ਪੰਜਾਬੀ ਕੈਦਾ (ਚਰਨ ਪੁਆਧੀ)/ਛਾਬਾ

ਵਿਕੀਸਰੋਤ ਤੋਂ
Jump to navigation Jump to search

ਛਾਬਾ

ਪੰਜਾਬੀ ਕੈਦਾ - ਚਰਨ ਪੁਆਧੀ (page 21 crop).jpg

ਛੱਛਾ- ਛਾਬਾ ਰੋਟੀਆਂ ਦਾ।
ਪਤਲੀਆਂ ਦਾ ਤੇ ਮੋਟੀਆਂ ਦਾ।

ਪਾਣੀ ਹੱਥੀ ਗੁੱਲੀਆਂ ਦਾ।
ਨਾਲ ਸੇਕ ਦੇ ਫੁੱਲੀਆਂ ਦਾ।

ਅੱਧ ਕੱਚੀਆਂ ਪੱਕੀਆਂ ਦਾ।
ਕਣਕ ਬਾਜਰੇ ਮੱਕੀਆਂ ਦਾ।

ਲੂਣ ਖਮੀਰੀ ਮਿੱਠੀਆਂ ਦਾ।
ਮੰਨੀ ਪਰੌਂਠੇ ਮਿੱਸੀਆਂ ਦਾ।