ਪੰਜਾਬੀ ਕਵਿਤਾ/ਕਵਿਤਾ ਦੀ ਪੜਚੋਲ
ਪਾਵੇ ਤਾਂ ਉਸ ਵਿੱਚ ਵਲਵਲਾ ਜ਼ਰੂਰ ਹੁੰਦਾ ਹੈ। ਵਲਵਲੇ ਨਾਲ ਰਾਗ ਆਪੇ ਆ ਜਾਂਦਾ ਹੈ ਜੋ ਕਵਿਤਾ ਵਿਚ ਮਿਠਾਸ ਭਰ ਦੇਂਦਾ ਹੈ। ਬਿਨਾਂ ਇਨ੍ਹਾਂ ਦੇ ਕਵਿਤਾ ਖੁਸ਼ਕ ਵਾਰਤਕ ਜਹੀ ਹੋ ਜਾਂਦੀ ਹੈ।
ਖ਼ਿਆਲ ਤੇ ਬੋਲੀ-
ਕਵੀ ਜਦੋਂ ਆਪਣੇ ਤਜਰਬੇ ਜ਼ਾਹਰ ਕਰਦਾ ਹੈ ਤਾਂ ਉਹ ਕਿਸੇ ਖ਼ਿਆਲ ਦੇ ਰੂਪ ਵਿਚ ਆਉਂਦੇ ਹਨ ਜਿਨ੍ਹਾਂ ਨੇ ਬੋਲੀ ਦੀ ਪੁਸ਼ਾਕ ਪਾਈ ਹੁੰਦੀ ਹੈ। ਮਜ਼ਮੂਨ ਕੋਈ ਹੋ ਸਕਦਾ ਹੈ। ਅਸੀਂ ਮਜ਼ਮੂਨ ਦੀ ਪੜਚੋਲ ਨਹੀਂ ਕਰਨੀ, ਸਗੋਂ ਦੇਖਣਾ ਹੈ ਕਿ ਖ਼ਿਆਲ ਕਿਸ ਸੁਚੱਜੇ ਢੰਗ ਨਾਲ ਨਿਭਾਏ ਹਨ। ਖਿਆਲਾਂ ਨੂੰ ਬੋਲੀ ਵਿਚ ਪ੍ਰਗਟ ਕੀਤਾ ਜਾਂਦਾ ਹੈ। ਪੜਚੋਲੀਏ ਨੂੰ ਇਹ ਵੀ ਦੇਖਣਾ ਪੈਂਦਾ ਹੈ ਕਿ ਬੋਲੀ ਦੇ ਸ਼ਬਦ ਭਾਵਾਂ ਜਾਂ ਖਿਆਲਾਂ ਦੇ ਮੂਜਬ ਪੂਰੇ ਉਤਰੇ ਹਨ ਕਿ ਨਹੀਂ। ਸ਼ਬਦ ਸਾਦੇ ਹੋਣੇ ਚਾਹੀਦੇ ਹਨ, ਔਖੇ ਨਹੀਂ। ਸ਼ਬਦ ਆਪੋ ਆਪਣੀ ਥਾਂ ਤੇ ਨਗੀਨਿਆਂ ਵਾਂਗ ਜੜੇ ਹੋਣ। ਬੋਲੀ ਨੂੰ ਸਜਾਉਣ ਵਾਲੀਆਂ ਸਜਾਵਟਾਂ ਨਵੇਂ ਢੰਗ ਤੇ ਨਵੇਂ ਨਮੂਨਿਆਂ ਦੀਆਂ ਹੋਣੀਆਂ ਚਾਹੀਦੀਆਂ ਹਨ।
ਉਪਰਲੀਆਂ ਸਾਰੀਆਂ ਗੱਲਾਂ ਨੂੰ ਹੋਰ ਖੋਲ੍ਹ ਕੇ ਸਮਝਾਉਣ ਲਈ, ਤੇ ਕਵਿਤਾ ਦੀ ਪੜਚੋਲ ਦੇ ਹੁਨਰ ਨੂੰ ਸਮਝਣ ਲਈ ਅਸੀਂ ਜ਼ਰਾ ਹੋਰ ਵਿਸਥਾਰ ਨਾਲ ਸਮਝਾਉਂਦੇ ਹਾਂ।
ਕਿਸੇ ਕਵਿਤਾ ਦੀ ਪਰਖ ਕਰਨ ਲਈ ਪਹਿਲੋਂ ਸਾਨੂੰ ਕਵਿਤਾ ਦੇ ਭਾਵ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ। ਇਹ ਕਰਨ ਲਈ ਸਾਨੂੰ ਉਸ ਦੇ ਅਰਥ, ਵਲਵਲੇ, ਰਾਗ ਤੇ ਲਹਿਜੇ ਦੀ ਟੋਹ ਲਾਉਣੀ ਪਏਗੀ।
ਅਰਥ-
ਕਵਿਤਾ ਦਾ ਸੰਬੰਧ ਅਰਥਾਂ ਨਾਲ ਹੈ, ਰਾਗ ਵਾਂਗ ਨਿਰੀਆਂ ਸੁਰਾਂ ਜਾਂ ਅਵਾਜ਼ ਨਾਲ ਨਹੀਂ। ਸੋ ਕਵਿਤਾ ਦੇ ਸ਼ਬਦਾਂ ਦੇ ਅਰਥਾਂ ਨੂੰ ਸਮਝਣਾ ਪਹਿਲੀ ਲੋੜ ਹੈ। ਕਵਿਤਾ ਤਾਂ ਸ਼ਬਦਾਂ ਦੇ ਨਾਲ ਚਿਤ੍ਰਕਾਰੀ ਕਰਦੀ ਹੈ ਤੇ ਜਿਵੇਂ ਚਿਤ੍ਰਾਂ ਦੇ ਪਾਰਖੂ ਲਈ ਲੀਕਾਂ ਤੇ ਰੰਗਾਂ ਦੀ ਕੀਮਤ ਦਾ ਜਾਣੂ ਹੋਣਾ ਜ਼ਰੂਰੀ ਹੈ ਤਿਵੇਂ ਕਵਿਤਾ ਦੇ ਪਾਰਖੂ ਲਈ ਸ਼ਬਦਾਂ ਦੇ ਗੁੱਝੇ ਤੇ ਬਾਹਰਲੇ ਅਰਥਾਂ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਕਵੀ ਸ਼ਬਦਾਂ ਨੂੰ ਕਈ ਵਾਰੀ ਪ੍ਰਚੱਲਤ ਅਰਥਾਂ ਵਿਚ ਵਰਤਦਾ ਹੈ ਤੇ ਕਈ ਵਾਰੀ ਆਪਣੇ ਮਨੋਭਾਵਾਂ ਨੂੰ ਨੰਗਿਆਂ ਕਰਨ ਲਈ ਕਿਸੇ ਉਚੇਚੇ, ਨਵੇਂ ਤੇ ਗੁਝੇ ਅਰਥ ਵਿੱਚ ਵਰਤਦਾ ਹੈ। ਇਸ ਨੂੰ ਦਿਲਾਂ ਦੀ ਬੋਲੀ ਸਮਝਣ ਵਾਲੇ ਸਮਝਦੇ ਹਨ। ਸੋ ਕਵਿਤਾ ਦਾ ਭਾਵ ਸਮਝਣ ਲਈ ਉਸ ਦਾ ਇੱਕੋ ਪਾਠ ਜ਼ਰੂਰੀ ਨਹੀਂ। ਕਵੀ ਦੇ ਮਨ ਦੀਆਂ ਧੁੰਧਲੀਆਂ ਤਸਵੀਰਾਂ ਨੂੰ ਸਾਕਾਰ ਕਰ ਕੇ ਅਰਥਾਂ ਵਿਚ ਸਮਝਾਉਣਾ ਪੜਚੋਲੀਏ ਦਾ ਫ਼ਰਜ਼ ਹੈ।
ਵਲਵਲਾ-
ਵਲਵਲੇ ਬਾਬਤ ਅੱਗ ਲਿਖਿਆ ਜਾ ਚੁੱਕਾ ਹੈ। ਇਸ ਦੀ ਪਰਖ ਕਰਨੀ ਪੜਚੋਲੀਏ ਲਈ ਬੜੀ ਜ਼ਰੂਰੀ ਹੈ। ਇਸ ਦਾ ਪਤਾ ਕਵਿਤਾ ਦੇ ਮਨ ਤੇ ਅਸਰ ਤੋਂ ਲੱਗਦਾ ਹੈ। ਵਲਵਲਾ ਕਵਿਤਾ ਦੀ ਰੂਹ ਹੈ; ਪਰ ਪ੍ਰਚਾਰਕ, ਨਾਵਲਿਸਟ ਤੇ ਕਹਾਣੀ-ਲੇਖਕ ਲਈ ਕਿਸੇ ਮੰਤਵ ਸਿੱਧੀ ਦਾ ਸਾਧਨ। ਸਾਇੰਸਦਾਨ ਤੇ ਹਿਸਾਬੀ ਲਈ ਇਹ ਕੁਝ ਅਰਥ ਨਹੀਂ ਰੱਖਦਾ। ਕਵੀ ਦਾ ਕੰਮ ਵਲਵਲਿਆਂ ਰਾਹੀਂ ਮਹਿਸੂਸ ਕਰਾਉਣਾ ਹੈ। ਸ਼ਬਦ ਤੇ ਲਹਿਜਾ ਉਸ ਦੇ ਨੌਕਰ ਹਨ। ਰਾਗ ਵਲਵਲੇ ਨਾਲ ਸੁਤੇ-ਸਿੱਧ ਹੀ ਆ ਜਾਂਦਾ ਹੈ।
ਰਾਗ—
ਕਵੀ ਨੂੰ ਤਿੰਨ ਤਰ੍ਹਾਂ ਦੇ ਸ਼ਬਦ ਅਸਰ ਪੈਦਾ ਕਰਨ ਲਈ ਵਰਤਣੇ ਪੈਂਦੇ ਹਨ। ਇਕ ਉਹ ਸ਼ਬਦ ਹਨ ਜਿਨ੍ਹਾਂ ਵਿਚੋਂ ਕੇਵਲ ਸੋਹਣੀ ਅੰਦਾਜ਼ ਪੈਦਾ ਹੁੰਦੀ ਹੈ। ਦੂਸਰੇ ਉਹ ਜਿਨ੍ਹਾਂ ਵਿੱਚੋਂ ਨਿਰਾ ਅਰਥ ਹੀ ਨਿਕਲਦਾ ਹੈ ਤੇ ਤੀਸਰੇ ਉਹ ਹਨ ਜਿਨਾਂ ਵਿੱਚ ਸੋਹਣੀ ਅਵਾਜ਼ ਤੇ ਅਰਥ ਦੋਵੇਂ ਇਕੱਠੇ ਹੁੰਦੇ ਹਨ। ਕਵੀ ਸਾਰਿਆਂ ਸ਼ਬਦਾਂ ਦੀ ਕੀਮਤ ਦਾ ਜਾਣੂ ਹੁੰਦਾ ਹੈ ਤੇ ਆਪਣੇ ਭਾਵਾਂ ਅਨੁਸਾਰ ਸ਼ਬਦਾਂ ਨੂੰ ਇਸ ਤ੍ਰੀਕੇ ਨਾਲ ਜੋੜਦਾ ਹੈ ਕਿ ਇੱਕ ਲੈ ਬੱਝ ਜਾਂਦੀ ਹੈ। ਇਸ ਬਿਨਾਂ ਕੋਈ ਆਪਣੇ ਆਪ ਨੂੰ ਕਵੀ ਨਹੀਂ ਕਹਾ ਸਕਦਾ। ਰਾਗ ਦੀ ਹੋਂਦ ਕਵਿਤਾ ਲਈ ਬੜੀ ਜ਼ਰੂਰੀ ਹੈ ਅਤੇ ਇਹ ਕਵਿਤਾ ਦੇ ਮਜ਼ਮੂਨ ਅਨੁਸਾਰ ਹੋਣੀ ਚਾਹੀਦੀ ਹੈ। ਬੇਅਰਥੀਆਂ ਸੁਰਾਂ ਜਾਂ ਸ਼ਬਦਾਂ ਦਾ ਰਾਗ ਕਵਿਤਾ ਵਿੱਚ ਕੋਈ ਮਹਾਨਤਾ ਨਹੀਂ ਰੱਖਦਾ।
ਲਹਿਜਾ—
ਕਵੀ ਦਾ ਕਵਿਤਾ ਕਹਿਣ ਦਾ ਇਕ ਖਾਸ ਲਹਿਜਾ ਵੀ ਹੁੰਦਾ ਹੈ। ਉਹ ਕਦੀ ਲੋਕਾਂ ਲਈ ਕਵਿਤਾ ਲਿਖਦਾ ਹੈ, ਕਦੇ ਕੇਵਲ ਆਪਣੇ ਲਈ, ਤੇ ਕਈ ਵਾਰੀ ਆਪਣੇ ਲਈ ਵੀ ਤੇ ਲੋਕਾਂ ਲਈ ਵੀ। ਕਵਿਤਾ ਉਹੋ ਉੱਤਮ ਹੈ ਜਿੱਥੇ ਕਵੀ ਆਪਣੇ ਉੱਚੇ ਅਸਥਾਨ ਤੋਂ ਗਾਉਂਦਾ-ਬੋਲਦਾ ਆਪਣੇ ਸ੍ਰੋਤਿਆਂ ਨਾਲ ਵੀ ਸਾਂਝ ਬਣਾਈ ਰੱਖਦਾ ਹੈ ਅਤੇ ਉਨ੍ਹਾਂ ਨੂੰ ਆਪਣਾ ਮਹਿਰਮ ਤੇ ਰਾਜ਼ਦਾਨ ਸਮਝਦਾ ਹੈ।
ਜਦ ਕਵਿਤਾ ਵਿਚੋਂ ਪੜਚੋਲੀਏ ਨੂੰ ਇਨ੍ਹਾਂ ਚਹੁੰ ਚੀਜ਼ਾਂ ਦਾ ਪਤਾ ਲੱਗ ਜਾਏ ਫਿਰ ਵੀ ਉਹ ਕੁਝ ਗ਼ਲਤੀਆਂ ਕਰ ਸਕਦਾ ਹੈ। ਉਹ ਹੇਠ ਲਿਖੀਆਂ ਹਨ:-
ਕਈ ਵਾਰੀ ਸਾਡੇ ਦਿਮਾਗ਼ ਵਿਚ ਕਿਸੇ ਵਡੇ ਕਵੀ ਦੀਆਂ ਉੱਚੀਆਂ ਤੁਕਾਂ ਹੁੰਦੀਆਂ ਹਨ। ਅਸੀਂ ਪੜਚੋਲ ਹੇਠਾਂਂ ਕਵਿਤਾ ਦਾ ਉਸ ਨਾਲ ਟਾਕਰਾ ਕਰਨ ਲੱਗ ਪੈਂਦੇ ਹਾਂ। ਇਹ ਕਵਿਤਾ ਦੀ ਪੜਚੋਲ ਤੇ ਮਾਰੂ ਅਸਰ ਰੱਖਦਾ ਹੈ। ਹੋ ਸਕਦਾ ਹੈ ਸਾਡੇ ਮਨ ਦੇ ਝੁਕਾ ਮੂਜਬ ਪਹਿਲੀ ਕਵਿਤਾ ਸਾਨੂੰ ਐਵੇਂ ਹੀ ਚੰਗੀ ਲਗਦੀ ਹੋਵੇ ਜਾਂ ਅਸੀਂ ਕਵੀ ਦੀ ਪ੍ਰਸਿੱਧਤਾ ਤੋਂ ਉਸ ਨੂੰ ਤੇ ਉਸ ਦੀ ਕਵਿਤਾ ਨੂੰ ਉੱਚਾ ਸਮਝਦੇ ਹੋਵੀਏ। ਇਸ ਕਰਕੇ ਕਵਿਤਾ ਦੀ ਪੜਚੋਲ ਸਭ ਇਸ ਤਰ੍ਹਾਂ ਦੇ ਖਿਆਲਾਂ ਤੋਂ ਸੁਤੰਤਰ ਹੋਣੀ ਚਾਹੀਦੀ ਹੈ।
ਕਈ ਵਾਰੀ ਸਾਡਾ ਤਜਰਬਾ ਕਵੀ ਦੇ ਤਜਰਬੇ ਨਾਲ ਰਲ ਜਾਂਦਾ ਹੈ। ਅਸੀਂ ਆਪਣੀਆਂ ਮਿੱਠੀਆਂ-ਯਾਦਾਂ ਦਾ ਜਾਦੂ ਉਸ ਕਵਿਤਾ ਦੇ ਦੁਆਲੇ ਛਿਣਕ ਕੇ ਉਸ ਨੂੰ ਵਧੇਰੇ ਉਚਿਆਂ ਬਣਾ ਦੇਂਦੇ ਹਾਂ। ਇਹ ਪੜਚੋਲ ਵਿਚ ਨੁਕਸ ਪੈਦਾ ਕਰਦੀਆਂ ਹਨ।
ਖਾਸ ਖਾਸ ਸਿਧਾਂਤਾਂ ਨੂੰ ਅਸੀਂ ਮੰਨਦੇ ਹਾਂ। ਹੋ ਸਕਦਾ ਹੈ ਜਦ ਉਹ ਕਵਿਤਾ ਵਿੱਚ ਆਉਣ ਤਾਂ ਅਸੀਂ ਬਿਨਾਂ ਸਮਝੇ ਵਿਚਾਰੇ ਉਸ ਦੀ ਤਾਰੀਫ਼ ਕਰ ਉੱਠੀਏ, ਜਿਹਾ ਕਿ ਅਕਸਰ ਧਾਰਮਕ ਕਵੀ ਦਰਬਾਰਾਂ ਵਿਚ ਹੁੰਦਾ ਹੈ। ਸੋ ਕਿਸੇ ਖ਼ਾਸ ਫ਼ਿਲਾਸਫ਼ੀ, ਮਜ਼ਮੂਨ, ਧਰਮ-ਝੁਕਾ ਦਾ ਅਸਰ ਪੜਚੋਲ ਤੇ ਨਹੀਂ ਪੈਣ ਦੇਣਾ ਚਾਹੀਦਾ।
ਕਈ ਵਾਰੀ ਸਾਡਾ ਕਿਸੇ ਖਾਸ ਛੰਦ ਜਾਂ ਅਲੰਕਾਰ ਨਾਲ ਪਿਆਰ ਜਾਂ ਘਿਰਣਾ ਹੁੰਦੀ ਹੈ। ਅਸੀਂ ਇਨ੍ਹਾਂ ਨੂੰ ਨਜ਼ਰ ਵਿਚ ਰਖ ਕੇ ਪੜਚੋਲ ਕਰਦੇ ਹਾਂ। ਦੇਖਣਾ ਇਹ ਚਾਹੀਦਾ ਹੈ ਕਿ ਕਵਿਤਾ ਦੀਆਂ ਸ਼ਕਲੀ ਬੰਦਸ਼ਾਂ ਜੋ ਕਵੀ ਨੇ ਆਪਣੇ ਆਪ ਤੇ ਲਾਈਆਂ ਹਨ ਉਸ ਨੂੰ ਕਿਹੋ ਜਿਹਾ ਨਿਭਾਉਂਦਾ ਹੈ।
ਹੋ ਸਕਦਾ ਹੈ ਪੜਚੋਲੀਏ ਵਿਚ ਜਜ਼ਬਾ ਆਪ ਬਹੁਤ ਜ਼ਿਆਦਾ ਹੋਵੇ ਤੇ ਉਹ ਕਵੀ ਦੀ ਨਿੱਕੀ ਜਹੀ ਖੂਬੀ ਤੇ ਗਦ ਗਦ ਹੋ ਉਠੇ; ਉਸ ਦੇ ਜਜ਼ਬਾਤਾਂ ਤੋਂ ਆਪਣੇ ਜਜ਼ਬਾਤਾਂ ਦਾ ਉਛਾਲਾ ਵਧ ਦੇਖ ਕੇ ਉਸ ਨੂੰ ਕਵੀ ਦੀ ਖੂਬੀ ਸਮਝ ਬੈਠੇ।
ਕਈ ਪੜਚੋਲੀਏ ਇੰਨੇ ਸਖ਼ਤ ਸਭਾ ਦੇ ਹੁੰਦੇ ਹਨ ਕਿ ਕੋਈ ਸ਼ੈ ਉਨ੍ਹਾਂ ਨੂੰ ਜੱਚਦੀ ਹੀ ਨਹੀਂ। ਇਹੋ ਜਿਹੇ ਮਨੁੱਖ ਵਲਵਲੇ ਤੋਂ ਖਾਲੀ ਹੁੰਦੇ ਹਨ ਅਤੇ ਕੇਵਲ ਦਲੀਲਾਂ ਦੇਣ ਜੋਗੇ ਹੁੰਦੇ ਹਨ। ਇਹ ਵਾਰਤਕ ਦੇ ਪੜਚੋਲੀਏ ਹੋ ਸਕਣ ਤੇ ਹੋ ਸਕਣ, ਪਰ ਕਵਿਤਾ ਦੇ ਪਾਰਖੂ ਨਹੀਂ ਕਹਾ ਸਕਦੇ। ਇਸ ਤਰ੍ਹਾਂ ਦੇ ਪੜਚੋਲੀਏ ਪਿਛਾਂਹ-ਖਿੱਚੂ ਹੁੰਦੇ ਹਨ। ਇਹੋ ਜਹੇ ਪੜਚੋਲੀਆ ਨੇ ਕਈ ਖਿੜਦੇ ਕਵੀ ਸੁਕਾ ਕੇ ਰੋਲੇ ਹਨ। ਸੋ ਪੜਚੋਲੀਏ ਨੂੰ ਕਵਿਤਾ ਆਪਣੀ ਖੁਸ਼ਕੀ ਦੇ ਗਜ ਨਾਲ ਵੀ ਨਹੀਂ ਮਿਣਨੀ ਚਾਹੀਦੀ।
ਹੁਣ ਆਸ ਰੱਖੀ ਜਾ ਸਕਦੀ ਹੈ ਕਿ ਵਿਦਿਆਰਥੀ