾ ਕਦਰ ਨਾ ਪਾਂਵਦਾਈ॥ ਬਾਦਸ਼ਾਹ ਦਾ ਨਾਮ ਜਿਸ ਗੁੰਮ ਕੀਤਾ ਕੌਣ ਨਫ਼ਰ ਨੂੰ ਕੋਲ ਬਹਾਂਵਦਾਈ॥ ਐਸਾ ਬਾਦਸਾਹ ਦੇਖ ਗੁਨਾਹ ਲਾਖਾਂਇਕ ਪਲ ਦੇ ਵਿਚ ਬਖ਼ਸ਼ਾਂਵਦਾਈ॥ ਐਸੇ ਸਾਰ ਤੋਂ ਜੋ ਮੁਖ ਫੇਰਦਾਈ ਦੁਨੀਆ ਦੀਨ ਦੋ ਲੋਕ ਗੁਆਂਵਦਾਈ॥ ਰਾਜ਼ਕ ਦੇਂਵਦਾ ਰਿਜ਼ਕ ਤਮਾਮ ਤਾਂਈਂ ਮਰਹਮ ਦਿਲਾਂ ਦੇ ਜ਼ਖ਼ਮਾਂ ਤੇ ਲਾਂਵਦਾਈ॥ ਕਹਿੰਦਾ ਫੇਰ ਫਰਿਹਾਦ ਕੀ ਦੋਸ਼ ਕਿਸੇ ਲਿਖੇ ਲੇਖ ਨਾ ਕੋਈ ਮਿਟਵਦਾਈ॥ ਦੀਵਾ ਦੇਖ ਪਤੰਗ ਨਸ ਗਜਲ ਦਾ ਭਲਾ ਓਸ ਨੂੰ ਕੌਨ ਜਲਾਵਦਾਈ॥ ਜੇਹੜਾ ਬਖ਼ਤ ਕਰਖ਼ਤ ਹੈ ਆਸਕਾਂ ਦਾ ਐਸਾ ਸਖ਼ਤ ਨਾਹੋਰ ਰਖਾਂਵਦਾਈ॥ ਜੇਹੜਾ ਅਕਲ ਸਹੂਰ ਦਾ ਆਦਮੀ ਹੈ ਬਡਾ ਆਪ ਨੂੰ ਮਰਦ ਕਹਾਂਵਦਾਈ॥ ਦਿੱਤਾ ਰੱਬ ਦਾ ਖਾਂਵਦੇ ਲੋਕ ਸਾਰੇ ਐਸਾ ਕੌਨ ਜੋ ਅਕਲ ਦੁੜਾਂਵਦਾਈ॥ ਬਿਨਾਂ ਤਾਲਿਆ ਮਿਲੇ ਨ ਇਕ ਕੌਡੀ ਆਪੇ ਆਪ ਸਰਾਫ਼ ਸਦਾਂਵਦਾਈ॥ ਬੇਪਰਵਾਹੀਆਂ ਰਬ ਦੀਆਂ ਦੇ ਬੰਦੇ ਗੱਲਾਂ ਉਲਟੀਆਂ ਚਾਇ ਬਨਾਂਵਦਾਈ॥ ਦੌਲਤ ਨਿਆਮਤਾਂ ਦੇ ਵਦਾ ਮੁਰਖਾਂ ਨੂੰ ਅਤੇ ਪੰਡਤਾਂ ਭੀਖ ਮੰਗਾਂਵਦਾਈ॥ ਬਡਾ ਐਸ਼ ਅਰਾਮ ਹੈ ਅਹਿਮਕਾਂ ਅਤੇ ਨੂੰ ਦਾਨਿਆਂ ਦੁਖ ਦਿਖਾਂਵਦਾਈ॥ ਘੋੜਾ ਖਾਇਕੇ ਕਮਚੀਆਂ ਚੁਪ ਕਰਦਾ ਗਧਾ ਖਾਇਕੇ ਟੀਟਨੇ ਲਾਂਵਦਾਈ॥ ਕੋਈ ਹੰਸਾਂ ਨੂੰ ਮੂਲ ਨਾ ਜਾਨ ਦਾਈ ਚੂਰੀ ਕੁਟ ਕੇ ਕਾਗ ਨੂੰ ਪਾਂਵਦਾਈ॥ ਕਾਲਾ ਰੰਗ ਹੈ ਬੁਲਬਲਾਂ ਕੋਇਲਾਂ ਦਾ ਅਤੇ ਬੱਗ ਸੁਫੈਦ ਸਦਾਂ ਵਦਾਈ॥ ਗਾਂਈ ਭੁਖੀਆਂ ਨੂੰ ਰੁਖਾ ਘਾਹਿ ਮਿਲਦਾ ਕੁਤਾ ਖੰਡ ਦਾ ਚੂਰਮਾਂ ਖਾਂਵਦਾਈ॥ ਫਾਕਾ ਫਿਕਰ ਹੈ ਰੱਬ ਦੇ ਦੋਸਤਾਂ ਨੂੰ ਅਤੇ ਦੁਸ਼ਮਨਾ ਰਾਜ ਕਰਾਂਵਦਾਈ॥ ਚੋਰਾਂ ਯਾਰਾਂ ਨੂ ਬਾਫ ਤੇ ਅਤਲਸ ਜੀ ਅਤੇ ਸਾਧਾਂ ਨੂੰ ਨਗਨ ਫਿਰਾਂਵਦਾਈ॥ ਸੋਹਿਣੇ ਮ੍ਰਿਗ ਦੇ ਨੈਨ ਜਹਾਨ ਕਹਿੰਦਾਂ ਓਹ ਨੂੰ ਜੰਗਲਾਂ ਵਿੱਚ ਰੁਲਾਂਵਦਾਈ॥ ਮਿਲਨ ਦੌਲਤਾਂ ਕੰਜਰਾਂ ਬਾਸ਼ਿਆਂ ਨੂੰ ਕੋਈ ਫਕਰਾਂ ਨੂੰ ਨਹੀਂ ਬੁਲਾਂਵਦਾਈ॥ ਗੰਜ ਦੇਂਵਦਾ ਸੱਪ ਤੇ ਸੂਮ ਤਾਂਈਂ ਅਤੇ ਦਾਤਿਆਂ ਰੰਜ ਦਿਖਾਂਵਦਾਈ॥ ਕੇਹਾ ਜ਼ੋਰ ਹੈ ਕਿਸੇ ਦਾ ਨਾਲ ਡਾਵੇ ਰੱਬ ਚਾਹੁੰਦਾ ਸੋਈ ਕਰਾਂਵਦਾਈ॥ ਬਿਨਾਂ ਰੱਬ ਦੇ ਰੱਬ ਦੀ ਕੌਨ ਜਾਨੇ ਸੋਈ ਜਾਨ ਦਾ ਜਿਸੇ ਜਨਾਂਵਦਾਈ॥ ਕਿਸ਼ਨ ਸਿੰਘ ਰੱਬ ਦਾ ਹੋਇ ਰਹੇ ਰੱਬ ਓਸਨੂੰ ਰੂਪ ਦਿਖਾਂਵਦਾਈ॥੩੪॥
ਐਜ਼ਨ
ਏਸੇ ਹਾਲ ਦੇ ਨਾਲ ਖਿਆਲ ਕਰਕੇ ਸਾਰੀ ਰਾਤ ਫਰਿਹਾਦ ਲੰਘਾਵਦਾ ਸੀ॥ ਚਿੜੀ ਕਾਂਗ ਗਟਾਰ ਦੇ ਬੋਲ ਸੁਨਕੇ ਫਜਰ ਜਾਨ ਕੇ ਬਾਹਰ ਨੂੰ ਆਂਵਦਾ ਸੀ॥ ਕਹਿੰਦਾ ਭਲਾ ਹੋਵੇ ਏਹਨਾਂ ਪੰਛੀਆਂ ਦਾ ਦਮਦਮ ਦਰਦ ਪਹੁੰਚਾਂਵਦਾ ਸੀ॥ ਸੂਰਜ ਦੇਖ ਕੇ ਬਹੁਤ ਨਿਹਾਲ ਹੁੰਦਾ ਹੱਥ ਜੋੜ ਕੇ ਸੀਸ ਨਿਵਾਂਵਦਾ ਸੀ॥ ਹੋਵੇ ਦਿਨ ਤੇ ਕਲਮ ਦੁਆਤ ਲੈਕੇ ਦੌੜ ਤਰਫ ਮਹੱਲ ਦੀ ਜਾਂਵਦਾ ਸੀ॥ ਦੇਖ ੨ ਕੇ ਮਹਿਲ ਮੁਨਾਚਿਆਂ ਨੂ ਸ਼ੁਕਰ ਲੱਖ ਹਜ਼ਾਰ ਬਜਾਂਵਦਾ ਸੀ॥ ਜਿਸ ਦਿਨ ਦੇਖ ਦਾ ਸ਼ੀਰੀਂ ਨੂੰ ਸਾਦ ਹੁੰਦਾ ਖੂਬ ਹੱਸਦਾ ਖੇਡਦਾ ਗਾਂਵਦਾਸੀ॥ ਜਿਸ ਰੋਜ਼ ਨਾ ਆਂਵਦੀ ਨਜ਼ਰ ਸ਼ੀਰੀਂ ਜਲ ਜਲ ਕੇ ਜੀਉ ਤਪਾਂਵਦਾ ਸੀ॥ ਕਦੇ ਨਾਲ ਸਬੱਬ ਦੀਦਾਰ ਹੋਵੇਂ ਉੱਠ ਉੱਠ ਕੇ ਝਾਤੀਆਂ ਪਾਂਵਦਾ ਸੀ॥ ਜਿਵੇਂ ਬਿੱਜਲੀ ਵਿੱਚ ਅੰਧੇਰ ਚਮਕੇ ਤਿਵੇਂ ਮੁਖ ਮਹਬੂਬ ਦਿਖਾਂਵਦਾ ਸੀ॥ ਬਿਨਾਂ ਦੇਖਿਆਂ ਦੁਖ ਦੀ ਜਾਨ ਪਈ ਚੀਰ ਚੀਰ ਕਲੇਜੜਾ ਖਾਂਵਦਾ ਸੀ॥ ਹੋਵੇ ਕੰਮ ਨ ਗਮ ਦੇ ਨਾਲ ਮੂਲੋਂ ਕਾਰ ਆਪਨੀ ਸਭ ਭੁਲਾਂਵਦਾ ਸੀ॥ ਜਦੋਂ ਦੇਖਦਾ ਆਖਦਾ ਮਿਲੂ ਕਦੋਂ ਬਿਨਾ ਦੇਖਿਆਂ ਰੰਗ ਵਹਾਂਵਦਾਂ ਸੀ॥ ਦੇਖੇ ਮੁਖ ਤਾਂ ਅੱਗ ਤੇਲ ਪੌਂਦਾ ਲਾਟ ਬ੍ਰਿਹੋਂ ਦੀ ਨਾਲ ਜਲਾਂਵਦਾ ਸੀ॥ ਦੋਹਾਂ ਗਲਾਂ ਦੇ ਵਿਚ ਨਾ ਸੁਖ ਕੋਈ ਦੁਖ ਨਾਲ ਇਹ ਚਾਲ ਨਿਬਾ ਹੁੰਦਾ ਸੀ॥ ਹੋਯਾ ਜੀਵ ਨਾ ਜ਼ਹਿਰ ਫ਼ਰਿਹਾਦ ਤਾਂਈਂ ਤਨ ਵਾਂਗਤ ਨੂਰ ਤਪਾਂਵਦਾ ਸੀ॥ ਰੱਬਾ ਇਸਕ ਨਾ ਕਿਸੇ ਨੂੰ ਆਨ ਲਗੇ ਵਿੱਚੇ ਵਿੱਚ ਹੀ ਜਾਨ ਸੁਕਾਂਵਦਾ ਸੀ॥ ਜ਼ੋਰਾਵਰਾਂ ਦੇ ਨਾਲ ਨਾ ਜ਼ੋਰ ਕੋਈ ਘਟ ਵੱਟ ਕੇ ਵਕਤ ਲੰਘਾਂਵਦਾ ਸੀ॥ ਸ਼ੇਰ ਇਸਕ ਸਰੀਰ ਦੇ ਵਿਚ ਵੜਿਆ ਚੀਰ ਚੀਰ ਕੇ ਮਾਸ ਨੂੰ ਖਾਂਵਦਾ ਸੀ॥ ਐਸਾ ਨਾਗ ਫਿਰਾਕ ਨੇ ਡੰਗ ਲਾਯਾ ਸਾਹ ਸਰਦ ਕਰ ਦਮ ਭਰਾਂਵਦਾ ਸੀ॥ ਹਿਕਮਤ ਪੇਸ ਨਾ ਜਾਂਵਦੀ ਮੂਲ ਕੋਈ ਲੱਖ ਲੱਖ ਦਲੀਲ ਦੁੜਾਂਵਦਾ ਸੀ॥ ਬਾਦਸਾਹਾਂ ਦੇ ਨਾਲ ਕੀ ਜ਼ੋਰ ਜਾਵੇ ਆਜਜ਼ ਨਫਰ ਗੁਲਾਂਮ ਕਹਾਂਵਦਾ ਸੀ॥ ਇਸ਼ਕ ਛਪਦਾ ਮੂਲਨ ਨਜ਼ਰ ਆਵੇ ਐਂਵੇਂ ਹੱਠ ਦੇ ਨਾਲ ਛਪਾਂਵਦਾ ਸੀ॥ ਹਾਥੀ ਆਨ ਵੜਿਆ ਵਿੱਚ ਕੋਠੜੀ ਦੇ ਉਪਰ ਟੋਕਰੀ ਪਾਇ ਲੁਕਾਂਵਦਾ ਸੀ॥ ਲਗੀ ਅੱਗ ਬਾਰੂਦ ਦੇ ਰਖਤ ਖਾਨੇ ਪਾਨੀ ਛਿਣਕ ਕੇ ਪਿਆ ਬੁਝਾਂਵਦਾ ਸੀ॥ ਦੇਵ ਇਸਕ ਨੇ ਆਨ ਕੇ ਹਥ ਪਾਯਾ ਪਿਆ ਮਿੰਨਤਾਂ ਨਾਲ ਛੁਡਾਂਵਦਾ ਸੀ॥ ਹੁਨ ਇਸਕ ਜੁਵਾਨ ਪੁਰ ਜ਼ੋਰ ਹੋਯਾ ਅੱਗੇ ਬਾਲ ਨੂੰ ਪਿਆ ਵਲਾਂਵਦਾ ਸੀ॥ ਚੜਿਆ ਫੂਕ ਕੇ ਤਾਪ ਤੇ ਲੁਕ ਕੇ ਓਹ ਜਿੰਨ ਭੂਤ ਨੂੰ ਪਿਆ ਪਰਚਾਂਵਦਾ ਸੀ॥ ਲਹੂ ਪੀਂਵਦਾ ਸੀ ਨਿੱਤ ਕਾਲਜੇ ਦਾ ਅਤੇ ਮਾਸ ਸਰੀਰ ਦਾ ਖਾਂਵਦਾ ਸੀ॥ ਹੱਥ ਕੰਬ ਦੇ ਕਲਮ ਨਾ ਪਕੜ ਸੱਕੇ ਨਹੀਂ ਲਿਖ ਨੇ ਨੂੰ ਚਿੱਤ ਚਾਹੁੰਦਾ ਸੀ॥ ਪਿਆ ਖਾਂਵਦਾ ਪੀਨਕਾਂ ਪੋਸਤੀ ਜਿਉਂ ਵਾਂਗ ਕਮਲਿਆਂ ਕਾਰ ਕਮਾਂਵਦਾ ਸੀ॥ ਦੇਖੇ ਤਰਫ਼ਦਰੀ ਚੇਦੀ ਵਾਰ ਵਾਰੀ ਅਤੇ ਬਾਪਥੋਂ ਅੱਖ ਚੁਰਾਂਵਦਾ ਸੀ॥ ਜਿਵੇਂ ਚੰਦ ਦੀ ਤਰਫ਼ ਚਕੋਰ ਦੇਖੋ ਮੋਰ ਬੱਦਲਾਂ ਦੇਖ ਘੁਮਾਂਵਦਾ ਸੀ॥ ਗਿਰਦੇ ਸਮਾਂ ਦੇ ਜਿਵੇਂ ਪਤੰਗ ਫਿਰਦਾ ਨਜ਼ਰ ਬਾਜ਼ ਜਿਉਂਨ ਰਲੜਾਂਵਦਾ ਸੀ॥ ਚੋਰ ਤੱਕ ਦਾ ਘਰਾਂ ਬੇਗਾਨਯਾਂ ਨੂੰ ਹੇੜੀ ਕੱਸ ਬੰਦੂਕ ਚਲਾਂਵਦਾ ਸੀ॥ ਹੱਥ ਕਾਰ ਵੱਲੇ ਚਿਤ ਯਾਰ ਵੱਲੇ ਪਿਆ ਗੀਤ ਦਿਲਦਾਰ ਦੇ ਗਾਂਵਦਾ ਸੀ॥ ਕਿਸਨ ਸਿੰਘ ਹਰ ਵਕਤ ਮਹਬੂਬ ਤਾਂਈਂ ਦਮਦਮ ਦੇ ਨਾਲ ਧਿਆਂਵਦਾ ਸੀ॥੩੫॥ ਤਸਵੀਰਾਂ ਲਿਖਨੀਆਂ ਸੀਰੀਂ ਦੀਆਂ ਫ਼ਰਿਹਾਦ ਨੇ ਕੰਧ ਤੇ ਇੱਕ ਰੋਜ਼ ਫ਼ਰਿਹਾਦ ਪਿਉ ਨਾਲ ਰਲ ਕੇ ਕਾਇਮ ਹੋਯਾ ਜਾਂ ਆਪਨੀ ਕਾਰ ਉਤੇ ਦਿਲ ਵਿੱਚ ਵਿਚਾਰ ਵਿਚਾਂਰੀਓ ਸੂ ਅੱਜ ਆਏ ਹਾਂ ਫੇਰ ਸਕਾਰ ਉੱਤੇ॥ ਪਵੇ ਖ਼ੈਰ ਜੇ ਕਿਵੇਂ ਫ਼ਕੀਰ ਤਾਈਂ ਖੜਾ ਆਣ ਸਰਕਾਰ ਦੇ ਬਾਰ ਉੱਤੇ॥ ਹੋਰ ਕੋਈ ਨਾ ਕੰਮ ਸਵਾਰ ਸੱਕੇ ਰੱਖ ਆਸ ਸੱਚੀ ਸਰਕਾਰ ਉੱਤੇ॥ ਰੱਖ ਝੂਠ ਨਾ ਕਰੇ ਜੇ ਏਸ ਵੇਲੇ ਚਸਮਾਂ ਚਾਰ ਹੋ ਜਾਨ ਦੀਦਾਰ ਉੱਤੇ॥ ਆਸ ਕਵਾਰ ਦੇ ਜਾਨ ਹਜ਼ਾਰ ਵਾਰੀ ਇੱਕ ਜ਼ੁਲਫ਼ ਮਹਬੂਬ ਦੀ ਤਾਰ ਉੱਤੇ॥ ਹੋਈ ਮਨ ਦੀ ਤੁਰਤ ਮੁਰਾਦ ਪੂਰੀ ਪੌਂਹ ਤਾਂ ਆਨ ਤਬੀਬ ਬੀਮਾਰ ਉੱਤੇ॥ ਸੀਰੀਂ ਉਠ ਕੇ ਤਾਕੀ ਦੇ ਵਿੱਚ ਆਈ ਦਿਲ ਦੇ ਦਿੱਤਾ ਸੀ ਆਪ ਦੀਦਾਰ ਉੱਤੇ ਆਸਕ ਦੇ ਖਜਮਾਲ ਨਿਹਾਲ ਹੋਯਾ ਲਾਲ ਚੱਲਿਆ ਪੱਟ ਦੀ ਡਾਰ ਉੱਤੇ॥ ਸੀਰੀਂ ਦੇਖ ਦੀ ਰਮਜ਼ ਨੂੰ ਪਾਇ ਗਈ ਗ਼ਮ ਖਾਇ ਗਈ ਗਮ ਖਾਰ ਉੱਤੇ॥ ਮੂੰਹ ਵਿੱਚ ਮੁਸਕਾਇਕੇ ਪਿਛਾਂ ਹਟੀ ਲਿਆ ਚਿਤ ਚੁਰਾਇ ਪਿਆਰ ਉੱਤੇ॥ ਸਰਮ ਖਾਇਕੇ ਅੱਖੀਆਂ ਫੇਰ ਲਈਆਂ ਭਲੀ ਗੱਲ ਨਹੀਂ ਸੀ ਬਾਰ ਬਾਰ ਉੱਤੇ॥ ਮਤ ਦੇਖ ਸਹੇਲੀਆਂ ਹੋਨ ਵਾਕਫ਼ ਸੀਰੀਂ ਵਿਕੀ ਫ਼ਰਿਹਾਦ ਲੁਹਾਰ ਉੱਤੇ॥ ਸਰਮ ਵਾਲਿਆਂ ਨੂੰ ਸਰਮ ਬਹੁਤ ਪਿਆਰੀ ਅੱਖ ਰੱਖ ਦੇਖੋ ਸਰਮਸਾਰ ਉੱਤੇ॥ ਦਿਲ ਦੋਹਾਂ ਦੇ ਇੱਕ ਹੋ ਗਏ ਵਿੱਚੋਂ ਹੋਏ ਕੌਲ ਕਰਾਰ ਨਜ਼ਾਰ ਉੱਤੇ॥ ਰਾਹ ਦਿਲ ਦਾ ਦਿਲ ਦੇ ਵਿਚ ਕਹਿੰਦੇ ਯਾਰ ਜਾਨ ਲੈਂਦੇ ਦਿਲ ਯਾਰ ਉੱਤੇ॥ ਇਕ ਤਰਫ ਦੀ ਨਹੀਂ ਪ੍ਰੀਤ ਲਗਦੀ ਇਕ ਹੱਥ ਦੇ ਦੇਖ ਖੜਕਾਰ ਉੱਤੇ॥ ਦੋਵੇਂ ਦਸਤ ਮਿਲ ਖ਼ੂਬ ਆਵਾਜ਼ ਹੋਵੇ ਐਸੇ ਜਾਨ ਪ੍ਰੀਤ ਦੋ ਧਾਰ ਉੱਤੇ॥ ਸੀਰੀ ਲੁਕੀਤਾਂਜੱਗ ਅੰਧੇਰ ਹੋਯਾ ਲੱਗੇ ਚਿਤ ਨਾ ਕਾਰ ਵਿਹਾਰ ਉੱਤੇ॥ ਕਈ ਸੀਰੀਆਂ ਕੰਧ ਤੇ ਲਿੱਖ ਧਰੀਆਂ ਇੱਕ ਘੜੀ ਦੇ ਨਕਸ ਨਗਰ ਉੱਤੇ॥ ਬੇਖੁਦ ਹੋਇਕੇ ਮਸਤ ਬੇਹੋਸ ਹੋਯਾ ਗਈ ਹੋਸ ਮਖ਼ਮਰ ਖ਼ੁਮਾਰ ਉੱਤੇ॥ ਬਾਜ਼ੀ ਗਰਨੀਆਂ ਵਾਂਗ ਏਹ ਨਾਚ ਕੀਤਾ ਨੰਗੀ ਦੇਖ ਤਲਵਾਰ ਦੀ ਧਾਰ ਉੱਤੇ॥ ਆਸਕ ਹੋਵਨਾ ਨਹੀਂ ਆਸਾਨ ਕੋਈ ਹੱਥ ਮਾਰਨਾ ਸੈਫ਼ ਤਲਵਾਰ ਉੱਤੇ॥ ਇਸਕ ਮੁਸਕ ਤੇ ਹੁਸਨ ਨ ਰਹਿਨ ਗੁਝੇ ਨਹੀਂ ਛਪਦੀ ਕੈਫ਼ ਪੁਕਾਰ ਉੱਤੇ॥ ਹਾਥੀ ਕੁਲੀ ਦੇ ਵਿੱਚ ਨਾਰ ਹੇ ਲੁਕਿਆ ਅਤੇ ਦਾਰੂ ਦੀ ਗੱਠ ਅੰਗਾਰ ਉੱਤੇ॥ ਕਿਹਾ ਬਾਪ ਨੇ ਦੇਖਕੀ ਹੋਯਾ ਤੈਨੂੰ ਤੇਰੀ ਅਕਲ ਉਡੀ ਏਸ ਕਾਰ ਉੱਤੇ॥ ਹਥੀਂ ਆਪਨੀ ਮੌਤ ਵਿਹਾਜ ਲਈਆ ਕਾਹ ਨੂੰ ਜਮਿਓਂ ਏਸ ਸੰਸਾਰ ਉੱਤੇ॥ ਖ਼ਬਰ ਹੋਈ ਜੇ ਸ਼ਾਹ ਅਜ਼ੀਜ਼ ਤਾਂਈਂ ਉੱਡ ਜਾਇੰਗਾ ਤੋਪ ਦੀ ਮਾਰ ਉੱਤੇ॥ ਸਾਨੂੰ ਸਣੇ ਕਬੀਲੜੇ ਕਤਲ ਕਰ ਸੀ ਪੌਹ ਤਾ ਸਾਹ ਜੇਏ ਸਇ ਸਰਾਰ ਉੱਤੇ॥ ਕਿਹਾ ਬੈਠ ਫ਼ਰਿਹਾਦ ਨੂੰ ਗੱਲ ਸੁਨ ਤੂੰ ਪੋਚਾ ਫੇਰਿਆ ਨਕਸ ਨਿਗਾਰ ਉੱਤੇ॥ ਭੇਦ ਇਸਕ ਦਾ ਖੋਲਨਾ ਭਲਾ ਨਾਹੀਂ ਹੱਥ ਮਾਰ ਨਾ ਸਾਫ ਕਟਾਰ ਉੱਤੇ॥ ਅਨਲ ਹੱਕ ਮਨਸੂਰ ਨੇ ਜਦੋਂ ਕਿਹਾ ਤੁਰਤ ਪਕੜ ਚੜ੍ਹਾਇਆ ਦਾਰ ਉੱਤੇ॥ ਗੱਲਾਂ ਕਮਲਿਆਂ ਵਾਲੀਆਂ ਛੋਡ ਬੱਚਾ ਕਦੇ ਗੱਡ ਨਾ ਚੜੇ ਪਹਾੜ ਉੱਤੇ॥ ਕਿਸਨ ਸਿੰਘ ਸੰਭਾਲੀਏ ਕਦਰ
ਅਪਨਾ ਮੂੰਹੋਂ ਬੋਲੀਏ ਜ਼ੋਰ ਮਿਕਦਾਰ ਉੱਤੇ॥੩੬॥
ਜਵਾਬ ਦੇਨਾ ਫ਼ਰਿਹਾਦ ਦਾ ਆਪਣੇ ਬਾਪ ਨੂੰ
ਕਿਹਾ ਫੇਰ ਫ਼ਰਿਹਾਦ ਨੇ ਬਾਪ ਤਾਈਂ ਤੈਨੂੰ ਖਬਰ ਕੀ ਇਸ਼ਕ ਦੀ ਸਾਰ ਉੱਤੇ॥ ਆਸ਼ਕ ਹੋਵਨਾ ਤੇ ਫੇਰ ਰੋਵਨਾ ਕੀ ਪੈਰ ਰੱਖ ਕੇ ਲੋਹੇ ਦੀ ਆਰ ਉੱਤੇ॥ ਜਿਹ ਨੂੰ ਲੱਗਦੀਏ ਸੋਈ ਜਾਨਦਾਈਂ ਹੱਥ ਰੱਖ ਦੇਖੋ ਤਲਵਾਰ ਉੱਤੇ॥ ਪਏ ਇਸ਼ਕ ਦੇ ਮੁਆਮਲੇ ਜਾਲਸਾਂ ਮੈਂ ਜਾਨਦੇਵਸਾਂ ਆਪਨੇ ਯਾਰ ਉੱਤੇ॥ ਕਿਸਨ ਸਿੰਘ ਜੋ ਇਸ਼ਕ ਦੇ ਵਿਚ ਮਨਾਏ ਹੋ ਕੀਮੀਆਂ ਏਸ ਸੰਸਾਰ ਉੱਤੇ॥੩੭॥
ਸਬਰ ਕਰਨਾ ਫ਼ਰਿਹਾਦ ਦੇ ਬਾਪ ਦਾ
ਸੁਨੀਂ ਗੱਲ ਫ਼ਰਿਹਾਦ ਦੀ ਬਾਪ ਜਦੋਂ ਘਟ ਝੱਟ ਕੇ ਚੁਪ ਖ਼ਾਮੋਸ ਹੋਯਾ॥ ਗ਼ਸ ਖਾਇਕੇ ਕੰਧ ਦੇ ਨਾਲ ਡਿੱਗਾ ਵਾਂਗ ਕਮਲਿਆਂ ਬਹੁਤ ਬੇਹੋਸ ਹੋਯਾ॥ ਆਈ ਹੋਸ ਤਾਂ ਉਠਕੇ ਕਹਿਨ ਲਗਾਂ ਸਾਡੇ ਕਰਮਾਂ ਦੇ ਵਿੱਚ ਏਹ ਦੋਸ ਹੋਯਾ॥ ਕੋਈ ਮਰਜ਼ ਹੋਈ ਫ਼ਰਿਹਾਦ ਤਾਈਂ ਇਕੇ ਪਰੀ ਤੇ ਹੂਰ ਦਾ ਜੋਸ ਹੋਯਾ॥ ਕਿਸਨ ਸਿੰਘ ਕੀ ਜੋਸ ਤੇ ਅਕਲ ਕਰਸੀ ਜਿਥੇ ਇਸਕ ਦਾ ਜੋ ਸਖਰੋਸ ਹੋਯਾ॥੩੮॥ਕਹਿਨਾ ਬਾਪ ਫ਼ਰਿਹਾਦ ਦੇ ਦਾ ਫ਼ਰਯਾਦ ਕਰਕੇ॥ ਕਿਹਾ ਬਾਪ ਨੇ ਨਾਲ ਨਸੀਹਤਾਂ ਦੇ ਦੱਸ ਆਪਨਾ ਦੁਖ ਦਵਾਇ ਬੇਟਾ॥ ਤੇਰੇ ਰੋਗ ਦਾ ਕੋਈ ਅਲਾਜ ਕਰਸਾਂ ਦੇਸਾਂ ਦੌਲਤਾਂ ਨਿਆਮਤਾਂ ਲਾਇ ਬੇਟਾ॥ ਤੇਰੇ ਜੇਹਾ ਨਾ ਕੋਈ ਹੁਸਿਆਰ ਹੈਸੀ ਦੱਸ ਪਈ ਏਹ ਕਹੀ ਬਲਾਇ ਬੇਟਾ॥ ਹੋਯਾ ਕਹਿਰ ਕੀ ਠਹਿਰ ਕੇ ਦੱਸ ਮੈਨੂੰ ਕਹੀ ਵੱਗ ਗਈ ਤੈਨੂੰ ਵਾਇ ਬੇਟਾ॥ ਨਾ ਓਹ ਰੰਗ ਨਾ ਢੰਗ ਨਾ ਸੰਗ ਕੋਈ ਬੈਠੋ ਨੰਗ ਨਾਮੂਸ ਗਵਾ ਬੇਟਾ॥ ਨਾ ਓਹ ਕੰਮ ਨਾ ਕਾਰ ਰੁਜ਼ਗਾਰ ਕੋਈ ਨਾ ਓਹ ਹਾਲ ਨਾਂ ਓਹ ਅਦਾ ਬੇਟਾ॥ ਹੋਈ ਕੀ ਤਕਦੀਰ ਤਕਸੀਰ ਕੋਈ ਦਸ ਅਜੇ ਤਦਬੀਰ ਕਰਾ ਬੇਟਾ॥ ਬੂਟਾ ਸੇਉ ਦਾ ਲਿਆ ਸੀ ਰੱਬ ਕੋਲੋਂ ਕਰਕੇ ਬੇਨਤੀ ਜ਼ੁਹਦ ਦੁਆ ਬੇਟਾ॥ ਹੋਯਾ ਫਲ ਲਾਇਕ ਸੜੇ ਬਖ਼ਤ ਸਾਡੇ ਵੱਗੀ ਸਖ਼ਤ ਖ਼ਿਜ਼ਾਂ ਦੀ ਵਾਇ ਬੇਟਾ॥ ਨਾਲ ਮੇਹਨਤਾਂ ਦੇ ਬ੍ਰਿਛ ਪਾਲਿਆ ਸੀ ਹੁਨ ਵਰਤਿਆ ਕਹਿਰ ਖ਼ੁਦਾਇ ਬੇਟਾ॥ ਹੋਵੇ ਜਿੰਨ ਯਾ ਭੂਤ ਦਾ ਕੋਈ ਸਾਯਾ ਪਾਈਏ ਰਖ ਦਾਵੀਜ਼ ਲਿਖਾਇ ਬੇਟਾ॥ ਕੋਈ ਰੋਗ ਹੋਵੇ ਚਲਾਂ ਵੈਦ ਵਲੇ ਅੱਲਾ ਵਾਸਤੇ ਕਰੇ ਦੁਆ ਬੇਟਾ॥ ਜੇਤਾਂ ਸੀਰੀਂ ਦੀ ਤਰਫ਼ ਖ਼ਿਆਲ ਆਯਾ ਏਸ ਖ਼ਿਆਲ ਨੂੰ ਦਿਲੋਂ ਹਟਾਇ ਬੇਟਾ॥ ਛੋਡ ਆਪਨੇ ਹੱਕ ਹਲਾਲ ਤਾਈਂ ਨਹੀਂ ਤਰਫ਼ ਹਰਾਮ ਦੀ ਜਾਇ ਬੇਟਾ॥ ਕਿਸਨ ਸਿੰਘ ਸੁਣ ਕੌਲ ਏਹ ਕੰਨ ਧਰਕੇ ਅਲਜ਼ਨਾ ਯੁਖ਼ਰ ਜੁਲ ਬਿਨਾ ਬੇਦਾ॥੩੯॥
ਜਵਾਬ ਦੇਨਾ ਫ਼ਰਿਹਾਦ ਦਾ ਆਪਣੇ ਬਾਪ ਨੂੰ
ਸੁਨ ਕੇ ਕਿਹਾ ਫ਼ਰਿਹਾਦ ਨੇ ਬਾਪ ਤਾਈਂ ਮੈਨੂੰ ਕੋਈ ਨਾ ਦੁਖ ਤੇ ਰੋਗ ਮੀਆਂ॥ ਸਾਇਆ ਪਰੀ ਨਾ ਜਿੰਨ ਨਾਂ ਦੇਵਤਾ ਹੈ ਨਹੀਂ ਦੂਸਰੇ ਦਾ ਕੋਈ ਸੋਗ ਮੀਆਂ॥ ਮੇਰਾ ਵੈਦ ਨਾ ਕੋਈ ਇਲਾਜ ਹੋਵੇ ਭੋਗ ਆਪਨੇ ਲਵਾਂਗਾ ਭੋਗ ਮੀਆਂ॥ ਜ਼ਹਿਮਤ ਤਾਪ ਅਸਰਾਰ ਨਾ ਕੋਈ ਮੈਨੂੰ ਜੰਤ ਮੰਤ ਨਾਹੀਂ ਕੋਈ ਹੋ ਗਮੀਆਂ॥ ਕੋਈ ਰੋਗ ਅਵੱਲੜਾ ਆਨ ਲਗਾ ਕੀਤਾ ਰੱਤ ਸਕਾਇਕੇ ਫੋਗਮੀਆਂ॥ ਏਸ ਦੁਖ ਦਾ ਦਾਰੂੜਾ ਮੌਤ ਹੋਵੇ ਜਿਹਨੂੰ ਆਖਦੇ ਲੋਗ ਵਿਜੋਗ ਮੀਆਂ॥ ਮੈਨੂੰ ਇਸਕ ਨੇ ਮਾਰ ਫ਼ਕੀਰ ਕੀਤਾ ਪਿਛੇ ਯਾਰ ਦੇ ਲਵਾਂਗਾ ਜੋਗ ਮੀਆਂ॥ ਰੋਵੇ ਜ਼ਾਰ ਜ਼ਾਰੀ ਮਾਰੇ ਆਹ ਨਾਰੇ ਉੱਚਾ ਬੋਲ ਸੁਨਾਂਵਦਾ ਲੋਗ ਮੀਆਂ॥ ਆਖੇ ਰੱਬ ਦੇ ਬਾਝ ਨ ਕੋਈ ਮੇਰਾ ਓਹੋ ਰੱਬ ਦਾ ਲੋਗ ਪਰਲੋਕ ਮੀਆਂ॥ ਕੋਈ ਬਾਪ ਨਾ ਮਾਉਂ ਨਾ ਭੈਣ ਭਾਈ ਐਸੇ ਖਾਬ ਦਾ ਸਬ ਸੰਜੋਗ ਮੀਆਂ॥ ਕਿਸਨ ਸਿੰਘ ਨਾ ਆਸ਼ਕਾਂ ਝੂਠ ਕਹਿਨਾ ਜੇੜ੍ਹਾ ਬੋਲਿਆ ਨਹੀਂ ਅਜੋਗ ਮੀਆਂ॥੪੦॥
ਕਹਿਣਾ ਫ਼ਰਿਹਾਦ ਦੇ ਬਾਪ ਦਾ
ਕਿਹਾ ਬਾਪ ਫ਼ਰਿਹਾਦ ਨੂੰ ਨਿਜ ਜਮ ਦੋਂ ਮੈਨੂੰ ਮਾਰਿਓਂ ਰੜੇ ਬਜ਼ਾਰ ਉੱਤੇ॥ ਉਮਰ ਪਿਛਲੀ ਹੋਯਾ ਸੀ ਇਕ ਬੇਟਾ ਸੋਈ ਗਿਆ ਏ ਚੰਦਰੀ ਕਾਰ ਉਤੇ॥ ਲਾਠੀ ਬੁਢੇ ਦੀ ਭੱਜ ਕੇ ਚੂਰ ਹੋਈ ਟੁਰਦਾ ਫਿਰਦਾ ਸਾਂ ਏਸ ਬਲਕਾਰ ਉੱਤੇ॥ ਹੈਸੀ ਆਸਰ ਰੱਬ ਤੋਂ ਉਰੇ ਇਸਦਾ ਦਗਾ ਦਿਤੋਸੂ ਨਦੀ ਵਿਚਕਾਰ ਉੱਤੇ॥ ਮੇਰੇ ਦਿਲ ਨੂੰ ਕੋਈ ਨ ਪੁਛ ਵੇਖੇ ਭਾਣਾ ਵਰਤਿਆ ਆਇ ਲਾਚਾਰ ਉਤੇ॥ ਮਾਰ ਹਾਉਕੇ ਮਰਾਂਗਾ ਨਾਲ ਝੋਰੇ ਕੋਈ ਦਮ ਸੀ ਏਸ ਅਸਾਰ ਉਤੇ॥ ਬੱਚਾ ਸਮਝ ਨਾ ਮਾਰ ਨਤਾਨਿਆਂ ਨੂੰ ਸਾਡਾ ਵਾਸਤਾ ਮੰਨ ਗੁਫ਼ਾਰ ਉੱਤੇ॥ ਤੈਨੂੰ ਤਰਸ ਨਾ ਆਂਵਦਾ ਪਾਪੀਆ ਓਏ ਮਨ ਤੋੜ ਨਾ ਮੋਹ ਪਿਆਰ ਉੱਤੇ॥ ਕਹੇ ਬਾਪ ਤੇ ਚੁਪਕਰ ਸੁਨੀਂ ਜਾਵੇ ਰੱਖੇ ਚਿਤ ਨਾ ਗੇਲ ਗੁਫ਼ਤਾਰ ਉੱਤੇ॥ ਲੱਗੇ ਇਸਕ ਕੀ ਨਾਲ ਨਸੀਹਤਾਂ ਦੇ ਕੱਖ
ਰੱਖੀਏ ਅੱਗ ਅੰਗਾਰ ਉਤੇ॥ ਕਿਸਨ ਸਿੰਘ ਸਿਕ ਦਾ ਪੁਤ
ਮਰੇ ਵਿਗੜੇ ਏਹ ਗੱਲ ਮਸ਼ਹੂਰ ਸੰਸਾਰ ਉੱਤੇ॥੪੧॥ ਦੀਵਾਨਾ ਹੋਨਾ ਫ਼ਰਿਹਾਦ ਕਾ
ਕਿਹਾ ਫੇਰ ਫ਼ਰਿਹਾਦ ਨੇ ਬਾਪ ਤਾਈਂ ਸਾਨੂੰ ਸੌਂਪ ਹੁਨ ਰੱਬ ਗੁਫ਼ਾਰ ਉੱਤੇ॥ ਮਰਣਾਂ ਜੀਵਨ ਇਕ ਹੈ ਆਸ਼ਕਾਂ ਨੂੰ ਸਿਰ ਵੇਚਿਆ ਯਾਰ ਦਿਲਦਾਰ ਉੱਤੇ॥ਸਿਰੋਂ ਲਾਹਿਕੇ ਧਰਤਦੇ ਨਾਲਮਾਰੀ ਪਾੜਕੱਪੜੇ ਸੁਦਪਸਾਰ ਉੱਤੇ॥ ਨਿਕਲ ਚਲਯਾ ਸੀਰੀਂ ਦੇ ਮਹਿਲ ਵਿਚੋਂ ਹਥ ਜੋੜ ਖੜਾ ਦਰਬਾਰ ਉੱਤੇ॥ ਕੀਤੀ ਅਰਜ ਨਿਆਜ ਸਲਾਮ ਨਾਲ ਮੂੰਹੋਂ ਆਖਦਾ ਲਫ਼ਜ਼ ਗੁਫ਼ਤਾਰ ਉੱਤੇ॥ ਰਿਹਾ ਜੀਂਵਦਾ ਫੇਰ ਦੀਦਾਰ ਕਰਸਾਂ ਹੁਣ ਕਰਮ ਕਰਨਾ ਗੁਨਾਹਗਾਰ ਉੱਤੇ॥ ਤੇਰੇ ਵਾਸਤੇ ਵਾਸਤੇ ਸਭ ਛੋੜੇ ਨਹੀਂ ਰਿਹਾ ਮੈਂ ਆਪਨੀ ਕਾਰ ਉੱਤੇ॥ ਏਹੋ ਕਾਰ ਕਰਸਾਂ ਮਰਸਾਂ ਇਸ਼ਕ ਅੰਦਰ ਤੇਰਾ ਰਖਸਾਂ ਨਾਮ ਸੰਸਾਰ ਉਤੇ॥ ਦੌੜ ਚਲਿਆ ਹਲਿਆ ਨਾਲ ਹੀਲੇ ਜੀਵੇਂ ਜਾਇ ਅਸਵਾਰ ਅਸਵਾਰ ਉੱਤੇ॥ ਅਗੇ ਪੁਤ ਪਿਤਾ ਪਿਛੇ ਦੌੜ ਚਲੇ ਖੜੇ ਆਇ ਕੇ ਹਟ ਬਾਜ਼ਾਰ ਉੱਤੇ॥ ਕਿਹਾਂ ਬਾਪ ਨੇ ਏਸ ਨੂੰ ਦੇਵ ਲਗਾ ਬਾਦਸ਼ਾਹ ਦੇ ਮਹਿਲ ਮੀਨਾਰ ਉਤੇ॥ ਲਿਆ ਪਕੜ ਫ਼ਰਿਹਾਦ ਨੂੰ ਤੁਰਤ ਲੋਕਾਂ ਲੈਕੇ ਆਨ ਪਹੁਤੇ ਘਰਬਾਰ ਉੱਤੇ॥ ਲੜਕੇ ਲੜਕੀਆਂ ਤੁਰਤ ਹੋ ਗਏ ਕੱਠੇਨਰ ਨਰਾਂ ਤੇ ਨਾਰ ਸੀਨਾਰ ਉੱਤੇ॥ ਆਸਕ ਕੰਮ ਲਾਮਸਤ ਬੇਹੋਸ਼ ਬਨਿਆਂ ਢਠਾ ਜਾਇਕੇ ਪਲੰਘ ਨਿਵਾਰ ਉੱਤੇ॥ ਕਿਹਾ ਮਾਉਂ ਨੂੰ ਦੇਖ ਦੀ ਹਾਇ ਰੱਬਾ ਏਹ ਕੀ ਵਰਤਿਆ ਕਹਿਰ ਵਿਚਾਰ ਉੱਤੇ॥ ਔਰਤ ਦੇਖਕੇ ਚੁਪ ਖ਼ਮੋਸ਼ ਹੋਈ ਖੜੀ ਦੰਗ ਦਹਲੀਜ਼ ਦੀ ਸਾਰ ਉਤੇ॥ ਲੋਕ ਆਖ ਦੇ ਬਹੁਤ ਏਹ ਬੁਰਾ ਹੋਯਾ ਭਾਨਾ ਵਰਤਿਆ ਆਏ ਲੁਹਾਰ ਉੱਤੇ॥ ਕੋਈ ਆਖਦੀ ਰੱਬ ਦੀ ਰੱਬ ਜਾਨੇ ਹੋਯਾ ਕਮ ਏਹ ਕਿਸੇ ਇਸਰਾਰ ਉੱਤੇ॥ ਕੋਈ ਆਖਦੀ ਰੋਗ ਏਹ ਹੋਯਾ ਭਾਰਾ ਸੱਦੋ ਵੈਦ ਹਕੀਮ ਬੀਮਾਰ ਉੱਤੇ॥ ਕੋਈ ਆਖਦੀ ਕਿਸੇ ਨੇ ਸੇਹਰ ਕੀਤਾ ਜਦ ਚਲਿਆ ਰੂਪ ਸਿੰਗਾਰ ਉੱਤੇ॥ ਕੋਈ ਆਖਦੀ ਸੀਰੀ ਨੂੰ ਦੇਖ ਬੈਠਾ ਘਾਇਲ ਹੋਯਾ ਓਸ ਤਲਵਾਰ ਉੱਤੇ॥ ਕੋਈ ਆਖਦੀ ਸੀਸ ਰਸਾਮ ਹੈ ਏਹ ਵੈਦ ਆਵਸਨ ਏਸ ਆਜ਼ਾਰ ਉੱਤੇ॥ ਕੋਈ ਆਖਦੀ ਭਾਵੇਂ ਖ਼ਫ਼ਕਾਨ ਹੋਯਾ ਹੱਥ ਰੱਖ ਕੇ ਗੱਲ ਰੁਖ਼ਸਾਰ ਉੱਤੇ॥ ਕੋਈ ਨੱਕ ਤੇ ਉਂਗਲੀ ਰੱਖ ਕਹਿੰਦੀ ਘੋੜਾ ਦੌੜਿਆ ਦੁੰਬ ਜਵਾਲ ਉੱਤੇ॥ ਕੋਈ ਆਖਦੀ ਦਿਲ ਨਾ ਵੱਸ ਰਿਹਾ ਘੋੜਾ ਸੀਖਪਾ ਹੋਯਾ ਅਸਵਾਰ ਉੱਤੇ॥ ਕੋਈ ਆਖਦੀ ਬਾਜ ਛੁਡਾਇ ਡੋਰਾਂ ਪਿਆਂ ਪੰਛੀਆਂ ਦੀ ਜਾਇ ਡਾਰ ਉੱਤੇ॥ ਕੋਈ ਆਖਦੀ ਬਾਲ ਸੀ ਲੌਹਦਿਆਂ ਦਾ ਹੋਯਾ ਕਹਿਰ ਗਰੀਬ ਨਜਾਰ ਉਤੇ॥ ਕੋਈ ਆਖਦੀ ਬਹੁਤ ਅਛੰਦੜਾ ਸੀ ਕਿਆਮਾਰਿਆਕਿ ਹੈਕਾਰ ਉੱਤੇ॥ ਕੋਈ ਆਖਦੀ ਲੇਖ ਦੀ ਰੇਖ ਡਾਢੀ ਨਹੀਂ ਮਿਟਦੀ ਕਿਸੇ ਔਤਾਰ ਉੱਤੇ॥ ਕੋਈ ਆਖਦੀ ਲੇਖ ਸੜ ਗਏ ਇਸ ਦੇ ਲੱਗਾ ਦੁਖ ਆ ਚੰਦਰੇ ਵਾਰ ਉੱਤੇ॥ ਮਾਉਂ ਆਖਦੀ ਬੱਚਿਆ ਹੋਸ ਕਰ ਤੂੰ ਭੈਨ ਰੋਂਦ ਵੀ ਬੈਠ ਪਸਾਰ ਉੱਤੇ॥ ਹੋਰ ਮਾਸੀਆਂ ਫੁਫੀਆਂ ਲੈਨ ਤਰਲੇ ਬਡਾ ਕਹਿਰ ਦਾ ਦਿਨ ਸੀ ਨਾਰ ਉੱਤੇ॥ ਕਿਸਨ ਸਿੰਘ ਏਹ ਕੰਮ ਹੈ ਔਰਤਾਂ ਦਾ ਪਹੁਚਨ ਪੁਜਕੇ ਸਖਤ ਬੀਮਾਰ ਉੱਤੇ॥੪੨॥
ਆਵਨਾ ਹਕੀਮ ਦਾ ਫ਼ਰਿਹਾਦ ਦੇ ਦੇਖਨੇ ਨੂੰ
ਸੱਦੇ ਵੈਦ ਹਕੀਮ ਤਬੀਬ ਸ਼ਹਿਰੋਂ ਆਏ ਨਜ਼ਰ ਨਿਆਜ਼ ਮਨਾਇਕੇ ਜੀ॥ ਮੁਲਾਂ ਜੋਤ ਸੀ ਸਿੱਧ ਫ਼ਕੀਰ ਵਲੀ ਬੈਠੇ ਆਇ ਸਭ ਪਲੰਘ ਵਿਛਾਇਕੇ ਜੀ॥ ਇਕ ਦੇਖਦੇ ਨਬਜ਼ ਦੀ ਚਾਲ ਤਾਈਂ ਹੱਥ ਵੀਨੀਓਂ ਪਕੜ ਉਠਾਇਕੇ ਜੀ॥ ਇਕ ਪਾਇ ਕਾਰੂਰੇ ਨੂੰ ਵਿਚ ਸੀਸੇ ਅਤੇ ਦੇਖਦੇ ਖ਼ੂਬ ਹਿਲਾਇਕੇ ਜੀ॥ ਇਕ ਲਿੱਖ ਤਾਵੀਜ਼ ਤਜਵੀਜ਼ ਜਸੇਤੀ ਗਲ ਬੰਨ ਦੇ ਧੂਪ ਧੁਖਾਇਕੇ ਜੀ॥ ਇਕ ਆਖਦੇ ਭੂਤ ਹੈ ਬਡਾ ਭਾਰਾ ਲਈਏ ਤੁਰਤ ਹਜਰਾਇਤਾਂ ਪਾਇਕੇ ਜੀ॥ ਅਰਜ਼ਾਂ ਕਰਨ ਮਾਂ ਬਾਪ ਖ਼ੁਸਮਤਾਂ ਭੀ ਪੈਰੀਂ ਰਖਦੇ ਸੀਸ ਨਿਵਾਇਕੇ ਜੀ॥ ਰੋ ਰੋ ਆਖਦੇ ਰੁੜਦਿਆਂ ਲਾਓ ਬੰਨੇ ਕੋਈ ਕਰੋ ਇਲਾਜ ਹੁਨ ਆਇਕੇ ਜੀ॥ ਆਖਨ ਵੈਦ ਹਕੀਮ ਨਾ ਫ਼ਰਕ ਕਰਸਾਂ ਰਾਜ਼ੀ ਕਰਾਂਗੇ ਜ਼ੋਰ ਸਭਲਾਇ ਕੇ ਜੀ॥ ਅੱਗੇ ਨਾਲ ਤਕਦੀਰ ਤਦਬੀਰ ਨਾਹੀਂ ਨਹੀਂ ਜ਼ੋਰ ਕੁਝ ਨਾਲ ਰਜ਼ਾਇਕੇ ਜੀ॥ ਕੋਈ ਆਖਦੇ ਨਹੀਂ ਏਹ ਸੇਹਰ ਜਾਦੂ ਐਪਰ ਸੱਭ ਨਸਾਨ ਸੌਦਾਇਕੇ ਜੀ॥ ਇਕ ਆਖਦੇ ਹਾਇ ਖ਼ਫ਼ਕਾਂਨ ਹੋਯਾਇਕ ਕਹਿਨ ਏਹ ਰੰਗ ਸਫਰਾਇਕੇ ਜੀ॥ ਇਕ ਕਹਿਨ ਹੋਯਾ ਮਾਲੀ ਖ਼ੋਲੀਆ ਹੈ ਇਕ ਸਕਤਾ ਕਹਿਨ ਸੁਨਾਇਕੇ ਜੀ॥ ਇਕ ਆਖਦੇ ਭਾਂਵੇਂ ਦਵਾਰ ਹੋਵੇਂ ਦੇਖੋ ਯੂਸਫੀ ਤਿੱਬ ਲਿਆਇਕੇ ਜੀ॥ ਇਕ ਭਿਬ ਮੀਜ਼ਾਨ ਤੇ ਤਿਬ ਅਕਬਰ ਲਿਆਂਵਨ ਕਾਦਰੀ ਕੁਤਬ ਉਠਾਇਕੇ ਜੀ॥ ਇਕ ਪਕੜ ਕਫਾਯਾ ਮਨਸੂਰੀ ਲਯਾਵਨ ਜਾਲੀ ਨੂਸ ਦੀ ਬਾਤ ਬਤਾਇਕੇ ਜੀ॥ ਇਲਾ ਜੁਲ ਗੁਰਬਾਂ ਦਸਤੂ ਰੁਲ ਇਲਾਜ ਲਿਆਵਨ ਇਲਾਜੁਲ ਇਮਰਾਜ਼ ਦਿਖਾਇਕੇ ਜੀ॥ ਵੈਦ ਹਿੰਦ ਯੂਨਾਨੀਆਂ ਜਮਾਂ ਹੋਏ ਆਪੋ ਆਪਨੇ ਗ੍ਰੰਥ ਉਠਾਇਕੇ ਜੀ॥ ਕਈ ਮੇਘ ਬਿਨੋਦ ਨਿਦਾਨ ਲਿਆਵਨ ਕਬਡ ਰੰਗ ਸਾਰਿੰਗਧਰ ਜਾਇ ਕੇ ਜੀ॥ ਤਿੱਬ ਦਾਰੁ ਲਸਫਾ ਦਰਵੇਸੀ ਲਿਆਵਨ ਹੋਰ ਖ਼ੈਰ ਮਾਨੁਖ ਪਰਤਾਇਕੇ ਜੀ॥ ਕਈ ਪੋਥੀਆਂ ਹੋਰ ਪੁਰਾਨ ਨੁਸਖ਼ੇ ਧਾਂਤਾਂ ਮਾਰੀਆਂ ਕਹਿਨ ਅਜ਼ਮਾਇਕੇ ਜੀ॥ ਰੂਪ ਰਸ ਸੋਨਾ ਤਾਂਬਾਕਲੀ ਮਾਰੀ ਅਬਰਕ ਹੋਰ ਹੜਤਾਲ ਬਨਾਇਕੇ ਜੀ॥ ਇੱਕ ਆਖਦੇ ਦੇਓ ਅਨਾਰ ਸਰਬਤ ਮੁਸ਼ਕਬੇਦ ਗੁਲਾਬ ਰਲਾਇਕੇ ਜੀ॥ ਇਕ ਕਹਿਨ ਖ਼ਸਖ਼ਾਸ ਨੂੰ ਖ਼ੂਬ ਘੋਟੋ ਮਲੋ ਨਾਲ ਮਲਾਈ ਮਿਲਾਇਕੇ ਜੀ॥ ਕੋਈ ਆਖਦੇ ਗਾਚਨੀ ਘੋਟ ਲਓ ਨਿੰਬੂ ਮਿਸਰੀ ਦਿਓ ਦਬਾਇਕੇ ਜੀ॥ ਸੀਰੀਂ ਸਰਬਤ ਜੇਹ ਹੋਨ ਕਾਫੀ ਦਿਓ ਤੁਰਤ ਫਰਿਹਾਦ ਨੂੰ ਲਿਆਇਕੇ ਜੀ॥ ਇਕ ਆਖਦੇ ਏਸ ਨੂੰ ਸੰਨ ਹੋਈ ਦੇ ਓਲੌਂਗ ਜੈਫਲ ਮਿਰਚਾਂ ਪਾਇਕੇ ਜੀ॥ ਸਿੰਗ੍ਰਫ ਮਾਰਿਆ ਸੰਖੀਆ ਹੋਵੇ ਮਿੱਠਾ ਏਹਨੂੰ ਦਿਓ ਫੌਲਾਦ ਜਲਾਇਕੇ ਜੀ॥ ਇੱਕ ਆਖਦੇ ਮੁੜਕਾ ਜੇ ਆ ਜਾਵੇ ਰਾਜ਼ੀ ਹੁਨੇ ਹੋਵੇ ਤੁਰਤ ਆਇਕੇ ਜੀ॥ ਇਕ ਆਖਦੇ ਦੇਓ ਮਾਜੂਨ ਕੋਈ ਨੋਸ ਫਲਾਸਵਾ ਲਿਆਇਕੇ ਜੀ॥ ਸੋਨੇ ਵਰਕ ਯਾਕੂਤੀ ਯਾ ਜ਼ਰਦ ਕੇ ਸਰਸੋਂ ਫਲਾਚੀਆਂ ਮਗਜ਼ ਮਿਲਾਇਕੇ ਜੀ॥ ਅਰਕ ਪੂਦਨਾ ਅਰਕ ਅਜਵੈਨ ਦਾ ਜੀ ਦਿਓ ਅਰਕ ਮਕੋਇ ਅਨਾਇਕੇ ਜੀ॥ ਪਾਨੀ ਗਰਮ ਪਾ ਸੋਏ ਦੇ ਵਾਸਤੇ ਹੈ ਹੱਥ ਪੈਰ ਤੇ ਲਿੰਗ ਧੁਵਾਇਕੇ ਜੀ॥ ਇਕ ਆਖਦੇ ਦਿਹੋ ਜੁਲਾਬ ਜਲਦੀ ਚੰਗਾ ਹੋਇ ਜਾਵੇ ਦਸਤ ਆਇਕੇ ਜੀ॥ ਹੋਰ ਆਖਦੇ ਫ਼ਸਦ ਹੈ ਬਹੁਤ ਚੰਗਾ ਵੇਖੋ ਰੱਤ ਭੀ ਜ਼ਰਾ ਕਢਾਇਕੇ ਜੀ॥ ਇਕ ਆਖਦੇ ਪੱਛ ਸਿਰ ਪਾਓ ਪਾਨੀ ਖ਼ੂਬ ਮਸਕਦੀ ਧਾਰ ਬਨਾਇਕੇ ਜੀ॥ ਇਕ ਆਖਦੇ ਕੁਝ ਨਾ ਪਤਾ ਲੱਗੇ ਕੇਹਾ ਰੋਗ ਲਗਾ ਕੋਈ ਆਇਕੇ ਜੀ॥ ਇਕ ਆਖਦੇ ਮੋਹ ਰਕਾ ਤਾਪ ਹੋਸੀ ਗਿਬ ਗੈਰ ਖ਼ਾਲਸ ਚੜਿਆ ਧਾਇਕੇ ਜੀ॥ ਭੇਦ ਇਸਕ ਦਾ ਮੂਲਨਾ ਕੋਈ ਜਾਨੇ ਵੈਦ ਕਮਲੇ ਹੋਇਅ ਕਾਇਕੇ ਜੀ॥ ਜਿਉਂ ਜਿਉਂ ਕਰਨ ਦਾਰੂ ਤਿਉਂ ਤਿਉਂ ਰੋਗ ਵਾਫਰ ਥਕੇ ਜ਼ੋਰ ਸਭ ਅਪਨਾ ਲਾਇਕੇ ਜੀ॥ ਸ਼ੀਰੀਂ ਸਰਬਤਾਂ ਨਾਲ ਨਾ ਚੈਨ ਆਵੇ ਹਥੋਂ ਅੱਗ ਲਗੇ ਭੜਕਾਇਕੇ ਜੀ॥ ਦਾਰੂ ਦਰ ਮਲੋਂ ਕੁਝ ਨਾ ਨਫਾ ਹੋਯਾ ਸਿਆਨੇ ਕਏ ਸਭ ਸੀਸ ਹਿਲਾਇਕੇ ਜੀ॥ ਦਰਦ ਹੋਰ ਤੇ ਦਾਰੂੜੇ ਹੋਰ ਕਰਦੇ ਐਵੇਂ ਜਾਂਵਦੇ ਕੰਮ ਵਞਾਇਕੇ ਜੀ॥ ਓੜਕ ਬਾਪ ਫਰਜ਼ੰਦ ਨੂੰ ਪਕੜ ਟੁਰਿਆ ਬੈਠਾ ਵਿਚ ਮਸੀਤ ਦੇ ਜਾਇਕੈ ਜੀ॥ ਕੀਤੀ ਦੁਆਇ ਸਲਾਮ ਜਾਂ ਆਲਮਾਂ ਨੂੰ ਹੱਥ ਜੋੜ ਤੇ ਸੀਸ ਨਿਵਾਇਕੇ ਜੀ॥ ਹਾਫਜ਼ ਜਲਵੀ ਵਿਰਦ ਵਜ਼ੀਫ ਵਾਲੇ ਬੈਠੇ ਪਾਸ ਫ਼ਰਿਹਾਦ ਦੇ ਆਇਕੇ ਜੀ॥ ਕਿਹਾ ਬਾਪ ਨੇ ਕਰੋ ਇਲਾਜ ਕੋਈ ਤੁਸੀਂ ਖ਼ਾਸ ਹਬੀਬ ਖੁਦਾਇਕੇ ਜੀ॥ ਰੋ ਰੋ ਅਰਜ਼ ਨਿਆਜ਼ ਆਵਾਜ਼ ਕੀਤੀ ਹੋਰ ਸੋਜ਼ ਦਾਜ਼ ਨਾਇਕੇ ਜੀ॥ ਹਾਲ ਆਪਨਾ ਦਸਿਆ ਫੋਲ ਸਾਰਾ ਜੇਹੜਾ ਵਰਤਿਆ ਹੁਕਮ ਰਜ਼ਾਇਕੇ ਜੀ॥ ਇਕੋ ਪੁਤ ਗਰੀਬ ਮਸਕੀਨ ਦਾ ਸੀ ਹੋਯਾ ਜ਼ਹਿਮਤੀ ਅਜ ਏਹ ਆਇਕੇ ਜੀ॥ ਕਿਸ਼ਨ ਸਿੰਘ ਪਿਆਰਿਆਂ ਪੁਤਰਾਂ ਨੂੰ ਬਾਪ ਰਖਦੇ ਜਾਨ ਘੁਮਾਇਕੇ ਜੀ॥੪੩॥
ਅਹਿਵਾਲ ਆਲਮਾਂ
ਸੁਨਕੇ ਹਾਲ ਅਹਿਵਾਲ ਫਰਿਹਾਦ ਵੱਲੋਂ ਬੈਠੇ ਮਰਦ ਖੁਦਾਇਦੇ ਆਇਕੇ ਜੀ॥ ਬੜੇ ਜ਼ੋਹਦ ਤੇ ਬੰਦਗੀ ਕਰਨ ਵਾਲੇ ਬਜ਼ੁਰਗ ਲੋਕ ਜ਼ਰੀਫ ਕਹਾਇਕੇ ਜੀ॥ ਇਕ ਪੜਨ ਕੁਰਾਨ ਹਦੀਸ ਮਸਲੇ ਜਿਕਰ ਸੁਗਲ ਤਹਕੀਕ ਬਤਾਇਕੇ ਜੀ॥ ਪੜਨ ਕੁਤਬ ਤੋਰੇਤ ਅੰਜੀਲ ਨਾਲੇ ਇਕ ਪੜਨ ਜ਼ਬੂਰਾਂ ਲ੍ਯਾਇਕੇ ਜੀ॥ ਹੱਥੀਂ ਤਸਬੀਆਂ ਪਗੜੀਆਂ ਖੂਬ ਧਰੀਆਂ ਮੋਹਰੇ ਦਾਰ ਦਸਤਾਰ ਬਨਾਇਕੇ ਜੀ॥ ਇਕ ਰਖ ਆਸੇ ਬਗਲ ਹੇਠ ਆਏ ਕਾਸੇ ਕੀਮਤੀ ਹੱਥ ਉਠਾਇਕੇ ਜੀ॥ ਕਰਕੇ ਵੁਜੂ ਨਿਮਾਜ਼ ਗੁਜ਼ਾਰੀਓ ਨੇ ਬਡੇ ਨਾਜ਼ ਕਰਕੇ ਬੈਠੇ ਆਇਕੇ ਜੀ॥ ਇੱਕ ਪੜ੍ਹਨ ਕਲਾਮ ਕੁਰਾਨ ਵਾਲੀ ਇੱਕ ਹੋਰ ਹੀ ਹੋਰ ਸੁਨਾਇਕੇ ਜੀ॥ ਇਕ ਪਕੜ ਚਿਮਟੇ ਛੁਰੀ ਦਾਤਰੀ ਨੂੰ ਝਾੜਾ ਪਾਂਵਦੇ ਤੀਲੀਆਂ ਲਿਆਕੇ ਜੀ॥ ਇਕ ਪਾਇ ਗੰਢਾਂ ਵਿੱਚ ਧਾਗਿਆਂ ਦੇ ਡੋਰਾ ਜਾਂਵਦੇ ਗਲ ਬਨਾਇਕੇ ਜੀ॥ ਇਕ ਪੜ੍ਹਨ ਮੰਤ੍ਰ ਅਤੇ ਕਰਨ ਤੰਤ੍ਰ ਜੰਤ੍ਰ ਲਿਆਂਵਦੇ ਗੁਪਤ ਲਿਖਾਇਕੇ ਜੀ॥ ਇਕ ਆਖਦੇ ਕਰਾਂਗੇ ਤੁਰਤ ਰਾਜ਼ੀ ਅਸਾਂ ਲਏ ਮਸਾਨ ਜਗਾਇਕ ਜੀ॥ ਇੱਕ ਪੜ੍ਹਨ ਮੂੰਹ ਵਿੱਚ ਕਲਾਮ ਕੋਈ ਅਤੇ ਮਾਰਦੇ ਫੂਕ ਦਬਾਇਕੇ ਜੀ॥ ਇਕ ਲਿਖ ਤਾਵੀਜ਼ਾਂ ਨੂੰ ਜਾਲ ਦੇਵਨ ਇੱਕ ਬੱਤੀ॥ਆਂ ਦੇਨ ਧੁਖਾਇਕੇ ਜੀ॥ ਇੱਕ ਆਖਦੇ ਜਿੰਨ ਹੈ ਬਡਾ ਜ਼ਾਲਮ ਏਹ ਤਾਂ ਜਾਇਗਾ ਦੁਖ ਦਿਖਾਇਕੇ ਜੀ॥ ਇਕ ਆਖਦੇ ਬੀਰ ਬੈਤਾਲ ਲੱਗਾ ਕਿਸੇ ਗਲ ਵੱਲੋਂ ਗੁਸਾ ਖਾਇਕੇ ਜੀ॥ ਇਕ ਆਖਦੇ ਕੋਈ ਚੁੜੇਲ ਭਾਰੀ ਗਈ ਦੌੜ ਚਪੇੜ ਲਗਾਇਕੇ ਜੀ॥ ਇਕ ਆਖਦੇ ਪਰੀ ਦਾ ਪਿਯਾ ਸਾਯਾ ਦੇਖੋ ਗਈ ਹੈ ਬੁਧ ਗਵਾਇਕੇ ਜੀ॥ ਇਕ ਆਖਦੇ ਦੇਹੋ ਮਨੌਤ ਕੋਈ ਖੈਰ ਸੀਰ ਨੀ ਨਾਂਮ ਖੁਦਾਇਕੇ ਜੀ॥ ਇਕ ਆਖਦੇ ਤੁਰਤ ਨਿਆਜ਼ ਵੰਡੋ ਦੇਗ ਚਾਵਲਾਂ ਖ਼ੂਬ ਪਕਾਇਕੇ ਜੀ॥ ਇਕ ਆਖਦੇ ਬੱਕਰਾ ਛੱਤਰਾ ਭੀ ਦੇਹੋ ਰਾਤ ਬਾਲੀ ਨ ਬਨਾਇਕੇ ਜੀ॥ ਇਕ ਆਖਦੇ ਸੱਤ ਅਨਾਜ ਲੈਕੇ ਦੇਹੋ ਕਿਸੇ ਨੂੰ ਝੱਬ ਰਲਾਇਕੇ ਜੀ॥ ਇਕ ਆਖਦੇ ਕਪੜਾ ਰੰਗ ਸੂਹਾ ਦੇਹੋ ਜਿਸਮ ਦੇ ਨਾਲ ਮਿਨਾਇਕੇ ਜੀ॥ ਇਕ ਕਹਿਨ ਚੋਰਾਹੇ ਦੇ ਵਿਚ ਰਾਤੀਂ ਦੀਵਾ ਚੌਮੁਖੀ ਧਰੋ ਜਗਾਇਕੇ ਜੀ॥ ਸਭੇ ਜੰਤ੍ਰੀ ਮੰਤ੍ਰੀ ਹਾਰ ਗਏ ਥਕਹੁਟ ਰਹੇ ਝਾੜੇ ਪਾਇਕੇ ਜੀ॥ ਓੜਕ ਇਕ ਦਾਨਾ ਇਨੇ ਆਨ ਕਿਹਾ ਦਸਾਂ ਰੋਗ ਮੈਂ ਪੁਛ ਪੁਛਾਇਕੇ ਜੀ॥ ਬੈਠਾ ਪਾਸ ਫਰਿਹਾਦ ਦੇ ਹੋਇ ਕੱਲਾ ਹੋਰ ਲੋਕ ਸਭ ਦੂਰ ਹਟਾਇਕੇ ਜੀ॥ ਕਿਹਾ ਕੰਨ ਦੇ ਵਿੱਚ ਸੁਨ ਬਾਪ ਬੇਟਾ ਮੈਨੂੰ ਦਸਖਾਂ ਹਾਲ ਬਤਾਇਕੇ ਜੀ॥ ਦਰਦ ਦੁਖ ਕੀ ਤੁਧ ਨੂੰ ਹੋਯਾ ਵਾਰ ਦਾ ਸਭ ਥਕ ਰਹੇ ਜ਼ੋਰ ਲਾਇਕੇ ਜੀ॥ ਗਯਾ ਦਿਲ ਜੇਹੈ ਕਿਸੇ ਇਸਤ੍ਰੀ ਤੇ ਹਾਜ਼ਰ ਕਰਾਂਗਾ ਨਕਸ ਲਿਖਾਇਕੇ ਜੀ॥ ਤੇਰਾ ਭੇਦ ਨਾ ਕਿਸੇ ਦੇ ਕੋਲ ਕਹਿ ਸਾਂ ਅਤੇ ਰੱਖ ਸਾਂ ਖ਼ੂਬ ਛਪਾਇਕੇ ਜੀ॥ ਝੂਠ ਬੋਲਨਾ ਮਰਦ ਨੂੰ ਨਹੀਂ ਚੰਗਾ ਸੱਚੋ ਸੱਚ ਹੀ ਦੱਸ ਸੁਨਾਇਕੇ ਜੀ॥ ਬਹੁਤ ਝੂਠ ਭੀ ਬੋਲਨਾ ਭਲਾ ਨਾਹੀਂ ਬਹੁਤ ਸੱਚ ਨਾ ਕਹ ਦੁਖਾਇਕੇ ਜੀ॥ ਸੱਚ ਬੋਲਨਾ ਕੰਮ ਹੈ ਸੂਰਿਆਂਦਾ ਕਹਿੰਦੇ ਸੀਸ ਨੂੰ ਤਲੀ ਟਿਕਾਈਕੇ ਜੀ॥ ਕਿਸਨ ਸਿੰਘ ਪਰ ਝੂਠ ਕਵੀਂਸਰਾਂ ਦਾਂ ਮਹਿੰਗੇ ਮੂਲ ਵਿਕਾਂਵਦਾ ਆਇਕੇ ਜੀ॥੪੪॥
ਜਵਾਬ ਫ਼ਰਿਹਾਦ
ਬਾਤ ਬੁਢੇ ਦੀ ਸਮਝ ਫ਼ਰਿਹਾਦ ਕਿਹਾ ਬਾਬਾ ਹੋਰ ਨਾਹੀਂ ਕੋਈ ਦਰਦ ਮੈਨੂੰ॥ ਸਕਲ ਸੀਰੀਂ ਦੀ ਦੇਖ ਕੇ ਅਕਲ ਉਡੀ ਵੱਜੀ ਵਿੱਚ ਕਲੇਜੇ ਦੇ ਕਰਦ ਮੈਨੂੰ॥ ਬਾਝ ਯਾਰ ਨਾਂ ਭਾਂਵ ਦੀ ਕਾਰ ਕੋਈ ਕੀਤਾ ਮਾਰ ਵਿਛੋੜੇ ਨੇ ਗਰਦ ਮੈਨੂੰ॥ ਚੌਪਟ ਇਸਕ ਤੇ ਸਿਰਾਂ ਦੇ ਦਾ ਲਾਏ ਪਹਿਲੇ ਪਈ ਖ਼ੁਆਰੀ ਦੀ ਨਰਦਮੈ ਨੂੰ॥ ਹੁਨ ਕਿਹਾ ਲੁਕਾ ਉਹੈ ਕਿਸੇ ਕੋਲੋਂ ਕੀਤਾ ਸੀਰੀ ਦੇ ਸੌਕ ਬੇਪਰਦ ਮੈਨੂੰ॥ ਐਵੇਂ ਸਹਿਰ ਦੇ ਲੋਕ ਆਜਮਾਂ ਹੋਏ ਦੁਖ ਦੇ ਰਹੇ ਤੀਵੀਂ ਮਰਦ ਮੈਨੂੰ॥ ਭੁਲਾ ਬਾਪ ਕਰਾਂਵਦਾ ਫਿਰੇ ਦਾਰੂ ਦਾਰੂ ਵਾਲੜੀ ਕੋਈ ਨਾ ਦਰਦ ਮੈਨੂੰ॥ ਐਥੇ ਕਿਸੇ ਦੀ ਪੇਸ ਨਾਂ ਮੂਲ ਜਾਂਦੀ ਕੀਤਾ ਪ੍ਰੇਮ ਨੇ ਪੀਲੜਾ ਜ਼ਰਦ ਮੈਨੂੰ॥ ਲੱਗੀ ਅੱਗ ਫ਼ਿਰਾਕ ਦੀ ਵਿਚ ਸੀਨੇ ਕੌਨ ਬਾਝ ਸੀਰੀਂ ਕਰੇ ਸਰਦ ਮੈਨੂੰ॥ ਜਾਨ ਬੁਝ ਮੈ ਕਮਲਾ ਹੋ ਰਿਹਾ ਤੁਸਾਂ ਜਾਨਿਆ ਕੋਈ ਨਾ ਮਰਦ ਮੈਨੂੰ॥ ਕਿਸਨ ਸਿੰਘ ਨਾਂ ਕੋਈ ਹੁਨ ਮੂਲ ਮੇਰਾ ਰੱਖੇ ਚਾਹੇ ਇੱਕੋ ਅਲਾਹ ਫ਼ਰਦ ਮੈਨੂੰ॥੪੫॥
ਜਵਾਬ ਬੁਢਾ
ਬੁਢੇ ਕਿਹਾ ਫ਼ਰਿਹਾਦ ਨੂੰ ਬਸਕਰ ਤੂੰ ਏਸ ਗਲ ਦਾ ਲਈਂ ਨਾਂ ਨਾਉਂ ਬੇਟਾ॥ ਜੈਤਾਂ ਖ਼ਬਰ ਹੋਵੇ ਬਾਦਸਾਹ ਤਾਈਂ ਕਿ ਤੇਰ ਹਿਨ ਨੂੰ ਮਿਲੇ ਨਥਾਉਂ ਬੇਟਾ॥ ਕਿਥੋਂ ਸਿੱਖਯੋਂ ਭੈੜੀ ਆਂਵਾਦੀਆਂ ਨੂੰ ਤੇਸਾ ਮਾਰਨਾ ਆਪਨੇ ਪਾਉਂ ਬੇਟਾ॥ ਮਿਲੇ ਦੇਸ ਨਿਕਾਲੜਾ ਤੁਰਤ ਤੈਨੂੰ ਪਿਆ ਫਿਰੇਂਗਾ ਸ਼ਹਿਰ ਗਿਰਾਉਂ ਬੇਟਾ॥ ਘਰ ਆਪਨੇ ਕੁਝ ਪਰਵਾਹ ਨਾਹੀਂ ਨਿੱਤ ਹੱਸ ਤੇ ਖੇਡ ਤੇ ਗਾਉਂ ਬੇਟਾ॥ ਪਰੀ ਜੇਹੀ ਹੈ ਇਸਤ੍ਰੀ ਘਰ ਤੇਰੇ ਅੱਠੇ ਪਹਿਰ ਪਯਾਓ ਹਨੂੰ ਰਾਉਂ ਬੇਟਾ॥ ਛੋਢ ਹੱਕ ਹਰਾਮ ਦੇ ਮਗਰ ਲੱਗੋਂ ਕਿੱਥੇ ਲਿੱਖਯਾ ਏਹ ਨਿਆਉ ਬੇਟਾ॥ ਅਲਜ਼ ਨਾ ਯੁਖ਼ਰ ਜੁਲ ਬਨਾਇ ਕਿਹਾ ਪੱਟ ਸੁਕਦਾ ਜੜਾ ਜ਼ਨਾਉਂ ਬੇਟਾ॥ ਜਹਿੰਦਾ ਖਾਵਨਾਂ ਓਸ ਦਾ ਬੁਰਾ ਕਰਨਾ ਬ੍ਰਿਛ ਵੱਢਨਾ ਮਾਨਕੇ ਛਾਉਂ ਬੇਟਾ॥ ਅੱਠੇ ਪਹਰ ਜੋ ਭੋਗ ਦਾ ਖ੍ਯਾਲ ਰੱਖਨ ਸੋਈ ਜਾਨੀਏ ਕੁਤੇ ਤੇ ਕਾਉਂ ਬੇਟਾ॥ ਕਿਸਨ ਸਿੰਘ ਸਿਆਨਿਆਂ ਮੱਤ ਦੇਨੀ ਅੱਗੇ ਕਰੀਂ ਜੋ ਆਪ ਨੂੰ ਭਾਓ ਬੇਟਾ॥੩੬॥
ਜਵਾਬ ਫ਼ਰਿਹਾਦ
ਅਕਲ ਦੇਵਨੀ ਆਸ਼ਕਾਂ ਸਦਕਾਂ ਨੂੰ ਅਕਲ ਵਾਲਿਆਂ ਦਾ ਨਹੀਂ ਕੰਮ ਮੀਆਂ॥ ਸ਼ੀਹਾਂ ਬਾਜ਼ਾਂ ਨੂੰ ਵਰਜਨਾ ਮਾਸ ਵੱਲੋਂ ਜੇਹੜੇ ਰਹਿਨ ਨਾਹੀਂ ਇੱਕ ਦਮ ਮੀਆਂ॥ ਇਸਕ ਸ਼ੀਰੀਂ ਦਾ ਮੂਲ ਨਾ ਛੋਡਸਾਂ ਮੈਂ ਭਾਵੇਂ ਲਾਹਿ ਸੁਟੋ ਮੇਰਾ ਚੰਮ ਮੀਆਂ॥ ਲੱਗੇ ਵੱਸਤਾਂ ਸੀਰੀਂ ਦੇ ਪਾਸ ਪਹੁੰਚਾਂ ਜਵਾ ਮਹਿਲ ਉਤੇ ਘਮਾ ਘਮ ਮੀਆਂ॥ ਬਾਝੋਂ ਯਾਰ ਘਰ ਬਾਰ ਉਜਾੜਦਿ ਸੋਅ ਹੀਂ ਨਾਲ ਮਾਰਾਂ ਠੰਢੇ ਦਮ ਮੀਆਂ॥ ਸੋਈ ਜਾਨ ਦੇ ਨੀਂ ਦੁਖ ਆਸਕਾਂ ਦਾ ਲੱਗਾ ਜਿਨ੍ਹਾਂ ਨੂੰ ਇਸਕ ਦਾ ਗ਼ਮ ਮੀਆਂ॥ ਨਾਗ ਇਸਕ ਨੇ ਘੇਰਿਆ ਆਨ ਮੈਨੂੰ ਚਾਰੋਂ ਤਰਫ਼ ਥੀਂ ਮਾਰਕੇ ਖੱਮ ਮੀਆਂ॥ ਕੋਈ ਜਾਨ ਦਾ ਨਹੀਂ ਪਛਾਨਦਾ ਹੈ ਵਿੱਚੇ ਵਿੱਚ ਰੋਵਾਂ ਛੱਮ ਛੱਮ ਮੀਆਂ॥ ਸੌਕ ਸੀਰੀਂ ਦਾ ਗਿਆ ਚਮੁੱਟ ਮੈਨੂੰ ਜਿਵੇਂ ਲੱਕੜੀ ਦੇ ਨਾਲ ਸੱਮ ਮੀਆਂ॥ ਨਹੀਂ ਪੰਖ ਜੋ ਉਡ ਕੇ ਜਾਇ ਮਿਲਾਂ ਹੱਥੀਂ ਜ਼ੋਰ ਨਾਹੀਂ ਪੱਲੇ ਦੱਮ ਮੀਆਂ॥ ਜਿਸ ਇਸਕ ਥੀਂ ਮਿਲੇ ਮਹਬੂਬ ਪਿਆਰਾ ਐਸਾ ਇਸਕ ਹੋਵੈ ਜੱਮ ਜੱਮ ਮੀਆਂ॥ ਜਿਸ ਮਰਦ ਤਾਂਈ ਕੋਈ ਇਸਕ ਨਹੀਂ ਓਹਦਾ ਜੀਂਵਦੇ ਪੜ੍ਹੋ ਖਤਮ ਮੀਆਂ॥ ਕਿਸਨ ਸਿੰਘ ਮਹਬੂਬ ਦੇ ਮਿਲੇ ਬਾਝੋਂ ਗ਼ਮ ਇਸਕ ਨਾ ਹੋਵਦਾ ਤੱਮ ਮੀਆਂ॥੪੭॥
ਮਕੂਲਾ ਸਾਇਰ ਜਵਾਬ ਬੁਢਾ
ਬੁੱਢੇ ਆਖਿਆ ਇਸਕ ਥੀਂ ਬਾਜ਼ ਰਹੀਏ ਏਹ ਇਸਕ ਹੈ ਬੜਾ ਮਹਾਲ ਭਾਈ॥ ਲਵੇ ਨਾਉਂ ਨਾ ਇਸਕ ਦਾ ਮੂਲ ਕੋਈ ਕੱਨੀ ਸੁਨੇ ਜੇ ਏਸਦਾ ਹਾਲ ਭਾਈ॥ ਇਸਕ ਰੋਗ ਭਾਰਾ ਏ ਸਜੱਗ ਅੰਦਰ ਵਿੱਚੇ ਵਿੱਚ ਦੇਵੇ ਹੱਡ ਗਾਲ ਭਾਈ॥ ਮਿਰਜ਼ਾ ਬਲਖ਼ ਬੁਖ਼ਾਰੇ ਦਾ ਮੁਗ਼ਲ ਹੈ ਜੀ ਸੋਹਨੀ ਵਾਸਤੇ ਓਹ ਮਹੀਂਵਾਲ ਭਾਈ॥ ਸੀਸਾ ਹਾਰ ਨਾ ਮਾਰਨਾ ਮਨ ਭਾਈ ਜੂਏ ਇਸਕ ਦੇ ਦੀ ਬੁਰੀ ਚਾਲ ਭਾਈ ਮਜਨੂੰ ਵਿਚ ਉਜਾੜ ਦੇ ਫਿਰੇ ਭੌਂਦਾ ਦਾ ਲੇਲਾਂ ਵਾਸਤੇ ਹਾਲ ਜ਼ਵਾਲ ਭਾਈ॥ ਇਸਕ ਰੰਨਾਂ ਦੇ ਵਿਚਨਾਂ ਸੁਖ ਕੋਈ ਚੰਗਾ ਇਸਕ ਹੈ ਜੁਲ ਜਲਾਲ ਭਾਈ॥ ਸੱਸੀ ਪੁਨੂੰ ਦੋਵੇਂ ਥਲਾਂ ਵਿਚ ਮੋਏ ਕੀਤੇ ਇਸਕ ਨੇ ਬਹੁਤ ਬੇਹਾਲ ਭਾਈ॥ ਰਾਨੀ ਸੁੰਦਰਾਂ ਮਹਿਲ ਤੋਂ ਤੁਟ ਮੋਈ ਕੀਤਾ ਪੂਰ ਨੇ ਵੱਲ ਖਿਆਲ ਭਾਈ॥ ਰਾਂਝਾ ਹੀਰ ਦੇ ਮਗਰ ਫ਼ਕੀਰ ਹੋਇਆ ਕੰਨ ਚੀਰ ਕੇ ਮੁੰਦਰਾਂ ਡਾਲ ਭਾਈ॥ ਦਹ ਸਿਰ ਮਾਰਿਆ ਰਾਮ ਨੇ ਸੀਤਾ ਪਿੱਛੇ ਹਨੂਮਾਨ ਦਿੱਤੀ ਲੰਕਾ ਜਾਲ ਭਾਈ॥ ਮਿਰਜ਼ਾ ਕੱਖਾਂ ਦੇ ਵਿਚ ਜਾ ਸਾੜਿਓ ਨੇ ਜਦੋਂ ਚੱਲਿਆ ਸਾਹਿਬਾਂ ਨਾਲ ਭਾਈ॥ ਮਾਰੇ ਹਸਨ ਹੁਸੈਨ ਇਮਾਮ ਜ਼ਾਦੇ ਸੁਨਿਆ ਹੋਗ ਯਜ਼ੀਦ ਦਾ ਹਾਲ ਭਾਈ॥ ਕਰ ਕਾਰ ਬਹਾਰ ਘਰ ਬਾਰ ਅੰਦਰ ਖ਼ਿਆਲ ਸੀਰੀਂ ਦਾ ਮਨ ਤੋਂ ਟਾਲ ਭਾਈ॥ ਰੂਪ ਦੇਖ ਬੇਗਾਨੀਆਂ ਬੇਟੀਆਂ ਦਾ ਦਿਲ ਵਾਂਗ ਪਤੰਗ ਨਾ ਜਾਲ ਭਾਈ॥ ਏਸ ਕੰਮ ਥੀਂ ਨਫ਼ਾ ਨਾਂ ਕੁਝ ਹੋਸੀ ਏਹ ਇਸਕ ਹੈ ਬੜਾ ਜੰਜਾਲ ਭਾਈ॥ ਕਿਸਨ ਸਿੰਘ ਕੀ ਜ਼ੋਰ ਹੈ ਨਾਲ ਸਾਹਾਂ ਕਦਰ ਆਪਨਾ ਆਪ ਸੰਭਾਲ ਭਾਈ॥੪੮॥
ਜਵਾਬ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਹੋਸ ਕਰ ਤੂੰ ਪਿੱਛੇ ਪ੍ਰੇਮ ਦੇ ਸਭ ਹੈਰਾਨ ਹੋਏ॥ ਜਦੋਂ ਪ੍ਰੇਮ ਨੇ ਆਨ ਮਕਾਨ ਕੀਤਾ ਤਦੋਂ ਧਰਮ ਈਮਾਨ ਵੈਰਾਨ ਹੋਏ॥ ਅਕਲ ਫ਼ਿਕਰ ਤੇ ਸੁਧ ਨਾਰ ਹੀ ਕੋਈ ਕੁਠੇ ਪ੍ਰੇਮ ਦੇ ਹੀ ਪਸੇਮਾਨ ਹੋਏ॥ ਸਰਾਂ ਵਾਲਿਆਂ ਨਾਲ ਨਾਂ ਮੇਲ ਰਿਹਾ ਜੇਹੜੇ ਇਸਕ ਦੇ ਵਿੱਚ ਗ਼ਲਤਾਨ ਹੋਏ॥ ਕੁਲ ਲੋਕ ਤੇ ਬੇਦ ਦੀ ਲਾਜ ਟੁਟੀ ਪਰੇ ਹੱਦ ਬੇਹਦ ਅਸਤਾਨ ਹੋਏ॥ ਜਦੋਂ ਪ੍ਰੇਮ ਤਮਾਚਿਆਂ ਜ਼ੋਰ ਪਾਇਆ ਹਿੰਦੂ ਤੁਰਕ ਦੋਵੇਂ ਪਸੇਮਾਨ ਹੋਏ॥ ਵਸੇ ਪ੍ਰੇਮ ਪਿਆਰੇ ਦਾ ਮਨ ਅੰਦਰ ਨਾਲ ਪ੍ਰੇਮ ਦੇ ਸਭ ਨਸਾਨ ਹੋਏ॥ ਪਿੱਛੇ ਪ੍ਰੇਮ ਦੇ ਪੀਰ ਫਕੀਰ ਸਾਰੇ ਵਲੀ ਅੰਬੀਆ ਸਾਹ ਸੁਲਤਾਨ ਹੋਏ॥ ਲੱਗੇ ਜਿਨਾਂ ਨੂੰ ਪ੍ਰੇਮ ਦੇ ਤੀਰ ਕਾਰੀ ਓਹ ਝੁਕ ਕੇ ਵਾਂਗ ਕਮਾਨ ਹੋਏ॥ ਸੀਤਾ ਵਾਸਤੇ ਰਾਮ ਆਰਾਮ ਖੋਯਾ ਅਤੇ ਸੀਸ ਦਹਿਸੀਸ ਨੁਕਸਾਨ ਹੋਏ॥ ਮਾਰੇ ਹਸਨ ਹੁਸੈਨ ਯਜ਼ੀਦ ਜ਼ਾਲਮ ਜ਼ੈਨਬ ਨਾਲ ਪ੍ਰੇਮ ਦੇ ਤਾਨ ਹੋਏ॥ ਬ੍ਰਹਮਾਂ ਨਾਲ ਸਾਵਿਤ੍ਰੀ ਪ੍ਰੇਮ ਕੀਤਾ ਵਿਸਨ ਲਖਮੀ ਨਾਲ ਇਕ ਜਾਨ ਹੋਏ॥ ਮਹਾਂਦੇਵ ਗੌਰੀ ਗੌਰੇ ਹੋਇ ਰਹੇ ਕ੍ਰਿਸਨ ਰਾਧ ਕੇ ਨਸਰ ਜਹਾਨ ਹੋਏ॥ ਇੰਦ੍ਰ ਜੇਹਾਂ ਨੇ ਲਿਆ ਸ੍ਰਾਪ ਜਾਕੇ ਜਦੋਂ ਨਾਲ ਅਹਿਲਿਆ ਧ੍ਯਾਨ ਹੋਏ॥ ਮੁਛਾਂ ਮੁੰਨੀਆਂ ਇਦ੍ਰੀ ਕਟ ਦਿਤੀ ਮਾਰੇ ਪ੍ਰੇਮ ਦੇ ਹੀ ਪਸੇਮਾਨ ਹੋਏ॥ ਰਾਜੇ ਭੋਜ ਹੋਰੀ ਦੇਖੋ ਬਣੇ ਘੋੜੇ ਖਾਨ ਅੱਡੀਆਂ ਤੇ ਤਲੇਆਨ ਹੋਏ॥ ਲੇਲੀ ਮਜਨੂੰ ਨੂੰ ਜਾਨੇ ਜਗ ਸਾਰਾ ਪ੍ਰੇਮ ਵਾਸਤੇ ਜਗ ਨਸਾਂਨ ਹੋਏ॥ ਆਰੀ ਰਖਕੇ ਚੀਰਿਆ ਜ਼ਿਕਰੀਏ ਨੂੰ ਖ਼ੂਕ ਚਾਰਨੇ ਨੂੰ ਸੁਨਿਆਨ ਹੋਏ॥ ਸੁਲੀ ਸਹੀ ਮਨਸੂਰ ਨੇ ਪ੍ਰੇਮ ਪਿਛੇ ਸੱਮਸ ਖੱਲ ਲਹਾਇ ਅਯਾਨ ਹੋਏ॥ ਚਿਖਾ ਵਿਚ ਖ਼ਲੀਲ ਅਸੀਲ ਪਾਏ ਅਸਮਾਈਲ ਜੇਹੇ ਕੁਰਬਾਨ ਹੋਏ॥ ਸੋਹਣੀ ਸੱਸੜੀ ਤੇ ਮਹੀਂਵਾਲ ਪੁੰਨੂੰ ਚੰਦਰ ਬਦਨ ਮਾਯਾਰ ਮਸਤਾਨ ਹੋਏ॥ ਪੀਤਾ ਜਿਨ੍ਹਾਂ ਪਯਾ ਲੜਾ ਪ੍ਰੇਮ ਵਾਲਾ ਸੋਈ ਮਸਤ ਅਲ ਮਸਤ ਦੀਵਾਨ ਹੋਏ॥ ਜੇਹੜੇ ਪ੍ਰੇਮ ਦੀ ਪੱਤ੍ਰੀ ਵਾਚ ਬੈਠੇ ਘਰਬਾਰ ਓਹ ਏਕ ਸਮਾਨ ਹੋਏ॥ ਭੁਲ ਗਏ ਗਿਆਨ ਧਿਆਨ ਸਾਰੇ ਜਦੋਂ ਪ੍ਰੇਮ ਦੇ ਆਨ ਫ਼ਰਮਾਨ ਹੋਏ॥ ਪ੍ਰੇਮ ਪੀਰ ਹੈ ਨਢਿਆਂ ਵੱਡਿਆਂ ਦਾ ਪਿਛੇ ਪ੍ਰੇਮ ਦੇ ਪੀਰ ਜਵਾਨ ਹੋਏ॥ ਯੂਸਫ਼ ਅਤੇ ਜ਼ੁਲੈਖਾਂ ਨੂੰ ਤੰਗ ਕੀਤਾ ਜੇਹੜੇ ਹੁਸਨ ਦੇ ਨਾਲ ਗੁਮਾਨ ਹੋਏ॥ ਪੱਲਾ ਇਸਕ ਨੇ ਛੱਡਿਆ ਆਸਕਾਂ ਦਾ ਜਦੋਂ ਜਾਇ ਮਕਾਨ ਮਸਾਂਨ ਹੋਏ॥ ਅਸੀਂ ਰੱਖਨੇ ਹਾਂ ਪੇਮ ਪਿਆਰੜੇ ਦਾ ਜਿਸਦੇ ਪ੍ਰੇਮ ਤੇ ਕੰਮ ਆਸਾਨ ਹੋਏ॥ ਫਾਸੀ ਪ੍ਰੇਮ ਦੀ ਫਾਂਸ ਕੇ ਦਾਸ ਹੋਏ ਪੰਛੀ ਵਿਚ ਜਾਲੀ ਜਿਵੇਂ ਆਨ ਹੋਏ॥ ਜਿਵੇਂ ਨੈਨ ਮਾਸ਼ੂਕ ਦੇ ਦੇਖ ਆਸਕ ਛੱਡ ਜਾਨ ਜਹਾਨ ਨਦਾਨ ਹੋਏ॥ ਗਲੀ ਯਾਰ ਦੀ ਜੀਵਨਾਂ ਬਲੀ ਹੋਕੇ ਤਲ ਸੀਸ ਤੇ ਹੱਥ ਤੇ ਜਾਨ ਹੋਏ॥ ਜਿਨਾਂ ਵਿਚ ਮੈਦਾਨ ਦੇ ਜੰਗ ਕੀਤਾ ਸੋਈ ਸੂਰਮੇ ਏਸ ਜਹਾਨ ਹੋਏ॥ ਕਿਸਨ ਸਿੰਘ ਸਰਫ਼ ਕਿਹਾ ਸੀਸ ਦਾ ਹੈ ਜਦੋਂ ਪ੍ਰੇਮ ਦੇ ਨਾਲ ਗੁਮਾਨ ਹੋਏ॥ ੪੯॥
ਜਵਾਬ ਬੁਢਾ
ਬੁਢੇ ਆਖਿਆ ਬਚਿਆ ਕਰਮ ਤੇਰੇ ਅਸਾਂ ਦੱਸਣੀ ਮੱਤ ਸਿਆਨਿਆਂ ਨੇ॥ ਰਾਹ ਛੱਡ ਕੁਰਾਹ ਦੀ ਤਰ ਦੌੜੇਂ ਤੈਨੂੰ ਖਾਵਨਾ ਏਂ ਮਾਸ ਖਾਨਿਆਂ ਨੇ॥ ਮੱਤ ਮੂਰਖਾਂ ਨੂੰ ਨਹੀਂ ਆਂਵਦੀ ਹੈ ਨਹੀਂ ਉਗ ਨਾ ਭੁੰਨਿਆਂ ਦਾਨਿਆਂ ਨੇ॥ ਅੱਗ ਦੇਖ ਸਿਆਨਿਆਂ ਮਨਾ ਕਰ ਨਾਂ ਹੱਥ ਮਾਰਨਾ ਜਾਇ ਅਵਾਨਿਆਂ ਨੇ॥ ਜੇਹੜਾ ਆਖਿਆ ਕੰਨ ਨਾਂ ਮੂਲ ਰੱਖੇ ਕਾਹੇ ਦੇਵ ਨੀ ਮਤ ਸੁਜਾ ਨਿਆਂ ਨੇ॥ ਜੇਹੜਾਂ ਬੇੜੀ ਦੇ ਵਿਚ ਨਾ ਪੈਰ ਪਾਵੈ ਜੋਰੀ ਚਾੜ੍ਹਨਾ ਨਹੀਂ ਮੁਹਾਨਿਆਂ ਨੇ॥ ਕਹੇ ਕਿਸੇ ਦੇ ਮੂਲ ਨਾ ਲੱਗਨਾ ਏਂ ਤੈਨੂੰ ਘੇਰਿਆ ਮੌਤ ਦੇ ਭਨਿਆਂ ਨੇ॥ ਨੌਕਰ ਰਾਨੀਆਂ ਵੱਲ ਨਿਗਾਹ ਰਖੇ ਮਾਰ ਸੁੱਟ ਨਾ ਰਾਜਿਆਂ ਰਾਨਿਆ ਨੇ॥ ਮਾਉਂ ਬਾਪ ਦੀ ਬਾਤ ਨਾ ਮੰਨ ਨੀ ਹੈ ਨਾਲਾਇਕਾਂ ਤੇ ਐਵੇਂ ਜਾਣਿਆ ਨੇ॥ ਰਹੇ ਆਖਦੇ ਖੂਹ ਦੇ ਵਿਚ ਢੈਹਨਾ ਨਾਮ ਕੂਲਾਂ ਤੇ ਅੰਨ੍ਹਿਆਂ ਕਾਨਿਆਂ ਨੇ॥ ਅਫ਼ਤਾਬ ਦੇ ਨਾਲ ਜਵਾਬ ਕਰਨੇ ਕੋਹੜੇ ਜ਼ੋਰ ਦੇ ਨਾਲ ਟਿਟਾਨਿਆਂ ਨੇ॥ ਇਕ ਜਨਾਂ ਜਹਾਨ ਤੋ ਹੋਯੋਂ ਆਕੀ ਤੈਨੂੰ ਮਾਰਨਾ ਜ਼ੋਰ ਧਿਗਾਨਿਆਂ ਨੇ॥ ਹੁਨ ਹਈ ਵੇਲਾ ਪਿਛੋਂ ਤੋਂ ਵਸੇਂ ਤੂੰ ਨਹੀਂ ਆਵਨਾਂ ਵਕਤ ਵਿਹਾਨਿਆਂ ਨੇ॥ ਯੋੜਾ ਦੁਖ ਸਤਾਬਹੀ ਦੂਰ ਹੋਵੇ ਔਖਾ ਜਾਵਣਾਂ ਦੁਖਾਂ ਪੁਰਾਨਿਆਂ ਨੇ॥ ਕਿਸਨ ਸਿੰਘ ਥੋੜੀ ਕਹੀ ਮਿਟ ਜਾਵੇ ਫੇਰ ਮਿੱਟਨਾ ਨਹੀਂ ਕਹਾਨਿਆਂ ਨੇ॥੫॥
ਜਵਾਬ ਫਰਿਹਾਦ
ਫੇਰ ਕਿਹਾ ਫਰਿਹਾਦ ਨੇ ਸਮਝ ਬਾਬਾ ਇਸਕ ਦੂਰ ਨਾ ਹੋਂਵਦਾ ਨਾਲ ਗੱਲਾਂ॥ ਇਸ਼ਕ ਹਟੇਨ ਨਾਲ ਕਹਾਨੀਆਂ ਦੇ ਪੀੜ ਪੇਟ ਦੀ ਹਟੇ ਨਾ ਨਾਲ ਅੱਲਾਂ॥ ਇਸਕ ਮੁਸਕ ਨਾ ਛਪਦੇ ਲੱਖ ਕਰੀਏ ਜਿਵੇਂ ਅਗਨਾ ਛੱਪਦੀ ਵਿਚ ਝੱਲਾਂ॥ ਇਸਕ ਲੁਕੇ ਨਾ ਪੀਰ ਪੈਗੰਬਰਾਂ ਤੋਂ ਚੜੇ ਸੂਲੀਆਂ ਤੇ ਲੈਹ ਗਈਆਂ ਖੱਲਾਂ॥ ਯੂਸਫ਼ ਜਿਹਾਂ ਤੋਂ ਇਸਕ ਨਾ ਲੁਕਿਆ ਸੀ ਦੇਖੋ ਜਾਇਕੇ ਪਏ ਵਿਚ ਖੂਹ ਡਲਾਂ॥ ਸੁਨਿਆਨ ਜੇਹੇ ਕੀਤੇ ਇਸਕ ਕਮਲੇ ਫਿਰੇ ਸੂਰੀਆਂ ਚਾਰਦੇ ਵਿਚ ਝੱਲਾਂ॥ ਇਸਕ ਬਲ ਅਮਬਾ ਊਰ ਨੂੰ ਚੂਰ ਕੀਤਾ ਲਿਆਏ ਜੰਗਲਾਂ ਥੀਂ ਸ਼ਹਿਰ ਨਾਲ ਛੱਲਾਂ॥ ਡੁਬ ਜਾਂਵਦੀਏ ਹੋਸ ਤਾਰੂਆਂ ਦੀ ਸਾਗਰ ਆਂਵਦਾਏ ਜਦੋਂ ਮਾਰ ਛੱਲਾਂ॥ ਇਸਕ ਛੋੜ ਦਾ ਨਹੀਂ ਹਨ ਮੂਲ ਮੈਨੂੰ ਏਸ ਇਸਕ ਕੋਲੋਂ ਕਿਥੇ ਨੱਸ ਚੱਲਾਂ॥ ਹੋਰ ਕਹੋ ਜੋ ਸਬ ਕਬੂਲ ਮੈਨੂੰ ਇਕ ਸੀਰੀ ਦੇ ਸੌਕ ਤੋਂ ਨਹੀਂ ਟੱਲਾਂ॥ ਤੁਸੀ ਮਾਉਂਦੀ ਗਲ ਨਾ ਇਕ ਮੱਨੀ ਕੱਲੀ ਜਾਇ ਮੋਈ ਓੜਕ ਵਿਚ ਥੱਲਾਂ॥ ਜਾਨ ਤਲੀ ਤੇ ਰੱਖ ਮੈਂ ਹੋਯਾ ਆਸਕ ਹੁਨ ਇਸਕ ਦੇ ਰਣੋਂ ਨਾ ਮੂਲ ਹੱਲਾਂ॥ ਲੱਗੀ ਬ੍ਰਿਹੋਂ ਦੀ ਅੱਗ ਸਰੀਸ ਸਾਰੇ ਸੋਨੇ ਵਾਂਗ ਕੁਠਾਲੀ ਦੇ ਵਿਚ ਗੱਲਾ॥ ਤੈਸਾ ਇਸਕ ਦਾ ਲੱਕੜੀ ਵਾਂਗ ਸੱਲੇ ਦਿਨੇ ਰਾਤ ਮੈਂ ਮਾਰੀ ਦਾ ਨਾਲ ਸੱਲਾਂ॥ ਕਿਸਨ ਸਿੰਘ ਆਰਾਮ ਨਾਲ ਆਸਕਾਂ ਨੂੰ ਲਹਿੰਦੇ ਬਾਝ ਮਾਸੂਕ ਦੇ ਵਿਚ ਵੱਲਾਂ॥ ੫੧॥
ਜਵਾਬ ਬੁੱਢਾ
ਬੁੱਢੇ ਆਖਿਆ ਬੌਰਿਆਂ ਕਮਲਿਆਂ ਨੂੰ ਕਿਸ ਤੋਰ ਦੇ ਨਾਲ ਸਿਝਾਈਏ ਜੀ॥ ਜਾਨ ਬੁਝ ਅਜਾਨ ਜੋ ਹੋਰ ਹੇ ਓਹ ਨੂੰ ਕਾਸ ਨੂੰ ਪਏ ਸਮਝਾਈਏ ਜੀ॥ ਕੀਤੇ ਆਪਣੇ ਦਾ ਫਲ ਪਾਵਸੋਂ ਅਸੀ ਜ਼ੋਰ ਕਿਉਂ ਏਤਨਾ ਲਾਈਏ ਜੀ॥ ਤੇਰੇ ਵਾਸਤੇ ਹੀ ਅਸੀ ਆਖਨੇ ਹਾਂ ਨਹੀਂ ਆਪਣਾ ਕੁਝ ਗਵਾਈਏ ਜੀ॥ ਕਿਸਨ ਸਿੰਘ ਸੌਦਾਈਆਂ ਸਿਰੜੀਆਂ ਨੂੰ ਕਿਸ ਤੌਰ ਦੇ ਨਾਲ ਸਮਝਾਈਏ ਜੀ॥੫੨॥
ਜਵਾਬ ਫ਼ਰਿਹਾਦ
ਫੇਰ ਕਹਿਆ ਫ਼ਰਿਹਾਦ ਨੇ ਜਾਓ ਬਾਬਾ ਤਨੋਂ ਛੁੱਟਿਆਂ ਨੇ ਮੁੜ ਬੱਝ ਨਾ ਕੀ॥ ਖ਼ੱਜਰ ਖਿੱਚ ਮਯਾਨ ਥੀਂ ਹਥ ਲੈਕੇ ਹੇਸੂ ਰਮੇ ਨੇ ਰਣੋਂ ਭੱਜਨਾ ਕੀ॥ ਪੈਰੀਂ ਘੁੰਘਰੂ ਬੰਨ ਕੇ ਨਾਚ ਕਰਨ ਘੁੰਡ ਕੱਢ ਕੇ ਮੂੰਹ ਨੂੰ ਕੱਜਨਾ ਕੀ॥ ਨਾਲ ਯਾਰ ਦੇ ਬਹੁਤ ਪਿਆਰ ਕਰਕੇ ਭੇਦ ਕਹਿੰਦਿਆਂ ਓਸ ਨੂੰ ਲੱਜਨਾ ਕੀ॥ ਨੇ ਹੁੰਲਾਇਕੇ ਨਾਲ ਪਿਆਰਿਆਂ ਦੇ ਦੁਖ ਲੱਗਿਆਂ ਦੋਸਤਾਂ ਭੱਜਨਾ ਕੀ॥ ਦਿਲ ਦੀ ਜੀਏ ਦੌਲਤਾਂ ਵਾਲਿਆਂ ਨੂੰ ਘਰੋਂ ਭੁਖਿਆਂ ਦਿਓਂ ਕਸੇ ਰਜਨਾਂ ਕੀ॥ ਚੋਰੀ ਕਰੀਏ ਤਾਂ ਮਾਰੀਏ ਕੋਈ ਗੱਬਰੂ ਮਸਕੀਨਾਂ ਤੇ ਜਾਇਕੇ ਵੱਜਨਾ ਕੀ॥ ਇਸਕ ਲੱਗਦਾ ਦਿਲ ਦੇ ਰੱਜਿਆਂ ਨੂੰ ਭੁਖੇ ਮਰਦ ਨੇ ਬੋਲ ਕੇ ਗੱਜਨਾ ਕੀ॥ ਕਿਸ਼ਨ ਸਿੰਘ ਸਿੰਗਾਰ ਘਰ ਹੁੰਦਿਆਂ ਦੇ ਗਹਿਨਾਂ ਮੰਗਿਆਂ ਤੰਗਿਆ ਸੱਜਨਾ ਕੀ॥੫੩॥
ਮਾਕੂਲਾ ਸ਼ਇਰ
ਰਹੇ ਬਹੁਤ ਸਮਝਾਇ ਨਾ ਇੱਕ ਮੰਨੀ ਨਿਕਲ ਦੋੜਿਆ ਹਾਲ ਹੀ ਹਾਲ ਕਰਕੇ॥ ਨਾਰੇ ਮਾਰ ਪੁਕਾਰਦਾ ਹਾਲ ਲੋਕਾਂ ਗਿਆ ਵਿੱਚ ਉਜਾੜ ਬੇਹਾਲ ਕਰਕੇ॥ ਗਈ ਅਕਲ ਤੇ ਸਕਲ ਦੀਵਾਨਿਆਂ ਦੀ ਪਾਵੇ ਖ਼ਾਕ ਖੁਲੇ ਸਿਰ ਵਾਲ ਕਰਕੇ॥ ਮਾਂਉਂ ਬਾਪ ਰੋਵਨ ਹੋਰ ਸਾਕ ਸਾਰੇ ਆਖਣ ਤੁਰ ਗਿਆ ਜੀਉੜਾ ਜਾ ਲ ਕਰਕੇ॥ ਕਦੇ ਆਂਵਦਾ ਸ਼ਹਿਰ ਜੇ ਲਹਿਰ ਆਵੇ ਕਦੇ ਜਾਂਵਦਾ ਦਿਲ ਮਲਾਲ ਕਰਕੇ॥ ਲੱਗੇ ਭੁਖ ਤਾਂ ਖਾਂਵਦਾ ਮੰਗ ਟੁਕੜਾ ਇਕੇ ਕਿਸੇ ਤੋਂ ਲਏ ਸਵਾਲ ਕਰਕੇ॥ ਕਿਸਨ ਫ਼ਰਿਹਾਦ ਬਰਬਾਦ ਹੋਯਾ ਯਾਦ ਸੀਰੀਂ ਦੀ ਨਾਲ ਸੰਭਾਲ ਕਰਕੇ॥੫੪॥
ਮਰਜਾਨਾਂ ਫਰਿਹਾਦ ਦੇ ਬਾਪ ਦਾ
ਹੋਯਾ ਬਾਪ ਨਿਰਾਸ ਫਰਿਹਾਦ ਵੱਲੋਂ ਆਖੇ ਮਸਤ ਮਲੰਗ ਫ਼ਕੀਰ ਹੋਯਾ॥ ਕਹਿੰਦਾ ਗਈ ਅੰਬਰੋ ਫਰਜ਼ੰਦ ਨਾਲੇ ਅੱਖੀ ਰੋਂਦਿਆਂ ਨੀਰ ਹੋ ਨੀਰ ਹੋਯਾ॥ ਬੁਰੇ ਦੁਖ ਹੁੰਦੇ ਏਨਾਂ ਪੁਤ੍ਰਾਂ ਰੰਗ ਜ਼ਰਦ ਜਿਉਂ ਜ਼ਰਦ ਹਰੀੜ ਹੋਯਾ॥ ਯੂਸ ਬਾਝ ਯਾਕੂਬ ਦਾ ਹਾਲ ਜਿਵੇਂ ਤਿਵੇਂ ਬਾਝ ਫ਼ਰਿਹਾਦ ਜ਼ਹੀਰ ਹੋਯਾ॥ ਚੜ੍ਹਿਆ ਗੁੰਮ ਦਾ ਤਾਪ ਨਾ ਦੂਰ ਹੋਵੇ ਤੀਰ ਤੀਰ ਮੌਤ ਦੇ ਨਾਲ ਗੁਜ਼ੀਰ ਹੋਯਾ॥ ਲਛਮਨ ਰਾਮ ਸੀਤਾ ਬਨਬਾਸ ਲੀਤਾ ਦਸਰਥ ਸੁਰਗ ਨੂੰ ਪਾਇ ਵਹੀਰ ਹੋਯਾ॥ ਮੋਯਾ ਨਾਲ ਫ਼ਿਰਾਕ ਦੇ ਚਾਕ ਹੋਕੇ ਵਿਚ ਖ਼ਾਕ ਦੇ ਜਾਇ ਸਤੀਰ ਹੋਯਾ॥ ਰੋਵਨ ਲੜਕੀਆਂ ਬਾਲੀਆਂ ਮਾਰ ਚੀਕਾਂ ਲੀੜਾ ਕੱਪੜਾ ਲੀਰ ਪਲੀਰ ਹੋਯਾ॥ ਧੀਆਂ ਨੂੰਹਾਂ ਸੁਟੇ ਖੋਲ੍ਹ ਵਾਲ ਸਿਰ ਦੇ ਹਾਲ ਹਾਲ ਕਰ ਦੁਖ ਕਸੀਰ ਹੋਯਾ॥ ਲੋਕ ਸਹਿਰ ਦੇ ਹੋਏ ਸਭ ਆਨ ਕੱਠੇ ਛੋਟੇ ਵੱਡੇ ਦਾ ਤੰਗ ਜ਼ਮੀਰ ਹੋਯਾ॥ ਸ੍ਯਾਪੇ ਹੋਨ ਤਾਂ ਰੋਨ ਭਰ ਨੈਨ ਸਾਰੇ ਅਤੇ ਨੈਣ ਦਾ ਹੱਥ ਉਚੀਰ ਹੋਯਾ॥ ਗੱਲ੍ਹਾਂ ਲਾਲ ਤੇ ਛਾਤੀਆਂ ਸੁਰਖ ਹੋਈਆਂ ਲੱਕ ਭਜਕੇ ਵਾਂਗ ਕਰੀਰ ਹੋਯਾ॥ ਰੋਵੇ ਨਾਰ ਫ਼ਰਿਹਾਦ ਪੁਕਾਰ ਕਰਕੇ ਜਿਵੇਂ ਬਾਝ ਰਾਂਝੇ ਹਾਲ ਹੀਰ ਹੋਯਾ॥ ਆਖੇ ਮੋਯਾ ਸੌਹਰਾ ਮੌਹਰਾ ਖਾਇ ਮਰਸਾਂ ਮੇਰਾ ਜੀਵਨਾ ਬੇਤ ਦਬੀਰ ਹੋਯਾ॥ ਆਖੇ ਨਿਜ ਨਿਕਾਹ ਪੜਾਂਵਦੀ ਮੈਂ ਮੇਰਾ ਵਿਆਹ ਨਾ ਕਿਸ ਤਕਦੀਰ ਹੋਯਾ॥ ਮਰ ਜਾਂਵਦਾ ਇਕੇ ਫਰਿਹਾਦ ਤਾ ਭਾਇਤ ਤੀ ਦੈਤਾ ਇਖ਼ਤੀਰ ਹੋਯਾ॥ ਆਂਦਾਂ ਸਦ ਫਰਿਹਾਦ ਫ਼ਰਯਾਦ ਕਰਕੇ ਰੋਂਦਾ ਬਹੁਤੇ ਚੁਪ ਚੁਪੀਰ ਹੋਯਾ॥ ਮਾਉਂ ਆਖਦੀ ਬਚਿਆ ਕਹਿਰ ਕੀਤੋ ਦੁਖ ਸਾਰਿਆਂ ਦਾਦਾ ਮਨਗੀਰ ਹੋਯਾ॥ ਗਿਉਂ ਆਪ ਤੇ ਬਾਪ ਨੂੰ ਮਾਰਿਓ ਈ ਮੇਰੀ ਚੰਦਰੀ ਦਾ ਭੈੜਾ ਸੀਰ ਹੋਯਾ॥ ਦੇਵਨ ਲੋਕ ਨਸੀਹਤਾਂ ਕੌਨ ਜਾਂਨੇ ਇਸਕ ਅਕਲ ਦਾ ਵੈਰ ਵਿਚੀਰ ਹੋਯਾ॥ ਜਾਨ ਜਾਵ ਸੀ ਜਾਵ ਸੀ ਇਸਕ ਤਾ ਹੀਂ ਇਸਕ ਬਿਨਾ ਕੋਸਿ ਧਨਾ ਪੀਰ ਹੋਆ॥ ਇਸਕ ਗਿਆ ਤੇ ਕੋਈ ਨਾਂ ਕਹੇ ਆਸਕ ਗਿਆ ਇਸਕ ਤਾਂ ਕੌਨ ਅਮੀਰ ਹੋਯਾ॥ ਹੁਕਮ ਓਸਦਾ ਕੋਈ ਨਾ ਮੂਲ ਮੰਨੇ ਜੇਹੜਾ ਨੌਕਰੀ ਛੱਡ ਤਗੀਰ ਹੋਯਾ॥ ਦੁਖ ਸੁਖ ਤੇ ਭੁੱਖ ਕੀ ਆਸ਼ਕਾਂ ਨੂੰ ਇਸਕ ਬਾਦਸਾਹ ਫਕਰ ਵਜ਼ੀਰ ਹੋਯਾ॥ ਨਾਮ ਸੀਰੀਂ ਦਾ ਇੱਕ ਰਹਿ ਗਿਆ ਬਾਕੀ ਹੋਰ ਸਭ ਲੁਟਾਇ ਫ਼ਕੀਰ ਹੋਯਾ॥ ਜੇਹੜਾ ਜੰਮਿਆ ਮਰੇਗਾ ਇਕ ਵਾਰੀ ਘੜਿਆ ਭੱਜ ਸੀ ਕੌਨ ਕਹੀਰ ਹੋਯਾ॥ ਕਿਸ਼ਨ ਸਿੰਘ ਕਹਿੰਦਾ ਜਿਥੇ ਇਸਕ ਰਹਿੰਦਾ ਦੀਨ ਦੁਨੀ ਦਾ ਫ਼ਿਕਰ ਫ਼ਿਕੀਰ ਹੋਯਾ॥੫॥
ਮਾਕੂਲਾ ਸਾਇਰ
ਸਦਾ ਜੀਵ ਨਾ ਨਹੀਂ ਜਹਾਨ ਅੰਦਰ ਕੋਈ ਰੋਜ਼ ਦੀ ਮੌਜ ਹੈ ਮਾਨ ਬੰਦੈ॥ ਹੋਏ ਖ਼ਾਕ ਤੋਂ ਅੰਤ ਨੂੰ ਖਾਕ ਹੋਨਾ ਕੇਹੜੀ ਗੱਲ ਦਾ ਕੀ ਜੀਏ ਮਾਨ ਬੰਦੇ॥ ਜਾਨ ਜਾਵਸੀ ਅੰਤ ਵੈਰਾਨ ਹੋ ਕੇ ਭਾਵੇਂ ਜਾਨ ਤੇ ਭਾਵੇਂ ਨਾ ਜਾਨ ਬੰਦੇ॥ ਅੱਲਾ ਵਾਲਿਆਂ ਗੰਮ ਦੇ ਗਾਲਿਆਂ ਨੂੰ ਜੇਹੇ ਘਰ ਤੋਂ ਤੇਰੇ ਮਸਾਨ ਬੰਦੇ॥ ਗਏ ਛੱਡ ਜਹਾਨ ਵੈਰਾਨ ਹੋ ਕੇ ਵੱਡੇ ਸੂਰਮੇ ਮੁਗ਼ਲ ਪਠਾਨ ਬੰਦੇ॥ ਮੌਤ ਖਾਂਵਦੀ ਜਾਂਵਦੀ ਬੰਦਿਆਂ ਨੂੰ ਜਿਵੇਂ ਬੱਕਰੇ ਨੂੰ ਸੇਰ ਖਾਨ ਬੰਦੇ॥ ਪਿਆ ਵਗੇ ਇਹ ਜੰਗ ਬਾਜ਼ਾਰ ਵਾਂਗੂੰ ਇਕ ਆਂਵਦੇ ਤੇ ਇਕ ਜਾਨ ਬੰਦੇ॥ ਝੂਟੇ ਲੈਨ ਬਹਿਸਤ ਦੇ ਵਿੱਚ ਬੈਠੇ ਜੇਹੜੇ ਨੇਕ ਅਮਾਲ ਕਮਾਨ ਬੰਦੇ॥ ਜਿਨਾਂ ਨੇਕ ਕੰਮਾਂ ਵਲ ਚਿਤ ਲਾਯਾ ਮੰਦੇ ਕੰਮ ਨੂੰ ਹਥ ਨਾ ਲਾਨ ਬੰਦੇ॥ ਜਿਨਾ ਪੀਤਾ ਏ ਦੁਧ ਹਲਵਾਈਆਂ ਦਾ ਨਹੀਂ ਪੀਨ ਜੁਲਾਹਿਆਂ ਦੀ ਪਾਨ ਬੰਦੇ॥ ਏਹੋ ਹਈ ਵੇਲਾ ਕਰ ਬੰਦਗੀ ਤੂੰ ਬੰਦੇ ਬੰਦਗੀ ਤੋਂ ਰੱਬ ਪਾਨ ਬੰਦੇ॥ ਤਦੋਂ ਕਰੇਂਗਾ ਯਾਦ ਖ਼ੁਦਾਇ ਨੂੰ ਤੂੰ ਜਦੋਂ ਰਹਿਨਗੇ ਨੈਨ ਪ੍ਰਾਨ ਬੰਦੇ॥ ਮਿਲੇ ਓਨਾਂ ਨੂੰ ਆਨ ਦਿਲ ਜਾਨ ਜਾਨੀ ਜੇੜੇ ਜਾਨ ਜਹਾਨ ਘੁਮਾਨ ਬੰਦੇ॥ ਸਿੱਖ ਜਾਨਗੇ ਰਾਗ ਦੀ ਜ਼ੀਲ ਤਾਈਂ ਜੇੜੇ ਰਾਗੀਆਂ ਦੇ ਨਾਲ ਗਾਨ ਬੰਦੇ॥ ਕਦੇ ਮਿਲੇਗਾ ਓਨ੍ਹਾਂ ਨੂੰ ਆਂਨ ਪੀਆ ਜੇੜੇ ਪੀਆ ਨੂੰ ਨਿੱਤ ਧਿਆਨ ਬੰਦੇ॥ ਕਦੇ ਲੈਨਗੇ ਢੂੰਡ ਨਿਸ਼ਾਨਿਆਂ ਨੂੰ ਜੇੜੇ ਨਿੱਤ ਬੰਦੂਕ ਚਲਾਂਨ ਬੰਦੇ॥ ਜਾਨ ਦਿਤਿਆਂ ਬਾਝ ਨਾ ਮਿਲੇ ਜਾਨੀ ਭਾਵੇਂ ਕਿਤ ਨੇ ਬੰਦ ਬਨਾਨ ਬੰਦੇ॥ ਜੇੜੇ ਆਪਨਾ ਆਪ ਪਛਾਂਨ ਬੈਠੇ ਓਨਾਂ ਰੱਬ ਦੀ ਹੋਈ ਪਛਾਨ ਬੰਦੇ॥ ਸੋਈ ਜਾਨ ਸਿਆਨੇ ਏਸ ਜੱਗ ਅੰਦਰ ਜਿਨਾਂ ਸਾਈਂ ਦੀ ਹੋਈ ਸਿਆਨ ਬੰਦੇ॥ ਜੇਹੜੇ ਸਬਰ ਸੰਤੋਖ ਸੇ ਤੋਖ ਹੋਏ ਓਨਾਂ ਰਹੀ ਨਾ ਕਿਸੇ ਦੀ ਕਾਨ ਬੰਦੇ॥ ਕਦਰ ਆਪਨਾ ਆਪਨੇ ਹੱਥ ਰਖਨ ਕਿਸੇ ਨਾਲ ਨਾ ਕਰਨ ਤਰਾਨ ਬੰਦੇ॥ ਕਦਰ ਆਰਫਾਂ ਦਾ ਨਹੀਂ ਅਹਿਮਕਾਂ ਨੂੰ ਬਿਨਾ ਹੋਸ਼ ਬੇਹੋਸ ਦੁਖਾਨ ਬੰਦੇ॥ ਲਾਲ ਗਪੇ ਦੇ ਗਲ ਦਾ ਟੱਲ ਬਨਿਆਂ ਜਦੋਂ ਪਾਇਆ ਕਿਸੇ ਨੇ ਆਨ ਬੰਦੇ ਜੇਹੜਾ ਸੱਚ ਬੋਲੇ ਓਹਨੂੰ ਕਹਿਨ ਕਾਫ਼ਰ ਸੂਲੀ ਦੇਨ ਤੇ ਖੱਲ ਲੁਹਾਨ ਬੰਦੇ॥ ਔਗਨ ਆਰਫਾਂ ਦੇ ਲੈਂਦੇ ਬੰਨ ਪੱਲੇ ਜਿਨਾਂ ਗੁਨਾਂ ਦੀ ਨਹੀਂ ਪਛਾਨ ਬੰਦੇ॥ ਚੂਹੜੇ ਮੇਲ ਕੂੜਾ ਸਿਰ ਰੰਖ ਲੈਂਦੇ ਜੇਹੜੇ ਸੀ ਸਮਹਲ ਤੇ ਜਾਨ ਬੰਦੇ॥ ਮਤ ਛਾਨ ਨੀ ਜਾਨ ਏ ਮੂਰਖਾਂ ਦੀ ਮੈਦਾਨ ਛਾਨ ਕੇ ਰੱਖ ਦੇ ਛਾਨ ਬੰਦੇ॥ ਅਕਲ ਵਾਲਿਆਂ ਦੀ ਅਕਲ ਛੱਜ ਵਾਂਗੂੰ ਸੂੜਾ ਸੁਟ ਕੇ ਕਨਕ ਕਲਾਨ ਬੰਦੇ॥ ਜੇੜਾ ਮਕਰ ਫਰੇਬ ਤੇ ਕਰੇ ਠੱਗੀ ਓਹਨੂੰ ਪੀਰ ਫਕੀਰ ਬਨਾਨ ਬੰਦੇ॥ ਦੇਖ ਟੋਪੀਆਂ ਸੇਲੀਆਂ ਕਫਨੀਆਂ ਨੂੰ ਬਡਾ ਆਖ ਆਕਾਸ ਚੜ੍ਹਾਨ ਬੰਦੇ॥ ਅਦਲ ਜ਼ੁਲਮਦ ਬਡਾ ਮੁਫਾਸ ਲਾਹੈ ਕਿਥੇ ਨਿਆਂ ਤੇ ਕਿਥੇ ਹੈ ਤਾਨ ਬੰਦੇ॥ ਪੜ੍ਹ ਕੇ ਬੇਦ ਪੁਰਾਨ ਨਾ ਸਮਝਦੇ ਨੀ ਐਵੇਂ ਬਾਨੀਆਂ ਦੀ ਪਈ ਬਾਣ ਬੰਦੇ॥ ਬਿਨੇ ਅਮਲ ਤੇ ਇਲਮ ਨਾ ਕਿਸੇ ਲੇਖੇ ਸੋਈ ਪਾਨ ਜੋ ਅਮਲ ਕਮਾਨ ਬੰਦੇ॥ ਚੁਲੀਆਂ ਕੀਤਿਆਂ ਕੇ ਫ਼ਨਾ ਨਸ਼ਾ ਦੇਵੇ ਭਾਵੇ ਮੱਟਾਂ ਦੇ ਮੱਟ ਮੁਕਾਨ ਬੰਦੇ॥ ਜ਼ੋਰਾਵਰਾਂ ਦੀ ਬਾਤ ਹੈ ਢੋਲ ਵਾਗੂੰ ਓਹ ਭੀ ਲਵੇ ਰਬਾਬ ਨੂੰ ਰਾਨ ਬੰਦੇ॥ ਆਸ਼ਕ ਜਾਨ ਕੇ ਚੁਪ ਖਮੋਸ਼ ਹੋਏ ਘੁਟ ਵਟ ਕੇ ਵਕਤ ਲੰਘਾਨ ਬੰਦੇ॥ ਜਿਵੇਂ ਕੁਆਰੀਆਂ ਵਿਆਹੀਆਂ ਨਾਲ ਖੇਡਨ ਓਨਾਂ ਖਸਮ ਦੀ ਨਹੀਂ ਪਛਾਨ ਬੰਦੇ॥ ਦੇਖ ਰੰਡੀਆਂ ਰੋਂਦੀਆਂ ਧੋਂਦੀਆਂ ਨੀ ਪੀਆ ਬਾਝ ਪਈਆਂ ਕੁਰਲਾਨ ਬੰਦੇ॥ ਜਿਨ ਪਾਇਆ ਹੈ ਪੀਆ ਆਪਣੇ ਨੂੰ ਹਰ ਹਾਲ ਓਹ ਮਸਤ ਗੁਮਾਨ ਬੰਦੇ॥ ਮਿਲ ਪੀਆ ਨੂੰ ਪੀਆ ਹੀ ਹੋ ਰਹੀਆਂ ਜਿਵੇਂ ਬੂੰਦ ਸਮੁੰਦ ਸਿਆਨ ਬੰਦੇ॥ ਕਿਸ਼ਨ ਸਿੰਘ ਸੋਪੀਆ ਨੂੰ ਪਾਂਵਦੇ ਨੀ ਜੇਹੜੇ ਆਪਨਾ ਆਪ ਗਵਾਨ ਬੰਦੇ॥੫੬॥
ਐਜ਼ਨ
ਦਿੱਸੇ ਅਜ਼ ਨਾ ਸੋਹਣਾ ਪੀਆ ਪ੍ਯਾਰਾ ਨੈ ਨੀ ਜਾਂਵਦਾ ਏ ਪਿਆ ਨੀਰ ਮੇਰਾ॥ ਲਗੀ ਅੱਗ ਵਿਛੋੜੇ ਦੀ ਵਿਚ ਸੀਨੇ ਸਾੜ ਸੁਟਿਆ ਕੁਲ ਸਰੀਰ ਮੇਰਾ॥ ਕੀਤਾ ਇਸ਼ਕ ਨੇ ਕੈਦ ਨਾ ਛਡਦਾਈ ਕੋਈ ਤੋੜ ਨ ਸਕੇ ਜ਼ੰਜੀਰ ਮੇਰਾ॥ ਪਿੱਛੇ ਯਾਰ ਖ਼੍ਵਾਰ ਸੰਸਾਰ ਅੰਦਰ ਕਿਸੇ ਨਾਲ ਨਾ ਰਹਿ ਗਿਆ ਸੀਰ ਮੇਰਾ॥ ਦਿਲਬਰ ਬਾਝ ਦਲੀਲ ਨਾ ਠਹਿਰ ਦੀਏ ਦਿਲ ਰਹਿੰਦਾ ਏ ਨਿਤ ਦਿਲਗੀਰ ਮੇਰਾ॥ ਬਾਝ ਯਾਰ ਨਾ ਕੋਈ ਬਹਾਰ ਚੰਗੀ ਦੁਖ ਹੋਏ ਰਿਹਾ ਦਾਮਨ ਗੀਰ ਮੇਰਾ॥ ਹੋਯਾ ਕਾਲਜਾ ਛੇਕ ਪੁਰ ਛੇਕ ਸਾਰਾ ਦੇਖੋ ਕੋਈ ਨਾਹੀਂ ਜਿਗਰ ਚੀਰ ਮੇਰਾ॥ ਕੋਈ ਮਾਉ ਨਾ ਬਾਪ ਨਾ ਭੈਨ ਭਾਈ ਸਾਕ ਅੰਗ ਨਾਹੀਂ ਕੋਈ ਵੀਰ ਮੇਰਾ॥ ਕਿਸ਼ਨ ਸਿੰਘ ਓਹ ਤੀਰ ਫਿਰਾਕ ਵਾਲਾ ਹਾਇ ਗਿਆ ਕਲੇਜੜਾ ਚੀਰ ਮੇਰਾ॥੫੭॥
ਮਾਕੂਲਾ ਸਾਇਰ
ਦੇਖ ਜਾਗ ਕੇ ਜਗ ਤਮਾਸ਼ੜੇ ਨੂੰ ਰੰਗ ਰੰਗ ਦੀ ਹੈ ਗੁਲਜ਼ਾਰ ਪਿਆਰੇ॥ ਐਵੇਂ ਸੁਤਿਆਂ ਉਮਰ ਵੰਜਾਈਆਈ ਰਹੀ ਕੋਲ ਫੁਲੀ ਫਲਵਾਰ ਪਿਆਰੇ॥ ਹਰੇ ਸੋਸਨੀ ਕਿਰਮਚੀ ਰੰਗ ਗੂੜੇ ਸੋਹਨੇ ਸਬਜ਼ ਚਿਟੇ ਗੁਲਾ ਨਾਰ ਪਿਆਰੇ॥ ਚੰਬਾ ਕੇ ਵੜਾ ਮੋਤੀਆ ਔਰ ਗੈਂਡਾ ਸਦ ਬਰਗ ਗੁਲਾਬ ਨਿਹਾਰ ਪਿਆਰੇ॥ ਕਿਤੇ ਅੰਬ ਅਨਾਰ ਸ਼ਤੂਤ ਮਿੱਠੇ ਸੇਓ ਫਾਲਸੇ ਨੀਰ ਸਦਾਰ ਪ੍ਯਾਰੇ॥ ਬੋਲਨ ਕੋਇਲਾਂ ਬਲਬੁਲਾਂ ਕੁਮਰੀਆਂ ਭੀ ਮੈਨਾਂ ਤੂਤੀਆਂ ਕਰਨ ਪੁਕਾਰ ਪਿਆਰੇ॥ ਨਹਿਰਾਂ ਮਾਰ ਲਹਿਰਾਂ ਚਲਨ ਮਸਤ ਵਾਂਗੂ ਜਿਵੇਂ ਭਾਦ੍ਰੋਂ ਮਹਾ ਫਵਾਰ ਪਿਆਰੇ॥ ਖੋਲ ਅੱਖੀਆਂ ਦੇਖ ਲੈ ਕੁਦਰਤਾਂ ਨੂੰ ਬਿਨਾਂ ਡਿਠਿਆਂ ਅੰਧ ਅੰਧਾਰ ਪਿਆਰੇ॥ ਏਹ ਤਾਂ ਜਗ ਸਰਾਂ ਮੁਸਾਫਰਾਂ ਦੀ ਰੈਨ ਕਟ ਤੁਰਨਾ ਇਕ ਵਾਰ ਪਯਾਰੇ॥ ਕਈ ਆਂਵਦੈ ਤੇ ਕਈ ਜਾਂਵਦੇ ਨੀ ਪਿਆ ਵਗੇ ਏਹ ਨਿਤ ਬਾਜ਼ਾਰ ਪਯਾਰੇ॥ ਜੂਆ ਜਨਮ ਦਾ ਜਿਤ ਲੈ ਹਈ ਵੇਲਾ ਰਾਮ ਨਾਮ ਬਾਝੋਂ ਸਦਾ ਹਾਰ ਪਿਆਰੇ॥ ਸਦਾ ਮਹਿਲ ਮਕਾਨ ਨਹੀ ਬਾਗ਼ ਸੋਹਨੇ ਸਦਾ ਨਹੀਂ ਏਹ ਰੰਗ ਬਹਾਰ ਪ੍ਯਾਰੇ॥ ਲਗੀ ਢਾਹ ਹਵੇਲੀਯਾਂ ਮੰਦਰਾਂ ਨੂੰ ਸੋਇ ਰਿਹੋਂ ਤੂੰ ਪੈਰ ਪਸਾਂਰ ਪਿਆਰੇ॥ ਜਿਨਾਂ ਨਾਲ ਮੁਹੱਬਤਾਂ ਰੱਖਨਾ ਏਂ ਨਹੀਂ ਅੰਤ ਵੇਲੇ ਕੋਈ ਯਾਰ ਪਿਆਰੇ॥ ਮਿਤ੍ਰ ਮਤਲਬਾਂ ਦੇ ਮਾਉਂ ਬਾਪ ਬੇਟੇ ਭੈਣ ਭਾਈ ਤੇ ਸੋਹਨੀ ਨਾਚ ਪਿਆਰੇ॥ ਅਸਾਂ ਠੋਕ ਵਜਾਇਕੇ ਦੇਖਿਆ ਹੈ ਯਾਰ ਗ਼ਰਜ਼ ਦਾ ਸਭ ਸੰਸਾਰ ਪਿਆਰੇ॥ ਪਕੜ ਪੀਰ ਦੇ ਪੈਰ ਫਕੀਰ ਹੋ ਕੇ ਭਵ ਸਿੰਧ ਤੋਂ ਹੋਵਸੈਂ ਪਾਰ ਪਿਆਰੇ॥ ਜਿਨਾਂ ਰਬ ਦਾ ਰਾਹ ਨਾ ਜਾਨਿਆ ਹੈ ਸੋਈ ਡੁਬ ਮੋਏ ਵਿਚਕਾਰ ਪਿਆਰੇ॥ ਜਿਨਾਂ ਗੁਰਾਂ ਕੇ ਗਿਆਨ ਸੇ ਧਿਆਨ ਕੀਤਾ ਸਦਾ ਮਸਤ ਰਹਿੰਦੇ ਘਰਬਾਰ ਪਿਆਰੇ॥ ਸੁਲਾ ਵੈਰਨਾ ਕਿਸੇ ਦੇ ਨਾਲ ਕੋਈ ਅੱਲਾ ਵਾਲਿਆਂ ਦੀ ਏਹ ਕਾਰ ਪਿਆਰੇ॥ ਜੇਹਾ ਹਥ ਆਵੇ ਤੇਹਾ ਖਾਇ ਲੈਨਾ ਅਤੇ ਹੋਵਨਾ ਸ਼ੁਕਰ ਗੁਜ਼ਾਰ ਪਿਆਰੇ॥ ਕੋਈ ਕੰਮ ਨਾ ਰਾਜਿਆਂ ਰਾਣਿਆਂ ਸੋਂ ਇਕ ਰਬ ਦੇ ਨਾਲ ਪਿਆਰੁ ਪਿਆਰੇ॥ ਸੁਤੇ ਮਸਤ ਬੇਹੋਸ਼ ਹੋ ਜਗ ਵੱਲੋਂ ਸਚੇ ਯਾਰ ਦੇ ਨਾਲ ਬੇਦਾਰ ਪਿਆਰੇ॥ ਸਦਾ ਜ਼ਿਕਰ ਤੇ ਫ਼ਿਕਰ ਤੇ ਸੁਗਲ ਅੰਦਰ ਫਾਕੇ ਫਿਕਰ ਦੇ ਵਿਚ ਸਧਾਰ ਪਿਆਰੇ॥ ਕੋਈ ਨੇਕ ਸੌਦਾ ਪੱਲੇ ਬੰਨ੍ਹ ਐਥੋ ਨਹੀਂ ਆਵਨਾ ਤੈਂ ਬਾਰ ਬਾਰ ਪਿਆਰੇ॥ ਦੁਖ ਸੁਖ ਨਹੀਂ ਕੋਈ ਆਸ਼ਕਾਂ ਨੂੰ ਮਨ ਆਪਨਾ ਬੈਠ ਦੇ ਮਾਰ ਪਿਆਰੇ॥ ਕਿਸ਼ਨ ਸਿੰਘ ਨਾ ਕਿਸੇ ਦਾ ਮੂਲ ਕੋਈ ਕਾਜ ਆਪਨਾ ਆਪ ਸ੍ਵਾਰ ਪਿਆਰੇ॥੫੮॥
ਮਾਕੂਲਾ ਐਜ਼ਨ
ਜਿੰਦੇ ਜੀਵਨਾਂ ਨਹੀਂ ਹਮੇਸ਼ ਏਥੇ ਐਵੇਂ ਕੂੜ ਹਵੇਲੀਆਂ ਮੱਲੀਆਂ ਨੀ॥ ਛੋੜ ਜਾਵਨਾਏ ਸ਼ਹਿਰ ਮਾਪਿਆਂ ਦਾ ਫੇਰ ਆਇਨਾ ਦੇਖ ਸੇਂ ਗਲੀਆਂ ਨੀ॥ ਜਦੋਂ ਹੁਕਮ ਆਯਾ ਸੱਚੇ ਸਾਹਿਬ ਵਾਲਾ ਭੁਲ ਜਾਵਸਨ ਪੂਨੀਆਂ ਛੱਲੀਆਂ ਨੀ॥ ਚਰਖੇ ਤੰਦ ਨਾ ਪਾਵਨੀ ਮਿਲੂ ਮੂਲੋਂ ਜਦੋਂ ਕੰਤਨੇ ਦੂਤੀਆਂ ਘੱਲਿਆ ਨੀ॥ ਤੂੰਭੀ ਰੋਂਵਦੀ ਜਾਵਦੇੰ ਏਸ ਸਹਿਰੋਂ ਜਿਵੇਂ ਅਗਲੀਆਂ ਰੋਂਦੀਆਂ ਚੱਲੀਆਂ ਨੀ॥ ਤੇਰੇ ਨਾਲ ਜੋ ਕਰਨ ਪਿਆਰ ਬਹੁਤਾ ਓਵੀ ਜਾਨੀਏ ਕੋਈ ਵਲੱਲੀਆਂ ਨੀ॥ ਤੂੰਤਾਂ ਜਾਵਸੇਂ ਫੇਰਨਾ ਆਵਸੇਂ ਨੀ ਤੇਰੇ ਬਾਝ ਏਹ ਰਹਿਨ ਇੱਕਲੀਆਂ ਨੀ॥ ਦੇਸ ਬਾਬਲੇ ਦਾ ਜਾਨਨ ਆਪਨਾ ਜੋ ਜਾਨੋਂ ਕਮਲੀਆਂ ਖਫਤ ਨਾਂ ਝੱਲੀਆਂ ਨੀ॥ ਜਿਨਾਂ ਸਾਈਂ ਨੂੰ ਚਾ ਵਿਸਾਰਿਆਈ ਸੇਈ ਨਰਕ ਦੀ ਅੱਗ ਮੈਂ ਜਲੀਆਂ ਨੀ॥ ਜਿਨਾਂ ਪੀਆ ਤੋਂ ਪ੍ਰੇਮ ਤ੍ਰੋੜਿਆਈ ਪੈਨ ਤਿਨਾਂ ਨੂੰ ਨਿਤ ਅਵਲੀਆਂ ਨੀ॥ ਜਿਨਾਂ ਫੇਰਿਆ ਸੀਸ ਜਗਦੀ ਸਵਲੋਂ ਨਾਲ ਗ਼ਮ ਦੇ ਜਲੀਆਂ ਬਲੀਆਂ ਨੀਂ॥ ਜਿਨਾਂ ਨਾਲ ਭਰਤਾਰ ਪਿਆਰ ਕੀਤਾ ਤਿਨਾਂ ਵਾਸਤੇ ਸਦਾ ਸਵੱਲੀਆਂ ਨੀ॥ ਆਪ ਛੋੜ ਸਹੁ ਨਾਲ ਨਿਹਾਲ ਹੋਈਆਂ ਸਭ ਆਫ਼ਤਾਂ ਸੀਸ ਤੋਂ ਟਲੀਆਂ ਨੀ॥ ਲਾਵਨ ਹਾਰ ਸਿੰਗਾਰ ਸੁਹਾਗ ਭਰੀਆਂ ਸੱਈਆਂ ਨਾਲ ਪਾਵਨ ਨਿੱਤ ਜਲੀਆਂ ਨੀ॥ ਜਿਨਾਂ ਭਲਾ ਜਾਤਾ ਭਰ ਤੇ ਆਪਨੇ ਨੂੰ ਸੇਈ ਵਿੱਚ ਜਹਾਨ ਦੇ ਭੁੱਲੀਆਂ ਨੀ॥ ਜਿਨਾਂ ਚਾਵਿਸਾਰਿਆ ਸੋਹਨੇ ਨੂੰ ਸੇਈ ਵਿੱਚ ਦੋ ਆਲਮਾਂ ਛੱਲੀਆਂ ਨੀ॥ ਜਿਨਾਂ ਵੱਸਨਾ ਕੀੜਾ ਕੰਤ ਤਾਈਂ ਦਿਨ ਰੈਨ ਓਹ ਰਹਿੰਦੀ ਅਕਲੀਆਂ ਨੀ॥ ਖਾਵਨ ਖੌਂਸੜੇ ਸੱਸ ਨਿਨਾਣ ਸੰਦੇ ਜੇਹੜੀਆਂ ਖਸਮ ਦੇ ਹੁਕਮ ਤੋਂ ਹੱਲੀਆਂ ਨੀ॥ ਜਿਨਾਂ ਸਾਨ ਗੁਮਾਨ ਨਾ ਦੂਰ ਕੀਤਾ ਦਾਨੇ ਵਾਂਗ ਦੰਦਾਂ ਹੇਠ ਦਲੀਆਂ ਨੀ॥ ਖਾਇ ਜਾਵਸੀ ਕਾਲ ਬਘਿਆੜ ਆ ਕੇ ਜੇਹੜੀਆਂ ਦੁੰਬਿਆਂ ਦੇ ਵਾਂਗ ਪਲੀਆਂ ਨੀ॥ ਸੇਰ ਖਾਵਸੀ ਮਾਰ ਸਿਕਾਰ ਕਰਕੇ ਜਿਨ੍ਹਾਂ ਮਝੀਆਂ ਦੇ ਗਲ ਟਲੀਆਂ ਨੀ॥ ਜਿਨਾਂ ਖ਼ਸਮ ਦਾ ਖ਼ੌਫ਼ ਨਾ ਰੱਖਿਆ ਈ ਚੋਰਾਂ ਯਾਰਾਂ ਨੇ ਪਕੜ ਪਥੱਲੀਆਂ ਨੀ॥ ਕਿਸ਼ਨ ਸਿੰਘ ਨਾ ਕਿਸੇ ਦਾ ਖੌਫ ਤਿਨਾ ਜੇਹੜੀਆਂ ਸਾਂਈ ਦੇ ਨਾਲ ਸੁਚਲੀਆਂ ਨੀ॥੫੯॥
ਖ਼੍ਵਾਰੀ ਫ਼ਰਿਹਾਦ
ਕਿਸੇ ਹੋਰਨਾ ਜੋੜ ਫਰਿਹਾਦ ਤਾਈਂ ਜ਼ਰਾ ਦੇ ਖਤੇ ਖੌਫ ਖ਼ਿਆਲ ਕਰਕੇ॥ ਮੋਯਾ ਬਾਪ ਤੇ ਇਸਕ ਦਾ ਤਾਪ ਚੜਿਆ ਗੋਯਾ ਗਿਆ ਜ਼ੰਜੀਰ ਨਿਕਾਲ ਕਰਕੇ॥ ਫਿਰੋ ਖ਼੍ਵਾਰ ਹੋਂਦਾ ਵਿਚ ਕੂਚਿਆਂ ਦੇ ਕੋਈ ਕਮਲਿਆਂ ਦੀ ਦੇਖਚਾਲ ਕਰਕੇ॥ ਦੇਂਦਾ ਲੋਂਗ ਮਲਾਮਤਾਂ ਸਾਦ ਹੋਵੈ ਅੱਗ ਇਸ਼ਕ ਦੀ ਸੇਕਨਾ ਬਾਲ ਕਰਕੇ॥ ਜਿਉਂ ਜਿਉਂ ਮਿਲਨ ਮੁਲਾਮਤਾਂ ਮਸਤ ਹੋਵੇ ਹਥੋਂ ਲੋਕਾਂ ਨੂੰ ਕਹੇ ਸਵਾਲ ਕਰਕੇ॥ ਸੀਰੀਂ ਬਾਝ ਨਾ ਲੱਗਦਾ ਜੀਉ ਮੇਰਾ ਆਖਨ ਚਦਾ ਧੁੰਮ ਧੁਮਾਲ ਕਰਕੇ॥ ਦਿਨੋਂ ਦਿਨ ਏਹ ਗੱਲ ਮਸ਼ਹੂਰ ਹੋਈ ਇਕ ਦੂਏ ਨੂੰ ਕਹਿਨ ਸੰਭਾਲ ਕਰਕੇ॥ ਯਾਰੋ ਵੇਖੋ ਹੁਨ ਏਸ ਦੀ ਮੌਤ ਆਈ ਚਾਰੋਂ ਤਰਫ਼ ਥੀਂ ਏਸ ਨੂੰ ਭਾਲ ਕਰਕੇ॥ ਮਹਿਲ ਸ਼ੀਰੀਂ ਦੇ ਹੇਠ ਏਹ ਰਹੇ ਫਿਰਦਾ ਅਤੇ ਵੇਖਦਾ ਅੱਖ ਉਠਾਲ ਕਰਕੇ॥ ਜਿੱਥੇ ਪੰਖ ਨਾਹੀਂ ਪੰਖ ਮਾਰ ਸਕੇ ਓਥੇ ਜਾਂਵਦਾ ਦੂਰ ਖਿਆਂਲ ਕਰਕੇ॥ ਜੇਹੜੇ ਯਾਰ ਕਦੀਮ ਦੇ ਯਾਰ ਆਹੇ ਓਹਭੀ ਕਰਨ ਮਿਜਾਜ਼ ਮਕਾਲ ਕਰਕੇ॥ ਮਾਰ ਬੋਲੀਆਂ ਗੋਲੀਆਂ ਵਾਂਗ ਜਾਂਦੇ ਜਲੇ ਬਲੇ ਤਾਂਈਂ ਜਾਲ ਬਾਲ ਕਰਕੇ॥ ਗਏ ਪਿਛਲੇ ਰੰਗ ਤੇ ਢੰਗ ਸਾਰੇ ਏਸ ਇਸ਼ਕ ਵਿਛੋੜੇ ਦੀ ਚਾਲ ਕਰਕੇ॥ ਰੋਵੇ ਨਾਲ ਫ਼ਿਰਾਕ ਦੇ ਖ਼ਾਕ ਹੋ ਕੇ ਲੋਕ ਹੱਸਦੇ ਪਾਸ ਬਿਠਾਲਕ ਰਕੇ॥ ਜੇਹੜਾ ਦੇਖਦਾ ਆਖਦਾ ਫਿਰੇ ਖਫ਼ਤੀ ਝੁਗਾ ਝੌਪੜਾ ਆਪਨਾ ਗਾਲ ਕਰਕੇ॥ ਔਰਤ ਮਰਦ ਮੁਲਾਮਤਾਂ ਦੇਨ ਸਾਰੇ ਚਾਵਲ ਕੁਟੀਏ ਉਖਲੀ ਡਾਲ ਕਰਕੇ॥ ਸ਼ੀਰੀਂ ਇਸ਼ਕ ਸ਼ਰਾਬ ਤੇ ਮਸਤ ਕੀਤਾ ਨੱਸ ਜਾਂਵਦੇ ਸਭ ਸਿਰਝਾਲ ਕਰਕੇ॥ ਇਜ਼ਤ ਸ਼ਾਨ ਗੁਮਾਨ ਕੀ ਆਸ਼ਕਾਂ ਨੂੰ ਮਨ ਮਾਰਿਆ ਹਾਲ ਜ਼ਵਾਲ ਕਰਕੇ॥ ਖੁਦੀਮਾਨ ਤਕੱਬਰੀ ਉਤਾਈਂ ਜੇਹੜੇ ਮਸਤ ਹੋਏ ਧਨ ਮਾਲ ਕਰਕੇ॥ ਦੌਲਤ ਇਸ਼ਕ ਤੇ ਦਰਦ ਦੀ ਨਹੀਂ ਓਨਾਂ ਜੇਹੜੇ ਮਸਤ ਹੋਏ ਅਮਵਾਲ ਕਰਕੇ॥ ਦਿਨ ਰਾਤ ਜਾਵੇ ਵਿਚ ਗਾਫਲੀ ਦੇ ਓੜਕ ਰੋਂਵਦੇ ਨੀ ਹਾਲ ਹਾਲ ਕਰਕੇ॥ ਪੂੰਜੀ ਉਮਰ ਦੀ ਅਹਿਮਕਾਂ ਹੱਥ ਆਈ ਕਦਰ ਜਾਨਿਆਂ ਨਾ ਦਿਲ ਨਾਲ ਕਰਕੇ॥ ਹੱਸ ਖੇਡ ਨੇ ਖਾਵਨੋ ਸੋਵਨੇ ਮੇਂ ਗਈ ਔਧ ਅਕਾਰ ਥਾਗਾਲ ਕਰਕੇ॥ ਦਗੇ ਬਾਜ਼ੀਆਂ ਪਾਖੰਡ ਕੀਤੇ ਪੇਟ ਭਰਨ ਪਾਪੀ ਮੰਦਾ ਹਾਲ ਕਰਕੇ॥ ਗਲਾਂ ਨਾਲ ਨਾਂ ਹਾਰ ਦੇ ਕਿਸੇ ਕੋਲੋਂ ਉਮਰ ਕੱਟ ਦੇ ਜ਼ਿਸਤ ਅਮਾਲ ਕਰਕੇ॥ ਠਗ ਠਗ ਦੇ ਫਿਰਨ ਜਹਾਨ ਤਾਈਂ ਗਲਾਂ ਕੁੜੀਆਂ ਕੂੜ ਸਿਖਾਲ ਕਰਕੇ॥ ਉੱਤੋਂ ਬਨੇ ਅਤੀਤ ਤੇ ਨੀਤ ਖੋਟੀ ਬ੍ਰਿਛ ਖਾਂਵਦੇ ਪਤ ਸਣ ਡਾਲ ਕਰਕੇ॥ ਦੇਖੇ ਚੰਮ ਦੇ ਦੰਮ ਚਲਾਂਵਦੇ ਜੋ ਪੈਸੇ ਨਾਲ ਜੋ ਸੋਨੇ ਦੇ ਲਾਲ ਕਰਕੇ॥ ਦੁਨੀਆਂ ਵਾਸਤੇ ਦੀਨ ਗਵਾਂਵ ਦੇ ਜੇ ਮੁਰਗ ਮਾਰਦੇ ਕੂੜ ਦਾ ਜਾਲ ਕਰਕੇ॥ ਨਹੀਂ ਜਾਨ ਦੇ ਆਸ਼ਕਾਂ ਸਾਦਕਾਂ ਨੂੰ ਅੰਧੇ ਲੋਕ ਜੋ ਮਸਤ ਅਹਿਵਾਲ ਕਰਕੇ॥ ਖੇਲ ਇਸ਼ਕ ਦੀ ਖੇਡ ਨੀ ਬਹੁਤ ਮੁਸ਼ਕਲ ਮਨ ਆਪਨੇ ਨੂੰ ਪਾਏ ਮਾਲ ਕਰਕੇ॥ ਇਸ਼ਕ ਹੱਕ ਮਿਜ਼ਾਜ ਦਾ ਰਾਜ਼ ਪਾਵੈ ਅਸਲ ਨਕਲ ਦੀ ਦੇਖ ਸੰਭਾਲ ਕਰਕੇ ਕਿਸ਼ਨ ਸਿੰਘ ਹੈ ਇਸ਼ਕ ਮਿਜ਼ਾਜ ਬੂਟਾ ਇਸ਼ਕ ਹੱਕ ਹੈ ਫਲ ਜਲਾਲ ਕਰਕੇ॥ ੬॥
ਮਾਕੂਲਾ ਮੁਸੱਨਫ
ਆਸ਼ਕ ਰੱਬ ਦੇ ਮਸਤ ਹਰ ਹਾਲ ਰਹਿੰਦੇ ਭਾਵੇਂ ਦੇ ਸਭਾਵਾਂ ਪ੍ਰਦੇਸ ਹੋਵਨ॥ ਭਾਵੇਂ ਪਹਿਨ ਪੁਸ਼ਾਕ ਅਮੀਰ ਹੋਵਨ ਭਾਵੇਂ ਖ਼ਾਕ ਪਿੰਡੇ ਖੁਲੇ ਕੇਸ ਹੋਵਨ ਭਾਵੇਂ ਰਾਜ ਧਰਕੇ ਕਰਨ ਬਾਦਸਾਹੀ ਭਾਵੇਂ ਸੀਸ ਟੋਪੀ ਦਰਵੇਸ਼ ਹੋਵਨ॥ ਭਾਵੇਂ ਛੋੜ ਘਰਬਾਰ ਉਜਾੜ ਵੱਸਨ ਭਾਵੇਂ ਵਿੱਚ ਕਬੀਲੜੇ ਖ਼ੇਸ਼ ਹੋਵਨ॥ ਭਾਵੇਂ ਹੋਨ ਭੁਰੇ ਪੂਰੇ ਰੱਬ ਦਿਆਂ ਨੂੰ ਭਾਵੇਂ ਰੇਸ਼ਮ ਰੰਗਲੇ ਖੇਸ ਹੋਵਨ॥ ਭਾਵੇਂ ਖ਼ਿਦਮਤਾਂ ਤੇ ਮਿਠੇ ਬੋਲ ਹੋਵਨ ਭਾਂਵੇਂਬੋ॥ ਲਆਂ ਸੱਪ ਦੇ ਨੇਸ਼ ਹੋਵਨ॥ ਭਾਵੇਂ ਜੋੜ ਲੀਰਾਂ ਪਹਿਰ ਨਗੋਦੜੀ ਨੂੰ ਭਾਵੇਂ ਮਖ਼ਮਲਾਂ ਨਾਲ ਦਰੇਸ਼ ਹੋਵਨ॥ ਭਾਵੇਂ ਪਾਇਕੇ ਦੌਲਤਾਂ ਖੁਸ਼ੀ ਹੋਵਨ ਭਾਵੇਂ ਰੰਜ ਸੇਤੀ ਦਿਲ ਰੋਸ਼ ਹੋਵਨ॥ ਭਾਵੇਂ ਛੋੜ ਦੇਵਨ ਕੁਲ ਮਜ਼ਹਬਾਂ ਨੂੰ ਭਾਵੇਂ ਮਿੱਲਤਾਂ ਤੇ ਨਾਲ ਕੈਸ਼ ਹੋਵਨ॥ ਭਾਵੇਂ ਹਰਖ ਸੋਗ ਨਾ ਕੁਝ ਹੋਵੇ ਭਾਂਵੇਂ ਨਾਲ ਅੰਦੋਹ ਅੰਦੇਸ਼ ਹੋਵਨ॥ ਕਿਸ਼ਨ ਸਿੰਘ ਪਰਵਾਹਕੀ ਆਸ਼ਕਾਂ ਨੂੰ ਜੇੜ੍ਹੇ ਇੱਕ ਜੇਹੇ ਪਸੋ ਪੇਸ਼ ਹੋਵਨ॥੬੧॥ ਲੱਗੇ ਜਿਸਨੂੰ ਲਾਗ ਪ੍ਰੀਤਵਾਲੀ ਉਹਦੀਆਰਵਾਂਨਾਲਤ ਹੋਵੇ।ਜਿਸਦੇ ਮਨ ਵਿਚ ਵੱਸਦਾ ਨਿੱਤ ਮੌਲਾ ਘਰਬਾਰਓਹ ਸਾਫ ਅਤੀਤ ਹੋਵੇ। ਯਕ ਰੰਗ ਹੈ ਆਸਕਾਂ ਰੱਬਦਿਆਂਨੂੰ ਠਾਕੁਰ ਦੁਆਰ ਹੋ ਚਾਹੇ ਮਸੀਹੋਵੈ॥ ਜਦੋਂ ਮਨਵੈਰੀ ਲਵੇ ਜੀਤ ਬੰਦਾ ਜਦੋਂ ਕੁਲ ਜਹਾਂਨ ਦੀ ਜੀਤ ਹੋਵੇ॥ ਤੁਰੇ ਜਾਂਦਿਆਂ ਰਾਹ ਮੁਸਾਫਰਾਂ ਨੂੰ ਭਾਵੇਂ ਧੁੱਪ ਹੋਵੇ ਭਾਵੇਂ ਸੀਤ ਹੋਵੇ॥ ਆਹੀ ਯਾਰ ਪੁਕਾਰ ਦੇ ਨੀ ਦਰਦ ਵਾਲਿਆਂ ਦੀ ਏਹੋ ਰੀਤ ਹੋਵੇ॥ ਨਈ ਨਾਉਂਦਾ ਮੇਲ ਜਹਾਨ ਸਾਰਾ ਪਈ ਬੀਤ ਦੀਏ ਜਿਵੇਂ ਬੀਤ ਹੋਵੇ॥ ਵੈਰੀ ਲਖ ਨਾ ਜਾਨੀ ਏਥ ਖਜੇਹਾ ਜੇਤਾਂ ਬੁਕ ਲੇਦੇ ਵਿਚ ਮੀਤ ਹੋਵੇ॥ ਐਸੇ ਮੀਤ ਸੋਂਕ ਦੇ ਨਾ ਪ੍ਰੀਤ ਤੋੜੋ ਜਿਸਮੀਤ ਦਾ ਗਾਵਨਾ ਗੀਤ ਹੋਵੇ॥ ਐਸੇ ਯਾਰ ਦੇ ਨਾਲ ਪਿਆਰ ਕੈਸਾ ਜਿਸ ਦਾ ਕੰਮ ਤੇ ਕਾਰ ਪਲੀਤ ਹੋਵੇ॥ ਕਿਸਨ ਸਿੰਘ ਜਹਾਨ ਨੂੰ ਜਾਨ ਸ਼ੀਸ਼ਾ ਤੇਹਾ ਫਲ ਮਿਲੇ ਜੇਹੀ ਨੀਤ ਹੋਵੇ॥ ੬੨॥ ਐਜ਼ਨ ॥ ਮਹਿਲ ਇਸਕ ਦਾ ਬਹੁਤ ਉਚੇਰੜਾ ਹੈ ਲੋਕ ਕਹਿਨ ਐਵੇ ਗੱਲ ਬਾਤ ਹੈ॥ ਬਾਤ ਇਸਕ ਦੀ ਚੰਦਰੇ ਬੁਰੀ ਕਹਿੰਦੇ ਸਾਡੇ ਵਾਸਤੇ ਆਬਹਯਾਤ ਹੈ ਜੀ॥ ਪਤਰ ਪ੍ਰੇਮ ਪਾਰਸ ਨਹੀਂ ਮੁਲ ਵਿਕਦੇ ਏਹ ਸੱਚੜੀ ਰਬ ਦੀ ਦਾਤ ਹੈ ਜੀ॥ ਤੰਬੂ ਇਸਕ ਦਾ ਲਾਇਆ ਆਸਕਾਂ ਨੇ ਉਸਤਤ ਨਿੰਦ੍ਯਾ ਗਿਰਦ ਕਨਾਤ ਹੈ ਜੀ॥ ਇਸਕ ਕੰਮਹ ਸੂਰਿਆਂ ਪੂਰਿਆਂ ਦਾ ਅਤੇ ਕਾਇਰਾਂ ਬਡੀ ਆਛਾਤ ਹੈ ਜੀ॥ ਇਸਕ ਰਬ ਨੂੰ ਜਾਇ ਮਿਲਾਂਵਦਾਈ ਜ਼ਾਤ ਆਸਕਾਂ ਦੀਪਾਕ ਜ਼ਾਤ ਹੈਜੀ॥ ਸਰਜ ਇਸਕ ਦਾ ਜਦੋਂ ਜ਼ਹੂਰ ਹੋਵੈ ਤਦੋਂ ਦੂਰ ਹੋਵੈ ਦੂਈ ਰਾਤ ਹੈ ਜੀ॥ ਮਾਰੇ ਇਸ਼ਕ ਦੇ ਹੋਨ ਫ਼ਕੀਰ ਰਾਜੇ ਬਿਨਾਂ ਇਸ਼ਕ਼ ਕਹਾਂ ਕੁਸਲਾਤ ਹੈ ਜੀ॥ ਇਸ਼ਕ ਰਿਜ਼ਕ ਕਰਾਂਵਦੇ ਜੋਈ ਚਾਹੁਨ ਏਨਾਂ ਦੋਹਾਂ ਦੀ ਸਭ ਸਿਲਾਂਤ ਹੈ ਜੀ॥ ਪੱਲੇ ਜਿਸਦੇ ਇਸ਼ਕ ਤੇ ਰਿਜ਼ਕ ਹੋਵੇ ਓਹ ਕੁਲਕਾ ਹੀ ਮਾਤ ਭਾਤ ਹੈ ਜੀ॥ ਪਰਵਾਹਕੀ ਓਸਨੂੰ ਦੌਲਤਾਂ ਦੀ ਜਹਿੰਦੀ ਨਾਲ ਸ਼ਾਹਾਂ ਮੁਲਾਕਾਂਤ ਹੈ ਜੀ॥ ਇਸ਼ਕ ਆਸ਼ਕ ਮਾਸੂਕ ਨੂੰ ਇਕ ਕਰੋ ਇਹੋ ਆਸ਼ਕਾਂ ਦੀ ਕਰਾਮਾਤ ਹੈ ਜੀ॥ ਇਸ਼ਕ ਰਿਜ਼ਕ ਵਾਲਾ ਕਰੇ ਚਾਹੇ ਸੋਈ ਲਿਖੇ ਚਾਹੇ ਜਾਂ ਕਲਮ ਦਵਾਤ ਹੈ ਜੀ॥ ਸ਼ੀਸ਼ਾਂ ਇਸਕ ਨਾ ਕੁਝ ਲਿਹਾਜ਼ ਰਖੇ ਤੇਹਾਂ ਨਜ਼ਰ ਆਵੇ ਜੇਹਾਂ ਵਾਤ ਹੈ ਜੀ॥ ਗਿਰਦੇ ਆਸ਼ਕਾਂ ਦੇ ਹੋਵਨ ਲੋਕ ਸਾਰੇ ਜਿਵੇਂ ਗਿਰਦ ਮਹੰਤ ਜਮਾਤ ਹੈ ਜੀ॥ ਭੁਖੇ ਗਾਂਵਦੈ ਫਿਰਨ ਪ੍ਰੀਤ ਕਰ ਕੇ ਜਿੱਥੇ ਦੇਖਦੇ ਭਵਾ ਪਰਾਤ ਹੈ ਜੀ॥ ਬਾਦਸ਼ਾਹੀਆਂ ਛਡ ਦਰਵੇਸ਼ ਹੋਵਨ ਏਹਾ ਆਸ਼ਕਾਂ ਦੀ ਕਾਇਨਾਤ ਹੈ ਜੀ॥ ਰੋਜ਼ਾ ਆਸ਼ਕਾਂ ਹਿਜ਼ਰ ਮਾਸੁਕ ਦੀ ਹੈ ਵਸਲ ਯਾਰ ਦਾਈਦ ਸੁਲਾਤ ਹੈ ਜੀ॥ ਸਿਰੀਂ ਆਸ਼ਕਾਂ ਨਹੀਂ ਆਈ ਨ ਕੋਈ ਇਕ ਯਾਰ ਦੀ ਭਰਨ ਜ਼ਕਾਤ ਹੈ ਜੀ॥ ਜਿਸ ਤਰਫ਼ ਦੇਖਨ ਦਿਸੇਪੀਆ ਪਿਆਰਾ ਜਿਵੇਂ ਬੀਜ ਡਾਲੀ ਪਾਤ ਪਾਤ ਹੈ ਜੀ॥ ਪਿਆ ਵਿਚ ਜਹਾਨ ਅੰਧੇਰ ਸਾਰੇ ਅਤੇ ਆਸ਼ਕਾਂ ਸਦਾ ਪਰਭਾਤ ਹੈ ਜੀ॥ ਇਸ਼ਕ ਵਾਲਿਆਂ ਰੱਬ ਦੇ ਦੋਸਤਾਂ ਨੂੰ ਜੇਹੀ ਗੋਦੜੀ ਤੇਹੀ ਬਨਾਤ ਹੈ ਜੀ॥ ਕਦੇ ਚਬ ਕੇ ਚਨੇ ਗੁਜ਼ਾਰਦੇ ਨੀ ਕਦੇ ਖੀਰ ਤੇ ਖੰਡਨ ਬਾਤ ਹੈ ਜੀ॥ ਗੋਸੇ ਗਿਆਨ ਦੇ ਬੈਠ ਧਿਆਨ ਕਰਦੇ ਅਤੇ ਤਬਕ ਚੌਦਾਂ ਅੰਦਰ ਝਾਤ ਹੈ ਜੀ॥ ਸੋਈ ਦੇਖਦਾ ਜਿਸ ਦਿਖਾਂਵਦੇ ਨੀ ਜਿਵੇਂ ਮੰਤ੍ਰੀ ਦੀ ਹਜਰਾਤ ਹੈ ਜੀ॥ ਆਸ਼ਕ ਮਨ ਨੂੰ ਪਏ ਨਚਾਂਵ ਦੇ ਨੀ ਮਨ ਜਗਨੂੰ ਪਿਆ ਨਚਾਤ ਹੈ ਜੀ॥ ਲੋਕ ਨ੍ਹਾਂਵਦੇ ਜਾਇਕੇ ਤੀਰਥਾਂ ਮੋਂ ਆਸ਼ਕ ਰੱਬ ਦਾ ਘਰੇ ਮੋ ਨਾਤ ਹੈ ਜੀ॥ ਹੱਜ ਪਵੇ ਕਬੂਲ ਦਰਗਾਹ ਅੰਦਰ ਜਦੋਂ ਦੂਰ ਹੋ ਕੁਲ ਹਾਜਾਤ ਹੈ ਜੀ॥ ਫ਼ਕਰ ਕਿਤੇ ਤੇ ਮਕਰ ਕਰੋੜ ਥਾਈਂ ਜਾਲੀ ਫੰਧਕਾਂ ਦੀ ਤਲੇ ਘਾਤ ਹੈ ਜੀ॥ ਮਾਲਾ ਤਸਬੀਆਂ ਪਕੜਕੇ ਮੀਟ ਅਖੀਂ ਜਿਵੇਂ ਬਗਲਾ ਮਛੀਆਂ ਖਾਤ ਹੈ ਜੀ॥ ਕਿਸ਼ਨ ਸਿੰਘ ਹੁਮਾਇ ਫ਼ਕੀਰ ਕਾਮਲ ਉਲੂ ਜਾਨ ਨਾ ਜਿਸੇ ਅਗਿਆਤ ਹੈ ਜੀ॥ ੬੩ ॥
ਖ਼ਬਰ ਹੋਨੀ ਬਾਦਸ਼ਾਹ ਨੂੰ ਇਸ਼ਕ ਫ਼ਰਿਹਾਦ ਦੇ ਦੀ
ਪਿਯਾ ਫਿਰੇ ਫ਼ਰਿਹਾਦ ਬਰਬਾਦ ਹੋਯਾ ਇਸ਼ਕ ਸ਼ੀਰੀਂ ਦਾ ਹੱਕ ਜਮਾਲ ਕਰਕੇ॥ ਕੋਈ ਰੋਜ਼ ਬੀਤੇ ਏਸੇ ਰੰਗ ਅੰਦਰ ਦਿਲ ਆਪਨਾ ਰਿਹਾ ਮਲਾਲ ਕਰਕੇ॥ ਅੱਗ ਧੁਖਦੀ ਧੁਖਦੀ ਫਕ ਮੁਚੀ ਭਾਂਬੜ ਚਾਰੋਂ ਹੀ ਤਰਫ਼ ਥੀਂ ਬਾਲ ਕਰਕੇ॥ ਇਕ ਦੂਏ ਤੋਂ ਤੀਸਰੇ ਪਾਸ ਪਹੁੰਚੀ ਗੱਲ ਇਸ਼ਕ ਦੀ ਭੂਮ ਭੁੰਚਾਂਲ ਕਰਕੇ॥ ਸੁਨਿਆਂ ਨੌਕਰਾਂ ਚਾਕਰਾਂ ਅਹਿਲਕਾਰਾਂ ਹੋਰ ਮੀਰ ਵਜ਼ੀਰ ਸੰਭਾਲ ਕਰਕੇ॥ ਓੜਕ ਖ਼ਬਰ ਹੋਈ ਬਾਦਸਾਹ ਤਾਂਈ ਕਿਹਾ ਆਕਲਾਂ ਨੇ ਕੀਲ ਕਾਲ ਕਰਕੇ॥ ਸੁਨ ਕੇ ਬਾਦਸ਼ਾਹ ਦੰਗ ਹਰਾਨ ਹੋਯਾ ਚੇਹਰਾ ਆਪਨਾ ਜ਼ਰਦ ਜ਼ਵਾਲ ਕਰਕੇ॥ ਗਈ ਹੋਸ਼ ਤੋਂ ਚੁਪ ਖ਼ਾਮੋਸ ਹੋਯਾ ਫੇਰ ਬੋਲਿਆ ਨਰਮ ਸਵਾਲ ਕਰਕੇ॥ ਹੈਸੀ ਬਾਦਸ਼ਾਹ ਹੋਸ਼ ਤੇਹੁਕਮ ਵਾਲਾ ਨਹੀਂ ਮਾਰਦਾ ਸੀ ਐਵੇਂ ਕਾਹਲ ਕਰਕੇ॥ ਕਿਹਾ ਮੀਰ ਵਜ਼ੀਰ ਮੁਸੱਦੀਆਂ ਨੂੰ ਸੱਦ ਆਪਨੇ ਕੋਲ ਬਠਾਲ ਕਰਕੇ॥ ਅਚਨ ਚੇਤ ਏਹ ਪਈ ਆਫ਼ਤ ਸਾਨੂੰ ਸੋਹਰਤ ਜੱਗਦੀ ਨਾਲ ਬੇਹਾਲ ਕਰਕੇ॥ ਕੋਈ ਕਰੋ ਇਲਾਜ ਸਮਾਜ ਕੋਈ ਐਪਰ ਅਦਲ ਇਨਸਾਫ਼ ਸੰਭਾਲ ਕਰਕੇ॥ ਪਾਸ ਸੱਦ ਕੇ ਓਸ ਬੇਹੋਸ਼ ਤਾਈਂ ਕੋਈ ਕਰੋ ਉਪਾਉ ਆਦਿਲ ਕਰਕੇ॥ ਦੇਹੋ ਮਤ ਇਸ ਅੱਤਥੀਂ ਬਾਜ਼ ਆਂਵੇ ਨਹੀਂ ਮਾਰਨਾ ਤੁਰਤ ਹਲਾਲ ਕਰਕੇ॥ ਜਿਸ ਕੰਮ ਦੇ ਵਿਚ ਨ ਜ਼ੁਲਮ ਹੋਵੇ ਅਤੇ ਸ਼ਰਮ ਭੀ ਰਹੇ ਰਸਾਲ ਕਰਕੇ॥ ਜੇ ਮੈਂ ਵਾਸਤੇ ਖ਼ੇਸ਼ ਕਬੀਲੜੇ ਦੇ ਕਰਾਂ ਕਿਸੇ ਤੇ ਸਿਤਮ ਸਿਖਾਲ ਕਰਕੇ॥ ਹੋਵੇ ਨਾਮ ਮੇਰਾ ਜ਼ਾਲਮ ਜੱਗ ਅੰਦਰ ਜਾਵਾਂ ਦੋਜ਼ਖ਼ਾਂ ਵਿਚ ਕੁਚਾਲ ਕਰਕੇ॥ ਜਿਨ੍ਹਾਂ ਵਾਸਤੇ ਠੱਗੀਏ ਜਗਤ ਤਾਈਂ ਓੜਕ ਕੋਈਨ ਆਪਨਾ ਚਾਲ ਕਰਕੇ॥ ਬੇਟੀ ਕੁਆਰ ਹੁੰਦੀ ਦੇਂ ਦਾਏ ਸਤਾਈ ਰਹਿੰਦਾ ਆਪਨਾ ਦਿਲ ਨਿਹਾਲ ਕਰਕੇ॥ ਹਨ ਵਿਆਹ ਦਿੱਤੀ ਨਹੀਂ ਪੇਸ ਜਾਂਦੀ ਲੱਗਾ ਦੁਖ ਭਾਰਾ ਸਾਨੂੰ ਭਾਲ ਕਰਕੇ॥ ਕੋਈ ਕਰੋ ਦਲੀਲ ਅਸੀਲ ਕਰਕੇ ਜਾਵੇ ਦੁਖ ਏਹ ਅਸਾਂਨੂੰ ਟਾਲ ਕਰਕੇ॥ ਦੁਨੀਆਂ ਦੀਨ ਦੇ ਵਿਚ ਰਹੇ ਸ਼ਰਮ ਸਾਡੀ ਕੰਮ ਕਰੋ ਏਹ ਖ਼ੂਬ ਸੰਭਾਲ ਕਰਕੇ॥ ਓਹ ਵੀ ਕੰਮਲਾ ਝੂਠ ਤੇ ਨਹੀਂ ਹੋਯਾ ਦੇਖੋ ਦਿਲ ਦੇ ਵਿਚ ਆਦਾਲ ਕਰਕੇ॥ ਸੋਨਾ ਵੇਚ ਸੁਆਹ ਵਿਹਾਜ ਲੈਨੀ ਹੋਨਾਂ ਕੰਮਲਾ ਹੈ ਇਸਚਾਲ ਕਰਕੇ॥ ਸੁਨ ਕੇ ਹੁਕਮ ਵਜ਼ੀਰ ਅਮੀਰ ਸਾਰੇ ਬੈਠੇ ਰਲ ਕੇ ਹਾਲ ਜ਼ਵਾਲ ਕਰਕੇ ਆਪੋ ਆਪਨੀ ਅਕਲ ਦੁੜਾਂਵਦੇ ਸਨ ਅਤੇ ਦਸਦੇ ਖ਼ੂਬ ਖ਼ਿਆਲ ਕਰਕੇ॥ ਕਿਸਨ ਸਿੰਘ ਬੁਲਾ ਫਰਿਹਾਦ ਤਾਂਈਂ ਓਹ ਨੂੰ ਆਖੀਏ ਹਾਲ ਬੇਹਾਲ ਕਰਕੇ॥੬੪॥
ਇਕੱਠੇ ਹੋਕੇ ਸਲਾਹ ਕਰਣੀ ਵਜ਼ੀਰਾਂ ਦੀ
ਲੱਗੇ ਕਰਨ ਵਜ਼ੀਰ ਸਲਾਹ ਰਲ ਕੇ ਬੜੇ ਅਕਲ ਦੇ ਕੋਟ ਕਮਾਲ ਸਾਈਂ ਇਕ ਆਖਦੇ ਸਦ ਕੇ ਮਲੇ ਨੂੰ ਦੇਹੋ ਖੌਫ਼ ਨਿਕਾਲ ਕੇ ਗੱਲ ਸਾਂਈਂ॥ ਇਕ ਆਖਦੇ ਲੋਭ ਜੰਜਾਲ ਭਾਰਾ ਓਹਦੇ ਸੀਸ ਪਾਓ ਮਾਯਾ ਜਾਲ ਸਾਈਂ॥ ਇਕ ਆਖਦੇ ਮਾਰ ਤੇ ਕੁਟ ਕੇ ਜੀ ਕਰੋ ਹਾਲ ਅਹਿਵਾਲ ਜ਼ਵਾਲ ਸਾਈਂ॥ ਇਕ ਆਖਦੇ ਓਸਨੂੰ ਮੱਤ ਦੇਈਏ ਹੋਸ ਆਪਨੀ ਆਪ ਸੰਭਾਲ ਸਾਈਂ॥ ਇਕ ਆਖਦੇ ਓਸਨੂੰ ਕੈਦ ਕਰੀਏ ਪੈਰੀਂ ਆਹਿਨੀ ਬੇੜੀਆਂ ਡਾਲ ਸਾਈਂ॥ ਇਕ ਆਖਦੇ ਸ਼ਹਿਰ ਥੋਂ ਬਦਰ ਕਰੀਏ ਦੇਈਏ ਹੋਰਿ ਹੀ ਦੇਸ਼ ਨਿਕਾਲ ਸਾਈਂ॥ ਓੜ ਏਹ ਸਲਾਹ ਠਹਿਰਈਓ ਨੇ ਆਪੋ ਆਪਣੇ ਗੁੰਦ ਖ਼ਿਆਲ ਸਾਈਂ॥ਸੂਲੀ ਗੱਡ ਮਕਾਨ ਨਿਵੇਕਲੇ ਮੇਂ ਪਾਸ ਰੱਖੀਏ ਧਨ ਤੇ ਮਾਲ ਸਾਈਂ॥ ਫੇਰ ਸੱਦ ਫ਼ਰਿਹਾਦ ਏਹ ਦਾਦ ਕਰੀਏ ਓਹਨੂੰ ਆਖੀਏ ਏਹ ਮਕਾਲ ਸਾਂਈ॥ ਹੀਰੇ ਲਾਲ ਮੋਤੀ ਮਾਨਕ ਬੰਨ੍ਹ ਪੱਲੇ ਅਤੇ ਸੀਰੀਂ ਦਾ ਨਾਮ ਚਾ ਡਾਲ ਸਾਂਈਂ॥ ਇਕੇ ਚਾੜ ਸੂਲੀ ਤੈਨੂੰ ਮਾਰ ਦੇਸਾਂ ਕਰੀਏ ਬੱਕਰੇ ਵਾਂਗ ਹਲਾਲ ਸਾਈਂ॥ ਦੌਲਤਮਾਲ ਲੈਕੇ ਘਰ ਜਾਇ ਰਹਿਸੀ ਅਤੇ ਚੁਕ ਸੀਕਲ ਜੰਜਾਲ ਸਾਈਂ॥ ਕਿਹਾ ਸਾਰਿਆਂ ਠੀਕ ਸਲਾਹ ਹੋਈ ਵਾਹ ਵਾਹ ਚੰਗੀ ਏਹਾਂ ਗਾਲ ਸਾਈਂ॥ ਬਾਦਸਾਹ ਨੂੰ ਜਾਇ ਸੁਨਾਇਓ ਨੇ ਸਾਰਾ ਆਪਨ ਹਾਲ ਅਹਿਵਾਲ ਸਾਈਂ॥ ਕਿਹਾ ਸ਼ਾਹ ਅਜੀਜ਼ ਨੇ ਕਰੋ ਏਹੋ ਜੇਹੜੀ ਨਜ਼ਰ ਆਵੇ ਨੇਕ ਫਾਲ ਸਾਈਂ॥ ਸੂਲੀ ਸਾਰ ਸੰਵਾਰ ਤਿਆਰ ਕਰਕੇ ਕੋਲ ਰਖਦੇ ਮਾਲ ਅਮਵਾਲ ਸਾਈਂ॥ ਨੌਕਰ ਭੇਜ ਫਰਿਹਾਦ ਨੂੰ ਸਦਿਓ ਨੇ ਨਾਲ ਅਦਬ ਦੇ ਪਾਸ ਬੈਠਾਲ ਸਾਈਂ॥ ਕਿਹਾ ਹੋਸ਼ ਕਰ ਛਡ ਖਿਆਲ ਕੂੜੇ ਅਤੇ ਬੰਨ੍ਹ ਪੱਲੇ ਮਾਯਾ ਮਾਲ ਸਾਈਂ॥ ਤੈਨੂੰ ਅਗਲੀ ਬਖਸ਼ਤ ਕਸੀਰ ਦਿੱਤੀ ਅਸਾਂ ਦੇਖਕੇ ਬਾਲ ਗੋਪਾਲ ਸਾਈਂ॥ ਫੇਰ ਨਾਮ ਨਾ ਸ਼ੀਰੀਂ ਦਾ ਮੂਲ ਲੈਨਾ ਨਹੀਂ ਜਾਨ ਆਯਾ ਤੇਰਾ ਕਾਲ ਸਾਈਂ॥ ਬਾਦ ਸਾਹਾਂ ਦੇ ਨਾਲ ਕੀ ਜ਼ੋਰ ਜਾਸੀਏ ਸਖਿਆਲ ਨੂੰ ਦਿਲ ਤੋਂ ਦਾਲ ਸਾਈਂ॥ ਅਸੀਂ ਤਰਸ ਕਰਕੇ ਤੈਨੂੰ ਆਖਦੇ ਹਾਂ ਨਹੀਂ ਦੁਖ ਨਿਕੰਮੜੇ ਜਾਲ ਸਾਈਂ॥ ਹਾਥੀ ਨਾਲ ਮੱਛਰ ਕਰੇ ਜੰਗ ਕੈਸੇ ਕਦਰ ਆਪਨਾ ਦੇਖ ਸੰਭਾਲ ਸਾਈਂ॥ ਪਛੋਤਾਵ ਸੇਂਜਾਨ ਵੰਞਾ ਵਸੇ ਤੂੰ ਸੀਰੀਂ ਮਿਲਨੀ ਹੋ ਗਮ ਹਾਲ ਸਾਈਂ॥ ਗਿਆ ਵਕਤ ਨਾ ਆਵਸੀ ਹੱਥ ਤੇਰੇ ਘਰ ਆਪਨਾ ਆਪ ਨਾ ਗਾਲ ਸਾਈ॥ ਕਿਸਨ ਸਿੰਘ ਨਸੀਹਤਾਂ ਦੇਨ ਸਾਰੇ ਆਸਕ ਮਸਤ ਅਲ ਮਸਤ
ਅਹਿਵਾਲ ਸਾਈਂ॥੬੫॥
ਐਜ਼ਨ
ਬੈਠ ਮੀਰ ਵਜ਼ੀਰ ਹਕੀਮ ਆਕਿਲ ਫਰਿਹਾਦ ਨੂੰ ਮਤ ਸਿਖਾਣ ਲੱਗੇ॥ ਸਾਬਨ ਲਾਇਕੇ ਹਬਸੀ ਨੂੰ ਕਰਨ ਗੋਰਾ ਫੜਿਆ ਭੂਤਨਾ ਘਰੋਂ ਕਢਾਨ ਲੱਗੇ॥ ਸੀਸਾ ਚੂਰ ਹੋਯਾ ਓਹਨੂੰ ਜੋੜ ਰਹੇ ਸੂਈਆਂ ਰੰਗ ਦੇ ਵਿੱਚ ਖੁਭਾਨ ਲੱਗੇ॥ ਪੱਥਰ ਲੇਵੀ ਦੇ ਨਾਲ ਚਮੋੜ ਰਹੇ ਆਮੋੜ ਨੂੰ ਦੇਖ ਮੁੜਾਨ ਲੱਗੇ॥ ਚੀਣਾ ਪਏ ਖੁਲਾਵਦੇ ਬਾਜ਼ ਤਾਈਂ ਨੱਥ ਸੋਚਦੇ ਨੱਕ ਵਿੱਚ ਪਾਨ ਲੱਗੇ॥ ਨਾਲ ਮਿੰਨਤਾਂ ਹੋਰ ਖਜ਼ਾਮਤਾਂ ਦੇ ਪੰਛੀ ਉਡਦਾ ਤਲੇ ਗਿਰਾਨ ਲਗੇ॥ ਕਹਿਨ ਆਓ ਫਰਿਹਾਦ ਨਾ ਸੋਰ ਕਰ ਤੁੰ ਗਲਾਂ ਮਿੱਠੀਆਂ ਨਾਲ ਸਮਝਾਨ ਲੱਗੇ॥ ਤੂੰ ਤਾਂ ਪੁਤ ਹੈਂ ਚੰਗਿਆਂ ਮਾਪਿਆਂ ਦਾ ਓਹਨੂੰ ਲੋਰੀਆਂ ਨਾਲ ਵੈਰਾਨ ਲੱਗੇ॥ ਰੁਠੇ ਚਿਤ੍ਰੇ ਨੂੰ ਨਾਲ ਥਾਪੀਆਂ ਦੇ ਮਿਰਗ ਮਾਰਨੋਂ ਦੇਖ ਹਟਾਨ ਲੱਗੇ॥ ਅਜੇ ਬੂਟੇ ਦਾ ਫੁਲ ਨਾ ਫਲ ਡਿੱਠਾ ਹੁਨੇ ਜੜਾਂ ਸਮੂਲ ਪੁਟਾਨ ਲੱਗੇ॥ ਪਿੰਡ ਬੱਧਾ ਨਾ ਚੋਰ ਤਿਆਰ ਹੋਏ ਕੱਚੀ ਰੌਟੀ ਤਵੇ ਤੋਂ ਲਾਹਨ ਲੱਗੇ॥ ਅਜੇ ਯਾਰ ਦੇ ਨਾਲ ਨਾ ਗਲ ਕੀਤੀ ਵੈਰੀ ਨਾਮ ਹੀ ਤੁਰਤ ਭੁਲਾਨ ਲੱਗੇ॥ ਕਿਹਾ ਬਸਕਰ ਸ਼ੀਰੀਂ ਦਾ ਖ਼ਿਆਲ ਛੋੜੋ ਓਹਨੂੰ ਭੋਲ ਭੁਲਾਇ ਲੁਭਾਨ ਲੱਗੇ॥ ਇਕ ਆਖਦੇ ਦੇਹੋ ਇਨਆਮ ਏਹਨੂੰ ਵਢੇ ਸਿਰੋਪਾ ਤੁਰਤ ਲਿਆਨ ਲੱਗੇ॥ ਇਕ ਆਖਦੇ ਬਖ਼ਸ਼ੀਏ ਪਿੰਡ ਕੋਈ ਹੀਰੇ ਲਾਲ ਜਵਾਹਰ ਦਿਖਾਨ ਲੱਗੇ॥ ਇਕ ਆਖਦੇ ਬਾਜ਼ ਜੋ ਨਹੀਂ ਆਵੇ ਸੂਲੀ ਸਾਰ ਤੇ ਪਕੜ ਚੜਾਨ ਲੱਗੇ॥ ਇਕ ਆਖਦੇ ਮਾਰਕੇ ਕਰੋ ਪੁਰਜ਼ੇ ਕਬਜ਼ੇ ਤੇਗ ਦੇ ਹੱਥ ਟਿਕਾਨ ਲੱਗੇ॥ ਇਕ ਕਢ ਕਟਾਰੀਆਂ ਪੇਸ਼ ਕਬਜਾਂ ਛੁਰੀ ਬਰਛੀਆਂ ਸੈਫ ਡਰਾਨ ਲੱਗੇ॥ ਇਕ ਆਖਦੇ ਨਿਮਕ ਹਰਾਮ ਭੈੜਾ ਮੇਹਨੇ ਮਾਰਕੇ ਬੋਲੀਆਂ ਲਾਨ ਲਗੇ॥ ਇਕ ਆਖਦੇ ਕਰਦੇ ਹੋ ਕੈਦ ਇਹਨੂੰ ਪੈਰੀਂ ਬੇੜੀਆਂ ਪਕੜ ਪੁਵਾਨ ਲੱਗੇ॥ ਇਕ ਆਖਦੇ ਖੂਹੇ ਦੇ ਵਿਚ ਡਾਲੋ ਨਾਮਾਕੂਲ ਮਰਦੂਦ ਬਨਾਨ ਲੱਗੇ॥ ਇਕ ਆਖਦੇ ਕਰੋ ਨ ਜਿਚ ਏਹਨੂੰ ਗੁਨਹਗਾਰ ਤੋਂ ਗੁਨਹ ਬਖਸ਼ਾਨ ਲੱਗੇ॥ ਇਕ ਆਖਦੇ ਜੋੜ ਹੱਥ ਕਰੇ ਤੋਬਾ ਇਸ ਤਗ਼ਫ਼ਾਰ ਸੌਗੰਧ ਖੁਲਾਨ ਲੱਗੇ॥ ਇਕ ਆਖਦੇ ਬਖਸ਼ੀਏ ਭੁਲ ਅਗਲੀ ਅਤੇ ਕਸਮ ਕੁਰਾਨ ਦਵਾਨ ਲੱਗੇ॥ ਹੈ ਸੀ ਬਾਲ ਏਹ ਖਿਆਲ ਨਾ ਮੂਲ ਕੀਤਾ ਏਸ ਚਾਲ ਦੇ ਨਾਲ ਛੁਡਾਨ ਲੱਗੇ॥ ਗਿਆ ਭੁਲ ਨਾ ਸ਼ੀਰੀਂ ਦਾ ਨਾਮ ਲੈਸੀ ਹਸ ਹਸ ਕੇ ਅਖ ਚੁਰਾਨ ਲੱਗੇ॥ ਆਖਨ ਦਸ ਕੀ ਲੋੜ ਫ਼ਰਿਹਾਦ ਤੈਨੂੰ ਅਣਮੰਗੀਆਂ ਦੌਲਤਾਂ ਲਯਾਨ ਲੱਗੇ॥ ਬੇਟੀ ਬਾਦਸ਼ਾਹ ਦੀ ਬੇਟੀ ਬਾਪ ਜੈਸੀ ਓਹਨੂੰ ਨਾਲ ਭਾਕੀਦ ਸੁਨਾਨ ਲੱਗੇ॥ ਕੋਈ ਕਹੇ ਸਾੜੋ ਕੋਈ ਕਹੈ ਦੱਬੋ ਕੋਈ ਉਲਦੀ ਖੱਲ ਲੁਹਾਨ ਲੱਗੇ॥ ਕੋਈ ਨਰਮੀਆਂ ਨਾਲ ਹਲੀਮੀਆਂ ਦੇ ਤਕਸੀਰ ਮੁਆਫ਼ ਕਰਨ ਲੱਗੇ॥ ਕਿਸ਼ਨ ਸਿੰਘ ਨਾ ਮੰਨ ਨੀ ਇਸਕ ਕੋਈ ਕੋਈ ਤਰਾਂ ਦੀ ਅਕਲ ਦੁੜਾਨ ਲੱਗੇ॥੬੬॥
ਖ਼ੌਫ਼ ਦੇਨਾ ਫਰਿਹਾਦ ਨੂੰ ਪਾਸ ਸੂਲੀ ਦੇ
ਸੁਨਕੇ ਸਭ ਦੀ ਬਾਤ ਫਰਿਹਾਦ ਆਸ਼ਕ ਇਸ਼ਕ ਆਪਣੇ ਵਿਚ ਮਨਜ਼ੂਰ ਹੋਯਾ॥ ਕਿਹਾ ਮਰਨ ਕਬੂਲ ਹੈ ਯਾਰ ਪਿਛੇ ਓੜਕ ਮਰਨ ਜਹਾਨ ਜ਼ਰੂਰ ਹੋਯਾ॥ ਪਹਿਲੇ ਦੇਖ ਕੇ ਸੁਲੀ ਨੂੰ ਹਸ ਪਿਆ ਫੇਰ ਰੋਇਕੇ ਬੇਗ਼ਰੂਰ ਹੋਯਾ॥ ਸੂਲੀ ਦੇਖਕੇ ਸੂਲ ਨਾ ਮੂਲ ਜਾਤਾ ਜਾਨੋਂ ਓਸ ਵੇਲੇ ਮਨਸੂਰ ਹੋਯਾ॥ ਹੋਏ ਦੇਖ ਹੈਰਾਨ ਵਜੀਰ ਸਾਰੇ ਏਹ ਸੇਹਰ ਅਜ਼ਗ਼ੈਬ ਮਸ਼ਹੂਰ ਹੋਯਾ॥ ਕਿਹਾ ਰੋਵਨਾ ਠੀਕ ਹੈ ਮੌਤ ਅੱਗੇ ਅਤੇ ਹਸਨਾ ਕਿਤ ਦਸਤੂਰ ਹੋਯਾ॥ ਕਿਹਾ ਫੇਰ ਫ਼ਰਿਹਾਦ ਨੇ ਹੱਸਿਆ ਮੈਂ ਸੂਲੀ ਦੇਖਕ ਬਹੁਤ ਸਰੂਰ ਹੋਯਾ॥ ਏਸ ਇਸਕ ਦੇ ਦੁਖ ਤੋਂ ਛੁਟ ਜਾਸਾਂ ਜਦੋਂ ਮੋਯਾ ਤੇ ਚੂਰ ਮਨੂਰ ਹੋਯਾ॥ ਰੋਇਆ ਫੇਰ ਅਫ਼ਸੋਸ ਕਰ ਦਿਲ ਅੰਦਰ ਬਾਝ ਯਾਰ ਕੀ ਮਰਨ ਦਸਤੂਰ ਹੋਯਾ॥ ਮੈਨੂੰ ਸ਼ੀਰੀਂ ਦੇ ਪਾਸ ਚਲ ਦੇਹੋ ਸੂਲੀ ਏਹੋ ਮਰਨ ਹਬਾਤ ਜ਼ਰੂਹ ਹੋਯਾ॥ ਮੋਯਾਂ ਬਾਝ ਨਾ ਹੋਵੇ ਸੀ ਸੁੱਖ ਮੈਨੂੰ ਦੁੱਖ ਬ੍ਰਿਹੋਂ ਦੇ ਨਾਲ ਮੈਂ ਚੂਰ ਹੋਯਾ॥ ਦਾਰੂ ਇਸ਼ਕ ਦਾ ਹੋਰ ਨਾ ਕੋਈ ਦਿੱਸੇ ਬਿਨਾ ਮੌਤ ਭਲਾ ਕਦੋਂ ਦੂਰ ਹੋਯਾ॥ ਮੈਨੂੰ ਬ੍ਰਿਹੋ ਨੇ ਮਾਰ ਬੀਮਾਰ ਕੀਤਾ ਪਿੱਛੇ ਇਸਕ ਦੇ ਬਡਾ ਫ਼ਤੂਰ ਹੋਯਾ॥ ਪਿੱਛੇ ਯਾਰ ਦੇ ਜਾਨ ਕੁਰਬਾਨ ਮੇਰੀ ਮੇਰੇ ਵਾਸਤੇ ਜੀਵਨਾ ਸੂਰ ਹੋਯਾ॥ ਮੈਨੂੰ ਮਾਰ ਕੇ ਧਾਰ ਨੂੰ ਮੇਲ ਦੇਹੋ ਮੇਰਾ ਹੋਵਨਾ ਬਹੁਤ ਕਸੂਰ ਮੋਯਾ॥ ਰੋਇਆਂ ਬਾਝ ਨਾ ਮਿਲੇ ਮਹਬੂਬ ਪਿਆਰਾ ਮੋਇਆਂ ਇਸ਼ਕ ਦੇ ਵਿੱਚ ਮਰਜ਼ੂਰ ਹੋਯਾ॥ ਆਪ ਮੋਏ ਬਾਝੋਂ ਕੋਨ ਸੁਰਗ ਜਾਵੇ ਮੋਇਆ ਆਪ ਤਾਂ ਦੂਸਰਾ ਦੂਰ ਹੋਯਾ॥ ਮੂਸਾ ਵਾਂਗ ਕੋਹਤੂਰ ਏਹ ਥਾਓਂ ਬਨਿਆ ਇਸ਼ਕ ਸ਼ੀਰੀਂ ਦਾ ਰੱਬ ਦਾ ਨੂਰ ਹੋਯਾ॥ ਆਸਕ ਮਾਰਿਆ ਇਸਕ ਦਹ ਚੰਦ ਹੋਵੇ ਸੰਦਲ ਕੁਟਿਆਂ ਬਹੁਤ ਮਾਤੂਰ ਹੋਯਾ॥ ਮੂਤੂ ਕਿ ਬਲਾਅੰਤ ਮੂਤੂ ਕਿਹਾ ਆਸਕ ਮੋਇਆ ਤਾਂ ਹੱਕ ਹਜ਼ੂਰ ਹੋਯਾ॥ ਕਿਸਨ ਸਿੰਘ ਜਾਂ ਕੁਟ ਕੇ ਚੂਰ ਕੀਤਾ ਹਥੂੰ ਬਾਸਨਾ ਦਾਰ ਕਚੂਰ ਹੋਯਾ॥੬੭॥
ਕਲਾਮ ਫ਼ਰਿਹਾਦ
ਕਿਹਾ ਦੇਖ ਫ਼ਰਿਹਾਦ ਨੇ ਆਕਲਾਂ ਨੂੰ ਓਹ ਨੂੰ ਅਕਲ ਦੇ ਡੰਮ ਲਗਾਂਵ ਦੇਹੋ॥ ਇਸ਼ਕ ਨਾਲ ਨਾ ਅਕਲ ਦੀ ਪੇਸ ਜਾਵੇ ਭੇਡ ਸ਼ੇਰ ਦੇ ਨਾਲ ਲੜਾਂਵਦੇ ਹੋ॥ ਸਾਂਨੂੰ ਕੁਝ ਪਰਵਾਹਨਾ ਦੌਲਤਾਂ ਦੀ ਐਵੇਂ ਕੂੜ ਦਾ ਤਮਾ ਦਲਾਂਵਦੇ ਹੋ॥ ਛੰਦਾਂ ਤਬਕ ਕੁਰਬਾਂਨ ਮਹਬੂਬ ਉਤੋਂ ਮੈਥੋਂ ਯਾਰ ਦਾ ਨਾਮ ਭੁਲਾਂਵਦੇ ਹੋ॥ ਸ਼ੀਰੀਂ ਜਾਨ ਮੇਰੀ ਪਯਾਰੀ ਜਾਨ ਕੋਲੋਂ ਜਾਨੋਂ ਮਾਰ ਕੇ ਜਾਨ ਗਵਾਂਵਦੇ ਹੋ॥ ਕੀਤੀ ਜਾਨ ਕੁਰਬਾਨ ਮਾਸ਼ੂਕ ਉਤੋਂ ਜਾਨੋਂ ਮਾਰ ਕੇ ਕੀ ਦਵਾਂਵਦੇ ਹੋ॥ ਮਰਨਾਂ ਜੀਵ ਨਾਇਕ ਹੈ ਆਸ਼ਕਾਂ ਨੂੰ ਜੇ ਤਾਂ ਮੌਤ ਦਾ ਖ਼ੌਫ਼ ਦਿਖਾਂਵਦੇ ਹੋ॥ ਕੱਟੋ ਸੀਸ ਲਾਹੋ ਉਲਟੀ ਖੱਲ ਮੇਰੀ ਹੋਰ ਕਰੋਜੋ ਮਨ ਚਾਂਵਦੇ ਹੋ॥ ਇਕ ਮਾਰਿਆ ਸ਼ੀਰੀ ਦੇ ਹਿਜਰ ਮੈਨੂੰ ਦੂਜਾ ਤੁਸੀਂ ਕੀ ਪਏ ਸਤਾਂਵਦੇ ਹੋ॥ ਮੈਨੂੰ ਮਾਰ ਕੇ ਕਰੋ ਹਲਾਲ ਏਥੇ ਕਿਹਾ ਕੂੜ ਦਾ ਜਾਲ ਵਿਛਾਂਵਦੇ ਹੋ॥ ਨਾਮ ਸ਼ੀਰੀ ਦਾ ਜਾਂਨ ਦੇ ਨਾਲ ਜਾਸੀ ਤੁਸੀਂ ਜੀ ਵਦੇਜੀ ਛੁਡਾਂਵਦੇ ਹੋ॥ ਏਸ ਗੱਲ ਥੀਂ ਦੂਸਰੀ ਨਹੀਂ ਹੋਨੀ ਜ਼ੋਰ ਲਾ ਲਵੋ ਜੇਹੜਾ ਲਾਂਵਦੇ ਹੋ॥ ਘਰ ਬਾਰ ਉਜਾੜ ਫ਼ਕੀਰ ਹੋਯਾ ਜਹਿੰਦੇ ਵਾਸਤੇ ਸੋਈ ਗਵਾਂਵਦੇ ਹੋ॥ ਮੋਯਾਂ ਆਸ਼ਕਾਂ ਦਾ ਕਹੋ ਮਾਰਨਾ ਕੀ ਬ੍ਰਿਹੋਂ ਲੂਠਿਆ ਪਏ ਜਲਾਂਵਦੇ ਹੋ॥ ਕਿਸ਼ਨ ਸਿੰਘ ਨਾ ਯਾਰ ਦਾ ਨਾਮ ਛੋੜਾਂ ਹੋਰ ਕਰਾਂ ਜੋ ਕੁੱਝ ਫ਼ਰਮਾਂਵਦੇ ਹੋ॥੬੮॥
ਹਾਲ ਵਜ਼ੀਰਾਂ ਦਾ
ਸੁਨਕੇ ਬਾਤ ਫ਼ਰਿਹਾਦ ਦੀ ਦੰਗ ਹੋਏ ਅੱਗੋਂ ਕੁਝ ਜਵਾਬ ਨਾ ਆਇਓ ਨੇ॥ ਮੂੰਹ ਉਂਗਲਾਂ ਪਾ ਖ਼ਾਮੋਸ਼ ਹੋਏ ਅਤੇ ਹੋਸ਼ ਹਵਾਸ ਭੁਲਾਇਓ ਨੇ॥ ਲਿਆ ਸਾਫ਼ ਜਵਾਬ ਜਾਂ ਅਹਿਲਕਾਰਾਂ ਬਾਦਸ਼ਾਹ ਨੂੰ ਜਾਇ ਸੁਨਾਇਓ ਨੇ॥ ਕਿਹਾ ਹਾਲ ਅਹਿਵਾਲ ਤਮਾਮ ਸਾਂਚਾ ਹੱਥ ਬੰਨ੍ਹ ਕੇ ਸੀਸ ਨਿਵਾਇਓ ਨੇ॥ ਦੌਲਤਮਾਲ ਦੀ ਕੁਝ ਨਾ ਲੋੜ ਰੱਖੇ ਓਹ ਬੜਾ ਅਮੋੜ ਬਤਾਇਓ ਨੇ॥ ਬਾਜ਼ ਆਂਵਦਾ ਨਹੀਂ ਓਹ ਕਿਸੇ ਗੱਲੇ ਗੱਲ ਗੱਲ ਦੇ ਨਾਲ ਲਗਾਇਓ ਨੇ॥ ਨਹੀਂ ਮੌਤ ਦਾ ਓਸਨੂੰ ਖੌਫ਼ ਕੋਈ ਗ਼ਾਜ਼ੀ ਮਰਦ ਪੁਰ ਦਰਦ ਅਲਾਇਓ ਨੇ॥ ਨਾਮ ਸ਼ੀਰੀਂ ਦਾ ਬੋਲ ਕੇ ਕਰੇ ਟੌਲਾ ਅੱਛਾ ਖੋਲ ਕੇ ਭੇਦ ਸੁਝਾਇਓ ਨੇ॥ ਡਾਢਾ ਰੋਗ ਲੱਗਾ ਦਾਰੂ ਨਹੀਂ ਕੋਈ ਸੱਦ ਸਿਆਨ੍ਯਾਂ ਪੂਛ ਪੁਛਾਇਓ ਨੇ॥ ਡਰੀਏ ਇੱਜ਼ਤੋਂ ਜ਼ੁਲਮ ਤੋਂ ਖ਼ੌਫ਼ ਆਵੇ ਸਾਡੇ ਬਾਬ ਏਹ ਬੁਰਾ ਬਨਾਇਓ ਨੇ॥ ਕਿਸ਼ਨ ਸਿੰਘ ਫਿਰ ਭਰਸ ਕਰ ਸ਼ਾਹ ਕਿਹਾ ਹਾਏ ਓਸਨੂੰ ਕਾਹਿ ਦੁਖਾਇਓ ਨੇ॥੬੯॥
ਕਲਾਮ ਸ਼ਾਹਿ ਅਜ਼ੀਜ਼
ਕਿਹਾ ਬਾਦਸ਼ਾਹ ਜ਼ੁਲਮ ਨਾ ਮੂਲ ਕਰੀਏ ਏਹ ਜ਼ੁਲਮ ਹੈ ਬੁਰੀ ਬਲਾ ਭਾਈ॥ ਜ਼ੁਲਮ ਪੁੱਟਦੇਂ ਦਾ ਬਾਦਸ਼ਾਹੀਆਂ ਨੂੰ ਦੀਨ ਦੁਨੀ ਮੈਂ ਮਿਲੇਨ ਜਾ ਭਾਈ॥ ਕੀਤਾ ਜ਼ੁਲਮ ਫਿਰ ਔਨ ਨੇ ਨਾਲ ਮੂਸੇ ਡੁੱਬ ਮੋਇਆ ਵਿਚ ਦਰਿਆ ਭਾਈ॥ ਖੂਹਣੀ ਗਾਲੀਆਂ ਕੈਰਵਾਂ ਪਾਂਡਵਾਂ ਦੀਆਂ ਦੁਰਬਾਸਾ ਨੂੰ ਦੀਆ ਤਪਾ ਭਾਈ॥ ਜੁਲਮ ਨਾਲ ਯਤੀਮ ਫ਼ਕੀਰ ਕਰਨਾ ਏਹ ਬੁਰੀ ਹੈ ਬਹੁਤ ਅਦਾ ਭਾਈ॥ ਅਸਾਂ ਜਾਨ੍ਯਾ ਓਸਦੀ ਵਾਨੜੇ ਨੂੰ ਓਹ ਮਰਦ ਪੁਰ ਦਰਦ ਸਫਾ ਭਾਈ॥ ਨਹੀਂ ਓਸ ਨੂੰ ਕਿਸੇ ਨੇ ਰੰਜ ਕਰਨਾਂ ਅਤੇ ਦੇਵ ਨਾ ਜ਼ਰਾਈ ਜ਼ਾ ਭਾਈ॥ ਮਤ ਮਾਰ ਕੇ ਕਰੇ ਉਜਾੜ ਵਸਤੀ ਦੇਵੇ ਇਕ ਜੇ ਬਦ ਦੁਆ ਭਾਈ ॥ ਛੁਟੇ ਆਹ ਫ਼ਕੀਰ ਦੀ ਨਾਲ ਨਾਰੇ ਚੌਦਾਂ ਤਬਕ ਹੀ ਦੇ ਜਲਾ ਭਾਈ॥ ਸਬਰ ਵਾਲਿਆਂ ਦਾ ਸਬਰ ਬੁਰਾ ਹੁੰਦਾ ਦੇਂਦੇ ਕਬਰ ਦੇ ਵਿੱਚ ਪੁਚਾ ਭਾਈ॥ ਆਹ ਸਰਦ ਜੇਹੜੀ ਦਰਦ ਵਾਲਿਆਂ ਦੀ ਪਹੁੰਚੇ ਅਰਸ਼ ਖ਼ੁਦਾਇ ਦੇ ਜਾ ਭਾਈ॥ ਅਰਸ਼ ਹੱਕ ਕਹਿੰਦੇ ਦਿਲ ਆਸ਼ਕਾਂ ਦਾ ਜੇਹੜਾ ਦੁਖ ਦੇਵੇ ਦੁਖ ਪਾ ਭਾਈ॥ ਇਨ੍ਹਾਂ ਆਸ਼ਕਾਂ ਦੇ ਸਿਰੜ ਹੁੰਦੇ ਦੇਂਦੈ ਸਿਰੜ ਪਿਛੇ ਸਿਰ ਚਾ ਭਾਈ ॥ ਅਦਲ ਬਾਦਸ਼ਾਹ ਅਕਲ ਵਜੀਰ ਦੀ ਹੈ ਹਠ ਰੰਨ ਤੇ ਸਿਰੜ ਫ਼ਕਰਾ ਭਾਈ॥ ਕਿਸੇ ਅਕਲ ਦੇ ਨਾਲ ਹਟਾ ਦੇਹੋ ਅਤੇ ਦੁਖ ਨਾ ਦੇਵਨਾ ਕਾ ਭਾਈ॥ ਦੁਖ ਰੰਜ ਸਖਤੀ ਨਹੀਂ ਮੂਲ ਕਰਨੀ ਉਪਰ ਕਿਸੇ ਮਸਕੀਨ ਗਦਾ ਭਾਈ॥ ਰੱਬ ਚਾਹੇ ਤਾਂ ਕੀੜੀ ਨੂੰ ਦੇ ਫੁਰਸਤ ਕਰੇ ਫ਼ੀਲ ਨੂੰ ਮਾਰ ਫ਼ਨਾ ਭਾਈ॥ ਸਹਿਆ ਸ਼ੇਰ ਨੂੰ ਖੂਹ ਦੇ ਵਿੱਚ ਪਾਵੇ ਜੇ ਤਾਂ ਮੇਹਰ ਕਰੇ ਰਬ ਆ ਭਾਈ॥ ਬੇਪਰਵਾਹੀਆਂ ਰਬ ਦੀਆਂ ਕੌਨ ਜਾਨੇ ਸ਼ਾਹਜ਼ਾਦਿਆਂ ਘਾਹ ਚਰਾ ਭਾਈ॥ ਕਦੇ ਤਖਤ ਬਠਾਂਵਦਾ ਸ਼ੋਹਦਿਆਂ ਨੂੰ ਸਿਰ ਰੱਖ ਦੇਂਦਾ ਸਿਰੋ ਪਾ ਭਾਈ॥ ਜ਼ੁਲਮ ਵਾਲਿਆਂ ਦੀ ਕੁੜੀ ਬਾਦਸ਼ਾਹੀ ਜਿਵੇਂ ਕਾਗ਼ਜ਼ਾਂ ਦੀ ਨਦੀ ਨਾ ਭਾਈ॥ ਓੜਕ ਮੌਤ ਹੈ ਸਭ ਦੇ ਸੀਸ ਉਪਰ ਜੇੜ੍ਹਾ ਜੰਮਯਾ ਸੋਈ ਮਰਜਾ ਭਾਈ॥ ਜੈਤਾਂ ਜੀਵਨਾਂ ਮੈਂ ਲੱਖ ਹਜ਼ਾਰ ਵਰ੍ਹਿਆਂ ਤਾਂ ਭੀ ਜਾਵਨਾ ਖ਼ਾਕ ਸਮਾ ਭਾਈ॥ ਬੰਦਾ ਸਾਫ ਮੁਸਾਫ਼ਰਾਂ ਵਾਂਗ ਏਥੇ ਅਤੇ ਖ਼ਲਕ ਮਿਸਾਲ ਸਰਾ ਭਾਈ ਦੌਲਤ ਮਾਲ ਦਾ ਮਾਨ ਗੁਮਾਨ ਝੂਠਾ ਕੌਨ ਲੱਗਿਆ ਸਿਰੜੇ ਚਾ ਭਾਈ॥ ਹੁਕਮ ਵਾਲਿਆਂ ਹੁਕਮ ਨਾ ਨੌਕਰਾਂ ਨਿੱਤ ਨਵਾਂ ਭਾਈ॥ ਜ਼ੁਲਮ ਵਾਲਿਆਂ ਦਾ ਬੁਰਾ ਹਾਲ ਹੋਸੀ ਜਦੋਂ ਕਰੇਗਾ ਅਦਲ ਖ਼ੁਦਾ ਭਾਈ॥ ਬਾਦਸ਼ਾਹ ਨੂੰ ਪੁਛਨਾ ਹੋਗ ਇੱਕ ਦਿਨ ਜਿਸ ਦਿਨ ਕਰੂ ਨਿਆਉਂ ਹੱਕ ਆ ਭਾਈ॥ ਲੇਖਾ ਲਵੇਗਾ ਰਾਜਿਆਂ ਰਾਣਿਆਂ ਤੋਂ ਜੇਹੜੇ ਕਰਨਗੇ ਜ਼ੋਰ ਜਫ਼ਾ ਭਾਈ॥ ਕਿਹਾ ਸ਼ਾਹ ਅਜ਼ੀਜ਼ ਤਮੀਜ਼ ਕਰਨੀ ਨਹੀਂ ਦੇਵ ਨਾ ਹੋਸ਼ ਭੁਲਾ ਭਾਈ॥ ਕਿਸੇ ਅਕਲ ਤਦਬੀਰ ਦੇ ਨਾਲ ਤੁਸੀ ਦੇਹੋ ਮਰਦ ਫ਼ਰਿਹਾਦ ਹਟਾ ਭਾਈ॥ ਤਰਫ਼ ਸ਼ੀਰੀਂ ਦੇ ਮਹਿਲ ਦੀ ਨਾ ਜਾਏ ਓਹ ਨੂੰ ਦੇਹੋ ਕੋਈ ਸਮਝਾ ਭਾਈ॥ ਅਤੇ ਨਾਮ ਨਾ ਸ਼ੀਰੀਂ ਦਾ ਕਹੇ ਮੂੰਹੋਂ ਦੇਹੋ ਅਕਲ ਦੇ ਨਾਲ ਛੁਡਾ ਭਾਈ॥ ਹੁਕਮ ਮੰਨਿਆ ਸ਼ਾਹ ਦਾ ਓਸ ਵੇਲੇ ਕਿਹਾ ਹੋਗ ਜੋ ਰੱਬ ਰਜ਼ਾ ਭਾਈ॥ ਕਿਸਨ ਸਿੰਘ ਨਾ ਹੋਵਨਾ ਬੰਦਕ ਦੇ ਵੱਗੇ ਜ਼ੋਰ ਦੇ ਨਾਲ ਦਰਯਾ ਭਾਈ॥ ੭੦
ਫੇਰ ਸਮਝਾਵਨਾ ਵਜ਼ੀਰਾਂ ਦਾ ਫ਼ਰਿਹਾਦ ਨੂੰ ਸੱਦ ਕੇ
ਸੁਨ ਕੇ ਗੱਲ ਅਜ਼ੀਜ਼ ਦੀ ਅਹਿਲਕਾਰਾਂ ਫ਼ਰਿਹਾਦ ਨੂੰ ਫੇਰ ਬੁਲਾਇਓ ਨੇ॥ ਦਿੱਤਾ ਹੁਕਮ ਹਥ ਜੋੜ ਕੇ ਜ਼ੇਰ ਕਰੀਏ ਅਤੇ ਹੋਰ ਭੀ ਬਹੁਤ ਸਮਝਾਇਓ ਨੇ॥ ਲੱਗੀ ਅੱਗ ਨਾ ਮੂਲ ਸਮੁੰਦਰ ਤਾਈਂ ਕੋਲੇ ਭਖ ਦੇ ਕਿਤਨੇ ਪਾਇਓਨੇ।ਮੰਨੀ ਇੱਕਨਾ ਕਿਸੇ ਦੀ ਆਸਕਾਂਨੇ ਜ਼ੋਰਅਕਲਦਾ ਕਿਤਨੇ ਲਾਇਓ ਨੇ॥ ਗਿਆ ਸ਼ਹਿਰ ਤਾਂ ਵੇਖਿਆ ਫੇਰ ਲੋਕਾਂ ਦੇਖ ਰੱਬ ਦਾ ਸ਼ੁਕਰ ਬਜਾਇਓ ਨੇ॥ ਗੋਯਾ ਗਿਆ ਪਰਵਾਰ ਤੋਂ ਫੇਰ ਆਯਾ ਓਹਨੂੰ ਨਾਲ ਤਦਬੀਰ ਠਹਿਰਾਇਓ ਨੇ॥ ਆਖਨ ਲੋਗ ਏਹ ਨੇਕ ਨਸੀਬ ਹੋਯਾ ਕੈਦ ਤੇ ਫੇਰ ਛੁਡਾਇਓ ਨੇ॥ ਕੋਈ ਏਸ ਦੇ ਵਿੱਚ ਹੈ ਸਿੱਧ ਭਾਰੀ ਏਹ ਨੂੰ ਹੱਥ ਭੀ ਨਾ ਲਗਾਇਓ ਨੇ॥ ਕੋਈ ਆਖਦੇ ਜਾਨ ਦਾ ਸ਼ੇਹਰ ਜਾਦੂ ਤਾਹੀਂ ਏਸ ਨੂੰ ਨਾ ਦੁਖਾਇਓ ਨੇ॥ ਕੋਈ ਆਖਦੇ ਏਸ ਦੇ ਬਖਤ ਚੰਗੇ ਤਾਹੀ ਪਕੜ ਕੇ ਮੋੜ ਭਜਾਇਓ ਨੇ॥ ਕੋਈ ਆਖਦੇ ਰੱਬ ਦੀ ਰੱਬ ਜਾਨੇ ਕਿਹਾ ਇਸ ਤੇ ਰਹਿਮ ਬਨਾਇਓ ਨੇ॥ ਕੋਈ ਆਖਦੇ ਸ਼ਾਹ ਨਾ ਜ਼ੁਲਮ ਕਰਦਾ ਰਲ ਮਿਲ ਕੇ ਬਹੁਤ ਸਲਾਹਿਓ ਨੇ॥ ਕਿਸ਼ਨ ਸਿੰਘ ਫ਼ਰਿਹਾਦ ਦਾ ਬਚ ਰਹਿਨਾ ਕਰਾਮਾਤ ਵਾਲਾ ਬਤਲਾਇਓ ਨੇ॥੭੧॥
ਹਾਲ ਸੁਨਾਵਨਾ ਫ਼ਰਿਹਾਦ ਦਾ ਸ਼ੀਰੀਂ ਨੂੰ
ਇਕ ਵਜ਼ੀਰ ਜ਼ਾਦੀ ਨੇ
ਕਿਹਾ ਸ਼ੀਰੀਂ ਨੂੰ ਆਨ ਵਜ਼ੀਰਜ਼ਾਦੀ ਜ਼ਰਾ ਹਾਲ ਸੁਨ ਓਸ ਲੁਹਾਰ ਦਾ ਨੀ॥ ਘਰ ਬਾਰ ਉਜਾੜ ਫ਼ਕੀਰ ਹੋਯਾ ਹਾਇ ਮਾਰਿਆ ਤੇਰੇ ਪਿਆਰ ਦਾ ਨੀ॥ ਕੋਈ ਓਸ ਦਾ ਜ਼ਖ਼ਮ ਨਾ ਸੀਵਦਾਈ ਫਿਰੇ ਫੱਟਿਆ ਨੈਨਾਂ ਦੀ ਧਾਰਦਾ ਨੀ॥ ਗਿਆ ਪਕੜਿਆ ਰੂ ਬਰੂ ਬਾਪ ਤੇਰੇ ਓਥੇ ਸੱਚ ਹੀ ਸੱਚ ਨਿਤਾਰਦਾ ਨੀ॥ ਰਹੇ ਹਾਰ ਅਮੀਰ ਵਜ਼ੀਰ ਸਾਰੇ ਤੇਰੀ ਹਿਰਸਤੋਂ ਮੂਲ ਨਾਹਾਰ ਦਾਨੀ॥ ਮਾਲ ਦੌਲਤਾਂ ਮੂਲ ਨਾ ਦਿਲ ਰੱਖੇ ਤੇਰੇ ਨਾਮ ਤੋਂ ਕੁਲ ਚਾ ਵਾਰਦਾ ਨੀ॥ ਹੀਰੇ ਲਾਲ ਮੋਤੀ ਤੇਰੇ ਸ਼ੌਂਕ ਪਿੱਛੇ ਰੋੜਾਂ ਕੌਡੀਆਂ ਵਾਂਗ ਨਿਹਾਰਦਾ ਨੀ॥ ਫਿਰੇ ਕੂਚਿਆਂ ਵਿਚ ਖਵਾਰ ਹੁੰਦਾ ਤੇਰੇ ਨਾਮ ਦਾ ਵਿਰਦ ਵਿਚਾਰਦਾ ਨੀ॥ ਮੋਯਾ ਬਾਪ ਤੇ ਗਿਆ ਸਰਾਪ ਓਹਦਾ ਤੇਰਾ ਜਾਪ ਹਮੇਸ਼ ਚਿਤਾਰਦਾ ਨੀ॥ ਕਾਰ ਛੱਡ ਕੇ ਸਬ ਜਹਾਨ ਵਾਲੀ ਨੌਕਰ ਹੋ ਗਿਆ ਤੁਧ ਸਰਕਾਰ ਦਾ ਨੀ॥ ॥ ਬਿਨਾਂ ਤਲਬ ਦੇ ਨੌਕਰੀ ਕਰੇ ਤੇਰੀ ਪਹਿਰਦਾਰ ਹੈ ਖ਼ਾਸ ਦਰਬਾਰ ਦਾ ਨੀ॥ ਡਰੇ ਮੂਲ ਨਾ ਮੌਤ ਤੇ ਮਰਨ ਕੋਲੋਂ ਸਿਰਾ ਪਕੜਿਆ ਹੱਥ ਤਲਵਾਰ ਦਾ ਨੀ॥ ਤੈਨੂੰ ਤਰਸ ਨਾ ਰੱਬ ਦਾ ਖ਼ੌਫ਼ ਕੋਈ ਓਸ ਮਸਤ ਬੇਹੋਸ਼ ਬੀਮਾਰ ਦਾ ਨੀ॥ ਜਾਨ ਵਾਰੀਏ ਓਸ ਤੋਂ ਲੱਖ ਵਾਰੀ ਜੇਹੜਾ ਆਪਨੇ ਤੋਂ ਜਾਨ ਵਾਰਦਾ ਨੀ॥ ਬਾਦਸ਼ਾਹ ਨੂੰ ਨਫ਼ਰ ਤੇ ਮੇਹਰ ਚਾਹੀਏ ਭਲਾ ਨਹੀਂ ਏਹ ਕੰਮ ਹਕਾਰ ਦਾ ਨੀ॥ ਹੁਸਨ ਸੂਰਤਾਂ ਨਿੱਤ ਨਾਰ ਹਿੰਦੀਆਂ ਨੀ ਕਰੀਂ ਗਰਬ ਨਾ ਹਾਰ ਸ਼ਿੰਗਾਰ ਦਾ ਨੀ॥ ਮਦਦ ਚਾਹੀਏ ਆਜ਼ਜ਼ਾਂ ਨਾਲ ਕੀਤੀ ਯਾਰ ਯਾਰ ਦਾ ਕੰਮ ਸਵਾਰ ਦਾ ਨੀ॥ ਦਿਲ ਖੁੱਸ ਕੇ ਹੱਸ ਕੇ ਨੱਸ ਜਾਨਾ ਨਹੀਂ ਫ਼ਿਹਲ ਇਹ ਨੇਕ ਕਿਰਦਾਰ ਦਾ ਨੀ॥ ਯਾਰ ਸੋਈ ਜੋਯਾ ਰਤੋਂ ਜਾਨ ਵਾਰੇ ਦਿਲ ਦੇਵਨਾ ਕੰਮ ਦਿਲਦਾਰ ਦਾ ਨੀ॥ ਤੇਰੇ ਇਸ਼ਕ ਪਿੱਛੇ ਸਿਦਕ ਰਖਿਆ ਸੂ ਰਿਜ਼ਕ ਦੌਲਤਾਂ ਕੁਲ ਵਿਸਾਰ ਦਾ ਨੀ॥ ਤੇਰੀ ਦਰਦ ਦੇ ਨਾਲ ਓਹ ਗਰਦ ਹੋਯਾ ਰੰਗ ਜ਼ਰਦ ਜਿਉਂ ਹਰਦ ਵਿਸਾਰਦਾ ਨੀ॥ ਅਜੇਹਾ ਆਨ ਮਿਲੇ ਤੇਹਾ ਖਾਇ ਛੱਡੇ ਮਨ ਮਾਰ ਕੇ ਸ਼ੁਕਰ ਗੁਜ਼ਾਰ ਦਾ ਨੀ॥ ਕਦੇ ਵਿਚ ਮਸੀਤ ਦੇ ਰਾਤ ਕੱਟੇ ਕਦੇ ਦਾਇਰੇ ਤਰਫ਼ ਸਿਧਾਰ ਦਾ ਨੀ॥ ਕਦੇ ਸੁਤਿਆ ਧਰਤ ਤੇ ਬੀਤ ਜਾਵੇ ਕਦੇ ਆਸਰਾ ਰੱਖ ਦਿਵਾਰ ਦਾ ਨੀ॥ ਕਦੇ ਹੋਇਕੇ ਚੁਪ ਖਾਮੋਸ਼ ਕਹਿੰਦਾ ਦੇ ਰੋਇਕੇ ਹਾਲ ਪੁਕਾਰ ਦਾ ਨੀ॥ ਬੈਠੀ ਰੋਂਦੀ ਹੈ ਰੱਖ ਕੇ ਹਥ ਮੱਥੇ ਦਸਾਂ ਹਾਲ ਕੀ ਓਸਦੀ ਨਾਰ ਦਾ ਨੀ॥ ਮੇਹ ਨੇ ਬੋਲੀਆਂ ਲੱਖ ਮਲਾਮ ਤਾਂ ਭੀ ਤੇਰੇ ਵਾਸਤੇ ਸੱਭ ਸਹਾਰ ਦਾ ਨੀ॥ ਓਹਦਾ ਢੰਗ ਹੈ ਪਿਛਲਿਆਂ ਆਸ਼ਕਾਂ ਦਾ ਤੈਨੂੰ ਹਾਲ ਮਾਲੂਮ ਅਖ਼ਬਾਰ ਦਾ ਨੀ॥ ਉਸਤਤਿ ਨਿੰਦ੍ਯਾ ਮੂਲ ਨਾਂ ਮੰਨਦਾ ਈ ਓਹਦਾ ਦਿਲ ਕੋਈ ਸੰਗਸਾਰ ਦਾ ਨੀ॥ ਛੁੱਟਾ ਦੀਨ ਤੇ ਦੁਨੀ ਦੀ ਕੈਦ ਵਿੱਚੋਂ ਸੰਗਲ ਪਿਆ ਤੇਰੀ ਜ਼ੁਲਫ਼ ਤਾਰ ਦਾ ਨੀ॥ ਬੇੜੀ ਚਾਹੜ ਕੇ ਓਸ ਨੂੰ ਪਾਰਕਰ ਤੂੰ ਰੁੜ੍ਹੇ ਜਾਂਦੇ ਨੂੰ ਕੋਈ ਨਾ ਤਾਰ ਦਾ ਨੀ॥ ਜਿਵੇਂ ਫੱਟਿਆ ਈ ਤਿਵੇਂ ਬੰਨ੍ਹ ਪੱਟੀ ਫਿਰੇ ਮਾਰਿਆ ਇਹੋਂ ਕਟਾਰ ਦਾ ਨੀ॥ ਤੇਰੇ ਅਸਲ ਦੀ ਨਕਲ ਤਸਵੀਰ ਕਰਕੇ ਦੇਖੇ ਨਕਸ਼ ਨਿਗਾਰ ਨਿਜਾਰ ਦਾ ਨੀ॥ ਤੇਰੇ ਸੌਕ ਦਾ ਤੌਕ ਹੈ ਗਲ ਓਹ ਦੇ ਹੋਰ ਕੋਈ ਨ ਜ਼ੌਕ ਸੰਸਾਰ ਦਾ ਨੀ॥ ਓਹ ਤਾਂ ਆਪਨਾ ਆਪ ਗਵਾਇ ਬੈਠਾ ਖਿਆਲ ਛਡਿਆ ਕਾਰ ਵਿਹਾਰ ਦਾ ਨੀ॥ ਪਿਆ ਵੱਸ ਕਸਾਈਆਂ ਅਹਿਲਕਾਰਾਂ ਮੁਖ ਦੇਖਿਆ ਸੁਲੀ ਸਾਰ ਦਾ ਨੀ॥ ਸੱਭੋ ਗੁਜ਼ਰਿਆ ਹਾਲ ਸੁਣਾਇ ਦਿੱਤਾ ਜੇਹੜਾ ਰਾਜ ਸਰਕਾਰ ਦਰਬਾਰ ਦਾ ਨੀ॥ ਕਦੇ ਓਸ ਫਰਿਹਾਦ ਨੂੰ ਸਾਦ ਕਰ ਤੂੰ ਤੇਰੀ ਯਾਦ ਦੇ ਨਾਲ ਗੁਜ਼ਾਰ ਦਾ ਨੀ॥ ਕਿਸ਼ਨ ਸਿੰਘ ਨਾ ਕਿਸੇ ਨੂੰ ਦੁਖ ਦੇਈਏ ਬਚਾ ਖ਼ੌਫ਼ ਹੈ ਰੱਬ ਕਹਾਰ ਦਾ ਨੀ॥੭੨॥
ਜਵਾਬ ਸ਼ੀਰੀਂ
ਸ਼ੀਰੀਂ ਹਾਲ ਫ਼ਰਿਹਾਦ ਦਾ ਸੱਭ ਸੁਨ ਕੇ ਪਰੇਸ਼ਾਨ ਗ਼ਮ ਨਾਕ ਹੈਰਾਨ ਹੋਈ॥ ਆਖੇ ਏਹ ਕੀ ਕਹਿਰ ਨਜ਼ੂਲ ਹੋਇਆ ਮੇਰੀ ਜਾਨ ਉਸ ਤੋਂ ਕੁਰਬਾਨ ਹੋਈ॥ ਜ਼ਾਰ ਜ਼ਾਰ ਰੋਵੇ ਧੋਵੇ ਹੱਥ ਦੋਵੇਂ ਗੋਇਆ ਵਿੱਚ ਦਰਯਾ ਗ਼ਲਵਾਨ ਹੋਈ॥ ਮਾਰੇ ਆਹ ਤੇ ਵਾਹ ਨਾ ਕੁਝ ਜਾਵੇ ਰੋਇ ਰੋਇ ਕੇ ਲਹੂ ਲੁਹਾਨ ਹੋਈ॥ ਮਾਰੀ ਸ਼ਰਮ ਦੀ ਮੂੰਹੋਂ ਨ ਬੋਲ ਸੱਕੇ ਵਿੱਚੇ ਵਿੱਚ ਓਹ ਜ਼ਿਚ ਵਰਾਨ ਹੋਈ॥ ਆਖੇ ਮਾਉਂ ਤੇ ਬਾਪ ਨੂੰ ਖ਼ਬਰ ਹੋਈ ਹਾਇ ਹਾਇ ਮੈਂ ਅੱਜ ਬੇਜਾਨ ਹੋਈ॥ ਸੜੇ ਲੇਖ ਕਿਉਂ ਮੁਝ ਨੂੰ ਵੇਖ ਬੈਠਾ ਰੇਖ ਮੱਥੜੇ ਦੀ ਹੁਣ ਆਨ ਹੋਈ॥ ਗਿਆ ਤੀਰ ਤਕਦੀਰ ਦਾ ਚੀਰ ਮੈਨੂੰ ਡਿੰਗੀ ਕੁੱਬੜੀ ਵਾਂਗ ਕਮਾਂਨ ਹੋਈ॥ ਸੱਈਆਂ ਦੇਨ ਦਲਾਸੜਾ ਸਮਝ ਭੈਨੇ ਲੇਖਾਂ ਤੂੰ ਕਾਹ ਨੂੰ ਸਰ ਗਰਦਾਨ ਹੋਈ॥ ਤੇਰੇ ਵਿੱਚ ਕੀ ਦੋਸ ਹੈ ਦੇਖ ਬੀਬੀ ਜਾਨ ਬੁਝ ਕੇ ਕਾਹਿਆ ਞਾਨ ਹੋਈ ॥ ਐਵੇਂ ਕਮਲਿਆਂ ਵਾਂਗ ਨ ਹੋਇ ਝੱਲੀ ਤੇਰੀ ਗੱਲ ਕੇਹੜੀ ਬਿਨਾਂ ਸਾਨ ਹੋਈ॥ ਅਜੇ ਤੀਕ ਨਾ ਵਿਗੜਿਆ ਕੁੱਝ ਤੇਰਾ ਨਾਲ ਆਪਨੇ ਦੀਨ ਈਮਾਨ ਹੋਈ॥ ਕਿਸ਼ਨ ਸਿੰਘ ਤੂੰ ਭਾਗ ਸੁਹਾਗ ਵਾਲੀ ਨਫ਼ਰ ਵਾਸਤੇ ਕਿਉਂ ਪਰੇਸਾਨ ਹੋਈ॥੭੩॥
ਜਵਾਬ ਸ਼ੀਰੀਂ
ਸ਼ੀਰੀਂ ਆਖਿਆ ਬਹੁਤ ਨਾ ਸ਼ੋਰ ਕਰ ਤੂੰ ਉੱਚਾ ਬੋਲ ਕੇ ਜੱਗ ਸੁਨਾ ਨਹੀਂ॥ ਹਾਲ ਆਸ਼ਕਾਂ ਦਾ ਆਸ਼ਕ ਜਾਨਦੇ ਨੀ ਮਾਲਮ ਕਿਸੇ ਨੂੰ ਬਾਝ ਦਾ ਨਾਹੀਂ॥ ਰਾਤੀਂ ਨੀਂਦ ਨਾ ਆਂਵਦੀ ਸੁਤੜੀ ਨੂੰ ਦਿਨੇ ਕੱਤਣੇ ਦਾ ਕੋਈ ਚਾ ਨਾਹੀ॥ ਓਹਦਾ ਓਸ ਤੋਂ ਬਹੁਤ ਹੈ ਸੌਕ ਮੈਨੂੰ ਪੜ੍ਹਾ ਗੁੜ੍ਹੀ ਨੂੰ ਹੋਰ ਪੜ੍ਹਾ ਨਾਹੀਂ॥ ਬੁਰੇ ਲੇਖ ਓਹ ਮੁਝ ਨੂੰ ਦੇਖ ਬੈਠਾ ਵੱਗੀ ਕਰਮਾਂ ਦੀ ਰੇਖ ਮਿਟਾ ਨਾਹੀ॥ ਓਹਦਾ ਸੁਨ ਕੇ ਦੁਖ ਗਿਆ ਸੁਖ ਮੇਰਾ ਖਾਨ ਪੀਨ ਦਾ ਕੁਛ ਸੁਹਾ ਨਾਹੀ॥ ਵਾਲ ਵਾਲ ਦੇ ਨਾਲ ਫ਼ਰਿਹਾਦ ਰਲਿਆ ਕਿਸੇ ਦੂਸਰੇ ਦੀ ਐਥੇ ਜਾ ਨਾਹੀਂ॥ ਜਿਧਰ ਦੇਖ ਨੀ ਹਾਂ ਓਹੋ ਦਿੱਸ ਦਾ ਹੈ ਭੈਨੇ ਤੁਧ ਥੋਂ ਕੁਝ ਲੁਕਾ ਨਾਹੀਂ॥ ਮਾਰੀ ਸਰਮ ਦੀ ਮੂੰਹੋਂ ਨਾ ਬੋਲ ਸਕੀ ਜਲੀ ਬਲੀ ਨੂੰ ਹੋਰ ਜਲਾ ਨਾਹੀਂ॥ ਮੈਨੂੰ ਇਹੋਂ ਦੀ ਅੱਗ ਨੇ ਸਾੜ ਦਿਤਾ ਗਲੇ ਮਿਲਨੇ ਦਾ ਕੋਈ ਦਾ ਨਾਹੀਂ॥ ਦਿੱਸੇ ਤੱਤੀ ਨੂੰ ਤੱਪ ਦਾ ਦੇਸ ਸਾਰਾ ਕਿਸੇ ਤਰਫ਼ ਦੀ ਠੰਢੜੀ ਵਾ ਨਾਹੀਂ॥ ਚੜ ਮਹਿਲ ਚੌ ਤਰਫ ਮੈ ਦੇਖ ਨੀਹਾਂ ਕਿਤੇ ਓਸਦਾ ਪਵੇ ਅਲਾਹ ਨਾਹੀਂ॥ ਮੱਛੀ ਵਾਂਗ ਮੈ ਤੜਫ ਦੀ ਰਾਤ ਕੱਟਾਂ ਦਿਨੇ ਦਿੱਸਦਾ ਕੋਈ ਦਰਿਆ ਨਾਹੀਂ॥ ਜ਼ਹਿਰ ਖਾਇਕੇ ਮਰਨਾ ਹੈ ਬਹੁਤ ਚੰਗਾ ਜੇਤਾ ਸੋਹਿਨਾ ਮੁਖ ਵਿਖਾ ਨਾਹੀ॥ ਭੇਦ ਦਿਲੇ ਦਾ ਤੁਧ ਨੂੰ ਦਸਨੀ ਹਾਂ ਹੋਰ ਕਿਸੇ ਦੇ ਕੰਨ ਵਿਚ ਪਾ ਨਾਹੀਂ॥ ਮੈਨੂ ਖਬਰ ਨਹੀਂ ਸੀ ਏਸ ਇਸ਼ਕ ਦੀ ਨੀਂ ਇਸ਼ਕ ਜੇਹੀ ਤਾਂ ਹੋਰ ਬਲਾ ਨਾਹੀਂ॥ ਮੈਨੂ ਹੱਸਕੇ ਤੇ ਤਾਨੇ ਮਾਰਨੀ ਹੈਂ ਫੱਟਾਂ ਅੱਲਿਆਂ ਤੇ ਲੂਣ ਲਾ ਨਾਹੀਂ॥ ਦੁਖ ਦੱਸਿਆਂ ਬਾਝ ਨਾ ਕੋਈ ਜਾਨੇ ਬਿਨਾਂ ਵੈਦ ਦੇ ਮਿਲੇ ਦਵਾ ਨਾਹੀਂ॥ ਭਲਾ ਕਿਸ ਨੂੰ ਫੋਲ ਕੇ ਗੱਲ ਦੱਸਾਂ ਮਹਿਰਮ ਹਾਲ ਦਾ ਕੋਈ ਦਿਸਾ ਨਾਹੀਂ॥ ਏਹ ਸਤੀ ਦੇ ਵਾਂਗ ਸਿੰਗਾਰ ਮੇਰਾ ਚਿੰਤਾ ਚਿਖਾ ਨੂੰ ਮੂਲ ਹਲਾ ਨਾਹੀਂ॥ ਖਾਨਾ ਪੀਵਨਾਂ ਰੋਗੀਆਂ ਵਾਂਗ ਮੇਰਾ ਪਰ ਕਿਸੇ ਤੇ ਕੁਝ ਗਿਲਾ ਨਾਹੀਂ॥ ਬੜਾ ਮਾਉਂ ਤੇ ਬਾਪ ਦਾ ਖੌਫ਼ ਮੈਨੂ ਕਿਤੇ ਜਾਨ ਦਾ ਕੁਝ ਚਲਾ ਨਾਹੀਂ॥ ਵਿਚੇ ਵਿੱਚ ਮੈਂ ਸੁਕ ਤਾਬੂਤ ਹੋਈ ਹੋਈ ਦੂਰ ਏਹ ਜ਼ਰਾ ਹਵਾ ਨਾਹੀਂ॥ ਕਦੇ ਪਵੇ ਕਬੂਲ ਦਰਗਾਹ ਅੰਦਰ ਬਾਝ ਸਾਈਂ ਦੇ ਕਿਤੇ ਦਵਾ ਨਾਹੀਂ॥ ਮੈਨੂੰ ਇਸ਼ਕ ਦੇ ਰੋਗ ਨੇ ਫੋਗ ਕੀਤਾ ਏਸ ਰੱਲ ਦੇ ਵਿੱਚ ਖ਼ਤਾ ਨਾਹੀਂ॥ ਗਈ ਅਕਲ ਤੇ ਸ਼ਕਲ ਬਦ ਸ਼ਕਲ ਹੋਈ ਇੱਕ ਹੋਇਆ ਜ਼ਰਾ ਸੌਦਾ ਨਾਹੀਂ॥ ਸਦਾ ਚਾਹਣੀ ਹਾਂ ਓਹਦੇ ਦੇਖ ਨੇ ਨੂੰ ਕੰਨ ਸੁਣੀ ਦੀ ਕੋਈ ਸਦਾ ਨਾਹੀਂ॥ ਯੂਸਫ ਵਾਂਗ ਦੇਖਾਂ ਨਿੱਤ ਖਾਬ ਅੰਦਰ ਪਰ ਦਿਨ ਨੂੰ ਮੁੱਖ ਦਿਖਾ ਨਾਹੀਂ॥ ਮੁੱਖ ਦੇਖਨਾ ਸੁਖ ਜਹਾਨ ਅੰਦਰ ਏਥੇ ਜੀਵਨਾ ਜੱਗ ਸਦਾ ਨਾਹੀਂ॥ ਮਿਲਨ ਰਹੋ ਨਾ ਵੱਸ ਰੱਬ ਦੇ ਹੈ ਕੋਈ ਚਾਹਿੰਦਾ ਹੋਯਾ ਜੁਦਾ ਨਾਹੀਂ॥ ਕਿਸ਼ਨ ਸਿੰਘ ਹੋਵੇ ਜੇਹੜੀ ਕਰੇ ਸਾਹਿਬ ਏਹਨਾਂ ਬੰਦਿਆਂ ਦੇ ਵੱਸ ਕਾ ਨਾਹੀਂ॥੭੪॥
ਅਫਸੋਸ ਕਰਨਾ ਸ਼ੀਰੀਂ ਦਾ ਉਪਰ ਹਾਲ ਫ਼ਰਿਹਾਦ ਦੇ
ਸ਼ੀਰੀਂ ਰੋਜ਼ ਸੁਣਦੀ ਹਾਲ ਬਾਵਲੇ ਦਾ ਜਿਸ ਚਾਲ ਦੇ ਨਾਲ ਨਿਭਾਂਵਦਾ ਸੀ॥ ਕਦੇ ਤਰਫ ਉਜਾੜ ਦੀ ਦੌੜ ਜਾਵੇ ਕਦੇ ਫੇਰ ਮੁੜ ਸ਼ਹਿਰ ਨੂੰ ਜਾਂਵਦਾ ਸੀ॥ ਕਦੇ ਵਿੱਚ ਬਾਜ਼ਾਰ ਖੁਆਰ ਹੋਵੇ ਕਦੇ ਕੂਚਿਆਂ ਦੀ ਵੱਲ ਜਾਂਵਦਾ ਸੀ॥ ਕਦੇ ਰੋਂਵਦਾ ਦਾਦ ਫਰਿਹਾਦ ਕਰਕੇ ਸ਼ੀਰੀਂ ਯਾਦ ਕਰ ਕਰ ਪਛੋਤਾਂਵਦਾ ਸੀ॥ ਕਦੇ ਸ਼ੀਰੀਂ ਦੇਂ ਮਹਿਲ ਦੇ ਹੇਠ ਆ ਕੇ ਗੀਤ ਨਾਲ ਫ਼ਿਰਾਕ ਦੇ ਗਾਂਵਦਾ ਸੀ॥ ਕਦੇ ਠੀਕਰਾ ਪਕੜ ਫਕੀਰ ਹੋਵੇ ਨਾਮ ਹੱਕ ਦੀ ਬਾਤ ਬਤਾਂਵਦਾ ਸੀ॥ ਸ਼ੀਰੀਂ ਦਾਰ ਫਾਲੂਦੇ ਦਾ ਸੁਨੇ ਹੋਕਾ ਡੇਰਾ ਓਸਦੀ ਹੱਟ ਤੇ ਪਾਂਵਦਾ ਸੀ॥ ਕਦੇ ਬੈਠਿਆਂ ਰਾਤ ਬਿਤੀਤ ਹੋਵੇ ਕਦੇ ਸਭਿਆਂ ਦਿਨ ਲੰਘਾਂਵਦਾ ਸੀ॥ ਕਦੇ ਪਾੜ ਕੇ ਕੱਪੜੇ ਕਰੇ ਲੀਰਾਂ ਭਰ ਮੁਠੀਆਂ ਖ਼ਾਕ ਉਡਾਂਵਦਾ ਸੀ॥ ਜੇਹੜਾ ਦੇਖਦਾ ਦੇਖ ਹੈਰਾਨ ਹੋਂਦਾ ਓਹਦਾ ਅੰਤ ਹਿਸਾਬ ਨਾ ਆਂਵਦਾ ਸੀ॥ ਝੱਲਾ ਬਾਵਰਾ ਬਿਗੜਿਆ ਕਹਿਨ ਓਹ ਨੂੰ ਕੋਈ ਮਸਤ ਬੇਹੋਸ ਬਤਾਂਵਦਾ ਸੀ॥ ਕੋਈ ਮਾਰ ਢੀਮਾਂ ਆਖੇ ਦੂਰ ਹੋ ਤੂੰ ਕੋਈ ਸੱਦ ਕੇ ਕੋਲ ਬਹਾਵਦਾ ਸੀ॥ ਕੋਈ ਗਾਲੀਆਂ ਕੱਢ ਕੇ ਖ਼ਫ਼ਾ ਹੋਵੇ ਕੋਈ ਨਾਲ ਪਿਆਰ ਬੁਲਾਂਵਦਾ ਸੀ॥ ਕੋਈ ਮੰਗਿਆਂ ਦੇ ਨਾ ਘੁਟ ਪਾਨੀ ਕੋਈ ਲ੍ਯਾਇਕੇ ਦੁੱਧ ਪਿਲਾਂਵਦਾ ਸੀ॥ ਹਾਲ ਆਸ਼ਕਾਂ ਵਾਂਗ ਫ਼ਰਿਹਾਦ ਕੀਤਾ ਜ਼ਰਾ ਹਰਖ ਨਾ ਸੋਗ ਲਿਆਂਵਦਾ ਸੀ॥ ਸੁਲਾ ਵੈਰ ਨਾ ਕਿਸੇ ਦੇ ਨਾਲ ਰੱਖੇ ਸਦਾ ਮਸਤ ਅਲ ਮਸਤ ਕਹਾਂਵਦਾ ਸੀ॥ ਪੀਵੇ ਭੰਗ ਨ ਸੰਗ ਮਲੰਗ ਹੋ ਕੇ ਗੂੜਾ ਰੰਗ ਸੋ ਰੰਗ ਸੁਹਾਂਵਦਾ ਸੀ॥ ਜੰਗ ਇਸ਼ਕ ਦੇ ਨਾਲ ਤੁਫ਼ੰਗ ਵਾਲਾ ਤਨ ਵਾਂਗ ਪਤੰਗ ਜਲਾਂਵਦਾ ਸੀ॥ ਹੈ ਸੀ ਹਾਲ ਫ਼ਕੀਰ ਸਰੀਰ ਵੱਲੋਂ ਦਿਲੋਂ ਮੀਰ ਵਜ਼ੀਰ ਸਦਾਂਵਦਾ ਸੀ॥ ਕਿਸੇ ਨਾਲ ਸਵਾਲ ਨਾ ਗਾਲ ਗੋਸ਼ਟ ਨਿੱਤ ਮਿੱਤ ਦਾ ਨਾਮ ਦਿਆਂਵਦਾ ਸੀ॥ ਲੱਗੇ ਭੁਖ ਤਾਂ ਟੁਕੜਾ ਮੰਗ ਖਾਏ ਏਸ ਕੁਖ ਦਾ ਦੁਖ ਮਿਟਾਂਵਦਾ ਸੀ॥ ਠੂਠਾ ਹੱਥ ਤੇ ਮੋਕਲਾ ਦੇਸ ਸਾਰਾ ਜਿਥੇ ਹੱਥ ਆਵੇ ਬੈਠ ਖਾਂਵਦਾ ਸੀ॥ ਟੰਗ ਤੇ ਟੰਗ ਨਸੰਗ ਸੌਂਦਾ ਸੁਤਾ ਪਿਆ ਨਾ ਅੰਗ ਹਲਾਂਵਦਾ ਸੀ॥ ਘਰਬਾਰ ਦਾ ਫ਼ਿਕਰ ਵਿਸਾਰ ਦਿੱਤਾ ਯਾਰ ਯਾਰ ਹੀ ਪਿਆ ਅਲਾਂਵਦਾ ਸੀ॥ ਕੋਈ ਕੰਮ ਨਾ ਕਾਰ ਵਿਹਾਰ ਬਾਕੀ ਫਾਕੇ ਫਿਕਰ ਦੇ ਨਾਲ ਲੰਘਾਂਵਦਾ ਸੀ॥ ਸ਼ੀਰੀਂ ਖ਼ੈਰ ਰੱਖੇ ਸ਼ਾਲਾ ਖ਼ੈਰ ਹੋਵੇ ਸ਼ੀਰੀਂ ਬੋਲ ਕੇ ਖ਼ੈਰ ਲਿਆਂਵਦਾ ਸੀ॥ ਪਾਨੀ ਪੀਵਨੇ ਤੇ ਅੰਨ ਖਾਵਣੇ ਨੂੰ ਫ਼ਰਸ਼ ਧਰਤ ਤੇ ਚਾ ਵਿਛਾਂਵਦਾ ਸੀ॥ ਜਿਥੇ ਰਾਤ ਆਵੇ ਓਥੇ ਲੇਟ ਰਹਿੰਦਾ ਦਿਨ ਫਿਰਦਿਆਂ ਟੁਰਦਿਆਂ ਜਾਂਵਦਾ ਸੀ॥ ਪਿਆਲਾ ਹੱਥ ਤੇ ਲੋਹੇ ਦਾ ਇਕ ਸੌਟਾ ਕੁਤੇ ਬਿੱਲੇ ਨੂੰ ਪਕੜ ਹਟਾਂਵਦਾ ਸੀ॥ ਭਿੰਨੇ ਨੈਨ ਤੇ ਚੈਨ ਨਾ ਇਕ ਘੜੀ ਦਿਨ ਰੈ ਨਹੀ ਐਨ ਵਿਹਾਂਵਦਾ ਸੀ॥ ਉੱਭੇ ਸਾਹ ਤੇ ਆਹ ਫ਼ਨਾਂਹ ਵਾਲੀ ਵਾਹਿ ਵਾਹ ਏਹ ਇਸਕ ਕਮਾਂਵਦਾ ਸੀ॥ ਪੀਕੇ ਸ਼ੌਂਕ ਸ਼ਰਾਬ ਬੇਤਾਬ ਹੋਵੇ ਓਥੇ ਆਪਨਾ ਆਪ ਭੁਲਾਂਵਦਾ ਸੀ॥ ਹੋਯਾ ਪਿੰਜਰਾ ਸੁਕ ਸਰੀਰ ਸਾਰਾ ਰੱਤ ਪੀਵਦਾ ਤੇ ਮਾਸ ਖਾਂਵਦਾ ਸੀ॥ ਇਕ ਜਾਨ ਬੈਠਾ ਮਰ ਨੇ ਜੀਵਨੇ ਨੂੰ ਬਿਨਾਂ ਯਾਰ ਨਾ ਜੀਵਨਾ ਭਾਂਵਦਾ ਸੀ॥ ਲਈ ਮੋਤ ਮੂਤੂ ਕਿਬਲ ਅੰਤ ਵਾਲੀ ਦੁਖ ਸੁਖ ਨੂੰ ਮਾਰ ਗਵਾਂਵਦਾ ਸੀ॥ ਕਿਸ਼ਨ ਸਿੰਘ ਜਹਾਨ ਨੂੰ ਜਾਨ ਝੂਠਾ ਕਿਸੇ ਨਾਲ ਨਾ ਪ੍ਰੀਤ ਲਗਾਂਵਦਾ ਸੀ॥੭੫॥
ਆਂਵਨਾ ਇਸਕ ਦਾ ਸੀਰੀਂ ਦੇ ਦਿਲ ਅੰਦਰ
ਓਹੋ ਇਸ਼ਕ ਫ਼ਰਿਹਾਦ ਬਰਬਾਦ ਵਾਲਾ ਅੰਦਰ ਸ਼ੀਰੀਂ ਦੇ ਆਨ ਮਾਮੂਰ ਹੋਯਾ॥ ਝੰਡਾ ਗੱਡ ਕੇ ਵਿੱਚ ਮੈਦਾਨ ਦਿਲ ਦੇ ਤੰਬੂ ਤਾਣ ਕੇ ਆਣ ਹਜ਼ੂਰ ਹੋਯਾ॥ ਰਾਹ ਦਿਲਾਂ ਦਾ ਦਿਲਾਂ ਦੇ ਵਿਚ ਹੋਵੇ ਏਹ ਲਫ਼ਜ਼ ਜਹਾਨ ਜ਼ਰੂਰ ਹੋਯਾ॥ ਅੱਗ ਪ੍ਰੇਮ ਦੀ ਭੜਕ ਕੇ ਬਹੁਤ ਹੋਈ ਧੂੰਆਂ ਚਾਰੋਂ ਹੀ ਤਰਫ਼ ਮਸਹੂਰ ਹੋਯਾ॥ ਪਾਸ ਸੀਰੀਂ ਦੇ ਗੋਲੀਆਂ ਬਾਦੀਆਂ ਸਨ ਨਾਲ ਜਿਨਾਂ ਦੇ ਜ਼ਿਕਰ ਮਜ਼ਕੂਰ ਹੋਯਾ॥ ਇਕ ਦੋ ਸਾਰੀਆਂ ਵਿਚ ਸਨ ਰਾਜ਼ ਮਹਿਰਮ ਨਾਲ ਜਿਨਾਂ ਦੇ ਸਿਰਰ ਸਰੂਰ ਹੋਯਾਂ॥ ਸ਼ੀਰੀਂ ਆਖਦੀ ਹਾਇ ਮੈਂ ਮੋਈ ਭੈਨੋਂ ਸੀਨਾ ਨਾਲ ਫ਼ਿਰਾਕ ਦੇ ਚੂਰ ਹੋਯਾਂ॥ ਦੇਖੋ ਮਹਿਲ ਤੇ ਬੈਠ ਦੀਵਾਨੜੇ ਨੂੰ ਮੇਰੇ ਵਾਸਤੇ ਜੋ ਮਨਸੂਰ ਹੋਯਾ॥ ਦੇਖ ਬਾਂਦੀਆਂ ਕਹਿੰਦੀਆਂ ਸ਼ਾਹਜਾਂਦੀ ਤੇਰਾ ਯਾਰ ਜੋ ਬਾਝ ਸਊਰ ਹੋਯਾ॥ ਸ਼ੀਰੀਂ ਰੋਇਕੇ ਆਖਦੀ ਹਾਇ ਰਬਾ ਮੇਰਾ ਜੀਵਨਾ ਕਿਤ ਦਸਤੂਰ ਹੋਯਾ॥ ਦੇਖ ਕੰਮਲੇ ਮਸਤ ਦੀਵਾਨੜੇ ਨੂੰ ਮੇਰਾ ਹੋਸ ਹਵਾਸ ਭੀ ਦੂਰ ਹੋਯਾ॥ ਮੱਛੀ ਵਾਂਗ ਤੜਫੇ ਸ਼ੀਰੀਂ ਬਾਜ ਪ੍ਯਾਰੇ ਦੁਖੀ ਦੇਖ ਕੇ ਦੁਖ ਮਨਜ਼ੂਰ ਹੋਯਾ॥ ਲਾਵਨ ਸਾਂਗ ਸਹੇਲੀਆਂ ਬੈਠ ਮਹਿਲੀਂ ਨਾਲ ਇਸ਼ਕ ਜੋਭੁ ਮਨੂਰ ਹੋਯਾ॥ ਇੱਕ ਬਨੇ ਫ਼ਰਿਹਾਦ ਤੇ ਇੱਕ ਸ਼ੀਰੀਂ ਜਿਵੇਂ ਕਮਲਾ ਬਾਝ ਗ਼ਰੂਰ ਹੋਯਾ॥ ਲੇ ਵਾਲ ਤੇ ਹਾਲ ਜ਼ਵਾਲ ਜੈਸਾਂ ਤਨ ਖ਼ਾਕ ਤੇ ਮਸਤ ਮਖਮੂਰ ਹੋਯਾ॥ ਮਾਰੇ ਆਹ ਤੇ ਵਿੱਚ ਸੁਆਹ ਲੇਟੇ ਮੇਰੇ ਵਿੱਚ ਕੀ ਕਹੇ ਕਸੂਰ ਹੋਯਾ॥ ਸ਼ੀਰੀਂ ਮੂਲ ਨਾ ਜਾਨ ਦੀ ਦਰਦ ਮੇਰਾ ਦਿਲ ਓਸਦਾ ਬਹੁਤ ਮਗ਼ਰੂਰ ਹੋਯਾ॥ ਗਿਰਦੇ ਬੈਠ ਨਸੀਹਤਾਂ ਕਰਨ ਓਹਨੂੰ ਤੇਰੇ ਦਿਲ ਥੀ ਖ਼ੌਫ਼ ਕਿਉਂ ਦੂਰ ਹੌਯਾ॥ ਕਦਰ ਆਪਨਾ ਆਪ ਨਾ ਸਮਝਿ ਓਏ ਸ਼ੀਰੀਂ ਨਾਲ ਕੀ ਤੁਧ ਮਕਦੂਰ ਹੋਯਾ॥ ਬੇਟੀ ਸ਼ਾਹ ਅਜ਼ੀਜ਼ ਦੀ ਖੂਬਸੂਰਤ ਤੂੰ ਤਾਂ ਕੌਨ ਅਨਾਥ ਮਜ਼ਦੂਰ ਹੋਯਾ॥ ਮੱਥਾ ਨਾ ਪਹਾੜ ਦੇ ਲਾਇ ਬੈਠੋ ਚੰਗੇ ਭਲੇ ਤੋਂ ਬਰਾ ਅਮਰ ਹੋਯਾ॥ ਨਜ਼ਰ ਰਖੀਆ ਓਸ ਮਹਬੂਬ ਉੱਤੇ ਜਿੱਥੇ ਨਹੀ ਮੁਤਾਬਦ ਨੂਰ ਹੋਯਾ॥ ਕਿਸ਼ਨ ਸਿੰਘ ਜੋ ਬਾਝ ਵਿਚਾਰ ਲੜਿਆ ਜ਼ੋਟ ਹਾਰ ਕੇ ਆਪ ਭੀ ਦੂਰ ਹੋਯਾ॥ ੭੬॥
ਬਾਜ਼ੀ ਖੇਲ ਨੀ ਸ਼ੀਰੀਂ ਦੀ ਨਾਲ ਸਹੇਲੀਆਂ ਦੇ
ਰਲ ਮਿਲ ਸਹੇਲੀਆਂ ਕਰਨ ਚਰਚਾ ਸ਼ਾਹਜ਼ਾਦੀ ਦਾ ਦਿਲ ਪ੍ਰ ਰਹੀਆਂ॥ ਹੱਸ ਖੇਡ ਕੇ ਦਿਨ ਲੰਘਾਇ ਛੱਡਨ ਰੰਗਾ ਰੰਗ ਦੇ ਸਾਂਗ ਬਨਾਇ ਰਹੀਆਂ॥ ਇੱਕ ਬਾਦਸ਼ਾਹ ਇੱਕ ਵਜ਼ੀ ਹੋਵੇ ਬਾਦਸ਼ਾਹੀ ਦਰਬਾਰ ਲਗਾਇ ਰਹੀਆਂ॥ ਕੋਈ ਸ਼ੀਰੀ ਕੋਈ ਫ਼ਰਿਹਾਦ ਹੋਵੇ ਓਹਨੂੰ ਬੈਠ ਕੇ ਮੱਤ ਸਿਖਾਇ ਰਹੀਆਂ॥ ਉਤੇ ਗੋਦੜੀ ਲੀਰ ਪਲੀਰ ਸੇਤੀ ਖ਼ੂਬ ਟੋਪੀਆਂ ਸੇਲ੍ਹੀਆਂ ਪਾਇ ਰਹੀਆਂ॥ ਕਾਸਾ ਹੱਥ ਫਕੀਰ ਜ਼ਹੀਰ ਹੋਯਾ ਅਖੀ ਰੋਂਦੀਆਂ ਨੀਰ ਚਲਾਇ ਰਹੀਆਂ॥ ਸ਼ੀਰੀਂ ਸ਼ੀਰੀਂ ਕਰਕੇ ਮਾਰੇ ਆਹ ਨਾਰੇ ਓਹਨੂੰ ਨਾਲ ਪ੍ਰੇਮ ਬੁਲਾਇ ਰਹੀਆਂ॥ ਆਖਨ ਹੋਸ਼ ਕਰ ਕਮਲਿਆ ਰੋ ਨਾਂਹੀਂ ਹੰਞੂ ਪੂੰਝ ਕੇ ਬਾਲ ਵਿਰਾਇ ਰਹੀਆਂ॥ ਬੜਾ ਰੁਸਤ ਚਾਲਾ ਕਸੈਂ ਅਕਲ ਵਾਲਾ ਭਾਣਾ ਰੱਬ ਦਾ ਦੇਖ ਵਰਤਾਇ ਰਹੀਆਂ॥ ਕਿਸਮਤ ਆਪਨੀ ਦੇਖ ਤੇ ਲੇਖ ਵਾਰੀ ਰੇਖ ਮੱਥੜੇ ਤੇ ਲਿਖਵਾਇ ਰਹੀਆਂ॥ ਲਿਆਵਨ ਰੋਟੀਆਂ ਮੋਟੀਆਂ ਰੱਖ ਥਾ ਲੀ ਨੁਕਮੈਂ ਭੱਨ ਕੇ ਮੁਖ ਦਿਵਾਇ ਰਹੀਆਂ॥ ਇੱਕ ਦੇਖ ਕੇਰੋਂ ਦੀਆਂ ਆਜਜ਼ਾਂ ਨੂੰ ਹਾਇ ਹਾਇ ਕਰਕੇ ਕੁਰਲਾਇ ਰਹੀਆਂ॥ ਇੱਕ ਕਹਿੰਦੀਆਂ ਸੱਚ ਹੈ ਕੂੜ ਨਾਹੀਂ ਮਾਰ ਬੋਲੀਆਂ ਨੱਕ ਚੜਾਇ ਰਹੀਆਂ॥ ਨੌਕਰ ਹੋਇਕੇ ਸਿਦਕ ਨਾ ਰੱਖਿਆ ਸੂ ਕੀਤਾ ਬੜਾ ਗੁਨਾਹ ਗਲਾਇ ਰਹੀਆਂ॥ ਹੋਵੇ ਕੌਨ ਕਮੀਨ ਮਜ਼ਦੂਰ ਆਜਜ਼ ਬਾਦਸ਼ਾਹ ਦੀਆਂ ਬੇਟੀਆਂ ਜਾਇ ਰਹੀਆਂ॥ ਕਿਰਲੀ ਜ਼ਾਤ ਦੀ ਫੀਆਂ ਨਾਲ ਥੋਮਾਂ ਟੋਲ ਟੋਲ ਕੇ ਲੂਤੀਆਂ ਲਾਇ ਰਹੀਆਂ॥ ਗੁਰੂ ਟਿੰਡ ਦੇ ਵਿੱਚ ਨਾ ਖ਼ਰਚ ਪੱਲੇ ਜੰਗ ਰਾਜਿਆਂਨਾਲ ਵਾਇ ਰਹੀਆਂ॥ ਕਦਰ ਆਪਨਾ ਨਹੀਂ ਸੰਭਾਲਿਓ ਸੂਮਜ ਬੇਹੋਸ਼ ਬਨਾਇ ਰਹੀਆਂ॥ ਜੇਹੜੇ ਨਿਮਕ ਹਰਾਮ ਬਦਮ ਹੋਵਨ ਏਹ ਓਨਾਂ ਦਾ ਹਾਲ ਬਣਾਇ ਰਹੀਆਂ॥ ਤਾਨੇ ਮਾਰਕੇ ਕਹਿਣ ਕਮੀਨਿਆਂ ਵੇ ਕਿੱਥੇ ਅੱਖੀਆਂ ਤੇਰੀਆਂ ਜਾਇ ਰਹੀਆਂ॥ ਸ਼ੀਰੀਂ ਆਖਦੀ ਸਗੋਂ ਨਖਸ ਮੀਓ ਨੀਂ ਏਹ ਕੀ ਚੱਜ ਕੁਚੱਜ ਕਮਾਇ ਰਹੀਆਂ॥ ਮਤ ਕਹੋ ਕਮੀਨ ਕੰਗਾਲ ਓਹਨੂੰ ਮੇਰੇ ਸ਼ਾਹ ਨੂੰ ਸੁਆਹ ਲਗਾਇ ਰਹੀਆਂ॥ ਲੱਗੇ ਅੱਗ ਜ਼ੁਬਾਨ ਤੁਸਾਡੜੀ ਨੂੰ ਮੇਰੇ ਪੀਰ ਨੂੰ ਕੀ ਸੁਨਾਇ ਰਹੀਆਂ॥ ਮੇਰੇ ਵਾਸਤੇ ਤਬਤੇ ਅਰਸ਼ ਕਾਬਾ ਜੈਨੂੰ ਖ਼ਾਕ ਦੇ ਵਿੱਚ ਰੁਲਾਇ ਰਹੀਆਂ॥ ਸੂਰਜ ਦੋਹਾਂ ਜਹਾਨਾਂ ਦਾ ਯਾਰ ਮੇਰਾ ਤੁਸੀਂ ਐਵੇਂ ਖੁਆਰ ਕਰਾਇ ਰਹੀਆਂ॥ ਹੋਵੈ ਜ਼ਾਰ ਤੇ ਮਾਰ ਦੀ ਆਹ ਨਾਰੇ ਆਖੇ ਦੁਖੜੇ ਜੀਉ ਦੁਖਾਇ ਰਹੀਆਂ॥ ਮੇਰ ਵਾਸਤੇ ਵਾਸਤੇ ਸੱਭ ਛੋੜੇ ਬੁਰਾ ਕਹੋ ਨਾ ਵਾਸਤੇ ਪਾਇ ਰਹੀਆਂ॥ ਘਰਬਾਰ ਵਿਸਾਰ ਖ਼ੁਆਰ ਹੋਯਾ ਸਿਰ ਓਸਦੇ ਤੁਹਮਤਾਂ ਲਾਇ ਰਹੀਆਂ॥ ਮੇਰਾ ਨਾਮ ਨਾ ਛੋੜਦਾ ਸੁਨੇ ਭੈਨੋ ਕਈ ਔਰਤਾਂ ਵੱਖ ਵਿਕਾਇ ਤਹੀਆਂ ॥ ਸਾਰ ਸੂਲ ਆਂਸ ਹੇਨਾ ਹਾਰ ਮੰਨੇ ਮਿਲ ਮਿਲ ਪੰਚਾਇਤਾਂ ਜਾਇ ਰਹੀਆਂ॥ ਅੜੀਓ ਦੇਖੋ ਖਾਂ ਓਸਦੇ ਸਿਦਕ ਤਾਈਂ ਤੁਸੀਂ ਸਾਬਤੀ ਦੇਖਕੇ ਗਾਇ ਰਹੀਆਂ॥ ਮੇਰਾ ਸੱਚ ਦਾ ਯਾਰ ਨਾ ਕੂੜ ਜਾਨੋਂ ਮੈਂ ਤਾਂ ਜਾਨ ਜਹਾਨ ਘੁਮਾਇ ਰਹੀਆਂ॥ ਵਾਲ ਵਾਲ ਦੇ ਨਾਲ ਫ਼ਰਿਹਾਦ ਰਚਿਆ ਰੱਬ ਵਾਂਗ ਮੈਂ ਨਿਤ ਧਿਆਇ ਰਹੀਆਂ॥ ਜਿਧਰ ਦੇਖਦੀ ਹਾਂ ਓਹੋ ਦਿੱਸਦਾ ਹੈ ਦੇਖ ਦੇਖ ਕੇ ਦਿਲ ਛਪਾਇ ਰਹੀਆਂ॥ ਮੇਰੇ ਓਸਦੇ ਵਿੱਚ ਨਾ ਫ਼ਰਕ ਕੋਈ ਗ਼ਰਕ ਹੋਇ ਜਿਉ ਲਹਿਰ ਦਰਿਆਇ ਰਹੀਆਂ॥ ਸਾਗਰ ਵਿੱਚ ਜਿਉਂ ਬੂੰਦ ਸਮਾਇ ਜਾਵੇ ਤਿਵੇਂ ਨਾਲ ਫ਼ਰਿਹਾਦ ਸਮਾਇ ਰਹੀਆਂ॥ ਕੋਈ ਗੱਲ ਨਾ ਪੁਛਨੇ ਦੱਸਨੇ ਦੀ ਘੁਟ ਵੱਟਕੇ ਵਕਤ ਲੰਘਾਇ ਰਹੀਆਂ॥ ਨੀ ਮੈਂ ਸੁੰਮੂੰ ਬੁਕਮ ਉਮਨ ਹੋਈ ਜਾਨ ਬੁਝ ਕੇ ਹੋਠ ਮਿਲਾਇ ਰਹੀਆਂ॥ ਬਿਨਾਂ ਮਹਿਰਮਾਂ ਭੇਦ ਕੀ ਦੱਸਨਾ ਹੈ ਦੇਖ ਦੁਸ਼ਮਨਾਂ ਤੇ ਡਰ ਖਾਇ ਰਹੀਆਂ॥ ਪੇਕੇ ਸਾਹੁਰੇ ਲੋਗ ਸਭ ਵੈਰ ਮੇਰੇ ਵੈਰੀ ਜਾਨ ਕੇ ਵੈਰ ਵੰਞਾਇ ਰਹੀਆਂ॥ ਮਰਮ ਮਿੱਤ੍ਰਾਂ ਦਾ ਕੋਲ ਵੈਰੀਆਂ ਦੇ ਨਹੀਂ ਖੋਲ੍ਹ ਨਾ ਸੱਚ ਸੁਨਾਇ ਰਹੀਆਂ॥ ਅਨਲ ਹੱਕ ਕਿਹਾ ਮਨਸੂਰ ਜਦੋਂ ਸੂਲੀ ਚਾੜ ਕੇ ਜਾਨ ਗਵਾਇ ਰਹੀਆਂ॥ ਯੂਸਫ਼ ਦਸਿਆ ਸੀ ਸੱਚ ਖੵੋਲ੍ਹ ਜਦੋਂ ਪਿਆ ਖੂਹ ਦੇ ਵਿੱਚ ਬਤਾਇ ਰਹੀਆਂ॥ ਸੱਮਸ ਸ਼ਾਹ ਨੇ ਸੱਚ ਉਘਾੜ ਕਿਹਾ ਤਦੋਂ ਉਲਟੀ ਖੋਲ ਲਹਾਇ ਰਹੀਆਂ॥ ਤਿੱਤਰ ਬੋਲਿਆ ਤਾਂ ਗੋਲੀ ਖਾਇ ਮੋਯਾ ਸੁਨੀ ਗੱਲ ਮੈਂ ਅੱਜ ਸੁਨਾਇ ਰਹੀਆਂ॥ ਜਿਸ ਗੱਲ ਥੀਂ ਜਾਨ ਦਾ ਖ਼ੌਫ਼ ਹੋਵੇ ਐਸੀ ਗੱਲ ਨੂੰ ਜਾਂਨ ਲੁਕਾਇ ਰਹੀਆਂ॥ ਕਿਸ਼ਨ ਸਿੰਘ ਸੰਭਾਲ ਕੇ ਬੋਲ ਮੂਹੋਂ ਬੋਲ ਬੋਲ ਜਾਨਾ ਬਹੁਤ ਜਾਇ ਰਹੀਆਂ॥੭੭॥
ਕਲਾਮ ਸੀਰੀਂ
ਸ਼ੀਰੀਂ ਆਖਦੀ ਸਗੋਂ ਸਹੇਲੀਓ ਨੀ ਜਿਸਦਾ ਨਾਮ ਫ਼ਕੀਰ ਸਬੂਤ ਹੋਯਾ॥ ਛੁਟ ਦੀਨ ਤੇ ਦੁਨੀ ਦੀ ਕੈਦ ਵਿੱਚੋਂ ਜਾਨੋਂ ਜੇ ਤੇ ਲਾਯਮੂਤ ਹੋਯਾ॥ ਓਹ ਤਾਂ ਕੁੱਲ ਸਹਬੂਬ ਪਛਾਨ ਬੈਠਾਂ ਜਿਵੇਂ ਕੱਪੜਾ ਕੁੱਲ ਇਕ ਸੂਤ ਹੋਯਾ॥ ਆਲਮ ਛੱਡ ਮਲਕੂਤ ਨਾ ਸੂਤ ਵਾਲਾ ਸਦਾ ਮਸਤ ਜੈਸੇ ਜਬਰੂਤ ਹੋਯਾ॥ ਪਹੁਤਾ ਜਾਇ ਮਕਾਨ ਲਾਹੂਤ ਅੰਦਰ ਹਥੋਂ ਓਸ ਤੋਂ ਪਰੇਹਾ ਹੂ ਹੋਯਾ॥ ਏਹੋ ਏਕ ਅਨੇਕ ਵਖਾਨਿਓ ਸੂਦਾ ਨਾ ਫੈਲ ਜਿਉ ਸ਼ਹਿਤੂਤ ਹੋਯਾ॥ ॥ ਬੁਰਾ ਬੋਲ ਨਾ ਐਸਿਆਂ ਆਸ਼ਕ ਨੂੰ ਸਿਰ ਓਸਦੇ ਚਾਹੀਏ ਜੂਤ ਹੋਯਾ॥ ਹੁਕਮ ਰਾਜ ਦਾ ਮਾਨ ਤੇ ਸ਼ਾਨ ਕੂੜਾ ਜਿਵੇਂ ਬਾਲ ਦੇ ਸਾਯਾਂ ਦਾ ਭੂਤ ਹੋਯਾ॥ ਜੈੜਾ ਮਾਲ ਦੇ ਨਾਲ ਨਿਹਾਲ ਹੋਵੇ ਸੋਈ ਜਾਨੀਏ ਊਤਕਾ ਉਤ ਹੋਯਾ॥ ਅੱਗੇ ਆਸ਼ਕਾਂ ਦੇਰਾ ਉਰੰਕ ਏਕੋ ਕੋਈ ਰੋਜ਼ ਫ਼ਕੀਰ ਮਲਕੂਤ ਹੋਯਾ॥ ਕਰੇ ਰੋਜ਼ ਨਸੀਹਤਾਂ ਬੈਠ ਸ਼ੀਰੀਂ ਗੋਯਾ ਮਹਿਲ ਓਹ ਅਹਿਲ ਸਰੂਤ ਹੋਯਾ॥ ਗੱਲਾਂ ਹੋਰ ਤੇ ਜ਼ਿਕਰ ਫ਼ਰਿਹਾਦ ਵਾਲਾ ਕਹਿੰਦੀ ਵਾਹ ਏਹ ਅਹਿਲ ਸਰੁਤ ਹੋਯਾ॥ ਗਿਆ ਰੰਗਿਆ ਇਸ਼ਕ ਮਜੀਠ ਅੰਦਰ ਜਾਦੇ ਬੁਝ ਕੇ ਮਸਲਕੂਤ ਹੋਯਾ॥ ਬੈਠ ਦੇਖਦੀ ਵਿਚ ਝਰੋ ਖਿਅਨ ਕਰਮਾਂ ਵਾਲਿਆਂ ਦਾ ਕਹੇ ਪੂਤ ਹੋਯਾ॥ ਕਿਸ਼ਨ ਸਿੰਘ ਜੋਇਸ਼ਲ ਮੈਦਾਨ ਆਯਾ ਸੋਈ ਸੂਰਮਾ ਜਾਨ ਸਪੂਤ ਹੋਯਾ॥੭੯॥
ਮਾਕੂਲਾ ਸ਼ਾਇਰ
ਲੱਗਾ ਜਿਨਾਂ ਨੂੰ ਇਸ਼ਕ ਮਹਬੂਬ ਵਾਲਾ ਓਹਨਾਂ ਦੂਸਰਾ ਕੰਮ ਕਮਾਵਨਾ ਕੀ॥ ਦਿਸੇ ਜਿਨਾਂ ਨੂੰ ਸਾਹਮਨੇ ਯਾਰ ਸੋਹਨਾ ਓਹਨਾਂ ਬਾਗ ਦੀ ਸੈਰ ਨੂੰ ਜਾਵਨਾ ਕੀ॥ ਜਿਨਾਂ ਪ੍ਰੇਮ ਪੱਟੀ ਪੜ੍ਹੀ ਪ੍ਰੀਤ ਲਾਕੇ ਫੇਰ ਉਨਾਂ ਨੂੰ ਹੋਰ ਪੜਾਵਨਾ ਕੀ॥ ਜੇਹੜੇ ਇਸ਼ਕ ਦੀ ਅੱਗ ਦੈ ਨਾਲ ਜਲੇ ਦੱਸ ਉਨਾਂ ਨੂੰ ਹੋਰ ਜਲਾਵਨਾ ਕੀ॥ ਜੇਹੜੇ ਗਿਆਨ ਦੀ ਜਾਗੀ ਨ ਜਾਗ ਬੈਠੇ ਕਹੋ ਓਨਾ ਨੂੰ ਹੋਰ ਜਗਾਵਨ ਕੀ॥ ਜਿਨਾਂ ਆਬ ਹਯਾਤ ਲੈਨੋਸ਼ ਕੀਤਾ ਨਸਾ ਤਿਨ੍ਹਾਂ ਨੂੰ ਹੋਰ ਪਿਲਾਵਨਾ ਕੀ॥ ਜਿਨਾਂ ਜ਼ਿੰਦਿਆਂ ਮਰਨ ਕਬੂਲ ਕੀਤਾ ਫੇਰ ਓਹਨਾਂ ਨੂੰ ਮੋਤ ਡਰਾਵਨਾਂ ਕੀ॥ ਜੇਹੜੇ ਪਾਇ ਬੈਠੇ ਪੀਆ ਅਪਣੇ ਨੂੰ ਓਹਨਾਂ ਹੋਰ ਕਿਸੇ ਕੋਲੋਂ ਪਾਵਨਾ ਕੀ॥ ਵਾਲ ਵਾਲ ਜੇਹੜੇ ਹਰਿ ਧ੍ਯਾਇ ਰਹੇ ਓਨ੍ਹਾਂ ਮੁਖ ਤੋਂ ਆਖ ਸੁਨਾਵਨਾ ਕੀ॥ ਜਿਨ੍ਹਾਂ ਘਰਾਂ ਦੇ ਵਿਚ ਮਹਬੂਬ ਮਿਲਿਆ ਓਹਨਾਂ ਜੰਗਲਾਂ ਦੇ ਵਿਚ ਜਾਵਨਾ ਕੀ॥ ਜਿਨ੍ਹਾਂ ਗ੍ਯਾਨ ਲੀਤਾਂ ਗੁਰਾਂ ਪੂਰਿਆਂ ਤੇੰ ਓਨਾਂ ਦਾਤਿਆਂ ਤੋਂ ਦਾਨ ਲਿਆਵਨ ਕੀ॥ ਜੇਹੜੇ ਆਪ ਹੀ ਆਪ ਪਛਾਨ ਬੈਠੇ ਓਹਨਾਂ ਪੂਜਨਾਂ ਹੋਰ ਪੁਜਾਵਨਾ ਕੀ॥ ਨੇਹੁ ਲਾਇਕੇ ਨਾਲ ਪਿਆਰਿਆਂ ਦੇ ਫੇਰ ਡਰਦਿਆਂ ਅੰਗ ਹਟਾਵਨਾ ਕੀ॥ ਜਦੋਂ ਨਾਲ ਫੁਲੇਲੀਆਂ ਪ੍ਰੀਤ ਪਾਈ ਫੇਰ ਚੂਹੜਿਆਂ ਦੀ ਵੱਲ ਧਾਵਨਾਂ ਕੀ॥ ਸ਼ੇਰਾਂ ਨਾਲ ਜੋ ਯਾਰੀਆਂ ਲੱਗ ਜਾਵਨ ਗਿੱਦੜ ਕੁਤਿਆਂ ਥੋਂ ਡਰ ਜਾਵਨਾ ਕੀ॥ ਜਹਿੰਦੇ ਨਾਲ ਹੋਵੇ ਕੋਈ ਵੈਰ ਭਾਰਾ ਫੇਰ ਓਸ ਨੂੰ ਵੀਰ ਬਨਾਵਨਾਂ ਕੀ॥ ਪਹਿਲੇ ਜਿਸਦਾ ਅਦਬ ਅਦਾਬ ਕਰੀਏ ਫੇਰ ਓਸ ਨੂੰ ਦੂਰ ਬਠਾਵਨਾ ਕੀ॥ ਜਹਿੰਦੇ ਨਾਲ ਨਾ ਵੰਡ ਵਿਹਾਰ ਹੋਵੇ ਓਹਦੇ ਨਾਲ ਮੁਕਾਬਲਾ ਲਾਵਨਾ ਕੀ॥ ਨ ਜੇਹੜਾ ਭਾਉ ਪ੍ਰੇਮ ਨਾ ਕਦਰ ਜਾਨੇ ਐਸੋ ਮਰਦ ਨੂੰ ਜਾਇ ਬੁਲਾਵਨਾ ਕੀ॥ ਜੇਤੀ ਆਪਨਾ ਦਿਲ ਫ਼ਕੀਰ ਹੋਵੇ ਮਕਰ ਠਾਕਰ ਤੇ ਭੇਸ ਬਨਾਵਨਾ ਕੀ॥ ਸਾਂਗ ਵਾਸਤੇ ਹੈ ਬੁਰਕਾ ਸ਼ੇਰ ਵਾਲਾ ਪੋਸ਼ ਸ਼ੇਰ ਦਾ ਸ਼ੇਰ ਪਾਵਨਾ ਕੀ॥ ਪਕੜ ਢਾਲ ਤਲਵਾਰ ਮੈਦਾਨ ਅੰਦਰ ਫੇਰ ਆਪਣਾ ਆਪ ਬਚਾਵਨਾ ਕੀ॥ ਸਤੀ ਕਰੇ ਸਿੰਗਾਰ ਬਹਾਰ ਵਾਂਗੂੰ ਚਿਖਾ ਚੜ੍ਹਦਿਆਂ ਚਿਤ ਚੁਰਾਵਨਾ ਕੀ॥ ਜੇ ਤਾਂ ਯਾਰ ਦੇ ਨਾਲ ਨਿਹਾਲ ਹੋਵੇ ਹਾਲ ਹਾਲ ਕਰਕੇ ਕੁਰ ਲਾਵਨਾ ਕੀ॥ ਮਾਲ ਆਪਨੇ ਪਾਸ ਜੇ ਬਹੁਤ ਹੋਵੇ ਫੇਰ ਕਹੋ ਕੰਗਾਲ ਕਹਾਵਨਾ ਕੀ॥ ਜੇਤਾਂ ਆਪਨਾ ਕੰਤ ਨਾ ਕੋਲ ਹੋਵੇ ਮੌਲੀ ਮਹਿੰਦੀਆਂ ਸੀਸ ਗੁੰਦਾਵਨਾਕੀ॥ ਜੇਤਾਂ ਪੀਆ ਪਿਆਰ ਦੇ ਨਾਲ ਬੋਲੇ ਫੇਰ ਮਿਲਦਿਆਂ ਵਾਰ ਪੁਛਾਵਨਾ ਕੀ॥ ਜੇਹੜੇ ਮਸਤ ਮਲੰਗ ਨਿਸੰਗ ਹੋਏ ਓਹਨਾਂ ਕਿਸੇ ਦਾ ਕਹੋ ਧਰਾਵਨਾ ਕੀ॥ ਖਾਨਾਂ ਮੰਗ ਤੇ ਸੋਵਨਾਂ ਧਰਤ ਉਤੇ ਫੇਰ ਕਿਸੇ ਤੋਂ ਪਹੇ ਅਖਾਂਵਨਾ ਕੀ॥ ਮਰਜਾਵਨਾ ਤੇ ਕਿਹਾ ਵਾਨ ਕਰਨਾ ਨਿਹੁੰ ਕਿਸੇ ਦੇ ਨਾਲ ਲਗਾਵਨਾ ਕੀ॥ ਸਦਾ ਜੀਵਨਾਂ ਨਹੀਂ ਜਹਾਂਨ ਅੰਦਰ ਦਾਵ ਕਿਸੇ ਦੇ ਨਾਲ ਬਨਾਵਨਾ ਕੀ॥ ਹਰ ਹਾਲ ਦੇ ਵਿਚ ਨਿਹਾਲ ਰਹਿਨਾ ਫੇਰ ਭਰਮਨਾ ਤੇ ਭਰਮਾਵਨਾ ਕੀ॥ ਕਿਸ਼ਨ ਸਿੰਘ ਜਹਾਨ ਨੂੰ ਜਾਨ ਸੁਪਨਾ ਫੇਰ ਸੁਤਿਆ ਵਕਤ ਲੰਘਾਵਨਾ ਕੀ॥੭੯॥
ਸ਼ੀਰੀਂ ਲੈਨ ਦੇ ਵਾਸਤੇ ਆਵਨਾ ਮਿਸਰੋ ਦਾ
ਖਿਸਰੋ ਬਾਦਸ਼ਾਹ ਸ਼ੀਰੀਂ ਨੂੰ ਲੈਨ ਆਯਾ ਲੱਥਾਂ ਬਾਂਗ਼ ਦੇ ਵਿਚ ਓਹ ਆਇਕੇ ਜੀ॥ ਨਾਲ ਓਸਦੇ ਅਸਪ ਤੇ ਫ਼ੀਲ ਆਹੇ ਹੋਰ ਨਫ਼ਰ ਗੁਲਾਮ ਬੁਲਾਇਕੇ ਜੀ॥ ਘਰ ਸਾਹੁਰੇ ਸ਼ਾਨ ਸ਼ਾਹਜ਼ਾਦੀਆਂ ਦਾ ਕਹੀ ਆਖੀਏ ਗੱਲ ਬਨਾਇਕੇ ਜੀ॥ ਖ਼ਬਰ ਖਿਸਰੋ ਦੀ ਹੋਈ ਅਜ਼ੀਜ਼ ਤਾਈ ਹੋਯਾ ਸ਼ਹਿਤਦ ਸ਼ੁਕਰ ਬਜਾਇਕੇ ਜੀ॥ ਘੱਲ ਮੀਰ ਵਜ਼ੀਰ ਬੁਲਾਇ ਲੀਤਾ ਬੜਾ ਖੁਸ਼ੀ ਹੋਯਾ ਸੀਨੇ ਲਾਇਕੇ ਜੀ॥ ਘਰ ਆਯਾ ਤਾਂ ਸ਼ੀਰੀਂ ਦੀ ਮਾਉਂ ਡਿੱਠਾ ਖੁਸ਼ੀ ਹੋਈ ਓਹ ਪਾਸ ਬਹਾਇਕੇ ਜੀ॥ ਸ਼ੀਰੀਂ ਖਿਸਰੋ ਨੂੰ ਦੇਖ ਖਮੋਸ਼ ਹੋਈ ਜਿਵੇਂ ਇਸ਼ਕ ਨੂੰ ਹੋਸ਼ ਭਲਾਇਕੇ ਜੀ॥ ਹੋਰ ਲੜਕੀਆਂ ਆਨ ਕੇ ਕਰਨ ਹਾਸੀ ਗਾਲੀ ਦੇਂਦੀਆਂ ਗਾਇ ਬਜਾਇਕੇ ਜੀ॥ ਸ਼ੀਰੀਂ ਖਿਸਰੋਂ ਦੇ ਨਾਲ ਨਾ ਗੱਲ ਕੀਤੀ ਸੁੱਤੀ ਰਾਤੀਂ ਅਕਲੜੀ ਜਾਇਕੇ ਜੀ॥ ਕਿਸ਼ਨ ਸਿੰਘ ਫ਼ਰਿਹਾਦ ਦੀ ਯਾਦ ਅੰਦਰ ਬੈਠੀ ਦੂਸਰਾ ਦਿਲੋਂ ਭੁਲਾਇਕੇ ਜੀ॥੮੦॥ ਚੋਰੀ ਮੁਲਾਕਾਤ ਹੋਨੀ ਫ਼ਰਿਹਾਦ ਦੀ ਨਾਲ ਸ਼ੀਰੀ ਦੇ ਦਿਨ ਹੋਯਾ ਤਾਂ ਸ਼ੀਰੀਂ ਨੂੰ ਆਨ ਸਈਆਂ ਖੂਬ ਹਾਰ ਸਿੰਗਾਰ ਲਗਾਇਓ ਨੇ॥ ਗਹਿਨੇ ਕਪੜੇ ਤੇਲ ਫੁਲੇਲ ਵਾਲੇ ਹੋਰ ਮਾਂਗ ਸੰਧੂਰ ਸੁਹਾਇਓ ਨੇ॥ ਸ਼ੀਰੀਂ ਆਖਦੀ ਸੁਨੋ ਸਹੇਲੀ ਓਨੀ ਤੱਤੀ ਨੂੰ ਨਿਜ ਵਿਆਹਿਓ ਨੇ॥ ਨਕਨ ਥਪਾ ਕੇ ਮੈਨੂੰ ਨੱਥ ਦਿਤਾ ਲੌਂਗ ਕੋਹਰ ਦਾ ਕਿਲ ਠੁਕਾਇਓ ਨੇ॥ ਵਾਲੇ ਵਾਲੀਆਂ ਨੇ ਬਡੇ ਵਲ ਪਾਏ ਵਾਲੀ ਵੱਲੋਂ ਕਿਉਂ ਮੋੜ ਵਲਾਇਓ ਨੇ॥ ਹਾਰ ਮੋਤੀਆਂ ਦੇ ਦੇਖ ਹਾਰ ਗਈਆਂ ਔਗਨ ਹਾਰ ਨੂੰ ਮਾਰ ਮੁਕਾਇਓ ਨੇ॥ ਸੁਰਖੀ ਹੋਠਾਂ ਤੇ ਹੈ ਖੂਨ ਸੁਰਖ ਹੋਯਾ ਨੇਜ਼ਾ ਵਿਚ ਕਲੇਜੇ ਦੇ ਲਾਇਓ ਨੇ॥ ਚੂੜੇ ਚੌੜ ਕੀਤੀ ਟਾਡਟੇਰ ਸੱਟੀ ਛੱਲੇ ਛਾਪ ਲੈ ਕੇ ਛਲਵਾਇਓ ਨੇ॥ ਕੜੀਆਂ ਕੜੀ ਪੰਜੇਬਾਂ ਦੀ ਜ਼ੇਬ ਨਾਹੀ ਜੋੜਾ ਜੂੜ ਕੇ ਬੰਨ ਬਹਾਇਓ ਨੇ॥ ਲਹਿੰਗੇ ਲੋਹੜ ਪਾਯਾ ਨਾਲਾ ਨਿਜ ਹੋਵੋ ਬੁਰਕਾ ਪਾਇਕੇ ਬੁਰਾ ਅਕਾਇਓ ਨੇ॥ ਅੰਗੀ ਅੰਗਾ ਤੇ ਤੰਗ ਸਰੀਰ ਮੇਰਾ ਸੀਨਾ ਚੀਰ ਕੇ ਮਾਰ ਵੰਞਾਇਓ ਨੇ॥ ਹੁਨ ਜਾਵਸਾਂ ਫੇਰ ਕਦ ਆਂਵਸਾਂ ਮੈਂ ਮੈਨੂੰ ਯਾਰ ਥੋਂ ਦੂਰ ਕਰਾਇਓ ਨੇ॥ ਸਈਆਂ ਆਖਿਆ ਮੇਲੀਏ ਯਾਰ ਤੈਨੂੰ ਰਲ ਮਿਲਕੇ ਮਤ ਪਕਾਇਓ ਨੇ॥ ਰਾਤੀਂ ਤੇਰਾ ਫ਼ਰਿਹਾਦ ਦਾ ਮੇਲ ਹੋਸੀ ਕੰਨ ਸ਼ੀਰੀਂ ਦੇ ਏਤਨਾ ਪਾਇਓ ਨੇ॥ ਅੱਜ ਸ਼ੀਰੀਂ ਨੂੰ ਖਿਸਰੋ ਲੈਨ ਨੂੰ ਆਯਾ ਫ਼ਰਿਹਾਦ ਨੂੰ ਜਾਇ ਸੁਨਾਇਓ ਨੇ॥ ਭਲ ਕੇ ਜਾਵਸੀ ਸਾਹੁਰੇ ਜਾਨ ਤੇਰੀ ਓਹ ਨੂੰ ਲਾਇਕੇ ਅੱਗ ਜਲਾਇਓ ਨੇ॥ ਕਿਹਾ ਕੁੜੀਆਂ ਨੇ ਜਾਇ ਦਿਵਾਨੜੇ ਨੂੰ ਤੇਰਾ ਮਿਰਗ ਸ਼ਿਕਾਰ ਕਰਾਇਓ ਨੇ॥ ਮਾਰ ਸੱਪ ਨੂੰ ਲੁਟਿਆ ਮਾਲ ਸਾਰਾ ਲੁਟ ਪੁਟ ਕੰਗਾਲ ਬਨਾਇਓ ਨੇ॥ ਚੜ੍ਹਿਆ ਬੜਾ ਗ਼ਨੀਮ ਇਕ ਮਾਰ ਧੋਂਸਾ ਆ ਕੀ ਕਿਲੇ ਨੂੰ ਤੋੜ ਦਿਖਾਇਓ ਨੇ॥ ਅਜ ਲਈ ਪੰਜਾਬ ਅੰਗ੍ਰੇਜ਼ ਸਾਹਿਬ ਰਣਜੀਤ ਨੂੰ ਮਾਰਾ ਮੁਕਾਇਓ ਨੇ॥ ਸਕੰਦਰ ਸ਼ਹਿਰ ਨੌਸ਼ਾ ਬਾਂਦੇ ਆਨ ਵੜਿਆ ਨਾਲ ਫ਼ਨ ਦੇ ਮੈਹਲ ਪੁਚਾਇਓ ਨੇ॥ ਬੂਟਾ ਪਾਲਿਆ ਫਲ ਨਾ ਕੋਈ ਖਾਧਾ ਸਨੇ ਜੜ੍ਹਾਂ ਦੇ ਪਟ ਉਡਾਇਓ ਨੇ॥ ਇਕ ਵਾਰ ਜੇ ਦੋਹਾਂ ਦਾ ਮੇਲ ਹੋਵੇ ਸੱਚੇ ਰਬ ਦਾ ਨਾਮ ਧਿਆਇਓ ਨੇ॥ ਰਲ ਮਿਲ ਸਹੇਲੀਆਂ ਮਤਾ ਕਰਕੇ ਫ਼ਰਿਹਾਦ ਨੂੰ ਕੁੜੀ ਬਨਾਇਓ ਨੇ॥ ਗਹਿਨੇ ਕਪੜੇ ਪਾਇਜ਼ ਨਾਨੀਆਂ ਦੇ ਹਥ ਡੇਢਕ ਘੁੰਡ ਕਢਾਇਓ ਨੇ॥ ਵੇਲੇ ਰਾਤ ਦੇ ਆਪਨੇ ਨਾ ਲੈ ਕੇ ਯਾਰ ਯਾਰ ਦੇ ਕੋਲ ਬਠਾਇਓ ਨੇ॥ ਚੋਰੀ ਦੱਸ ਕੇ ਸ਼ੀਰੀਂ ਨੂੰ ਭੇਦ ਓਹਦਾ ਰਸ ਰਸਕੇ ਮੇਲ ਮਿਲਾਇਓ ਨੇ॥ ਇਕ ਕੋਠੜੀ ਦੇ ਵਿਚ ਵਾੜ ਦੋਵੇਂ ਕੰਡਾ ਮਾਰ ਕੇ ਜੰਦਰਾ ਲਾਇਓ ਨੇ॥ ਵੇਸ ਯਾਰ ਦਾ ਪਹਿਨ ਕੇ ਯਾਰ ਮਿਲਿਆ ਇਕੋ ਰੰਗ ਤੇ ਢੰਗ ਸੁਹਾਇਓ ਨੇ॥ ਮਿਲੇ ਰਬ ਨੂੰ ਹੋਇਕੇ ਰਬ ਜੈਸੇ ਵਿਚੋਂ ਆਪਣਾ ਆਪ ਗਵਾਇਓ ਨੇ॥ ਦੇਖੋ ਚੰਦ ਚਕੋਰ ਦਾ ਮੇਲ ਹੋਯਾ ਚੋਰ ਮਾਲ ਤੇ ਆਨ ਬਹਾਇਓ ਨੇ॥ ਚਕਵੀ ਚਕਵੇ ਨੂੰ ਪਿੰਜਰੇ ਵਿਚ ਪਾਯਾ ਭੌਰ ਫੁਲ ਤੇ ਆਨ ਫਰਾਇਓ ਨੇ॥ ਮਿਲੇ ਮੀਤ ਜੋ ਬਹੁਤ ਪ੍ਰੀਤ ਵਾਲੇ ਸੀਨੇ ਦੋਹਾਂ ਦੇ ਸੀਤ ਕਰਾਇਓ ਨੇ॥ ਜਿਨ੍ਹਾਂ ਮੇਲਿਆ ਮੇਲੀਆਂ ਮਿੱਤਾਂ ਨੂੰ ਤੁਰਤ ਵਿਚ ਬਹਿਸ਼ਤ ਪੁਚਾਇਓ ਨੇ॥ ਮਿਲੇ ਯਾਰ ਦੋਵੇਂ ਜ਼ਾਰੋ ਜ਼ਾਰ ਟੋਕੇ ਰੋਇ ਰੋਇਕੇ ਬਹਿਰ ਵਗਾਇਓ ਨੇ॥ ਮੈਲ ਦੂਈ ਦੀ ਧੋਇਕੇ ਦੂਰ ਕੀਤੀ ਤਨ ਮਨ ਨੂੰ ਸਾਫ਼ ਕਰਾਇਓ ਨੇ॥ ਧੋਤਾ ਦਿਲੇ ਦਾ ਦਾਗ਼ ਖਿੜ ਬਾਗ਼ ਹੋਏ ਓਥੇ ਸ਼ੌਕ ਚਰਾਗ਼ ਜਗਾਇਓ ਨੇ॥ ਆਪੋ ਅਪਨੇ ਫੋਲ ਕੇ ਦੁਖ ਦੱਸੋ ਕੁਲ ਹਾਲ ਅਹਿਵਾਲ ਬਤਾਇਓ ਨੇ॥ ਸ਼ੀਰੀ ਆਖਿਆ ਕੁਝ ਨਾ ਵਸ ਮੇਰੇ ਮੈਨੂੰ ਵੈਰੀਆਂ ਦੇ ਵਸ ਪਾਇਓ ਨੇ॥ ਗੱਲਾਂ ਕੀਤੀਆਂ ਬੀਤੀਆਂ ਸੀਸ ਉਤੇ ਪਾਨੀ ਅਗ ਉਤੇ ਛਿੜਕਾਇਓ ਨੇ॥ ਮਿਲੇ ਲਗ ਛਾਤੀ ਉਸੇ ਨੇ ਕਰਾਤੀਂ ਕੁਲ ਦੁਖ ਤੇ ਦਰਦ ਗਵਾਇਓ ਨੇ॥ ਹੋਯਾ ਰਬ ਸਬਬ ਮਿਲ ਗਏ ਦੋਵੇਂ ਕੁਫਰ ਤੋੜ ਈਮਾਨ ਚਿਤਾਇਓ ਨੇ॥ ਕਿਸ਼ਨ ਸਿੰਘ ਲੋਹਾ ਪਾਰਸ ਨਾਲ ਛੋਹਿਆ ਸੋਨਾ ਹੋਯਾ ਨਾ ਮੂਲ ਦਿਖਾਇਓ ਨੇ॥੮੧॥
ਕਲਾਮ ਸ਼ੀਰੀਂ ਮਾਕੂਲਾ ਸ਼ਾਇਰ
ਸ਼ੀਰੀਂ ਆਖਿਆ ਕਹਾਂ ਕੀ ਫੋਲ ਤੈਨੂੰ ਤੇਰੇ ਇਸ਼ਕ ਦੇ ਨਾਲ ਜੋ ਹਾਲ ਹੋਯਾ॥ ਮੇਰਾ ਦਿਲ ਬੇਦਿਲ ਹਮੇਸ਼ ਰਹਿੰਦਾ ਜਿਵੇਂ ਬਕਰਾ ਪਕੜ ਹਲਾਲ ਹੋਯਾ॥ ਬਾਝ ਪਿਆਰਿਆਂ ਸਜਨਾਂ ਸੋਹਣਿਆਂ ਦੇ ਜਗ ਜੀਵਨਾਂ ਬਹੁਤ ਮਹਾਲ ਹੋਯਾ॥ ਸੋਹਨੀ ਵਾਸਤੇ ਮਾਲ ਲੁਟਾਇ ਸਾਰਾ ਇਜ਼ਤ ਬੇਗ ਮਿਰਜ਼ਾ ਮਹੀਂਵਾਲ ਹੋਯਾ॥ ਰਾਂਝਾ ਹੀਰ ਦੇ ਮਗਰ ਫ਼ਕੀਰ ਹੋਕੇ ਕੰਨ ਚੀਰ ਕੇ ਹਾਲ ਜ਼ਵਾਲ ਹੋਯਾ॥ ਗਿਆ ਦੀਨ ਤੇ ਦੁਨੀ ਦੀ ਕੈਦ ਵਿੱਚੋਂ ਜਿਸਦਾ ਇਸ਼ਕ ਦੇ ਨਾਲ ਖ਼ਿਆਲ ਹੋਆ॥ ਕਿਸ਼ਨ ਸਿੰਘ ਤੂੰ ਜਾਨਨਾ ਜਾਨ ਪਿਆਰੇ ਜੀਵਨ ਮਰਨ ਮੇਰਾ ਤੇਰੇ ਨਾਲ ਹੋਯਾ॥੮੨॥
ਜਵਾਬ ਫ਼ਰਿਹਾਦ
ਕਿਹਾ ਸ਼ੀਰੀਂ ਨੂੰ ਫੇਰ ਫ਼ਰਿਹਾਦ ਆਸ਼ਕ ਕਾਨੂੰ ਕੂੜ ਦੀ ਗੱਲ ਬਤਾਂਵਦੇ ਹੋ॥ ਅੱਜ ਰਾਤ ਦੀ ਰਾਤ ਗੁਜ਼ਰਾਨ ਕਰਨੀ ਦਿਨੇ ਛੱਡ ਫ਼ਕੀਰ ਨੂੰ ਜਾਂਵਦੇ॥ ਤੁਸੀ ਬਾਦਸ਼ਾਹ ਅਸੀ ਫ਼ਕੀਰ ਆਜਜ਼ ਸਾਨੂੰ ਨਜ਼ਰ ਤਲੇ ਕਦੋਂ ਲਿਆਂਵਦੇ ਹੋ॥ ਅਸੀਂ ਫਿਰ ਨੇ ਹਜ਼ਾਰ ਖੁਵਾਰ ਹੋਂਦੇ ਤੁਸੀਂ ਮੁਖ ਭੀ ਨਹੀਂ ਦਿਖਾਂਵਦੇ ਹੋ॥ ਤੁਸੀ ਪੇਕਿਆਂ ਸੌਹਰਿਆਂ ਵਾਲੜੇ ਹੋ ਅੱਛਾ ਖਾਂਵਦੇ ਖੂਬ ਹੰਢਾਂਵਦੇ ਹੋ॥ ਅਸਾ ਆਜਜ਼ ਕਮਲਿਯਾਂ ਰਮਲਿਆਂ ਤੇ ਕਦੋਂ ਮੇਹਰ ਦੀ ਅੱਖ ਉਠਾਵਦੇ ਹੋ॥ ਅੱਗੇ ਮਾਰ ਫ਼ਕੀਰ ਕਰ ਛੱਡਿਆ ਜੇ ਹੁਨ ਹੋਰ ਕੀ ਤੀਰ ਚਲਾਂਵਦੇ ਹੋ॥ ਮੋਯਾਂ ਮਾਰਿਆਂ ਦਾ ਕਹੋ ਮਾਰਨਾਂ ਕੀ ਅੰਗਿਆਰਿਆਂ ਅੱਗ ਲਗਾਂਵਦੇ ਹੋ॥ ਕਿਸ਼ਨ ਸਿੰਘ ਕੀ ਹੁਸਨ ਦੀ ਤੇਗ਼ ਲੈ ਕੇ ਅਸਾਂ ਆਜਜ਼ਾਂ ਦੇ ਸਿਰ ਆਵਦੇ ਹੋ॥੮੩॥
ਜਵਾਬ ਸ਼ੀਰੀਂ
ਸ਼ੀਰੀਂ ਆਖਿਆ ਸਮਝ ਮਹਬੂਬ ਮੇਰੇ ਤੇਰੇ ਬਾਝ ਮੈਂ ਬਹੁਤ ਖ਼ਰਾਬ ਹੋਈ॥ ਮੇਰੀ ਗੱਲ ਨੂੰ ਮੂਲ ਨਾ ਸਮਝਿਓਈ ਹਾਇ ਹਾਇ ਏਹ ਬੇਹਿਸਾਬ ਹੋਈ॥ ਮੇਰੀ ਜਾਨ ਹੈਰਾਨ ਹੈ ਬਾਝ ਤੇਰੇ ਵਿੱਚੇ ਵਿਚ ਮੈਂ ਭੁਜ ਕਬਾਬ ਹੋਈ॥ ਭੁਲੇ ਸਾਹੁਰੇ ਪੇਈਅੜੇ ਮੁਝ ਤਾਈਂ ਇਸ਼ਕ ਦੇ ਵਿੱਚ ਗਰਕਾਬ ਹੋਈ ॥ ਕਿਸ਼ਨ ਸਿੰਘ ਮੈਂ ਦਰਦ ਸੁਨਾਵਨੀ ਹਾਂ॥ ਜਿਵੇਂ ਸਾਫ਼ ਆਵਾਜ਼ ਰਬਾਬਹੋ ਈ॥੮੪
ਕਲਾਮ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਆਹ ਭਰ ਕੇ ਏਸ ਇਸ਼ਕ ਦਾ ਬੁਰਾ ਆਜ਼ਾਰ ਹੈ ਜੀ॥ ਰਸਤਾ ਇਸ਼ਕ਼ ਦਾ ਬਹੁਤ ਮਹਾਲ ਕਹਿੰਦੇ ਪੈਰ ਪੈਰ ਅੱਗੇ ਤਲਵਾਰ ਹੈ ਜੀ॥ ਏਸ ਹੁਸਨ ਦਾ ਮਾਨ ਨ ਮੂਲ ਕਰੀਏ ਕੋਈ ਰੋਜ਼ ਦੀ ਰੰਗ ਬਹਾਰ ਹੈ ਜੀ॥ ਬਡੇ ਹੁਸਨ ਵਾਲੇ ਰਲੇ ਨਾਲ ਧਰਤੀ ਹੁਸਨ ਜਿਨ੍ਹਾਂ ਦਾ ਬਾਝ ਮਾਰ ਹੈ ਜੀ॥ ਯੂਸਫ਼ ਹੁਸਨ ਦਾ ਸ਼ਾਨ ਗੁਮਾਨ ਕੀਤਾ ਪਿਆ ਖੂਹ ਦੇ ਵਿੱਚ ਲਾਚਾਰ ਹੈ ਜੀ॥ ਸੋਈ ਮਾਰਿਆ ਜੋਈ ਹੰਕਾਰਿਆਈ ਏਹ ਗੱਲ ਮਸ਼ਹੂਰ ਸੰਸਾਰ ਹੈ ਜੀ॥ ਕਿਸ਼ਨ ਸਿੰਘ ਜੋ ਜੀਵ ਹੰਕਾਰ ਕਰੇ ਜਾਨੋਂ ਓਸ ਨੂੰ ਰੱਬ ਦੀ ਮਾਰ ਹੈ ਜੀ ॥੮੫ ॥
ਜਵਾਬ ਸ਼ੀਰੀਂ
ਸ਼ੀਰੀਂ ਆਖਿਆ ਜੋੜ ਕੇ ਹੱਥ ਦੋਵੇਂ ਮੇਰੀ ਜਾਨ ਕੁਰਬਾਨ ਪਿਆਰਿਆ ਓਇ॥ ਦੱਮਾਂ ਬਾਝ ਗੁਲਾਮ ਮੈਂ ਹੋਇ ਰਹੀਆਂ ਭਾਵੇਂ ਜਾਨ ਨਾ ਜਾਨ ਪਿਆਰਿਆ ਓਇ॥ ਸਾਬਤ ਸਿਦਕ ਯਕੀਨ ਅਸਾਡੜੇ ਨੂੰ ਹੁਨ ਦੇਖ ਲੈ ਆਨ ਪਿਆਰਿਆ ਓਇ॥ ਲੱਗਾ ਤੀਰ ਫ਼ਿਰਾਕ ਦਾ ਵਿੱਚ ਸੀਨੇ ਟੁਟਾ ਸ਼ਾਨ ਗੁਮਾਨ ਪਿਆਰਿਆ ਓਇ॥ ਘੜੀ ਪਲਕ ਆਰਾਮ ਨਾ ਆਂਵਦਾਈ ਵੱਜੇ ਹਿਜਰ ਦੇ ਬਾਨ ਪਿਆਰਿਆ ਓਇ॥ ਮੇਰੀ ਜਾਨ ਲੈਗਿਓ ਤੂੰ ਜਾਨੀ ਆਂਵੇ ਜਾਨ ਨਾਲ ਜਹਾਨ ਪਿਆਰਿਆ ਓਇ॥ ਕਿਸ਼ਨ ਸਿੰਘ ਏ ਇਸ਼ਕ ਦਾ ਸਾਕ ਝਨਿਆ ਨਹੀਂ ਜਾਨ ਪੁਛਾਨ ਪਿਆ ਰਿਆ ਓਇ॥੮੬॥
ਕਲਾਮ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਦਾਦ ਕਰ ਤੂੰ ਅਸੀਂ ਇਸ਼ਕ ਦੇ ਵਿੱਚ ਖ਼ਰਾਬ ਹੋਏ॥ ਸੂਰਤ ਦੇਖ ਕੇ ਸੂਰਤਾਂ ਭੁਲ ਗਈਆਂ ਮੂਰਤ ਕੰਧ ਦੀ ਵਾਂਗ ਖ਼ਤਾਬ ਹੋਏ॥ ਤੁਧ ਬਾਝ ਨਾ ਸੁਝ ਦਾ ਕੁਝ ਸਾਨੂੰ ਅਸੀ ਭੇਜ ਕੇ ਵਾਂਗ ਕਬਾਬ ਹੋਏ॥ ਨਾਰੇ ਮਾਰਨੇ ਹਾਂ ਐਵੇਂ ਉਪਰੋ ਹੀ ਖ਼ਾਲੀ ਅੰਦਰੋਂ ਜਿਵੇਂ ਰਬਾਬ ਹੋਏ॥ ਸੋਈ ਜਾਨ ਦੇ ਨੀ ਕਦਰ ਆਸ਼ਕਾਂ ਦਾ ਜੇਹੜੇ ਇਸ਼ਕ ਦੇ ਵਿੱਚ ਗ਼ਰਕਾਬ ਹੋਏ॥ ਤਦੋਂ ਇਸ਼ਕ ਦੀ ਰਮਜ਼ ਮਾਲੂਮ ਹੋਈ ਜਦੋਂ ਨਾਲ ਮਾਸ਼ੂਕ ਜਵਾਬ ਹੋਏ॥ ਕਿਸ਼ਨ ਸਿੰਘ ਇਸ ਇਸ਼ਕ ਦੀ ਖਾਇ ਬਰਛੀ ਆਸ਼ਕ ਕਿਤਨੇ ਨਾਲ ਅਜ਼ਾਬ ਹੋਏ॥੮੭॥
ਕਲਾਮ ਸ਼ੀਰੀਂ
ਸ਼ੀਰੀਂ ਆਖਿਆ ਪ੍ਰੇਮ ਦਾ ਪਾਇ ਜਾਦੂ ਅਸਾਂ ਵਸਦਿਆਂ ਚਾਇ ਉਜਾੜਿ ਆਈ॥ ਤੇਰਾ ਇਸ਼ਕ ਜਹਾਨ ਮਸ਼ਹੂਰ ਹੋਯਾ ਕਾਹ ਨੂੰ ਏਡ ਪਸਾਰ ਪਸਾਰਿਆ ਈ॥ ਅਸਾਂ ਇੱਕ ਡੇਰਾ ਮੁਖ ਦੇਖ ਨੇ ਨੂੰ ਦੁਖ ਦਰਦ ਹਜ਼ਾਰ ਸਹਾਰਿਆ ਈ॥ ਤਾਨੇ ਮੇਹਨੇ ਤੇ ਬੋਲੀਆਂ ਝੱਲ ਲਈਆਂ ਅਤੇ ਅਪਨੇ ਆਪ ਨੂੰ ਮਾਰਿਆ ਈ॥ ਭੁਲ ਗਏ ਜਹਾਨ ਦੇ ਐਸ਼ ਸਾਰੇ ਅਸਾਂ ਨੀਂਦ ਅਰਾਮ ਵਿਸਾਰਿਆ ਈ॥ ਤੇਰੇ ਇਸ਼ਕ ਦਾ ਰੇੜਕਾ ਪਾਇ ਬੈਠੇ ਮੱਖਨ ਸ਼ੋਕ ਦਾ ਅਜ ਨਿਤਾਰਿਆ ਈ॥ ਕਿਸ਼ਨ ਸਿੰਘ ਸੰਸਾਰ ਸਮੁੰਦ੍ਰ ਵਿਚੋਂ ਸਾਨੂੰ ਇਸ਼ਕ ਨ
ਪਾਰ ਉਤਾਤਿਆਈ॥੮੮॥
ਕਲਾਮ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਸ਼ਾਦ ਹੋ ਕੇ ਸੁਖ਼ਨ ਸੁਨੀਏ ਮਸਤ ਮਲੰਗ ਦੇ ਨੀ॥ ਬੋਲ ਆਸ਼ਕਾਂ ਦੇ ਐਵੇਂ ਜਾਨੀ ਏਨੀ ਜਿਵੇਂ ਮੁਖੜੇ ਤੀਰ ਤੁਫ਼ੰਗ ਦੇ ਨੀ॥ ਏਹ ਰਸਮ ਕਦੀਮ ਹੈਸੋ ਹਨਿਆਂ ਦੀ ਪਏ ਆਸਕ ਤੋਂ ਸਦਾ ਸੰਦੇਨੀ ਆਸ਼ਕ ਸੰਗ ਦੇ ਨਹੀਂ ਮਾਸ਼ੂਕ ਕੋਲੋਂ ਜਲ ਜਾਂਵਦੇ ਵਾਂਗ ਪਤੰਗ ਦੇ ਨੀ॥ ਚੇਹਰਾ ਰੰਗ ਮਜੀਠ ਰੰਗੀਲਿਆਂ ਦਾ ਆਸ਼ਕ ਨੈਨ ਨੈਨਾਂ ਵਿਚ ਰੰਗ ਦੇ ਨੀ॥ ਮਰਨਾਂ ਜੀਵਨਾਂ ਇਕ ਹੈ ਆਸ਼ਕਾਂ ਨੂੰ ਜੇਹੜੇ ਜਨਮ ਤੇ ਮਰਨ ਤੋਂ ਲੰਘਦੇ ਨੀ॥ ਤਿਨਾਂ ਪਾਪ ਦੀ ਅਗ ਨਾ ਸਾੜ ਸਕੇ ਜੇਹੜੇ ਨ੍ਹਾਉਨ ਵਿੱਚ ਗਿਆਨ ਦੇ ਰੰਗ ਦੇ ਨੀ॥ ਸਰ ਫ਼ਾਸੀਸ ਦਾ ਕੇਹਾ ਹੈ ਤਿਨ੍ਹਾਂਤਾਈਂ ਜੇਹੜੇਆਨਖੜੇ ਵਿੱਚ ਜੰਗ ਦੇਨੀ ॥ ਇੱਕਵਾਸਤੇ ਦੇਖ ਨੇ ਪਿਆਰੜੇ ਦੇ ਗਲੀ ਕੂਚਿਆਂ ਦੇ ਵਿੱਚ ਮੰਗਦੇ ਨੀ॥ ਕਹੁ ਕੀ ਮਾਰਨਾ ਇਸ਼ਕ ਦੇ ਮਾਰਿਆਂ ਦਾ ਜੇਹੜੇ ਜੀਵਦੇ ਮੋਯਾਂ ਤੋਂ ਲੰਘਦੇ ਨੀ॥ ਕਿਸ਼ਨ ਸਿੰਘ ਏਹ ਜੀਵ ਜੋ ਦੇਖਨਾ ਹੈਂ ਫਿਸ ਜਾਵਸਨ ਵਾਂਗ ਤਰੰਗ ਦੇ ਨੀ॥੮੯॥
ਕਲਾਮ ਸ਼ੀਰੀਂ
ਸ਼ੀਰੀਂ ਆਖਿਆ ਨਾਲ ਜ਼ੁਬਾਂਨ ਸ਼ੀਰੀਂ ਲੱਖ ਵਾਰ ਮੈਂ ਘੋਲ ਘੁਮਾਵਨੀ ਹਾਂ॥ ਦਿਨੇ ਰਾਤ ਹੈ ਜ਼ਿਕਰ ਹਮੇਸ਼ ਤੇਰਾ ਤੇਰਾ ਨਾਮ ਹੀ ਪਈ ਧਿਆਵਨੀ ਹਾਂ॥ ਕੋਈ ਜ਼ੋਰ ਨਾ ਸੋਹਨਿਆਂ ਨਾਲ ਤੇਰੇ ਪਈ ਮਿੰਨਤਾਂ ਨਾਲ ਬੁਲਾਵਨੀ ਹਾਂ॥ ਇੱਕ ਵਾਰ ਮੈਂ ਹੱਸ ਕੇ ਗਲ ਕਰੇਂ ਲਖ ਵਾਰ ਸਦੱਕੜੇ ਜਾਵਨੀ ਹਾਂ॥ ਖਾਤਰਤ ਲੈਨ ਮੂਲ ਲਿਆਵਨਾ ਹੈਂ ਪਈ ਵਾਸਤੇ ਰੱਬ ਦੇ ਪਾਵਨੀ ਹਾਂ॥ ਭਾਂਵੇਂ ਜਾਨ ਨਾ ਜਾਨ ਦਿਲ ਜਾਨ ਮੇਰੀ ਮੈਂਤਾਂ ਜਾਨ ਜਹਾਨ ਘੁਮਾਵਨੀ ਹਾਂ॥ ਛੱਡ ਰੀਤ ਪ੍ਰੀਤ ਤਮਾਮ ਨਾਲੋਂ ਤੇਰੇ ਗੀਤ ਪਈ ਨਿੱਤ ਗਾਵਨੀ ਹਾਂ॥ ਭਾਵੇਂ ਮੰਨ ਨਾ ਮੰਨ ਤੂੰ ਰਾਂਝਨਾ ਵੇ ਮੈਂ ਤਾਂ ਤੇਰੀ ਹੀ ਹੀਰ ਸਦਾਵਨੀ ਹਾਂ॥ ਤੇਰੇ ਇਸ਼ਕ ਨੇ ਮਾਰ ਮਨੂਰ ਕੀਤੀ ਜਿਗਰ ਆਪਨੇ ਨੂ ਪਈ ਖਾਵਨੀ ਹਾਂ॥ ਲਗਾ ਗ਼ਮ ਤੇ ਸੁਕਿਆ ਚੰਮ ਮੇਰਾ ਤੇਰਾ ਨਾਮ ਹਰਦੱਮ ਧਿਆਵਨੀ ਹਾਂ॥ ਕਿਸ਼ਨ ਸਿੰਘ ਮੈਂ ਹੋਇ ਗ਼ੁਲਾਮ ਤੇਰੀ ਤੇਰਾ ਦਰਸ ਚੌਫੇਰਿਓਂ ਪਾਵਨੀ ਹਾਂ॥੯੦॥
ਜੁਦਾ ਹੋਨਾ ਸ਼ੀਰੀਂ ਦਾ ਫ਼ਰਿਹਾਦ ਦੇ ਕੋਲੋਂ
ਗਲਾਂ ਕਰਦਿਆਂ ਰਾਤ ਬਤੀਤ ਹੋਈ ਰੱਬ ਕਹਿਰ ਦਾ ਰੋਜ਼ ਚੜਾਇ ਦਿੱਤਾ॥ ਹਿਜਰ ਹਸ਼ਰ ਮਿਸਾਲ ਹੈ ਆਸ਼ਕਾਂ ਨੂੰ ਕੱਢ ਜੱਨ ਤੋਂ ਦੋਜ਼ਖੀਂ ਪਾਇ ਦਿੱਤਾ॥ ਥੋੜੀ ਰਾਤ ਰਹਿੰਦੀ ਫ਼ਰਿਹਾਦ ਤਾਈਂ ਸੱਈਆਂ॥ ਅਪਨੀ ਜਾ ਪਹੁੰਚਾਇ ਦਿੱਤਾ॥ ਲਾਲ ਮੁੰਦਰੀ ਦੇ ਵਿਚੋਂ ਕੱਢਿਓ ਨੇ ਤਿਤ੍ਰਬਾਜ ਦੇ ਮੂੰਹੋਂ ਛੁਡਾਇ ਦਿੱਤਾ॥ ਕਾਰੂੰ ਮਾਲ ਦੇ ਗੰਜ ਥੋਂ ਬਾਹਰ ਆਂਦਾ ਚੋਰ ਸੰਨ ਤੋਂ ਮਾਰ ਹਦਾਇ ਦਿਤਾ॥ ਬਾਦਸ਼ਾਹ ਤੋਂ ਖੱਸ ਕੇ ਬਾਦਸ਼ਾਹੀ ਦੇਖੋ ਤੁਰਤ ਫ਼ਕੀਰ ਬਨਾਇ ਦਿੱਤਾ॥ ਓਸੇ ਦਾਇਰੇ ਵਿਚ ਜਾਖੜਾ ਕੀਤਾ ਗਹਿਨਾ ਕੱਪੜਾ ਲਾਹਿ ਵਿਲਾਇ ਦਿਤਾ॥ ਕਿਹਾ ਖੈਰ ਅਸੀਸ ਕਰ ਰਸ ਵਲੇ ਪੈਰ ਚੁਮ ਸਲਾਮ ਬੁਲਾਇ ਦਿਤਾ॥ ਸ਼ੀਰੀਂ ਦੇਖ ਹੈਰਾਨ ਗ਼ਮ ਨਾਕ ਹੋਈ ਓੜਕ ਸਾਈਂ ਦਾ ਸ਼ੁਕਰ ਬਜਾਇ ਦਿਤਾ॥ ਫੇਰ ਲਾਇ ਕੇ ਹਾਰ ਸਿੰਗਾਰ ਸੋਹਨੇ ਸ਼ਾਹਜ਼ਾਦੜੀ ਨੂੰ ਡੋਲੀ ਪਾਇ ਦਿੱਤਾ॥ ਖਿਸਰੋ ਚੱਲਿਆ ਨਾਲ ਐਸ ਵਾਰ ਹੋਕੇ ਸ਼ੀਰੀ ਰੋਇ ਕੇ ਜਰ ਸੁਨਾਇ ਦਿੱਤਾ॥ ਦੇਖ ਹਲ ਫ਼ਰਿਹਾਦ ਬਰਬਾਦ ਹੋਯਾ ਰੋਇ ਰੋਇਕੇ ਨੀਰ ਵਹਾਇ ਦਿੱਤਾ॥ ਰਾਤ ਸੁਪਨੇ ਵਾਂਗ ਵਿਹਾਇ॥ ਗਈ ਦਿਨ ਹਸ਼ਰ ਦਾ ਹਿਜਰ ਦਿਖਾਇ ਦਿੱਤਾ॥ ਕਿਹਾ ਜ਼ੋਰ ਫ਼ਕੀਰ ਦਾ ਨਾਲ ਸ਼ਾਹਾਂ ਮਨ ਮਾਰ ਕੇ ਵਕਤ ਲੰਘਾਇ ਦਿੱਤਾ ਕਹਿੰਦੇ ਕਹਿਰ ਦਰਵੇਸ਼ ਦਰਵੇਸ਼ ਉਤੇ ਸਬਰ ਨਾਲ ਏਹ ਹਾਲ ਬਤਾਇ ਦਿੱਤਾ॥ ਸ਼ੀਰੀਂ ਸਾਹੁਰੇ ਜਾਇ ਮੁਕਾਮ ਕੀਤਾ ਫ਼ਰਿਹਾਦ ਦਾ ਦਿਲ ਜਲਾਇ ਦਿੱਤਾ॥ ਕਿਸ਼ਨ ਸਿੰਘ ਮੈਨਾ ਵਿੱਚ ਪਿੰਜਰੇ ਦੇ ਤਿਵੇਂ ਸ਼ੀਰੀ ਨੂੰ ਜਾਇ ਬਣਾਇ ਦਿੱਤਾ॥੯੧॥
ਮਾਕੂਲਾ ਸ਼ਾਇਰ
ਗਿਆ ਦਿਨ ਤਾਂ ਰਾਤ, ਮੌਜੂਦ ਹੋਈ ਸ਼ੀਰੀਂ ਵਾਸਤੇ ਪਲੰਘ ਵਿਛਾਇਓ ਨੇ॥ ਆਖਨ ਜਾਹ ਸੁਹਾਗ ਨੇ ਸੇਜ ਉਤੇ ਅੰਦਰ ਖ਼ਿਸਰੋਂ ਨੂੰ ਚਾ ਬਠਾਇਓ ਨੇ॥ ਕਹਿਨ ਸੱਸ ਨਿਣਾਨ ਪਿਆਰ ਕਰਕੇ ਗੱਲਾਂ ਮਿੱਠੀਆਂ ਨਾਲ ਵਿਲਾਇਓ ਨੇ॥ ਸ਼ੀਰੀਂ ਚੁਪ ਖ਼ਾਮੋਸ਼ ਹੋ ਰਹੀ ਅੱਗੋਂ ਜ਼ੋਰ ਆਪਨਾ ਬਹੁਤ ਹੀ ਲਾਇਓ ਨੇ॥ ਫੇਰ ਕਹਿਨ ਕੀ ਚਾਹਿੰਦਾ ਦਿਲ ਤੇਰਾ ਉਸ ਤੋਂ ਮਿਨਤਾਂ ਨਾਲ ਪੁਛਾਇਓ ਨੇ॥ ਨਵੀਂ ਮੈਨਾਂ ਦੇ ਨਾਲ ਜਿਓੁਂ ਗ਼ਲ ਕਰੀਏ ਸੀਸ ਆਪਨਾ ਬਹੁਤ ਖਪਾਇਓ ਨੇ॥ ਕਿਸ਼ਨ ਸਿੰਘ ਪ੍ਰੀਤ ਦੀ ਰੀਤ ਕਰਕੇ ਸ਼ਾਹਜ਼ਾਦੀ ਨੂੰ ਆਨ ਬੁਲਾਇਓ ਨੇ॥੯੨॥
ਕਲਾਮ ਸ਼ੀਰੀਂ
ਕਹਿਆ ਜ਼ੀਰੀਂ ਨੇ ਪਲੰਘ ਇੱਕ ਹੋਰ ਕੱਸੋਂ ਤਾਹੀਂ ਏਸ ਠੇਕੋ ਅੰਦਰ ਜਾਵਸਾਂ ਮੈਂ॥ ਜੇ ਤਾਂ ਪਲੰਘ ਨਾ ਦੂਸਰਾ ਵਿਛੇ ਐਥੇ ਮੰਦਰ ਵਿਚ ਨਾ ਪੈਰ ਟਿਕਾਵਸਾਂ ਮੈਂ॥ ਕਿਹਾ ਸੱਸ ਨੇ ਉਠ ਤੂੰ ਨੇਕ ਬਖਤੇ ਪਲੰਘ ਦੂਸਰਾ ਹੋਰ ਵਿਛਾਵਸਾਂ ਮੈਂ॥ ਖੱਟ ਦੂਸਰੀ ਖੂਬ ਤਿਆਰ ਕੀਤੀ ਸ਼ੀਰੀਂ ਜਾਇ ਬੈਠੀ ਬਤਲਾਵਸਾਂ ਮੈਂ॥ ਖ਼ਿਸਰੋ ਮਾਰ ਕੰਡਾ ਆਇ ਗਿਰਦ ਹੋਯਾ ਸ਼ੀਰੀਂ ਆਖਿਆ ਮਾਰ ਮੁਕਾਵਸਾਂ ਮੈਂ॥ ਛੁਰੀ ਪਕੜ ਕੇ ਆਖਦੀ ਦੂਰ ਹੋਜਾ ਮਰਾਂ ਆਪ ਕੇ ਮਰ ਵੰਞਾਵਸਾਂ ਮੈਂ॥ ਜੋ ਤਾਂ ਬਹੁਤ ਹੀ ਸ਼ੋਰ ਤੇ ਜ਼ੋਰ ਕਰਸੇਂ ਉਚਾ ਬੋਲ ਕੇ ਜੱਗ ਸੁਨਾਵਸਾਂ ਮੈਂ॥ ਤੈਨੂੰ ਕਸਮ ਖ਼ੁਦਾਇ ਦੀ ਖ਼ੌਫ਼ ਕਰ ਤੂੰ ਬੋਲਾਂ ਸੱਚ ਨਾ ਝੂਠ ਅਲਾਵਸਾਂ ਮੈਂ॥ ਜੇਤਾਂ ਖਿੱਚਈ ਮਾਨ ਨੁਕਸਾਨ ਕੀਤੋ ਦਿਨੇ ਜ਼ਹਿਰ ਮੰਗਾਇਕੇ ਖਾਵਸਾਂ ਮੈਂ॥ ਮੇਰਾ ਨਾਲ ਫ਼ਰਿਹਾਦ ਦੇ ਨੇਹੁ ਲੱਗਾ ਤੇਰੇ ਨਾਲ ਨਾ ਅੰਗ ਲਗਾਵਸਾਂ ਮੈਂ॥ ਜਾਨ ਤਲੀ ਤੇ ਇਸ਼ਕ ਦੇ ਲੂਠਿਆਂ ਦੀ ਆਹ ਮਾਰ ਕੇ ਮੁਲਕ ਜਲਾਵਸਾਂ ਮੈਂ॥ ਖ਼ਿਸਰੌ ਖ਼ੌਫ਼ ਕਰਕ ਵੱਖ ਹੋਇ ਬਠਾ ਕਹਯਾ ਤੁੱਧ ਨਾਹੀਂ ਹੱਥ ਲਾਵਸਾਂ ਮੈਂ॥ ਹੱਠ ਰੰਨ ਦਾ ਬੁਰਾ ਹੈ ਹਾਇ ਯਾਰੋ ਕਹੇ ਆਪਨੀ ਜਾਨ ਗਵਾਵਸਾ ਮੈਂ॥ ਅੱਗੇ ਭੁਲ ਵਿਆਹ ਕਰਵਾਇ ਬੈਠਾ ਹੁਨ ਹੋਰ ਪਰਨਾਇ ਲਿਆਵਸਾਂ ਮੈਂ॥ ਦਿਨੇ ਪਾਇ ਡੋਲੀ ਤੈਨੂੰ ਤੋਰ ਹੇਰਾਂ ਅਤੇ ਫੇਰ ਨਾ ਮੂਲ ਸਦਾ ਵਸ
ਮੈਂ॥ ਛੱਡ ਹੱਕ ਹਰਾਮ ਨੂੰ ਚਾਹਨੀ ਹੈਂ ਸੀਰੀਂ ਸਮਝ ਤੈਨੂੰ ਸਮਝਾਵਸਾਂ ਮੈਂ॥ ਕਿਸ਼ਨ ਸਿੰਘ ਸਵਾਲ ਜਵਾਬ ਐਥੇ ਸ਼ੀਰੀ ਖਿਸਰੋ ਦੇ ਆਖ ਸੁਨਾਵਸਾਂ ਮੈ॥੯੩॥
ਕਲਾਮ ਬੀਡੀ
ਸ਼ੀਰੀਂ ਆਖਿਆ ਹੱਕ ਹਰਾਮ ਓਹੀ ਜੇਹੜਾ ਆਪਨੇ ਮਨ ਨੂੰ ਭਾਇ ਗਿਆ॥ ਜਦੋਂ ਇਸ਼ਕ ਨੇ ਆਨ ਮਕਾਮ ਕੀਤਾ ਤਦੋਂ ਧਰਮ ਈਮਾਨ ਸਿਧਾਇ ਗਿਆ॥ ਨਹੀਂ ਭਾਂਵਦਾ ਦੂਸਰਾ ਹੋਰ ਕੋਈ ਦਿਲ ਦੇਖ ਫ਼ਰਿਹਾਦ ਵਿਕਾਇ ਗਿਆ॥ ਮੈਨੂੰ ਹਿਜਰ ਨੇ ਮਾਰ ਬੇਹੋਸ਼ ਕੀਤਾ ਕਹੀ ਜੋਸ਼ ਦੀ ਕੈਫ਼ ਪਿਲਾਇ ਗਿਆ॥ ਕਿਸ਼ਨ ਸਿੰਘ ਕੀ ਮੋਈ ਨੂੰ ਮਾਰਨਾ ਹੈਂ ਅੱਗੇ ਮਾਰਕੇ ਇਸ਼ਕ
ਮੁਕਾਇ ਗਿਆ॥੯੪॥
ਜਵਾਬ ਖ਼ਿਸਰੋ
ਖ਼ਿਸਰੋ ਆਖਿਆ ਸ਼ੀਰੀ ਨੂੰ ਹੋਸ਼ ਕਰ ਤੂੰ ਬਾਦਸ਼ਾਹਾਂ ਨੂੰ ਦੋਸ਼ ਲਗਾਵਨੀ ਹੈਂ॥ ਬੇਟੀ ਹੋਇਕੇ ਸ਼ਾਹ ਅਜ਼ੀਜ਼ ਦੀ ਤੂੰ ਚਾਕ ਦੇਖ ਅਜ਼ੀਜ਼ ਬਨਾਵਨੀ ਹੈਂ॥ ਨੱਕ ਵੱਢ ਕੇ ਸੌਹਰਿਆਂ ਪੇਕਿਆਂ ਦਾ ਮਜ਼ਦੂਰ ਦਾ ਨਾਮ ਧਿਆਵਨੀ ਹੈਂ॥ ਤੈਨੂ ਸ਼ਰਮ ਹਿਯਾਉ ਨਾ ਇਲਮ ਕੋਈ ਪੜੇ ਇਲ ਮਨੂੰ ਖੂਹ ਵਿਚ ਪਾਵਨੀ ਹੈਂ॥ ਰਾਨੀ ਹੋਇ ਕਰੇਂ ਕੰਮ ਗੋਲਿਆਂ ਦਾ ਨਿਤ ਗੋਲੀਆਂ ਦੇ ਗੀਤ ਗਾਵਨੀ ਹੈਂ॥ ਤੈਨੂੰ ਕਿਸ ਉਸਤਾਦ ਪੜ੍ਹਾਇਆਈ ਫ਼ਰਿਹਾਦ ਦਾ ਨਾਮ ਸੁਨਾਵਨੀ ਹੈਂ॥ ਕਿਸ਼ਨ ਸਿੰਘ ਤੂੰ ਹੋਇਕੇ, ਸ਼ਾਹਜ਼ਾਦੀ ਯਾਰੀ ਨਾਲ ਗ਼ੁਲਾਮਾਂ ਦੇ ਲਾਵਨੀ ਹੈਂ॥੯੫॥
ਕਲਾਮ ਸ਼ੀਰੀ
ਸ਼ੀਰੀਂ ਆਖਦੀ ਇਸ਼ਕ ਨਾ ਜ਼ਾਤ ਜਾਨੇ ਨਫ਼ਰ ਸ਼ਾਹ ਨੂ ਇੱਕ ਬਨਾਂਵਦਾ ਈ॥ ਯੂਸਫ਼ ਦੇਖ ਜ਼ੁਲੈਖਾਂ ਨੇ ਮੁੱਲ ਲੀਤਾ ਨਫ਼ਰ ਹੋ ਮਹਬੂਬ ਕਹਾਂਵਦਾ ਈ॥ ਸੁਨਿਆ ਹੇ ਗਮ ਹਜੂਦ ਇਯਾਜ਼ ਤਾਈ ਨਫ਼ਰ ਨਫ਼ਰਾਂ ਦਾ ਸ਼ਾਂਹ ਸਦਾਂਵਦਾ ਈ॥ ਮਿਰਜ਼ਾ ਬਲਖ਼ ਦਾ ਵਿਚ ਗੁਜਰਾਤ ਆਕੇ ਮਹੀਂਵਾਲ ਸੋਹਨੀ ਪਿੱਛੇ ਭਾਂਵਦਾਈ॥ ਕਿਸ਼ਨ ਸਿੰਘ ਰਾਂਝਾ ਚਾਕ ਚੂਚ ਕੇ ਦਾ ਜਗ ਹੀਰ ਦਾ ਪੀਰ ਸੁਨਾਂਵਦਾਈ॥੯੬॥
ਕਲਾਮ ਖ਼ਿਸਰੋਂ
ਖ਼ਿਸਰੋ ਆਖਦਾ ਰੰਨਾਂ ਦੇ ਕੰਮ ਡਾਢੇ ਜ਼ੋਰ ਨਾਲ ਨ ਰਹਿੰਦੀਆਂ ਰਖੀਆਂ ਨੀ॥ ਕਦੇ ਨਾਲ ਚਮਿਆਰ ਦੇ ਖਾਨ ਰਲਕੇ ਕਦੇ ਨਾਲ ਬਾਮਨ ਜਿਵੇ ਮੱਖੀਆਂ ਨੀ॥ ਲਹੂ ਪੀਦੀਆਂ ਨਿਕਿਆਂ ਮੋਟਿਆਂ ਦਾ ਜੋਕਾਂ ਵਾਂਗ ਲਾਵਨ ਜਿਥੇ ਅੱਖੀਆਂ ਨੀ॥ ਤੇਗ਼ਾ ਨੰਗੀਆਂ ਹੋਨ ਮੈਦਾਨ ਅੰਦਰ ਕੀਰ ਜਾਂਦੀਆਂ ਹਡੀਆਂ ਵਖੀਆਂ ਨੀ॥ ਸਾੜ ਦੇਨ ਦੁਸ਼ਾਲਿਆਂ ਭੂਰਿਆਂ ਨੂੰ ਜਦੋਂ ਆਨ ਚੁਵਾਤੀਆਂ ਭੱਖੀਆਂ ਨੀ। ਮਿਰਜ਼ਾ ਸਾਹਿਬਾਂ ਮੋਏ ਉਜਾੜ ਅੰਦਰ ਹੇਠ ਜਿਨਾਂ ਦੇ ਘੋੜੀਆਂ ਲਖੀਆਂ ਨੀ॥ ਮੋਏ ਹਸਨ ਹੁਸੈਨ ਸ਼ਹੀਦ ਹੋਕੇ ਮਿਲ ਨਾਰੀਆ ਲਜ਼ਤਾਂ ਚਖੀਆਂ ਨੀ॥ ਰਤਨ ਸੈਨ ਨੂੰ ਪਦਮ ਦਾ ਇਸ਼ਕ ਹੋਯਾ ਮੋਯਾ ਮਾਰ ਤੇਗਾਂ ਪਰ ਤਿਖੀਆਂ ਨੀ॥ ਕਿਸ਼ਨ ਸਿੰਘ ਮਚਾਂਦੀਆਂ ਅੱਗ ਰੰਨਾਂ ਹਥ ਪਕੜ ਫ਼ਸਾਦ ਦੀਆਂ ਪਖੀਆਂ ਨੀ॥੯੭॥
ਜਵਾਬ ਸ਼ੀਰੀਂ
ਸ਼ੀਰੀਂ ਆਖਿਆ ਭੋਗ ਹੈ ਰੋਗ ਸ਼ਾਹਾ ਮਜ਼ਾ ਖ਼ੂਬ ਮੁਹਬਤਾਂ ਯਾਰੀਆਂ ਦਾ॥ ਭੋਗ ਭੋਗ ਦੇ ਗਧੇ ਤੇ ਕਾਊਂ ਕੁਤੇ ਕੰਮ ਰਾਤ ਦਿਨੇ ਨਰਾਂ ਨਾਰੀਆਂ ਦਾ॥ ਓਹਨੂੰ ਪੁਛੀਏ ਬਾਤ ਮੁਹਬਤਾਂ ਦੀ ਫਿਰੇ ਫੜਿਆ ਪ੍ਰੇਮ ਕਟਾਰੀਆ ਦਾ॥ ਸਭੇ ਪਿਆਰ ਜਹਾਨ ਦੇ ਜ਼ਹਿਰ ਹੋਏ ਪਿਆ ਪਿਆਰ ਜਾਂ ਪਿਆਰੀਆਂ ਯਾਰੀਆਂ ਦਾ॥ ਓਹਨੂੰ ਸ਼ੌਕ ਜਹਾਨ ਦੇ ਜ਼ੋਰ ਹੋਵਨ ਜੈਨੂੰ ਸ਼ੋਕ ਹੈ ਨੈਨਾਂ ਦੀਆਂ ਧਾਰੀਆਂ ਦਾ॥ ਜ਼ਖਮ ਬਿਹੋਂ ਦੇ ਮਿਲ ਨੇ ਬਹੁਤ ਔਖੇ ਮਿਲ ਜਾਵਦਾ ਜ਼ਖ਼ਮ ਤਲਵਾਰੀਆਂ ਦਾ॥ ਹਨਾਂ ਰੰਨਾਂ ਨੂੰ ਨਿੰਦ ਨਾ ਭਲਾ ਨਾਹੀਂ ਫਲ ਫੁਲ ਸਾਰਾਂ ਫੁਲ ਵਾਰੀਆਂ ਦਾ॥ ਵਲੀ ਪੀਰ ਔਤਾਂਰ ਨਾਂ ਰਹੇ ਖ਼ਾਲੀ ਮਹਿਲਾਂ ਨਾਂਲ ਹੋਵੇ ਰੰਗ ਬਾਂਰੀਆਂ ਦਾ ॥ ਮੈਂਤਾਂ ਨਾਗ ਨੀਸਾਂ ਬੜੇ ਬਾਦਸ਼ਾਹ ਦੀ ਮਿਲਿਆ ਨਾਗ ਆ ਕੋਈ ਮਦਾਰੀਆਂ ਦਾ॥ ਬਿਨਾਂ ਇਸ਼ਕ ਦੇ ਆਦਮੀ ਜ਼ਹਿਰ ਭਰਿਆ ਜਿਵੇਂ ਕੱਲਰੀ ਸੱਪ ਕਿਆਰੀਆਂ ਦਾ॥ ਬਿਨਾਂ ਇਸ਼ਕ ਨਰ ਨਾਰ ਬੇਕਾਰ ਸਾਰੇ ਲੱਗਾਂ ਹਥ ਨਾ ਮਰਦ ਖਿਲਾਰੀਆਂ ਦਾ॥ ਇਸ਼ਕ ਹਕ ਮਿਜ਼ਾਜ ਨਾ ਹੋਵੇ,ਜੈਨੂੰ ਓਹ ਮਰਦ ਹੈ ਮਸਖਰਾ ਡਾਰੀਆਂ ਦਾ॥ ਕਿਸ਼ਨ ਸਿੰਘ ਫ਼ਕੀਰ ਦੀ ਰਮਜ਼ ਹੋਈ ਜਿਵੇਂ ਜਾਨੀਏ ਨਾਗ ਪਿਟਾਰੀਆਂ ਦਾ॥੯੮॥
ਜਵਾਬ ਖ਼ਿਸਰੋ
ਖ਼ਿਸਰੋ ਆਖਦਾ ਰੰਨ ਬੁਰਿਆਰ ਤਾਈਂ ਮਾਰ ਕੋਟੜੇ ਖੱਲ ਉਤਾਰਨੀ ਹੈ॥ ਜੇਹੜੀ ਖਸਮ ਦਾ ਹੁਕਮ ਨ ਮੂਲ ਮੰਨੇ ਓਹ ਨਾਰ ਛਿਨਾਰ ਗਵਰਨੀ ਹੈ॥ ਭੈੜੀ ਇਸਤ੍ਰੀ ਰਖਨੀ ਭਲੀ ਨਾਹੀ ਇਕੇ ਤਫ਼ ਚੇਨੀ ਇਕ ਮਾਰਨੀ ਹੈ॥ ਦੇਖ ਕੰਤ ਨੂੰ ਮਕਰ ਤੇ ਮੰਤ ' ਦੱਸੋ ਓੜਕ ਓਸਨੇ ਗੱਲ ਬਿਗਾਰਨੀ ਹੈ॥ ਛੁਰੀ ਪਕੜ ਕੇ ਮਰਨ ਤੇ ਲਕਬੱਧਾ ਨਹੀਂ ਅਸਲ ਏਹ ਰੰਨ ਬਦਕਾਰਨੀ ਹੈ॥ ਮਾਰੇ ਆਪ ਤੇ ਖ਼ਸਮ ਨੂੰ ਨਾਲ ਮਾਰੇ ਚੰਚਲ ਹਾਰਨੀ ਚੰਦਰ ਧਾਰਨੀ ਹੈ॥ ਪਹਿਲੀ ਵਾਰ ਹੀ ਸ਼ਰਮ ਉਠਾਈ ਓਸੁ ਬਿਭਚਾਰਨੀ ਤੇ ਕਾਰੇਹਾਰਨੀ ਹੈ॥ ਅੱਵਲ ਸੌਂਦਿਆਂ ਹੀ ਲੱਗੀ ਪਦਨੇ ਜੋ ਸਾਰੀ ਰਾਤ ਕੀ ਓਸ ਗੁਜ਼ਾਰਨੀ ਹੈ॥ ਹੁੰਦੀ ਖ਼ਬਰ ਨਾ ਮੂਲ ਲਿਆਂਵਦਾ ਮੈਂ ਜੇਕਰ ਜਾਨਦਾ ਏਹ ਟੂਨੇ ਹਾਰਨੀ ਹੈ॥ ਗੱਲਾਂ ਕੰਨ ਪਈਆਂ ਸਭ ਭੁਲ ਗਈਆਂ ਵਿਗੜੀ ਮੁਢ ਦੀ ਕਿਸ ਸਵਾਰਨੀ ਹੈ॥ ਕਿਤੇ ਜੰਮਦੀ ਯਾਰ ਸਹੇੜ ਬੈਠੀ ਬੜੀ ਮੁਢਦੀ ਏਹ ਲੋਹੜੇ ਮਾਰਨੀ ਹੈ॥ ਸ਼ੀਰੀਂ ਨਾਮ ਤੇ ਜ਼ੈਹਰ ਦੀ ਭਰੀ ਹੋਈ ਮਿਰਚ ਸੌੜੀਆਂ ਦੀ ਜੂਹ ਸਾੜਨੀ ਹੈ॥ ਪਕੜ ਢਾਲ ਤਲਵਾਰ ਹੰਕਾਰ ਬੈਠੀ ਦੇਖੋ ਰੰਨ ਏਹ ਮਰਦ ਵੰਗਾਰ ਨੀ ਹੈ॥ ਹਾਥੀ ਨਾਲ ਕੀ ਕੀੜੀ ਦਾ ਜ਼ੋਰ ਜਾਸੀ ਕੀਤਾ ਤਰਸ ਕੀੜੀ ਕਾਹੇ ਮਾਰਨੀ ਹੈ ॥ ਪੱਥਰ ਲੱਦ ਬੇੜੀ ਉਤੇ ਆਨ ਬੈਠੀ ਕੇਹੜੇ ਦੱਸਦੀ ਏਹ ਬਪਾਰਨੀ ਹੈ॥ ਲੀਚੰਦਰੀ ਕਿਸ਼ਤੀ ਦੇ ਵਿਚ ਬੈਠੀ ਕਿਸ਼ਤੀ ਸ਼ਾਹਾਂ ਦੀ ਏਸਕੀ ਤਾਰਨੀ ਹੈ॥ ਨਾਲ ਸ਼ੇਰ ਦੇ ਲੂਮੜੀ ਲੜਨ ਲੱਗੀ ਜਾਨ ਆਪਨੀ ਆਪ ਹੀ ਵਾਰਨੀ ਹੈ॥ ਚਿੜੀ ਬਾਜ਼ ਨੂੰ ਦੇਖ ਨਾ ਬਾਜ਼ ਆਵੈ ਭੈੜੀ ਭੇਡ ਕੀ ਸ਼ੇਰ ਨੇ ਚਾਰਨੀ ਹੈ॥ ਜੇੜੀ ਨਾਲ ਖ਼ਾਵੰਦ ਜੁਧ ਲਾਇ ਬੈਠੀ ਕੁਲ ਅਪਨੀ ਚਾ ਉਜਾੜਨੀ ਹੈ ॥ ਪਹਿਲੀ ਰਾਤ ਆਫ਼ਤ ਹੋ ਚੰਮੜੀਏ ਪਿੱਛੇ ਏਸਨੇ ਗੱਲ ਕੀ ਸਾਰਨੀ ਹੈ॥ ਹਿੰਗ ਪਲਿਓਂ ਖੋਲ ਦਿਖਾਈਓ ਸੂ ਅਸਾਂ ਜਾਨਿਆਂ ਕੋਈ ਅਤਾਰਨੀ ਹੈ॥ ਨਹੀਂ ਬਖ਼ਸ਼ ਨਾ ਏਸ ਨੂੰ ਰੱਬ ਸੱਚੇ ਦੀਨ ਦੁਨੀ ਅੰਦਰ ਗੁਨਾਹ ਗਾਰਨੀ ਹੈ॥ ਕਿਸ਼ਨ ਸਿੰਘ ਡਰੀਏ ਏਸ ਨਾਰ ਕੋਲੋਂ ਬਦਕਾਰ ਪਸਾਰ ਪਸਾਰਨੀ ਹੈ ॥੯੯॥ ਕਲਾਮ ਸ਼ੀਰੀਂ ਸ਼ੀਰੀਂ ਆਖਿਆ ਮੂਲ ਨਾ ਮੰਨਨਾ ਮੈਂ ਕਾਹਨੂੰ ਹਿਕਦਾ ਜ਼ੋਰ ਲਗਾਵਨਾ ਏਂ॥ ਹਠ ਰੰਨ ਦਾ ਨਹੀਂ ਮਾਲੂਮ ਤੈਨੂੰ ਮੈਨੂੰ ਕਾਸ ਨੂੰ ਪਿਆ ਅਕਾਵਨਾ ਏਂ॥ ਮੈਂ ਭੀ ਸ਼ਾਹ ਦੀ ਬੇਟੀ ਹਾਂ ਸ਼ਾਹ ਮਰਦਾ ਜੇ ਤੂੰ ਸ਼ਾਹ ਦਾ ਪੁਤ ਸਦਾਵਨਾ ਏਂ॥ ਚਿੜੀ ਨਾਲ ਕੀ ਸ਼ੇਰ ਦਾ ਜ਼ੋਰ ਜਾਵੇ ਜਿਸ ਉਡ ਆਕਾਸ਼ ਨੂੰ ਜਾਵਨਾ ਏਂ॥ ਜੇਹੜੇ ਜਾਨ ਤਲੀ ਉਤੇ ਰਖ ਬੈਠੇ ਓਹਨਾਂ ਖ਼ੌਫ਼ ਕੀ ਕਿਸੇ ਦਾ ਖਾਵਨਾ ਏਂ॥ ਅਸਾਂ ਨਾਲ ਫ਼ਰਿਹਾਦ ਦੇ ਸ਼ਾਦ ਰੈਹ ਨਾ ਹੋਰ ਨਾਲ ਨਾਨੇਹੁ ਲਗਾਵਨਾ ਏਂ॥ ਇਕ ਵਾਰ ਮਰਨਾ ਮੀਆਂ ਜੱਗ ਉੱਤੇ ਫੇਰ ਵੇਰ ਨਾ ਮਰਨ ਨੂੰ ਆਵਨਾ ਏਂ॥ ਮਰਨਾ ਇਸ਼ਕ ਦੇ ਵਿੱਚ ਹੈ ਬਹੁਤ ਚੰਗਾ ਸਾਨੂੰ ਮਰਦਿਆਂ ਕਿਸ ਹਟਾਵਨਾ ਏਂ॥ ਜੇਤਾਂ ਮਰਾਂਗੇ ਇਸ਼ਕ ਦੇ ਰਾਹ ਅੰਦਰ ਫੇਰ ਜਗ ਸਾਰੇ ਪਿਛੋਂ ਗਾਵਨਾ ਏਂ॥ ਮਨ ਜੋੜ ਕੇ ਤੋੜ ਮੂੰਹ ਮੋੜ ਜਾਵੇ ਓਹਨੂੰ ਦੋਜ਼ਖਾਂ ਵਿੱਚ ਜਲਾਵਨਾ ਏਂ॥ ਨੱਸ ਜਾਵਨਾਂ ਹੋਇ ਜੇ ਨੇਹੁ ਲਾਕੇ ਏਹੋ ਜੇਹਾ ਨੇਹੁ ਕਾਹ ਨੂੰ ਲਾਵਨਾ ਏਂ॥ ਬਿਨਾਂ ਇਸ਼ਕ ਇਨਸਾਨ ਹੈਵਾਨ ਜੇਹਾ ਇਸ਼ਕ ਨਾਲ ਹੈਵਾਨ ਕੀ ਲਾਵਨਾਏ॥ ਹੁਕਮ ਕਦ ਮੋੜਨਾ ਭਲਾਂ ਨਾਹੀਂ ਹੁਕਮ ਮੋੜ ਸ਼ੈਤਾਨ ਕਹਾਵਨ ਏਂ॥ ਸਾਂਨੂੰ ਹਕ ਨੇ ਬਖ਼ਸ਼ਿਆ ਇਸ਼ਕ ਆਪੇ ਅਸਾਂ ਜਾਨ ਦੇ ਨਾਲ ਨਿਬਾਹੁਨਾ ਏ॥ ਪ੍ਰੀਤ ਲਾਇਕੇ ਫੇਰ ਬਦਨੀਤ ਕਰਨੀ ਬੁਰਾ ਜਗਦੇ ਵਿੱਚ ਕਹਾਵਨਾ ਏਂ॥ ਕਿਸ਼ਨ ਸਿੰਘ ਜੇ ਇਸ਼ਕ ਦੀ ਮਿਲੇ ਦੌਲਤਮਾਲ ਮੁਲਕ ਤਮਾਮ ਲੁਟਾਵਨਾਏ॥ ੧੦੦॥
ਕਲਾਮ ਖ਼ਿਸਰੋ
ਖ਼ਿਸਰੋ ਕਿਹਾ ਖਾਵੰਦ ਜੇਹੜਾ ਇਸਤ੍ਰੀ ਦਾਸੋ ਮਜਾਜ਼ੀ ਖੁਦਾਇ ਹੈ ਡਾਰੀਏ ਨੀ॥ ਜੇਹੜੀ ਖ਼ਸਮ ਦਾ ਹੁਕਮ ਅਦੂਲ ਕਰੇ ਓਸ ਨਾਰ ਨੂੰ ਮਾਰ ਪਛਾੜੀਏ ਨੀ॥ ਰਈਅਤ ਨਾਲ ਸੁਲਤਾਨ ਦੇ ਜੰਗ ਬੰਨ੍ਹੇ ਤੋਪਾਂ ਬੰਨ੍ਹ ਕੇ ਮਾਰ ਉਡਾਰੀਏ ਨੀ॥ ਨਫ਼ਰ ਕਰੇ ਬਰਾਬਰੀ ਨਾਲ ਸਾਹਿਬ ਮਾਰ ਕਿਮਚੀਆਂ ਖੱਲ ਉਡਾਰੀਏ ਨੀ॥ ਮੈਨੂੰ ਖ਼ੌਫ਼ ਖ਼ੁਦਾਇ ਦਾ ਬਹੁਤ ਆਵੇ ਨਹੀਂ ਮਾਰ ਕੇ ਖੂਹ ਨਿਘਾਰੀਏ ਨੀ॥ ਪਹਿਲੇ ਨਹੀਂ ਨਿਕਾਹ ਪੜ੍ਹਾਵਨਾ ਸੀ ਕਾਰੇ ਹੱਥੀਂਏ ਕੁੰਡ ਗਵਾਰੀਏ ਨੀ॥ ਘਰ ਸ਼ਾਹਾਂ ਦੇ ਕਾਸ ਨੂੰ ਆਵਨਾ ਸੀ ਰੱਖ ਯਾਰ ਲੋਹਾਰ ਲੁਹਾਰੀਏ ਨੀ॥ ਮੈਨੂੰ ਸੋਨੇ ਦੇ ਵਾਂਗ ਚਾਂਗਾਲਿਓਈ ਬੜੀ ਕਠਨ ਕਠੋਰ ਸਨਿਆਰੀਏ ਨੀ॥ ਜੇਤਾਂ ਰੋਗ ਹੋਵੇ ਕੋਈ ਤੁਧ ਤਾਈਂ ਵੈਦ ਸੱਦੀਏ ਤੁਰਤ ਪਿਆਰੀਏ ਨੀ॥ ਕੋਈ ਮਰਜ਼ ਖ਼ਫ਼ਤਾਨ ਸੌਦਾ ਇਹੋ ਵੇ ਦਾਰੂ ਓਸਦਾ ਕਰਾਂ ਗਵਾਰੀਏ ਨੀ॥ ਕੋਈ ਜਿੰਨ ਚੁੜੇਲ ਦਾ ਪਿਆਸਾ ਯਾ ਸੱਦ ਮੰਤ੍ਰੀ ਤੁਰਤ ਨਿਤਾਰੀਏ ਨੀ॥ ਜਾਨ ਬੂਝ ਜੇ ਕਰੇਂ ਬਹਾਨਿਆਂ ਨੂੰ ਅਸੀਂ ਆਪਨੀ ਜਾਨ ਚਾਵਾਰੀਏ ਨੀ॥ ਜੇਤਾਂ ਸੰਗ ਦੀ ਪਈ ਸ਼ਰਮਾਵਨੀ ਏਂ ਤੇਰੀ ਸ਼ਰਮ ਤਮਾਮ ਨਿਵਾਰੀਏ ਨੀ॥ ਇੱਕ ਵਾਰ ਜੇ ਪਿਆਰ ਕਰ ਮਿਲੇ ਮੈਨੂੰ ਪਵੇ ਠੰਢ ਸੀਨੇ ਸੁਖਿਆਰੀਏ ਨੀ॥ ਦਿੱਸੇ ਸੋਹਨੀ ਸੁੰਦਰੀ ਸ਼ਕਲ ਵੱਲੋਂ ਗਈ ਅਕਲ ਤੇਰੀ ਅੱਲਾਮਾਰੀਏ ਨੀ॥ ਤੈਨੂੰ ਤਰਸ ਨਾ ਆਂਵਦਾ ਆਜਜ਼ਾ ਤੇ ਪੱਥਰ ਚਿੱਤ ਕੀਤਾ ਖਚਰ ਹਾਰੀਏ ਨੀ॥ ਗਈ ਰਾਤ ਅੱਧੀ ਨਹੀਂ ਅੱਖ ਲੱਗੀ ਦੁਖ ਬਹੁਤ ਦਿੱਤਾ ਖਿਆਰੀਏ ਨੀ॥ ਕਰੇ ਹੁਸਨ ਦਾ ਸ਼ਾਨ ਗੁਮਾਨ ਕੋਈ ਹੁਸਨ ਸਦਾ ਨਹੀਂ ਸੁਨ ਪਿਆਰੀਏ ਨੀ॥ ਚਿੱਟੇ ਚੰਮ ਦਾ ਮਾਨ ਨਾ ਕਰੀਂ ਮੋਈਏ ਛੋੜ ਕਿਬਰ ਹੰਕਾਰ ਹੰਕਾਰੀਏ ਨੀ॥ ਰੱਬ ਮਾਰਦਾ ਤੁਰਤ ਹੰਕਾਰਿਆਂ ਨੂੰ ਗਰਬ ਛੋੜ ਦੇ ਗਰਬ ਹੰਕਾਰੀਏ ਨੀ॥ ਅੜੀ ਗਧੇ ਵਾਲੀ ਬੰਨ ਬੈਠੀਏ ਤੂੰ ਮਾਰ ਕੋਟੜੇ ਪਕੜ ਸਵਾਰੀਏ ਨੀ॥ ਐਵੇਂ ਪਲੀਏ ਵਾਂਗ ਵਛੇਰੀਆਂ ਦੇ ਕੋਈ ਹੋਯਾ ਸਵਾਰ ਨਾ ਨਾਰੀਏ ਨੀ॥ ਮਜ਼ਾ ਮਰਦਾ ਮੂਲ ਨਚੱਖਿਓ ਈ ਅੱਜ ਦੇਖ ਲੱਜ਼ਤ ਲੁਟਵਾਰੀਏ ਨੀ॥ ਡਿੱਠਾ ਕਦੇ ਨਾ ਮੁਖ ਮਾਨੁਖ ਦਾ ਤੂੰ ਅੱਜ ਦੇਖਖਾਂ ਸੁਖ ਚਖਾਰੀਏ ਨੀ॥ ਨਹੀਂ ਬਾਲੜੀ ਡਰੇਂ ਜੇ ਮੁਝ ਕੋਲੋਂ ਬੜੀ ਸ਼ਾਨ ਜੁਆਨ ਮੁਟਿਆਰੀਏ ਨੀ॥ ਮੈਨੂੰ ਦੱਸ ਕੀ ਕਿਸੇ ਦੀ ਮਾਰ ਵੱਗੀ ਪਈ ਡੋਲ ਨੀਏ ਕਰਮਾਂ ਮਾਰੀਏ ਨੀ॥ ਇਕੇ ਕਿਸੇ ਫ਼ਕੀਰ ਦਾ ਤੀਰ ਛੁਟਾ ਗਿਆ ਚੀਰ ਸੀਨਾ ਔਗਨ ਹਾਰੀਏ ਨੀ॥ ਅੜੀ ਛੋੜਨਾ ਮੋੜ ਤੂੰ ਹੁਕਮ ਮੇਰਾ ਤੈਨੂੰ ਮਿੱਨਤਾਂ ਨਾਲ ਪੁਕਾਰੀਏ ਨੀ॥ ਮਰਦਾਂ ਨਾਲ ਕੀ ਜ਼ੋਰ ਹੈ ਤੀਂਵੀਆਂ ਦਾ ਛੋੜ ਸ਼ੋਰ ਤੂੰ ਅੱਜ ਹੁਸ਼ਿਆਰੀਏ ਨੀ॥ ਭੇਡ ਨਾਲ ਬਘਿਆੜ ਦੇ ਅੜੀ ਬੰਨ੍ਹੇ ਖਲੀ ਤਲੀ ਨੂੰ ਚੀਰੀਏ ਪਾੜੀਏ ਨੀ॥ ਤੈਨੂੰ ਪਿਆਰ ਚਾਹੀਏ ਨਾਲ ਪਿਆਰਿਆਂ ਦੇ ਖੁਆਰੀ ਛੋੜ ਅਮੋੜ ਪਿਆਰੀਏ ਨੀ॥ ਤੇਰਾ ਹਾਲ ਅਹਿਵਾਲ ਜੇਕਰਾਂ ਜ਼ਾਹਰ ਕਿਹਾ ਜੱਸ ਹੋਵੇ ਬਲਿਹਾਰੀਏ ਨੀ॥ ਸ਼ੀਰੀਂ ਨਾ ਮਰਖਾਇ ਕੇ ਡਬ ਮੋਈਏ ਗੰਦਲ ਜਹਿਰ ਦੀ ਕੌੜੀਏ ਖਾਰੀਏ ਨੀ॥ ਕੇਹੀ ਤੇਜ਼ ਤਰੱਖੜੀ ਆਨ ਵੜੀਏ ਬਰਛੀ ਸੈਫ਼ ਤਲਵਾਰ ਕਟਾਰੀਏ ਨੀ॥ ਸ਼ੀਰੀਂ ਚਾਹੀਏ ਬਰਫ਼ ਤੇ ਸੀਤ ਮਿਠੀ ਗਰਮ ਹੋਈਏ ਅੱਗ ਭਨਿਆਰੀਏ ਨੀ॥ ਛੱਡ ਨਖ਼ਰਿਆਂ ਹੁਜਤਾਂ ਤੋੜਿਆਂ ਨੂੰ ਹੋਜਾ ਸਾਫ ਤਰਖਾਨਦੀਏ ਆਰੀਏ ਨੀ॥ ਮੈਨੂੰ ਬੋਲਿਆ ਬਖਸ਼ ਤੇ ਛੋੜ ਸਖ਼ਤੀ ਤੂਹੀ ਜਿਤੀਏਂ ਤੇ ਅਸੀਂ ਹਾਰੀਏ ਨੀ॥ ਬਾਦ ਸ਼ਾਹ ਵਜ਼ੀਰ ਦੀ ਮੰਨ ਲੈਂਦੇ ਕੋਈ ਹੋਸ਼ ਦੀ ਬਾਤ ਵਿਚਾਰੀਏ ਨੀ॥ ਕਿਸ਼ਨ ਸਿੰਘ ਪਿਆਰ ਦੀ ਨਾਰ ਹੋਵੇ ਹੋਵੇ ਖੁਆਰ ਜੋ ਝਿੜਕੀਏ ਮਾਹੀਏ ਨੀ॥੧੦੧॥
ਕਲਾਮ ਸ਼ੀਰੀਂ
ਸ਼ੀਰੀਂ ਆਖਿਆ ਸ਼ੁਕਰ ਤੇ ਸਬਰ ਕਰ ਤੂੰ ਕਾਹ ਨੂੰ ਆਪਨਾ ਕਦਰ ਗੁਵਾਵਨਾ ਏਂ॥ ਪੱਥਰ ਹੋਨ ਕੂਲੇ ਗਿਦੜ ਖਾਇ ਜਾਵਨ ਐਂਵੇ ਆਪਨੀ ਨੀਂਦ ਵੰਝਵਨਾ ਏਂ॥ ਗੱਲਾਂ ਨਾਲ ਬਖ਼ੀਲਨ ਦੇਨ ਦੌਲਤ ਐਵੇਂ ਦੇਖਕੇ ਮਨ ਭਰਮਾਵਨਾ ਏਂ॥ ਬਾਤਾਂ ਮਿਠੀਆਂ ਠੱਗਾਂ ਨੂੰ ਬਹੁਤ ਆਵਨ ਕਦੋਂ ਸ੍ਯਾਨਿਆਂ ਮਾਲ ਠਗਾਵਨਾ ਏ ॥ ਮੋਮੋ ਠਗਨੀਆਂ ਵਾਂਗ ਕੀ ਕਰੇਂ ਕਿਸੇ ਘਰ ਤਿਆਗ ਨ ਹਾਨੀਆਂ ਜਾਵਨਾ ਏਂ॥ ਭਾਵੇਂ ਚਿੜੀ ਦੀ ਕੁਲੀ ਨੂੰ ਅੱਗ ਲਗੀ ਮੱਟ ਪਾਨੀ ਦਾ ਓਸ ਕੀ ਪਾਵਨਾ ਏਂ॥ ਭੁਖਾ ਮਰੇ ਕੰਗਾਲ ਨਾ ਦਾਲ ਰੋਟੀ ਘਰ ਰਾਜਿਆਂ ਦਾ ਲੁਟ ਲਿਆਵਨਾ ਏਂ॥ ਖੁਰਸ਼ ਸ਼ੇਰ ਦੀ ਮਿਲੇ ਨਾ ਲੂੰਬੜੀ ਨੂੰ ਸਹੇ ਸ਼ੇਰਨੀ ਨੂੰ ਮਾਰ ਖੁਵਾਵਨਾ ਏਂ॥ ਅਕਲ ਆਸ਼ਕਾਂ ਤੋਂ ਨਹੀਂ ਵੱਧ ਤੈਨੂੰ ਐਵੇਂ ਪਿਆ ਫਰੇਬ ਬਨਾਵਨਾ ਏਂ॥ ਭਰੀ ਹੋਈ ਚਲਿੱਤ੍ਰਾਂ ਚੁਸਤੀ ਆਂਦੀ ਮੈਨੂੰ ਚਾਤਰੀ ਨਾਲ ਭੁਲਾਵਨਾਏ॥ ਚੌਸੇ ਬਿੱਲੀ ਨੂੰ ਮਕਰ ਪਖੰਡ ਪਿਆ ਚੂਹੇ ਵਾਂਗ ਕੀ ਦੰਬ ਹਿਲਾਵਨਾ ਏਂ॥ ਪਹਿਲਵਾਨ ਦੀ ਮੁੰਗਲੀ ਹੋਇ ਬਾਲਗ਼ ਐਵੇਂ ਲਾਇਕੇ ਜ਼ੋਰ ਉਠਾਵਨਾ ਏਂ॥ ਚਿੜੀ ਬਾਜ਼ ਦੇ ਪੰਜਿਓਂ ਲਈ ਚਾਹੇਂ ਤਿੱਤੀ ਹੋਇਕੇ ਬੋਲ ਦਿਖਵਨਾ ਏਂ॥ ਹਿੰਦੂ ਸਤਾਨ ਅੰਗ੍ਰੇਜ਼ ਨੇਫ਼ ਤੇ ਕੀਤੀ ਕੁਲ ਰਾਜਿਆਂ ਸੀਸ ਨਿਵਾਵਨਾ ਏਂ॥ ਤੋੜ ਫੋੜ ਸੁਟੀ ਸ਼ਰਾ ਆਸ਼ਕਾਂ ਨੇ ਜ਼ੋਰ ਕਾਜ਼ੀਆਂ ਬਾਮਨਾਂ ਲਾਵਨਾ ਏਂ॥ ਲੇਲੀ ਮਜਨੂੰ ਬੀ ਜੱਗ ਮਸ਼ਹੂਰ ਹੋਏ ਹੁਨ ਕਿਸੇ ਕਸੂਰ ਕੀ ਪਾਵਨਾ ਏਂ॥ ਵਲ ਵਿੰਗ ਦੱਸੇ ਕੋਹੇ ਨਾਗਨੀ ਨੂੰ ਖੜ੍ਹਿਆਂ ਹੋਯਾਂ ਨੂੰ ਪਿਆ ਪੜ੍ਹਵਨਾ ਏਂ॥ ਵਹਦਤ ਆਰਛਾਂ ਦੇ ਹਥ ਆਇ ਗਈ ਹੁਨ ਫ਼ਾਸਕਾਂ ਹੋਰ ਧਿਆਵਨਾਂ ਏਂ॥ ਸੂਰਜ ਗਿਆਨ ਦਾ ਆਨ ਜ਼ਹੂਰ ਹੋਯਾ ਅੰਧੇ ਉਲੂਆਂ ਨੇ ਹੋਇ ਜਾਵਨਾ ਏਂ॥ ਖਲਕਤ ਕਹੇ ਫ਼ਰਿਹਾਦ ਦੀ ਹੋਈ ਸ਼ੀਰੀਂ ਖ਼ਿਸਰੋ ਕੂੜ ਦਾ ਮਾਨ ਕਰਾਵਨਾਂ ਏਂ॥ ਮੇਰੇ ਹਥ ਕਟਾਰ ਮੈ ਮਾਰ ਮਰਸਾਂ ਕਿਸੇ ਹੋਰ ਜੇ ਹਥ ਲਗਾਵਨਾ ਏਂ॥ ਐਵੇਂ ਝਗੜ ਦੇ ਦੋਹਾਂ ਨੂੰ ਰਾਤ ਬੀਤੀ ਹੁਣ ਦਿਨ ਦਾ ਹਾਲ ਸੁਣਾਂਵਨਾ ਏਂ॥ ਕਿਸ਼ਨ ਸਿੰਘ ਸ਼ੀਰੀਂ ਘਰ ਬਾਪ ਜਾ ਸੀ ਓਥੇ ਜਾਇਕੇ ਫੇਰ ਨਾ ਆਵਣਾ ਏ॥
੧੦੨॥
ਬੇਕਰਾਰੀ ਫਰਿਹਾਦ
ਜਿਸ ਰੋਜ਼ ਸ਼ੀਰੀਂ ਇਸ ਤੰਬੋਲ ਵਿਚੋਂ ਗਈ ਸਾਹੁਰੇ ਤੁਰਤ ਤਿਆਰ ਹੋ ਕੇ॥ ਜੇਹੜੀ ਨਾਲ ਫ਼ਰਿਹਾਦ ਯਤੀਮ ਹੋਈ ਦਸਾਂ ਤੁਧ ਨੂੰ ਸਭ ਲਾਚਾਰ ਹੋਕੇ॥ ਕਦੇ ਜੰਗਲਾਂ ਦੀ ਵਲਦੌੜ ਜਦਾ ਕਦੇ ਆਂਵਦਾ ਸ਼ਹਿਰ ਖੁਆਰ ਹੋਕੇ॥ ਸ਼ੀਰੀਂ ਨਜ਼ਰ ਨਾ ਆਂਵਦੀ ਕਮਲੜੇ ਨੂੰ ਫਿਰੇ ਰੋਂਵਦਾ ਧੋਵਦਾ ਜ਼ਾਰ ਹੋ ਕੇ॥ ਕਦੇ ਆਖਦਾ ਹਾਇ ਕੀ ਕਰਾਂ ਰੱਬਾ ਗਿਆ ਯਾਰ ਮੇਰਾ ਅਗਿਆਰ ਹੋ ਕੇ॥ ਕਦੇ ਆਖਦਾ ਖਾਇਕੇ ਜ਼ਹਿਰ ਮਰੀਏ ਕਦੇ ਆਖਦਾ ਹੇਠ ਤਲਵਾਰ ਹੋ ਕੇ॥ ਕਦੇ ਆਖਦਾ ਸਬਰਤੇ ਸ਼ੁਕਰ ਚਾਹੀਏ ਮੁੜ ਆਵਸੀ ਫੇਰ ਸਵਾਰ ਹੋ ਕੇ॥ ਗੱਲਾਂ ਦਿਲ ਦੇ ਨਾਲ ਦੀਵਾਨਿਆਂ ਦੀਆਂ ਰਹਿੰਦੇ ਇਸ਼ਕ ਦੇ ਵਿੱਚ ਹੁਸ਼ਿਆਰ ਹੋ ਕੇ॥ ਫਿਰੇ ਕੂਚਿਆਂ ਦੇ ਵਿਚ ਖੁਆਰ ਹੁੰਦਾ ਵਾਂਗ ਖ਼ਫ਼ਤੀਆਂ ਦੇਖ ਬੇਕਾਰ ਹੋ ਕੇ॥ ਨਾਮ ਸ਼ੀਰੀਂ ਦਾ ਪਿਆ ਪੁਕਾਰ ਦਾ ਸੀ ਬੇਖ਼ੌਫ਼ ਬੇਹੋਸ਼ ਬੇਜ਼ਾਰ ਹੋ ਕੇ॥ ਕਿਸ਼ਨ ਸਿੰਘ ਕੀ ਗ਼ਮਹੈ ਆਸ਼ਕਾਂ ਨੂੰ ਰਹਿਨਾ ਯਾਰ ਨੂੰ ਮਿਲ ਤੇ ਯਾਰ ਹੋ ਕੇ॥ ੧੦੩॥
ਹੋਕਾ ਦੇਨਾਂ ਫ਼ਰਿਹਾਦ ਦਾ
ਹੋਕਾ ਫਿਰੇ ਦੇਂਦਾ ਵਿੱਚ ਸ਼ਹਿਰ ਸਾਰੇ ਆਓ ਇਸ਼ਕ ਜੇ ਕਿਸੇ ਬਿਉਪਾਰ ਨਾ ਜੇ॥ ਦੇਨਾ ਜਾਨਈ ਮਾਨਤੇ ਇਸ਼ਕ ਲੈਣਾ ਤਨ ਸਾੜਨਾਂ ਤੇ ਮਨ ਮਾਰਨਾ ਜੇ॥ ਸਾਰੇ ਜੱਗ ਦੇ ਨਾਲ ਵਿਗਾੜ ਲੈਣੀ ਕੰਮ ਯਾਰ ਦੇ ਨਾਲ ਸਵਾਰਨਾ ਜੇ॥ ਘਰ ਬਾਰ ਵਿਸਾਰ ਖੁਆਰ ਹੋਨਾ ਪੀਆ ਪੀਆ ਹੀ ਪਿਆ ਪੁਕਾਰਨਾ ਜੇ॥ ਇੱਕ ਨਾਮ ਮਹਬੂਬ ਦਾ ਰੱਖ ਲੈਣਾ ਹੋਰ ਕੁਲ ਮਤਾਅ ਉਜਾੜਨਾ ਜੇ॥ ਦਿਨੇ ਰੋਵਨਾ ਰਾਤ ਨਾ ਸੋਵਣਾ ਜੇ ਯਾਰ ਯਾਰ ਹੀ ਨਿੱਤ ਪੁਕਾਰਨਾ ਜੇ॥ ਲਹੂ ਪੀਵਨਾ ਖਾਵਨਾ ਜਿਗਰ ਤਾਈਂ ਜੱਗ ਜੀਤ ਜਾਵੋ ਆਪ ਹਾਰਨਾ ਜੇ॥ ਗੋਤੇ ਖਾਵਨੇ ਦਿਲ ਦਰਯਾ ਅੰਦਰ ਬੇੜਾ ਵਿਚ ਸਮੁੰਦ੍ਰ ਉਤਾਰਨਾ ਜੇ॥ ਜਾਨ ਤਲੀ ਤੇ ਰੱਖ ਜਹਾਨ ਫਿਰਨਾ ਕੂੜ ਦੂਰ ਕਰ ਸਚ ਨਿਤਾਰਨਾ ਜੇ॥ ਕਾਫ਼ਰ ਕਹਿਨ ਹਿੰਦੂ ਮੁਸਲਮਾਨ ਸਾਰੇ ਕਰਮ ਧਰਮ ਤੇ ਸ਼ਰਮ ਨਿਘਾਰਨਾ ਜੇ॥ ਹੋਰ ਹਿਰਸ ਤੋਂ ਹਥ ਉਠਾਇ ਲੈਨਾ ਸੋਹਨੇ ਯਾਰ ਦੀ ਵਲ ਉਲਾਰਨਾ ਜੇ॥ ਤੋੜ ਤਸਬੀਆਂ ਸੇਲੀਆਂ ਮਾਲੀਆਂ ਨੂੰ ਦਮ ਦਮ ਮਹਬੂਬ ਚਿਤਾਰਨਾ ਜੇ॥ ਛੋੜ ਮਸਜਦਾਂ ਦੁਆਰਿਆਂ ਦਾਇਰਿਆਂ ਨੂੰ ਹੋਰ ਵਖਰਾ ਮਹਿਲ ਉਸਾਰਨਾ ਜੇ॥ ਸੁਲਾ ਵੈਰ ਨਾ ਖੈਰ ਬੇਖੈਰ ਕੋਈ ਤਨ ਆਪਨਾ ਖੂਬ ਸੁਧਾਰਨਾ ਜੇ॥ ਪੀ ਕੇ ਮਸਤ ਸ਼ਰਾਬ ਤੌਹੀਦ ਵਾਲੀ ਦਾਗ਼ ਦੂਈ ਦਾ ਧੋਇ ਉਤਾਰਨਾ ਜੇ॥ ਜਿਧਰ ਦੇਖ ਨਾ ਯਾਰ ਹੀ ਯਾਰ ਦਿਸੇ ਅਤੇ ਅਪਨਾ ਆਪ ਵਿਸਾਰਨਾ ਜੇ॥ ਕੋਈ ਕੰਮ ਨਾ ਕਾਰ ਵਿਹਾਰ ਕਰਨਾ ਕਰਨ ਹਾਰ ਦਾ ਆਸਰਾ ਧਾਰਨਾਂ ਜੇ॥ ਜੇਹਾ ਮਿਲ ਜਾਵੇ ਤੇਹਾ ਖਾਇਲੈ ਨਾਂ ਸਬਰ ਚੁਪਕਰ ਸ਼ੁਕਰ ਗੁਜ਼ਾਰਨਾ ਜੇ॥ ਅਕਲ ਫ਼ਿਕਰ ਤੇ ਹੋਸ਼ ਨੂੰ ਦੂਰ ਕਰਕੇ ਹੋਇ ਕਮਲਿਆਂ ਕੰਮ ਨੂੰ ਸਾਰਨਾ ਜੇ॥ ਖਾਨਾ ਮੰਗਤੇ ਨੰਗ ਨਾ ਮੂਸਜਾ ਵੇਲਾ ਹਿਲੰਗ ਮਲੰਗ ਮਦਾਰਨਾ ਜੇ॥ ਰੱਖ ਟੰਗ ਤੇ ਟੰਗ ਨਸੰਗ ਸੌਣਾ ਸੰਗ ਦੂਰ ਕਰ ਪੈਰ ਪਸਾਰਨਾ ਜੇ॥ ਹਰ ਰੰਗ ਦੇ ਨਾਲ ਨਿਹਾਲ ਰਹਿਨਾ ਸੋਹਣੇ ਲਾਲ ਦਾ ਹਾਲ ਵਿਚਾਰਨਾ ਜੇ॥ ਦਿਲ ਸਖਤ ਸਿੱਕਾ ਕਿਨ੍ਹਾ ਮੁਦਤਾਂ ਦਾ ਅੰਗ ਇਸ਼ਕ ਦੀ ਨਾਲ ਪੰਘਾਰਨਾ ਜੇ॥ ਪੀਨਾ ਦੁਧ ਲੱਸੀ ਨਹੀਂ ਨਿੱਤ ਤਾਜ਼ਾ ਕੁਝ ਚੋਵਣਾ ਤੇ ਨਹੀਂ ਚਾਰਨਾ ਜੇ॥ ਮਰਨਾ ਜੀਵਣਾ ਜਾਨ ਨਾ ਇੱਕ ਜੇਹਾ ਸਿਰ ਯਾਰ ਦੇ ਨਾਮ ਤੋਂ ਵਾਰਨਾ ਜੇ॥ ਰਾਂਝੇ ਵਾਂਗ ਫ਼ਕੀਰ ਹੋ ਹੀਰ ਪਿਛੇ ਪਹਿਨ ਮੁੰਦਰਾਂ ਸੀਸ ਮੁਨਾਰਨਾ ਜੇ॥ ਇਸ਼ਕ ਕੰਮ ਹੈ ਸੂਰਿਆਂ ਪੂਰਿਆਂ ਦਾ ਸੁਖ ਛੱਡ ਕੇ ਦੁਖ ਸਹਾਰਨਾ ਜੇ॥ ਆਸ਼ਕ ਥੀਵਨਾ ਪੀਵਨਾ ਘੋਲ ਮੋਹਰਾ ਸਤੀ ਵਾਂਗ ਏਹ ਸਾਂਗ ਸਿੰਗਾਰਨਾ ਜੇ॥ ਕਾਲਕ ਦੋਹਾਂ ਜਹਾਨਾਂ ਦੀ ਮਲ ਲੈਨੀ ਨਾਮ ਯਾਰ ਦਾ ਚੰਦ ਚਿਤਾਰਨਾ ਜੇ॥ ਸਿਰ ਦੇਵ ਨਾ ਸਿਰਫ਼ ਨਾ ਜਾਨ ਦੇਨਾ ਸ਼ਰਾਂ ਵਾਲਿਆਂ ਚੰਮ ਉਤਾਰਨਾ ਜੇ॥ ਗੱਜ ਸ਼ੇਰ ਦੇ ਵਾਂਗ ਮੈਦਾਨ ਰੈਹ ਨਾ ਭਾਵੇਂ ਕਿਸੇ ਨੇ ਆਨ ਵਿੰਗਾਰਨਾ ਜੇ॥ ਹੋਰ ਢੇਰੀਆਂ ਸਾਰੀਆਂ ਢਾਹਿ ਕੇਤੇ ਇਕ ਯਾਰ ਦਾ ਮਹਿਲ ਉਸਾਰਨਾ ਜੇ॥ ਸ਼ੇਰਾਂ ਸੂਰਿਆਂ ਆਸ਼ਕਾਂ ਗੱਲ ਏਹੋ ਦੇਨੀ ਜਾਨ ਨ ਪੈਰ ਖਿਸਕਾਰਨਾ ਜੇ॥ ਤਿਲਕਨ ਬਾਜ਼ੀ ਦਾ ਚੌਕ ਹੈ ਇਸ਼ਕ ਯਾਰੋ ਪੈਰ ਤਿਲਕਨਾਂ ਜਿਸਮ ਵਾਰਨਾ ਜੇ॥ ਬਿਨਾਂ ਇਸ਼ਕ ਮਾਸ਼ੂਕ ਨਾ ਯਾਰ ਹੋਵੇ ਬਿਨਾਂ ਯਾਰ ਜੀਵਨ ਕਿਤ ਕਾਰਨਾ ਜੇ॥ ਜਦੋਂ ਵਿਛੁੜੇ ਯਾਰ ਨਾ ਕਰ ਮੁਝੇ ਘਰ ਬਾਰ ਨੂੰ ਚਾਇ ਵਿਸਾਰਨਾ ਜੇ॥ ਤੀਲੇ ਤੋੜਨੇ ਜੋੜਨੇ ਜੋੜ ਦਿਲ ਦੇ ਸੀਸ ਗੋਡਿਆਂ ਨਾਂਲ ਮਿਲਾਰਨਾ ਜੇ॥ ਭੁਖ ਨੰਗ ਕਬੂਲ ਤੇ ਸੂਲ ਸਾਰੇ ਇੱਥ ਯਾਰ ਨੂੰ ਨਹੀਂ ਵਿਸਾਰਨਾ ਜੇ॥ ਇਕ ਵਾਸਤੇ ਆਪਨੇ ਪਿਆਰੜੇ ਦੇ ਤਾਨਾ ਜਗਦਾ ਸਭ ਸਹਾਰਨਾ ਜੇ॥ ਕਿਸ਼ਨ ਸਿੰਘ ਮਹਬੂਬ ਨੂੰ ਲਾਇ ਛਾਤੀ ਬਲਿ ਹਾਰ ਬਲਿਹਾਰ ਬਲਿਹਾਰਨਾ ਜੇ॥੧੦੪॥
ਆਨਾ ਕੋਲ ਫ਼ਰਿਹਾਦ ਦੇ ਫ਼ਰਿਹਾਦ ਦੀ ਵਹੁਟੀ ਤੇ ਮਾਂ ਦਾ
ਸੁਨਿਆ ਮਾਉਂ ਫ਼ਰਿਹਾਦ ਦੀ ਗਈ ਸ਼ੀਰੀਂ ਨੂੰਹ ਆਪਨੀ ਨੂੰ ਲੈਕੇ ਨਾਲ ਸਾਈਂ॥ ਹੋਰ ਸੱਦਕੇ ਆਂਢ ਗੁਆਢਨਾਂ ਨੂੰ ਮਰਦ ਤੀਵੀਆਂ ਬਾਲੀਆਂ ਬਾਲ ਸਾਈਂ॥ ਕਿਹਾ ਚਲੋ ਫ਼ਰਿਹਾਦ ਨੂੰ ਸੱਦ ਲਿਆਈਏ ਕਹਿ ਕੇ ਆਪਨੇ ਸਭ ਕਮਾਲ ਸਾਈਂ॥ ਕਹਿੰਦੀ ਸਮਝ ਨਾ ਮਾਰ ਨਿਮਾਨ੍ਯਾਂ ਨੂੰ ਅਤੇ ਛੋਡ ਕੁਚੱਜ ਕੁਚਾਲ ਸਾਈ॥ ਗਏ ਰਲਕੇ ਪਾਸ ਫ਼ਰਿਹਾਦ ਸਾਰੇ ਹਥ ਜੋੜ ਕੇ ਕਰਨ ਸਾਈਂ॥ ਆ ਛੱਡ ਹੁਣ ਭੈੜੀਆਂ ਵਾਦੀਆਂ ਨੂੰ ਅਗੇ ਬਹੁਤ ਹੋਯਾ ਮੰਦਾ ਹਾਲ ਸਾਈ॥ ਸ਼ੀਰੀਂ ਸਾਹੁਰੇ ਗਈ ਨਾ ਆਵਨਾ ਹੈ ਹੁਣ ਉਸਦਾ ਵੱਡ ਖ਼ਯਾਲ ਸਾਈਂ॥ ਘਰ ਇਸਤ੍ਰੀ ਹੈ ਨੈ ਕਬਖ਼ਤ ਚੰਗੀ ਹੋਰ ਬਹੁਤ ਹੈ ਰਿਜ਼ਕ ਤੇ ਮਾਲ ਸਾਈਂ॥ ਕਿਹਾ ਲੱਕ ਹਰਾਮ ਤੇ ਬੰਨਿਆਈ ਅਤੇ ਛੋੜਿਓ ਹੱਕ ਹਲਾਲ ਸਾਈਂ॥ ਕਿਹਾ ਮਾਉਂ ਨੇ ਬੱਚਿਆ ਹੋਸ਼ ਕਰ ਤੂੰ ਸਾਨੂੰ ਦੁਖ ਦੇ ਨਾਲ ਨਾ ਗਾਲ ਸਾਈਂ॥ ਬਾਦਸ਼ਾਹਾਂ ਦੀਆਂ ਬੇਟੀਆਂ ਮਿਲਨ ਮੁਸ਼ਕਲ ਅਸੀਂ ਕੋਨ ਗਰੀਬ ਕੰਗਾਲ ਸਾਈਂ॥ ਹਿਰਸ ਛੋਡ ਮੋੜ ਮੂੰਹ ਸਿਰੜ ਵੱਲੋਂ ਕਦਰ ਆਪਨੀ ਦੇ ਨਾਲ ਜਾਲ ਸਾਈਂ॥ ਵਹੁਟੀਆ ਖ੍ਯਾ ਦੇਖ ਤੂੰ ਤਰਫ਼ ਮੇਰੀ ਨਹੀਂ ਪੁਛਦਾ ਹਾਲ ਹਵਾਲ ਸਾਈਂ॥ ਏਸੇ ਵਾਸਤੇ ਹੱਕ ਨਿਕਾਹ ਕੀਤੋਂ ਘਰੀਂ ਆਇਆਂ ਬੀਤ ਗਏ ਸਾਲ ਸਾਈਂ॥ ਓੜਕ ਵਿਚ ਦਰਗਾਹ ਹਿਸਾਬ ਹੋਸੀ ਜਦੋਂ ਪੁਛੇਗਾ ਰੱਬ ਜਲਾਲ ਸਾਈਂ॥ ਹੋਰ ਨਾਲ ਦੇ ਆਦਮੀ ਦੇਨ ਮੱਤਾਂ ਕਦੇ ਸਮਝ ਤੂੰ ਹੋਸ਼ ਸੰਭਲ ਸਾਈਂ॥ ਚੱਲ ਨਾਲ ਸਾਡੇ ਘਰ ਵੱਸ ਪ੍ਯਾਰੇ ਅਤੇ ਹੋਰ ਖ਼ਯਾਲ ਸਭ ਟਾਲ ਸਾਈਂ॥ ਗੱਲ ਪੱਲੂੜਾ ਤੇ ਮੂੰਹ ਘਾਹ ਸਾਡੇਆ ਕਦੇ ਤਾਂਹੋ ਦਿਆਲ ਸਾਈਂ॥ ਕਿਸ਼ਨ
ਸਿੰਘ ਨਾ ਆਂਵਦਾ ਜਾਣ ਕੋਈ ਜ਼ਹਿਰ ਪਾ ਭਰਿਆ ਖੀਰ ਥਾਲ ਸਾਈਂ॥੧੦੫॥
ਜਵਾਬ ਫ਼ਰਿਹਾਦ
ਅੱਗੋਂ ਕਿਹਾ ਫ਼ਰਿਹਾਦ ਨੇ ਤੰਗ ਹੋ ਕੇ ਉਠ ਆਪਨੇ ਘਰਾਂ ਨੂੰ ਜਾ ਮਾਈ॥ ਅਸਾਂ ਜਾਵਨਾ ਆਵਨਾ ਨਹੀਂ ਕਿਧਰੇ ਹੋਇ ਰਹੇ ਫ਼ਕੀਰ ਸਫਾ ਮਾਈ॥ ਘਰਬਾਰ ਦੀ ਕੁਝ ਨਾ ਲੋੜ ਸਾਨੂੰ ਅਸਾਂ ਲੋੜਿਆ ਇੱਕ ਖੁਦਾ ਮਾਈ॥ ਸ਼ੀਰੀਂ ਬਾਝ ਨਾ ਸ਼ੋਕ ਹੈ ਹੋਰ ਕੋਈ ਨਹੀਂ ਭਾਂਵਦਾ ਦੂਸਰਾ ਚਾਮਾਈ॥ ਨਹੀਂ ਉਗ ਨਾ ਭੁਨਿਆਂ ਦਾਨਿਆਂ ਨੇ ਭਾਂਵੇਂ ਕਿਤਨਾ ਮੀਂਹ ਵਸਾ ਮਾਈ॥ ਸਤੀ ਚਿਖ ਤੇ ਚੜੀ ਨਾ ਉੱਤਰੇਗੀ ਜੇਤਾਂ ਉਤਰੇ ਕਤਲ ਹੋ ਜਾ ਮਾਈ॥ ਸੂਰਾ ਪਕੜ ਤਲਵਾਰ ਮੈਦਾਨ ਆਂਵੇ ਜੇਤਾਂ ਮੁੜੇ ਵੀ ਮਰਦ ਕਹਾ ਮਾਈ॥ ਆਸ਼ਕ ਹੋਇਕੋ ਫੇਰ ਫ਼ਿਰ ਔਨ ਹੋਵੇ ਨਹੀਂ ਲੋਕ ਪਰਲੋਕ ਮੈਂ ਜਾ ਮਾਈ॥ ਦੁਖ ਦਰਦ ਹੈ ਮਰਦ ਨੂੰ ਰਾਹ ਅੰਦਰ ਹਰ ਦਰਦ ਦੇ ਨਾਲ ਦਵਾ ਮਾਈ॥ ਕਿਸ਼ਨ ਸਿੰਘ ਨਾ ਮੋੜ ਮਹਬੂਬ ਵੱਲੋਂ ਹਥੋਂ ਏਹ ਅਸੀਸ ਦੁਆ ਮਾਈ॥੧੦੬॥
ਜਵਾਬ ਫ਼ਰਿਹਾਦ ਦੀ ਮਾਉਂ ਦਾ
ਕਿਹਾ ਮਾਉਂ ਨੇ ਕੋਈ ਨ ਮੋੜ ਸਕੇ ਰੱਬ ਰਹੀਮ ਦੇ ਭਾਨਿਆਂ ਨੂੰ॥ ਦਾ ਹੇ ਰੱਬ ਤਾਂ ਕੱਖ ਤੋਂ ਲੱਖ ਕਰੇ ਸਬਜ਼ ਓਹ ਭੁੰਨਿਆਂ ਨੂੰ ਦਾਨਿਆਂ ਨੂੰ॥ ਤੇਰੀ ਬੀਤ ਜਾਂਸੀ ਏਸੇ ਰੀਤ ਅੰਦਰ ਕਿਹਾ ਮਾਰਿਓ ਅਸਾਂ ਨਿਮਾਨਿਆਂ ਨੂੰ ਜੇਹੜੀ ਬਨੀ ਹੈਂ ਅਸੀ ਭੀ ਝੱਲ ਲੈਸਾਂ ਵਖਤ ਪੌਂਦੇ ਨੇ ਰਾਜਿਆਂ ਰਾਨਿਆਂ ਨੰ॥ ਕਿਸ਼ਨ ਸਿੰਘ
ਨਿਰਾਸ ਹੋ ਰਹੀ ਮਾਈ ਆਖੇ ਮੱਤ ਨਹੀਂ ਐਵੇਂ ਜਾਨਿਆਂ ਨੂੰ॥
ਕਲਾਮ ਫ਼ਰਿਹਾਦ ਦੀ ਔਰਤ ਦਾ
ਬੋਲੀ ਨਾਰ ਫ਼ਰਿਹਾਦ ਦੀ ਸਾਰ ਨਾਰਾ ਮੇਰਾ ਹਾਲ ਕੀ ਦੱਸ ਦੀਵਾਨਿਆਂ ਵੇ॥ ਮੋਯਾ ਬਾਪ ਤੇ ਆਪ ਫ਼ਕੀਰ ਹੋਇਓ ਮੈਨੂੰ ਮਾਰਿਓ ਈ ਮਸਤਾਨਿਆਂ ਵੇ॥ ਗਈ ਉਮਰ ਤੇ ਅਕਲ ਨਾ ਮੂਲ ਆਈ ਕੇਹੀ ਪਈ ਆਫ਼ਤ ਐਵੇਂ ਜਾਨਿਆਂ ਵੇ॥ ਮੈਨੂੰ ਮਾਰ ਖੁਵਾਰ ਕਰ ਛੱਡਿਆਈ ਮਿਟੀ ਹੋਇ ਗਈ ਨਾਲ ਤਾਨਿਆਂ ਵੇ॥ ਕਿਸ਼ਨ ਸਿੰਘ ਕੀ ਵਰਤਿਆਂ ਲੋਹੜ ਤੈਨੂੰ ਹੋਇ ਗਿਓਂ ਤੂੰ ਵਾਂਗ ਬਿਗਾਨਿਆਂ ਵੇ॥੧੦੮॥
ਕਲਾਮ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਇਸਤ੍ਰੀ ਨੂੰ ਮੇਰੀ ਆਸ ਦੀ ਤੰਦ ਹੁਣ ਤੋੜ ਬੀਬੀ॥ ਮਰਜ਼ੀ ਆਂਪਨੀ ਨਾਲ ਨਿਹਾਲ ਰਹੁ ਤੂੰ ਚਾਹੇ ਹੋਰ ਕਿਤੇ ਜੋੜ ਜੋੜ ਬੀਬੀ॥ ਮਰਨ ਜਿਨ੍ਹਾਂ ਦੇ ਕੰਤ ਓਹ ਰਹਿਨ ਕਿਵੇਂ ਤਿਵੇਂ ਮੁਝ ਤੋਂ ਨੇਹੁ ਤਰੋੜ ਬੀਬੀ॥ ਮੈਨੂੰ ਬਾਂਝ ਸ਼ੀਰੀਂ ਏਸ ਜੱਗ ਅੰਦਰ ਹੋਰ ਰਹੀ ਨਾ ਕਿਸੇ ਦੀ ਲੋੜ ਬੀਬੀ॥ ਕਿਸ਼ਨ ਸਿੰਘ ਤੂੰ ਸਬਰ ਤੇ ਸ਼ੁਕਰ ਕਰਕੇ ਮੂਹ ਏਸ ਫ਼ਕੀਰ ਤੋਂ ਮੋੜ ਬੀਬੀ ॥੧੦੯॥ ਸਬਰ ਕਰਨਾ ਫ਼ਰਿਹਾਦ ਦੀ ਔਰਤ ਦਾ ਸੁਨਿਆ ਸਾਫ਼ ਜਵਾਬ ਫ਼ਰਿਹਾਦ ਕੋਲੋਂ ਔਰਤ ਓਸਦੀ ਚੁਪ ਖ਼ਾਮੋਸ਼ ਹੋਈ॥ ਮਾਰੀ ਸ਼ਰਮ ਦੀ ਮੂੰਹੋਂ ਨਾ ਬੋਲ ਸਕੇ ਵਿਚੇ ਵਿੱਚ ਦਰੇਗ਼ ਦੇ ਨਾਲ ਰੋਈ॥ ਜੇਹੜੇ ਨੰਗ ਨ ਮੰਗ ਮਲੰਗ ਹੋਏ ਦਾਰੂ ਓਹਨਾਂ ਦਾ ਕਹੋ ਕੀ ਕਰੇ ਕੋਈ॥ ਜੈਂਦਾ ਕੰਤ ਅਕੰਤ ਹੋ ਗਿਆ ਘਰ ਤੋਂ ਓਹ ਜਾਨ ਤੂੰ ਜੀਂਵਦੀ ਗਈ ਮੋਈ॥ ਕਿਸ਼ਨ ਸਿੰਘ ਨਾ ਕਿਸੇ ਦੀ ਪੇਸ਼ ਜਾਵੈ ਜੇਹੜੀ ਰੱਬ ਨੂੰ ਭਾਂਵਦੀ ਹੋਇ ਸੋਈ॥੧੧੦॥
ਜਾਵਨਾ ਫ਼ਰਿਹਾਦ ਦੀ ਮਾਂ ਤੇ ਔਰਤ ਕਾ ਅਪਨੇ ਘਰ ਕੋ
ਬਹੂ ਸੱਸ ਦੋਵੇਂ ਓਥੋਂ ਉਠ ਤੁਰੀਆਂ ਘਰ ਆਪਣੇ ਜਾਇਅ ਬਾਦ ਹੋਈਆਂ॥ ਸਬਰ ਚੁਪ ਕਰ ਬੈਠੀਆਂ ਸਿਦਕ ਸੇਤੀ ਵਿੱਚੇ ਵਿੱਚ ਜਿਉਂ ਚੋਰ ਦੀ ਮਾਉਂ ਰੋਈਆਂ॥ ਮਰਦ ਆਪ ਨੇ ਬੁਰੇ ਤੇ ਦੋਸ ਕਿਹ ਨੂੰ ਆਸ ਤੋੜ ਕੇ ਜ਼ਿੰਦੀਆਂ ਜਾਨ ਮੋਈਆਂ॥ ਮਕਨਾਤੀਸ ਦਾ ਕਿਲਾ ਨਾ ਫ਼ਤਹ ਹੋਯਾ ਕਈਆਂ ਰਾਜਿਆਂ ਨੇ ਤੋਪਾਂ ਆਨ ਢੋਈਆਂ॥ ਕਿਸ਼ਨ ਸਿੰਘ ਨਾ ਖਾਧੀਆਂ ਤਰਾਂ ਓਹਨਾਂ ਜਿਨ੍ਹਾਂ ਮੂਲੀਆਂ ਗਾਜਰਾਂ ਖ਼ੇਤ ਬੋਈਆਂ॥੧੧੧॥
ਆਵਨਾ ਅਕਲੂ ਫ਼ਰਿਹਾਦ ਦੇ ਯਾਰ ਦਾ
ਇਕ ਯਾਰ ਫ਼ਰਿਹਾਦ ਦਾ ਨਾ ਅਕਲੂ ਛੋਟੀ ਉਮਰ ਦਾ ਮੀਤ ਕਹਾਂਵਦਾ ਸੀ॥ ਹੈਸੀ ਵਸਦਾ ਹੋਰ ਹੀ ਗਾਉਂ ਅੰਦਰ ਕਦੇ ਪਾਸ ਫ਼ਰਿਹਾਦ ਦੇ ਆਂਵਦਾ ਸੀ॥ ਡੇਰੇ ਬੈਠਿਆਂ ਆ ਮੁਲਾਕਾਤ ਹੋਈ ਦੇਖ ਹਾਲ ਹੈਰਾਨ ਹੋਜਾਂਵਦਾ ਸੀ॥ ਮੋਯਾ ਬਾਪ ਤੇ ਆਪ ਇਸ ਹਾਲ ਹੋਇਓਂ ਬਡ਼ਾ ਦੁਖ ਤੇ ਦਰਦ ਵੰਡਾਂਵਦਾ ਸੀ॥ ਭਾਨਾ ਦਸ ਕੀ ਵਰਤਿਆ ਨਾਲ ਤੇਰੇ ਰੋਇ ਰੋਇ ਕੇ ਹਾਲ ਪੁਛਾਂਵਦਾ ਸੀ॥ ਘਰ ਬਾਰ ਉਜਾੜ ਫ਼ਕੀਰ ਹੋਇਓਂ ਦੇਖ ਦੇਖ ਪਿਆ ਪੱਛੋਤਾਂਵਦਾ ਸੀ॥ ਕਿਸ਼ਨ ਸਿੰਘ ਫ਼ਰਿਹਾਦ ਉਸ ਯਾਰ ਤਾਂਈਂ ਅੱਗੋਂ ਆਖ ਜਵਾਬ ਸੁਨਾਂਵਦਾ ਸੀ॥ ੧੧੨॥
ਜਵਾਬ ਫ਼ਰਿਹਾਦ
ਆਸ਼ਕ ਇਹ ਅਕਲ ਸੁਨ ਬਾਤ ਮੇਰੀ ਤੈਨੂੰ ਸੱਚ ਹੀ ਸੱਚ ਸੁਨਾਵਨੇ ਹਾਂ॥ ਸਾਨੂੰ ਸ਼ੀਰੀਂ ਦੇ ਇਸ਼ਕ ਫ਼ਕੀਰ ਕੀਤਾ ਰੋਇ ਰੋਇ ਕੇ ਨੀਰ ਵਹਾਵਨੇ ਹਾਂ॥ ਜਾਨ ਤਲੀ ਤੇ ਰੱਖ ਸੁਚੱਖ ਹੋਏ ਗਲੀ ਯਾਰ ਦੀ ਬਲੀ ਹੋਜਾਵਨੇ ਹਾਂ॥ ਘਰਬਾਰ ਨੂੰ ਛੋੜ ਆਮੋੜ ਹੋਏ ਇਕ ਯਾਰ ਦੀ ਲੋੜ ਰਖਾਵਨੇ ਹਾਂ॥ ਟੋਪੀ ਹੁਬ ਹਬੀਬ ਈ ਰੱਖ ਸਿਰ ਤੇ ਸੇਲੀ ਸਬਰ ਸੰਤੋਖ ਦੀ ਪਾਵਨੇ ਹਾਂ॥ ਗਲ ਕਫ਼ਨੀ ਕਾਰ ਮਾਸ਼ੂਕ ਵਾਲੀ ਮਨ ਮਾਰ ਕੇ ਤੇਗ ਮੇਲਾਵਨੇ ਹਾਂ॥ ਤਸਬੀ ਤਰਕ ਜਹਾਨ ਗਿਆਨ ਗੋਸ਼ਾ ਵਾਲ ਵਾਲ ਪਏ ਯਾਰ ਗਾਵਨੇ ਹਾਂ॥ ਸੋਟਾ ਸਚ ਚਿਪੀ ਹਥ ਚੁਪ ਵਾਲੀ ਤੂੰਬਾ ਤਾਲਿਆਂ ਨਾਲ ਸੁਹਾਵਨੇ ਹਾਂ॥ ਪਊਏ ਪਾਇਕੈ ਨਾਲ ਪ੍ਰੇਮ ਵਾਲੇ ਰਬ ਨਾਲ ਪ੍ਰੀਤ ਲਗਾਵਨੇ ਹਾਂ॥ ਸੂਈ ਸ਼ਾਂਤ ਸਬੂਰੀ ਦੀ ਹਥ ਲੈ ਕੇ ਤੋਪੇ ਪਏ ਤਦਬੀਰ ਦੇ ਲਾਵਨੇ ਹਾਂ॥ ਉੱਤੇ ਗੋਦੜੀ ਪਹਿਨ ਕੇ ਗੁਝਾਵਾਲੀ ਤਾਗੇ ਧੀਰ ਦੇ ਨਿੱਤ ਲਗਾਵਨੇ ਹਾਂ॥ ਖ਼ਾਕ ਖੈਰ ਅਲਫ਼ੀ ਗਲ ਉਲਫ਼ਤਾਂ ਦੀ ਧੂੰਆਂ ਧਰ ਮਈ ਮਾਨਦਾ ਪਾਵਨੇ ਹਾਂ॥ ਛੱਡ ਅਰਸ਼ ਤੇ ਫਰਸ਼ ਪਸਾਰ ਸਾਡਾ ਚਾਰ ਤਰਫ਼ ਦੀ ਵਾਰ ਦਿਵਾਵਨੇ ਹਾਂ॥ ਵੇਹੜਾ ਕੁਲ ਜਹਾਨ ਹੈ ਅਸ਼ਕਾਂ ਦਾ ਸੂਰਜ ਚੰਦ ਚਰਾਗ ਜਗਾਵਨੇ ਹਾਂ॥ ਦਸਤ ਗੀਰ ਮੁਨੀਰ ਹੈ ਪੀਰ ਸਾਡਾ ਤਾਲਬ ਓਸਦੇ ਅਸੀਂ ਸਦਾਵਨੇ ਹਾਂ॥ ਰੋਜ਼ ਹਿਜਰਤੇ ਵਸਲਤ ਹੈ ਈਦ ਸਾਡੀ ਸਜਦਾ ਯਾਰ ਨੂੰ ਸੀਸ ਨਿਵਾਵਨੇ ਹਾਂ॥ ਮਸਜਦ ਮੇਹਰ ਪਾਨੀ ਦੋਹਾਂ ਅੱਖੀਆਂ ਦਾ ਹਥ ਧੋਇਕੇ ਵੁਜ਼ੂ ਕਰਾਵਨੇ ਹਾਂ॥ ਬਾਗ਼ ਬ੍ਰਿਹੋਂ ਤੇ ਨਿਆਜ਼ ਨਮਾਜ਼ ਸਾਡੀ ਕਲਮਾ ਕੁਰਮ ਮਾਸ਼ੁਕ ਪੜ੍ਹਾਵਨੇ ਹਾਂ॥ ਪੜ੍ਹੀਏ ਕੋਲ ਕੁਰਾਨ ਧਿਆਨ ਕਰਕੇ ਮਸਲਾ ਮਨ ਨੂੰ ਮਾਰ ਮੁਕਾਵਨੇ ਹਾਂ॥ ਹਲ ਵਾਹਿਲਮ ਹਿਯਾ ਜ਼ਕਾਤ ਸਾਡੀ ਹੱਜ ਹਾਜ ਤਾਂ ਕੁਲ ਉਠਾਵਨੇ ਹਾਂ॥ ਵਿਰਦ ਵੱਲ ਨਾ ਦਿਲ ਦੇ ਵਿੱਚ ਰਹੇ ਵਾਜ਼ਵ ਸਫ਼ ਦਾ ਨਾਮ ਧਰਾਵਨੇ ਹਾਂ॥ ਨਾਮ ਮੌਲਾ ਦਾ ਜ਼ਾਨ ਮਹਿਰਾਬ ਮੱਥੇ ਅਤੇ ਇਸ਼ਕ ਇਮਾਮ ਬਨਾਵਨੇ ਹਾਂ॥ ਕਾਜ਼ੀ ਹਿਰ ਮਾਸ਼ੂਕ ਦਾ ਅਸ਼ਕਾਂ ਤੇ ਬਾਦਸ਼ਾਹ ਖੁਦਾ ਠਹਿਰਾਵਨੇ ਹਾਂ॥ ਤਲੇ ਸਫ਼ ਸਫ਼ਾਈ ਦੀ ਵਿਛ ਰਹੀ ਉੱਤੇ ਗੋਦੜਾ ਗ਼ੈਬ ਵਿਛਾਵਨੇ ਹਾਂ॥ ਏਹ ਜੱਗ ਨੂੰ ਜਾਨ ਕੇ ਵਾਂਗ ਸੁਪਨੇ ਨਿਤ ਜਾਗਦੇ ਖਾਬ ਲਿਆਵਨੇ ਹਾਂ॥ ਜਾਤ ਸੁਪਨ ਸਖੋਪਤੀ ਹੋਰ ਤੁਰੀਆ ਤੁਰੀਆ ਤੀ ਤਮੋਂ ਜਾਇ ਸਮਾਵਨੇ ਹਾਂ॥ ਕਰਨਾ ਸੈਰ ਤੇ ਵੇਚ ਨਾ ਸੁਲਹ ਕਿਤੇ ਪੈਰ ਅਰਸ਼ ਤੇ ਜਾਇ ਟਿਕਾਵਨੇ ਹਾਂ॥ ਕੌਡੀ ਦੇਵਨੀ ਨਹੀਂ ਫ਼ਲੂਸ ਲੈਨਾ ਕਿਸੇ ਜਾਇਕੇ ਨਹੀਂ ਬੁਲਾਵਨੇ ਹਾਂ॥ ਤੇਰੇ ਜੇਹਾ ਜੇ ਕੋਈ ਮਹਬੂਬ ਹੋਵੇ ਓਹ ਨੂੰ ਖੋਲ ਕੇ ਭੇਦ ਬਤਾਵਨੇ ਹਾਂ॥ ਬਾਦਸ਼ਾਹ ਤੋਂ ਵੱਧ ਹੈ ਬੋਇ ਸਾਡੀ ਭਾਵੇਂ ਨਾਮ ਫਕੀਰ ਕਹਾਵਨੇ ਹਾਂ॥ ਜਿਧਰ ਦੇਖਨੇ ਹਾਂ ਯਾਰ ਦਿਸਦਾ ਹੈ ਏਸੇ ਵਿੱਚ ਮਗਰੂਰ ਸਦਾਵਨੇ ਹਾਂ॥ ਬਾਦਸ਼ਾਹ ਨੂੰ ਫ਼ਿਕਰ ਹਜ਼ ਰਹੋਵਨ ਅਸੀਂ ਫ਼ਕਰ ਬੇਫ਼ਿਕਰ ਲੰਘਾਵਨੇ ਹਾਂ॥ ਨਾਮ ਯਾਰ ਦਾ ਆਬ ਹਯਾਤ ਨਿੱਤ ਪੀਂਵਦੇ ਤੇ ਸਦਾਵਨਾਂਨੇ ਹਾਂ॥ ਜੇਹੜਾ ਚਾਹ ਕਰਕੇ ਪੁਛੇ ਗੱਲ ਸਾਥੋਂ ਓਹਨੂੰ ਚੁਪ ਦੇ ਨਾਲ ਸੁਨਾਵਨੇ ਹਾਂ॥ ਕਿਸ਼ਨ ਸਿੰਘ ਨਾ ਜਿਸਨੂੰ ਸ਼ੌਕ ਹੋਵੇ ਓਹਦੀ ਤਰਫ਼ ਨਾ ਮੁਖ ਭਵਾਵਨੇ ਹਾਂ॥੧੧੩॥
ਕਲਾਮ ਅਕਲੂ
ਅਕਲੂ ਆਖਦਾ ਇਸ਼ਕ ਮਿਜ਼ਾਜ ਤੇਰਾ ਇਸ਼ਕ ਹੱਕ ਨਾ ਮੂਲ ਵਿਚਾਰਿਓ ਈ॥ ਪਿੱਛੇ ਰੰਨ ਦੇ ਹੋਇ ਫ਼ਕੀਰ ਗਿਓਂ ਘਰ ਬਾਰ ਨੂੰ ਚਾਇ ਵਿਸਾਰਿਓ ਈ॥ ਦਿਲ ਇੱਕ ਆਹ ਸ਼ੀਰੀਂ ਲੁਟ ਲੀਤਾ ਕਹਿੰਦੇ ਨਾਲ ਤੂੰ ਹੱਕ ਚਿਤਾਰਿਓ ਈ॥ ਇਸ਼ਕ ਹੱਕ ਦਾ ਬਹੁਤ ਮਹਾਲ ਹੈ ਜੀ ਐਵੇਂ ਕੂੜ ਅਸਾਂ ਕੋਲ ਮਾਰਿਓ ਈ॥ ਕਿਸ਼ਨ ਸਿੰਘ ਤੂੰ ਕਦੋਂ ਫ਼ਕੀਰ ਹੋਇਓਂ ਐਵੇਂ ਭੇਸ ਫ਼ਕੀਰ ਦਾ ਧਾਰਿਓ
ਈ॥੧੧੪॥
ਜਵਾਬ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਹੋਸ਼ ਕਰ ਤੂੰ ਯਾਰ ਹੋ ਇਸ ਨੂੰ ਮੋਹਨੇ ਮਾਰ ਨਾ ਹੀਂ॥ ਰੰਨਾਂ ਬਾਝ ਨਾ ਪੀਰ ਫ਼ਕੀਰ ਕੋਈ ਏਸ ਗੱਲ ਦੀ ਤੁਧ ਨੂੰ ਸਾਰ ਨਾਹੀਂ॥ ਓਹ ਮਰਦ ਕੀ ਏਸ ਜਹਾਨ ਅੰਦਰ ਪਾਸ ਜਿਸਦੇ ਨਾਰ ਤਲਵਾਰ ਨਾ ਹੀਂ॥ ਨਰ ਨਾਰ ਦਾ ਮੇਲ ਹੈ ਆਦ ਕੋਲੋਂ ਨਾਰ ਬਾਝ ਕੋਈ ਸੰਸਾਰ ਨਾਹੀਂ॥ ਔਰਤ ਕਹਿਨ ਈਮਾਨ ਗੁਜ਼ਰਾਨ ਦੋਲਤ ਪੁਤ੍ਰ ਜਾਨ ਨਿਸ਼ਾਨ ਵਿਸਾਰ ਨਾਹੀਂ॥ ਆਦਮ ਹੰਵਾਤੇ ਹੋਰ ਭੀ ਦੇਖ ਐਸੇ ਨਰ ਨਾਰ ਜੈਸੇ ਦਿਲਦਾਰ ਨਾਹੀਂ॥ ਵਿਸ਼ਨ ਲੱਖ ਮੀਤੇ ਮਹਾਂਦੇਵ ਗੌਰੀ ਬ੍ਰਹਮ ਬ੍ਰਹਮਨੀ ਨਾਲ ਵਿਚਾਰ ਨਾਹੀ॥ ਵਲੀ ਔਲੀਆ ਅੰਬੀਆ ਹੋਇ ਜੇਤੇ ਕਹਿੰਦਾ ਨਾਰ ਦੇ ਨਾਲ ਪਿਆਰ ਨਾਹੀਂ॥ ਸੀਤਾ ਰਾਮ ਤੇ ਰਾਧ ਕੇ ਵਿਸ਼ਨ ਦੋਵੇਂ ਹੌਵੇ ਗੋਪੀਆਂ ਬਾਝ ਕਰਾਰ ਨਾਹੀਂ॥ ਤੈਨੂੰ ਕਿਤਨੇ ਨਾਮ ਸੁਨਾ ਆਖਾਂ ਅੱਗੇ ਯਾਰ ਤੂੰਭ ਲਾ ਹੁਸ਼ਿਆਰ ਨਾਹੀ॥ ਇਸ਼ਕ ਹੱਕ ਨਾਂ ਬਿਨਾ ਮਿਜਾਜ਼ ਪੱਕੇ ਬਿਨਾਂ ਪੌੜੀਆਂ ਮਹਿਲ ਮੁਨਾਰ ਨਾਹੀਂ॥ ਸ਼ੀਰੀਂ ਵਾਂਗ ਨਿਸ਼ਾਨ ਦੇ ਰੱਖ ਲੀਤੀ ਮੇਰਾ ਇਸ਼ਕ ਤਾਂ ਬਾਝ ਗੁਫਤਾਰ ਨਾਹੀਂ॥ ਕਿਸ਼ਨ ਸਿੰਘ ਵਿਚਾਰਿਆਂ ਆਸ਼ਕਾਂ ਨੂੰ ਕੰਮ ਦੂਸਰਾ ਬਾਝ ਦੀਦਾਰ ਨਾਹੀਂ॥੧੧੫॥
ਕਲਾਮ ਅਕਲੂ
ਅਕਲੂ ਆਖਿਆ ਲੋੜ ਕੀ ਔਰਤਾਂ ਦੀ ਜਿਨਾਂਅ ਸ਼ਕਾਂ ਇਸ਼ਕ ਖੁਦਾ ਕੀਤਾ॥ ਕਦੋਂ ਕੋਡੀਆਂ ਨਾਲ ਪ੍ਰਸੰਨ ਹੋਵੇ ਜਿਨਾਂ ਮੋਤੀਆਂ ਦਾ ਵਨਜ ਜਾ ਕੀਤਾ॥ ਖੱਟੀ ਛਾਹ ਓਹ ਕਾਸ ਨੂੰ ਪੀਂਵਦੇ ਨੀ ਜਿਨਾਂ ਦੁਧ ਹਮੇਸ਼ ਖ਼ਿਜ਼ ਕੀਤਾ॥ ਕਦੋਂ ਇਸ਼ਕ ਮਿਜਾਜ਼ ਨੂੰ ਸਾਰ ਦੇਨੀ ਜਿਨਾਂ ਆਸ਼ਕਾਂ ਇਸ਼ਕ ਸਫ਼ਾ ਕੀਤਾ॥ ਰੰਨਾਂ ਨਾਲ ਨਾ ਮੂਲ ਪ੍ਰੀਤ ਕਰਦੇ ਜਿਨਾਂ ਆਪਨਾ ਦਿਲ ਗਦਾ ਕੀਤਾ॥ ਰੰਨਾਂ ਮਾਰਨ ਰਾਜਿਆਂ ਰਾਣਿਅ ਨੂੰ ਜੇਹੜਾ ਛੋਹਿਆ ਹੈ ਮਾਰ ਫ਼ਨਾਹ ਕੀਤਾ॥ ਰਾਵਨ ਮਾਰਿਆ ਰੰਨਾਂ ਦੇ ਇਸ਼ਕ ਪਿੱਛੇ ਘਰ ਬਾਰ ਜਲਾਇ ਅਦਾ ਕੀਤਾ॥ ਮੋਏ ਹਸਨ ਹੁਸੈਨ ਬੇਚੈਨ ਹੋ ਕੇ ਹੱਥੀਂ ਨਾਰ ਦੇ ਐਨ ਅਕਾ ਕੀਤਾ॥ ਰੰਨਾਂ ਮਾਰਿਆ ਪੀਰਾਂ ਪੈਗੰਬਰਾਂ ਨੂੰ ਜਿਨਾਂ ਵੇਖ ਤੂੰ ਰੰਨਾਂ ਦਾ ਚਾ ਕੀਤਾ॥ ਕੈਰੋਂ ਪਾਂਡਵਾਂ ਦੀ ਖੂਹ ਨੀਂਗਲੀਆਂ ਨੀ ਵੇਖ ਨਾਰੀਆਂ ਕਿਹਾ ਕਹਾ ਕੀਤਾ॥ ਰਾਜੇ ਭੋਜ ਉੱਤੇ ਅਸ ਵਾਰ ਹੋਇਆਂ ਮਾਰ ਕੋਰੜੇ ਰੰਗ ਰੁਲਾ ਕੀਤਾ॥ ਯੂਸਫ ਖੂਹ ਪਾਯਾ ਏਹਨਾਂ ਨਾਰੀਆਂ ਨੇ ਫੇਰ ਕੈਦ ਭੀ ਓਸ ਨੂੰ ਚਾ ਕੀਤਾ। ਲਾਨਤ ਮਿਲੀ ਦਰਗਾਹ ਥੀ ਅੋਰਤਾਂ ਨੂੰ ਨਾਮ ਰੰਨਾਂ ਦਾ ਬੇਵਫ਼ਾ ਕੀਤਾ॥ ਮਰਦ ਸੋਈ ਜੋ ਰੰਨ ਤੋਂ ਬਚ ਰਹੇ ਜੇਹੜਾ ਫਸਿਆ ਮਾਰ ਫ਼ਿਦਾ ਕੀਤਾ॥ ਦੁਨੀਆਂਦਾਰ ਨੂੰ ਰੰਨ ਤੇ ਧੰਨ ਚਾਹੀਏ ਅਤੇ ਫੱਕਰ ਫਾਰ ਅਸਫ ਕੀਤਾ॥ ਕਿਸ਼ਨ ਸਿੰਘ ਫ਼ਕੀਰ ਬੇਫਿਕਰ
ਸੋਈ ਜਿਸ ਦੂਈ ਨੂੰ ਮਾਰ ਜੁਦਾ ਕੀਤਾ॥੧੧੬॥
ਜਵਾਬ ਫ਼ਰਿਹਾਦ
ਕਿਹਾ ਫੇਰ ਫਰਿਹਾਦ ਨੇ ਯਾਰ ਤਾਈਂ ਰਾਹ ਇਸ਼ਕ ਦਾ ਬਹੁਤ ਮਹਾਲ ਹੈ ਜੀ॥ ਕੋਈ ਅਸਲ ਹੀ ਇਸ਼ਕ ਕਮਾਂਵਦਾਈ ਨਹੀਂ ਰਾਹ ਏਹ ਕੁਛ ਸੁਖਾਲ ਹੈ ਜੀ॥ ਆਸ਼ਕ ਇਸ਼ਕ ਥੋਂ ਕਦੇ ਨਾ ਤੰਗ ਆਵਨ ਡਰ ਜਾਂਵਦਾ ਕੋਈ ਕੰਗਾਲ ਹੈ ਜੀ॥ ਇਸ਼ਕ ਕੰਮ ਹੈ ਸੂਰਿਆਂ ਪੂਰਿਆਂ ਦਾ ਔਖੀ ਝੱਲ ਨੀ ਇਸ਼ਕ ਦੀ ਝਾਲ ਹੈ ਜੀ॥ ਵੈਰੀ ਕੁਲ ਜਹਾਨ ਹੋ ਗਿਆ ਮੇਰਾ ਲੱਗਾ ਨੇਹੂੰ ਜਾਂ ਪ੍ਯਾਰੜੇ ਨਾਲ ਹੈ ਜੀ॥ ਇਸ਼ਕ ਬਾਝ ਨਾ ਮਿਲੇ ਮਹਬੂਬ ਪਿਆਰਾ ਮਿਲੇ ਬਾਝ ਥੀਂ ਦਿਲ ਮਲਾਲ ਹੈ ਜੀ॥ ਮੰਗ ਖਾਨ ਤਾਂ ਕੰਮ ਸੁਖਾਲੜਾ ਹੈ ਪਰ ਇਸ਼ਕ ਦਾ ਬੁਰਾ ਜੰਜਾਲ ਹੈ ਜੀ॥ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੀ ਮੁਸ਼ਕਲ ਇਸ਼ਕ ਦੇ ਨਾਲ ਇਮਾਲ ਹੈ ਜੀ॥ ਭੇਸ ਧਾਰ ਫ਼ਕੀਰ ਹੋ ਜਾਨ ਚੰਗਾ ਬੁਰੀ ਇਸ਼ਕ ਦੀ ਘਾਲਨੀ ਘਾਲ ਹੈ ਜੀ॥ ਆਸ਼ਕ ਇਸ਼ਕ ਦੇ ਵਿਚ ਇਉਂ ਤੜਫ਼ ਦਾਈ ਜਿਵੇਂ ਮਰਗ ਆਵੇ ਵਿਚ ਜਾਲ ਹੈ ਜੀ॥ ਸਾਗਰ ਇਸ਼ਕ ਦੇ ਵਿਚ ਜੋ ਛਾਲ ਮਾਰੇ ਕਦੇ ਹੋਵਨਾ ਨਹੀਂ ਨਿਕਾਲ ਹੈ ਜੀ॥ ਲੱਖ ਛਾਲ ਦੇ ਨਾਲ ਨਾ ਬਾਹਰ ਆਵੇ ਖੂਹੇ ਵਿਚ ਮਾਰੇ ਇਕ ਛਾਲ ਹੈ ਜੀ॥ ਜਾਂ ਮੈਂ ਸ਼ੀਰੀਂ ਦੇ ਇਸ਼ਕ ਦਾ ਖ਼ਿਆਲ ਬੱਧਾ ਜ਼ਰਾ ਦੇਖ ਹੋਇਆ ਕਿਆ ਹਾਲ ਹੈ ਜੀ॥ ਸਾਰੇ ਖ਼ੇਸ਼ ਕਬੀਲੜੇ ਨੱਸ ਗਏ ਰਹੀ ਸਾਂਝ ਨਾ ਕਿਸੇ ਦੇ ਨਾਲ ਹੈ ਜੀ॥ ਪੇਈਏ ਸਾਹੁਰੇ ਬਾਵਰਾ ਕਹਿਨ ਮੈਨੂੰ ਪਈ ਗਾਲ ਉੱਤੇ ਮਿਲੇ ਗਾਲ ਹੈ ਜੀ॥ ਔਰਤ ਆਖਦੀ ਏਸ ਦੀ ਅਕਲ ਉੱਡੀ ਭੈੜੇ ਚੰਦਰੇ ਦੀ ਭੈੜੀ ਹਾਲ ਹੈ ਜੀ॥ ਫਿਰੇ ਕੂਚਿਆਂ ਵਿੱਚ ਖੁਆਰ ਹੁੰਦਾ ਮੇਰੀ ਵੱਲ ਨਾ ਕੁਝ ਖਿਆਲ ਹੈ ਜੀ॥ ਮੋਇਆ ਜੀਂਵਦਾ ਅਸਾਂ ਨੂੰ ਇੱਕ ਜੇਹਾ ਜੇਹਾ ਹਾੜ ਤੇ ਤੇਹਾ ਸਯਾਲ ਹੈ ਜੀ॥ ਕੰਧੋਂ ਪਰੇ ਕੰਧਾਰ ਹੈ ਸਮਝ ਪ੍ਯਾਰੇ ਦਿਲੋਂ ਦੂਰ ਪਰਦੇਸ ਰਸਾਲ ਹੈ ਜੀ॥ ਮਾਉਂ ਰੋਂਵਦੀ ਫਿਰੇ ਬੇਹਾਲ ਹੋ ਕੇ ਨਹੀਂ ਮੰਨਦਾ ਇੱਕ ਸਵਾਲ ਹੈ ਜੀ॥ ਸਾਕ ਅੰਗ ਨਾ ਦੇਖਦੇ ਅੱਖ ਭਰਕੇ ਕਹਿਨ ਏਸ ਦਾ ਬੁਰਾ ਐਹਵਾਲ ਹੈ ਜੀ॥ ਮੋਯਾ ਬਾਪ ਤੇ ਮਾਉਂ ਨਾ ਨਾਉਂ ਲੈਂਦੀ ਘਰੋਂ ਸੁਟਿਆ ਸੋਹਿਨਾ ਲਾਲ ਹੈ ਜੀ॥ ਰਿਹਾ ਆਸਰਾ ਰੱਬ ਦਾ ਆਸ਼ਕਾਂ ਨੂੰ ਨਾਮ ਯਾਰ ਦਾ ਹੀ ਧਨ ਮਾਲ ਹੈ ਜੀ॥ ਪੱਲੇ ਦੱਮ ਨਾ ਹੋਂਵਦਾ ਕੰਮ ਕੋਈ ਨਾਲ ਗ਼ਮ ਦੇ ਦੰਮ ਜ਼ਵਾਲ ਹੈ ਜੀ॥ ਸੋਟੀ ਹੱਥ ਲੈਗੋਟੜੀ ਲੱਕ ਮੇਰੇ ਰੋਟੀ ਮਿਲੇ ਤਾਂ ਮਿਲੇ ਨਾ ਦਾਲ ਹੈਜੀ॥ ਜਿਧਰ ਜਾਵਨਾ ਹਾਂ ਧੱਕੇ ਖਾਵਨਾ ਹਾਂ ਮੇਹਨੇ ਮਾਰ ਰਿਹਾ ਬੁਢਾ ਬਾਲ ਹੈ ਜੀ॥ ਗਲੀ ਗਲੀ ਜਾਵਾਂ ਭਲੀ ਜਾਨ ਧਰ ਕੇ ਵਲੀ ਆਪਨਾ ਆਪ ਸੰਭਾਲ ਹੈ ਜੀ॥ ਅਗੋਂ ਸੋਟਿਆਂ ਦੀ ਪਵੇ ਮਾਰ ਮੈਨੂੰ ਕਰਾਂ ਜ਼ਾਹਿਰ ਜੇ ਆਪਨਾ ਹਾਲ ਹੈ ਜੀ॥ ਸ਼ਾਹ ਸ਼ਹਿਰ ਦਾ ਕੈਹਰ ਦੇ ਨਾਲ ਹੋਯਾ ਮੇਰਾ ਨਾਮ ਜਿਉਂ ਅੱਖ ਵਿਚ ਵਾਲ ਹੈ ਜੀ॥ ਠਾਨੇਦਾਰ ਅਮੀਰ ਵਜ਼ੀਰ ਸਾਰੇ ਉਲਟੀ ਚਾਲ ਲਾਹੀ ਮੇਰੀ ਖਾਲ ਹੈ ਜੀ॥ ਜਿਸ ਵੇੜ੍ਹੇ ਮੈਂ ਜਾਇਕੇ ਕਰਾਂ ਫੇਰਾ ਅੱਗੋਂ ਹੋ ਜਾਂਦੀ ਹਾਲੋ ਹਾਲ ਹੈ ਜੀ॥ ਜਿਵੇਂ ਸ਼ੇਰ ਦਾ ਖ਼ੌਫ਼ ਤਮਾਮ ਤਾਈਂ ਤਿਵੇਂ ਆਸ਼ਕਾਂ ਦਾ ਇਕ ਬਾਲ ਹੈ ਜੀ॥ ਕੋਈ ਰਾਹ ਨਾ ਦਿਸਦਾ ਜਾਵਨੇ ਦਾ ਚਾਰੋਂ ਤਰਫ਼ ਤਲਵਾਰ ਤੇ ਢਾਲ ਹੈ ਜੀ॥ ਜੇਤਾਂ ਸ਼ੀਰੀ ਦੇ ਮੈਹਲ ਨੂੰ ਜਾਵਨਾ ਹਾਂ ਅਗੇ ਕਦੋਂ ਦਰਬਾਨ ਦਵਾਲ ਹੈ ਜੀ॥ ਕੇੜ੍ਹਾ ਕੇੜ੍ਹਾ ਮੈਂ ਫੋਲ ਕੇ ਦੁਖਦਸਾਂ ਠੁਕੀ ਫਾਲ ਦੇ ਵਿਚ ਜੋ ਢਾਲ ਹੈ ਜੀ॥ ਜੇਤਾਂ ਇਸ ਤੋਂ ਪੈਰ ਹਟਾਵਨਾ ਹਾਂ ਜਗਹ ਮਿਲੇ ਨਾ ਆਸ਼ਕਾਂ ਨਾਲ ਹੈ ਜੀ॥ ਹੁਨ ਭੇਤ ਲੁਕਾਇਆ ਨਹੀਂ ਲੁਕਦਾ ਡਿਗਾ ਸਿਖਰ ਮਹਿਲਾਂ ਉਤੋਂ ਥਾਲ ਹੈ ਜੀ॥ ਪੂਰੀ ਪਵੇ ਨਾ ਆਪ ਤੋਂ ਗੱਲ ਕੋਈ ਚਾਹੇ ਕਰੇਗਾ ਜਲ ਜਲਾਲ ਹੈ ਜੀ॥ ਨੰਗਾ ਕਜਿਆ ਸਦਾ ਫ਼ਕੀਰ ਚੰਗਾ ਜੇਹੜ ਮਸਤ ਹੋਵੇ ਹਰ ਹਾਲ ਹੈ ਜੀ॥ ਰਹੇ ਸਾਬਤੀ ਇਸ਼ਕ ਦੇ ਵਿੱਚ ਕਿਵੇਂ ਏਹੋ ਆਸ਼ਕਾਂ ਬਡਾ ਧੰਧਾਲ ਹੈ ਜੀ॥ ਕਿਸ਼ਨ ਸਿੰਘ ਜੈਂਦੀ ਪੂਰੀ ਨਿਭ ਜਾਵੇ ਸੋਈ ਜਾਣ ਤੂੰ ਮਰਦ ਕਮਾਲ ਹੈਜੀ॥੧੧੭॥
ਜਵਾਬ ਅਕਲੂ
ਅਕਲੂ ਆਖਿਆ ਏਸ ਜਹਾਨ ਅੰਦਰ ਕਈ ਆਇ ਉਸ਼ਟੰਡ ਜਗਾਇ ਗਏ॥ ਕੇਈ ਸਾਹ ਤੇ ਕਈ ਫ਼ਕੀਰ ਹੋਏ ਕਈ ਇਸ਼ਕ ਦੇ ਵਿਚ ਲੰਘਾਇ ਗਏ॥ ਵਲੀ ਔਲੀਆ ਪੀਰ ਫ਼ਕੀਰ ਆਲਮ ਕਈ ਸ਼ੇਖ ਮੁਰੀਦ ਕਹਾਇ ਗਏ॥ ਬ੍ਰਹਮਾ ਬਿਸ਼ਨ ਮਹੇਸ਼ ਗਨੇਸ਼ ਹੋ ਕੇ ਕਲਾ ਆਪਨੀ ਦੇਖ ਦਿਖਾਇ ਏ॥ ਰਿਖੀ ਮੁਨੀ ਤਪੀ ਔਤਾਰ ਹੋਏ ਪਰਮ ਜੋਤ ਮੇਂ ਜੋਤ ਸਮਾਇ ਗਏ॥ ਕਈ ਰਮ ਰਾਜੇ ਛਤ੍ਰ ਸੀਸ ਧਰ ਕੇ ਕੋਈ ਰੋਜ਼ ਦਾ ਰਾਜ ਕਮਾਇ ਗਏ॥ ਕਈ ਬਾਦਸ਼ਾਹ ਦੇ ਤਖ਼ਤ ਤੇ ਬਖ਼ਤ ਵਾਲੇ ਫੇਰਾ ਵਾਂਗ ਫਕੀਰਾਂ ਦੇ ਪਾਇ ਗਏ॥ ਗੋਪੀਚੰਦ ਤੇ ਭਰਥਰੀ ਰਾਜ ਸੀ ਰਾਜ ਤ੍ਯਾਗ ਕੇ ਜੋਗ ਜਤਾਇ ਗਏ॥ ਰਾਜਾ ਕਰਨ ਤੇ ਬਿਕ੍ਰਮਾ ਜੀਵ ਜੇਹੇ ਨੌ ਸ਼ੇਰਵਾਂ ਅਦਲ ਠੈਹਰਾਇ ਗਏ॥ ਕੈਰੋਂ ਪਾਂਡਵਾਂ ਖੂਹਣੀਆਂ ਜਮਾਂ ਕਰਕੇ ਕੋਈ ਜੁਧ ਤੇ ਜੰਗ ਮਚਾਇ ਗਏ॥ ਰਾਵਨ ਜੇਹੇ ਭੀ ਸੋਨੇ ਦੇ ਮਹਿਲ ਪਾਕੇ ਓੜਕ ਖ਼ਾਕ ਦੇ ਵਿੱਚ ਚਲਾਇ ਗਏ॥ ਕਾਹੂੰ ਜੇਹੋ ਭੀ ਜੋੜ ਖ਼ਜ਼ਾਨਿਆਂ ਨੂੰ ਰਖ ਸੀਸ ਤੇ ਧਰਤ ਦਬਾਇ ਗਏ॥ ਈਸਾ ਮਤਾ ਤੇ ਮੁਸਤਫ਼ਾ ਔਰ ਕੇਤੇ ਕਲਮੇ ਆਪਨੇ ਜੱਗ ਪੜ੍ਹਾਇ ਗਏ॥ ਓਹ ਭੀਰ ਹੈਨਾ ਏਸ ਜਹਾਨ ਉਤੇ ਜੇਹੜੇ ਆਪ ਖ਼ੁਦਾ ਕਹਾਇ ਗਏ॥ ਜੱਗ ਜਾਨ ਸਰਾ ਮੁਸਾਫ਼ਰਾਂ ਦੀ ਕਈ ਆਇਕੇ ਰੈਨ ਬਿਤਾਇ ਗਏ॥ ਫ਼ਿਰ ਔਨ ਸ਼ੱਦਾਦ ਨਮਰੂਦ ਜੇਹੇ ਖ਼ੁਦੀ ਨਾਲ ਖੁਦਾਇ ਸਦਾਇ ਗਏ॥ ਅਫ਼ਲਾਤੂਨ ਲੁਕਮਾਨ ਹਕੀਮ ਜੇਹੇ ਜਾਲੀ ਨੂ ਸਤਬੀਬ ਕਹਾਇ ਗਏ॥ ਦਾਰਾ ਅਕਬਰੋਂ ਲਾਸਕੰਦਰੀ ਭੀ ਮਾਰੇ ਮੌਤ ਦੇ ਛਾਰ ਹੋ ਛਾਇ ਗਏ॥ ਜੇੜੇ ਮੋਯਾਂ ਨੂੰ ਚਾ ਜਵਾਂਵਦੇ ਸਨ ਦੇਖੋ ਕਾਲ ਜੇਹੇ ਤਿਨਾਂ ਖਾਇ ਗਏ॥ ਅਜਰਾਈਲ ਜੇਹਾਂ ਦਮ ਮਾਰਿਆ ਸੀ ਕੀਤੀ ਕੱਤਰੀ ਸਭ ਵੰਞਾਇ ਗਏ॥ ਆਦਮ ਭੁਲ ਬਹਿਸ਼ਤ ਤੋਂ ਬਾਹਰ ਹੋਯਾ ਜੇੜੇ ਹੋਏ ਗਾਫ਼ਲ ਪੱਛੋਤਾਇ ਗਏ॥ ਕਈ ਨਾਲ ਪ੍ਯਾਰਿਆਂ ਪਿਆਰ ਕਰਕੇ ਸਿਦਕ ਆਪਣਾਂ ਤੋੜ ਚੜ੍ਹਾਇ ਗਏ॥ ਰੁਸਤਮ ਜ਼ਾਲ ਜੇਹੇ ਪਹਿਲਵਾਨ ਹੋਏ ਓਹ ਭੀ ਆਪਨਾ ਜ਼ੋਰ ਜਿਤਾਇ ਗਏ॥ ਜਤੀ ਸਤੀ ਤੇ ਸੰਤ ਮਹੰਤ ਹੋਕੇ ਓਹਭੀ ਅੰਤ ਬੇਅੰਤ ਬਤਾਇ ਗਏ॥ ਬ੍ਰਿਛ ਨਾਲ ਲਗੇ ਪੱਤੇ ਕਈ ਵਾਰੀ ਬੁੱਲੇ ਵਾਉ ਦੇਆ ਉਡਾਇ ਗਏ॥ ਜਿਵੇਂ ਨੀਰ ਕੇ ਬੀਚ ਤਰੰਗ ਹੋਵਨ ਓੜਕ ਸਿੰਧ ਕੇ ਬੀਚ ਸਮਾਇ ਗਏ॥ ਭਾਂਡੇ ਖ਼ਾਕ ਦੇ ਕਈ ਤਿਆਰ ਹੋਏ ਆਖ਼ਰ ਭੱਜ ਕੇ ਖ਼ਾਕ ਰਲਾਇ ਗਏ॥ ਖਿੜੇ ਫੁਲ ਹਜ਼ਾਰ ਹੀ ਬਾਗ ਅੰਦਰ ਕੋਈ ਰਿਹਾ ਨਾ ਹੋ ਰਹੀ ਆਇ ਗਏ॥ ਕਈ ਹੋ ਮਸ਼ਹੂਰ ਜਹਾਨ ਅੰਦਰ ਕੇਈ ਨਾਮ ਨਿਸ਼ਾਨ ਗਵਾਇ ਗਏ ॥ ਨਾਮ ਨੇਕ ਜਾਂ ਬੁਰਾ ਦੋ ਰਹਨ ਵਾਲੇ ਨੇਕ ਨੇਕੀਆਂ ਨਾਲ ਨਬਾਹਿ ਗਏ॥ ਜੱਸ ਜੀਵ ਨਾ ਅਤੇ ਅਪ ਜੱਸ ਮਰਨਾ ਏਹ ਗਲ ਸਭ ਲੋਕ ਫ਼ਰਮਾਇ ਗਏ॥ ਕਿਸ਼ਨ ਸਿੰਘ ਨਾ ਜਿਨਾਂ ਨੇ ਨਾਮ ਜਪਿਆ ਸੋਈ ਜੀਂਵਦੇ ਮਿਰਤ ਕਹਾਇ ਗਏ॥੧੧੮॥
ਜਵਾਬ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਯਾਰ ਤਾਂਈਂ ਸਾਨੂੰ ਇਸ਼ਕ ਦੀ ਬਾਤ ਸੁਖਾਂਵਦੀ ਏ॥ ਜੱਗ ਜੀਵਨਾ ਜਾਨੀਆਂ ਬਾਝ ਔਖਾ ਕਾਈ ਚੀਜ਼ ਨਾਹੀਂ ਭਲੀ ਭਾਂਵਦੀਏ॥ ਦਿਨ ਬੀਤ ਦਾ ਨਾਲ ਮੁਸੀਬਤਾਂ ਦੇ ਰਾਤੀ ਸੁਤ੍ਯਾ ਨੀਂਦ ਨ ਆਂਵਦੀਏ॥ ਲਹੂ ਜਿਗਰ ਦਾ ਪੀਵਨਾ ਮਾਸ ਖਾਨਾਆ ਹੀਂ ਨਾਲ ਹਲੀ ਜਿੰਦ ਜਾਂਵਦੀਏ॥ ਊਂਧੀ ਪਾਇ ਕੇ ਬੈਠਨਾ ਗੋਡਿਆਂ ਤੇ ਜਿਵੇਂ ਪੋਸਤੀ ਨੂੰ ਪੀਨਕ ਆਂਵਦੀਏ॥ ਭਿੰਨੇ ਨੈਣ ਰਹਿੰਦੇ ਨਾਲ ਹੰਝੂਆਂ ਦੇ ਕੰਡ ਕੰਧ ਦੀ ਟੇਕ ਟਿਕਾਂਵਦੀ ਏ॥ ਖਾਨਾ ਪੀਵਨਾ ਜ਼ਹਿਰ ਮਹਬੂਬ ਬਾਝੋਂ ਰਹੇ ਆਸ ਇਕ ਓਸਦੇ ਨਾਉਂਦੀਏ॥ ਯੂਸਫ਼ ਨਾਲ ਜ਼ੁਲੈਖਾਂ ਦਾ ਨੇਹੁ ਲੱਗਾ ਰਾਤੀਂ ਸੁਪਨੇ ਲਾਲ ਲਖਾਂਵਦੀਏ॥ ਮਹੀਂ ਵਾਲ ਦੇ ਨਾਲ ਜਿਉਂ ਪ੍ਰੀਤ ਸੋਹਨੀ ਰਾਤੀਂ ਨਦੀ ਦਾ ਨੀਰ ਚਲਾਂਵਦੀਏ॥ ਸਸੀ ਪੁਨੂੰ ਦੇ ਵਾਸਤੇ ਗਈ ਸਦਰੋਂ ਵਿਚ ਥਲਾਂ ਦੇ ਜਾਨ ਗਵਾਂਵਦੀਏ ॥ ਜੈਂਦੀ ਜਿਸਦੈ ਨਾਲ ਪ੍ਰੀਤ ਹੋਵੇ ਓਹਦੇ ਬਾਝ ਨਾ ਜਾਨ ਸੁਹਾਂਵਦੀਏ॥ ਮਜਨੂੰ ਦੇਖਦਾ ਲੈਲੀ ਦੀ ਸ਼ਕਲ ਸੋਹਣੀ ਕਾਲੀ ਹੋਰਨਾਂ ਨੂੰ ਨਜ਼ਰ ਆਂਵਦੀਏ॥ ਜਹਿਨੂੰ ਪੀੜ ਹੋਵੇ ਸੋਈ ਪਿਆ ਰੋਵੇ ਹੋਰ ਕਿਸੇ ਦਾ ਕੀ ਵੰਞਾਂਵਦੀਏ॥ ਰਾਂਝੇ ਵਾਸਤੇ ਹੀਰ ਨਿਰਧੀਰ ਹੋਕੇ ਪਈ ਪੀਰ ਫਕੀਰ ਧਯਾਂ ਵਦੀਏ॥ ਸ਼ੀਰੀਂ ਨਾਲ ਫ਼ਰਿਹਾਦ ਦੇ ਨੇਹੁ ਲਾਕੇ ਪਈ ਮਹਿਲ ਦੇ ਵਿਚ ਕੁਰ ਲਾਂਵਦੀਏ॥ ਦੁਖ ਹਿਜਰ ਜੇਹਾ ਕੋਈ ਹੋਰਨਾ ਹੀਂ ਚੰਗੇ ਭਲੇ ਨੂੰ ਤਾਪ ਚੜ੍ਹਾਂਵਦੀਏ॥ ਸੂਰਜ ਚੰਦ ਬਾਝੋਂ ਜਿਵੇਂ ਰਾਤ ਕਾਲੀ ਤਿਵੇਂ ਬਾਝ ਪ੍ਯਾਰਿਆਂ ਜਾਂਵਦੀਏ॥ ਕਿੱਸੇ ਆਸ਼ਕਾਂ ਦੇ ਨਹੀਂ ਅੰਤ ਕੋਈ ਕੁਲ ਖਲਕ ਦੇਖੋ ਪਈ ਗਾਂਵਦੀਏ॥ ਘਰ ਬਾਰ ਉਜਾੜ ਹੈ ਯਾਰ ਬਾਝੋਂ ਜ਼ਾਰ ਜ਼ਾਰ ਰੋਂਦੀ ਜਦ ਜਾਂਵਦੀਏ॥ ਤ੍ਰਿਯਾ ਕੰਤ ਬਾਝੋਂ ਵਿਚੇ ਵਿਚ ਰੋਵੇ ਅਤੇ ਕਿਸੇ ਨੂੰ ਨਹੀਂ ਸੁਨਾਂਵਦੀਏ॥ ਪੀਆ ਦੂਰ ਤੇ ਤਨ ਤਨੂਰ ਹੋਯਾ ਹੱਡ ਚੂਰ ਬ੍ਰਿਹੋ ਅੱਗ ਲਾਂਵਦੀਏ॥ ਜਹਿੰਦਾ ਗਿਆ ਸੁਹਾਗ ਤੇ ਭਾਗ ਭੈੜੇ ਓਹ ਤਾਂ ਰੋਂਵਦੀ ਪਈ ਸੁਹਾਂਵਦੀ ਏ॥ ਰੰਡੀ ਰੰਨ ਕੀ ਰੋਵਨਾ ਧੋਵਨਾ ਹੈ ਜੇਹੜੀ ਖਸਮ ਨੂੰ ਮਾਰ ਮੁਕਾਂਵਦੀਏ॥ ਦੁਖ ਸੁਖ ਭਾਰੇ ਭਰ ਤੇ ਵਾਲੜੀ ਨੂੰ ਜੇਹੜੀ ਸ਼ਰਮ ਤੇ ਭਰਮ ਰਖਾਂਵਦੀਏ॥ ਕੇਹਾ ਗ਼ਮ ਹੈ ਚੰਦਰੀ ਕੰਜਰੀ ਨੂੰ ਨਿੱਤ ਨਵੇਂ ਸਿੰਗਾਰ ਬਨਾਂਵਦੀਏ॥ ਵਖ਼ਤ ਪੌਂਦੇ ਨੀ ਰਾਜਿਆਂ ਰਾਨਿਆਂ ਨੂੰ ਹੋਨੀ ਅੰਬੀਆਂ ਦੇ ਸਿਰ ਆਂਵਦੀ ਏ॥ ਵਖ਼ਤ ਕੇਹਾ ਹੈ ਕਹੋ ਕੰਗਾਲ ਤਾਈ ਜੈਂਦੀ ਦੁਖਸੋਂ ਨਿਤ ਵਿਹਾਂਵਦੀਏ॥ ਦੁਖ ਸੁਖ ਸਮਾਨ ਫਕੀਰ ਤਾਈਂ ਜਿਵੇਂ ਜਾਂਵਦੀ ਏ ਤਿਵੇਂ ਭਾਂਵਦੀਏ॥ ਨੱਥ ਖਸਮ ਦੇ ਹੱਥ ਨਾ ਉਜ਼ਰ ਕੋਈ ਜਿਥੇ ਲੈ ਜਾਵ ਤਿਥੇ ਜਾਂਵਦੀਏ॥ ਕਰੋ ਕੰਤ ਦੇ ਨਾਲ ਬਰਾਬਰੀ ਜੋ ਖੱਲੇ ਖੇਸੜੇ ਰਾਤ ਦਿਨ ਖਾਂਵੜੀਏ॥ ਨਫ਼ਰ ਕਰੇ ਆਕੜ ਅੱਗੇ ਬਦਸ਼ਾਹਾਂ ਸ਼ਾਮਤ ਸਤ੍ਯਾ ਆਨ ਗਾਂਵਦੀ ਏ॥ ਨਾਰ ਅਤੇ ਪੈਜ਼ਾਰ ਨ ਸੀਸ ਸੋਹੇ ਪੈਰ ਪਈ ਹਾਂਵਦੀਏ॥ ਕਿਸ਼ਨ ਸਿੰਘ ਸੋ ਨਾਰ ਮੁਆਰ ਹੋਵੇ ਜੇਹੜੀ ਨਾਲ ਭਰਤਾਰ ਗਵਾਂਵਦੀਏ॥੧੧੯॥ ਜਵਾਬ ਅਕਲੂ ਅਕਲੂ ਆਖਿਆ ਓਸਨੂੰ ਫਿਕਰ ਕੇਹਾ ਜੇਹੜਾ ਮਸਤ ਅਲ ਮਸਤ ਫਕੀਰ ਹੋਵੇ॥ ਪੀਵੇ ਪੂਰ ਪਯਾਲੜਾ ਪ੍ਰੇਮ ਵਾਲਾ ਘਰ ਬਾਹਰ ਓਹ ਮਸਤ ਗੰਭੀਰ ਹੋਵੇ॥ ਹਰ ਹਾਲ ਦੇ ਵਿਚ ਨਿਹਾਲ ਰੈਹ ਸੀ ਜਿਵੇਂ ਰਾਂਝਨੇ ਦੇ ਨਾਲ ਹੀਰ ਹੋਵੇ॥ ਜਿਨਾਂ ਇਕ ਖ਼ੁਦਾ ਪਛਾਨਿਆ ਹੈ ਦਿਲ ਤਿਨ੍ਹਾਂ ਦਾ ਬਦਰੇ ਨੀਰ ਹੋਵ॥ ਕਦੇ ਬੈਠ ਦੇ ਬਾਗ਼ ਬਹਾਰ ਅੰਦਰ ਕਦੇ ਬਿਸਤ੍ਰਾ ਹੇਠ ਕਰੀਰ ਹੋਵੇ॥ ਕਦੇ ਖਾਂਵਦੇ ਟੁਕੜਿਆਂ ਬਾਸੀਆਂ ਨੂੰ ਕਦੇ ਖੰਡ ਮੱਖਨ ਖੋਯਾ ਖੀਰ ਹੋਵੇ॥ ਕਦੇ ਪੈਹਨ ਦੇ ਮਲ ਮਲਾਂ ਖਾਸਿਆਂ ਨੂੰ ਕਦੇ ਲਮਕ ਦੀ ਲੀਰ ਪਲੀਰ ਹੋਵੇ॥ ਭੁਖ ਨੰਗ ਦੀ ਕੁਝ ਪ੍ਰਵਾਹ ਨਾਹੀਂ ਦਿਲ ਜਿਨ੍ਹਾਂ ਦਾ ਬਦਰੇ ਮੁਨੀਰ ਹੋਵੇ॥ ਜੈਂਦੀ ਰੱਬ ਦੇ ਨਾਲ ਪ੍ਰੀਤ ਲੱਗੀ ਓਹ ਦੀ ਜੱਗ ਦੇ ਨਾਲ ਕੀ ਸੀਰ ਹੋਵੇ॥ ਪੀ ਕੇ ਸੌਕ ਸ਼ਰਾਬ ਬੇਤਾਬ ਹੋਏ ਕਿਸੇ ਰੰਗ ਦੇ ਵਿਚ ਸਰੀਰ ਹੋਵੇ॥ ਆਸ਼ਕ ਇਸ਼ਕ ਦੇ ਵਿਚ ਗਰਕਾਬ ਹੋਏ ਜਿਵੇਂ ਦੇਖ ਮੱਖੀ ਵਿਚ ਨੀਰ ਹੋਵੇ॥ ਸੋਈ ਇਸ਼ਕ ਦੀ ਰਮਜ਼ ਨੂੰ ਜਾਨ ਦਾਈ ਲਗਾ ਜਿਸ ਨੂੰ ਬ੍ਰਿਹੋਂ ਦਾ ਤੀਰ ਹੋਵੇ॥ ਇਸ਼ਕ ਲਗਦਾ ਏ ਕਰਮਾਂ ਵਾਲਿਆਂ ਨੂੰ ਜਾਨੇ ਇਸ਼ਕ ਕੀ ਜੋ ਮੁੱਢੋਂ ਕੀਰ ਹੋਵੇ॥ ਗਲੀ ਯਾਰ ਦੀ ਜਾਵਨਾ ਨਹੀਂ ਸੌਖਾ ਮੋਈ ਜਾਇ ਜੋ ਮਸਤ ਫਕੀਰ ਹੋਵੇ॥ ਜੇਹੜੇ ਯਾਰ ਤੋਂ ਵਿਛੜੇ ਰੋਂਵਦੇ ਨੀ ਮਿਲੇ ਬਾਝ ਕੈਸੇ ਸਬਰ ਧੀਰ ਹੋਵੇ॥ ਬਿਨਾ ਇਸ਼ਕ ਨਾ ਸੱਦ ਦਾ ਕੋਈ ਆਸ਼ਕ ਦੌਲਤ ਬਾਂਝ ਨਾਂ ਕੋਈ ਅਮੀਰ ਹੋਵੇ॥ ਬਿਨਾਂ ਪੁਤਰਾਂ ਬਾਪ ਨਾ ਕੋਈ ਆਖੇ ਅਤੇ ਤਲਬਾਂ ਬਾਝ ਨਾ ਪੀਰ ਹੋਵੇ॥ ਓਹਨੂੰ ਲਾਗਨਾ ਇਸ਼ਕ ਦੀ ਮੂਲ ਲੱਗੇ ਜੇਹੜਾ ਧੀਨ ਬਦਬਖ਼ਤ ਸ਼ਰੀਰ ਹੋਵੇ॥ ਰਾਹ ਰਬ ਦਾ ਓਸਨੂੰ ਹੱਥ ਆਵੇ ਜੇੜ੍ਹਾ ਆਰਫ਼ਾਂ ਦਾ ਦਾਮਨਗੀਰ ਹੋਵੇ॥ ਇਸ਼ਕ ਬਾਝ ਓਹ ਕਦੇ ਨਾ ਛੁਟ ਸੱਕੇ ਜਿਸਨੂੰ ਹਿਰਸ ਦਾ ਪਿਆ ਜੰਜੀਰ ਹੋਵੇ॥ ਹੋਰ ਕਿਸੇ ਦਾ ਜੋਰ ਨਾ ਪੇਸ਼ ਜਾਵੇ ਜਦੋਂ ਆਪ ਪ੍ਯਾਰਾ ਦਸਤਗੀਰ ਹੋਵੇ॥ ਇਸ਼ਕ ਆਸ਼ਕਾਂ ਰਖ੍ਯਾ ਸੀਸ ਉਤੇ ਜਿਵੇਂ ਥੰਮ ਦੇ ਸਿਰੇ ਸ਼ੈਹਤੀਰ ਹੋਵੇ॥ ਕਿਸ਼ਨ ਸਿੰਘ ਬਿਨ ਪ੍ਰੇਮ ਨਾ ਮਿਲੇ ਪ੍ਯਾਰਾ ਜਿਵੇਂ ਸ਼ੀਰ ਦੇ ਬਾਝ ਨਾ ਖੀਰ ਹੋਵੇ॥੧੨੦॥
ਜਵਾਬ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਫ਼ਰਯਾਦ ਕਰਕੇ ਹਕ ਆਸ਼ਕਾਂ ਸਦਾ ਹਜ਼ੂਰ ਹੋਯਾ॥ ਕਿਤੇ ਸ਼ੀਰੀਂ ਤੇ ਕਿਤੇ ਫ਼ਰਿਹਾਦ ਬਨਿਆਂ ਕਿਤੇ ਸ਼ਾਹ ਤੇ ਕਿਤੇ ਮਜ਼ਦੂਰ ਹੋਯਾ॥ ਖੋਲ੍ਹ ਅੱਖੀਆਂ ਦੇਖ ਪਿਆਰੜੇ ਨੂੰ ਹਰ ਰੰਗ ਦੇ ਵਿਚ ਮਗ਼ਰੂਰ ਹੋਯਾ॥ ਨੈਨਾਂ ਵਾਲ੍ਯਾਂ ਨੂੰ ਨੇੜੇ ਦਿਸਦਾ ਏ ਅਤੇ ਅੰਧਿਆਂ ਤੋਂ ਕਿਤੇ ਦੂਰ ਹੋਯਾ॥ ਕਿਤੇ ਨਾਲ ਮਹਬੂਬ ਦੇ ਮਿਲ ਰਿਹਾ ਕਿਤੇ ਨਾਲ ਫ਼ਿਰਾਕ ਦੇ ਦੂਰ ਹੋਯਾ॥ ਕਿਤੇ ਹੋਇ ਈਸਾ ਗਿਆ ਅਰਸ਼ ਚੌਥੇ ਕਿਤੇ ਮੂਸਾਨੂੰ ਕੁਰਬ ਕੋਹ ਤੂਰ ਹੋਯਾ॥ ਕਿਤੇ ਨਬੀ ਨੂੰ ਅੋਜ ਮੇਰਾ ਜਾ ਮਿਲ੍ਯਾ ਕਿਤੇ ਜ਼ਾਹਰਾ ਆਪ ਜ਼ਹੂਰ ਹੋਯਾ॥ ਕਿਤੇ ਹੋਇ ਰਾਜਾ ਕਰੇ ਰਾਜ ਬੈਠਾ ਕਿਤੇ ਟੋਕਰੀ ਪਕੜ ਮਜ਼ਦੂਰ ਹੋਯਾ॥ ਕਿਤੇ ਹੋਇ ਸ਼ੱਮਸ ਲੱਥੀ ਖੱਲ ਉਲਟੀ ਕਿਤੇ ਸ਼ਰਾ ਦੇ ਵਿੱਚ ਜ਼ਰੂਰ ਹੋਯਾ॥ ਕਿਤੇ ਆਖਦਾ ਮੈਂ ਮਸਕੀਨ ਬੰਦਾ ਅਨਲ ਹੱਕ ਕਹਿ ਕਿਤੇ ਮਨਸੂਰ ਹੋਯਾ॥ ਕਿਤੇ ਮਜਲਸਾਂ ਦੇ ਵਿੱਚ ਕਰੇ ਮਸਲੇ ਕਿਤੇ ਨਾਲ ਸ਼ਰਾਬ ਮਖ਼ਸੂਰ ਹੋਯਾ॥ ਕਿਤੇ ਕਰੇ ਪੂਜਾ ਬੈਠ ਠਾਕਰਾਂ ਦੀ ਕਿਤੇ ਪੱਥਰਾਂ ਦੇ ਨਾਲ ਚੂਰ ਹੋਯਾ॥ ਕਿਤੇ ਅੰਧ ਅੰਧਾਰ ਗੁਬਾਰ ਕਾਲਾ ਕਿਤੇ ਚੰਦ ਸੂਰਜ ਸੋਹਨਾ ਨੂਰ ਹੋਯਾ॥ ਕਿਤੇ ਸਾਵਲਾ ਰੂਪ ਅਨੂਪ ਛੈਲਾ ਕਿਤੇ ਚੰਦਰਾ ਮੰਦਮ ਨੂਰ ਹੋਯਾ॥ ਕਿਤੇ ਮੀਤ ਵੈਰੀ ਕਿਤੇ ਪੁਰਖ ਨਾਰੀ ਕਿਤੇ ਭੂਤ ਭੈੜਾ ਕਿਤੇ ਹੂਰ ਹੋਯਾ॥ ਕਿਤੇ ਪਕੜ ਪੁਰਾਨ ਹੋਬਨੇ ਪੰਡਿਤ ਕਿਤੇ ਕੰਮ ਲਾਬੇਸ਼ ਊਰ ਹੋਯਾ॥ ਕਿਤੇ ਮੰਗਦਾ ਫਿਰੇ ਫ਼ਕੀਰ ਹੋ ਕੇ ਕਿਤੇ ਹੋਇ ਦਾਤਾ ਮਨਜ਼ੂਰ ਹੋਯਾ॥ ਕਿਤੇ ਭਟਕਦਾ ਫਿਰੇ ਹੈਰਾਨ ਹੋ ਕੇ ਕਿਤੇ ਜਾਨ ਕੇ ਆਪ ਮਸਰੂਰ ਹੋਯਾ॥ ਕਿਤੇ ਫਿਰੇ ਨੰਗਾ ਸਿਰ ਪੈਰ ਤਾਈਂ ਕਿਤੇ ਬਸਤਰਾਂ ਨਾਲ ਭਰਪੂਰ ਹੋਯਾ॥ ਕਿਤੇ ਦਯਾਤੇ ਮਯਾ ਦੇ ਨਾਲ ਭਰਿਆ ਕਿਤੇ ਕਠਨ ਕਠੋਰ ਕਰੂਰ ਹੋਯਾ॥ ਕਿਤੇ ਰਾਜ ਸੀਤਾ ਮਸੀ ਸਾਂਤ ਕੀ ਹੈ ਕਿਤੇ ਤੀਨ ਗੁਨ ਪਰੇ ਸਤੂਰ ਹੋਯਾ॥ ਕਿਤੇ ਬਹੁਤ ਪ੍ਰਸੰਨ ਆਨੰਦ ਸੌਖਾ ਕਿਤੇ ਰੋਹ ਦੇ ਨਾਲ ਤਨੂਰ ਹੋਯਾ॥ ਕਿਤੇ ਗੁਰੂ ਚੇਲਾ ਕਿਤੇ ਬਾਪ ਬੇਟਾ ਕਿਤੇ ਸ਼ਾਹ ਤੇ ਕਿਤੇ ਦਸਤੂਰ ਹੋਯਾ॥ ਕਿਤੇ ਲੋਂਗ ਲਾਚੀ ਕਿਤੇ ਜ਼ਹਿਰ ਮਾਖੀ ਕਿਤੇ ਹਿੰਗ ਤੇ ਕਿਤੇ ਕਚੂਰ ਹੋਯਾ॥ ਕਿਤੇ ਭੇਖ ਅਨੇਕ ਬਨਾਇ ਬੈਠਾ ਕਿਤੇ ਸਾਫ ਅਭੇਖ ਅਝੂਰ ਹੋਯਾ॥ ਕਿਤੇ ਗ੍ਰਸਤ ਦੇ ਵਿਚ ਹੋ ਰਿਹਾ ਗ੍ਰਸਤੀ ਕਿਤੇ ਸਾਧ ਅਤੀਤ ਅਕੂਰ ਹੋਯਾ॥ ਪਾਤ ਪਾਤ ਮਹਿੰਦੀ ਜਿਵੇਂ ਰੰਗ ਰਚਿਆ ਰਸ ਮਿੱਠੜਾ ਜਿਵੇਂ ਅੰਗੂਰ ਹੋਯਾ॥ ਫੂਲ ਬਾਸ ਅਕਾਸ਼ ਸਮਾਨ ਜੈਸੇ ਡਾਲ ਡਾਲ ਜਿਉਂ ਖ਼ਾਲ ਖਜੂਰ ਹੋਯਾ॥ ਅੰਗੀ ਅੰਗ ਤਰੰਗ ਜਿਓਂ ਗੰਗ ਅੰਦਰ ਨਸ਼ਾ ਭੰਗ ਨਿਸ਼ੰਗ ਮਸਹੂਰ ਹੋਯਾ॥ ਬਸਤ ਸੂਤ ਲੋਹਾ ਸ਼ਸਤ੍ਰ ਜਾਨ ਜੈਸੇ ਸੋਨਾ ਗਹਿਨਿਆਂ ਵਿੱਚ ਭਰਪੂਰ ਹੋਯਾ॥ ਜਿਧਰ ਦੇਖੀਏ ਦਿੱਸਦਾ ਆਪ ਸਾਰੇ ਜਿਵੇਂ ਖ੍ਵਾਬ ਦਾ ਜਾਨ ਦਸਤੂਰ ਹੋਯਾ॥ ਸਾਰੇ ਵੱਸਦਾ ਸਭ ਤੋਂ ਰਹੇ ਫ਼ਾਰਗ ਅਤੇ ਆਪਦੇ ਵਿੱਚ ਮਾਮੂਰ ਹੋਯਾ॥ ਇਕ ਚੰਦ ਨੂੰ ਦੋ ਬਤਾਂਵਦਾਏ ਜਹਿੰਦੀ ਅੱਖ ਦੇ ਵਿਚ ਕਸੂਰ ਹੋਯਾ॥ ਕਿਸ਼ਨ ਸਿੰਘ ਕੀ ਖ਼ਬਰ ਹੈ ਉਲੂਆਂ ਨੂੰ ਸੂਰਜ ਦੇਖ ਸਾਰੇ ਮਸ਼ਾਹੂਰ ਹੋਯਾ॥੧੨੧॥
ਕਲਾਮ ਅਕਲੂ
ਅਕੂਲ ਆਖਿਆ ਜਿਨਾਂ ਨੂੰ ਲਗਨ ਲਗੀ ਲਗਨ ਆਪਨੀ ਤੋਂ ਕਦੋਂ ਹੱਟਦੇ ਨੀ॥ ਇਸ਼ਕ ਆਸ਼ਕਾਂ ਥੋਂ ਪ੍ਰੇਮ ਪ੍ਰੇਮੀਆਂ ਥੋਂ ਅਮਲ ਅਮਲੀਆਂ ਥੋਂ ਨਹੀ ਹੱਟਦੇ ਨੀ॥ ਚੋਰ ਚੋਰੀਆਂ ਥੋ ਯਾਰ ਯਾਰੀਆਂ ਥੋਂ ਠਗ ਠਗੀਆਂ ਥੋਂ ਨਫ਼ਾ ਖੱਟਦੇ ਨੀ॥ ਜਾਨ ਵਾਦੀਆ ਆਦਤਾਂ ਨਾਲ ਸਿਰ ਦੇ ਚੂਹੇ ਚੰਦਰੇ ਧਰਤ ਨੂੰ ਪੱਟਦੇ ਨੀ॥ ਨੇਕੀ ਨੇਕ ਤੇ ਬਦੀ ਬੁਰਿਆਰ ਕੋਲੋਂ ਬਿੱਛੂ ਨਾਗ ਦੇਖੋ ਨਿੱਤ ਕੱਟਦੇ ਨੀ॥ ਕਾਮੀ ਕਾਮ ਕੋਲੋਂ ਨਾਮੀ ਨਾਮ ਕੋਲੋਂ ਖਾਮੀ ਖ਼ਾਮ ਕੋਕਾਮ ਘੱਟਦੇ ਨੀ॥ ਇਸ਼ਰਾਫ਼ਾਂ ਤੋਂ ਕੰਮ ਅਸ਼ਰਾਫ ਹੋਵੇ ਅਤੇ ਊਤ ਲੈ ਉਂਗਲਾਂ ਚੱਟਦੇ ਨੀ॥ ਫੁਲਾਂ ਵਾਂਗ ਰਹਿੰਦੇ ਖਿੜੇ ਰੱਬ ਵਾਲੇ ਭੁਲੇ ਰੱਬ ਵੱਲੋਂ ਮੱਥਾ ਵੱਟਦੇ ਨੀ॥ ਚੰਗੇ ਕੱਪੜੇ ਪਹਿਨ ਅਮੀਰ ਰਾਜ਼ੀ ਭੂਰੇ ਦੇਖ ਖੁਸ਼ੀ ਪੁਤ੍ਰ ਜੱਟ ਦੇ ਨੀ॥ ਅੱਛੀ ਲਗਦੀ ਨੌਕਰੀ ਨੌਕਰਾਂ ਨੂੰ ਅਤੇ ਖੱਤ੍ਰੀ ਨੂੰ ਸੌਦੇ ਹੱਟਦੇ ਨੀ॥ ਸ਼ਰਮ ਧਰਮ ਦੀ ਲਾਜ ਸਪੁਤ੍ਰਾਂ ਨੂੰ ਅਤੇ ਕਰਨ ਠੱਠੇ ਬੇਟੇ ਨੱਟਦੇ ਨੀ॥ ਗਿਆਨ ਧਿਆਨ ਦੀ ਬਾਨ ਗਿਆਨੀਆਂ ਨੂੰ ਅਤੇ ਦਾਨ ਵਾਲੇ ਸੱਟਾਂ ਸੱਟ ਦੇ ਨੀ॥ ਜਾਮੇ ਸੋਹਨ ਸੁਫ਼ੇਦ ਜੋ ਮਰਦ ਤਾਈਂ ਅਤੇ ਨਾਰੀਆਂ ਕੱਪੜੇ ਪੱਟਦੇ ਨੀ॥ ਆਰਫ਼ ਬੋਲ ਦੇ ਬੋਲ ਇਰਫ਼ਾਨ ਵਾਲੇ ਦੌਲਤ ਹੱਕ ਦੀ ਚਾਪ ਲੁੱਟਦੇ ਨੀ॥ ਬਰਖਾ ਬੱਦਲਾਂ ਦੀ ਸੁਖ਼ਨ ਆਸ਼ਕਾਂ ਦੇ ਜੈਸੇ ਖੇਤੀਆਂ ਨੂੰ ਪਾਣੀ ਝੱਟ ਦੇ ਨੀ॥ ਨਦੀ ਨਾਵ ਦਾ ਮੇਲ ਜਹਾਨ ਸਾਰਾ ਸਾਡੇ ਪਿਆਰ ਐਵੇਂ ਪਲ ਝੱਟਦੇ ਨੀ॥ ਚੁੱਪ ਕੀਤਿਆਂ ਨਫ਼ਾ ਕੀ ਆਸ਼ਕਾਂ ਨੂੰ ਬਿਨਾਂ ਬੋਲ ਕੇ ਬਿੱਤ ਕੀ ਭੱਟਦੇ ਨੀ॥ ਤਦੋਂ ਅਤਰ ਦਾ ਮੁਸ਼ਕ ਨਾ ਮੂਲ ਆਵੇ ਜਦੋਂ ਸ਼ੀਸ਼ਿਆਂ ਨੂੰ ਗਾਂਧੀ ਡੱਟਦੇ ਨੀ॥ ਖੋਟੇ ਖਰੇ ਸਰਾਫ਼ ਸਭ ਪਰਖ ਲੈਂਦੇ ਜਦੋਂ ਥੈਲੀਆਂ ਖੋਲ ਉਲੱਟਦੇ ਨੀ॥ ਪਾਨੀ ਕੱਢਿਆਂ ਖੂਹ ਨਾ ਹੋਨ ਖਾਲੀ ਦਾਨ ਦਿੱਤਿਆਂ ਮਾਲ ਨਾ ਘੱਟਦੇ ਨੀ॥ ਬਿਨਾਂ ਬੋਲਿਆਂ ਕੋਈ ਨਾ ਜਾਨ ਸਕੇ ਬਧੇ ਮੁਖ ਜੈਸੇ ਘੜੇ ਮੱਟ ਦੇ ਨੀ॥ ਸੱਚ ਕੂੜਿਆਂ ਨੂੰ ਮੱਤ ਮੂਰਖਾਂ ਨੂੰ ਜੇਹਾ ਲੂਣ ਲੱਗੇ ਉੱਤੇ ਫੱਟਦੇ ਨੀ॥ ਦਰਦ ਨਹੀਂ ਬੇਦਰਦ ਨੂੰ ਦਰਦੀਆਂ ਦ ਚੋਰ ਸੁੱਤਿਆਂ ਨੂੰ ਮਾਰ ਸੱਟਦੇ ਨੀ॥ ਰਾਹ ਛਡ ਬੈਰਾ ਹਵ ਨਾਹ ਹੋਸੀ ਜਿਵੇਂ ਬੋਲ ਸੁਨ ਜੱਟ ਦੇ ਵੱਟ ਦੇ ਨੀ॥ ਕਿਸ਼ਨ ਸਿੰਘ ਨਾ ਹੋਂਵਦੇ ਸ਼ੇਰ ਲਾਦੀ ਗਧੇ ਸਦਾ ਰਹਿੰਦੇ ਹੇਠ ਛੱਟਦੇ ਨੀਂ॥੧੨੨॥
ਜਵਾਬ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਸ਼ਾਦ ਹੋ ਕੇ ਬੜਾ ਮਰਤਬਾ ਨਾਮ ਰੁਬਾਰ ਦਾ ਹੈ॥ ਜੇਹਾ ਦਿਲ ਦਿਮਾਗ਼ ਦਰਵੇਸ਼ ਦਾ ਹੈ ਤੇ ਹਾਕ ਦੇ ਨਹੀ ਦੁਨੀਆ ਦਾਰ ਦਾ ਹੈ॥ ਸੌ ਜੱਟ ਤੇ ਮਗ਼ਜ਼ ਇਕ ਪੈਂਚ ਦਾ ਹੈ ਸੋ ਪੈਂਚ ਤੇ ਇਕ ਸਰਦਾਰ ਦਾ ਹੈ॥ ਸੋ ਸਰਦਾਰ ਜੇਹਾ ਠਾਂਨੇਦਾਂਰ ਹੋਵੇ ਜੇੜ੍ਹਾ ਜ਼ਾਲਮਾਂ ਨੂੰ ਪਕੜ ਮਾਰਦਾ ਹੈ॥ ਠਾਨੇਦਾਰ ਸੌ ਇਕ ਤਹਸੀਲ ਦਾਰਾਂ ਮਗ਼ਜ਼ ਉਸਦਾ ਸੀਸ਼ ਪਹਾੜ ਦਾ ਹੈ॥ ਕਰੋ ਸੈਂਕੜੇ ਜਮਾ ਤਹਸੀਲਦਾਰਾਂ ਮੁਗ਼ਜ਼ ਜਾਨ ਐਸੇ ਪੇਸ਼ਕਾਰ ਦਾ ਪੇਸ਼ਕਾਰ ਜਿਉਂ ਸੈਂਕੜੇ ਹੋਨ ਕੱਠੇ ਰੁਤਬਾ ਇਕ ਦੀਵਾਨ ਸਰਕਾਰ ਦਾ ਹੈ॥ ਕਈ ਸੈਂਕੜ ਹੋਨ ਦੀਵਾਨ ਕੱਠੇ ਮਗ਼ਜ਼ ਇਕ ਵਜੀਰ ਸੁਧਾਰਦਾ ਹੈ॥ ਜਹੇ ਸੈਂਕੜੇ ਮੀਰ ਵਜ਼ੀਰ ਹੋਵਨ ਮਗ਼ਜ਼ ਜਾਨ ਤੇਹਾ ਸ਼ਹਿਰ ਯਾਰ ਦਾ ਹੈ॥ ਕਈ ਬਾਦਸ਼ਾਹ ਸੈਂਕੜੇ ਖ਼ਾਕ ਕਰਕੇ ਘੜਿਆ ਖ਼ਤ ਖੁਦਾਇ ਦੇ ਯਾਰ ਦਾ ਹੈ॥ ਮੁਗ਼ਜ਼ ਆਰਫ਼ਾਂ ਦਾ ਅਰਫ਼ ਜਾਨ ਦੇ ਨੀ ਦਿਲਬਰ ਜਾਨਦਾ ਦਿਲ ਦਿਲਦਾਰ ਦਾ ਹੈ॥ ਖੋਜ ਮੱਛੀਆਂ ਦਾ ਮੱਛੀ ਜਾਨਦੀ ਏ ਅਤੇ ਪੰਖੀਆਂ ਪੰਖ ਉਡਾਰ ਦਾ ਹੈ॥ ਰਮਜ਼ ਆਸ਼ਕਾਂ ਦੀ ਆਸ਼ਕ ਲਭ ਲੈਂਦੇ ਸੋਨਾ ਪਰਖਨਾ ਕੰਮ ਸੁਨਿਆਂਰ ਦਾ ਹੈ॥ ਜੱਗ ਜਾਨਿਆਂ ਸੁਪਨੇ ਵਾਂਗ ਜਿਨਾਂ ਸੱਚਾ ਹੋਇਕੇ ਸੱਚ ਨਿਤਾਰਦਾ ਹੈ॥ ਹੀਰਾ ਹੱਥ ਜਵਾਹਿਰੀ ਮੂਲ ਪਾਵੈ ਘੋੜਾ ਦੇਖਣਾ ਕੰਮ ਅਸਵਾਰ ਦਾ ਹੈ॥ ਜਿਨਾਂ ਲੱਖ ਤੇ ਕੱਖ ਨੂੰ ਇਕ ਜਾਤਾ ਓਹਨਾਂ ਫ਼ਿਕਰ ਕੇਹਾ ਸੰਸਾਰ ਦਾ ਹੈ॥ ਹੰਸ ਬਗਲਿਆਂ ਦੇ ਵਿੱਚੋਂ ਲੱਭ ਲੈਂਦੇ ਜੇਹੜਾ ਖੀਰ ਤੇ ਨੀਰ ਨਿਰ ਵਾਰਦਾ ਹੈ॥ ਹੈਨ ਸੂਰਮੇਂ ਗੱਲਾਂ ਦੇ ਨਾਲ ਸਾਰੇ ਸੂਰਾ ਸੋਈ ਜੋ ਧਨੀ ਤਲਵਾਰ ਦਾ ਹੈ॥ ਮੂੰਹ ਨਾਲ ਨਾ ਮਰਦ ਨਾ ਮਰਦ ਹੋਵਨ ਮਰਦ ਸੋਈ ਜੋ ਮਰਦਮੀ ਧਾਰਦਾ ਹੈ॥ ਅਸੀਂ ਓਸਨੂੰ ਮਰਦ ਪਛਾਨਨੇ ਹਾਂ ਜੇਹੜਾ ਸੱਚ ਹੀ ਸੱਚ ਪੁਕਾਰਦਾ ਹੈ॥ ਰੱਬ ਰੱਬ ਕਰਕੇ ਰੱਬ ਹੋਇ ਰਹੇ ਅਤੇ ਰੱਬ ਹੀ ਰੱਬ ਨਿਹਾਰਦਾ ਹੈ॥ ਦਮ ਦੱਮ ਪਿਆ ਅਨਲ ਹੱਕ ਬੋਲੇ ਰਹੇ ਖ਼ੌਫ਼ ਨਾ ਦਾਰ ਕਟਾਰਦਾ ਹੈ॥ ਰੋਮ ਰੋਮ ਸੋਹੰ ਸੋਹੰ ਬੋਲੇ ਅਤੇ ਹੰਗ ਤਾ ਮਾਰ ਨਿਵਾਰਦਾ ਹੈ॥ ਵਾਂਗ ਬੀਜਦੇ ਆਪ ਨਾ ਬੂਦ ਹੋਵੇ ਫੇਰ ਬ੍ਰਿਛ ਪੈਰ ਪਸਾਰਦਾ ਹੈ॥ ਜਿਹਨੂੰ ਭੇਦ ਖੁਦਾਇ ਦਾ ਹਥ ਆਯਾ ਜਾਨ ਬੁਝ ਕੇ ਜਾਨ ਤੋ ਹਾਰਦਾ ਹੈ॥ ਮਨ ਜੀਤ ਕੇ ਜਿੱਤਿਆ ਜਗਤ ਸਾਰਾ ਕਾਜ ਆਪਣਾਂ ਆਪ ਸਵਾਰਦਾ ਹੈ॥ ਬਾਦਸ਼ਾਹੀਆਂ ਲਾਖ ਕਰੋੜ ਹੋਵਨ ਇਕ ਯਾਰ ਦੇ ਨਾਮ ਤੋਂ ਵਾਰਦਾ ਹੈ॥ ਜ਼ੋਰ ਜ਼ੁਲਮ ਦੇ ਨਾਲ ਨਾ ਮਿਲੇ ਮੂਲੋਂ ਰਾਹ ਰੱਬ ਰਹੀਮ ਗੁਫ਼ਾਰ ਦਾ ਹੈ॥ ਮੀਤ ਮਿੱਲਦੇ ਨਾਲ ਮਹੱਬਤਾਂ ਦੇ ਪੀਆ ਵਾਸਤੇ ਸੇਹਰ ਪਿਆਰ ਦਾ ਹੈ॥ ਪ੍ਰੀਤਮ ਪ੍ਰੇਮ ਦੇ ਬਾਝ ਨਾ ਕੋਈ ਪਕੜੇ ਪਿਆ ਕੁਲ ਜਹਾਨ ਪੁਕਾਰਦਾ ਹੈ॥ ਰਸਤਾ ਪ੍ਰੇਮ ਦਾ ਕਠਨ ਕਠੋਰ ਲੋਕੋ ਜੇਹਾ ਕੱਟਨਾ ਸਖ਼ਤ ਪਹਾੜ ਦਾ ਹੈ॥ ਮਨ ਮਾਰਨਾ ਕਠਨ ਕਠੋਰ ਯਾਰੋ ਕੇਹਾ ਜਿਤਨਾ ਮੁਲਕ ਕੰਧਾਰ ਦਾ ਹੈ॥ ਭਾਗਾਂ ਬਾਝ ਨਾ ਮਿਲੇ ਭਗਵਾਨ ਘਰਮੇਂ ਅੱਖੀਂ ਬਾਝ ਕੀ ਕੰਮ ਦੀਦਾਰ ਦਾ ਹੈ॥ ਕਿਰਪਾ ਆਪਨੀ ਕਰੇ ਤਾਂ ਦਰਸ ਦੇਵੇ ਦਰਸਤਾਂ ਲੁੜਦਿਆਂ ਹੈ॥ ਜੇਹੜਾ ਆਬ ਹੁਬਾਬ ਨੂੰ ਇਕ ਜਾਨੇ ਕੰਢਾ ਦੇਖਿਆ ਓਸਨੇ ਪਾਰ ਦਾ ਹੈ॥ ਕਿਸ਼ਨ ਸਿੰਘ ਫਿਰ ਸੰਗ ਦਾ ਸੰਗ ਹੋਵੇ ਮਿਲੇ ਆਨ ਕੋਈ ਮੰਗ ਬਾਰ ਦਾ ਹੈ॥੧੨੩॥
ਜਵਾਬ ਅਕਲੂ
ਅਕਲੂ ਆਖਿਆ ਏਸ ਜਹਾਨ ਅੰਦਰ ਚੰਗਾ ਸਭ ਤੋਂ ਫ਼ਕਰ ਕਮਾਂਵਨਾ ਜੇ॥ ਹਲ ਜੋਵਨਾ ਬੋਵਨਾ ਬੀਜਨਾ ਹੀਂ ਨਹੀਂ ਪੀਸਨਾ ਤੇ ਨਹੀਂ ਪਕਾਂਵਨਾ ਜੇ॥ ਖਾਨਾ ਮੰਗ ਨਿਸ਼ੰਗ ਬਿਰਾਜ ਰਹਿਨਾ ਰੱਖ ਟੰਗ ਤੇ ਟੰਗ ਸੁਹਾਵਨਾ ਜੇ॥ ਪੀਨੀ ਭੰਗ ਤੇ ਨੰਗ ਮਲੰਗ ਹੋਨਾ ਸਾਥ ਅੰਗ ਤਮਾਮ ਭੁਲਾਂਵਨਾ ਜੇ॥ ਨਹੀਂ ਜੰਮ ਨੇ ਦੀ ਕੋਈ ਖ਼ੁਸ਼ੀ ਕਰਨੀ ਗ਼ਮ ਮੋਏ ਦਾ ਨਹੀਂ ਲਿਆਵਨਾ ਜੇ ॥ ਪਿਆਲਾ ਹੱਥ ਪ੍ਰਵਾਹ ਨ ਟੁਕੜਿਆਂ ਦੀ ਲੱਗੇ ਭੁਖ ਤਾਂ ਮੰਗਕੇ ਖਾਂਵਨਾ ਜੇ॥ ਕੋਈ ਕੰਮ ਨਾ ਕਾਰ ਵਿਹਾਰ ਕਰਨਾ ਹੱਸ ਖੇਡ ਕੇ ਦਿਨ ਲੰਘਾਂਵਨਾ ਜੇ॥ ਸੀਸ ਬਾਂਹ ਤੇ ਰੱਖ ਨਿਸ਼ੰਗ ਸੋਨਾ ਕਿਸੇ ਸੁਤਿਆਂ ਨਾਹਿ ਜਗਾਂਵਨਾ ਜੇ॥ ਨਹੀਂ ਰਖਨੀ ਲੋੜ ਬਹਿਸ਼ਤ ਸੰਦੀ ਖ਼ੌਫ਼ ਦੋਜ਼ਖਾਂ ਦਾ ਨਹੀਂ ਖਾਵਨਾ ਜੇ॥ ਚਾਰ ਤਰਫ਼ ਦਾ ਰਾਹ ਕੁਸ਼ਾਦ ਹੋਵੇ ਕਿਸੇ ਚਲਦਿਆਂ ਨਾਹਿ ਅਟਕਾਵਨਾ ਜੇ॥ ਕਦੇ ਮੱਕੇ ਦਾ ਜਾਇਕੇ ਹੱਜ ਕਰਨਾਕ ਦੇ ਤੀਰਥੀਂ ਜਾਇਕੇ ਨ੍ਹਾਵਣਾਂ ਜੇ॥ ਕਦੇ ਤਰਫ਼ ਪਹਾੜ ਦੀ ਦੌੜ ਜਾਣਾ ਕਦੇ ਉਲਟ ਜਨੂਬ ਨੂੰ ਅਵਨਾ ਜੇ॥ ਕਦੇ ਗਯਾ ਪਰਾਗ ਬਨਾਰਸੀ ਨੂੰ ਹਿੰਗ ਲਾਜ ਦੁਆਰਕਾ ਧਾਵਣਾ ਜੇ॥ ਦਿੱਲੀ ਸ਼ਹਿਰ ਲਾਹੌਰ ਦਾ ਸੈਰ ਕਰਨਾ ਕਦੇ ਦੇਸ਼ ਕਸ਼ਮੀਰ ਸਿਧਾਵਨਾ ਜੇ॥ ਕਾਬਲ ਬਲਖ਼ ਬੁਖਾਰਾ ਤੇ ਅਰਬਰਸ ਸੰਗਲ ਦੀਤ ਲੰਡਨ ਦੌੜ ਜਾਵਨਾ ਜੇ॥ ਚਾਰੋ ਤਰਫ ਆਜ਼ਾਦ ਹੋ ਸ਼ਾਦ ਫਿਰਨਾ ਅਤੇ ਗਮ ਨਾ ਦਿਲ ਤੇ ਲਾਵਨਾ ਜੇ॥ ਬੁਰਕਾ ਸ਼ੇਰ ਦਾ ਪਹਿਨ ਅਤੀਤ ਹੋਨਾ ਹਰ ਕਿਸੇ ਨੇ ਸੀਸ ਝੁਕਾਵਨਾ ਜੇ॥ ਕਿਸੇ ਬੈਠਿਆਂ ਨਹੀ ਉਠਾਵਨਾ ਜੇ ਅਤੇ ਉਠਦਿਆਂ ਨਾਹਿ ਬਹਾਵਨਾ ਜੇ॥ ਬਾਦਸ਼ਾਹ ਦੇ ਸ਼ਾਹ ਸਿਰ ਸ਼ਾਹ ਹਕੇ ਚੌਦਾਂ ਤਬਕਾਂ ਤੇ ਹੁਕਮ ਚਲਾਵਨਾਂ ਜੇ॥ ਨਹੀਂ ਨਰਕ ਸ੍ਵਰਗ ਦੀ ਲੋੜ ਰਹਿਨੀ ਜੱਗ ਭੂਤ ਨਾ ਭਰਮ ਗਵਾਵਨਾ ਜੇ॥ ਅਲਕਰ ਫ਼ਖਰੀ ਪਰ ਮੁਸਤ ਹੱਕ ਹੋ ਕੇ ਦਰਜਾ ਅਰਸ਼ ਅਜ਼ੀਮ ਦਾ ਪਾਵਨਾ ਜੇ॥ ਦੰਮ ਦੰਮ ਦੇ ਨਾਲ ਖਿਆਲ ਉਸਦਾ ਇੱਕ ਦਮ ਨਾ ਮੂਲ ਭੁਲਾਵਨਾ ਜੇ॥ ਜਿਧਰ ਦੇਖਨਾ ਯਾਰ ਦੀਦਾਰ ਦੇਵੇ ਵੁਜੂ ਹੂਅਲਾ ਦਾ ਲਫ਼ਜ਼ ਬਤਾਵਨਾ ਜੇ॥ ਫ਼ਕਰ ਜੇਹਾਨ ਮਰਤਬਾ ਹੋਰ ਕੋਈ ਬਾਦਸ਼ਾਹਾਂ ਨੇ ਸੀਸ ਨਿਵਾਵਨਾ ਜੇ॥ ਬਗਲੀ ਬਗ਼ਲ ਮੇਂ ਮਾਰ ਤਿਆਰ ਹੋਨਾ ਸਾਰੇ ਸ਼ਹਿਰ ਦਾ ਸੈਰ ਕਰਾਂਵਨਾ ਜੇ॥ ਹਰ ਹਾਲ ਦੇ ਨਾਲ ਨਿਹਾਲ ਰਹਿਨਾ ਜਾਲ ਲੋਭ ਦਾਤੋੜ ਉਡਾਵਨਾ ਜੇ॥ ਹਰ ਕਿਸੇ ਦੇ ਨਾਲ ਨਾ ਪ੍ਰੀਤ ਕਰਨੀ ਰੁੱਸਾ ਬਖ਼ਲ ਖ਼ਿਲਾਫ਼ ਗਵਾਵਨਾ ਜੇ॥ ਕਾਮ ਕ੍ਰੋਧ ਤੇ ਲੋਭ ਮੋਹ ਦੂਰ ਕਰਨੇ ਮਨ ਮਾਰ ਹੰਕਾਰ ਵੰਞਾਵਨਾ ਜੇ॥ ਖ਼ੁਸ਼ੀ ਅਪਨੀ ਉਠ ਨਾ ਬੇਠ ਰਹਿਨਾ ਕਿਸੇ ਹੁਕਮ ਨਾ ਆਇ ਮਨਾਵਨਾ ਜੇ॥ ਹਰ ਰੰਗ ਦੇ ਵਿੱਚ ਨਿਸੰਗ ਰਹਿਨਾ ਹੋਨਾ ਤੰਗ ਨਾ ਤੰਗ ਕਰਾਵਨਾ ਜੇ॥ ਮੁਸਲਮਾਨ ਹਿੰਦੂ ਜਿੰਦ ਜਾਨ ਜਾਨੇ ਫ਼ਕਰ ਹੋਇਕੇ ਫਿਕਰ ਉਠਾਵਨਾ ਜੇ॥ ਫ਼ਕਰ ਆਸਰਾ ਕੁਲ ਜਹਾਨ ਦਾ ਹੈ ਬਿਨਾ ਇਸ਼ਕ ਨਾ ਫ਼ਕਰ ਸੁਹਾਵਨਾ ਜੇ॥ ਫ਼ਕਰ ਔਲੀਆ ਅੰਬੀਆ ਧਾਰ ਗਏ ਭੁਖ ਨੰਗ ਤੋਂ ਨਫ਼ਸ ਕਰਾਵਣਾ ਜੇ॥ ਜ਼ੇਵਰ ਇਸ਼ਕ ਦਾ ਫ਼ਕਰ ਤੇ ਸਬਰ ਹੋਵੇ ਬਿਨਾਂ ਸਬਰ ਨਾ ਅਜਰ ਹੱਥਾਵਨਾ ਜੇ ॥ ਖਲਕ ਖੁਆਬ ਖ਼ਿਆਲ ਮਲੂਮ ਹੋਵੇ ਚਾਰ ਰੋਜ਼ ਦਾ ਮੁਜਰਾ ਪਾਵਨਾ ਜੇ॥ ਦੁਖ ਸੁਖ ਦੀ ਨਹੀਂ ਪਰਵਾਹ ਕੋਈ ਮੁਖ ਯਾਰ ਦਾ ਦੇਖ ਅਘਾਵਨਾ ਜੇ॥ ਕਿਸੇ ਨਾਲ ਮਲ ਮਤਾਂ ਨਿੰਦਨਾਏਂ ਕਿਸੇ ਸਿਫ਼ਤ ਦੇ ਨਾਲ ਸਲਾਹਵਨਾ ਜੇ॥ ਕਦੇ ਦੌਲਤਾਂ ਪਾਇ ਅਮੀਰ ਹੋਨਾ ਕਿਤੇ ਨੰਗ ਮਲੰਗ ਸਦਾਵਨਾਂ ਜੇ॥ ਕਦੇ ਜੋਗੀਆਂ ਦੇ ਨਾਲ ਜੋਗਰੀਤਾਂ ਕਦੇ ਭੋਗ ਬਿਲਾਸ ਸੁਖਾਵਨਾ ਜੇ॥ ਕੋਈ ਦੀਨ ਨਾ ਪੰਥ ਪਖੰਡ ਮਿਲਦਾਰ ਸਤਾ ਇਸ਼ਕ ਦਾ ਸਾਫ਼ ਦਿਖਾਵ ਨਾ ਜੇ॥ ਕਦੇ ਦੇਖਨਾ ਰੰਗ ਤਮਾਸ਼ਿਆਂ ਨੂੰ ਕਦੇ ਜੰਗ ਲੇ ਜਾਇ ਸਮਾਵਨਾ ਜੇ॥ ਕਦੇ ਚੁਪ ਖਾਮੋਸ਼ ਹੋ ਮਸਤ ਰਹਿਨਾ ਕਦੇ ਹੱਸਨਾ ਖੇਡਨਾ ਗਾਵਨਾ ਜੇ॥ ਕਦੇ ਖੋਲ੍ਹ ਪੁਰਾਨ ਕੁਰਾਨ ਪੜ੍ਹਨੇ ਕਦੇ ਸੁੰਮ ਬਕੁੰਮ ਹੋ ਜਾਵਨਾ ਜੇ॥ ਵਾਹ ਵਾਹ ਗੁਜ਼ਰਾਨ ਫ਼ਕੀਰ ਦੀਏ ਆਪ ਦੁਖਨਾ ਨਾਹਿ ਦੁਖਾਵਨਾ ਜੇ॥ ਵਿੱਚ ਬਾਗ਼ ਦੇ ਫਿਰਦਿਆਂ ਸੈਲ ਕਰਨਾ ਪਾਤ ਫੁਲ ਨਾ ਮੂਲ ਹਿਲਾਵਨਾ ਜੇ॥ ਅਲਸੂਫ਼ੀ ਲਾਮਜ਼ਹਬ ਯਾਦ ਕਰਨਾ ਦਾਹ ਰੱਬ ਦਾ ਇੱਕ ਪੁਛਾਵਨਾ ਜੇ॥ ਕਿਸ਼ਨ ਸਿੰਘ ਫ਼ਕੀਰ ਦਾ ਭੇਦ ਔਖਾ ਬਿਨਾਂ ਮੁਰਸ਼ਦਾਂ ਹੱਥ
ਨਾ ਆਵਨਾ ਜੇ॥੧੨੪॥
ਕਲਾਮ ਫ਼ਰਿਹਾਦ
ਕਹਿਆ ਫੇਰ ਫ਼ਰਿਹਾਦ ਬੇਦਾਦ ਹੈਂ ਤੂੰ ਤੈਨੂੰ ਫ਼ਕਰ ਦੀ ਖ਼ਬਰ ਕੀ ਸਾਰ ਹੈ ਜੀ॥ ਗੱਲਾਂ ਸਿੱਖ ਕੇ ਕਿਸੇ ਫ਼ਕੀਰ ਕੋਲੋਂ ਸਾਡੇ ਨਾਲ ਕਰੇਂ ਗੁਫ਼ਤਾਰ ਹੈ ਜੀ॥ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੀਂ ਐਪਰ ਅਮਲ ਕਮਾਨ ਦੁਸ਼ਵਾਰ ਹੈ ਜੀ॥ ਬਿਨਾਂ ਕੀਤਿਆਂ ਕੁਝ ਨਾ ਹੱਥ ਆਵੇ ਸੋਈ ਲਏ ਜੋਕਰੇ ਰੁਜ਼ਗਾਰ ਹੈ ਜੀ॥ ਅਸਾਂ ਆਸ਼ਕਾਂ ਕਮਲਿਆਂ ਰਮਲਿਆਂ ਦਾ ਲੋਕਾਂ ਨਾਲ ਕੀ ਵੰਡ ਵਿਹਾਰ ਹੈ ਜੀ॥ ਬਿਨਾਂ ਮਤਲਬੋਂ ਬੋਲ ਨਾ ਨਹੀਂ ਚੰਗਾ ਬਹੁਤ ਬੋਲ ਨਾ ਬੜੀ ਬਿਚਾਰ ਹੈ ਜੀ॥ ਫ਼ਾਕਾ ਫ਼ਕਰ ਜਿਨ੍ਹਾਂ ਮਨਜ਼ੂਰ ਕੀਤਾ ਓਹਨਾਂ ਲੋਕਾਂ ਦੇ ਨਾਲ ਕੀ ਕਾਰ ਹੈ ਜੀ॥ ਜਿਨਾਂ ਯਾਰ ਦੇ ਨਾਲ ਪਿਆਰ ਪਾਯਾ ਓਹਨਾਂ ਕੰਮ ਕੀ ਨਾਲ ਸੰਸਾਰ ਹੈ ਜੀ॥ ਸ਼ੇਰਾਂ ਭੁਖਿਆਂ ਘਾਸ ਕੀ ਖਾਵਨਾ ਏ ਬਾਜ਼ਾਂ ਸ਼ਿਕਰਿਆਂ ਮਾਸ ਅਹਾਰ ਹੈ ਜੀ॥ ਮਰਨ ਮਾਰਨੋਂ ਆਸ਼ਕਾਂ ਨਹੀਂ ਰਹਿਨਾ ਲਈ ਹੱਥ ਜਾਂ ਖਿੱਚ ਤਲਵਾਰ ਹੈ ਜੀ॥ ਕਿਸ਼ਨ ਸਿੰਘ ਸ਼ੇਰਾਂ ਅਤੇ ਆਸ਼ਕਾਂ ਨੂੰ ਚਾਰੋਂ ਤਰਫ਼ ਹੋਂਦੀ ਮਾਰੋ ਮਾਰ ਹੈ ਜੀ॥ ੧੨੫॥
ਕਲਾਮ ਅਕਲੂ
ਅਕਲੂ ਆਖਿਆ ਅਸਾਂ ਭੀ ਜਾਵਨਾ ਹੈ ਏਥੇ ਬੈਠਿਆਂ ਮਤਾਂ ਅਵੇਲ ਹੋਵੇ॥ ਗੱਲਾਂ ਤੇਰੀਆਂ ਬਹੁਤ ਪਿਆਰੀਆਂ ਨੀ ਜਿਵੇ ਯਾਰ ਦੇ ਹੱਥ ਵਲੇਲ ਹੋਵੇ॥ ਮੇਲਾ ਦਿੱਤ ਤੇ ਬਿੱਤ ਦਾ ਜੱਗ ਅੰਦਰ ਬਿਨਾ ਚਿੱਤ ਤੇ ਬਿੱਤ ਨਾ ਮੇਲ ਹੋਵੈ॥ ਬਿਨਾ ਮਤਲਬੋਂ ਕੋਈ ਨਾ ਮੀਤ ਹੋਵੇ ਖਿੜੇ ਚਿੱਤ ਦੇ ਬਾਝ ਨਾ ਐਲ ਹੋਵੇ॥ ਬਿਨਾ ਸੁਖ ਦੇ ਕੁਝ ਸੁਆਦ ਨਾ ਹੀਂ ਬਿਨਾਂ ਸੂਰਜੋਂ ਨਹੀਂ ਸਵੇਲ ਹੋਵੇ॥ ਬਿਨਾਂ ਦਰਦ ਨਾ ਮਰਦ ਮਾਲੂ ਮਹੋਵੋ ਬਿਨਾਂ ਆਸਰੇ ਨਾਰ ਨਾ ਵੇਲ ਹੋਵੇ॥ ਹਿਰਨ ਬੰਨ੍ਹ ਦੀਏ ਐਵੇਂ ਬੰਦਿਆਂ ਨੂੰ ਜਿਵੇਂ ਊਠ ਦੇ ਨੱਕ ਨਕੇਲ ਹੋਵੇ॥ ਬਿਨਾਂ ਸ਼ੋਕ ਦੇ ਮਰਦ ਬੇਦਰਦ ਕਹੀਏ ਜਿਵੇਂ ਖ਼ੁਸ਼ਬੂ ਬਿਨਾਂ ਰਵੇਲ ਹੋਵੇ॥ ਕਿਸ਼ਨ ਸਿੰਘ ਨਾ ਮਾਲ ਬਿਨਾ ਐਸ਼ ਦੁਨੀਆਂ ਚੰਬੇ ਬਾਝ ਨਾ ਜਿਵੇਂ ਚੰਬੋਲ ਹੋਵੇ॥੧੨੬॥
ਕਲਾਮ ਫ਼ਰਿਹਾਦ
ਕਿਹਾ ਫੇਰ ਫ਼ਰਿਹਾਦ ਨੇ ਯਾਰ ਬਨ ਕੇ ਯਾਰ ਆਪਨੇ ਤੋਂ ਦੂਰ ਹੋਵੀਏ ਕਿਉਂ॥ ਹਾਥੀ ਵਾਲਿਆਂ ਦੇ ਨਾਲ ਲਾਇ ਯਾਰੀ ਬੂਹੇ ਆਪਨੇ ਤੰਗ ਰਖੋਵੀਏ ਕਿਉਂ॥ ਆਸ਼ਕ ਹੋਇਕੇ ਏਸ ਜਹਾਨ ਅੰਦਰ ਲੱਗੇ ਦੁਖ ਤਾਂ ਫੇਰ ਕਹੂ ਰੋਵੀਏ ਕਿਉਂ॥ ਦੁਖ ਦੇ ਇਕੇ ਆਸ਼ਕਾਂ ਪੂਰਿਆਂ ਨੂੰ ਫ਼ੇਰ ਸੁਖ ਦੀ ਨੀਂਦਰੇ ਸੋਵੀਏ ਕਿਉਂ॥ ਜਿਸ ਫਲ ਦਾ ਬੀਜ ਨਾ ਨੇਕ ਹੋਵੇ ਐਸੇ ਬੀਜਤਾਈ ਫੇਰ ਬੋਵੀਏ ਕਿਉਂ॥ ਜਿਸ ਮਰਦ ਨੂੰ ਦੁਖ ਦਾ ਦਰਦ ਨਾਹੀਂ ਓਥੇ ਰੋਇਕੇ ਮੁਖੜਾ ਧੋਵੀਏ ਕਿਉਂ॥ ਜਿਸ ਮਰਦ ਨੂੰ ਕਦਰ ਨਾ ਕਾਰ ਹੋਵੇ ਓਥੇ ਸੁਖ਼ਨਾਂ ਦੇ ਹਾਰ ਪਰੋਵੀਏ ਕਿਉਂ॥ ਸਬਰ ਸ਼ੁਕਰ ਤੇ ਫ਼ਿਕਰ ਤੋਂ ਖ਼ੌਫ਼ ਆਵੇ ਸੂਰਤ ਸਾਫ਼ ਫਕੀਰ ਦੀ ਹੋਵੀਏ ਕਿਉਂ॥ ਕਿਸ਼ਨ ਸਿੰਘ ਜਿਸ ਪ੍ਰੀਤ ਕੀ ਰੀਤ ਨਾਹੀਂ ਐਸੇ ਮੀਤ ਉਤੇ ਜਾਨ ਖੋਵੀਏ ਕਿਉਂ॥੧੨੭॥ ਕਲਾਮ ਅਕਲੂ
ਅਕਲੂ ਆਖਿਆ ਤੁਧਨਾ ਸਮਝਨਾ ਹੈ ਕਾਂਹ ਨੂੰ ਆਪਨਾ ਸੀਸ ਖਪਾਈਏ ਜੀ॥ ਅਸਾਂ ਆਖ੍ਯਾ ਯਾਰ ਕਦੀ ਮਦਾ ਹੈ ਕੋਈ ਏਸ ਨੂੰ ਅਕਲ ਸਿਖਾਈਏ ਜੀ॥ ਕਦੇ ਮੌਤ ਨਾ ਆਂਵਦੀ ਕਮਲਿਆਂ ਨੂੰ ਭਾਵੇਂ ਲਖ ਗਿਆਨ ਸੁਨਾਈਏ ਜੀ॥ ਕਾਲੇ ਆਦਮੀ ਮੂਲ ਨਾ ਹੋਨ ਗੋਰੇ ਭਾਵੇਂ ਲੱਖ ਸਬੂਨਾਂ ਦੇ ਲਾਈਏ ਜੀ॥ ਬੱਚੇ ਸੱਪਾਂ ਦੇ ਕਦੇ ਨਾ ਮਿੱਤ ਹੋਵਨ ਲੱਖ ਸਿਪੀਆਂ ਦੁਧ ਪਿਲਾਈਏ ਜੀ॥ ਬਿੱਛੂ ਮਾਰਨੋਂ ਡੰਗ ਨਾ ਕਦੇ ਰਹਿੰਦੇ ਭਾਵੇਂ ਚੁੰਮ ਕੇ ਸੀਸ ਤੇ ਚਾਈਏ ਜੀ॥ ਖੋਟੇ ਦੰਮ ਨਾਹੀਂ ਕਦੇ ਹੋਨ ਖਰੇ ਭਾਵੇਂ ਲੱਖ ਸੁਲਾਕੀਏ ਭਾਈਏ ਜੀ॥ ਪੂਛ ਕੁਤੇ ਦੀ ਕਦੇ ਨਾਂ ਹੋਵੇ ਸਿੱਧੀ ਭਾਵੇਂ ਪੱਥਰਾਂ ਹੇਠ ਦਬਾਈਏ ਜੀ॥ ਬੂਟੇ ਅੱਕਾਂ ਥੀਂ ਕਦੇ ਨਾ ਅੰਬ ਹੋਵਨ ਭਾਵੇਂ ਬੇਦ ਕਤੇਬ ਪੜ੍ਹਾਈਏ ਜੀ॥ ਨਹੀਂ ਵਾਦੀਆਂ ਆਦਤਾਂ ਜਾਂਦੀਆਂ ਨੀ ਭਾਵੇਂ ਕੁਟ ਕੇ ਮਾਰ ਮੁਕਾਈਏ ਜੀ॥ ਕਦੇ ਨਿੰਮ ਦੇ ਪੱਤ ਨਾ ਹੋਂਨ ਮਿਠੇ ਭਾਵੇਂ ਸ਼ਕਰਾਂ ਘਿਉ ਸੰਚਾਈਏ ਜੀ॥ ਸ਼ੇਰ ਬਾਜ਼ ਨਾ ਮਾਸ ਦੇ ਬਾਝ ਰਹਿੰਦੇ ਭਾਵੇਂ ਕਿਤ ਨਾਹੀ ਸਮਝਾਈਏ ਜੀ॥ ਨੈਨ ਦੇਖਨੋ ਰੂਪ ਨਾ ਕਦੇ ਰਹਿੰਦੇ ਭਾਵੇਂ ਕਿਤਨਾ ਗਿਆਨ ਗਲਾਈਏ ਜੀ॥ ਰੰਗ ਇਸ਼ਕ ਮਜੀਠ ਨਾ ਮੂਲ ਲਹਿੰਦਾ ਭਾਵੇਂ ਵਿੱਚ ਦਰੀਯਾ ਧੁਵਾਈਏ ਜੀ॥ ਚੂੜ੍ਹਾ ਜ਼ਾਤ ਦਾ ਕਦੇ ਨਾ ਹੋਵੇ ਹਿੰਦੂ ਭਾਵੇਂ ਗੰਗਾ ਦੇ ਵਿਚ ਨਵਾਈਏ ਜੀ॥ ਚੋਰ ਚੋਰੀਓਂ ਬਾਜ਼ ਨਾ ਆਂਵਦੇ ਨੀ ਭਾਵੇਂ ਮਾਰ ਕੇ ਖਲ ਲਹਾਈਏ ਜੀ॥ ਭੈੜੀ ਇਸਤ੍ਰੀ ਰਹੇ ਨਾ ਯਾਰ ਬਾਝੋਂ ਭਾਵੇਂ ਓਸਦਾ ਸੀਸ ਮੁਨਾਈਏ ਜੀ॥ ਕਿਸ਼ਨ ਸਿੰਘ ਨਾ ਮੂਰਖਾਂ ਮਤ ਆਵੇ ਭਾਵੇਂ ਕਿੱਤਨੇ ਗ੍ਯਾਨ ਸੁਨਾਈਏ ਜੀ॥੧੨੮॥ ਅਕਲ ਸਿਖਾਈਏ ਜੀ॥ ਕਦੇ ਮੌਤ ਨਾ ਆਂਵਦੀ ਕਮਲਿਆਂ ਨੂੰ ਭਾਵੇਂ ਲਖ ਗਿਆਨ ਸੁਨਾਈਏ ਜੀ॥ ਕਾਲੇ ਆਦਮੀ ਮੂਲ ਨਾ ਹੋਨ ਗੋਰੇ ਭਾਵੇਂ ਲੱਖ ਸਬੂਨਾਂ ਦੇ ਲਾਈਏ ਜੀ॥ ਬੱਚੇ ਸੱਪਾਂ ਦੇ ਕਦੇ ਨਾ ਮਿੱਤ ਹੋਵਨ ਲੱਖ ਸਿਪੀਆਂ ਦੁਧ ਪਿਲਾਈਏ ਜੀ॥ ਬਿੱਛੂ ਮਾਰਨੋਂ ਡੰਗ ਨਾ ਕਦੇ ਰਹਿੰਦੇ ਭਾਵੇਂ ਚੁੰਮ ਕੇ ਸੀਸ ਤੇ ਚਾਈਏ ਜੀ॥ ਖੋਟੇ ਦੰਮ ਨਾਹੀਂ ਕਦੇ ਹੋਨ ਖਰੇ ਭਾਵੇਂ ਲੱਖ ਸੁਲਾਕੀਏ ਭਾਈਏ ਜੀ॥ ਪੂਛ ਕੁਤੇ ਦੀ ਕਦੇ ਨਾਂ ਹੋਵੇ ਸਿੱਧੀ ਭਾਵੇਂ ਪੱਥਰਾਂ ਹੇਠ ਦਬਾਈਏ ਜੀ॥ ਬੂਟੇ ਅੱਕਾਂ ਥੀਂ ਕਦੇ ਨਾ ਅੰਬ ਹੋਵਨ ਭਾਵੇਂ ਬੇਦ ਕਤੇਬ ਪੜ੍ਹਾਈਏ ਜੀ॥ ਨਹੀਂ ਵਾਦੀਆਂ ਆਦਤਾਂ ਜਾਂਦੀਆਂ ਨੀ ਭਾਵੇਂ ਕੁਟ ਕੇ ਮਾਰ ਮੁਕਾਈਏ ਜੀ॥ ਕਦੇ ਨਿੰਮ ਦੇ ਪੱਤ ਨਾ ਹੋਂਨ ਮਿਠੇ ਭਾਵੇਂ ਸ਼ਕਰਾਂ ਘਿਉ ਸੰਚਾਈਏ ਜੀ॥ ਸ਼ੇਰ ਬਾਜ਼ ਨਾ ਮਾਸ ਦੇ ਬਾਝ ਰਹਿੰਦੇ ਭਾਵੇਂ ਕਿਤ ਨਾਹੀ ਸਮਝਾਈਏ ਜੀ॥ ਨੈਨ ਦੇਖਨੋ ਰੂਪ ਨਾ ਕਦੇ ਰਹਿੰਦੇ ਭਾਵੇਂ ਕਿਤਨਾ ਗਿਆਨ ਗਲਾਈਏ ਜੀ॥ ਰੰਗ ਇਸ਼ਕ ਮਜੀਠ ਨਾ ਮੂਲ ਲਹਿੰਦਾ ਭਾਵੇਂ ਵਿੱਚ ਦਰੀਯਾ ਧੁਵਾਈਏ ਜੀ॥ ਚੂੜ੍ਹਾ ਜ਼ਾਤ ਦਾ ਕਦੇ ਨਾ ਹੋਵੇ ਹਿੰਦੂ ਭਾਵੇਂ ਗੰਗਾ ਦੇ ਵਿਚ ਨਵਾਈਏ ਜੀ॥ ਚੋਰ ਚੋਰੀਓਂ ਬਾਜ਼ ਨਾ ਆਂਵਦੇ ਨੀ ਭਾਵੇਂ ਮਾਰ ਕੇ ਖਲ ਲਹਾਈਏ ਜੀ॥ ਭੈੜੀ ਇਸਤ੍ਰੀ ਰਹੇ ਨਾ ਯਾਰ ਬਾਝੋਂ ਭਾਵੇਂ ਓਸਦਾ ਸੀਸ ਮੁਨਾਈਏ ਜੀ॥ ਕਿਸ਼ਨ ਸਿੰਘ ਨਾ ਮੂਰਖਾਂ ਮਤ ਆਵੇ ਭਾਵੇਂ ਕਿੱਤਨੇ ਗ੍ਯਾਨ ਸੁਨਾਈਏ ਜੀ॥੧੨੮॥ ਭਾਈ॥ ਆਸਾ ਜੀਵੇ ਤੇ ਮਰੇ ਨਿਰਾਸ ਹੋ ਕੇ ਜਾਨ ਜਾਂਵਦੀ ਉਡ ਅਕਾਸ਼ ਭਾਈ॥ ਸਬਰ ਸ਼ੁਕਰ ਦੇ ਨਾਲ ਨਿਹਾਲ ਰਹਿਨਾ ਨਹੀਂ ਆਸ਼ਕਾਂ ਕੁਝ ਵਿਸਵਾਸ ਭਾਈ॥ ਨਾਮ ਯਾਰ ਦਾ ਦਿਲ ਦੇ ਵਿੱਚ ਰਹਿੰਦਾ ਜਿਵੇਂ ਸ਼ੱਮ ਸਦਾ ਨੂਰ ਪ੍ਰਕਾਸ ਭਾਈ॥ ਜਿਧਰ ਦੇਖੀਏ ਯਾਰ ਦਾ ਮੁਖ ਦਿੱਸੇ ਸਾਡੇ ਯਾਰ ਦਾ ਕਦੇ ਨ ਨਾਸ ਭਾਈ॥ ਕਿਸ਼ਨ ਸਿੰਘ ਏਹ ਇਸ਼ਕ ਮਾਸ਼ੂਕ ਬਾਜ਼ੀ ਐਵੇਂ ਆਸ਼ਕਾਂ ਹਾਸ ਬਿਲਾਸ ਭਾਈ॥੧੩੧॥ ਜਾਨਾ ਅਕਲੂ ਦਾ ਤੇ ਆਨਾ ਸ਼ੀਰੀਂ ਦਾ ਇਸ ਤੰਬੋਲਵਿੱਚ ਗਿਆ ਅਕਲੂ ਅੰਤ ਸਲਾਮ ਕਰਕੇ ਹੱਥ ਜੋੜ ਕੇ ਸੀਸ ਨਿਵਾਇ ਦਿੱਤਾ॥ ਰਿਹਾ ਮਸਤ ਖ਼ਾਮੋਸ਼ ਫ਼ਰਿਹਾਦ ਆਸ਼ਕ ਤਕੀਆ ਨਾਲ ਦੀਵਾਰ ਲਗਾਇ ਦਿੱਤਾ॥ ਚੱਲ ਖ਼ਬਰ ਲੈ ਸ਼ੀਰੀ ਦੀ ਫੇਰ ਭਾਈ ਕਾਹੇ ਓਸ ਨੂੰ ਮਨੋ ਭੁਲਾਇ ਦਿੱਤਾ॥ ਖ਼ਿਸਰੋ ਨਾਲ ਜ਼ਵਾਲ ਹੋ ਰਾਤ ਕੱਟੀ ਕੁਲ ਜਵਾਬ ਸਵਾਲ ਮੁਕਾਇ ਦਿੱਤਾ॥ ਫ਼ਜ਼ਰ ਹੋਈ ਤਾਂ ਉਠ ਕੇ ਸ਼ਾਹ ਖ਼ਿਸਰੋਂ ਕੁੰਡਾ ਖੋਹ ਕੇ ਤਾ ਕਹਟਾਇ ਦਿੱਤਾ ॥ ਕਿਹਾ ਅੱਜ ਤਾਂ ਦੋਹਾਂ ਦੀ ਜਾਨ ਬਚੀ ਸੱਚੇ ਰੱਬ ਦਾ ਸ਼ੁਕਰ ਬਜਾਇ ਦਿੱਤਾ॥ ਭੇਤ ਰਾਤ ਦਾ ਰਖਿਆ ਦਿਲ ਅੰਦਰ ਹੱਥ ਧੋ ਸ਼ੀਰੀਂ ਵੱਲੋਂ ਨ੍ਹਾਇ ਦਿੱਤਾ॥ ਡੋਲੀ ਚਾੜ੍ਹ ਕੇ ਸ਼ੀਰੀਂ ਨੂੰ ਤੋਰਿਓ ਨੇ ਇਸ ਤੰਬੋਲ ਦਾ ਰਾਹ ਦਿਖਾਇ ਦਿੱਤਾ॥ ਆਫ਼ਤ ਇਸ਼ਕ ਦੀ ਕੋਈ ਨਾ ਰਖ ਸੱਕੇ ਘਰੋਂ ਕੱਢ ਕੇ ਸ਼ਕਰ ਬਜਾਇ ਦਿੱਤਾ॥ ਸ਼ੀਰੀਂ ਜਾਇ ਪਹੁਤੀ ਘਰ ਮਾਪਿਆਂ ਦੇ ਮਹਿਲੀਂ ਬਾਂਦੀਆਂ ਪਲੰਘ ਵਿਛਾਇ ਦਿੱਤਾ॥ ਆਈਆਂ ਰਲ ਸਹੇਲੀਆਂ ਕੋਲ ਸ਼ੀਰੀਂ ਸਭ ਹਾਲ ਅਹਿਵਾਲ ਸੁਨਾਇ ਦਿੱਤਾ॥ ਸਦਾ ਹਸਦੀ ਖੇਡਦੀ ਗਾਂਵਦੀ ਸੀ ਖ਼ੌਫ਼ ਖ਼ਿਸਰੋ ਦਾ ਦਿਲੋਂ ਉਠਾਇ ਦਿੱਤਾ॥ ਸੁਨਿਆ ਹਾਲ ਫ਼ਰਿਹਾਦ ਦਾ ਰੋਨ ਲਗੀ ਰੋਇ ਰੋਇ ਕੇ ਨੀਰ ਵਹਾਇ ਦਿੱਤਾ॥ ਦੁਖ ਦਰਦ ਭੈੜਾ ਬਾਬ ਆਸ਼ਕਾਂ ਦੇ ਕੋਈ ਧੁਰੋਂ ਇਹ ਲੇਖ ਲਿਖਾਇ ਦਿੱਤਾ॥ ਸ਼ੇਰ ਚਿਤਰਾ ਚਿੱਤ ਨੂੰ ਨਿਤ ਚੀਰੇ ਚੀਰ ਚੀਰ ਕੇ ਮਾਰ ਮੁਕਾਇ ਦਿੱਤਾ॥ ਸ਼ੀਰੀਂ ਰੋਂਵਦੀ ਯਾਦ ਫ਼ਰਿਹਾਦ ਕਰਕੇ ਸੱਈਆਂ ਮਾਰ ਤਾਨੇ ਦੁਖ ਲਾਇ ਦਿੱਤਾ॥ ਖ਼ਿਸਰੋ ਸ਼ਾਹ ਨੂੰ ਮਨੋਂ ਵਿਸਾਰਿ ਆਈ ਨੇਹੁ ਨਾਲ ਕੰਗਾਲ ਲਗਾਇ ਦਿੱਤਾ॥ ਗੱਲ਼ਾਂ ਕਮਲਆਂ ਦੀਆਂ ਸੁਨ ਹੋਈ ਕਮਲ਼ੀ ਐਵੇਂ ਹੋਸ਼ ਹਵਾਸ ਭੁਲਾਇ ਦਿੱਤਾ॥ ਸ਼ੀਰੀ ਆਖਿਆ ਸਖ਼ਤ ਜਵਾਬ ਕਰਨੇ ਏਹ ਕਿਸ ਉਸਤਾਦ ਪੜ੍ਹਾਇ ਦਿਤਾ॥ ਮੇਰਾ ਬਾਦਸ਼ਾਹ ਦੋ ਜਹਾਨ ਦਾਈ ਜਹਿ ਨੂੰ ਜਾਂ ਕੇ ਗਾਲ ਬਨਾਇ ਦਿੱਤਾ॥ ਐਵੇਂ ਦੇਖ ਕੇ ਹਾਲ ਜ਼ਵਾਲ ਓਹਦਾ ਓਹ ਨੂੰ ਕੰਮਲਾ ਜੇਹਾ ਬਣਾਇ ਦਿੱਤਾ॥ ਨਹੀਂ ਓਸਦੇ ਦਿਲ ਦੀ ਖ਼ਬਰ ਤੁਸਾਂ ਬਾਦਸ਼ਾਹ ਨੂੰ ਵਾਇਦਾ ਪਾਇ ਦਿਤਾ॥ ਮੇਰੇ ਵਾਸਤੇ ਨੰਗ ਮਲੰਗ ਹੋਯਾ ਸਭੋ ਨੰਗ ਨਾ ਮੂਸ ਗਵਾਇ ਦਿਤਾ॥ ਘਰ ਬਾਰ ਉਜਾੜ ਫ਼ਕੀਰ ਬਨਿਆ ਅਤੇ ਅਪਨਾ ਆਪ ਭੁਲਾਇ ਦਿੱਤਾ॥ ਕਿਸ਼ਨ ਸਿੰਘ ਜਿਸ ਨਾਮ ਫਕੀਰ ਹੋਯਾ ਬਾਦਸ਼ਾਹਾਂ ਨੇ ਸੀਸ ਝੁਕਾਇ ਦਿੱਤਾ ॥੧੩੨॥
ਜਵਾਬ ਸਹੇਲੀਆਂ
ਸੱਈਆਂ ਆਖਿਆ ਸ਼ੀਰੀਂ ਨੂੰ ਬਖ਼ਸ਼ਰਾ ਨੀ ਸਾਥੋਂ ਭੁਲਿਆਂ ਏਹ ਗੁਨਾਹ ਹੋਯਾ॥ ਅਸੀਂ ਹਸੀਆਂ ਤੇਰੇ ਹਸਾਵਨੇ ਨੂੰ ਤੇਰਾ ਰੌਵਨਾ ਧੋਵਨਾ ਰਾਹ ਹੋਯਾ॥ ਫਿਰੇ ਹਾਲ ਫ਼ਕੀਰਾਂ ਦੇ ਕੀਰ ਜੇਹਾ ਸਾਨੂੰ ਖ਼ਬਰ ਨਹੀਂ ਸੀ ਤੇਰਾ ਸ਼ਾਹ ਹੋਯਾ॥ ਨੌਸ਼ਹੁ ਅਪਨੇ ਨਾਲ ਨਿਹਾਲ ਰਹੁ ਤੂੰ ਤੇਰਾ ਰੱਬ ਰਹੀਮ ਗਵਾਹ ਹੋਯਾ॥ ਅੜੀਓ ਸਚ ਹੈ ਆਪ ਵਿਚ ਕਹਿਨ ਸੱਭੋ ਅੰਗ ਇਸ਼ਕ ਦੀ ਨਾਲ ਫ਼ਨਾਹ ਹੋਯਾ॥ ਭੁਲ ਗਈ ਸਰੀਰ ਦੀ ਸੁਧ ਸਾਰੀ ਘਰ ਬਾਰ ਵਿਸਾਰ ਅਚਾਹ ਹੋਯਾ॥ ਸ਼ੀਰੀਂ ਵਾਸਤੇ ਓਸਨੇ ਫਕਰ ਲੀਤਾ ਡੇਰਾ ਓਸਦਾ ਵਿੱਚ ਸੁਆਹ ਹੋਯਾ॥ ਘਰ ਬਾਰ ਦੇ ਨਾਲ ਨ ਖ਼ਿਆਲ ਕੋਈ ਨਾਮ ਸ਼ੀਰੀ ਦਾ ਵਾਂਗ ਅਲਾਧ ਹੋਯਾ॥ ਏਕੋ ਜੇਹਾਨ ਕੋਈ ਫ਼ਕੀਰ ਦਿੱਸੇ ਫ਼ਰਿਹਾਦ ਜੈਸਾ ਬੇਪਰਵਾਹ ਹੋਯਾ॥ ਅਨੀ ਸੱਚ ਭੈਣਾਂ ਸੱਚ ਸੱਚ ਬੀਬੀ ਇਸ਼ਕ ਸ਼ੀਰੀ ਦਾਬੀ ਵਾਹ ਵਾਹ ਹੋਯਾ॥ ਖਿਸਰੋ ਖ਼ਸਮ ਨੂੰ ਛੱਡ ਕੇ ਨਸ ਆਈ ਰਹਿੰਦੇ ਨਾਲ ਸੂਹੱਕ ਨਿਕਾਹ ਹੋਯਾ॥ ਸ਼ੀਰੀ ਵਾਂਗ ਚਕੋਰ ਦੇ ਅੱਗ ਭਖੇ ਅਤੇ ਮੁਖ ਫ਼ਰਰਿਹਾਦ ਮਾਹ ਹੋਯਾ॥ ਏਹਨਾਂ ਦੋਹਾਂ ਦਾ ਇਸ਼ਕ ਹੈ ਪਾਕ ਅੜੀਓ ਅਜੋਤੀ ਕਨਾ ਕੁਛ ਵਿਨਾਹ ਹੋਯਾ॥ ਏਧਰ ਨਾਲ ਫ਼ਿਰਾਕ ਦੇ ਜਲੀ ਸ਼ੀਰੀਂ ਓਧਰ ਦੇਖ ਫ਼ਰਿਹਾਦ ਭੀ ਦਾਹ ਹੋਯਾ॥ ਲਾਲ ਰੰਗ ਦਿਸੇ ਲਾਲ ਆਸ਼ਕਾਂ ਦਾ ਅੰਦਰ ਦਿਲ ਦੇ ਦਾਗ ਸਿਯਾਹ ਹੋਯਾ॥ ਕੇਹਾ ਉਜ਼ਰਤੇ ਜ਼ਰ ਹੈ ਆਸ਼ਕਾਂ ਦਾ ਗਲ ਪੱਲੂੜਾ ਤੇ ਮੂੰਹ ਘਾਹ ਹੋਯਾ॥ ਬਾਝ ਯਾਰ ਕਰਾਰ ਨਾ ਅਸ਼ਕਾਂ ਨੂੰ ਬਿਨਾਂ ਜੀਵਨਾ ਜਾਨੀਆਂ ਭਾਹ ਹੋਯਾ॥ ਸ਼ੀਰੀਂ ਬੋਲ ਕੇ ਸ਼ੀਰੀਂ ਨੂੰ ਸ਼ਾਦ ਕੀਤਾ ਸੱਈਆਂ ਅਖਿਆ ਦਸ ਕੀ ਘਾਹ ਹੋਯਾ ਨੋਹੁ ਲਾਇਕੇ ਫੇਰ ਕੀ ਫ਼ਿਕਰ ਕਰਨਾ ਜੋ ਕੁਝ ਹੋਵੇ ਸੋ ਜਾਨੀਏ ਵਾਹ ਹੋਯਾ॥ ਪਹਿਲੀ ਲਹਿਰ ਲਿਤਾੜੀਏ ਮਾਰੀਏ ਨੀ ਅੱਗੇ ਲੱਖ ਲਹਿਰੀ ਬਹਿਰ ਵਾਹ ਹੋਯਾ॥ ਮਾਯਾ ਮਾਲਕੀ ਆਸ਼ਕਾਂ ਪੂਰਿਆਂ ਨੂੰ ਸੋਨਾ ਸਾਫ਼ ਜੋ ਨਾਲ ਨਿਗਾਹ ਹੋਯਾ॥ ਰਾਹ ਆਸ਼ਕਾਂ ਦਾ ਅੱਲਾ ਮਾਰਿਆਂ ਨੂੰ ਜਿਵੇਂ ਪਾਰਸਾਂ ਦੇ ਗਲ ਫਾਹ ਹੋਯਾ॥ ਰਹੇ ਇਸ਼ਕ ਜਾਵੇ ਭਾਵੇਂ ਮਾਲ ਸਾਰਾ ਐਵੇਂ ਆਸ਼ਕਾਂ ਮਰਤਬਾ ਜ਼ਾਹ ਹੋਯਾ॥ ਕਿਸ਼ਨ ਸਿੰਘ ਗ਼ਮ ਹੈ ਆਸ਼ਕਾਂ ਨੂੰ ਪੱਲੇ ਜਿਨ੍ਹਾਂ ਦੇ ਨਾਮ ਅੱਲਾਹ ਹੋਯਾ॥੧੩੩॥
ਖ਼ਬਰ ਹੋਨੀ ਫ਼ਰਿਹਾਦ ਨੂੰ ਆਵਨੇ ਸ਼ੀਰੀਂ ਦੇਵੀ
ਕਿਸੇ ਕਿਹਾ ਫ਼ਰਿਹਾਦ ਨੂੰ ਆਈ ਸ਼ੀਰੀਂ ਫਿਰੇ ਡੋਲਿਆ ਮਸਤ ਦੀਵਾਨਿਆ ਵੈ॥ ਤੇਰੇ ਭਾਗ ਚੰਗੇ ਸਾਈਂ ਮਿਹਰ ਕੀਤੀ ਹੋਵੀਂ ਦੇਖ ਕੇ ਸ਼ਾਦ ਮਸਤਾਨਿਆਂ ਵੇ॥ ਉੱਠ ਦੇਖ ਤੂੰ ਮੁੱਖ ਪਿਆਰਿਆਂ ਦਾ ਫਿਰੇਂ ਕਾਸ ਨੂੰ ਵਾਂਗ ਬੇਗਾਨਿਆ ਵੇ॥ ਤੀਰ ਤਾਂਨਿਆਂ ਦੇ ਮਾਰਨ ਲੋਕ ਤੈਨੂੰ ਹੋਇ ਰਹਿਓਂ ਤੂੰ ਵਾਂਗ ਨਿਸ਼ਾਨਿਆਂ ਵੇ॥ ਕਿਸ਼ਨ ਸਿੰਘ ਨਾ ਦੇਰ ਕਰ ਏਸ ਵੇਲੇ ਚੱਲ ਦੇਖ ਮਹਬੂਬ ਹੈਰਾਨਿਆਂ ਵੇ॥੧੩੪॥
ਜਾਵਨਾ ਫ਼ਰਿਹਾਦ ਦਾ ਦੇਖਨੇ ਸ਼ੀਰੀਂ ਨੂੰ
ਸੁਨਿਆ ਜਦੋਂ ਫ਼ਰਿਹਾਦ ਨੇ ਆਈ ਸ਼ੀਰੀਂ ਕਿਹਾ ਦੇਖੀਏ ਚੱਲ ਪਿਆਰਿਆਂ ਨੂੰ॥ ਕਮਰ ਕੱਸ ਫਕੀਰ ਤਿਆਰ ਹੋਯਾ ਕਿਹਾ ਲੁੱਟੀਏ ਚੱਲ ਨਜ਼ਾਰਿਆਂ ਨੂੰ॥ ਠੂਠਾ ਹੱਥੜੇ ਚਿਮਦਾ ਬਗਲ ਅੰਦਰ ਪਿਆਲਾ ਪਕੜਿਆ ਮਾਰ ਉਲਾਰਿਆਂ ਨੂੰ॥ ਸੇਹਲੀ ਟੋਪੀਆਂ ਪਹਿਨ ਕੇ ਚੁਸਟ ਹੋਯਾਂ ਆਸ਼ਕ ਫੂਕ ਕੇ ਇਸ਼ਕ ਚੰਗਿਆਰਿਆਂ ਨੂੰ॥ ਫ਼ਜ਼ਲ ਹੱਕ ਹੋਏ ਸਾਈਂ ਖੈਰ ਰੱਖੋ ਫਿਰੇ ਦੇਖ ਦਾ ਮਹਿਲ ਮੁਨਾਰਿਆਂ ਨੂੰ॥ ਮੰਗੇ ਭਿੱਖਿਆ ਕੂਚਿਆਂ ਵਿਚ ਜਾ ਕੇ ਕਰੇ ਦੀਦ ਨਾ ਕੁਲ ਦਵਾਰਿਆਂ ਨੂੰ॥ ਕੋਈ ਆਖਦੀ ਨਹੀਂ ਅਰਾਮ ਆਵੇ ਏਹਨਾਂ ਫੁਕਰਿਆਂ ਰਬ ਦਿਆਂ ਮਾਰਿਆਂ ਨੂੰ॥ ਕੋਈ ਆਖਦੀ ਨੇਕ ਨਸੀਬ ਸਾਡੇ ਅਜ਼ ਦੇਖਿਆ ਨੇਕ ਸਤਾਰਿਆਂ ਨੂੰ॥ ਕੋਈ ਆਖਦੀ ਹੋਰ ਨਾਕਾਰ ਕੋਈ ਏਹਨਾਂ ਵੇਹਲਿਆਂ ਸਾਫ਼ ਨਿਕਾਰਿਆਂ ਨੂੰ ਕੋਈ ਆਖਦੀ ਦੇਖੋ ਨੀ ਚੰਦ ਚੜਿਆ ਕਰੋ ਦੂਰ ਦਿਲ ਤੋਂ ਹੈਰ ਤਾਰਿਆਂ ਨੂੰ॥ ਪਹੁਤਾ ਸ਼ੀਰੀਂ ਦੇ ਮਹਿਲ ਦੇ ਹੇਠ ਜਾ ਕੇ ਅਤੇ ਬੋਲਦਾ ਬੋਲ ਕਰਾਰਿਆਂ ਨੂੰ॥ ਸ਼ੀਰੀਂ ਦੇਖ ਫ਼ਰਿਹਾਦ ਨੂੰ ਸ਼ਾਦ ਹੋਈ ਜਿਵੇਂ ਸ਼ਾਹ ਲਵੇ ਮੁਲਕਾਂ ਭਾਰਿਆਂ ਨੂੰ ॥ ਦੂਰੋਂ ਦੇਖ ਕੇ ਰੱਜ ਓਹ ਗਏ ਦੋਵੇਂ ਰਾਹੀ ਦੇਖ ਜਿਉਂ ਸ਼ਹਿਰ ਮੁਨਾਰਿਆਂ ਨੂੰ॥ ਹਰੇ ਦਿਲ ਹੋਏ ਦੋਹਾਂ ਆਸ਼ਕਾਂ ਦੇ ਪਾਨੀ ਪਹੁੰਚਿਆ ਖ਼ੁਸ਼ਕ ਕਿਆਰਿਆਂ ਨੂੰ॥ ਦਰਸ ਦੋਸਤਾਂ ਦਾ ਦਿਲ ਜਾਨੀਆਂ ਨੂੰ ਸੋਨਾ ਮੁਫ਼ਤ ਦਾ ਜਿਵੇਂ ਸੁਨਿਆਰਿਆਂ ਨੂੰ॥ ਵਾਹ ਵਾਹ ਮਹਬੂਬ ਦਾ ਮੁਖ ਪਿਆਰਾ ਗਨ ਰੱਬ ਬਖ਼ਸ਼ੇ ਔਗਨ ਹਾਤਿਆਂ ਨੂੰ॥ ਰੱਬ ਆਨ ਸਬੱਬ ਬਨਾਂਵਦਾ ਈ ਚਾਰਾ ਹੋਂਵਦਾ ਤੁਰਤ ਵਿਚਾਰਿਆਂ ਨੂੰ॥ ਜਦੋਂ ਸਾਹਮਨੇ ਯਾਰ ਦੀਵਾਰ ਦੇਵੇ ਤਦੋਂ ਲੱਗ ਦੀ ਚੋਟ ਨਗਾਰਿਆਂ ਨੂੰ॥ ਕਿਸ਼ਨ ਸਿੰਘ ਮਹਬੂਬ ਹੀ ਦੇਖ ਸਾਰੇ ਦਿਲੋਂ ਦੂਰ ਕਰ ਹੋਰ
ਪਸਾਰਿਆਂ ਨੂੰ॥੧੩੫॥
ਸ਼ੋਹਰਤ ਫ਼ਰਿਹਾਦ
ਸ਼ੋਹਰਤ ਹੋਈ ਫਰਿਹਾਦ ਵੀ ਸ਼ਹਿਰ ਅੰਦਰ ਨਿੱਤ ਸ਼ੀਰੀਂ ਦਾ ਨਾਮ ਧਿਆਇ ਰਿਹਾ॥ ਸੁਨ ਕੇ ਬਾਦਸ਼ਾਹ ਮਾਰਦਾ ਆਹੁ ਨਾਰੇ ਜੈਂਦਾ ਸ਼ਰਮ ਹਯਾਇ ਸਭ ਜਾਇ ਰਿਹਾ ਕੋਈ ਪੇਸ਼ਨਾ ਜਾਂਵਦੀ ਨਾਲ ਓਹ ਦੇਦੇ ਸਰਾਜ ਤੇ ਮੂਲਕ ਦਿਵਾਇ ਰਿਹਾ॥ ਖ਼ਤਰਾ ਖ਼ੌਫ਼ ਨਾ ਰੱਖਦਾ ਕਿਸ਼ੋ ਕੋਲੋਂ ਸੀਸ ਆਪਨਾ ਭਲੀ ਟਿਕਾਇ ਰਿਹਾ॥ ਇਕ ਦਿਨ ਸੱਦ ਅਮੀਰ ਵਜ਼ੀਰ ਸਾਰੇ ਫ਼ਰਿਹਾਦ ਦੀ ਗੱਲ ਚਲਾਇ ਰਿਹਾ॥ ਕੋਈ ਕਰੋ ਤਦਬੀਰ ਵਜ਼ੀਰ ਸਾਰੇ ਅੱਗੇ ਆਪਨਾ ਜ਼ੋਰ ਸਭ ਲਾਇ ਰਿਹਾ॥ ਨਾਹੀਂ ਮਾਰਨਾ ਜ਼ੋਰ ਤੇ ਜ਼ੁਲਮ ਹੋਵੇ ਇਸ ਤੌਰ ਹੀ ਗ਼ੋਰ ਕਰਾਇ ਰਿਹਾ॥ ਕਹੈ ਖ਼ੌਫ਼ ਖ਼ੁਦਾਇ ਦਾ ਬਹੁਤ ਸਾਰਾ ਜ਼ੁਲਮ ਛੱਡ ਕੇ ਅਦਲ ਕਮਾਇ ਰਿਹਾ॥ ਜਾਵੇ ਨਿਕਲ ਸ਼ਹਿਰੋਂ ਇਕੇ ਚੁਪ ਹੋਵੇ ਸਾਨੂੰ ਬਹੁਤ ਫ਼ਰਿਹਾਦ ਅਕਾਇ ਰਿਹਾ॥ ਨਾਲ਼ੇ ਸ਼ੀਰੀਂ ਦਾ ਹਾਲ ਬੇਹਾਲ ਦਿਸੇ ਅਸਰ ਓਸਦੇ ਇਸ਼ਕ ਦਾ ਆਇ ਰਿਹਾ॥ ਸਾਨੂੰ ਮਾਰ ਫ਼ਰਿਹਾਦ ਬਰਬਾਦ ਕੀਤਾ ਸੱਭੋ ਦਾਦ ਫ਼ਰਿਹਾਦ ਵੰਞਾਇ ਰਿਹਾ॥ ਜੇਹੜਾ ਆਦਮੀ ਆਸ਼ਕਾਂ ਦਾ ਨਿੰਦਾ ਆਸ਼ਕਾਂ ਦੀ ਬਤਲਾਇ ਰਿਹਾ॥ ਕਿਸ਼ਨ ਸਿੰਘ ਜੋ ਵੈਰ ਕਰੇ ਆਸ਼ਕਾਂ ਸੋਂ ਓਹਦਾ ਤੁਖ਼ਮ ਜ਼ਮੀਨ ਤੋਂ ਜਾਇ ਰਿਹਾ॥੧੩੬॥
ਕਲਾਮ ਸ਼ੀਰੀਂ ਦੀ ਮਾਂ ਦੀ
ਮਾਉਂ ਆਖਦੀ ਸ਼ੀਰੀਂ ਤੂੰ ਸਮਝ ਧੀਆ ਤੇਰਾ ਸ਼ਹਿਰ ਅੰਦਰ ਕੇਹਾ ਸ਼ੋਰ ਹੈ ਨੀ॥ ਆਸ਼ਕ ਸ਼ੀਰੀਂ ਦਾ ਆਖਦੇ, ਲੋਕ ਸਾਰੇ ਫ਼ਰਿਹਾਦ ਜੋ ਲਟ ਲਟੋਰ ਹੈ ਨੀ ਘਰੋਂ ਕੱਢਿਆ ਮਾਪਿਆਂ ਜਾਨ ਵਹਿਸ਼ੀ ਐਬਦਾਰ ਭੰਗੀ ਭੈੜਾ ਚੋਰ ਹੈ ਨੀ॥ ਕਰਨ ਲੋਕ ਗੱਲਾਂ ਮੈਂ ਭੀ ਸੁਣੀ ਕਿਤੋਂ ਤੇਰੇ ਇਸ਼ਕ ਦਾ ਓਸਨੂੰ ਜ਼ੋਰ ਹੈ ਨੀ॥ ਤੇਰੇ ਨਾਮ ਦਾ ਭਜਨ ਦਿਨ ਰੈਨ ਕਰਦਾ ਜੇਹਾ ਭਗਤ ਨੂੰ ਨੰਦ ਕਿਸ਼ੋਰ ਹੈ ਨੀ॥ ਤੂੰ ਹੇਂ ਸ਼ਮਾ ਤੇ ਓਹ ਪਤੰਗ ਵਾਂਗੂੰ ਜਿਵੇਂ ਚੰਦ ਪਿਆਰ ਚਕੋਰ ਹੈ ਨੀ॥ ਤੇਰੇ ਹਿਜ਼ਰ ਦੇ ਨਾਲ ਬੇਹਾਲ ਹੋਯਾ ਕੋਈ ਕੰਮ ਨਾ ਓਸਨੂੰ ਹੋਰ ਹੈ ਨੀ॥ ਬੁਲ ਬੁਲ ਫਲ ਵਾਂਗੂੰ ਤੇਰੀ ਪ੍ਰੀਤ ਓਹ ਦੀ ਤੂੰ ਹੈਂ ਮੋਰਨੀ ਤੇ ਓਹ ਮੋਰ ਹੈ ਨੀ॥ ਤੈਨੂੰ ਸ਼ਰਮ ਹਯਾਉ ਨਾ ਲੱਜ ਕੋਈ ਤੇਰਾ ਬਾਪ ਸੁਨ ਕੇ ਗ਼ਮ ਖ਼ੋਰ ਹੈ ਨੀ॥ ਕਰਮਾਂ ਮਾਰ੍ਯਾ ਮਾਰਿਆ ਨਹੀਂ ਮਰਦਾ ਫ਼ਰਿਹਾਦ ਫ਼ੌਲਾਦ ਕਠੋਰ ਹੈ ਨੀ॥ ਔਰਤ ਸਤਰ ਸੇਤੀ ਘਰਾਂ ਵਿੱਚ ਚੰਗੀ ਇਕੇ ਜਾਇ ਪਵੇ ਵਿੱਚ ਗੋਰ ਹੈ ਨੀ॥ ਤੇਰੇ ਵਾਸਤੇ ਚੰਦ ਹੈ ਚੌਦਵੀਂ ਦਾ ਸਾਡੇ ਵਾਸਤੇ ਤਾਂ ਅੰਧ ਘੋਰ ਹੈ ਨੀ॥ ਕਿਸ਼ਨ ਸਿੰਘ ਸ਼ੀਰੀਂ ਇਸ ਤੰਬੋ ਲਰੌਸ਼ਨ ਸੱਸੀ ਜਿਵੇਂ ਵਿਚ ਸ਼ਹਿਰ ਭੰਬੋਰ ਹੈਨੀ॥੧੩੭॥
ਜਵਾਬ ਸ਼ੀਰੀ
ਸ਼ੀਰੀਂ ਆਖਦੀ ਮਾਉਂ ਨੂੰ ਰੱਬ ਜਾਨੇ ਮੇਰੇ ਵਿੱਚ ਨਾਹੀਂ ਕੋਈ ਦੋਸ਼ ਮਾਏ॥ ਕਦੇ ਮਹਿਲਾਂ ਤੋਂ ਮੂਲ ਨਾ ਉਤਰੀ ਮੈਂ ਦਿਨੇ ਰਾਤ ਰਹਾਂ ਪੜਦਾ ਪੋਸ਼ ਮਾਏ॥ ਮੈਨੂੰ ਖ਼ਬਰ ਨਹੀਂ ਸੀ ਏਸ ਗੱਲ ਦੀ ਨੀ ਤੈਥੋਂ ਸੁਣੀ ਉਡੀ ਮੇਰੀ ਹੋਸ਼ ਮਾਏ॥ ਸ਼ਾਇਦ ਮੂਰਤਾਂ ਲਿਖਦਾ ਦੇਖ ਮੈਨੂੰ ਓਹ ਨੂੰ ਆਗਿਆ ਇਸ਼ਕ ਦਾ ਜੋਸ਼ ਮਾਏ॥ ਕੰਮ ਕਾਰ ਘਰਬਾਰ ਵਿਸਾਰ ਸਾਰਾ ਤਾਹੀਂ ਹੋਗਿਆ ਖ਼ਾਨਾ ਬਦੋਸ਼ ਮਾਏ॥ ਕਦੇ ਨਾਲ ਫ਼ਰਿਹਾਦ ਨਾ ਬਾਤ ਕੀਤੀ ਓਹ ਭੀ ਦੇਖ ਕੇ ਰਹੈ ਖ਼ਾਮੋਸ਼ ਮਾਏ॥ ਕਿਤੇ ਭੁਲ ਭੁਲਾਵੜੇ ਦੇਖ ਮੈਨੂੰ ਹੋਯਾ ਕੰਮਲਾ ਮਸਤ ਬੇਹੋਸ਼ ਮਾਏ॥ ਮੈਨੂੰ ਇਸ਼ਕ ਦੀ ਖ਼ਬਰ ਨਾ ਸਾਰ ਕੋਈ ਨਹੀਂ ਜਾਵਦੀ ਸਿਰ ਸਰੋਸ਼ ਮਾਏ॥ ਮੈਂਹਾਂ ਬਾਲੜੀ ਬਾਲੜੀ ਝੂਠ ਤੁਹਮਤ ਕੇਹੀ ਗੱਲ ਪਾਈ ਮੇਰੇ ਰੋਸ਼ ਮਾਏ॥ ਦੇਗ ਦੁਧ ਵਾਲੀ ਜਿਵੇਂ ਜੋਸ਼ ਖਾਵੇ ਅਤੇ ਉੱਡ ਜਾਵੇ ਸਰ ਪੋਸ਼ ਮਾਏ॥ ਕਿਸ਼ਨ ਸਿੰਘ ਇਸ ਵਾਰ ਅਸਵਾਰ ਹੋ ਕੇ ਪਈਏਂ ਆਨ ਕਰਦੀ ਪੋਸ਼ ਪੋਸ਼ ਮਾਏ॥੧੩੮॥
ਕਲਾਮ ਸ਼ੀਰੀਂ ਦੀ ਮਾਂ ਦੀ
ਮਾਉਂ ਆਖਦੀ ਸ਼ੀਰੀਂ ਨੂੰ ਬੁਰਾ ਹੋਯਾ ਸਾਡੀ ਦੂਰ ਹੋਈ ਅੱਜ ਪੱਤ ਧੀਆ॥ ਵੱਗੀ ਵਾਉ ਖ਼ਿਜਾਂਦੀ ਬਾਗ ਅੰਦਰ ਰਿਹਾ ਰੁਖ ਦੇ ਨਾਲ ਨਾ ਪੱਤ ਧੀਆ॥ ਲੋਈ ਸ਼ਰਮ ਦੀ ਲਾਹ ਬੇਪਤ ਹੋਈਏਂ ਰਿਹਾ ਧਰਮ ਈਮਾਨ ਨਾ ਸੱਤ ਧੀਆ॥ ਮਨ ਮੱਤ ਹੋਈਏ ਤੇਰੀ ਮੱਤ ਮਾਰੀ ਤੈਨੂੰ ਲੱਗਦੀ ਕੋਈ ਨਾ ਮੱਤ ਧੀਆ॥ ਮੱਤ ਫੇਰ ਫ਼ਰਿਹਾਦ ਨੂੰ ਯਾਦ ਕਰੇਂ ਫਿਰੇ ਕੰਮਲਾ ਤੇ ਉਨ ਮੱਤ ਧੀਆ॥ ਧੀਆਂ ਪਿਆਰੀਆਂ ਯਾਰੀਆਂ ਨਾਹਿ ਲਾਵਨ ਹੋਵਨ ਖ਼ਆਰੀਆਂ ਛੋੜ ਦੇ ਅੱਤ ਧੀਆ॥ ਬੈਠ ਨਾਲ ਹਿਯਾ ਉਦੇ ਹੋਸ਼ ਕਰਕੇ ਨਹੀਂ ਹੇਠ ਉਤੇ ਪਈ ਵੱਤ ਧੀਆਂ॥ ਚੜ੍ਹੇਂ ਮਹਿਲ ਫ਼ਰਿਹਾਦ ਦੇ ਦੇਖਨੇ ਨੂੰ ਤੇਰਾ ਦੂਰ ਹੋਯਾ ਤਿਲੋਂ ਜੱਤ ਧੀਆ॥ ਸੋਇਆਂ ਨਾਲ ਫ਼ਰਿਹਾਦ ਦੇ ਸਾਂਗ ਲਾਵੇਂ ਲੱਗੀ ਸਾਂਗ ਤੈਨੂੰ ਸੁਕੀ ਰੱਤ ਧੀਆ॥ ਤੇਰਾ ਤੌਰ ਕੁਛ ਹੋਰ ਦਾ ਹੋਰ ਹੋਯਾ ਗਈ ਭੁਲ ਭਲਿਆਂ ਵਾਲੀ ਮੱਤ ਧੀਆ॥ ਭਾਵੇਂ ਭੂਤ ਬੈਤਾਲ ਦਾ ਪਿਆ ਸਾਯਾ ਗਾਵੇਂ ਤਾਲ ਬੇਤਾਲ ਬੈਗੰਤਧੀਆ॥ ਜੇਹੜੀ ਛਡ ਭਰਤਾਰ ਨੂੰ ਯਾਰ ਰਖੇ ਓਹਦੀ ਲੋਗ ਪ੍ਰਲੋਗ ਨਾ ਗੱਤ ਧੀਆ॥ ਤੇਰਾ ਭੇਤ ਮੈਂ ਸਭ ਮਾਲੂਮ ਕੀਤਾ ਖੀਰ ਛੱਡ ਲੱਗੀ ਖਾਨ ਭੱਤ ਧੀਆ॥ ਨਾਲ ਚਾ ਕਰਾਂ ਚਾ ਪਰੀਤ ਲਾਈ ਤੇਰਾ ਚਾਕਰਾਂ ਫ਼ਿਕਰ ਹੈ ਵੱਤ ਧੀਆ॥ ਤੈਨੂੰ ਪਾਇ ਜ਼ੰਜੀਰ ਅਸੀਰ ਕਰਾਂ ਲੱਕ ਤੋੜ ਸੁਟਾਂ ਮਾਰ ਲੱਤ ਧੀਆ॥ ਹਨ ਘੱਲੀਏ ਸਾਹੁਰੇ ਝੱਬ ਤੈਨੂੰ ਡੋਲੀ ਪਾਇ ਲੈ ਜਾਵਸੀ ਪੱਤ ਧੀਆ॥ ਕਿਸ਼ਨ ਸਿੰਘ ਅਸੀ ਲਹੋ ਸੀਲ ਸੇਤੀ ਛੋੜ ਸ਼ੇਖੀਆਂ ਤੇ ਪੰਜ ਸਤ ਧੀਆ
॥੧੩੯॥
ਕਲਾਮ ਸ਼ੀਰੀਂ
ਸ਼ੀਰੀਂ ਆਖਿਆ ਸੜੀ ਨੂੰ ਸਾੜਨਾ ਹੀ ਜਲੀ ਬਲੀ ਨੂੰ ਨਜਾਲ ਬਾਲ ਮਾਏ॥ ਮੈਂਕੀ ਇਸ਼ਕ ਫ਼ਿਰਾਕ ਨੂੰ ਜਾਨ ਦੀ ਸਾਂ ਭੋਲੀ ਭਾਲੜੀ ਨੱਢੜੀ ਬਾਲ ਮਾਏ॥ ਬੁਰੇ ਲੇਖ ਓਹ ਮੁਝ ਨੂੰ ਦੇਖ ਬੈਠਾ ਮੈਂਭੀ ਭੁਲੜੀ ਮਖਵਿਖਾਲ ਮਾਏ॥ ਓਹਦੇ ਸ਼ੋਕ ਦਾ ਤੌਕ ਪੈ ਗਿਆ ਗਲ ਵਿਚ ਹੋਯਾ ਖ਼ਿਆਲ ਦਾ ਜ਼ਰਾ ਖ਼ਿਆਲ ਮਾਏ॥ ਮੇਰੇ ਨਾ ਪਿਛੇ ਨੰਗ ਨਾਮ ਖੋਯਾ ਹੋਯਾ ਖ਼ੁਆਰ ਜ਼ਲੀਲ ਜ਼ਵਾਲ ਮਾਏ॥ ਰਹੇ ਯਾਦ ਫ਼ਰਿਹਾਦ ਦੀ ਦਿਲ ਅੰਦਰ ਕਰਾਂ ਜ਼ਿਕਰ ਓਹਦਾ ਵਾਲ ਵਾਲ ਮਾਏ॥ ਮੇਰੇ ਦੰਮ ਦੇ ਹੈ ਨਾਲ ਸ਼ੋਕ ਓਹਦਾ ਦਮ ਦਮ ਹੋਵੇ ਕੀਲ ਕਾਲ ਮਾਏ॥ ਘਰਬਾਰ ਵਿਸਾਰ ਖੁਆਰ ਹੋਯਾ ਮੇਰਾ ਯਾਰ ਸਚਾ ਸੱਚ ਭਾਲ ਮਾਏ॥ ਕਰਾਂ ਜਾਨ ਕੁਰਬਾਨ ਦਿਲ ਜਾਨ ਉਤੋਂ ਐਵੇਂ ਜਾਨ ਏਹ ਹੱਕ ਹਲਾਲ ਮਾਏ॥ ਇਸ਼ਕ ਮੁਸ਼ਕ ਨਾ ਛਪਦਾ ਕਹਿਨ ਸਿਆਨੇ ਦੇਖ ਵਿਚ ਕੱਖਾਂ ਅੱਗ ਡਾਲ ਮਾਏ ॥ ਮੇਰੇ ਅਤੇ ਫ਼ਰਿਹਾਦ ਵਿਚ ਫ਼ਰਕ ਨਾਹੀਂ ਜਿਵੇਂ ਬੀਜ ਪੱਤਾ ਫੂਲ ਡਾਲ ਮਾਏ॥ ਆਸ਼ਕ ਹੋਇਕੇ ਮੁੜਨ ਨਾ ਹੋਂਵਦਾਈ ਹੁਣ ਜੀਉਂਦਿਆਂ ਹਟਨ ਮੁਹਾਲ ਮਾਏ॥ ਨਾਲ ਸ਼ੇਰ ਦਿਲੇਰ ਮਿਲ ਹਟੇ ਨਹੀਂ ਪਕੜ ਹੱਥ ਸ਼ਮਸ਼ੇਰ ਤੇ ਢਾਲ ਮਾਏ॥ ਕਿਸ਼ਨ ਸਿੰਘ ਮੈਦਾਨ ਦੇ ਵਿਚ ਆ ਕੇ ਗ਼ਾਜ਼ੀ ਫਿਰਨ ਨਾ ਹੋਨ ਹਲਾਲ ਮਾਏ
॥੧੦॥
ਕਲਾਮ ਸ਼ੀਰੀਂ ਦੀ ਮਾਂ ਦੀ
ਮਾਉਂ ਆਖਦੀ ਸ਼ੀਰੀਂ ਨੂੰ ਲਟੀਆਂ ਮੈਂ ਮੈਨੂੰ ਕੀ ਤੋਈ ਚੌੜ ਚਪੱਟ ਧੀਆ॥ ਭਈਆ ਪਿੱਟੀਏ ਪਿੱਟੀਏ ਬੈਠ ਤੈਨੂੰ ਸੱਟਾਂ ਮੇਢੀਆਂ ਤੇਰੀਆਂ ਪੱਟ ਧੀਆ॥ ਲੋੜੇਂ ਕੰਬਲਾਂ ਤੱਪੜਾਂ ਭੂਰਿਆਂ ਨੂੰ ਛੱਡ ਤਾਫਤਾ ਤਾਫਤਾ ਪੱਟ ਧੀਆ॥ ਕਿਥੋਂ ਪਟਿਆ ਓਹ ਤੇਰੇ ਪੇਸ਼ ਪਿਆ ਝੁਗੇ ਪੱਟ ਕਰਕੇ ਨੰਗੇ ਪੱਟ ਧੀਆ॥ ਬੇਠੇ ਖੱਟ ਉੱਤੇ ਖੱਟ ਪਟ ਭਜ ਕੇ ਨਹੀਂ ਏਸ ਗੱਲੋਂ ਕੋਈ ਖੱਟ ਧੀਆ॥ ਹਠ ਛੋਡ ਕੇ ਹਟ ਜਾ ਓਸ ਵੱਲੋਂ ਜੈਂਦਾ ਘਰ ਨਾ ਘਾਟ ਨਾ ਹਟ ਧੀਆਂ॥ ਏਸ ਇਸ਼ਕ ਦਰੀਯਾਂਉ ਦੇ ਵੈਹਨ ਡਾਢੇ ਬੰਨਾਂ ਹੱਦ ਨਾ ਛੋਡ ਦੇ ਵਟ ਧੀਆ॥ ਬਾਦਸ਼ਾਹ ਤਾਂ ਮਾਰਫ਼ ਨਾਹ ਕਰ ਸੀ ਜਦੋਂ ਪਿਆ ਤੈਨੂੰ ਘੂਰੀ ਵਟ ਧੀਆ॥ ਸੱਟ ਦਿਲੋਂ ਫਰਿਹਾਦ ਦੀ ਯਾਦਗਾਰੀ ਨਹੀਂ ਨਾਲ ਤੇਰੇ ਹੋਸੀ ਸਟ ਧੀਆ॥ ਕਟ ਸੀਸ ਤੇ ਵੱਟ ਕੇ ਗਲਾ ਘੁਟਾਂ ਪੁਟਾਂ ਵਾਲ ਤੇਰੇ ਕਾਲੇ ਕਟ ਧੀਆ॥ ਦੇਖ ਬਾਪ ਤੇਰਾ ਬੁਰਾ ਬਾਬ ਕਰਸੀ ਚੀਲਾਂ ਮਾਸ ਖਾਸਨ ਕਟਕਟ ਧੀਆ॥ ਸ੍ਯਾਨੀ ਹੋਇਕੇ ਕੰਮਲੀਆਂ ਕਰੇਂ ਗਲਾਂਓ ਹਨ ਖਸਮੜਾ ਜੜਾ ਲੱਟ ਧੀਆ॥ ਤੈਨੂੰ ਨਾਲ਼ ਲੈ ਕੇ ਕਿਤੇ ਨਿਕਲ ਜਾਸੀ ਨਾਲੇ ਮਾਲ ਦੌਲਤ ਲੁਟ ਲਟ ਧੀਆ॥ ਘੋੜੀ ਬਾਦਸ਼ਾਹ ਸੋਹਣੀ ਜ਼ੀਨ ਵਾਲੀ ਨਹੀਂ ਚਾਂਵਦੀ ਗਧੇ ਦੀ ਛੱਟ ਧੀਆ॥ ਕੋਇਲ ਕਾਉਂ ਦਾ ਕਦੇ ਨਾ ਮੇਲ ਹੋਵੇ ਕਿਥੇ ਖੀਰ ਤੇ ਕੈ ਫਦਾ ਮੱਟ ਧੀਆ॥ ਡੇਰੇ ਬਾਪ ਨੂੰ ਕਦੇ ਜੇ ਗ਼ਜ਼ਬ ਆਯਾ ਨੱਕ ਕੰਨ ਸੁਟੂ ਦੋਵੇਂ ਕੱਟ ਧੀਆ॥ ਛੱਡ ਸ਼ਹਿਤ ਤੇ ਮਿਠਿਆਂ ਸ਼ਰਬਤਾਂ ਨੂੰ ਰਾਬ ਅਤੇ ਨਹੀਂ ਸੀਰਾ ਚੈਟ ਧੀਆ॥ ਏਹ ਗੱਲ ਜ਼ੇਬ ਨਾਹੀਂ ਸ਼ਾਹਜ਼ਾਦੀਆਂ ਨੂੰ ਨਾਲ ਨੌਕਰਾਂ ਦੇ ਖਟ ਪਟ ਧੀਆ॥ ਮੰਦੇ ਕੰਮ ਵਲੋਂ ਝਟ ਮੁੜਨ ਚੰਗਾ ਬੁਰਾ ਕਰਨ ਮੰਦਾ ਪਲ ਝਟ ਧੀਆ॥ ਏਹ ਚੋਰੀਆਂ ਯਾਰੀਆਂ ਐਬ ਸਾਰੇ ਓੜਕ ਸੱਦ ਦੇ ਨੀ ਜੜਾਂ ਪੱਟ ਧੀਆ॥ ਕਿਸ਼ਨ ਸਿੰਘ ਸ਼ੀਸ਼ੀ ਹੋਵੇ ਅਤਰ ਵਾਲੀ ਓਹ ਦਾ ਲਾਹਿ ਨਾ ਛੱਡੀਏ ਡੱਟ ਦੀਅ॥ ੧੪੧॥
ਜਵਾਬ ਸ਼ੀਰੀਂ
ਸ਼ੀਰੀਂ ਅਖਾਦੀ ਮਾਉਂ ਨੂੰ ਰੱਬ ਜਾ ਨੇ ਮੇਰੇ ਮਨ ਅੰਦਰ ਓਹੋ ਭਾ ਗਿਆ ਨੀਂ॥ ਅੱਖੀਂ ਲੱਗੀਆਂ ਠੱਗੀਆਂ ਓਸ ਵੇਲੇ ਹੀ ਅਵੱਗੀਆਂ ਇਸ਼ਕ ਭਰ ਮਾਗਿਆ ਨੀ॥ ਇਸ਼ਕ ਹਟੇ ਨਾ ਨਾਲ ਨਸੀਹਤਾਂ ਦੇ ਜੇੜ੍ਹਾ ਅਕਲ ਦੀ ਅਕਲ ਭੁਲਾਗਿਆ ਨੀ॥ ਜਿਸ ਰੋਜ ਦਾ ਇਸ਼ਕ ਥੀਂ ਸੋਜ਼ ਹੋਯਾ ਮੇਰਾ ਜਿਗਰ ਤੇ ਜਾਨ ਜਲਾ ਗਿਆ ਨੀ॥ ਮੇਰੇ ਵਾਸਤੇ ਛੱਡ ਘਰ ਬਾਰ ਬੈਠਾ ਕੰਮ ਤੇ ਕਾਰ ਵਿਹਾਰ ਵੰਞਾ ਗਿਆਨੀ॥ ਸੂਲੀ ਸਾਰ ਥੋਂ ਮੂਲ ਨਾ ਸੰਗਿਆ ਹੈ ਜ਼ੋਰ ਬਾਦਸ਼ਾਹ ਆਪਨਾ ਲਾ ਗਿਆ ਨੀ॥ ਕੀ ਕਰ ਓਸਦਾ ਖ਼ਾਮਲ ਖ੍ਯਾਲ ਜਾਨਾਂ ਮੇਰੇ ਨਾਮ ਤੋਂ ਆਪ ਵਿਦਾ ਗਿਆ ਨੀ॥ ਭੁਲਾ ਦੁਖ ਤੇ ਸੁਖ ਜਹਾਨ ਵਾਲਾ ਜਿਸ ਰੋਜ਼ ਦਾ ਮੁੱਖ ਦਿਖਾ ਗਿਆ ਨੀ॥ ਛੁਟਾ ਕੱਤ ਨਾ ਤੁੰਬ ਨਾਂ ਹੋਰ ਖੇਲਾਂ ਖੇਲ ਇਸ਼ਕ ਦੀ ਯਾਰ ਖਿਲਾ ਗਿਆ ਨੀ॥ ਸਾਡੀ ਪ੍ਰੀਤ ਸੱਚੀ ਪਰਤੀਤ ਕਰ ਤੂੰ ਬਦਨੀ ਨੂੰ ਮੀਤ ਹਦਾ ਗਿਆ ਨੀ॥ ਮੇਰਾ ਦੇਖ ਸਿੰਗਾਰ ਏਹ ਸਤੀ ਵਾਲਾ ਦਿਲੋਂ ਸ਼ੋਕ ਦਿਲ ਦਾਰ ਉਠਾ ਗਿਆ ਨੀ॥ ਮੇਰਾ ਨਾਮ ਓਹ ਨੂੰ ਓਹਦਾ ਨਾਮ ਨੂੰ ਪ੍ਰੇਮ ਨੇ ਮਕਰ ਏਕ ਕਰਾ ਗਿਆ ਨੀ॥ ਭੜਾ ਜੀਉ ਮੇਰਾ ਮੇਰੇ ਵੱਸ ਨਾਹੀਂ ਕੋਈ ਜਾਦੂੜਾ ਪ੍ਰੇਮ ਦਾ ਪਾ ਗਿਆ ਨੀ॥ ਦਿਨੇ ਰਾਤ ਉਹਦੀ ਬਾਤ ਯਾਦ ਰਹੇ ਫਰਿਹਾਦ ਫ਼ਰਯਾਦ ਲਗਾ ਗਿਆ ਨੀ॥ ਐਵੇਂ ਗੱਲ ਕੀਤੀ ਗੱਲ ਗਲ ਗਈ ਜਾਨ ਗਲ ਗਈ ਗਮ ਖਾ ਗਿਆ ਨੀ ॥ ਸੋਚ ਜਾਨ ਮਾਏ ਮੇਰੀ ਜਾਨ ਗਈ ਅਨਜਾਨ ਇਸ਼ਕ ਵਲਾ ਗਿਆ ਨੀ॥ ਕਿਸ਼ਨ ਸਿੰਘ ਇਤਫਾਕ ਨਾ ਹੋਯਾ ਕਦੇ ਐਵੇਂ ਚੋਟ ਫਿਰਾਕ ਦੀ ਲਾ ਗਿਆ ਨੀ॥ ੧੪੨॥ ਜਵਾਬ ਸ਼ੀਰੀ ਦੀ ਮਾਉਂ ਦਾ॥ ਮਾਉਂ ਆਖਦੀ ਸ਼ੀਰੀ ਨੂੰ ਚੌੜ ਹੋਈਏਂ ਤੇਰੀ ਦੂਰ ਹੋਈ ਸੁੱਧ ਸਾਰ ਬੱਚੀ॥ ਕਿਥੋਂ ਯਾਰੀਆਂ ਲਾਵਨੇ ਸਿਖੀਓਂ ਤੂੰ ਲਿਆ ਦੇਖ ਫ਼ਰਿਹਾਦ ਲੋਹਾਰ ਬੱਚੀ॥ ਤੇਰੇ ਚੰਦਰੇ ਮੂੰਹ ਨੂੰ ਅੱਗ ਲਾਵਾਂ ਜਿਥੋਂ ਬੋਲਦੀ ਹੈਂ ਯਾਰ ਯਾਰ ਬੱਚੀ॥ ਬਾਦਸ਼ਾਹ ਨੂੰ ਜ਼ਰਾ ਜੇ ਖ਼ਬਰ ਹੋਵੇ ਕਰੇ ਵੱਢ ਟੋਟੇ ਤੇਰੇ ਚਾਰ ਬੱਚੀ॥ ਛੱਡ ਭੈੜੀ ਆਂਵਾਦੀਆਂ ਸਾਫ ਹੋ ਜਾ ਨਹੀਂ ਹੋਵਸੇ ਜੱਗ ਖ਼ੁਆਰ ਬੱਚੀ॥ ਕਿਸ਼ਨ ਸਿੰਘ ਨਿਸ਼ੰਗ ਮਲੰਗ ਹੋਈ ਸਾਰੇ ਧਰਮ ਤੇ ਸ਼ਰਮ ਵਿਸਾਰ ਬੱਚੀ॥ ੧੪੩॥ ਜਵਾਬ ਸ਼ੀਰੀਂ॥ ਸ਼ੀਰੀਂ ਆਖ੍ਯਾ ਮਾਉਂ ਨੂੰ ਹੋਸ਼ ਕਰ ਤੂੰ ਮੂੰਹੋਂ ਆਖ ਤੋਬਾ ਇਸਾਤ ਗ਼ਫ਼ਾਰ ਮਾਏ॥ ਬੁਰਾ ਬੋਲ ਨਾ ਪੂਰਿਆਂ ਆਸ਼ਕਾਂ ਨੂੰ ਮਤਾਂ ਕਹਿਰ ਹੋ ਰਬ ਕਹਾਰ ਮਾਏ॥ ਅਰਸ਼ ਹੱਕ ਕਹਿੰਦੇ ਦਿਲ ਆਸ਼ਕਾਂ ਦਾ ਕਰੇ ਰੰਜ ਜੋਹੋ ਲਾਚਾਰ ਮਾਏ॥ ਆਸ਼ਕ ਜ਼ੁਲਮ ਦੇ ਨਾਲ ਬੀਮਾਰ ਹੋਵੇ ਹੋਵੇ ਜ਼ਾਲਮਾਂ ਦੀ ਬੀਮਾਰ ਮਾਏ॥ ਘਰਬਾਰ ਨੂੰ ਛਡ ਫ਼ਕੀਰ ਹੋਯਾ ਮੇਰਾ ਨਾ ਮਲੈਂ ਦਾ ਬਾਰ ਬਾਰ ਮਾਏ॥ ਫਿਰੇ ਸ਼ੈਹਰ ਅੰਦਰ ਕਹਿਰ ਮਾਯਾ ਓਹ ਲੈਹਰ ਨਾਲ ਦੇਖੇ ਬਾਰ ਬਾਰ ਮਾਏ ॥ ਕਦੇ ਸ਼ਹਿਰ ਆਵੇ ਆਵੇ ਮੌਜ ਮਨ ਦੀ ਕਦੇ ਨਿਕਲ ਜਾਵੇ ਜੰਗਲ ਬਾਰ ਮਾਏ॥ ਦੇਖ ਮੁਝ ਨੂੰ ਮਜਨੂੰ ਹੋਇ ਗਿਆ ਲੈਲੀ ਵਾਂਗ ਮੈਂ ਬੇਕਰਾਰ ਮਾਏ॥ ਮੈਨੂੰ ਸਾਹੁਰੇ ਪੇਈਯੜੇ ਭੁਲ ਗਏ ਰਹੀ ਦੰਗ ਹਰਾਨ ਇਕ ਵਾਰ ਮਾਏ॥ ਫਰਿਹਾਦ ਕਾਬਾ ਮੇਰੇ ਵਾਸਤੇ ਹੈ ਕਹਾਂ ਹੱਜ ਜੋਯਾਰ ਦੀਦਾਰ ਮਾਏ॥ ਮਨਕੇ ਮਨਕੇ ਮੰਨਕੇ ਆਸ਼ਕਾਂ ਨੇ ਤਸਬੀ ਕੀਤੀ ਹੈ ਜ਼ਿਕਰ ਦਿਲਦਾਰ ਮਾਏ ॥ ਬਾਦਸ਼ਾਹ ਨੂੰ ਓਹ ਕੀ ਜਾਨ ਦੇ ਨੀ ਜੇਹੜੇ ਇਸ਼ਕ ਦੇ ਵਿਚ ਖਆਰ ਮਾਏ॥ ਨਹੀਂ ਮਰਨ ਤੋਂ ਡਰਨ ਓਹ ਇਕ ਰੱਤੀ ਜੇਹੜੇ ਕਰਨ ਨੰਗੀ ਤਲਵਾਰ ਮਾਏ॥ ਸੂਲੀ ਚੜੇਤੇ ਸੜੇਨੀ ਵਿਚ ਆਤਸ਼ ਜੇਹੜੇ ਇਸ਼ਕ ਦੇ ਵਿਚ ਹੈਂ ਗਾਰ ਮਾਏ॥ ਇਕ ਦਿਲ ਖਾਤਰ ਲੱਖ ਭਾਰ ਚਾਵਨ ਖਾਵਨ ਫੁਲਕਾਰ ਨਕਦੀ ਖ਼ਾਰ ਮਾਏ॥ ਕਿਸ਼ਨ ਸਿੰਘ ਜਿਨ੍ਹਾਂ ਪਿਆਰਾ ਯਾਂਰ ਮਿਲਿਆ ਯਾਰ ਯਾਰ ਕਰਦੇ ਹੋਏ ਯਾਰ ਮਾਏ॥੧੪੪॥
ਕਲਾਮ ਸ਼ੀਰੀਂ ਨਾਲ ਮਾਂ ਦੇ
ਮੇਰੇ ਦਿਲ ਦਾ ਹਾਲ ਖੁਦਾਇ ਜਾਨੈ ਕੀਤੀ ਇਸ਼ਕ ਨੇ ਮਾਰ ਫ਼ਕੀਰ ਮਾਏ॥ ਬਾਝ ਯਾਰ ਉਜਾੜ ਘਰਬਾਰ ਦਿਸੇ ਬੂਟੇ ਬਾਗ ਜਿਉਂ ਜੰਡ ਕਰੀਰ ਮਾਏ॥ ਤੀਵੀਂ ਮਰਦ ਜੈਸੇ ਮਿਰਗ ਜੰਗਲਾਂ ਦੇ ਵੈਰੀ ਦਿੱਸਦੇ ਸਾਕ ਤੇ ਵੀਰ ਮਾਏ॥ ਜਦੋਂ ਆਪਨਾ ਦਿਲ ਫ਼ਕੀਰ ਹੋਯਾ ਰਹੀ ਜੱਗ ਦੇ ਨਾਲ ਨਾ ਸੀਰ ਮਾਏ॥ ਸਤੀ ਵਾਂਗ ਏਹ ਹਾਰ ਸਿੰਗਾਰ ਮੇਰਾ ਆਤਸ਼ ਹਿਜਰ ਦੀ ਹੋਈ ਮੁਨੀਰ ਮਾਏ ॥ ਖ਼ਾਬ ਵਾਂਗ ਜਹਾਨ ਦੀ ਖੇਲ ਸਾਰੀ ਜਾਗ ਦੇਖ ਸੁਵੇਲ ਸੁਧੀਰ ਮਾਏ॥ ਹੱਕ ਜਾਨ ਜਹਾਨ ਵਜੂਦ ਮੌਲਾ ਰੌਲਾ ਦੂਰ ਕਰਕੇ ਦਸਤ ਗੀਰ ਮਾਏ॥ ਹਰ ਹਰ ਦੇ ਵਿਚ ਸਮਾਇ ਰੈਹਾ ਜਿਵੇਂ ਘਿਉ ਰਲਿਆ ਵਿਚ ਸੀਰ ਮਾਏ॥ ਕਿਤੇ ਪੀਰ ਤੇ ਕਿਤੇ ਅਮੀਰ ਹੋਯਾ ਕਿਤੇ ਨੰਗ ਤੇ ਕਿਤੇ ਫ਼ਕੀਰ ਮਾਏ॥ ਦੇਖਨ ਰੱਬ ਤਾਈਂ ਕੋਈ ਰੱਬ ਵਾਲੇ ਗਿਯਾਨਵਾਨ ਤੇ ਮਰਦ ਬਸੀਰ ਮਾਏ॥ ਆਸ਼ਕ ਮਿਲਦੇ ਜਾਇ ਮਸ਼ੂਕ ਤਾਈਂ ਲੱਗੇ ਜਿਨ੍ਹਾਂਨੂੰ ਇਸ਼ਕ ਦੇ ਤੀਰ ਮਾਏ॥ ਮੈਨੂੰ ਇਸ਼ਕ ਫ਼ਰਿਹਾਦ ਮਲੰਗ ਕੀਤਾ ਰੰਗ ਜ਼ਰਦ ਜਿਉਂ ਹਰਦ ਹਰੀਰ ਮਾਏ॥ ਟੋਪੀ ਪਾਇਕੇ ਪ੍ਰੀਤ ਦੀ ਰੀੜ ਵਾਲੀ ਨਾਲ ਮੀਤ ਦੇ ਗਹਿਰ ਗੰਭੀਰ ਮਾਏ॥ ਜ਼ੁਲਫ਼ਾਂ ਕਾਲੀਆਂ ਸੀਸ ਤੇ ਮੇਲੀਆਂ ਨੀ ਪਾਏ ਪੈਰ ਫ਼ਰਿਹਾਦ ਜੰਜੀਰ ਮਾਏ॥ ਮਲੀ ਮੁਖ ਤੇ ਖ਼ਾਕ ਮਲਾਮਤਾਂ ਦੀ ਨੈਨੀ ਰੋਂਦਿਆਂ ਜਾਂਵਦਾ ਨੀਰ ਮਾਏ॥ ਗਲੀ ਜਾਨ ਮੇਰੀ ਸੀਸ ਤਲੀ ਉੱਤੇ ਗਲੀ ਯਾਰ ਦੀ ਫਿਰਾਂ ਫ਼ਕੀਰ ਮਾਏ॥ ਕੁਤੇ ਭੌਂਕ ਦੇ ਨੇ ਬਦੀ ਕਰਨ ਵਾਲੇ ਸੋਟਾ ਸੱਚ ਮਾਰਾਂ ਬਿਨਾਂ ਧੀਰ ਮਾਏ॥ ਕੰਨੀਂ ਮੁੰਦਰਾਂ ਜਾਨ ਮੁਹੱਬਤਾਂ ਦੀਆਂ ਛੁਰੀ ਹਿਜਰ ਦਿੱਤਾ ਚਿੱਤ ਚੀਰ ਮਾਏ॥ ਅਲਫ਼ੀ ਗੱਲ ਇਕੋ ਜਾਤਾ ਅਲਫ਼ ਅੱਲਾ ਜਿਸਦੀ ਕਿ ਸੋਦੇ ਨਾਲ ਨਾ ਸੀਰ ਮਾਏ॥ ਕਫ਼ਨੀ ਕੁਫ਼ਰ ਨੂੰ ਮਾਰ ਮਹਬੂਬ ਜਾਤਾ ਮਰਦਾ ਬਾਝ ਦਿਲਦਾਰ ਸਰੀਰ ਮਾਏ॥ ਮਾਲਾ ਮੇਹਰ ਤਸਬੀਤਾਰ ਯਾਰ ਵਾਲੀ ਨਹੀਂ ਨਾਲ ਤਕਦੀਰ ਤਦਬੀਰ ਮਾਏ॥ ਦੁਨੀਆ ਕੁਲਫ਼ਨਾਹ ਬਕਾ ਮੌਲਾ ਇੱਕੋ ਰੱਬ ਦਾ ਨਾਮ ਕਬੀਰ ਮਾਏ॥ ਤਕੀਯਾ ਤਨ ਤੇ ਮਨ ਮੈਦਾਨ ਮੇਰਾ ਧੂੰਆਂ ਆਹਦਾ ਦਿਲ ਮੁਨੀਰ ਮਾਏ॥ ਨਹੀਂ ਹੱਟ ਦਾ ਦਿਲ ਦਿਲਦਾਰ ਵੱਲੋਂ ਰਲ ਗਿਆ ਜੈਸੇ ਖੰਡ ਖੀਰ ਮਾਏ॥ ਆਪ ਗਰਦ ਕੀਤੀ ਏਹੋ ਗੋਦੜੀ ਹੈ ਗੱਲਾਂ ਗੰਡ ਲਾਈ ਲੀਰ ਲੀਰ ਮਾਏ॥ ਰਾਹ ਸੱਭ ਤੋਂ ਵੱਖਰਾ ਆਸ਼ਕਾਂ ਦਾ ਜਿਥੇ ਇਕ ਅਮੀਰ ਫ਼ਕੀਰ ਮਾਏ॥ ਸੂਰਜ ਗਿਆਨ ਵਾਲਾ ਜਦੋਂ ਆਂਨ ਚੜ੍ਹਿਆ ਗਫ਼ਲਤ ਰਾਤ ਪਾ ਗਈ ਵਹੀਰ ਮਾਏ॥ ਚੰਦ ਪਿਆਰ ਜੋ ਨਾਲ ਸੰਸਾਰ ਆਹਾ ਹੋਯਾ ਰੰਗ ਫਿੱਕਾ ਦਿਲਗੀਰ ਮਾਏ॥ ਕਾਮ ਕ੍ਰੋਧ ਤੇ ਲੋਭ ਜੋ ਚੋਰ ਐਸੇ ਸਭੇ ਹੋਇਕੇ ਰਹੇ ਅਸੀਰ ਮਾਏ॥ ਇਸ਼ਕ ਬਾਦਸ਼ਾਹ ਅਕਲ ਗੁਲਾਂਮ ਲੌਂਡੀ ਅੱਗੇ ਆਵਸਨ ਗੇਮ ਵਜ਼ੀਰ ਮਾਏ॥ ਇਸ਼ਕ ਨਾਲ ਨਾ ਕਿਸੇ ਦਾ ਜ਼ੋਰ ਜਾਵੇ ਪਏ ਕੰਬ ਦੇ ਪੀਰ ਫ਼ਕੀਰ ਮਾਏ॥ ਸੈਦਾ ਛੱਡ ਸਰਦਾਰ ਪੁਕਾਰ ਦੱਸੇ ਰਾਂਝਾ ਯਾਰ ਪਿਆਰਾ ਜੱਟੀ ਹੀਰ ਮਾਏ॥ ਲੈਲਾਂ ਮਜਨੂੰ ਦੇ ਨਾਲ ਪਿਆਰ ਆਹਾ ਪਦਮ ਰਤਨ ਮੰਦੀ ਦਾਮਨਗੀਰ ਮਾਏ॥ ਕਿਸ਼ਨ ਸਿੰਘ ਫ਼ਰਿਹਾਦ ਦੀ ਯਾਦ ਅੰਦਰ ਮਰਜਾਵਸਾਂ ਛੋੜ ਸਰੀਰ ਮਾਏ
॥੧੪੫॥
ਜਵਾਬ ਸ਼ੀਰੀਂ ਦੀ ਮਾਉਂਦਾ
ਆਪ ਦੇਖ ਬਿਚਾਰ ਨਾ ਮਾਰ ਰੌਲਾ ਏਸ ਇਸ਼ਕ ਦੇ ਵਿਚ ਕੀ ਚੈਨ ਧੀਆ॥ ਸ਼ਰਮ ਧਰਮ ਤੇ ਕਰਮ ਨਿਘਾਰ ਰਹੇ ਕੋਈ ਭਰਮ ਨਾਹੀਂ ਸੁਖ ਸੈਨ ਧੀਆਂ॥ ਅਕਲ ਫ਼ਿਕਰ ਤੇ ਹੋਸ਼ ਨਾ ਛੱਡ ਦਾ ਹਕਰੇ ਕੰਮ ਉਲਟੇ ਐਨ ਐਨ ਧੀਆ॥ ਧੀਆਂ ਚੰਗੀਆਂ ਨੰਗੀਆਂ ਨਾਂਹਿ ਹੋਵਨ ਲਾਹਿ ਅੰਗੀਆਂ ਬਾਹਿਰਨ ਪੈਨ ਧੀਆ॥ ਲੋਈ ਲਾਹਿਕੇ ਹੋਈ ਨਿਲੱਜ ਹੈ ਤੂੰ ਜਿਵੇਂ ਵਿਚ ਸ੍ਯਾਪੇ ਕੋਈ ਨੈਨ ਧੀਆ॥ ਨੇਹੁ ਲਾਬ ਹਿਨਾ ਨਾਲ ਨੋਕਰਾਂ ਦੇ ਓਹ ਕੀ ਨਫ਼ਾ ਜਹਾਨ ਤੋਂ ਲੈਨ ਧੀਆ॥ ਕਰੀਏ ਪ੍ਰੀਤ ਜੋ ਆਪ ਸਮਾਨ ਹੋਵੇ ਨੀਚ ਨਾਲ ਯਾਰ ਖ਼ੁਆਰੀ ਐਨ ਧੀਆ॥ ਸੁਚੇ ਮੋਤੀਆਂ ਦੇ ਨਾਲ ਹੋਨ ਸੁਚੇ ਝੂਠੇ ਝੂਠਿਆਂ ਨਾਲ ਹੈਨ ਧੀਆ॥ ਖ਼ਾਵੰਦ ਬਾਦਸ਼ਾਹ ਛੱਡ ਕੇ ਚਾਕ ਚਾਹੇਂ ਏਸ ਕੰਮ ਅੰਦਰ ਨਾਹੀਂ ਚੈਨ ਧੀਆ॥ ਇਸ਼ਕ ਰੱਬ ਦਾ ਭਲਾ ਜਾਂ ਨਾਲ ਭਰ ਤੇ ਰਤੀ ਸਰਾ ਬੁਰਾਤ ਫੈਨ ਧੀਆ॥ ਸੋਹਨੀ ਵਿੱਚ ਦਰੀਯਾ ਦੇ ਡੁਬ ਮੋਈ ਮੇਹੀਂ ਵਾਲ ਕੂਕੇ ਕਾਲੀ ਰੈਨ ਧੀਆ॥ ਸੱਸੀ ਨਾਲ ਪੰਨੂੰ ਨੇ ਹੁਲਾਇਆ ਸੀ ਮੋ ਏਵਿੱਚ ਥਲਾਂ ਕਰਦੇ ਵੈਨ ਧੀਆ॥ ਲੈਲਾਂ ਨਾਲ ਮਜਨੂੰ ਨੇ ਹਲਾਇਆ ਸੀ ਓਹਨੂੰ ਕਹਿਨ ਰੋਝੀ ਸਾਕ ਸੈਨ ਧੀਆ॥ ਜ਼ੈਨਬ ਇਸ਼ਕ ਦੇ ਰੰਗ ਨੇ ਤੰਗ ਕੀਤੀ ਮੋਏ ਜੰਗ ਕਰ ਹਸਨ ਹੁਸੈਨ ਧੀਆ॥ ਕੈਰੋ ਪਾਂਡਵਾਂ ਦੇ ਬਡੇ ਜੁਧ ਹੋਏ ਕੀਤੀ ਦ੍ਰੋਪਤੀ ਨਾ ਜ਼ਰਾ ਸੈਨ ਧੀਆ॥ ਕਿਸ਼ਨ ਸਿੰਘ ਨਾ ਛੱਡੀਏ ਕਦੇ ਖ਼ਾਵੰਦ ਏਹੋ ਧਰਮ
ਈਮਾਨ ਦੇ ਬੈਨ ਧੀਆ॥੧੪੬॥
ਆਖਨਾ ਬਾਦਸ਼ਾਹ ਨੂੰ ਸ਼ੀਰੀਂ ਦੀ ਮਾਂ ਦਾ
ਮਾਉਂ ਸ਼ੀਰੀਂ ਦੀ ਸ਼ੀਰੀਂ ਦੇ ਬਾਪ ਤਾਈ ਕੇਹਾ ਬਾਦਸ਼ਾਹ ਹੋਈ ਨਿਲੱਜ ਸ਼ੀਰੀਂ॥ ਨਹੀਂ ਸ਼ਰਮ ਹਯਾ ਦੇ ਨਾਲ ਬਹਿੰਦੀ ਚੜ੍ਹੇ ਮਹਿਲ ਉੱਤੇ ਭੱਜ ਭੱਜ ਸ਼ੀਰੀਂ॥ ਸੋਈਆਂ ਨਾਲ ਏਹ ਚਲ ਕੁਚਾਲ ਰੱਖੇ ਕਰੇ ਯਾਦ ਫਰਿਹਾਦ ਨੂੰ ਰੱਜ ਸ਼ੀਰੀਂ॥ ਜਾਂ ਮੈਂ ਮਨਾ ਕੀਤਾ ਅੱਗੋਂ ਲੜਨ ਲੱਗੀ ਗੱਲਾਂ ਕੀਤੀਆਂ ਬੀਤੀਆਂ ਰੱਜ ਸ਼ੀਰੀਂ॥ ਮੇਰਾਆਖਿਆ ਮੂਲ ਨਾ ਮੰਨਦੀ ਹੈ ਪਵੇ ਸ਼ੇਰਨੀ ਦੇ ਵਾਂਗ ਗੰਜ ਸ਼ੀਰੀਂ॥ ਕਿਤੇ ਨਾਲ ਫਰਿਹਾਦ ਦੇ ਨਿਕਲ ਜਾ ਸੀ ਦੇਖ ਬਾਦਸ਼ਾਹਾ ਲਾ ਕੇ ਬੱਜ ਸ਼ੀਰੀਂ॥ ਲਾਵੈ ਸਾਂਗ ਫ਼ਰਿਹਾਦ ਦੇ ਦਾਦ ਖੁਵਾਹਾਂ ਕਰੇ ਹੋਰ ਦੇ ਹੋਰ ਹੀ ਚੱਜ ਸ਼ੀਰੀਂ॥ ਇਕੋ ਧੀਸੀ ਸੋਈ ਖ਼ਰਾਬ ਹੋਈ ਨਹੀਂ ਜਾਨ ਦੀ ਕੋਈ ਸੁਚੱਜ ਸ਼ੀਰੀ॥ ਸਾਨੂੰ ਸ਼ਹਿਰ ਦੇ ਵਿਚ ਚਾਨਸ਼ਰ ਕੀਤੋ ਦੇਖ ਛੱਡਿਆ ਕੋਈ ਨਾ ਹੱਜ ਸ਼ੀਰੀਂ॥ ਏਹ ਨੂੰ ਸਾਹੁਰੇ ਘੱਲੀਏ ਝੱਬ ਹੋ ਕੇ ਐਥੇ ਸਿੱਖਦੀ ਰਹੇ ਕੁਚੱਜ ਸ਼ੀਰੀਂ। ਨੈਨ ਨੌਕਰਾਂ ਨਾਲ ਲੜਾਇ ਬੈਠੀ ਸਾਨੂੰ ਲਾਈ ਓਸੂ ਬੁਰੀ ਬੱਜ ਸ਼ੀਰੀਂ॥ ਗੱਲਾਂ ਖੁਲ੍ਹੀਆਂ ਕਰੈ ਬੇਸ਼ਰਮ ਹੋ ਕੇ ਅੱਜ ਘੋਲ ਪੀਤੀ ਸ਼ਰਮ ਲੱਜ ਸ਼ੀਰੀਂ॥ ਕਿਸ਼ਨ ਸਿੰਘ ਸੁਨਦੀ ਸਾਰੀ ਗੱਲ ਆਹੀ ਚੁਪ ਚਾਪ ਹੋਈ ਮੂੰਹ ਕੱਜ ਸ਼ੀਰੀਂ॥
੧੪੭॥
ਜਵਾਬ ਬਾਦਸ਼ਾਹ
॥ਕੈਹਾ
ਬਾਦਸ਼ਾਹ ਬੱਸ ਕਰ ਬੋਲ ਨਾਹੀਂ ਥੋੜੀ ਗੱਲ ਨੂੰ ਬਹੁਤ ਵਧਾਵਣਾ ਕੀ॥ ਸ਼ੀਰੀਂ ਸ਼ਾਹਜ਼ਾਦੀ ਵਾਦੀ ਨੇਕ ਵਾਲੀ ਹੂੰਨੇ ਨੌਕਰਾਂ ਨਾਲ ਲਗਾਵਨਾ ਕੀ॥ ਸਾਂਗ ਲਾਂਵਦੀ ਹੋਵ ਸੀ ਖੇਲਦੀ ਭੀ ਹੋਰ ਏਸ ਨੇ ਇਸ਼ਕ ਕਮਾਵਨਾ ਕੀ॥ ਫਿਰੇ ਕੰਮਲਾ ਹੋਯਾ ਫ਼ਰਿਹਾਦ ਆਜਜ਼ ਓਸ ਏਸ ਦੇ ਮਹਿਲ ਨੂੰ ਆਵਨਾ ਕੀ॥ ਅਕਲ ਨਾਲ ਤੂੰ ਦਾਲ ਖ੍ਯਾਲ ਉਸ ਤੋਂ ਹੋਰ ਜਾਨ ਤੋਂ ਮਾਰ ਮੁਕਾਵਨਾ ਕੀ॥ ਅਸਾਂ ਖ਼ੌਫ਼ ਫ਼ਰਿਹਾਦ ਨੂੰ ਬਹੁਤ ਦਿੱਤਾ ਲੇਕਿਨ ਇਸ਼ਕਤ ਕਿਸੇ ਹਟਾਵਨਾ ਕੀ॥ ਮਾਰ ਕੁਟ ਕੇ ਸ਼ੀਰੀਂ ਨੂੰ ਮਤ ਦੇਈਏ ਹੋਰ ਦਸ ਤੂੰ ਕੰਮ ਕਮਾਵਨਾ ਕੀ॥ ਧੀਆਂ ਮਾਰਿਆਂ ਪਾਪ ਸਰਾ ਪਹੁੰਚ ਮਾਉ ਬਾਪ ਨੇ ਆਪ ਵੰਞਨਾ ਕੀ॥ ਨਹੀਂ ਸਾਹੁਰੇ ਏਸ ਨੂੰ ਘਲ ਦੇਹੋ ਹੋਰ ਆਪ ਇਲਾਜ ਕਰਾਵਨਾ ਕੀ॥ ਚਾਹੇ ਸੱਚ ਹੋਵੇ ਚਾਹੇ ਝੂਠ ਹੋਵੇ ਐਸਾ ਸੁਖ਼ਨ ਜ਼ਬਾਨ ਤੇ ਲਿਆਵਨਾ ਕੀ॥ ਜਾਇ ਸਾਹੁਰੇ ਗੱਲ ਭੁਲਾਇ ਦੇਸੀ ਘਰ ਰੱਖ ਕੇ ਅਸਾਂ ਬਨਾਵਨਾ ਕੀ॥ ਐਸੀ ਗੱਲ ਦਾ ਫੇਰ ਨਾ ਨਾਮ ਲਈਏ ਘੱਟਾ ਆਪਨੇ ਸੀਸ ਤੇ ਪਾਵਨਾ ਕੀ॥ ਸਾਥੋਂ ਨਹੀਂ ਫ਼ਰਿਹਾਦ ਲੁਹਾਰ ਆ ਕੀ ਐਪਰ ਓਸਨੂੰ ਮਾਰ ਗਵਾਵਨ ਕੀ॥ ਫੇਰ ਸ਼ੀਰੀਂ ਨੂੰ ਆਖਦਾ ਲਗ ਆਖੇ ਤੈਨੂੰ ਏਸ ਗੱਲੇ ਹਥ ਆਵਨਾ ਕੀ॥ ਕਿਸ਼ਨ ਸਿੰਘ ਜੋ ਹੋਗ ਜੋ ਕੰਮ ਚੰਗਾ ਅਸਾਂ ਰੱਬ ਦਾ ਹੁਕਮ ਮਿਟਾਵਨਾ ਕੀ॥੧੪੮॥ ਕਲਾਮ ਸ਼ੀਰੀਂ ਸ਼ੀਰੀ ਰੋਇ ਕੇ ਆਖਿਆ ਮਾਉ ਤਾਈਂ ਤੇਰੇ ਤਾਨਿਆਂ ਮੇਹਨ੍ਯਾਂ ਸੱਲੀਆਂ ਮੈਂ॥ ਐਵੇਂ ਕੂੜੀਆਂ ਤੁਹਮਤਾਂ ਲਾਵਨੀ ਹੈਂ ਕਿਥੇ ਗਈ ਹਾਂ ਤੇ ਕਿੱਥੇ ਚੱਲੀਆਂ ਮੈਂ॥ ਕੁੜੀਆਂ ਖੇਲ ਖੇਲਨ ਪਈਆਂ ਸਾਂਗ ਲਾਵਨ ਕਦੋਂ ਕਿਸੇ ਉਤੇ ਆਖ ਭੁਲੀਆਂਮੈਂ॥ ਮੇਰੇ ਬਾਪ ਨੂੰ ਆਖ ਸੰਤਾਪ ਲਾਇਓ ਏਸ ਗੱਲ ਉੱਤੇ ਜਲੀ ਬੱਲੀਆਂ ਮੈਂ॥ ਮੇਰਾ ਮਨ ਭੈੜਾ ਮੇਰੇ ਵੱਸ ਨਹੀਂ ਗਲਾਂ ਕੀਤੀਆਂ ਆਪ ਅਵੱਲੀਆਂ ਮੈਂ॥ ਮੈਨੂੰ ਕੋਈ ਸੋਦਾਇ ਦਾ ਰੋਗ ਹੋਯਾ ਅਨੀ ਕਮਲੀ ਰਮਲੀ ਝਲੀਆਂ ਮੈਂ॥ ਅੱਜ ਕੱਲ ਕੋਈ ਝਲ ਮਾਰ ਗਿਆ ਮੰਦਾ ਬੋਲ ਕੇ ਬੋਲੀਆਂ ਝੱਲੀਆਂ ਮੈਂ॥ ਖਿਸਰੋ ਸ਼ਾਹ ਨੂੰ ਛੋੜ ਫ਼ਕੀਰ ਲੋੜਾਂ ਅੰਮਾਂ ਦੇਖ ਖਾਂ ਕੋਈ ਵਲ ਲੀਆਂ ਮੈਂ॥ ਐਪਰ ਜਾਦੂੜਾ ਪ੍ਰੇਮ ਦਾ ਪਾਇ ਗਿਆ ਵਿਚੇ ਵਿਚ ਵਿਛੋੜੇ ਸੋਂਗਲੀਆਂ ਮੈਂ॥ ਕਦੇ ਗਲੀ ਨੇ ਗੋਲ ਨਾ ਮੂਲ ਕੀਤੀ ਭੌਂਦਾ ਦੇਖ ਛਡਾਂ ਵਿਚ ਗਲੀਆਂ ਮੈਂ॥ ਹੋਯਾ ਤੋਰ ਫ਼ਰਿਹਾਦ ਦਾ ਭੌਰਵਾਂ ਗੂਫੁਲਾਂ ਕਲੀਆਂ ਦੇ ਵਾਂਗ ਕਲੀਆਂ ਮੈਂ॥ ਘਰ ਰਹਿਨ ਔਖਾ ਬਾਹਰ ਜਾਠ ਮੁਸ਼ਕਲ ਕਿਲੇ ਇਸ਼ਕ ਦੇ ਵਿਚ ਆ ਵਲੀਆਂ ਮੈਂ॥ ਭੁਲਾ ਕੱਤ ਨਾ ਤੰਬਨਾ ਕੰਮ ਕਰਨਾ ਕਦੇ ਲਾਹੀਆਂ ਚਾਰਨਾ ਛਲੀਆਂ ਮੈਂ॥ ਪੁੱਛੇ ਸੱਚ ਨਾ ਸੁਝ ਦਾ ਕੁਝ ਮੈਨੂੰ ਫੈਲੇ ਛੱਲ ਕਰਕੇ ਕੋਈ ਛਲੀਆਂ ਮੈਂ॥ ਕਿਸ਼ਨ ਸਿੰਘ 'ਆਯ ਸ਼ੋਕ ਸ਼ੁਤਰ ਕਾਬੂ ਦੇਖ ਪਈ ਖੜਕਾਂਵਦੀ ਟਲੀਆਂ ਮੈਂ॥ ੧੪੯॥
ਜਵਾਬ ਸ਼ੀਰੀਂ ਦੀ ਮਾਉਂ ਦਾ
ਮਾਉਂ ਆਖਦੀ ਸ਼ੀਰੀ ਨੂੰ ਉੱਠ ਐਥੋਂ ਮੇਰੀਆਂ ਅਖੀਆਂ ਤੋਂ ਹੋਜਾ ਦੂਰ ਬੱਚੀ॥ ਜਾਨ ਬੁਝ ਕੇ ਕੁਝ ਦਾ ਕੁਝ ਬੋਲੇ ਤੈਥੋਂ ਹੋਈ ਮੈਂ ਭੁਜ ਮਨੂਰ ਬੱਚੀ॥ ਮਾਰ ਮਾਰ ਕੁਟਾਂ ਤੈਨੂੰ ਮੁੰਞ ਵਾਂਗੂ ਕਰਾਂ ਹੱਡ ਗੋਡੇ ਤੇਰੇ ਦੂਰ ਬੱਚੀ॥ ਸਾਡਾ ਐਸ਼ ਅਰਾਮ ਹਰਾਮ ਕੀਤੇ ਕੇਹਾ ਚਾਇਆ ਤੁਧ ਫ਼ਤੂਰ ਬੱਚੀ॥ ਏਸੇ ਵਾਸਤੇ ਪਾਲੀਏ ਪੋਸੀਏਂ ਤੂੰ ਸਾਨੂੰ ਕਰੇਂਗੀ ਜਗ ਮਸ਼ਹੂਰ ਬੱਚੀ॥ ਫੇਰ ਫੇਰ ਫਰਿਹਾਦ ਨੂੰ ਯਾਦ ਕਰੇਂ ਖ਼ਿਸਰੋ ਨਾਹਿ ਕਰੇਂ ਮਨਜ਼ੂਰ ਬੱਚੀ॥ ਐਸੀ ਮੱਤ ਵਾਲੀ ਹੋਈਏਂ ਮਤ ਵਾਲੀ ਤੇਰਾ ਉੱਡਿਆ ਅਕਲ ਸ਼ਊਰ ਬੱਚੀ॥ ਹੁਸਨ ਦੇਖ ਗ਼ੁਲਾਮ ਗ਼ੁਲਾਮ ਹੋਈਏਂ ਤੇਰੇ ਵਿਚ ਏਹ ਬੜਾ ਕਸੂਰ ਬੱਚੀ॥ ਪਿੱਛੇ ਭੈੜੀਆਂ ਕੋਝੀਆਂ ਨਾਹਿ ਲਗੇਂ ਜੇਹੜੀ ਹੋਵੇ ਸੋਹਨੀ ਪਰੀਹੂਰ ਬੱਚੀ॥ ਜੈਸੇ ਨਾਲ ਤੇ ਸਾਸ ਦਾ ਮੇਲ ਹੋਵੇ ਕਦੇ ਹੋਵੇ ਨਾ ਕੱਚ ਕਚੂਰ ਬੱਚੀ॥ ਮੀਰ ਮੀਰ ਫ਼ਕੀਰ ਫ਼ਕੀਰ ਸੇਤੀ ਪਾਨੀ ਪਾਨੀ ਅਤੇ ਬੂਰ ਬੂਰ ਬੱਚੀ॥ ਕੂੜਾ ਇਸ਼ਕ ਤੇਰਾ ਐਵੇਂ ਉੱਡ ਜਾਸੀ ਜਿਵੇਂ ਉੱਡ ਦਾ ਮੁਸ਼ਕ ਕਾਫ਼ੁਰ ਬੱਚੀ॥ ਸੂਲੀ ਨਾਲ ਫਰਿਹਾਦ ਬਰਬਾਦ ਹੋਸੀ ਰੱਖ ਯਾਦ ਜਿਵੇਂ ਮਨਸੂਰ ਬੱਚੀ॥ ਬਾਦਸ਼ਾਹ ਦੀਆਂ ਬੇਟੀਆਂ ਮਿਲਨ ਮੁਸ਼ਕਲ ਹਥ ਕਮਲਿਆਂ ਮਸਤ ਮਖਮੂਰ ਬੱਚੀ॥ ਫ਼ਰਕ ਜ਼ਿਮੀਂ ਅਤੇ ਅਸਮਾਨ ਦਾਹੈ ਜਾਨ ਤੰਗ ਮਲੰਗ ਮਸਤੂਰ ਬੱਚੀ॥ ਜਿਵੇਂ ਦੇਖ ਕਿਤੇ ਔਰਤ ਖ਼ੂਬਸੂਰਤ ਮਗਰ ਲਗਦਾ ਲੰਗੂਰ ਬੱਚੀ॥ ਹੋਵੇਂ ਸ਼ਾਹਜ਼ਾਦੀ ਵਿਕੇ ਨਫ਼ਰ ਉੱਤੇ ਨਹੀਂ ਜੱਗਦੇ ਵਿਵ ਦਸਤੂਰ ਬੱਚੀ॥ ਨੰਗੇ ਬਦਨ ਉੱਤੇ ਜਦੋਂ ਪੌਨ ਛਮਕਾਂ ਤਦੋਂ ਟੁਟਸੀ ਗਰਬ ਗ਼ਰੂਰ ਬੱਚੀ॥ ਤੈਨੂੰ ਘੱਲਨੀ ਹਾਂ ਹੁਨੇ ਸਾਹੁਰੈ ਮੈਂ ਓਥੇ ਹੋਵ ਸੇਂਜਾਇ ਮਾਮੂਰ ਬੱਚੀ॥ ਸਾਡੇ ਲੇਖ ਭੈੜੇ ਭੈੜੀ ਧੀ ਹੋਈ ਬਖ਼ਸ਼ੇ ਰੱਬ ਰਹੀਮ ਗ਼ਰੂਰ ਬੱਚੀ॥ ਕਿਸ਼ਨ ਸਿੰਘ ਅੰਧੇਰ ਪੈਗਿਆ ਸਾਰੇ ਲੁਕਿਆ ਸ਼ਰਮ ਹਿਯਾਉ ਦਾ ਨੂਰ ਬੱਚੀ॥ ੧੫੦॥
ਕਲਾਮ ਸ਼ੀਰੀਂ
ਸ਼ੀਰੀਂ ਆਖਿਆ ਮਾਉਂ ਨੂੰ ਹੋਸ਼ ਕਰਨੀ ਕਾਹਨੂੰ ਜਗਨੂੰ ਬੋਲ ਸੁਨਾਵਨੀ ਹੈਂ॥ ਨਹੀਂ ਯਾਦ ਫ਼ਰਿਹਾਦ ਦੀ ਛੋੜਸਾਂ ਮੈ ਕਾਹ ਨੂੰ ਆਪਨਾਂ ਮਗ਼ਜ਼ ਖਪਾਵਨੀ ਹੈਂ॥ ਮੇਰੀ ਜਾਨ ਜਾਨੀ ਪਿਆਰਾ ਜਾਨ ਕੋਲੋਂ ਜਾਨ ਬੁਝ ਕੇ ਜਾਨ ਗਵਾਵਨੀ ਹੈ॥ ਕਦੇ ਗਾਲੀ ਅਦੇਕੇ ਕਰੇਂ ਗੱਲਾਂ ਕਦੇ ਘੂਰੀਆਂ ਪਾਇ ਡਰਾਵਨੀ ਹੈਂ॥ ਕਦੇ ਬਾਤ ਮੇਰੀ ਦੱਸੇਂ ਬਾਪ ਤਾਈਂ ਕਦੇ ਆਪ ਹੀ ਪਈ ਸਭਾਵਨੀ ਹੈਂ॥ ਅੱਗੇ ਹਿਜਰ ਦੇ ਦਰਦ ਨੇ ਗੁਰਦ ਕੀਤੀ ਹੋਰ ਕਰਦ ਕਲੇਜੜੇ ਲਾਵਨੀ ਹੈਂ॥ ਇਸ਼ਕ਼ ਨਾਲ ਮਲਾਮਤਾਂ ਮੱਚਦਾ ਹੈ ਸੋ ਤੂੰ ਜਾਨ ਕੇ ਪਈ ਮਚਾਵਨੀ ਹੈਂ॥ ਇਸ਼ਕ ਦੇਵ ਦਾ ਭੋਨਾ ਜ਼ਾਹਰ ਕਰੀਏ ਕੱਢ ਗਾਲੀਆਂ ਭੂਤ ਨਚਾਵਨੀ ਹੈਂ॥ ਤੇਗ ਇਸ਼ਕ ਨੂੰ ਸ਼ਿਕਲ ਮਲਾਮਤਾਂ ਨੇ ਸੈਕਲ ਨਾਮ ਸ਼ਮਸ਼ੇਰ ਚਮਕਾਵਨੀ ਹੈ॥ ਸੋਨਾ ਇਸ਼ਕ ਫ਼ਿਰਾਕ ਦੀ ਅੱਗ ਅੰਦਰ ਤਾਇ ਤਾਇ ਕੇ ਲਾਲ ਕਰਾਵਨੀ ਹੈਂ॥ ਘਸਨ ਲੱਕੜਾਂ ਨਿਕਲੇ ਅੱਗਵਿਚੋਂ ਜਲਿਆਂ ਜੀਆਂ ਨੂੰ ਪਈ ਜਲਾਵਨੀ ਹੈਂ॥ ਮੋਇਆਂ ਆਸ਼ਕਾਂ ਦਾ ਕਹੋ ਮਾਰਨਾ ਕੀ ਗਲੋ ਅੱਗ ਵਿਚ ਪਾਇ ਗਲਾਵਨੀ ਹੈਂ॥ ਆਸ਼ਕ ਕੁਠੇ ਨੀ ਇਸ਼ਕ ਮਾਸ਼ੂਕ ਵਾਲੇ ਹੋਰਕੁਠਿਆਂਕੀ ਕੁਹਾਵਨੀ ਹੈਂ॥ ਜਲਨ ਆਪ ਪਤੰਗ ਜਾ ਦੀਵਿਆਂ ਤੇ ਤੂ ਕੀ ਜਲਨ ਦਾ ਵਲ ਸਿਖਾਵਨੀ ਹੈਂ ॥ ਜੀਵਨ ਬੁਲਬੁਲਾਂ ਆਪ ਹੀ ਕੋਲ ਫੁਲਾਂ ਤੂੰ ਕੀ ਬੋਲ ਕੇ ਬੋਲ ਸੁਨਾਵਨੀ ਹੈਂ॥ ਨੀ ਮੈਂ ਮੈਹਲ ਤੇ ਜਾਇ ਸੁਹਾਵਨੀ ਹਾਂ ਜੇ ਤੂੰ ਸੁਤੀਆਂ ਕਲਾ ਜਗਾਵਨੀਹੈਂ॥ ਕਿਸ਼ਨ ਸਿੰਘ ਮੈਂ ਦੁਖ ਦੇ ਨਾਲ ਰੋਵਾਂ ਤੂੰ ਕੀ ਰੋਂਦਿਆਂ ਪਈ ਰੁਵਾਵਨੀ ਹੈਂ॥੧੫੧॥
ਮਾਕੂਲਾ ਮੁਸੱਨਫ਼
ਸ਼ੀਰੀਂ ਰੁਠ ਕੇ ਉਠਕੇ ਮਾਉਂ ਕੋਲੋਂ ਵਿਚ ਬੰਗਲ ਆਪ ਨੇ ਜਾਇ ਬੈਠੀ॥ ਕਰਕੇ ਯਾਦ ਫ਼ਰਿਹਾਦ ਨੂੰ ਰੋਨ ਲੱਗੀ ਅੱਗੇ ਰੱਬ ਦੇ ਦਾਦ ਕਰਾਇ ਬੈਠੀ॥ ਕਹਿੰਦੀ ਆਸ਼ਕਾਂ ਦਾ ਕੌਨ ਬਾਝ ਤੇਰੇ ਹੋਰ ਸੱਭ ਦੀ ਆਸ ਚੁਕਾਇ ਬੈਠੀ॥ ਬੈਠ ਇੱਕ ਇਕੱਲੜੀ ਪਲੰਘ ਉੱਤੇ ਕੁੰਡਾ ਮਾਰ ਕੇ ਮਨ ਠਹਿਰਾਇ ਬੈਠੀ॥ ਕਿਸ਼ਨ ਸਿੰਘ ਲੱਗੀ ਬਾਰਾਂਮਾਹ ਪੜ੍ਹਨੇ ਝੇੜਾ ਦਿਲੇ ਦੇ ਨਾਲ ਲਗਾਇ ਬੈਠੀ॥੧੫੨॥ਬਾਰਾਮਾਂਹ ਜ਼ਬਾਨੀ ਸ਼ੀਰੀਂ ਮਾਹ ਚੇਤ॥ ਚੜਿਆ ਚੇਤ ਨਾ ਚਿੱਤ ਨੂੰ ਚੈਨ ਆਵੇ ਪਾਵਾਂ ਵੈਨ ਪਈ ਭਿੰਨੇ ਨੈਨ ਦੋਵੇਂ॥ ਮੈਨੂੰ ਨੀਂਦ ਅਰਾਮ ਹਰਾਮ ਹੋਯਾ ਐਵੇਂ ਜਾਨ ਪਏ ਦਿਨ ਰੈਨ ਦੋਵੇਂ॥ ਲੱਗੀ ਅੱਗ ਵਿਛੋੜੇ ਦੀ ਵਿੱਚ ਸੀਨੇ ਗਏ ਉਠ ਮੈਥੋਂ ਸੁਖਚੈਨ ਦੋਵੇਂ॥ ਇਸ਼ਕ ਆਸ਼ਕ ਮਾਸ਼ੂਕ ਨੂੰ ਇੱਕ ਕਰੇ ਜਿਵੇਂ ਸ਼ਕਲ ਇੱਕੋ ਐਨ ਗੈਨ ਦੋਵੇਂ॥ ਕਿਸ਼ਨ ਸਿੰਘ ਦਿਲ ਇਸ਼ਕ ਆ ਲੜਨ ਲੱਗੇ ਜਿਵੇਂਜੰਗ ਵਿਚ ਹਸਨ ਹੁਸੈਨ ਦੋਵੈਂ॥੧॥ ਵਿਸਾਖ॥ ਚੜਿਆ ਮਾਹ ਬਿਸਾਖ ਬੈਰਾਗ ਲੱਗਾ ਨਾਗ ਇਸ਼ਕ ਮੈਨੂੰ ਡੰਗ ਮਾਰ ਗਿਆ॥ ਜ਼ਾਰ ਜ਼ਾਰ ਰੋਵਾਂ ਭੁਲੀ ਕਾਰਸਾਰੀ ਸੁਧ ਸਾਰ ਘਰ ਬਾਰ ਵਿਸਾਰ ਗਿਆ॥ ਮੈਥੋਂ ਸਾਹੁਰੇ ਪੇਈ ਅੜੇ ਗਏ ਦੋਵੇਂ ਦੀਨ ਦੁਨੀ ਦੇ ਕੰਮ ਤੋਂ ਮਾਰ ਗਿਆ॥ ਜਿਸ ਯਾਰ ਕਾਰਨ ਮਾਰਨ ਲੋਗ ਤਾਨੇ ਓਹ ਭੀ ਦੇ ਨਾ ਰੱਜ ਦੀਦਾਰ ਗਿਆ॥ ਕਿਸ਼ਨ ਸਿੰਘ ਮੈਂ ਕਮਲੀ ਹੋਇ ਰਹੀ ਪਿਆਰਾ ਪ੍ਰੇਮ ਜਾਦੂ ਸਿਰ ਡਾਰ ਗਿਆ॥੨॥ ਜੇਠ॥ ਆਯਾ ਜੇਠ ਜਹਾਨ ਦੇ ਵਿੱਚ ਸ਼ੋਹਰਤ ਹੋਈ ਤੁਧ ਕਾਰਨ ਯਾਰ ਪਿਆਰਿਆ ਓਏ॥ ਓਸੇ ਘੜੀ ਦੀ ਨਾਗਨੀ ਲੜੀ ਮੈਨੂੰ ਡਿੱਠੀ ਜ਼ੁਲਫ਼ ਦੀ ਤਾਰ ਪਿਆਰਿਆ ਓਏ॥ ਇਕੇ ਆਇਕੇ ਦੇਹ ਦੀਦਾਰ ਮੈਨੂੰ ਇਕੇ ਮਾਰ ਤਲਵਾਰ ਪਿਆਰਿਆ ਓਏ॥ ਅੱਖੀਂ ਲਾਇਕੇ ਕੰਡ ਵਲਾਇਗਿਓਂ ਬਰਛੀ ਮਾਰ ਵਿਸਾਰ ਪ੍ਯਾਰਿਆ ਓਏ॥ ਕਿਸ਼ਨ ਸਿੰਘ ਦਿਲ ਨਕਸ਼ ਨਿਗਾਰ ਤੇਰਾ ਗਿਆ ਸਬਰ ਕਰਾਰ ਪਿਆਰਿਆ ਓਏ॥੩॥ ਹਾੜ ਚੜ੍ਹੇ ਹਾੜ੍ਹ ਹਾੜੇ ਘੱਤਾਂ ਰਾਤ ਦਿਨੇ ਮਿਲੀ ਆਨ ਓ ਦਿਲਬਰਾ ਵਾਸ ਤਾਈ॥ ਕੀਤੀ ਜਾਨ ਕੇ ਜਾਨ ਕੁਰਬਾਨ ਤੈਥੋਂ ਮੈਂ ਬੇਜਾਨਓ ਦਿਲਬਰਾਂ ਵਾਸ ਤਾਈ॥ ਤੱਕ ਤੱਕ ਕੇ ਅੱਖੀਆਂ ਪੱਕ ਗੱਈਆਂ ਗਿਆ ਸ਼ਾਨ ਓ ਦਿਲਬਰਾ ਵਾਸ ਤਾਈ॥ ਤੇਰੇ ਬਾਝ ਏਹ ਵੱਸਦਾ ਸ਼ਹਿਰ ਦਿੱਸੇ ਬੀਆ ਬਾਨ ਓ ਦਿਲਬਰਾ ਵਾਸ ਤਾਈ॥ ਕਿਸ਼ਨ ਸਿੰਘ ਮੈਨੂੰ ਅੱਠੇ ਪਹਿਰ ਰਹਿੰਦਾ ਤੇਰਾ ਧਿਆਨ ਓ ਦਿਲਬਰਾ ਵਾਸ ਤਾਈ॥੪॥ ਮਾਹ ਸਾਵਨ॥ ਸਾਵਨ ਸੇਜ ਉਤੇ ਸੁਤਿਆਂ ਸੁਖ ਨਾਹੀਂ ਮੇਰੇ ਨੈਨ ਬਰਸਨ ਛਮ ਛਮ ਸੋਈਓ॥ ਘਟਾਂ ਕਾਲੀਆਂ ਮੇਹਨਤਾਂ ਵਾਲੀਆਂ ਨੀ ਜੁਲਫ਼ਾ ਯਾਰ ਜਿਵੇਂ ਖ਼ਮ ਖ਼ਮ ਸੱਈਓ॥ ਗਿਆ ਦਮੜੇਹੋਇ ਦਮ ਰਹੀਆਂ ਕਰਾਂ ਯਾਦ ਪਈ ਦਮ ਦਮ ਸੱਈਓ॥ ਐਸਾ ਕੰਮ ਹੋਵੇ ਖੁਲ੍ਹੇ ਹੋਨ ਰਸਤੇ ਪਿਆਰਾ ਪਾਸ ਆਵੇ ਰਮ ਰਮ ਸੋਈਓ॥ ਕਿਸ਼ਨ ਸਿੰਘ ਮੈਂਹੀ ਭਰ ਨੈਨ ਰੋਵਾਂ ਰਾਂਝਾ ਫੇਰ ਆਵੇ ਜਮ ਜਮ ਸੋਈਓ॥ ੫॥ ਮਾਹ ਭਾਦਰੋਂ॥ ਚੜ੍ਹੇ ਭਾਦ੍ਰੋਂ ਭੁਲੀ ਹਾਂ ਓਸ ਵੇਲੇ ਜਿਸ ਵੇਲੜੇ ਲੱਗੀਆਂ ਅਖੀਆਂ ਨੀ॥ ਲੱਖੀ ਹੱਥ ਨਾ ਆਵਦਾ ਗਿਆ ਵੇਲਾ ਵੇਲਾ ਇਸ਼ਕ ਦੇਵੇ ਭੰਨ ਵੱਖੀਆਂ ਨੀ॥ ਗ਼ਫ਼ਲ ਹੋਇਕੋ ਸੜੇ ਨੀ ਵਿੱਚ ਕੱਖਾਂ ਹੇਠ ਜਿਨਾਂ ਦੇ ਘੋੜੀਆਂ ਲੱਖੀਆਂ ਨੀ॥ ਆਤਸ਼ ਬ੍ਰਿਹੋਂ ਦੀ ਮੂਲ ਨਾ ਸਰਦ ਹੋਵੇ ਸ਼ਰਬਤ ਪੀਏ ਤੇ ਝੱਲੀਏ ਪੱਖੀਆਂ ਨੀ॥ ਕਿਸ਼ਨ ਸਿੰਘ ਜਿੱਥੇ ਬ੍ਰਿਹੋਂ ਦੁਖ ਓਥੇ ਜਿੱਥੇ ਖੰਡ ਉੱਤੇ ਬਹੁਤ ਮੱਖੀਆਂਨੀ॥੬ ॥ ਮਾਹ ਅੰਸੂ॥ ਅੱਸੂ ਆਸ ਤੇਰੀ ਇਕੋ ਸਾਂਈਆਂ ਓਇ ਤੇਰੇ ਬਾਝ ਨਾ ਆਸਰਾ ਹੋਰ ਕੋਈ॥ ਜੇਹੜੀ ਕਰੇਂ ਸੋ ਸਿਰ ਤੇ ਝੱਲ ਨੀ ਹੈ ਤੇਰੇ ਨਾਲ ਨਾ ਜਾਂਵਦਾ ਜ਼ੋਰ ਕੋਈ॥ ਕਿਹਨੂੰ ਫੋਲ ਕੇ ਦਿਲੇ ਦੀ ਗੱਲ ਦੋਸਾਂ ਨਹੀਂ ਤਿੰਨ ਧਰ ਦਾ ਮੇਰਾ ਸ਼ੋਰ ਕੋਈ॥ ਮੇਰੀ ਜਾਨ ਸ਼ਕੰਜੇ ਦੇ ਵਿਚ ਆਈ ਲੈ ਗਿਆ ਚੁਰਾਇ ਚਿੱਤ ਚੋਰ ਕੋਈ ॥ ਕਿਸ਼ਨ ਸਿੰਘ ਦੇ ਬਾਝ ਆਨੰਦ ਕਹਿਆ ਬਿਨਾ ਚੰਦ ਅੰਗਾਰ ਚਕੋਰ ਕੋਈ॥੭॥ ਮਾਹ ਕੱਤਕ॥ ਕੱਤੇ ਕਾਂਗ ਉਡਾਂਵਦੀ ਰਹਾਂ ਸਦਾ ਖ਼ਾਤਰ ਯਾਰ ਦੀ ਔਸੀਆਂ ਪਾਵਨੀ ਹਾਂ॥ ਖੋਲ੍ਹ ਤਾਕੀਆਂ ਤੱਕ ਰਹੀ ਤਰਫ਼ ਚਾਰੇ ਪਿਆਰੇ ਬਾਝ ਪਈ ਗ਼ਮ ਖ਼ਾਵਨੀ ਹਾਂ॥ ਕਦੇ ਦੇਖ ਦੂਰੋਂ ਦਰਸ਼ਨ ਹੋਇ ਜਾਵੇ ਤਾਂ ਭੀ ਰੋਇ ਰੋਇ ਨੀਰ ਵਹਾਵਨੀ ਹਾਂ॥ ਮਿਲਿਆਂ ਬਾਝ ਨਾ ਮਿਲਦੇ ਜ਼ਖ਼ਮ ਦਿਲ ਦੇ ਐਵੇਂ ਹਠ ਕਰ ਵਕਤ ਲੰਘਾਵਨੀ ਹਾਂ॥ ਕਿਸ਼ਨ ਸਿੰਘ ਪਿਆਰੇ ਪ੍ਯਾਰੇ ਯਾਰ ਬਾਝੋਂ ਐਥੇ ਉਮਰ ਦਾ ਰਥ ਵੰਞਾਵਨੀ ਹਾਂ॥੮॥ ਮੱਘਰ॥ ਮੱਘਰ ਮਾਹ ਮੁਹੱਬਤਾਂ ਬਹੁਤ ਮੁਸ਼ਕਲ ਨੇ ਹੁਲਾਵਨਾ ਖਾਵਨਾ ਜ਼ਹਿਰ ਲੋਕੋ॥ ਆਸ਼ਕ ਹੋਵਨਾ ਰੋਵਨਾ ਰਾਤ ਦਿਨੇ ਏਹ ਇਸ਼ਕ ਮਿਜਾਜ਼ ਹੈ ਕਹਿਰ ਲਕੋ॥ ਮਰ ਜਾਵਨਾ ਜੀਂ ਦਿਆਂ ਪ੍ਰੀਤ ਕਰਨੀ ਭਲਾ ਭਾਵਨਾ ਘਰਨਾ ਸ਼ਹਿਰ ਲੋਕੋ॥ ਏਸ ਇਸ਼ਕ ਦੇ ਬਹਿਰ ਦਾ ਅੰਤ ਨਾਹੀਂ ਉੱਠੇ ਲਹਿਰ ਉੱਤੇ ਪਈ ਲਹਿਰ ਲੋਕੋ॥ ਕਿਸ਼ਨ ਸਿੰਘ ਪਿਆਰੇ ਤੇਰੀ ਯਾਦ ਅੰਦਰ ਫਰਿਹਾਦ ਹੋਵੇ ਅੱਠੇ ਪਹਿਰ ਲੋਕੋ॥ ੯॥ ਮਾਂਹ ਪੋਹ॥ ਆਯਾ ਪੋਹ ਤੇ ਪਾਲਿਆਂ ਜ਼ੋਰ ਪਾਯਾ ਪਈ ਬਰਫ਼ ਪਹਾੜ ਕਸ਼ਮੀਰ ਤਾਂਈਂ॥ ਚੜ੍ਹਿਆ ਤੱਤੀ ਨੂੰ ਇਸ਼ਕ ਦਾ ਤਾਪ ਕਿਹਾ ਦਿੱਤਾ ਸਾੜ ਤਮਾਮ ਸ਼ਰੀਰ ਤਾਈਂ॥ ਜੋਗਨ ਹੋ ਇਕੇ ਬਦਰੇ ਮੁਨੀਰ ਵਾਂਗੂੰ ਲਿਆਵਾਂ ਢੂੰਡ ਕੇ ਬੇਨਜ਼ੀਰ ਤਾਈਂ॥ ਭਾਂਬੜ ਬਲੇ ਵਿੱਚ ਲੇਫ ਨਿਹਾਲੀਆਂ ਦੇ ਪਾਵਾਂ ਉਪਰੋਂ ਚਸ਼ਮਾਂ ਦੇ ਨੀਰ ਤਾਈਂ॥ ਕਿਸ਼ਨ ਸਿੰਘ ਓਹਦੇ ਮਿਲੇ ਸੁਖ ਹੋਸੀ ਜਿਸ ਮਾਰਿਆ ਨੈਨਾਂ ਦੇ ਤੀਰ ਤਾਈਂ॥੧੦॥ ਮਾਹ ਮਾਂਘ॥ ਚੜ੍ਹੇ ਮਾਘ ਮਲਾਮਤਾਂ ਮਿਲਨ ਮੈਨੂ ਮਾਉਂ ਬਾਪ ਸਾਰੇ ਸਾਕ ਅੰਗ ਮਾਰਨ॥ ਸਈਆਂ ਕੋਲ ਨਾ ਬੋਲ ਕੇ ਫੋਲ ਆਖਾਂ ਗਲ ਢੋਲ ਵਾਲੀ ਪੱਈਆਂ ਜੰਗ ਮਾਰਨ॥ ਓਹ ਜਾਨ ਤੂ ਜਾਨ ਤੋਂ ਤੰਗ ਆਵਨ ਜਿਨ੍ਹਾਂ ਨਾਂਗ ਜੁਲਫ਼ਾਂ ਵਾਲੇ ਡੰਗ ਮਾਰਨ॥ ਘਰ ਬਾਰ ਹੋਵੇਂ ਸ਼ਹਿਰ ਕਹਿਰ ਦਿੱਸੇ ਪਲੰਘ ਪੀਆ ਬਿਨ ਵਾਂਗ ਪਲੰਗ ਮਾਰਨ॥ ਕਿਸ਼ਨ ਸਿੰਘ ਜੋ ਨੰਗ ਮਲੰਗ ਹੋਵਨ ਤਿਨਾਂ ਲੋਕ ਨਿਸੰਗ ਹੋ ਸੰਗ ਮਾਰਨ॥ ੧੧॥ ਮਾਹ ਫਗਣ ॥ ਫੱਗਨ ਫੁਲ ਖਿੜੇ ਰੰਗਾ ਰੰਗ ਬਾਗੀ ਬੁਲਬੁਲ ਭੌਰ ਆਸ਼ਕ ਹੋ ਕੇ ਲਟਕ ਰਹੇ॥ ਸੂਰਤ ਦੇਖ ਮਹਬੂਬ ਦੀ ਖ਼ੂਬ ਸੁੰਦ੍ਰ ਛੱਡ ਕੰਮ ਸਾਰੇ ਪਿਆਰੇ ਅਟਕ ਰਹੇ॥ ਜਿਵੇਂ ਵਿੱਚ ਮੈਦਾਨ ਦੇ ਸੈਫ ਚਮਕੇ ਤਿਵੇਂ ਨੈਨ ਨੈਨਾਂ ਵਿੱਚ ਮਟਕ ਰਹੇ॥ ਪੰਖੀ ਫਸ ਜਾਂਦੇ ਜਿਵੇਂ ਜਾਲ ਅੰਦਰ ਜੁਲਫਾਂ ਨਾਲ ਦਿਲ ਆਸ਼ਕਾਂ ਫਟਕ ਰਹੇ ॥ ਕਿਸ਼ਨ ਸਿੰਘ ਪਿਆਰੇ ਪਿਆਰੇ ਬਾਝ ਹਰਦ ਮਖ਼ਾਰ ਵਿੱਚ ਕਲੇਜੇ ਦੇ ਖਟਕ ਰਹੇ॥੧੨॥ ੧॥ ੧੫੩॥
ਆਵਨਾ ਸ਼ੀਰੀਂ ਦੀ ਸਹੇਲੀ ਦਾ
ਬੇਟੀ ਆਇ ਵਜ਼ੀਰ ਦੀ ਕੋਲ ਸ਼ੀਰੀਂ ਸੱਦ ਬੋਲ ਕੇ ਬੂਹਾ ਖਲ੍ਹਾਇਆ ਸੂ। ਕਹਿੰਦੀ ਉੱਠ ਪਿਆਰੀ ਮੈਰੀ ਜਾਨ ਵਾਰੀ ਭੇਦ ਸਮਝ ਕੇ ਬਹੁਤ ਸਮਝਾਇਆ ਸੂ॥ ਉੱਠ ਦੇਖ ਫ਼ਰਿਹਾਦ ਫ਼ਰਯਾਦ ਕਰਦਾ ਤੇਰੀ ਯਾਦ ਦਾ ਜ਼ਿਕਰ ਕਮਾਇਆ ਸੂ॥ ਸ਼ੀਰੀਂ ਉੱਠ ਕੇ ਤਾਕੀ ਦੇ ਵਿੱਚ ਬੈਠੀ ਮਹਿਰਮ ਰਾਜ਼ ਨੂੰ ਪਾਸ ਬਠਾਇਆ ਸੂ॥ ਕਿਸ਼ਨ ਸਿੰਘ ਫ਼ਰਿਹਾਦ ਨੂੰ ਦੇਖ ਸ਼ੀਰੀਂ ਹੋਸ਼ ਆਪਨਾ ਚਾ ਭਲਾਇਆ ਸੂ॥੧੫੪॥ ਬੈਠਨਾ ਸ਼ੀਰੀਂ ਅਤੇ ਵਜ਼ੀਰ ਜ਼ਾਦੀ ਦਾ ਵਿਚ ਤਾਕੀ ਦੇ ਸ਼ੀਰੀਂ ਆਨ ਬੈਠੀ ਜਦੋਂ ਵਿੱਚ ਤਾਕੀ ਫ਼ਰਿਹਾਦ ਨੇ ਤੱਕ ਸਲਾਮ ਕੀਤਾ॥ ਜਿਵੇਂ ਚੰਦ ਨੂੰ ਦੇਖ ਚਕੋਰ ਦੂਰੋਂ ਤਿਵੇਂ ਇਸ਼ਕ ਨੇ ਐਸ਼ ਹਰਾਮ ਕੀਤਾ॥ ਜਿਵੇਂ ਸ਼ਮਾਂ ਨੂੰ ਦੇਖ ਪਤੰਗ ਜਲ ਦੇ ਅੰਗ ਅੰਗ ਜਲਾਇ ਤਮਾਮ ਕੀਤਾ॥ ਜਿਸ ਮਰਦ ਨੂੰ ਬ੍ਰਿਹੋਂ ਦਾ ਦਰਦ ਲੱਗਾ ਕਹੋ ਓਸਨੇ ਕਦੋਂ ਅਰਾਮ ਕੀਤਾ॥ ਕਿਸ਼ਨ ਸਿੰਘ ਗ਼ੁਲਾਮ ਗ਼ੁਲਾਮ ਹੋਯਾ ਨਾਮ ਜੱਗ ਦੇ ਵਿੱਚ ਬਦਨਾਮ ਕੀਤਾ॥੧੫੫॥
ਕਲਾਮ ਫ਼ਰਿਹਾਦ
ਤੇਰਾ ਨਾਮ ਸ਼ੀਰੀਂ ਕਰੇ ਕਾਮ ਸ਼ੀਰੀਂ ਪੀਤਾ ਜਾਮ ਸ਼ੀਰੀਂ ਮਸਤਾਨ ਸ਼ੀਰੀਂ॥ ਮੇਰੀ ਯਾਰ ਸ਼ੀਰੀਂ ਗ਼ਮਖਾਰ ਸ਼ੀਰੀਂ ਦਿਲ ਦਾਰ ਸ਼ੀਰੀਂ ਜਿੰਦ ਜਾਨ ਸ਼ੀਰੀਂ॥ ਸਾਕ ਅੰਗ ਸ਼ੀਰੀਂ ਰੂਪ ਰੰਗ ਸ਼ੀਰੀਂ ਅੰਗ ਸੰਗ ਸ਼ੀਰੀਂ ਸ਼ਾਨ ਮਾਨ ਸ਼ੀਰੀਂ॥ ਵਾਲ ਵਾਲ ਸ਼ੀਰੀਂ ਧਨਮਾਲ ਸ਼ੀਰੀ ਖ਼੍ਵਾਬ ਖ੍ਯਾਲ ਸ਼ੀਰੀਂ ਮੇਰੇ ਪ੍ਰਾਨ ਸ਼ੀਰੀਂ॥ ਮੇਰੇ ਮਨ ਸ਼ੀਰੀਂ ਸਾਰੇ ਤਨ ਸ਼ੀਰੀਂ ਧੰਨ ਧੰਨ ਸ਼ੀਰੀਂ ਧਨਵਾਨ ਸ਼ੀਰੀਂ॥ ਰੋਜ਼ੋ ਸ਼ਬ ਸ਼ੀਰੀਂ ਮੇਰਾ ਰੱਬ ਸ਼ੀਰੀਂ ਦਿੱਸੇ ਸਬ ਸ਼ੀਰੀਂ ਭਗਵਾਨ ਸ਼ੀਰੀ॥ ਹਾਲ ਕਾਲ ਸ਼ੀਰੀਂ ਮੇਰੇ ਮਾਲ ਸ਼ੀਰੀਂ ਦਮ ਨਾਲ ਸ਼ੀਰੀਂ ਦਰਦਵਾਨ ਸ਼ੀਰੀਂ॥ ਗੁਰੂ ਪੀਰ ਸ਼ੀਰੀਂ ਦਸਤਗੀਰ ਸ਼ੀਰੀਂ ਸ਼ਕਰਬੀਰ ਸ਼ੀਰੀਂ ਕੁਰਬਾਨਸ਼ੀਰੀਂ।ਸ਼ਾਹੂਕਾਰ ਸ਼ੀਰੀਂ ਵਫ਼ਾਦਾਰ ਸ਼ੀਰੀਂ ਸਰਦਾਰ ਸ਼ੀਰੀਂ ਪਰਧਾਨ ਸ਼ੀਰੀਂ॥ ਪਰੀ ਹੂਰ ਸ਼ੀਰੀਂ ਮਸਤੂਰ ਸ਼ੀਰੀਂ ਹੱਕ ਨੂਰ ਸ਼ੀਰੀਂ ਹੱਕ ਜਾਨ ਸ਼ੀਰੀਂ॥ ਕਿਸ਼ਨ ਸਿੰਘ ਪਿਆਰੇ ਸ਼ੀਰੀਂ ਜੱਗ ਸਾਰੇ ਘਰ ਸ਼ਹਿਰ ਬਾਰੇ ਅਵਾਦਾਨ ਸ਼ੀਰੀਂ॥੧੫੬॥
ਫ਼ਰਯਾਦ ਫ਼ਰਿਹਾਦ
ਆਵੀਂ ਖ਼ੈਰ ਪਾਵੀਂ ਅਸਾਂ ਆਜਜ਼ਾਂ ਨੂੰ ਇੱਕੇ ਵਾਰ ਓ ਦਿਲਬਰਾ ਵਾਸ ਤਾਈ॥ ਤੇਰੇ ਵਾਸਤੇ ਦੇਖ ਫ਼ਕੀਰ ਹੋਯਾ ਮੈਂ ਲਾਚਾਰ ਓ ਦਿਲਬਰਾ ਵਾਸ ਤਾਈ॥ ਜਿਵੇਂ ਫੱਟਿਆਈ ਤਿਵੇਂ ਬੰਨ੍ਹ ਪੱਟੀ ਤੇਗ ਮਾਰ ਓ ਦਿਲਬਰਾ ਵਾਸ ਤਾਈ॥ ਬਰਛੀ ਨੈਨਾਂ ਦੀ ਮਾਰ ਫ਼ਿਗਾਰ ਕੀਤਾ ਰੋਵਾਂ ਯਾਰ ਓ ਦਿਲਬਰਾ ਵਾਸ ਤਾਈ॥ ਲੁਟਪੁਟ ਕੇਚਾ ਕੰਗਾਲ ਕੀਤੋ ਨਿਰ ਆਧਾਰ ਓ ਦਿਲਬਰਾ ਵਾਸ ਤਾਈ॥ ਤੇਰੇ ਇਸ਼ਕ ਕਾਰਨ ਮਾਰਨ ਲੋਕ ਮੇਹਨੇ ਲਾਂਸ ਹਾਰ ਓ ਦਿਲਬਰਾ ਵਾਸ ਤਾਈ॥ ਸੂਰਤ ਦੇਖ ਤੇਰੀ ਮੂਰਤ ਕੰਧ ਹੋਯਾ ਭੁਲੀ ਕਾਰ ਓ ਦਿਲਬਰਾ ਵਾਸ ਤਾਈ॥ ਬਾਰ ਬਾਰ ਭਵਾਂ ਮਾਰੀ ਭਾਵਾਂ ਵਾਲੀ ਤਲਵਾਰ ਓ ਦਿਲਬਰਾ ਵਾਸ ਤਾਈ॥ ਘਰਬਾਰ ਵਿਚਾਰ ਸ੍ਵਾਰ ਹੋਯਾ ਕੰਮ ਕਾਰ ਓ ਦਿਲਬਰਾ ਵਾਸ ਤਾਈ॥ ਚੇਹਰਾ ਦੇਖ ਕੇ ਜ਼ਰਦ ਵਿਸਾਰ ਹੋਯਾ ਨ ਵਿਸਾਰ ਓ ਦਿਲਬਰਾ ਵਾਸ ਤਾਈ॥ ਬਲਹਾਰ ਤੇਰੇ ਬਲਿਹਾਰ ਜਾਵਾਂ ਔਗਨ ਹਾਰ ਓਂ ਦਿਲਬਰਾ ਵਾਸ ਤਾਈ॥ ਤੇਰਾ ਨਫ਼ਰ ਗੁਲਾਮ ਕਦੀ ਮਦਾ ਹਾਂ ਤੂੰ ਸਰਦਾ ਰਓ ਦਿਲਬਰਾਂ ਵਾਸ ਤਾਈ॥ ਸ਼ੀਰੀ ਨਾਮ ਸ਼ੀਰੀਂ ਤੇਰਾ ਸ਼ਹਿਦ ਕੋਲੋਂ ਮਜ਼ੇਦਾਰ ਓ ਦਿਲਬਰਾ ਵਾਸ ਤਾਈ॥ ਮਿਲੀਂ ਵਾਸਤੇ ਰੱਬ ਦੇ ਇੱਕ ਵਾਰੀ ਜਾਵਾਂ ਵਾਰ ਓ ਦਿਲਬਰਾ ਵਾਸ ਤਾਈ॥ ਰਾਤੀ ਨੀਂਦ ਨਾ ਦਿਨੇ ਆਰਾਮ ਦੇਂਦਾ ਤੇਰਾ ਪਿਆਰ ਓ ਦਿਲਬਰਾ ਵਾਸ ਤਾਈ॥ ਆਪ ਬੈਠ ਮਹਿਲਾਂ ਉੱਤੇ ਦੇਖਨੀ ਹੈਂ ਮੈਨੂੰ ਮਾਰ ਓ ਦਿਲਬਰਾ ਵਾਸ ਤਾਈ॥ ਤੇਰੇ ਵਾਸਤੇ ਵਾਸਤੇ ਸਭ ਛੋੜੇ ਕੰਮ ਕਾਰ ਓ ਦਿਲ ਬਰਾ ਵਾਸ ਤਾਈ॥ ਅੱਖੀਂ ਰੋਦੀਆਂ ਰੋਦੀਆਂ ਲਾਲ ਹੋਈਆਂ ਗੁਲ ਅਨਾਰ ਓ ਦਿਲਬਰਾ ਵਾਸ ਤਾਈ॥ ਲੱਗੀ ਅੱਗ ਵਿਛੋੜੇ ਦੀ ਵਿਚ ਸੀਨੇ ਕੀਤਾ ਛਾਰ ਓ ਦਿਲਬਰਾ ਵਾਸ ਤਾਈ॥ ਰੁੜਿਆ ਜਾਂਵਦਾ ਹਾਂ ਇਸ਼ਕ ਵਹਿਨ ਅੰਦਰ ਕਰੀ ਪਾਰ ਓ ਦਿਲਬਰਾ ਵਾਸ ਤਾਈ॥ ਨਾ ਉਰਾਰ ਰਿਹਾ ਨਾ ਮੈਂ ਪਾਰ ਹੋਯਾ ਵਿਚਕਾਰ ਓ ਦਿਲਬਰਾ ਵਾਸ ਤਾਈ॥ ਤੇਰੇ ਹੁਸਨ ਦਾ ਨਹੀਂ ਹਿਸਾਬ ਕੋਈ ਬੇਸ਼ੁਮਾਰ ਓ ਦਿਲਬਰਾ ਵਾਸ ਤਾਈ॥ ਜਾਦੂ ਪ੍ਰੇਮ ਦਾ ਪਾਇਕੇ ਫਾਹਿਲੀ ਤੋਂ ਇਕੇ ਵਾਰ ਓ ਦਿਲਬਰਾ ਵਾਸ ਤਾਈ॥ ਜਾਲ ਜ਼ੁਲਫ਼ ਦਾ ਡਾਲ ਹਲਾਲ ਕੀ ਤੋ ਮੈਂ ਬੀਮਾਰ ਓ ਦਿਲਬਰਾ ਵਾਸ ਤਾਈ॥ ਦੀਦੇ ਦੇਖਦੇ ਦੇਖਦੇ ਥੱਕ ਗਏ ਏਹ ਦੀਦਾਰ ਓ ਦਿਲਬਰਾ ਵਾਸ ਤਾਈ॥ ਡੇਰਾ ਇਸ਼ਕ ਮੈਨੂੰ ਹੁਨ ਹੋ ਗਿਆ ਗਲ ਦਾ ਹਾਰ ਓ ਦਿਲਬਰਾ ਵਾਸ ਤਾਈ॥ ਮੈ ਫ਼ਰਿਹਾਦ ਬੇਦਾਦ ਦੀ ਦਾਦ ਕਰੀਂ ਤੂੰ ਸਰਕਾਰ ਓ ਦਿਲਬਰਾ ਵਾਸ ਤਾਈ॥ ਤੇਰੇ ਕੋਲ ਫ਼ਰਿਯਾਦ ਤੇ ਯਾਦ ਤੇਰੀ ਤੂੰ ਹੀ ਯਾਰ ਓ ਦਿਲਬਰਾ ਵਾਸ ਤਾਈ॥ ਤੇਰੀ ਈਦ ਮੈਨੂੰ ਚੰਦ ਚੌਦਵੀਂ ਦਾ ਠੰਡਾ ਠਾਰ ਓ ਦਿਲਬਰਾ ਵਾਸ ਤਾਈ॥ ਜਿਧਰ ਦੇਖਨਾ ਹਾਂ ਤੂੰ ਹੀ ਦਿਸਨੀ ਹੈਂ ਤਰਫ਼ਾ ਚਾਰ ਓ ਦਿਲਬਰਾ ਵਾਸ ਤਾਈ॥ ਕਿਸ਼ਨ ਸਿੰਘ ਹਰ ਫੁਲ ਵਿਚ ਬੋਇ ਤੇਰੀ ਤੂੰ ਬੇਚਾਰ ਓ ਦਿਲਬਰਾ ਵਾਸ ਤਾਈ॥ ੧੫੭॥ ਆਨਾ ਸਿਪਾਹੀਆਂ ਦਾ ਅਤੇ ਮਨਾ ਕਰਨਾ ਫ਼ਰਿਹਾਦ ਨੂੰ ਆਏ ਬਾਦਸ਼ਾਹੀ ਪੰਜ ਸੱਤ ਨੋਕਰ ਲੈ ਕੇ ਬਰਛੀਆਂ ਸੈਫ਼ ਕਟਾਰੀਆਂ ਨੀ॥ ਕਹਿੰਦੇ ਦੂਰ ਹੋ ਪਾਗਲਾ ਚੱਲ ਏਥੋਂ ਕਹੀਆਂ ਖੋਲ੍ਹੀਆ ਮਕਰ ਪਟਾਰੀਆਂ ਨੀ॥ ਹੋਵੇ ਖ਼ਬਰ ਅਜ਼ੀਜ਼ ਨੂੰ ਏਸ ਵੇਲੇ ਗੱਲਾਂ ਭੁਲ ਜਾਵਨ ਤੈਨੂੰ ਸਾਰੀਆਂ ਨੀ॥ ਆਇ ਸਾਹਮਨੇ ਸ਼ੀਰੀਂ ਦੇ ਕਰੇਂ ਬਾਤਾਂ ਹੱਸ ਹੱਸ ਕੇ ਖ਼ੂਬ ਕਰਾਰੀਆਂ ਨੀ॥ ਅਸਾਂ ਤਰਸ ਕਰਕੇ ਦਿੱਤਾ ਛੱਡ ਤੈਨੂੰ ਨਹੀਂ ਸੋਟੀਆਂ ਰੱਖਕੇ ਮਾਰੀਆਂ ਨੀ॥ ਨਹੀਂ ਲਗਦੀਆਂ ਨਫ਼ਰ ਕਮੀਨਿਆਂ ਦੀਆਂ ਸ਼ਾਹਜ਼ਾਦੀਆਂ ਦੇ ਨਾਲ ਯਾਰੀਆਂ ਨੀ॥ ਕਿਸ਼ਨ ਸਿੰਘ ਨਾ ਛੱਪੜੀ ਤਰਨ ਜੋਗੇ ਲੈਨ ਵਿਚੋਂ ਸਮੁੰਦਰ ਦੇ ਤਾਰੀਆਂ ਨੀ॥ ੧੫੮॥ ਜਵਾਬ ਫ਼ਰਿਹਾਦ ਆਸ਼ਕ ਸਾਦਿਕ ਬਜ਼ਬਾਨ ਉਰਦੂ ਅਰੇ ਹੋਸ਼ ਕਰ ਬੱਸ ਖਾਮੋਸ਼ ਹੋਜਾ ਅੱਗੇ ਆਸ਼ਕਾਂ ਮੀਰ ਬਜ਼ੀਰ ਕਿਆ ਹੈ॥ ਜਿਨੋਂ ਮੌਤ ਹਯਾਤ ਕੋ ਏਕ ਜਾਨਾ ਤਿਨੋਂ ਤੋ ਪਤਲਰ ਔ ਤੀਰ ਕਿਆ ਹੈ॥ ਜਿਨੋਂ ਲੱਖ ਆ ਕੱਖ ਯਕ ਰੰਗ ਹੂਆ ਤਿਨੇ ਬਾਦਸ਼ਾਹ ਔਰ ਫ਼ਕੀਰ ਕਿਆ ਹੈ॥ ਹੂਏ ਮਸਤ ਅਲਮਸਤ ਮਧ ਹੋਸ਼ ਆਸ਼ਕ ਹਮੇਂ ਜਿਸਤ ਔ ਬਦਰੇ ਮੁਨੀਰ ਕਿਆ ਹੈ॥ ਸ਼ੀਰੀਂ ਯਾਰ ਬਿਨ ਔਰ ਕੁਛ ਨਹੀਂ ਸ਼ੀਰੀਂ ਹਮੇਂ ਮਿਸ਼ਰੀਓਂ ਸ਼ਰਬਤੋਂ ਸ਼ੀਰ ਕਿਆ ਹੈ॥ ਜਾਨ ਤਲੀ ਧਰ ਯਾਰ ਕੀ ਗਲੀ ਆਵੇਂ ਭਲੀ ਬਾਤ ਪਰ ਭਲੀ ਤਕਸੀਰ ਕਿਆ ਹੈ॥ ਦੀਆ ਦਿਲ ਦਿਲਦਾਰ ਕੋ ਸ਼ਾਦ ਹੋ ਕੇ ਦਿਲ ਸ਼ਾਦ ਹੂਆ ਦਿਲਗੀਰ ਕਿਆ ਹੈ॥ ਘਰ ਬਾਰ ਉਜਾੜ ਆਜਾਦ ਹੋਏ ਹਮੇਂ ਥਗ਼ ਅਜੰਡ ਕਰੀਰ ਕਿਆ ਹੇ॥ ਕਾਬਲ ਔਰ ਕੰਧਾਰ ਯਕਸਾਰ ਹੋਏ ਹਿੰਦ ਸਿੰਧ ਔ ਕਹੋ ਕਸ਼ਮੀਰ ਕਿਆ ਹੈ॥ ਸਿਰ ਪੁਰ ਰਾਖ ਤਕਦੀਰ ਫ਼ਕੀਰ ਹੋਏ ਸੁਨੋ ਬੀਰ ਅਬ ਐ ਤਦਬੀਰ ਕਿਆ ਹੈ॥ ਨਾਮ ਸ਼ੀਰੀਂ ਕਾ ਮੁਝੇ ਅਰਾਮ ਦੇਵੋ ਮਿਲੇ ਸ਼ੀਰ ਤੋਂ ਪਿਆਜ਼ ਔ ਸ਼ੀਰ ਕਿਆ ਹੈ॥ ਅਬੀ ਔਰ ਹੀ ਤਰਫ਼ ਕੇ ਕੂਚ ਕਰੇ ਚਲੇ ਜਾਤੇ ਹੈਂ ਦੇਖ ਤਾਖ਼ੀਰ ਕਿਆ ਹੈ॥ ਕਿਸ਼ਨ ਸਿੰਘ ਹਰ ਹਾਲ ਮੈਂ ਮਸਤ ਆਸ਼ਕ ਹਮੇਂ ਗੋਦੜੀ ਔਰ ਹਰੀਰ ਕਿਆ ਹੈ॥੧੫੯॥
ਕਲਾਮ ਸ਼ੀਰੀਂ
ਸ਼ੀਰੀਂ ਆਖਿਆ ਦੇਖ ਵਜ਼ੀਰ ਜ਼ਾਦੀ ਕੇਹਾ ਲੱਗਾ ਏਹ ਇਸ਼ਕ ਦਾ ਦੁਖ ਮੈਨੂੰ॥ ਤਾਰੇ ਗਿਨਦਿਆਂ ਰਾਤ ਵਿਹਾਂਵ ਦੀਏ ਅਤੇ ਦਿਨੇ ਨਹੀਂ ਕੋਈ ਸੁਖ ਮੈਨੂੰ॥ ਕਦੇ ਰੱਬ ਸਬੱਬ ਜੇ ਨਜ਼ਰ ਆਵੇ ਫ਼ਰਿਹਾਦ ਆਜ਼ਾਦ ਦਾ ਮੁਖ ਮੈਨੂੰ॥ ਗਾਲੀ ਕੱਢ ਪਿਆਦਿਆਂ ਦੂਰ ਕਰਨਾ ਵਿੱਚ ਰਹੇ ਦੀਦਾਰ ਦੀ ਭੁਖ ਮੈਨੂੰ॥ ਇਕ ਬਾਝ ਫ਼ਰਿਹਾਦ ਜਹਾਨ ਅੰਦਰ ਚੰਗਾ ਲੱਗੇ ਨਾ ਕੋਈ ਮਨੁੱਖ ਮੈਨੂੰ ॥ ਅਠੇ ਪਹਿਰ ਪਾ ਕੇ ਪਾਨੀ ਅੱਖੀਆਂ ਦਾ ਪਿਆ ਪਾਲਣਾ ਪ੍ਰੇਮ ਦਾ ਰੁੱਖ ਮੈਨੂੰ॥ ਕਿਸ਼ਨ ਸਿੰਘ ਪਿਆਰੇ ਪਿਆਰੇ ਯਾਰ ਬਾਝੋਂ ਦਿਨ ਰੈਨ ਨ ਚੈਨ ਇਕ ਚੁਖ ਮੈਨੂੰ॥੧੬੦॥
ਮਕੂਲਾ ਮੁਸੱਨਫ਼
ਦੁਸ਼ਮਨ ਆਸ਼ਕਾਂ ਦੇ ਸਾਈਆਂ ਹੋਨ ਅੰਧੇ ਜੇਹੜੇ ਯਾਰ ਤੋਂ ਯਾਰ ਵਿਛੋੜਦੇ ਜੇ॥ ਕੋਹੜੇ ਹੋਨ ਤੇ ਕਿਰਮ ਪੈ ਜਾਨ ਜੁਸੇ ਬੁਰਾ ਆਸ਼ਕਾਂ ਦਾ ਸਦਾ ਲੋੜਦੇ ਜੇ॥ ਬੇੜਾ ਲੱਦਿਆਂ ਹੋਯਾ ਸੋਦਾਗਰਾਂ ਦਾ ਧਿੱਕਾ ਮਾਰ ਦਰੀਯਾ ਵਿਚ ਬੋੜਦੇ ਜੇ॥ ਚੁਗਲੀ ਆਸ਼ਕਾਂ ਦੀ ਚੁਗਲ ਕਰਨ ਭੈੜੇ ਆਦਤ ਸੱਪ ਵਾਲੀ ਨਹੀਂ ਛੋੜਦੇ ਜੇ॥ ਆਪ ਚਾਹਿੰਦੇ ਸੁਖ ਅਰਾਮ ਤਾਈਂ ਅਤੇ ਆਸ਼ਕਾਂ ਦੁਖ ਚਮੋੜਦੇ ਜੇ॥ ਅਰਸ ਹੱਕ ਹੋਯਾ ਦਿਲ ਆਸ਼ਕਾਂ ਦਾ ਸ਼ੀਸ਼ਾ ਰੱਬ ਦਾ ਜੋੜਿਆ ਫੋੜਦੇ ਜੇ ॥ ਰੱਤੀ ਰੱਤ ਨਾ ਇਸ਼ਕ ਦੇ ਲੂਠਿਆਂ ਦੀ ਸੁਕਾ ਕੱਪੜਾ ਪਕੜ ਨਚੋੜ ਦੇ ਜੇ॥ ਜ਼ੋਰ ਦੇਖ ਕੇ ਜੋੜ ਦੇ ਹੱਥ ਅਗੋਂ ਬਾਂਹ ਬਾਲਦੀ ਪਕੜ ਮਰੋੜ ਦੇ ਜੇ॥ ਜਿਸ ਤਰਫ਼ ਜਾਨਾ ਸ਼ੇਰਾਂ ਆਸ਼ਕਾਂ ਨੇ ਭੈੜੇ ਚੰਦਰੇ ਓਧਰੋਂ ਮੋੜਦੇ ਜੇ॥ ਅਕਲ ਆਪਨੀ ਦੱਸ ਦੇ ਆਸ਼ਕਾਂ ਨੂੰ ਪੱਥਰ ਰਾਲ ਦੇ ਨਾਲ ਲੈ ਜੋੜਦੇ ਜੇ॥ ਬਿਨਾਂ ਇਸ਼ਕ ਇਨਸਾਨਾ ਹੈਵਾਨ ਜੈਸੇ ਭਾਵੇਂ ਆਦਮੀ ਲੱਖ ਕਰੋੜ ਦੇ ਜੇ॥ ਦਿਲ ਓਹਨਾਂ ਦਾ ਕਦੋਂ ਨਿਹਾਲ ਰਹਿ ਸੀ ਜੇਹੜੇ ਆਸ਼ਕਾਂ ਦਾ ਦਿਲ ਤੋੜਦੇ ਜੇ॥ ਕਿਸ਼ਨ ਸਿੰਘ ਸੋਈ ਵੈਰੀ ਆਸ਼ਕ ਦੇ ਜੇਹੜੇ
ਇਸ਼ਕ ਤੋਂ ਹਟਕੇ ਹੋੜਦੇ ਜੇ॥ ੧੬੧॥
ਗੁੱਸੇ ਹੋਨਾ ਸ਼ਾਹ ਅਜ਼ੀਜ਼ ਦਾ
ਕਿਸੇ ਸ਼ਾਹ ਅਜ਼ੀਜ਼ ਨੂੰ ਜਾਇ ਕੇਹਾ ਡੋਰਾ ਵਾਲੀਆ ਕੰਮ ਖਰਾਬ ਹੋਯਾ॥ ਆਸ਼ਕ ਸ਼ੀਰੀਂ ਦਾ ਕਹਿਨ ਫ਼ਰਿਹਾਦ ਤਾਈਂ ਇਸ ਤੰਬੋਲ ਦੇ ਵਿਚ ਖਤਾਬ ਹੋਯਾ॥ ਚਰਚਾ ਹੋਇ ਰਹੀ ਸਾਰੇ ਸ਼ਹਿਰ ਅੰਦਰ ਸਾਡੇ ਵਾਸਤੇ ਬੜਾ ਅਜ਼ਾਬ ਹੈਯਾ॥ ਅੱਜ ਹੋਰ ਤੇ ਕੋਲ ਨੂੰ ਹੋਰ ਹੋ ਸੀ ਰੌਸ਼ਨ ਵਿਚ ਜਹਾਨ ਮਹਤਾਬ ਹੋਯਾ॥ ਤੇਰੀਆ ਬਰੂ ਗਈ ਹੈ ਸ਼ਾਹ ਮੇਰੇ ਤਲੇ ਬਦਲਾਂ ਜ੍ਯੋਂ ਆਫ਼ਤਾਬ ਹੋਯਾ॥ ਕਿਸੇ ਰੋਜ਼ ਲੈ ਸ਼ੀਰੀਂ ਨੂੰ ਨਿਕਲ ਜਾ ਸੀ ਅਤੇ ਮਾਪਿਆਂ ਸਾਫ਼ ਜਬਾਬ ਹੋਯਾ॥ ਦਿਨੇ ਰਾਤ ਉਹ ਮਹਿਲ ਦੇ ਫਿਰੇ ਗਿਰਦੇ ਜਿਵੇਂ ਵਿਚ ਦਰੀਯਾ ਗ਼ਰਕਾਬ ਹੋਯਾ॥ ਨਾ ਹੀਂ ਸੁਝਦਾ ਉਸਨੂੰ ਕੰਮ ਕੋਈ ਸ਼ੀਰੀਂ ਬਾਝ ਓਹ ਭੁਜ ਕਬਾਬ ਹੋਯਾ॥ ਨੋਕਰ ਨਫਰ ਗੁਲਾਮ ਕਦੀਮ ਆਕੇ ਸਾਡੇ ਵਾਸਤੇ ਕੋਈ ਨਵਾਬ ਹੋਯਾ॥ ਹੱਡ ਪੈਰ ਸਾਡੇ ਛੜਕਾਇ ਦਿੱਤੇ ਜਿਵੇਂ ਸਹਿਜ ਸੁਭਾਉ ਜੁਲਾਬ ਹੋਯਾ॥ ਕੋਈ ਕਰੇਂ ਇਲਾਜ ਸ਼ਿਤਾਬ ਓਹਦਾ ਨਹੀਂ ਚਸ਼ਮੇ ਦਾ ਦੇਖ ਤਲਾਬ ਹੋਯਾ॥ ਦੁਸ਼ਮਨ ਦੁਖ ਤੇ ਰੁਖ ਨਾ ਵਧਨ ਦੇਈਏ ਵਧ ਗਏ ਤਾਂ ਕੌਨ ਪ੍ਰਤਾਂਬ ਹੋਯਾ॥ ਸੁਨ ਕੇ ਬਾਦਸ਼ਾਹ ਓਸਦੀ ਗਲਤ ਪਿਆ ਜਿਵੇਂ ਦੇਗ ਮੈਂ ਜੋਸ਼ ਗੁਲਾਬ ਹੋਯਾ॥ ਕਿਹਾ ਅੱਗੇ ਭੀ ਸੱਦ ਕੇ ਆਖਿਆ ਸੀ ਛੇੜੇ ਚੰਦਾ ਬੁਰਾ ਬਾਬ ਹੋਯਾ॥ ਤਰਸ ਕੀਤਾ ਸੀ ਅਸਾਂ ਗ਼ਰੀਬ ਕਰਕੇ ਹੱਥੋਂ ਐਸਾ ਹੀ ਬੇਹ ਜਾਬ ਹੋਯਾ॥ ਜਾਓ ਪਕੜ ਕੇ ਓ ਸਬਦ ਜ਼ਾਤ ਤਾਂਈਂ ਬਾਦਸ਼ਾਹ ਦਾ ਹੁਕਮ ਸ਼ਿਤਾਬ ਹੋਯਾ॥ ਚੋਬਦਾਰ ਚਲੇ ਦੌੜ ਢੂੰਡ ਨੇ ਨੂੰ ਧਰਮ ਰਾਇ ਦੇ ਕੋਲ ਹਿਸਾਬ ਹੋਯਾ॥ ਅੱਗੇ ਬੈਠਾ ਸੀ ਹੱਟ ਹਲਵਾਈਆਂ ਦੀ ਸ਼ੀਰੀਂ ਦਾਰ ਫ਼ਲੂਦ ਲਕਾਬ ਹੋਯਾ॥ ਨਾਮ ਸੁਨੇ ਮਾਸ਼ੂਕ ਦਾ ਸ਼ਾਦ ਹੋਵੇ ਬਹਿਰ ਇਸ਼ਕ ਦੇ ਵਿਚ ਗ਼ਰਕਾਬ ਹੋਯਾ॥ ਲਿਆ ਪਕੜ ਤੁਰੇ ਲੈ ਰੱਖ ਅੱਗੇ ਜਿਵੇਂ ਬਕਰਾ ਹੱਥਕ ਸਾਬ ਹੋਯਾ॥ ਕੇਹਾ ਬੈਠਾ ਸੀ ਨਾਲ ਅਰਾਮ ਦੇ ਓਹ ਹੋ ਕੇ ਸੁਨੇ ਤਾਂ ਬਹੁਤ ਸ਼ਾਦਾਬ ਹੋਯਾ॥ ਪਿਆਰਾ ਲੱਗਦਾ ਨਾਮ ਪਿਆਰੜੇ ਦਾ ਏਸ ਵਾਸਤੇ ਬੈਨ ਬੇਤਾਬ ਹੋਯਾ॥ ਖੜਾ ਜਾ ਕੀਤਾ ਅਗੇ ਬਾਦਸ਼ਾਹ ਦੇ ਦੇਖੋ ਸ਼ਾਹ ਥੀਂ ਫੇਰ ਸਵਾਲ ਹੋਯਾ॥ ਕਿਹਾ ਮੀਰ ਵਜ਼ੀਰ ਮੁਸੱਦੀਆਂ ਨੂੰ ਅਤੇ ਆਪ ਨਾ ਨਾਲ ਜਵਾਬ ਹੋਯਾ॥ ਏਹਨੂੰ ਅਕਲ ਦੇ ਨਾਲ ਹਟਾ ਦੇ ਦੇਹੋ ਅਤੇ ਚਹੇਨਾ ਬਹੁਤ ਖਰਾਬ ਹੋਯਾ॥ ਕਦੋਂ ਪਕੜਿਆ ਰਹੇਗਾ ਕਿਸੇ ਕੋਲੋਂ ਬਹਿਰ ਇਸ਼ਕ ਦੇ ਵਿਚ ਗ਼ਰਕਾਬ ਹੋਯਾ॥ ਐਵੇਂ ਪਏ ਫ਼ਰਿਹਾਦ ਨੂੰ ਕਰਨ ਕਾਬੂ ਜਿਵੇਂ ਅੱਗ ਦੇ ਵਿਚ ਸੀਮਾਬ ਹੋਯਾ॥ ਕਿਸ਼ਨ ਸਿੰਘ ਤੂੰ ਦੇਖ ਲੈ ਓਹੀ ਪਾਨੀ ਕਿਤੇ ਬਹਿਰ ਤੇ ਕਿਤੇ ਹੁਬਾਬ ਹੋਯਾ॥ ੧੬੨॥
ਮਸ਼ਵਰਾ ਮੁਸਾਹਿਬਾਨ
ਰਲ ਮਿਲ ਸਾਹਿਬਾਂ ਮਤਾ ਕੀਤਾ ਬਾਦਸ਼ਾਹ ਜੋ ਹੁਕਮ ਫ਼ਰਮਾਏ ਰਿਹਾ॥ ਸੁਨ ਕੇ ਬਾਤ ਅਜ਼ੀਜ਼ ਚੁਪ ਹੋਏ ਬੋਲੇ ਫੇਰ ਜਾਂ ਸ਼ਾਹ ਬੁਲਾਇ ਰਿਹਾ॥ ਦਿਲੋਂ ਖ਼ੂਬ ਦਲੀਲ ਖਿਆਲ ਕਰਕੇ ਜੇਹਾ ਆਪਣੀ ਅਕਲ ਮੇਂ ਆਇ ਰਿਹਾ॥ ਦੱਸੋ ਬਾਦਸ਼ਾਹ ਕੌਨ ਤਦਬੀਰ ਕਰੀਏ ਸਾਡਾ ਹੋਸ਼ ਹਵਾਸ ਸਭ ਜਾਇ ਰਿਹਾ॥ ਕਿਵੇਂ ਕੰਮਲੇ ਤੋਂ ਸਾਡਾ ਸ਼ਹਿਰ ਛੁਟੇ ਦਿਲ ਵਾਂਗ ਸਰੇਸ਼ ਜਮਾਇ ਰਿਹਾ॥ ਗ਼ੈਰਤ ਨਾਲ ਜੇ ਮਾਂਰੀਏ ਜਾਨ ਵੱਲੋਂ ਖੋਫ਼ ਰੱਬ ਦਾ ਦਿਲ ਤੇ ਛਾਇ ਰਿਹਾ॥ ਸ਼ੋਹਰਤ ਹੋਵ ਸੀ ਵਿਚ ਜਹਾਨ ਸਾਰੇ ਸ਼ੀਰੀਂ ਵਾਸਤੇ ਜਾਨ ਗਵਾਇ ਰਿਹਾ॥ ਦੌਲਤ ਮਾਲ ਦੀ ਕੁਝ ਨਾ ਲੋੜ ਰੱਖੇ ਰੋੜਾਂ ਕੌਡੀਆਂ ਵਾਂਗ ਭਜਾਇ ਰਿਹਾ॥ ਸਨਿਆ ਦੇਖਿਆ ਕਦੇ ਨਾ ਮੂਲ ਹੋ ਸੀ ਜੇਹਾ ਭੂਤਨਾ ਏਹ ਚਮੜਾਇ ਰਿਹਾ॥ ਕਹੀ ਸੁਨੇ ਨਾਂ ਆਪਨੀ ਕਹੇ ਮੂੰਹੋਂ ਰੌਲਾ ਵਹਿਸ਼ੀਆਂ ਦੇ ਵਾਂਗ ਪਾਇ ਰਿਹਾ॥ ਸ਼ੀਰੀਂ ਬਾਝ ਨ ਬੋਲਦਾ ਸੁਖ਼ਨ ਦੂਜਾ ਸਾਡੇ ਵਾਸਤੇ ਜ਼ਹਿਰ ਦਿਖਾਇ ਰਿਹਾ॥ ਮੋਯਾਂ ਬਾਝ ਨਾ ਛੋੜ ਸੀ ਸ਼ਹਿਰ ਤਾਈ ਦੁੱਧ ਵਿਚ ਘੀ ਵਾਂਗ ਸਮਾਇ ਰਿਹਾ॥ ਕਿਹਾ ਬਾਦਸ਼ਾਹ ਬਹੁਤ ਪੁਰ ਗਜ਼ਬ ਹੋ ਕੇ ਭਵਾਂ ਰੋਹ ਦੇ ਨਾਲ ਚੜ੍ਹਾਇ ਰਿਹਾ॥ ਤੁਸਾਂ ਜਹੇ ਜੋ ਵਜ਼ੀਰ ਸਾਡੇ ਸਾਡਾ ਹੁਕਮ ਤੇ ਰਿਜ਼ਕ ਸਭ ਜਾਇ ਰਿਹਾ ॥ ਡੁੱਬੀ ਅਕਲ ਤੇ ਗਲ ਗਏ ਤੁਸੀ ਸਾਰੇ ਐਸੇ ਬਾਦਸ਼ਾਹ ਹੋਇ ਖ਼ਫ਼ਾਇ ਰਿਹਾ॥ ਜਦੋਂ ਦੇਖਿਆ ਸ਼ਾਹ ਨੂੰ ਤੰਗ ਹੋਯਾ ਕੱਢ ਅੱਖੀਆਂ ਲਾਲ ਡਰਾਇ ਰਿਹਾ॥ ਘੁਟ ਵੱਟ ਕੇ ਚੁਪ ਖਾਮੋਸ਼ ਹੋਏ ਜਦੋਂ ਵੇਖਿਆ ਸ਼ਾਹ ਬੁਲਾਇ ਰਿਹਾ॥ ਹੇਸੀ ਇਕ ਬੁਢਾ ਕੋਈ ਵਿਚ ਓਹਨਾਂ ਬਡਾ ਆਪ ਨੂੰ ਚੁਸਤ ਸਦਾਇ ਰਿਹਾ॥ ਦਗੇਬਾਜ਼ ਨ੍ਯਾਜ਼ ਦੇ ਨਾਲ ਕਹਿੰਦਾ ਲਹੂ ਆਸ਼ਕਾਂ ਦੇ ਦੇਖੋ ਨ੍ਹਾਇ ਰਿਹਾ॥ ਇਕ ਨੇਕ ਸਲਾਹ ਹੈ ਸ਼ਾਹ ਮੇਰੇ ਹੱਥ ਜੋੜ ਕੇ ਸੀਸ ਨਿਵਾਇ ਰਿਹਾ॥ ਕਹੀਏ ਗੱਲ ਫ਼ਰਿਹਾਦ ਨੂੰ ਸੱਦ ਏਹੋ ਬਾਗ਼ ਸ਼ੀਰੀਂ ਦਾ ਸਭ ਮੁਰਝਾਇ ਰਿਹਾ॥ ਪਰਬਤ ਚੀਰ ਕੇ ਨੀਰ ਦੀ ਨਹਿਰ ਲਿਆਵੇਂ ਤਾਂ ਤੂੰ ਸ਼ੀਰੀਂ ਦਾਂ ਨਫ਼ਰ ਕਹਾਇ ਰਿਹਾ॥ ਤੇਰੀ ਸਾਬਤੀ ਦੇਖਕੇ ਦਿਆਂ ਸ਼ੀਰੀਂ ਏਸ ਵਿਚ ਨਾਹੀਂ ਫ਼ਰਕ ਆਇ ਰਿਹਾ॥ ਮੰਨ ਲਏ ਗਾ ਹੱਕ ਤਹਕੀਕ ਕਮਲਾ ਜੇਤਾਂ ਗਿਆ ਤਾਂ ਜਾਨੀਏ ਜਾਇ ਰਿਹਾ ॥ ਲੱਖ ਆਫ਼ਤਾਂ ਓਸ ਪਹਾੜ ਅੰਦਰ ਕੋਈ ਸ਼ੇਰ ਚੀਤਾ ਜਾਨੋ ਖਾਇ ਰਿਹਾ॥ ਕਦੋਂ ਨੀਰ ਲਿਆਵਸੀ ਚੀਰ ਪਰਬਤ ਏਸੇ ਭੀੜ ਅੰਦਰ ਮੌਤ ਪਾਇ ਰਿਹਾ॥ ਸੁਨ ਕੇ ਸਾਰਿਆਂ ਆਖਿਆ ਖ਼ੂਬ ਹੈ ਜੀ ਬਾਦਸ਼ਾਹ ਭੀ ਐਸ਼ ਮਨਾਇ ਰਿਹਾ॥ ਦਰਦ ਆਸ਼ਕਾਂ ਦਾ ਨਹੀਂ ਕਿਸੇ ਤਾਈਂ ਸਾਰਾ ਜੱਗ ਬੇਦਰਦ ਕਹਾਇ ਰਿਹਾ॥ ਆਇ ਰੋਜ਼ ਵਿਛੋੜੇ ਦੇ ਆਸ਼ਕਾਂ ਤੇ ਮੈਂ ਭੀ ਰੋਇਕੇ ਨੀਰ ਵਹਾਇ ਰਿਹਾ॥ ਦੁਖ ਆਸ਼ਕਾਂ ਦਾ ਭਲਾ ਕੌਨ ਵੰਡੇ ਲੱਗਾ ਜਿਸ ਨੂੰ ਓਹੀ ਨਿਭਾਇ ਰਿਹਾ॥ ਵੈਰੀ ਆਸ਼ਕਾਂ ਦੇ ਰੱਬਾ ਮਰਨ ਮਾਰੇ ਹੱਥ ਜੋੜ ਮੈਂ ਸੀਸ ਝੁਕਾਇ ਰਿਹਾ॥ ਜੇਹੜਾ ਬੁਰਾ ਮੰਗੇ ਏਹਨਾਂ ਆਸ਼ਕਾਂ ਦਾ ਓਹ ਭੀ ਦੋਜ਼ ਖ਼ਾਂਦੇ ਵਿਚ ਜਾਇ ਰਿਹਾ॥ ਬਿਨਾਂ ਰੱਬ ਨਾ ਦੂਸਰਾ ਆਸ਼ਕਾਂ ਦਾ ਭਾਵੇਂ ਮਾਰੇ ਤੇ ਭਾਵੇਂ ਰਖਾਇ ਰਿਹਾ॥ ਪਰਵਾਹ ਕੀ ਓਹਨਾਂ ਨੂੰ ਜੱਗ ਅੰਦਰ ਜਿਨਾਂ ਇਸ਼ਕ ਮਹਬੂਬ ਦਾ ਆਇ ਰਿਹਾ॥ ਕਿਸ਼ਨ ਸਿੰਘ ਜਿਸ ਇਸ਼ਕ ਦਾ ਸਬਕ ਪੜ੍ਹਿਆ ਜਾਨੋ ਭੇਦ ਖੁਦਾਇ ਦਾ ਪਾਇ ਰਿਹਾ॥ ੧੬੩॥ ਕਹਿਨਾ ਫ਼ਰਿਹਾਦ ਨੂੰ ਵਜ਼ੀਰਾਂ ਦਾ ਵਾਸਤੇ ਨਹਿਰ ਦੇ ਲਿਆ ਸੱਦ ਫ਼ਰਿਹਾਦ ਇਕ ਮਹਿਲ ਅੰਦਰ ਕਿਹਾ ਬਾਦਸ਼ਾਹ ਏਹ ਫ਼ਰਮਾਂਵਦਾ ਹੈ॥ ਤੇਰੇ ਇਸ਼ਕ ਦੀ ਸਾਬ ਤੀ ਦੇਖ ਨੇਹਾਂ ਕੱਚਾ ਪੱਕ ਏਥੇ ਨਿਕਲ ਆਂਵਦਾ ਹੈ॥ ਲਿਆ ਕੱਦ ਫਰਿਹਾਦ ਨੂੰ ਨਹਿਰ ਕੋਈ ਬਾਗ਼ ਸ਼ੀਰੀਂ ਦਾ ਸੁੱਕਦਾ ਜਾਂਵਦਾ ਹੈ॥ ਜੇ ਤੂੰ ਲਿਆਵਸੇਂ ਨਹਿਰ ਪਹਾੜ ਵਿੱਚੋਂ ਤੇਰਾ ਕੰਮ ਅਜ਼ੀਜ਼ ਬਨਾਂਵਦਾ ਹੈ॥ ਬੁੱਢਾ ਆਦਮੀ ਮਸਤ ਦੀਵਾਨੜੇ ਨੂੰ ਕੋਲ ਆਪਨੇ ਸੱਦ ਬਹਾਂਵਦਾ ਹੈ॥ ਸੂਰਤ ਮੋਮ ਨਾਂ ਦੀ ਕੰਮ ਕਾਫ਼ਰਾਂ ਦੇ ਕਿਹਾ ਨਾਲ ਪਿਆਰ ਬੁਲਾਂਵਦਾ ਹੈ॥ ਉੱਤੋਂ ਮਾਰਦਾ ਪਾਨੀ ਦੇ ਖੂਬ ਛਿੱਟੇ ਹੇਠ ਅੱਗ ਅੰਗੀਠੜੀ ਲਾਂਵਦਾ ਹੈ॥ ਠੱਗਾਂ ਵਾਂਗ ਬਨਾਂਵਦਾ ਬਹੁਤ ਬਾਤਾਂ ਦਗੇਬਾਜ਼ ਫ਼ਰੇਬ ਫੈਲਾਂਵਦਾ ਹੈ॥ ਬੱਚਾ ਹੁਕਮ ਮਾਸ਼ੂਕ ਦਾ ਮੰਨ ਲੈਨਾਂ ਏਹੁ ਆਸ਼ਕਾਂ ਸਾਦਕਾਂ ਭਾਂਵਦਾ ਹੈ॥ ਹੇੜੀ ਵਾਂਗ਼ ਬੰਦੂਕ ਨੂੰ ਰੱਖ ਅੱਗੋਂ ਨੀਵਾਂ ਹੋਇਕੇ ਕਲਾ ਦਬਾਂਵਦਾ ਹੈ॥ ਨੌਕਰ ਨਾਰੀਆਂ ਆਸ਼ਕਾਂ ਉਜ਼ਰ ਕੇਹਾ ਹੁਕਮ ਰੱਬ ਦਾ ਕੌਨ ਹਲਾਂਵਦਾ ਹੈ॥ ਮੂੰਹੋਂ ਆਖਿਆਂ ਸੂਰਮਾਂ ਕੌਨ ਹੋਵੇ ਸੋਈ ਮਰਦ ਜੋ ਤੇਗ਼ ਉਠਾਂਵਦਾ ਹੈ॥ ਗ਼ਾਜ਼ੀ ਮਰਦ ਹੋ ਪਕੜ ਤਲਵਾਰ ਮਿਸਰੀ ਫ਼ਤੇ ਵਿੱਚ ਮੈਦਾਨ ਦੇ ਪਾਂਵਦਾ ਹੈ॥ ਦੇਸ਼ਾ ਤੁਰਤ ਮੰਗਾਇ ਕੇ ਰੱਖ ਦਿੱਤਾ ਕਿਹਾ ਦੇਖ ਫ਼ਰਿਹਾਦ ਹੁਨ ਜਾਂਵਦਾ ਹੈ॥ ਨਹਿਰ ਚੀਰਨੀ ਕੋਈ ਮੁਹਾਲ ਨਾਹੀਂ ਆਸ਼ਕ ਹੋਵੇ ਤਾਂ ਸਿੰਧ ਸੁਕਾਂਵਦਾ ਹੈ॥ ਚਾਨ ਚੱਕ ਸੁਤੇ ਹੋਏ ਚਿੰਤ੍ਰੇ ਨੂੰ ਪੈਰ ਟੁੰਬ ਕੇ ਚਾ ਜਗਾਂਵਦਾ ਹੈ॥ ਕੇਹਾ ਸਖ਼ਤ ਪਹਾੜ ਤੇ ਜਾੜ ਹੋਵੇ ਆਸ਼ਕ ਕਰਕੇ ਝੱਟ ਉਡਾਂਵਦਾ ਹੈ॥ ਸੱਭੇ ਕਹਿਨ ਲੱਗੇ ਫ਼ਰਿਹਾਦ ਤਾਈ ਦੱਸ ਆਸ਼ਕਾ ਕੀ ਦਿਨ ਆਂਵਦਾ ਹੈ॥ ਕਿਸ਼ਨ ਸਿੰਘ ਇਸ ਇਸ਼ਕ ਦਾ ਕੰਮ ਔਖਾ ਨਿੱਤ ਨਵਾਂ ਫ਼ਸਾਦ ਉਠਾਂਵਦਾ ਹੈ॥ ੧੬॥
ਜਵਾਬ ਫ਼ਰਿਹਾਦ
ਸੁਨਕੇ ਗੱਲ ਵਜ਼ੀਰ ਦੀ ਕਿਹਾ ਆਸ਼ਕ ਤੇਸ਼ਾ ਪਕੜ ਪਹਾੜ ਨੂੰ ਜਾਵਸਾਂ ਮੈਂ॥ ਖ਼ਾਤਰ ਯਾਰ ਦੀ ਦੁਖ ਕਬੂਲ ਮੈਨੂੰ ਪਰਬਤ ਚੀਰ ਕੇ ਨੀਰ ਲਿਆਵਸਾਂ ਮੈਂ॥ ਸੁਕਾ ਬਾਗ਼ ਪ੍ਯਾਰਿਯਾਂ ਦੋਸਤਾਂ ਦਾ ਪਾਨੀ ਪਾਇਕੇ ਸਬਜ਼ੀ ਕਰਾਵਸਾਂ ਮੈਂ॥ ਅੱਜ ਉੱਠਿਆ ਠੀਕ ਨਸੀਬ ਮੇਰਾ ਸ਼ਹਿਰ ਸ਼ੀਰੀਂ ਦਾ ਛੋੜ ਸਿਧਾਵਸਾਂ ਮੈਂ॥ ਰਿਹਾ ਜੀਂਵਦਾ ਇਕੇ ਫੇਰ ਮਿਲ ਸਾਂ ਨਹੀਂ ਆਪਨੀ ਜਾਂਨ ਗਵਾਵਸਾਂ ਮੈਂ॥ ਤੇਸ਼ਾ ਪਕੜ ਕੇ ਤਰਤ ਤਿਆਰ ਹੋਯਾ ਕਿਹਾ ਨਹਿਰ ਲੈ ਕੇ ਸ਼ਹਿਰ ਆਵਸਾਂ ਮੈਂ॥ ਹੋਵੇ ਜ਼ਾਰ ਆਖਦਾ ਯਾਰ ਬਾਝੋਂ ਕਹਿੰਦਾ ਫੇਰ ਦੀਦਾਰ ਸਹਾਵਸਾਂ ਮੈਂ॥ ਏਹ ਸ਼ਹਿਰ ਤੇ ਮਹਿਲ ਮਹਬੂਬ ਵਾਲੇ ਵਿੱਚ ਜੰਗਲਾਂ ਦੇ ਕਿੱਥੇ ਪਾਵਸਾਂ ਮੈਂ॥ ਪਿਆ ਤਰਸਾਂਗਾ ਪੀਆਦੇ ਦੇਖਣੇ ਨੂੰ ਰੋਇ ਰੋਇ ਕੇ ਨੀਰ ਵਹਾਵਸਾਂ ਮੈਂ ॥ ਐਪਰ ਜਾਵਨਾ ਪਿਆ ਜ਼ਰੂਰ ਮੇਨੂੰ ਹੁਕਮ ਯਾਰ ਬਜਾਇ ਲਿਆਵਸਾਂ ਮੈਂ॥ ਨੋਕਰ ਹੋਇਕੇ ਮੈਂ ਬਿਨਾਂ ਨੋਕਰੀ ਦੇ ਹੁਕਮ ਹੁਬ ਦੇ ਨਾਲ ਬਜਾਵਸਾਂ ਮੈਂ॥ ਕਹਿੰਦਾ ਇਸ਼ਕ ਦੇ ਮੁਆਮਲੇ ਬਹੁਤ ਭਾਰੇ ਸਾਈਂ ਚਾਹੇ ਤਾਂ ਫ਼ਤਹ ਕਰਾਵਸਾਂ ਮੈਂ॥ ਕੁਝ ਖ਼ੌਫ਼ ਤੇ ਕੁਝ ਉਮੈਦ ਹੋਈ ਕਹਿੰਦਾ ਯਾਰ ਦੀ ਹਾਜ਼ਰੀ ਪਾਵਸਾਂ ਮੈਂ॥ ਅਲਈਮਾਨ ਮਨਿਲ ਖ਼ੌਫ਼ ਵਲ ਰਜ਼ਾ ਕਹਿੰਦੇ ਏਹੋ ਆਇਤਾਂ ਆਖ ਸੁਨਾਵਸਾਂ ਮੈਂ॥ ਸਦਾ ਜੀਵਨਾ ਨਹੀਂ ਜਹਾਨ ਅੰਦਰ ਹਨ ਰੇਹਾ ਤੇ ਫੇਰ ਮਰ ਜਾਵਸਾਂ ਮੈਂ॥ ਇਕੋ ਚੀਰ ਕੋਹ ਨੀਰ ਲਿਆਵਸਾਂ ਮੈਂ॥ ਇਕ ਅਪਨੀ ਜਾਨ ਗਵਾਵਸਾਂ ਮੈਂ॥ ਹਿੰਮਤ ਮਰਦ ਤੇ ਫ਼ਤੇ ਖ਼ੁਦਾਇ ਵੱਲੋਂ ਨਹਿਰ ਕੱਢ ਪਹਾੜ ਚਲਾਵਸਾਂ ਮੈਂ॥ ਬਿਨਾਂ ਦੁਖ ਨਾ ਸੁਖ ਵਸੂਲ ਹੋਵੇ ਦੁਖ ਝਾਕ ਕੇ ਭਾਗ ਅਜ਼ਮਾਵਸਾਂ ਮੈਂ॥ ਮਰਨ ਭਲਾ ਜੇ ਯਾਰ ਦੇ ਨਾਂਮ ਮਰੀਏ ਮਰ ਕੇ ਜੰਨਤਾਂ ਦੇ ਵਿਚ ਜਾਵਸਾਂ ਮੈਂ॥ ਮੇਰੇ ਇਸ਼ਕ ਦੇ ਵਿਚ ਨਾ ਫ਼ਰਕ ਕੋਈ ਜੇਹੜੀ ਕਹੈ ਸੋ ਕਾਰ ਕਮਾਵਸਾਂ ਮੈਂ॥ ਕਿਸ਼ਨ ਸਿੰਘ ਮਹਬੂਬ ਦੇ ਵਾਸਤੇ ਮੈਂ ਸਾਗਰ ਨਹਿਰ ਦਾ ਝੱਟ ਸੁਕਾਵਸਾਂ ਮੈਂ॥੧੬੫॥ ਜਾਨਾ ਫ਼ਰਹਾਦ ਦਾ ਵਾਸਤੇ ਨਹਿਰ ਕੱਟ ਨੇ ਦੇ ਬੈਟਲ ਪਕੜ ਫ਼ਰਿਹਾਦ ਤਿਆਰ ਹੋਯਾ ਗਿਆ ਸ਼ਹਿਰ ਬੀ ਨਹਿਰ ਦੇ ਲਿਆਵਨੇ ਨੂੰ॥ ਖੁਸ਼ੀ ਹੋਇ ਅਮੀਰ ਵਜ਼ੀਰ ਸਾਰੇ ਲੱਗੇ ਪੀਰ ਫ਼ਕੀਰ ਧਿਆਵਨੇ ਨੂੰ॥ ਕਿਹਾ ਸ਼ਾਹ ਜਾਇ ਦਿਲ ਸ਼ਾਦ ਰੋਂਕੋ ਲੱਗੇ ਹੱਸ ਨੇ ਬੋਲ ਲੈਗਾਵਨੇ ਨੂੰ॥ ਸ਼ਹਿਰੋਂ ਕੱਢ ਯਤੀਮ ਗਨੀਮ ਜ਼ਾਲਮ ਲੱਗੇ ਆਪਨੀ ਸਿਫ਼ਤ ਕਰਾਵਨੇ ਨੂੰ॥ ਕਿਹਾ ਸ਼ਾਹ ਅਜ਼ੀਜ਼ ਭੀ ਭਲਾ ਹੋਯਾ ਲੱਗਾ ਰੱਬ ਦਾ ਸ਼ੁਕਰ ਬਜਾਵਨੇ ਨੂੰ॥ ਗਿਆ ਹਿਰਬਾਂ ਬਾਹਰ ਫ਼ਰਿਹਾਦ ਆਸ਼ਕ ਲੱਗ ਯਾਰ ਵਲਸੀਸ ਨਿਵਾਵਣੇ ਨੂੰ॥ ਤੇਰੇ ਵਾਸਤੇ ਚੱਲਿਆ ਜੰਗਲਾਂ ਨੂੰ ਨਦੀ ਚੀਰ ਪਹਾੜ ਲਿਆਵਣੇ ਨੂੰ॥ ਰੇਹਾ ਜੀਂਵਦਾ ਫੇਰ ਆ ਦੀਦ ਕਰਸਾਂ ਹੁਨ ਚੱਲਿਆ ਜਾਨ ਘੁਮਾਵਨੇ ਨੂੰ॥ ਕਿਸ਼ਨ ਸਿੰਘ ਜਿਸ ਇਸ਼ਕ ਦੀ ਤੇਗ਼ ਪਕੜੀ ਜਾਣੋ ਆਪਨੀ ਜਾਨ ਗਵਾਵਣੇ ਨੂੰ॥ ੧੬੬॥ ਖ਼ਬਰ ਹੋਨੀ ਸ਼ੀਰੀਂ ਨੂੰ ਫ਼ਰਿਹਾਦ ਦੇ ਜਾਵਨੇ ਦੀ ਸ਼ੀਰੀਂ ਸੁਣਿਆ ਫ਼ਰਿਹਾਦ ਦਾ ਹਾਲ ਸਾਰਾ ਨਹਿਰ ਕੱਟਨੇ ਨੂੰ ਕਰ ਝੱਟ ਗਿਆ॥ ਆਖੇ ਹਾਇ ਰੱਬਾ ਏਹ ਕੀ ਕਹਿਰ ਹੋਯਾ ਕਰ ਤੱਤੀ ਨੂੰ ਚੌੜ ਚੁਪੱਟ ਗਿਆ॥ ਸ਼ਹਿਰ ਛੋੜ ਉਜਾੜਦੇ ਵਿਚ ਰਹਿ ਸੀ ਸਾਡੀ ਪ੍ਰੀਤ ਦੀ ਰੀਤ ਨੂੰ ਕੱਟ ਗਿਆ॥ ਏਕੀ ਅਕਲ ਦਿੱਤੀ ਕਿਸੇ ਚੰਦਰੇ ਨੇ ਏਸ ਕੰਮ ਤੋਂ ਨਫ਼ਾ ਕੀ ਖੱਟੇਂ ਗਿਆ॥ ਮੈਨੂੰ ਮਾਰ ਤਲਵਾਰ ਫ਼ਿਰਾਕ ਵਾਲੀ ਵਿੱਚੇ ਵਿਚ ਕਲੇ ਜੜਾ ਫੱਟ ਗਿਆ॥ ਇਕੇ ਇਸ਼ਕ ਦਾ ਹੁਕਮ ਮਨਜ਼ੂਰ ਕੀਤਾ ਇਕੇ ਦਿਲ ਇਸ ਦੇਸ ਤੋਂ ਹੱਟ ਗਿਆ॥ ਏਹ ਕੀ ਗੱਲ ਕਢੀ ਕਿਸੇ ਹੈਂਸਿਆਰੇ ਏਸ ਸੌਦਿਓਂ ਕਰੋ ਕੀ ਵਰ ਗਿਆ॥ ਬੂਟਾ ਪ੍ਰੇਮ ਦਾ ਪਾਲਿਆ ਜੋਹਦ ਕਰਕੇ ਮੁਢੋਂ ਮਾਰ ਕਟਾਰ ਨੂੰ ਕੱਟ ਗਿਆ॥ਰੋ ਰੋ ਆਹਿ ਮਾਪੇ ਆਖੇ ਹਾਇ ਸਾਈਆਂ ਮੈਨੂੰ ਨਾਗ ਵਿਛੋੜੇ ਦਾ ਚੱਟ ਗਿਆ॥ ਬੈਠੀ ਮੀਟ ਮੁਠੀ ਆਖੇ ਹਾਇ ਮੁਠੀ ਮੁਠੀ ਸੇਹਰ ਦੀ ਮਾਰ ਕੇ ਪੱਟ ਗਿਆ॥ ਖਲੀ ਦੇਖ ਦੀ ਮਹਿਲ ਦੇ ਸੀਸ ਚੜ੍ਹ ਕੇ ਆਖੇ ਰੋਂਦੜੀ ਨੂੰ ਸੋਹਣਾ ਸੱਟ ਗਿਆ ॥ ਕਿਸੇ ਮਾਰ ਕੇ ਮੂਲ ਨਾ ਕੱਢਿਆਈ ਐਵੇਂ ਹੋਇਕੇ ਕੰਮਲਾ ਕੱਟ ਗਿਆ॥ ਕਿਹਾ ਖ਼ਫ਼ ਸੀ ਏਸ ਬੇਖ਼ੌਫ਼ ਤਾਈ ਹਾਇ ਹਾਇ ਸੋਈਓ ਕਾਹ ਨੂੰ ਨੱਠ ਗਿਆ॥ ਕੋਹੜਾ ਬਾਗ ਸੁਕੇ ਪਾਨੀ ਕੌਨ ਮੰਗੇ ਐਵੇਂ ਤੋੜ ਕੇ ਹਠ ਦੀ ਵੱਟ ਗਿਆ॥ ਸਾਂਗ ਮਾਰ ਫ਼ਿਰਾਕ ਦੀ ਵਿਚ ਸੀਨੇ ਸਾਡੇ ਨੈਨਾਂ ਦਾ ਨੀਰ ਉਲਟ ਗਿਆ॥ ਸੱਈਆਂ ਨਾਲ ਸ਼ੀਰੀਂ ਪਈ ਕਰੇ ਗੱਲਾਂ ਹਾਇ ਹਾਇ ਭੈਨੋਂ ਜੀਆ ਘੱਟ ਗਿਆ॥ ਕਿਸ਼ਨ ਸਿੰਘ ਕੀ ਜ਼ੋਰ ਹੈ ਬੰਦਿਆਂ ਦਾ ਭਾਣਾ ਰੱਬ ਦਾ ਮਾਰ ਕੇ ਪੱਟ ਗਿਆ॥ ੧੬੭॥ ਸੱਈਆਂ ਨੇ ਅਹਿਵਾਲ ਸੁਨਾਵਨਾ ਸ਼ੀਰੀਂ ਨੂੰ ਫ਼ਰਿਹਾਦ ਦਾ ਸਾਰਾ ਹਾਲ ਫ਼ਰਿਹਾਦ ਦਾ ਲੜਕੀਆਂ ਨੇ ਜਾਇ ਸ਼ੀਰੀਂ ਨੂੰ ਖੋਲ ਸੁਨਾਇ ਦਿੱਤਾ॥ ਲਿਆ ਕੱਟ ਫ਼ਰਿਹਾਦ ਤੂੰ ਨਹਿਰ ਤਾਈਂ ਜਦੋਂ ਅਮਲੇ ਨੂੰ ਫ਼ਰਮਾਇ ਦਿੱਤਾ॥ ਕਿਹਾ ਸੰਦ ਫ਼ਰਿਹਾਦ ਨੂੰ ਕੰਹਿਲ ਕਾਰਾਂ ਇੱਕ ਕੋਠੜੀ ਵਿੱਚ ਬਠਾਇ ਦਿੱਤਾ॥ ਸੁਕਾ ਸ਼ੀਰੀਂ ਦਾ ਬਾਗ਼ ਨਾ ਸਬਜ਼ ਹੋਵੇ ਫੁਲਫਲ ਤਮਾਮ ਗਿੜਾਇ ਦਿੱਤਾ॥ ਪਾਨੀ ਹੋਰ ਨਾਂ ਓਸਦੇ ਕੰਮ ਆਵੇ ਅਸਾਂ ਆਪਨਾ ਜ਼ੋਰ ਸਭ ਲਾਇ ਦਿੱਤਾ॥ ਕੱਟ ਜਾਹ ਪਹਾੜ ਤੂੰ ਲਿਆ ਪਾਨੀ ਤੈਨੂੰ ਬਾਦਸ਼ਾਹ ਹੁਕਮ ਦਿਵਾਇ ਦਿੱਤਾ॥ ਜਿਵੇਂ ਸ਼ੀਰੀ ਦੇ ਹੋਰ ਗੁਲਮ ਸਾਰੇ ਤਿਵੇਂ ਤੁਧ ਨੂੰ ਨਫ਼ਰ ਬਨਾਇ ਦਿੱਤਾ॥ ਸ਼ੀਰੀਂ ਹੋਈ ਤੇਰੀ ਸਾਡਾ ਰੱਬ ਜਾਨੇ ਜੇ ਤੂੰ ਆਬ ਦਰਿਆ ਵਗਾਇ ਦਿੱਤਾ॥ ਹੋਰ ਦੌਲਤਾਂ ਦੀ ਕੋਈ ਕਮੀ ਨਾਹੀਂ ਤੈਨੂੰ ਸ਼ਾਹਜਹਾਂ ਜਿਤਾਇ ਦਿੱਤਾ॥ ਨਹੀਂ ਮਾਰ ਤਲਵਾਰ ਦੋ ਸ਼ਾ ਕਰਸਾਂ ਨਾਲ ਖ਼ੌਫ਼ ਦੇ ਬਹੁਤ ਡਰਾਇ ਦਿੱਤਾ॥ ਜੇਹੜੀ ਭਾਂਵਦੀਏ ਸੋਈ ਕਰੋ ਬਾਬਾ ਦੋਹਾਂ ਤਰਫ਼ਾਂ ਦਾ ਰਾਹ ਦਿਖਾਇ ਦਿੱਤਾ॥ ਭਾਵੇਂ ਇਸ਼ਕ ਰੱਖੋ ਭਾਵੇਂ ਰਿਜ਼ਕ ਰੱਖੋ ਮਕਰ ਨਾਲ ਖਿਆਲ ਭੁਲਾਇ ਦਿੱਤਾ॥ ਦੇਖ ਦਾਦ ਫਰਿਹਾਦ ਬਹੁਸ਼ਾਦ ਹੋਯਾ ਹੱਸ ਹੱਸ ਕੇ ਲੋਗ ਹਸਾਇ ਦਿੱਤਾ॥ ਆਖੇ ਦੌਲਤਾਂ ਮਿਲਨ ਮਹਬੂਬ ਪਿੱਛੇ ਸਾਨੂੰ ਯਾਰ ਦਾ ਨਾਮ ਖੁਦਾਇ ਦਿੱਤਾ॥ ਆਖੇ ਨਾਲ ਅਮਵਾਲ ਨਾ ਕੰਮ ਮੇਰੇ ਨਾਮ ਯਾਰ ਤੋਂ ਕੁੱਲ ਲੁਟਾਇ ਦਿੱਤਾ॥ ਜੇਹੜਾ ਰਿਜਕ ਪਿੱਛੇ ਇਸ਼ਕ ਛੱਡ ਬੈਠਾ ਓਹ ਦੋਜ਼ਖਾਂ ਵਿੱਚ ਪਹੁਚਾਇ ਦਿੱਤਾ॥ ਜਿੰਦ ਜਾਨ ਜਹਾਨ ਕੁਰਬਾਨ ਸੱਭੋ ਜਿੱਥੇ ਯਾਰ ਦਾ ਨਾਮ ਲਿਖਾਇ ਦਿੱਤਾ॥ ਮਜਨੂੰ ਦੇਖ ਤੂੰ ਲੈਲੀ ਦੇ ਇਸ਼ਕ ਪਿੱਛੇ ਕੁਲ ਮਾਲ ਤੇ Digitized by Panjab Digital Library | www.panjabdigilib.org ਮੁਲਕ ਲੁੜ੍ਹਾਇ ਦਿੱਤਾ॥ ਇਸ਼ਕ ਕਿਹਾ ਜਿਸ ਰਿਜ਼ਕ ਤੋਂ ਵੇਚ ਲੀਤਾ ਪਾਰਸ ਠੱਗਾਂ ਦੇ ਹਥ ਠਗਾਇ ਦਿੱਤ॥ ਹੀਰੇ ਲਾਲ ਮੋਤੀ ਵਾਰ ਲੱਖ ਵਾਰੀ ਜਦੋਂ ਪੀਆ ਨੂੰ ਦਿਲ ਦਿਖਾਇ ਦਿੱਤਾ॥ ਮੁਖ ਦੇਖਿਆਂ ਬਾਝ ਨਾ ਸੁਖ ਹੋਵੇ ਡਿੱਠਾ ਮੁਖ ਤੇ ਦੁਖ ਗਵਾਇ ਦਿੱਤਾ॥ ਲੱਖ ਜਾਨ ਕੁਰਬਾਨ ਦਿਲਜਾਨ ਉੱਤੋਂ ਇਕ ਜਾਨ ਦਾ ਜਾਨ ਘੁਮਾਇ ਦਿੱਤਾ॥ ਵਾਹ ਵਾਹ ਨਿਗਾਹ ਮਾਸ਼ੁਕ ਵਾਲੀ ਇਕ ਵਾਰ ਹੀ ਸ਼ਾਹ ਬਨਾਇ ਦਿੱਤਾ॥ ਕਹਾਂ ਕੀਮੀਆਂ ਹਾਂ ਦੀਦਾਰ ਦਿਲਬਰ ਦਿਲ ਖਸਕੇ ਮਾਰ ਮੁਕਾਇ ਦਿੱਤਾ॥ ਮਰਨਾ ਜੀਵਨਾ ਇੱਕ ਹੈ ਆਸ਼ਕਾ ਨੂੰ ਜਦੋਂ ਦੂਈ ਦਾ ਘੁੰਡ ਉਠਾਇ ਦਿੱਤਾ॥ ਸ਼ੀਰੀਂ ਜਾਨ ਓਹ ਸ਼ੀਰੀਂ ਤੋਂ ਕਰੇ ਸਦਕੇ ਸੂਰਤ ਦੱਸ ਤੈਂ ਸਿਦਕ ਨਿਭਾਇ ਦਿੱਤਾ॥ ਸਿਦਕ ਦੇਖ ਕੇ ਨੌਕਰਾਂ ਚਾਕਰਾਂ ਨੇ ਕਹਿ ਕੇ ਅਫ਼ਰੀ ਸੀਸ ਹਿਲਾਇ ਦਿੱਤਾ॥ ਫੇਰ ਸਭ ਯਹਿਵਾਲ ਫ਼ਰਿਹਾਦ ਵਲਾ ਵਾਲੀ ਆਪਨੇ ਨੂ ਸਮਝਾਇ ਦਿੱਤਾ॥ ਰੱਖੀ ਫਿਰੇ ਓਹ ਜਾਨ ਨੂੰ ਹੱਥ ਉੱਤੇ ਅਸਾਂ ਆਪ ਹੀ ਜ਼ਰਾ ਹਟਾਇ ਦਿੱਤਾ॥ ਕਿਹਾ ਬਾਦਸ਼ਾਹ ਮਾਰਨਾ ਮੂਲ ਨਾਹੀਂ ਅੱਗੇ ਤੁਸਾਂ ਨੇ ਬਹੁਤ ਡਰਾਇ ਦਿੱਤਾ॥ ਦਿਲ ਤੋੜਨਾ ਕਿਸੇ ਦਾ ਭਲਾ ਨਹੀਂ ਦੁਖੀਆ ਜੀਉੜਾ ਤੁਸਾਂ ਦੁਖਾਇ ਦਿੱਤਾ॥ ਜੇਹੜਾ ਲੇਖ ਲਿਖਿਆ ਸੋਈ ਹੋਇ ਰਹਿ ਸੀ ਕਿਸੇ ਲਿਖਿਆ ਕਦੋਂ ਮਿਟਾਇ ਦਿੱਤਾ॥ ਓੜਕ ਨਹਿਰ ਦੇ ਵਾਸਤੇ ਤੋਰਿਓ ਨੇ ਤੇਸ਼ਾ ਓਸਦੇ ਹਥ ਫੜਾਇ ਦਿੱਤਾ॥ ਗਿਆ ਨਿਕਲਿਆ ਸ਼ਹਿਰ ਥੋਂ ਕੂਚ ਕਰਕੇ ਤੇਰੀ ਤਰਫ ਸਲਾਮ ਬੁਲਾਇ ਦਿੱਤਾ॥ ਸ਼ੀਰੀਂ ਹਾਲ ਸੁਨ ਕੇ ਯਾਰ ਆਪਨੇ ਚਾ ਵਿੱਚ ਵਿੱਚ ਹੀ ਨੀਰ ਚਲਾਇ ਦਿੱਤਾ॥ ਰੁੰਨੀ ਚੁਪ ਚੁਪਾਤੜੀ ਬੈਠ ਗੋਸ਼ੇ ਲਹੂ ਜਿਗਰ ਦਾ ਮਾਰ ਸਕਾਇ ਦਿੱਤਾ॥ ਕਿਸ਼ਨ ਸਿੰਘ ਜਾਂ ਹਿਜਰ ਦਾ ਜ਼ੋਰ ਆਯਾ ਸਬਰ ਚੁਪ ਕਰ ਸ਼ੁਕਰ ਬਜਾਇ ਦਿੱਤਾ॥੧੬॥
ਰੋਵਨਾ ਸ਼ੀਰੀਂ ਦਾ ਵਿਚ ਫ਼ਿਰਾਕ ਫ਼ਰਿਹਾਦ ਦੇ
ਸ਼ੀਰੀਂ ਰੋਇਕੇ ਮਾਰ ਦੀ ਆ ਹੁਨਾਰੇ ਹੰਝੂ ਅੱਖੀਆਂ ਦੇ ਗਏ ਡੁੱਲ੍ਹ ਲੋਕੋ॥ ਕਹਿੰਦੀ ਅੱਜ ਅਰਾਮ ਹਰਾਮ ਹੋਯਾ ਵੱਜੀ ਵਿਚ ਕਲੇਜੇ ਦੇ ਹੁਲ ਲੋਕੋ॥ ਮੈਂਤਾਂ ਬਾਵਰੀ ਮਸਤ ਬੇਹੋਸ਼ ਹੋਈਆਂ ਗਈ ਹੋਸ਼ ਜਹਾਨ ਦੀ ਭੁੱਲ ਲੋਕੋ॥ ਨੇਹ ਲਾਯਾ ਛੱਪ ਕੇ ਨਾਲ ਸੋਹਨੇ ਗਿਆ ਵਿਚ ਜਹਾਨ ਦੇ ਹੁੱਲ ਲੋਕੋ॥ ਇਸ਼ਕ ਚੋਰ ਨੇ ਆਨ ਕੇ ਗੋਲ ਕੀਤਾ ਦੀਵਾ ਇਸ਼ਕ ਦਾ ਹੋ ਗਿਆ ਗੁੱਲ ਲੋਕੋ॥ ਰੀਤ ਪ੍ਰੀਤ ਜਹਾਨ ਦੀ ਬੀਤ ਗਈ ਕੰਡੀ ਪ੍ਰੀਤ ਦੀ ਮੀਤ ਮੈਂ ਤੁਲ ਲੋਕੋ॥ ਜਹਿੰਦਾ ਇਸ਼ਕ ਜਹਾਨ ਮਸ਼ਹੂਰ ਹੋਯਾ ਨਾਹੀਂ ਦੂਸਰਾ ਓਸਦੀ ਤੁੱਲ ਲੋਕੋ॥ ਹੱਥ ਲਾਲ ਕਰਕੇ ਨਾਲ ਕੰਡਿਆਂ ਦੇ ਲਿਆ ਤੋੜ ਗੁਲਾਬ ਦਾ ਫੁਲ ਲੋਕੋ॥ ਇਕ ਯਾਰ ਨੇ ਨਜ਼ਰ ਜਹਾਨ ਕੀਤੀ ਘੁੰਡ ਸ਼ਰਮ ਵਾਲਾ ਗਿਆ ਖੁੱਲ ਲੋਕੋ॥ ਅਸਾਂ ਦੇਖਿਆ ਮੁਖ ਪਿਆਰੜੇ ਦਾ ਗਲੀ ਪ੍ਰੇਮ ਦੀ ਮੁਦਤਾਂ ਰੁਲ ਲੋਕੋ ॥ ਜਦੋਂ ਇਸ਼ਕ ਦਾ ਨੂਰ ਜ਼ਹੂਰ ਹੋਯਾ ਗਿਆ ਵਹਿਮ ਅੰਧੇਰੜਾ ਕੁਲ ਲੋਕੋ॥ ਬਾਝ ਪੀਆ ਦੇ ਰੋਂਵਦੀ ਹਾਰ ਗਈ ਮੋਤੀ ਹੰਝੂਆਂ ਦੇ ਗਏ ਡੁੱਲ੍ਹ ਲੋਕੋ॥ ਸੱਚੇ ਬਾਦਸ਼ਾਹ ਨਾਲ ਨਿਹਾਲ ਹੋਈ ਗਏ ਲੋਕ ਝੂਠੇ ਮੈਨੂੰ ਭੁਲ ਲੋਕੋ॥ ਸੱਚ ਬੋਲਨੇ ਤੇ ਜਦੋਂ ਲੱਕ ਬੱਧਾ ਜਦੋਂ ਵੇਰ ਪਿਆ ਜੱਗ ਕੁਲ ਲੋਕੋ॥ ਮੂਰਖ ਚਤਰ ਨਾ ਹੋਂਵਦਾ ਨਾਲ ਮਾਯਾ ਗਧਾ ਪਹਿਨ ਜਿਉਂ ਰੇਸ਼ਮੀ ਫੁੱਲ ਲੋਕੋ॥ ਹਾਥੀ ਮਸਤ ਨਾ ਰਖਦੇ ਗ਼ਮ ਕੋਈ ਭਾਵੇਂ ਕੇਹੀ ਹੋਵੇ ਉੱਤੇ ਝੁਲ ਲੋਕੋ॥ ਕਿਸ਼ਨ ਸਿੰਘ ਪਾਯਾ ਪੀਆ ਹਾਰ ਕੇ ਜੀ ਜਹਿੰਦਾ ਕੋਈ ਨਾ ਪਾਂਵਦਾ ਮੁਲ ਲੋਕੋ॥੧੬੯॥ ਐਜ਼ਨ॥ ਸ਼ੀਰੀਂ ਆਖਦੀ ਸੱਈਓ ਮੈਂ ਲੁਟ ਲੀਤੀ ਰੋਇ ਰੋਇ ਕੇ ਹਾਉਕੇ ਮਾਰਦੀ ਏ॥ ਕੋਈ ਜ਼ੋਰ ਨਾ ਜਾਂਵਦਾ ਪੇਸ਼ ਕਿਸੇ ਸਬਦ ਚੁਪ ਕਰ ਸ਼ੁਕਰ ਗੁਜ਼ਾਰਦੀ ਏ॥ ਯਾਰੀ ਯਾਰ ਦੀ ਤਦੋਂ ਮਾਲੂਮ ਹੋਵੇ ਜਦੋਂ ਮਾਰ ਪਵੇ ਤਲਵਾਰ ਦੀਏ॥ ਨਿਹੁ ਲਾਇਕੇ ਫੇਰ ਫਰਿਅਨ ਹੋਨਾ ਐਸੀ ਚਾਲ ਯਜੀਦ ਗਵਾਰਦੀ ਏ॥ ਅੜੀਦਾਰ ਘੋੜਾ ਨੌਕਰ ਨਾਰ ਹੋਵੇ ਏਹਨਾਂ ਤਿੰਨਾਂ ਨੂੰ ਮਾਰ ਸਵਾਰਦੀਏ॥ ਜੇਹੜਾ ਕਿਸੇ ਦੇ ਨਾਲ ਪ੍ਰੀਤ ਲਾਵੇ ਓਹਨੂੰ ਲੱਖ ਤਾਨੇ ਖ਼ਲਕਤ ਮਾਰ ਦੀਏ॥ ਨਹੀਂ ਆਸ਼ਕਾਂ ਦੇ ਕੋਈ ਚਿੱਤ ਚੇਤੇ ਭੋਂਕ ਭੋਂਕ ਚੰਦਰੀ ਹਾਰਦੀ ਏ॥ ਹਰ ਹਾਲ ਦੇ ਨਾਲ ਨਿਹਾਲ ਰਹਿਨਾ ਏਹ ਸਾਬਤੀ ਮਰਦ ਹੁਸ਼ਿਯਾਰ ਦੀਏ॥ ਕਿਸ਼ਨ ਸਿੰਘ ਜੋ ਇਸ਼ਕ ਵਿਚ ਰਹੇ ਸਾਬਤ ਖ਼ਲਕਤ ਓਸ ਉੱਥੋਂ ਜਾਨਵਾਰ ਦੀਏ॥ ੧੭੦॥
ਐਜ਼ਨ
ਸ਼ੀਰੀਂ ਆਖਦੀ ਸੁਨੋ ਸਹੇਲੀਓ ਨੀ ਬਹੁਤ ਔਖੀਆਂ ਇਸ਼ਕ ਦੀਆਂ ਚਾਲੀਆਂ ਨੀ॥ ਜੇਹੜੀਆਂ ਪ੍ਰੇਮ ਦੀ ਅੱਗ ਨੇ ਜਾਲੀਆਂ ਨੀ ਫਸ ਜਾਲੀਆਂ ਤਿਨਾਂ ਨੇ ਜਾਲੀਆਂ ਨੀ॥ ਇਕ ਬ੍ਰਿਹੋਂ ਦੀ ਅੱਗ ਨੇ ਗਾਲੀਆਂ ਨੀ॥ ਦੂਜਾ ਲੋਕ ਦੇਵਨ ਐਵੇਂ ਗਾਲੀਆਂ ਨੀ ॥ ਓਹ ਬਾਲੀਆਂ ਸਦਾ ਸੁਖਾਲੀਆਂ ਨੀ ਨਹੀਂ ਪੀਆ ਪ੍ਰੇਮ ਜੋ ਬਾਲੀਆਂ ਨੀ॥ ਖੇਡਨ ਗੁਡੀਆਂ ਲੁਡੀਆਂ ਘਤਦੀਆਂ ਨੀ ਫਿਰਨ ਵਤ ਦੀਆਂ ਮਾਰ ਕੇ ਛਾਲੀਆਂ ਨੀ॥ ਜਿਨ੍ਹਾਂ ਲਾਲ ਦੀ ਸਦਾ ਸੰਭਾਲ ਲਗੀ ਗਈਆਂ ਉਡੇ ਚੇਹਰੇ ਉੱਤੋਂ ਲਾਈਆਂ ਨੀ॥ ਮੁੰਞੀ ਸੇਜ ਦਿੱਸੇ ਪਿਆਰੇ ਬਾਬਰਾ ਤੀਂ ਓਹ ਸੋਂਦੀਆਂ ਕਦੋਂ ਸੁਖਾਲੀਆਂ ਨੀ॥ ਸੂਰਜ ਦੇਖ ਕੇ ਭੜਕ ਦੀ ਅੱਗ ਮੰਨੇ ਪੀਆ ਬਾਝ ਰਾਤੀਂ ਜਿਵੇਂ ਕਾਲੀਆਂ ਨੀ॥ ਚੂੜੇ ਹੱਥ ਹਮੈਲ ਜੋ ਨੱਥ ਬਾਂਕੀ ਪਾਵਣ ਵਾਲੀਆਂ ਜੋ ਕੰਤਾਂ ਵਾਲੀਆਂ ਨੀ॥ ਲਾਵਨ ਹਾਰ ਸਿੰਗਾਰ ਬਹਾਰ ਵਾਂਗੂੰ ਫਿਰਨ ਪਾਂਦੀਆਂ ਧੁੰਮ ਧਮਾਲੀਆਂ ਨੀ॥ ਸਦਾ ਵਸਦੀਆਂ ਹਸਦੀਆਂ ਰਸਦੀਆਂ ਨੀ ਜੀਜੇ ਨਾਲ ਹੱਸਨ ਜਿਵੇਂ ਸਾਲੀਆਂ ਨੀ॥ ਜਿਨ੍ਹਾਂ ਪੀਆ ਦੇ ਨਾਲ ਨਾ ਪਿਆਰ ਕੀਤਾ ਘਰ ਬਾਰ ਓਹ ਸਦਾ ਜਵਾਲੀਆਂ ਨੀ॥ ਏਕ ਡ ਅਨੇਕ ਦੀ ਲੋੜ ਰੱਖਨ ਕਰਮਾਂ ਮਾਰੀਆਂ ਤੇ ਮੂੰਹ ਕਾਲੀਆਂ ਨੀ॥ ਜਿਨ੍ਹਾਂ ਪਲਕ ਨਾਂ ਵਿਸਰੇ ਪੀਆ ਪਿਆਰਾ ਓਹ ਪੀਆ ਨੇ ਆਪ ਸੰਭਾਲੀਆਂ ਨੀ॥ ਪਾਨੀ ਹੁਢ ਨੂੰ ਮੂੱਲ ਨਾ ਦੇਂਵ ਦੇ ਨੀ ਜਲ ਪਾਂਵਦੇ ਪੱਤ੍ਰਾਂ ਡਾਲੀਆਂ ਨੀ॥ ਫਿਰਨ ਭੌਂਦੀਆਂ ਸਖਨ ਸੋਂਦੀਆਂ ਨੀ ਅਸਾਂ ਐਸੀਆਂ ਭੈੜੀਆਂ ਭਾਲੀਆਂ ਨੀ॥ ਭੌਂਦਾ ਦਿਸਦਾ ਤਿਨ੍ਹਾਂ ਨੂੰ ਦੇਸ ਸਾਰਾ ਜੇਹੜੀਆਂ ਲੱਦੀਆਂ ਆਪ ਭਵਾਲੀਆਂ ਨੀ॥ ਆਸਰਾ ਆਪਣੇ ਖ਼ਸਮ ਦਾਈ ਕਰੇ ਆਪ ਓਹੋ ਪ੍ਰਤ ਨੀ॥ ਕਿਸ਼ਨ ਸਿੰਘ ਖੇਡਾਂ ਸੱਭੇ ਭੁਲ ਗੱਈਆਂ ਸੂਰਤਾਂ ਸਾਹੁਰੇ ਜਾਇ ਸੰਭਾਲੀਆਂ ਨੀ॥ ੧੭੧॥
ਜਾਵਨਾ ਫ਼ਰਿਹਾਦ ਦਾ ਤਰਫ਼ ਪਹਾੜ ਦੀ
ਸ਼ਹਿਰੋਂ ਨਿਕਲਿਆ ਜਦੋਂ ਫ਼ਰਿਹਾਦ ਆਸ਼ਕ ਦੋੜ ਚੱਲਿਆ
ਝੱਲ ਉਜਾੜੀਆਂ ਨੂੰ॥ ਤੇਸ਼ਾ ਹੱਬ ਤੇ ਆਸਰਾ ਰੱਬ ਦਾ ਸੀ ਦੂਰੋਂ ਦੇਖਿਆ ਖੂਬ ਪਹਾੜੀਆਂ ਨੂੰ॥ ਤੁਰਿਆ ਜਾਂਵਦਾ ਸ਼ੁਕਰ ਬਜਾਂਵ ਦਾ ਸੀ ਅਤੇ ਝੰਬਦਾ ਬੂਟਿਆਂ ਝਾੜੀਆਂ ਨੂੰ॥ ਜ਼ੋਰ ਇਸ਼ਕ ਦਾ ਹੋਰ ਨਾ ਕੰਮ ਕੋਈ ਜਾਵੇ ਪੁਟਦਾ ਖੇਤੀਆਂ ਵਾੜੀਆਂ ਨੂੰ॥ ਦੇਖ ਦੇਖ ੫ਹਾਂੜ ਨੂੰ ਸ਼ਾਦ ਹੋਵੇ ਜਿਵੇਂ ਦੇਖ ਬੇਗਾਂਨੀਆਂ ਲਾੜੀਆਂ ਨੂੰ॥ ਜਿਵੇਂ ਜਾਂਵਦੀ ਲੁਟ ਨੂੰ ਫ਼ੌਜ ਦੌੜੀ ਤਿਵੇ ਰੱਖਦਾ ਪੈਰ ਅਗਾੜੀਆਂ ਨੂੰ॥ ਕਿਸ਼ਨ ਸਿੰਘ ਕੀ ਜਾਨਗੇ ਓਹ ਅੱਗੇ ਜਿਨ੍ਹਾਂ ਤੋੜਿਆ ਨਹੀਂ ਪਿਛਾੜੀਆਂ ਨੂੰ॥ ੧੭੨॥
ਜਾਵਨਾ ਫ਼ਰਿਹਾਦ ਦਾ ਉੱਪਰ ਸਿਰ ਪਹਾੜ ਦੇ ਤੇ
ਚੜ੍ਹਿਆ ਜਾਇ ਫ਼ਰਿਹਾਦ ਪਹਾੜ ਉੱਤੇ ਸੂਰਤ ਸੈਲ ਦੀ ਦੇਖ ਹੈਰਾਨ ਹੋਯਾ॥ ਆਖੇ ਏਸ ਪਹਾੜ ਨੂੰ ਕੌਨ ਚੀਰੇ ਮੇਰਾ ਕੰਮ ਤੇ ਬਹੁਤ ਵੈਰਾਨ ਹੋਯਾ॥ ਪਿੱਛਾ ਛੋੜ ਆਯਾ ਅੱਗੇ ਜਾਨਾ ਹੀਂ ਮੇਰਾ ਕੋਈ ਨਾ ਥਾਉਂ ਮਕਾਨ ਹੋਯਾ॥ ਏਥੇ ਆਫ਼ਤਾਂ ਲੱਖ ਪਹਾੜ ਅੰਦਰ ਭਾਵੇਂ ਏਥੇ ਹੀ ਕਬਰ ਅਸਤਾਨ ਹੋਯਾ॥ ਓਥੇ ਸ਼ੀਰੀਂ ਦੇ ਮਹਿਲ ਤਾਂ ਦੇਖਦਾ ਸਾਂ ਏਥੇ ਸੰਗ ਪਰਬਤ ਕੋਹਿਸਤਾਨ ਹੋਯਾ॥ ਹਾਇ ਗਿਆ ਮੈਂ ਦੀਨ ਤੇ ਦੁਨੀ ਵਿੱਚੋਂ ਹਿੰਦੂ ਰਿਹਾ ਨਾ ਮਮੁਸਲਮਾਨ ਹੋਯਾ॥ ਪਿੱਛੋਂ ਪਰਤਿਆਂ ਰਹੇ ਨਾ ਗੱਲ ਮੇਰੀ ਔਖਾ ਕੰਮ ਅੱਗੇ ਹੁਨਆਨ ਹੋਯਾ॥ ਘਰਘਾਟ ਦਾ ਰਿਹਾ ਨਾ ਅੱਜ ਲੋਕੋ ਜਿਵੇਂ ਧੋਬੀ ਦਾ ਕਹਿਨ ਸੁਆਨ ਹੋਯਾ॥ ਖ਼ਾਵੰਦ ਮਾਰਿਆ ਯਾਰ ਨਾ ਵੜਨ ਦੇਵੇ ਭਾਇ ਤੱਤੀ ਦੇ ਦੁਖਵਿਹਾਨ ਹੋਯਾ॥ ਘਰ ਛੋੜਿਆ ਹਰਿ ਨਾ ਪਾਇ ਲੀਤਾ ਦੋਹਾਂ ਤਰਫ਼ਾਂ ਤੋਂ ਕੰਮ ਨੁਕਸਾਨ ਹੋਯਾ॥ ਫੇਰ ਅਖਦਾ ਦਿਲ ਨੂੰ ਚੁਪ ਹੋ ਤੂੰ ਆਪੇ ਉਲਟ ਅਗਿਆਨ ਦਾ ਗਿਆਨ ਹੋਯਾ॥ ਕਿਹਾ ਆਸ਼ਕਾਂ ਨੂੰ ਨਹੀਂ ਗ਼ਮ ਚਾਹੀਏ ਕੇਹੜਾ ਕੰਮ ਜੋ ਨਹੀਂ ਆਸਾਨ ਹੋਯਾ॥ ਕੇਹਾ ਸਮਝ ਵਜ਼ੀਰਾਂ ਨੇ ਦਗ਼ਾ ਕੀਤਾ ਨਾਲੇ ਬਾਦਸ਼ਾਹ ਭੀ ਬੇਈਮਾਨ ਹੋਯਾ॥ ਆਸ਼ਕ ਕੰਮਲੇ ਹੈਨ ਪਰ ਵਧ ਅਕਲੋਂ ਇਸ਼ਕ ਅਕਲ ਤੋਂ ਨਹੀਂ ਹੈਰਾਨ ਹੋਯਾ॥ ਹਟੀਆਂ ਇਸ਼ਕ ਤੋਂ ਮਰਦ ਨੂੰ ਲਾਜ ਲਗਦੀ ਸ਼ਮਾ ਵੇਖ ਪਤੰਗ ਮਸਾਨ ਹੋਯਾ॥ ਕਹਿਆ ਇਸ਼ ਤੋਂ ਹਟਨਾਂ ਭਲਾ ਨਾਹੀਂ ਮੇਰਾ ਇਸ਼ਕ ਮਸ਼ਹੂਰ ਜਹਾਨ ਹੋਯਾ॥ ਸੁਟਾਂ ਚੀਰ ਪਹਾੜ ਨੂੰ ਨਾਲ ਗੁਸੇ ਜੇਤਾਂ ਇਸ਼ਕ ਦਾ ਜੋਸ਼ ਜਹਾਨ ਹੋਯਾ॥ ਸਾਗਰ ਚੁਕ ਲੈ ਜਾਵਸਾਂ ਸ਼ਹਿਰ ਅੰਦਰ ਸ਼ੀਰੀਂ ਵਾਸਤੇ ਗਬਰ ਗੁਮਾਨ ਹੋਯਾ॥ ਖ਼ਾਤਰ ਯਾਰ ਦੀ ਦੁਖ ਕਬੂਲ ਮੈਨੂੰ ਏਹੋ ਜੰਗਲਾ ਬਾਗ਼ ਬੁਸਤਾਨ ਹੋਯਾ॥ ਮਦਦ ਰੱਬ ਦੀ ਤੇ ਫ਼ਤਹ ਬੰਦਿਆਂ ਦੀ ਜਾਨੋ ਕੰਮ ਤਮਾਮ ਸਮਾਨ ਹੋਯਾ॥ ਅੱਗੇ ਹਿੰਮਤਾਂ ਦੇਫ਼ਤਹ ਕਹਿਨ ਆਕਲ ਜਿਵੇਂ ਸੂਰਮਾ ਵਿੱਚ ਮੈਦਾਨ ਹੋਯਾ॥ ਆਸ਼ਕ ਮਰਦ ਦਾ ਬਿਸਤਰਾ ਧਰਤ ਸਾਰੀ ਅਤੇ ਲੇਫ ਉੱਤੇ ਆਸਮਾਨ ਹੋਯਾ॥ ਕੁਠੇ ਇਸ਼ਕ ਦੇ ਮਰਦ ਪੁਰ ਦਰਦ ਤਾਈਂ ਜੇਹਾ ਸ਼ਹਿਰ ਤੇ ਤੇਹਾ ਮਸਾਨ ਹੋਯਾ॥ ਡੇਰਾ ਪਾਇ ਬੈਠਾ ਵਿੱਚ ਪਰਬਤਾਂ ਦੇ ਰੱਖ ਤਲੀ ਤੇ ਜਾਨ ਅਜਾਨ ਹੋਯਾ॥ ਬੈਟਲ ਪਕੜ ਪਹਾੜ ਦੇ ਸੀਸ ਚੜਿਆ ਮੱਛਰ ਮਗਰ ਨਮਰੂਦ ਜਿਉਂ ਆਨ ਹੋਯਾ॥ ਇਕ ਚੀਰ ਪਹਾੜ ਮੈਂ ਨੀਰ ਖੜਸਾਂ ਇਕੇ ਜਾਨ ਐਥੇ ਬਿਨਾਂ ਪਾਨ ਹੋਯਾ॥ ਫਲ ਬ੍ਰਿਖ ਦੇ ਖਾਇਕੇ ਪੇਟ ਭਰਦਾ ਪਾਨੀ ਚਸ਼ਮਿਓ ਪੀੳ ਬਾਜਾਨ ਹੋਯਾ॥ ਪੱਥਰ ਵਿੱਤ ਕਰਕੇ ਪੱਥਰ ਚੀਰਦਾ ਸੀ ਰੰਗ ਅੱਖੀਆਂ ਦਾ ਰੰਗ ਪਾਨ ਹੋਯਾ॥ ਸੌਦਾ ਸਿਰੜ ਦਾ ਪਾਇਆ ਆਸ਼ਕਾਂ ਨੇ ਵੇਖ ਵਿਚ ਪਹਾੜ ਖ਼ੁਦ ਦੁਕਾਨ ਹੋਯਾ॥ ਪੱਟੇ ਪੱਥਰਾਂ ਨੂੰ ਦਿਨੇ ਨਾਲ ਮੇਹਨਤ ਅਤੇ ਰਾਤ ਨੂੰ ਰੱਤ ਰਤਾਨ ਹੋਯਾ॥ ਰੋਵੇ ਨਲ ਫ਼ਿਰਾਕ ਦੇ ਮਾਰ ਆਹੀਂ ਰੋਇ ਰੋਇ ਕੇ ਲਹੂ ਲੁਹਾਨ ਹੋਯਾ॥ ਜਦੋਂ ਧਾਰ ਪਹਾੜ ਦੀ ਸਖ਼ਤ ਆਵੇ ਤਦੋਂ ਜਾਨ ਸੋਦਾਇ ਖ਼ਫ਼ਕਾਨ ਹੋਯਾ॥ ਆਖੇ ਦੁਖ ਨਸੀਬ ਮੈਂ ਚੰਦਰੇ ਦੇ ਆਸ਼ਕ ਨਾਮ ਕਿਉਂ ਵਿੱਚ ਜਹਾਨ ਹੋਯਾਂ॥ ਆਖੇ ਅੱਖੀਆਂ ਨੂੰ ਆਯਾ ਪੇਸ਼ ਤੁਸਾਂ ਰੂਪ ਦੇਖ ਜੇ ਕੋਈ ਗੁਮਾਨ ਹੋਯਾ॥ ਫੇਰ ਹੱਥ ਨੂੰ ਆਖਦਾ ਲਿਖੋ ਮੂਰਤ ਏਸ ਵਾਸਤੇ ਕੰਮ ਜ਼ਿਆਨ ਹੋਯਾ॥ ਕਹੇ ਦਿਲ ਨੂੰ ਗਿਓਂ ਜੇ ਤਰਫ਼ ਸ਼ੀਰੀ ਮਿੱਠੀ ਜਾਨ ਕੇ ਜ਼ਹਿਰ ਦਾ ਖਾਨ ਹੋਯਾ॥ ਮੇਹਨਤ ਮੂਲ ਬਗੈਰ ਹੈ ਆਸ਼ਕਾਂ ਦੀ ਦਿਲ ਨਾਲ ਮਹਬੂਬ ਕੁਰਬਾਨ ਹੋਯਾ॥ ਪੜ੍ਹਦੇ ਸਬਕ ਸਾਬੂਤ ਅਵਿਧੂਤ ਹੋ ਕੇ ਸ਼ੀਸ਼ਾ ਦਿਲ ਹੀ ਵਾਂਗ ਕੁਰਬਾਨ ਹੋਯਾ॥ ਕਦੇ ਨਰਮ ਪੱਥਰ ਅੱਗੇ ਆਇ ਜਾਵੇ ਖ਼ੁਸ਼ੀ ਨਾਲ ਤਾਂ ਫੁਲ ਕੇ ਨਾਨ ਹੋਯਾ॥ ਕਦੇ ਅੰਕ ਜਾਵੇ ਥੱਕ ਜਾਨ ਬਾਜ਼ੂ ਟੁਟੇ ਲੱਕ ਤੇ ਆ ਪਰੇਸ਼ਾਨ ਹੋਯਾ॥ ਪਵੇ ਯਾਦ ਸ਼ੀਰੀਂ ਮਾਰੇ ਆਹੁ ਨਾਰੇ ਆਖੇ ਨਿੱਜ ਮੈਂ ਜੰਮ ਜਵਾਨ ਹੋਯਾ॥ ਕਹੇ ਪੈਰਾਂ ਨੂੰ ਗਏ ਕਿਉਂ ਮਹਿਲ ਅੰਦਰ ਮੰਦਰ ਜਾਇਕੇ ਖੇਹ ਬੰਧਾਨ ਹੋਯਾ॥ ਦੁਖ ਇਸ਼ਕ ਦਾ ਲੱਗਦਾ ਆਸ਼ਕਾਂ ਨੂੰ ਚਾੜ੍ਹੇ ਤੋੜ ਜੋ ਅਕਲ ਦੀ ਖਾਨ ਹੋਯਾ॥ ਸਵੇਂ ਨਾਲ ਆਰਾਮ ਦੇ ਪੇਟ ਭਰ ਕੇ ਬਿਨਾ ਇਸ਼ਕ ਜੇ ਬੋਲ ਹੈਵਾਨ ਹੋਯਾ॥ ਜਿਸ ਨੂੰ ਇਸ਼ਕ ਦਾ ਰੋਗ ਸੋ ਫਿਰੇ ਭੋਂਦਾ ਰਾਤੀਂ ਨੀਦ ਨਾਂ ਦਿਨੇ ਅਰਮਾਨ ਹੋਯਾ॥ ਫਿਰੇ ਬਾਵਰਾ ਮਸਤ ਬੇਹੋਸ਼ ਝੱਲਾ ਅਸ਼ਨ ਮਸਤ ਬੇਹੋਸ਼ ਅਜ਼ਾਨ ਹੋਯਾ॥ ਕਿਸ਼ਨ ਸਿੰਘ ਆਸ਼ਕ ਐਵੇਂ ਇਸ਼ਕ ਅੰਦਰ ਜਿਵੇਂ ਜੰਗ ਦੇ ਵਿੱਚ ਸੁਲਤਾਨ ਹੋਯਾ॥੧੭੩॥
ਹਾਲ ਫ਼ਰਿਹਾਦ ਦਾ ਵਿੱਚ ਪਹਾੜ ਦੇ
ਫਿਰੇ ਵਿੱਚ ਪਹਾੜ ਹੈਰਾਨ ਆਜਜ਼ ਆਖੇ ਕਿਹਾ ਮੈਂ ਆਨ ਖ੍ਵਾਰ ਹੋਯਾ॥ ਨੇਹੁਲਾ ਯਾਸੀ ਸੁਖ ਦੇ ਦੇਖ ਨੇ ਨੂੰ ਹੱਥੋਂ ਦੁਖ ਦੇ ਨਾਲ ਲਾਚਾਰ ਹੋਯਾ॥ ਰਹਿੰਦਾ ਸ਼ਹਿਰਤ ਸ਼ੀਰੀਂ ਨੂੰ ਦੇਖਦਾ ਸਾਂਕ ਦੇ ਰੱਬ ਸਬੱਬ ਦੀਦਾਰ ਹੋਯਾ॥ ਪਛੋਤਾਂਵਦਾ ਹਾਂ ਓਸ ਵੇਲੜੇ ਨੂੰ ਜਦੋਂ ਪਕੜ ਹਥਿਆਰ ਤਿਆਰ ਹੋਯਾ॥ ਕੋਈ ਜ਼ੋਰ ਦੇ ਨਾਲ ਨਾ ਭੇਜਦਾ ਸੀ ਖੁਸ਼ੀ ਆਪਨੀ ਦਾਰ ਵਾਦਾਰ ਹੌਯਾ॥ ਗਿਆ ਵੇਲੜਾ ਫੇਰ ਨਾ ਹੱਥ ਆਵੇ ਹੁਨ ਜੀਵਨਾ ਕਹੋ ਕਿਤਕਾਰ ਹੋਯਾ ॥ ਖ਼ਾਲੀ ਜਾਵਨਾ ਨਹਿਰ ਦੇ ਲਏ ਬਾਝੋਂ ਏਹ ਭੀ ਨਹੀ ਸਾਡੇ ਦਰਕਾਰ ਹੋਯਾ॥ ਹੋਰ ਕੋਈ ਨਾ ਨਾਲ ਹਿਮਾਇਤੀ ਹੈ ਇਕੋ ਰੱਬ ਸੱਚਾ ਮਦਦਗਾਰ ਹੋਯਾ॥ ਨਹੀਂ ਆਸ਼ਕਾਂ ਦਾ ਕੋਈ ਬਾਝ ਸਾਈਂ ਜੱਗ ਆਪਨੇ ਕੰਮ ਦਾ ਯਾਰ ਹੋਯਾ ਏਥੇ ਰਹਿਨ ਔਖਾ ਪਿਛੋਂ ਮੁੜਨ ਮੁਸ਼ਕਲ ਮੇਰਾ ਕੰਮ ਆ ਬਹੁਤ ਬੇਜ਼ਾਰ ਹੋਯਾ॥ ਕਿਸਨੂੰ ਫੋਲਕੇ ਦਿਲੇ ਦਾ ਹਾਲ ਦੱਸਾਂ ਦਰਦ ਬ੍ਰਿਹੋਂ ਦੇ ਨਾਲ ਬੀਮਾਰ ਹੋਯਾ॥ ਦਾਰ ਆਸ਼ਕਾਂ ਦਾ ਕਰੇ ਆਪ ਮੌਲਾ ਜਹਿੰਦਾ ਨਾਮ ਰਹੀਮ ਗੁਫ਼ਾਰ ਹੋਯਾ॥ ਦੇਖ ਆਸ਼ਕੀ ਆਸ਼ਕਾਂ ਪੂਰਿਆਂ ਦੀ ਆਪੇ ਐਬ ਸਾਰੇ ਬਖ਼ਸ਼ਨਹਾਰ ਹੋਯਾ॥ ਮੰਨ ਲਏਗਾ ਬੇਨਤੀ ਬੰਦਿਆਂ ਦੀ ਜਹਿੰਦਾ ਨਾਮ ਰਹੀਮ ਕਰਤਾਰ ਹੋਯਾ॥ ਖ਼ਾਤਰ ਯਾਰ ਦੀ ਆਨ ਉਜਾੜ ਮੱਲੀ ਮੇਰਾ ਬਿਸਤਰਾ ਤਿਚ ਪਹਾੜ ਹੋਯਾ॥ ਇੱਕ ਯਾਰ ਦਾ ਨਾਮ ਰਹਿ ਗਿਆ ਮੈਥੋਂ ਹੋਰ ਸੱਭ ਘਰ ਬਾਰ ਉਜਾੜ ਹੋਯਾ॥ ਮੋਇਆ ਬਾਪ ਦਰੇਗ਼ ਦੇ ਨਾਲ ਮੇਰਾ ਅਤੇ ਨਾਰ ਦਾ ਹਾਲ ਬੇਕਾਰ ਹੋਯਾ॥ ਮਾਉਂ ਤਰਸਦੀਏ ਮੁਖ ਦੇਖਨੇ ਨੂੰ ਆਖੇ ਬੱਚੜਾ ਪੁਜ ਗਵਾਰ ਹੋਯਾ॥ ਮੈਨੂੰ ਕੰਮਲਾ ਆਖਦੇ ਲੋਕ ਸਾਰੇ ਭਾਵੇਂ ਆਸ਼ਕਾਂ ਦਾ ਸ਼ਰਦਾਰ ਹੋਯਾ॥ ਜੀਵਨ ਮਰਨ ਮੈਂ ਇੱਕ ਪਛਾਨ ਬੈਠਾਏ ਦਿਲ ਦੇ ਨਾਲ ਇਕਰਾਰ ਹੋਯਾ॥ ਪਿੱਛਾ ਯਾਰ ਦਾ ਮੂਲ ਨਾ ਛੋੜਨਾ ਮੈਂ ਭਾਂਵੇਂ ਜਲ ਕੇ ਬਲਕੇਛਾਰ ਹੋਯਾ॥ ਇਸ਼ਕ ਛੱਡ ਕੇ ਆਸ਼ਕਾਂ ਜੀਵਨਾ ਕੀ ਘੋੜਾ ਛੱਡ ਕੇ ਕੌਨ ਅਸਵਾਰ ਹੋਯਾ॥ ਦਿਲ ਆਪਨੇ ਨਾਲ ਦਲੀਲ ਏਹੋ ਹੋਰ ਦੂਸਾ ਕੌਨ ਦਿਲਦਾਰ ਹੋਯਾ॥ ਸਬਰ ਸ਼ੁਕਰ ਦੇ ਨਾਲ ਗੁਜਰਦੀ ਸੀ ਦੁਖ ਸੁਖ ਦੇ ਵਹਿਨਥੋਂ ਪਾਰ ਹੋਯਾ॥ ਅਹਿਰਨ ਸਾਬਤੀ ਬ੍ਰਿਹੋਂ ਦੀ ਅੱਗ ਅਦਰ ਲੋਹਾ ਦਿਲ ਤੇ ਇਸ਼ਕ ਲੋਹਾਰ ਹੋਯਾ॥ ਖੰਡਾ ਪ੍ਰੇਮ ਦਾ ਖੂਬ ਯਾਰ ਕੀਤਾ ਦਖੋ ਆਸ਼ਕਾਂ ਦਾ ਹਥਿਆਰ ਹੋਯਾ॥ ਹੋਈ ਮੋਹਰ ਤੇ ਕਰਮ ਦੀ ਨਜ਼ਰ ਕੀਤੀ ਬੇੜਾ ਆਸ਼ਕਾਂ ਦਾ ਤੁਰਤ ਪਾਰ ਹੋਯਾ॥ ਦਿਲ ਜਿਨਾਂ ਦੇ ਸਾਫ਼ ਦਰੁਸਤ ਹੋਏ ਕੰਮ ਤਿਨ੍ਹਾਂ ਦਾ ਜਾਨ ਸਕਾਰ ਹੋਯਾ॥ ਕਿਸ਼ਨ ਸਿੰਘ ਪੂਰੇ ਸਭੇ
ਕੰਮ ਹੋਵਨ ਜਦੋਂ ਹਰਦੇ ਨਾਲ ਕਰਤਾਰ ਹੋਯਾ॥੧੭੪॥
ਦੇਖਨਾ ਸ਼ੀਰੀਂ ਨੂੰ ਫ਼ਰਿਹਾਦ ਨੇ ਵਿਚ ਖ਼੍ਵਾਬ ਦੇ
ਇਕ ਰਾਤ ਫ਼ਰਿਹਾਦ ਯਤੀਮ ਆਜਜ਼ ਸੁਤਾਬਿ ਸਾਰੇ ਆਨ ਬੇਤਾਬ ਹੋ ਕੇ॥ ਯਾਦ ਸ਼ੀਰੀਂ ਨੂੰ ਕਰਦਿਆਂ ਨੀਂਦ ਆਈ ਡਿੱਠਾ ਸ਼ੀਰੀਂ ਨੂੰ ਬਹੁਤ ਸ਼ਾਦਾਬ ਹੋ ਕੇ॥ ਹੋਯਾ ਸ਼ਾਦ ਰਿਹਾਦ ਫ਼ਰ੍ਯਾਦ ਕੀਤੀ ਬੈਹਰ ਇਸ਼ਕ ਦੇ ਵਿਚ ਗਰਕਾਬ ਹੋ ਕੇ ਕਹਿੰਦਾ ਸ਼ੀਰੀਂ ਨੂੰ ਜਲ ਗਿਆ ਜੀਉ ਮੇਰਾ ਅਗ ਬ੍ਰਿਹੋਂ ਦੀ ਨਾਲ ਕਬਾਬ ਹੋਕੇ ਤੇਰੇ ਵਾਸਤੇ ਸ਼ਹਿਰ ਨੂੰ ਛਡ ਆਯਾ ਬੈਠਾ ਵਿਚ ਉਜਾੜ ਬੇਆਬ ਹੋਕੇ॥ ਪਿਆ ਚੀਰਨਾ ਸਖ਼ਤ ਪਹਾੜ ਮੈਨੂੰ ਤੇਰੇ ਵਾਸਤੇ ਹੀ ਇਤਰਾਬ ਹੋ ਕੇ॥ ਸਬਰ ਚੁਪ ਕਰ ਵਕਤ ਲੰਘਾਵਨਾ ਹਾਂ ਜਿਵੇਂ ਵਿਚ ਸਕੰਜ ਕਿਤਾਬ ਹੋ ਕੇ॥ ਤੇਰੇ ਇਸ਼ਕ ਨੇ ਮਾਰ ਖੁਵਾਰ ਕੀਤਾ ਕਹਾਂ ਤੁਧ ਨੂੰ ਬਾਝ ਹਿਜਾਬ ਹੋ ਕੇ॥ ਸ਼ੀਰੀਂ ਆਖਿਆ ਦੇਖ ਫ਼ਰਿਹਾਦ ਆਸ਼ਕ ਸਬਰ ਨੇਕ ਹੈ ਨਾਲ ਸਵਾਬ ਹੋ ਕੇ॥ ਦੁਖ ਬਾਝ ਨਾ ਸੁਖ ਹੈ ਜਗ ਅੰਦਰ ਰਾਜ਼ੀ ਹੋਂਵਦਾ ਪੇਟ ਜੁਲਾਬ ਹੋ ਕੇ ॥ ਪਾਨੀ ਅੰਗ ਤੇ ਸੜੇ ਤਾਂ ਵਿਕੇ ਮਹਿੰਗਾ ਨਸ਼ਾ ਦੇਂਵਦਾ ਮਸਤ ਸ਼ਰਾਬ ਹੋ ਕੇ॥ ਜਦੋਂ ਅਗ ਦੇ ਵਿਚ ਬਹੁ ਜੋਸ਼ ਖਾਵੇ ਵਿਕ ਜਾਂਵਦਾ ਆਬ ਗੁਲਾਬ ਹੋ ਕੇ॥ ਫੁਟ ਵਿਚ ਦਰੀਯਾ ਹੁਬਾਬ ਜਦੋਂ ਸਿੰਧ ਹੋਂਵਦਾ ਬਾਝ ਹਿਬਾਬ ਹੋ ਕੇ॥ ਜਲ ਜਾਨ ਪਤੰਗ ਨਸ਼ੰਗ ਪ੍ਯਾਰੇ ਸ਼ਮਾ ਦੇਖਦੇ ਦੇਖ ਬੇਤਾਬ ਹੋਕੇ॥ ਬ੍ਰਿਹੋਂ ਮਾਰਿਆ ਕਿਤਨਿਆਂ ਆਸ਼ਕਾਂ ਨੂੰ ਮਰ ਗਏ ਨੀ ਨਾਲ ਅਜ਼ਾਬ ਹੋ ਕੇ॥ ਭੇਦ ਇਸ਼ਕ ਦਾ ਖੋਲ੍ਹਨਾ ਭਲਾ ਨਹੀਂ ਖੋਲ੍ਹ ਦੇਖ ਤੂੰ ਢੋਲ ਰਬਾਬ ਹੋ ਕੇ॥ ਜਿਨਾਂ ਇਸ਼ਕ ਦਾ ਭੇਦ ਚਾ ਖੋਲਿਆਈ ਮੋਏ ਦੇਖ ਤੂੰ ਨਾਲ ਅਤਾਬ ਹੋ ਕੇ॥ ਮੈਨੂੰਤੁਧ ਥੋਂ ਤੁਧ ਦਾ ਦਰਦ ਬਹੁਤਾ ਮਰ ਗਈ ਹਾਂ ਬਾਝ ਨਿਕਾਬ ਹੋਵੈ॥ ਪਈ ਰੋਵਨੀ ਹਾਂ ਤੇਰੇ ਦੇਖਨੇ ਨੂੰ ਵਹਿਨ ਅੱਖੀਆਂ ਰੰਗ ਉਨਾਬ ਹੋ ਕੇ॥ ਬ੍ਰਿਹੋਂ ਮੌਤ ਦੀ ਦੂਸਰੀ ਭੈਣ ਕਹਿੰਦੇ ਆਸ਼ਕ ਫੋੜ ਹੋਵਨ ਬੁਰੇ ਬਾਝ ਹੋ ਕੇ॥ ਹਾਇ ਹਾਇ ਵਿਛੋੜੇ ਦਾ ਦੁਖ ਡਾਢਾ ਅੱਧੇ ਦਿਨ ਦਾ ਜਿਉਂ ਆਫ਼ਤਾ ਹੋ ਕੇ ॥ ਕਿਹਾ ਸ਼ੀਰੀਂ ਨੇ ਆਸ਼ਕਾ ਮਿਲ ਮੈਨੂੰ ਕਰੀਂ ਦੇਰ ਨ ਉਠ ਸ਼ਿਤਾਬ ਹੋਕੇ॥ ਆਸ਼ਕ ਉਠਕੇ ਸ਼ੀਰੀਂ ਨੂੰ ਮਿਲਨ ਲਗਾ ਗਈ ਖ੍ਵਾਬ ਨਿਖਸਮੜੀ ਖੂਬ ਹੋ ਕੇ॥ ਸ਼ੀਰੀਂ ਨਹੀਂ ਨਾ ਸ਼ੀਰੀਂ ਦੀ ਗਲ ਕੋਈ ਸੁਪਨਾ ਦੂਰ ਹੋਯਾ ਖ਼ਤੇ ਆਬ ਹੋ ਕੇ॥ ਲਗਾ ਪਿੱਟਨੇ ਰੋਵਨੇ ਹੋਇ ਝੱਲਾ ਖ਼ਾਲੀ ਵਿਚ ਪਹਾੜ ਪੁਰਤਾਬ ਹੋ ਕੇ॥ ਸ਼ੀਰੀਂ ਮਹਿਲ ਦੇ ਵਿਚ ਜਿਉਂਦ ਫ਼ਲਕੀ ਸਾਧਾ ਡਾਲਿਯਾ ਆਪ ਮਹਤਾਬ ਹੋ ਕੇ॥ ਫਿਰੇ ਦੇਖਦਾ ਦੌੜਦਾ ਝੱਲ ਬੂਟੇ ਆਸ਼ਕ ਕੰਮਲਾ ਮਸਤ ਖ਼ਤਾਬ ਹੋ ਕੇ॥ ਓੜਕ ਸਬਰ ਕਰਕੇ ਚੁਪ ਹੋਇ ਰਿਹਾ ਦਿਲ ਆਪਨੇ ਨਾਲ ਹਿਸਾਬ ਹੋ ਕੇ॥ ਕਹੇ ਚੀਰ ਦਾ ਪੱਥਰਾਂ ਵਟੀਆਂ ਨੂੰ ਨਾਲ ਧ੍ਰੋਹ ਅੰਦੋਹ ਅਸ਼ਨਾਬ ਹੋ ਕੇ॥ ਕੀਤੀ ਮਿਹਰ ਖੁਦਾਇ ਨੇ ਆਪ ਉਸ ਪਰ ਕਹਿੰਦੇ ਜਿਸ ਨੂੰ ਪਾਕ ਜਨਾਬ ਹੋ ਕੇ॥ ਦਿਤੀ ਖ਼ਬਰ ਪਿਆਰਿਆਂ ਫ਼ਰਿਸ਼ਤਿਆਂ ਨੇ ਵਿਚ ਸੁਫ਼ਨੇ ਦੇ ਵਾਂਗ ਖ੍ਵਾਬ ਹੋ ਕੇ॥ ਤੇਰਾ ਕੰਮ ਹੁਨ ਹੋਵਸੀ ਤੁਰਤ ਭਾਈ ਕਰੀਂ ਗ਼ੰਮਨਾ ਬਹੁਤ ਖਿਤਾਬ ਹੋ ਕੇ॥ ਕਿਸ਼ਨ ਸਿੰਘ ਏਹ ਜਗ ਦਰਯਾ ਵਗਦਾ ਕਰੀਂ ਕਿਬਰ ਨਾ ਵਾਂਗ ਹੁਬਾਬ ਹੋ ਕੇ॥੧੭੫
ਨਾਲਾ ਵਰਨਾ ਸ਼ੁਰੂ ਹੋਨਾ
ਸਾਈਂ ਆਨ ਸਬਬ ਬਨਾਂਵਦਾ ਈ ਤਦੋਂ ਹੋਂਵਦਾ ਕੰਮ ਆਸਾਨ
ਲੋਕੋ॥ ਦੁਖ ਦਰਦ ਨੂੰ ਮਾਰ ਕੇ ਦੂਰ ਕਰਦਾ ਅਤੇ ਸੁਖ ਦਿਖਾਂਵਦਾ ਆਨ ਲੋਕੋ॥ ਭੱਠ ਝੋਕ ਕੇ ਫੇਰ ਜਾ ਤਖ਼ਤ ਚੜਯਾ ਸਚੇ ਰੱਬ ਵੱਲੋਂ ਸੁਲੇਮਾਨ ਲੋਕੋ॥ ਯੂਸਫ਼ ਕੱਢ ਕੇ ਕੈਦ ਜੰਜ਼ੀਰ ਵਿੱਚੋਂ ਕੀਤਾ ਮਿਸਰ ਦੇ ਵਿਚ ਸੁਲਤਾਨ ਲੋਕੋ॥ ਸਭੇ ਮੁਸ਼ਕਲਾਂ ਹੱਲ ਹੋ ਜਾਨ ਪਲ ਵਿਚ ਜੋਤਾਂ ਰੱਬ ਹੋਵੇ ਮੇਹਰਬਾਨ ਲੋਕੋ॥ ਸਾਈਂ ਆਪ ਤਬੀਬ ਨਤਾਨਿਆਂ ਦਾ ਅਸਾਂ ਆਜਜਾਂ ਤਾਨ ਨਾ ਮਾਨ ਲੋਕੋ॥ ਜਿਧਰ ਰੱਬ ਹੋਵੇ ਓਧਰ ਸਭ ਹੋਵਨ ਨਹੀਂ ਰੱਬ ਤਾਂ ਨਹੀਂ ਜਹਾਨ ਲੋਕੋ॥ ਦੇਖੋ ਕੰਮ ਫ਼ਰਿਹਾਦ ਦਾ ਆਨ ਬਨਿਆਂ ਐਵੇਂ ਰੱਬ ਸਬਬ ਸੁਖਾਨ ਲੋਕੋ॥ ਹੋਏ ਲੋਕ ਪਹਾੜ ਦੇ ਸਭ ਕਠੇ ਅਤੇ ਕਹਿਨ ਫਰਿਹਾਦ ਨੂੰ ਆਨ ਲੋਕੋ॥ ਸ਼ਹਿਰ ਛੱਡ ਪਹਾੜ ਦੇ ਵਿੱਚ ਲੱਥੋਂ ਝੁਕੇ ਬਨੀ ਕੀ ਦਸਬ੍ਯਾਿਨ ਲੋਕੋ॥ ਦੁਖ ਦੇਖ ਥਾਰਾ ਮਿਕੀ ਤਰਸ ਆਵੇ ਤੈਂਡੇ ਜੀ ਤੋ ਜਾਨ ਕੁਰਬਾਨ ਲੋਕੋ॥ ਕਿਹਾ ਖੋਲ ਫਰਿਹਾਦ ਨੇ ਹਾਲ ਸਾਰਾ ਨਹਿਰ ਨਿਕਲੇ ਤਾਂ ਮੇਰੀ ਜਾਨ ਲੋਕੋ॥ ਸ਼ੀਰੀਂ ਦੀਂ ਵਾਸਤੇ ਦੁਖ ਸਹੇੜਿਆ ਮੈਂ ਲੱਥਾ ਵਿੱਚ ਪਹਾੜ ਦੇ ਆਨ ਲੋਕੋ॥ ਰੰਨਾਂ ਦੇਖ ਫ਼ਰਿਹਾਦ ਨੂੰ ਕਰਨ ਜ਼ਾਰੀ ਅਤੇ ਕਹਿੰਦੀਆਂ ਸੁਘੜ ਸੁਜਾਨ ਲੋਕੋ॥ ਕੋਈ ਸ਼ੇਰ ਚੀਤਾ ਮਤੇ ਖਾਇ ਜਾਵੇ ਇਕੇ ਪਵੇ ਬਲਾਇ ਤੂਫ਼ਾਨ ਲੋਕੋ॥ ਹਾਇ ਹਾਇ ਕਿਉਂ ਦੁਖ ਸਹੇੜਿਓਈ ਲਾੜੀ ਛੋਡ ਆਯੋਂ ਬੇਈਮਾਨ ਲੋਕੋ ॥ ਰਹੀਆਂ ਬਹੁਤ ਭਰਮਾਇ ਫ਼ਰਿਹਾਦੜੇ ਨੂੰ ਨਹੀਂ ਭਰਮਿਆ ਸਕਿ ਦੇ ਭਾਨ ਲੋਕੋ॥ ਸ਼ੀਰੀਂ ਬਾਝ ਨਾ ਕੋਈ ਪਸੰਦ ਆਵੇ ਖੂਬਸੂਰਤਾਂ ਜਾਨ ਘੁਮਾਨ ਲੋਕੋ॥ ਦੇਖ ਸਾਬਤੀ ਰੱਬ ਦੇ ਪੂਰ੍ਯਾਂ ਦੀ ਹੋਯਾ ਸਭ ਗੁਲਾਮ ਗਲਾਨ ਲੋਕੋ॥ ਚੋਰੀ ਆਇਕੇ ਰਾਤ ਨੂੰ ਨੈਹਰ ਕੱਟਨ ਤੀਵੀਂ ਮਰਦ ਪਹਾੜ ਦੇ ਜਾਨ ਲੋਕੋ॥ ਕੋਈ ਕੈਂਹਨ ਫ਼ਰਿਸ਼ਤਿਆਂ ਕੱਢ ਦਿਤੀ ਕੋਈ ਆਖਦੇ ਜਿੰਨ ਭੂਤਾਨ ਲੋਕੋ॥ ਮਂਤਲਬ ਏਹ ਜੋ ਨਹਿਰ ਤ੍ਯਾਰ ਹੋਈ ਲੈਕੇ ਚੱਲ੍ਯਾ ਨਾਲ ਗੁਮਾਨ ਲੋਕੋ॥ ਪਾਣੀ ਨਿਕਲ ਪਹਾੜ ਤੋਂ ਰਵਾਂ ਹੋਯਾ ਆਪ ਚਲ੍ਯਾ ਨਾਲ ਅਸਾਨ ਲੋਕੋ॥ ਦੁਨੀਆਂ ਦੇਖ ਕੇ ਆਖਿਆ ਵਾਹ ਮਰਦਾ ਤੇਰੇ ਇਸ਼ਕ ਨੂੰ ਸ਼ਾਬ ਸ਼ਬਾਨ ਲੋਕੋ॥ ਆਇ ਸ਼ੀਰੀਂ ਦੇ ਸ਼ਹਿਰ ਫ਼ਰਿਹਾਦ ਵੜਿਆ ਨੈਹਰ ਬਾਗ਼ ਦੇ ਵਿਚ ਰਵਾਨ ਲੋਕੋ ॥ ਸਾਡੀ ਅਕਲ ਦੇ ਵਿਚ ਇਉਂ ਆਵਦਾ ਹੈ ਐਸੇ ਹੋਗਿਆ ਕੰਮ ਅਸਾਨ ਲੋਕੋ॥ ਨਾਲੇ ਇਕ ਫ਼ਕੀਰ ਨੇ ਠੀਕ ਕਿਹਾ ਮੇਰੇ ਕੋਲ ਏਹ ਠੀਕ ਬ੍ਯਾਨ ਲੋਕੋ॥ ਆਹਾ ਮਿਸਤਰੀ ਖੂਬ ਉਸਤਾਦ ਕਾਮਲ ਫਰਿਹਾਦ ਮਸ਼ਹੂਰ ਜਹਾਨ ਲੋਕੋ॥ ਚਾਲੀ ਕੋਹ ਸੀ ਦੂਰ ਪਹਾੜ ਸ਼ਹਿਰੋਂ ਇਸ ਤੰਬੋਲ ਸੀ ਨਾਮ ਇਯਾਨ ਲੋਕੋ॥ ਅੱਧਾ ਕੋਹ ਜ਼ਮੀਨ ਤੋਂ ਕਹਿਨ ਉਚਾ ਪਰਬਤ ਤੀਹ ਜਰੀਬ ਸ੍ਯਾਨ ਲੋਕੋ॥ ਇਕ ਫੁਟ ਦੀ ਆਬ ਰਫ਼ਤਾਰ ਕਹਿੰਦੇ ਜਿੱਥੇ ਹੋ ਗਈ ਨੈਹਰ ਰਵਾਨ ਲੋਕੋ॥ ਇਕੇ ਨਾਲ ਪਹਾੜੀਆਂ ਬੰਨ੍ਹ ਠੇਕਾ ਕੀਤਾ ਓਸ ਨੇ ਖੂਬ ਸਾਮਾਨ ਲੋਕੋ॥ ਜਦੋਂ ਹੋਵਸੀ ਨੈਹਰ ਤ੍ਯਾਰ ਸਾਰੀ ਫੇਰ ਚਲਕੇ ਪਾਸ ਸੁਲਤਾਨ ਲੋਕੋ॥ ਦਾਮ ਦਾਮ ਸਾਰਾ ਮਿਲੂ ਤੁਸਾਂ ਤਾਈਂ ਅਤੇ ਹੋਰ ਇਨਾਮ ਕਿਤਾਨ ਲੋਕੋ॥ ਠੇਕੇਦਾਰ ਮੈਂ ਸ਼ਾਹ ਅਜ਼ੀਜ਼ ਦਾ ਹਾਂ ਕੀਤਾ ਕੰਮ ਏਹੋ ਏਥੇ ਆਨ ਲੋਕੋ॥ ਨਹਿਰ ਸ਼ੀਰੀਂ ਦੇ ਬਾਗ਼ ਵਿਚ ਜਾਵਨੀ ਹੈ ਮਦਦ ਤੁਸਾਂ ਦੇ ਨਾਲ ਕਮਾਨ ਲੋਕੋ॥ ਕਰੋ ਰਹਿਮ ਗ਼ਰੀਬ ਦੇ ਹਾਲ ਉੱਤੇ ਕਰੇ ਤੁਸਾਂ ਤੇ ਰਹਿਮ ਰਹਿਮ ਨ ਲੋਕੋ॥ ਸਾਈਂ ਮੇਹਰ ਕੀਤੀ ਸਾਰਾ ਕੰਮ ਹੋਯਾ ਰਹਿ ਆ ਇਸ਼ਕ ਦੇ ਨਾਲ ਈਮਾਨ ਲੋਕੋ॥ ਖ਼ਾਤਰ ਯਾਰ ਦੀ ਧਾਰ ਪਹਾੜ ਚੀਰੀ ਜਿਵੇਂ ਤੇਗ਼ ਮਿਸਰੀ ਚੜ੍ਹੀ ਸਾਨ ਲੋਕੋ॥ ਆਯਾ ਨਹਿਰ ਲੈਕੇ ਲਹਿਰ ਨਾਲ ਆਸ਼ਕ ਨੇੜੇ ਸ਼ਹਿਰ ਦੇ ਵਿੱਚ ਬੁਸਤਾਨ ਲੋਕੋ॥ ਆਹੀ ਏਹਾ ਮੁਰਾਦ ਫ਼ਰਿਹਾਦ ਸੰਦੀ ਕਰੇ ਦਾਦ ਜੇ ਸ਼ਹਿਰ ਸੁਲਤਾਨ ਲੋਕੋ॥ ਸ਼ੀਰੀਂ ਮਿਲੇ ਮੈਨੂੰ ਤਲਖ਼ੀ ਦੂਰ ਹੋਵੇ ਕਰਾਂ ਓਸ ਤੋਂ ਜਾਨ ਕੁਰਬਾਨ ਲੋਕੋ॥ ਗੱਲਾਂ ਦਿਲੇ ਦੇ ਨਾਲ ਜਿਉਂ ਸ਼ੇਖ਼ ਚਿੱਲੀ ਕਰੇ ਬੈਠ ਕੇ ਮਰਦ ਜਵਾਨ ਲੋਕੋ॥ ਭਲਾ ਚੰਦ ਚਕੋਰ ਨੂੰ ਕਦੋਂ ਮਿਲਦਾ ਜੇਹੜਾ ਵੱਸਦਾ ਵਿੱਚ ਅਸਮਾਨ ਲੋਕੋ॥ ਕਦੋਂ ਮਿਲੇ ਫ਼ਕੀਰ ਨੂੰ ਬਾਦਸ਼ਾਹੀ ਜੇਹੜਾ ਰੁਲਦਾ ਹੈ ਬੀਆ ਬਾਨ ਲੋਕੋ॥ ਐਪਰ ਆਸ਼ਕਾਂ ਨਾਮ ਮਾਸ਼ੂਕ ਵਾਲਾ ਪਿਆਲਾ ਇਸ਼ਕ ਦਾ ਪੀ ਲਿਆ ਜਾਨ ਲੋਕੋ॥ ਓਸੇ ਨਾਮ ਦੇ ਵਿੱਚ ਤਮਾਮ ਹੋਏ ਛੱਡ ਸ਼ਾਨ ਗੁਮਾਨ ਐਸਾਨ ਲੋਕੋ॥ ਐਸੇ ਜਾਨ ਅਜਾਨ ਰਿਹਾਦ ਆਸ਼ਕ ਗ਼ਾਜ਼ੀ ਮਰਦ ਜਿਉਂ ਵਿਚ ਮੈਦਾਨ ਲੋਕੋ॥ ਰੱਖ ਆਸ ਤੇ ਜੀਉ ਧਰਵਾਸ ਦੇ ਕੇ ਭੁਖਾ ਆਨ ਬੈਠਾ ਪਾਸ ਨਾਲ ਲੋਕੋ॥ ਹੋਯਾ ਇਸ਼ਕ ਪੂਰਾ ਸੂਰਾ ਜਾਨ ਸੋਈ ਕੀਤੀ ਯਾਰ ਤੋਂ ਜਾਨ ਕੁਰਬਾਨ ਲੋਕੋ॥ ਬੈਠਾ ਬਾਗ ਦੇ ਵਿਚ ਦਿਲ ਬਾਗ਼ ਹੋ ਕੇ ਜਿਸਮ ਫੁਲ ਕੇ ਹੋ ਗਿਆ ਨਾਨ ਲੋਕੋ॥ ਜਦੋਂ ਆਸ ਪੂਰੀ ਹੋਵੇ ਆਦਮੀ ਦੀ ਦਿਲ ਜਾਇ ਚੜ੍ਹਦਾ ਆਸ ਮਾਨ ਲੋਕੋ॥ ਖ਼ਬਰ ਹੋ ਗਈ ਸ਼ਹਿਰ ਦੇ ਵਿਚ ਸਾਰੇ ਆਯਾ ਨਹਿਰ ਲੈਕੇ ਮਸਤਾਨ ਲੋਕੋ॥ ਸੁਨਿਆ ਦੇਸ ਬਦੇਸ ਜਹਾਨ ਸਾਰੇ ਹੋਯਾ ਗੱਲ ਦਾ ਬਡਾ ਗਲਾਨ ਲੋਕੋ॥ ਕਿਸ਼ਨ ਸਿੰਘ ਸ਼ੀਰੀਂ ਸੁਨ ਕੇ ਸ਼ਾਦ ਹੋਈ ਪਏ ਮੋਈ ਨੂੰ ਫੇਰ ਪ੍ਰਾਨ ਲੋਕੋ॥ ੧੭੬॥
ਅਰਜ਼ ਕਰਨੀ ਬਾਗ਼ਬਾਨ ਦੀ ਅੱਗੇ ਫ਼ਰਿਹਾਦ ਦੇ
ਬਾਗ਼ਬਾਨ ਹੋਯਾ ਮਿਹਰਬਾਨ ਆਕੇ ਕਹਿੰਦਾ ਆਖ ਫ਼ਰਿਹਾਦ ਫ਼ਕੀਰ ਸਾਈਂ॥ ਆਫ਼ਰੀ ਨਕਹੀਏ ਤੇਰੇ ਇਸ਼ਕ ਤਾਈਂ ਆਂਦੋ ਨੀਰ ਐਥੇ ਪੱਥਰ ਚੀਰ ਸਾਈਂ॥ ਸ਼ੀਰੀਂ ਵਾਸਤੇ ਦੁਖ ਤੇ ਸੁਖ ਝਾਕੇ ਗਿਓਂ ਚੀਰ ਕੇ ਜੰਡ ਕਰੀਰ ਸਾਈਂ॥ ਮਿਲੇ ਯਾਰ ਤੈਨੂੰ ਸਾਡੀ ਦੁਵਾ ਏਹਾ ਕਰੇ ਕਰਮ ਕਰੀ ਮਕਬੀਰ ਸਾਈਂ॥ ਹਿੰਮਤ ਬੰਦਿਆਂ ਦੀ ਫ਼ਤਹ ਰੱਬ ਵੱਲੋਂ ਸਭੇ ਕੰਮ ਹੋਂਦੇ ਨਾਲ ਧੀਰ ਸਾਈਂ॥ ਕੋਈ ਦੱਸ ਤਵਾਜ਼ਿਆ ਟਹਿਲ ਮੈਨੂੰ ਤੇਰਾ ਕੰਮ ਕਰਸਾਂ ਦਸਤਗੀਰ ਸਾਈਂ॥ ਕਿਸ਼ਨ ਸਿੰਘ ਇਸ ਇਸ਼ਕ ਦਾ ਕੰਮ ਏਹੋ ਥੋੜਾ ਠੇਹਲ ਦੇਨਾ ਵਿਚ ਨੀਰ ਸਾਈਂ॥੧੭੭॥ ਜਵਾਬ ਫਰਿਹਾਦ॥ ਬਾਗ਼ਵਾਨ ਭਾਈਂ ਫਰਿਹਾਦ ਕਿਹਾ ਮੇਰਾ ਹੋਰ ਕੋਈ ਕੰਮ ਕਾਰਨਾਹੀਂ॥ ਏਹ ਲੈਖਤ ਦੇਵੀਂ ਇੱਕ ਹੱਥ ਸ਼ੀਰੀਂ ਜਹਿੰਦੀ ਦੀਦ ਬਿਨ ਸਬਰ ਕਰਾਰ ਨਾਹੀਂ॥ ਮੇਰੀ ਤਰਫ਼ ਥੀਂ ਦੁਆਇ ਸਲਾਮ ਆਖੀਂ ਕਹੀਂ ਹੋਰ ਭੀ ਮਨੋਂ ਵਿਸਾਰ ਨਾਹੀਂ॥ ਜਿਗਰ ਚੀਰ ਕੇ ਖ਼ਤਤ ਹਰੀਰ ਕੀਤਾ ਜੀਵਨ ਜਾਨੀਆਂ ਬਾਝ ਦਰਕਾਰ ਨਾਹੀਂ॥ ਕਿਸ਼ਨ ਸਿੰਘ ਕੁਰਬਾਨ ਹੈ ਜਾਨ
ਮੇਰੀ ਤਲਬ ਦੂਸਰੀ ਬਾਝ ਦੀਦਾਰ ਨਾਹੀਂ॥ ੧੭੮॥
ਖ਼ਤ ਲਿਖਨਾ ਫਰਿਹਾਦ ਦਾ ਭਰਫ਼ ਸ਼ੀਰੀਂ ਦੀ
ਆਖਾਂ ਹਮਦ ਸਨਾਇਦੇ ਬਾਦ ਤੈਨੂੰ ਮੇਰੀ ਅਰਜ਼ ਸੁਨੀ ਨਾਲ ਖ੍ਯਾਲ ਜਿੰਦੇ॥ ਮੇਰੇ ਮਨ ਦੇ ਚਮਕਾਨ ਕੀਤਾ ਤੇਰੇ ਇਸ਼ਕ ਹੋਏ ਕਈ ਸਾਲ ਜਿੰਦੇ॥ ਛੱਡ ਕਾਰ ਵਿਹਾਰ ਤੇ ਯਾਰ ਪਿਆਰੇ ਤੇਰੇ ਪ੍ਰੇਮ ਪਿਛੇ ਪਾਇਮਾਲ ਜਿੰਦੇ॥ ਜ਼ੁਲਫ਼ਾਂ ਕਾਲੀਆਂ ਜਾਲੀਆਂ ਡਾਲੀਆਂ ਨੀ ਪੰਖੀ ਮਨ ਫਸਿਆ ਵਿਚ ਜਾਲ ਜਿੰਦੇ॥ ਮਾਰਨ ਡੰਗ ਨਸੰਗ ਹੋ ਜੰਗ ਵਾਗੂੰ ਅੰਗ ਅੰਗ ਮੇਰੇ ਤੇਰੇ ਵਾਲ ਜਿੰਦੇ॥ ਤੀਰ ਨੈਨਾਂ ਦਾ ਮਾਰ ਸ਼ਿਕਾਰ ਕੀਤੋ ਮੇਰਾ ਦਿਲ ਜੰਜਾਲੁ ਹਲਾਲ ਜਿੰਦੇ॥ ਮਹਿਲਾਂ ਵਿਚ ਮੈਂ ਮੂਰਤਾਂ ਲਿਖਦਾ ਸਾਂ ਤੇਰਾ ਦੇਖਿਆ ਜਦੋਂ ਜਮਾਲ ਜਿੰਦੇ॥ ਤੇਰੇ ਇਸ਼ਕ ਪਿਛੇ ਹੋਯਾ ਕੰਮਲਾ ਮੈਂ ਨਾਲ ਸਿਦਕ ਦੇ ਖ਼ੂਬ ਕਮਾਲ ਜਿੰਦੇ॥ ਮੇਰਾ ਬਾਪ ਮੋਯਾ ਹੋਯਾ ਜਗ ਵੈਰੀ ਘਰੋਂ ਮਾਪ੍ਯਾਂਦੀਆ ਨਿਕਾਲ ਜਿੰਦੇ॥ ਸੂਲੀ ਦੇਨ ਲੱਗਾ ਬਾਦਸ਼ਾਹ ਮੈਨੂੰ ਤੈਨੂੰ ਸਭ ਮਾਲੂਮ ਅਹਿਵਾਲ ਜਿੰਦੇ॥ ਤੇਰਾ ਨਾਮ ਛੁਡਾਨ ਦੇ ਵਾਸਤੇ ਭੀ ਬਹੁਤਾ ਮਲ ਰਿਹਾ ਮੁਲ ਕਮਾਲ ਜਿੰਦੇ॥ ਤੇਰੇ ਸ਼ੋਕ ਅੰਦਰ ਇਕੋ ਰੰਗ ਜਾਤਾ ਸੋਨਾ ਖਾਕ ਤੇ ਸੀਮ ਸੀ ਫਾਲ ਜਿੰਦੇ॥ ਤੇਰਾ ਵਿਆਹ ਹੋਯਾ ਗਈਓਂ ਸਾਹਰੇ ਤੂੰ ਓਹ ਭੀ ਦੇਖਿਆ ਦੰਗ ਦਵਾਲ ਜਿੰਦੇ॥ ਫੇਰ ਆਇਕੇ ਮੁੱਖ ਦਿਖਾਲਿਓ ਈ ਕੀਤੋ ਚਾ ਫ਼ਕੀਰ ਨਿਹਾਲ ਜਿੰਦੇ॥ ਤੇਰੇ ਵਾਸਤੇ ਮਸਤ ਮਲੰਗ ਹੋਯਾ ਪੀਕੇ ਭੰਗ ਛਾਈ ਸਿਰ ਡਾਲ ਜਿੰਦੇ॥ ਗਲੀ ਗਲੀ ਫਿਰਿਆ ਗਲੀ ਜਾਨ ਮੇਰੀ ਚੱਲੀਂ ਨਾਲ ਤੂੰ ਛਡਿਆ ਟਾਲ ਜ਼ਿੰਦੇ॥ ਮੱਥਾ ਦੰਦ ਦਹਿਚੰਦ ਆਨੰਦ ਹੋਵੇ ਇੱਕਵਾਰ ਲਵੇ ਜੇਹੜਾ ਭਾਲ ਜਿੰਦੇ॥ ਤੇਰੇ ਹੁਸਨ ਦੀ ਸਿਫਤ ਕੀ ਕਰੇ ਕੋਈ ਮੈਥੋਂ ਨਹੀਂ ਹੋਂਦੀ ਕੀਲ ਕਾਲ ਜਿੰਦੇ॥ ਤੇਰੇ ਮੁਖ ਦੇਖਨ ਕਾਰਨ ਦੇਖ ਝੱਲੇ ਹੋਏ ਸੁਖ ਜਿਉਂ ਖਾਬ ਖਿਆਲ ਜਿੰਦੇ॥ ਬਾਲ ਉਮਰ ਲਗੀ ਤੇਰੀ ਲਗਨ ਮੈਨੂੰ ਬ੍ਰਿਹੋਂ ਅੱਗ ਦਿਤੇ ਹੱਡ ਗਾਲ ਜਿੰਦੇ॥ ਦੰਮਾਂ ਬਾਝ ਗ਼ੁਲਾਮ ਹੋ ਰਿਹਾ ਤੇਰਾ ਸੋਹਨੀ ਵਾਸਤੇ ਜਿਉਂ ਮਹੀਂਵਾਲ ਜਿੰਦੇ॥ ਇਕੋ ਨਾਮ ਤੇਰਾ ਰਿਹਾ ਪਾਸ ਮੇਰੇ ਹੋਰ ਲੁਟਿਆ ਮੁਲਕ ਤੇ ਮਾਲ ਜਿੰਦੇ॥ ਮੈਂ ਆਜ਼ਾਦ ਫ਼ਰਿਹਾਦ ਬਰਬਾਦ ਹੋਯਾ ਤੇਰੀ ਯਾਦ ਅੰਦਰ ਖਸਤਾ ਹਾਲ ਜਿੰਦੇ॥ ਇਕ ਰਾਤ ਤੈਨੂੰ ਖ਼ਾਬ ਵਿਚ ਡਿਠਾ ਦਿਨੇ ਰੋਇ ਰੋਇ ਹੋਯਾ ਨਿਢਾਲ ਜਿੰਦੇ॥ ਜੀਵ ਜਾਨ ਜਹਾਨ ਕੁਰਬਾਨ ਕੀਤਾ ਤੇਰੇ ਨਾਮ ਉਤੋਂ ਕਰੀਂ ਖ਼ਿਆਲ ਜਿੰਦੇ॥ ਰੱਖੀਂ ਮੇਹਰ ਦੀ ਨਜ਼ਰ ਗਰੀਬ ਵਲੇ ਕਦੇ ਹੋਇ ਕੇ ਦਿਲੋਂ ਦਿਆਲ ਜਿੰਦੇ॥ ਕੀਤਾ ਦੀਨ ਈਮਾਨ ਜੀ ਜਾਨ ਜਾਮਾ ਤੇਰੇ ਇਸ਼ਕ ਅੰਦਰ ਪਾਇ ਮਾਲ ਜਿੰਦੇ॥ ਦਰਦ ਬ੍ਰਿਹੋਂ ਦੀ ਕਰਦ ਨੇ ਗਰਦ ਕੀਤਾ ਚੇਹਰਾ ਜ਼ਰਦ ਹੋਯਾ ਚਸ਼ਮਾਂ ਲਾਲ ਜਿੰਦੇ॥ ਕੋਈ ਵੈਰੀਆਂ ਨਾਲ ਨਾ ਮੂਲ ਕਰਦਾ ਕੀਤੀ ਮਿਤ੍ਰਾਂ ਜੋ ਮੇਰੇ ਨਾਲ ਜਿੰਦੇ॥ ਬਰਛੀ ਮਾਰ ਕੇ ਫੇਰ ਨਾ ਸਾਰ ਲਈਓ ਹਾਲ ਹਾਲ ਜਿੰਦੇ ਹਾਲ ਹਾਲ ਜਿੰਦੇ॥ ਬਾਦਸ਼ਾਹ ਦੇ ਨਾਲ ਕੀ ਜ਼ੋਰ ਸਾਡਾ ਅਸੀਂ ਮਸਤ ਫ਼ਕੀਰ ਕੰਗਾਲ ਜਿੰਦੇ॥ ਦੌਲਤ ਵਾਲਿਆਂ ਦੀ ਗੱਲ ਠੀਕ ਹੁੰਦੀ ਪੁਛੇ ਕੌਣ ਗਰੀਬਾਂ ਦਾ ਹਾਲ ਜਿੰਦੇ॥ ਆਸ਼ਕ ਸ਼ੀਰੀਂ ਦਾ ਆਖਦੇ ਲੋਗ ਮੈਨੂੰ ਅਤੇ ਹੋਯਾਨ ਕਦੇ ਵਸਾਲ ਜਿੰਦੇ॥ ਜਿਵੇਂ ਰੱਬ ਨੂੰ ਢੂੰਢਦੇ ਮੋਏ ਲਾਖਾਂ ਡਿੱਠਾ ਕਿਸੇ ਨਾ ਅੱਖੀਆਂ ਨਾਲ ਜਿੰਦੇ॥ ਬਿਨਾਂ ਡਿੱਠਿਆਂ ਰੱਬ ਦੇ ਮੋਏ ਆਸ਼ਕ ਕਿਵੇਂ ਹਟਾਂ ਮੈਂ ਦੇਖ ਤੇ ਭਾਲ ਜਿੰਦੇ॥ ਫਿਰਾਂ ਰੋਂਵਦਾਂ ਧੋਵਦਾ ਰਾਤ ਦਿਨੇ ਤੇਰੀ ਬ੍ਰਿਹੋਂ ਦੇ ਨਾਲ ਬੇਹਾਲ ਜਿੰਦੇ॥ ਕਿਹਨੂੰ ਫੋਲ ਕੇ ਦਿਲੇ ਦੀ ਗੱਲ ਦੱਸਾਂ ਤੇਰੇ ਬਾਝ ਕੇਹੜਾ ਮਹਿਰ ਮਹਾਲ ਜਿੰਦੇ॥ ਜਿਗਰ ਭੁਜ ਕਬਾਬ ਹੋ ਗਿਆ ਮੇਰਾ ਤੇਰੇ ਇਸ਼ਕ ਦਿੱਤਾ ਭਾਂਭੜ ਬਾਲ ਜਿੰਦੇ॥ ਬਲਿਹਾਰ ਬਲਿਹਾਰ ਬਲਿਹਾਰ ਜਾਵਾਂ ਔਗਨ ਹਾਰ ਦਾ ਮੰਨ ਸਵਾਲ ਜਿੰਦੇ॥ ਏਸ ਖੱਤ ਦਾ ਤੁਰਤ ਜਵਾਬ ਲਿਖਨਾ ਪ੍ਰਿਤਪਾਲ ਕਰਨੀ ਪ੍ਰਿਤਪਾਲ ਜਿੰਦੇ॥ ਪਰਬਤ ਚੀਰ ਕੇ ਨੀਰ ਚਲਾਇਆ ਮੈਂ ਦਿੱਤਾ ਬਾਗ਼ ਤੇਰੇ ਵਿੱਚ ਭਾਲ ਜਿੰਦੇ ॥ ਹਿਜਰ ਨਾਲ ਬੇਹਾਲ ਜ਼ਵਾਲ ਹੋਇਆ ਕਦੇ ਵਸਲ ਸ਼ਰਾਬ ਪਿਆਲ ਜਿੰਦੇ॥ ਦੇ ਨਾ ਆਇ ਦੀਦਾਰ ਇਕ ਵਾਰ ਸਾਨੂੰ ਸਦਕਾ ਆਪਣੇ ਹੁਸਨ ਜਮਾਲ ਜਿੰਦੇ॥ ਵਾਲ ਵਾਲ ਦੇ ਨਾਲ ਖ਼ਿਆਲ ਤੇਰਾ ਜਿਵੇਂ ਮੋਮ ਨਾਂ ਜ਼ੁਲ ਜ਼ਲਾਲ ਜਿੰਦੇ॥ ਭਲੀ ਹੋਸ਼ ਤੇ ਮਸਤ ਖ਼ਾਮੋਸ਼ ਹਾਂ ਮੈਂ ਕੀਤੋ ਕੰਮਲਾ ਕੁਝ ਖ਼ਵਾਲ ਜਿੰਦੇ॥ ਤੇਰਾ ਜ਼ਿਕਰ ਤੇ ਫ਼ਿਕਰ ਖ਼ਿਆਲ ਤੇਰਾ ਤੂੰ ਹੀਂ ਵੱਸ ਰਹੀਏਂ ਵਾਲ ਵਾਲ ਜਿੰਦੇ ॥ ਕਿਸ਼ਨ ਸਿੰਘ ਮੈਂਤਾਂ ਤੇਰਾ ਹੋਇ ਰਿਹਾ ਅੱਗੇ ਆਪਨਾ ਆਪ ਸੰਭਾਲ ਜਿੰਦੇ॥੧੭੯॥
ਖੱਤ ਲਿਖਨਾ ਸ਼ੀਰੀਂ ਦਾ ਤਰਫ ਫ਼ਰਿਹਾਦ ਦੀ
ਪਹਿਲੇ ਨਾਮ ਲੈਕੇ ਸੱਚੇ ਰਬ ਸੰਦਾ ਫੇਰ ਯਾਦ ਕਰਕੇ ਦਸਤਗੀਰ ਬੇਲੀ॥ ਤੇਰੇ ਖ਼ਤ ਦਾ ਲਿਖਾਂ ਜਬਾਬ ਸਾਰਾ ਜੇਹੜਾ ਕੀਤਾ ਈ ਆਪ ਤਹਿਰੀਰ ਬੇਲੀ॥ ਜਿਸ ਇਸ਼ਕ ਨੇ ਤੁਧ ਨੂੰ ਮਸਤ ਕੀਤਾ ਮੈਨੂੰ ਓਸੇ ਦੀ ਹੋਈ ਤਾ ਸੀਰ ਬੇਲੀ॥ ਖੱਤਵਾਦ ਤੇਰਾ ਸ਼ਾਦ ਸ਼ਾਦ ਹੋਈ ਜੁਸਾ ਫੁਲ ਹੋ ਗਿਆ ਖ਼ਮੀਰ ਬੇਲੀ॥ ਧੰਨ ਭਾਗ ਮੇਰੇ ਆਯਾ ਭਾਗ ਮੇਰਾ ਜੀਉ ਜਾਗ ਸੁਹਾਗ ਸੁਧੀਰ ਬੇਲੀ ॥ ਤੇਰਾ ਨਾਮ ਸੁਨ ਕੇ ਸੀਨੇ ਠੰਡ ਪਈ ਘਰੇ ਵਿਚ ਹੋਈ ਕਸ਼ਮੀਰ ਬੇਲੀ॥ ਫ਼ਤਹ ਪਾਈ ਆਯਾ ਮੇਰਾ ਮੀਤ ਦੂਲੋ ਪੱਥਰ ਚੀਰ ਵਗਾਯਾ ਨੀਰ ਬੇਲੀ॥ ਗਿਓਂ ਛੋੜ ਕੇ ਜਦੋਂ ਦਾ ਸ਼ਹਿਰ ਸਾਡਾ ਸਾਡੇ ਵਾਸਤੇ ਕਹਿਰ ਕਸੀਰ ਬੇਲੀ॥ ਮਾਰੀ ਸ਼ਰਮ ਦੀ ਮੂੰਹੋਂ ਨਾ ਬੋਲ ਸੱਕਾਂ ਗਈ ਤੇਗ਼ ਬ੍ਰਿਹੋਂ ਜਿਗਰ ਚੀਰ ਬੇਲੀ॥ ਤੇਰੇ ਇਸ਼ਕ ਨੇ ਮਾਰ ਲਾਚਾਰ ਕੀਤੀ ਹੱਡ ਸੁਕ ਕੇ ਹੋਏ ਕਰੀਰ ਬੇਲੀ॥ ਪੇਈਏ ਸਾਹੁਰੈ ਜੀਉ ਨਾ ਲੱਗਦਾਈ ਤੇਰੀ ਜ਼ੁਲਫ਼ ਦੇ ਪਏ ਜ਼ੰਜੀਰ ਬੇਲੀ॥ ਦਿਨ ਰੈਨ ਨਾ ਆਂਵਦਾ ਚੈਨ ਮੈਨੂੰ ਦੋਵੇਂ ਨੈਨ ਵਹਾਂਵਦੇ ਨੀਰ ਬੇਲੀ॥ ਤੇਰਾ ਹਾਲਤ ਮਾਮ ਮਲੂਮ ਮੈਨੂੰ ਜੇਹੜਾ ਗੁਜ਼ਰਿਆ ਨਾਲ ਤਕਦੀਰ ਬੇਲੀ॥ ਗਯਾ ਵਕਤ ਨਾ ਆਂਵਦਾ ਹੱਥ ਪਿਛੋਂ ਪਛੋਤਾਂਵ ਪੀਰ ਫ਼ਕੀਰ ਬੇਲੀ॥ ਲੱਕ ਝੁਕ ਕੇ ਵਾਂਗ ਕਮਾਨ ਹੋਇਆ ਸੀਨੇ ਲਗੇ ਪ੍ਰੇਮ ਦੇ ਤੀਰ ਬੇਲੀ॥ ਤੇਰੇ ਬਾਝ ਨਾ ਭਾਂਵਦਾ ਕੰਮ ਕੋਈ ਤੂੰ ਹੀ ਯਾਰ ਮਦਦਗਾਰ ਪੀਰ ਬੇਲੀ॥ ਜੇ ਤੂੰ ਮਜਨੂੰ ਹੋਇਓ ਮੈਂ ਵਾਂਗ ਲੇਲੀ ਤੇਰੀ ਹੋਇ ਰਹਿਸਾਂ ਦਾ ਮਨ ਗੀਰ ਬੇਲੀ॥ ਬਨਜ਼ੀਰ ਤੂੰ ਸਾਫ਼ ਜ਼ਮੀਰ ਹੋਇਓਂ ਅਤੇ ਮੈਂ ਹਾਂ ਬਦਰੇ ਮੁਨੀਰ ਬੇਲੀ॥ ਤੇਰੇ ਇਸ਼ਕ ਪਿੱਛੇ ਸੱਭੇ ਵੈਰ ਮੇਰੇ ਮਾਉਂ ਬਾਪ ਚਾਚੇ ਤਾਏ ਵੀਰ ਬੇਲੀ॥ ਮੇਰੀ ਜਾਨ ਕੁਰਬਾਨ ਦਿਲ ਜਾਨ ਉੱਤੋਂ ਕਦੇ ਆਨ ਹੋਸੇਂ ਬਗ਼ਲਗੀਰ ਬੇਲੀ॥ ਮੇਰਾ ਵੱਸਨਾ ਕੁਝ ਨਿਮਾਨੜੀ ਦਾ ਰਹਾਂ ਘਰੋਂ ਦੇ ਵਿਚ ਅਸੀਰ ਬੇਲੀ॥ ਏਸ ਇਸ਼ਕ ਦੇ ਮੁਆਮਲੇ ਬਹੁਤ ਔਖੇ ਖ਼ਬਰਦਾਰ ਨਾ ਹੋ ਅਧੀਰ ਬੇਲੀ॥ ਆਸ਼ਕ ਵਾਂਗ ਪਤੰਗ ਨੀ ਸੰਗ ਸੜਦੇ ਸ਼ਮਾ ਦੇਖ ਮਹਬੂਬ ਮੁਨੀਰ ਬੇਲੀ॥ ਅਸਾਂ ਬੰਦਿਆਂ ਤੋਂ ਨਹੀਂ ਕੁਝ ਹੋਂਦਾ ਐਪਰ ਕਰੇ ਜੋ ਰੱਬ ਕਬੀਰ ਬੇਲੀ॥ ਕਦੇ ਕੀਰ ਨੂੰ ਚਾ ਅਮੀਰ ਕਰਦਾ ਅਤੇ ਕਦੇ ਕਬੀਰ ਨੂੰ ਕੀਰ ਬੇਲੀ॥ ਓਹਦਾ ਅੰਤ ਹਿਸਾਬਨ ਆਂਵਦਾਏ ਕੋਨ ਕਰੇ ਸਾਗਰ ਅਗੇ ਧੀਰ ਬੇਲੀ॥ ਕੋਈ ਲਖ ਵਿੱਚੋਂ ਇਕ ਲਖ ਦਾ ਹੈ ਓਸ ਅਲਖ ਨੂੰ ਸਾਫ਼ ਜ਼ਮੀਰ ਬੇਲੀ ਜੋੜਾ ਲਖੇ ਆਲਖ ਆਲਖ ਹੋਵੇ ਓਹਨੂੰ ਲਖ ਵਿੱਚੋਂ ਲਖੇ ਪੀਰ ਬੇਲੀ॥ ਸ਼ਹਿਰ ਛਡ ਕੇ ਨਹਿਰ ਦੇ ਕੋਟਨੇ ਨੂੰ ਗਿਓਂ ਪਾਇ ਕੇ ਦੂਰ ਵਹੀਰ ਬੇਲੀ॥ ਝੱਲਾਂ ਵਿਚ ਝਲਾ ਹੋ ਕੇ ਦੁਖ ਝੱਲੇ ਏਹ ਭੀ ਰਹਿ ਗਈ ਤੇਰੀ ਨਜ਼ੀਰ ਬੇਲੀ॥ ਘਰ ਯਾਰ ਤੇਂ ਫਿਰੇਂ ਤੂਬਾਰ ਅੰਦਰ ਕਾਰ ਜ਼ਾਰ ਕੀਤੋਂ ਬਿਨਾਂ ਧੀਰ ਬੇਲੀ॥ ਰਿਹੋਂ ਵਿਚ ਉਜਾੜ ਪਹਾੜ ਪਿਆਰੇ ਸਾੜ ਬਾਲ ਕੇ ਜੀਉ ਜ਼ਹੀਰ ਬੇਲੀ॥ ਤੇਰਾ ਦੁਖ ਸੁਨ ਕੇ ਗਏ ਸੁਖ ਮੇਰੇ ਮੁਖ ਜ਼ਰਦ ਹੋਯਾ ਨੈਨੀਂ ਨੀਰ ਬੇਲੀ॥ ਤੇਰੇ ਬਾਝ ਜੋ ਮੁਝ ਦੇ ਨਾਲ ਬੀਤੀ ਮੂੰਹੋਂ ਹੋਂਵਦੀ ਨਹੀਂ ਤਕਰੀਰ ਬੇਲੀ॥ ਤੇਰੇ ਹਿਜਰ ਨੇ ਜਿਗਰ ਜਲਾਇ ਦਿੱਤਾ ਹੋਯਾ ਵਾਂਗ ਤਬੂਤ ਸਰੀਰ ਬੇਲੀ॥ ਸਤੀ ਵਾਂਗ ਮੈਂ ਇਸ਼ਕ ਦੀ ਚਿਖਾ ਚੜ੍ਹ ਕੇ ਕੇਸਰ ਇਸ਼ਕ ਦਾ ਖਾਇ ਕਬੀਰ ਬੇਲੀ॥ ਭਲਾ ਖਾਵਨਾ ਪੀਵਨਾ ਸੋਵਨਾ ਜੇ ਤੇਰੇ ਹਾਲ ਦੇ ਨਾਲ ਹਕੀਰ ਬੇਲੀ॥ ਵਾਲ ਵਾਲ ਦੇ ਨਾਲ ਖ਼ਿਆਲ ਤੇਰਾ ਹਾਲ ਕਾਲ ਮੇਰਾ ਸੁਨੀ ਪੀਰ ਬੇਲੀ॥ ਦਮ ਦਮ ਪਿਆਰੇ ਤੇਰਾ ਦਮ ਭਰਾਂ ਭਰਾਂ ਦੰਮ ਨਾ ਕੋਈ ਤਦਬੀਰ ਬੇਲੀ॥ ਆਵੈ ਸਬਰ ਨਾ ਨਿੱਕਲੇ ਜਾਨ ਮੇਰੀ ਸੱਚ ਜਾਨ ਸੁਜਾਨ ਸੁਪੀਰ ਬੇਲੀ॥ ਦੌਲਤਮੰਦ ਗ਼ਰੀਬ ਜਹਾਨ ਅੰਦਰ ਜਾਸਨ ਖ਼ਾਕ ਦੇ ਵਿਚ ਅਖ਼ੀਰ ਬੇਲੀ॥ ਮੇਰੀ ਸਾਬਤੀ ਸਿਦਕ ਯਕੀਨ ਨਿਸਚਾ ਤੇਰੇ ਕਦਮਾਂ ਦੇ ਵਿਚ ਹੈ ਪੀਰ ਬੇਲੀ॥ ਤਾਨੇ ਮਾਰ ਦੇ ਸਾੜਦੇ ਲੋਕ ਸਾਰੇ ਜੇਹੜੇ ਮਰਦ ਬੇਦਰਦ ਸ਼ਰੀਰ ਬੇਲੀ॥ ਦਿਲੋਂ ਪ੍ਰੀਤ ਨਾ ਕਿਸੇ ਦੇ ਨਾਲ ਮੇਰੀ ਤੇਰੇ ਬਾਝ ਨਹੀਂ ਕਿਤੇ ਸੀਰ ਬੇਲੀ॥ ਹੱਥ ਕਾਰ ਤੇ ਦਿਲ ਦਿਲਦਾਰ ਅੰਦਰ ਮਿਲੀ ਆਰਫ਼ਾਂ ਏਹ ਅਕਸੀਰ ਬੇਲੀ॥ ਮੇਰਾ ਚਿੱਤ ਹੈ ਨਿੱਤ ਉਦਾਸ ਰਹਿੰਦਾ ਬਾਝ ਮਤ ਨਾ ਕਿਤ ਖਿਲੀਰ ਬੇਲੀ॥ ਕਿਸ਼ਨ ਸਿੰਘ ਨਾ ਛੋੜਸਾਂ ਇਸ਼ਕ ਤੇਰਾ ਭਾਵੇਂ ਜਿਸਮ ਹੋਵੇ ਲੀਰ ਲੀਰ ਬੇਲੀ॥੧੮੦॥
ਖ਼ਤ ਲਿਖਨਾ ਫ਼ਰਿਹਾਦ ਦਾ ਤਰਫ਼ ਸ਼ੀਰੀਂ ਦੀ
ਆਯਾ ਖ਼ਤ ਤੇਰਾ ਖਾਯਾ ਭੇਦ ਸਾਰਾ ਹੋਈ ਆਜਜ਼ਾਂ ਤੇ ਮੇਹਰ ਬਾਨ ਸ਼ੀਰੀਂ॥ ਬਡੀ ਮੇਹਰ ਕੀਤੀ ਬੀਤੀ ਬਾਤ ਲਿਖੀ ਕੀਤਾ ਨਾਲ ਜ਼ਬਾਨ ਬਿਆਨ ਸ਼ੀਰੀਂ॥ ਮੇਰਾ ਦੀਨ ਈਮਾਨ ਤੋਸ਼ਾਨ ਸ਼ੀਰੀ ਜਿੰਦ ਜਾਨ ਜਹਾਨ ਗੁਮਾਨ ਸ਼ੀਰੀਂ ਕਾਬਾ ਕਿ ਬਲਾਕਿਨ ਸ਼ਤ ਫ਼ਿਰ ਦੌਸ਼ ਜੰਨਤ ਗਯਾ ਗੰਗ ਤੇ ਹਰੀ ਅਸਤਾਨ ਸ਼ੀਰੀਂ॥ ਮੈਨੂੰ ਮੁਖ ਦਿਖਾਲ ਜੋ ਦੁਖ ਜਾਵਨ ਆਵਨ ਸੁਖ ਤੇ ਪੌਣ ਪਰਾਨ ਸ਼ੀਰੀਂ॥ ਪਿਆਰੀ ਜਾਨ ਮੇਰੀ ਪਿਆਰੀ ਜਾਨ ਮੇਰੀ ਜਾਨ ਜਾਨ ਕੀਤੀ ਕੁਰਬਾਨ ਸ਼ੀਰੀਂ॥ ਤੇਰੇ ਦੁਆਰ ਦਾ ਮੰਗਤਾ ਹੋਇ ਰਚਿਆ ਕਰੀ ਥਰ ਦੀ ਦਾਰ ਦਾ ਦਾਨ ਸ਼ੀਰੀਂ॥ ਰੋਹੜ ਇਸ਼ਕ ਅੰਦਰ ਚੁੜ੍ਹਿਆ ਜਾਵਨਾ ਹਾਂ ਮੇਰੇ ਗਿਰਦ ਹਜ਼ਾਰ ਤੂਫ਼ਾਨ ਸ਼ੀਰੀਂ॥ ਘਰਬਾਰ ਵਿਸਾਰ ਖ਼ਵਾਰ ਹੋਯਾ ਤੇਰੇ ਪਿਆਰ ਅੰਦਰ ਪਰੇਸ਼ਾਨ ਸ਼ੀਰੀਂ॥ ਤਨ ਮਨ ਮੇਰੇ ਤੂੰ ਹੀ ਵੱਸ ਰਹੀ ਏਂਕਰ ਕੇ ਆਪਨਾ ਖ਼ੂਬ ਮਕਾਨ ਸ਼ੀਰੀਂ॥ ਤੇਰੇ ਇਸ਼ਕ ਦੇ ਧਾੜ ਵੀ ਪਏ ਮੈਨੂੰ ਕੀ ਤਮਾਰ ਹੈਰਾਨ ਬੈਰਾਨ ਸ਼ੀਰੀਂ॥ ਜਦੋਂ ਯਾਦ ਆਵੇ ਤੇਰੀ ਸ਼ਕਲ ਮੈਨੂੰ ਅਕਲ ਉਡ ਜਾਵੇ ਆਸਮਾਨ ਸ਼ੀਰੀਂ॥ ਤੇਰੇ ਜੇਹਾ ਨਾ ਦਿੱਸਦਾ ਹੋਰ ਕੋਈ ਢੂੰਡ ਦੇਖਿਆ ਸਭ ਜਹਾਨ ਸ਼ੀਰੀਂ॥ ਨਹੀਂ ਪਦਮਨੀ ਸੰਖਨੀ ਚਿੰਤ੍ਰਨੀ ਭੀ ਪਟੀ ਹੂਰ ਨਾ ਕੋਈ ਗ਼ਿਲਮਾਨ ਸ਼ੀਰੀਂ॥ ਜ਼ੁਲਫ਼ਾਂ ਕਾਲੀਆਂ ਪਾਲੀਆਂ ਨਾਂਗ ਕਾਲੇ ਲਬਾਂ ਕੈਦ ਖੁਰਸੰਦ ਮਿਸਟਾਨ ਸ਼ੀਰੀਂ॥ ਦੀਦੇ ਬਲਨ ਦੀਵੇ ਖੀਵੇ ਹੋਨ ਆਸ਼ਕ ਜਲਨ ਵਾਂਗ ਪਤੰਗ ਦੇ ਆਨ ਸ਼ੀਰੀਂ॥ ਇਕ ਵਾਰ ਮਾਸ਼ੂਕ ਦੀਦਾਰ ਦੇਵਨ ਲੱਖਵਾਰ ਆਸ਼ਕ ਕੁਰਬਾਨ ਸ਼ੀਰੀਂ॥ ਸਦਾ ਜੀਵਨਾ ਨਹੀਂ ਜਹਾਨ ਅੰਦਰ ਕੋਈ ਰੋਜ਼ ਦੀ ਜਾਨ ਮਿਰਮਾਨ ਸ਼ੀਰੀਂ॥ ਇਕ ਨਾਮ ਸੋਹਨੇ ਦਿਲ ਅਰਾਮ ਦੇ ਤੋਂ ਆਸ਼ਕ ਜਾਨ ਜਹਾਨ ਘੁਮਾਨ ਸ਼ੀਰੀਂ॥ ਸਦਕਾ ਖਿਸਰੋ ਦਾ ਜਿਸਦੀ ਵਹੁਟੜੀ ਹੈਂ ਇਕ ਵਾਰ ਮਿਲੀ ਮੈਨੂੰ ਆਨ ਸ਼ੀਰੀਂ ॥ ਡੇਰੇ ਦੇਖਨੇ ਦੇਖਦੁ ਝੱਲੇ ਲਾਹੌ ਇਝੱਲੀ ਸਰ ਗਰਦਾਨ ਸ਼ੀਰੀਂ॥ ਲਿਖ ਹਾਲ ਅਹਿਵਾਲ ਬਿਆਨ ਕੀਤਾ ਬਾਗ਼ਬਾਨ ਹੋਯਾ ਮੇਹਰਬਾਨ ਸ਼ੀਰੀਂ॥ ਆਯਾ ਖ਼ਤ ਤੇਰਾ ਖਿੜਿਆ ਦਿਲ ਮੇਰਾ ਹੋਯਾ ਫੁੱਲ ਵਾਂਗੂੰ ਫੂਲਨਾਨ ਸ਼ੀਰੀਂ॥ ਆਖਨ ਲੋਗ ਹੈ ਖ਼ਤ ਮਿਲਾਪ ਅੱਧਾ ਕਦੇ ਆਪ ਭੀ ਮਿਲੇਂਗੀ ਆਨ ਸ਼ੀਰੀਂ॥ ਕੀਤੋ ਯਾਦ ਫ਼ਰਿਹਾਦ ਬਰਬਾਦ ਤਾਂਈਂ ਏਹ ਭੀ ਮੰਨਿਆ ਤੇਰਾ ਅਹਿਸਾਨ ਸ਼ੀਰੀਂ॥ ਨਹੀਂ ਤਾਂ ਸੋਹਨਿਆਂ ਨੂੰ ਪਰਵਾਹ ਕੇਹੜੀ ਰਹਿੰਦੇ ਹੁਸਨ ਦੇ ਵਿਚ ਗਲਤਾਨ ਸ਼ੀਰੀਂ॥ ਮੇਰੇ ਜੇਹੇ ਹਜ਼ਾਰ ਗੁਲਾਮ ਤੇਰੇ ਤੇਰੇ ਜੇਹਾ ਨਾ ਕੋਈ ਸੁਲਤਾਨ ਸ਼ੀਰੀਂ॥ ਘਰਬਾਰ ਉਜਾੜ ਸੰਸਾਰ ਸਾਰੇ ਚਾਰ ਤਰਫ਼ ਤੇਰੀ ਦਾਸਤਾਨ ਸ਼ੀਰੀਂ॥ ਇਕ ਵਾਰ ਜਿਨਾਂ ਤੇਰਾ ਮੁਖ ਡਿੱਠਾ ਹੋਇ ਮਸਤ ਮਲੰਗ ਦੀਵਾਨ ਸ਼ੀਰੀਂ॥ ਕਿਸ਼ਨ ਸਿੰਘ ਤੂੰ ਜਾਨ ਦੀ ਜਾਨ ਮੇਰੀ ਤੇਰੇ ਨਾਲ ਹੈ ਜਿੰਦ ਜਹਾਨ ਸ਼ੀਰੀਂ॥੧੮੧॥
ਖ਼ਤ ਲਿਖਨਾ ਸ਼ੀਰੀਂ ਦਾ ਤਰਫ਼ ਫ਼ਰਿਹਾਦ ਦੀ
ਸਾਈਂ ਯਾਦ ਕਰਕੇ ਫ਼ਰਿਹਾਦ ਸਾਈਂ ਸ਼ਾਲਾ ਸ਼ਾਦ ਹੋਵੀਂ ਮੇਰੇ ਯਾਰ ਪਿਆਰੇ॥ ਆਯਾ ਖ਼ਤ ਫ਼ਰ ਹੱਤਨ ਮੱਤ ਤੇਰਾ ਦੇਖ ਦਿਲ ਹੋਯਾ ਗੁਲਜ਼ਾਰ ਪਿਆਰੇ॥ ਤੇਰੇ ਦਿਲ ਦੀ ਹੋਈ ਮੁਰਾਦ ਪੁਰੀ ਲਿਆਇਓਂ ਨੀਰ ਪਰਬਤ ਚੀਰ ਸਾਰ ਪਿਆਰੇ॥ ਤੇਰੇ ਆਵਨੇ ਦੀ ਜਦੋਂ ਗੱਲ ਸੁਨੀ ਹੋਈ ਇਕ ਤੋਂ ਫੁਲ ਕੇ ਚਾਰ ਪਿਆਰੇ॥ ਕਲ ਰਲ ਕੇ ਨਾਲ ਸਹੇਲੀਆਂ ਦੇ ਤੇਰਾ ਕਰਾਂਗੀ ਆਨ ਦੀਦਾਰ ਪਿਆਰੇ॥ ਮੁਖ ਦੇਖ ਤੇਰਾ ਸੁਖ ਦੁਖ ਹੋਈ ਅਤੇ ਹੋਵਸਨ ਦੁਖ ਫ਼ਰਾਰ ਪਿਆਰੇ॥ ਬਿਨਾਂ ਦੇਖਿਆਂ ਤੜਫ਼ ਦੀ ਜਾਨ ਮੇਰੀ ਜਿਵੇਂ ਮੱਛਲੀ ਬਹਿਰ ਕਿਨਾਰ ਪਿਆਰੇ॥ ਸਾਬ ਤਰਖਿਓ ਸਿਦਕ ਈਮਾਨ ਅਪਨਾ ਤੇਰੇ ਇਸ਼ਕ ਤੋਂ ਜਾਨ ਨਿਸਾਰ ਪਿਆਰੇ॥ ਮਨ ਮਾਰਿਓਈ ਜਿਵੇਂ ਸ਼ੇਰ ਤਾਈਂ ਪਕੜ ਸੂਰਮਾ ਢਾਲ ਤਲਵਾਰ ਪਿਆਰੇ॥ ਗੱਲਾਂ ਤੇਰੀਆਂ ਯਾਦ ਕਰ ਰੋਨ ਆਵੇ ਗੱਲ੍ਹਾਂ ਲਾਲ ਕਰਾਂ ਹੱਥ ਮਾਰ ਪਿਆਰੇ॥ ਰੰਗ ਜ਼ਰਦ ਵਸਾਰ ਹੋ ਗਿਆ ਮੇਰੇ ਜਿਸ ਰੋਜ਼ ਦਾ ਗਿਓਂ ਵਿਸਾਰ ਪਿਆਰੇ॥ ਘਰ ਬਾਰ ਉਜਾੜ ਹੈ ਤੁਧ ਬਾਝੋਂ ਅਤੇ ਬਾਗ਼ ਬਹਾਰ ਖ਼ਸ ਖ਼ੀਰ ਪਿਆਰੇ॥ ਰਹਾਂ ਖੇਡਦੀ ਨਾਲ ਸਹੇਲੀਆਂ ਦੇ ਤੇਰਾ ਨਾਮ ਲੈ ਕੇ ਬਾਰ ਥਾਰ ਪਿਆਰੇ॥ ਸੱਈਆਂ ਸਾਂਗ ਲਾਵਨ ਤੇਰੇ ਗੀਤ ਗਾਵਨ ਦੇਖ ਦੇਖ ਜਾਵਾਂ ਬਲਿਹਾਰ ਪਿਆਰੇ॥ ਅੰਗ ਅੰਗ ਦੇ ਵਿੱਚ ਨਿਸੰਗ ਹੈ ਤੂੰ ਤੇਰੇ ਰੰਗ ਦੀ ਸਭ ਬਹਾਰ ਪਿਆਰੇ॥ ਜਿਵੇਂ ਰੰਗ ਤਰੰਗ ਤੇ ਰੰਗ ਮਹਿੰਦੀ ਨਸ਼ਾ ਭੰਗ ਮਲੰਗ ਮਲਾਰ ਪਿਆਰੇ॥ ਤੂੰ ਹੀਂ ਦਿਲ ਦੇ ਵਿੱਚ ਸਮਾਇ ਰਹਿਓਂ ਤੇਰੇ ਬਾਝ ਨਾ ਹੋਰ ਦਿਲਦਾਰ ਪਿਆਰੇ॥ ਖ਼ਿਸਰੋ ਨਾਲ ਨਾ ਖਿਆਲ ਹੈ ਮੂਲ ਮੇਰਾ ਐਵੇਂ ਜੱਗ ਜੰਜਾਲ ਵਿਹਾਰ ਪਿਆਰੇ॥ ਜ਼ੋਰੋ ਜ਼ੋਰ ਵਿਆਹੀਆਂ ਮਾਪਿਆਂ ਨੇ ਨਹੀਂ ਓਸਦੇ ਨਾਲ ਪਿਆਰ ਪਿਆਰੇ॥ ਯਾਰ ਖ਼ਾਂਵਦਾ ਤੋਂ ਪਿਆਰੇ ਬਹੁਤ ਹੋਵਨ ਏਹ ਮਿਸਲ ਮਸ਼ਹੂਰ ਸਾਰ ਪਿਆਰੇ॥ ਤੂੰ ਹੀ ਜਾਗ ਦੇ ਜੱਗ ਦੇ ਵਿੱਚ ਦਿਸੇਂ ਅਤੇ ਸੁਤਿਆਂ ਤੇਰਾ ਪਸਾਰ ਪਿਆਰੇ॥ ਤੂਹੀਂ ਅਹਿਲ ਨਾ ਸੂਤ ਮਲਕੂਤ ਹੋਇਓਂ ਗਿਓਂ ਲੰਘ ਜਬਰੂਤ ਤੋਂ ਪਾਰ ਪਿਆਰੇ॥ ਤੂ ਹੀਂ ਜਾਇ ਲਾਹੂਤ ਦੀ ਮੌਜ ਮਾਨੇ ਅਤੇ ਲਵੇਂ ਜਬਰੂਤ ਦੀ ਸਾਰ ਪਿਆਰੇ॥ ਮਾਲਕ ਮੁਲਕ ਮਕਾਨ ਤੇ ਜਾਨ ਦਾ ਤੂੰ ਸਾਹਿਬ ਜਿਮੀਂ ਅਸਮਾਨ ਨਿਹਾਰ ਪਿਆਰੇ॥ ਤੂ ਹੀਂ ਅੱਖੀਆਂ ਦੇ ਵਿੱਚ ਵੱਸ ਰਿਹੋਂ ਹਰ ਤਰਫ਼ ਹੈ ਤੇਰਾ ਦੀਦਾਰ ਪਿਆਰੇ ॥ ਤੇਰਾ ਧਿਆਨ ਧਰ ਕੇ ਤੁਹੀਂ ਹੋਇ ਰਹੀਆਂ ਮੈ ਨਾ ਰਹੀ ਤੁ ਹੀਂ ਜਾਨ ਨਹਾਰ ਪਿਆਰੇ॥ ਹੁਨ ਹੋਰ ਦੀ ਹੋਰ ਏਹ ਗੱਲ ਹੋਈ ਕਰਾਂ ਹੋਰ ਕੀ ਗਿਲਾ ਗੁਲਜ਼ਾਰ ਪਿਆਰੇ॥ ਮੇਰੇ ਵੱਸ ਨਾਹੀਂ ਮਿਲਾਂ ਨਿੱਤ ਤੈਨੂੰ ਸੋਈ ਹੋਵੇ ਕਰੇ ਕਰਨ ਹਾਰ ਪਿਆਰੇ॥ ਗਿਓਂ ਭੁਲ ਨਾ ਪੁਛਿਓ ਮੁਝ ਤਾਂਈਂ ਤਾ ਹੀਂ ਹੋਇਓ ਐਡ ਖੁਆਰ ਪਿਆਰੇ॥ ਕਹੇ ਦੁਸ਼ਮਨਾਂ ਨੇ ਕੇਹਾ ਕੰਮ ਕੀਤੋ ਦਗੇ ਨਾਲ ਮਾਰਨ ਦਗੇਦਾਰ ਪਿਆਰੇ॥ ਬਾਕੀ ਉਮਰ ਆਹੀ ਆਇਓਂ ਜੀਂਵਦਾ ਤੂੰ ਮੈਨੂੰ ਹੋਵਨਾ ਆਹਾ ਦੀਦਾਰ ਪਿਆਰੇ॥ ਵੈਰੀ ਆਸ਼ਕਾਂ ਦੇ ਦੇਖ ਲੋਗ ਸਾਰੇ ਕੋਈ ਇੱਕ ਵਿੱਚੋਂ ਮਦਦਗਾਰ ਪਿਆਰੇ॥ ਨਹੀਂ ਨਾਲ ਤਕਦੀਰ ਤਦਬੀਰ ਕੋਈ ਦਸਤਗੀਰ ਹੈ ਰੱਬ ਰਫ਼ਾਰ ਪਿਆਰੇ ॥ ਤੇਰਾ ਨਾਮ ਇਕ ਵਾਰ ਜੇ ਲਵਾਂ ਮੂੰਹ ਵੈਰੀ ਹੋਂਵਦੇ ਲੱਖ ਹਜ਼ਾਰ ਪਿਆਰੇ॥ ਮੋਇਆਂ ਬਾਝ ਨਾ ਜਾਵਸੀ ਮੂਲ ਮੈਥੋਂ ਤੇਰੇ ਇਸ਼ਕ ਦਾ ਸਖ਼ਤ ਆਜ਼ਾਰ ਪਿਆਰੇ॥ ਸਬਰ ਸ਼ੁਕਰ ਕਰਕੇ ਆਸ਼ਕ ਸ਼ਾਦ ਰਹਿੰਦੇ ਸ਼ਾਦੀ ਗ਼ਮੀ ਨੂੰ ਦਿਲੋਂ ਵਿਸਾਰ ਪਿਆਰੇ॥ ਕੋਈ ਰੋਜ਼ ਦਾ ਜੱਗ ਤਮਾ ਸੜਾ ਹੈ ਐਵੈਂ ਕੱਟ ਜਾਨੇ ਦਿਨ ਚਾਰ ਪਿਆਰੇ॥ ਇਕ ਵਾਰ ਤੂੰ ਆਨ ਦੀਦਾਰ ਦੇਵੇਂ ਲੱਖਵਾਰ ਦੇਵਾਂ ਸਿਰ ਵਾਰ ਪਿਆਰੇ॥ ਵਿੱਚੋਂ ਵਿੱਚ ਵਿਛੋੜੇ ਨੇ ਹੱਡ ਗਾਲ ਮੂੰਹੋਂ ਕਹਿਨ ਦੀ ਨਹੀਂ ਗੁਫ਼ਤਾਰ ਪਿਆਰੇ॥ ਆਸ਼ਕ ਇਸ਼ਕ ਮਾਸ਼ੂਕ ਦੇ ਕੁਠੜੇ ਨੀ ਆਖ ਸਕਦੇ ਨਹੀਂ ਅਸਰਾਰ ਪਿਆਰੇ॥ ਭੇਡ ਇਸ਼ਕ ਦਾ ਖੋਲਨਾ ਭਲਾ ਨਾਹੀਂ ਦੁਸ਼ਮਨ ਹੋਂਵਦਾ ਕੁਲ ਸੰਸ਼ਾਰ ਪਿਆਰੇ॥ ਯੂਸਫ਼ ਬਾਪ ਨੂੰ ਖ਼ੁਆਬ ਦਾ ਭੇਤ ਕਿਹਾ ਤਦੋਂ ਰੋਇਆ ਕੇਹਾ ਖ੍ਵਾਰ ਪਿਆਰੇ॥ ਅਨਲ ਹੱਕ ਮਨ ਸੂਰ ਨੇ ਆਂਖਿਆ ਸੀ ਹੋਯਾ ਸੂਲੜੀ ਤੇ ਅਸਵਾਰ ਪਿਆਰੇ॥ ਖ਼ੁਦੀ ਨਾਲ ਖੁਦਾਂਇ ਦਾ ਮੈਲ ਨਾਹੀਂ ਬੇਖ਼ੁਦ ਹੋਇਕੇ ਹੱਕ ਪੁਕਾਰ ਪਿਆਰੇ॥ ਤੇਰੇ ਇਸ਼ਕ ਤੇ ਸਿਦਕ ਤੋਂ ਜਾਨ ਸਦਕੇ ਆਸ਼ਕ ਹੋਇਓਂ ਤੂੰ ਸਰਦਾਰ ਪਿਆਰੇ॥ ਕਿਸ਼ਨ ਸਿੰਘ ਮੈਂ ਬੰਦੀ ਹਾਂ ਬਾਝ ਦੰਮਾਂ ਚਾਹੇ ਵੇਚ ਲੈ ਚੱਲ ਬਜ਼ਾਰ ਪਿਆਰੇ॥੧੮੨॥
ਜਵਾਬ ਫ਼ਰਿਹਾਦ ਦਾ ਮਾਕੂਲਾ
ਦੇਖੋ ਇਸ਼ਕ ਮਿਜਾਜ਼ੀ ਦੇ ਕੰਮ ਯਾਰੋ ਪਹਿਲੇ ਹੱਕ ਥੀਂ ਚਾ ਹਟਾਇ ਆਈ॥ ਫੇਰ ਮਾਰ ਖੁਆਰ ਕਰ ਜਗ ਅੰਦਰ ਸਾਰਾ ਧਰਮ ਈਮਾਨ ਗਵਾਇ ਆਈ॥ ਨਹੀਂ ਛੱਡਿਆ ਦੀ ਨਤੇ ਦੁਨੀ ਜੋਗਾ ਘਰਬਾਰ ਵਿਸਾਰ ਸਿਧਾਇ ਆਈ॥ ਜਿਸ ਪ੍ਰੀਤ ਲਾਈ ਨਾਲ ਨਾਰੀਆਂ ਦੇ ਓਸ ਨਫ਼ਾ ਨਾਹੀਂ ਕੁਝ ਪਾਇ ਆਈ॥ ਗੱਲਾਂ ਮਿਠੀਆਂ ਦੇ ਨਾਲ ਮੋਹਿ ਲਿਆ ਪਿੱਛੋਂ ਜ਼ਹਿਰ ਦਾ ਜਾਮ ਪਿਲਾਇ ਆਈ॥ ਜਿਸ ਸੁਖ ਦੇ ਵਾਸਤੇ ਦੁਖ ਝਾਕੇ ਕਦੇ ਹੱਸਨਾ ਮੁਖ ਦਿਖਾਇ ਆਈ॥ ਜ਼ਾਹਦ ਜੋਹਦ ਇਬਾਦਤ ਦਾਰ ਹੱਸ ਕਰਦੇ ਰੱਬ ਕਦੇ ਨਾ ਆਨ ਬੁਲਾਇ ਆਈ॥ ਜਿਵੇਂ ਕੀਮੀਆ ਗਰੀਦੇ ਠਰਕ ਵਾਲੇ ਝੁਗਾ ਝੌਂਪੜਾ ਫੂਕ ਉਡਾਇ ਆਈ॥ ਪਾਰਸ ਵਾਸਤੇ ਕਈ ਪਹਾੜ ਦੇਖੇ ਪਾਂਡਾ ਮੁਫ਼ਤ ਪੱਟਾ ਸਿਰ ਪਾਇ ਆਈ॥ ਨਾਮ੍ਹ ਸਾਈਂ ਦਾ ਸੱਭ ਤੋਂ ਜਾਨ ਚੰਗਾ ਜਿਸ ਪਾਇਆ ਦੁਖ ਵੰਞਾਇ ਆਈ॥ ਏਨ੍ਹਾਂ ਰੰਨਾਂ ਦੇ ਇਸ਼ਕ ਦੇ ਸ਼ੌਕ ਅੰਦਰ ਸਬਰ ਸਿਦਕ ਤੇ ਰਿਜ਼ਕ ਗਵਾਇ ਆਈ॥ ਖੁਰੀ ਰੰਨਾਂ ਦੀ ਮੱਤ ਨਾ ਜੱਤ ਕੋਈ ਕਰੇ ਅਤ ਤੇ ਸੱਤ ਸਿਧਾਇ ਆਈ॥ ਦੂਈ ਛੱਡ ਨਾ ਇੱਕ ਵਲ ਹੋਈ ਕੋਈ ਲੋਕ ਲਾਜ ਕਰ ਕਾਜੁ ਗਵਾਇ ਆਈ॥ ਕੀਤੀ ਜਾਨ ਪਿਆਰੀ ਨਾਰੀ ਰਾਮ ਵਾਰੀ ਰਾਵਨ ਮਾਰ ਕਟਾਰਨ ਘਾਇ ਆਈ॥ ਰਹੀਆਂ ਗੋਪੀਆਂ ਲੋਪੀਆਂ ਘਰਾਂ ਅੰਦਰ ਜਦੋਂ ਦ੍ਵਾਰਕਾ ਨੂੰ ਕਾਨ੍ਹ ਧਾਇ ਆਈ॥ ਨਾਲੇ ਐਸ਼ ਘਰ ਦੇ ਨਾਲੇ ਸੁਖ ਹਰਦੇ ਕਿਹਾ ਮਕਰ ਦਾ ਜਾਲ ਵਿਛਾਇ ਆਈ॥ ਨਾਲੇ ਖ਼ਸਮਾਂ ਦੇ ਨਾਲ ਨਿਹਾਲ ਰਹਿਨਾ ਨਾਲੇ ਯਾਰ ਦਾ ਇਸ਼ਕ ਜਿਤਾਇ ਆਈ॥ ਏਸ ਐਬ ਬਿਲਗ਼ੈਬ ਨੂੰ ਕੋਈ ਜਾਨੇ ਗੁਲਖ਼ਾ ਰਦੇ ਸੰਗ ਬਨਾਇ ਆਈ॥ ਏਹ ਭੀ ਸੱਚ ਮਾਸ਼ੂਕਾਂ ਨੂੰ ਦਰਦ ਨਾਹੀਂ ਆਸ਼ਕ ਗਰਦ ਦੇ ਨਾਲ ਰੁਲਾਇ ਆਈ॥ ਬਰਛੀ ਨੈਨਾਂ ਦੀ ਮਾਰ ਕੇ ਘਾਇਲ ਕੀਤੇ ਛੈਲ ਨੱਢੀਆਂ ਨੇ ਸਿਤ ਮਚਾਇ ਆਈ॥ ਹੋਵਨ ਕੁਆਰੀਆਂ ਯਾਰੀਆਂ ਲਾਇ ਬੈਠਨ ਫੇਰ ਸਾਰੀਆਂ ਵਿਆਹ ਕਰਾਇ ਆਈ ॥ ਧਿਆਨ ਰੱਖਦੋ ਤਰਫ਼ ਕੀ ਸਾਫ਼ ਹੋਈਆਂ ਤਨ ਬਰਫ਼ ਦੇ ਵਿਚ ਗਲਾਇ ਆਈ॥ ਦੋਹਾਂ ਬੇੜੀਆਂ ਤੇ ਪੈਰ ਰੱਖ ਕੇ ਤੇ ਕਿਸੇ ਆਪਨਾ ਜੀਉ ਬਚਾਇ ਆਈ॥ ਨਾਲੇ ਰੱਬ ਰੱਖੇ ਨਾਲ ਲੱਬ ਰੱਖੇ ਤੈਨੂੰ ਕਿਸੇ ਏਹ ਗ੍ਯਾਨ ਸਿਖਾਇ ਆਈ॥ ਨਾਲੇ ਜੋਗ ਚਾਹੇਂ ਨਾਂਲੇ ਭੋਗ ਚਾਹੇਂ ਕਾਹੇ ਮਨ ਨੂੰ ਰੋਗ ਲਗਾਇ ਆਈ॥ ਇਸ਼ਕ ਨਾਲ ਨਾ ਅਕਲ ਦੀ ਪੇਸ਼ ਜਾਵੇ ਐਥੇ ਕਮਲਿਆਂ ਕੰਮ ਬਨਾਇ ਆਈ॥ ਜਿਨਾਂ ਛੱਡਿਆ ਨਹੀਂ ਸੰਸਾਰ ਸਾਰਾ ਓਹਨਾਂ ਯਾਰ ਦਾ ਮਜ਼ਾ ਨਾ ਪਾਇ ਆਈ॥ ਦੇਖੋ ਮਕਰ ਏਹ ਨਾਰੀਆਂ ਡਾਰੀਆਂ ਦੇ ਧੋਖਾ ਯਾਰੀਆਂ ਵਿਚ ਕਮਾਇ ਆਈ॥ ਚਲਿੱਤਰ ਚਾਰ ਸੌ ਕਿਹਾ ਹੈ ਇਸਤ੍ਰੀ ਦਾ ਚਾਰ ਮਰਦ ਦਾ ਆਖ ਸੁਨਾਇ ਆਈ ॥ ਇਸ ਵਾਸਤੇ ਇਸ਼ਕ ਮਿਜਾਜ਼ ਝੂਠਾ ਸੱਚਾ ਰੱਬ ਦਾ ਇਸ਼ਕ ਜਿਤਾਇ ਆਈ॥ ਸ਼ੀਰੀਂ ਖਿਸਰੋ ਦੇ ਨਾਲ ਵਿਆਹ ਕੀਤਾ ਫ਼ਰਿਹਦ ਬਰਬਾਦ ਕਰਾਇ ਆਈ॥ਕਹਿਰ ਫ਼ਕਰ ਦਾ ਫ਼ਕਰ ਦੀ ਜਾਨ ਉੱਤੇ ਛਲ ਵਲ ਕਰ ਦਿਲ ਵਲਾਇ ਆਈ॥ ਸੱਸੀ ਮੋਹ ਨਾ ਛੱਡਿਆ ਮਾਪਿਆਂ ਦਾ ਪੁੰਨੂੰ ਫਲੀ ਵਿੱਚ ਗਵਾਇ ਆਈ॥ ਮੇਹੀਂਵਾਲ ਦੇ ਨਾਲ ਖ਼ਿਆਲ ਸੋਹਨੀ ਵਿੱਚ ਸ਼ਹਿਰ ਦੇ ਅਕਦ ਬਨਾਇ ਆਈ॥ ਹੀਰ ਰਾਂਝੇ ਦੇ ਨਾਲ ਵਿਸਾਲ ਕਰਕੇ ਸੈਦੇ ਨਾਲ ਨਿਕਾਹ ਪੜਾ ਇ ਆਈ॥ ਲੈਲੀ ਛੱਡਿਆ ਕਦੋਂ ਘਰ ਬਾਰ ਅਪਨਾ ਅਤੇ ਮਜਨੂੰ ਮਾਰ ਰੁਲਾਇ ਆਈ॥ ਚੰਦ੍ਰ ਬਦਨ ਨੇ ਬਦਨ ਦਿਖਾਲ੍ਯਾ ਨਾਮਾ ਯਾਰ ਨੂੰ ਮਾਰ ਵੰਞਾਇ ਆਈ॥ ਰੋਡਾ ਵੱਢ ਕੇ ਨਦੀ ਰੁੜ੍ਹਾਇ ਦਿੱਤਾ ਏਹ ਜਲਾਲੀ ਦੇ ਇਸ਼ਕ ਕੁਹਾਇ ਆਈ॥ ਮਿਰਜੇ ਨਾਲ ਜੋ ਸਾਹਿਬ ਕੱਚ ਕੀਤਾ ਕਰਕੇ ਮੋਹ ਜਵਾਨ ਜਲਾਇ ਆਈ॥ ਪਹਿਲੋਂ ਮੋਇਆ ਬੁਘਾ ਅਤੇ ਫੇਰ ਬਿਸ਼ਨੋ ਏਸ ਸਮੇ ਦਾ ਇਸ਼ਕ ਦਿਖਾਇ ਆਈ॥ ਕਾਹਨ ਸਿੰਘ ਦੇ ਨਾਲ ਜੈ ਕੌਰ ਕੀਤੀ ਦੰਮ ਦੇ ਕੇ ਚਿੱਤ ਚੁਰਾਇ ਆਈ॥ ਜ਼ਾਤ ਇਸਤ੍ਰੀ ਦੀ ਬੇਵਫ਼ਾ ਯਾਰੋ ਅਤੇ ਮਰਦ ਪੁਰ ਦਰਦ ਸਦਾਇ ਆਈ॥ ਪਹਿਲੇ ਮਰਦ ਮੋਏ ਅਤੇ ਫੇਰ ਨਾਰਾਂ ਜੋਸ਼ ਨਰਾਂ ਦਾ ਨਾਰਾਂ ਨੂੰ ਆਇ ਆਈ॥ ਮਰਦ ਮੋਏ ਜਾਂ ਇਸ਼ਕ ਮੈਦਾਨ ਅੰਦਰ ਨਾਮ ਨਾਰਾਂ ਦਾ ਰੁੱਖ ਵਿਖਾਇ ਆਈ॥ ਏਹਨਾਂ ਨਾਰੀਆਂ ਯਾਰੀਆਂ ਡਾਰੀਆਂ ਕਰ ਦੇਖੋ ਸਾਰੀਆਂ ਧ੍ਰੋਹ ਕਮਾਇ ਆਈ॥ ਮਾਰ ਬ੍ਰਿਹੋਂ ਕਟਾਰੀਆਂ ਕੁਆਰੀਆਂ ਨੇ ਹੈਂਸ ਯਾਰੀਆਂ ਜੀਉ ਅਪਾਇ ਆਈ॥ ਕਿਹਾ ਸੱਚ ਤਲਵਾਰ ਤੇ ਨਾਰ ਇਕੋ ਜੇਹੜਾ ਛੋਹਿਆ ਮਾਰ ਮੁਕਾਇ ਆਈ॥ ਮਾਰੇ ਇਨਾਂ ਦੇ ਮੋਏ ਇਮਾਮ ਜ਼ਾਦੇ ਹੱਥੀਂ ਘੋਲ ਕੇ ਜ਼ਹਿਰ ਪਿਲਾਇ ਆਈ॥ ਖੂਹਣੀ ਗਲੀਆਂ ਕੈਰਵਾਂ ਪਾਂਡਵਾਂ ਦੀਆਂ ਜ਼ਰਾਂ ਨਾਰਾਂ ਦਾ ਸਾਂਗ ਬਨਾਇ ਆਈ॥ ਬ੍ਰਹਮਾ ਬਿਸ਼ਨ ਮਹੇਸ਼ ਨੂੰ ਵੱਸ ਕੀਤਾ ਕ੍ਰਿਸ਼ਨ ਜੇਹਾਂ ਨੂੰ ਪਕੜ ਨਚਾਇ ਆਈ॥ ਰਾਜੇ ਇੰਦ੍ਰ ਅਹਿਲਿਆ ਕੋਲ ਜਾਕੇ ਸਾਰੀ ਉਮਰ ਦਾ ਦਾਗ਼ ਲਵਾਇ ਆਈ॥ ਮਹਾਂਦੇਵ ਜੀ ਦੇਖ ਕੇ ਲੱਛਮੀ ਨੂੰ ਲਿੰਗ ਆਪਨਾ ਕੱਢ ਕਟਾਇ ਆਈ॥ ਸਾਧ ਸੰਤ ਤੇ ਤਪੀਆਂ ਜਪੀਆਂ ਨੂੰ ਏਸ ਮਾਇਆ ਨੇ ਜਾਭ ਰਮਾਇ ਆਈ ॥ ਵਲੀ ਪੀਰ ਪੈਗ਼ੰਬਰਾਂ ਅੰਬੀਆਂ ਨੂੰ ਜਾਦੂ ਹੁਸਨ ਦਾ ਪਾਇ ਰੁਲਾਇ ਆਈ॥ ਜਿਸ ਲਾਇਆ ਇਸ਼ਕ ਮਿਜਾਜ਼ ਲੋਕੋ ਉਸ ਹੱਕ ਦਾ ਰਾਜ਼ ਛਪਾਇ ਆਈ॥ ਇਸ਼ਕ ਹੱਕ ਦਾ ਮਹਿਲ ਮਿਜਾਜ਼ ਪੌੜੀ ਚੜ੍ਹ ਪੌੜੀਆਂ ਮਹਿਲ ਨੂੰ ਪਾਇ ਆਈ॥ ਇਸ਼ਕ ਹੱਕ ਮਿਜਾਜ਼ ਦਾ ਕੰਮ ਔਖਾ ਜੇਹੜਾ ਬੋਲਿਆ ਘੋਲ ਮਾਇ ਆਈ॥ ਓਹਨਾਂ ਆਸ਼ਕਾਂ ਨੇ ਚੰਗਾ ਕੰਮ ਕੀਤਾ ਨਾਲ ਜਾਨੀਆਂ ਜੀਉ ਘੁਮਾਇ ਆਈ॥ ਬੇਖ਼ੁਦ ਹੋਇ ਖ਼ੁਦਾਇ ਨੂੰ ਯਾਦ ਕੀਤਾ ਖ਼ੁਦੀ ਛੋੜ ਖੁਦਾਇ ਕਹਾਇ ਆਈ॥ ਐਪਰ ਕਦਰ ਕੀ ਲੋਕਾਂ ਨੂੰ ਆਸ਼ਕਾਂ ਦਾ ਹੀਰਾ ਅਹਿਮਕਾਂ ਤੋੜ ਉਡਾਇ ਆਈ॥ ਅਨਲ ਹੱਕ ਮਨਸੂਰ ਮਸ਼ਾਹੂਰ ਕੀਤਾ ਮਾਰ ਚੂਰ ਕਰਦਾਰ ਚੜ੍ਹਾਇ ਆਈ॥ ਸਰਮਦ ਮਾਰਿਆ ਸ਼ੱਮਸ ਦੀ ਖੱਲ ਲਾਹੀ ਇਬਰਾਹੀਮ ਚਖਾ ਜਲਾਇ ਆਈ॥ ਈਸਾਦੀ ਆਸੁਲੀ ਮੂਸੇ ਨਾਲ ਝਗੜਾ ਦੇਵਦੱਤ ਨੂੰ ਧਰਤ ਦਬਾਇ ਆਈ॥ ਆਰੀ ਰਖਕੇ ਚੀਰਿਆ ਜ਼ਿਕਰੀਏ ਨੂੰ ਆਲਮਗੀਰ ਦਾਰਾ ਮਰਵਾਇ ਆਈ॥ ਚਾਰੇ ਸੂਰ ਸੁਨਿਆਨ ਨੇ ਇਸ਼ਕ ਅੰਦਰ ਜ਼ਿਕਰ ਫ਼ਿਕਰ ਤੇ ਜ਼ੋਹਦ ਭੁਲਾਇ ਆਈ॥ ਵਲਿ ਬਲਿ ਅਮਬ ਊਰ ਦਾ ਜ਼ੋਹਦ ਸਾਰਾ ਏਹਨਾਂ ਨਾਰੀਆਂ ਮਾਰ ਗਵਾਇ ਆਈ॥ ਗੋਰਖਨਾਥ ਦਾ ਗੁਰੂ ਮਛੰਦ੍ਰ ਆਹਾ ਸੰਗਲਦੀਪ ਅੰਦਰ ਸੰਗਲ ਪਾਇ ਆਈ॥ ਲੂਣਾ ਪੂਰਨੇ ਨਾਲ ਫ਼ਰੇਬ ਕੀਤਾ ਰਾਜ ਭਰਥਰੀ ਛੱਡ ਸਿਧਾਇ ਆਈ॥ ਬੁਲੇ ਸ਼ਾਹ ਤਾਂਈਂ ਇੱਟਾਂ ਮਾਰੀਓਂ ਨੇ ਏਸ ਸ਼ਰਾ ਨੇ ਬੁਰਾ ਸਤਾਇ ਆਈ॥ ਇਕ ਵੱਲ ਆਤਸ਼ ਇਕ ਵਲ ਪਾਨੀ ਕਿਸੇ ਆਸ਼ਕ ਨੇ ਇਸ਼ਕ ਉਠਾਇ ਆਈ॥ ਰਾਹ ਛੱਡ ਕੇ ਹਿੰਦੂਆਂ ਮੋਮਨਾਂ ਦਾ ਸਿੱਧਾ ਹੱਕ ਦੀ ਤਰਫ਼ ਨੂੰ ਧਾਇ ਆਈ॥ ਆਸ਼ਕ ਸੋਈ ਜੋ ਤਲੀ ਤੇ ਜਾਨ ਰੱਖੇ ਗਲੀ ਯਾਰ ਦੀ ਨੂੰ ਫੇਰਾ ਪਾਇ ਆਈ॥ ਇਸ਼ਕ ਮੁਸ਼ਕ ਹੁਸਨ ਨਾ ਰਹਿਨ ਗੁਝੇ ਸੂਰਜ ਬੱਦਲਾਂ ਵਿਚ ਛਪਾਇ ਆਈ॥ ਜੂਠੇ ਭੀਲਣੀ ਦੇ ਬੇਰ ਰਾਮ ਖਾਧੇ ਸਾਗ ਬਿਦਰ ਦਾ ਕ੍ਰਿਸ਼ਨ ਨੇ ਖਾਇ ਆਈ॥ ਕੁਬੜੀ ਕਰਮਾਂ ਬਾਈ ਅਤੇ ਬੇਸਵਾਭੀ ਏਨ੍ਹਾਂ ਪ੍ਰੇਮ ਸੇਤੀ ਪ੍ਰਭੁ ਪਾਇ ਆਈ ॥ ਸਤਿਗੁਰ ਦਾਸ ਗੁਲਬ ਦੇ ਪਾਸ ਪੀਰੋ ਸੀਸ ਵੇਚਿਆਂ ਈਸ ਅਲਾਇ ਆਈ॥ ਇਸ ਪ੍ਰੇਮ ਦੇ ਵਿਚ ਨਾ ਨੇਮ ਕੋਈ ਜਿਸ ਕਿਸ ਕਿਸ ਤਰਾਂ ਗੁਨ ਗਾਇ ਆਈ॥ ਏਹ ਜੱਗ ਤਮਾਸ਼ੜਾ ਖ੍ਵਾਬ ਵਾਲਾ ਅੱਖੀਂ ਖੋਲਿਆਂ ਨਜ਼ਰ ਨਾ ਆਇ ਆਈ॥ ਇਸ਼ਕ ਬਾਝ ਕੋਈ ਜਿਸਮ ਜਾਨ ਨਾਂਹੀ ਕਿਸੇ ਰੱਬ ਦਾ ਤੇ ਕਿਸੇ ਮਾਇ ਆਈ॥ ਕਿਸ਼ਨ ਸਿੰਘ ਪਿਆਰੇ ਸੋਈ ਪ੍ਰੇਮ ਚੰਗਾ ਜਿਸ ਪੀਆਂ ਨੂੰ ਚਾ ਮਿਲਾਇ ਆਈ॥ ੧੮੩॥ ਆਵਨਾ ਸ਼ੀਰੀਂ ਦਾ ਨਾਲ ਸਹੇਲੀਆਂ ਦੇ ਅੰਦਰ
ਬਾਗ ਦੇ ਫ਼ਰਿਹਾਦ ਦੇ ਦੇਖਣੇ ਨੂੰ
ਆਈ ਬਾਗ ਅੰਦਰ ਸ਼ੀਰੀਂ ਬਾਗ ਹੋ ਕੇ ਦਾਗ ਦਿਲੇ ਅੰਦਰ ਲਾਲਾ ਵਾਰ ਪਿਆਰੇ॥ ਨਾਲ ਸਤ ਸਹੇਲੀਆਂ ਸ਼ਾਹਪਰੀਆਂ ਜਿਵੇਂ ਫ਼ੌਜ ਅੰਦਰ ਫੌਜਦਾਰ ਪਿਆਰੇ॥ ਵਾਹਵਾ ਸੋਹਣੀਆਂ ਸੁੰਦਰਾਂ ਹੂਰ ਜਾਦਾਂ ਸ਼ੀਰੀਂ ਓਹਨਾਂ ਦੇ ਵਿਚ ਸਰਦਾਰ ਪਿਆਰੇ॥ ਚੜ੍ਹਿਆ ਕਟਕ ਜਿਉਂ ਕਿਸੇ ਗਨੀ ਉੱਤੇ ਧੌਸਾ ਮਾਰ ਕੇ ਬੰਨ੍ਹ ਹਥਿਆਰ ਪਿਆਰੇ॥ ਇਕੋ ਜੇਡੀਆਂ ਸਾਰੀਆਂ ਰੰਗ ਭਰੀਆਂ ਇਕੋ ਹਾਨ ਤੇ ਹਾਰ ਸਿੰਗਾਰ ਪਿਆਰੇ॥ ਨਦੀ ਚੱਲਦੀਏ ਜਿਵੇਂ ਮਾਰ ਲਹਿਰਾਂ ਦੀਦੇ ਦੇਖ ਹੋਵਨ ਠੰਢੇਠਾਰ ਪਿਆਰੇ॥ ਇਕ ਖ਼ੁਸ਼ੀ ਫ਼ਰਿਹਾਦ ਦੇ ਆਂਵਨੇ ਦੀ ਦੂਜਾ ਬਾਗ ਦਾ ਸੈਰ ਦਰਕਾਰ ਪਿਆਰੇ ॥ ਪਹਿਲਾਂ ਬੈਠੀਆਂ ਪਾਸ ਫ਼ਰਿਹਾਦ ਜਾ ਕੇ ਕਰ ਲਈ ਜਾਂ ਗੱਲ ਗੁਫ਼ਤਾਰ ਪਿਆਰੇ॥ ਦੇਖ ਹਾਲ ਮਹਬੂਬ ਮਗ਼ਲੂਬ ਐਸਾ ਸ਼ੀਰੀਂ ਰੋਨ ਲੱਗੀ ਜ਼ਾਰ ਜ਼ਾਰ ਪਿਆਰੇ॥ ਆਸ਼ਕ ਦੇਖ ਦੀਦਾਰ ਸਰਸ਼ਾਰ ਹੋਯਾ ਪੀਕੇ ਹੁਸਨ ਦੀ ਮਸਤ ਖੁਮਾਰ ਪਿਆਰੇ॥ ਮਿਲੇ ਯਾਰ ਦੋਵੇਂ ਚਸ਼ਮਾਂ ਚਾਰ ਹੋਈਆਂ ਰੁਖਸਤ ਮੰਗਨੀ ਪਈ ਲਾਚਾਰ ਪਿਆਰੇ॥ ਫੇਰ ਉੱਠ ਸਲਾਮ ਬੁਲਾਇ ਓਨੇ ਦੇਖਨ ਲੱਗੀਆਂ ਜਾ ਗੁਲਜ਼ਾਰ ਪਿਆਰੇ॥ ਕਿਤੇ ਸਰੂ ਆਜ਼ਾਦ ਆਬਾਦ ਹੋਏ ਕੋਇਲ ਕੁਮਰੀਆਂ ਕਰਨ ਪੁਕਾਰ ਪਿਆਰੇ॥ ਕਿਤੇ ਕੇਤ ਕੀਤੇ ਭੌਰ ਮਸਤ ਹੋਏ ਕਿਤੇ ਗੁਲ ਸ਼ਬੋ ਗੁਲ ਅਨਾਰ ਪਿਆਰੇ॥ ਸੂਰਜ ਮੁਖੀ ਤੇ ਸੇਵਤੀ ਗੁਲਾਬਾ ਸੀ ਗੈਂਡਾ ਗੁਲ ਸੁੰਬਲ ਖ਼ਮਦਾਰ ਪਿਆਰੇ॥ ਕਿਤੇ ਗੁਲ ਗੁਲਾਬ ਦੇ ਖਿੜੇ ਹੋਏ ਕਲਗਾ ਕਲੀਆਂ ਕਲੀਆਂ ਹਾਰ ਪਿਆਰੇ॥ ਚੰਬਾ ਮੋਤੀਆ ਕੇਵੜਾ ਹੋਰ ਨਰ ਗਸ ਸਦਬਰਗ ਸੋਹੇ ਰੰਗ ਦਾਰ ਪਿਆਰੇ ॥ ਬੇਦ ਮੁਸ਼ਕ ਬਿਨਫਸ਼ਾ ਤੇ ਗੁਲ ਸੋਸਨ ਗੁਲ ਖੈਰੇ ਤੇ ਪੂਦਨਾ ਧਾਰ ਪਿਆਰੇ॥ ਕਿਤੇ ਗੁਲ ਦਾਊਦ ਤੇ ਗੁਲ ਗੋਦੀ ਨਾਗ਼ ਵੇਲ ਤੇ ਹਾਰ ਸਿੰਗਾਰ ਪਿਆਰੇ॥ ਕਿਤੇ ਗਲ ਜਾਫ਼ਰ ਅਤੇ ਗੁਲ ਮਹਿੰਦੀ ਕਿਤੇ ਕੁਲ ਦੋਪਹਿਰ ਪੁਕਾਰ ਪਿਆਰੇ॥ ਕਿਤੇ ਗੁਲ ਲਾਲਾ ਰਤਨ ਜੋੜ ਕੇਸਰ ਕਵਲ ਫੂਲ ਤਾਲਾਬ ਵਿਚ ਕਾਰ ਪਿਆਰੇ॥ ਕਿਤੇ ਗਲ ਰੈਹਾਂ ਅਤੇ ਗਲ ਝਮ ਝਮ ਹਾਥੀ ਕਾਨ ਕੇ ਫੂਲ ਸੁਧਾਰ ਪਿਆਰੇ॥ ਲਾਜਵੰਤ ਬੂਟੀ ਬਡੀ ਲਾਜ ਵਾਲੀ ਲੱਗੇ ਹੱਥ ਬੈਠੇ ਘੁੰਡਮਾਰ ਪਿਆਰੇ॥ ਲੈਲਾ ਮਜਨੂੰ ਹੋਰ ਸੀ ਇਸ਼ਕ ਪੇਚਾ ਅਤੇ ਕੋਈ ਵੇਲਾਂ ਪੇਚਦਾਰ ਪਿਆਰੇ॥ ਮਰੂਆ ਮਾਲ ਤੀ ਅਤੇ ਕਨੇਰ ਆਹੀ ਫੂਲਫਾਲ ਭੀ ਬੇਸ਼ੁਮਾਰ ਪਿਆਰੇ॥ ਲੌਂਗ ਲਾਚੀਆਂ ਤੂਤ ਬਾਦਾਮ ਪਿਸਤੇ ਅੰਬ ਲਤਾਸ ਨਲ ਯੇਰ ਵਿਚਾਰ ਪਿਆਰੇ॥ ਕਿਤੇ ਫਲ ਤੋਰੀ ਹੋਰੀ ਖੇਲ ਰਹੇ ਮੋਰੀ ਤੋਰੀ ਨਾ ਸੁਨਨ ਪੁਕਾਰ ਪਿਆਰੇ॥ ਸੂਹੇ ਸੋਸ ਨੀ ਸੁਰਖ ਸਫ਼ੈਦ ਪੀਲੇ ਨੀਲੇ ਰੰਗ ਦੇ ਫੁਲ ਹਜ਼ਾਰ ਪਿਆਰੇ॥ ਕਿਤੇ ਅੰਬ ਤੇ ਸੋਉ ਅਨਾਰ ਨਿੰਬੂ ਤਰਾਂ ਫ਼ਾਲਮੇ ਤੇ ਕਚਨਾਰ ਪਿਆਰੇ॥ ਦਾਖ ਨਾਲ ਅੰਗੂਰ ਖਜੂਰ ਖੁਰਮਾਂ ਨਾਸਪਾਤੀਆਂ ਨੀ ਰਸਦਾਰ ਪਿਆਰੇ॥ ਆਲੂ ਆੜੂ ਅੰਜੀਰ ਫਗਵਾੜ ਜਾਮਨ ਗਰੀਔਰ ਮੇਵੇ ਮਜ਼ੇਦਾਰ ਪਿਆਰੇ॥ ਸੀਤਾ ਫਲਾਂ ਦੇ ਕੋਲ ਸੁਖਚੈਨ ਬੂਟੀ ਬਿਲ ਬਾਂਸ ਬਾਟੰਕ ਬਿਚਾਰ ਪਿਆਰੇ॥ ਕੇਲੇ ਖਿਰਨੀਆਂ ਅਤੇ ਅੰਜੀਰ ਗਲਗਲ ਖੀਚੇ ਖੱਖਡੀ ਦੇ ਖਿਲਵਾਰ ਪਿਆਰੇ॥ ਖੱਟੇ ਮਿੱਠੇ ਬੀਹਾਂ ਅਖਰੋਟ ਖੀਰੇ ਅੱਛੇ ਸੰਗਤਰੇ ਸੰਗਸਾਰ ਪਿਆਰੇ ॥ ਬਨੀ ਬਾਗ਼ ਦੀ ਖੂਬ ਫ਼ਸੀਲ ਉਮਦਾ ਅਤੇ ਗਿਰਦ ਬਿਗਰਦ ਦੀਵਾਰ ਪਿਆਰੇ॥ ਇੱਕ ਨਹਿਰ ਜਾਰੀ ਮਾਰ ਲਹਿਰ ਚੱਲੇ ਜੇਹੜੀ ਲਿਆਯਾਂ ਫ਼ਰਿਹਾਦ ਲੁਹਾਰ ਪਿਆਰੇ॥ ਫਿਰਨ ਹਸਦੀਆਂ ਰਸਦੀਆਂ ਬਾਗ ਅੰਦਰ ਗੱਲਾਂ ਦਸਦੀਆਂ ਨਾਲ ਪਿਆਰ ਪਿਆਰੇ॥ ਸਬਜ਼ ਘਾਸ ਦੇ ਪਾਸ ਨਿਵਾਸ ਕਰਕੇ ਬੈਠ ਜਾਂਦੀਆਂ ਬੰਨ੍ਹ ਕਤਾਰ ਪਿਆਰੇ॥ ਸ਼ੀਰੀਂ ਵਿਚ ਤੇ ਸਾਰੀਆਂ ਗਿਰਦ ਸੱਈਆਂ ਜਿਵੇਂ ਚੰਦ ਦੇ ਗਿਰਦ ਪਰਵਾਰ ਪਿਆਰੇ ॥ ਕਿਤੇ ਹੱਲ ਦੇ ਦੇਖ ਭਵਾਰਿਆਂ ਨੂੰ ਹੋਵਨ ਅੱਖੀਆਂ ਠੰਢੀਆਂ ਠਾਰ ਪਿਆਰੇ॥ ਬੋਲਣ ਮੋਰ ਚਕੋਰ ਤੇ ਸੁਰ ਤੋਤੇ ਮੈਂਨਾ ਕਹੇ ਮੈਨਾ ਕਈ ਵਾਰ ਪਿਆਰੇ॥ ਬੋਲਨ ਬੁਲਬੁਲਾਂ ਫੁਲ ਤੇ ਮਸਤ ਹੋ ਕੇ ਚੁੰਝ ਆਪਨੀ ਖੂਬ ਸਵਾਰ ਪਿਆਰੇ॥ ਕੋਈ ਜਾਨਵਰ ਸ਼ੋਰ ਮਚਾ ਰਹੇ ਤਿੱਤਰ ਬਿੱਜੜੇ ਦਿੜੀ ਬਦਾਰ ਪਿਆਰੇ॥ ਪਾਵਨ ਸੱਭ ਸਹੇਲੀਆਂ ਸਨੋ ਸ਼ੀਰੀਂ ਮਾਲਨ ਗੂੰਦ ਲਿਆਈ ਫਲਾਂ ਹਾਰ ਪਿਆਰੇ॥ ਸਿਰਜਨਹਾਰ ਕਰਤਾਰ ਦੇ ਕੰਮ ਦੇਖੋ ਔਗਨਹਾਰ ਤਾਂਈਂ ਬਖ਼ਸ਼ਨ ਹਾਰ ਪਿਆਰੇ॥ ਬੂਟੇ ਸਬਜ਼ ਸੁਰਖ ਤੇ ਸਬਜ਼ ਪੱਤੇ ਫੁਲ ਲਟਕਦੇ ਰੰਗ ਹਜ਼ਾਰ ਪਿਆਰੇ॥ ਇੱਕ ਬੀਜ ਦਾ ਕਰੇ ਵਿਸਤਾਰ ਐਡਾ ਕਾ ਦਰ ਕੁਦਰਤੋਂ ਵੇਖ ਵਿਚਾਰ ਪਿਆਰੇ॥ ਅਸੀਂ ਤੁਸੀਂ ਸਭ ਬਾਗ਼ ਦੇ ਫੂਲ ਵਾਂਙੂ ਐਵੇਂ ਕੱਟ ਜਾਨੇ ਦਿਨ ਚਾਰ ਪਿਆਰੇ॥ ਤੂੰ ਹੀ ਨਹੀਂ ਹੋਨਾ ਇਕ ਰੋਜ਼ ਐਥੇ ਹੋਰ ਵੱਸਦਾ ਰਹਿਗਾ ਸੰਸਾਰ ਪਿਆਰੇ॥ ਨਾਮ ਨੇਕ ਰਹਿ ਸੀ ਕੋਈ ਕਰੇ ਨੇਕੀ ਬੁਰਾ ਕੀਤਿਆਂ ਬੁਰਾ ਚਿਤਾਰ ਪਿਆਰੇ॥ ਕਿਸ਼ਨ ਸਿੰਘ ਇਕ ਫੁਲ ਸੰਗ ਪ੍ਰੀਤ ਕਰਨੀ ਨਹੀਂ ਕੰਮ ਏਹ ਮਰਦ ਹੁਸ਼ਿਆਰ ਪਿਆਰੇ॥੧੮੪॥
ਮਾਕੂਲਾ ਸ਼ਾਇਰ
ਸ਼ੀਰੀਂ ਹੱਕ ਫ਼ਰਿਹਾਦ ਦਿਲ ਆਸ਼ਕਾਂ ਦਾ ਇਸ਼ਕ ਸ਼ੋਕ ਪ੍ਰੇਮ ਪਛਾਨ ਭਾਈ॥ ਇਸ ਤੰਬੋਲ ਏਹ ਦੇਹ ਭੇਨੇਹਾ ਸੁਲਤਾਂ ਅਤੇ ਖ਼ਿਆਲ ਵਜ਼ੀਰ ਸਿਆਨ ਭਾਈ॥ ਮਹਿਰ ਮਰਾਜ਼ਦੀ ਅਕਲ ਵਜ਼ੀਰ ਜ਼ਾਦੀ ਮੇਲੇ ਯਾਰ ਨੂੰ ਯਾਰ ਸੁਜਾਨ ਭਾਈ॥ ਦਿਲੀਲਾਂ ਦਿਲੇ ਦੀਆਂ ਸਭ ਸਹੇਲੀਆਂ ਨੀ ਕਰਨ ਆਸ਼ਕਾਂ ਨਸ਼ਰ ਜਹਾਨ ਭਾਈ॥ ਮਾਯਾ ਮਾਉਂਨ ਦੇਂਵ ਦੀ ਜਾਨ ਕਿਤੇ ਸਾਥ ਅੰਗ ਭਰਾਉ ਅਗਿਆਨ ਭਾਈ॥ ਕਾਮ ਕ੍ਰੋਧ ਹੰਕਾਰ ਤੇ ਮੋਹ ਲਾਲਚ ਵੈਰੀ ਆਸ਼ਕਾਂ ਦੇ ਕਰੀਂ ਧਿਆਨ ਭਾਈ॥ ਲੀ ਜਾਨ ਸਬੂਰੀ ਤੇ ਸ਼ਾਂਤ ਦੌਲਤ ਮਸਤੀ ਇਸ਼ਕ ਦੀ ਮਸਤ ਦੀਵਾਨ ਭਾਈ॥ ਪਰਬਤ ਪ੍ਰੀਤ ਤੇ ਨਹਿਰ ਏਹ ਲਹਿਰ ਦਿਲ ਦੀ ਜੇਹੜੀ ਜਾਂਵਦੀ ਤਰਫ਼ ਰਹਿਮਾਨ ਭਾਈ॥ ਬ੍ਰਿਹੋਂ ਮੌਤ ਤੇ ਵਸਲ ਹਿਯਾਤ ਜਾਨੋ ਗੁਰੂ ਗੋਰ ਮਨ ਸਿੱਖ ਸਿਖਾਨ ਭਾਈ॥ ਸੂਰਤ ਮਕਰ ਦੀ ਜਾਨ ਮੱਕਾਰ ਹਾਜਨ ਦੁਨੀਆਂ ਦੂਨ ਜੋ ਕਰੇ ਬੇਜਾਨ ਭਾਈ॥ ਅਕਲੂ ਯਾਰ ਈਮਾਨ ਯਕੀਨ ਕਹੀਏ ਕਰਕੇ ਹੋਸ਼ ਦੀ ਬਾਤ ਬਿਆਨ ਭਾਈ॥ ਬੁਢਾ ਮਰਦ ਉਸਤਾਦ ਏਹ ਯਾਦ ਕਰ ਤੂੰ ਕਰੇ ਨਾਲ ਫ਼ਰਿਹਾਦ ਫ਼ਰਮਾਨ ਭਾਈ॥ ਖ਼ੌਫ਼ ਜਗਤ ਫ਼ਰਿਹਾਦ ਦਾ ਬਾਪ ਜੈਸੇ ਪੰਦ ਨਾਰ ਘਰਬਾਰ ਇਕ ਜਾਨ ਭਾਈ॥ ਬਾਗ ਏਹ ਜਹਾਨ ਤੇ ਫੁਲ ਬੰਦੇ ਦੋਸਤ ਵਲੀ ਮੁਰਸ਼ਦ ਬਾਗ ਬਾਨ ਭਾਈ॥ ਸਬਰ ਸ਼ੁਕਰ ਤੇ ਫ਼ਿਕਰ ਅਕਸੀਰ ਆਜ਼ਮ ਜ਼ਿਕਰ ਫ਼ਿਕਰ ਦੇ ਵਿਚ ਗੁਜ਼ਰਾਨ ਭਾਈ॥ ਪੀਕੇ ਮਸਤ ਸ਼ਰਾਬ ਤੌਹੀਦ ਵਾਲੀ ਰੋਜ਼ਾ ਈਦ ਹੋਵੇ ਯਕਸਾਨ ਭਾਈ॥ ਕੂਚਾ ਯਾਰ ਬਹਿਸ਼ਤ ਫ਼ਿਰਦੌਸ ਜੱਨਤ ਦੋਜ਼ਖ ਨਾਰ ਬ੍ਰਿਹੋਂ ਬੁਰੀ ਜਾਂਨ ਭਾਈ॥ ਜ਼ੁਲਫ਼ ਯਾਰ ਜੰਜੀਰ ਤੇ ਸ਼ਮਾਂ ਚਸ਼ਮਾਂ ਨਜ਼ਰ ਤੀਰ ਤੇ ਭਵਾਂ ਕਮਾਨ ਭਾਈ॥ ਲਬਾਂ ਲਾਲ ਮੂੰਹ ਯਾਰ ਦਾ ਹੌਜ਼ ਕੌਸਰ ਸੁਖ਼ਨ ਆਬ ਹਯਾਤ ਬਖਾਨ ਭਾਈ॥ ਚੇਹਰਾ ਯਾਰ ਦਾ ਚੰਦ ਆਨੰਦ ਕਰੇ ਮੋਤੀ ਦੰਦ ਖ਼ੁਰਸੰਦ ਖ਼ੁਸ਼ਖ਼ਾਨ ਭਾਈ॥ ਕਿਸ਼ਨ ਸਿੰਘ ਤਲਵਾਰ ਹੈ ਇਸ਼ਕ ਮੌਲਾ ਇਸ਼ਕ ਜੱਗ ਦਾ ਜਾਨ ਮਿਆਨ ਭਾਈ॥੧੮੫॥
ਮਕੂਲਾ ਸ਼ਾਇਰ ਬਜ਼ੁਬਾਨ ਮੁਲਤਾਨੀ
ਸ਼ੀਰੀਂ ਬਾਗ ਕੂੰ ਦੇਖ ਕੇ ਘਰੀਂ ਚੱਲੀ ਵੈਂਦੀ ਵਾਰ ਸਲਾਮ ਬੁਲਾ ਗਈ॥ ਵੱਤ ਆਵਨਾ ਕਹੀਂ ਨਾ ਜਾਵਨਾ ਹੈ ਗੋਯਾ ਅੰਤ ਦਾ ਡੇਖ ਡਿਖਾ ਗਈ॥ ਜਾਦੂ ਪੱਤ ਫ਼ਰਿਹਾਦ ਕੂੰ ਕੁਠਿਆ ਸੂਰੱਤ ਅੱਖੀਆਂ ਵਿਰੂ ਚਲਾ ਗਈ॥ ਵਿੱਚੇ ਵਿਚ ਰੋਵੇ ਧੋਵੇ ਹੱਥ ਡੋਹੇ ਆਖੇ ਮੈਂਡੜੀ ਜਾਨ ਵਿਹਾ ਗਈ॥ ਮੁਠੀਂ ਮੀਟ ਬੈਠੀ ਆਖੇ ਹਾਇ ਮੁਠੀ ਕਾਈ ਮਾਰ ਮੁਠੀ ਦੁਖ ਲਾ ਗਈ॥ ਫੋਲ ਕੇ ਦਿਲੇ ਦੀ ਗਾਲ ਆਖਾਂ ਮੈਂਨੂੰ ਮਾਰ ਕੇ ਨੱਢੜੀ ਧਾ ਗਈ॥ ਏਸ ਦੁੱਖ ਕੱਨੋਂ ਰੱਬਾ ਮੌਤ ਭਲੀ ਵਯਾ ਦੁਖ ਜਡ ਮੁਖ ਲੁਕਾ ਗਈ॥ ਆਖੇ ਸਾਈਆਂ ਮੈਂਡੜੀ ਜਾਨ ਵੇ ਲੁਕ ਸ਼ੀਰੀਂ ਮੈਂਡੜਾ ਕਾਜ ਵੰਞਾ ਗਈ॥ ਉਕਾ ਜੱਗ ਅੰਧੇਰ ਥੀਂ ਗਿਆ ਮੈਕੂੰ ਚੰਦ੍ਰ ਮੁਖੀ ਜਦ ਮੁਖ ਛਪਾ ਗਈ॥ ਕਿਸ਼ਨ ਸਿੰਘ ਮਾਸ਼ੂਕਾਂ ਕੂੰ ਤਰਸ ਨਾਹੀਂ ਨੇਹੁ ਲਾਇਕੇ ਕੰਡ ਵਲਾ ਗਈ॥੧੮੬॥
ਆਵਣਾ ਲੋਕਾਂ ਦਾ ਵਿਚ ਬਾਗ਼ ਦੇ ਦੇਖਨੇ ਫ਼ਰਿਹਾਦ ਦੇ ਨੂੰ ਆਏ ਲੋਕ ਫ਼ਰਿਹਾਦ ਦੇ ਦੇਖਨੇ ਨੂੰ ਤੀਵੀਂ ਮਰਦ ਤੇ ਹੋਰ ਤਮਾਮ ਸਾਈਂ॥ ਸਿਫ਼ਤ ਸੋਹਨੇ ਦੀ ਪਏ ਕਰਨ ਸਾਰੇ ਹੱਥ ਜੋੜ ਬੁਲਾਨ ਸਲਾਮ ਸਾਈਂ॥ ਆਸ਼ਕ ਬਾਗ਼ ਦੇ ਵਿੱਚ ਨਿਹਾਲ ਹੋ ਕੇ ਲਾਯਾ ਬਿਸਤਰਾ ਖ਼ੂਬ ਮਕਾਮ ਸਾਈਂ॥ ਰੰਨਾਂ ਦੇਖ ਕੇ ਬੈਠੀਆਂ ਆਨ ਗਿਰਦੇ ਜਿਵੇਂ ਫ਼ੌਜ ਨੂੰ ਮਿਲੇ ਇਨਾਮ ਸਾਈਂ॥ ਕਿਸ਼ਨ ਸਿੰਘ ਫ਼ਰਿਹਾਦ ਦਿਲ ਸ਼ਾਦ ਹੋ ਕੇ ਬੈਠਾ ਬਾਗ਼ ਵਿਚ ਨਾਲ ਅਰਾਮ ਸਾਈਂ॥੧੮੭॥ਐਜ਼ਨ
ਆਈਆਂ ਹੋਇਅ ਕੱਠੀਆਂ ਸੱਭ ਸੱਈਆਂ ਜੇੜ੍ਹੀਆਂ ਪਿਆਰੀਆਂ ਨਾਲ਼ ਪਿਆਰੀਆਂ ਨੀ॥ ਆਖਨ ਚੱਲੀਏ ਤੱਕੀਏ ਨਹਿਰ ਤਾਂਈਂ ਨਾਲੇ ਦੇਖੀਏ ਬਾਗ਼ ਬਹਾਰੀਆਂ ਨੀ॥ ਰਲ ਮਿਲਕੇ ਸਭ ਤਿਆਰ ਹੋਈਆਂ ਜੇਹੜੀਆਂ ਵਿਹਾਈਆਂ ਨਾਲ ਕੁਆਰੀਆਂ ਨੀ॥ ਇੱਕ ਦਰਜਨਾਂ ਧੋਬਨਾ ਰੰਗ ਰੇਜ਼ਾਂ ਫੁਲਵਾਰੀਆਂ ਤੇ ਮੁਨਿਆ ਰੀਆਂ ਨੀ॥ ਇੱਕ ਲੜਕੀਆਂ ਬਾਮਨਾਂ ਬਾਨੀਆਂ ਦੀਆਂ ਖਤ੍ਰੇਟੀਆਂ ਨਾਲ ਲੁਹਾਰੀਆਂ ਨੀ॥ ਇੱਕ ਬੇਦੀਆਂ ਮੁਗਲਾਂ ਚੌਗੱਤਿਆਂ ਦੀਆਂ ਸੱਯਦ ਜ਼ਾਦੀਆਂ ਤੇ ਸੁਨਿਆਰੀਆਂ ਨੀ॥ ਚੂੜੇ ਗ੍ਰਨੀਆਂ ਚੂੜੀਆਂ ਕੰਗ੍ ਰਆਨੀਆਂ ਵਿੱਚੇ ਹਬਸ਼ਨਾਂ ਤੇ ਪੱਖੀ ਵਾਰੀਆਂ ਨੀ॥ ਕਾਬਲ ਦੇਸ਼ ਕੰਧਾਰ ਮੁਲਤਾਨ ਨਾਂ ਭੀ ਹੋਰ ਦੇਸ਼ ਕਸ਼ਮੀਰ ਪਹਾੜੀਆਂ ਨੀ॥ ਇੱਕ ਜੋਗਨਾਂ ਜੱਟੀਆਂ ਜ਼ੇਰ ਭਰੀਆਂ ਸ਼ਾਲ ਬਾਫ਼ਨਾਂ ਨਾਲ ਪਸਾਰੀਆਂ ਨੀ॥ ਅਰਬ ਦੇਸ਼ ਤੂਰਾਂ ਨ ਈਰਾਨ ਨਾਂ ਸਨ ਪਾਰਸ ਦੇਸ ਦੀਆਂ ਬਹੁਤ ਪਸਾਰੀਆਂ ਨੀ॥ ਬ੍ਰਹਮ ਚਾਰਨਾਂ ਨਾਲ ਬੈਰਾ ਗਨਾਂ ਸਨ ਅਤੇ ਹੋਰ ਸੰਨਾਸ ਸੁਚਾਰੀਆਂ ਨੀ॥ ਇੱਕ ਔਰਤਾਂ ਖੂਬ ਦਰਵੇਸ਼ ਸੂਰਤ ਸੀਸ ਸੇਲੀਆਂ ਕਾਲੀਆਂ ਡਾਰੀਆਂ ਨੀ॥ ਇੱਕ ਹਾਜਨਾਂ ਮੱਕੇ ਦਾ ਹੱਜ ਕਰਕੇ ਪਕੜ ਤਸਬੀਆਂ ਨਾਲ ਸਿਧਾਰੀਆਂ ਨੀ॥ ਇੱਕ ਪਹਿਨ ਬੁਰਕੇ ਉੱਠ ਰਵਾਂ ਹੋਈਆਂ ਨਾਲ ਆਸ਼ਕਾਂ ਦੇ ਰਵਾ ਦਾਰੀਆਂ ਨੀ॥ ਪਹਿਨ ਕੱਪੜੇ ਲਾਇਕੇ ਜ਼ਰੀ ਜ਼ੇਵਰ ਹਾਥੀ ਮਸਤ ਦੋ ਵਾਂਗ ਸਿੰਗਾਰੀਆਂ ਨੀ॥ ਸ਼ਹਿਰੋਂ ਨਿਕਲ ਕੇ ਬਾਹਰ ਨੂੰ ਰਵਾਂ ਹੋਈਆਂ ਦੇਖੋ ਕੀਤੀਆਂ ਖੂਬ ਤਿਆਰੀਆਂ ਨੀ॥ ਪਾਸ ਨਹਿਰ ਦੇ ਜਾਇ ਨਿਹਾਲ ਹੋਈਆਂ ਇਕੋ ਜੇਡੀਆਂ ਬਾਂਕੀਆਂ ਡਾਰੀਆਂ ਨੀ॥ ਨ੍ਹਾਵਣ ਨਹਿਰ ਦੇ ਵਿੱਚ ਜੇਮਾਰ ਲਹਿਰਾਂ ਅਤੇ ਲਾਂਦੀਆਂ ਸੁੰਦ੍ਰਾਂ ਤਾਰੀਆਂ ਨੀ॥ ਲਾਹ ਕੱਪੜੇ ਨੰਗੀਆਂ ਹੋਇ ਖਲੀਆਂ ਜਿਵੇਂ ਵਿੱਚ ਮੈਦਾਨ ਤਲਵਾਰੀਆਂ ਨੀ॥ ਸੂਰਤ ਜਿਨਾਂ ਦੀ ਬਿੱਜਲੀ ਵਾਂਗ ਲਿਸ਼ਕੇ ਨੈਨ ਚਮਕਦੇ ਵਾਂਗ ਕਟਾਰੀਆਂ ਨੀ॥ ਮੱਥਾ ਚਮਕਦਾ ਸ਼ੱਮਸ ਤੇ ਚੰਦ ਵਾਂਗੂੰ ਸੱਭੇ ਭਖਦੀਆਂ ਵਾਂਗ ਅੰਗਾਰੀਆਂ ਨੀ॥ ਦੇਖ ਆਦਮੀ ਦੀ ਹੈਰਤ ਗੁੰਮ ਹੋਵੇ ਹੂਰਾਂ ਲੈਂਦੀਆਂ ਜਿਵੇਂ ਉਡਾਰੀਆਂ ਨੀ॥ ਪਹਿਰ ਕੱਪੜੇ ਬਾਗ਼ ਦੇ ਵਿੱਚ ਗੱਈਆਂ ਜਿਵੇਂ ਬੁਲਬੁਲਾਂ ਤੂਤੀਆਂ ਸਾਰੀਆਂ ਨੀ॥ ਗ੍ਰਿਦੇ ਬੈਠੀਆਂ ਜਾਇ ਫ਼ਰਿਹਾਦੜੇ ਦੇ ਅਤੇ ਕਹਿੰਦੀਆਂ ਵਾਹ ਬਲਿ ਹਾਰੀਆਂ ਨੀ॥ ਜਿਨਾਂ ਕੱਟ ਪਹਾੜ ਨੂੰ ਨਹਿਰ ਆਂਦੀ ਏਹਨਾਂ ਆਸ਼ਕਾਂ ਪੱਕੀਆਂ ਧਾਰੀਆਂ ਨੀ॥ ਇਕ ਹਸਦੀਆਂ ਇਕ ਮੁਸਕਾਂਦੀਆਂ ਸਨ ਇਕ ਕਹਿੰਦੀਆਂ ਵਾਹਿ ਮੈਂ ਵਾਰੀਆਂ ਨੀ॥ ਸਭੇ ਬਰਛੀਆਂ ਵਾਂਗ ਨਿਸ਼ਾਨ ਹੋਈਆਂ ਖੇਲਾਂ ਖੋਲ ਰਹੀਆਂ ਖੇਲਨ ਹਾਰੀਆਂ ਨੀ॥ ਚੰਚਲ ਚਿੱਤ ਚਲਿੱਤ ਜ੍ਯੋਂ ਚੋਜ ਕਰਕੇ ਹੱਸੇ ਗਾਉਂ ਰਹੀਆਂ ਚੰਚਲ ਹਾਰੀਆਂ ਨੀ॥ ਕੈਹਾ ਕਮਲਿਆ ਅਸੀ ਹੁਨ ਚੱਲੀਆਂ ਵੇ ਸ਼ੀਰੀਂ ਕੋਲ ਜਾ ਖੇਡਸਾਂ ਸਾਰੀਆਂ ਨੀ॥ ਕੋਈ ਦੇਹ ਸਨੇਹੜਾ ਪ੍ਯਾਰੜੀ ਨੂੰ ਅਸੀਂ ਓਸ ਦੀਆਂ ਬਹੁਤ ਪਯਾਰੀਆਂ ਨੀ॥ ਤੇਰਾ ਹਾਲ ਅਹਿਵਾਲ ਜਾ ਸਭ ਕਹਿਸਾਂ ਜੇੜ੍ਹੀਆਂ ਜ਼ੋਹਦ ਮੁਸ਼ੱਕਤਾਂ ਵਾਰੀਆਂ ਨੀ॥ ਤੁਸੀ ਧੰਨ ਹੋ ਵਾਹ ਫ਼ਕੀਰ ਸਾਈਂ ਜਿਨ੍ਹਾਂ ਸਖਤੀਆਂ ਸੀਸ ਸਹਾਰਨੀਆਂ ਨੀ॥ ਸੱਭੇ ਮਿੰਨਤਾਂ ਕਰਨ ਤੇ ਹੱਥ ਜੋੜਨ ਅਸੀ ਭੁਲ ਗਈਆਂ ਔਗਨ ਹਾਰੀਆਂ ਨੀ॥ ਤੁਸੀ ਰੱਬ ਦੇ ਲੋਕ ਕਹਾਂਵਦੇ ਹੋ ਦੇਹੋ ਬਖ਼ਸ਼ਸ਼ਾਂ ਅਤੇ ਉਤਾਰੀਆਂ ਨੀ॥ ਅਸਾਂ ਆਜ਼ਜ਼ਾਂ ਆਸਰਾ ਰੱਬ ਦਾ ਹੈ ਸਭ ਬਖ਼ਸ਼ਸ਼ਾਂ ਦੇਵੋ ਗੁਨਹਗਾਰੀਆਂ ਨੀ॥ ਹਥ ਜੋੜ ਸਲਾਮ ਬੁਲਾਈਓ ਨੇ ਅਤੇ ਕੀਤੀਆਂ ਤੁਰਤ ਤਿਆਰੀਆਂ ਨੀ॥ ਕੇਹਾ ਫੇਰ ਫ਼ਰਿਹਾਦ ਨੇ ਬੈਠ ਜਾਓ ਸੁਨੋ ਬਾਤ ਮੇਰੀ ਸੱਭੇ ਨਾਰੀਆਂਨੀ॥ ਮੇਰਾ ਲਓ ਸੰਦੇਸੜ ਯਾਦ ਕਰਕੇ ਗੱਲਾਂ ਮੋਹਰ ਮੁਹੱਬਤਾਂ ਵਾਰੀਆ ਨੀ॥ ਕਹੋ ਸ਼ੀਰੀਂ ਨੂੰ ਜਾਇਕੇ ਹਾਲ ਮੇਰਾ ਜੇਹੜੀ ਬੈਠੀਏ ਵਿਚ ਅਟਾਰੀਆਂ ਨੀ॥ ਲੱਗੀ ਅੱਗ ਫ਼ਿਰਾਕ ਦੀ ਵਿਚ ਸੀਨੇ ਭਖਨ ਹਡੀਆਂ ਵਾਂਗ ਅੰਗਿਆਰੀਆਂ ਨੀ ਮੈਨੂੰ ਕੁੜਨਾ ਸੁਝਦਾ ਬਾਝ ਸ਼ੀਰੀਂ ਗਈਆਂ ਭੁਲ ਹਕੀਕਤਾਂ ਸਾਰੀਆਂ ਨੀ॥ ਪਿਆ ਰੋਵਨਾ ਹਾਂ ਲੇਖ ਆਪਨੇ ਨੂੰ ਕਹੀਆ ਬ੍ਰਿਹੋਂ ਦੀਆਂ ਬ੍ਰਛੀਆਂ ਮਾਰੀਆਂ ਨੀ॥ ਕਿਸ਼ਨ ਸਿੰਘ ਨਾ ਜੀਵਨਾ ਭਲਾ ਭਾਵੇ ਜਿਨ੍ਹਾਂ ਖਾਧੀਆਂ ਬ੍ਰਿਹੋਂ ਕਟਾਰੀਆਂ ਨੀ॥੧੮੮॥
ਪੈ ਗ਼ਮ ਆਖਨਾ ਫ਼ਰਿਹਾਦ ਦਾ ਹਥ ਔਰਤਾਂ ਦੇ
ਕਹਿਨਾ ਸ਼ੀਰੀਂ ਨੂੰ ਜਾ ਪੈਗਾਮ ਮੇਰਾ ਤੇਰਾ ਖਿਆਲ ਓਦਿਲ ਬਾ ਵਾਸਤਾ ਈ॥ ਹਥ ਜੋੜ ਕੇ ਅਹਮ ਨਿਆਜ਼ ਕਰਨੀ ਹੋਵੀਂ ਦਿਆਲਓ ਦਿਲਬ੍ਰਾ ਵਾਸਤਾ ਈ॥ ਤੇਰੇ ਦੇਖਨੇ ਨੂੰ ਪਿਆ ਤਰਸਨਾ ਹਾਂ ਕਦੇ ਭਾਲਓ ਦਿਲਬ੍ਰਾ ਵਾਸਤਾ ਈ॥ ਤੇਰਾ ਨਾਮ ਹੀ ਪਿਆ ਧਿਆਵਨਾਂ ਹਾਂ ਵਾਲ ਵਾਲਓ ਦਿਲਬ੍ਰਾ ਵਾਸਤਾ ਈ ॥ ਤੇਰੇ ਵਾਸਤੇ ਨੰਗ ਮਲੰਗ ਹੋਯਾ ਬੁਰਾ ਹਾਲਓ ਦਿਲਬ੍ਰਾ ਵਾਸ ਈ॥ ਘਰ ਬਾਰ ਵਿਸਾਰ ਖਵਾਰ ਹੋਯਾ ਹਾਲਕਾ ਲਓ ਦਿਲਬ੍ਰਾ ਵਾਸਤਾ ਈ॥ ਸੂਲੀਸਾਰ ਨਿਹਾਰ ਕਬੂਲ ਕੀਤਾ ਤੇਰੀ ਭਾਲਓ ਦਿਲਬ੍ਰਾ ਵਾਸਤਾ ਈ॥ ਹੁਨ ਕੱਟ ਪਹਾੜ ਮੈਂ ਨਹਿਰ ਲਿਆਇਆ ਤੇਰੀ ਗਾਲਓ ਦਿਲਬ੍ਰਾ ਵਾਸਤਾ ਈ॥ ਕਮਲਾ ਆਖਦਾ ਕੁਲ ਜਹਾਨ ਮੈਨੂੰ ਬੁਢਾ ਬਾਲਓ ਦਿਲਬ੍ਰਾ ਵਾਸਤਾ ਈ॥ ਤੇਰੀ ਬ੍ਰਿਹੋਂ ਨੇ ਮਾਰ ਕੇ ਚੂਰ ਕੀਤਾ ਦਿੱਤਾ ਗਾਲਓ ਦਿਲਬ੍ਰਾ ਵਾਸਤਾ ਈ॥ ਲਹੂ ਕਾਲਜੇ ਦਾ ਫੁਟ ਬਾਹਰ ਆਯਾ ਚਸ਼ਮਾ ਲਾ ਲਓ ਦਿਲਬ੍ਰਾ ਵਾਸਤਾ ਈ॥ ਜੀਵਣ ਮਰਣ ਮੇਰਾ ਹੁਨ ਹੋਇ ਰਿਹਾ ਤੇਰੇ ਨਾਲਓ ਦਿਲਬ੍ਰਾ ਵਾਸਤਾ ਈ॥ ਤੇਰਾ ਨਾਮ ਐਸਾ ਮੇਰੇ ਹਥ ਆਯਾ ਸਿਰੇ ਸਾਲਓ ਦਿਲਬ੍ਰਾ ਵਾਸਤਾ ਈ॥ ਤੇਰੇ ਇਸ਼ਕ ਨੇ ਵਾਂਗ ਪਤੰਗ ਮੈਨੂੰ ਦਿਤਾ ਜਾਲਓ ਦਿਲਬ੍ਰਾ ਵਾਸਤਾ ਈ॥ ਕਦੇ ਆਇਕੇ ਦੇ ਦੀਦਾਰ ਮੈਨੂੰ ਮੰਨੀਂ ਮੁਵਾਲਓ ਦਿਲਬਰਾ ਵਾਸਤਾ ਈ॥ ਮੈਨੂੰ ਸੂਲ ਵਿਛੋੜ ਦੇ ਮਾਰ ਦਿੱਤਾ ਹਾਲ ਹਾਲ ਓ ਦਿਲਬਰਾ ਵਾਸਤਾ ਈ॥ ਜਿਧਰ ਦੇਖਨਾ ਹਾਂ ਤੂੰ ਹੀ ਦਿੱਸਨੀਏਂ ਹਰ ਹਾਲਓ ਦਿਲਬਰ ਵਾਸਤਾ ਈ॥ ਸਾਰੇ ਬੀਜ ਦੇ ਵਾਂਗ ਫਲਾਉ ਤੇਰਾ ਡਾਲ ਡਾਲਓ ਦਿਲਬਰਾ ਵਾਸਤਾ ਈ॥ ਤੇਰੇ ਇਸ਼ਕ ਦਾ ਰੁਖ ਮਨੁਖ ਵਾਂਗੂੰ ਲਿਆ ਪਾਲਓ ਦਿਲਬਰਾ ਵਾਸਤਾ ਈ॥ ਮੈਨੂੰ ਦੁੱਖ ਫ਼ਿਰਾਕ ਦੇ ਖ਼ਕ ਕੀਤਾ ਕਦੇ ਟਾਲਓ ਦਿਲਬਰਾ ਵਾਸਤਾ ਈ॥ ਤਾੱਨੇ ਮਾਰਦੇ ਨੀ ਪਏ ਲੋਕ ਸਾਰੇ ਭਾਲ ਭਾਲਓ ਦਿਲਬਰਾ ਵਾਸਤਾ ਈ॥ ਏਸ ਇਸ਼ਕ ਮਹਬੂਬ ਦੀ ਪੰਡ ਭਾਰੀ ਔਖੀ ਝਾਲਓ ਦਿਲਬਰਾ ਵਾਸਤਾ ਈ॥ ਆਓ ਨਹਿਰ ਦੇਖੋ ਨਾਲੇ ਬਾਗ਼ ਸਾਰਾ ਚਾਲ ਚਾਲ ਓ ਦਿਲਬਰਾ ਵਾਸਤਾ ਈ॥ ਸੂਕੇ ਹੱਡ ਮੇਰੇ ਵਾਂਗ ਲਕੜੀ ਦੇ ਬ੍ਰਿਹੋਂ ਨਾਲਓ ਦਿਲਬਰਾ ਵਾਸਤਾ ਈ॥ ਤੇਰੇ ਇਸ਼ਕ ਦੀ ਅੱਗ ਮੈਂ ਸੇਕਨਾਹਾਂ ਬਲ ਬਾਲਓ ਦਿਲਬਰਾ ਵਾਸਤਾ ਈ॥ ਕਿਸ਼ਨ ਸਿੰਘ ਪਹਾੜ ਦੇ ਵਿਚ ਬੈਠਾ ਕਈ ਸਾਲਓ ਦਿਲਬਰਾ ਵਾਸਤਾ ਈ॥੧੮੯
ਆਖਨਾ ਕੁੜੀਆਂ ਦਾ ਕੋਲ ਫ਼ਰਿਹਾਦ ਦੇ
ਕੁੜੀਆਂ ਆਖਿਆ ਜਾਇਕੇ ਕੋਲ ਸ਼ੀਰੀਂ ਤੇਰਾ ਹਾਲ ਅਹਿਵਾਲ ਸੁਨਾਨੀਆਂ ਹਾਂ॥ ਓਥੇ ਬੈਠਕੇ ਕਿਧਰੇ ਕੁੰਜ ਗੋਸ਼ੇ ਤੇਰਾ ਹਾਲ ਸਾਰਾਂ ਬਤਲਾਨੀਆਂ ਹਾਂ॥ ਭਲਕੇ ਆਵਾਂਗੀਆਂ ਰਲ ਕੇ ਨਾਲ ਸ਼ੀਰੀਂ ਹੁਨ ਦੇਰ ਹੋਈ ਅਸੀ ਜਾਨੀਆਂ ਹਾਂ॥ ਹਥ ਜੋੜ ਸਲਾਮ ਬੁਲਾਈ ਓਨੇ ਕਿਹਾ ਅਸੀ ਗ਼ੁਲਾਮ ਕਹਾਨੀਆਂ ਹਾਂ॥ ਕਿਸ਼ਨ ਸਿੰਘ ਓੜਕ ਅਸੀ ਲੜਕੀਆਂ ਹਾਂ ਭਾਵੇਂ ਦਾੱਨੀਆਂ ਅਤੇ ਭਰ ਦਾਨੀਆਂ ਹਾਂ॥੧੯੭॥
ਪੈਗ਼ਾਮ ਦੇਨਾ ਲੜਕੀਆਂ ਦਾ ਸ਼ੀਰੀਂ ਨੂੰ
ਸੱਈਆਂ ਹੱਸ ਕੇ ਸ਼ੀਰੀਂ ਨੂੰ ਜਾਇ ਕਹਿਆ ਅਸੀ ਰਾਨੀਏ ਘੋਲ ਘੁਮਾਈਆਂ ਨੀ॥ ਅੱਜ ਹੋਨ ਮੁਬਾਰਖਾਂ ਲੱਖ ਤੈਨੂੰ ਅਤੇ ਬਾਝ ਹਿਸਾਬ ਵਧਾਈਆਂ ਨੀ॥ ਫਤਹ ਹੋਇ ਗਈ ਤੁਸਾਂ ਆਸ਼ਕਾਂ ਦੀ ਅਤੇ ਦੂਤੀਆਂ ਹੱਡ ਬਲਾਈਆਂ ਨੀ॥ ਓਹ ਤੇ ਨਹਿਰ ਲੇਕੈ ਸ਼ਹਿਰ ਆਨ ਵੜਿਆ ਲਹਿਰਾਂ ਬਾਗ ਦੇ ਵਿੱਚ ਬਹਾਈਆਂ ਨੀ॥ ਕੌਨ ਰੀਸ ਕਰੇ ਓਹਨਾਂ ਨਾਲ ਭੈਨਾ ਗੱਲਾਂ ਜਿਨ੍ਹਾਂ ਦੀਆਂ ਰੱਬ ਬਨਾਈਆਂ ਨੀ॥ ਸੁਕਾ ਰੁਖ ਹਰਿਆ ਅੱਜ ਫੇਰ ਹੋਇਆ ਗੱਈਆਂ ਦੌਲਤਾਂ ਪਰਤ ਕੇ ਆਈਆਂ ਨੀ॥ ਵਲ ਲੱਗ ਦੇ ਸਕੀਆਂ ਡਾਲੀਆਂ ਨੂੰ ਦੇਖ ਬੁਲਬੁਲਾਂ ਹੋਨ ਸਵਾਈਆਂ ਨੀ॥ ਅੱਜ ਆਸ ਪੁਨੀ ਤੁਸਾਂ ਆਸ਼ਕਾਂ ਦੀ ਜਿਵੇਂ ਭੁਖਿਆਂ ਨੂੰ ਮਿਠਿਆਈਆਂ ਨੀ॥ ਸ਼ੀਰੀਂ ਸ਼ਰਮਦੇ ਨਾਲ ਮੁਸਕਾਇ ਕਿਹਾ ਜਾਨ ਬੁਝ ਕੇ ਲੂਤੀਆਂ ਲਾਈਆਂ ਨੀ॥ ਡਰੀਏ ਰੱਬ ਕੋਲੋਂ ਦੰਮ ਮਾਰਨਾ ਕੀ ਲਾਉ ਬਾਲੀਆਂ ਔਰ ਦਰਗਾਹੀਆਂ ਨੀ॥ ਸਾਡਾ ਸਾਥ ਫ਼ਕੀਰ ਹਕੀਰ ਦਾ ਹੈ ਅਤੇ ਬਾਦਸ਼ਾਹਾਂ ਬਾਦਸ਼ਾਹੀਆਂ ਨੀ॥ ਸਿਰੜ ਆਸ਼ਕਾਂ ਦਾ ਸਿਰ ਨਾਲ ਹੋਵੇ ਨਹੀਂ ਸੂਰਿਆ ਸਫ਼ਾਂ ਮੁਕਾਈਆਂ ਨੀ॥ ਅੱਛਾ ਦੇਖੀਏ ਹੋਰ ਕੀ ਹੋਂਵਦਾ ਏ ਘਰ ਰੱਬ ਦੇ ਬੇਪਰਵਾਹੀਆਂ ਨੀ॥ ਸੁਨਕੇ ਖ਼ਬਰ ਮਹਬੂਬ ਦੀ ਜਾਨ ਪਈ ਅਤੇ ਆਫਤਾਂ ਸੱਭ ਸਿਧਾਈਆਂ ਨੀ॥ ਮਿਲੇ ਬਾਝ ਨਾ ਮੰਨਦਾ ਮਨ ਮੇਰਾ ਬਿਨਾਂ ਦੀਦ ਅੰਧੇਰੀਆਂ ਆਈਆਂ ਨੀ॥ ਕਿਹਾ ਫੇਰ ਸਹੇਲੀਆਂ ਸਬਰ ਕਰ ਤੂੰ ਖਾਇ ਲਵੇਂਗੀ ਬੈਠ ਪਕਾਈਆਂ ਨੀ॥ ਤੈਨੂੰ ਸੱਦਿਆ ਓਸਨੇ ਬਾਗ਼ ਅੰਦਰ ਅਤੇ ਮਿੰਨਤਾਂ ਬਹੁਤ ਕਰਾਈਆਂ ਨੀ॥ ਭਲਕੇ ਚੱਲ ਤੂੰ ਰਲਕੇ ਨਾਲ ਸਾਡੇ ਤੈਨੂੰ ਕਸਮਾਂ ਰੱਬ ਦੀਆਂ ਪਾਈਆਂ ਨੀ॥ ਮਿਲ ਆਵੇਂਗੀ ਆਪਨੇ ਯਾਰ ਤਾਈਂ ਜਹਿੰਦੇ ਪ੍ਰੇਮ ਨੇ ਬਹੁਤ ਅਕਾਈਆਂ ਨੀ॥ ਸਾਡੇ ਨਾਲਨ ਤੁਧ ਨੂੰ ਖੌਫ਼ ਕੋਈ ਵਿੱਚੇ ਨੱਡੀਆਂ ਵੱਡੀਆਂ ਮਾਈਆਂ ਨੀ॥ ਕੋਈ ਕਰਨ ਅਫ਼ਸੋਸ ਏਹ ਦੋਸ ਹੋਯਾ ਕਲਾਂ ਸਤੀਆਂ ਆਨ ਜਗਾਈਆਂ ਨੀ॥ ਮੋਯਾ ਗਿਆ ਹੈ ਸੀ ਫੇਰ ਆਨ ਵੜਿਆ ਸਾਨੂੰ ਮਾਰਿਆ ਏਨਾਂ ਸੌਦਾਈਆਂ ਨੀ॥ ਕੋਈ ਕਹਿ ਦੇਖੋ ਓਹਦੀ ਸਾਬਤੀ ਨੂੰ ਨਹਿਰ ਕੱਟ ਪਹਾੜ ਵਗਾਈਆਂ ਨੀ॥ ਵਾਹ ਵਾਹ ਵਾਰੇ ਓਨਾਂ ਆਸ਼ਕਾਂ ਦੇ ਜਿਨਾਂ ਸੱਚ ਮੁਹੱਬਤਾਂ ਲਾਈਆਂ ਨੀ॥ ਨੇਹੁ ਲਾਇਕੇ ਫੇਰ ਨਾ ਦੇਨ ਪਿੱਛਾ ਪਿੱਛੇ ਸਾਬਤੀ ਦੇ ਵਾਰਾਂ ਗਾਈਆਂ ਨੀ॥ ਘਰਬਾਰ ਵਿਸਾਰ ਫ਼ਕੀਰ ਹੋਏ ਪ੍ਰੀਤਾਂ ਪ੍ਰੀਤਮਾਂ ਨਾਲ ਨਿਭਾਈਆਂ ਨੀ॥ ਜਹਿੰਦੀ ਨਿਭ ਜਾਵੇਂ ਸੋਈ ਜਾਨ ਆਸ਼ਕ ਨਹੀਂ ਕਿਸ ਨੇ ਕੀਮਤਾਂ ਪਾਈਆਂ ਨੀ॥ ਸ਼ੀਰੀਂ ਰਲਕੇ ਨਾਲ ਸਹੇਲੀਆਂ ਦੇ ਗੱਲਾਂ ਕੀਤੀਆਂ ਜੋ ਮਨ ਭਾਈਆਂ ਨੀ॥ ਭਲ ਕੇ ਚਲਾਂਗੀਆਂ ਰਲ ਕੇ ਨਾਲ ਸ਼ੀਰੀਂ ਏਹੋ ਆਖਕੇ ਘਰਾਂ ਨੂੰ ਆਈਆਂ ਨੀ ਦੇਖ ਆਵਾਂਗੀਆਂ ਰੰਗ ਬਹਾਰ ਸਾਰੀ ਮਿਲ ਹੋਵ ਸਨ ਦਰ ਜੁਦਾਈਆਂ ਨੀ॥ ਕਿਸ਼ਨ ਸਿੰਘ ਜਹਾਨ ਦੀ ਖ਼ੁਸ਼ੀ ਐਵੇਂ ਜਿਵੇਂ ਦੋਲਤਾਂ ਹੋਨ ਪਾਈਆਂ ਨੀ॥੧੯੧, ਆਵਨਾ ਸ਼ੀਰੀਂ ਦਾ ਨਾਲ ਸੇਹਲੀਆਂ ਦੇ ਵਿੱਚ ਬਾਗ ਦੇ ਆਈਆਂ ਰਲ ਕੇ ਸੱਭ ਛਿਨਾਰ ਬਾਜ਼ਾਂ ਦਿਨ ਦੂਸਰੇ ਵਾਂਸਵਾਨੀਆਂ ਨੀ॥ ਇੱਕ ਵਿਆਹੀਆਂ ਆਸ਼ਕਾਂ ਫਾਹੀਆਂ ਨੀ ਇੱਕ ਕੁਵਾਰੀਆਂ ਬਾਲ ਇਆਨੀਆਂ ਨੀ॥ ਇੱਕ ਰੂਪ ਸਿੰਗਾਰੀਆਂ ਡਾਰੀਆਂ ਨੀ ਇੱਕ ਸੁਧੀਆਂ ਬਹੁਤ ਨਿਮਾਨੀਆਂ ਨੀ॥ ਇੱਕ ਹਬਸ਼ਨਾ ਨਾਲ ਕੁਰੇਸ਼ਨਾਂ ਦੇ ਇੱਕ ਜੱਟੀਆਂ ਤੇ ਖਤਰਾਨੀਆਂ ਨੀ॥ ਇੱਕ ਕਾਲੀਆਂ ਤੇ ਇੱਕ ਗੋਰੀਆਂ ਸਨ ਮੁਗ਼ ਲੇਟਨਾਂ ਨਾਲ ਪਠਾਨੀਆਂ ਨੀ॥ ਇੱਕ ਰੂਮਨਾਂ ਤੇ ਇੱਕ ਸ਼ਾਮਨਾਂ ਸਨ ਇੱਕ ਜਿਸਮ ਸਾਰੇ ਬੁਰਕੇ ਤਾਨੀਆਂਨੀ॥ ਰਲ ਸ਼ੀਰੀਂ ਦੇ ਨਾਲ ਤਿਆਰ ਹੋਈਆਂ ਜਿਵੇਂ ਨਾਲ ਰਾਜੇ ਕੋਈ ਰਾਨੀਆਂ ਨੀ॥ ਸ਼ੀਰੀ ਲਾਇਕੇ ਹਾਰ ਸਿੰਗਾਰ ਚੱਲੀ ਸੂਰਤ ਦੇਖ ਕੇ ਸੱਭ ਵਿਕਾਨੀਆਂ ਨੀ॥ ਗਹਿਨੇ ਕੱਪੜੇ ਯਾਰ ਦਿਖਾਇ ਚੇਹਰਾ ਨੈਨਾਂ ਦੇਖ ਲੋਕੋ ਪੱਛੋਤਾਨੀਆਂ ਨੀ॥ ਜਿਵੇਂ ਨਿੱਕਲੇ ਤੇਗ਼ ਮਿਆਨ ਵਿੱਚੋਂ ਤਿਵੇਂ ਵੱਲੀਆਂ ਸਭ ਸਵਾਨੀਆਂ ਨੀ॥ ਪਰਾ ਬੰਨ੍ਹਕੇ ਸੱਭ ਤਿਆਰ ਹੋਈਆਂ ਜਿਵੇਂ ਜੰਞ ਆਵੇ ਕੋਈ ਬਾਨੀਆਂ ਨੀ॥ ਸ਼ਹਿਰੋਂ ਨਿਕਲ ਕੇ ਬਾਗ਼ ਦੀ ਵੱਲਰੀਆਂ ਜਿਵੇਂ ਜੋਰ ਕੀਤਾ ਕੋਈ ਪਾਨੀਆਂ ਨੀ॥ ਸੈਫ਼ਾਂ ਸਾਫ਼ ਮੁਸਾਫ਼ ਦੇ ਵਿੱਚ ਜਿਵੇਂ ਤਿਵੇਂ ਰਲਕੇ ਸੱਭ ਹੀ ਧਾਨੀਆਂ ਨੀ॥ ਗੱਈਆਂ ਝਾੜ ਦੇ ਵਿੱਚ ਕਲੋਲ ਕਰਕੇ ਗੱਲਾਂ ਕੀਤੀਆਂ ਜੋ ਮਨ ਭਾਨੀਆਂ ਨੀ॥ ਕੋਲ ਬੈਠੀਆਂ ਜਾਇ ਪਿਆਰੜੇ ਦੇ ਫੋਲ ਦੱਸੀਆਂ ਸੱਭ ਕਹਾਨੀਆਂ ਨੀ॥ਸ਼ੀਰੀਂ ਜੋੜ ਕੇ ਦਸਤ ਸਲਾਮ ਕੀਤਾ ਗੱਲਾਂ ਖੋਲ੍ਹੀਆਂ ਆਨ ਪੁਰਾਨੀਆਂ ਨੀ॥ ਪੇਈ ਰੋ ਹੋਏ ਤੇਰਾ ਮੁਖ ਦੇਖੇ ਸਾਨੂੰ ਦੱਸ ਕਿੱਥੇ ਮੌਜਾਂ ਮਾਨੀਆਂ ਨੀ॥ ਤੇਰੇ ਦੇਖਨੇ ਨੂੰ ਪਈ ਤਰਸਦੀ ਸਾਂ ਅੱਜ ਦੱਸਿਆ ਏਨਾਂ ਸੁਵਾਨੀਆਂ ਨੀ॥ ਕਿਸ਼ਨ ਸਿੰਘ ਮੈਂ ਦੇ ਖਨਿਹਾਲ ਹੋਈ ਜਿਵੇਂ ਮੁਰਗਆਬੀ ਵਿਚ ਪਾਨੀਆਂ ਨੀ॥ ੧੯੨॥
ਜਵਾਬ ਫ਼ਰਿਹਾਦ
ਕਿਹਾ ਵਾਹ ਫ਼ਰਿਹਾਦ ਨੇਰੋਇ ਸ਼ੀਰੀਂ ਮੋਜਾਂ ਖ਼ਾਕ ਹੋਵਨ ਬਿਨਾ ਪਿਆਰਿਆਂ ਦੇ॥ ਤੂੰ ਭੀ ਲੱਗੀਏਂ ਆਇਕੇ ਕਰਨ ਠੱਠੇ ਨਾਲ ਆਜਜ਼ਾਂ ਰੱਬ ਦੇ ਮਾਰਿਆਂ ਦੇ॥ ਤੇਰੇ ਵਾਸਤੇ ਖ਼ਾਕ ਦਰਖ਼ਾਕ ਹੋਯਾ ਰਿਹਾ ਵਿਚ ਮੈਂ ਪਰਬਤਾਂ ਭਾਰਿਆਂ ਦੇ॥ ਜਾਨ ਬੁਝ ਕੇ ਦੁਖ ਫੁਲਾਵਨੀਏਂ ਅਸਾਂ ਆਸ਼ਕਾਂ ਮਰਦ ਵਿਚਾਰਿਆਂ ਦੇ॥ ਤੇਰਾ ਮੁਖ ਡਿੱਠਾ ਅਸਾਂ ਸੁਖ ਪਾਯਾ ਗਏ ਦੁਖ ਸਾਰੇ ਦੁਖਿਆਰਿਆਂ ਦੇ॥ ਇਵੇਂ ਦਿੱਸਨੀ ਹੇਂ ਵਿਚ ਨਾਰੀਆਂ ਦੇ ਜਿਵੇਂ ਚੰਦ ਹੋਵੇ ਵਿਚ ਤਾਰਿਆਂ ਦੇ॥ ਸੱਈਆਂ ਨਾਲ ਨਿਹਾਲ ਹੈ ਜਾਨ ਮੇਰੀ ਹਾਲ ਦੇਖ ਅਸਾਂ ਔਗਨ ਹਾਰਿਆਂ ਦੇ॥ ਤੇਰੇ ਇਸ਼ਕ ਨੇ ਮਾਰ ਫ਼ਨਾਹ ਕੀਤਾ ਜਾਨ ਜਾਂਵਦੀਏ ਨਾਲ ਨਾਰਿਆਂ ਦੇ॥ ਅਸੀ ਵਿਚ ਉਜਾੜਦੇ ਖ਼ਵਾਰ ਹੋਏ ਕਰੇਂ ਮੌਜ ਤੂੰ ਵਿਚ ਚੁਬਾਰਿਆਂ ਦੇ॥ ਅੱਜ ਰੱਬ ਸਬੱਬ ਦੀਦਾਰ ਹੋਏ ਜਿਵੇਂ ਚੰਦ ਹੈ ਵਿੱਚ ਸਤਾਰਿਆਂ ਦੇ॥ ਮੇਰੀ ਜਾਨ ਨਿਸਾਰ ਹਜ਼ਾਰ ਵਾਰੀ ਅਸੀਂ ਨਫ਼ਰਹਾਂ ਤੁਸਾਂ ਪਿਆਰਿਆਂ ਦੇ॥ ਅੱਜ ਭਾਗ ਸਾਡੇ ਤੁਸਾਂ ਮੇਹਰ ਕੀਤੀ ਦਿੱਤਾ ਦਰਸ ਆ ਵਿਚ ਅਵਾਰਿਆਂ ਦੇ॥ ਤੈਨੂੰ ਦੇਖ ਮੈਨੂੰ ਹੁਨ ਸ਼ਾਂਤ ਆਈ ਪਾਨੀ ਪਿਆ ਹੈ ਵਿਚ ਅੰਗਾਰਿਆਂ ਦੇ॥ ਅਸੀਂ ਭੁਲ ਗਏ ਸਾਨੂੰ ਬਖ਼ਸ਼ਿਆ ਜੇ ਐਵੇਂ ਪਏਹਾਂ ਵਿਚ ਪਵਾਰਿਆਂ ਦੇ॥ ਵੇਲਾ ਯਾਦ ਕਰੋ ਤੁਸਾਂ ਤੱਕਿਆ ਸੀ ਜਦੋਂ ਵਿਚ ਮਹੱਲ ਮੁਨਾਰਿਆਂ ਦੇ॥ ਈ ਮਾਰ ਕੇ ਤੀਰ ਨਿਗਾਹ ਵਾਲਾ ਦਮ ਦੂਰ ਕੀਤੇ ਦਮ ਵਾਰਿਆਂ ਦੇ॥ ਸ਼ੀਰੀਂ ਆਖਿਆ ਮੇਹਰ ਦੀ ਨਜ਼ਰ ਕਰੀਏ ਅਸੀ ਨਫ਼ਰ ਹਾਂ ਸਾਈਂ ਸਵਾਰਿਆਂ ਦੇ॥ ਤੇਰੇ ਦਰਸ ਦੀਦਾਰ ਦੇ ਦੇਖਨੇ ਨੂੰ ਛੋੜ ਆਏ ਹਾਂ ਸੁਖ ਚੁਬਾਰਿਆਂ ਦੇ॥ ਕਿਸ਼ਨ ਸਿੰਘ ਸਵਾਲ ਜਵਾਬ ਹੋਏ ਰਲ ਮਿਲ ਕੇ ਬਹੁਤ ਪਿਆਰਿਆਂ ਦੇ॥ ੧੯੩॥
ਬਾਗ ਵਿੱਚੋਂ ਜਾਨਾ ਸ਼ੀਰੀਂ ਦਾ
ਸ਼ੀਰੀਂ ਸੱਈਆਂ ਦੇ ਨਾਲ ਤਿਆਰ ਹੋਈ ਹੱਥ ਜੋੜ ਸਲਾਮ ਬੁਲਾਇਆ ਸੂ॥ ਕਿਹਾ ਫੇਰ ਫ਼ਰਿਹਾਦ ਨੇ ਖੇਰ ਹੋਵੇ ਕੁਲ ਹੋਸ਼ ਹਵਾਸ ਭੁਲਾਇਆ ਸੂ॥ ਗੋਇਆ ਚੌਧਵੀਂ ਦਾ ਚੰਦ ਗੁੰਮ ਹੋਯਾ ਆਸ਼ਕ ਵਾਂਗ ਚਕੋਰ ਚੁਕਾਇਆ ਸੂ॥ ਸ਼ੀਰੀਂ ਗਈ ਤਾਂ ਗੋਇਆ ਅੰਧੇਰ ਹੋਇਆ ਸੂਰਜ ਬੱਦਲਾਂ ਹੇਠ ਛਪਾਇਆ ਸੂ॥ ਚਲੀ ਫ਼ੋਜ਼ ਮਹਬੂਬ ਦੀ ਫ਼ਤਹ ਕਰਕੇ ਡੇਰਾ ਲੁਟ ਕੰਗਾਲ ਬਨਾਇਆ ਸੂ॥ ਸਬਰ ਸ਼ੁਕਰ ਕਰਕੇ ਰਿਹਾ ਬੈਠ ਆਸ਼ਕ ਸੱਚੇ ਰਬ ਦਾ ਨਾਮ ਧਿਆਇਆ ਸੂ॥ ਕਿਹਾ ਆਵਨਾ ਜਾਵਨਾਂ ਜੱਗ ਅੰਦਰ ਜੇਹੜਾ ਆਇਆ ਅੰਤ ਸਿਧਾਇਆ ਸੂ॥ ਬਿਜਲੀ ਚਮਕ ਕੇ ਫੇਰ ਅਲੋਪ ਹੋਈ ਰਾਹ ਰਾਹੀਆ ਨੂੰ ਦਿਖਲਾਇਆ ਸੂ॥ ਕਿਸ਼ਨ ਸਿੰਘ ਨਾਂ ਇਸ਼ਕ ਦੇ ਰਾਹ ਜਾਵੀਂ ਦੁਖ ਦੇ ਕੇ ਸਬਕ ਪੜ੍ਹਾਇਆ ਸੂ॥੧੯੪॥ ਖ਼ਬਰ ਹੋਵਨੀ ਬਾਦਸ਼ਾਹ ਨੂੰ ਫ਼ਰਿਹਾਦ ਦੇ ਆਵਨੇ ਦੀ ਬਾਦਸ਼ਾਹ ਅਜ਼ੀਜ਼ ਨੂੰ ਖ਼ਬਰ ਹੋਈ ਪਰਬਤ ਚੀਰ ਕੇ ਨੀਰ ਵਗਾਇ ਦਿਤਾ॥ ਆਸਨ ਬਾਗ ਦੇ ਵਿਚ ਲਗਾਇਆ ਸੂ ਪਾਨੀ ਬੂਟਿਆਂ ਨੂੰ ਓਸ ਲਾਇ ਦਿੱਤਾ॥ ਕੀਤਾ ਆਪਣਾ ਕੌਲ ਕਰਾਂਰ ਪੂਰਾ ਅਸਾਂ ਕਿਹਾ ਸੋ ਓਸ ਪੁਜਾਇ ਦਿੱਤਾ॥ ਕੀਤੇ ਸਭ ਅਮੀਰ ਵਜ਼ੀਰ ਕੱਠੇ ਅਤੇ ਖੂਬ ਦੀਵਾਨ ਲਗਾਇ ਦਿੱਤਾ॥ ਕਿਹਾ ਸ਼ਾਹ ਨੇ ਵਾਹ ਸਲਾਹ ਕੀਤੀ ਸਾਡਾ ਨੰਗ ਨਾਮੂ ਸਗਵਾ ਦਿੱਤਾ॥ ਅੱਗੇ ਜਾਨ ਦਾ ਕੋਈ ਨਾ ਜਾਨਦਾ ਸੀ ਹੁਨ ਸਾਰੇ ਹੀ ਢੋਲ ਵਜਾਇ ਦਿੱਤਾ॥ ਤੀਰੀਂ ਲੇਖ ਹੋਵੇ ਤੁਸਾਂ ਸਾਰਿਆਂ ਦਾ ਪਰ ਖ਼ੌਫ਼ ਖੁਦਾਇ ਡਰਾਇ ਦਿੱਤਾ॥ ਆਖੇ ਆਫ਼ਰੀਂ ਅਕਲ ਤੁਸਾਡੜੀ ਦੇ ਮੇਰਾ ਨਾ ਮਜ਼ਬੂਨ ਕਰਾਇ ਦਿੱਤੀ॥ ਅੱਗੇ ਕੋਈ ਭੀ ਭੇਦ ਨਾ ਜਾਨ ਦਾ ਸੀ ਹੁਨ ਦੇਸ ਬਿਦੇਸ ਧੁਮਾਇ ਦਿੱਤਾ॥ ਓਹ ਤਾਂ ਚੀਰ ਪਹਾੜ ਨੂੰ ਨਹਿਰ ਲਿਆਯਾ ਤੁਸਾਂ ਆਖਿਆ ਓਸ ਨਿਭਾਇ ਦਿੱਤਾ॥ ਹੁਨ ਦਿਯਾਂ ਬੇਟੀ ਓਸ ਕੰਮਲੇ ਨੂੰ ਅਦਲ ਨਾਲ ਅਜ਼ੀਜ਼ ਸਨਾਇ ਦਿੱਤਾ॥ ਇਕੇ ਕੱਟ ਜ਼ਬਾਨ ਜਹਾਨ ਵਿਚੋਂ ਕਰਾਂ ਦੂਰ ਜ਼ਰੂਰ ਸਮਝਾਇ ਦਿੱਤਾ॥ ਜਹਿੰਦਾ ਬੋਲ ਤੇ ਤੋਲ ਨਾ ਹੋਏ ਪੂਰਾ ਮੋਈ ਬੋਲ ਜੋ ਬੋਲ ਬਣਾਇ ਦਿੱਤਾ॥ ਜੈਂਦਾ ਬੋਲ ਤੇ ਤੋਲ ਦਰੁਸਤ ਹੋਵੈ ਸੋਈ ਆਦਮੀ ਚਿੱਤ ਚਿਤਾਇ ਦਿੱਤਾ॥ ਹਥ ਬੰਨ੍ਹ ਵਜ਼ੀਰਾਂ ਨੇ ਅਰਜ਼ ਕੀਤੀ ਕੋਈ ਕਹਿਰ ਵਰਤਾਇ ਦਿੱਤਾ॥ ਸਾਨੂੰ ਖ਼ਬਰ ਨਹੀਂ ਸੀ ਏਸ ਗੱਲ ਦੀ ਜੀ ਜੇਹੜਾ ਕੰਮ ਖ਼ੁਦਾਇ ਫ਼ਰਮਾਇ ਦਿੱਤਾ॥ ਅਸਾਂ ਆਖਿਆ ਸੀ ਮਰ ਜਾਗ ਉਥੇ ਜੰਗਲ ਪਰਬਤਾਂ ਵਿੱਚ ਭਜਾਇ ਦਿੱਤਾ ਨਹਿਰ ਕੱਟ ਪਹਾੜ ਨਾ ਲਿਆਵਸੀ ਏਹ ਦੇਖੋ ਮੂਸ਼ ਨੇ ਮਹਿਲ ਗਿਰਾਇ ਦਿੱਤਾ॥ ਐਸੇ ਸਖਤ ਪਹਾੜ ਨੂੰ ਚੀਰਿਆ ਸੂ ਨਹਿਰ ਕੱਟ ਕੇ ਬਹਿਰ ਵਗਾਇ ਦਿੱਤਾ॥ ਫੂੜ੍ਹੀ ਵਾਂਗ ਲਪੇਟ ਪਹਾੜ ਤਾਈਂ ਕਿਤੇ ਦੂਰ ਹੀ ਦੂਰ ਚਲਾਇ ਦਿੱਤਾ॥ ਚੀਤਾ ਸ਼ੇਰ ਪਹਾੜ ਦੀ ਮ੍ਰਿਗ ਪੰਛੀ ਕਿਤੇ ਮਾਰ ਕੇ ਸਭ ਨਸਾਇ ਦਿੱਤਾ॥ ਕੇਈ ਆਫ਼ਤਾਂ ਵਿੱਚ ਪਹਾੜ ਹੇ ਸਨ ਦੇਖੋ ਕੁਲ ਦਾ ਤੁਖਮ ਉਠਾਇ ਦਿੱਤਾ॥ ਸ਼ਇਦ ਆਨ ਫ਼ਰਿਸ਼ਤਿਆਂ ਨਹਿਰ ਚੀਰੀ ਤੁਰਤ ਫੁਰਤ ਹੀ ਨੀਰ ਚਲਾਇ ਦਿੱਤਾ॥ ਕੋਈ ਦੋਸ਼ ਨਾਹੀਂ ਸਾਡੇ ਵਿਚ ਸ਼ਾਹ ਐਵੇਂ ਦੋਸ਼ ਅਸਾਂ ਪਰ ਲਾਇ ਦਿੱਤਾ॥ ਬਾਦਸ਼ਾਹ ਦੇ ਨਾਲ ਬਰਾਬਰੀ ਕੀ ਘੁਟ ਵੱਟ ਕੇ ਵਕਤ ਲੰਘਾਇ ਦਿੱਤਾ॥ ਕੈਹਾ ਬਾਦਸ਼ਾਹ ਬੱਸ ਹੁਨ ਚੁਪ ਕਰੀਏ ਅੱਗੇ ਤੁਸਾਂ ਨੇ ਬਹੁਤ ਦਗਾ ਦਿੱਤਾ॥ ਜਾਨ ਬੁਝ ਵਜ਼ੀਰ ਖ਼ਾਮੋਸ਼ ਹੋਏ ਊਂਧੀ ਪਾਇਕੇ ਸੀਸ ਝੁਕਾਇ ਦਿੱਤਾ॥ ਆਪੋ ਵਿੱਚ ਸਾਲਾਹ ਵਿਚਾਰੀ ਓਨੇ ਸਾਨੂੰ ਅਕਲ ਨੇ ਬਹੁਤ ਵਫ਼ਾਇ ਦਿੱਤਾ॥ ਕੈਹਾ ਬਾਦਸ਼ਾਹ ਏਹਨਾਂ ਨੂੰ ਕੈਦ ਕਰੀਏ ਹੋਏ ਕੈਦ ਜਾਂ ਸ਼ਾਹ ਫ਼ਰਮਾਇ ਦਿੱਤਾ॥ ਸਾਡਾ ਨਾਸ ਕੀਤਾ ਏਹਨਾਂ ਆਕਲਾਂ ਨੇ ਕੁਝ ਹੋਰ ਦਾ ਹੋਰ ਦਿਖਾਇ ਦਿੱਤਾ॥ ਕਿਸ਼ਨ ਸਿੰਘ ਵਜ਼ੀਰ ਲਾਚਾਰ ਹੋਏ ਆਖਣ ਰੱਬ ਨੇ ਕਹਿਰ ਕਰਾਇ ਦਿੱਤਾ॥ ੧੬੫॥
ਸਲਾਹ ਕਰਨੀ ਵਜ਼ੀਰਾਂ ਦੀ ਆਪਸ ਵਿਚ ਬੈਠ ਕੇ
ਬੈਠ ਸਾਰਿਆਂ ਇਕ ਸਲਾਹ ਕੀਤੀ ਜਦੋਂ ਨੱਕ ਉਤੇ ਸਾਸ ਆਇਓ ਨੇ॥ ਦਗ਼ੇਬਾਜ ਵਜ਼ੀਰ ਤਦਬੀਰ ਕਰਕੇ ਦਗ਼ਾ ਨਾਲ ਫ਼ਕੀਰ ਕਮਾਇਓ ਨੇ॥ ਬੰਦੋਬਸਤ ਕੀਤਾ ਰਲ ਸਾਰਿਆਂ ਨੇ ਦੇਖੋ ਹੋਰ ਫਰੇਬ ਬਨਾਇਓ ਨੇ। ਮੋਇਆਂ ਬਾਝਨਾਛੱਡੇਗਾ ਸ਼ਹਿਰਸ਼ੀਰੀਂ ਸ਼ੁਹਰਤ ਪਾਇਕੇ ਬਹੁਤ ਦੁਖਾਇਓ ਨੇ॥ ਰੱਬਾ ਨਾਸ ਹੋਵੇ ਏਨ੍ਹਾਂ ਵੈਰੀਆਂ ਦਾ ਜਿਨਾਂ ਯਾਰ ਤੋਂ ਯਾਰ ਗਵਾਇਓ ਨੇ॥ ਨਾਲ ਮੇਹਨਤਾਂ ਦੇ ਫ਼ਰਦ ਰਫ਼ੂ ਕੀਤਾ ਅੱਗ ਲਾਇਕੇ ਸੱਭ ਜਲਾਇਓ ਨੇ॥ ਓਹਦੀਆਂ ਮੇਹਨਤਾਂ ਵੱਲ ਨਾ ਦੇਖਿਓ ਨੇ ਹਾਇ ਜ਼ਾਲਮਾਂ ਜ਼ੁਲਮ ਕਰਾਇਓ ਨੇ॥ ਫਫੇ ਕੁਟਨੀ ਸੀ ਇੱਕ ਸ਼ਹਿਰ ਅੰਦਰ ਓਹਨੂੰ ਲਿਖ ਕੇ ਖ਼ਤ ਪਹੁਚਾਇਓ ਨੇ॥ ਕਿਵੇਂ ਮਾਰ ਫ਼ਰਿਹਾਦ ਨੂੰ ਮਕਰ ਕਰਕੇ ਭੇਜ ਆਦਮੀ ਤੁਰਤ ਸਿਧਾਇਓ ਨੇ॥ ਬੇੜਾ ਨਾਲ ਕਿਨਾਰੇ ਦੇ ਆਨ ਲੱਗਾ ਧੱਕਾ ਮਾਰ ਕੇ ਤੁਰਤ ਰੁਝਾਇਓ ਨੇ॥ ਕੇਹਾ ਦੋਸ਼ ਦੇਨਾਂ ਕਿਸੇ ਆਦਮੀ ਨੂੰ ਲੇਖ ਆਪਨਾ ਲਿਖਿਆ ਪਾਇਓ ਨੇ॥ ਕਿਸ਼ਨ ਸਿੰਘ ਨਾਹੀਂ ਵੱਸ ਬੰਦਿਆਂ ਦੇ ਸੋਈ ਹੋਇਆ ਜੋ ਰੱਬ ਬਨਾਇਓ ਨੇ॥ ੧੯੬॥
ਆਵਨਾਂ ਫਫੇ ਕੁਟਨੀ ਦਾ
ਇਸ ਤੰਬੋਲ ਦੇ ਵਿੱਚ ਮੱਕਾਰ ਐਸੀ ਦਗੇ ਬਾਜ਼ ਅੱਯਾਰ ਕਹਾਂਵਦੀ ਸੀ॥ ਬੜੇ ਫ਼ੱਨ ਫ਼ਰੇਬ ਤੇ ਕਸਬ ਜਾਨੇ ਸ਼ੈਤਾਨ ਨੂੰ ਸਬਕ ਪੜ੍ਹਾਂਵਦੀ ਸੀ॥ ਹੈਸੀ ਖੂਬ ਉਸਤਾਦ ਜਨਾਨੀਆਂ ਦੀ ਅਤੇ ਸਿੱਖਿਆ ਬਹੁਤ ਸਿਖਾਂਦੀ ਸੀ॥ ਪਰਦੇ ਵਿੱਚ ਸ਼ਾਗਿਰਦ ਹਜ਼ਾਰ ਓਹਦੇ ਉਸ ਤਾਕਾਰ ਮਜ਼ਬੂਤ ਸਦਾਂਵਦੀ ਸੀ॥ ਵੱਡੀ ਸ਼ਰਮ ਹਿਯਾ ਉਤੇ ਇਲਮ ਵਾਲੀ ਘਰੋਂ ਬਾਹਰ ਨਾ ਕਦਮ ਟਿਕਾਂਵਦੀ ਸੀ॥ ਭੋਲੀ ਭਾਲੜੀ ਦਿੱਸਦੀ ਸਾਧ ਮੂਰਤ ਪਰਬਤ ਪਰਬਤਾਂ ਨਾਲ ਭਿੜਾਂਵਦੀ ਸੀ॥ ਅੰਦਰ ਸਤਰ ਦੇ ਬੈਠ ਹਰਾਮਜ਼ਾਦੀ ਆਸਮਾਨ ਨੂੰ ਟਾਕੀਆਂ ਲਾਂਵਦੀ ਸੀ॥ ਬੁਰਕਾ ਪਹਿਨ ਕੇ ਨਿੱਕਲੇ ਮਹਿਲ ਵਿੱਚੋਂ ਵੱਡਾ ਕੱਢ ਕੇ ਘੁੰਡ ਦਿਖਾਂਵਦੀ ਸੀ॥ ਨਾਲ ਔਰਤਾਂ ਦੇ ਸਦਾ ਮੈਲ ਰੱਖੇ ਅਤੇ ਮਰਦ ਨੂੰ ਦੇਖ ਸ਼ਰਮਾਂਵਦੀ ਸੀ॥ ਚੋਰੀ ਖੋਤਿਆਂ ਦੇ ਨਾਲ ਰਾਤ ਵੇਲੇ ਲੁਕ ਛਿਪ ਜ਼ਨਾਹਿ ਕਮਾਂਵਦੀ ਸੀ॥ ਕਿਸ਼ਨ ਸ਼ਿੰਘ ਮੱਕਾਰ ਛਿਨਾਰ ਜੈਸੇ ਦੇਖੋ ਕਿਹਾ ਪਖੰਡ ਕਮਾਂਵਦੀ ਸੀ॥੧੯੭॥
ਮਕੂਲਾ ਐਜ਼ਨ
ਖ਼ਤ ਵਿੱਚ ਮੱਕਾਰ ਤਿਆਰ ਹੋਈ ਕੇਹਾ ਆਇ ਸਲਾਮ ਸੁਲਤਾਨ ਤਾਈਂ॥ ਆਖੇ ਬਾਦਸ਼ਾਹ ਫ਼ਿਕਰ ਨਾ ਕਰੋ ਕੋਈ ਕਟਾਂ ਦੂਰ ਮੈਂ ਏਸ ਤੂਫ਼ਾਨ ਤਾਈਂ॥ ਐਸਾ ਕਰਾਂਗੀ ਫੰਦ ਫਰੇਬ ਕੋਈ ਨਿਕਲ ਜਾਵਸੀ ਓਹ ਬੀਆਬਾਨ ਤਾਈਂ॥ ਸੈਨਤ ਮਾਂਰ ਵਜ਼ੀਰਾਂ ਨੇ ਆਖ ਦਿੱਤਾ ਤਨੋਂ ਦੂਰ ਕਰਨਾ ਓਹਦੀ ਜਾਨ ਤਾਈਂ॥ ਕਿਹਾ ਬਾਦਸ਼ਾਹ ਜ਼ੁਲਮ ਨਾ ਕਰਾਂ ਕੋਈ ਅਤੇ ਅਸਾਂ ਦੇ ਰਖ ਈਮਾਨ ਤਾਈਂ॥ ਕੁਟਨੀ ਹੱਸਕੇ ਆਖਿਆ ਖੈਰ ਹੋਵੇ ਤੇਰੇ ਮਾਲ ਔਲਾਦ ਰਵਾਨ ਤਾਈਂ॥ ਅੱਗ ਲਾਇ ਸਮੁੰਦਰ ਨੂੰ ਸਾੜ ਸੁਟਾਂ ਤਾਰੇ ਤੋੜ ਚੜਾਂ ਆਸਮਾਂਨ ਤਾਈਂ॥ ਐਸੇ ਲਖ ਹਜ਼ਾਰ ਬੇਹੋਸ਼ ਕਮਲੇ ਦੇਵਾਂ ਭੇਜ ਮੈਂ ਤੁਰਤ ਖ਼ਬਾਨ ਤਾਈਂ॥ ਕਿਸ ਵਾਸਤੇ ਤੁਸਾਂ ਨੇ ਕੈਦ ਕੀਤਾ ਐਵੇਂ ਮੀਰ ਵਜ਼ੀਰ ਦੀਵਾਨ ਤਾਈਂ॥ ਕਿਹਾ ਬਾਦਸ਼ਾਹ ਜਾਇ ਕੁਛ ਕਰੋ ਹੀਲਾ ਤੁਸੀ ਆਪਨੇ ਸਾਜ਼ ਸਮਨ ਤਾਈਂ ॥ ਰਹੇ ਸ਼ਰਮ ਸਾਡੀ ਕਿਵੇਂ ਜਗ ਅੰਦਰ ਅਤੇ ਦੇਖੀਏ ਏਸ ਜਹਾਨ ਤਾਈਂ॥ ਲੈਕੇ ਹੁਕਮ ਪਿਛਾਹਾਂ ਨੂੰ ਊਠ ਦੋੜੀ ਦਿਲੋਂ ਕੱਸ ਕੇ ਕਹਿਰ ਕਮਾਨ ਤਾਈਂ॥ ਤਮਾ ਵਾਸਤੇ ਤੁਰਤ ਤਿਆਰ ਹੋਈ ਦੇਖੋ ਪਕੜ ਤਲਵਾਰ ਮੈਦਾਨ ਤਾਈਂ॥ ਚਿੜੀ ਰੋਗ ਨੂੰ ਦੇਖ ਕੇ ਫਸੀ ਜਾਲੀ ਦਿਤਾ ਆਪ ਨੇ ਧਰਮ ਈਮਾਨ ਤਾਈਂ॥ ਕੁੰਡੀ ਨਾਲ ਜਿਉਂ ਮੱਛਲੀ ਕੈਦ ਹੋਈ ਤਿਵੇਂ ਲੋਭ ਮਾਰੇ ਇਨਸਾਨ ਤਾਈਂ॥ ਘਰ ਆਇਕੇ ਮੱਕੇ ਦੀ ਬਨੀਹਾ ਜਨ ਗਲ ਪਾਇਕੇ ਨੀਲ ਪੈਰਾਨ ਤਾਈਂ॥ ਟੋਪੀ ਸੀਸ ਤੇ ਹੱਥ ਦੇ ਵਿਚ ਤਸਬੀ ਲਿਆ ਬਗ਼ਲ ਦੇ ਵਿਚ ਕੁਰਾਨ ਤਾਈਂ॥ ਸੇਹਲੀ ਲੱਕ ਤੇ ਸ਼ੱਕ ਨੂੰ ਦੂਰ ਕਰਕੇ ਆਸਾ ਹੱਥ ਦੇ ਵਿਚ ਔਸਾਨ ਤਾਈਂ॥ ਹਲਵਾ ਨਾਨ ਪਕਾਇਕੇ ਪੂਤ ਰਾਲੀ ਚੱਲੀ ਝੱਬ ਓਹ ਬਾਗ ਬਸਤਾਨ ਤਾਈਂ॥ ਕਾਲੇ ਕੱਪੜੇ ਪਹਿਨਕੇ ਰਵਾਂ ਹੋਈ ਜਿਵੇਂ ਛੱਡ ਕੇ ਤੇਗ ਮਿਆਨ ਤਾਈਂ॥ ਬੈਠੀ ਜਾਇ ਫ਼ਰਿਹਾਦ ਦੇ ਕੋਲ ਐਵੇਂ ਜਿਵੇਂ ਡੇੈਨ ਆਈ ਜਿਗਰ ਖਾਨ ਤਾਈਂ॥ ਲੱਗੀ ਰੋਨ ਓਹ ਦਰਦ ਫ਼ਿਰਾਕ ਸਤੀ ਕਿਹਾ ਸੀਸ ਹਿਲਾਇ ਜਵਾਨ ਤਾਈਂ॥ ਏਹ ਜਗ ਹੈ ਖ੍ਵਾਬ ਖ਼ਿਆਲ ਵਾਂਗੂੰ ਨਹੀਂ ਕੀ ਜੀਏ ਸ਼ਾਨ ਗੁਮਾਨ ਤਾਈਂ॥ ਨਹੀਂ ਕੁਝ ਵਿਸਾਹ ਹੈ ਜ਼ਿੰਦਗੀ ਦਾ ਓੜਕ ਜਾਵਨਾਂ ਕਬਰ ਅਸਤਾਨ ਤਾਈਂ॥ ਨਹੀਂ ਛੱਡ ਦੀ ਕਿਸੇ ਨੂੰ ਮੌਤ ਭੈੜੀ ਮਾਰ ਦੇ ਗਰੀਬ ਸੁਲਤਾਨ ਤਾਈਂ॥ ਬੰਦਾ ਭੁਲਿਆ ਕੁਝ ਨਾ ਜਾਨਦਾ ਹੈ ਐਵੇਂ ਕੂੜ ਏਹ ਕਰੇ ਗੁਮਾਨ ਤਾਈਂ॥ ਅੱਗੋਂ ਕਿਹਾ ਫ਼ਰਿਹਾਦ ਨੇ ਦੱਸ ਮਾਈ ਏਸ ਸ਼ਹਿਰ ਦੀ ਬਾਤ ਗਿਆਨ ਤਾਈਂ॥ ਮੈਂ ਅੱਜ ਆਯਾ ਪਿੱਛੋਂ ਮੁਦਤਾਂ ਦੇ ਨਹੀਂ ਸਮਝਿਆ ਏਸ ਗਿਆਨ ਤਾਈਂ॥ ਹੈਂ ਤੂੰ ਕੌਨ ਤੇ ਕਿਧਰੋਂ ਮੇਹਰ ਕੀਤੀ ਅਤੇ ਜਾਵਨਾਂ ਕਿਸ ਅਸਤਾਨ ਤਾਈਂ॥ ਕਿਹਾ ਆਈਸਾਂ ਮੱਕਿਓ ਅੱਜ ਮੈਂ ਭੀ ਬਡੇ ਦੇਖਕੇ ਦੇਸ਼ ਸ਼ਾਨ ਤਾਈਂ॥ ਏਸ ਸ਼ਹਿਰ ਮੈਂ ਕਹਿਰ ਮੈਂ ਆਨ ਦੇਖਾ ਦਿਲ ਚਾਹੇ ਨਾ ਖਾਨ ਅਰ ਪਾਨ ਤਾਈਂ॥ ਸ਼ੀਰੀਂ ਨਾਮ ਬੇਟੀ ਇਕ ਸ਼ਾਹਿ ਦੀ ਸੀ ਦੀਆ ਓਸਨੇ ਅਜ ਪ੍ਰਾਨ ਤਾਈਂ॥ ਏਸੇ ਸੋਗ ਮੈਂ ਲੋਗ ਸਭ ਰੋਗ ਧਾਰੀ ਲਿਆ ਦੇਖ ਮੈਂ ਹਲਵਾ ਤੇ ਨਾਨ ਤਾਈਂ॥ ਹਮ ਫ਼ਕਰ ਖ਼ੁਦਾਉ ਕੇ ਸਾਚ ਕਹਿ ਤੇ ਨਹੀਂ ਲਿਆਂਵਦੇ ਝੂਠ ਜ਼ਬਾਂਨ ਤਾਈਂ॥ ਕਿਸ਼ਨ ਸਿੰਘ ਫ਼ਨਾਹ ਜਹਾਨ ਸਾਰਾ ਛੋਡ ਦੀ ਜੀਏ ਏਸ ਗੁਮਾਨ ਤਾਈਂ॥੧੯੮॥
ਕਲਾਮ ਕੁਟਨੀ ਬਜ਼ੁਬਾਨ ਉਰਦੂ
ਐਸੇ ਲੋਗ ਹੈਂ ਭੋਗ ਮੇਂ ਮਸਤ ਗ਼ਾਫ਼ਲ ਭੂਲਾਉਨੋਂ ਕੋ ਯਾਦ ਖੁਦਾਇ ਦੇਖੋ॥ ਤਾਲਬ ਦੁਨੀਆ ਕੀ ਤਲਬ ਸੇਛੀਨ ਹੋਏ ਦਯਾ ਧਰਮ ਈਮਾਨ ਭੁਲਾਇ ਦੇਖੋ॥ ਕਰੇ ਮਕਰ ਫ਼ਰੇਬ ਬਦਜ਼ੇਬ ਜ਼ਾਲਮ ਰੱਖੋਂ ਐਬਅੋਰੈਬ ਛਿਪਾਇ ਦੇਖੋ॥ ਨਹੀਂ ਮੌਤ ਕਾ ਖੌਫ਼ ਜ਼ਾਲਮੋਂ ਕੋ ਕਰੇਂ ਸਿਤਮ ਔਰ ਜ਼ੋਰ ਜਫ਼ਾ ਦੇਖੋ॥ ਕੋਈ ਰੋਜ ਜੀਨਾ ਨਹੀਂ ਜਾਨਤੇ ਹੈਂ ਬੋਲੈਂ ਝੂਠ ਤੂਫ਼ਾਨ ਬਲਾ ਦੇਖੋ॥ ਭਰਕੇ ਪੇਟ ਜੈਸੇ ਗਧੇ ਲੇਟ ਰਹਿ ਤੇ ਖਾਵੇਂ ਮੁਫ਼ਤ ਹਰਾਮ ਚੁਰਾਇ ਦੇਖੋ॥ ਹਾਜੀ ਮੌਲਵੀ ਸਾਧ ਅਤੀਤ ਜ਼ਹਿਰ ਚੋਰੀ ਕਰੇ ਬਦਫ਼ੈਲ ਜ਼ਨਾ ਦੇਖੋ॥ ਬਗ਼ਲ ਬੀਚ ਕੁਰਾਂਨਈ ਮਾਨ ਡਿਸਮਿਸ ਮੁਸਲਮਾਨ ਹੈਵਾਣ ਅਦਾਦੇਖੋ॥ਤਸਬੀ ਹਾਥ ਮੈਂ ਵਿਰਦਜ਼ਬਾਨਉਪਰ ਦਿਲ ਦੌੜ ਤਾ ਰਹੇ ਸਦਾ ਦੇਖੋ॥ ਮੂਏ ਬਾਦ ਭੀ ਹੂਰ ਗ਼ਿਲਮਾਨ ਮਾਂਗੇਂ ਐਸੇ ਬੀਚ ਬਹਿਸ਼ਤ ਤੇ ਜਾਇ ਦੇਖੋ॥ ਕਰੇਂ ਦੂਸਰੋਂ ਕੋ ਪੰਦੋ ਵਾਜ਼ ਆਲਮ ਅੋਰ ਅਪਨਾ ਏਕ ਕਮਾਇ ਦੇਖੋ॥ ਕਰੇਂ ਔਰ ਕਹੇਂ ਕੁਛ ਔਰ ਮੂੰਹ ਸੇ ਲੂਟੇਂ ਲੋਗ ਫ਼ਰੇਬਬ ਨਾਇ ਦੇਖੋ॥ ਹਮ ਤੋ ਆਏ ਹੈਂ ਮੌਕੇ ਕਾ ਹੱਜ ਕਰਕੇ ਬਾਤ ਕਹੇਂਗੇ ਸਾਚ ਸਫ਼ਾ ਦੇਖੋ॥ ਨਹੀਂ ਜਾਨਤੇ ਝੂਠ ਖ਼ਿਲਾਫ਼ ਹਰਗਿਜ਼ ਕਭੀ ਕੀ ਆਨ ਮਕਰ ਦਗ਼ਾ ਦੇਖੋ॥ ਸਾਰੀ ਰਾਤ ਜਾਗੇਂ ਕਰੇਂ ਯਾਦ ਰਬ ਕੋ ਅਲਾ ਹੂ ਕੀ ਸਦਾ ਸਦਾ ਦੇਖੋ॥ ਨੀਲੇ ਕਪੜੇ ਮਾਤ ਮੀ ਪਹਿਨ ਲੀਏ ਜੀਤੇ ਮੂਏ ਹੈਂ ਜਗ ਮੋਂ ਆ ਦੈਖੋ॥ ਤਸ ਬੀਹਾਥ ਔਰ ਮੂੰਹ ਮੇਂ ਨਾਮ ਮੌਲਾ ਟੌਲਾ ਦੂਸਰਾ ਦੀ ਆਹਟ ਦੇਖੋ॥ ਦੁਨੀਆਂ ਦਾ ਰੋਂਕੇ ਸਾਥ ਨਾਕਾਮ ਕੋਈ ਦੀਏ ਜਾਮ ਮਹਬੂਬ ਪਿਲਾ ਦੇਖੋ॥ ਏਕ ਹੱਕ ਹੀ ਹੱਕ ਕੋ ਦੇਖ ਤੇ ਹੈਂ ਔਰ ਪੀਰ ਮੁਰਸ਼ਦ ਮੁਸਤਫ਼ਾ ਦੇਖੋ॥ ਹਮੇਂ ਮੀਰ ਫ਼ਕੀਰ ਸਭ ਏਕ ਹੂਏ ਲਾਲਚ ਲੋਭ ਨਾਹੀਂ ਇਲਤਿਜਾ ਦੇਖੋ॥ ਮੁਸਲਮਾਨ ਹਿੰਦੂ ਕਾਫ਼ਰ ਔਰ ਮੋਮਨ ਦੇਵੇਂ ਸਭੋਂ ਕੋ ਨੇਕ ਦੁਆ ਦੇਖੋ॥ ਸੁਲਾਹ ਜੰਗ ਨਾ ਕਿਸੇ ਕੇ ਸਾਥ ਰੱਖੋ ਦੇਖੇਂ ਕੁਲ ਕੇ ਬੀਚ ਖੁਦਾ ਦੇਖੋ॥ ਜੀਨਾ ਨਹੀਂ ਹਮੇਸ਼ ਜਹਾਨ ਭੀਤਰ ਕਾਹੇ ਕਿਸੀ ਕੋ ਦੁਖੀ ਦੁਖਾ ਦੇਖੋ॥ ਜੈਸਾ ਮਿਲੇ ਖ਼ਾਨਾ ਖੁਸ਼ੀ ਹੋਇ ਖਾਨਾ ਸੋਨਾ ਸਭੋਂਸੇ ਹੋਇ ਜੁਦਾ ਦੇਖੋ॥ ਸ਼ੀਰੀਂ ਮੂਈ ਕਾ ਫ਼ਿਕਰ ਹੈ ਬਹੁਤ ਹਮਕੋ ਬਾਬੂ ਸੱਚ ਹੈ ਜਗ ਤਫ਼ਨਾਹ ਦੇਖੋ॥ ਆਸ਼ਕ ਸ਼ੀਰੀਂ ਕਾ ਸੁਨਾ ਫਰਿਹਾਦ ਮੈਨੇ ਯੇਹ ਭੀ ਲੀਜੀਏ ਜ਼ਰਾ ਅਜ਼ਮਾ ਦੇਖੋ ॥ ਜੀਨਾ ਯਾਰ ਬਿਨ ਮਾਰ ਤਲਵਾਰ ਮਰਨਾ ਯੇਹੀ ਕਾਮ ਹੀ ਬਹੁਤ ਭਲਾ ਦੇਖੋ॥ ਏਕ ਰੋਜ ਮਰਨਾ ਨਹੀਂ ਉਜ਼ਰ ਕਰਨਾ ਕਾਹੇ ਫੇਰ ਡਰਨਾ ਦਿਲ ਲਾ ਦੇਖੋ॥ ਹਿਜਰ ਜ਼ਹਿਰ ਖਾਕਰ ਕੌਨ ਜੀਵਤਾ ਹੈ ਰਹਾ ਜੀਵਤਾ ਮਿਸਲ ਮੂਆ ਦੇਖੋ॥ ਕਿਸ਼ਨ ਸਿੰਘ ਸੋ ਖੂਬ ਜੋ ਕਰੇ ਮੌਲਾ ਨਹੀਂ ਹਾਥ ਇਨਸਾਨ ਕੇ ਕਾ ਦੇਖੋ
॥੧੬੮॥
ਅਹਿਵਾਲ ਫ਼ਰਿਹਾਦ ਆਜ਼ਾਦ
ਸ਼ੀਰੀਂ ਮੋਈ ਦਾ ਨਾਮ ਸੁਨ ਮਰਦ ਆਸ਼ਕ ਘੁਟ ਵੱਟ ਕੇ ਦੰਗ ਹੈਰਾਨ ਹੋਯਾ॥ ਗ਼ਸ਼ ਖਾਇਕੇ ਢੈਪਿਆ ਧਰਤ ਉੱਤੇ ਸੀਨਾ ਚਾਕ ਗ਼ਮਨਾਕ ਗ਼ਲਤਾਨ ਹੋਯਾ॥ ਹੈਸੀ ਬਾਤ ਝੂਠੀ ਸੱਚ ਜਾਨ ਬੈਠਾਂ ਮਰਨ ਠਾਨ ਬੈਠਾ ਪਰੇਸ਼ਾਨ ਹੋਯਾ॥ ਕਹਿੰਦਾ ਜੀਵਨਾ ਜਾਨੀਆਂ ਬਾਝ ਕੂੜਾ ਕਿਸ ਕੰਮ ਜੁਸਾ ਬਿਨਾਂ ਜਾਨ ਹੋਯਾ॥ ਮੇਰੀ ਜਾਨ ਸ਼ੀਰੀਂ ਦਿਤੀ ਜਾਨ ਸ਼ੀਰੀਂ ਅਤੇ ਅੱਜ ਮੈਂ ਠੀਕ ਬੇਜਾਨ ਹੋਯਾ॥ ਨੇਹੁ ਲਾਯਾ ਸੁਖ ਦੇ ਦੇਖਨੇ ਨੂੰ ਹੱਥੋਂ ਦੁਖ ਦੇ ਨਾਲ ਬੇਜਾਨ ਹੋਯਾ॥ ਗੱਲਾਂ ਕੀਤੀਆਂ ਕਦੇ ਨਾ ਰੱਜ ਕੇ ਮੈਂ ਆਸ਼ਕ ਵੱਜ ਕੇਨ ਸ਼ਰ ਜਹਾਨ ਹੋਯਾ॥ ਪੱਥਰ ਚੀਰ ਕੇ ਨੀਰ ਵਹੀਰ ਪਾਯਾ ਲੱਗਾ ਤੀਰ ਤੇ ਲੱਕ ਕਮਾਨ ਹੋਯਾ॥ ਕਦੇ ਅੰਗ ਦੇ ਨਾਲ ਨਾ ਅੰਗ ਲਾਯਾ ਭੁਜ ਵਾਂਗ ਪਤੰਗ ਮਸਾਨ ਹੋਯਾ॥ ਰੇਹਾ ਰੋਂਵਦਾ ਅੱਖੀਆਂ ਧੋਂਵਦਾ ਮੈਂ ਯਾਰ ਨਾਲ ਨਾਕ ਦੇ ਬਿਆਨ ਹੋਯਾ॥ ਨਾਲ ਦਰਦ ਫ਼ਿਰਾਕ ਦੇਖਾ ਕਹੋ ਕੇ ਘਰੋਂ ਬਾਹਿਰੋਂ ਨਿਕਲ ਵਰਾਨ ਹੋਯਾ॥ ਹਾਇ ਹਾਇ ਰੱਬਾ ਮੇਰਾ ਯਾਰ ਮੋਯਾ ਮੈਨੂੰ ਜੀਵਨਾ ਜੱਗ ਸੈਲਾਨ ਹੋਯਾ॥ ਆਸ਼ਕ ਹੋਇ ਕੇ ਕੋਈ ਨਾ ਸੁਖ ਡਿੱਠਾ ਐਵੇਂ ਜੰਮ ਕੇ ਆਨ ਜਵਾਨ ਹੋਯਾ॥ ਨਿਕਲ ਫੂਕ ਗਈ ਮੈਨੂੰ ਫੂਕ ਗਈ ਕਹਿੰਦਾ ਫੂਕ ਕੇ ਯਾਰ ਮਹਿਮਾਨ ਹੋਯਾ॥ ਤੇਸ਼ਾ ਮਾਰ ਕੇ ਮਰਾਂਗਾ ਇਸੇ ਵੇਲੇ ਮੇਰਾ ਜੀਵਨਾ ਜੱਗ ਤੂਫ਼ਾਨ ਹੋਯਾ॥ ਜਹਿੰਦੇ ਆਸਰੇ ਸਾਂ ਸੋਈ ਫੌਤ ਹੋਈ ਮੇਰੀ ਮੌਤ ਹੋਈ ਕੇਹਾ ਮਾਨ ਹੋਇਆ॥ ਸ਼ੀਰੀਂ ਬਾਝ ਹੋਈ ਤਲਖ ਜ਼ਿੰਦਗਾਨੀ ਸ਼ਹਿਰ ਵੱਸਦਾ ਹੀ ਬੀਆ ਬਾਨ ਹੋਇਆ॥ ਏਹੋ ਕੰਮ ਚੰਗਾਂ ਹੋਯਾ ਇਸ਼ਕ ਪੂਰਾ ਯਾਰ ਦੇ ਕਬਰ ਅਸਤਾਂਨ ਹੋਯਾ॥ ਜੀਂਵਦਾ ਰਿਹਾ ਕੋਈ ਜੇ ਜੱਗ ਦੇ ਵਿਚ ਇਨਸਾਨ ਹੋਯਾ॥੧੯੯॥
ਮਕੂਲਾ ਮੁਸੱਨਫ਼
ਸਾਰਾ ਜਗ ਝੂਠਾ ਇਕੋ ਰੱਬ ਸੱਚਾ ਜੇਹੜਾ ਸਾਰਿਆਂ ਵਿਚ ਸਮਾਇ ਰਿਹਾ॥ ਪੱਤ ਪੱਤ ਦੇ ਵਿਚ ਜਿਉਂ ਰਸ ਰਚਿਆ ਬਾਗ ਬੂਟਿਆਂ ਨਾਲ ਸੁਹਾਇ ਰਿਹਾ॥ ਅੱਗ ਲੱਕੜੀ ਸ਼ਹਿਰ ਘਰ ਰੁਖ ਜੰਗਲ ਤਾਂਬਾ ਪੈਸਿਆਂ ਵਿਚ ਵਿਖਾਇ ਰਿਹਾ॥ ਘਰੇ ਕੋਠਿਆਂ ਵਿਚ ਆਕਾਸ਼ ਇਕੋ ਪਾਨੀ ਬੁਲਬੁਲੇ ਹੋਇ ਦਿਖਾਇ ਰਿਹਾ॥ ਇਕ ਬੀਜ ਜਿਉਂ ਬੋਹੜ ਦਾ ਰੂਪ ਹੋਇਕੇ ਫਲਫੁਲ ਡਾਲੀ ਪੱਤ ਆਇ ਰਿਹਾ॥ ਸੁਪਨੇ ਵਿਚ ਸੁਤੇ ਹੋਏ ਹੋਰ ਦੇਖਨ ਅਤੇ ਜਾਗਿਆ ਆਪ ਅਲਾਇ ਰਿਹਾ॥ ਕਿਸ਼ਨ ਸਿੰਘ ਨਾ ਦੂਸਰਾ ਨਜ਼ਰ ਆਇਆ ਜਦੋਂ ਆਪਨੂੰ ਆਪ ਹੀ ਪਾਇ ਰਿਹਾ॥੨੦੦॥
ਸੁਨਨਾ ਫ਼ਰਿਹਾਦ ਨੇ ਮਰਨਾ ਸ਼ੀਰੀਂ ਦਾ
ਜ਼ਬਾਨੀ ਮੱਕਾਰਾ ਬੁੱਢੀ ਦੀ
ਸੁਨਿਆ ਜਦੋਂ ਫ਼ਰਿਹਾਦ ਬੇਦਾਦ ਕੋਲੋਂ ਸ਼ੀਰੀਂ ਜੱਗ ਤੋਂ ਆਜ ਸਿਧਾਰ ਗਈ॥ ਕੇਹਾ ਕਹਿਰ ਹੋਇਆ ਬਡਾ ਸ਼ਹਿਰ ਅੰਦਰ ਅਤੇ ਮੁਝ ਗਰੀਬ ਨੂੰ ਮਾਰ ਗਈ॥ ਲਗੀ ਅੱਗ ਫ਼ਿਰਾਕ ਦੀ ਖ਼ਾਕ ਹੋਇਆ ਕੱਖਾਂ ਵਾਂਗ ਸ਼ਰੀਰ ਨੂੰ ਜਾਰ ਗਈ॥ ਖ਼ਬਰ ਯਾਰ ਦੇ ਮਰਨ ਦੀ ਕੰਨ ਪਈ ਸੀਨਾ ਚੀਰ ਜਿਵੇਂ ਤਲਵਾਰ ਗਈ॥ \ ਕਿਸ਼ਨ ਸਿੰਘ ਏਹ ਮੌਤ ਮਹਬੂਬ ਵਾਲੀ ਦੇਖੋ ਆਸ਼ਕਾਂ ਮਾਰ ਕਟਾਰ ਗਈ॥੨੦੧॥
ਅਫ਼ਸੋਸ ਕਰਨਾ ਫ਼ਰਿਹਾਦ ਆਜ਼ਾਦ ਕਾ
ਤੇਰੇ ਵਾਸਤੇ ਜਾਨ ਕੁਰਬਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਨਹਿਰ ਚੀਰ ਪਹਾੜ ਰਵਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਮੇਰੀ ਨਿੰਦਿਆ ਕੁਲ ਜਹਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਤੇਰੀ ਬ੍ਰਿਹੋਂ ਨੇ ਜਾਨ ਹੈਰਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਕੋਈ ਨਹੀਂ ਸੀ ਗੱਲ ਬੇਸ਼ਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਸਾੜ ਬਾਲ ਕੇ ਜਿੰਦ ਮਸਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਨਹਿਰ ਲਿਆਇਕੇ ਵਿਚ ਬੁਸਤਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਤੇਰੇ ਨਾਲ ਕਿਉਂ ਪ੍ਰੀਤ ਮੈਂ ਆਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਅੱਜ ਵੱਸਦੀ ਖ਼ਲਕ ਹੈਰਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਤੇਰੇ ਇਸ਼ਕ ਦੇ ਨਾਲ ਗਜ਼ਰਾਂਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਜਾਇ ਝੋਂਪੜੀਂ ਮੈਂ ਬੀਆ ਬਾਂਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਤੇਰਿਆਂ ਮਾਪਿਆਂ ਤੇਗ ਬੇਮਿਆਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਤੇਰੇ ਵਾਸਤੇ ਸੱਬ ਪਰਵਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਦੌਲਤ ਜੱਗ ਦੀ ਖ਼ਾਕ ਸਮਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਝੱਲੀ ਸੀਸ ਜੋ ਸ਼ਾਹਿ ਸੁਲਤਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਅਸਾਂ ਨਾਲ ਕੀ ਰੱਬ ਨੇ ਆਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਮੈਰੀ ਜਿੰਦ ਆਜਾਨ ਬੇਜਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਨਹੀਂ ਗੱਲ ਭੀ ਨਾਲ ਜ਼ਬਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਖ਼ੰਜਰ ਖਿੱਚ ਕੇ ਵਿੱਚ ਮੈਦਾਨ ਕੀਤਾ ਹਾਇ ਹਾਇ ਪਿਆਰਿਆ ਮੇਰਿਆ ਓਇ॥ ਮੇਰੀ ਜਾਨ ਤੈਂ ਬਾਜ ਐਸਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਮੋਯਾ ਬਾਪ ਨਾ ਕੁਝ ਗਿਲਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਤੇਰੀ ਬ੍ਰਿਹੋਂ ਨੇ ਬੁਰੀ ਜ਼ਮਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਰੋਰੋ ਧਰਤ ਮੈਂ ਲਹੂ ਲੁਹਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਤੜਫ਼ ਤੜਫ਼ਕੇ ਜਾਨ ਬੇਜਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਨਹੀਂ ਕਿਸੇ ਨੂੰ ਦੋਸ਼ ਸੁਜਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਜਾਨ ਵਿੱਚ ਤਨੂਰ ਜਿਉਂ ਨਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥ ਕਿਸ਼ਨ ਸਿੰਘ ਦਿਲ ਜਾਨ ਦਿਲ ਜਾਨ ਕੀਤੀ ਹਾਇ ਹਾਇ ਪਿਆਰਿਆ ਮੇਰਿਆ ਓਇ॥੨੦੨॥
ਮਰ ਜਾਨਾ ਫ਼ਰਿਹਾਦ ਦਾ ਅਫ਼ਸੋਸ ਸ਼ੀਰੀ ਦੇ ਮਰਨੇ ਦਾ ਸਨਕੇ
ਸੁਨੀ ਗੱਲ ਫ਼ਰਿਹਾਦ ਨੇ ਕੁਟਨੀ ਤੋਂ ਦੇਖ ਝੂਠ ਨੂੰ ਸੱਚ ਵਿਚਾਰਿਆ ਸੂ॥ ਹਾਇ ਹਾਇ ਕਰਕੇ ਕੈਹਾ ਮੋਈ ਸ਼ੀਰੀਂ ਬਡਾ ਨਾਲ ਦਰੰਗ ਪੁਕਾਰਿਆ ਸੂ॥ ਆਖੇ ਜੀਵਨਾ ਬਾਝ ਪਿਆਰਿਆਂ ਦੇ ਜੇਹਾ ਨਰਕ ਦੇ ਵਿੱਚ ਉਭਾਰਿਆ ਸੂ॥ ਜੁਸਾ ਜਾਨ ਬਾਝੋਂ ਕਿਸੇ ਕੰਮ ਨਾਹੀਂ ਤਿਵੇਂ ਜਾਨੀਆਂ ਬਾਝ ਉਚਾਰਿਆ ਸੂ॥ ਪੰਛੀ ਜਾਲ ਦੇ ਵਿੱਚ ਜਿਉਂ ਤੜਫ਼ਦਾਏ ਤੜਫ ਤੜਫ ਕੇ ਜਾਨ ਨੂੰ ਡਾਰਿਆ ਸੂ॥ ਤੇਸ਼ਾ ਪਿਆ ਸੀ ਪਾਸ ਫਰਿਹਾਦ ਆਸ਼ਕ ਤੁਰਤ ਪਕੜ ਕੇ ਸਿਰੇ ਤੇ ਮਾਰਿਆ ਸੂ॥ ਤੇਸ਼ਾ ਲਗਦਿਆਂ ਜਾਨ ਵਿਹਾਇ ਗਈ ਇਸ਼ਕ ਆਪਨਾ ਠੀਕ ਨਿਤਾਰਿਆ ਸੂ॥ ਪਿੱਛੇ ਯਾਰ ਦੇ ਮੌਤ ਕਬੂਲ ਕੀਤੀ ਦੇਖੇ ਆਪਨਾ ਆਪ ਗੁਜ਼ਾਰਿਆ ਸੂ॥ ਬਾਗਬਾਨ ਜਾਂ ਆਇਕੇ ਹਾਲ ਡਿੱਠਾ ਹਾਲ ਹਾਲ ਕਰਕੇ ਦਿਲ ਸਾਰਿਆ ਸੂ॥ ਆਖੋ ਕੁਟਨੀ ਨੂੰ ਏਹ ਕੀ ਕਹਿਰ ਕੀਤੋ ਕੇਹਾ ਆਇਕੇ ਮਕਰ ਪਸਾਰਿਆਂ ਸੂ॥ ਹੋਏ ਲੋਕ ਕੱਠੇ ਪਿਆ ਸ਼ੋਰ ਡਾਢਾ ਆਖਨ ਯਾਰ ਤੋਂ ਸੀਸ ਚਾ ਵਾਰਿਆ ਸੂ॥ ਖ਼ਬਰ ਜਾਂ ਹੋਈ ਬਾਦਸ਼ਾਹ ਤਾਈਂ ਕਿਹਾ ਕੁਟਨੀ ਕਹਿਰ ਗੁਜ਼ਾਰਿਆ ਸੂ॥ ਬਿਨਾਂ ਦੋਸ ਤਕਸੀਰ ਫ਼ਕੀਰ ਮੋਯਾ ਤੇਰਾ ਕੰਮ ਕੀ ਓਸ ਵਿਹਾਰਿਆ ਸੂ॥ ਐਵੇਂ ਘੱਲਿਓਈ ਫਫੇ ਕੁਟਨੀ ਨੂੰ ਕਿਹਾ ਜਾਇਕੇ ਕੰਮ ਸਵਾਰਿਆ ਸੂ॥ ਬਾਦਸ਼ਾਹ ਭੀ ਬਡਾ ਅਫ਼ਸੋਸ ਕਰਦਾ ਹਾਇ ਹਾਇ ਕਿਉਂ ਓਸ ਨੂੰ ਮਾਰਿਆ ਸੂ॥ ਹਾਇ ਮਾਰਿਆ ਓਸ ਯਤੀਮ ਤਾਈਂ ਦੋਸ ਅਸਾਂ ਦੇ ਸੀਸ ਤੇ ਧਾਰਿਆ ਸੂ॥ ਕੀਤਾ ਹੁਕਮ ਤਾਂ ਕੁਟਨੀ ਨੂੰ ਪਕੜ ਲਿਆਏ ਖੰਡਾ ਮਾਰ ਕੇ ਸੀਸ ਉਤਾਰਿਆ ਸੂ॥ ਕੀਤੀ ਕਬਰ ਫ਼ਰਿਹਾਦ ਦੀ ਬਾਗ ਅੰਦਰ ਗੁੰਬਜ਼ ਗਚ ਦੇ ਨਾਲ ਉਸਾਰਿਆ ਸੂ॥ ਖ਼ਬਰ ਹੋਈ ਫ਼ਰਿਹਾਦੀ ਮਾਉਂ ਤਾਈਂ ਰੋਇ ਰੋਇ ਰੰਗ ਵਟਾਰਿਆ ਸੂ॥ ਦਰਦ ਦਰਦੀਆਂ ਦੇ ਕਰੇ ਕੋਨ ਕਰੇ ਕੋਈ ਸਿਰ ਆਯਾ ਸੋ ਆਪ ਸਹਾਰਿਆ ਸੂ॥ ਪਈ ਧੁੰਮ ਏਹ ਸ਼ਹਿਰ ਦੇ ਵਿਚ ਸਾਰੇ ਆਖਨ ਲੋਕ ਕੀ ਕਹਿਰ ਕਹਾਰਿਆ ਸੂ॥ ਕੋਈ ਆਖਦੇ ਏਸਨੂੰ ਇਸ਼ਕ ਕਹਿੰਦੇ ਵਿਚੇ ਇਸ਼ਕ ਦੇ ਸਿਦਕ ਨੂੰ ਧਾਰਿਆ ਸੂ॥ ਔਰਤ ਮਰਦ ਫ਼ਰਿਹਾਦ ਦੇ ਗਿਰਦ ਹੋਏ ਚੇਹਰਾ ਜ਼ਰਦ ਤੇ ਦਰਦ ਪੁਆਰਿਆ ਸੂ॥ ਕੋਈ ਆਖਦੇ ਸਾਬਤੀ ਰਹੀ ਇਸਦੀ ਪਿੱਛੇ ਯਾਰ ਦੇ ਸੀਸ ਨੂੰ ਵਾਰਿਆ ਸੂ॥ ਨਾਮ ਸ਼ੀਰੀਂ ਦਾ ਲੈ ਲੈ ਜੀਂਵਦਾ ਸੀ ਸ਼ੀਰੀਂ ਵਾਸਤੇ ਜੱਗ ਵਿਸਾਰਿਆ ਸੂ॥ ਕਿਸ਼ਨ ਸਿੰਘ ਕੀ ਇਸ਼ਕ ਦੀ ਗੱਲ ਕਰੀਏ ਲੱਗਾ ਜਿਸ ਨੂੰ ਖ਼ਾਕ ਕਰ ਝਾਰਿਆ ਸੂ॥੨੦੩॥
ਮਰਨਾ ਸ਼ੀਰੀਂ ਦਾ ਵਿਚ ਫ਼ਿਰਾਕ ਫ਼ਰਿਹਾਦ ਦੇ
ਸੁਨਿਆ ਸ਼ੀਰੀਂ ਫ਼ਰਿਹਾਦ ਬਰਬਾਦ ਹੋਯਾ ਤੇਸ਼ਾ ਮਾਰ ਕੇ ਜਾਨ ਗਵਾਇ ਦਿੱਤੀ॥ ਹੋਰ ਬਾਤ ਜੋ ਮਕਰ ਮੱਕਾਰ ਵਾਲੀ ਸੱਈਆਂ ਆਨ ਕੇ ਸਭ ਸੁਨਾਇ ਦਿੱਤੀ॥ ਸੁਨੀ ਗੱਲ ਤੇ ਸੱਲ ਪੈ ਗਿਆ ਸੀਨੇ ਹਾਇ ਹਾਇ ਕਰ ਹੋਸ਼ ਵੰਞਾਇ ਦਿਤੀ॥ ਮੁਠੀ ਮੀਟ ਕੇ ਆਖਦੀ ਹਾਇ ਮੁਠੀ ਕਹੀ ਕਹਿਰ ਦੀ ਤੇਗ ਵਗਾਇ ਦਿੱਤੀ॥ ਝੂਠ ਮੂਠ ਦੀ ਗਲ ਸੁਨ ਕੁੱਟਨੀ ਤੋਂ ਸੱਚ ਜਾਨ ਕੇ ਜਾਨ ਵਿਹਾਇ ਦਿੱਤੀ॥ ਯਾਰ ਪਾਇਕੇ ਨਾਲ ਦਿਵਾਨਿਆਂ ਹਾਇ ਹਾਇ ਮੈਂ ਗੱਲ ਗਵਾਇ ਦਿੱਤੀ॥ ਮੇਰੀ ਜਾਨ ਸਦੱਕੜੇ ਸੋਹਿਨੇ ਤੋਂ ਮੇਰੇ ਵਾਸਤੇ ਜਾਨ ਜਲਾਇ ਦਿਤੀ॥ ਵਾਹ ਵਾਹ ਮੈਂ ਓਸਦੇ ਇਸ਼ਕ ਪਿੱਛੇ ਜਾਨ ਆਪਨੀ ਘੋਲ ਘੁਮਾਇ ਦਿੱਤੀ॥ ਜਗ ਜੀਵਨਾ ਬਾਝ ਪਿਆਰਿਆਂ ਦੇ ਐਸੀ ਜ਼ਿੰਦਗੀ ਖੂਹ ਵਿਚ ਪਾਇ ਦਿੱਤੀ॥ ਨੈਨੀਂ ਨੀਰ ਜਾਵੇ ਜ਼ਾਰੋ ਜ਼ਾਰ ਰੋਵੇ ਸੂਰਤ ਹੋਰ ਦੀ ਹੋਰ ਵਫਾਇ ਦਿੱਤੀ॥ ਸਤੀ ਇਸ਼ਕ ਦੀ ਚਿਖ਼ਾ ਤੇ ਬੈਠ ਗਈ ਹੇਠ ਅੱਗ ਫਿਰਾਕ ਦੀ ਲਾਇ ਦਿੱਤੀ॥ ਸੱਈਆਂ ਦੇਨ ਦਿਲਾਸੜੇ ਹੋਇ ਸਿਆਨੀ ਹਾਇ ਹਾਇ ਕੀ ਧੁੰਮ ਪਵਾਇ ਦਿੱਤੀ॥ ਅਨੀ ਮੋਯਾ ਦੀਵਾਨੜਾ ਬਾਵਰਾ ਸੀ ਕੈਂਦੇ ਵਾਸਤੇ ਜਾਨ ਸੁਕਾਇ ਦਿੱਤੀ॥ ਮਾਉ ਆਖਦੀ ਬੱਚੀਏ ਹੋਸ਼ ਕਰ ਤੂੰ ਤੇਰੀ ਕਿਸੇਨੇ ਹੋਸ਼ ਉਡਾਇ ਦਿੱਤੀ॥ ਤੇਰਾ ਸਾਕ ਨਾ ਅੰਗ ਨਾ ਸੈਨ ਕੋਈ ਜੈਂਦੇ ਵਾਸਤੇ ਜਾਨ ਤਪਾਇ ਦਿੱਤੀ॥ ਪਿਛੇ ਕਮਲਿਆਂ ਖ਼ਫ਼ਤੀਆਂ ਨਾਕਸਾਂ ਦੇਹਾਇ ਹਾਇ ਕਿਉਂ ਜਾਨ ਜਰਾਇ ਦਿੱਤੀ॥ ਹੱਥੋਂ ਮੋਯਾ ਤੇ ਪਾਪ ਲਹਿਗਿਆ ਸਾਡਾ ਤਰੇ ਬਾਪ ਦੀ ਖ਼ਫਤ ਮਿਵਾਇ ਦਿੱਤੀ॥ ਸ਼ੀਰੀਂ ਆਖਿਆ ਹੋਸ਼ ਕਰ ਕਮਲੀਏ ਨੀ ਏਹ ਕੀ ਬਾਤ ਬੇਤੌਰ ਬਤਾਇ ਦਿੱਤੀ॥ ਜ਼ਰਾ ਸਮਝ ਜ਼ਬਾਨ ਤੋਂ ਬੋਲ ਮਾਏਮਾਰ ਆਸ਼ਕਾਂ ਧਰਤ ਉਲਟਾਇ ਦਿੱਤੀ॥ ਮੈਨੂੰ ਓਸ ਤੋਂ ਹੋਰਨਾ ਕੋਈ ਚੰਗਾ ਮੇਰੇ ਵਾਸਤੇ ਜਾਨ ਉਸ ਚਾਇ ਦਿੱਤੀ॥ ਮੇਰੇ ਵਾਸਤੇ ਖਾਸ ਫ਼ਕੀਰ ਹੋਯਾ ਪਰਬਤ ਚੀਰ ਕੇ ਨਹਿਰ ਚਲਾਇ ਦਿੱਤੀ॥ ਗੱਲ ਕਰਦਿਆਂ ਪੇਟ ਵਿਚ ਸੂਲ ਹੋਯਾ ਲੇਟ ਲੇਟ ਕੇ ਜਾਨ ਵੰਞਾਇ ਦਿੱਤੀ॥ ਪਿਆ ਸ਼ੋਰ ਏਹ ਹੋਰ ਕੀ ਕਹਿਰ ਹੋਯਾ ਖ਼ਬਰ ਬਾਦਸ਼ਾਹ ਨੂੰ ਕਿਸੇ ਜਾਇ ਦਿੱਤੀ॥ ਰੋਵਨ ਮਾਈਆਂ ਦਾਈਆਂ ਸਭ ਸੱਈਆਂ ਰੋਇ ਰੋਇਕੇ ਨਦੀ ਵਹਾਇ ਦਿੱਤੀ॥ ਓਸੇ ਬਾਗ ਦੇ ਵਿੱਚ ਲੈ ਜਾਇਕੇ ਤੇ ਕਬਰ ਸ਼ੀਰੀਂ ਦੀ ਖ਼ੂਬ ਬਨਾਇ ਦਿੱਤੀ॥ ਆਸ਼ਕ ਨਾਲ ਮਾਸ਼ੂਕ ਦੇ ਰਲ ਗਿਯਾ ਵਿੱਚੋਂ ਦੂ ਈਦੀ ਹੱਦ ਉਠਾਇ ਦਿੱਤੀ॥ ਖਿਸਰੋ ਬਾਤ ਸੁਣ ਕੇ ਬੜਾ ਦੰਗ ਹੋਯਾ ਕਹ ਰੱਬ ਤਕਦੀਰ ਦਿਖਾਇ ਦਿੱਤੀ॥ ਜਾਨੀ ਯਾਰ ਸੋ ਜਾਨ ਹਾਜਨ ਅੰਦਰ ਜਿਨ੍ਹਾਂ ਜਾਨ ਮਹਬੂਬ ਤੋਂ ਚਾਇ ਦਿੱਤੀ॥ ਕਿਸ਼ਨ ਸਿੰਘ ਸਈਆਂ ਪਿੱਛੇ ਸਾਬਤੀ ਦੇ ਵਾਰ ਜਗਦੇ ਵਿਚ ਹੁਮਾਇ ਦਿੱਤੀ॥੨੦੪॥
ਮਾਕੂਲਾ ਮੁਸੱਨਫ਼
ਵਾਹ ਵਾਹ ਹੈ ਸਾਬਤੀ ਆਸ਼ਕਾਂ ਦੀ ਪਿੱਛੇ ਸਾਬਤੀ ਦੇ ਮਸ਼ਹੂਰ ਹੋਏ॥ ਰਿਹਾ ਨਾਮ ਜਪਾਨ ਦੇ ਵਿਚ ਰੌਸ਼ਨ ਦੀਨ ਦੁਨੀ ਅੰਦਰ ਮਨਜੂਰ ਹੋਏ॥ ਜਿਨ੍ਹਾਂ ਸਾਬਤੀ ਰੱਬ ਦੇ ਨਾਲ ਕੀਤੀ ਮਿਲ ਰੱਬ ਨੂੰ ਰੱਬ ਦਾ ਨੂਰ ਹੋਏ॥ ਲੂਨ ਵਾਂਗ ਦਰਿਆ ਦੇ ਵਿਚ ਗਲ ਕੇ ਫੇਰ ਆਪ ਦਰਯਾ ਭਰਪੂਰ ਹੋਏ॥ ਖੱਲਾਂ ਲੱਥੀਆਂ ਇਸ਼ਕ ਨਾ ਛੱਡਿਓ ਨੇ ਚੜ੍ਹ ਸੂਲੀਆਂ ਤੇ ਮਨਸੂਰ ਹੋਏ॥ ਆਰੀ ਨਾਲ ਚੀਰੇ ਅੱਗਾਂ ਵਿਚ ਸਾੜੇ ਮਾਰੇ ਇਸ਼ਕ ਦੇ ਭੁਜ ਮਨੂਰ ਹੋਏ॥ ਪਿੱਛੇ ਨੇਕ ਵੇਲੇ ਆਹੇ ਲੋਕ ਚੰਗੇ ਸਿਦਕ ਸਬਰ ਦੇ ਵਿਚ ਜ਼ਰੂਰ ਹੋਏ ॥ ਹੁਨ ਲੋਕ ਐਸੇ ਨਹੀਂ ਕਿਹਾ ਜਾਂਦਾ ਦਗ਼ੇਦਾਰ ਤੇ ਅਹਿਲ ਗ਼ਰੂਰ ਹੋਏ॥ ਇੱਕ ਰਾਤ ਦੇ ਵਿਚ ਸੌ ਯਾਰ ਕਰਦੇ ਦਿਨ ਹੋਯਾ ਤਾਂ ਯਾਰ ਕੋਂ ਦੂਰ ਹੋਏ॥ ਯਾਰ ਗਰਜ਼ ਦੇ ਮਤਲਬੀ ਜਾਨ ਲੀਤੇ ਟੁਕੜਾ ਦੇਖ ਕੇ ਆਨ ਹਜੂਰ ਹੋਏ॥ ਜੇਹੜੇ ਲਾਇ ਪ੍ਰੀਤ ਖਲੀਤ ਹੋਵਨ ਸੋਈ ਜਾਨੀਏ ਜਗ ਤੋਂ ਸੂਰ ਹੋਏ॥ ਨੇਹੁ ਲਾਇਕੇ ਪੈਰ ਹਟਾਵਨਾ ਕੀ ਵਿਚ ਇਸ਼ਕ ਦੇ ਕੌਨ ਕਸੂਰ ਹੋਏ॥ ਯਾਰ ਸੋਈ ਜੋ ਯਾਰ ਤੋਂ ਹਟੇ ਨਾਹੀਂ ਜਿਵੇਂ ਪਾਣੀਆਂ ਦੇ ਉੱਤੇ ਬੂਰ ਹੋਏ॥ ਨੇਹੁ ਜੋੜੀਏ ਤੋੜੀਏ ਮੂਲ ਨਾਹੀਂ ਜਿਵੇਂ ਸੂਤ ਦੀ ਤੰਦਤਰੂ ਰਹੋ ॥ ਬਾਝ ਬਜਾਨੀਆਂ ਜੀਵਨਾ ਨਹੀਂ ਚੰਗਾ ਜਾਨ ਬੁਝ ਜੁਸੇ ਜਿਵੇਂ ਕ ਹੋਏ॥ ਬੁਰਾ ਭਲਾ ਕਿਆ ਕਿਸੇ ਨੂੰ ਆਖਨਾ ਹੈ ਅਸੀਂ ਆਪ ਵਿਚ ਸਰੂਰ ਹੋਏ॥ ਇਸ਼ਕ ਰੱਬ ਦਾ ਰੱਬ ਨੂੰ ਮੇਲ ਦਾ ਹੈ ਮੂਸ ਵਾਸਤੇ ਨੂਰ ਕੋਹਤੂਰ ਹੋਏ॥ ਏਹ ਕੰਮ ਹੈ ਆਸ਼ਕਾਂ ਸਾਦਕ ਦਾ ਕਹਿਨਾ ਸੱਚ ਭਾਵੇਂ ਸਿਰਦੂਰ ਹੋਏ॥ ਗਏ ਮੁਸਤਫ਼ਔ ਮੇ ਰਾਜ ਅੰਦਰ ਵਲੀ ਅੰਬੀਆ ਹੱਕ ਹਜ਼ੂਰ ਹੋਏ॥ ਜਿਨ੍ਹਾਂ ਕੀਤੀਆਂ ਮਰਤਬਾ ਹੱਥ ਆਯਾ ਹੋਏ ਰੱਦ ਜੋ ਬਹੁਤ ਮਗ਼ਰੂਰ ਹੋਏ॥ ਬ੍ਰਹਮਾ ਬਿਸ਼ਨ ਮਹੇਸ਼ ਗਨੇਸ਼ ਸਾਰੇ ਰਾਮ ਕ੍ਰਿਸ਼ਨ ਅੰਦਰ ਅਹਿਲੇ ਨੂਰ ਹੋਏ॥ ਸਾਧ ਸੰਤ ਮਹੰਤ ਤੇ ਜੋਗ ਧਾਰੀ ਨਾਲ ਕਰਨੀਆਂ ਦੇ ਮਨਜ਼ੂਰ ਹੋਏ॥ ਕਿਸ਼ਨ ਸਿੰਘ ਹੇ ਜਿਨਾਂ ਦਾ ਨਾਮ ਰੋਸ਼ਨ ਸੋਈ ਜੀਵਦੇ ਨਿੱਤ ਮਾਮੂਰ ਹੋਏ॥੨੦੫॥
ਐਜ਼ਨ ਖ਼ਾਤਮਾ ਕਿਤਾਬ
ਇਹ ਜੱਗ ਸਰਾ ਮੁਸਾਫ਼ਰਾਂ ਦੀ ਆਵਨ ਜਾਵਨਾ ਨਿਤ ਵਿਹਾਰ ਹੈ ਜੀ॥ ਕਈ ਆਂਵਦੇ ਤੇ ਕਈ ਜਾਂਵਦੇ ਨੀ ਜਿਵੇਂ ਦੇ ਬਹਾਰ ਬਾਜ਼ਾਰ ਬੰਦੇ ਬੁਦਬੁ ਦੇ ਹੋਨ ਤੇ ਛਿਪ ਜਾਵਨ ਭਰਿਆ ਰਹੇ ਸਮੁੰਦਰ ਸੰਸਾਰ ਹੈ ਜੀ॥ ਬਾਦਸ਼ਾਹ ਗ਼ਰੀਬ ਹਬੀਬ ਦੁਸ਼ਮਨ ਜੇਹੜਾ ਆਇਆ ਜਾਊ ਇਕ ਵਾਰ ਹੈ ਜੀ॥ ਸੁਪਨੇ ਵਾਂਗ ਜਹਾਨ ਦੀ ਖੇਡ ਸਾਰੀ ਕੋਨ ਫ਼ਕਰ ਤੇ ਕੌਨ ਸਰਦਾਰ ਹੈ ਜੀ॥ ਕੋਈ ਰੋਜ਼ ਦਾ ਜੱਗ ਤਮਾਸ਼ੜਾ ਹੈ ਕੌਨ ਜਿਤਨਾ ਤੇ ਕੈਂਹ ਦੀ ਹਾਰ ਹੈ ਜੀ॥ ਕੌਣ ਬਾਪ ਮਾਈ ਬੇਟਾ ਔਰ ਦੁਖ ਤਰ ਕੋਨ ਵੈਰ ਵਾਲਾ ਕੌਨ ਯਾਰ ਹੈ ਜੀ॥ ਸੁੱਤਾ ਪਿਆ ਜਹਾਨ ਨਾ ਜਾਨਦਾ ਹੈ ਸੋਈ ਜਾਨਦਾ ਜੋਈ ਬੇਦਾਰ ਹੈ ਜੀ॥ ਸੂਰਤ ਯਾਰ ਦੀ ਦੇਖ ਬੇਦਾਰ ਹੋ ਕੇ ਹਰ ਤਰਫ਼ ਮਹਬੂਬ ਦਿਲਦਾਰ ਹੈ ਜੀ॥ ਸੂਰਜ ਦਿੱਸਦਾ ਹੈ ਨੈਨਾਂ ਵਾਲਿਆਂ ਨੂੰ ਅਤੇ ਅੰਧਿਆਂ ਅੰਧ ਅੰਧਾਰ ਹੈ ਜੀ॥ ਕੋਈ ਖ਼ਬਰ ਨਾ ਮੂਰਖਾਂ ਉੱਲੂਆਂ ਨੂੰ ਆਫ਼ਤਾਬ ਦੋਪਹਿਰ ਇਜ਼ਹਾਰ ਹੈ ਜੀ॥ ਸਾਈਂ ਬਾਝ ਨਾ ਸੂਰਤ ਸਰੀਰ ਹੋਵੇ ਜਿਵੇਂ ਅੱਗ ਦੇ ਵਿਚ ਅੰਗਾਰ ਹੈ ਜੀ॥ ਸੋਨਾ ਗਹਿਨਿਓਂ ਵੱਖਰਾ ਨਹੀਂ ਕੋਈ ਇਕੋ ਸੂਤ ਹੋਵੇ ਕਈ ਤਾਰ ਹੈ ਜੀ॥ ਆਪੇ ਸੂਤ ਤੇ ਆਪੇ ਹੈ ਉਨਨ ਵਾਲਾ ਗਹਿਨੇ ਆਪ ਤੇ ਆਪ ਸਿੰਗਾਰ ਹੈ ਜੀ॥ ਆਪੇ ਆਪ ਨੂੰ ਜਾਨ ਖ਼ਮੋਸ਼ ਹੋਯਾ ਅਤੇ ਆ ਪਢੂੰਡੇ ਜੰਗਲ ਬਾਰ ਹੈ ਜੀ॥ ਆਪੇ ਘਰ ਤੇ ਆਪ ਹੀ ਬਾਹਰ ਸਾਰੇ ਆਪੇ ਨਰ ਹੋਯਾ ਆਪੇ ਨਾਰ ਹੈ ਜੀ॥ ਕਿੱਸਾ ਸ਼ੀਰੀਂ ਫ਼ਰਿਹਾਦ ਦਾ ਖ਼ਤਮ ਹੋਯਾ ਦਿੱਤਾ ਅੱਜ ਮੈਂ ਸ਼ੁਕਰ ਗੁਜ਼ਾਰ ਹੈ ਜੀ॥ ਸਾਰੇ ਜੱਗ ਦੇ ਵਿਚ ਅਲਗ ਆਪੇ ਜਿਵੇਂ ਅੱਗ ਕਾਠੀ ਅਨਵਾਰ ਹੈ ਜੀ॥ ਜੇਹੜਾ ਪੜ੍ਹੇ ਦੇਖੇ ਲਿਖੇ ਸੁਨੇ ਭਾਵੇਂ ਸੋਈ ਪਾਇ ਲਵੇ ਫਲਚਾਰ ਹੈ ਜੀ॥ ਜੇਹੀ ਹੋਸ਼ ਹੈ ਸੀ ਤੇਹਾ ਆਖਿਆ ਮੈਂ ਆਪੇ ਆਪ ਤਾਂ ਸੱਭ ਹੁਸ਼ਿਆਰ ਹੈ ਜੀ॥ ਗੁਣ ਔਗਨਾਂ ਬਾਝ ਨਾ ਕੋਈ ਖ਼ਾਲੀ ਜਿੱਥੇ ਫੁਲ ਹੋਵੇ ਨਾਲ ਖਾਰ ਹੈ ਜੀ॥ ਕਿਸ਼ਨ ਸਿੰਘ ਫ਼ਰਜ਼ੰਦ ਨਾਰੈਨ ਸਿੰਘ ਇਸ਼ਕ ਰੱਬ ਦੇ ਨਾਲ ਸਵਾਰ ਹੈ ਜੀ॥੨੦੬॥
ਕਿੱਸਾ ਸ਼ੀਰੀਂ ਫ਼ਰਿਹਾਦ ਸੰਪੂਰਣ