ਸਮੱਗਰੀ 'ਤੇ ਜਾਓ

ਗੱਲਾਂ ਦਿਲ ਦੀਆਂ - ਜਿਤੇਸ਼ ਤਾਂਗੜੀ

ਵਿਕੀਸਰੋਤ ਤੋਂ
ਗੱਲਾਂ ਦਿਲ ਦੀਆਂ (2024)
 ਜਿਤੇਸ਼ ਤਾਂਗੜੀ
70417ਗੱਲਾਂ ਦਿਲ ਦੀਆਂ2024ਜਿਤੇਸ਼ ਤਾਂਗੜੀ

ਮੇਰੀ ਰੂਹ ਦਾ ਮੰਗਲਾਚਰਨ, ਜਿਸ ਵਿੱਚ ਅਕਾਲ ਪੁਰਖ ਦੀ ਸੱਚਾਈ
ਅਤੇ ਅਸਲੀਅਤ ਹੀ ਗੱਲਾਂ ਦਿਲ ਦੀਆਂ ਦੀ ਝਲਕ ਹੈ। ਇਸ ਸੱਚ
ਦੇ ਆਸਰੇ ਹੀ ਮੇਰੀ ਲਿਖਤ ਦਾ ਸ਼ੁਭ ਆਰੰਭ ਹੁੰਦਾ ਹੈ।

ਗੱਲਾਂ
ਦਿਲ
ਦੀਆਂ


ਜੀਤੇਸ਼

KHARI
K I T A B

ਗੱਲਾਂ ਦਿਲ ਦੀਆਂ
by
ਜੀਤੇਸ਼


ਪਹਿਲੀ ਵਾਰ : 2024
ਮੁੱਲ : 250/- ਰੁਪਏ
ISBN: 978-93-6343-053-2


Published by
KHARI KITAB
Social Media @kharikitab
Contact number +917740060942
Kharikitab@gmail.com
Website: www.kharikitab.com


Laser Type Setting
PATIALA COMPUTERS
M. 98557-08204, 99159-79774
E-mail: patialacomposer04@gmail.com

Printed in India

ਇਹ ਕਿਤਾਬ ਉਨ੍ਹਾਂ ਦੇ ਨਾਮ ਜੋ ਖ਼ੁਦ ਨੂੰ ਸਮਝਣ ਦੀ ਯਾਤਰਾ 'ਤੇ ਲੱਗੇ ਹੋਏ ਨੇ, ਜੋ ਸੱਚਾਈ ਦੇ ਰਸਤੇ ਉੱਤੇ ਕਦਮ ਧਰ ਕੇ ਇਤਿਹਾਸ ਸਿਰਜਣਾ ਚਾਹੁੰਦੇ ਨੇ। ਜਿਨ੍ਹਾਂ ਦੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਚੰਗਿਆਈ ਅਤੇ ਸੱਚਾਈ ਦੀ ਰੌਸ਼ਨੀ ਪ੍ਰਗਟ ਹੁੰਦੀ ਹੈ। ਜੋ ਅਪਣੀ ਮਿੱਟੀ ਅਤੇ ਖੁਦ ਦੀ ਵਿਆਖਿਆ ਕਰਨ ਦੀ ਖ਼ਾਹਿਸ਼ ਰੱਖਣਾ ਚਾਹੁੰਦੇ ਨੇ। ਇਸ ਕਿਤਾਬ ਦਾ ਹਰੇਕ ਪੰਨਾ, ਹਰੇਕ ਸ਼ਬਦ ਉਨ੍ਹਾਂ ਦੀ ਮਹਾਨਤਾ ਅਤੇ ਸੰਘਰਸ਼ ਦੀ ਕਦਰ ਕਰਦਾ ਹੈ, ਜੋ ਸਾਡੇ ਲੋੜੀਂਦੇ ਰਾਹ ਨੂੰ ਰੌਸ਼ਨੀ ਦੇ ਰਿਹਾ ਹੈ। ਇਹ ਕਿਤਾਬ ਤੁਹਾਡੇ ਵੱਡੇ ਦਿਲ ਅਤੇ ਮਜ਼ਬੂਤ ਇਰਾਦੇ ਦੀ ਕਹਾਣੀ ਹੈ, ਜੋ ਹਰ ਰੋਜ਼ ਨਵੀਂ ਪ੍ਰੇਰਣਾ ਦਿੰਦੀ ਹੈ।

ਇਹ ਜ਼ਿੰਦਗੀ ਇੱਕ ਕਿਤਾਬ ਵਾਂਗੂ ਹੈ, ਇੱਕ ਬੰਦ ਕਿਤਾਬ ਵਰਗੀ ਹੈ, ਜਿਸਨੂੰ ਪੜ੍ਹਨ ਲਈ ਖੋਲ੍ਹ ਕੇ ਪਤਾ ਨਹੀਂ, ਕਿਸ ਪੰਨੇ ਵਿੱਚ ਹਾਸਾ 'ਤੇ ਖ਼ੁਸ਼ੀਆਂ ਮਿਲਣਗੀਆਂ ਤੇ ਕਿੱਥੇ ਕਿਸੇ ਦੇ ਚਿਹਰੇ ਤੇ ਉਦਾਸੀ ਦੇ ਹੰਝੂ ਡਿੱਗਦੇ ਮਿਲਣਗੇ ਕਿਉਂਕਿ ਹਰ ਇਨਸਾਨ ਇੱਕ ਬੰਦ ਕਿਤਾਬ ਵਾਂਗ ਹੈ, ਜਿਸ ਦੇ ਕਵਰ ਉੱਤੇ ਕੁੱਝ ਹੋਰ ਲਿਖਿਆ ਹੈ ਤੇ ਅੰਦਰਲੇ ਪੰਨਿਆਂ ਉੱਤੇ ਕੁੱਝ ਹੋਰ।

ਕੁੱਝ ਲੇਖਕ ਵੱਲੋਂ

'ਗੱਲਾਂ ਦਿਲ ਦੀਆਂ' ਕਿਤਾਬ ਸਿਰਫ਼ ਕਲਮ ਦੀ ਕਹਾਣੀ ਨਹੀਂ, ਇਹ ਦਿਲ ਦੇ ਜਜ਼ਬਾਤਾਂ ਦੀ ਗੂੜ੍ਹੀ ਖੋਜ ਹੈ। ਇਸ ਕਿਤਾਬ ਵਿੱਚ ਜ਼ਿੰਦਗੀ ਦੇ ਰੰਗ, ਹਾਲਾਤਾਂ ਦੇ ਸਮਰਪਣ, ਹੱਕਾਂ ਦੀ ਮੰਗ ਅਤੇ ਰੂਹ ਦੀ ਆਵਾਜ਼ ਬਿਆਨ ਹੋਈ ਹੈ। ਮੇਰੇ ਲਈ ਪਰਮਾਤਮਾ ਸਿਰਫ਼ ਇੱਕ ਨਾਮ ਨਹੀਂ, ਇੱਕ ਸੱਚ ਹੈ ਜੋ ਹਰ ਚੀਜ਼ ਵਿੱਚ ਵਸਦਾ ਹੈ। ਜਿਵੇਂ ਰੇਤ ਦੀ ਤਰ੍ਹਾਂ, ਇਹ ਜ਼ਿੰਦਗੀ ਬਹੁਤ ਜਲਦੀ ਹੱਥੋਂ ਨਿਕਲ ਤਾਂ ਜਾਂਦੀ ਹੈ, ਪਰ ਰੱਬ ਦੀ ਮਿਹਰ ਸੱਚ ਨਾਲ ਸਦਾ ਹੀ ਨਾਲ ਰਹਿੰਦੀ ਹੈ। ਇਸ ਸੱਚ ਦੇ ਸਾਹਮਣੇ, ਕਈ ਵਾਰ ਸੱਚ ਅਤੇ ਝੂਠ ਦੀ ਲੜਾਈ, ਭਰੋਸੇ ਅਤੇ ਸ਼ੱਕ ਦਾ ਮੁਕਾਬਲਾ, ਹੱਕਾਂ ਅਤੇ ਆਜ਼ਾਦੀ ਦੀ ਮੰਗ ਵਿਖਾਉਣੀ ਪੈਂਦੀ ਹੈ।

ਕੁਦਰਤ ਦੀ ਹਰ ਬਰਕਤ ਅਤੇ ਸ਼ੈਤਾਨ ਦੇ ਹਰ ਵਹਿਮ ਨੇ ਇਸ ਧਰਤ ਤੇ ਆਪਣੇ ਰੰਗ ਵਿਖਾਏ ਹਨ। ਰੱਬ ਨੇ ਜਿੱਥੇ ਇਸ਼ਕ ਦਾ ਰਾਹ ਦੱਸਿਆ, ਉਥੇ ਸ਼ੈਤਾਨ ਨੇ ਸਦਾ ਉਲਝਣਾਂ ਪੈਦਾ ਕੀਤੀਆਂ, ਪਰ ਇਹ ਸਫ਼ਰ ਮੁਹੱਬਤ ਦਾ ਸਫ਼ਰ ਹੈ, ਇਸ਼ਕ ਰੱਬ ਨਾਲ ਵੀ ਹੈ, ਅਤੇ ਖੁਦ ਨਾਲ ਵੀ। ਇਹ ਕਿਤਾਬ ਵੀ ਕਿਸੀ ਯੁੱਧ ਨੂੰ ਸਹੀ ਰਸਤੇ ਉੱਤੇ ਲਿਆਂਦਿਆਂ ਸੱਚ ਅਤੇ ਇਮਾਨ ਦੀ ਪਹਿਚਾਣ ਕਰਵਾਉਂਦੀ ਹੈ।

ਇਸ ਕਿਤਾਬ ਵਿੱਚ ਹੱਕਾਂ ਅਤੇ ਆਜ਼ਾਦੀ ਦੀ ਪਹਿਚਾਣ ਹੈ, ਜਿੱਥੇ ਕੁਝ ਲੋਕ ਸੱਚ ਨੂੰ ਹਾਸਲ ਕਰਨ ਲਈ ਜੰਗ ਲੜਦੇ ਹਨ, ਤੇ ਕੁਝ ਸਿਰਫ਼ ਝੂਠ ਦੇ ਪਿੱਛੇ ਦੌੜਦੇ ਹਨ। ਰੱਬ ਦੇ ਰਸਤੇ 'ਤੇ ਚੱਲਣਾ ਸੌਖਾ ਨਹੀਂ, ਕਿਉਂਕਿ ਸੜਕਾਂ 'ਤੇ ਸ਼ੱਕ, ਗੁਮਰਾਹੀ ਅਤੇ ਸ਼ਕਤੀਵਾਨਾਂ ਦੀਆਂ ਬੰਦ ਸੜਕਾਂ ਮਿਲਦੀਆਂ ਹਨ, ਪਰ ਸਾਡੀ ਇਨਸਾਨੀਅਤ ਅਤੇ ਭਰੋਸੇ ਦਾ ਰਾਹ ਹੀ ਅਸਲ ਆਜ਼ਾਦੀ ਹੈ।

ਇਸ ਕਿਤਾਬ ਦੇ ਪੰਨਿਆਂ ਅੰਦਰ ਮੁਹੱਬਤ ਦੀ ਉਹ ਤਾਕਤ ਦਰਸਾਈ ਗਈ ਹੈ ਜੋ ਸਿਰਫ਼ ਦੁਨਿਆਵੀ ਇਸ਼ਕ ਤੱਕ ਸੀਮਿਤ ਨਹੀਂ, ਸਗੋਂ ਇਕ ਰੂਹਾਨੀ ਪਹਿਲੂ ਤੱਕ ਪਹੁੰਚਦੀ ਹੈ। ਇਸ਼ਕ ਜੋ ਪਰਮਾਤਮਾ ਤੋਂ ਹੁੰਦਾ ਹੋਇਆ, ਰੂਹਾਂ ਨੂੰ ਸਾਫ਼ ਕਰਦਾ ਹੋਇਆ ਹੀ ਸੱਚਾ ਇਸ਼ਕ ਅਖਵਾਉਂਦਾ ਹੈ। ਇਹ ਸਾਡੇ ਮਨ ਅਤੇ ਦਿਲ ਦੇ ਕਾਲੇ ਪਾਪਾਂ ਨੂੰ ਦੂਰ ਕਰਦਾ ਹੋਇਆ, ਉੱਚਾਈਆਂ ਵੱਲ ਲੈ ਜਾਂਦਾ ਹੈ। ਜਦੋਂ ਦਿਲ ਵਿੱਚ ਖੁਦ ਦੀ ਖੋਜ ਹੋਵੇ, ਤਾਂ ਸੱਚਾ ਇਸ਼ਕ ਆਪਣੇ ਰੂਹਾਨੀ ਪੱਖ ਨੂੰ ਖੋਲ੍ਹਦਾ ਹੈ। ਸੱਚੇ ਇਸ਼ਕ ਵਿੱਚ ਕੋਈ ਹੱਦ ਨਹੀਂ, ਕੋਈ ਸੀਮਾ ਨਹੀਂ, ਸਿਰਫ਼ ਉਹ ਅਨੰਤਤਾ ਹੈ ਜੋ ਸਾਡੇ ਮਨ ਨੂੰ ਖੋਲ੍ਹਦੀ ਹੈ।

ਮੇਰੀ ਗੁਜਾਰਸ਼ ਹੈ ਕਿ ਤੁਸੀਂ ਇਸ ਕਿਤਾਬ ਨੂੰ ਕੇਵਲ ਅੱਖਾਂ ਨਾਲ ਨਹੀਂ, ਦਿਲ ਨਾਲ ਪੜ੍ਹੋ। ਇੱਥੇ ਮੈਂ ਆਪਣੇ ਜਜ਼ਬਾਤਾਂ ਨੂੰ ਕਲਮ ਦੀ ਰਾਹੀਂ ਵਰਤਿਆ ਹੈ, ਪਰ ਇਹ ਕਹਾਣੀ ਸਿਰਫ਼ ਮੇਰੀ ਨਹੀਂ, ਸਾਡੇ ਹਰ ਰੂਹ ਦੇ ਅੰਦਰ ਬੋਲਦੀ ਸੱਚਾਈ ਹੈ। ਇਸ ਨੂੰ ਪੜ੍ਹਦੇ ਸਮੇਂ, ਆਪਣੇ ਆਪ ਨੂੰ ਹਰ ਸ਼ਬਦ ਦੇ ਸਾਥੀ ਵਜੋਂ ਮਹਿਸੂਸ ਕਰੋ, ਕਿਉਂਕਿ ਇਹ ਸਫ਼ਰ ਸਿਰਫ਼ ਮੇਰਾ ਨਹੀਂ, ਸਾਡੇ ਸਭ ਦਾ ਹੈ।

"ਮੈਨੂੰ ਯਕੀਨ ਹੈ ਕਿ ਕੱਲ ਦੇ ਸੂਰਜਾਂ ਦੀ ਮੁਸਕੁਰਾਹਟ,
ਅੱਜ ਦੇ ਹਨੇਰੇ ਨੂੰ ਚੀਰ ਕੇ ਨਵਾਂ ਸਵੇਰਾ ਲਿਆਵੇਗੀ,
ਜਿਹੜੇ ਦਿਲ ਦੇ ਹਾਲਾਤ ਨੇ ਸਾਡੀ ਉਮੀਦਾਂ ਨੂੰ ਝੁਕਾਇਆ,
ਉਹਨਾਂ ਨੂੰ ਇੱਕ ਨਵੀਂ ਰਾਹਤ ਦਾ ਅਹਿਸਾਸ ਕਰਾਵੇਗੀ"

ਮੇਰੀਆਂ ਇਹ ਲਿਖਤਾਂ ਸਿਰਫ਼ ਮੇਰੀ ਆਵਾਜ਼ ਨਹੀਂ, ਬਲਕਿ ਉਹਨਾਂ ਲਈ ਹਰ ਪੰਨੇ ਦਾ ਸਾਥ ਹੈ, ਜੋ ਆਪਣੇ ਆਪ ਨੂੰ ਸਮਝਣਾ ਚਾਹੁੰਦੇ ਹਨ ਅਤੇ ਜੀਵਨ ਦੀ ਅਸਲੀਅਤ ਨੂੰ ਵੇਖਣਾ ਚਾਹੁੰਦੇ ਹਨ।

ਜੀਤੇਸ਼ ਤਾਂਗੜੀ

ਤਤਕਰਾ

1. ਇੱਕ ਓਂਕਾਰ 13
2. ਸਤਿਨਾਮ ਸ਼੍ਰੀ ਵਾਹਿਗੁਰੂ ਜੀ 15
3. ਨਾਮੁ ਖੁਮਾਰੀ ਨਾਨਕਾ 16
4. ਬਾਦਸ਼ਾਹ ਗੁਰੂ ਗੋਬਿੰਦ 19
5. ਪੁੱਤਰ ਬਾਦਸ਼ਾਹ ਗੋਬਿੰਦ ਕੇ 20
6. ਛੋਟੇ ਸਾਹਿਬਜਾਦੇ 21
7. ਤਵਾਰੀਖ-ਏ-ਸਿੱਖਾਂ 23
8. ਲਹੂ ਦੀਆਂ ਨਹਿਰਾਂ 25
9. ਤੇਰਾ ਹੀ ਤੇਰਾ 27
10. ਅਕਾਲ ਹੀ ਅਕਾਲ ਹੈ 27
11. ਅਹਿਸਾਸ 28
12. ਮਹਾਦੇਵ 30
13. ਸੂਫ਼ੀ 32
14. ਲੋਹੜੀ 33
15. ਫ਼ੁਰਸਤ 35
16. ਇਕੱਲਤਾ 36
17. ਪਿਆਰ 37
18. ਸੱਚਾ ਖੁਆਬ 38
19. ਕਲਪਨਾਵਾਂ 39
20. ਸਿੱਖਰ ਦੁਪਹਿਰ 40
21. ਕਾਸ਼ 42
22. ਰੋਟੀ 43
23. ਆਪਣੀ ਮੁਹੱਬਤ 44
24. ਤੇਰੇ ਨੈਣਾਂ ਦੀ ਕਿਤਾਬ 45
25. ਸਦੀਵੀ ਨਿਸ਼ਾਨੀ 46
26. ਕੋਈ ਤਾਂ ਹੁੰਦਾ 47
27. ਤੇਰੇ ਨਾਮ ਦੀ ਕਵਿਤਾ 48
28. ਬੇਵਫ਼ਾਈ 49
29. ਮੈਨੂੰ ਅਜੇ ਵੀ 50
30. ਕੀ ਲਿੱਖਾਂ? 51
31. ਮੇਰੀ ਕੁੱਖ 52
32. ਦੁਆਵਾਂ 53
33. ਤੇਰੀਆਂ ਯਾਦਾਂ 54
34. ਸੁਪਨਿਆਂ ਦੀ ਵਿਆਖਿਆ 55
35. ਕਈ ਵਾਰ 56
36. ਸਾਰੇ ਗ਼ਮ 57
37. ਤੇਰੇ ਨਾਲ 58
38. ਤੇਰੇ ਨੈਣਾਂ ਵਿੱਚ 59
39. ਬਹੁਤ ਕੁੱਝ 60
40. ਕਿਉਂ ਹੈ? 61
41. ਆਖਰੀ ਮੁਲਾਕਾਤ 62
42. ਮਨੁੱਖਾਂ ਦੀਆਂ ਭਾਵਨਾਵਾਂ 63
43. ਲੁਕਵੇਂ ਕੰਢੇ 64
44. ਪਹਿਲੀ ਬੂੰਦ 65
45. ਮਾਰੂਥਲ 66
46. ਉਮੀਦ 68
47. ਸ਼ਬਦ 69
48. ਫੁੱਲਾਂ ਵਰਗਾ ਚਿਹਰਾ 70
49. ਵੱਗਦੇ ਦਰਿਆ 71
50. ਨਦੀਆਂ 73
51. ਫੁੱਲ 74
52. ਕਾਲ਼ੇ ਅੱਖਰ 76
53. ਅੱਖਰਾਂ ਦੇ ਸੁਪਨੇ 77
54. ਸੱਤ ਰੰਗ ਧਰਤ 78
55. ਇੱਕਲਾ 79
56. ਅੱਖਰ 80
57. ਪਾਣੀ ਦਾ ਬੁੱਲਬਲਾ 81
58. ਚੁੱਪ 82
59. ਮੁਸਾਫ਼ਿਰ 83
60. ਜੀਵਨ 84
61. ਕਦੇ ਤੁਰਦੇ-ਫਿਰਦੇ 85
62. ਹਨੇਰੀ ਰਾਤ 86
63. ਜ਼ਰੂਰੀ ਨਹੀਂ 87
64. ਸ਼ੀਸ਼ਾ 88
65. ਖਾਲੀ ਹਾਥ 89
66. ਕੁੱਝ ਵੱਖਰਾ 90
67. ਸਾਡੇ ਵਿਵਹਾਰ 91
68. ਕਲਮ ਦਾ ਭੇਤ 92
69. ਪਿਆਰ ਹੀ ਪੂਜਾ ਹੈ 94
70. ਮੇਰੀਆਂ ਅੱਖਾਂ 95
71. ਮੇਰੀਆਂ ਪੈੜਾਂ 96
72. ਸਮੁੰਦਰ ਵਰਗਾ ਦਿਲ 97
73. ਮੈਂ ਕੀ ਜਾਣਦਾ ਹਾਂ 98
74. ਜਖ਼ਮੀ ਸੂਰਜ 102
75. ਕਿਸਾਨ ਦੀ ਚੁੱਪ 104
76. ਕਿੱਕਰ 105
77. ਪਾਤਸ਼ਾਹੀ ਬੀਜ 106
78. ਹਾਲ-ਏ-ਪੰਜਾਬ 107
79. ਤੀਰਾਂ ਦੀ ਬਰਸਾਤ 108
80. ਖੇਤਾਂ ਦੀ ਪੀੜ 109
81. ਔਰਤ 110
82. ਜੱਗ ਦੀ ਤਬਾਹੀ 111
83. ਕਿਹੜੀ ਆਜ਼ਾਦੀ? 112
84. ਬਲੈਕ ਆਊਟ 114
85. ਖੰਜਰ 119
86. ਬਦਲਦੇ ਖਿਆਲ 120
87. ਕਾਲੇ ਕਾਨੂੰਨ 121
88. ਸਬਰ ਦੀਆਂ ਹੱਦਾਂ 122
89. ਮੈਂ ਉਨ੍ਹਾਂ ਨੂੰ 123
90. ਨਸ਼ੇ ਦੀਆਂ ਜੰਜ਼ੀਰਾਂ 124
91. ਇੱਕ ਦਿਨ 125
92. ਵੰਨਸੁਵੰਨੀ ਹਵਾ 126
93. ਬੁਲੰਦ 127
94. ਇਸ ਜਹਾਨ ਅੰਦਰ 129
95. ਭਿਆਨਕ ਹਨੇਰੇ 130
96. ਚਿੱਟਾ ਲਹੂ 131
97. ਭਾਦੋਂ ਐ ਕੀ ਸੌਣ ਐ 131
98. ਸ਼ਮਸ਼ਾਨ 132
99. ਸੂਰਜ ਦੀ ਰੌਸ਼ਨੀ 134
100. ਸੱਚ ਦਾ ਸੂਰਜ 135
101. ਤੀਸਰਾ ਮਹਾਂ 136