ਪੰਜਾਬੀ ਕੈਦਾ (ਚਰਨ ਪੁਆਧੀ)/ਡੰਗਰਵਾੜਾ

ਵਿਕੀਸਰੋਤ ਤੋਂ
Jump to navigation Jump to search

ਡੰਗਰਵਾੜਾ

ਪੰਜਾਬੀ ਕੈਦਾ - ਚਰਨ ਪੁਆਧੀ (page 27 crop).jpg

ਡੱਡਾ-ਡੰਗਰਵਾੜਾ ਹੈ।
ਦੇਖੋ ! ਨਾ ਕੋਈ ਭਾੜਾ ਹੈ।

ਤਕੜਾ ਮਾਝਾ ਗੋਕਾ ਹੈ।
ਹੇਠ ਬਥੇਰਾ ਡੋਕਾ ਹੈ।

ਡੰਗਰ ਭਾਰੀ ਮੁੱਲ ਦੇ ਨੇ।
ਬੜੇ ਸੀਲ ਨਾ ਹਿੱਲਦੇ ਨੇ।

ਨਾਲ ਕੱਖਾਂ ਦੇ ਰੱਜੇ ਨੇ।
ਖੁਰਲੀ ਉੱਤੇ ਬੱਝੇ ਨੇ।