ਕੋਠੇ ਚੜ੍ਹ ਕੇ ਵੇਖਦੀ ਪੰਜਾਬੀ ਲੋਕ ਗੀਤ ਸੁਹਾਗ.webm

ਵਿਕੀਸਰੋਤ ਤੋਂ
ਕੋਠੇ ਚੜ੍ਹ ਕੇ ਵੇਖਦੀ

ਪਿੰਡ ਦੁਗਾਲ ਕਲ੍ਹਾਂ ਦੀਆਂ ਔਰਤਾਂ ਸੁਹਾਗ ਗਾਉਂਦੀਆਂ ਹੋਈਆਂ।

thumbless

ਕੋਠੇ ਚੜ੍ਹ ਕੇ ਦੇਖਦੀ.......

ਕਿਤੇ ਵੀਰਨ ਆਵੇ........

ਨੀਂ ਸਈਓ ਕਿਤੇ ਵੀਰਨ ਆਵੇ.........

ਛਮ ਛਮ ਉਤਰਿਆ ਪੌੜੀਆਂ.........

ਮੇਰੀ ਰਾਣੀਏ ਭੈਣੇ ਹੇਠ ਖੜਾ ਤੇਰਾ ਵੀਰ

ਨੀਂ ਭਲੀਏ.......

ਆ ਲੈ ਤੇਰੀਆਂ ਪਿੰਨੀਆਂ ਨੀਂ ਮੇਰੀ ਰਾਣੀਏ ਭੈਣੇ

ਆ ਲੈ ਤੇਰਾ ਸੂਟ ਨੀਂ ਭਲੀਏ........

ਕਿੱਥੇ ਰੱਖਾਂ ਤੇਰੀਆਂ ਪਿੰਨੀਆਂ ਵੇ ਮੇਰੇ ਮਹਿੰਗਿਆ ਵੀਰਾ

ਕਿੱਥੇ ਰੱਖਾਂ ਤੇਰਾ ਸੂਟ ਵੇ ਭਲਿਆ........

ਵੇਹੜੇ ਤਾਂ ਵੰਡ ਦੀਂ ਪਿੰਨੀਆਂ ਨੀਂ ਮੇਰੀ ਰਾਣੀਏ ਭੈਣੇ

ਸੂਟ ਸਮਿਆਂ ਲਈਂ ਆਪ ਨੀਂ ਭਲੀਏ.......