ਸਮੱਗਰੀ 'ਤੇ ਜਾਓ

ਪਰਦੇਸੀ ਢੋਲਾ/ਅਮੀਨ ਮੁਗ਼ਲ

ਵਿਕੀਸਰੋਤ ਤੋਂ
70069ਪਰਦੇਸੀ ਢੋਲਾ — ਅਮੀਨ ਮੁਗ਼ਲਅਮਰਜੀਤ ਚੰਦਨ

ਅਮੀਨ ਮੁਗ਼ਲ

ਅਮੀਨ ਮੁਗ਼ਲ ਨੱਚ ਰਿਹਾ ਹੈ
ਇੱਕੋ ਥਾਂ ਉਛਲੀ ਜਾਂਦਾ
ਜਿੱਦਾਂ ਰਬੜ ਦਾ ਬਾਵਾ ਹੋਵੇ
ਟੱਪਦਾ ਰਿਹਾੜ ਕਰਦਾ ਬੱਚਾ ਹੋਵੇ

ਅਮੀਨ ਮੁਗ਼ਲ ਸ਼ਰਾਬੀ ਹੈ
ਪਰ ਅਮੀਨ ਮੁਗ਼ਲ ਖ਼ੁਸ਼ ਨਹੀਂ
ਇਸੇ ਲਈ ਅਮੀਨ ਮੁਗ਼ਲ ਨੱਚ ਰਿਹਾ ਹੈ

ਖ਼ਿਆਲਾਂ ਦੀ ਗਰਾਰੀ ਹੋਰ ਤੇਜ਼ ਘੁੰਮਣ ਲੱਗੀ ਹੈ
ਅਮੀਨ ਮੁਗ਼ਲ ਸੋਚ ਰਿਹਾ ਹੈ

ਖੁਦਾ ਤੋਂ ਨਹੀਂ ਖੁਦ ਤੋਂ ਡਰਦਾ ਬੰਦਾ ਨੱਚ ਰਿਹਾ ਹੈ
ਅਮੀਨ ਮੁਗ਼ਲ ਹੱਸ ਰਿਹਾ ਹੈ