ਸਮੱਗਰੀ 'ਤੇ ਜਾਓ

ਨਵਾਂ ਜਹਾਨ/ਮਹਿਫ਼ਲ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਮਹਿਫ਼ਲ.

ਸਾਕੀ! ਅਜ ਤੇਰੀ ਮਹਿਫ਼ਲ ਵਿਚ,
ਕੋਈ ਰਾਗ ਨਹੀਂ, ਕੋਈ ਰੰਗ ਨਹੀਂ।

ਚੱਕਰ ਨਹੀਂ ਜਾਮ ਸੁਰਾਹੀ ਦਾ,
ਕੋਈ ਨਚਦਾ ਮਸਤ ਮਲੰਗ ਨਹੀਂ।

ਮਤਲਬ ਦੇ ਬੰਦੇ ਬੈਠੇ ਨੇ,
ਬੁਕਲਾਂ ਵਿਚ ਚੋਰ ਹੈ ਗ਼ਰਜ਼ਾਂ ਦਾ,

ਟੁਕੜੇ ਬਿਨ ਕੋਈ ਉਮੰਗ ਨਹੀਂ,
ਬਿਨ ਪੈਸੇ ਕੋਈ ਮੰਗ ਨਹੀਂ।

ਕੋਈ ਅਗਨ ਨਹੀਂ ਚੰਗਿਆਈ ਦੀ,
ਕੋਈ ਲਗਨ ਨਹੀਂ ਕੁਰਬਾਨੀ ਦੀ,

ਇਨਸਾਫ, ਅਸੂਲ, ਸਚਾਈ ਦਾ,
ਕੋਈ ਰੰਗ ਨਹੀਂ, ਕੋਈ ਢੰਗ ਨਹੀਂ।

ਉਪਰੋਂ ਹੈ ਸ਼ਾਨ ਮੁਲਮੇ ਦੀ,
ਅੰਦਰੋਂ ਕੋਈ ਖੋਟਾ ਸਿੱਕਾ ਹੈ,

ਅਖੀਆਂ ਵਿਚ ਘੱਟਾ ਪੈਂਦਾ ਹੈ,
ਕੋਈ ਅਣਖ ਨਹੀਂ ਕੋਈ ਸੰਗ ਨਹੀਂ।

——————————