ਪੰਨਾ:ਅਨੋਖੀ ਭੁੱਖ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗਿਆ। ਅਨੇਕਾਂ ਵਿਸ਼ਿਆਂ ਤੇ ਬੜੇ ਵਿਸਥਾਰ ਨਾਲ ਬਹਿਸ ਹੁੰਦੀ ਰਹੀ ਪਰ ਕੁਝ ਕੁ ਸੰਗਦਿਆਂ ਹੋਇਆਂ ਨ ਤੇ ਮੈਂ ਹੀ ਉਸ ਦੇ ਆਉਣ ਦਾ ਕਾਰਨ ਪੁਛਿਆ ਤੇ ਨਾਹੀ ਉਹਨੇ ਕੁਝ ਦਸਿਆ। ਉਹਦੀ ਗਲ ਬਾਤ ਤੋਂ ਭਾਸਦਾ ਸੀ ਕਿ ਉਹ ਉਚ ਘਰਾਣੇ ਦਾ ਪੜਿਆ ਗੁੜਿਆ ਸੀਲ ਸੁਭਾਵ ਤੇ ਸ਼ੁਧ ਆਚਰਨ ਦਾ ਗਭਰੂ ਹੈ। ਮੈਨੂੰ ਉਹਨੇ ਕਿਸੇ ਵੀ ਮਾਮਲੇ ਵਿਚ ਜਿਤਨ ਨ ਦਿਤਾ ਤੇ ਆਪਣੀਆਂ ਗੁੰਝਲਦਾਰ ਗਲਾਂ ਨਾਲ ਅਜਿਹਾ ਮੂਰਖ ਬਨਾਇਆ ਜੁ ਮੈਨੂੰ ਅਸਲ ਗੱਲ ਭੁੱਲ ਹੀ ਗਈ।

ਸਮਾਂ ਕਾਫੀ ਹੁੰਦਿਆਂ ਵੇਖ ਬਲਬੀਰ ਨੇ ਕਿਹਾ, 'ਮੈਂ ਹੁਣ ਤੁਹਾਨੂੰ ਵਧੇਰਾ ਕਸ਼ਟ ਨਹੀਂ ਦਿਆਂਗਾ ਅਤੇ ਹੁਣ ਮੈਂ ਆਪਣੇ ਅਸਲੀ ਮਤਲਬ ਤੇ ਆਉਂਦਾ ਹਾਂ। ਜਿਸ ਕੰਮ ਲਈ ਮੈਂ ਇਥੇ ਆਇਆ ਸਾਂ ਉਸ ਦੀ ਬਾਬਤ ਤਾਂ ਅਜੇ ਕੁਝ ਕਿਹਾ ਹੀ ਨਹੀਂ।' ਕਾਂਸ਼ੀ ਰਾਮ ਜੇਹੜਾ ਤੁਹਾਡੇ ਲੋਕਾਂ ਦੇ ਘਰ ਫੁਲ ਵੇਚਦਾ ਹੈ, ਉਸ ਦੇ ਘਰ ਇਕ ਕੰਨ੍ਯਾ ਹੈ।

ਮੈਂ-'ਮਲੂਮ ਹੁੰਦਾ ਹੈ- ਹੈ।'

ਕੁਝ ਮੁਸਕਰਾਕੇ ਉਹਨੇ ਕਿਹ- 'ਮਲੂਮ ਹੁੰਦਾ ਹੈ ਨਹੀਂ- ਮੈਂ ਉਹਦੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ।'

'ਮੈਂ ਕਾਂਸ਼ੀ ਰਾਮ ਨੂੰ ਵੀ ਕਿਹਾ ਸੀ ਤੇ ਉਹ ਮੰਨ ਵੀ ਗਿਆ ਹੈ, ਪਰ ਹੁਣ ਇਕ ਗਲ ਬਾਕੀ ਸੀ ਸੁ ਤੁਹਾਨੂੰ ਕਹਿਣ ਆਇਆ ਹਾਂ ਅਤੇ ਤੁਹਾਡੇ ਵਡੇ ਭਰਾ ਨੂੰ ਵੀ ਕਹਾਂਗਾ ਕਿਉਂਕਿ ਘਰ ਦੇ ਕਰਤਾ ਧਰਤਾ ਤਾਂ ਉਹੀ ਹਨ। ਮੇਰੀ ਗਲ ਸੁਣਕੇ ਭਾਵੇਂ ਤੁਹਾਨੂੰ ਗੁਸਾ ਹੀ ਲਗੇ।'

ਮੈਂ- 'ਤੁਸੀਂ ਕ੍ਰਿਪਾ ਕਰਕੇ ਦਸੋ ਤਾਂ ਸਹੀ।'

ਬਲਬੀਰ-'ਸ਼ੁਕਲਾ ਦੀ ਕੁਝ ਸੰਪਤੀ ਹੈ?'

ਮੈਂ-'ਕੀ ਕਿਹਾ? ਉਹ ਤਾਂ ਕਾਂਸ਼ੀ ਰਾਮ ਦੀ ਧੀ ਹੈ।'

ਬਲਵੀਰ -'ਕਾਂਸ਼ੀ ਰਾਮ ਦੀ ਕੇਵਲ ਪਾਲੀ ਹੈ। ਵਾਸਤਵ

੪੪.