ਪੰਨਾ:ਅਨੋਖੀ ਭੁੱਖ.pdf/31

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ




ਮਗਰੋਂ ਖੇਮ ਚੰਦ ਦਾ ਕੁਝ ਪਤਾ ਨਾ ਲੱਗਾ । ਖੇਮ ਚੰਦ ਦਾ ਇਕ ਮਿਤ੍ਰ ਸੁੰਦਰ ਦਾਸ ਵੀ ਸੀ। ਉਨ੍ਹਾਂ ਵੀ ਬਹੁਤੇਰੇ ਹੱਥ ਪੈਰ ਮਾਰੇ ਜੁ ਆਪਣੇ ਮਿਤ੍ਰ ਦਾ ਪਤਾ ਕਢਣ, ਅਖ਼ਬਾਰਾਂ ਵਿਚ ਇਸ਼ਤਿਹਾਰ ਕਢਵਾਏ ਤੇ ਹੋਰ ਅਨੇਕਾਂ ਹੀ ਯਤਨ ਕੀਤੇ ਪਰ ਸਭ ਵਿਅਰਥ । ਖੇਮ ਚੰਦ ਦੇ ਨਾ ਮਿਲਣ ਤੇ ਸਾਰੀ ਜਾਇਦਾਦ ਮੁੜ ਇਨ੍ਹਾਂ ਪਾਸ ਹੀ ਆ ਗਈ ਤੇ ਕਿਸ਼ੋਰ ਚੰਦ ਉਸ ਦਾ ਮਾਲਕ ਹੋ ਗਿਆ ।

ਏਸ ਸਮੇਂ ਜੇ ਉਹ ਸ਼ੁਕਲਾ ਕਿਤੇ ਜਿਉਂਦੀ ਹੋਵੇ ਤਾਂ ਇਹ ਸਾਰੀ ਸੰਪਤੀ ਜੋ ਕਿਸ਼ੋਰ ਚੰਦ ਆਦਿਕ ਭੋਗ ਰਹੇ ਹਨ, ਉਸੇ ਦੀ ਹੋਵੇਗੀ । ਹੋ ਸਕਦਾ ਹੈ ਕਿ ਇਸ ਸਮੇਂ ਉਹ ਬੜੀ ਗ਼ਰੀਬੀ ਦੀ ਹਾਲਤ ਵਿਚ ਹੋਵੇ । ਤਲਾਸ਼ ਕਰਨ ਤੋਂ ਪਤਾ ਲਗ ਸਕਦਾ ਹੈ - ਗੱਲ ਹੀ ਕੀ ਹੈ ? ਮੈਨੂੰ ਆਪਣਾ ਤਾਂ ਕੋਈ ਰੁਝੇਵਾਂ ਹੈ ਹੀ ਨਹੀਂ।