ਪੰਨਾ:ਅਨੋਖੀ ਭੁੱਖ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਪਰਾਲਾ ਕੀਤਾ, ਤੇ ਚਾਕਰੀਆਂ ਕਰ ਕਰ ਕੇ ਆਖ਼ਰ ਇਕ ਸਾਕ ਲੈ ਹੀ ਆਂਦਾ ਤੇ ਮੇਰੀ ਝੋਲੀ ਸ਼ਗਨ ਪੈ ਗਿਆ। ਮੇਰੀ ਹੋਣ ਵਾਲੀ ਇਸਤ੍ਰੀ ਦਾ ਨਾਉਂ ਕੁਸਮਲਤਾ ਸੀ, ਮੈਂ ਉਸ ਨੂੰ ਕਈ ਵਾਰੀ ਵੇਖ ਵੀ ਚੁਕਾ ਸਾਂ । ਇੰਨਾ ਕਹਿ ਦੇਣਾ ਸਭਿਅਤਾ ਦੇ ਵਿਰੁਧ ਨਹੀਂ ਹੋਵੇਗਾ ਕਿ ਉਹ ਪ੍ਰੇਮ ਸੁੰਦਰੀ ਸੀ ਅਰ ਮੇਰੀ ਵੀ ਪ੍ਰਬਲ ਇੱਛਾ ਸੀ ਜੁ ਮੇਰਾ ਵਿਆਹ ਉਸੇ ਚੰਦਰ ਮੁਖੀ ਨਾਲ ਹੀ ਹੋਵੇ । ਭਾਵੇਂ ਕੁਸਮਲਤਾ, ਕੁੜਮਾਈ ਹੋਣ ਦੇ ਉਪਰੰਤ ਮੇਰੇ ਸਾਹਮਣੇ ਕਦੀ ਨਹੀਂ ਆਈ ਸੀ, ਤਾਂ ਵੀ ਮੈਂ ਦਿਨ ਰਾਤ ਉਸੇ ਦੀ ਚਿੰਤਾ ਵਿਚ ਮਗਨ ਰਹਿੰਦਾ ਸਾਂ ।

ਸਮੇਂ ਦਾ ਗੇੜ ਬੜਾ ਹੀ ਪ੍ਰਬਲ ਹੈ ਤੇ ਰੰਚਕ ਮਾਤਰ ਵੀ ਲਿਹਾਜ਼ ਨਹੀਂ ਕਰਦਾ। ਅਨੇਕਾਂ ਰਾਜਿਆਂ ਨੂੰ, ਖਿਨ ਵਿਚ ਭਿਖਾਰੀ, ਅਤੇ ਰੰਕਾਂ ਨੂੰ ਰਾਜ-ਗੱਦੀ ਦੇ ਅਧਿਕਾਰੀ ਬਣਾ ਦੇਂਦਾ ਹੈ। ਮੈਨੂੰ ਵੀ ਇਸੇ ਚੱਕ੍ਰ ਨੇ ਤਬਾਹ ਕਰ ਦਿਤਾ । ਸਾਡੇ ਕਲੰਕ ਦੀ ਕਨਸੋ ਮੇਰੇ ਸਹੁਰਿਆਂ ਨੂੰ ਕਿਸੇ ਤਰ੍ਹਾਂ ਪੈ ਗਈ ਜਿਸ ਕਾਰਨ ਮੇਰੀ ਕੁੜਮਾਈ ਛੁਟ ਗਈ।

ਮੇਰਾ ਪ੍ਰੇਮ ਆਪਣੇ ਪ੍ਰੀਤਮ ਨੂੰ ਪ੍ਰਾਪਤ ਨਾ ਕਰ ਸਕਿਆ । ਕੁਸਮਲਤਾ ਦਾ ਵਿਆਹ ਇਕ ਲਾਹੌਰ ਨਿਵਾਸੀ ਬਾਬੂ ਤ੍ਰਿਲੋਕ ਨਾਲ ਹੋ ਗਿਆ ਤੇ ਮੈਂ ਨਿਰਾਸ਼ ਹੋ ਕੇ ਬੜਾ ਹੀ ਦੁਖੀ ਹੋਇਆ ।

ਇਸ ਤੋਂ ਕਈ ਸਾਲ ਉਪਰੰਤ ਇਕ ਅਜੇਹੀ ਘਟਨਾ ਹੋਈ, ਜੋ ਮੈਂ ਕਹਿ ਨਹੀਂ ਸਕਦਾ ਕਿ ਅਗੇ ਚੱਲ ਕੇ ਦੱਸਾਂਗਾ ਜਾਂ ਨਹੀਂ ! ਉਸੇ ਦਿਨ ਤੋਂ ਮੈਨੂੰ ਦੁਨੀਆਂ ਪਾਸੋਂ ਨਫ਼ਰਤ ਹੋ ਗਈ, ਹੁਣ ਮੈਂ ਵਸਤੀ ਦਾ ਤਿਆਗ ਕਰ ਕੇ ਜੰਗਲਾਂ ਵਿਚ ਘੁੰਮਦਾ ਫਿਰਦਾ ਹਾਂ, ਅਰ ਕਿਸੇ ਥਾਂ ਵੀ ਟਿਕ ਕੇ ਨਹੀਂ ਬਹਿ ਸਕਿਆ।

ਜੇ ਮੈਂ ਚਾਹੁੰਦਾ ਤਾਂ ਟਿਕ ਕੇ ਬਹਿ ਵੀ ਸਕਦਾ ਸਾਂ। ਧੰਨ, ਸੰਪਤਿ, ਆਯੂ, ਵਿਦਿਆ ਬਾਹੂ ਬਲ ਕਿਸੇ ਇਕ ਦਾ ਵੀ ਮੈਨੂੰ ਘਾਟਾ ਨਹੀਂ ਸੀ। ਜੇ ਮੈਂ ਚਾਹੁੰਦਾ ਤਾਂ ਕੁਲੀਨ ਤੋਂ ਕੁਲੀਨ ਖ਼ਾਨਦਾਨ ਦੀ ਲੜਕੀ ਨਾਲ ਵਿਆਹ ਵੀ ਕਰ ਸਕਦਾ ਸੀ, ਪਰ ਹੁਣ ਮੈਂ ਦੇਸ ਦੇਸ

੨੬.