ਨਵਾਂ ਜਹਾਨ/ਰੱਬ ਤੇ ਮਜੂਰ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਰੱਬ ਤੇ ਮਜੂਰ.

ਜਿਉਂ ਜਿਉਂ ਰਬ,
ਹੁੰਦਾ ਜਾਏ ਨੇੜੇ,
ਦੋਜ਼ਖ ਦਾ ਡਰ

ਲਹਿੰਦਾ ਜਾਵੇ।


ਕਾਫਰ ਕਾਫਰ-
ਆਖਣ ਵਾਲਾ,
ਹੁਣ ਤੋਂ ਆਪ

ਪਿਆ ਸ਼ਰਮਾਵੇ।


ਸਿਰ ਤੋਂ ਸੁੱਟ,
ਪੁਰਾਣੀਆਂ ਪੰਡਾਂ,
ਨਵੇਂ ਸੁਰਗ ਵਿਚ

ਦਾਖਲ ਹੋਇਆ,


ਅਪਣੀ ਕਿਸਮਤ
ਆਪ ਘੜਨ ਦੀ,
ਰੀਝ-
ਮਜੂਰਾਂ ਨੂੰ ਭੀ ਆਵੇ।