ਪੰਨਾ:ਅਨੋਖੀ ਭੁੱਖ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਾਲੀ ਗਲ ਸਾਰੀ ਨਹੀਂਂ ਦਸਦੀ। ਮੈਂ ਪੁਛਿਆ-'ਤੂੰ ਉਸ ਦੇ ਨਾਲ ਗਈ ਹੀ ਕਿਉਂ?'

ਸ਼ੁਕਲਾ ਨੇ ਕਿਹਾ-'ਇਛਾ ਤਾਂ ਨਹੀਂ ਸੀ, ਪਰ ਜਾਣਾ ਹੀ ੫ਿਆ। ਕਿਉਂ ਜਾਣਾ ਪਿਆ? ਇਹ ਨਹੀਂ ਦੱਸਾਂਗੀ। ਰਸਤੇ ਵਿਚ ਉਹ ਮੇਰੇ ਉਤੇ ਅਤਿਆਚਾਰ ਕਰਨ ਲਗਾ, ਪਰ ਨਾ ਮੰਨਣ ਤੇ ਮੈਨੂੰ ਇਕ ਬਰੇਤੇ ਵਿਚ ਉਤਾਰ ਕੇ ਆਪ ਬੇੜੀ ਲੈ ਕੇ ਤੁਰ ਗਿਆ। ਉਸਦੇ ਚਲੇ ਜਾਣ ਦੇ ਉਪਰੰਤ ਮੇਰੀ ਇਛਾ ਡੁਬ ਮਰਨ ਦੀ ਹੋਈ ਤੇ ਮੈਂ ਦਰਿਆ ਵਿਚ ਛਾਲ ਮਾਰ ਦਿਤੀ।'

ਮੈਂ ਕਿਹਾ-'ਕਿਉਂ ਕੀ ਤੂੰ ਮਦਨ ਲਾਲ ਨੂੰ ਐਨਾ ਪਿਆਰ ਕਰਦੀ ਸੈਂ।'
ਸ਼ੁਕਲਾ-'ਨਹੀ, ਉਸਨੂੰ ਰੰਚਕ ਮਾਤਰ ਵੀ ਪਸਿੰਦ ਨਹੀਂ ਕਰਦੀ ਤੇ ਸਗੋਂ ਜਿੰਨਾ ਗੁਸਾ ਮੈਨੂੰ ਉਸ ਤੇ ਹੈ ਸ਼ਾਇਦ ਹੀ ਓਨਾ ਕਿਸੇ ਹੋਰ ਤੇ ਹੋਵੇ। ਮੈਂ ਉਸ ਤੋਂ ਘਿਰਨਾ ਕਰਦੀ ਹਾਂ।'
'ਤਾਂ ਡੁਬ ਮਰਨ ਕਿਉਂ ਗਈ ਸੈਂ?'
'ਮੈਨੂੰ ਜੋ ਦੁਖ ਹੈ, ਉਹ ਮੈਂ ਆਪ ਨੂੰ ਨਹੀਂ ਕਹਿ ਸਕਦੀ।'
'ਅੱਛਾ ਫੇਰ?'
'ਜਲ ਵਿਚ ਡੁਬ ਕੇ ਮੈਂ ਰੁੜ ਗਈ, ਅਗੇ ਇਕ ਵਪਾਰੀਆਂ ਦੀ ਬੇੜੀ ਜਾਂਦੀ ਸੀ। ਉਨ੍ਹਾਂ ਮੈਨੂੰ ਰੁੜਦੀ ਜਾਂਦੀ ਨੂੰ ਫੜ ਲਿਆ ਤੇ ਮੈਨੂੰ ਹੋਸ਼ ਆਉਣ ਤੇ ਪੁਛਿਓ ਨੇ—'ਤੂੰ ਕਿਥੇ ਜਾਣਾ ਹੈ?'
ਮੈਂ-'ਜਿਥੇ ਤੁਸੀਂ ਉਤਾਰ ਦਿਓ, ਮੈਂ ਉਥੇ ਹੀ ਚਲੀ ਜਾਵਾਂਗੀ।'
ਉਨ੍ਹਾਂ ਵਿਚ ਇਕ ਮਨੁਖ ਮੈਨੂੰ ਆਖਣ ਲਗਾ—'ਮੈਂ ਕਲ ਲਾਹੌਰ ਜਾਵਾਂਗਾ ਤੂੰ ਮੇਰੇ ਨਾਲ ਚਲ।'
ਮੈਂ ਉਸਦੇ ਪਿਛੇ ਪਿਛੇ ਤੁਰ ਪਈ। ਉਸਦੇ ਪਿਛੋਂ ਜੋ ਕੁਝ ਹੋਇਆ ਸੁ ਤੁਸਾਂ ਦੇਖ ਹੀ ਲਿਆ ਹੈ।
ਮੈਂ ਕਿਹਾ-'ਜਿਸ ਪਾਸੋੋਂ ਮੈਂ ਤੈਨੂੰ ਛੁਡਾਇਆ ਸੀ, ਕੀ ਉਹ

੩੬.