ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

.੪.

ਮੈਂ ਠੀਕ ਠੀਕ ਉਤਰ ਨਾ ਦਿਤਾ। ਚੰਗੀ ਤਰ੍ਹਾਂ ਰਾਜ਼ੀ ਹੋਣ ਤੇ ਸ਼ੁਕਲਾ ਨੂੰ ਨਾਲ ਲੈ ਕੇ ਮੈਂ ਲਾਹੌਰ ਵਲ ਤੁਰ ਪਿਆ।

ਲਾਹੌਰ ਜਾਣ ਸਮੇਂ ਮੈਂ ਸ਼ੁਕਲਾ ਨੂੰ ਇਕੱਲੀ ਨਹੀਂ ਲੈ ਗਿਆ ਤੇ ਸਗੋਂ ਉਸਦੇ ਚਿੱਤ ਨੂੰ ਪਰਚਾਉਣ ਲਈ ਰਖੀ ਦੀ ਮਾਂ ਨੂੰ ਨਾਲ ਲੈ ਗਿਆ। ਰਾਹ ਵਿਚ ਮੈਂ ਸ਼ੁਕਲਾ ਤੋਂ ਪੁਛਿਆ -
'ਸ਼ੁਕਲਾ! ਤੇਰਾ ਘਰ ਤਾਂ ਲਾਹੌਰ ਵਿਚ ਹੈ ਤੇ ਤੂੰ ਇਥੇ ਕਿਸਤਰਾਂ ਆ ਗਈ।'
ਸ਼ੁਕਲਾ-'ਕੀ ਮੈਨੂੰ ਸਭ ਕੁਝ ਦਸਣਾ ਹੀ ਪਏਗਾ?'
ਮੈਂ- 'ਜੇ ਤੇਰੀ ਇੱਛਾ ਨਾ ਹੋਵੇ ਤਾਂ ਨਾ ਸਹੀ।'

ਨਹੀਂ, ਜੇ ਤੁਸਾਂ ਮੇਰੀ ਜਾਨ ਬਚਾਈ ਹੈ ਤਾਂ ਤੁਹਾਥੋਂ ਲੁਕਾ ਕਾਹਦਾ। ਹਰੀ ਚੰਦ ਨਾਮੇ ਸਾਡੇ ਇਕ ਗਵਾਂਢੀ ਹਨ। ਕ੍ਰਿਸ਼ਨਾਂ ਉਨ੍ਹਾਂ ਦੀ ਇਸਤ੍ਰੀ ਦਾ ਨਾਮ ਹੈ।ਉਸ ਨਾਲ ਮੇਰੀ ਜਾਣ ਪਛਾਣ ਹੋ ਗਈ। ਉਹਨੇ ਮੈਥੋਂ ਪੁਛਿਆ- 'ਮੇਰੇ ਪਿਤਾ ਦੇ ਘਰ ਜਾਏਂਗੀ, ਮੇਂ ਰਾਜ਼ੀ ਹੋ ਗਈ। ਉਹ ਮੈਨੂੰ ਆਪਣੇ ਘਰ ਲੈ ਗਈ ਪਰ ਆਪ ਨਾਲ ਨਾ ਆਈ ਤੇ ਆਪਣੀ ਥਾਂ ਅਪਣੇ ਭਰਾ ਮਦਨ ਲਾਲ ਨੂੰ ਮੇਰੇ ਨਾਲ ਭੇਜ ਦਿਤਾ। ਉਹ ਬੇੜੀ ਕਰਾਏ ਲੈ ਕੇ ਮੈਨੂੰ ਨਾਲ ਲੈ ਤੁਰਿਆ।'

ਇੰਨਾ ਸੁਣ ਕੇ ਮੈਂ ਸਮਝਿਆ ਜੁ ਸ਼ੁਕਲਾ ਮਦਨ ਲਾਲ

੩੫.