ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

.੩.

ਸੁੰਦਰ ਦਾਸ ਵਕੀਲ ਦਾ ਨੋਟਸ ਆ ਗਿਆ ਕਿ ਖੇਮ ਚੰਦ ਦਾ ਅਸਲੀ ਵਾਰਸ ਪ੍ਰਗਟ ਹੋ ਗਿਆ ਹੈ, ਤੁਹਾਨੂੰ ਸਾਰੀ ਜਾਇਦਾਦ ਛਡਣੀ ਪਵੇਗੀ। ਤਦ ਮੈਨੂੰ ਪਤਾ ਲਗਾ ਕਿ ਬਲਬੀਰ ਠੱਗ, ਦਗੇਬਾਜ਼ ਨਹੀਂ ਸੀ।

ਕੌਣ ਅਧਿਕਾਰੀ ਹੈ? ਉਸ ਦਾ ਨਾਮ ਸੁੰਦਰ ਦਾਸ ਨੇ ਨਹੀਂ ਲਿਖਿਆ ਸੀ ਪਰ ਬਲਬੀਰ ਦੀ ਗੱਲ ਯਾਦ ਆਉਣ ਤੇ ਕਿ ਸ਼ੁਕਲਾ ਖੇਮ ਚੰਦ ਦੀ ਭਤੀਜੀ ਹੈ, ਮੈਂ ਸੁੰਦਰ ਦਾਸ ਪਾਸ ਗਿਆ। ਮੈਂ ਕਿਹਾ, 'ਤੁਸਾਂ ਤੇ ਪਹਿਲੇ ਕਿਹਾ ਸੀ ਕਿ ਖੇਮ ਚੰਦ ਸਣੇ ਪਰਵਾਰ ਡੁਬ ਕੇ ਮਰ ਗਿਆ ਹੈ। ਇਸ ਦਾ ਪ੍ਰਮਾਨ ਵੀ ਤੁਸਾਂ ਦਿਤਾ ਸੀ। ਤਾਂ ਫੇਰ ਉਸਦੀ ਅਧਿਕਾਰਨ ਇਹ ਕਿਥੋਂ ਜੰਮ ਪਈ?'

ਸੁੰਦਰ ਦਾਸ, 'ਤੁਸੀਂ ਜਾਣਦੇ ਹੋ ਕਿ ਪ੍ਰੇਮ ਚੰਦ ਨਾਮ ਦਾ ਉਹਦਾ ਭਰਾ ਵੀ ਸੀ।'

ਮੈਂ-'ਜੀ ਹਾਂ- ਪਰ ਉਹ ਤਾਂ ਮਰ ਗਿਆ ਹੈ।'

ਸੁੰਦਰ-'ਇਹ ਠੀਕ ਹੈ ਪਰ ਉਹ ਖੇਮ ਚੰਦ ਦੇ ਪਿਛੋਂ ਉਸਦੀ ਸੰਮਤੀ ਦਾ ਅਧਿਕਾਰੀ ਹੋ ਕੇ ਮੋਇਆਂ ਹੈ।'

ਮੈਂ-'ਫੇਰ ਕੀ, ਐਸ ਸਮੇਂ ਉਸਦਾ ਕੋਈ ਵੀ ਪੁਤਰ ਵੀ ਨਹੀਂ ਹੈ।'੪੬.