ਪੰਨਾ:ਅਨੋਖੀ ਭੁੱਖ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰ ਜਾਣ ਨੂੰ ਕਰਦਾ ਪਰ ਫੇਰ ਕ੍ਰੋਧਵਾਨ ਹੋ ਕੇ ਕੁਸਮਲਤਾ ਦੀ ਹੀ ਅਲਖ ਮੁਕਾਉਣ ਨੂੰ ਤਿਆਰ ਹੋ ਜਾਂਦੀ! ਮੈਂ ਸੋਚਦੀ ਕਿ ਜੇ ਮਾਂਂ ਉਸ ਪਾਸੋਂ ਆਏ ਪੈਸਿਆਂ ਦਾ ਅੰਨ ਲਿਆਵੇਗੀ ਤਾਂ ਭੁਖੀ ਰਹਿਣਾ ਮਨਜ਼ੂਰ! ਪਰ ਆਪਣੀ ਜਾਨ ਦੀ ਵੈਰਨ ਕੁਸਮਲਤਾ ਦਾ ਦਿੱਤਾ ਨਹੀਂ ਖਾਵਾਂਗੀ। ਫੇਰ ਸਲਾਹ ਕਰਦੀ ਕਿ ਇਕ ਵਾਰੀ ਜਾ ਕੇ ਉਲਾਂਭਾ ਤੇ ਜ਼ਰੂਰ ਦਿਆਂਗੀ 'ਕਿ ਮੇਰੇ ਅੰਨ੍ਹੀ ਉਤੇ ਦੁਖਾਂ ਦੇ ਪਹਾੜ ਢਾਉਣ ਨਾਲ ਤੈਨੂੰ ਕੀ ਸੁਖ ਹੈ?'

ਸਮੇਂ ਅਨੁਸਾਰ ਮੈਂ ਫੇਰ ਬਾਬੂ ਤ੍ਰਿਲੋਕ ਚੰਦ ਦੇ ਘਰ ਜਾਣ ਲਈ ਤਿਆਰ ਹੋਈ। ਪਹਿਲਾਂ ਸੋਚਿਆ ਕਿ ਫੁਲ ਨਹੀਂ ਲਿਜਾਵਾਂਗੀ, ਪਰ ਖ਼ਾਲੀ ਹਥ ਜਾਣਾ ਉਚਿਤ ਨਾ ਸਮਝ ਕੇ ਫੁਲ ਲੈ ਲਏ, 'ਕੀ ਕਹਿ ਕੇ ਬੈਠਾਂਗੀ’, ਸੋਚਦੀ ਤੁਰ ਪਈ, ਪਰ ਅੱਜ ਮਾਂ ਪਾਸੋਂ ਲੁਕ ਕੇ ਗਈ ਸਾਂ।

ਫੁਲ ਦੇ ਕੇ ਮੈਂ ਕੁਸਮਲਤਾ ਦੇ ਕੋਲ ਬੈਠ ਗਈ। ਗੱਲ ਕਿਸ ਤਰਾਂ ਸ਼ੁਰੂ ਕਰਾਂ? ਪਹਿਲਾਂ ਕਿਥੋਂ ਚੱਲਾਂ? ਜਦ ਚਾਰ ਚੁਫੇਰੇ ਹੀ ਅੱਗ ਲਗ ਰਹੀ ਹੈ ਤਾਂ ਪਹਿਲੋਂ ਕਿਥੋਂ ਬੁਝਾਵਾਂ?

ਚੰਗੇ ਭਾਗਾਂ ਨੂੰ ਕੁਸਮਲਤਾ ਨੇ ਆਪ ਹੀ ਮੈਨੂੰ ਬੁਲਾ ਲਿਆ, 'ਅੰਨ੍ਹੀਏਂ! ਹੁਣ ਤੇਰਾ ਵਿਆਹ ਹੋਵੇਗਾ।'

ਮੈਂ ਬੋਲੀ, 'ਸੁਆਹ ਹੋਵੇਗਾ।'

'ਕਿਉਂ, ਛੋਟੇ ਬਾਬੂ ਪ੍ਰਬੰਧ ਕਰਨਗੇ ਤਾਂ ਹੋਵੇਗਾ ਕਿਉਂ ਨਹੀਂ?'

ਮੈਂ ਹੋਰ ਵੀ ਸੜ ਗਈ, ਤੇ ਬੋਲੀ-'ਕਿਉਂ? ਮੈਂ ਤੁਹਾਡਾ ਕੀ ਵਿਗਾੜਿਆ ਹੈ?'

ਉਹ ਬੋਲੀ, 'ਤੂੰ ਮਰ ਕਿਉਂ ਨਹੀਂ ਜਾਂਦੀ? ਕੀ ਤੇਰਾ ਵਿਆਹ ਕਰਾਉਣ ਤੇ ਜੀ ਨਹੀਂ ਕਰਦਾ?'

ਸਿਰ ਹਿਲਾ ਕੇ ਮੈਂ ਕਿਹਾ, 'ਨਹੀਂ।'

ਉਸ ਨੂੰ ਹੋਰ ਵੀ ਕ੍ਰੋਧ ਚੜ੍ਹ ਗਿਆ ਤੇ ਕਹਿਣ ਲੱਗੀ, 'ਦੁਸ਼ਟ

੧੪.