ਪੰਜਾਬੀ ਕੈਦਾ (ਚਰਨ ਪੁਆਧੀ)/ਬੱਤਖ

ਵਿਕੀਸਰੋਤ ਤੋਂ
Jump to navigation Jump to search

ਬੱਤਖ

ਪੰਜਾਬੀ ਕੈਦਾ - ਚਰਨ ਪੁਆਧੀ (page 37 crop).jpg

ਬੱਬਾ-- ਬੱਤਖ ਤੈਰ ਰਹੀ।
ਕਰ ਪਾਣੀ ਦੀ ਸੈਰ ਰਹੀ।

ਅੱਗੇ ਵਧਦੀ ਝੂੰਮ ਰਹੀ।
ਏਧਰ-ਓਧਰ ਘੁੰਮ ਰਹੀ।

ਚੁੰਝ ਪਾਣੀ ਵਿੱਚ ਮਾਰ ਰਹੀ।
ਕੁਆਂਕ-ਕੁਆਂਕ ਉਚਾਰ ਰਹੀ।

ਕਰ ਬੱਚਿਆਂ ਦਾ ਖਿਆਲ ਰਹੀ।
ਜੀਵਨ ਜਾਚ ਸਿਖਾਲ ਰਹੀ।