ਸਮੱਗਰੀ 'ਤੇ ਜਾਓ

ਪੰਜਾਬੀ ਕੈਦਾ/ਡੰਗਰਵਾੜਾ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਡੰਗਰਵਾੜਾ

ਡੱਡਾ-ਡੰਗਰਵਾੜਾ ਹੈ।
ਦੇਖੋ ! ਨਾ ਕੋਈ ਭਾੜਾ ਹੈ।

ਤਕੜਾ ਮਾਝਾ ਗੋਕਾ ਹੈ।
ਹੇਠ ਬਥੇਰਾ ਡੋਕਾ ਹੈ।

ਡੰਗਰ ਭਾਰੀ ਮੁੱਲ ਦੇ ਨੇ।
ਬੜੇ ਸੀਲ ਨਾ ਹਿੱਲਦੇ ਨੇ।

ਨਾਲ ਕੱਖਾਂ ਦੇ ਰੱਜੇ ਨੇ।
ਖੁਰਲੀ ਉੱਤੇ ਬੱਝੇ ਨੇ।