ਨਵਾਂ ਜਹਾਨ/ਅਦਲ ਬਦਲ

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਅਦਲ ਬਦਲ.

ਸਾਕ਼ੀ!
ਅਜ,
ਕਿਦ੍ਹੇ ਇਸ਼ਾਰੇ ਨੇ-

ਬਦਲਾਈ ਚਾਲ ਜ਼ਮਾਨੇ ਦੀ?


ਸੂਰਤ ਵਟ ਗਈ-
ਸੁਰਾਹੀ ਦੀ,

ਰੰਗਤ ਫਿਰ ਗਈ ਪੈਮਾਨੇ ਦੀ।


ਪੰਡਤ,
ਮੁੱਲਾਂ,
ਤੇ ਭਾਈ ਜੀ,

ਅਜ ਸਣੇ ਮੁਰੀਦਾਂ ਆਣ ਵੜੇ।


ਇਸ-
ਇਨਸਾਨਾਂ ਦੀ-
ਮਹਿਫਲ ਵਿਚ,
ਰਬ ਲਾਜ ਰਖੇ ਮੈਖਾਨੇ ਦੀ।

————————