ਸਮੱਗਰੀ 'ਤੇ ਜਾਓ

ਪੰਜਾਬੀ ਕੈਦਾ/ਸੂਈ

ਵਿਕੀਸਰੋਤ ਤੋਂ
ਇਸ ਲਿਖਤ ਨੂੰ ਸੁਣੋ (ਮਦਦ | ਡਾਊਨਲੋਡ)

ਸੂਈ

ਸੱਸਾ —— ਸੂਈ ਨਿੱਕੀ ਹੈ।
ਹੈ ਨਿੱਕੀ ਪਰ ਤਿੱਖੀ ਹੈ।

ਹੈ ਤਿੱਖੀ ਪਰ ਪਿਆਰੀ ਹੈ।
ਹੈ ਪਿਆਰੀ ਗੁਣਕਾਰੀ ਹੈ।

ਹੈ ਗੁਣਕਾਰੀ, ਕੰਮ ਕਰੇ।
ਕਰੇ ਕੰਮ ਹਰ ਇੱਕ ਘਰੇ।

ਘਰੇ ਇਸ ਦੀ ਲੋੜ ਬੜੀ।
ਬੜੀ ਲੋੜ ਹੈ ਘੜੀ ਘੜੀ।