ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੀਸਰਾ ਪ੍ਰਕਰਣ


ਕਿਸ਼ੋਰ ਕਹਾਣੀ

.੧.


ਸ਼ੁਕਲਾ ਦਾ ਬਾਕੀ ਦਾ ਜੀਵਨ ਚਰਿਤ੍ਰ ਲਿਖਣ ਦੀ ਸੇਵਾ ਮੇਰੇ ਸਪੁਰਦ ਹੋਈ ਹੈ। ਮੈਂ ਲਿਖਾਂਗਾ ਅਤੇ ਜ਼ਰੂਰ ਲਿਖਾਂਗਾ। ਉਸ ਦੇ ਵਿਆਹ ਦਾ ਬੰਦੋਬਸਤ ਮੈਂ ਹੀ ਕੀਤਾ ਸੀ। ਵਿਆਹ ਵਾਲੇ ਦਿਨ ਸਵੇਰੇ ਹੀ ਪਤਾ ਲਗਾ ਜੁ ਉਹ ਨੱਸ ਗਈ ਹੈ। ਕਾਫੀ ਭਾਲ ਕਰਨ ਤੇ ਵੀ ਉਸਦਾ ਕੋਈ ਪਤਾ ਨਾ ਲਗਾ। ਕਈ ਲੋਕ ਬਿਨਾਂ ਸੋਚੇ ਸਮਝੇ ਉਸਦੇ ਆਚਾਰ ਤੇ ਦੋਸ਼ ਲਾਉਣ ਲਗ ਪਏ ਪਰ ਮੈਨੂੰ ਵਿਸ਼ਵਾਸ ਨਾ ਆਇਆ। ਔਖ ਸੀ ਤਾਂ ਇਹ ਕਿ ਸ਼ੁਕਲਾ ਅੰਨ੍ਹੀ ਸੀ ਤੇ ਬਿਨਾਂ ਕਿਸੇ ਦੀ ਸਹਾਇਤਾ ਦੇ ਉਹ ਗੁਮ ਨਹੀਂ ਹੋ ਸਕਦੀ ਸੀ। ਹੌਲੀ ਹੌਲੀ ਇਹ ਗਲ ਵੀ ਸਾਰੇ ਖਿਲਰ ਗਈ ਕਿ ਮਦਨ ਲਾਲ ਵੀ ਉਸੇ ਰਾਤ ਦਾ ਹੀ ਗੁੰਮ ਹੈ। ਬੱਸ ਫੇਰ ਤਾਂ ਇਹ ਗੱਲ ਪੱਕੀ ਹੋ ਗਈ ਕਿ ਸ਼ੁਕਲਾ ਨੂੰ ਮਦਨ ਲਾਲ ਹੀ ਧੋਖਾ ਦੇ ਕੇ ਲੈ ਗਿਆ ਹੈ। ਸ਼ੁਕਲਾ ਸੁੰਦਰੀ ਸੀ। ਭਾਵੇਂ ਉਹ ਅੰਨ੍ਹੀ ਸੀ ਪਰ ਸੰਸਾਰ ਤੇ ਕੋਈ ਅਜਿਹਾ ਮਨੁਖ ਨਹੀਂ ਸੀ ਜੋ ਉਸਦਾ ਰੂਪ ਵੇਖ ਕੇ ਇਕ ਪਲ ਲਈ ਉਸਦੇ ਬਨਾਉਣ ਵਾਲੇ ਦੀ ਕਾਰੀਗਰੀ ਨੂੰ ਨਾ ਸਲਾਹੁੰਦਾ।

ਕੁਝ ਦਿਨਾਂ ਪਿਛੋਂ ਮਦਨ ਲਾਲ ਨੂੰ ਮੈਂ ਵੇਖਿਆ ਹੈ। ਮੈਂ ਪੁਛਿਆ 'ਤੁਹਾਨੂੰ ਸ਼ੁਕਲਾ ਦਾ ਕੁਝ ਪਤਾ ਹੈ?'

ਉਹਨੇ ਕਿਹਾ, 'ਨਹੀਂ।'

੪੦.