ਪੰਜਾਬੀ ਕੈਦਾ (ਚਰਨ ਪੁਆਧੀ)/ਘੱਗਰ

ਵਿਕੀਸਰੋਤ ਤੋਂ
Jump to navigation Jump to search

ਘੱਗਰ

ਪੰਜਾਬੀ ਕੈਦਾ - ਚਰਨ ਪੁਆਧੀ (page 18 crop).jpg

ਘੱਗਾ- ਘੱਗਰ ਹੈ ਦਰਿਆ।
ਸਦਾ ਰਹੇ ਨਾ ਇਹ ਭਰਿਆ।

ਸਾਰਾ ਸਾਲ ਹੀ ਉਡਦੀ ਰੇਤ।
ਬਰਸਾਤਾਂ ਵਿੱਚ ਡੋਬੇ ਖੇਤ।

ਪੰਜਾਬ ਹਰਿਆਣੇ 'ਚ ਇਸਦੀ ਢਾਲ਼।
ਜਾਂਦਾ ਹੱਦ ਦੇ ਨਾਲ਼ੋ-ਨਾਲ਼।

ਹੈਨ ਇਰਾਦੇ ਇਸਦੇ ਨੇਕ।
ਘੱਗਰ ਤੇਰੇ ਨਾਮ ਅਨੇਕ।