ਦਿਤਾ, 'ਸਗੋਂ ਪੱਕੀ ਵੀ ਹੋ ਗਈ ਹੈ, ਹੁਣ ਇਸ ਵਿਚ ਕੋਈ ਸੰਦੇਹ ਨਹੀਂ, ਵਡੇ ਆਦਮੀ ਬਚਨ ਕਰ ਕੇ ਮੁਕਰ ਨਹੀਂ ਸਕਦੇ। ਸਾਡੀ ਧੀ ਵਿਚ ਤਾਂ ਕੇਵਲ ਨੇਤ੍ਰਾਂ ਵਲੋਂ ਹੀ ਘਾਟਾ ਹੈ, ਨਹੀਂ ਤਾਂ ਅਜੇਹੀ ਅਸੀਲ ਧੀ ਕਿਸ ਭਾਗਾਂ ਵਾਲੇ ਦੇ ਘਰ ਹੋਵੇਗੀ। ਸੱਚ ਮੁਚ ਹੀ ਅਸੀਲ ਗਊ ਹੈ।'
ਮਾਂ ਨੇ ਪੁਛਿਆ, 'ਇਹ ਸਾਰੀ ਵਿਉਂਤ ਬਣੀ ਕਿਸ ਤਰ੍ਹਾਂ?'
ਪਿਤਾ ਬੋਲੇ, 'ਜਿਸ ਦਿਨ ਦੀ ਬਾਬੂ ਤ੍ਹਿਲੋਕ ਚੰਦ ਦੀ ਇਸਤ੍ਰੀ ਨੇ ਸ਼ੁਕਲਾ ਅਗੇ ਵਿਆਹ ਦੀ ਗੱਲ ਕੀਤੀ ਹੈ, ਉਸੇ ਦਿਨ ਤੋਂ ਇਹ ਰੋਜ਼ ਹੀ ਫੁਲ ਦੇਣ ਜਾਂਦੀ ਹੈ ਅਤੇ ਇਸ ਆਵਾਜਾਈ ਤੋਂ ਕੁਸਮਲਤਾ ਨੇ ਸਮਝ ਲਿਆ ਹੈ ਕਿ ਸ਼ੁਕਲਾ ਦੇ ਮਨ ਵਿਚ ਵਿਆਹ ਕਰਨ ਦਾ ਚਾਉ ਜ਼ਰੂਰ ਹੈ।' 'ਕੀ ਰੁਪਏ ਦੇ ਕੇ ਅੰਨ੍ਹੀ ਦਾ ਵਿਆਹ ਨਹੀਂ ਹੋ ਸਕਦਾ' ਸੁਣ ਕੇ ਸ਼ੁਕਲਾ ਸਮਝਣ ਲਗ ਪਈ ਹੈ ਜੁ ਕੁਸਮਲਤਾ ਆਪਣੇ ਪਾਸੋਂ ਖ਼ਰਚ ਕਰ ਉਸ ਦਾ ਵਿਆਹ ਕਰੇਗੀ। ਉਧਰ ਬਾਬੂ ਕਿਸ਼ੋਰ ਨੇ ਵੀ ਹਰੀ ਚੰਦ ਨੂੰ ਵਿਆਹ ਲਈ ਰੁਪਏ ਦਾ ਲਾਲਚ ਦੇ ਕੇ ਰਾਜ਼ੀ ਕਰ ਲਿਆ ਹੈ।'
ਬਾਬੂ ਤ੍ਰਿਲੋਕ ਚੰਦ ਦੇ ਮੁਨੀਮ ਦਾ ਨਾਉਂ ਦੇਵੀਦਾਸ ਸੀ, ਤੇ ਹਰੀ ਚੰਦ ਦੇਵੀਦਾਸ ਦਾ ਪੁਤਰ ਸੀ। ਮੈਂ ਉਸ ਨੂੰ ਕੁਝ ਕੁਝ ਜਾਣਦੀ ਸਾਂ। ਇਕ ਵਿਆਹ ਉਸ ਦਾ ਅਗੇ ਹੋਇਆ ਸੀ ਪਰ ਉਲਾਦ ਨਾ ਹੋਣ ਦੇ ਕਾਰਨ ਤੇ ਦੂਜੇ ਰੁਪਏ ਦੇ ਲਾਲਚ ਕਰ ਕੇ ਉਸ ਨੇ ਅੰਨ੍ਹੀ ਪਤਨੀ ਗ੍ਰਹਿਣ ਕਰਨੀ ਵੀ ਸ੍ਵੀਕਾਰ ਕਰ ਲਈ। ਮੇਰੇ ਮਾਤਾ ਪਿਤਾ ਦਾ ਚਿੱਤ ਬੜਾ ਹੀ ਪ੍ਰਸੰਨ ਸੀ। ਉਹ ਸਮਝਦੇ ਸਨ ਕਿ ਚਲੋ ਭਾਰ ਲੱਥਾ, ਪਰ ਮੇਰੇ ਤੇ ਤਾਂ ਪਹਾੜ ਟੁਟ ਪਿਆ ਤੇ ਉਨ੍ਹਾਂ ਦੀ ਬਲਾ ਉਲਟ ਕੇ ਮੇਰੇ ਤੇ ਪੈ ਗਈ।
ਮੈਂ ਪੱਕਾ ਨਿਸਚਾ ਕਰ ਲਿਆ ਕਿ ਹੁਣ ਕੁਸਮਲਤਾ ਪਾਸ ਨਹੀਂ ਜਾਵਾਂਗੀ, ਉਸ ਦਾ ਮੈਂ ਕੀ ਵਿਗਾੜਿਆ ਹੈ? ਤੇ ਉਹ ਮੇਰੇ ਤੇ ਕਿਉਂ ਅਤਿਆਚਾਰ ਕਰ ਰਹੀ ਹੈ? ਕਈ ਵਾਰੀ ਮੇਰਾ ਚਿਤ
੧੩.