ਦੂਸਰਾ ਪ੍ਰਕਰਣ
.੧.
ਮੈਂ ਸਮਝਦਾ ਹਾਂ, ਜੇ ਆਪ ਨੂੰ ਆਪਣੀ ਜੀਵਨ-ਕਥਾ ਸੁਣਾ ਦਿਆਂ ਤਾਂ ਇਸ ਵਿਚ ਕੋਈ ਦੋਸ਼ ਨਹੀਂ। ਮੇਰੀਆਂ ਆਸਾਂ ਦੀ ਬੇੜੀ ਇਕ ਵਾਰੀ ਸਮੇਂ ਦੇ ਗੇੜ ਵਿਚ ਆ ਕੇ ਡੂੰਘੇ ਸਮੁੰਦਰ ਵਿਚ ਗਰਕ ਹੋ ਚੁਕੀ ਹੈ ਤੇ ਮੈਂ ਇਸ ਸੰਸਾਰ ਨੂੰ ਤਿਆਗ ਚੁਕਾ ਹਾਂ। ਹੁਣ ਨਾ ਕੋਈ ਮੇਰਾ ਘਰ ਹੈ ਤੇ ਨਾ ਹੀ ਕੋਈ ਟਿਕਾਣਾ। ਮੈਂ ਵੱਸੋਂ ਛੱਡ ਕੇ ਜੰਗਲਾਂ ਵਿਚ ਵਿਚਰਦਾ ਹਾਂ! ਮੇਰਾ ਦਿਲ ਸੰਸਾਰ ਜੀਵਨ ਤੋਂ ਕਿਉਂ ਉਪ੍ਰਾਮ ਹੋਇਆ? ਸੁਣੋ:-
ਮੇਰਾ ਨਿਵਾਸ ਅਸਥਾਨ ਅੰਮ੍ਰਿਤਸਰ ਵਿਚ ਹੈ। ਮੇਰਾ ਜਨਮ ਵੀ ਸ਼੍ਰੇਸ਼ਟ ਖਤ੍ਰੀਆਂ ਦੀ ਕੁਲ ਵਿਚ ਹੋਇਆ ਸੀ, ਪਰ ਪਤਾ ਨਹੀਂ ਕਿਸੇ ਧਾਰਮਕ ਵਿਗਨਾਂ ਦੇ ਕਾਰਨ ਸਾਡਾ ਭਾਈਚਾਰਾ ਮੇਰੇ ਪਿਤਾ ਨਾਲ ਵਰਤਣ ਵਿਹਾਰ ਕਿਉਂ ਨਹੀਂ ਸੀ ਕਰਦਾ? ਇਸ ਦਾ ਕਾਰਨ ਭਾਵੇਂ ਕੁਝ ਵੀ ਹੋਵੇ, ਪਰ ਮੈਨੂੰ ਇਸ ਕਲੰਕ ਨੇ ਬੜਾ ਹੀ ਦੁਖ ਦਿਤਾ। ਮੇਰੇ ਪਿਤਾ ਦੀ ਪੂਰਨ ਆਸ਼ਾ ਸੀ, ਜੁ ਮੇਰਾ ਵਿਆਹ ਕਿਸੇ ਉੱਚ ਘਰਾਣੇ ਦੀ ਪੜ੍ਹੀ ਲਿਖੀ ਸੁੰਦਰ ਮੁਟਿਆਰ ਨਾਲ ਹੋਵੇ, ਪਰ ਸਾਡੇ ਕੁਲ-ਕਲੰਕ ਨੇ ਇਹ ਆਸ਼ਾ ਪੂਰੀ ਨਾ ਹੋਣ ਦਿਤੀ। ਅੰਤ ਪਿਤਾ ਜੀ ਦੀਆਂ ਇਹ ਆਸਾਂ ਮਨ ਦੀਆਂ ਮਨ ਵਿਚ ਹੀ ਰਹਿ ਗਈਆਂ ਤੇ ਉਹ ਚਲਾਣਾ ਕਰ ਗਏ।
ਕੁਝ ਸਮਾਂ ਪਾ ਕੇ ਮਾਤਾ ਜੀ ਨੇ ਮੇਰੇ ਵਿਆਹ ਦਾ ਕੁਝ
੨੫.