ਮਹੀਨਾ ਲਾ ਦਿਓ। ਮੱਖਣ ਝਿਉਰ ਮੁੰਡੇ ਨੂੰ ਪੜ੍ਹਾ ਨਹੀਂ ਸਕਦਾ, ਉਸ ਦਾ ਕੋਈ ਯੋਗ ਬੰਦੋਬਸਤ ਕਰ ਦਿਓ। ਕੀ ਇਹ ਉਪਕਾਰ ਹਨ?
ਮੇਰਾ ਵੀ ਅਜਬ ਹਾਲ ਹੈ। ਜਦ ਦਾ ਮੈਂ ਪੰਡਤ ਗੋਬਿੰਦ ਰਾਮ ਤੋਂ ਸ਼ੁਕਲਾ ਦਾ ਬ੍ਰਿਤਾਂਤ ਸੁਣਿਆ ਤਾਂ ਮੇਰੇ ਮਨ ਵਿਚ ਆਇਆ ਕਿ ਹੋਵੇ ਨਾ ਹੋਵੇ ਮੈਂ ਸ਼ੁਕਲਾ ਦਾ ਹੀ ਕੰਮ ਕਰਾਂ ਅਤੇ ਆਪਣੇ ਉਦਮ ਨਾਲ ਉਸ ਦੀ ਗਈ ਹੋਈ ਸੰਪਤੀ ਮੁੜ ਉਹਨੂੰ ਦਵਾ ਦੇਵਾਂ।
ਇਥੇ ਆ ਕੇ ਕਿਸ਼ੋਰ ਦਾ ਹਾਲ ਲਿਖਣਾ ਵੀ ਉਚਿਤ ਹੋਵੇਗਾ। ਕਿਸ਼ੋਰ ਦੇ ਪਿਤਾ ਦਾ ਨਾਮ ਰਾਮ ਲਾਲ ਹੈ ਅਤੇ ਉਹ ਬਾਬੂ ਤ੍ਰਿਲੋਕ ਚੰਦ ਦਾ ਛੋਟਾ ਭਰਾ ਹੈ। ਇਨ੍ਹਾਂ ਦੇ ਵਡੇ ਪਹਿਲਾਂ ਲਾਹੌਰ ਵਿਚ ਨਹੀਂ ਸਨ ਰਹਿੰਦੇ, ਸਗੋਂ ਰਾਮ ਲਾਲ ਜੀ ਹੀ ਪਹਿਲੇ ਪਹਿਲ ਲਾਹੌਰ ਆਏ ਸਨ। ਭਾਵੇਂ ਉਹ ਲਾਹੌਰ ਆਉਣ ਤੋਂ ਪਹਿਲਾਂ ਗਰੀਬ ਸਨ ਪਰ ਉਨ੍ਹਾਂ ਆਪਣੇ ਬਲ ਬੁਧੀ ਨਾਲ ਬੜੀ ਸੰਪਤੀ ਪੈਦਾ ਕਰ ਲਈ ਸੀ। ਬਾਬੂ ਰਾਮ ਲਾਲ ਦਾ ਇਕ ਪਰਮ ਮਿੱਤਰ ਖੇਮ ਚੰਦ ਨਾਮੇ ਵੀ ਸੀ। ਖੇਮ ਚੰਦ ਦੀ ਸਹਾਇਤਾ ਨਾਲ ਹੀ ਰਾਮ ਲਾਲ ਇਸ ਪਦਵੀ ਨੂੰ ਪ੍ਰਾਪਤ ਹੋਇਆ ਸੀ। ਉਹ ਹਮੇਸ਼ਾਂ ਹੀ ਰਾਮ ਲਾਲ ਦਾ ਕੰਮ ਕਰਦਾ ਸੀ ਤੇ ਉਸ ਨੇ ਕਦੀ ਵੀ ਆਪਣੇ ਲਈ ਧੰਨ ਇਕੱਠਾ ਨਹੀਂ ਕੀਤਾ ਸੀ। ਇਨ੍ਹਾਂ ਗੁਣਾਂ ਦੇ ਹੁੰਦਿਆਂ ਹੋਇਆਂ ਰਾਮ ਲਾਲ, ਖੇਮ ਚੰਦ ਨੂੰ ਵੱਡਾ ਭਰਾ ਕਰ ਕੇ ਮੰਨਦਾ ਸੀ ਪਰ ਪਿਤਾ ਪੁਤਰਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ, ਜਿਸ ਦਾ ਦੁਖ ਦੋਹਾਂ ਦੇ ਸਿਰਾਂ ਤੇ ਹੀ ਆਉਂਦਾ।
ਇਕ ਦਿਨ ਤ੍ਰਿਲੋਕ ਚੰਦ ਤੇ ਕਿਸ਼ੋਰ ਦਾ ਖੇਮ ਚੰਦ ਨਾਲ ਝਗੜਾ ਹੋ ਗਿਆ। ਖੇਮ ਚੰਦ ਨੇ ਰਾਮ ਲਾਲ ਨੂੰ ਕਿਹਾ, 'ਤੇਰੇ ਦੋਹਾਂ ਪੁਤਰਾਂ ਨੇ ਮੇਰੀ ਬੜੀ ਬੇਇਜ਼ਤੀ ਕੀਤੀ ਹੈ ਅਤੇ ਉਹ ਹੁਣ ਲਾਹੌਰ ਨਹੀਂ ਠਹਿਰ ਸਕਦਾ। ਝਗੜੇ ਦਾ ਕਾਰਨ ਦੱਸ ਕੇ ਖੇਮ ਚੰਦ ਉਥੋਂ ਚਲਾ ਗਿਆ। ਰਾਮ ਲਾਲ ਨੇ ਬਹੁਤੇਰਾ ਸਮਝਾਇਆ ਪਰ ਉਸ ਨੇ ਇਕ ਨਾ ਮੰਨੀ। ਉਸ ਦਿਨ ਤੋਂ ਉਹਦਾ ਕੋਈ ਪਤਾ ਨਾ ਲੱਗਾ।
ਰਾਮ ਲਾਲ ਨੂੰ ਖੇਮ ਚੰਦ ਨਾਲ ਬੜਾ ਪਿਆਰ ਸੀ, ਇਸ ਲਈ