ਸਮੱਗਰੀ 'ਤੇ ਜਾਓ

ਪੂਰਨ ਭਗਤ (ਹੱਥਲਿਖਤ)

ਵਿਕੀਸਰੋਤ ਤੋਂ
ਪੂਰਨ ਭਗਤ
 ਕਾਦਰਯਾਰ
65718ਪੂਰਨ ਭਗਤਕਾਦਰਯਾਰ

੧ਓ ਸਤਿਗੁਰਪ੍ਰਸਾਦਿ॥

ਸਿਹਰਫੀ ਪੂਰਨ ਭਗਤਿ ਕੀ ਲਿਖ੍ਯਤੇ

ਅਲਫ ਆਦ ਗਣੇ ਸਦਾ ਧਿਆ ________________

ਧਰੀਏਗੋਰੀਨਿਦਅਨੰਦ ਟਾਈਮਸਤਕਚੇਦਸ਼ੋਹੋਲ ਕਰਹੋਰਨਮਹੇਜਮਗਾਣ9 ਤੇਰਾਨਾਮਲੀਲਾਦੁਆਰੇ ਕੀਤਾਦਾਨਗਲੀਨ ਈਇਕਸਦੀਬੇਨਤੀਮੰਨਿਆ ccoਛਾਅਖਹਿਰਫੇਕਲਗੀ ਵਾਲੀ ੧॥ ਅਲਫ ਆਇ ਸਖੀ ਸਲਕੋਟਿ ਅੰਦਰਿ ਪੂਰਨ ਪੁਤ੍ਰ ਸਰਵਾਨ ਨੇ ਜਾਇਆ ਈ। ਜਦੋਂ ਜੰਮਿਆ ਰਾਜੇ ਨੂੰ ਖਬਰ ਹੋਈ ਸਦ ਪੰਡਿਤਾਂ ਬੇਦ ਪੜਾਇਆ ਈ। ਬਾਰਾ ਵਰੇ ਨਾ ਰਾਜਿਆ ਮੂਹ ਲਗੀ ਏਹੁ ਪੰਡਿਤਾਂ ਫੁਰਮਾਇਆ ਈ। ਕਾਦ੍ਰ ਯਾਰ ਮੀਆਂ ਪੂਰਨ ਭਗਤਿ ਤਾਈਂ ਉਸੇ ਵਖਤ ਭੋਰੇ ਵਿਚੁ ਪਾਇਆ ਈ। ੨॥ ਬੇ ਬੇਦ ਜਿਵੇ ਰਬ ਲਿਖਿਆ ਈ ਤਿਵੇ ਪੰਡਿਤਾਂ ਆਖ ਸੁਣਾਇ ਦਿਤਾ। ਪੂਰਨ ਇਕ ਹਨੇਰੀ ਓ ਨਿਕਲਿ ਆਈ ਦੂਜਾ ਕੋਠੜੀ ਦੇ ਵਿਚੁ ਪਾਇ ਦਿਤਾ। ਵਿਚੇ ਗੋਲੀਆਂ ਬਾਂਦੀਆਂ ਦਾਈਆਂ ਨੂੰ ਬਾਰਾ ਵਰਿਆਂ ਦਾ ਖਰਚ ਪਵਾਇ ਦਿਤਾ। ਕਾਦ੍ਰ ਯਾਰ ਮੀਆਂ ਪੂਰਨ ਭਗਤਿ ਤਾਂਈ ਬਾਪ ਜੰਮਦਿਆਂ ਕੈਦ ਕਰਵਾਇ ਦਿਤਾ ॥੩॥ ਤੇ ਤਾਬਿਆ ਨਾਲਿ ਉਸਤਾਦ ਹੋਏ ਲਾਗੇ ਵਿਦਿਆ ਸਭ ਸਿਖਾਵਣੇ ਨੂੰ॥ ਛਿਆ ਵਰਿਆਂ ਦਾ ਪੂਰਨ ਭਗਤ ਹੋਇਆ ਪਾਂਧੇ ਪੋਥੀਆਂ ਲਗੇ ਪੜਾਵਣੇ ਨੂੰ॥ ਤੀ ਰਨ ਦਾ ਜੀਆਂ ਹਥੁ ਕਮਾਨ ਦੇਕੇ ਦਸਨ ਵਰਗ ਸਾਂਤੀਰ ਚਲਾਵਣੇ ਨੂੰ। ਕਾਦ੍ਰ ਯਾਰ ਜਦ ਪੂਰਨ ਜੁਆਨ ਹੋਇਆ ਦੰਮ ਦੰਮ ਲੋਚੇ ਬਾਹਿਰ ਆਵਣੇ ਨੂੰ। ।੪। ਸੇ ਸਾਬਤੀ ਵਿਦਿਆ ਸਿਖ ਰਿਹਾਂ ਬਾਰਾ ਬਰਸ ਗੁਜਰੇ ਖਬਰਦਾਰ ਹੋਇਆ। ਪੂਰਨ ਭਗਤਿ ਰਾਜੇ ਸਲਵਾ ਨ ਤਾਈ ਪਾਨ ਰਖ ਤਲੀ ਮਿਲਨ ਤਯਾਰ ਹੋਇਆ ਚੜੀ ਹਿਰਸ਼ ਰਾਜੇ ਸਲਵਾਨ ਨੂੰ ਜੀ ਚੁਕ ਅਡੀਆਂ ਪਬਾਂ ਦੇ ਭਾਰ ਹੋਇਆ। ਕਾਦ੍ਰਯਾਰ ਪੁਤ੍ਰ ਕਰਮਾ ਵਾਲਿਆਂ ਦੇ ਚੜੀ ਹਿਰਸ ਤੇ ਮਸਤ ਸੰਸਾਰ ਹੋਇਆ।।੫।।ਜੀਮ ਜਿਵੇ ਆਂਦੀ ਸਲਵਾਨ ਨੇ ਜੀ ਇਕ ਇਸਤ੍ਰੀ ਹੋਰੁ ਵਿਵਾ ਹ ਕੇ ਜੀ। ਉਸ ਦੀ ਜਾਤ ਚੰਬੇਲੀ ਤੇ ਨਾ ਉਲੂਣਾ ਘਰਿ ਆਂਦੀ ਸੀ ਪਰਨਾਇ ਕੇ ਜੀ। ਸੂਰਤਿ ਉਸ ਦੀ ਚੰਦਮ ਤਾਬ ਵਾਂਗੂ ਜਦੋ ਬੈਠਦੀ ਸੀ ਜੇਵਰ ਲਾਇ ਕੇ ਜੀ। ਕਾਦ੍ਰਯਾਰ ਮੈ ਕਰਾ ਕੀ ਸਿਫਤ ਉਸ ਦੀ ਪੰਛੀ ਡਿਗਦੇ ਦਰਸਨ ਪਾਇ ਕੇ ਜੀ।੬ ਹੇ ਹਾਰ ਸੀਗਾਰ ਸਭ ਪਹਿਨਕੇ ਜੀ ਪੂਰਨ ਨਾਲਿ ਮਹੂਰਤਾਂ ਬਾਹਿਰ ਆਇਆ। ਕਢ ਲਿਆ ਤਬੇਲਿਓ ਭੌਰ ਤਾ ਜੀ ਜਿਗਾ ਰਖ ਕੇ ਵਿਚ ਬਜਾਰ ਆਇਆ। ਖੁਸੀ ਬਹੁਤ ਹੋਈ ਮਹਿਲ ਇਛਰਾ ਦੇ ਘਰਿ ਦੇਨ ਵਧਾਈਆਂ ਸਹਿਰ ਆਇਆ।ਕਾਦ੍ਰਯਾਰ ਪੁਤ੍ਰ ਕਰਮਾਂ ਵਾਲਿਆਂ ਦੇ ਬਾਰਾ ਬਰਸਾ ਪਿ ਛੋ ਦਰਬਾਰ ਆਇਆ ।।੭।। ਖੇ ਖੁਸੀ ਹੋਈ ਸਲਵਾਹਨ ਨੂੰ ਜੀ ਪੂਰਨ ਭਗਤਿ ਜਦ ਆਣ ਸਲਾਮ ਕੀਤਾ।। ਬਾਪੁ ਨਾਲਿ ਖੁਸੀ ਗਲ ਲਾਵਦਾ ਈ ਪੁੰਨ ਦਾਨ ਸਿਰ ਵਾਰਨਾ ਚਾਇ ਕੀਤਾ।। ਪੂਰਨ ਬੈਠ ਕੇ ਵਿਚੁ ਕਚਹਿਰੀਆਂ ਦੇ ਲੋਕਾਂ ਸਾਰਿਆਂ ਵਲ ਧਿਆਨ ਕੀਤਾ।। ਕਾਦ੍ਰਯਾਰ ਨਾ ਸੂਣ ਤ ਜਾਇ ਝਲੀ ਹੇਠ ਚਸਮਾਂ ਦੇ ਸਭ ਨਿਵਾਇ ਲੀਤਾ।।੮।। ਦਾਲ ਦਸੋ ਖਾਂ ਪੁਛਦਾ ਲਾਗੀਆਂ ਨੂੰ ਸਲਵਾਨ ਰਾਜਾ ਹੁਣ ਹਸ ਕੇ ਜੀ।। ਪੂਰਨ ਭਗਤਿ ਦਾ ਢੂੰਡਣਾਂ ਸਾਕ ਯਾਰੋ ਜਿਥੇ ਚਲ ਢੁਕਾਂ ਦਿਨ ਅਜ ਦੇ ਜੀ।। ਮੈਨੂੰ ਸਿਕ ਦਿਆਂ ਰਬ ਉਲਾਦ ਦਿਤੀ ਅਖੀ ਵੇਖਿ ਲਵਾਂ ਹੁਣ ਰਜ ਕੇ ਜੀ।। ਕਾ ਦ੍ਰਯਾਰ ਮੀਆਂ ਅਗੋ ਕਹੇ ਪੂਰਨ ਸੁਖ ਨ ਸਚੁ ਯਾਰੋ ਇਕ ਗਜ ਕੇ ਜੀ।।੯।। ਜਾਲ ਜਰਾ ਨਾ ਸੰਗਦਾ ਬਾਪੁ ਕੋਲੋ ਕਹਿਦਾ ਬਾਬੁਲਾ ਪੁਤ੍ਰ ਵਿਆਹੁ ਨਾਹੀ।। ਜਿਸ ਵਾਸਤੇ ਤੁਸਾਂ ਵਿਆਹੁ ਕਰਨਾ ਅਜੇ ਮੰਨ ਮੇਰੇ ਕੋਈ ਚਾਉ ਨਾਹੀ।। ਮੇਰਾ ਮੰਨ ਲੋਚੇ ਭਜਨ ਕਰਨ ਨੂੰ ਜੀ ਬੰਨ ਬਾਬੁਲਾ ਬੇੜੀਆਂ ਪਾਉ ਨਾਹੀ।। ਕਾਦ੍ਰਯਾਰ ਮੀਆਂ ਅਗੋ ਕਹੈ ਪੂਰਨ ਮੈਨੂੰ ਰਬ ਦਾ ਨਾਉ ਭੁਲਾਇ ਨਾਹੀ।।੧੦।। ਰੇ ਰੰਗ ਤਗੀਰ ਹੋਇ ਗਿਆ ਸੁਣ ਕੇ ਪੂਰਨ ਭਗਤਿ ਵਲੋ ਸਲਵਾਨ ਦਾ ਜੀ।। ਕੋਲੋ ਉਠ ਵਜੀਰ ਨੇ ਮਤ ਦਿਤੀ ਅਜੇ ਰਾਜਿਆ ਏਹੁ ਕੀ ਜਾਣਦਾ ਈ।। ਜਦੋ ਹੋਗ ਜੁਆਨ ਕਰਿ ਲੈਗ ਆਪੇ ਤੈ ਥੋ ਬਾਹਰਾ ਫਿਕਰ ਬਿਆਨਦਾ ਈ।। ਕਾਦ੍ਰਯਾਰ ਵਜੀਰ ਦੇ ਲਗ ਆਖੇ ਰਾਜਾ ਖੁਸੀਆਂ ਦੇ ਅੰਦ੍ਰ ਆਂਵਦਾ ਈ।।੧੧।। ਜੇ ਜਬਾਨ ਥੀ ਰਾਜੇ ਨੇ ਹੁਕਮ ਕੀਤਾ ਘਰਿ ਜਾਹੁ ਸਲਾਮ ਕਰ ਮਾਈਆਂ ਨੂੰ।। ਜਿਸ ਵਾਸਤੇ ਭੋਹਿਰੇ ਵਿਚੁ ਪਾਲਿਆ ਸੇ ਹੁਣ ਮੋੜ ਨਾ ਖੁਸੀਆਂ ਆਈਆਂ ਨੂੰ ।।ਪੂਰਨ ਉਠਿਆ ਬਾਪੁ ਤੋ ਹੁਕਮੁ ਲੈ ਕੇ ਅਗੇ ਲਾਇ ਲੈ ਦਾਨ ਫਰਾ ਨਾਈਆਂ ਨੂੰ।। ਕਾਦ੍ਰਯਾਰ ਕੀ ਸੋਹਣੇ ਦੀ ਸਿਫਤ ਕਰੀਏ ਰੰਨਾਂ ਵੇਖਿ ਭੁਲਾਇਆ ਸਾਂਈਆਂ ਨੂੰ।।੧੨।। ਸੀਨ ਸਖੀ ਸੀ ਹਥੁ ਦਾ ਬਹੁਤ ਸਾਰਾ ਸੁਚਾ ਸਸਤ੍ਰਾ ਦਾ ਸੋਹਿਣਾ ਜਤੀ ਨਾਲੇ।। ਨਕ ਵਿਚ ਬੁਲਾਕ ਸੁਹਾਵਦਾ ਈ ਕੰਨੀ ਝੰਮਕਦੇ ਲਾਲ ਜੰਮਰੂਦ ਵਾਲੇ।। ਮਥੇ ਵਿਚੁ ਸੂ ਰਿਸਮ ਮਤਾਬ ਜੇਹੀ ਉਸਦੇ ਨੈਨ ਸਾਨੀ ਸਮਾਦਾਨ ਬਾਲੇ।। ਕਾਦ੍ਰਯਾਰ ਕੰਠਾ ਗਲ ਹੀਰਿਆਂ ਦਾ ਹਥੀ ਕੰਗਣਾਂ ਬਾਹਿ ਲਦਕ ਚਾਲੇ।।੧੩।। ਸੀਨ ਸਹਿਰ ਆਇਆ ਘਰਿ ਮਾਂਈਆਂ ਦੇ ਪੂਰਨ ਪੁਛਦਾ ਨੌਕਰਾਂ ਚਾਕਰਾਂ ਨੂੰ।। ਜਿਸ ਨੂੰ ਜੰਮਿਆ ਉਸਨੂੰ ਮਾਣ ਵਡਾ ਮਥਾ ਟੇਕਿਆ ਜਾਇ ਕੇ ਮਾਤ੍ਰਾ ਨੂੰ।। ਰਾਣੀ ਲੂਣਾ ਦੇ ਮਹਿਲ ਨੂੰ ਰਵਾ ਹੋਇਆ ਅੰਦ੍ਰ ਜਾਇ ਵੜਿਆ ਪੁਤ੍ਰ ਖਾਤ੍ਰਾ ਨੂੰ।। ਕਾਦ੍ਰਯਾਰ ਬਹਾਲ ਕੇ ਨਫਰ ਪਿਛੇ ਪੌੜੀ ਜਾਇ ਚੜਿਆ ਮਥਾ ਟੇਕਿਆ ਜਾਇ ਕੇ ਮਾਤ੍ਰਾ ਨੂੰ।।੧੪।। ਸੁਆਦ ਸੂਰਤਿ ਨਾ ਹੁਸਨ ਦੀ ਜਾਇ ਝਲੀ ਰਾਣੀ ਪੂਰਨ ਨੂੰ ਦੇਖਿ ਕੇ ਤੁਰਤ ਮੁਠੀ।। ਸੂਰਤ ਨਜਰ ਆਈ ਰਾਜਾ ਭੁਲ ਗਿਆ ਸਿਰ ਪੈਰ ਤਾਈ ਅਗ ਭੜਕ ਉਠੀ।। ਦਿਲੋ ਪੁਤ੍ਰ ਨੂੰ ਯਾਰ ਬਣਾਇਆ ਸੂ ਉਸਦੀ ਸਾਬਤੀ ਵਿਚੋ ਲਜ ਟੁਟੀ।ਕਾਦ੍ਰਯਾਰ ਤਰੀਮਤ ਹੈਸਆਰੀ ਵੇਖੋ ਲਗੀ ਵਗਾਵਣੇ ਨਦੀ ਪੁਠੀ।।੧੫।। ਜੁਆਦ ਜੋਰੁ ਬਿਜੋਰ ਦੇ ਨਾਲਿ ਰਾਜਾ ਅੰਦ੍ਰ ਲੰਘ ਕੇ ਰੰਗ ਮਹਲ ਜਾਏ।। ਹਥੁ ਬੰਨ ਕੇ ਪੂਰਨ ਜਾਇ ਖਲਾ ਮਥਾ ਟੇਕਿ ਨਾਹੂੰ ਮੇਰੀਏ ਧਰਮ ਮਾਏ।। ਅਗੋ ਦਿਤਾ ਨਾ ਉਸ ਜਬਾਬ ਮੂਲੇ ਸਗੋ ਦੇਖ ਰਾਣੀ ਮਥੇ ਵਟ ਪਾਏ।। ਕਾਦ੍ਰਯਾਰ ਖਲੋਇ ਕੇ ਦੇਖੁ ਅਖੀ ਅਗੇ ਕਰੇ ਚਲਿਤ੍ਰ ਮਤ੍ਰੇਈ ਮਾਏ।।੧੬।। ਤੋਇ ਤਾਲਿਆਂ ਮੇਰਿਆਂ ਫੇੜਿਆਂ ਨੂੰ ਲੂਣਾ ਆਪੁ ਦਲੀਲਾ ਦੇ ਬੰਨੇ।। ਮੈ ਤਾਂ ਦੂਸਰੀ ਗਲ ਨਾ ਜਾਣਨੀ ਹਾਂ ਪੂਰਨ ਭਗਤਿ ਜੇ ਆਖਿਆ ਅਜੁ ਮੰਨੇ।। ਲਗੀ ਅਗ ਕਲੇਜਿਉ ਬੁਝ ਜਾਦੀ ਪਵਾ ਪਾਰ ਜੇ ਪੂਰਨਾ ਲਾਵੇ ਬੰਨੇ।। ਕਾਦ੍ਰਯਾਰ ਤਰੀਮਤਾਂ ਡਾਡੀਆਂ ਨੀ ਵੇਖੋ ਲਗੀ ਲੂਣਾ ਭੰਨਣੇ ਥਾਲੀ ਛੰਨੇ।।੧੭।। ਜੋਇ ਜਾਹਿਰਾ ਆਖਦੀ ਸਰਮ ਕੇਹੀ ਮਾਈ ਮਾਈ ਨਾ ਰਾਜਿਆ ਆਖੁ ਮੈਨੂੰ।। ਕੁਖੇ ਰਖ ਨਾ ਜੰਮਿਓ ਜਾਇਓ ਵੇ ਮਾਤਾ ਆਖਨਾ ਹੈ ਕੇਹਵੇ ਸਾਕ ਮੈਨੂੰ। ਹੋਰ ਉਮਰ ਤੇਰੀ ਮੇਰੀ ਇਕ ਰਾਜਾ ਗੁਝਾ ਲਾਇਓ ਈ ਦਰਦ ਫਿਰਾਕ ਮੈਨੂੰ।। ਕਾਦ੍ਰ ਯਾਰ ਨਾ ਸੰਗਦੀ ਕਹੈ ਲੂਣਾ ਅਜ ਚਲਿਓ ਕਰ ਹਲਾਲ ਮੈਨੂੰ।।੧੮।। ਐਨ ਅਕਲ ਦੇ ਨਾਲਿ ਮੁਖੋ ਬੋਲੁ ਮਾਏ ਸੁਖਨ ਝੂਠ ਦੇ ਸਾਨੂੰ ਤੂੰ ਆਖ ਨਾਹੀ।। ਮਾਵਾ ਪੁਤ੍ਰਾ ਨੇਹੁ ਨਾ ਕਦੀ ਲਗੇ ਜਗ ਵਿਚਿ ਮੁਕਾਲਖਾ ਘੋਲਿ ਨਾਹੀ।। ਸੀਨੇ ਨਾਲਿ ਲਗਾਇ ਕੇ ਰਖ ਮੈਨੂੰ ਦਿਲੋ ਜਾਣ ਪੁਤ੍ਰ ਮਾਏ ਡੋਲ ਨਾਹੀ॥ ਕਾਦ੍ਰਯਾਰ ਮੀਆਂ ਦੋਵੇ ਝਗੜਦੇ ਨੀ ਸਾਂਈ ਬਾਝ ਦੂਜਾ ਹੋਰੁ ਕੋਲ ਨਾਹੀ॥੧੯॥ ਗੈਨ ਗੰਮ ਨਾ ਜਾਣਦੀ ਖੌਫ ਖਤ੍ਰਾ ਲੂਣਾ ਉਠ ਕੇ ਪਕੜਿਆ ਆਣ ਚੋਲਾ॥ ਇਕ ਵਾਰ ਤੂੰ ਬੈਠ ਪਲੰਘ ਉਤੇ ਕਰਾ ਮਿੰਨਤ ਤੇਰੀ ਸੁਨੀ ਅਰਜ ਗੋਲਾ॥ ਪਰੀ ਜੇਹੀ ਇਸਤ੍ਰੀ ਅਰ ਜ ਕਰਾ ਤੂੰ ਤਾ ਮਰਦ ਨਹੀ ਕੋਈ ਹੋਰੁ ਭੋਲਾ॥ ਕਾਦ੍ਰਯਾਰ ਨਾ ਸੰਗਦੀ ਕਹੈ ਲੂਣਾ ਛੇਜ ਮਾਣ ਤੂੰ ਮੇਰੀ ਨਿਸੰਗ ਢੋਲਾ॥੨੦॥ ਫੇ ਫੇਰ ਆਖੇ ਗੁਸੇ ਹੋਇ ਪੂਰਨ ਤੈਨੂੰ ਰਤੀ ਸਾਰ ਨਾ ਸਰਮ ਹਯਾ ਉ ਮਾਏ॥ ਜਿਸਦੀ ਇਸਤ੍ਰੀ ਉਹ ਹੈ ਬਾਪ ਮੇਰਾ ਤੂ ਭੀ ਸਿਕਮ ਥੀ ਜੰਮਿਆ ਜਾਨ ਮਾਏ॥ ਏਹੋ ਜੇਹੀ ਆਂ ਜਗਤੇ ਹੋਵਨ ਗਲਾ ਪਠੀ ਹੋਵੇਗੀ ਧਰਤ ਅਸਮਾਨ ਮਾਏ॥ ਕਾਦ੍ਰਯਾਰ ਮੀਆ ਪੂਰਨ ਦੇਇ ਮਤੀ ਕਿਧਰ ਗਿਆ ਹੈ ਤੇਰਾ ਧਿਆਨ ਮਾਏ॥੨੧॥ ਕਾਫ ਕਲਮ ਕਰਾਊਗੀ ਪੂਰਨਾ ਵੇ ਆਖੇ ਲਗ ਮੇਰੇ ਭਲਾ ਚਾਵਨਾ ਹੈ॥ ਕੁਛੜ ਬੈਠ ਮੰਮਾ ਨਹੀ ਚੁੰਘਿਆ ਵੇ ਐਵੇ ਕੂੜ ਦੀ ਮਾਉ ਬਣਾਵ ਨਾਹੈ॥ ਝੋਲੀ ਅਡ ਖਲੀ ਮੈ ਤੇਰੇ ਹੈ ਸਆਰਿਆ ਖੈਰੁ ਨਾ ਪਾਵਨਾ ਹੈ॥ ਕਾਦ੍ਰਯਾਰ ਨਾ ਸੰਗਦੀ ਕਹੈ ਲੂਣਾ ਕਿਉ ਗਰਦਨੀ ਖੂੰਨ ਕਰਾਵਨਾ ਹੈ॥੨੨॥ ਕਾਫ ਕਹੈ ਪੂਰਨ ਸੁਣੀ ਸਚੁ ਮਾਤਾ ਤੇਰੇ ਪਲੰਘ ਤੇ ਪੈਰ ਨਾਂ ਮੂਲ ਧਰਸਾਂ॥ ਅਖੀ ਜਰਾ ਉਤਾਹਿ ਨਾ ਮੂਲ ਕਰਸਾ ਆਖੇ ਸੂਲੀ ਤੇ ਚੜਨ ਕਬੂ ਲ ਕਰਸਾਂ॥ ਕੰਨੀ ਖਿੰਚ ਕੇ ਅੰਦ੍ਰੋ ਬਾਹਿਰ ਆਇਆ ਕਹਿਦਾ ਧਰਮ ਗਵਾਇ ਮੈ ਨਹੀ ਮਰਸਾਂ॥ ਕਾਦ੍ਰਯਾਰ ਨਾ ਸੰਗਦੀ ਕਹੈ ਲੂਣਾ ਤੇਰੇ ਲਹੂ ਦੇ ਪੂਰਨਾ ਘੁਟ ਭਰਸਾਂ॥੨੩॥ ਲਾਂਮ ਲਾਹਿ ਕੇ ਹਾਰ ਸੀਗਾਰ ਸਾਰੇ ਰਾਜੇ ਆਵਦੇ ਨੂੰ ਬੁਰੇ ਹਾਲ ਹੋਈ॥ ਰਾਜਾ ਵੇਖ ਹੈਰਾਨ ਅਸਚਰਜ ਹੋਇ ਆ ਮਹਿਲੀ ਜਾਗਿਆ ਨਾ ਸਮਾਦਾਨ ਕੋਈ॥ ਬੈਠ ਪੁਛਦਾ ਰਾਣੀਏ ਦਸ ਮੈਨੂੰ ਵੇਲੇ ਸੰਧਿਆ ਦੇ ਚੜਿ ਪਲੰਗ ਸੋਈ॥ ਕਾਦ੍ਰਯਾਰ ਰਾਜੇ ਸਲਵਾਨ ਅਗੇ ਲੂਣਾ ਉਠ ਕੇ ਦਰਦ ਦੇ ਨਾਲਿ ਰੋਈ॥੨੪॥ ਮੀਮ ਮੈਨੂੰ ਕੀ ਪੁਛਨਾ ਹੈ ਰਾਜਿਆ ਵੇ ਮੇਰਾ ਦੁਖ ਕਲੇਜੜਾ ਸਾੜਿਆ ਈ॥ ਜਾਇ ਪੁਛ ਖਾਂ ਪੁਤ੍ਰ ਆਪਣੇ ਨੂੰ ਜੇਹੜਾ ਧੌਲਰੀ ਕੋਤਲ ਪਾਲਿਆ ਈ॥ ਉਸ ਨੂੰ ਰਖ ਤੇ ਦੇਹਿ ਜਬਾਬ ਸਾਨੂੰ ਸਾਡਾ ਸੌਕ ਤੁਸਾਂ ਮਨੋ ਟਾਲਿਆ ਈ॥ ਕਾਦ੍ਰਯਾਰ ਹੈ ਝੂਠ ਪਹਾੜ ਜੇਡਾ ਰਾਣੀ ਰਾਜੇ ਨੂੰ ਤੁਰਤ ਸਿਖਾ ਲਿਆਈ॥੨੫॥ ਨੂੰਨ ਨਾਉ ਲੈ ਖਾ ਉਸ ਗਲ ਦਾ ਤੂੰ ਜੇਹੜੀ ਗਲ ਪੂਰਨ ਤੈਨੂੰ ਆਖੁ ਗਿਆ॥ ਜਿਸ ਨਾਲਿ ਤੇਰੇ ਮੰਦਾ ਬੋਲਿਆ ਈ ਉਸ ਨੂੰ ਦੇਆਂ ਫਾਹੇ ਮੇਰਾ ਪੁਤ੍ਰ ਕੇਹਾ॥ ਅਜ ਨਾਲਿ ਮਾਵਾਂ ਸੁਖਨ ਕਰੇ ਐਸੇ ਭਲਕੇ ਦੇਇਗ ਕੀ ਖਟੀਆਂ ਖਟ ਏਹਾ॥ ਕਾਦ੍ਰਯਾਰ ਹੈ ਅੰਧ ਬਿਦਾਦ ਨਗਰੀ ਅੰਨੇ ਰਾਜੇ ਦੇ ਪੂਰਨ ਵਸ ਪਿਆ॥੨੬॥ ਵਾਉ ਵੇਖਿ ਰਾਜਾ ਪਿੰਡਾ ਹਾਲਿ ਮੇਰਾ ਰਾਣੀ ਆਪ ਦਿਲੋ ਦ ਰਦ ਦਸਿਆ ਈ॥ ਪੁਤ੍ਰ ਪੁਤ੍ਰ ਮੈ ਆਖ ਦੀ ਰਹੀ ਮੂਹੋ ਪੂਰਨ ਭਗਤਿ ਆ ਵਾਗ ਵਣ ਹਸਿਆ ਈ॥ ਵੀਣੀ ਕਢ ਕੇ ਆਖਦੀ ਵੇਖੁ ਰਾਜਾ ਭੰਨੀ ਵੰਗ ਤੇ ਹਥੁ ਵਲ ਸਿਆ ਈ॥ ਕਾਦ੍ਰ ਯਾਰ ਮੈ ਜਦੋ ਪੁਕਾਰ ਕੀਤੀ ਪੂਰਨ ਭਗਤਿ ਮਹਿਲਾ ਵਿਚੋ ਨਸਿਆ ਈ॥੨੭॥ ਹੇ ਹੋਇ ਖਲਾ ਦਲਗੀਰ ਰਾਜਾ ਅਖੀ ਗਹਿਰੀਆ ਤੇ ਮਥੇ ਵਟ ਪਾਏ॥ ਪਥਰ ਦਿਲ ਹੋਇਆ ਸਕੇ ਪੁਤ੍ਰ ਵਲੋ ਦਿਲੋ ਗਜਬ ਦੀ ਭਾਹਿ ਸੜ ਚੰਮ ਜਾਏ॥ ਮਛੀ ਵਾਂਗ ਤੜਫ ਦਾ ਰਾਤਿ ਰਿਹਾ ਕਦੀ ਪਵੈ ਲੰਮਾ ਕਦੀ ਉਠ ਬਹੇ॥ ਕਾਦ੍ਰਯਾਰ ਮਹਾ ਦੁਖ ਇਸਤ੍ਰੀ ਦਾ ਪੂਰਨ ਜੀਵਦਾ ਕਿਤ ਸਬਬ ਰਹੇ॥੨੮॥ ਲਾਂਮ ਲੂਤੀਆਂ ਰਹਿਣ ਨਾ ਦੇਦੀਆਂ ਨੀ ਜਿਨਾ ਨਾਲਿਸਾ ਸਹਿਰ ਵੈਰਾਨ ਕੀਤੇ॥ ਮੁੱਢੋ ਲਾਕਹੋਦੀਆ ਆਈਆਂ ਨੀ ਅਗੇ ਆ ਖਦੇ ਲਖ ਹਜਾਰ ਬੀਤੇ॥ ਪੂਰਨ ਨਾਲਿ ਸੀ ਗਲ ਅਵਲੀ ਹੋਈ ਜਿਸਦੀ ਮਾਉ ਨੇ ਐਡ ਫਰੇਬ ਕੀਤੇ॥ ਕਾਦ੍ਰਯਾਰ ਚੜ੍ਹਿਆ ਦਿਨ ਸੁਖ ਦਾ ਜੀ ਰਾਜੇ ਬੈਠ ਚੌਕੀ ਤੇ ਅਸ ਨਾਨ ਕੀਤੇ॥੨੯॥ਅਲਫ ਆਖਦਾ ਸ ਦ ਕੇ ਚੋਪਦਾਰਾਂ ਰਾਜੇ ਪੂਰਨ ਨੂੰ ਸਦ ਲੈਆ ਵਣਾ ਜੇ॥ ਝਬਦੇ ਜਾਓ ਸਿਤਾਬ ਨਾ ਢਿਲ ਲਾਵੋ ਨਾਲੇ ਸੱਦ ਵਜ਼ੀਰ ਲੈ ਆਵਣਾ ਜੇ॥ ਕਢੇ ਗਾਲੀਆਂ ਦੁਹਾਂ ਨੂੰ ਕਰੋ ਹਾਜਰ ਤੁਸੀ ਛੱਡਿ ਕੇ ਮੂਲ ਨਾ ਆਵਣਾ ਜੇ। ਕਾਦ੍ਰਯਾਰ ਜੇ ਪੁਛਸੀ ਕੰਮ ਅੱਗੋ ਰਾਜੇ ਸਦਿਆ ਆਖ ਸੁਣਾਵਣਾ ਜੇ॥੩੦॥ ਯੇ ਯਾਦ ਕੀਤਾ ਰਾਜੇ ਰਾਜੇ ਬਾਪ ਤੈਨੂੰ ਹਥੁ ਬੰਨ ਕੇ ਆਖਿਆ ਚੋਪਦਾਰਾ॥ ਸੁਣੀ ਗਲ ਤੇ ਜੀਉ ਨੂੰ ਸੁਝ ਗਈ ਜੇਹੜੀ ਗਾਵਦੀ ਸੀ ਕਲ ਮਾਇ ਵਾਰਾ॥ ਜਿਸ ਵਾਸਤੇ ਰਾਜੇ ਨੇ ਯਾਦ ਕੀਤਾ ਰਾਗ ਵਜਿਆ ਤੇ ਬੁਝ ਲਈ ਤਾਰਾ॥ ਕਾਦ੍ਰਯਾਰ ਤਦੋ ਤੁ ਰਪਿਆ ਪੂਰਨ ਆਇ ਕਰਦਾ ਹੈ ਬਾਪੁ ਨੂੰ ਨਿਮਸਕਾਰਾ॥੩੧॥ ਸਿਹਰਫੀ ਦੂਸਰੀ॥੨॥ ਅਲਫ ਆਉ ਖਾ ਪੂਰਨਾ ਕਹੈ ਰਾਜਾ ਬਚਾ ਨਿਜ ਤੂੰ ਜੰਮਿਓ ਜਾਇ ਓਵੇ॥ ਜੇ ਮੈ ਜਾਣਦਾ ਮਾਰਦਾ ਤਦੋ ਤੈਨੂੰ ਜਦੋ ਭੋਹਰੇ ਪਾਲਣਾ ਪਾਇਓ ਵੇ॥ ਸੀਨੇ ਲਾਇਓ ਈ ਪੂਰਨਾ ਦਾਗ ਮੇਰੇ ਰਖੇ ਪੈਰ ਪੁਠੇ ਘਨੇ ਚਾਇਓ ਵੇ॥ ਕਾਦ੍ਰਯਾਰ ਕਹਿਦਾ ਸਲਵਾਨ ਰਾਜਾ ਘਰਿ ਕੀ ਕਰਤੂਤ ਕਰਿ ਆਇਉ ਵੇ॥੧॥ ਬੇ ਬਹੁਤ ਹੋਇਆ ਕਹਿਰਵਾਨ ਰਾਜਾ ਰਤੋ ਰਤੁ ਮਥਾ ਤਪੇ ਵਾਂਗੁ ਖੰਨੀ॥ ਕਹਿਦਾ ਦੂਰ ਹੋ ਪੂਰਨਾ ਅਖੀਆਂ ਤੋ ਟੰਗਾਂ ਲਿੰਙ ਚਰਵਾਇ ਕੇ ਚਵੀ ਚੰਨੀ॥ ਜਦੋ ਮੈ ਵਿਆਹੁ ਦੀ ਗਲ ਕੀਤੀ ਤਦੋ ਰੋਣ ਲਗੋ ਧਰ ਹਥੁ ਕੰਨੀ॥ ਕਾਦ੍ਰਯਾਰ ਕਹਿਦਾ ਸਲਵਾਨ ਰਾਜਾ ਹੁਣ ਕੀਤੀ ਆ ਮਾਓ ਪਸਿੰਦ ਵੰਨੀ॥੨॥ ਤੇ ਤਮਕ ਅਜਗੈਬ ਦੀ ਬੁਰੀ ਹੋਦੀ ਪੂਰਨ ਘਤ ਊਧੀ ਰੁਨਾ ਜਾਰ ਜਾਰੀ॥ ਕਹਿਦਾ ਬਾਬਲਾ ਵੇ ਨਹੀ ਵਸ ਮੇਰੇ ਤੁਸਾ ਮਾਪਿਆ ਦੀ ਗਈ ਮੱਤ ਮਾਰੀ॥ ਹੋਰੁ ਕਿ ਸੇ ਦਾ ਕੁਝ ਨਾ ਜਾਵਦਾ ਈ ਮੈਨੂੰ ਮਾਰ ਰਾਜਾ ਤੇਰੀ ਬੁੱਧ ਹਾਰੀ॥ ਕਾਦ੍ਰਯਾਰ ਜੇ ਕੋਲ ਉਗਾਹਿ ਹੋਦੇ ਕਹਿਦੇ ਖੋਲ ਹਕੀਕਤਾਂ ਅਜੁ ਸਾਰੀ॥੩॥ਸੇ ਸਾਬਤੀ ਤੂੰ ਮੇਰੀ ਵੇਖਿ ਰਾਜਾ ਇਕ ਤੇਲ ਦਾ ਪੂਰ ਕੜਾਹੁ ਤਾਉ॥ ਤੇਲ ਤਪ ਕੇ ਅਗ ਦੇ ਵਾਗ ਹੋਵੇ ਪਕੜਿ ਦਸਤ ਮੇਰਾ ਤੁਸੀ ਵਿਚ ਪਾਉ॥ ਸਚ ਨਿਕਲੇ ਸਚਿਆਂ ਝੂਠਿਆਂ ਦਾ ਅਖੀ ਵੇਖਿ ਕੇ ਕੁਝ ਕਲੰਕ ਲਾਉ॥ ਕਾਦ੍ਰਯਾਰ ਜੇ ਉਂਗਲੀ ਦਾਗ ਲਗੇ ਫੇਰ ਕਰੋ ਜਿਹੜੀ ਤੁਹਾਡੀ ਤਬਾ ਚਾਉ॥੪॥ ਜੀਮ ਜੋਸ ਆਇਆ ਸਲਵਾਹਨ ਨੂੰ ਜੀ ਉਸ ਨੇ ਉਠਕੇ ਇਕ ਚਪੇੜ ਮਾਰੀ ਕਹਿਦਾ ਫੇਰ ਬਰਾਬਰੀ ਬੋਲਨਾ ਹੈ ਕਰੇ ਗਜਬ ਹਰਾਮੀਆ ਐਡ ਕਾਰੀ॥ ਅਖੀ ਵੇਖ ਨਿਸਾਨੀਆ ਮੈ ਆਇਆ ਤੇਰੇ ਦਿਲ ਦੇ ਪੂਰਨਾ ਭੇਤ ਸਾਰੀ॥ ਕਾਦ੍ਰਯਾਰ ਗੁਨਾਹਿ ਨਾ ਦੋਸ ਕੋਈ ਪੂਰਨ ਭਗਤਿ ਰੁਨਾ ਵਡੀ ਆਹਿ ਮਾਰੀ॥੫॥ ਹੇ ਹੁਕਮੁ ਨਾ ਫੇਰਦਾ ਕੋਈ ਅਗੋ ਪਰੇਸਾਨ ਸਭੋ ਪਰਵਾਰ ਹੋਇਆ॥ ਥਰਨ ਥਰਨ ਕੰਬ ਨ ਲੋਕ ਸਾਰੇ ਕਹਿਰਵਾਨ ਜਦੋ ਸਰਦਾਰ ਹੋਇਆ॥ ਹੁਕਮੁ ਕੀਤਾ ਸੁ ਸਦ ਜਲਾਦੀਆ ਨੂੰ ਧੁੰਮੀ ਖਲਕ ਤੇ ਸਹਿਰ ਵਹੀਰ ਹੋਇਆ॥ ਕਾਦ੍ਰਯਾਰ ਵਜ਼ੀਰ ਨੂੰ ਦੇਇ ਗਾਲੀ ਤੇਰੀ ਮਤ ਕੇਹੜੇ ਦਰਕਾਰ ਹੋਇਆ॥੬॥ ਖੇ ਖਬਰ ਹੋਈ ਰਾਣੀ ਇੱਛਰਾ ਨੂੰ ਜਿਸ ਨੂੰ ਜੰਮਿਆ ਪੂਰਨ ਪੁਤ੍ਰ ਮਾਈ॥ ਚੂੜਾ ਭੰਨ ਕੇ ਹਾਰ ਸੀਗਾਰ ਤੋੜੇ ਭਰ ਬੁਕ ਰਾਣੀ ਸਿਰ ਖਾਕ ਪਾਈ॥ ਮੰਦੇ ਘਾਉ ਪਿਆਰਿਆਂ ਪੁਤ੍ਰਾ ਦੇ ਰਾਣੀ ਭਜ ਕੇ ਰਾਜੇ ਦੇ ਪਾਸ ਆਈ। ਕਾਦ੍ਰਯਾਰ ਹੋਇ ਖਲੀ ਪੁਕਾਰਿਆ ਸੂ ਇਸ ਦੇ ਨਾਲਿ ਕੀ ਰਾਜਿਆ ਵੈਰ ਸਾਈ॥੭॥ਦਾਲ ਦੇਖ ਰਾਣੀ ਕਹੈ ਆਪ ਰਾਜਾ ਇਸਦੇ ਨਾਲ ਗਵਾਵਸਾਂ ਮਾਰ ਤੈਨੂੰ॥ ਕੇਹੇ ਵਾਰ ਬਦ ਕਾਰ ਨੂੰ ਜੰਮਿਆ ਈ ਜਿਸੁ ਜੰਮਦਿਆਂ ਈ ਲਾਇਆ ਦਾਗ ਮੈਨੂੰ॥ ਜਿਨਾ ਵਿਚੁ ਨਾ ਸਰਮ ਹਯਾਉ ਹੋਵੈ ਐਸੇ ਪੁਤਰ ਨਾ ਜੰਮਦੇ ਜੰਮਦੇ ਫੇਰ ਕੈਨੂੰ॥ ਕਾਦ੍ਰਯਾਰ ਕਹਿਦਾ ਸਲਵਾਨ ਰਾਜਾ ਤਦੋ ਵਸਦਾ ਜੇ ਤੁਸੀ ਵਰੋ ਏਹਨੂੰ॥੮॥ਜਾਲ ਜਰਾ ਨਾ ਰਾਜਿਆ ਗਲ ਸਚੀ ਜਿਸ ਗਲ ਦਾ ਭਰਮ ਵਿਚਾਰਿਆ ਈ॥ ਕਹਿਦੀ ਇਛਰਾ ਕੰਮਲਿਆ ਹੋਸ ਕੀਜੈ ਕੂੜੀ ਤੋਹਮਤੀ ਪੁੱਤ੍ਰ ਨੂੰ ਮਾਰਿਆ ਈ॥ ਆਖੇ ਲਗ ਜਨਾਨੀਆਂ ਡਾਡੀਆਂ ਦੇ ਕਰਮੁ ਆਪਣਾ ਮਥਿਓ ਹਾਰਿਆ ਈ॥ ਕਾਦ੍ਰਯਾਰ ਰਾਜੇ ਸਲਵਾਨ ਅਗੇ ਰਾਣੀ ਇਛਰਾ ਜਾਇ ਪੁਕਾਰਿਆ ਈ॥੯॥ ਰੇ ਰਹੇ ਨਾ ਵਰਜਿਆ ਮੂਲ ਰਾਜਾ ਉਸੇ ਵਖਤ ਜਲਾਦ ਮੰਗਾਵਦਾ ਈ। ਇਸ ਦੇ ਹਥੁ ਤੇ ਪੈਰੁ ਅਜਾਦ ਕਰੋ ਮੂਹੋ ਆਪੁ ਰਾਜਾ ਫੁਰਮਾਵਦਾ ਈ। ਪਾਸ ਰੋਵਨ ਵਜੀਰ ਦਿਵਾਨ ਖਲੇ ਦਿਲ ਰਾਜੇ ਦੇ ਤਰਸ ਨਾ ਆਵਦਾ ਈ॥ਕਾਦ੍ਰਯਾਰ ਖਲੋਇਕੇ ਮਾਉ ਤਾਈ ਪੂਰਨ ਭਗਤਿ ਸਲਾਮ ਬੁਲਾਵਦਾ ਈ॥੧੦॥ ਜੇ ਜੋਰ ਨਾ ਡਾਡੇ ਦੇ ਨਾਲਿ ਕੋਈ, ਪਕੜਿ ਬੇਗੁਨਾਹਿ ਮੰਗਾਇਆ ਮੈ। ਕਿਸਨੂੰ ਖੋਲ ਕੇ ਦਿਲ ਦਾ ਹਾਲ ਦੱਸਾ ਜੇਹੜਾ ਘਰਿ ਗੁਨਾਹੁ ਕਰਿਆ ਮੈ। ਮੈ ਤਾਂ ਝੂ ਰਨਾ ਹਾ ਆਪਣਿਆਂ ਤਾਲਿਆਂ ਨੂੰ ਲਿਖਿਆ ਕਰਮ ਨਸੀਬ ਦਾ ਪਾਇਆ ਮੈ। ਕਾਦ੍ਰਯਾਰ ਮੀਆਂ ਅਗੋ ਕਹੈ ਪੂਰਨ ਮਾਓ ਮਤ੍ਰੇਈ ਨੇ ਚੋਰ ਬਣਾਇਆ ਮੈ॥੧੧॥ਸੀਨ ਸਮਝਿ ਰਾਜਾ ਬੁਧਹਾਰ ਨਾਹੀ ਕਹਿਦੀ ਇੱਛਰਾ ਵਾਸਤਾ ਪਾਇਕੇ ਵੇ। ਅੰਬ ਵਢ ਕੇ ਅ ਕ ਨੂੰ ਵਾੜ ਦੇਵੇ ਪਛੋਤਾਵਸੇ ਵਖਤੁ ਵਿਹਾਇ ਕੇ ਵੇ। ਬੂਟਾ ਆਪਣਾ ਆਪ ਤੂੰ ਪੁਟਣ ਲੱਗੋ ਰਾਜਾ ਮੁੱਢ ਤਾਈ ਉਕਰਾਇ ਕੇ ਵੇ॥ ਕਾਦਰਯਾਰ ਜੇ ਪੂਰਨ ਨੂੰ ਮਾਰਿਓ ਈ ਬਾਪ ਕੌਣ ਬੁਲਾਵੀਗਾ ਆਇ ਕੇ ਵੇ॥੧੨॥ ਸੀਨ ਸਕਲ ਨਾ ਰਾਜੇ ਦੀ ਨਰਮ ਹੋਦੀ ਕਹਿਰਵਾਨ ਹੋ ਕੇ ਕਹਿਦਾ ਨਾਲ ਗੁਸੇ। ਬਾਹਰ ਜਾਇ ਕੇ ਚੀਰੋ ਹਲਾਲ ਖੋਰੋ ਛੰਨੇ ਵਿਚੁ ਪਾਵੋ ਜਿਤਨੀ ਰਤ ਜੁਸੇ। ਇਸਦੇ ਹਥੁ ਤੇ ਪੈਰ ਅਜਾਦ ਕਰੋ ਵਾਂਗ ਬੱਕਰੇ ਇਸਦੀ ਜਾਨ ਕੁਸੇ। ਕਾਦ੍ਰਯਾਰ ਜਾ ਰਾਜੇ ਦਾ ਹੁਕਮ ਹੋਇਆ ਪਕੜਿ ਲਿਆ ਜਲਾਦਾ ਨੇ ਵਖਤੁ ਉਸੇ॥੧੩॥ ਸੁਆ ਦੁ ਸਾਹਿਬੁ ਤੋ ਲਿਖਿਆ ਲੇਖੁ ਏਹੁ ਪੂਰਨ ਭਗਤਿ ਨੂੰ ਲੈ ਜਲਾਦ ਚਲੇ। ਕੰਧਾ ਕਾਲੀਆਂ ਸਹਿਰ ਹੜਤਾਲ ਹੋਈ ਪਾਸ ਰੋਵਨਿ ਵਜੀਰ ਦੀਵਾਨ ਖਲੇ। ਤਦੋ ਗਸ ਪਈ ਰਾਣੀ ਇਛਰਾ ਨੂੰ ਜਾਂਨ ਨਿਕਲ ਨਾ ਜਾਂਦੀ ਹੈ ਕਿਸੇ ਗੱਲੇ। ਕਾਦ੍ਰਯਾਰ ਮੀਆਂ ਮਾਵਾ ਪੁਤ੍ਰਾ ਨੂੰ ਲੂਣਾ ਮਾਰ ਦੀ ਜਹਿਰ ਚੜਾਇ ਭਲੇ।੧੪॥ ਜੁਆਦ ਜਾਾਮਨੀ ਦੇਹਿ ਛੁਡਾਵਨੀ ਹਾਂ ਲੂਣਾ ਲਿਖ ਕੇ ਭੇਜਿਆ ਖਤੁ ਚੋਰੀ। ਪੁਤ੍ਰ ਬਣਨ ਲਗੋ ਮੇਰਾ ਪੂਰਨਾ ਵੇ ਵੇਖਿ ਕੇਹੀ ਕੇ ਦਿਤੀ ਹੈ ਮਾਓ ਲੋਰੀ। ਆਖੇ ਲਗ ਮੇਰੇ ਅਜੇ ਹਈ ਵੇਲਾ ਇਸੇ ਵਖਤ ਛੁਡਾਵਸਾ ਨਾਲ ਜੋਰੀ। ਕਾਦ੍ਰਯਾਰ ਕਿਉ ਜਾਨ ਗਵਾਵਨਾ ਹੈ॥ ਲਾਇ ਦੇਨੀ ਹਾਂ ਤੋਹਮਤ ਵਲ ਹੋਰੀ॥੧੫। ਤੋਇ ਤਰਫ ਖੁਦਾਇ ਦੇ ਜਿੰਦ ਦੇਣੀ ਪੂਰਨ ਆਖਦਾ ਵਤ ਨਾ ਆ ਵਣਾ ਈ। ਇਥੇ ਜੀਵੀ ਏ ਲਖ਼ ਹਜਾਰ ਵਰਿਆਂ ਅੰਤ ਫੇਰ ਮਾਏ ਮਰ ਜਾਵਣਾ ਈ। ਖਤ ਵਾਚ ਕੇ ਪੂਰਨ ਨੇ ਲ ਬ ਸੁਟੀ ਕਿਹੜੀ ਗਲ ਤੇ ਧਰਮ ਗਵਾਵਣਾ ਈ। ਕਾਦਰਯਾਰ ਅਣਹੋਦੀਆਂ ਕਰਨ ਜਿਹੜੇ ਅਖਸਰ ਫੇਰ ਉਨਾ ਪਛੋਤਾਵਣਾ ਈ॥੧੬॥ ਜੋਇ ਜੁਲਮ ਕੀਤੋ ਮਾਂ ਮਤ੍ਰੇਈ ਏਨੀ ਪੂਰਨ ਆਖਦਾ ਪੂਰੀ ਨਾ ਪਵੇ ਤੇਰੀ॥ ਮੰਦਾ ਘਾਤ ਕਮਾਇਓ ਈ ਨਾਲ ਮੇਰੇ ਧਰਮ ਛਡਿ ਕੇ ਤੁਧ ਦਲੀਲ ਫੇਰੀ। ਜੇਹੀ ਬਣੀ ਮੈਨੂੰ ਹੁਣ ਜਾਲਸਾ ਮੈਂ ਮਰ ਜਾਇਗੀ ਰੋਦੜੀ ਮਾਇ ਮੇਰੀ। ਕਾਦਰਯਾਰ ਜਲਾਦਾ ਨੂੰ ਕਹੇ ਪੂਰਨ ਮਿਲਿ ਲੈਣ ਦੇਹੋ ਮੈਨੂੰ ਇਕ ਵੇਰੀ॥੧੭॥ ਐਨ ਅਰਜ ਕੀਤੀ ਸਰਮਾਇ ਰਾਜੇ ਖਾਤ੍ਰ ਤਰਸ ਜਲਾਦ ਖਲੋਵਦੇ ਨੀ। ਰਾਣੀ ਡੋਲ੍ਹ ਕੇ ਦਿਲ ਦਾ ਨੀਰ ਓਥੇ ਦਿਲੋ ਹਿਰਸ ਜਹਾਨਦੀ ਧੋਵਦੇ ਨੀ। ਰਾਣੀ ਇਛਰਾ ਤੇ ਪੂਰਨ ਭਗਤਿ ਦੋਵੇ ਜਾਂਦੀ ਵਾਰ ਦੇ ਦੁਖੜੇ ਰੋਵਦੇ ਨੀ॥ ਕਾਦਰਯਾਰ ਜਲਾਦ ਫਿਰ ਪਏ ਕਾਹਲੇ ਪੁਤ੍ਰ ਮਾਇ ਦੇ ਨਾਲੋ ਵਿਛੋੜਦੇ ਨੀ॥੧੮॥ ਗੈਨ ਗੰਮ ਖਾਧਾ ਰਾਣੀ ਹੋਈ ਅੰਨੀ ਆਹੀ ਮਾਰਦੀ ਰਬ ਦੇ ਦੁਖ ਬੂਹੇ। ਪੁਤ੍ਰ ਪਕੜਿ ਬਿਗਾਨਿਆਂ ਮਾਪਿਆਂ ਦੇ ਪੂਰਨ ਭਗਤਿ ਨੂੰ ਲੈ ਗਏ ਬਾਹਰ ਜੂਹੇ। ਇਸਦੇ ਦਸਤ ਸਵਾਰ ਕੇ ਵਢਿਓ ਜੇ ਇਸਦੀ ਲੋਥ ਵਹਾਵਣੀ ਵਿੱਚ ਖੂਹੇ। ਕਾਦਰਯਾਰ ਮੀਆਂ ਲੂਣਾ ਵੇਖੁ ਕੇ ਜੀ ਅੰਗ ਲਾਵਦੀ ਹਾਰ ਸੀਗਾਰ ਸੂਹੇ॥੧੯॥ ਫੇ ਫੇਰ ਖਲੋਇ ਕੇ ਸਿਫਤ ਕਰਦਾ ਇਨਾ ਤੀਮਤਾ ਖਾਨ ਨਿਵਾਇ ਦਿੱਤੇ। ਰਾਜੇ ਭੋਜ ਉਤੇ ਅਸਵਾਰ ਹੋਈਆਂ ਮਾਰੇ ਅਡੀਆਂ ਅਕਲ ਭੁਲਾਇ ਦਿੱਤੇ। ਪੂਰਨ ਭਗਤਿ ਵਿਚਾਰਾ ਸੀ ਕੌਣ ਕੋਈ ਯੂਸਬ ਜਹੇ ਤਾ ਖੂਹ ਵਹਾਇ ਦਿੱਤੇ। ਕਾਦਰਯਾਰ ਤਰੀਮਤਾਂ ਡਾਢੀਆਂ ਨੀ ਮਿਰਜੇ ਜੇਹੇ ਤਾਂ ਥਾ ਇ ਮਰਵਾਇ ਦਿਤੇ॥੨੦॥ਕਾਫ ਕਰਮ ਜਾਂ ਬੰਦੇ ਦੇ ਜਾਗਦੇ ਨੀ ਸਾਂਈ ਆਣ ਸਬੱਬ ਬਣਾਵਦਾ ਈ। ਰਬ ਬੇਪਰਵਾਹਿ ਬੇਅੰਤੁ ਹੈ ਜੀ ਉਸਦਾ ਅੰਤੁ ਹਿਸਾਬੁ ਨਾ ਆਵਦਾ ਈ। ਸਿਰੋ ਪਾਇ ਬੰਨਾਇ ਕੇ ਕੈਦੀਆ ਨੂੰ ਦੁਖ ਦੇਇ ਕੇ ਸੁਖ ਦਿਖਵਦਾ ਈ। ਕਾਦਰਯਾਰ ਪਰ ਸਾਬਤੀ ਦੇਖੁ ਪਹਿਲੇ ਪੂਰਨ ਸਾਬਤੀ ਥੋ ਵਰ ਪਾਵਦਾ ਈ॥੨੧॥ਕਾਫ ਕਈ ਜਾਂ ਮੁਦਤਾਂ ਗੁਜਰ ਗਈਆਂ ਬਾਰਾ ਬਰਸ ਗੁਜਰੇ ਖੂਹੇ ਵਿਚਿ ਪਾਏ। ਸਾਂਈ ਕਰਮ ਕੀਤਾ ਬਖਸਨਹਾਰ ਹੋਇਆ ਇਕ ਹੁਕਮੁ ਦਾ ਆਨ ਸਬਬ ਪਾਏ। ਖੁਸੀ ਹੋਈ ਗੋਰਖੁ ਨਾਥ ਨੂੰ ਜੀ ਸਿਆਲਕੋਟਿ ਦੀ ਤਰਫ ਨੂੰ ਸੈਲ ਆਏ॥ਕਾਦ੍ਰਯਾਰ ਆਏ ਖੂਹ ਤੇ ਕਰਨ ਡੇਰਾ ਇਕ ਸਾਧ ਲੈ ਪਾਣੀ ਨੂੰ ਡੋਲ ਜਾਏ॥੨੨॥ਲਾਮ ਲਜਸੀ ਸਾਧ ਵਹਾਵਦਾ ਜੀ ਤਲੇ ਪਾਣੀ ਦੇ ਵਲ ਧਿਆਨ ਕਰਕੇ॥ ਵਿਚੋ ਆਦਮੀ ਦਾ ਬੁਤ ਨਜਰ ਆਇਆ ਸਾਧ ਵੇਖੁਦਾ ਬਹੁਤ ਨਜੀਰ ਧਰਕੇ॥ ਖਾਧਾ ਖੌਫ ਤੇ ਹੋਸ ਨਾ ਰਹੀ ਕਾ ਦੀ ਭੰਨਾ ਉਠ ਫਕੀਰਾਂ ਦੀ ਵਲ ਡਰ ਕੇ॥ ਕਾਦ੍ਰਯਾਰ ਜਾ ਆਖਦਾ ਗੁਰੂ ਤਾਂਈ ਅਜ ਜੀਵਿਆ ਜੇ ਕਿਵੇ ਮੈ ਮਰਕੇ॥੨੩॥ ਮੀਮ ਮੈ ਜਾ ਗਿਆ ਗੁਰੂ ਜੀ ਖੂਹ ਉਤੇ ਤਲੇ ਪਾਣੀ ਦੇ ਵਲ ਧਿਆਨ ਪਾਇਆ॥ ਹੋਇਆ ਵੇਖਿ ਹੈਰਾਨ ਅਸਚਰਜ ਸਾਧੋ ਵਿਚੋ ਆਦਮੀ ਦਾ ਬੁਤ ਨਜਰ ਆਇਆ॥ ਕ ਰੋ ਕਰਮ ਜਾਂ ਚਲਕੇ ਆਪੁ ਦੇਖੋ ਹੈ ਆਦਮੀ ਕੇ ਕੋਈ ਜਿੰਨ ਛਾਇਆ। ਕਾਦ੍ਰਯਾਰ ਅਸਚਰਜ ਦੀ ਗਲ ਸੁਣ ਕੇ ਸਾਰਾ ਝੁੰਡ ਗੁਰੂ ਸੇਤੀ ਉਠ ਧਾਇਆ॥੨੪॥ ਨੂੰਨ ਨਾਲਿ ਦੇ ਸਾਧ ਖਮੋਸ ਹੋਇ ਗੁਰੂ ਪੁਛਿਆ ਆਪੁ ਖਲੋਇ ਕੇ ਜੀ। ਸਚ ਦਸ ਖਾ ਤੂੰ ਹੈ ਕੋਣ ਕੋਈ ਗੁਰੂ ਪੁਛਦਾ ਸਾਮਣੇ ਹੋਇਕੇ ਜੀ। ਬਾਰੀ ਵਰੀ ਲਗਾ ਮੂਹ ਆਦਮੀ ਦੇ ਪੂਰਨ ਬੋਲਿਆ ਸੀ ਅਗੋ ਰੋਇ ਕੇ ਜੀ। ਕਾਦ੍ਰਯਾਰ ਮੈ ਰੂਪ ਹਾ ਆਦਮੀ ਦਾ ਤੁਸੀ ਵੇਖ ਲਵੋ ਹਛਾ ਜੋਹਿ ਕੇ ਜੀ।੨੫। ਵਾਉ ਵਾਸਤਾ ਪਾਇ ਕੇ ਕਹੈ ਪੂਰਨ ਮੰਨੋ ਰਬ ਦੇ ਨਾਉ ਸੁਆਲ ਮੇਰਾ। ਐਨ ਤਰਸ ਹੋਇ ਸਾਂਈ ਦਾ ਰੂਪ ਤੁਸੀ ਬਾਹਰ ਕਢ ਕੇ ਪੁੱਛੋ ਹਵਾਲ ਮੇਰਾ। ਜੇਹੀ ਬਣੀ ਮੈਨੂੰ ਹੁਣ ਜਾਲਸਾਂ ਮੈਂ ਜਿਸ ਕਾਰਨੇ ਹੋਇਆ ਈ ਹਾਲ ਮੇਰਾ। ਕਾਦਰਯਾਰ ਮੈ ਰੂਪ ਹਾ ਆਦਮੀ ਦਾ ਬਾਹਰ ਕਢ ਕੇ ਪੁਛੋ ਹਵਾਲ ਮੇਰਾ॥੨੬॥ ਹੇ ਹੁਕਮੁ ਕੀਤਾ ਨਾਥ ਕੀਤਾ ਗੁਰੁ ਨਾਥ ਨੇ ਜੀ ਭੂੰਗੀ ਬੰਨ ਵਹਾਵਦੇ ਤੁਰਤ ਚੇਲੇ। ਓਵੇ ਬਾਹਰ ਆਇਆ ਗੁਰੂ ਲੋਥ ਡਿੱਠੀ ਜਿਵੇ ਸਾ ਵਣ ਸੁਤੜਾ ਸੇਰ ਬੇਲੇ। ਸੋਹਣੀ ਸੂਰਤ ਦੇ ਵਿਚੁ ਨਾ ਫਰਕ ਕੋਈ ਸਿਰ ਫੇਰਿਆ ਗੁਰੂ ਨੇ ਉਸੇ ਵੇਲੇ॥ ਕਾਦ੍ਰਯਾਰ ਖੁਦਾਇ ਨੂੰ ਯਾਦ ਕਰਦਾ ਰਬ ਸਚੇ ਨੇ ਉਸ ਦੇ ਜਖਮ ਮੇਲੇ ॥੨੭॥ ਲਾਂਮ ਲੋਥ ਚੁਕਾਇ ਕੇ ਗੁਰੂ ਹੋਰਾ ਪੂਰਨ ਭਗਤਿ ਨੂੰ ਆਦਾ ਹੈ ਨਾਲਿ ਡੇਰੇ। ਬੈਠ ਨਾਲਿ ਤਗੀਦ ਦੇ ਪੁਛਿਆ ਨੇ ਕੇਹੜੇ ਸਹਿਰ ਨੀ ਲੜਕਿਆ ਘਰ ਤੇਰੇ। ਕਿਸ ਦਾ ਪੁਤ੍ਰ ਤੇ ਕੀ ਹੈ ਨਾਉ ਤੇਰਾ ਕਿਨ ਖੂਹ ਪਾਏ ਵਢ ਹਥੁ ਤੇਰੇ। ਕਾਦਰਯਾਰ ਸੁਣਾਵਦਾ ਗੁਰੂ ਤਾਂਈ ਰਬ ਜਾਣਦਾ ਜੋ ਬਣੀ ਨਾਲਿ ਮੇਰੇ॥੨੮॥ ਅਲਫ ਆਖਦਾ ਮੁਲਖ ਉਜੈਨ ਸਾਡਾ ਰਾਜੇ ਬਿਕ੍ਰਮਜੀ ਤ ਦੀ ਵਲ ਹੈ ਜੀ। ਇਸ ਮੁਲਖ ਆਇਆ ਸਾਡਾ ਬਾਪ ਦਾਦਾ ਸਿਆਲਕੋਟਿ ਬੈਠਾ ਰਾਜ ਮਲ ਕੇ ਜੀ। ਪੂਰਨ ਨਾਉ ਤੇ ਪੁਤ੍ਰ ਸਰਵਾਨ ਦਾ ਜੀ ਜਿਸ ਵਢ ਸੁਟਾਇਆ ਡਲ ਹਾ ਜੀ। ਕਾਦਰਯਾਰ ਜਾ ਆਪਣਾ ਆਪ ਦਸੋ ਤਦੋ ਖੋਲ੍ਹਨਾ ਹਾ ਅਗੋ ਗੱਲ ਨੂੰ ਜੀ॥੨੯॥ ਯੇ ਯਾਦ ਕਰਿ ਚੇਲਿਆਂ ਕਾਹਿਆ ਕੋਲੋ ਗੁਰੂ ਨਾਥ ਜੀ ਹਈ ਬਖਸਨਹਾਰਾ। ਕੁਝ ਮੰਗ ਲੈ ਬੇਪਰਵਾਹੀਆਂ ਤੋ ਟਿਲੇ ਬਾਲ ਗੁੰਦਾਈ ਦਾ ਸੰਤ ਭਾਰਾ। ਉਸਦਾ ਜੋਗ ਦਰਗਾਹਿ ਕਬੂਲ ਪਿਆ ਮਥਾ ਟੇਕਦਾ ਕੁਲ ਜਹਾਨ ਸਾਰਾ। ਕਾਦ੍ਰਯਾਰ ਫਕੀਰਾ ਭੋਗਲ ਸੁਣ ਕੇ ਪੂਰਨ ਪਵੇ ਪੈਰੀ ਹੋਇ ਮਿਨਤਦਾਰਾ। ॥ਸਿਹਰਫੀਪੂਰਨਦੀਤੀਸਰੀ॥੩॥ ਅਲਫ ਆਖ ਸੁਣਵਦਾ ਗੁਰੂ ਤਾਂਈ ਕਿਸਾ ਹਾਲ ਹਕੀਕਤਾਂ ਖੋਲ ਕੇ ਜੀ। ਨੇਕੀ ਮਾਉ ਤੇ ਬਾਪੁ ਦੀ ਯਾਦ ਕਰ ਕੇ, ਸਭੋ ਦਸਦਾ ਉਸ ਨੂੰ ਫੋਲ ਕੇ ਜੀ। ਗੁਰੂ ਨਾਥ ਜਾ ਸੁਣ ਕੇ ਉਸਦੇ ਦਰਦ ਰੁੰਨਾ ਹੰਝੂ ਰੱਤ ਦੀਆਂ ਅੱਖੀਆਂ ਤੋਂ ਡੋਲ੍ਹ ਕੇ ਜੀ। ਕਾਦਰਯਾਰ ਸੁਣਾਵ ਦਾ ਗੁਰੂ ਤਾਂਈ ਸੁਖਨ ਦਰਦ ਫਿਰਾਕ ਦੇ ਖੋਲ੍ਹ ਕੇ ਜੀ।੧। ਬੇ ਬਹੁਤ ਮੈ ਲਾਡਲਾ ਜੰਮਿਆ ਸਾਂ ਖਾਤਰ ਧੌਲਰੀ ਪਾਲਿਆ ਆਪ ਮੈਨੂੰ। ਬਾਰੀ ਵਰੀ ਮੈ ਗੁਰੂ ਜੀ ਬਾਹਰ ਆਇਆ ਜਦੋ ਹੁਕਮ ਕੀਤਾ ਬਾਬਲ ਆਪ ਮੈਨੂੰ। ਲਾਗੀ ਸਦ ਕੇ ਲਗੇ ਵਿਆਹ ਕਰਨੇ ਚੜ ਗਿਆ ਸੀ ਗੰਮ ਦਾ ਤਾਪ ਮੈਨੂੰ। ਕਾਦਰਯਾਰ ਮੈ ਆਖਿਆ ਬਾਪੁ ਤਾਈ ਨਹੀ ਭਾਵਦੀ ਹੈ ਏਹ ਗੱਲ ਆਪੁ ਮੈਨੂੰ।੨। ਤੇ ਤੱਕ ਡਿਠਾ ਬਾਬਲ ਵਲ ਮੇਰੇ ਦਿਲੋ ਸਮਝਿਆ ਮੈ ਹੋਈ ਕਹਿਰਵਾਨੀ। ਕਿਵੇ ਰਬ ਕਰਾਣਾ ਤਾਂ ਆਖਿਆ ਸੂ ਕਰ ਹੁਕਮੁ ਜਬਾਨ ਥੀ ਮਿਹਰਬਾਨੀ। ਜਾਇ ਪੂਰਨਾ ਮਾਇ ਨੂੰ ਟੇਕ ਮਥਾ ਗਲ ਸਮ ਝੀਏ ਗੁਰੂ ਜੀ ਹੋਇ ਦਾਨੀ। ਕਾਦਰਯਾਰ ਮੈ ਜਦ ਮਹਿਲ ਵੜਿਆ ਦੇਖ ਲੂਣਾ ਦਾ ਹੋਇਆ ਈ ਸਿਦਕ ਫਾਨੀ।੩। ਸੇ ਸਾਬਤੀ ਨਾ ਰਹੀ ਵਿਚ ਉਸ ਦੇ ਮੈਨੂੰ ਪਕੜਿ ਕੇ ਪਾਸ ਬਹਾਵਣ ਲੱਗੀ। ਗੁਰੂ ਨਾਥ ਜੀ ਗਲ ਨੂੰ ਸਮਝਿਆ ਜੇ ਪੜਦਾ ਜਿਮੀ ਅਸਮਾਨ ਦਾ ਪਾੜਨ ਲੱਗੀ। ਕੰਨੀ ਖਿਚ ਕੇ ਅੰ ਦ੍ਰੋ ਬਹਰ ਆਇਆ ਜਦੋ ਅਧਰਮ ਡਿਠਾ ਜਿੰਦ ਜਾਣ ਲੱਗੀ। ਕਾਦਰਯਾਰ ਜਾ ਰਾਤ ਨੂੰ ਆਇਆ ਰਾਜਾ ਉਸਨੂੰ ਨਾਲਿ ਸਲਾਹਿ ਸਿਖਾਵਣ ਲਗੀ।੪। ਜੀਮ ਜਦੋ ਸੁਣੀ ਰਾਜੇ ਗਲ ਮੇਰੀ ਉਸੇ ਵਖਤੁ ਮੈਨੂੰ ਸਦਵਾਇ ਕੇ ਜੀ। ਕਹਿਰਵਾਨ ਹੋਇ ਬਾਪੁ ਦੇ ਨੈਣ ਖੂੰਨੀ ਧਪਾ ਮਾਰਿਆ ਪਾਸ ਬਹਾਇ ਕੇ ਜੀ। ਉਸੇ ਵਖਤ ਜਲਾਦਾ ਨੂੰ ਆਖਿਆ ਸੂ ਖੂਹੇ ਵਿੱਚ ਪਾਵੋ ਇਸਨੂੰ ਜਾਇ ਕੇ ਜੀ। ਕਾਦਰਯਾਰ ਮੀਆਂ ਖੂਹੇ ਏਸ ਅੰਦ੍ਰ ਕਰ ਗਏ ਨੀ ਦਾਖਲ ਮੈਨੂੰ ਆਇ ਕੇ ਜੀ॥੫॥ ਹੇ ਹਾਲ ਸੁਣਾਵਦਾ ਗੁਰੂ ਤਾਈਂ ਕੇਹਾ ਵਰਤਿਆ ਏਹ ਨਜੂਲ ਮੈਨੂੰ। ਮੇਰੇ ਮਾਇ ਤੇ ਬਾਪੁ ਦੇ ਵਸ ਨਾਹੀ ਸਭੋ ਰਬ ਵਿਖਾਲਦਾ ਸੂਲ ਮੈਨੂੰ। ਕਰੋ ਕਰਮ ਸਰੀਰ ਦਾ ਵਾਸਤਾ ਜੇ ਹੋਵਨ ਨੈਨ ਪਰਾਨ ਵਸੂਲ ਮੈਨੂੰ। ਕਾਦਰਯਾਰ ਸੁਣਾਵਦਾ ਗੁਰੂ ਤਾਂਈ ਪਿਛਾ ਦੇਇ ਨਾ ਜਾਵਣਾ ਮੂਲ ਮੈਨੂੰ॥੬॥ ਖੇ ਖੁਸੀ ਹੋਈ ਗੁਰੂ ਨਾਥ ਤਾਈ ਜਲ ਪਾਇ ਕੇ ਪੂਰਿਆ ਤੁਰਤ ਮੀਤਾ। ਹੱਥੀ ਆਪਣੀ ਉਸ ਦੇ ਮੁਹਿ ਲਾਇਆ ਪੜਦੇ ਖੁਲ੍ਹ ਗਏ ਜਦੋ ਘੁ ਟ ਪੀਤਾ॥ ਫਿਰ ਪਾਇ ਪੜਦਾ ਗੁਰੂ ਨਾਥ ਨੇ ਜੀ ਪੂਰਨ ਭਗਤਿ ਤਾਂਈ ਸਵਾਧਾਨ ਕੀਤਾ। ਕਾਦਰਯਾਰ ਗੁਜਾਰ ਕੇ ਵਰੇ ਬਾਰਾ ਖਸਤਾਲ ਤਾਂਈ ਮੰਦਾਹਾਲ ਕੀਤਾ॥੭॥ ਦਾਲ ਦੇਨ ਲੱਗਾ ਰੁਖਸੁਦ ਉਸੇ ਵੇਲੇ ਗੁਰੂ ਆਖਦਾ ਬਚਾ ਜੀ ਮੁਲਖ ਜਾਵੋ। ਦੇਖ ਮਾਇ ਤੇ ਬਾਪੁ ਨੂੰ ਠੰਡ ਪਵੇ ਦੁਖ ਕਟਿਆ ਜਾ ਇ ਕੇ ਸੁਖ ਪਾਵੋ। ਪੂਰਨ ਆਖਦਾ ਬੇਹਿਸਾਬੁ ਹੈ ਜੀ ਕੰਨ ਪਾੜ ਮੇਰੇ ਅੰਗ ਖਾਾਕ ਲਾਵੋ। ਕਾਦਰਯਾਰ ਸੁਣਾਵਦਾ ਗੁਰੂ ਤਾਈ ਮਿਹਰਬਾਨਗੀ ਦੇ ਘਰ ਵਿਚ ਆਵੋ॥੮॥ ਜਾਲ ਜਰਾ ਨਾ ਪਵੋ ਖਿਆਲ ਮੇਰੇ ਗੁਰੂ ਆਖਦਾ ਜੋਗ ਕਮਾਵਣ ਔਖਾ। ਫਾਕਾ ਫਿਕਰ ਤੇ ਸਬਰ ਕਬੂਲ ਕਰਨਾ ਦੁਨੀ ਆ ਛੱਡ ਦੇਣੀ ਮਰ ਜਾਣ ਔਖਾ। ਜੇਹੜੇ ਮਾਰ ਕ੍ਰੋਧ ਨੂੰ ਦੂਰ ਕਰਦੇ ਹਿਰਸ ਦਾ ਤੋੜਨਾ ਮਾਣ ਔਖਾ। ਕਾਦਰਯਾਰ ਸੁਣਾਵਦਾ ਗੁਰੂ ਪੂਰਨ ਤਾਂਈ ਇਸ ਰਾਹ ਦਾ ਮਸਲਤ ਮਾਨ ਅੱਖਾ॥੯॥ ਰੇ ਰੋਇ ਕੇ ਪੂਰਨ ਹਥੁ ਬੰਨੇ ਲੜ ਛੋਡ ਤੇਰਾ ਕਿਥੇ ਜਾਵਸਾ ਮੈ। ਫਾਕਾ ਫਿਕਰ ਤੇ ਸਬਰ ਕਬੂਲ ਕਰ ਸਾਂ ਤੇਰਾ ਹੁਕਮ ਬਜਾਇ ਲਿਆਵਸਾਂ ਮੈ। ਕਰੋ ਕਰਮ ਸਰੀਰ ਤੇ ਹਥੁ ਰਖੋ ਖਿਜ਼ਮਤਦਾਰ ਗੁਲਾਂਮ ਕਹਾਵਸਾ ਮੈ। ਕਾਦਰਯਾਰ ਤਵਾਜਿਆ ਹੋਗ ਜਿਹੜੀ ਟਹਿਲ ਸਾਬਤੀ ਨਾਲ ਕਮਾਵਸਾ ਮੈ॥੧੦॥ ਜੇ ਜੋਰ ਬਿਜੋਰ ਹੋਇ ਗੁਰੂ ਅੱਗੇ ਪੂਰਨ ਆਣ ਕੇ ਸੀਸ ਨਿਵਾਵਦਾ ਈ। ਗੁਰੂ ਇਕ ਸਰੀਰ ਤੋਲਿਟ ਕਤ ਰੀ ਕੰਨ ਪਾੜ ਕੇ ਮੁੰਦ੍ਰਾ ਪਾਵਦਾ ਈ। ਗੇਰੀਦਾਰ ਪੁਸਾਕੀਆ ਖੋਲ੍ਹ ਬੁਚਕੇ, ਹੱਥੀ ਆਪਣੀ ਨਾਥ ਪਹਿਰਾਵਦਾ ਈ। ਕਾਦਰਯਾਰ ਮੀਆਂ ਸਵਾ ਲੱਖੁ ਵਿਚੋ ਪੂਰਨ ਭਗਤਿ ਨੂੰ ਮਹੰਤ ਬਣਾਵਦਾ ਈ॥੧੧॥ ਸੀਨ ਸੁਣੋ ਲੋਕੋ ਕਿਸਾ ਆਸਕਾ ਦਾ ਜਿਨਾ ਰਬ ਦੇ ਨਾਉ ਤੋਂ ਜਾਨ ਵਾਰੀ। ਉਨਾ ਮੌਤ ਦਾ ਜਾਨ ਕਬੂ ਲ ਕੀਤਾ ਪਰ ਸਾਬਤੀ ਨਾ ਦਿਲੋ ਮੂਲ ਹਾਰੀ। ਰਬ ਜਦ ਕਦ ਉਨਾ ਨੂੰ ਬਖਸ਼ਦਾ ਈ ਦੁਖ ਦੇਇ ਕੇ ਸੁਖ ਦੀ ਕਰੇ ਕਾਰੀ। ਕਾਦਰਯਾਰ ਪਰ ਜਿਸਦੇ ਹੋਇ ਰਹੀਏ ਉਸਨੂੰ ਪੌਦੀ ਹੈ ਸਰਮ ਦੀ ਲਜ ਭਾਰੀ॥੧੨॥ ਸੀਨ ਸਹਿਰ ਪਹਿਲੇ ਰਾਣੀ ਸੁੰਦ੍ਰਾ ਦੇ ਪੂਰਨ ਚਲਿਆ ਖਾਕ ਲਗਾਇ ਕੇ ਜੀ॥ ਅਗੇ ਕਈ ਜੋਗੀ ਉਥੇ ਹੋਇ ਆਏ ਮਹਿਲਾ ਹੇਠ ਅਲਖ ਜਗਾਇਕੇ ਜੀ। ਕਹਿਆ ਜੋਗੀਆਂ ਸਭਨਾਂ ਏਹੁ ਰਲ ਕੇ ਆਵੇ ਸੁੰਦ੍ਰਾ ਤੋ ਫਤੇ ਪਾਇਕੇ ਜੀ। ਕਾਦਰਯਾਰ ਤੇਰੀ ਸਾਨੂੰ ਖਬਰ ਨਾਹੀ ਆਵੀ ਸੁੰਦ੍ਰਾ ਤੋ ਖੈਰੁ ਲਿਆਇਕੇ ਜੀ॥੧੩॥ ਸੁਆਦ ਸਾਹਿਬੁ ਦਾ ਨਾਉ ਧਿਆਇ ਕੇ ਜੀ ਪੂਰਨ ਆਖਦਾ ਹੁਕਮੁ ਦੀ ਟਹਿਲ ਕਾਈ। ਗੁਰੂ ਨਾਥ ਫੜਾਇਕੇ ਦਸਤ ਤੂੰਬਾ ਥਾਪੀ ਪੁਸਤ ਪਨਾਹਿ ਦੀ ਮਗਰ ਲਾਈ। ਗੁਰੂ ਆਖਦਾ ਬਚਾ ਜੀ ਮਤ ਸਾਡੀ ਹਰ ਕਿਸੇ ਨੂੰ ਆਖਣਾ ਭੈਣ ਮਾਈ। ਕਾਦਰਯਾਰ ਸੰਭਾਲ ਕੇ ਮੁਲਖ ਫਿਰਨਾ ਮਤ ਦਾਗ ਨਾ ਸੁਵਰਨ ਨੂੰ ਲਗ ਜਾਈ॥੧੪॥ ਜੁਆਦ ਜਰੂਰ ਜੇ ਦੁਨੀਆ ਦੀ ਹੋਦੀ ਮੈਨੂੰ ਕਿਉਂ ਆਪਣਾ ਆਪ ਕੁਹਾਵਦਾ ਮੈ। ਤਦੋ ਲੂਣਾ ਦਾ ਕਹਿਆ ਮੈ ਮੰਨ ਲੈਂਦਾ ਖੂਹੇ ਪੈ ਕਿਉ ਦਸਤੁ ਵਢਾਵਦਾ ਮੈ। ਹੁਣ ਘਲ ਰਹੇ ਤੁਸੀ ਫੇਰ ਮੈਨੂੰ ਖੋਟ ਹੋਦਾ ਤਾ ਵਤਨ ਟੁਰ ਜਾਂਵਦਾ ਮੈ। ਕਾਦਰਯਾਰ ਜੇ ਦੁਨੀਆ ਦੀ ਲੋੜ ਹੋਦੀ ਘਰਿ ਲਖੁ ਵਿਵਾਹੁ ਕਰਾਵਦਾ ਮੈ॥੧੫॥ ਤੋਇ ਤਾਲਿਆ ਵੰਦ ਫਕੀਰ ਪੂਰਨ ਪਹਿਲੇ ਰੋਜ ਗਦਾਈ ਨੂੰ ਚਲਿਆ ਈ। ਸਹਿਰ ਜਾਇ ਵੜਿਆ ਰਾਣੀ ਸੁੰਦ੍ਰਾ ਦੇ ਬੂਹਾ ਬੂਹਾ ਰੰਗ ਮਹਿਲ ਦਾ ਮਲਿਆ ਈ। ਪੂਰਨ ਮੁਖ ਥੀ ਜਾਇ ਅਵਾਜ ਕੀਤਾ ਰਾਣੀ ਖੈਰ ਗੋਲੀ ਹਥੁ ਘਲਿਆ ਈ। ਕਾਦਰਯਾਰ ਗੁਲਾ ਮ ਬਿਹੋਸ ਹੋਈ ਸੂਰਤਿ ਵੇਖੁ ਸੀਨਾ ਥਰਥਲਿਆ ਈ॥੧੬॥ ਜੋਇ ਜਾਹਿਰਾ ਗੋਲੀ ਨੂੰ ਕਹੈ ਪੂਰਨ ਘਲ ਰਾਣੀ ਨੂੰ ਆਣ ਕੇ ਖੈਰ ਪਾਏ। ਅਸਾ ਖੈਰ ਲੈਣਾ ਰਾਣੀ ਸੁੰਦ੍ਰਾ ਥੋ ਤੁਸਾ ਗੋਲੀਆਂ ਥੋ ਨਹੀਂ ਲੈਣ ਆਏ। ਪੂਰਨ ਕਿਹਾ ਤੇ ਗੋਲੀ ਨਾ ਉਜਰ ਕੀਤਾ ਪਿਛਾ ਪਰਤ ਕੇ ਰਾਣੀ ਦੇ ਪਾਸ ਜਾਏ। ਕਾਦਰਯਾਰ ਮੀਆਂ ਰਾਣੀ ਸੁੰਦ੍ਰਾਂ ਨੂੰ ਇਕ ਜਾਇ ਗੋਲੀ ਤੰਨਤਾਨਾ ਲਾਏ॥੧੭॥ ਐਨ ਅਰਜ ਸੁਣ ਰਾਣੀਏ ਕਹੇ ਗੋਲੀ ਤੈਨੂੰ ਸੂਰਤ ਦਾ ਵੱਡਾ ਅਭਮਾਨ ਹੈ ਨੀ। ਜੇਹੜਾ ਆਇਆ ਈ ਅਜੁ ਫਕੀਰ ਸਾਂਈ ਮੈ ਵੀ ਵੇਖੁ ਕੇ ਹੋਈ ਹੈਰਾਨ ਹੈ ਨੀ। ਤੇਰੇ ਕੋਲੋ ਤਾ ਸੋਹਿਣਾ ਦਸ ਹਿ ਸੇ ਭਾਵੇ ਗੈਰਤ ਦਿਲ ਵਿੱਚ ਜਾਣ ਹੈ ਨੀ। ਕਾਦਰਯਾਰ ਨਾ ਲੈਦਾ ਈ ਖੈਰ ਮੈਥੋਂ ਤੇਰੇ ਦੇਖਣੇ ਦਾ ਖਲੀਦਾਰ ਹੈ ਨੀ॥੧੮॥ ਗੈਨ ਗੁਸਾ ਖਾਧਾ ਰਾਣੀ ਸੁੰਦ੍ਰਾ ਨੇ ਬਾਰੀ ਖੋਲ੍ਹ ਝਰੋਖੇ ਦੇ ਵਿਚ ਰਾਣੀ। ਭਰ ਨਜ਼ਰ ਫ਼ਕੀਰ ਦੀ ਵਲ ਡਿਠਾ ਸੂਰਤਿ ਵੇਖੁਦਿਆਂ ਉਸ ਦੀ ਸਿਕ ਧਾਣੀ। ਕਹਿਦੀ ਗੋਲੀਏ ਏਸ ਨੂੰ ਸਦ ਅੰਦ੍ਰ ਏਦੀ ਸਕਲ ਕੇਹੀ ਮੇਰੇ ਮੰਨ ਭਾਣੀ। ਕਾਦਰਯਾਰ ਕਹੈ ਜੋਗੀ ਆਉ ਅੰਦ੍ਰ ਰਾਣੀ ਸੁੰਦ੍ਰਾਂ ਦੇ ਮੰਨ ਮੇਹਿਰਬਾਣੀ॥੧੯॥ ਫੇ ਫੇਰ ਆਖੇ ਗੁਸੇ ਹੋਇ ਪੂਰਨ ਅੰਦਰਿ ਵੜਨ ਫਕੀਰਾਂ ਦਾ ਕੰਮ ਨਾਹੀ। ਬਾਹਰ ਆਇ ਕੇ ਰਾਣੀਏ ਖੈਰ ਪਾਈ ਹੁਣ ਫਕਰ ਥੋ ਛਪਣ ਦਾ ਕੰਮ ਨਾਹੀ। ਅਸੀ ਆਏ ਹਾ ਤਲਬ ਦੀਦਾਰ ਦੀ ਨੂੰ ਹੋਰੁ ਮੰਨ ਸਾਡੇ ਕੋਈ ਭਰਮ ਨਾਹੀ। ਕਾਦਰਯਾਰ ਅਸੀਲਾਂ ਦੇ ਅਸੀਂ ਜਾਏ ਕੋਈ ਜਾਤ ਕੁਜਾਤ ਬਿਸਰਮ ਨਾਹੀ॥੨੦॥ ਕਾਫ ਕੁਲਫ ਸੰਦੂਕ ਦੇ ਖੋਲ ਰਾਣੀ ਮੋਹਰਾਂ ਤੁਰਤ ਉਲਟ ਕੇ ਢੇਰ ਕਰਦੀ। ਹੀਰੇ ਲਾਲ ਜਵਾਹਿਰ ਸੁਵਰਨ ਚਾਂਦੀ ਭਰਪੂਰ ਲੈ ਆਵ ਦੀ ਥਾਲ ਜਰਦੀ। ਹਥੁ ਜੋੜਿ ਕੇ ਆਖਦੀ ਰਲ ਸਾਂਈਆਂ ਚਰਨ ਚੁੰਮ ਕੇ ਪੈਰਾਂ ਤੇ ਸੀਸ ਧਰਦੀ। ਕਾਦਰਯਾਰ ਪਰ ਫੇਰ ਭੀ ਆਵਿਆ ਜੇ ਰੁਜੂ ਰਹਾਗੀ ਹੋਇ ਗੁਲਾਮ ਬਰਦੀ।੨੧। ਕਾਫ ਕਰਮ ਕਰੋ ਵਸੋ ਕੋਲ ਮੇਰੇ ਖਲੀ ਇਕ ਮੈ ਅਰਜ ਸੁਣਾਵਨੀ ਹਾਂ। ਕਰਾ ਟਹਿਲ ਫਕੀਰਾਂ ਦੀ ਰੀਝ ਮੈਂਨੂੰ ਭੋਜਨ ਖਾਵੋ ਤਾਂ ਤੁਰਤ ਪਕਾਵਨੀ ਹਾਂ। ਅੰਦ੍ਰ ਚਲ ਕੇ ਰੰਗ ਮਹਲ ਦੇਖੋ ਹਛੇ ਛੇਜ ਤੇ ਫਰਸ ਵਿਛਾਵਨੀ ਹਾਂ। ਕਾਦਰਯਾਰ ਤਵਜਿਆ ਹੋਗ ਜੇਹੜੀ ਟਹਿਲ ਸਾਬਤੀ ਨਾਲਿ ਕਮਾਵਨੀ ਹਾਂ॥੨੨॥ ਲਾਂਮ ਲਿਆਉਨੀ ਭਿਛਿਆ ਕਹੈ ਪੂਰਨ ਅੰਦ੍ਰ ਵਾੜ ਬਣਾਇ ਨਾ ਚੋਰ ਸਾਨੂੰ। ਅਗੋ ਇਕ ਫਾਹੀ ਵਿਚੋ ਨਿਕਲੇਸਾਂ ਹੁਣ ਵਾਇਦੇ ਪਾਇ ਨਾ ਹੋਰ ਸਾਨੂੰ॥ ਮਹਿਲਾਂ ਵਿਚ ਸੁਹਾਵਦੇ ਤੁਸੀਂ ਰਾਜੇ ਅਸੀ ਚਲਦੇ ਭਲੇ ਝਬ ਟੋਰ ਸਾਨੂੰ॥ ਕਾਦਰਯਾਰ ਕੋਈ ਭੋਜਨ ਦੀ ਚਾਹੁ ਨਾਹੀ ਸਵਾ ਪਹਿਰ ਦੀ ਵਾਟ ਹੈ ਮੋੜ ਸਾਨੂੰ ॥੨੩॥ ਮੀਮ ਮਿਨਤ ਕੀਤੀ ਨਾਰ ਹੈ ਪੂਰਨ ਲੈ ਭਿਛਿਆ ਗੁਰੂ ਦੇ ਪਾਸ ਜਾਏ॥ ਹਥੁ ਬੰਨਿ ਕੇ ਪੂਰਨ ਜਾਇ॥ ਖਲਾ ਮੋਤੀ ਡੋਲ੍ਹ ਗੁਰਾਂ ਅਗੇ ਢੇਰ ਲਾਏ। ਗੁਰੂ ਵੇਖੁ ਹੈਰਾਨ ਅਸਚਰਜ ਹੋਇਆ ਹੀਰੇ ਲਾਲ ਜਵਾਹਿਰ ਕਿਨ ਪਾਏ। ਕਾਦਰਯਾਰ ਮੀਆਂ ਰਾਣੀ ਸੁੰਦਰਾਂ ਨੇ ਇਹ ਖੈਰ ਤੁਸਾਂ ਵਲ ਘਲਿਆ ਏ॥੨੪॥ ਨੂੰਨ ਨਹੀ ਇਹ ਦੌਲਤ ਕੰਮੁ ਸਾਡੇ ਗੁਰੂ ਆਖਦਾ ਮੋੜ ਦੇ ਆਓ ਪੂਤਾ। ਦੌਲਤ ਲੈਣ ਫਕੀ ਰ ਦਾ ਕੰਮ ਨਾਹੀ ੫ਕਾ ਭੋਜਨ ਮੰਗ ਲਿਆਓ ਪੂਤਾ। ਫਕਰ ਜੇਹੀ ਨਾ ਦੌਲਤ ਹੋਰੁ ਕੋਈ ਸਾਨੂੰ ਦਿਤੀ ਹੈ ਰਬ ਨੇ ਆਪ ਪੂਤਾ। ਕਾਦਰਯਾਰ ਜਵਾਹਰਾਂ ਨੂੰ ਰੋੜੁ ਜਾਣੋ ਦੌਲਤ ਦੁਨੀਆਂ ਦੀ ਹਈ ਹਵਾਇ ਪੂਤਾ॥੨੫॥ ਵਾਓ ਵੰਞ ਗਿਆ ਅਗਲੇ ਭਲਕ ਪੂਰਨ ਮੋਤੀ ਮੋੜਨੇ ਨੂੰ ਸ ਹਿਰ ਵਲ ਉਤੇ। ਰਾਣੀ ਸੁੰਦਰਾਂ ਪੂਰਨ ਦਾ ਰਾਹਿ ਤਕੇ ਖੜੀ ਦੇਖਦੀ ਰੰਗ ਮਹੱਲ ਉਤੇ। ਜਾਣੀ ਜਾਣ ਦਲੀਲਾ ਦਾ ਰਬ ਵਾਲੀ ਪੂਰਨ ਜਾਇ ਵੜਿਆ ਘੜੀ ਪਲਕ ਉਤੇ। ਕਾਦਰਯਾਰ ਪਰ ਉਸ ਦਾ ਗਾਹਕ ਨਾਹੀ, ਰਾਣੀ ਲੋਟਦੀ ਸੀ ਜਿਹੜੀ ਗੱਲ ਉਤੇ॥੨੬। ਹੇ ਹਸ ਕੇ ਆਣ ਸਲਾਮ ਕਰਦੀ ਰਾਣੀ ਸੁੰਦਰਾਂ ਪੂਰ ਨ ਭਗਤਿ ਤਾਈ॥ਪੂਰਨ ਭਗਤਿ ਉਲਦ ਕੇ ਮੋਤੀ ਹੀਰੇ ਆਖੇ ਰਾਣੀ ਏਨੀ ਸਾਡੇ ਕੰਮ ਨਾਹੀ। ਪਕੇ ਭੋਜਨ ਦੀ ਦਿਲ ਨੂੰ ਚਾਹਿ ਹੈ ਗੀ ਇਛਾ ਹਈ ਤਾਂ ਤੁਰਤ ਪਕਾਉ ਜਾਈ। ਕਾਦਰਯਾਰ ਮੇਰਾ ਗੁਰੂ ਖਫਾ ਹੋਦਾ ਇਨਾ ਮੋਤੀਆ ਵਲ ਨਾ ਚਿਤ ਲਾਂਈ॥੨੭। ਲਾਂਮ ਲੈਦੀ ਹੈ ਤੁਰਤ ਪਕਾਇ ਰਾਣੀ ਛਤੀ ਭੋਜ ਨ ਗਰਮ ਕਰਵਾਇ ਕੇ ਜੀ। ਭਤੇ ਸਿਰੀ ਚੁਕਾਏ ਕੇ ਗੋਲੀਆਂ ਦੇ ਆਪਨ ਜਰ ਲੈਦੀ ਹਥੁ ਪਾਇ ਕੇ ਜੀ। ਹਥੁ ਜੋੜ ਕੇ ਆਖਦੀ ਚਲ ਸਾਈਆਂ ਮਥਾ ਟੇਕ ਆਵਾ ਮੈ ਭੀ ਜਾਇ ਕੇ ਜੀ। ਕਾਦਰਯਾਰ ਲੈ ਚਲਿਆ ਸੁੰਦਰਾਂ ਨੂੰ ਪੂਰਨ ਹੁਸਨ ਦੇ ਆਦਮੀ ਲਾਇ ਕੇ ਜੀ।੨੮। ਅਲਫ ਆਖਦੇ ਸੂਰਤ ਰਬ ਦੀ ਹੈ ਪਰ ਜਿਸ ਨੂੰ ਆਪ ਬਣਾਵਦਾ ਈ। ਸੂਰਤ ਵੰਦ ਨਾ ਕਿਸੇ ਦੇ ਵਲ ਵੇਖੇ ਸਭ ਕੋਈ ਹਸ ਬੁਲਾਵਦਾ ਈ। ਮਾਰੇ ਸੂਰਤਾ ਦੇ ਮਰ ਗਏ ਆਸਕ ਕੋਈ ਅੰਤ ਹਿਸਾਬ ਨਾ ਆਵਦਾ ਈ। ਕਾਦ੍ਰਯਾਰ ਪਰਵਾਹਿ ਕੀ ਸੋਹਣਿਆਂ ਨੂੰ ਸੋਹਣਾ ਹੁਕਮੁ ਚਲਾਂਵਦਾ ਈ।੧੯। ਯੇ ਯਾਦ ਕਰਦੇ ਜੇਹੜੀ ਗਲ ਨੂੰ ਜੀ ਪੂਰਨ ਆ ਖਦਾ ਗੁਰੂ ਜੀ ਆਂਵਦੀ ਹੈ। ਛਤੀ ਭੋਜਨ ਛੱਤੀ ਭੋਜਨ ਗੁਰਾਂ ਦੇ ਰੱਖ ਅੱਗੇ ਹਥੁ ਜੋੜਿ ਕੇ ਸੀਸ ਨਿਵਾਂਵਦੀ ਹੈ। ਰਾਣੀ ਸੁੰਦਰਾਂ ਮੁਖ ਤੋਂ ਲਾਹਿ ਪੜਦਾ ਹਥੁ ਜੋੜਿ ਕੇ ਅਰਜ਼ ਫਰਮਾਂਵਦੀ ਹੈ। ਕਾਦਰਯਾਰ ਅਸੀ ਖਲੇ ਵੇਖੁਨੇ ਹਾ ਰਾਣੀ ਕੀ ਇਨਾਮੁ ਲਿਆਂਵਦੀ ਹੈ।੩੦। ਸਿਹਰਫੀ ਚੌਥੀ ਚਲ।੪। ਅ ਲਫ ਆਇ ਜੋਗੀ ਸਭੇ ਵੇਖਣੇ ਨੂੰ ਚਾਰੋ ਤਰਫ ਚੌਫੇਰਿਓ ਘਤਿ ਘੇਰਾ। ਰਾਣੀ ਸੁੰਦਰਾਂ ਮੁਖ ਤੋਂ ਲਾਹਿ ਪੜਦਾ ਸਭਨਾ ਵਲ ਦਿਦਾਰ ਦਾ ਦੇ ਫੇਰਾ। ਪੂਰਨ ਭਗਤਿ ਤੇ ਗੋਰਖੁ ਰਹੇ ਸਾਬਤ ਹੋਰੁ ਡੋਲ ਖਲੋਤਾ ਈ ਸਭ ਡੇਰਾ। ਕਾਦਰਯਾਰ ਗੁਰੂ ਤਰਸਵਾਨ ਹੋਇਆ ਮੂਹੋ ਮੰਗ ਰਾਣੀ ਜੋ ਕਿਛੁ ਜੀਓ ਤੇਰਾ॥੧॥ਬੇ ਬਹੁਤ ਹੈ ਗੁਰੂ ਜੀ ਦਇਆ ਤੇਰੀ ਰਾਣੀ ਆਖਦੀ ਕੁਝ ਪਰਵਾਹਿ ਨਾਹੀ। ਹੀਰੇ ਲਾਲ ਜੁਵਾਹਿਰ ਸੁਵਰਨ ਚਾਂਦੀ ਘਰਿ ਮੇਵਦੀ ਮਾਲ ਮਤਾਹਿ ਨਾਹੀ। ਅਗੇ ਗੋਲੀਆਂ ਬਾਂਦੀਆਂ ਟਹਿਲਣਾਂ ਨੀ ਕਿਸੇ ਕੰਮ ਦਾ ਕੋਈ ਅਟਕਾਇ ਨਾਹੀ। ਕਾਦਰਯਾਰ ਮੈ ਦਰਸਨ ਦੀ ਚਾਉ ਆਈ ਹੋਰੁ ਮੰਨ ਮੇਰੇ ਕੋਈ ਚਾਉ ਨਾਹੀ।੨। ਤੇ ਤੁਠਾ ਹੂੰ ਰਾਣੀਏ ਮੰਗ ਮੁਹੋ ਤਰ ਜਾਵੇਗੀ ਗੁਰੂ ਕਹਿਆ ਹਈ ਵੇਲਾ। ਅਗੇ ਦਿਸਦੇ ਬਾਗ ਬਹਾਰ ਮੇਵੇ ਵੇਖਿਆ ਈ ਗੁਰੂ ਦਾ ਸੈਲ ਮੇਲਾ। ਕਾਦਰਯਾਰ ਜੇ ਤੁਠਾ ਹੈ ਬਖਸ਼ ਮੈਨੂੰ ਰਾਣੀ ਆ ਖਦੀ ਪੂਰਨ ਦੇਹੁ ਚੇਲਾ॥੩॥ ਸੇ ਸਾਬਤੀ ਨਾਲਿ ਕਰ ਬਚਨ ਬੈਠਾ ਦਿਲ ਖੁਸਦਿਆਂ ਗੁਰੂ ਨੇ ਤੋਰਿਆ ਈ। ਪੂਰਨ ਚਲਿਆ ਉਸਦੀ ਢਕ ਹੋਕੇ ਪਰ ਗੁਰਾਂ ਦਾ ਬਚਨ ਨਾ ਮੋੜਿਆ ਈ। ਰਾਣੀ ਸੁੰਦਰਾਂ ਕਰੇ ਦਲੀਲ ਮਨ ਮੈ ਜੋ ਮੈ ਕਰਮੁ ਪਾਇਆ ਸੋ ਮੈ ਲੋੜਿਆ ਈ। ਕਾਦਰਯਾਰ ਮੀਆਂ ਵਾਟੇ ਜਾਇ ਪੂਰਨ ਰਾਂਣੀ ਗੁਰਾਂ ਦਾ ਸੰਗ ਵਿਛੋੜਿਆ ਈ॥੪॥ ਜੀਮ ਜਦੋ ਲੈ ਸੁੰਦਰਾਂ ਤੁਰੀ ਪੂਰਨ ਕਹਿਦੀ ਅੱਜ ਚੜੀ ਟਿਲੇ ਰਾਜ ਦੇ ਜੀ। ਖੁਸੀ ਵਿਚ ਨਾ ਮੇਵਦੀ ਚੋਲੜੇ ਦੇ ਬੰਦ ਟੁਟ ਗਏ ਪਸਵਾਜ ਦੇ ਜੀ। ਜੈਸਾ ਲਾਲ ਮੈ ਅਜ ਖਰੀਦ ਆਦਾ ਐਸਾ ਹੋਰ ਨਾ ਕੋਈ ਵਿਹਾਝਦੇ ਜੀ। ਕਾਦਰਯਾਰ ਜਾ ਆਪਣੇ ਸਹਿਰ ਵੜਸੀ ਕੰਮ ਵੇਖ ਗਰੀਬ ਨਵਾਜ ਦੇ ਜੀ॥੫॥ ਹੇ ਹੋਸ ਕੀਤੀ ਪੂਰਨ ਭਗਤਿ ਓਥੇ ਬੈਠ ਹਾਲ ਹਵਾਲ ਪਛਾਣਿਆ ਈ। ਜਿਨਾ ਗਲਾ ਤੋ ਰੱਬ ਜੀ ਸੰਗਦੇ ਸਾਂ ਵੇਖ ਕੇਹਾ ਤਰੀੀਮਤ ਰੰਞਾਣਿਆ ਈ। ਪੂਰਨ ਆਖਦਾ ਫਿਰ ਮੈ ਦਿਸਾ ਆਂਵਾ ਰਾਣੀ ਜੋਗ ਕੀ ਗਲ ਵਿ ਕਾਣਿਆ ਈ। ਕਾਦ੍ਰਯਾਰ ਮੀਆਂ ਰਾਣੀ ਸੁੰਦਰਾਂ ਨੂੰ ਪੂਰਨ ਆਖਦਾ ਵਾਂਗੁ ਇਆਣਿਆਈ॥੬॥ ਖੇ ਖਬਰ ਨਹੀ ਰਾਣੀ ਸੁੰਦਰਾਂ ਨੂੰ ਪੂਰਨ ਦੇਇ ਦਗਾ ਟੁਰ ਜਾਵਦਾ ਈ। ਮੈ ਤਾਂ ਜਾਣਦੀ ਸਾਂ ਮੇਰੇ ਹੁਸਨ ਮੁਠਾ ਜੇਹੜਾ ਏਹੁ ਅਰਜ ਫੁਰਮਾਂਵਦਾ ਈ। ਉਸ ਨੇ ਗੋਲੀਆਂ ਬਾਦੀਆਂ ਨਾਲ ਦਿਤੀ। ਆ ਆਖੇ ਫਿਰ ਦਿਸਾ ਘਰਿ ਆਵਦਾ ਈ। ਕਾਦ੍ਰਯਾਰ ਮੀਆਂ ਵਾਟੇ ਜਾਇ ਪੂਰਨ ਟਿਲੇ ਬਾਲ ਦਾ ਰਾਹਿ ਪੁਛਾਵਦਾ ਈ। ਦਾਲ ਦਸਿਆ ਆਇ ਕੇ ਗੋਲੀਆਂ ਨੇ ਪੂਰਨ ਰਾਂਣੀਏ ਧ੍ਰੋਹ ਕੰਮਾਇ ਗਿਆ। ਅਸੀ ਗੁਰਾਂ ਦੇ ਵਾਸਤੇ ਪਾਇ ਰਹੀਆ ਹਥੀ ਪੈ ਕੰਨੀ ਛੁਟ ਕਾਇ ਗਿਆ। ਰਾਂਣੀ ਸੁੰਦਰਾਂ ਸੁਣ ਸੁਣ ਬਿਤਾਬ ਹੋਈ ਸਸੀ ਵਾਂਗ ਮੈਨੂੰ ਬ੍ਰਿਹੁ ਲਾਇ ਗਿਆ॥ ਕਾਦ੍ਰਯਾਰ ਮੀਆਂ ਵਾਟੇ ਪੂਰਨ ਰਾਣੀ ਪੂਰਨ ਧ੍ਰੋਹਿ ਕੰਮਾਇ ਗਿਆ॥੮॥ ਜਾਲ ਜਰਾ ਨਾ ਤਾਗਤ ਰਹੀ ਤਨ ਮੈ ਖਾਧਾ ਸੁੰਦਰਾਂ ਗੰਮ ਦਾ ਗੀਤ ਲੋਕੋ। ਮੈ ਤਾ ਭੁਲੀ ਤੁਸੀ ਨਾ ਭੁਲੋ ਕੋਈ ਲਾਉ ਜੋਗੀ ਆ ਨਾਲਿ ਨਾ ਪ੍ਰੀਤ ਲੋਕੋ। ਜੰਗਲ ਗਏ ਨਾ ਬਹੁੜੇ ਸੁੰਦਰਾਂ ਨੂੰ ਜੋਗੀ ਹੈਨ ਕਿਸਦੇ ਮੀਤ ਲੋਕੋ। ਕਾਦ੍ਰਯਾਰ ਮੀਆਂ ਪਲ ਵਿਚ ਮੇਰਾ ਹੁਣ ਵਖਤ ਤਾ ਹੋਇਆ ਬਤੀਤ ਲੋਕੋ।੯। ਰੇ ਰੰਗ ਮਹਲ ਤੇ ਚੜ ਰਾਣੀ ਰੋਇ ਆਖਦੀ ਪੂਰਨਾ ਲੁੱਟ ਗਿਉ। ਬਾਗ ਹਿਰਸ ਦੇ ਪਕ ਤਿਆਰ ਹੋਏ ਹੱਥੀ ਲਾਇ ਕੇ ਬੂਟੀਆਂ ਪੁਟ ਗਿਓ। ਘੜੀ ਬੈਠ ਨਾ ਕੀਤੀਆਂ ਰਜ ਗਲਾ ਮੈ ਬਿਦੋਸੀ ਨੂੰ ਛਡਿ ਕੇ ਉਠ ਗਿਉ। ਕਾਦਰਯਾਰ ਮੀਆਂ ਸੱਸੀ ਵਾਂਗੁ ਮੈਨੂੰ ਥਲ ਵਿਚ ਕਰਲਾਦੀ ਨੂੰ ਸੁਟ ਗਿਓ।੧੦। ਜੇ ਜੋਰ ਨਹੀ ਸੀ ਸੋਹਣਿਆ ਨਾਲਿ ਤੇਰੇ ਖਲੀ ਦਸਤ ਪੁਕਾਰਦੀ ਵਲ ਜੂਹੀ। ਪੂਰਨ ਨਜਰ ਨਾ ਆਵਦਾ ਸੁੰਦਰਾਂ ਨੂੰ ਰਾਂਣੀ ਰੰਗ ਮਹਲ ਤੋਂ ਡਿਗ ਪਈ। ਧਪੇ ਇਸਕ ਦੇ ਮਾਰ ਹੈਰਾਨ ਕੀਤੀ ਪਾਟੇ ਨੈਨ ਨੱਕੋ ਚਲੀ ਰਤ ਸੂਹੀ। ਕਾਦਰਯਾਰ ਤਾ ਲੋਕ ਹੈਰਾਨ ਹੋਏ ਅਜ ਬਾਜ ਤੇ ਚਿੜੀ ਅਸਵਾਰ ਹੋਈ।੧੧। ਸੀਨ ਸੁੰਦਰਾਂ ਦੀ ਤਦੋ ਮੁਕਤੁ ਹੋਈ ਪੂਰਨ ਨਸ ਕੇ ਗੁਰਾਂ ਦੇ ਪਾਸ ਪੁੰ ਨਾ। ਗੁਰੂ ਵੇਖ ਹੈਰਾਨ ਅਸਚਰਜ ਹੋਇਆ ਤੇਰੇ ਕਾਰਣੇ ਹੋਇਆ ਪਾਪ ਖੂੰਨਾ। ਪੂਰਨ ਪਰਤ ਡਿਠਾ ਗੁਰੂ ਗੁਰੂ ਖਫਾ ਦਿਸੇ ਭਰ ਨੈਨ ਗਿੜਾਵੜੇ ਤਦੋ ਰੁੰਨਾ। ਕਾਦਰਯਾਰ ਗੁਰੂ ਕਹਿਦਾ ਜਾਇ ਗੋਲਾ ਮਿਲ ਮਾਪਿਆਂ ਨੂੰ ਪਵੇ ਠੰਢ ਉਨਾ।੧੨। ਸੀਨ ਸਹਿਰ ਸਲਕੋਟਿ ਦੀ ਤਰਫ ਅੰਦ੍ਰ ਗੁਰੂ ਵਿਦਾ ਕੀਤਾ ਮੇਹਿਰਬਾਨ ਹੋ ਕੇ। ਬਾਗ ਆਪਣੇ ਆਸਣ ਆਣ ਲਾਇਆ। ਬਾਰੀ ਵਰੀ ਰਾਜੇ ਨਿਗਾਹਵਾਨ ਹੋ ਕੇ। ਲੋਕ ਆਖਦੇ ਮੋਇਆ ਹੈ ਖਸਮ ਇਸਦਾ ਤਖਤ ਉਜੜੇ ਤਦੋ ਵੈਰਾਨ ਹੋ ਕੇ। ਕਾਦਰਯਾਰ ਤਰੋਕਿਆ ਆਣ ਪਾਣੀ, ਸਾਖਾ ਛੁਟੀਆਂ ਨੀ ਸਵਾਧਾਨ ਹੋ ਕੇ।੧੩। ਸੁਆਦ ਸਿਫਤ ਸੁਣ ਕੇ ਕਰਾਮਾਤ ਜਾਗੀ ਸਾਰਾ ਸਹਿਰ ਹੁੰਮਾਇਕੇ ਆਵਦਾਈ। ਬਾਰਾ ਬਰਸ ਗੁਜਰੇ ਲਖੇ ਕੌਣ ਕੋਈ ਪੜਦਾ ਪਾਇ ਕੇ ਮੁਖ ਛਪਾਵਦਾ ਈ। ਜੇ ਕੋਈ ਪਾਸ ਆਵੇ ਸੋ ਮੁਰਾਦ ਪਾਵੇ ਨਾਮ ਸਾਂਈ ਦੇ ਆਸ ਪੁਜਾਵਦਾ ਈ। ਕਾਦਰਯਾਰ ਤੇ ਦੁਖ ਜਹਾਨ ਦੁਖੀਆ ਪੂਰਨ ਅੰਨਿਆਂ ਨੂੰ ਨੈਣ ਦਿਵਾਵਦਾ ਈ॥੧੪॥ ਜੁਆਦ ਜਰਬ ਚਲਾਵਦਾ ਜੋਤ ਐਸੀ ਰਾਜੇ ਸਣੇ ਰਾਣੀ ਚਲ ਆਇਆ ਈ। ਅਗੇ ਆਪ ਰਾਜਾ ਮਗਰ ਲੂਣਾ ਰਾਣੀ ਰਬ ਦੋਹਾਂ ਨੂੰ ਬਾਗ ਲਿਆਇਆ ਈ। ਲੋਕਾਂ ਆਖਿਆ ਪੂਰਨ ਪਰਤ ਡਿਠਾ ਮਾਤਾ ਆਈ ਹੈ ਜਿਨ ਮਰਵਾਇਆ ਈ। ਕਾਦਰਯਾਰ ਮੀਆਂ ਅੱਗੋ ਉਠ ਪੂਰਨ ਚਰਨ ਚੁੰਮ ਕੇ ਸੀਸ ਨਿਵਾਇਆ ਈ॥੧੧॥ ਤੋਇ ਤਰਫ ਤੇਰੀ ਮਥਾ ਟੇਕਣੇ ਦੀ ਰਾਣੀ ਆਖਦੀ ਤੇਰੇ ਸੇਵਾਦਾਰ ਆਏ। ਅੱਗੋ ਉਠ ਕੇ ਤੁਧੁ ਫਕੀਰ ਸਾਂਈ ਐਡਾ ਭਾਰ ਸਾਡੇ ਸਿਰ ਚਾੜਿਆ ਏ। ਮੇਰੇ ਭਾਣੇ ਤਾ ਰਾਜਿਆ ਰਬ ਤੂੰ ਹੈ ਕਰ ਗੁਰਾਂ ਦਾ ਰੂਪ ਉਤਾਰਿਆ ਏ। ਕਾਦ੍ਰਯਾਰ ਤੂੰ ਦੇਸ ਦਾ ਮਾਲ ਖਾਵਦ ਤਾਂ ਮੈਂ ਏਤਨਾ ਬਚਨ ਉਚਾਰਿਆ ਈ॥੧੬॥ ਜੋਇ ਜਾਹਿਰਾ ਰਾਜਿਆ ਦਸ ਮੈਨੂੰ ਕਿਉਕਰ ਚੱਲ ਆਇਓ ਅਸਥਾਨ ਮੇਰੇ। ਰਾਜੇ ਆਖਿਆ ਸਚ ਫਕੀਰ ਸਾਂਈ ਘਰਿ ਨਹੀ ਹੋਦੀ ਸੰਤਾਨ ਮੇਰੇ। ਅੰਙਣ ਦਿਸੇ ਨਾ ਖੇਡਦਾ ਬਾਲ ਕੋਈ ਸੁੰਞੇ ਪਏ ਨੀ ਮਹਿਲ ਵੈਰਾਨ ਮੇਰੇ। ਕਾਦਰਯਾਰ ਮੀਆਂ ਚਵੀ ਬਰਸ ਗੁਜਰੇ ਘਰ ਵਸਦੀ ਏਹੁ ਨਿਦਾਨ ਮੇਰੇ॥੧੭॥ ਐਨ ਅਕਲ ਸਾਡੀ ਅੰਦ੍ਰ ਆਵਦਾ ਹੈ ਇਕ ਪੁਤ੍ਰ ਤੁਸਾਂ ਘਰਿ ਹੋਇਆ ਹੈ। ਉਸਨੂੰ ਜਾਇ ਕੇ ਵਿਚ ਉਜਾੜ ਦੇ ਜੀ ਕਿਸੇ ਬਕਰੇ ਵਾਗੂੰ ਸੀ ਕੋਹਿਆ ਹੈ ॥ਉਸਦੀ ਵਾਰਤਾ ਰਾਜਿਆ ਦਸ ਮੈਨੂੰ ਕੋਰਵੇ ਦੁਖ ਅਜਾਬ ਓਹੁ ਮੋਇਆ ਹੈ। ਕਾਦ੍ਰਯਾਰ ਸਲਵਾਨ ਨੂੰ ਪੁਤ੍ਰ ਯਾਦ ਆਇਆ ਭਰ ਨੈਨ ਗਡਾਵੱਢ ਰੋਇਆ ਹੈ॥੧੮॥ ਗੈਨ ਗੁਜਰ ਗਏ ਹੋਏ ਬਰਸ ਚਵੀ ਰਾਜੇ ਆਖਿਆ ਸਚੁ ਫਕੀਰ ਸਾਂਈ ਬੇਟਾ ਦੁਰਸਤ ਮੇਰੇ ਘਰ ਜੰਮਿ ਆਸੀ ਰਾਣੀ ਇਛੁਰਾ ਉਸਦੀ ਕੁਖ ਤਾਈ। ਮਾਂ ਮਤ੍ਰੇਈ ਨੂੰ ਵੇਖ ਕੁਧਰਮ ਹੋਇਆ ਸੁਨ ਮਾਰਿਆ ਉਸ ਦੀ ਦਾਦ ਖਾਹੀ। ਕਾਦਰਯਾਰ ਕਹਿਦਾ ਪੂਰਨ ਭਗਤਿ ਅਗੋ ਰਾਜਾ ਮਾਇ ਝੂਠੀ ਪੁਤ੍ਰ ਦੋਸ਼ ਨਾਹੀ ॥੧੯॥ ਫੇ ਫੋਲ ਕੇ ਵਾਰਤਾ ਦੱਸ ਮੈਨੂੰ ਪੂਰਨ ਆਖਦਾ ਪੁੱਤ੍ਰ ਦੀ ਗੱਲ ਮਾਈ। ਘ ਰਹੋਗ ਉਲਾਦ ਜਾ ਤਦ ਤੇਰੇ ਜੋ ਵਰਤੀ ਜੁਬਾਨ ਥੀ ਦਸ ਮਾਈ॥ਸਚੋ ਸਚੁ ਨਿਤਾਰ ਕੇ ਦਸ ਮੈਨੂੰ ਝੂਠੀ ਗਲ ਨਾ ਕਰੀ ਤੂੰ ਜਰਾ ਮਾਈ। ਕਾਦਰਯਾਰ ਔਲਾਦ ਦੀ ਸਿਕਮੰਦੀ, ਰਾਣੀ ਖੋਲ੍ਹ ਕੇ ਦਰਦ ਸਭ ਦਸਿਆ ਈ॥੨੦॥ ਕਾਫ ਕਹਿਰ ਹੋਈ ਤਕਸੀਰ ਮੈਥੋ ਜਦੋ ਮਿਲਣ ਮਹਿਲੀ ਮੈਨੂੰ ਆਇਆ ਈ। ਗਲਾ ਕੀਤੀਆ ਮੈ ਆਪਹੁਦਰੀਆ ਨੀ ਤੋਹਮਤ ਦੇਇ ਕੇ ਲਾਲ ਕੁਹਾਇਆ ਈ। ਭੁਲਾ ਪੂਰਨ ਨਹੀ ਭੁਲੀ ਮੈ ਭੈੜੀ ਜਦੋ ਮਿਲਣ ਮਹਿਲੀ ਮੈਨੂੰ ਆਇਆ ਈ। ਕਾਦਰਯਾਰ ਸਲਵਾਨ ਜਾ ਗੱਲ ਸੁਣੀ ਲੋਹੂ ਫੁਟ ਨੈਣਾ ਵਿੱਚੋ ਆਇਆ ਈ॥੨੧॥ਕਾਫ ਕਰ ਮੁ ਕੀਤੇ ਤੁਧੁ ਹੀਨ ਮੇਰੇ ਰਾਜਾ ਕਹੈ ਲੂਣਾ ਹਤਿਆਰੀਏ ਨੀ। ਅਜੇਹੇ ਪੁੱਤ੍ਰ ਨਾ ਆਵਦੇ ਹਥੁ ਕੈਨੂੰ ਤੁਧ ਮਾਰ ਗੁਵਾਇਆ ਈ ਡਾਰੀਏ ਨੀ। ਸਕਲ ਵੇਖ ਕੇ ਸਿਦਕ ਬੇਸਿਦਕ ਹੋਈਏ ਤੋਹਮਤ ਦੇ ਕੇ ਪੁੱਤ੍ਰ ਨੂੰ ਮਾਰਿਓ ਨੀ। ਕਾਦਰਯਾਰ ਤੇਰੀ ਸਾਨੂੰ ਖਬਰ ਨਾਹੀ ਤੀਰੀ ਲੇਖ ਕਰਦਾ ਚੰਚਲਹਾਰੀਏ ਨੀ॥੨੨॥ਲਾਂਮ ਲਿਖੀਆਂ ਵਰਤੀਆਂ ਨਾਲ ਉਸਦੇ ਕਹਿਦਾ ਬਾਪ ਨੂੰ ਜਾਣਦੇ ਭੋਗ ਰਾਜਾ। ਇਸਦੇ ਵਸ ਨਾਹੀ ਹੋਈ ਰਬ ਵੱਲੋ ਤੂੰ ਹੈ ਏਸ ਨੂੰ ਬਖਸਨ ਜੋਗ ਰਾਜਾ। ਦਿਤਾ ਇਕ ਚਾਵਲ ਇਹ ਤੂੰ ਖਾਇ ਮਾਤਾ ਜੋਧਾ ਪੁਤ੍ਰ ਤੁਸਾ ਘਰ ਹੋਗ ਰਾਜਾ। ਕਾਦਰਯਾਰ ਪਰ ਉਸ ਦੀ ਮਾਇ ਰੋਵਗ ਸਾਰੀ ਉਮਰ ਦਾ ਜਿਸ ਨੂੰ ਵਿਜੋਗ ਰਾਜਾ।੨੩। ਮੀਮ ਮਿਲਤ ਕੀਤੀ ਨਾਰ ਹੇ ਪੂਰਨ ਲੈਸੀ ਸੁਨੋ ਲੋਕੋ ਆਇਆ ਹੈ ਸਾਧ ਕੋਈ। ਮੇਰੇ ਪੁਤ੍ਰ ਦਾ ਬਾਗ ਵੈਰਾਨ ਪਿਆ ਆਇ ਲਗਾ ਹੈ ਕਰਨ ਅਬਾਦ ਕੋਈ। ਮੈ ਭੀ ਲੈ ਆਵਾ ਦਾਰੂ ਅੱਖੀਆਂ ਦਾ ਪੂਰਨ ਛਡਿ ਨਾ ਗਿ ਆ ਹੈ ਸਵਾਦ ਕੋਈ। ਕਾਦਰਯਾਰ ਤਾ ਮੈ ਲਖ ਵਟਨੀ ਹਾਂ ਦਾਰੂ ਦੇਇ ਫਕੀਰ ਮੁਰਾਦ ਕੋਈ।੨੪। ਨੂਨ ਨਜਰ ਕੀਤੀ ਪੂਰਨ ਪਰਤ ਡਿਠਾ ਮਾਤਾ ਆਵਦੀ ਹੈ ਕੇਹੜੇ ਹਾਲ ਮੰਦੇ। ਅਡੀ ਖੋੜਿਆਂ ਨਾਲ ਬਿਹੋਸ ਹੋਈ ਰਾਣੀ ਨਜਰ ਨਾ ਆਵਦੇ ਘਾਹ ਕੰਡੇ। ਪੂਰ ਨ ਵੇਖ ਕੇ ਸਹਿ ਨਾ ਸਕਿਆ ਈ ਰੋਇ ਉਠਿਆ ਵਾਂਗ ਹੈਰਾਨ ਬੰਦੇ। ਕਾਦਰਯਾਰ ਮੀਆਂ ਅਗੋ ਉਠ ਪੂਰਨ ਵੇਖ ਕਿਸ ਤ੍ਰਾ ਮਾਇ ਦੇ ਦਰਦ ਵੰਡੇ।੨੫। ਵਾਉ ਵਰਤਿਆ ਕੀ ਤੇਰੇ ਨਾਲ ਮਾਤਾ ਪੂਰਨ ਆਖਦਾ ਦਸ ਖਾ ਸਾਰ ਮੈਨੂੰ। ਤੇਰੇ ਰੋਦੀ ਨੇ ਨੈਣ ਬਸੀਰ ਹੋਏ ਨਜਰ ਆਵਦਾ ਏਹੁ ਅਜਾਰ ਮੈਨੂੰ। ਮਾਤਾ ਆਖਦੀ ਦੁਖ ਨਾ ਫੋਲ ਬੇਟਾ ਹੋਇਆ ਪੁਤ੍ਰ ਬਗੈਰ ਗੁਬਾਰ ਮੈਨੂੰ। ਕਾਦਰਯਾਰ ਮੀਆਂ ਬੁਰੇ ਦੁਖ ਪੁਤ੍ਰਾਂ ਦੇ, ਗਿਆ ਦਰਦ ਫਿਰਾਕ ਦਾ ਮਾਰ ਮੈਨੂੰ।੨੬। ਹੇ ਹਥ ਨਹੀ ਆਵਦੇ ਮੋਏ ਮਾਤਾ ਪੂਰਨ ਆਖਦਾ ਮਾਇ ਨੂੰ ਰੋਇ ਨਾਹੀ। ਅਰ ਜਨ ਦਾਸ ਜਹੇ ਨਾਰੇ ਮਾਰ ਗਏ ਬਣਿਆ ਕੋਇ ਅਭਮਾਨ ਦਾ ਢੋਇ ਨਾਹੀ। ਕਿਸਨੂੰ ਨਹੀ ਲਗੇ ਸੱਲ ਪੁਤ੍ਰਾਂ ਦੇ ਤੂੰ ਭੀ ਕਰ ਮਾਏ ਅਮਸੋਸ ਨਾਹੀ। ਕਾਦਰਯਾਰ ਦਲੇਰੀਆਂ ਦੇਇ ਪੂਰਨ ਗੰਮ ਨਾ ਖਾਈ ਮਾਤਾ ਖਫਤਨ ਹੋਇ ਨਾਹੀ।੨੭। ਲਾਮ ਲਈ ਅਵਾਜ ਪ ਛਾਣ ਮਾਤਾ ਸਚੁ ਆਖ ਬੇਟਾ ਕਿਥੋ ਆਇਆ ਹੈ। ਕੇਹੜੇ ਸਹਿਰ ਵਲਾਇਤ ਨੀ ਘਰ ਤੇਰੇ ਕਿਸੇ ਮਾਇ ਕਰਮਾਂ ਵਾਲੀ ਜਾਇਆ ਹੈ। ਅਖੀ ਦਿਸੇ ਤਾ ਸੂਰਤ ਲਭ ਲਵਾ ਬੋਲੀ ਵਾਂਗ ਪੁਤ੍ਰ ਪਰਤਾਇਆ ਹੈ। ਕਾਦਰਯਾਰ ਆਖੇ ਦਸੋ ਭੇਤ ਮੈਨੂੰ ਜ ਮੈ ਭੁਲੀ ਜਾ ਰਬ ਮਿਲਾਇਆ ਹੈ।੨੮। ਅਲਫ ਆ ਖਦਾ ਮਾਤਾ ਨੂੰ ਭੁਲ ਨਹੀ ਤੂੰ ਤਾ ਸਮਝਿ ਕੇ ਬੈਠ ਕਰ ਸਾਰ ਮੇਰੀ। ਟਿਲਾ ਮੁਲਖ ਤੇ ਪੁੱਤ੍ਰ ਨਾਥ ਦਾ ਜੀ ਏਹ ਜੋਗ ਕੰਮਾਵਣੀ ਕਾਰ ਮੇਰੀ। ਮੁਢੋ ਸਹਿਰ ਉਜੈਨ ਬਿਰਾਦਰੀ ਹੈ ਰਾਜਬੰਸੀਆਂ ਦੀ ਦੁਨੀਆਦਾਰ ਮੇਰੀ। ਕਾਦਰਯਾਰ ਸਲਵਾਨ ਦਾ ਪੁੱਤ੍ਰ ਹਾਂ ਮੈਂ ਪੂਰਨ ਨਾਉ ਤੇ ਜਾਤ ਪਰਵਾਰ ਮੇਰੀ। ੨੯। ਯੇ ਯਾਦ ਨਾ ਮਾਤਾ ਨੂੰ ਗੰਮ ਰਹਿਆ ਪੜਦੇ ਸੁਣਦਿਆ ਨੈਣਾ ਦੇ ਖੁਲ ਗਏ। ਪੂਰਨ ਵੇਖਦੀ ਨੂੰ ਥਣੀ ਦੁਧ ਪਿਆ ਧਾਰ ਮੁਖ ਪਰਨਾਲੜੇ ਚੱਲ ਗਏ। ਉਸਨੇ ਉਠ ਕੇ ਸੀਨੇ ਦੇ ਨਾਲਿ ਲਾਇਆ ਰਬ ਸੁਖ ਦਿਤੇ ਦੁਖ ਭੁੱਲ ਗਏ। ਕਾਦਰਯਾਰ ਮੀਆਂ ਮਾਈ ਇਛਰਾ ਦੇ ਸਾਨਤ ਸ਼ੌਕ ਸਭੋ ਹੋਰ ਭੁਲ ਗਏ।੩੦। ਸਿਹਰਫੀ ਪੰਜਵੀਂ ਚਲੀ। ਅਲਫ ਆਇ ਕੇ ਰਬ ਮਿਲਾਇਆ ਹੈ ਬਾਰੀ ਵਰੀ ਪੂਰਨ ਫਿਰ ਮਾਪਿਆਂ ਨੂੰ। ਨਾਲੇ ਮਾਤਾ ਦੇ ਨੈਣ ਦਿਵਾਇ ਸੂ ਨਾਲੇ ਬਾਲ ਦਿੱਤਾ ਇਕਲਾਪਿਆਂ ਨੂੰ। ਰਾਜਾ ਰੋਇ ਕੇ ਪੁਤ੍ਰ ਦੇ ਗਲ ਮਿਲਿਆ, ਪਛੋਤਾਵਦਾ ਬਚਨ ਅਲਾਪਿਆਂ ਨੂੰ। ਕਾਦਰਯਾਰ ਕਹਿਦਾ ਪੂਰਨ ਭਗਤਿ ਅਗੋ ਰਾਜਾ ਤਦੋ ਰੋ ਦੋ ਮਾਰਨ ਆਖਿਆਂ ਨੂੰ।੧। ਬੇ ਬਹੁਤ ਹੋਈ ਪਰੇਸਾਨ ਲੂਣਾ ਪੂਰਨ ਵੇਖਦੀ ਨੂੰ ਚੜਿ ਤਪੁ ਜਾਏ। ਹੋਰ ਸਭ ਪਰਾਨਾ ਦੀ ਜੋਤਿ ਘਟੀ ਜਿਮੀ ਵੇਲ ਨਾ ਦੇਇ ਜੋ ਛਪ ਜਾਏ। ਪੂਰਨ ਨਜਰ ਕੀਤੀ ਲੂਣਾ ਖੜੀ ਪਿਛੇ ਲੋਕ ਪਾਸ ਆਵਨ ਉਥੇ ਆਪ ਜਾਏ। ਕਾਦਰਯਾਰ ਜਿ ਉ ਜਿਉ ਮਥਾ ਟੇਕਦਾ ਈ ਲੂਣਾ ਨਾਲ ਹੈਰਾਨਗੀ ਖਪ ਜਾਏ॥੨। ਤੇ ਤੂੰ ਨਾ ਹੋਇ ਗਮਨਾਕ ਮਾਤਾ ਪੂਰਨ ਆਖਦਾ ਲੂਣਾ ਨਿਦਾਨ ਹੋਈ। ਤੇਰੇ ਵਸ ਨਹੀ ਹੋਈ ਰਬ ਵਲੋ ਪਿਛਲਾ ਰੱਖੀ ਨਾ ਖਾਬ ਖਿਆਲ ਕੋਈ। ਦਾਵਣਗੀਰ ਮੈ ਆਪਣੇ ਬਾਪ ਦਾ ਹਾ ਜਿਸ ਪੁਛਿਆ ਨਹੀਂ ਹਵਾਲ ਕੋਈ। ਕਾਦਰਯਾਰ ਜੇਹੀ ਮੇਰੇ ਬਾਪ ਕੀਤੀ ਐਸੀ ਪੁਤ੍ਰਾਂ ਨਾਲ ਨਾ ਕਰੇ ਕੋਈ।੩। ਸੇ ਸਾਬਤੀ ਹਰਫ ਨਾ ਇਕ ਚਲੇ ਰਾਜਾ ਘਟਿ ਲਥਾ ਸਰਮਿੰਦਗੀ ਥੋ। ਦਿਲੋ ਸਮਝਿਦਾ ਰਬ ਦਾ ਭਲਾ ਹੋਵੈ ਸਾਝ ਰਹੀ ਹੈ ਇਸਦੀ ਜਿੰਦਗੀ ਥੋ। ਅਗੇ ਜਾਇ ਜਬਾਬ ਕੀ ਦੇਵਸਾ ਮੈ ਕੰਮ ਮੂਲ ਨਾ ਹੋਇ ਪਸਿੰਦਗੀ ਥੋ। ਕਾਦ੍ਰ ਯਾਰ ਸਲਵਾਨ ਦਾ ਰੰਗ ਹੋਇਆ ਵਾਗ ਮੁਰਦੇ ਇਸਦੀ ਬਿੰਦਗੀ ਥੋ।੪। ਜੀਮ ਜਾਵੋ ਵਸੋ ਤੁਸੀ ਘਰੀ ਬਾਰੀ ਪੂਰਨ ਆਖਦਾ ਬਾਪ ਨੂੰ ਸੁਣੀ ਰਾਜਾ। ਕਰੇ ਮਾਇ ਦੀ ਸੌਪਣਾ ਉਸ ਵੇਲੇ ਬਾਹੋ ਪਕੜਿ ਲੈ ਜਾਹੁ ਤੂੰ ਹੁਣੇ ਰਾਜਾ। ਨਾਲੇ ਲੂਣਾਂ ਨੂੰ ਵੇਖਣਾ ਉਸੇ ਤਰਾ ਕੋਈ ਸਚ ਤੇ ਝੂਠ ਨਾ ਪੁਣੀ ਰਾਜਾ। ਕਾਦਰਯਾਰ ਉਸ ਰੋਜ ਦਾ ਫਿਕਰ ਕਰ ਕੇ ਕਿਸਾ ਜੋੜ ਬਣਾਇਆ ਸੀ ਗੁਣੀ ਰਾਜਾ।੫। ਹੇ ਹੁਕਮ ਕੀਤਾ ਰਾਜੇ ਉਸ ਵੇਲੇ ਆਖੇ ਲਗ ਮੇਰੇ ਘਰ ਚੱਲ ਪੂਤਾ। ਕੁੰਜੀ ਪਕੜ ਤੂੰ ਦਸਤ ਖਜਾਨਿਆਂ ਦੀ, ਬੰਨ ਬੈਠ ਤੂੰ ਹੁਕਮੁ ਦੀ ਪਗ ਪੂਤਾ। ਤੈਨੂੰ ਦੇਖ ਮੇਰਾ ਮਨ ਖੁਸੀ ਹੋਇਆ ਦਿਲੋ ਬੁਝਦੀ ਭੜਕਦੀ ਅੱਗ ਪੂਤਾ। ਕਾਦਰਯਾਰ ਸਲਵਾਨ ਭੀ ਕਰੇ ਤਰਲੇ ਕਿ ਵੇ ਸੌਤਰਾ ਸਦੀਏ ਜਗ ਪੂਤਾ।੬। ਖੇ ਖਾਸ ਜੰਜਾਲ ਦੀ ਨਹੀ ਮੈਨੂੰ ਪੂਰਨ ਆਖਦਾ ਬੰਨ ਕੇ ਰਖਦੇ ਹੋ। ਮੇਰੇ ਵਲੋ ਤਾ ਰਾਜ ਲੁਟਾਇ ਦੇਵੋ ਜੇ ਕਰ ਆਪੁ ਕੰਮਾਇ ਨਾ ਸਕਦੇ ਹੋ। ਜਿਸ ਨੂੰ ਦਰਦ ਮੇਰਾ ਮੈ ਤਾ ਜਾਣ ਲੀਤਾ ਤੁਸੀ ਤਰਲੇ ਕਰਿਦੇ ਮਾਰੇ ਲਜਦੇ ਹੋ। ਕਾਦਰਯਾਰ ਮੈ ਸਰਪਰ ਜਾਵਣਾ ਈ ਨਹੀ ਪਾਸ ਰਹਿਣਾ ਜਿਹੜੀ ਤੱਕਦੇ ਹੋ।੭। ਦਾਲ ਦੇ ਇਕੇ ਇਕ ਦੁਆਇ ਪੂਰਨ ਫਿਰ ਮਾਪਿਆਂ ਨੂੰ ਇਕ ਬਚਨ ਕਰਸੀ। ਤਖਤ ਬਹੇਗਾ ਹੋਰ ਭਿਰਾਉ ਮੇਰਾ ਜੇਹੜਾ ਹੋਗੁ ਤੁਸਾ ਘਰਿ ਰਾਜ ਵੰਸੀ। ਮਰਦ ਹੋਗ ਰਾਜਾ ਵੱਡੇ ਹੋਸ ਵਾਲਾ ਜਿ ਥੇ ਪਵਨ ਮੁਕਦਮੇ ਫਤੇ ਲੈਸੀ। ਕਾਦਰਯਾਰ ਰਸਾਲੂ ਓਬਾਦ ਅਗੇ ਫੇਰ ਰਾਜ ਰਾਜਾ ਤੇਰਾ ਮੁਕ ਵੈਸੀ।੮। ਜਾਲ ਜਰਾ ਨਾ ਪਵੋ ਖਿਆਲ ਮੇਰੇ ਫੇਰ ਮਾਇ ਅਗੇ ਹਥ ਬੰਨਿਆ ਸੂ। ਆਖੇ ਮਾਤਾ ਨੂੰ ਮਗਰ ਨਾ ਆਵਿਆ ਜੇ ਕਹਿਆ ਬਾਪ ਦਾ ਚਾਇ ਸਭ ਰਦਿਆ ਸੂ। ਆ ਖੇ ਜੋਗੀਆਂ ਨੂੰ ਕਰੋ ਕੂਚ ਡੇਰਾ, ਪਲਾ ਹਿਰਸ ਦਾ ਚਾਇ ਉਲਦਿਆ ਸੂ। ਕਾਦਰਯਾਰ ਉਥੋ ਲਗਾ ਤੁਰਨ ਪੂਰਨ ਮਾਈ ਇਛਰਾ ਨੂੰ ਫਿਰ ਸਦਿਆ ਸੂ।੯। ਰੇ ਰੋਇ ਕੇ ਆਖਦਾ ਮਾਇ ਤਾਂਈ ਜੇਹੜਾ ਕਰਮ ਲਿਖਿਆ ਸੋਈ ਪਾਇਆ ਮੈ। ਇਸੇ ਸਹਿਰ ਥੀ ਬਾਪੁ ਤਗੀਰ ਕਰ ਕੇ ਕੇਹੜੀ ਮਤ ਦੇ ਨਾਲ ਨਿਕਾਲਿਆ ਮੈ। ਕਿਸ ਨੂੰ ਖੋਲ੍ਹ ਕੇ ਦਿਲ ਦਾ ਹਾਲ ਆਖਾਂ ਜੇਹੜਾ ਦੁਖ ਸਰੀਰ ਤੇ ਜਾਲਿਆ ਮੈ। ਕਾਦਰਯਾਰ ਮੀਆਂ ਪੂਰਨ ਭਗਤਿ ਆਖੇ ਵੰਡ ਲਏ ਜੇ ਆਪਣੇ ਤਾਲਿਆ ਮੈ। ਜੋਇ ਜੀਵਣਾ ਹੋਵੀਗਾ ਤਦੋ ਮੇਰਾ ਆਖੇ ਲੱਗ ਮੇਰੇ ਘਰਿ ਚੱਲ ਪੂਤਾ। ਚਵੀ ਬਰਸ ਹੋਏ ਦਰਦ ਭੋਗਦੀ ਨੂੰ ਤੇਰੇ ਨਾਲ ਨਾ ਕੀਤੀਆ ਗਲ ਪੂਤਾ। ਗਿਆਂ ਪੁਤ੍ਰਾਂ ਦੇ ਦੁਖ ਬੁਰੇ ਹੋਦੇ ਸੀਨੇ ਰੜਕਦੇ ਸਜਰੇ ਸਲ ਪੂਤਾ। ਕਾਦਰਯਾਰ ਕਰ ਕੇ ਹਥੀ ਕਾਲ ਮੇਰਾ ਫੇਰ ਜਾਈ ਤੂੰ ਕਿਤੇ ਵਲ ਪੂਤਾ।੧੧। ਸੀਨ ਸਮਝ ਮਾਤਾ ਤੂੰ ਤਾਂ ਭੋਲੀ ਏਨੀ ਪੂਰਨ ਭਗਤਿ ਖਲੋਇਕੇ ਦੇਇ ਮਤੀ। ਗੋਪੀਚੰਦ ਦੀ ਮਾਤਾ ਸਲਾਹੀਏ ਜੀ ਜਿਨ ਤੋਰਿਆ ਪੁਤ੍ਰ ਫਕੀਰ ਹੱਥੀ। ਤੂੰ ਭੀ ਟੋਰ ਮਾਤਾ ਰਾਜੀ ਹੋਇ ਕੇ ਜੀ ਮੈਨੂੰ ਜਾਣ ਦੇ ਹਥ ਨਾ ਮੂਲ ਘੱਤੀ। ਕਾਦਰਯਾਰ ਫਕੀਰਾ ਦਾ ਰਹਿਣ ਨਾਹੀ ਤੂੰ ਤਾ ਰੋਇ ਨਾ ਮੇਰੀਏ ਜਣਨਵੰਤੀ।੧੨। ਸੀਨ ਸੀਰ ਖੋਰਾ ਮੈਥੋ ਜੁਦਾ ਹੋਇਆ ਮਸਉਤ੍ਰੀ ਡਿੱਠਾ ਹੈ ਮੁੱਖ ਤੇਰਾ। ਚਵੀ ਬਰਸ ਹੋਏ ਨਾਰੇ ਮਾਰਦੀ ਨੂੰ ਅਸੀ ਵੰਡ ਨਾ ਲਿਆ ਸੀ ਕੁਝ ਤੇਰਾ। ਦਸੀ ਪੂਰਨਾ ਏਹੁ ਕੀਕਰ ਨਲਗੋ ਏਹੁ ਉਮਰ ਹ੍ਯਾਤੀ ਦਾ ਰੁਖ ਤੇਰਾ। ਕਾਦਰਯਾਰ ਮੈ ਨਿਤ ਚਿਤਾਰਦੀ ਸਾ ਖਾਬ ਵਿਚ ਸੁਨੇਹੜਾ ਮੁਖ ਤੇਰਾ।੧੩। ਸੁਆਦ ਸਾਹਿਬ ਦਿਤੀ ਮੈਨੂੰ ਜਿੰਦਗਾਨੀ ਕੀ ਲਗੀ ਹੈ ਸਚ ਪਛਾਣ ਮਾਏ। ਗੋਰਖੁ ਨਾਥੁ ਜੀ ਕਢਿਆ ਖੂਹ ਵਿਚੋ ਰਬ ਦਿਤੇ ਨੀ ਨੈਣ ਪਰਾਣ ਮਾਏ। ਮਤ ਖਫਾ ਹੋਵੇ ਕਰੇ ਕਾਲ ਮੇਰਾ ਉਸਦੇ ਪਾਸ ਦੇਈ ਮੈਨੂੰ ਜਾਣ ਮਾਏ। ਕਾਦਰਯਾਰ ਮੈ ਕੌਲ ਕਰਾਰ ਕੀਤਾ ਫੇਰ ਮਿਲਾਗਾ ਤੈਨੂੰ ਮੈ ਆ ਮਾਏ॥੧੪॥ ਜੁਆਦ ਜਾਮਨੀ ਗੁਰਾਂ ਦੀ ਵਿਚਿ ਲੈ ਕੇ ਮਾਤਾ ਤੋਰਿਆ ਹੈ ਤਕਰਾਰ ਲੋਕੋ। ਦਿਲੋ ਸਮਝਿਆ ਰੱਬ ਦਾ ਭਲਾ ਹੋਵੈ ਸਾਝ ਰਹੀ ਹੈ ਵਿਚ ਸੰਸਾਰ ਲੋਕੋ। ਡਿਗੇ ਲਾਲ ਹਥਾ ਵਿਚੋ ਲੱਭਦੇ ਨੀ ਕਰਮਾ ਵਾਲਿਆ ਦੇ ਦੂਜੀ ਵਾਰ ਲੋਕੋ। ਪੂਰਨ ਵਿਦਿਆ ਹੋਇਆ ਰਾਣੀ ਇਛਰਾ ਤੋ ਕਿਸਾ ਜੋੜਿਆ ਹੈ ਕਾਦਰਯਾਰ ਲੋਕੋ।੧੫। ਤੋਇ ਤਰਫ ਤੁਰਿਆ ਗੁਰੂ ਆਪਣੇ ਦੀ ਜਾ ਕੇ ਚਰਨਾ ਤੇ ਸੀਸ ਨਿਵਾਵਦਾ ਈ। ਹਥੁ ਜੋੜਿ ਪਰਦਖਣਾ ਤਿੰਨ ਲਈਆਂ ਮੁਖੋ ਚਾਇ ਅਲਖ ਜਗਾਵਦਾ ਈ। ਸਾਰੇ ਸੰਤਾ ਨੂੰ ਫੇਰ ਡੰਡੌਤ ਕਰ ਕੇ ਹਥੀ ਆਪਣੀ ਆਸਣ ਲਾਵਦਾ ਈ। ਕਾਦ੍ਰ ਯਾਰ ਮੈ ਪੁਛਿਆ ਗੁਰੂ ਪੂਰੇ ਮਾਇ ਬਾਪ ਦਾ ਹਾਲ ਸੁਣਾਵਦਾ ਈ।੧੬। ਜੋਇ ਜਦੋ ਮੈ ਓਥੇ ਜਾਇ ਵੜਿਆ ਡਿਠਾ ਬਾਗ ਵੈਰਾਨ ਉਜਾੜ ਹੋਇਆ। ਇਕ ਬ੍ਰਿਛ ਦੇ ਹੇਠ ਮੈ ਜਾਇ ਬੈਠਾ ਪਰ ਉਹ ਸੀ ਨਾਥ ਜੀ ਸੁਕਾ ਹੋਇਆ। ਨਾਮ ਸਿਮਰ ਕੇ ਆਪ ਦਾ ਛਟਾ ਦਿਤਾ ਜੜ੍ਹਾ ਸੇਤੀ ਵਹੁ ਨਾਥ ਜੀ ਹਰਾ ਹੋਇਆ। ਕਾਦਰਯਾਰ ਤੇ ਬਾਗ ਗੁਲਜਾਰ ਹੋਇਆ, ਧੁੰਮੀ ਖਲਕ ਤੇ ਸਹਰ ਵਹੀਰ ਹੋਇਆ।੧੭।

ਐਨ ਆਇ ਉਥੇ ਲੋਕ ਅਰਜਵੰਦ ਹੋਏ ਲਗੇ ਆਪਣੇ ਅਰਥ ਸੁਣਾਵਣੇ ਨੂੰ। ਮਿਹਰਬਾਨਗੀ ਆਪ ਦੀ ਨਾਲ ਸਾਈਆਂ, ਅਰਥੀ ਅਰਥ ਲੱਗੇ ਤਦੋ ਪਾ ਵਣੇ ਨੂੰ। ਸੁਣਕੇ ਰਾਜਾ ਤੇ ਰਾਣੀ ਸਭ ਸਹਿਰ ਆਇਆ ਦਿਲੋ ਲੋਚ ਮੁਰਾਦ ਦੇ ਪਾਵਣੇ ਨੂੰ। ਕਾਦਰਯਾਰ ਮੈ ਬਹੁਤ ਅਬਾਦ ਕੀਤਾ ਪਿਤਾ ਜਾਣ ਕੇ ਜੀਉ ਡਰਾਵਣੇ ਨੂੰ।੧੮। ਗੈਨ ਗੰਮ ਦੇ ਨਾਲਿ ਜੋ ਬੋਲਿਆ ਈ ਸਲਵਾਨ ਰਾਜਾ ਸਰਮਾਇ ਕੇ ਜੀ। ਅਸੀ ਲੋਕ ਸੰਸਾਰੀ ਹਾਂ ਦੁਖ ਭਰੇ ਤੁਸੀ ਸਾਧ ਤਪਸੀ ਹੋਇ ਸਾਂਈ ਦੇ ਜੀ। ਅਸਾ ਆਖਿਆ ਅਰਥ ਕਹੁ ਆਪਣਾ ਜੀ ਰਾਜੇ ਰੋਇ ਕਹੇ ਦੁਖ ਦੇਹਿ ਦੇ ਜੀ। ਕਾਦਰਯਾਰ ਸੁਣਾਇਕੇ ਆਖਿਆ ਮੈ ਇਕ ਪੁਤ੍ਰ ਹੋਵੀ ਘਰ ਜਾਹੁ ਖਾ ਜੀ।੧੯। ਫੇ ਫੇਰ ਰਾਣੀ ਮੁਖੋ ਵਾਕ ਕੀਤਾ ਪੂਰਨ ਪੂਰਨ ਪੁਤ੍ਰ ਇਸਦੇ ਘਰ ਜਮਿਆ ਸੀ। ਨਾ ਲ ਤੋਹਮਤਾ ਮੈ ਮਰਵਾਇ ਦਿਤਾ ਰਾਜਾ ਸੁਣਦਿਆ ਗਲ ਨੂੰ ਕੰਬਿਆ ਈ। ਫੇਰ ਕਹਿਆ ਮੈ ਰਾਜਿਆ ਬਖਸ਼ ਏਹਨੂੰ ਤੇਰੇ ਪੁਤ੍ਰ ਹੋਈ ਰਾਜ ਮਲਿਆ ਈ। ਕਾਦਰਯਾਰ ਮੀਆਂ ਰਾਣੀ ਇਛਰਾ ਦਾ ਦਰਸਨ ਕੀਤਿਆ ਜੀਉ ਸਰਸਲਿਆ ਈ।੨੦। ਕਾਫ ਕੁਫਰ ਥੀ ਗੁਰੂ ਜੀ ਖੌਫ। ਆਵੈ ਜੇਹੜਾ ਹੁਕਮੁ ਕਰੋ ਸੋਈ ਕਰੇ ਚੇਲਾ। ਜੇ ਕਰ ਕਹੋ ਤਾ ਸਿਧਾ ਦੀ ਟਹਿਲ ਕਰਾ ਜੇ ਕਰ ਕਹੋ ਤਾ ਤਪ ਕਰਾ ਜਾਇ ਬੇਲਾ। ਮੇਰਾ ਬਚਨ ਹੈ ਮਾਉ ਦੇ ਨਾਲ ਨਾਥਾ ਕਰੋ ਕਿਰਪਾ ਨਾਥੁ ਜੀ ਹੋਇ ਮੇਲਾ। ਕਾਦਰਯਾਰ ਦਿਆਲ ਹੋਇ ਗੁਰੂ ਕਹਿਦਾ ਬਚਾ ਚਲਾਗੇ ਸਭ ਲੈ ਨਾਲ ਚੇਲਾ। ੨੧। ਕਾਫ ਕਰਮੁ ਹੋਏ ਤਦੋ ਇਛਰਾ ਦੇ ਰਬ ਉਸ ਨੂੰ ਨੈਨ ਪਰਾਣ ਦਿਤੇ। ਦੇਖ ਸੂਰਤ ਮੇਰੀ ਤਦੋ ਰੋਵਨ ਲੱਗੀ ਬਚਾ ਛੱਡ ਕੇ ਨਾ ਜਾਈ ਵਲ ਕਿਤੇ। ਮੈਨੂੰ ਤਰਸਦੀ ਨੂੰ ਰਬ ਮੇਲਿਆ ਹੈ ਏਹੁ ਲਿਖੇ ਨੀ ਪੂਰਨਾ ਭਾਗ ਮਥੇ। ਕਾਦਰਯਾਰ ਮੈ ਗੁਰੂ ਜੀ ਦੇਇ ਜਾਮਨ ਤਦੋ ਆਇਆ ਹਾ ਤੁਰ ਕੇ ਵਲਾਇਤੇ॥੨੨॥ ਲਾਂਮ ਲਦ ਸਬਾਬ ਸਭ ਸਾਧ ਚਲੇ ਚੜੇ ਪਰਬਤਾ ਦੇ ਉਤੇ ਜਾਇ ਭਾਈ। ਕੋਈ ਕਰੇ ਤਪਸਿਆ ਸਾਧ ਵਾਲੀ ਕੋਈ ਬਹੈ ਤਾੜੀ ਸਿਧ ਲਾਇ ਭਾਈ। ਨਾਮ ਸਾਂਈ ਦਾ ਜਪਦੇ ਦਿਨੇ ਰਾਤੀ ਤਿਨਾ ਲਿ ਆਈ ਜਨਮ ਸਵਾਰ ਭਾਈ ਕਾਦ੍ਰਯਾਰ ਉਹ ਨੂਰ ਖੁਦਾਇਦੇ ਨੀ ਜਿਸ ਨੂੰ ਕਰਮ ਕਰਦੇ ਦੇਦੇ ਤਾਰ ਭਾਈ॥੨੩॥ਮੀਮ ਮਲ ਕੇ ਬੈਠੇ ਨੀ, ਸਾਧ ਡੇਰੇ ਚਰਚਾ ਕਰਦੇ ਨੀ ਜੋਗ ਧਿਆਨ ਦੀ ਜੀ। ਸੁਧ ਰੂਪ ਦਾ ਕਰਨ ਵਿਚਾਰ ਸਾਰੇ ਮਾਇਆ ਤਜੀ ਹੈ ਇਸ ਜਹਾਨ ਦੀ ਜੀ। ਪੂਰਨ ਵੇਖ ਕੇ ਗੁਰਾਂ ਦੀ ਚਾਲ ਸਾਰੀ ਰਚ ਰਿਹਾ ਹੈ ਵਿਚ ਗਿਆਨ ਦੇ ਜੀ। ਕਾਦਰਯਾਰ ਪੂਰਨ ਆਖਦਾ ਈ ਤੁਸੀਂ ਸੁਣੀਏ ਬਾਤ ਨਿਦਾਨ ਦੀ ਜੀ।੨੪। ਨੂੰਨ ਨਾਲਿ ਦੇ ਸਿਧਾ ਨੇ ਆਖਿਆ ਹੈ ਗੁਰੂ ਜੀ ਕਰੀਏ ਸੈਲ ਵਲਾਇਤਾਂ ਦੇ। ਦਖਣ ਪੂਰਬ ਤੇ ਪਛਮ ਦੇਸ ਸਾਰੇ ਆਇ ਲਥੇ ਨੀ ਵਿਚ ਗੁਜਰਾਇਤਾਂ ਦੇ। ਟਿਲੇ ਆਪਣੇ ਤੇ ਸਿਧ ਜਾਇ ਬੈਠੇ ਬਡੇ ਸੂਰਮੇ ਨੀ ਕਰਾਮਾਇਤਾਂ ਦੇ। ਕਾਦਰਯਾਰ ਕੀ ਸਿਧਾ ਦੀ ਸਿਫਤ ਕਰੀਏ ਬੰਨ ਫਿਰਦੇ ਨੀ ਕਈ ਜੰਮਾਇਤਾਂ ਦੇ॥੨੫॥ ਵਾਉ ਵਤਨ ਸਿਆਲਕੋਟਿ ਦੇ ਵਿਚ ਵਸਦੀ ਹੈ ਮੇਰੀ ਮਾਇ ਤੇ ਬਾਪ ਅਨਾਥ ਸਾਧੋ। ਮੈ ਤਾ ਮਾਇ ਦੇ ਨਾਲ ਕਰਾਰ ਕੀਤਾ ਫੇਰ ਆਵਾਗਾ ਗੁਰਾ ਦੇ ਨਾਲਿ ਸਾਧੋ। ਪੁਤ੍ਰ ਭਇਆ ਰਸਾਲੂ ਸਲਵਾਨ ਦੇ ਜੀ, ਰਾਜ ਦਿਤਾ ਹੈ ਉਸ ਨੂੰ ਨਾਥ ਸਾਧੋ। ਕਾਦਰਯਾਰ ਪਰਤਿਗਿਆ ਪੂਰੀ ਕਰੀਏ ਨਾਥੁ ਧ ਰਮਦੇ ਕਰਨਾ ਹੈ ਸਾਥ ਸਾਧੋ॥੨੬॥ਹੇ ਹੁਕਮੁ ਕੀਤਾ ਜਦੋ ਨਾਥ ਨੇ ਜੀ, ਸਿਧ ਮੰਡਲੀ ਸਭ ਤ੍ਯਾਰ ਹੋਈ। ਅੰਗ ਲਾਇ ਬਿਭੂਤ ਤੇ ਪਹਿਨ ਖਿਲਤੇ ਨਾਲ ਸਿੰਙੀਆਂ ਦੀ ਘਨਘੋਰ ਹੋਈ। ਮੁਖੋ ਤੁਰਨ ਅਲਖ ਜਗਾਇਕੇ ਜੀ ਸਾਰੇ ਦੇਸਾ ਦੇ ਵਿਚ ਜਾਂ ਖਬਰ ਹੋਈ। ਕਾਦਰਯਾਰ ਮੀਆਂ ਮਾਈ ਇੱਛਰਾ ਦਾ ਅ ਜੁ ਜਾਗਿਆ ਹੈ ਵਡਾ ਪੁੰਨ ਕੋਈ॥੨੭। ਲਾਮ ਲਾਇ ਦਿਤੇ ਬਾਗ ਵਿਚਿ ਡੇਰੇ ਰਾਜਾ ਸਣੇ ਰਾਣੀ ਮਿਲਨ ਆਇਆਇਆ ਈ। ਰਾਣੀ ਇਛਰਾ ਤੇ ਸਲਵਾਨ ਰਾਜਾ ਲੂਣਾ ਪੁਤ ਰਸਾਲੂ ਜੋ ਜਾਇਆ ਈ। ਹੋਰ ਨੌਕਰਾ ਚਾਕਰਾ ਟਹਿਲਣਾ ਨੇ ਹੱਥ ਜੋੜ ਕੇ ਸੀਸ ਨਿਵਾਇਆ ਈ। ਕਾਦਰਯਾਰ ਜਾ ਗੁਰਾਂ ਦਾ ਦਰ ਸਨ ਕੀਤਾ ਰਾਜੇ ਰਾਣੀਆਂ ਬਹੁ ਸੁਖ ਪਾਇਆ ਈ॥੨੮।ਅਲਫ਼ ਅਲਖ ਜਗਾਇ ਕੇ ਆਖਿਆ ਸੂ ਬਚਾ ਮੰਗ ਲੈ ਜੋ ਕਿਛੁ ਮੰਗਣਾ ਈ। ਅਗੋ ਉਠ ਰਸਾਲੂ ਨੇ ਬਚਨ ਕੀਤਾ ਕਰਾਮਾਤ ਦੇਹੁ ਕੇਹਾ ਸੰਗਣਾ ਈ। ਸਿਧਾ ਦਿਤੀਆਂ ਨੀ ਖੂਬ ਕਰਾਮਾਤਾਂ ਵਿਚ ਪਲਕ ਸਮੁੰਦ੍ਰ ਦੇ ਲੰਘ ਣਾ ਈ। ਕਾਦਰਯਾਰ ਜਾ ਡਿਠੀਆ ਜੋਗ ਸਕਤਾਂ ਚਰਨ ਪਕੜਿ ਕੇ ਦਾਨ ਸੁਖ ਮੰਗਣਾ ਈ। ॥੨੯॥ਯੇ ਯਾਦ ਕੀਤਾ ਪੂਰਨ ਨੂੰ ਮਾਇ ਨੇ ਜੀ ਬਚਾ ਕੀਤਾ ਈ ਕੌਲ ਕਰਾਰ ਪੂਰਾ। ਸਿਧ ਮੰਡਲੀ ਦੇ ਵਿਚ ਵਡਾ ਜੋਗੀ ਤੈਨੂੰ ਮਿਲਿਆਈ ਨਾਥੁ ਜੀ ਗੁਰੂ ਪੂਰਾ। ਭਰਮ ਭੇਦ ਜਾਗੇ ਮੇਰੇ ਸਜਣਾ ਦੇ ਮੁਕਤਿ ਹੋਇ ਬੈਕੁੰਠ ਜਾਇ ਪਹਿਨ ਚੂੜਾ। ਕਾਦਰਯਾਰ ਕਿਸਾ ਪੂਰਨ ਭਗਤਿ ਵਾਲਾ ਤੁਸੀ ਸੁਨੋ ਲੋਕੋ ਇਥੇ ਹੋਇਆ ਪੂਰਾ।੩੦। ਸਿਹਰਫੀਆ ਪੰਜ ਪੂਰੀਆ ਹੋਈਆ ਪੂਰਨ ਭਗਤਿ ਕੀਆਂ।