ਪੰਜਾਬੀ ਕੈਦਾ/ਵਰਖਾ

ਵਿਕੀਸਰੋਤ ਤੋਂ
Jump to navigation Jump to search

ਵਰਖਾ

ਪੰਜਾਬੀ ਕੈਦਾ - ਚਰਨ ਪੁਆਧੀ (page 43 crop).jpg

ਵਾਵਾ- ਵਰਖਾ ਕਰੇ ਕਹਿਰ।
ਵਰਸੀ ਜਾਵੇ ਲਹਿਰ ਲਹਿਰ।

ਸ਼ੈੱਡ ਦੇ ਉੱਤੇ ਟਿੱਪ-ਟਿੱਪ-ਟਿੱਪ।
ਛਤਰੀ ਉੱਤੇ ਠਿਪ-ਠਿਪ- ਠਿਪ।

ਖੇਤਾਂ ਦੇ ਵਿੱਚ ਲਪ-ਲਪ-ਲਪ।
ਪਾਣੀ ਉੱਤੇ ਛਪ-ਛਪ-ਛਪ।

ਸੜਕਾਂ ਉੱਤੇ ਠਕ-ਠਕ-ਠਕ।
ਲਵੋ ਨਜ਼ਾਰਾ ਤਕ-ਤਕ-ਤਕ।