ਪੰਜਾਬੀ ਕੈਦਾ (ਚਰਨ ਪੁਆਧੀ)/ਤੂੰਬੀ

ਵਿਕੀਸਰੋਤ ਤੋਂ
Jump to navigation Jump to search

ਤੂੰਬੀ

ਪੰਜਾਬੀ ਕੈਦਾ - ਚਰਨ ਪੁਆਧੀ (page 30 crop).jpg

ਤੱਤਾ- ਤੂੰਬੀ ਵਜਦੀ ਹੈ।
ਮੰਚ ਦੇ ਉੱਤੇ ਗੱਜਦੀ ਹੈ।

ਗਾਇਕ ਇਹਨੂੰ ਵਜਾਉਂਦਾ ਹੈ।
ਨਾਲ ਗੀਤ ਵੀ ਗਾਉਂਦਾ ਹੈ।

ਦੂਰ ਗੁੰਜਾਰਾਂ ਪਾਉਂਦੀ ਹੈ।
ਸਭ ਨੂੰ ਝੂਮਣ ਲਾਉਂਦੀ ਹੈ।

ਕੰਨਾਂ ਵਿੱਚ ਰਸ ਘੋਲ਼ਦੀ ਹੈ।
ਤੁਣ-ਤੁਣ, ਤੁਣ ਤੁਣ ਬੋਲਦੀ ਹੈ।