ਪੰਜਾਬੀ ਕੈਦਾ (ਚਰਨ ਪੁਆਧੀ)/ਰਜਾਈ

ਵਿਕੀਸਰੋਤ ਤੋਂ
Jump to navigation Jump to search

ਰਜਾਈ

ਪੰਜਾਬੀ ਕੈਦਾ - ਚਰਨ ਪੁਆਧੀ (page 41 crop).jpg

ਰਾਰਾ- ਰਜਾਈ ਭਾਰੀ ਹੈ।
ਪੰਜ ਕਿੱਲੋ ਦੀ ਸਾਰੀ ਹੈ।

ਅੰਦਰ ਰੂੰ ਭਰਵਾਇਆ ਹੈ।
ਉੱਪਰ ਛਾੜ ਚੜ੍ਹਾਇਆ ਹੈ।

ਵਿੱਚ ਨਗੰਦੇ ਪਾਏ ਨੇ।
ਪੱਕੇ ਟਾਂਕੇ ਲਾਏ ਨੇ।

ਸਰਦੀ ਵਿੱਚ ਕੰਮ ਆਉਂਦੀ ਹੈ।
ਸਭ ਨੂੰ ਨਿੱਘ ਪੁਚਾਉਂਦੀ ਹੈ।