ਪੰਨਾ:ਅਨੋਖੀ ਭੁੱਖ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੇੜੀ ਵਿਚ ਡਿੱਗ ਪਿਆ। ਖ਼਼ੂਨ ! ਖ਼ੂਨ !! ਕੂਕਦਿਆਂ ਮਲਾਹ ਨੇ ਬੇੜੀ ਅਗੇ ਵਧਾਈ।ਵਾਸਤਵ ਵਿਚ ਉਸ ਦਾ ਖ਼ੂਨ ਨਹੀਂ ਸੀ ਹੋਇਆ। ਉਹ ਗਾਲ੍ਹਾਂ ਕੱਢਦਾ ਹੋਇਆ ਆਪਣੇ ਮੂੰਹ ਤੋਂ ਨਿਕਲੇ ਦੁਰ-ਬਚਨਾਂ ਨਾਲ ਪਵਿੱਤ੍ਰ ਰਾਵੀ ਦੇ ਜਲ ਨੂੰ ਗੰਦਾ ਕਰਦਾ ਹੋਇਆ ਚਲਾ ਗਿਆ।

ਉਸ ਕਾਲੀ ਬੋਲੀ ਰਾਤ ਵਿਚ ਮੈਂ ਅੰਨ੍ਹੀ ਰਾਵੀ ਦੇ ਕਲ-ਕਲ, ਛਲ-ਛਲ, ਥੱਪ-ਥੱਪ ਜਲ ਦਾ ਕਲੋਲ ਸੁਨਣ ਲੱਗੀ।

ਹਾਇ! ਹੇ ਮਨੁੱਖ ਜੀਵਨ! ਤੇਰੇ ਆਉਣ ਜਾਣ ਦਾ ਪਤਾ ਹੀ ਨਹੀਂ ਲਗਦਾ। ਇਕ ਦਿਨ ਕਿਸ਼ੋਰ ਆਪਣੀ ਭਰਜਾਈ ਨੂੰ ਸਮਝਾ ਰਹੇ ਸਨ ਕਿ ਇਸ ਸੰਸਾਰ ਵਿਚ ਹਰੇਕ ਪ੍ਰਾਨੀ ਮਾਤ੍ਰ ਦਾ ਜੀਵਨ ਕਰਮਾਂ ਅਨੁਸਾਰ ਹੀ ਹੁੰਦਾ ਹੈ।

ਡੁਬ ਗਈ! ਪਰ ਮਰੀ ਨਹੀਂ! ਇਸ ਦੁਖਦਾਈ ਜੀਵਨ ਦੀ ਕਥਾ ਨੂੰ ਅਗੇ ਹੁਣ ਆਪਣੀ ਜ਼ਬਾਨੀ ਨਹੀਂ ਲਿਖ ਸਕਦੀ। ਹੋ ਸਕਦਾ ਹੈ ਜੁ ਕੋਈ ਹੋਰ ਹੀ ਪਰਉਪਕਾਰੀ ਜੀਵ ਲਿਖੇ। ਮੈਂ ਡੁਬ ਗਈ ਤੇ ਰੁੜ੍ਹਦੀ ਰੁੜ੍ਹਦੀ ਅਗੇ ਚਲੀ ਗਈ। ਫੇਰ ਪਤਾ ਨਹੀਂ ਜੁ ਕੀ ਹੋਇਆ?