ਪਉੜੀਆਂ ਗੁਰੂ ਰਾਮ ਦਾਸ ਜੀ

ਵਿਕੀਸਰੋਤ ਤੋਂ
MF-Warburg (ਗੱਲ-ਬਾਤ | ਯੋਗਦਾਨ) (1 ਸੁਧਾਈ ਦੀ ਦਰਾਮਦ ਹੋਈ: from oldWikisource) ਦੁਆਰਾ ਕੀਤਾ ਗਿਆ 20:31, 27 ਅਪਰੈਲ 2017 ਦਾ ਦੁਹਰਾਅ

1. ਹਰਿ ਇਕੋ ਕਰਤਾ ਇਕੁ

ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥
ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥
ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥
ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥
ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥

(ਦੀਬਾਣੁ=ਆਸਰਾ, ਅਮਰੁ=ਹੁਕਮ, ਜਿ=ਜੋ,
ਘਰਿ ਬਾਹਰਿ=ਘਰ ਵਿਚ ਤੇ ਘਰੋਂ ਬਾਹਰ,ਹਰ ਥਾਂ,
ਸੋ=ਉਹ ਮਨੁੱਖ, ਜਪਿ=ਜਪ ਕੇ, ਬਿਖਮੁ=ਔਖਾ,
ਤਰਿ=ਤਰਦਾ ਹੈ,ਤਰੇ)

2. ਸਭ ਆਪੇ ਤੁਧੁ ਉਪਾਇ ਕੈ

ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥
ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥
ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥
ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥
ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥
3. ਤੁਧੁ ਆਪੇ ਧਰਤੀ ਸਾਜੀਐ

ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥
ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥
ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥
ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥
ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥
4. ਸਪਤ ਦੀਪ ਸਪਤ ਸਾਗਰਾ

ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥
ਹਰਿ ਸਭਨਾ ਵਿਚਿ ਤੂੰ ਵਰਤਦਾ ਹਰਿ ਸਭਨਾ ਭਾਣਾ ॥
ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥
ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥੪॥

(ਦੀਪ=ਜਿਸ ਦੇ ਚੌਹੀਂ ਪਾਸੀਂ ਜਲ ਹੋਵੇ, ਦਸ
ਅਸ਼ਟ ਪੁਰਾਣਾ=ਅਠਾਰਾਂ ਪੁਰਾਣ, ਨਵ ਖੰਡ=ਧਰਤੀ
ਦੇ ਨੌ ਹਿੱਸੇ, ਸਾਰਗਪਾਣ=ਜਿਸ ਦੇ ਹੱਥ ਵਿਚ ਧਨੁਖ
ਹੈ, ਗੁਰਮਖਿ=ਗੁਰੂ ਦੀ ਰਾਹੀਂ, ਚੋਜ=ਕੌਤਕ,ਲੀਲ੍ਹਾ,
ਵਿਡਾਣਾ-ਅਚਰਜ )

5. ਹਰਿ ਅੰਦਰਿ ਬਾਹਰਿ ਇਕੁ ਤੂੰ

ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥
ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥
ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥
ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ ॥
ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥੫॥

(ਵਿਗਸੇਤੁ=ਖ਼ੁਸ਼ ਹੁੰਦਾ ਹੈ, ਸਚਾ=ਅਟੱਲ,
ਕੇਤੁ=ਕਿਉਂ)

6. ਹਰਿ ਕੀ ਵਡਿਆਈ ਵਡੀ ਹੈ

ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥
ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥੬॥

(ਵਡੀ=ਸਭ ਤੋਂ ਚੰਗਾ ਕੰਮ, ਜੀਅ ਕਾ ਫਲ=ਜੀਵਨ ਦਾ
ਮਨੋਰਥ, ਅਪੁਛਿਆ=ਕਿਸੇ ਨੂੰ ਪੁੱਛਣ ਤੋਂ ਬਿਨਾ)

7. ਤੂੰ ਆਪੇ ਜਲੁ ਮੀਨਾ ਹੈ

ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥
ਤੂੰ ਆਪੇ ਜਾਲੁ ਵਤਾਇਦਾ ਆਪੇ ਵਿਚਿ ਸੇਬਾਲੁ ॥
ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥
ਤੂੰ ਆਪੇ ਮੁਕਤਿ ਕਰਾਇਦਾ ਇਕ ਨਿਮਖ ਘੜੀ ਕਰਿ ਖਿਆਲੁ ॥
ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰ ਸਬਦੀ ਵੇਖਿ ਨਿਹਾਲੁ ॥੭॥

(ਮੀਨਾ=ਮੱਛੀ, ਵਤਾਇਦਾ=ਵਿਛਾਂਦਾ, ਸੇਬਾਲੁ=ਸ਼ੇਵਾਲ,
ਪਾਣੀ ਵਿਚ ਹਰੇ ਰੰਗ ਦਾ ਜਾਲਾ, ਦੁਨੀਆ ਦੇ ਪਦਾਰਥ,
ਅਲਿਪਤੁ=ਨਿਰਾਲਾ, ਸੈ ਹਥਾ ਵਿਚਿ=ਸੈਂਕੜੇ ਹੱਥ ਡੂੰਘੇ
ਪਾਣੀ ਵਿਚ, ਗੁਲਾਲੁ=ਸੋਹਣਾ,ਸੁੰਦਰ, ਨਿਮਖ=ਅੱਖ
ਝਮਕਣ ਜਿਤਨਾ ਸਮਾ, ਨਿਹਾਲੁ=ਪ੍ਰਸੰਨ,ਖਿੜਿਆ ਹੋਇਆ)

8. ਸਿਸਟਿ ਉਪਾਈ ਸਭ ਤੁਧੁ ਆਪੇ

ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥
ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥
ਤੁਧੁ ਆਪੇ ਭਾਵੈ ਸੋ ਕਰਹਿ ਤੁਧੁ ਓਤੈ ਕੰਮਿ ਓਇ ਲਾਇਆ ॥
ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥
ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥੮॥

(ਸੰਬਾਹਿਆ=ਅਪੜਾਇਆ, ਇਕਿ=ਕਈ ਜੀਵ,
ਮੁਹਹੁ=ਮੂੰਹੋਂ, ਢਾਹਿਆ=ਬੋਲਿਆ, ਓਇ=ਉਹ
ਸਾਰੇ ਜੀਵ, ਬੁਝਾਇਓਨੁ=ਬੁਝਾਇਆ ਉਸ ਹਰੀ
ਨੇ, ਚੇਤਿ=ਚੇਤ ਕੇ,ਸਿਮਰ ਕੇ)

9. ਸਭੁ ਕੋ ਤੇਰਾ ਤੂੰ ਸਭਸੁ ਦਾ

ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥
ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥
ਜਿਸੁ ਤੂੰ ਦੇਹਿ ਤਿਸੁ ਸਭੁ ਕਿਛੁ ਮਿਲੈ ਇਕਨਾ ਦੂਰਿ ਹੈ ਪਾਸਿ ॥
ਤੁਧੁ ਬਾਝਹੁ ਥਾਉ ਕੋ ਨਾਹੀ ਜਿਸੁ ਪਾਸਹੁ ਮੰਗੀਐ ਮਨਿ ਵੇਖਹੁ ਕੋ ਨਿਰਜਾਸਿ ॥
ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥੯॥

(ਸਭੁ ਕੋ=ਹਰੇਕ ਜੀਵ, ਰਾਸਿ=ਪੂੰਜੀ, ਅਰਦਾਸਿ=ਤਰਲਾ,
ਅਰਜ਼ੋਈ, ਕਰਿ=ਕਰ ਕੇ, ਪਾਸਿ=ਨੇੜੇ, ਨਿਰਜਾਸਿ=ਨਿਰਣਾ
ਕਰ ਕੇ, ਕੋ=ਕੋਈ ਭੀ, ਦਰਿ=ਦਰ ਤੇ,ਹਜ਼ੂਰੀ ਵਿਚ)

10. ਹਰਿ ਕੀ ਸੇਵਾ ਸਫਲ ਹੈ

ਹਰਿ ਕੀ ਸੇਵਾ ਸਫਲ ਹੈ ਗੁਰਮੁਖਿ ਪਾਵੈ ਥਾਇ ॥
ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥
ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥
ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥
ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥੧੦॥

(ਗੁਰਮੁਖਿ ਪਾਵੈ ਥਾਇ=ਗੁਰਮੁਖ ਦੀ ਬੰਦਗੀ ਪਰਮਾਤਮਾ
ਕਬੂਲ ਕਰਦਾ ਹੈ, ਮਨਹਠਿ=ਮਨ ਦੇ ਹਠ ਨਾਲ)

11. ਜੋ ਮਿਲਿਆ ਹਰਿ ਦੀਬਾਣ ਸਿਉ

ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥
ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥
ਓਸੁ ਅੰਤਰਿ ਨਾਮੁ ਨਿਧਾਨੁ ਹੈ ਨਾਮੋ ਪਰਵਰਿਆ ॥
ਨਾਉ ਪੂਜੀਐ ਨਾਉ ਮੰਨੀਐ ਨਾਇ ਕਿਲਵਿਖ ਸਭ ਹਿਰਿਆ ॥
ਜਿਨੀ ਨਾਮੁ ਧਿਆਇਆ ਇਕ ਮਨਿ ਇਕ ਚਿਤਿ ਸੇ ਅਸਥਿਰੁ ਜਗਿ ਰਹਿਆ ॥੧੧॥

(ਦੀਬਾਣ=ਦਰਬਾਰ, ਸੁਰਖਰੂ=ਖਿੜੇ ਮੱਥੇ ਵਾਲਾ, ਨਾਮੋ=ਨਾਮ ਹੀ,
ਪਰਵਰਿਆ=ਪਰਵਾਰ,ਰੌਸ਼ਨੀ ਦਾ ਚੱਕਰ, ਨਾਇ=ਨਾਮ ਦੀ ਰਾਹੀਂ,
ਕਿਲਵਿਖ=ਪਾਪ, ਹਿਰਿਆ=ਨਾਸ ਹੋ ਜਾਂਦੇ ਹਨ, ਅਸਥਿਰੁ=ਅਟੱਲ)

12. ਹਰਿ ਕੇ ਸੰਤ ਸੁਣਹੁ ਜਨ ਭਾਈ

ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥
ਜਿਸੁ ਧੁਰਿ ਭਾਗੁ ਹੋਵੈ ਮੁਖਿ ਮਸਤਕਿ ਤਿਨਿ ਜਨਿ ਲੈ ਹਿਰਦੈ ਰਾਖੀ ॥
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥
ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥੧੨॥

(ਸਾਖੀ=ਸਿੱਖਿਆ, ਮੁਖਿ=ਮੂੰਹ ਤੇ, ਮਸਤਕਿ=ਮੱਥੇ ਤੇ, ਤਿਨਿ ਜਨਿ=
ਉਸ ਜਨ ਨੇ, ਸਹਜੇ=ਅਡੋਲ ਅਵਸਥਾ ਵਿਚ, ਤਹ=ਉਸ ਅਵਸਥਾ
ਵਿਚ, ਰੈਣਿ=ਰਾਤ, ਕਿਰਾਖੀ=ਖਿੱਚ ਲੈਂਦਾ ਹੈ, ਅਗੋਚਰੁ=ਅ+ਗੋ+ਚਰੁ,
ਗੋ-ਇੰਦ੍ਰੇ, ਚਰੁ=ਚਲਣਾ,ਅੱਪੜਨਾ, ਅਗੋਚਰੁ=ਜਿਸ ਤਕ ਗਿਆਨ-ਇੰਦ੍ਰੇ
ਪਹੁੰਚ ਨਹੀਂ ਸਕਦੇ)

13. ਹਰਿ ਹਰਿ ਨਾਮੁ ਜਪਹੁ ਮਨ ਮੇਰੇ

ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥੧੩॥

(ਕਿਲਵਿਖ=ਪਾਪ, ਜਿਤੁ ਮੁਖਿ=ਜਿਸ ਮੂੰਹ ਤੇ, ਤਿਤੁ ਮੁਖਿ=ਉਸ ਮੂੰਹ ਨਾਲ)

14. ਸਤਿਗੁਰੁ ਜਿਨੀ ਧਿਆਇਆ

ਸਤਿਗੁਰੁ ਜਿਨੀ ਧਿਆਇਆ ਸੇ ਕੜਿ ਨ ਸਵਾਹੀ ॥
ਸਤਿਗੁਰੁ ਜਿਨੀ ਧਿਆਇਆ ਸੇ ਤ੍ਰਿਪਤਿ ਅਘਾਹੀ ॥
ਸਤਿਗੁਰੁ ਜਿਨੀ ਧਿਆਇਆ ਤਿਨ ਜਮ ਡਰੁ ਨਾਹੀ ॥
ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥
ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥੧੪॥

(ਕੜਿ=ਕੜੇ,ਕੜ੍ਹਦੇ,ਦੁਖੀ ਹੁੰਦੇ, ਸਵਾਹੀ=ਸਬਾਹੀ)

15. ਸੋ ਐਸਾ ਹਰਿ ਨਾਮੁ ਧਿਆਈਐ

ਸੋ ਐਸਾ ਹਰਿ ਨਾਮੁ ਧਿਆਈਐ ਮਨ ਮੇਰੇ ਜੋ ਸਭਨਾ ਉਪਰਿ ਹੁਕਮੁ ਚਲਾਏ ॥
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੋ ਅੰਤੀ ਅਉਸਰਿ ਲਏ ਛਡਾਏ ॥
ਸੋ ਐਸਾ ਹਰਿ ਨਾਮੁ ਜਪੀਐ ਮਨ ਮੇਰੇ ਜੁ ਮਨ ਕੀ ਤ੍ਰਿਸਨਾ ਸਭ ਭੁਖ ਗਵਾਏ ॥
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥
ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥੧੫॥

(ਅੰਤੀ ਅਉਸਰਿ=ਅਖ਼ੀਰਲੇ ਮੌਕੇ ਤੇ, ਗੁਰਮੁਖਿ=ਗੁਰੂ ਦੀ ਰਾਹੀਂ, ਵਡਭਾਗੀ=
ਵੱਡੇ ਭਾਗਾਂ ਵਾਲਿਆਂ ਨੇ, ਆਣਿ=ਲਿਆ ਕੇ)

16. ਹਰਿ ਜਲਿ ਥਲਿ ਮਹੀਅਲਿ ਭਰਪੂਰਿ

ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥
ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ ॥
ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ ॥
ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥੧੬॥

(ਮਹੀਅਲਿ=ਮਹੀ ਤਲਿ,ਧਰਤੀ ਦੇ ਉਪਰ, ਕੂੜਿਆਰ=
ਖੋਟੇ ਮਨ ਵਾਲੇ, ਜਿਨਿ=ਜਿਸ ਨੇ, ਜੈਕਾਰੁ=ਵਡਿਆਈ,
ਡੰਡੁ=ਸਜ਼ਾ)

17. ਹਰਿ ਤੇਰੀ ਸਭ ਕਰਹਿ ਉਸਤਤਿ

ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥
ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥
ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥
ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥
ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥੧੭॥

(ਸਾਧਿਆ=ਸਿੱਧੇ ਰਾਹ ਤੇ ਪਾਂਦਾ ਹੈ, ਅਨਾਥ=ਜਿਨ੍ਹਾਂ
ਦਾ ਕੋਈ ਹੋਰ ਸਹਾਰਾ ਨਹੀਂ ਹੈ)

18. ਹਰਿ ਕੀ ਭਗਤਾ ਪਰਤੀਤਿ

ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥
ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥
ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ ॥
ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ ॥
ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥੧੮॥

(ਪਰਤੀਤਿ=ਭਰੋਸਾ, ਜੇਵਡੁ=ਜੇਡਾ,ਬਰਾਬਰ ਦਾ, ਜਾਣੁ=
ਜਾਣੂ, ਧਰਮੁ=ਨਿਆਂ ਦੀ ਗੱਲ, ਕਾੜਾ=ਝੋਰਾ,ਫ਼ਿਕਰ,
ਅੰਦੇਸਾ=ਡਰ, ਅਧਰਮਿ=ਅਨਿਆਉਂ ਨਾਲ, ਸਚਾ=
ਸਦਾ-ਥਿਰ,ਅਟੱਲ, ਕਰ ਜੋੜਿ=ਹੱਥ ਜੋੜ ਕੇ)

19. ਹਰਿ ਆਪਣੀ ਭਗਤਿ ਕਰਾਇ

ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥
ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ ॥
ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥
ਪਾਪੀਆ ਨੋ ਨ ਦੇਈ ਥਿਰੁ ਰਹਣਿ ਚੁਣਿ ਨਰਕ ਘੋਰਿ ਚਾਲਿਅਨੁ ॥
ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥੧੯॥

(ਵੇਖਾਲੀਅਨੁ=ਵਿਖਾਲੀ ਹੈ ਉਸ ਨੇ, ਘਾਲੀਅਨੁ=ਘਾਲ
ਕਰਾਈ ਹੈ ਉਸ ਨੇ, ਬਹਾਲੀਅਨੁ=ਬਹਾਲੇ ਹਨ ਉਸ ਨੇ,
ਚਾਲਿਅਨੁ=ਚਲਾਏ ਹਨ ਉਸ ਨੇ, ਨਿਸਤਾਰਿਅਨੁ=
ਪਾਰ ਉਤਾਰੇ ਹਨ ਉਸ ਨੇ)

20. ਕੀਤਾ ਲੋੜੀਐ ਕੰਮੁ

ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥
ਭੈ ਭੰਜਨ ਮਿਹਰਵਾਨ ਦਾਸ ਕੀ ਰਾਖੀਐ ॥
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥੨੦॥

(ਸਤਿਗੁਰ ਸਾਖੀਐ=ਗੁਰੂ ਦੀ ਸਿੱਖਿਆ ਦੀ
ਰਾਹੀਂ, ਸੰਗਿ=ਸੰਗਤਿ ਵਿਚ, ਨਿਧਾਨੁ=ਖ਼ਜ਼ਾਨਾ,
ਗਾਇ=ਗਾ ਕੇ, ਲਾਖੀਐ=ਸਮਝ ਲਈਦਾ ਹੈ)

21. ਹਉ ਢਾਢੀ ਹਰਿ ਪ੍ਰਭ ਖਸਮ ਕਾ

ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥
ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥

(ਨੋਟ=੧-੨੧ ਤੱਕ ਪਉੜੀਆਂ ਸਿਰੀ ਰਾਗੁ ਦੀ ਵਾਰ ਵਿੱਚੋਂ ਹਨ)
22. ਤੂ ਸਚਾ ਸਾਹਿਬੁ ਸਚੁ ਹੈ

ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥
ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥

(ਗੋਸਾਈ=ਧਰਤੀ ਦਾ ਖ਼ਸਮ, ਪਾਈ=ਪੈਰਾਂ ਤੇ,
ਸੁਆਲਿਓ=ਸੋਹਣੀ, ਨਾਮਿ=ਨਾਮ ਵਿਚ)

23. ਤੂ ਆਪੇ ਆਪਿ ਨਿਰੰਕਾਰੁ ਹੈ

ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥
ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥
ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥
ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥
ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥

(ਨਿਰੰਕਾਰੁ=ਅਕਾਰ-ਰਹਿਤ, ਨਿਰੰਜਨ=
ਮਾਇਆ ਦੇ ਪ੍ਰਭਾਵ ਤੋਂ ਰਹਿਤ, ਲਵੈ ਲਾਇ=
ਬਰਾਬਰੀ ਦੇ ਕੇ, ਨਾਇਆ=ਨਾਈ,ਵਡਿਆਈ)

24. ਤੂ ਕਰਤਾ ਪੁਰਖੁ ਅਗੰਮੁ ਹੈ

ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥
ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥
ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥
ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥
ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥

(ਪੁਰਖੁ=ਸਭ ਵਿਚ ਵਿਆਪਕ, ਵੜੀਐ=ਤੁਲਨਾ
ਦੇਈਏ, ਕਾਇਤੁ=ਕਿਉਂ, ਕੜੀਐ=ਚਿੰਤਾ ਕਰੀਏ)

25. ਤੂ ਕਰਤਾ ਆਪਿ ਅਭੁਲੁ ਹੈ

ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥
ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥
ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥
ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥੪॥

(ਬੁਝਾਹੀ=ਤੂੰ ਸਮਝ ਦੇਂਦਾ ਹੈਂ, ਕਰਣ=ਜਗਤ,
ਅਗਮੁ=ਅਪਹੁੰਚ, ਛਡਾਹੀ=ਦੁੱਖਾਂ ਝੋਰਿਆਂ ਤੋਂ
ਤੂੰ ਛਡਾਂਦਾ ਹੈਂ)

26. ਜਿਸ ਨੋ ਸਾਹਿਬੁ ਵਡਾ ਕਰੇ

ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥
ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ ॥
ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥
ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥
ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ ॥੫॥

(ਸਾਹਿਬ ਮਨਿ=ਸਾਹਿਬ ਦੇ ਮਨ ਵਿਚ)

27. ਤੂ ਸਚਾ ਸਾਹਿਬੁ ਸਚੁ ਹੈ

ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥
ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥
ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥
ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ ॥
ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ॥੬॥

(ਜਮ ਕੰਕਰੁ=ਜਮ ਦਾ ਸੇਵਕ,ਜਮਦੂਤ, ਉਜਲੇ=ਖਿੜੇ ਹੋਏ,
ਸਟੀਅਨਿ=ਸੱਟੇ ਜਾਂਦੇ ਹਨ, ਕੂੜੋ=ਕੂੜ ਹੀ)

28. ਜਿਨ ਹਰਿ ਹਿਰਦੈ ਸੇਵਿਆ

ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ ॥
ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ ॥
ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ ॥
ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ ॥
ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ ॥੭॥

(ਵਿਕਣਿ=ਵੇਚਣ ਲਈ, ਪਲਰੀ=ਪਰਾਲੀ ਦੇ ਵੱਟੇ,
ਆਲਾਏ=ਉਚਾਰਦਾ ਹੈ)

29. ਸਚੁ ਸਚਾ ਸਭ ਦੂ ਵਡਾ ਹੈ

ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥
ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥
ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ ॥
ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥
ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥੮॥

(ਟਿਕੇ=ਟਿੱਕੇ,ਤਿਲਕ ਦੇਂਦਾ ਹੈ,ਅਸੀਸ ਦੇਂਦਾ ਹੈ)

30. ਤੂ ਵੇਪਰਵਾਹੁ ਅਥਾਹੁ ਹੈ

ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥
ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥
ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥
ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ ॥
ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥੯॥

(ਬਣੀਐ=ਬਣ ਜਾਈਦਾ ਹੈ, ਹੋਰਿ=ਕਈ ਹੋਰ ਮਨੁੱਖ, ਕੂੜਿਆਰ=
ਕੂੜ ਦੇ ਵਪਾਰੀ, ਝੜਿ ਪੜੀਐ=ਰਹਿ ਜਾਂਦੇ ਹਨ)

31. ਤੂ ਸਾਹਿਬੁ ਅਗਮ ਦਇਆਲੁ ਹੈ

ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥
ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥
ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥
ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥
ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥

(ਅਗਮੁ=ਅ+ਗਮੁ,ਜਿਸ ਤਕ ਪਹੁੰਚ ਨਾ ਹੋ ਸਕੇ, ਦਾਣਾ=ਦਾਨਾ,
ਸਿਆਣਾ, ਸੁਘੜੁ=ਸੋਹਣੀ ਘਾੜਤ ਵਾਲਾ, ਸੁਚੱਜਾ, ਹੋਰਤੁ=ਹੋਰ ਥਾਂ,
ਪਚਿ ਪਚਿ=ਸੜ ਸੜ ਕੇ)

32. ਜੋ ਤੁਧੁ ਸਚੁ ਧਿਆਇਦੇ

ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥
ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥
ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥
ਮਨਿ ਖੋਟੇ ਦਯਿ ਵਿਛੋੜੇ ॥੧੧॥

(ਬਰਕਤਿ ਖਾਹਿ=ਕਮਾਈ ਖਾਂਦੇ ਹਨ,ਉਹਨਾਂ ਦਾ ਸਦਕਾ ਹੋਰ
ਭੀ ਨਾਮ ਸਿਮਰਦੇ ਹਨ)

33. ਨਾਨਕ ਵੀਚਾਰਹਿ ਸੰਤ ਜਨ

ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥
ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥

(ਮੁਖੈ ਤੇ=ਮੂੰਹ ਤੋਂ, ਹੋਵੰਦੇ=ਵਰਤ ਜਾਂਦੇ ਹਨ,
ਪਹਾਰਾ=ਸੰਸਾਰ ਵਿਚ, ਸਭਿ=ਸਾਰੇ, ਮੁਗਧ=
ਮੂਰਖ, ਖਹੰਦੇ=ਝਗੜਾ ਪਾਂਦੇ ਹਨ, ਓਇ=ਉਹ
ਮੁਗਧ ਨਰ, ਓਨਾ ਗੁਣੈ ਨੋ=ਉਹਨਾਂ ਸੰਤ-ਜਨਾਂ ਦੇ
ਗੁਣਾਂ ਨੂੰ, ਤਿਨਿ=ਉਸ ਨੇ, ਸੰਦੇ=ਦੇ, ਨਿਆਇ=
ਨਿਆਂ ਅਨੁਸਾਰ, ਪਚੰਦੇ=ਸੜਦੇ ਹਨ, ਪੇਡੁ=ਬੂਟਾ,
ਸਰਾਪਿਆ=ਫਿਟਕਾਰਿਆ ਹੋਇਆ)

34. ਤੂਹੈ ਸਚਾ ਸਚੁ ਤੂ

ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥
ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥
ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥
ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥
ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥

(ਦੂ=ਤੋਂ, ਉਪਰਿ=ਵੱਡਾ, ਦੀਬਾਣੁ=ਆਸਰਾ, ਉਜਲੇ=
ਖਿੜੇ ਹੋਏ, ਨੀਸਾਣੁ=ਨੀਸ਼ਾਨ,ਪਰਵਾਨਾ,ਰਾਹਦਾਰੀ)

35. ਤੂ ਸਚਾ ਸਾਹਿਬੁ ਆਪਿ ਹੈ

ਤੂ ਸਚਾ ਸਾਹਿਬੁ ਆਪਿ ਹੈ ਸਚੁ ਸਾਹ ਹਮਾਰੇ ॥
ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥
ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ ॥
ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥
ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ॥੧੪॥

(ਦ੍ਰਿੜਾਇ=ਦ੍ਰਿੜ੍ਹ ਕਰਾ,ਨਿਸਚੇ ਕਰਾ, ਸੇਵਕ ਭਾਇ=
ਦਾਸ-ਭਾਵਨਾ ਨਾਲ)

36. ਕਾਇਆ ਕੋਟੁ ਅਪਾਰੁ ਹੈ

ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥
ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥
ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥
ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥
ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥

(ਕੋਟੁ=ਕਿਲ੍ਹਾ, ਹਟਨਾਲੇ=ਬਾਜ਼ਾਰ, ਕਾਇਆ=ਸਰੀਰ,
ਉਝੜਿ=ਉਜਾੜ ਵਿਚ, ਭਵਾਈਅਹਿ=ਭਵਾਏ ਜਾਂਦੇ
ਹਨ, ਮਿਰਗੁ=ਹਰਨ)

37. ਇਹੁ ਸਰੀਰੁ ਸਭੁ ਧਰਮੁ ਹੈ

ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥
ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥
ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥
ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥

(ਗੁਹਜ ਰਤਨ=ਗੁੱਝੇ ਲਾਲ, ਖੋਤਿ=ਖੋਤਰ ਕੇ, ਸਭੁ=ਹਰ ਥਾਂ,
ਆਤਮ ਰਾਮੁ=ਪਰਮਾਤਮਾ, ਓਤਿ=ਉਣੇ ਹੋਏ ਵਿਚ, ਪੋਤਿ=
ਪਰੋਤੇ ਹੋਏ ਵਿਚ,ਤਾਣੇ ਤੇ ਪੇਟੇ ਵਿਚ)

38. ਸਚੁ ਸਚਾ ਸਤਿਗੁਰੁ ਅਮਰੁ ਹੈ

ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥
ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥
ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥
ਗੁਰਮੁਖਿ ਜਿਤਾ ਮਨਮੁਖਿ ਹਾਰਿਆ ॥੧੭॥

(ਉਰਿ=ਹਿਰਦੇ ਵਿਚ, ਜਿਸੁ ਅੰਦਰਿ=ਜਿਸ ਗੁਰੂ ਦੇ
ਅੰਦਰ, ਜਿਨਿ=ਜਿਸ ਗੁਰੂ ਨੇ, ਸਾਧਾਰਿਆ=ਆਧਾਰ
ਵਾਲਾ ਧੀਰਜ ਵਾਲਾ ਹੋ ਗਿਆ, ਘੁਮਿ ਵਾਰਿਆ=
ਸਦਕੇ ਵਾਰੀ ਹਾਂ)

39. ਹਉ ਆਖਿ ਸਲਾਹੀ ਸਿਫਤਿ ਸਚੁ

ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ ॥
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥
ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥
ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ ॥
ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥੧੮॥

(ਹਉ=ਮੈਂ, ਸਾਲਾਹ=ਸਲਾਹੁਣ-ਜੋਗ, ਆਘਾਈ ਰਹੇ=
ਆਘਾਇ ਰਹੇ,ਰੱਜੇ ਰਹਿੰਦੇ ਹਨ, ਗੁਰਿ=ਗੁਰੂ ਦੀ ਰਾਹੀਂ,
ਵਜੀ ਵਾਧਾਈ=ਵਧਾਈ ਵੱਜਦੀ ਹੈ, ਚੜ੍ਹਦੀ ਕਲਾ ਹੁੰਦੀ ਹੈ)

40. ਸਾਲਾਹੀ ਸਚੁ ਸਾਲਾਹਣਾ ਸਚੁ

ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ ॥
ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ ॥
ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ ॥
ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ॥
ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ ॥੧੯॥

(ਆਲੁ ਪਤਾਲੁ=ਅਕਾਸ਼ ਪਤਾਲ,ਉੱਚਾ ਨੀਵਾਂ,ਬਕਵਾਸ,
ਮਦਿ=ਸ਼ਰਾਬ ਦੇ ਕਾਰਨ, ਮਤਵਾਲੇ=ਸ਼ਰਾਬੀ,ਮਸਤ)

41. ਸਚੁ ਸਚੇ ਕੀ ਸਿਫਤਿ ਸਲਾਹ ਹੈ

ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥
ਜਿਨੀ ਇਕ ਮਨਿ ਇਕੁ ਅਰਾਧਿਆ ਤਿਨ ਕਾ ਕੰਧੁ ਨ ਕਬਹੂ ਛਿਜੈ ॥
ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥
ਸਚੁ ਸਚਾ ਜਿਨ ਮਨਿ ਭਾਵਦਾ ਸੇ ਮਨਿ ਸਚੀ ਦਰਗਹ ਲਿਜੈ ॥
ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥੨੦॥

(ਅੰਦਰੁ=ਹਿਰਦਾ, ਇਕਿ ਮਨਿ=ਇਕ ਮਨ ਨਾਲ,ਮਨ ਲਾ ਕੇ,
ਕੰਧੁ=ਸਰੀਰ, ਮਨਿ ਲਿਜੈ=ਮੰਨ ਲਏ ਜਾਂਦੇ ਹਨ, ਸਚਿਆਰੀਆ=
ਸਚਿਆਰਿਆਂ,ਸੱਚ ਦੇ ਵਪਾਰੀਆਂ ਦਾ)

42. ਸਚੁ ਸੁਤਿਆ ਜਿਨੀ ਅਰਾਧਿਆ

ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ ॥
ਸੇ ਵਿਰਲੇ ਜੁਗ ਮਹਿ ਜਾਣੀਅਹਿ ਜੋ ਗੁਰਮੁਖਿ ਸਚੁ ਰਵੇ ॥
ਹਉ ਬਲਿਹਾਰੀ ਤਿਨ ਕਉ ਜਿ ਅਨਦਿਨੁ ਸਚੁ ਲਵੇ ॥
ਜਿਨ ਮਨਿ ਤਨਿ ਸਚਾ ਭਾਵਦਾ ਸੇ ਸਚੀ ਦਰਗਹ ਗਵੇ ॥
ਜਨੁ ਨਾਨਕੁ ਬੋਲੈ ਸਚੁ ਨਾਮੁ ਸਚੁ ਸਚਾ ਸਦਾ ਨਵੇ ॥੨੧॥

(ਚਵੇ=ਬੋਲਦੇ ਹਨ, ਜੁਗ=ਮਨੁੱਖਾ ਜਨਮ, ਰਵੇ=ਸਿਮਰਦੇ
ਹਨ, ਲਵੇ=ਬੋਲਦੇ ਹਨ, ਗਵੇ=ਪਹੁੰਚਦੇ ਹਨ)

43. ਸਚੁ ਸਚੇ ਕੇ ਜਨ ਭਗਤ ਹਹਿ

ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥
ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥
ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥
ਸਚੁ ਸਚਾ ਸਭ ਦੂ ਵਡਾ ਹੈ ਸਚੁ ਸੇਵਨਿ ਸੇ ਸਚਿ ਰਲਾਧਿਆ ॥
ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥੨੨॥

(ਕੰਟਕੁ=ਕੰਡਾ, ਸੇਵਨਿ=ਸਿਮਰਦੇ ਹਨ)

44. ਸਚੁ ਸਚਾ ਕੁਦਰਤਿ ਜਾਣੀਐ

ਸਚੁ ਸਚਾ ਕੁਦਰਤਿ ਜਾਣੀਐ ਦਿਨੁ ਰਾਤੀ ਜਿਨਿ ਬਣਾਈਆ ॥
ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥
ਜਾ ਮਿਲਿਆ ਪੂਰਾ ਸਤਿਗੁਰੂ ਤਾ ਹਾਜਰੁ ਨਦਰੀ ਆਈਆ ॥
ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥੨੩॥

(ਹਾਜਰੁ=ਪ੍ਰਤੱਖ, ਗੁਰਮੁਖਿ=ਗੁਰੂ ਦੇ ਸਨਮੁਖ ਹੋ ਕੇ)

45. ਤੂ ਕਰਤਾ ਸਭੁ ਕਿਛੁ ਜਾਣਦਾ

ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥
ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥
ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥
ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥
ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥੨੪॥

(ਗਣਤ=ਚਿੰਤਾ ਫ਼ਿਕਰ, ਪਰਤੈ=ਪਰਤਿਆ,ਪਰਤਾਇਆ)

46. ਸਾ ਸੇਵਾ ਕੀਤੀ ਸਫਲ ਹੈ

ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥
ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥
ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥੨੫॥

(ਕਸੰਮਲ=ਪਾਪ, ਭੰਨੇ=ਨਾਸ ਹੋ ਜਾਂਦੇ ਹਨ, ਕੰਨੀ ਸੁਣਿਆ=
ਗਹੁ ਨਾਲ ਸੁਣਿਆ, ਵੰਨ=ਰੰਗਣ, ਦੀਖਿਆ=ਸਿੱਖਿਆ)

47. ਜਿਨ ਕੇ ਚਿਤ ਕਠੋਰ ਹਹਿ

ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥
ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ ॥
ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ ॥
ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ ॥
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥੨੬॥

(ਚਿਤ=ਚਿੱਤ ਨੂੰ, ਉਦਾਸਿ=ਉਦਾਸੀ, ਝਤਿ ਕਢਦੇ=ਸਮਾ ਲੰਘਾਂਦੇ ਹਨ,
ਗਡਈ=ਰਲਦਾ, ਨਿਰਜਾਸਿ=ਨਿਖੇੜਾ ਕਰ ਕੇ)

48. ਜੇਵੇਹੇ ਕਰਮ ਕਮਾਵਦਾ

ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ ॥
ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥
ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥
ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥
ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥
ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥
ਵਿਝਣ ਕਲਹ ਨ ਦੇਵਦਾ ਤਾਂ ਲਇਆ ਕਰਤੇ ॥
ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥੩੨॥

(ਫਲਤੇ=ਫਲ ਦੇਂਦੇ ਹਨ, ਸਾਰੁ=ਕਰੜਾ, ਪਲਤੇ=
ਚੁੱਭ ਜਾਂਦਾ ਹੈ, ਘਤਿ=ਪਾ ਕੇ, ਗਲਾਵਾਂ=ਗਲ ਦਾ
ਰੱਸਾ, ਤਿਨਿ ਦੂਤਿ=ਉਸ ਜਮਦੂਤ ਨੇ, ਚਾਲਿਆ=
ਅੱਗੇ ਲਾ ਲਿਆ, ਪੁੰਨੀਆ=ਸਿਰੇ ਚੜ੍ਹੀ,ਪੂਰੀ ਹੋਈ,
ਪਰ ਮਲੁ=ਪਰਾਈ ਮੈਲ, ਹਿਰਤੇ=ਚੁਰਾਂਦਿਆਂ)

49. ਤੂੰ ਸਚਾ ਸਾਹਿਬੁ ਅਤਿ ਵਡਾ

ਤੂੰ ਸਚਾ ਸਾਹਿਬੁ ਅਤਿ ਵਡਾ ਤੁਹਿ ਜੇਵਡੁ ਤੂੰ ਵਡ ਵਡੇ ॥
ਜਿਸੁ ਤੂੰ ਮੇਲਹਿ ਸੋ ਤੁਧੁ ਮਿਲੈ ਤੂੰ ਆਪੇ ਬਖਸਿ ਲੈਹਿ ਲੇਖਾ ਛਡੇ ॥
ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥
ਤੂੰ ਸਚਾ ਸਾਹਿਬੁ ਸਚੁ ਤੂ ਸਭੁ ਜੀਉ ਪਿੰਡੁ ਚੰਮੁ ਤੇਰਾ ਹਡੇ ॥
ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥੩੩॥੧॥

(ਨੋਟ=੨੨-੪੯ ਤੱਕ ਪਉੜੀਆਂ ਰਾਗੁ ਗਉੜੀ ਦੀ ਵਾਰ ਵਿੱਚੋਂ ਹਨ)