ਪੰਜਾਬੀ ਕੈਦਾ (ਚਰਨ ਪੁਆਧੀ)/ਫ਼ੁਹਾਰਾ

ਵਿਕੀਸਰੋਤ ਤੋਂ
Jump to navigation Jump to search

ਫ਼ੁਹਾਰਾ

ਪੰਜਾਬੀ ਕੈਦਾ - ਚਰਨ ਪੁਆਧੀ (page 49 crop).jpg

ਫ਼ੱਫ਼ਾ- ਫ਼ੁਹਾਰਾ ਚੌਂਕ ਦੇ ਵਿੱਚ।
ਧਿਆਨ ਲਵੇ ਜੋ ਸਭ ਦਾ ਖਿੱਚ।

ਲਿਆਵੇ ਗਰਮੀ ਵਿੱਚ ਬਹਾਰ।
ਕਰੇ ਚੁਪਾਸਾ ਠੰਢਾ ਠਾਰ।

ਰੰਗ-ਬਿਰੰਗੀਆਂ ਲਾਈਟਾਂ ਨਾਲ।
ਕਰਨ ਫ਼ੁਹਾਰਾਂ ਮਾਲੋ-ਮਾਲ।

ਰਾਤ ਨੂੰ ਹੁੰਦਾ ਵੇਖਣਯੋਗ।
ਅਜ਼ਬ ਨਜ਼ਾਰਾ ਮਾਨਣ ਲੋਗ।