ਪੰਜਾਬੀ ਕੈਦਾ (ਚਰਨ ਪੁਆਧੀ)/ਨਸੁਕੜਾ

ਵਿਕੀਸਰੋਤ ਤੋਂ
Jump to navigation Jump to search

ਨਸੁਕੜਾ

ਪੰਜਾਬੀ ਕੈਦਾ - ਚਰਨ ਪੁਆਧੀ (page 34 crop).jpg

ਨੰਨਾ- ਨਸੁਕੜਾ ਹੈ ਰੁੱਖੜਾ।
ਸੁਣ ਲੋ ਏਹਦਾ ਵੀ ਦੁੱਖੜਾ।

ਵਿੱਚ ਕਮਾਦੀ ਏਹਦਾ ਬਾਗ।
ਚੀਰਨ ਆਰਿਆਂ ਵਰਗੇ ਆਗ।

ਜਦੋਂ ਇਹ ਵੀਰੋ ਜਾਵੇ ਪੱਕ।
ਵੱਢ-ਟੁੱਕਕੇ ਲੱਗਣ ਪੱਛ।

ਟੋਭੇ ਦੱਬੋ ਗਾਲ਼ੋ ਜਾਣ।
ਧੋ ਸੁਕਾ ਕੇ ਵੱਟੋ ਬਾਣ।