ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਉਸ ਦਾ ਵਿਛੋੜਾ ਨਾ ਸਹਾਰ ਸਕਿਆ ਤੇ ਪੁਤ੍ਰਾਂ ਨੂੰ ਸੱਦ ਕੇ ਬੁਰਾ ਭਲਾ ਕਿਹਾ। ਅਗੋਂ ਤ੍ਰਿਲੋਕ ਚੰਦ ਵੀ ਪਿਤਾ ਦੀਆਂ ਗਾਲ੍ਹੀਆਂ ਸਹਾਰ ਨਾ ਸਕਿਆ ਤੇ ਅਗੋਂ ਬੋਲ ਪਿਆ। ਕਿਸ਼ੋਰ ਚੰਦ ਨੇ ਵੀ ਘਟ ਨਾ ਕੀਤੀ ਤੇ ਅਪਣੇ ਬਾਲਕ ਪੁਣੇ ਦੇ ਕਾਰਨ ਪਿਤਾ ਅਗੇ ਬੜੀ ਬਕਵਾਸ ਕਰਦਾ ਰਿਹਾ, ਪਿਤਾ ਨੂੰ ਕ੍ਰੋਧ ਚੜ੍ਹ ਗਿਆ ਤੇ ਉਸ ਨੇ ਆਪਣਾ ਵਸੀਅਤ ਨਾਮਾ ਇਸ ਪ੍ਰਕਾਰ ਲਿਖ ਕੇ ਤ੍ਰਿਲੋਕ ਚੰਦ ਨੂੰ ਬੇਦਖ਼ਲ ਕਰ ਦਿਤਾ।

'ਮੇਰੇ ਮਰਨ ਦੇ ਪਿਛੋਂ ਮੇਰੀ ਸੰਪਤਿ ਦਾ ਮੁਕੰਮਲ ਹੱਕਦਾਰ ਮੇਰਾ ਪ੍ਰਮ ਮਿਤ੍ਰ ਖੇਮ ਚੰਦ ਹੋਵੇਗਾ। ਉਸ ਦੇ ਨਾ ਹੋਣ ਤੇ ਉਹਦੇ ਵਾਰਸ ਮੇਰੀ ਜਾਇਦਾਦ ਦੇ ਮਾਲਕ ਹੋਣਗੇ ਅਤੇ ਜੇ ਉਨ੍ਹਾਂ ਵਿਚੋਂ ਵੀ ਕੋਈ ਨਾ ਹੋਵੇ ਤਾਂ ਇਹ ਜਾਇਦਾਦ ਮੇਰੇ ਛੋਟੇ ਪੁਤਰ ਨੂੰ ਮਿਲੇਗੀ, ਪਰ ਵੱਡਾ ਪੁੱਤਰ ਇਸ ਦਾ ਹੱਕਦਾਰ ਨਹੀਂ ਹੋ ਸਕੇਗਾ।'

ਉਸ ਵੇਲੇ ਪਿਤਾ ਨੇ ਦੋਹਾਂ ਪੁਤਰਾਂ ਨੂੰ ਕੇਵਲ ਗੁਜ਼ਾਰੇ ਮਾਤਰ ਹੀ ਧੰਨ ਦੇ ਕੇ ਆਪਣੇ ਘਰੋਂ ਅਲੱਗ ਕਰ ਦਿਤਾ। ਇਧਰ ਇਨ੍ਹਾਂ ਦੋਹਾਂ ਦੇ ਚਿਤ ਤੇ ਵੀ ਕੋਈ ਅਸਰ ਨਾ ਹੋਇਆ, ਸਗੋਂ ਇਨ੍ਹਾਂ ਵਪਾਰ ਵਿਚ ਹੱਥ ਮਾਰਿਆ ਤੇ ਥੋੜੇ ਦਿਨਾਂ ਵਿਚ ਹੀ ਫੇਰ ਵਡੇ ਮਾਯਾਧਾਰੀ ਹੋ ਗਏ। ਉਧਰ ਪਿਤਾ ਬੀਮਾਰ ਹੋ ਗਿਆ ਪਰ ਕ੍ਰੋਧ ਦੇ ਕਾਰਨ ਉਹਨੇ ਪੁਤਰਾਂ ਨੂੰ ਨਹੀਂ ਬੁਲਾਇਆ। ਦੋ ਦਿਨਾਂ ਪਿਛੋਂ ਰਾਮ ਲਾਲ ਪ੍ਰਲੋਕ ਗਮਨ ਕਰ ਗਏ। ਤ੍ਰਿਲੋਕ ਚੰਦ ਨੂੰ ਬੜਾ ਸ਼ੋਕ ਹੋਇਆ ਜੁ ਪਿਤਾ ਦੇ ਅੰਤਲੇ ਦਰਸ਼ਨ ਨਾ ਕਰ ਸਕਿਆ। ਉਸ ਨੇ ਪਿਤਾ ਦੀ ਕੋਈ ਸੇਵਾ ਨਾ ਕੀਤੀ। ਇਸ ਦੁਖ ਨਾਲ ਉਹ ਬਹੁਤ ਦਿਨ ਰੋਂਦਾ ਰਿਹਾ। ਇਧਰ ਖੇਮ ਚੰਦ ਦਾ ਕੁਝ ਪਤਾ ਨਾ ਲੱਗਾ। ਬਹੁਤੇਰੀ ਢੂੰਡ ਭਾਲ ਕਰਨ ਤੋਂ ਕੇਵਲ ਇਹ ਮਲੂਮ ਹੋਇਆ ਕਿ ਲਾਹੌਰ ਛੱਡਣ ਦੇ ਉਪਰੰਤ ਉਹ ਕੁਝ ਦਿਨ ਇਕ ਛੋਟੇ ਜਿਹੇ ਪਿੰਡ ਵਿਚ ਜਾ ਰਹੇ ਸਨ ਤੇ ਫੇਰ ਬਰਮਾਂ ਨੂੰ ਚਲੇ ਗਏ ਅਤੇ ਜਿਸ ਜਹਾਜ਼ ਵਿਚ ਉਹ ਗਏ ਸਨ, ਉਹ ਸੁਣਿਆ ਹੈ ਕਿ ਰਾਹ ਵਿਚ ਹੀ ਡੁਬ ਗਿਆ ਸੀ। ਇਸ ਦੇ

੩੧.