ਖੰਡ ਮਿਸ਼ਰੀ ਦੀਆਂ ਡਲ਼ੀਆਂ/ਭੂਆ-ਭਤੀਜਾ
ਦਿੱਖ
ਭੂਆ ਭਤੀਜਾ
597
ਚੱਕ ਕੇ ਭਤੀਜੇ ਨੂੰ
ਸਤ ਪੌੜੀਆਂ ਚੁਬਾਰੇ ਚੜ੍ਹ ਜਾਵਾਂ
598
ਟਿੱਕਾ ਘੜ ਦੇ ਸੁਨਿਆਰਾ ਚਿੱਤ ਲਾ ਕੇ
ਗੁੰਦਣਾ ਭਤੀਜੇ ਦੇ
599
ਚੱਕ ਕੇ ਭਤੀਜੇ ਨੂੰ
ਮੇਰਾ ਕਾਲਜਾ ਠੰਡਾ ਠਰ ਹੋਇਆ
600
ਪੁਤ ਵੀਰ ਦਾ ਭਤੀਜਾ ਮੇਰਾ
ਨਾਓਂ ਜੜ ਮਾਪਿਆਂ ਦੀ
601
ਬੋਤੇ ਚਾਰਦੇ ਭਤੀਜੇ ਮੇਰੇ
ਕੱਤਦੀ ਨੂੰ ਆਣ ਮਿਲਦੇ