ਪੰਨਾ:ਅਨੋਖੀ ਭੁੱਖ.pdf/11

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

.੩.

ਉਸ ਦਿਨ ਤੋਂ ਮੈਂ ਹੀ ਹਰ ਰੋਜ਼ ਫੁਲ ਲੈ ਕੇ ਉਹਨਾਂ ਦੇ ਘਰ ਜਾਂਦੀ ਸਾਂ, ਪਰ ਐਨੇ ਸਮੇਂ ਵਿਚ ਕੇਵਲ ਦੋ ਵਾਰੀ ਕਿਸ਼ੋਰ ਕੁਮਾਰ ਦਾ ਸ਼ਬਦ ਸੁਣ ਸਕੀ ਤੇ ਉਸ ਸ਼ਬਦ ਦੇ ਸਰਵਣ ਕਰਨ ਨਾਲ ਮੇਰੀ ਹਾਲਤ ਉਹ ਹੁੰਦੀ ਜੋ ਚਾਤ੍ਰਕ ਦੀ ਸ੍ਵਾਂਤ ਬੂੰਦ ਦੀ ਪ੍ਰਾਪਤੀ ਕਰ ਕੇ ਅਤੇ ਮ੍ਰਿਗ ਦੀ ਘੰਡੇ ਹੇੜੇ ਦਾ ਸ਼ਬਦ ਸੁਣ ਕੇ ਵੀ ਨਹੀਂ ਹੁੰਦੀ। ਮੇਰੇ ਸੁਖ ਦੀ ਕੋਈ ਹੱਦ ਨਾ ਰਹਿੰਦੀ। ਮੈਂ ਨਿਤ ਵਿਚਾਰਦੀ ਜੁ ਉਨ੍ਹਾਂ ਲਈ ਇਕ ਕੋਮਲ ਫੁਲਾਂ ਦਾ ਗੁਲਦਸਤਾ ਬਣਾ ਕੇ ਲੈ ਜਾਵਾਂ, ਪਰ ਇਹ ਵੀ ਨਾ ਕਰ ਸਕੀ। ਇਕ ਤਾਂ ਮੈਨੂੰ ਲੱਜਿਆ ਆਉਂਦੀ ਸੀ ਤੇ ਦੂਜੇ ਜੇ ਉਹ ਮੈਨੂੰ ਮੁਲ ਦੇ ਦੇਂਦੇ- ਤਾਂ ਕੀ ਕਹਿ ਕੇ ਮੁਲ ਲੈਣੋਂ ਨਾਂਹ ਕਰਦੀ।

ਮੇਰੇ ਆਉਣ ਜਾਣ ਨਾਲ ਇਕ ਹੋਰ ਵਚਿਤ੍ਰ ਗੱਲ ਹੋਈ, ਜਿਸ ਦਾ ਪਤਾ ਮੈਨੂੰ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਸੁਨਣ ਤੋਂ ਲੱਗਾ। ਇਕ ਦਿਨ ਮੈਂ ਫੁਲ ਪਰੋਂਦੀ ਪਰੋਂਦੀ ਸੌਂ ਗਈ ਤੇ ਕੁਝ ਕੁ ਸਮਾਂ ਉਪਰੰਤ ਮੇਰੀ ਜਾਗ ਖੁਲ੍ਹੀ ਤਾਂ ਮਲੂਮ ਹੋਇਆ ਕਿ ਦੀਵਾ ਬੁਝ ਗਿਆ ਹੈ, ਕਿਉਂਕਿ ਮੇਰੇ ਜਾਗਣ ਦਾ ਪਤਾ ਮੇਰੇ ਮਾਤਾ ਪਿਤਾ ਨੂੰ ਨਾ ਲੱਗਾ। ਉਹ ਮੇਰਾ ਨਾਂ ਲੈ ਕੇ ਗੱਲਾਂ ਕਰ ਰਹੇ ਸਨ, ਏਸ ਲਈ ਮੈਂ ਸਾਵਧਾਨ ਹੋ ਗਈ ਤੇ ਕੰਨ ਲਾ ਕੇ ਸੁਨਣ ਲੱਗ ਪਈ। ਮਾਂ ਕਹਿ ਰਹੀ ਸੀ, 'ਇਹ ਗੱਲ ਬੜੀ ਹੀ ਚੰਗੀ ਹੋ ਗਈ ਹੈ।' ਪਿਤਾ ਨੇ ਉੱਤਰ

੧੨.