ਪੰਨਾ:ਅਨੋਖੀ ਭੁੱਖ.pdf/2

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

.੧.

ਸਚ ਮੁਚ ਹੀ ਤੁਹਾਡੇ ਸੁਖ ਦੁਖ ਨਾਲ ਮੇਰੇ ਦੁਖ ਸੁਖ ਦੀ ਬਰਾਬਰੀ ਨਹੀਂ ਹੋ ਸਕਦੀ। ਕਾਰਨ ਇਹ ਕਿ ਮੈਂ ਤੁਹਾਡੇ ਨਾਲੋਂ ਵੱਖਰੀ ਕਿਸਮਤ ਦੀ ਬਣਾਈ ਗਈ ਹਾਂ। ਜੇਹੜੀਆਂ ਵਸਤਾਂ ਤੁਹਾਨੂੰ ਸੁਖਦਾਈ ਭਾਸਦੀਆਂ ਹਨ, ਮੈਂ ਉਨ੍ਹਾਂ ਦੇ ਪ੍ਰਾਪਤ ਕਰਨ ਲਈ ਤਰਸਦੀ ਹਾਂ, ਮੇਰੇ ਇਸ ਤਰਸੇਵੇਂ ਨੂੰ ਦੂਰ ਕਰਨ ਦੀ ਤੁਹਾਡੇ ਕਿਸੇ ਵਿਚ ਵੀ ਸਮਰਥਾ ਨਹੀਂ। ਇਥੋਂ ਤਕ ਕਿ ਤੁਹਾਡਾ ਵਡਾ ਵਡੇਰਾ ਸੋਲਾਂ ਕਲਾ ਸੰਪੂਰਣ ਸੂਰਜ ਦੇਵਤਾ ਵੀ ਮੇਰੀਆਂ ਅੱਖਾਂ ਅੱਗੇ ਆ ਕੇ ਨਿਰਾਸਾ ਹੀ ਮੁੜ ਜਾਂਦਾ ਹੈ ਤੇ ਮੇਰੀ ਨਿਰਾਸੀ ਦੀ ਆਸ ਪੂਰੀ ਕਰਨੋਂ ਸੰਕੋਚਦਾ ਹੈ। ਕੀ ਤੁਸੀਂ ਮੇਰੀ ਹੱਡ ਬੀਤੀ ਮਨ ਲਾ ਕੇ ਸੁਣੋਗੇ?

ਮੈਂ ਜਮਾਂਦਰੂ ਅੰਨ੍ਹੀ ਹਾਂ!

ਤੁਸੀਂ ਮੇਰੀ ਅਵਸਥਾ ਨੂੰ ਕਿਸੇ ਤਰ੍ਹਾਂ ਵੀ ਅਨੁਭਵ ਨਹੀਂ ਕਰ ਸਕਦੇ। ਤੁਹਾਡਾ ਸੰਸਾਰ ਤੁਹਾਡੀਆਂ ਅੱਖਾਂ ਤੋਂ ਬਾਹਰਵਾਰ ਹੈ ਪਰ ਮੇਰਾ ਸੰਸਾਰ-ਤੇ ਸਭ ਕੁਝ-ਮੇਰੇ ਨੇਤ੍ਰਾਂ ਦੀ ਡੱਬੀ ਵਿਚ ਬੰਦ ਹੈ ਅਤੇ ਮੈਂ ਉਸ ਨੂੰ ਸੰਭਾਲ ਕੇ ਰਖਿਆ ਹੋਇਆ ਹੈ। ਤੁਸੀਂ ਤਾਂ ਸੋਹਣੇ ਰੂਪ ਨੂੰ ਵੇਖ ਕੇ ਪ੍ਰਸੰਨ ਹੁੰਦੇ ਹੋ, ਪਰ ਮੈਂ ਕੰਨਾਂ ਦੁਆਰਾ ਸ਼ਬਦ ਨੂੰ ਹੀ ਸੁਣ ਕੇ ਆਪਣੇ ਮਨ ਨੂੰ ਧੀਰਜ ਬੰਧਾਉਂਦੀ ਹਾਂ। ਮੈਂ ਤੁਹਾਨੂੰ ਦੱਸ ਹੀ ਦਿਆਂ ਕਿ ਫੁੱਲਾਂ ਦੇ ਹਾਰ ਪ੍ਰੋਣ ਤੋਂ ਬਿਨਾਂ ਮੈਨੂੰ ਹੋਰ ਕੋਈ ਕੰਮ ਨਹੀਂ ਅਤੇ ਜੋ ਅਨੰਦ ਮੈਨੂੰ ਸੋਹਣੇ ਸੋਹਣੇ ਗੁਲਾਬ, ਨਰਮ ਨਰਮ ਚੰਬੇ ਤੇ ਰਸ-