ਪੰਨਾ:ਅਨੋਖੀ ਭੁੱਖ.pdf/40

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਬਗੈਰ ਕਿਸੇ ਕਿਸਮ ਦੇ ਸਬੂਤ ਦੇ ਮੈਂ ਉਸ ਨੂੰ ਪੁਲਸ ਦੇ ਹਵਾਲੇ ਨਹੀਂ ਸਾਂ ਕਰ ਸਕਦਾ। ਅੰਤ ਅਖਬਾਰਾਂ ਵਿਚ ਇਸ਼ਤਿਹਾਰ ਦਿਤਾ ਕਿ ਜੇ ਕੋਈ ਸ਼ੁਕਲਾ ਦਾ ਪਤਾ ਲਾਵੇਗਾ ਉਹਨੂੰ ਚੋਖਾ ਇਨਾਮ ਦਿੱਤਾ ਜਾਵੇਗਾ।

ਸ਼ੁਕਲਾ ਜਨਮ ਦੀ ਅੰਨ੍ਹੀ ਹੈ ਪਰ ਅੱਖਾਂ ਵੇਖਣ ਤੋਂ ਉਹ ਅੰਨ੍ਹੀ ਨਹੀਂ ਜਾਪਦੀ। ਵੇਖਣ ਵਿਚ ਉਸ ਦੀਆਂ ਅੱਖਾਂ ਵਿਚ ਕੋਈ ਦੋਸ਼ ਨਹੀਂ ਦਿਸਦਾ। ਅੱਖਾਂ ਵਡੀਆਂ, ਨੀਲੇ ਕਮਲ ਵੱਤ ਬਹੁਤ ਹੀ ਸੁੰਦਰ, ਪਰ ਉਨ੍ਹਾਂ ਵਿਚ ਉਸਨੂੰ ਦਿਸਦਾ ਕੁਝ ਨਹੀਂ ਸੀ। ਉਹ ਸਚ ਮੁਚ ਹੀ ਚਿੱਟੇ ਪੱਥਰ ਦੀ ਮੂਰਤ ਲਗਦੀ ਸੀ ਪਰ ਉਸਨੂੰ ਵੇਖਕੇ ਕੋਈ ਵੀ ਮਨੁਖ ਉਸ ਤੇ ਮੋਹਤ ਨਹੀਂ ਹੋ ਸਕਦਾ ਕਿਉਂਕਿ ਉਸਦੀਆਂ ਅੱਖਾਂ ਵਿਚ ਉਹ ਸ਼ਕਤੀ ਨਹੀਂ, ਜੋ ਕਿਸੇ ਉਡਦੇ ਪੰਖੇਰੂ ਨੂੰ ਬੇ-ਪਰਾ ਕਰ ਛੱਡੇ। ਮੈਨੂੰ ਹਮੇਸ਼ਾ ਉਸੇ ਦੀ ਹੀ ਚਿੰਤਾ ਰਹਿੰਦੀ ਸੀ ਕਿ ਉਸ ਵਿਚਾਰੀ ਦਾ ਕੀ ਬਣੇਗਾ ਉਹ ਇਕ ਨਿਰਧਨ ਪੁਰਸ਼ ਦੀ ਕੰਨਿਆ ਸੀ ਤੇ ਏਸ ਲਈ ਕੋਈ ਧੰਨਵਾਨ ਤਾਂ ਉਹ ਦੇ ਨਾਲ ਵਿਆਹ ਕਰਨ ਤੇ ਰਾਜ਼ੀ ਹੋ ਹੀ ਨਹੀਂ ਸਕਦਾ ਅਤੇ ਗਰੀਬਾਂ ਦੇ ਘਰ ਸਾਰਾ ਦਿਨ ਕੰਮ ਕਰਨਾ ਪੈਂਦਾ ਸੀ, ਪਰ ਸ਼ੁਕਲਾ ਅੰਨ੍ਹੀ ਹੋਣ ਦੇ ਕਾਰਨ ਇਹ ਵੀ ਨਹੀਂ ਕਰ ਸਕੇਗੀ, ਇਸ ਲਈ ਕੋਈ ਗ਼ਰੀਬ ਵੀ ਉਸ ਨਾਲ ਵਿਆਹ ਕਰਨ ਤੇ ਰਾਜ਼ੀ ਨਹੀਂ ਹੋਵੇਗਾ। ਫੇਰ ਮੈਂ ਹਰੀ ਚੰਦ ਨਾਲ ਉਸ ਦਾ ਵਿਆਹ ਕਰਨ ਦਾ ਬੰਦੋਬਸਤ ਕਿਉਂ ਕੀਤਾ, ਮੇਰਾ ਇਸ ਵਿਚ ਕੋਈ ਦੋਸ਼ ਨਹੀਂ, ਮੈਂ ਸਭ ਆਪਣੀ ਭਰਜਾਈ ਦੇ ਕਹਿਣ ਤੇ ਹੀ ਕੀਤਾ ਸੀ।

ਮੇਰੀ ਇਹ ਗਲ ਸੁਣਕੇ ਕਈ ਸੁੰਦ੍ਰੀਆਂ ਮੈਨੂੰ ਪੁਛ ਸਕਦੀਆਂ ਹਨ, ਕਿ ਮਨ ਹੀ ਮਨ ਵਿਚ ਸ਼ੁਕਲਾ ਨਾਲ ਵਿਆਹ ਕਰਨ ਦੀ ਕੀ ਮੇਰੀ ਆਪਣੀ ਇੱਛਾ ਸੀ? ਸੁੰਦਰੀ ਹੋਣ ਤੇ ਵੀ ਸ਼ਕਲਾ ਅੰਨ੍ਹੀ ਸੀ ਤੇ ਫੇਰ ਉਹ ਫੁਲ ਵੇਚਣ ਵਾਲੇ ਦੀ ਧੀ। ਮੇਰੀ ਕਦੀ ਚਿਤ ਇਛਾ ਨਹੀਂ ਜੁ ਮੈਂ ਉਸ ਨਾਲ ਵਿਆਹ ਕਰਾਂ। ਮੇਰਾ

੪੧.