ਪੰਨਾ:ਅਨੋਖੀ ਭੁੱਖ.pdf/42

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

.੨.

ਮੈਨੂੰ ਕਾਂਸ਼ੀ ਰਾਮ ਨੇ ਦਸਿਆ ਜੋ ਸ਼ੁਕਲਾ ਆ ਗਈ ਹੈ। ਪਰ ਉਹ ਵਿਸਥਾਰ ਨਾਲ ਕੁਝ ਕਹਿ ਨਾ ਸਕਿਆ। ਅਸੀਂ ਉਸ ਨੂੰ ਬੜੇ ਪ੍ਰਸ਼ਨ ਕਰਦੇ ਸਾਂ ਕਿ ਸ਼ੁਕਲਾ ਕਿਉਂ ਗਈ, ਕਿਥੇ ਗਈ ਸੀ ਪਰ ਉਹ ਆਪਣਾ ਭੇਦ ਨਹੀਂ ਦਿੰਦਾ ਸੀ। ਉਹਦੀ ਇਸਤ੍ਰੀ ਦਾ ਵੀ ਏਹੋ ਹਾਲ ਸੀ। ਮੇਰੀ ਭਰਜਾਈ ਦੂਜੇ ਦੇ ਢਿੱਡ ਵਿਚ ਵੜਕੇ ਅਗਲੇ ਦੀ ਗੱਲ ਬੁਝ ਲੈਂਦੀ ਸੀ-ਉਸ ਤੋਂ ਭੇਦ ਛੁਪਾ ਰਖਣਾ ਕਠਨ ਹੀ ਨਹੀਂ ਸਗੋਂ ਅਸੰਭਵ ਵੀ ਸੀ ਪਰ ਸ਼ੁਕਲਾ ਦੀ ਮਾਂ ਕੋਲੋਂ ਉਸ ਦੇ ਪੱਲੇ ਵੀ ਕੁਝ ਨ ਪਿਆ। ਸ਼ੁਕਲਾ ਹੁਣ ਕਿਸੇ ਦੇ ਵੀ ਘਰ ਨਹੀਂ ਜਾਂਦੀ ਸੀ। ਉਸ ਨੇ ਕਿਉਂ ਆਉਣਾ ਜਾਣਾ ਬੰਦ ਕਰ ਦਿਤਾ? ਇਸਦਾ ਵੀ ਪਤਾ ਸਾਨੂੰ ਨ ਲੱਗ ਸਕਿਆ। ਅੰਤ ਭਰਜਾਈ ਨੂੰ ਬੜਾ ਫਿਕਰ ਲਗਾ ਤੇ ਉਸ ਨੇ ਇਕ ਆਦਮੀ ਖਬਰ ਲੈਣ ਲਈ ਭੇਜਿਆ ਪਰ ਆਦਮੀ ਨੇ ਵੀ ਆ ਕੇ ਕਿਹਾ ਕਿ ਉਹ ਪਹਿਲਾ ਘਰ ਛੱਡ ਕੇ ਕਿਤੇ ਦੂਜੀ ਥਾਂ ਚਲੇ ਗਏ ਹਨ।

ਉਪਰ ਲਿਖੀ ਗੱਲ ਤੋਂ ਪੂਰੇ ਪੰਦਰਾਂ ਦਿਨ ਬਾਅਦ ਇਕ ਭਲਾ ਪੁਰਸ਼ ਮੈਨੂੰ ਘਰ ਮਿਲਣ ਆਇਆ ਤੇ ਕਹਿਣ ਲਗਾ-ਮੈਂ ਲਾਹੌਰ ਨਿਵਾਸੀ ਨਹੀਂ ਹਾਂ ਅਤੇ ਬਾਹਰ ਹੀ ਰਹਿੰਦਾ ਹਾਂ, ਮੇਰਾ ਨਾਉਂ ਬਲਬੀਰ ਹੈ।' ਉਸ ਨਾਲ ਮੈਂ ਗਲ ਬਾਤ ਵਿਚ ਰੁਝ

੪੩.