ਪੰਨਾ:ਅਨੋਖੀ ਭੁੱਖ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ - 'ਤੁਹਾਡੇ ਹੱਥ ਵਿਚ ਕਾਹਦੀ ਸੋਟੀ ਹੈ?'

ਮਦਨ -'ਵਾਂਸ ਦੀ।'

ਮੈਂ - 'ਤੋੜ ਸਕਦੇ ਹੋ।'

ਮਦਨ - 'ਨਹੀਂ।'

ਮੈਂ - 'ਮੈਨੂੰ ਫੜਾ ਦਿਓ।'

ਉਹਨੇ ਮੈਨੂੰ ਸੋਟੀ ਦੇ ਦਿਤੀ । ਮੈਂ ਇਕ ਮੁੁੱਕੀ ਵੱਟ ਕੇ ਅਜੇਹੀ ਮਾਰੀ ਜੁ ਸੋਟੀ ਦੇ ਦੋ ਟੋਟੇ ਹੋ ਗਏ। ਉਹ ਵੇਖ ਕੇ ਹੈਰਾਨ ਰਹਿ ਗਿਆ। ਮੈਂ ਅੱਧੀ ਉਸ ਨੂੰ ਦੇ ਦਿੱਤੀ ਤੇ ਅੱਧੀ ਆਪ ਰੱਖ ਕੇ ਆਖਿਆ, ਹੁਣ ਮੈਂ ਨਿਸਚਿੰਤ ਹਾਂ, ਤੁਸੀਂ ਗੁੱਸਾ ਨਾ ਕਰਨਾ। ਮੇਰਾ ਬਲ ਵੇਖ ਹੀ ਲਿਆ ਜੋ ਅਤੇ ਹੁਣ ਮੇਰੇ ਪਾਸ ਲਾਠੀ ਵੀ ਹੈ ! ਮੈਂ ਆਸ ਰਖਦੀ ਹਾਂ ਜੋ ਇਹ ਵੇਖਦੇ ਹੋਏ ਤੁਸੀਂ ਜਾਣ ਬੁਝ ਕੇ ਮੇਰੇ ਤੇ ਕਿਸੇ ਪ੍ਰਕਾਰ ਦਾ ਅਤਿਆਚਾਰ ਕਰ ਕੇ ਆਪਣੀ ਮੌਤ ਨੂੰ ਨਾ ਸਹੇੜੋਗੇ ।

ਮਦਨ ਲਾਲ ਚੁੱਪ ਕਰ ਗਿਆ।

ਰਾਵੀ ਦੇ ਪੁਲ ਪਾਸ ਜਾ ਕੇ ਮਦਨ ਲਾਲ ਨੇ ਇਕ ਬੇੜੀ ਲਈ। ਕਹਿਣ ਲੱਗਾ, 'ਐਸ ਵੇਲੇ ਪੁਲ ਦੇ ਰਸਤੇ ਪਾਰ ਜਾਣ ਦਾ ਹੁਕਮ ਬੰਦ ਹੈ,ਏਸ ਲਈ ਮੈਂ ਤੈਨੂੰ ਦਰਿਆ ਦੇ ਰਸਤੇ ਹੀ ਆਪਣੇ ਘਰ ਲੈ ਜਾਵਾਂਗਾ। ਉਸ ਨੇ ਕਿਹਾ ਕਿ ਉਹਦਾ ਘਰ ਸ਼ਾਹਦਰੇ ਹੈੈ। ਕਿਸ਼ਨਾ ਪਾਸੋਂ ਮੈਂ ਪੁਛਣਾ ਭੁਲ ਗਈ ਸਾਂ।

ਰਸਤੇ ਵਿਚ ਕਹਿਣ ਲੱਗਾ,'ਤੇੇੇੇਰਾ ਵਿਆਹ ਹਰੀ ਚੰਦ ਨਾਲ ਤਾਂ ਨਹੀਂ ਹੋਇਆ, ਤੇ ਤੂੰ ਮੇਰੇ ਨਾਲ ਵਿਆਹ ਕਿਉਂ ਨਹੀਂ ਕਰ ਲੈਂਦੀ ? ਇਹ ਕਹਿ ਕੇ ਉਸ ਨੇ ਆਪਣੀ ਉਸਤਤ ਦੇ ਪੁਲ ਬੰਨ੍ਹ ਦਿਤੇ ਤੇ ਮੈਨੂੰ ਨੀਚ ਜਾਤੀ ਦੀ ਦਸ ਕੇ ਕਹਿਣ ਲੱਗਾ,'ਤੈਨੂੰ ਹੋਰ ਕਿਤੇ ਥਾਂ ਨਹੀਂ ਤੇ ਮੈਂ ਹੀ ਤੇਰੇ ਤੇ ਕ੍ਰਿਪਾ ਦ੍ਰਿਸ਼ਟੀ ਕਰਨ ਨੂੰ ਤਿਆਰ ਹਾਂ, ਇਸ ਲਈ ਤੂੰ ਮੇਰੇ ਨਾਲ ਵਿਆਹ ਕਰ ਲੈ।'

ਮੈਂ ਚੁਪ ਵਿਚ ਉੱਤਰ ਦਿੱਤਾ।

ਮੇਰੀ ਨਾਂਹ ਸੁਣ ਕੇ ਉਹ ਕ੍ਰੋਧਵਾਨ ਹੋ ਗਿਆ। ਬੇੜੀ ਸਾਰੀ

੨੨.