ਪੰਨਾ:ਅਨੋਖੀ ਭੁੱਖ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

.੩.

ਸਿਆਲਕੋਟ ਤੋਂ ਵਾਪਸ ਆਉਂਦਿਆਂ ਜਦ ਮੈਂ ਫਿਰਦਾ ਫਿਰਾਂਦਾ ਲਾਹੌਰ ਆ ਰਿਹਾ ਸਾਂ ਅਤੇ ਰਾਵੀ ਦੇ ਕੰਢੇ ਇਕ ਸੁੰਦਰ ਬਣ ਵਿਚੋਂ ਦੀ ਲੰਘ ਰਿਹਾ ਸਾਂ ਕਿ ਮੇਰੇ ਕੰਨੀ ਕਿਸੇ ਦੀ ਹਾਲ ਪਾਰਿਆ ਪਈ। ਅਜਿਹਾ ਪ੍ਰਤੀਤ ਹੁੰਦਾ ਸੀ ਕਿ ਅਵਾਜ਼ ਇਸਤ੍ਰੀ ਦੀ ਹੈ। ਅਗੇ ਜਾ ਕੇ ਕੀ ਵੇਖਦਾ ਹਾਂ ਕਿ ਇਕ ਹੱਟਾ ਕੱਟਾ ਪੁਰਸ਼ ਇਕ ਇਸਤ੍ਰੀ ਨੂੰ ਮਾਰ ਰਿਹਾ ਹੈ।

ਵੇਖਣ ਤੋਂ ਪਤਾ ਲਗਾ ਕਿ ਉਹ ਮਨੁਖ ਕਿਸੇ ਨੀਚ ਜ਼ਾਤ ਦਾ ਹੈ ਤੇ ਇੰਝ ਭਾਸਦਾ ਸੀ ਜੁ ਉਹ ਮਾਛੀ ਹੈ ਅਤੇ ਮੱਛੀਆਂ ਫੜਨ ਦਰਿਆ ਤੇ ਆਇਆ ਹੋਵੇਗਾ।

ਸਹਿਜੇ ਸਹਿਜੇ ਪਿਛੋਂ ਦੀ ਜਾਕੇ ਮੈਂ ਉਸਦੇ ਲੱਕ ਨਾਲ ਬੱਧੀ ਕਟਾਰ ਖਿਚ ਕੇ ਦੂਰ ਸੁਟ ਦਿਤੀ। ਉਸ ਦੁਸ਼ਟ ਨੇ ਉਸ ਇਸਤ੍ਰੀ ਨੂੰ ਛੱਡ ਦਿਤਾ ਤੇ ਮੇਰੇ ਸਾਹਮਣੇ ਆ ਕੇ ਖਲੋ ਗਿਆ। ਮੈਨੂੰ ਉਹਨੇ ਬੜੀਆਂ ਗਾਲ੍ਹਾਂ ਦਿਤੀਆਂ, ਪਰ ਉਸ ਦੀ ਦ੍ਰਿਸ਼ਟੀ ਵੇਖ ਕੇ ਮੈਨੂੰ ਸ਼ੰਕਾ ਜਿਹੀ ਹੋਈ, ਮੈਂ ਸਮਝ ਗਿਆ ਕਿ ਹੁਣ ਢਿੱਲ ਕਰਨੀ ਉਚਿਤ ਨਹੀਂ ਹੈ ਤੇ ਝਟ ਉਹਨੂੰ ਗਲੋਂ ਫੜ ਲਿਆ। ਛੁਡਾ ਕੇ ਉਹਨੇ ਮੈਨੂੰ ਫੜਿਆ ਤੇ ਮੈਂ ਫੇਰ ਉਹਨੂੰ ਫੜਿਆ। ਉਸਦੇ ਵਿਚ ਬਲ ਮੇਰੇ ਨਾਲੋਂ ਬਹੁਤ ਵਧੇਰਾ ਸੀ, ਪਰ ਮੈਂ ਡਰਿਆ ਨਹੀਂ ਅਤੇ ਸਮਾਂ ਪਾ ਕੇ ਉਸ ਇਸਤ੍ਰੀ ਨੂੰ ਕਿਹਾ, 'ਤੂੰ ਨਸ ਜਾ! ਮੈਂ ਇਹਨੂੰ ਸਵਾਦ ਚਖਾ ਕੇ ਹੀ ਜਾਵਾਂਗਾ'

੩੩.